Punjabi: OBS translationNotes

Updated ? hours ago # views See on DCS Draft Material

01-01

ਸ਼ੁਰੂਆਤ

ਇਸ ਦਾ ਮਤਲਬ, “ਸਾਰੀਆਂ ਵਸਤਾਂ ਦੀ ਸ਼ੁਰੂਆਤ ”, ਪਰਮੇਸ਼ੁਰ ਤੋਂ ਸਿਵਾਏ ਕੁਝ ਵੀ ਹੋਂਦ {ਵਜ਼ੂਦ} ਨਹੀਂ ਰੱਖਦਾ ਸੀ |

ਰਚਨਾ ਕੀਤੀ

ਇਸ ਜਗ੍ਹਾ ਤੇ ਇਹ ਇਸ ਭਾਵ ਵਿੱਚ ਇਸਤੇਮਾਲ ਕੀਤਾ ਗਿਆ ਹੈ ਕਿ ਸ਼ੁਰੂ ਤੋਂ ਰਚਿਆ ਗਿਆ |

ਸਾਰਾ ਸੰਸਾਰ

ਇਸ ਵਿੱਚ ਉਹ ਸਭ ਸ਼ਾਮਲ ਹੈ ਜੋ ਪਰਮੇਸ਼ੁਰ ਨੇ ਧਰਤੀ ਉੱਤੇ ਅਤੇ ਅਕਾਸ਼ ਵਿੱਚ ਰਚਿਆ , ਦੋਵੇਂ ਜੋ ਚੀਜ਼ਾਂ ਦਿਖਾਈ ਅਤੇ ਅਦਿੱਖ ਦਿਖਦੀਆਂ ਦਿੰਦੀਆ ਹਨ |

ਹਨ੍ਹੇਰਾ

ਪੂਰੀ ਤੌਰ ਨਾਲ ਹਨ੍ਹੇਰਾ ਸੀ | ਬਿਲਕੁੱਲ ਰੋਸ਼ਨੀ ਨਹੀਂ ਸੀ, ਕਿਉਂਕਿ ਅਜੇ ਤਕ ਪਰਮੇਸ਼ੁਰ ਨੇ ਰੋਸ਼ਨੀ ਪੈਦਾ ਨਹੀਂ ਕੀਤੀ ਸੀ |

ਖਾਲੀ

ਪਰਮੇਸ਼ੁਰ ਨੇ ਅੱਜੇ ਤਕ ਕੁਝ ਵੀ ਨਹੀਂ ਰਚਿਆ ਸੀ ਸਿਵਾਏ ਸਿਰਫ਼ ਧਰਤੀ ਤੋਂ ਜੋ ਪਾਣੀ ਨਾਲ ਢੱਕੀ ਹੋਈ ਸੀ |

ਕੁਝ ਵੀ ਨਹੀਂ ਰਚਿਆ ਸੀ

ਕੋਈ ਵੀ ਵੱਖਰੀ ਸ਼ਕਲ ਨਹੀਂ ਸੀ ਪਾਣੀ ਨਾਲ ਸਭ ਕੁਝ ਢੱਕਿਆ ਹੋਇਆ ਸੀ |

ਪਰਮੇਸ਼ੁਰ ਦਾ ਆਤਮਾ

ਪਰਮੇਸ਼ੁਰ ਦਾ ਆਤਮਾ, ਕਈ ਵਾਰੀ ਇਸ ਨੂੰ ਪਵਿੱਤਰ ਆਤਮਾ ਕਿਹਾ ਜਾਂਦਾ ਹੈ, ਜੋ ਸ਼ੁਰੂਆਤ ਵਿੱਚ ਮੌਜੂਦ ਸੀ, ਧਰਤੀ ਉੱਤੇ ਘੁੰਮਦਾ ਸੀ ਕਿ ਜੋ ਕੁਝ ਉਸਨੇ ਬਣਾਉਣ ਦੀ ਯੋਜਨਾ ਬਣਾਈ ਸੀ ਉਸ ਨੂੰ ਬਣਾਵੇ |

01-02

ਪਰਮੇਸ਼ੁਰ ਨੇ ਕਿਹਾ

ਪਰਮੇਸ਼ੁਰ ਨੇ ਰੋਸ਼ਨੀ ਦੀ ਰਚਨਾ ਸਿਰਫ਼ ਇੱਕ ਸਧਾਰਨ ਜ਼ੁਬਾਨੀ ਸ਼ਬਦ ਦੇ ਹੁਕਮ ਨਾਲ ਕੀਤੀ |

ਹੋ ਜਾਵੇ

ਇਹ ਇੱਕ ਹੁਕਮ ਹੈ ਜਿਸ ਨਾਲ ਇੱਕ ਦਮ ਹੋ ਗਿਆ ਕਿਉਂਕਿ ਇਹ ਪਰਮੇਸ਼ੁਰ ਦੁਆਰਾ ਬੋਲਿਆ ਗਿਆ ਸੀ | ਹੋਰ ਵੀ ਸੁਭਾਵਿਕ ਤੌਰ ਨਾਲ ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਸਕਦਾ ਹੈ ਕਿ ਇਹ ਯਕੀਨਨਤਾ ਦਾ ਕਥਨ ਹੈ ਜਿਸ ਦਾ ਮਤਲਬ ਇਹ ਯਕੀਨ ਨਾਲ ਹੋਵੇਗਾ | ਉਦਾਹਰਨ ਦੇ ਤੌਰ ਤੇ, ਤੁਸੀਂ ਇਸ ਤਰ੍ਹਾਂ ਅਨੁਵਾਦ ਕਰ ਸਕਦੇ ਹੋ, “ਪਰਮੇਸ਼ੁਰ ਨੇ ਕਿਹਾ, “ਇੱਥੋਂ ਰੋਸ਼ਨੀ ਹੋਵੇਗੀ”|

ਰੋਸ਼ਨੀ

ਇਹ ਇੱਕ ਖ਼ਾਸ ਰੋਸ਼ਨੀ ਸੀ ਜਿਸਨੂੰ ਪਰਮੇਸ਼ੁਰ ਨੇ ਉਤਪਤ ਕੀਤਾ, ਸੂਰਜ ਤਾਂ ਬਾਅਦ ਵਿੱਚ ਰਚਿਆ ਗਿਆ ਸੀ |

