ਪੰਜਾਬੀ, پنجابی‎: Open Bible Stories

Updated ? hours ago # views See on DCS

9. ਪ੍ਰਮੇਸ਼ਵਰ ਨੇ ਮੂਸਾ ਨੂੰ ਬੁਲਾਇਆ

Image

ਯੂਸਫ ਦੇ ਮਰਨ ਦੇ ਬਾਅਦ ਉਸ ਦੇ ਸਾਰੇ ਰਿਸ਼ਤੇਦਾਰ ਮਿਸਰ ਵਿਚ ਰਹੇ | ਉਹ ਅਤੇ ਉਹਨਾ ਦੀ ਔਲਾਦ ਲਗਾਤਾਰ ਬਹੁਤ ਸਾਲ ਉਥੇ ਰਹੇ ਅਤੇ ਉਹਨਾਂ ਦੇ ਬਹੁਤ ਸਾਰੇ ਬੱਚੇ ਪੈਦਾ ਹੋਏ | ਉਹਨਾਂ ਨੂੰ ਇਸਰਾਏਲੀ ਕਿਹਾ ਗਿਆ |

Image

ਸੈਕੜੇ ਸਾਲਾਂ ਬਾਅਦ ਇਸਰਾਏਲੀਆਂ ਦੀ ਗਿਣਤੀ ਬਹੁਤ ਵੱਧ ਗਈ | ਮਿਸਰੀ ਯੂਸਫ ਨੂੰ ਅਤੇ ਜੋ ਕੁੱਝ ਉਸਨੇ ਕੀਤਾ ਸੀ ਭੁੱਲ ਗਏ ਸਨ| ਮਿਸਰੀ ਇਸਰਾਏਲੀਆਂ ਤੋਂ ਡਰਨ ਲੱਗੇ ਕਿਉਂਕਿ ਉਹ ਬਹੁਤ ਹੋ ਗਏ ਸਨ | ਇਸ ਲਈ ਫਰਾਉਨ ਜੋ ਉਸ ਸਮੇਂ ਮਿਸਰ ਤੇ ਰਾਜ ਕਰਦਾ ਸੀ ਉਸ ਨੇ ਇਸਰਾਏਲੀਆਂ ਨੂੰ ਮਿਸਰੀਆਂ ਦੇ ਗੁਲਾਮ ਬਣਾ ਦਿੱਤਾ |

Image

ਮਿਸਰੀਆਂ ਨੇ ਇਸਰਾਏਲੀਆਂ ਤੇ ਧੱਕਾ ਕੀਤਾ ਕਿ ਉਹ ਬਹੁਤ ਸਾਰੀਆਂ ਇਮਾਰਤਾਂ ਬਣਾਉਣ ਅਤੇ ਇਥੋਂ ਤੱਕ ਕਿ ਸਾਰੇ ਸ਼ਹਿਰ ਵੀ | ਸਖਤ ਮੇਹਨਤ ਨੇ ਉਹਨਾਂ ਦੀ ਜਿੰਦਗੀ ਦੁੱਭਰ ਕਰ ਦਿੱਤੀ ਸੀ, ਪਰ ਪ੍ਰਮੇਸ਼ਵਰ ਨੇ ਉਹਨਾਂ ਨੂੰ ਬਰਕਤ ਦਿੱਤੀ ਅਤੇ ਉਹਨਾਂ ਦੇ ਹੋਰ ਬੱਚੇ ਹੋਏ |

Image

ਫਰਾਉਨ ਨੇ ਦੇਖਿਆ ਕਿ ਇਸਰਾਏਲੀਆਂ ਦੇ ਬਹੁਤ ਬੱਚੇ ਹੋ ਰਹੇ ਹਨ, ਇਸ ਲਈ ਉਸਨੇ ਆਪਣੇ ਲੋਕਾਂ ਨੂੰ ਹੁਕਮ ਦਿੱਤਾ ਕਿ ਇਸਰਾਏਲੀਆਂ ਦੇ ਨਵੇਂ ਜਨਮੇ ਲੜਕਿਆਂ ਨੂੰ ਨੀਲ ਨਦੀ ਵਿਚ ਸਿੱਟ ਕੇ ਮਾਰ ਦੇਵੋ |

Image

ਇਕ ਇਸਰਾਏਲੀ ਔਰਤ ਨੇ ਇਕ ਲੜਕੇ ਨੂੰ ਜਨਮ ਦਿੱਤਾ | ਉਹ ਅਤੇ ਉਸਦੇ ਪਤੀ ਨੇ ਉਸ ਬੱਚੇ ਨੂੰ ਛੁਪਾ ਰੱਖਿਆ ਜਿੰਨਾ ਚਿਰ ਛੁਪਾ ਸਕਦੇ ਸਨ |

