11. ਪਸਹ
ਪ੍ਰਮੇਸ਼ਵਰ ਨੇ ਫਰਾਉਨ ਨੂੰ ਚੇਤਾਵਨੀ ਦਿੱਤੀ ਕਿ ਜੇ ਉਸ ਨੇ ਇਸਰਾਏਲੀਆਂ ਨੂੰ ਨਾ ਜਾਣ ਦਿੱਤਾ ਤਾਂ ਉਹਨਾਂ ਦੇ ਅਤੇ ਉਹਨਾਂ ਦੇ ਪਸ਼ੂਆਂ ਦੇ ਪਲੋਠੇ ਮਾਰ ਦੇਵੇਗਾ | ਜਦੋਂ ਉਸ ਨੇ ਸੁਣਿਆਂ ਤੱਦ ਵੀ ਪ੍ਰਮੇਸ਼ਵਰ ਦਾ ਵਿਸ਼ਵਾਸ ਕਰਨ ਅਤੇ ਆਗਿਆ ਮੰਨਣ ਤੋਂ ਇਨਕਾਰ ਕੀਤਾ |
ਜਿਹੜੇ ਪ੍ਰਮੇਸ਼ਵਰ ਤੇ ਵਿਸ਼ਵਾਸ ਕਰਦੇ ਹਨ ਉਹਨਾ ਦੇ ਪਲੋਠਿਆਂ ਨੂੰ ਬਚਾਉਣ ਲਈ ਉਸ ਨੇ ਤਰੀਕਾ ਦਿੱਤਾ | ਹਰ ਇਕ ਪਰੀਵਾਰ ਨੂੰ ਬੱਜ ਰਹਿਤ ਲੇਲਾ ਲੈਣਾ ਅਤੇ ਉਸ ਨੂੰ ਕੱਟਣਾ ਸੀ |
ਪ੍ਰਮੇਸ਼ਵਰ ਨੇ ਇਸਰਾਏਲੀਆਂ ਨੂੰ ਕਿਹਾ ਕਿ ਉਹ ਲੇਲੇ ਦੇ ਲਹੂ ਵਿਚੋਂ ਕੁਝ ਲੈ ਕੇ ਆਪਣੇ ਘਰ ਦੀਆਂ ਚੌਗਾਠਾਂ ਤੇਂ ਲਗਾਉਣ ਅਤੇ ਮੀਟ ਨੂੰ ਭੁੰਨ ਕੇ ਛੇਤੀ ਛੇਤੀ ਬਿਨਾ ਖਮੀਰ ਰੋਟੀ ਨਾਲ ਖਾਣ | ਅਤੇ ਉਸ ਨੇ ਉਹਨਾਂ ਨੂੰ ਇਹ ਵੀ ਕਿਹਾ ਕਿ ਜਦੋਂ ਖਾਣ ਤਾਂ ਮਿਸਰ ਛੱਡਣ ਲਈ ਤਿਆਰ ਹੋ ਜਾਣ|
ਇਸਰਾਏਲੀਆਂ ਨੇ ਬਿਲਕੁਲ ਉਵੇਂ ਹੀ ਕੀਤਾ ਜਿਵੇਂ ਪ੍ਰਮੇਸ਼ਵਰ ਨੇ ਉਹਨਾਂ ਨੂੰ ਕਰਨ ਲਈ ਹੁਕਮ ਦਿੱਤਾ ਸੀ | ਰਾਤ ਦੇ ਅੱਧ ਵਿਚ, ਪ੍ਰਮੇਸ਼ਵਰ ਮਿਸਰ ਵਿਚ ਹਰ ਇਕ ਪਲੋਠੇ ਲੜਕੇ ਨੂੰ ਮਾਰਨ ਲਈ ਨਿਕਲਿਆ |
ਇਸਰਾਏਲੀਆਂ ਦੇ ਸਾਰੇ ਘਰਾਣਿਆਂ ਦੀਆਂ ਚੌਗਾਠਾਂ ਤੇਂ ਲਹੁ ਸੀ, ਇਸ ਲਈ ਪ੍ਰਮੇਸ਼ਵਰ ਉਹਨਾਂ ਘਰਾਂ ਦੇ ਉੱਪਰੋਂ ਲੰਘ ਗਿਆ | ਉਹਨਾਂ ਵਿਚਕਾਰ ਹਰ ਕੋਈ ਸੁਰੱਖਿਅਤ ਸੀ | ਉਹ ਲੇਲੇ ਦੇ ਲਹੁ ਕਾਰਨ ਬਚ ਗਏ ਸੀ |
ਪਰ ਮਿਸਰੀਆਂ ਨੇ ਪ੍ਰਮੇਸ਼ਵਰ ਤੇ ਵਿਸ਼ਵਾਸ ਨਹੀਂ ਕੀਤਾ ਅਤੇ ਉਸ ਦਾ ਹੁਕਮ ਨਹੀਂ ਮੰਨਿਆ | ਇਸ ਲਈ ਪ੍ਰਮੇਸ਼ਵਰ ਉਹਨਾ ਦੇ ਘਰਾਂ ਉੱਪਰੋਂ ਨਹੀਂ ਲੰਘਿਆ | ਪ੍ਰਮੇਸ਼ਵਰ ਨੇ ਮਿਸਰੀਆਂ ਦੇ ਹਰ ਇਕ ਪਲੋਠੇ ਲੜਕੇ ਨੂੰ ਮਾਰਿਆ |
ਹਰ ਮਿਸਰੀ ਪਲੋਠਾ ਲੜਕਾ ਮਰ ਗਿਆ, ਜੇਲ ਵਿਚ ਹਰ ਕੈਦੀ ਦਾ ਪਲੋਠਾ, ਫਰਾਉਨ ਦੇ ਪਲੋਠੇ ਤੱਕ ਮਰ ਗਿਆ | ਮਿਸਰ ਵਿਚ ਬਹੁਤ ਸਾਰੇ ਲੋਕ ਆਪਣੇ ਗਹਿਰੇ ਦੁੱਖ ਦੇ ਕਾਰਨ ਵਿਰਲਾਪ ਕਰਦੇ ਅਤੇ ਰੋਂਦੇ ਸਨ |
ਉਸੇ ਰਾਤ, ਫਰਾਉਨ ਨੇ ਮੂਸਾ ਅਤੇ ਹਰੂਨ ਨੂੰ ਬੁਲਾਇਆ ਅਤੇ ਕਿਹਾ, “ਇਸਰਾਏਲੀਆਂ ਨੂੰ ਲੈ ਅਤੇ ਜਲਦੀ ਨਾਲ ਮਿਸਰ ਵਿਚੋਂ ਨਿੱਕਲ ਜਾਹ|” ਮਿਸਰੀ ਲੋਕਾਂ ਨੇ ਵੀ ਇਸਰਾਏਲੀਆਂ ਦੀ ਅੱਗੇ ਬੇਨਤੀ ਕੀਤੀ ਕਿ ਜਲਦੀ ਨਾਲ ਮਿਸਰ ਛੱਡ ਦਿਓ |
ਬਾਈਬਲ ਕਹਾਣੀ – ਵਿਚੋਂ: _ ਕੂਚ 11:1-12:32_