ਚੰਗੀ ਸੀ

ਉਤਪਤੀ ਦੀ ਕਹਾਣੀ ਵਿੱਚ ਇਹ ਸ਼ਬਦ ਕਈ ਵਾਰੀ ਦੁਹਰਾਇਆ ਗਿਆ ਹੈ, ਅਤੇ ਇਸ ਗੱਲ ਤੇ ਜ਼ੋਰ ਦਿੱਤਾ ਗਿਆ ਹੈ ਕਿ ਉਤਪਤੀ ਦਾ ਹਰ ਪਹਿਲੂ ਪਰਮੇਸ਼ੁਰ ਨੂੰ ਖੁਸ਼ ਕਰਨ ਵਾਲਾ ਸੀ ਅਤੇ ਉਸਦੀ ਯੋਜਨਾ ਅਤੇ ਉਦੇਸ਼ ਨੂੰ ਪੂਰਾ ਕਰਨ ਵਾਲਾ ਸੀ |

ਉਤਪਤੀ

ਇਹ ਸ਼ਬਦ ਇੱਥੋਂ ਛੇ ਦਿਨਾਂ ਦੇ ਸਮੇਂ ਬਾਰੇ ਵਰਤਿਆ ਗਿਆ ਹੈ ਜਿਸ ਵਿਚਕਾਰ ਪਰਮੇਸ਼ੁਰ ਨੇ ਸਭ ਕੁਝ ਰਚਿਆ ਜੋ ਅੱਜ ਹੋਂਦ {ਵਜ਼ੂਦ} ਰੱਖਦਾ ਹੈ |

01-03

ਦੂਸਰਾ ਦਿਨ

ਪਰਮੇਸ਼ੁਰ ਦੁਆਰਾ ਉਤਪਤੀ ਦਾ ਕੰਮ ਯੋਜਨਾਬੱਧ, ਉਦੇਸ਼ ਪੂਰਵਕ ਅਤੇ ਕ੍ਰਮਵਾਰ ਸੀ | ਜੋ ਚੀਜ਼ਾਂ ਉਸ ਨੇ ਹਰ ਰੋਜ ਰਚੀਆਂ ਉਹ ਪਹਿਲੇ ਦਿਨ ਕੰਮ ਤੇ ਅਧਾਰਿਤ ਅਤੇ ਨਿਰਭਰ ਸੀ |

ਪਰਮੇਸ਼ੁਰ ਬੋਲਿਆ

ਪਰਮੇਸ਼ੁਰ ਨੇ ਬੋਲਕੇ ਹੁਕਮ ਨਾਲ ਅਕਾਸ਼ ਨੂੰ ਬਣਾਇਆ |

ਰਚਿਆ

ਪਰਮੇਸ਼ੁਰ ਨੇ ਅਕਾਸ਼ ਨੂੰ ਰਚਿਆ |

ਅਕਾਸ਼

ਇਹ ਸ਼ਬਦ ਧਰਤੀ ਦੇ ਉੱਤੇ ਸਾਰੇ ਖਾਲੀ ਸਥਾਨ ਲਈ ਵਰਤੀ ਜਾਂਦੀ ਹੈ ਜਿਸ ਵਿੱਚ ਹਵਾ ਜਿਸ ਨਾਲ ਅਸੀਂ ਸਾਹ ਲੈਂਦੇ ਅਤੇ ਸਵਰਗ ਵੀ ਸ਼ਾਮਲ ਹਨ |

01-04

ਤੀਸਰਾ ਦਿਨ

ਅੱਗੇ ਕ੍ਰਮਵਾਰ ਦਿਨਾਂ ਦੀ ਲੜੀ ਵਿੱਚ ਜਿਸ ਵਿੱਚ ਪਰਮੇਸ਼ੁਰ ਨੇ ਜ਼ਿੰਦਗੀ ਲਈ ਧਰਤੀ ਬਣਾਈ |

ਪਰਮੇਸ਼ੁਰ ਬੋਲਿਆ

ਪਰਮੇਸ਼ੁਰ ਨੇ ਬੋਲਕੇ ਹੁਕਮ ਨਾਲ ਧਰਤੀ ਨੂੰ ਬਣਾਇਆ |

ਧਰਤੀ

ਇਹ ਸ਼ਬਦ ਇੱਥੇ ਮਿੱਟੀ ਜਾਂ ਧੂੜ ਲਈ ਵਰਤਿਆ ਗਿਆ ਹੈ ਜਿਸ ਤੋਂ ਸੁੱਕੀ ਜਮੀਨ ਬਣੀ | ਸ਼ਬਦ “ਧਰਤੀ” 01-01 ਦੇ ਵਿੱਚ ਸਾਰੇ ਸੰਸਾਰ ਲਈ ਵਰਤਿਆ ਗਿਆ ਜਿਸ ਉੱਤੇ ਲੋਕ ਰਹਿੰਦੇ ਹਨ |