Image

ਜਦੋਂ ਲੜਕੇ ਦੇ ਮਾਤਾ ਪਿਤਾ ਉਸਨੂੰ ਹੋਰ ਛੁਪਾ ਸਕੇ, ਉਹਨਾਂ ਨੇ ਉਸ ਨੂੰ ਇਕ ਤੈਹਰਨ ਵਾਲੀ ਟੋਕਰੀ ਵਿਚ ਪਾ ਕੇ ਨੀਲ ਨਦੀ ਵਿਚ ਕਾਨਿਆਂ ਕੋਲ ਰੱਖ ਦਿੱਤਾ ਕਿ ਉਹ ਮਰਨ ਤੋਂ ਬਚ ਸਕੇ | ਉਸ ਦੀ ਵੱਡੀ ਭੈਣ ਦੇਖਣ ਲੱਗੀ ਕਿ ਉਸ ਨਾਲ ਕੀ ਹੁੰਦਾ |

Image

ਫਰਾਉਨ ਦੀ ਲੜਕੀ ਨੇ ਟੋਕਰੀ ਦੇਖੀ ਅਤੇ ਉਸ ਵਿਚ ਦੇਖਿਆ | ਜਦੋਂ ਉਸ ਨੇ ਬੱਚੇ ਨੂੰ ਦੇਖਿਆ ਉਸ ਨੇ ਉਸ ਨੂੰ ਆਪਣੇ ਪੁੱਤਰ ਵਜੋਂ ਲੈ ਲਿਆ | ਉਸ ਨੇ ਇਕ ਇਸਰਾਏਲੀ ਔਰਤ ਨੌਕਰਾਨੀ ਨੂੰ ਰੱਖਿਆ ਕੇ ਉਸ ਨੂੰ ਦੁੱਧ ਪਿਲਾਵੇ ਬਿਨਾਂ ਜਾਣੇ ਕਿ ਇਹ ਉਸ ਬੱਚੇ ਦੀ ਮਾਂ ਸੀ | ਜਦੋਂ ਬੱਚਾ ਕਾਫੀ ਵੱਡਾ ਹੋ ਗਿਆ ਕਿ ਉਸ ਨੂੰ ਹੁਣ ਮਾਂ ਦੇ ਦੁੱਧ ਦੀ ਜਰੂਰਤ ਨਹੀਂ ਸੀ ਉਸ ਨੇ ਬੱਚਾ ਫਰਾਉਨ ਦੀ ਧੀ ਨੂੰ ਦੇ ਦਿੱਤਾ, ਉਸ ਨੇ ਉਸ ਦਾ ਨਾਮ ਮੂਸਾ ਰੱਖਿਆ |

Image

ਇਕ ਦਿਨ ਜਦੋਂ ਮੂਸਾ ਜਵਾਨ ਹੋ ਗਿਆ ਉਸ ਨੇ ਦੇਖਿਆ ਕਿ ਇਕ ਮਿਸਰੀ ਇਕ ਇਸਰਾਏਲੀ ਨੂੰ ਮਾਰ ਰਿਹਾ ਸੀ | ਮੂਸਾ ਨੇ ਆਪਣੇ ਇਸਰਾਏਲੀ ਭਾਈ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ |

Image

ਜਦੋਂ ਮੂਸਾ ਨੇ ਸੋਚਿਆ ਕਿ ਕੋਈ ਨਹੀਂ ਦੇਖਦਾ ਉਸ ਨੇ ਮਿਸਰੀ ਨੂੰ ਮਾਰ ਦਿੱਤਾ ਅਤੇ ਉਸ ਦੀ ਲਾਸ਼ ਨੂੰ ਦੱਬ ਦਿੱਤਾ | ਪਰ ਕਿਸੇ ਨੇ ਦੇਖ ਲਿਆ ਜੋ ਮੂਸਾ ਨੇ ਕੀਤਾ ਸੀ |

Image

ਜਦੋਂ ਫਰਾਉਨ ਨੇ ਸੁਣਿਆ ਜੋ ਮੂਸਾ ਨੇ ਕੀ ਕੀਤਾ ਸੀ ਤਾਂ ਉਸ ਨੇ ਮੂਸਾ ਨੂੰ ਮਾਰਨ ਦੀ ਕੋਸ਼ਿਸ਼ ਕੀਤੀ | ਮੂਸਾ ਮਿਸਰ ਤੋਂ ਭੱਜ ਕੇ ਜੰਗਲ ਵਿਚ ਚਲਾ ਗਿਆ ਜਿਥੇ ਉਹ ਫਰਾਉਨ ਦੇ ਸਿਪਾਹੀਆਂ ਤੋਂ ਸੁਰਖਿਅਤ ਰਹੇਗਾ |

Image

ਮੂਸਾ ਮਿਸਰ ਤੋਂ ਦੁਰ ਜੰਗਲ ਵਿਚ ਆਜੜੀ ਬਣ ਗਿਆ ਸੀ | ਉਸ ਨੇ ਉਸ ਜਗ੍ਹਾ ਦੀ ਇਕ ਔਰਤ ਨਾਲ ਵਿਆਹ ਕੀਤਾ ਅਤੇ ਦੋ ਪੱਤਰ ਹੋਏ |