ਰਚਿਆ

ਇਹ ਸ਼ਬਦ ਇੱਥੇ ਇਸ ਭਾਵ ਨਾਲ ਵਰਤਿਆ ਗਿਆ ਹੈ ਕਿ ਸ਼ੁਰੂ ਤੋਂ ਕੁਝ ਰਚਣਾ |

01-05

ਪਰਮੇਸ਼ੁਰ ਬੋਲਿਆ

ਪਰਮੇਸ਼ੁਰ ਨੇ ਬੋਲਕੇ ਹੁਕਮ ਨਾਲ ਸਾਰੀ ਸਰਿਸ਼ਟੀ ਨੂੰ ਬਣਾਇਆ |

ਧਰਤੀ ਪੈਦਾ ਕਰੇ

ਇਹ ਹੁਕਮ ਹੈ ਜਿਸ ਨਾਲ ਇੱਕ ਦਮ ਹੋ ਗਿਆ ਕਿਉਂਕਿ ਪਰਮੇਸ਼ੁਰ ਨੇ ਇਸ ਨੂੰ ਬੋਲਿਆ ਸੀ |

ਹਰ ਪ੍ਰਕਾਰ ਦੇ

ਬਹੁਤ ਸਾਰੀਆਂ ਵੱਖਰੀਆਂ ਉਪ

ਰਚਿਆ

ਇਹ ਸ਼ਬਦ ਇੱਥੇ ਇਸ ਭਾਵ ਨਾਲ ਵਰਤਿਆ ਗਿਆ ਹੈ ਕਿ ਸ਼ੁਰੂ ਤੋਂ ਕੁਝ ਰਚਣਾ |

ਚੰਗਾ ਸੀ

ਉਤਪਤੀ ਦੀ ਕਹਾਣੀ ਵਿੱਚ ਇਹ ਸ਼ਬਦ ਕਈ ਵਾਰੀ ਦੁਹਰਾਇਆ ਗਿਆ ਹੈ, ਅਤੇ ਇਸ ਗੱਲ ਤੇ ਜ਼ੋਰ ਦਿੱਤਾ ਗਿਆ ਹੈ ਕਿ ਉਤਪਤੀ ਦਾ ਹਰ ਪਹਿਲੂ ਪਰਮੇਸ਼ੁਰ ਨੂੰ ਖੁਸ਼ ਕਰਨ ਵਾਲਾ ਸੀ ਅਤੇ ਉਸਦੀ ਯੋਜਨਾ ਅਤੇ ਉਦੇਸ਼ ਨੂੰ ਪੂਰਾ ਕਰਨ ਵਾਲਾ ਸੀ |

01-06

ਚੌਥਾ ਦਿਨ

ਅੱਗੇ ਕ੍ਰਮਵਾਰ ਦਿਨਾਂ ਦੀ ਲੜੀ ਵਿੱਚ ਜਿਸ ਵਿੱਚ ਪਰਮੇਸ਼ੁਰ ਨੇ ਰਚਿਆ |

ਪਰਮੇਸ਼ੁਰ ਬੋਲਿਆ

ਪਰਮੇਸ਼ੁਰ ਨੇ ਬੋਲਕੇ ਹੁਕਮ ਨਾਲ ਸੂਰਜ, ਚੰਦ, ਅਤੇ ਤਾਰਿਆਂ ਨੂੰ ਬਣਾਇਆ |

ਰੋਸ਼ਨੀ

ਹੁਣ ਅਕਾਸ਼ ਵਿੱਚ ਚਮਕਦਾਰ ਵਸਤੂਆਂ ਧਰਤੀ ਉੱਤੇ ਰੋਸ਼ਨੀ ਦਿੱਤੀਆਂ ਗਈਆਂ ਸਨ |

ਦਿਨ ਅਤੇ ਰਾਤ, ਸਾਲ ਅਤੇ ਮੌਸਮ

ਪਰਮੇਸ਼ੁਰ ਨੇ ਸਮੇਂ ਦੇ ਹਰ ਭਾਗ ਨੂੰ ਹਰ ਛੋਟੇ ਅਤੇ ਵੱਡੇ ਭਾਗ ਨੂੰ ਅੰਕਿਤ ਕਰਨ ਲਈ ਇੱਕ ਵੱਖਰੀ ਰੋਸ਼ਨੀ ਬਣਾਈ , ਅਤੇ ਸਮੇਂ ਦੇ ਅੰਤ ਤਕ ਲਈ ਉਹਨਾਂ ਨੂੰ ਦੁਹਰਾਉਣ ਲਈ ਠਹਿਰਾਇਆ |

ਰਚਿਆ

ਇਹ ਸ਼ਬਦ ਇੱਥੇ ਇਸ ਭਾਵ ਨਾਲ ਵਰਤਿਆ ਗਿਆ ਹੈ ਕਿ ਸ਼ੁਰੂ ਤੋਂ ਕੁਝ ਰਚਣਾ |

01-07

ਪੰਜਵਾ ਦਿਨ

ਪਰਮੇਸ਼ੁਰ ਨੇ ਰਚਨਾ ਦੀ ਕ੍ਰਮਵਾਰ ਪ੍ਰਗਤੀ ਨੂੰ ਚਾਲੂ ਰੱਖਿਆ ਜਿਹੜੀ ਉਸਨੇ ਪਿਛਲੇ ਚਾਰ ਦਿਨਾਂ ਵਿੱਚ ਸ਼ੁਰੂ ਕੀਤੀ ਸੀ |

ਪਰਮੇਸ਼ੁਰ ਬੋਲਿਆ

ਪਰਮੇਸ਼ੁਰ ਨੇ ਬੋਲਕੇ ਹੁਕਮ ਨਾਲ ਪਾਣੀ ਦੇ ਜੰਤੂਆਂ ਅਤੇ ਪੰਛੀਆਂ ਨੂੰ ਬਣਾਇਆ |

ਹਰ ਜੰਤੂ ਜੋ ਤੈਹਰਦਾ ਹੈ

ਪਰਮੇਸ਼ੁਰ ਨਾ ਸਿਰਫ਼ ਮੱਛੀਆਂ ਨੂੰ ਹੀ ਬਣਾਇਆ ਲੇਕਿਨ ਹਰ ਜੰਤੂ ਜੋ ਪਾਣੀ ਵਿੱਚ ਰਹਿੰਦਾ ਹੈ | ਹਰ ਇੱਕ ਚੀਜ਼ ਆਪਣੇ ਹੋਂਦ {ਵਜ਼ੂਦ} ਵਿੱਚ ਹੈ ਕਿਉਂਕਿ ਪਰਮੇਸ਼ੁਰ ਨੇ ਇਸ ਨੂੰ ਰਚਨ ਦੀ ਇੱਛਾ ਕੀਤੀ |

ਸਭ ਪੰਛੀ

ਪਰਮੇਸ਼ੁਰ ਨੇ ਸਿਰਫ਼ ਇੱਕ ਪ੍ਰਕਾਰ ਦੇ ਹੀ ਪੰਛੀ ਨਹੀਂ ਬਣਾਏ ਪਰ ਹਰ ਪ੍ਰਕਾਰ ਦੀਆਂ ਅਦਭੁੱਤ ਉਪ ਜਾਤੀਆਂ, ਅਕਾਰ, ਰੰਗਾਂ ਅਤੇ ਭਿੰਨ ਪ੍ਰਕਾਰ ਦੇ ਪੰਛੀ ਬਣਾਏ |

ਚੰਗਾ ਸੀ

ਉਤਪਤੀ ਦੀ ਕਹਾਣੀ ਵਿੱਚ ਇਹ ਸ਼ਬਦ ਕਈ ਵਾਰੀ ਦੁਹਰਾਇਆ ਗਿਆ ਹੈ, ਕਿ ਦਰਸਾਵੇ ਕਿ ਹਰ ਪਹਿਲੂ ਬਿਲਕੁਲ ਪਰਮੇਸ਼ੁਰ ਦੀ ਬੁੱਧੀ ਭਰੀ ਯੋਜਨਾ ਅਤੇ ਉਦੇਸ਼ ਦੇ ਅਨੁਸਾਰ ਸੀ |

ਉਹਨਾਂ ਨੂੰ ਬਰਕਤ ਦਿੱਤੀ

ਪਰਮੇਸ਼ੁਰ ਆਪਣੀ ਇੱਛਾ ਨੂੰ ਬੋਲਦਾ ਹੈ ਕਿ ਉਹ ਵਧਣ ਫੁੱਲਣ ਅਤੇ ਜਿਸ ਸੰਸਾਰ ਵਿੱਚ ਉਹਨਾਂ ਨੂੰ ਰੱਖਿਆ ਹੈ ਉਸ ਵਿੱਚ ਸਭ ਉਹਨਾਂ ਨਾਲ ਸਹੀ ਹੋਵੇ |

01-08

ਛੇਵੇਂ ਦਿਨ

ਰਚਨਾ ਅਤੇ ਦਿਨਾਂ ਦੀ ਕ੍ਰਮਵਾਰ ਪ੍ਰਗਤੀ ਵਿੱਚ ਅਗਲੀ ਘਟਨਾ |

ਪਰਮੇਸ਼ੁਰ ਬੋਲਿਆ

ਪਰਮੇਸ਼ੁਰ ਦਾ ਬੋਲਿਆ ਗਿਆ ਵਚਨ ਹੀ ਇੱਕ ਜ਼ਰੀਆ ਹੈ ਜਿਸ ਦੁਆਰਾ ਜਾਨਵਰ ਰਚੇ ਗਏ ਸਨ |

ਹਰ ਪ੍ਰਕਾਰ ਦੇ

ਇਹ ਬਹੁਤ ਵੱਡੀ ਭਿੰਨਤਾ ਪਰ ਕ੍ਰਮ ਨੂੰ ਵੀ ਦਿਖਾਉਂਦਾ ਹੈ |

ਧਰਤੀ ਦੇ ਜਾਨਵਰ

ਹਰ ਪ੍ਰਕਾਰ ਦੇ ਜਾਨਵਰ ਜੋ ਧਰਤੀ ਉੱਤੇ ਰਹਿੰਦੇ ਹਨ, ਜੋ ਪੰਛੀਆਂ ਅਤੇ ਸਮੁੰਦਰ ਵਿੱਚ ਰਹਿਣ ਵਾਲੇ ਜੰਤੂਆਂ ਤੋਂ ਉਲਟ ਹਨ |

ਪਾਲਤੂ ਪਸ਼ੂ

ਧਰਤੀ ਉੱਤੇ ਰਹਿਣ ਵਾਲੇ ਕੁਝ ਪਸ਼ੂ ਜੋ ਸ਼ਾਂਤੀ ਨਾਲ ਮਨੁੱਖਾਂ ਨਾਲ ਰਹਿੰਦੇ ਹਨ ਜਿਹਨਾਂ ਨੂੰ ਵੱਸ ਵਿੱਚ ਕੀਤਾ ਜਾ ਸਕਦਾ ਹੈ |

ਧਰਤੀ ਉੱਤੇ ਘਿਸਰਨ ਵਾਲੇ

ਘਿਸਰਨ ਵਾਲੇ ਜੰਤੂ ਅਤੇ ਕੀੜੇ ਮਕੌੜੇ ਇਸ ਵਿੱਚ ਸ਼ਾਮਿਲ ਹਨ |

ਜੰਗਲੀ

ਇੱਕ ਕਿਸਮ ਦੇ ਜਾਨਵਰ ਜੋ ਆਮ ਤੌਰ ਤੇ ਲੋਕਾਂ ਨਾਲ ਸ਼ਾਂਤੀ ਨਾਲ ਨਹੀਂ ਰਹਿੰਦੇ ਆਮ ਤੌਰ ਤੇ ਉਹ ਲੋਕਾਂ ਤੋਂ ਡਰਦੇ ਹਨ ਜਾਂ ਲੋਕਾਂ ਲਈ ਖਤਰਨਾਕ ਹਨ |

ਇਹ ਚੰਗਾ ਸੀ

ਉਤਪਤੀ ਦੀ ਕਹਾਣੀ ਵਿੱਚ ਇਹ ਸ਼ਬਦ ਕਈ ਵਾਰੀ ਦੁਹਰਾਇਆ ਗਿਆ ਹੈ, ਇਹ ਦਰਸਾਉਣ ਲਈ ਕਿ ਹਰ ਪਹਿਲੂ ਬਿਲਕੁਲ ਪਰਮੇਸ਼ੁਰ ਦੀ ਬੁੱਧੀ ਭਰੀ ਯੋਜਨਾ ਅਤੇ ਉਦੇਸ਼ ਦੇ ਅਨੁਸਾਰ ਸੀ |

01-09

ਆਓ ਅਸੀਂ

ਮਨੁੱਖ ਨੂੰ ਇੱਕ ਖ਼ਾਸ ਤਰੀਕੇ ਨਾਲ ਅਤੇ ਖ਼ਾਸ ਉਦੇਸ਼ ਲਈ ਰਚਣ ਲਈ ਪਰਮੇਸ਼ੁਰ ਦਾ ਇਹ ਸੋਚਿਆ ਵਿਚਾਰਿਆ ਅਤੇ ਸਵੈ ਇੱਛਾ ਵਾਲੇ ਫੈਸਲਾ ਨੂੰ ਪ੍ਰਗਟ ਕਰਦਾ ਹੈ | ਤੁਸੀਂ ਇਸ ਦਾ ਅਨੁਵਾਦ ਇਸ ਤਰ੍ਹਾਂ ਵਿਕ ਕਰ ਸਕਦੇ ਹਾਂ , “ਅਸੀਂ ਬਣਾਵਾਂਗੇ|”