Image

ਇਕ ਦਿਨ ਜਦੋਂ ਮੂਸਾ ਭੇਡਾਂ ਚਾਰਦਾ ਸੀ ਉਸ ਨੇ ਇਕ ਝਾੜੀ ਦੇਖੀ ਜਿਸ ਨੂੰ ਅੱਗ ਲੱਗੀ ਹੋਈ ਸੀ | ਪਰ ਝਾੜੀ ਖਤਮ ਨਹੀਂ ਹੋਈ ਸੀ | ਮੂਸਾ ਝਾੜੀ ਵੱਲ ਗਿਆ ਕਿ ਉਸ ਨੂੰ ਚੰਗੀ ਤਰਾਂ ਦੇਖ ਸਕੇ | ਜਿਵੇਂ ਹੀ ਬਲਦੀ ਹੋਈ ਝਾੜੀ ਦੇ ਕੋਲ ਗਿਆ, ਪ੍ਰਮੇਸ਼ਵਰ ਦੀ ਅਵਾਜ ਨੇ ਕਿਹਾ, “ਮੂਸਾ, ਆਪਣੀ ਜੁੱਤੀ ਉਤਾਰ ਦੇਹ | ਤੂੰ ਪਵਿੱਤਰ ਜਗ੍ਹਾ ਤੇ ਖੜ੍ਹਾ ਹੈ |”

Image

ਪ੍ਰਮੇਸ਼ਵਰ ਨੇ ਕਿਹਾ, “ਮੈਂ ਆਪਣੇ ਲੋਕਾਂ ਦੇ ਦੁੱਖ ਨੂੰ ਦੇਖਿਆ ਹੈ | ਮੈਂ ਤੈਨੂੰ ਫਰਾਉਨ ਕੋਲ ਭੇਜਾਂਗਾ ਤਾਂ ਕਿ ਤੂੰ ਇਸਰਾਏਲੀਆਂ ਨੂੰ ਮਿਸਰ ਦੀ ਗੁਲਾਮੀ ਵਿਚੋਂ ਬਾਹਰ ਲਿਆਵੇਂ | ਮੈਂ ਉਹਨਾਂ ਨੂੰ ਕਨਾਨ ਦੇਸ ਦੇਵਾਂਗਾ, ਜਿਸ ਦੇਸ ਦਾ ਵਾਇਦਾ ਅਬਰਾਹਮ, ਇਸਹਾਕ, ਅਤੇ ਯਕੂਬ ਨਾਲ ਕੀਤਾ ਸੀ |

Image

ਮੂਸਾ ਨੇ ਪੁੱਛਿਆ, “ਕੀ ਹੋਵੇਗਾ ਜੇ ਲੋਕ ਪੁੱਛਣ ਕਿ ਮੈਨੂੰ ਕਿਸ ਨੇ ਭੇਜਿਆ ਹੈ, ਮੈਂ ਕਿ ਕਹਾਂਗਾ ?” ਪ੍ਰਮੇਸ਼ਵਰ ਨੇ ਕਿਹਾ, “ਮੈਂ ਹੂੰ ਜੋ ਹੂੰ | ਉਹਨਾਂ ਨੂੰ ਦੱਸ, “ਮੈਂ ਹੂੰ ਜੋ ਹੂੰ ਨੇ ਮੈਨੂੰ ਤੁਹਾਡੇ ਕੋਲ ਭੇਜਿਆ ਹੈ “ ਉਹਨਾਂ ਨੂੰ ਵੀ ਦੱਸ, “ਮੈਂ ਯਹੋਵਾ ਹਾਂ, ਤੁਹਾਡੇ ਬਾਪ ਦਾਦਿਆਂ ਅਬਰਾਹਮ, ਇਸਹਾਕ ਅਤੇ ਯਕੂਬ ਦਾ ਪ੍ਰਮੇਸ਼ਵਰ |” ਇਹ ਮੇਰਾ ਨਾਮ ਹਮੇਸ਼ਾਂ ਲਈ ਹੈ “

Image

ਮੂਸਾ ਡਰਦਾ ਸੀ ਅਤੇ ਫਰਾਉਨ ਕੋਲ ਨਹੀਂ ਜਾਣਾ ਚਹੁੰਦਾ ਸੀ ਕਿਉਂਕਿ ਉਸ ਨੇ ਸੋਚਿਆ ਕਿ ਉਹ ਚੰਗੀ ਤਰਾਂ ਬੋਲ ਨਹੀਂ ਸਕਦਾ, ਇਸ ਲਈ ਪ੍ਰਮੇਸ਼ਵਰ ਨੇ ਮੂਸਾ ਦੇ ਭਰਾ ਹਰੂਨ ਨੂੰ ਉਸ ਦੀ ਮੱਦਦ ਲਈ ਭੇਜਿਆ | ਪ੍ਰਮੇਸ਼ਵਰ ਨੇ ਮੂਸਾ ਅਤੇ ਹਰੂਨ ਨੂੰ ਚੇਤਾਵਨੀ ਦਿੱਤੀ ਕਿ ਫਰਾਉਨ ਦਾ ਮਨ ਕਠੋਰ ਹੋਵੇਗਾ |

ਬਾਈਬਲ ਕਹਾਣੀ – ਵਿਚੋਂ: _ ਕੂਚ 1-4_