ਅਸੀਂ

ਬਾਈਬਲ ਸਿਖਾਉਂਦੀ ਹੈ ਕਿ ਇੱਕ ਹੀ ਪਰਮੇਸ਼ੁਰ ਹੈ, ਪਰ ਪੁਰਾਣੇ ਨੇਮ ਵਿੱਚ ਸ਼ਬਦ “ਪਰਮੇਸ਼ੁਰ ” ਬਹੁ ਕੁਝ ਲੋਕ ਇਸਨੂੰ ਖ਼ਾਸ ਤਰੀਕੇ ਨਾਲ ਪਰਮੇਸ਼ੁਰ ਦੀ ਸ਼ਾਨ ਨੂੰ ਪ੍ਰਗਟ ਕਰਨ ਦਾ ਤਰੀਕਾ ਸਮਝਦੇ ਹਨ ਅਤੇ ਕੁਝ ਲੋਕ ਸਮਝਦੇ ਹਨ ਕਿ ਪਿਤਾ ਪਰਮੇਸ਼ੁਰ ਪੁੱਤਰ ਅਤੇ ਪਵਿੱਤਰ ਆਤਮਾ ਨਾਲ ਬੋਲਦਾ ਹੈ ਜੋ ਸਾਰੇ ਪਰਮੇਸ਼ੁਰ ਹਨ |

ਸਾਡੇ ਸਰੂਪ ਵਿੱਚ

ਸਰੂਪ ਕਿਸੇ ਚੀਜ਼ ਜਾਂ ਕਿਸੇ ਵਿਅਕਤੀ ਭੌਤਿਕ ਰੂਪ ਨੂੰ ਪੇਸ਼ ਕਰਨਾ | ਮਨੁੱਖ ਇਸ ਤਰੀਕੇ ਨਾਲ ਬਣਾਏ ਗਏ ਸਨ ਕਿ ਅਸੀਂ ਪਰਮੇਸ਼ੁਰ ਦੇ ਕੁਝ ਗੁਣਾ ਜਾਂ ਲੱਛਣਾ ਨੂੰ ਦਿਖਾਉਂਦੇ ਹਾਂ |

ਸਾਡੇ ਵਰਗਾ

ਮਨੁੱਖ ਪਰਮੇਸ਼ੁਰ ਦੇ ਕੁਝ ਚਰਿੱਤਰ੍ਹਾਂ ਨੂੰ ਵੰਡਦੇ ਹਨ ਪਰ ਉਸ ਦੇ ਸਰੇ ਗੁਣਾਂ ਨੂੰ ਨਹੀਂ | ਇਸ ਵਾਕ ਦਾ ਅਨੁਵਾਦ ਇਹਨਾਂ ਸ਼ਬਦਾਂ ਨਾਲ ਕੀਤਾ ਜਾਣਾ ਚਾਹੀਦਾ ਹੈ ਕਿ ਮੁਨੱਖ ਪਰਮੇਸ਼ੁਰ ਵਰਗਾ ਦਿਸੇ ਪਰ ਉਸਦੇ ਬਰਾਬਰ ਨਹੀਂ ਜਾਂ ਬਿਲਕੁਲ ਉਸ ਵਰਗਾ ਨਹੀਂ ਜਿਵੇਂ ਉਹ ਹੈ |

ਅਧਿਕਾਰ

ਪਰਮੇਸ਼ੁਰ ਨੇ ਲੋਕਾਂ ਨੂੰ ਕਿਸ ਤਰ੍ਹਾਂ ਧਰਤੀ ਅਤੇ ਜਾਨਵਰਾਂ ਨੂੰ ਇਸਤੇਮਾਲ ਕਰਨਾ ਹੈ ਉਸਦਾ ਪ੍ਰਬੰਧ ਕਰਨ , ਅਗੁਆਈ ਕਰਨ ਅਤੇ ਵੱਸ ਵਿੱਚ ਰੱਖਣ ਦਾ ਅਧਿਕਾਰ ਅਤੇ ਸ਼ਕਤੀ ਦਿੱਤੀ ਹੈ |

01-10

ਕੁਝ ਮਿੱਟੀ ਲਈ

ਪਰਮੇਸ਼ੁਰ ਨੇ ਆਦਮੀ ਨੂੰ ਮਿੱਟੀ ਤੋਂ ਬਣਾਇਆ ਜਾਂ ਧਰਤੀ ਦੀ ਸੁੱਕੀ ਮਿੱਟੀ ਤੋਂ | ਇਹ ਸ਼ਬਦ ਸ਼ਾਇਦ ਉਸ ਆਮ ਸ਼ਬਦ ਤੋਂ ਵੱਖਰਾ ਹੋਵੇਗਾ ਜੋ ਧਰਤੀ ਲਈ ਇਸਤੇਮਾਲ ਕੀਤਾ ਗਿਆ |

ਇਸ ਨੂੰ ਰਚਿਆ

ਇਹ ਸ਼ਬਦ ਪ੍ਰਗਟ ਕਰਦਾ ਹੈ ਕਿ ਪਰਮੇਸ਼ੁਰ ਨੇ ਵਿਅਕਤੀਗਤ ਤੌਰ ਤੇ ਆਦਮੀ ਨੂੰ ਰਚਿਆ , ਇਸ ਗੱਲ ਨਾਲ ਤੁਲਨਾ ਕਰਦੇ ਹੋਏ ਕਿ ਕਿਸ ਤਰ੍ਹਾਂ ਇੱਕ ਵਿਅਕਤੀ ਕਿਸੇ ਚੀਜ਼ ਨੂੰ ਆਪਣੇ ਹੱਥਾਂ ਨਾਲ ਬਣਾਉਂਦਾ ਹੈ | ਯਾਦ ਰੱਖੋ ਕਿ ਵਰਤੇ ਗਏ ਸ਼ਬਦ “ਰਚਣਾ” ਨਾਲੋਂ ਵੱਖਰਾ ਸ਼ਬਦ ਹੈ | ਧਿਆਨ ਦੇਵੋ ਕਿ ਇਹ ਬਿਲਕੁੱਲ ਵੱਖਰਾ ਹੈ ਕਿ ਕਿਸ ਤਰ੍ਹਾਂ ਉਸ ਨੇ ਸਭ ਕੁਝ ਬੋਲਕੇ ਹੁਕਮ ਨਾਲ ਬਣਾਇਆ ਹੈ |

ਇੱਕ ਆਦਮੀ

ਇਸ ਸਮੇਂ ਤਕ ਸਿਰਫ਼ ਆਦਮੀ ਹੀ ਰਚਿਆ ਗਿਆ ਸੀ; ਔਰਤ ਬਾਅਦ ਵਿੱਚ ਅਲੱਗ ਤਰੀਕੇ ਨਾਲ ਬਣਾਈ ਗਈ ਸੀ |

ਜ਼ਿੰਦਗੀ ਦਾ ਸਾਹ ਫੂਕਿਆ

ਇਹ ਵਾਕ ਪਰਮੇਸ਼ੁਰ ਦੇ ਬਹੁਤ ਵਿਅਕਤੀਗਤ, ਨਜਦੀਕੀ ਕੰਮ ਨੂੰ ਪ੍ਰਗਟ ਕਰਦਾ ਹੈ ਜਿਵੇਂ ਉਸਨੇ ਆਪਣਾ ਸਾਹ ਦੇ ਕੇ ਆਦਮ ਨੂੰ ਜੀਊਂਦੀ ਜਾਨ ਬਣਾ ਦਿੱਤਾ |

ਜ਼ਿੰਦਗੀ

ਇਸ ਘਟਨਾ ਵਿੱਚ ਪਰਮੇਸ਼ੁਰ ਨੇ ਦੋਨੋਂ ਸਰੀਰਕ ਅਤੇ ਆਤਮਿਕ ਜ਼ਿੰਦਗੀ ਦਾ ਸਾਹ ਆਦਮ ਵਿੱਚ ਫੂਕਿਆ |

ਆਦਮ

ਆਦਮ ਦੇ ਨਾਮ ਲਈ ਵਰਤਿਆ ਗਿਆ ਸ਼ਬਦ ਪੁਰਾਣੇ ਨੇਮ ਵਿੱਚ ਸ਼ਬਦ “ਮਾਨਵ” ਅਤੇ ਸ਼ਬਦ “ਮਿੱਟੀ” ਲਈ ਵੀ ਉਹੀ ਨਾਮ ਵਰਤਿਆ ਗਿਆ ਹੈ |

ਬਗੀਚਾ

ਇੱਕ ਖੇਤਰ ਜਿਸ ਵਿੱਚ ਖਾਣੇ ਅਤੇ ਖੂਬਸੂਰਤੀ ਲਈ ਪੇੜ ਪੌਦੋ ਬੀਜੇ ਗਏ ਹਨ |

ਇਸ ਦੀ ਦੇਖ ਭਾਲ

ਬਗੀਚੇ ਦੀ ਦੇਖਭਾਲ ਗੋਡੀ ਕਰਨਾ, ਪਾਣੀ ਦੇਣਾ, ਪੌਦੇ ਲਾਉਣੇ, ਫਸਲ ਕੱਟਣੀ ਅਤਿ ਆਦਿ |

01-11

ਵਿਚਕਾਰ

ਕੇਂਦਰੀ ਸਥਾਨ ਦੋ ਦਰੱਖਤਾ ਦੀ ਮਹੱਤਤਾ ਉੱਤੇ ਜ਼ੋਰ ਦਿੰਦਾ ਹੈ |

ਬਗੀਚਾ

ਇੱਕ ਖੇਤਰ ਜਿਸ ਵਿੱਚ ਖਾਣੇ ਅਤੇ ਖੂਬਸੂਰਤੀ ਲਈ ਪੇੜ ਪੌਦੋ ਬੀਜੇ ਗਏ ਹਨ |

ਜ਼ਿੰਦਗੀ ਦਾ ਦਰੱਖਤ

ਜੋ ਕੋਈ ਵੀ ਇਸ ਦਰੱਖਤ ਤੋਂ ਖਾਵੇਗਾ ਕਦੀ ਨਹੀਂ ਮਰੇਗਾ |

ਭਲੇ ਬੁਰੇ ਦੇ ਗਿਆਨ ਦਾ ਦਰੱਖਤ

ਇਸ ਦਰੱਖਤ ਦਾ ਫਲ਼ ਵਿਅਕਤੀ ਨੂੰ ਯੋਗ ਬਣਾਉਂਦਾ ਹੈ ਕਿ ਉਹ ਬੁਰੇ ਅਤੇ ਭਲੇ ਨੂੰ ਜਾਣ ਸਕੇ |

ਗਿਆਨ

ਵਿਅਕਤੀਗਤ ਅਨੁਭਵ ਦੁਆਰਾ ਜਾਨਣਾ ਜਾਂ ਸਮਝਣਾ |

ਬੁਰਾ ਅਤੇ ਭਲਾ

ਬੁਰਾ ਚੰਗੇ ਦੇ ਉੱਲਟ ਹੈ | ਜਿਵੇਂ “ਭਲਾ” ਉਸ ਲਈ ਵਰਤਿਆ ਜਾਂਦਾ ਹੈ ਜੋ ਪਰਮੇਸ਼ੁਰ ਨੂੰ ਖੁਸ਼ ਕਰਦਾ ਹੈ ਤਿਵੇਂ ਹੀ “ਬੁਰਾ” ਵੀ ਉਸ ਲਈ ਇਸਤੇਮਾਲ ਕੀਤਾ ਜਾਂਦਾ ਹੈ ਜੋ ਪਰਮੇਸ਼ੁਰ ਨੂੰ ਖੁਸ਼ ਨਹੀਂ ਕਰਦਾ |

ਮਰਨਾ

ਇਸ ਘਟਨਾ ਵਿੱਚ ਉਹ ਸਰੀਰਕ ਅਤੇ ਆਤਮਿਕ ਦੋਨੋ ਮੌਤ ਮਰੇਗਾ |

01-12

ਚੰਗਾ ਨਹੀਂ

ਸ਼੍ਰਿਸ਼ਟੀ ਵਿੱਚ ਇਹ ਪਹਿਲੀ ਵਾਰ ਸੀ ਜੋ ਚੰਗਾ ਨਹੀਂ ਹੋਇਆ ਸੀ | ਇਸ ਦਾ ਮਤਲਬ “ਅਜੇ ਤਕ ਚੰਗਾ” ਨਹੀਂ ਸੀ ਕਿਉਂਕਿ ਪਰਮੇਸ਼ੁਰ ਨੇ ਅਜੇ ਤਕ ਮਨੁੱਖਤਾ ਦੀ ਸ਼੍ਰਿਸ਼ਟੀ ਨੂੰ ਪੂਰਾ ਨਹੀਂ ਕੀਤਾ ਸੀ |

ਇੱਕਲਾ

ਆਦਮ ਹੀ ਇੱਕ ਮਨੁੱਖ ਸੀ, ਕਿਸੇ ਨਾਲ ਵੀ ਰਿਸ਼ਤੇ ਦੀ ਗੁੰਜਾਇਸ਼ ਨਹੀਂ ਸੀ ਅਤੇ ਅਤੇ ਬੱਚੇ ਪੈਦਾ ਕਰਨ ਅਤੇ ਵਧਣ ਦੇ ਯੋਗ ਨਹੀਂ ਸੀ |

ਆਦਮ ਦਾ ਸਹਾਇਕ

ਕੋਈ ਵੀ ਨਹੀਂ ਸੀ ਜੋ ਬਿਲਕੁੱਲ ਆਦਮ ਦੇ ਸਰੂਪ ਸੀ ਇੱਕ ਪਰਮੇਸ਼ੁਰ ਦੁਆਰਾ ਦਿੱਤੇ ਗਏ ਕੰਮ ਨੂੰ ਪੂਰਾ ਕਰਨ ਲਈ ਉਸ ਨਾਲ ਜੁੜ ਸਕੇ | ਕੋਈ ਵੀ ਜਾਨਵਰ ਇਸ ਤਰ੍ਹਾਂ ਨਹੀਂ ਕਰ ਸਕਦਾ ਸੀ |

01-13

ਗਹਿਰੀ ਨੀਂਦ

ਆਮ ਨੀਂਦ ਤੋਂ ਜ਼ਿਆਦਾ ਗਹਿਰੀ ਨੀਂਦ

ਆਦਮ ਦੀ ਇੱਕ ਪੱਸਲੀ ਲਈ ਅਤੇ ਉਸ ਤੋਂ ਬਣਾਇਆ

ਇਹ ਕਿਰਿਆ ਪਰਮੇਸ਼ੁਰ ਦੇ ਬਹੁਤ ਵਿਅਕਤੀਗਤ ਕੰਮ ਨੂੰ ਦਰਸਾਉਂਦੀ ਹੈ ਕਿ ਉਸ ਨੇ ਆਦਮ ਦੀ ਪੱਸਲੀ ਲਈ ਅਤੇ ਇਸਨੂੰ ਔਰਤ ਵਿੱਚ ਬਦਲ ਦਿੱਤਾ |

ਇੱਕ ਔਰਤ

ਉਹ ਪਹਿਲੀ ਔਰਤ ਸੀ, ਮਨੁੱਖਤਾ ਦੀ ਨਾਰੀ ਜਾਤੀ ਦੀ ਕਿਸਮ ਅਜੇ ਤਕ ਹੋਂਦ {ਵਜ਼ੂਦ} ਵਿੱਚ ਨਹੀਂ ਸੀ |

ਉਸ ਨੂੰ ਉਸ ਕੋਲ ਲੈ ਕੇ ਆਇਆ

ਪਰਮੇਸ਼ੁਰ ਨੇ ਵਿਅਕਤੀਗਤ ਤੌਰ ਤੇ ਉਹਨਾਂ ਦੀ ਜਾਣ ਪਹਿਚਾਣ ਕਰਵਾਈ | ਉਸ ਨੇ ਔਰਤ ਨੂੰ ਆਦਮ ਅੱਗੇ ਪੇਸ਼ ਕੀਤਾ ਬਿਲਕੁੱਲ ਇੱਕ ਤੌਹਫੇ ਦੀ ਤਰ੍ਹਾਂ |

01-14

ਆਖ਼ਿਰਕਾਰ

ਇਹ ਆਦਮ ਦੀ ਲੋੜ ਨੂੰ ਪ੍ਰਗਟ ਕਰਦੀ ਹੈ ਕਿ ਉਹ ਔਰਤ ਦਾ ਇੰਤਜ਼ਾਰ ਕਰਦਾ ਸੀ |

ਮੇਰੇ ਵਰਗੀ

ਔਰਤ ਬਿਲਕੁੱਲ ਆਦਮ ਦੀ ਤਰ੍ਹਾਂ ਸੀ, ਚਾਹੇ ਉਹਨਾਂ ਦੇ ਵਿਚਕਾਰ ਕੁਝ ਖ਼ਾਸ ਭਿੰਨਤਾਵਾਂ ਸਨ |

ਔਰਤ

ਇਹ ਸ਼ਬਦ ਇਸਤਰੀ ਲਿੰਗ ਹੈ |

ਆਦਮੀ ਤੋਂ ਬਣਾਈ ਗਈ

ਔਰਤ ਸਿਧੇ ਤੌਰ ਆਦਮ ਦੀ ਦੇਹੀ ਤੋਂ ਬਣਾਈ ਗਈ ਸੀ|

ਆਦਮੀ ਛੱਡਦਾ

ਇਹ ਵਰਤਮਾਨ ਕਾਲ ਵਿੱਚ ਕਿਹਾ ਗਿਆ ਹੈ ਇਸ ਗੱਲ ਨੂੰ ਪ੍ਰਗਟ ਕਰਨ ਲਈ ਕਿ ਭਵਿੱਖ ਵਿੱਚ ਇਸ ਗੱਲ ਦੀ ਆਸ ਹੋਵੇਗੀ |

ਆਦਮ ਦਾ ਕੋਈ ਮਾਂ

ਬਾਪ ਨਹੀਂ ਸੀ ਪਰ ਦੂਸਰੇ ਮਨੁੱਖਾਂ ਦਾ ਹੋਵੇਗਾ |

ਇੱਕ ਹੋਣਾ

ਪਤੀ ਪਤਨੀ ਨਜਦੀਕੀ ਦੇ ਬੰਧ ਦੀ ਏਕਤਾ ਵਿੱਚ ਹੋਣਗੇ ਅਤੇ ਇੱਕ ਦੂਸਰੇ ਪ੍ਰਤੀ ਸਮਰਪਿਤ ਹੋਣਗੇ ਜੋ ਦੂਸਰੇ ਬਾਕੀ ਦੇ ਰਿਸ਼ਤਿਆਂ ਤੋਂ ਉੱਪਰ ਹੋਵੇਗਾ |

01-15

ਪਰਮੇਸ਼ੁਰ ਨੇ ਬਣਾਇਆ

ਪਰਮੇਸ਼ੁਰ ਨੇ ਆਦਮੀ ਅਤੇ ਔਰਤ ਨੂੰ ਬਹੁਤ ਹੀ ਵਿਅਕਤੀਗਤ ਤਰੀਕੇ ਨਾਲ ਬਣਾਇਆ |

ਉਸ ਦੇ ਆਪਣੇ ਸਰੂਪ ਵਿੱਚ

ਸਰੂਪ ਕਿਸੇ ਚੀਜ਼ ਜਾਂ ਕਿਸੇ ਵਿਅਕਤੀ ਭੌਤਿਕ ਰੂਪ ਨੂੰ ਪੇਸ਼ ਕਰਨਾ | ਪਰਮੇਸ਼ੁਰ ਨੇ ਮਨੁੱਖਾ ਨੂੰ ਰਚਿਆ ਹੈ ਕਿ ਉਹ ਪਰਮੇਸ਼ੁਰ ਦੇ ਕੁਝ ਗੁਣਾ ਜਾਂ ਲੱਛਣਾ ਨੂੰ ਦਿਖਾਉਣ ਪਰ ਉਸੇ ਬਰਾਬਰ ਨਾ ਹੋਣ |

ਬਹੁਤ ਚੰਗਾ

ਪਹਿਲੀਆਂ ਸਭ ਵਸਤਾਂ ਲਈ ਇਹ “ਚੰਗਾ ਸੀ” ਸ਼ਬਦ ਵਰਤਿਆ ਗਿਆ ਉਸ ਨਾਲੋ ਵੀ ਜ਼ਿਆਦਾ ਮਨੁੱਖ ਦੀ ਰਚਨਾ ਚੰਗੀ ਸੀ | “ਬਹੁਤ ਚੰਗਾ” ਸਾਰੀ ਸ਼੍ਰਿਸ਼ਟੀ ਲਈ ਇਸਤੇਮਾਲ ਕੀਤਾ ਗਿਆ ਹੈ ਨਾ ਕਿ ਸਿਰਫ਼ ਆਦਮੀ ਅਤੇ ਔਰਤ ਲਈ | ਸਭ ਕੁਝ ਬਿਲਕੁੱਲ ਉਸੇ ਤਰ੍ਹਾਂ ਹੀ ਜਿਵੇਂ ਪਰਮੇਸ਼ੁਰ ਨੇ ਚਾਹਿਆ ਸੀ |

ਰਚਨਾ

ਛੇ ਦਿਨਾਂ ਦਾ ਸਮਾਂ ਜਿਸ ਦੌਰਾਨ ਪਰਮੇਸ਼ੁਰ ਨੇ ਸਭ ਕੁਝ ਰਚਿਆ ਜੋ ਹੋਂਦ {ਵਜ਼ੂਦ} ਵਿੱਚ ਹੈ |

01-16

ਸੱਤਵਾਂ ਦਿਨ

ਰਚਨਾ ਦੇ ਛੇ ਦਿਨਾਂ ਦੇ ਖਤਮ ਹੋਣ ਤੋਂ ਅਗਲਾ ਦਿਨ |

ਉਸਨੇ ਆਪਣਾ ਕੰਮ ਖਤਮ ਕੀਤਾ

ਖ਼ਾਸ ਤੌਰ ਤੇ, ਪਰਮੇਸ਼ੁਰ ਨੇ ਰਚਨਾ ਦਾ ਕੰਮ ਖਤਮ ਕੀਤਾ | ਉਹ ਅਜੇ ਵੀ ਹੋਰ ਕੰਮ ਕਰਦਾ ਹੈ |

ਪਰਮੇਸ਼ੁਰ ਨੇ ਅਰਾਮ ਕੀਤਾ

ਪਰਮੇਸ਼ੁਰ ਨੇ “ਅਰਾਮ ਕੀਤਾ” ਦਾ ਮਤਲਬ ਕਿ ਉਸਨੇ ਰਚਨਾ ਦੇ ਕੰਮ ਨੂੰ ਪੂਰਾ ਕਰਕੇ ਰੋਕ ਦਿੱਤਾ | ਇਹ ਨਹੀਂ ਕਿ ਪਰਮੇਸ਼ੁਰ ਗਿਆ ਸੀ ਜਾਂ ਹੋਰ ਕੰਮ ਕਰਨ ਦੇ ਯੋਗ ਨਹੀਂ ਸੀ |

ਸੱਤਵੇਂ ਦਿਨ ਨੂੰ ਬਰਕਤ ਦਿੱਤੀ

ਪਰਮੇਸ਼ੁਰ ਕੋਲ ਸੱਤਵੇਂ ਦਿਨ ਲਈ ਖ਼ਾਸ ਅਤੇ ਸਿੱਧ ਯੋਜਨਾ ਸੀ ਅਤੇ ਹਰ ਆਉਣ ਵਾਲੇ ਸੱਤਵੇਂ ਦਿਨ ਲਈ ਵੀ |

ਇਸ ਨੂੰ ਪਵਿੱਤਰ ਠਹਿਰਾਇਆ

ਇਸ ਦਾ ਮਤਲਬ ਪਰਮੇਸ਼ੁਰ ਨੇ ਇਸ ਦਿਨ ਨੂੰ “ਅਲੱਗ” ਅਤੇ ਖ਼ਾਸ ਠਹਿਰਾਇਆ | ਇਹ ਦਿਨ ਹਫਤੇ ਦੇ ਬਾਕੀ ਦਿਨਾਂ ਦੀ ਤਰ੍ਹਾਂ ਇਸਤੇਮਾਲ ਕਰਨ ਲਈ ਨਹੀਂ ਸੀ |

ਸਾਰਾ ਸੰਸਾਰ

ਇਸ ਵਿੱਚ ਉਹ ਸਭ ਸ਼ਾਮਲ ਹੈ ਜੋ ਪਰਮੇਸ਼ੁਰ ਨੇ ਧਰਤੀ ਉੱਤੇ ਅਤੇ ਅਕਾਸ਼ ਵਿੱਚ ਰਚਿਆ , ਦੋਨੋਂ ਜੋ ਚੀਜ਼ਾਂ ਦਿਖਾਈ ਦਿੰਦੀਆ ਅਤੇ ਅਦਿੱਖ ਹਨ |

ਇੱਕ ਬਾਈਬਲ ਦੀ ਕਹਾਣੀ ਵਿੱਚੋਂ ਲਈ ਗਈ

ਕੁਝ ਬਾਈਬਲ ਅਨੁਵਾਦ ਵਿੱਚ ਕੁਝ ਹਵਾਲੇ ਥੋੜ੍ਹਾ ਜਿਹਾ ਭਿੰਨ ਹੋ ਸਕਦੇ ਹਨ |