ਪੰਜਾਬੀ, پنجابی‎: Open Bible Stories

Updated ? hours ago # views See on DCS

40. ਤੁਸੀ ਯਿਸੂ ਨੂੰ ਸਲੀਬ ਦਿੱਤੀ

Image

ਸਿਪਾਹੀ ਯਿਸੂ ਦਾ ਮਜਾਕ ਉਡਾਉਣ ਤੋਂ ਬਾਅਦ ਉਸ ਨੂੰ ਸਲੀਬ ਦੇਣ ਲਈ ਲੈ ਗਏ | ਉਹਨਾਂ ਨੇ ਉਸ ਕੋਲੋਂ ਉਹ ਸਲੀਬ ਉਠਵਾਈ ਜਿਸ ਉੱਤੇ ਉਸਨੇ ਮਰਨਾ ਸੀ |

Image

ਸਿਪਾਹੀ ਯਿਸੂ ਨੂੰ ਉਸ ਜਗ੍ਹਾ ਤੇ ਲੈ ਕੇ ਆਏ ਜਿਸ ਨੂੰ “ਖੋਪੜੀ” ਕਿਹਾ ਜਾਂਦਾ ਸੀ ਅਤੇ ਉਸ ਦੇ ਹੱਥਾਂ ਪੈਰਾਂ ਨੂੰ ਸਲੀਬ ਉੱਤੇ ਠੋਕ ਦਿੱਤਾ | ਪਰ ਯਿਸੂ ਨੇ ਕਿਹਾ, “ਪਿਤਾ ਇਹਨਾਂ ਨੂੰ ਮਾਫ਼ ਕਰ ਕਿਉਂਕਿ ਇਹ ਨਹੀਂ ਜਾਣਦੇ ਕਿ ਇਹ ਕੀ ਕਰ ਰਹੇ ਹਨ |” ਪਿਲਾਤੂਸ ਨੇ ਹੁਕਮ ਦਿੱਤਾ ਕਿ ਉਹ ਇਕ ਫੱਟੀ ਉੱਤੇ ਲਿੱਖਣ, “ਯਹੂਦੀਆਂ ਦਾ ਰਾਜਾ” ਅਤੇ ਸਲੀਬ ਉੱਤੇ ਯਿਸੂ ਦੇ ਸਿਰ ਦੇ ਉੱਪਰ ਲਗਾਉਣ |

Image

ਸਿਪਾਹੀਆਂ ਨੇ ਯਿਸੂ ਦੇ ਕਪੜਿਆਂ ਲਈ ਜੂਆ ਖੇਡਿਆ | ਜਦੋਂ ਉਹ ਇਹ ਕਰ ਰਹੇ ਸਨ, ਉਹਨਾਂ ਨੇ ਉਸ ਭਵਿੱਖ ਬਾਣੀ ਨੂੰ ਪੂਰਾ ਕੀਤਾ ਜੋ ਕਹਿੰਦੀ ਸੀ, “ਉਹਨਾਂ ਨੇ ਮੇਰੇ ਕਪੜੇ ਆਪਸ ਵਿਚ ਵੰਡੇ ਅਤੇ ਮੇਰੇ ਕਪੜਿਆਂ ਲਈ ਗੁਣਾ ਪਾਇਆ |”

Image

ਯਿਸੂ ਦੋ ਚੋਰਾਂ ਦੇ ਵਿਚਕਾਰ ਸਲੀਬ ਦਿੱਤਾ ਗਿਆ | ਉਹਨਾਂ ਵਿਚੋਂ ਇਕ ਨੇ ਯਿਸੂ ਦਾ ਮਜਾਕ ਉਡਾਇਆ, ਪਰ ਦੂਸਰੇ ਨੇ ਕਿਹਾ, “ਕੀ ਤੈਨੂੰ ਪ੍ਰਮੇਸ਼ਵਰ ਦਾ ਡਰ ਨਹੀਂ ਹੈ ?” ਅਸੀਂ ਦੋਸ਼ੀ ਹਾਂ ਪਰ ਇਹ ਮਨੁੱਖ ਬੇਕਸੂਰ ਹੈ |” ਤੱਦ ਉਸਨੇ ਯਿਸੂ ਨੂੰ ਕਿਹਾ, “ਕਿਰਪਾ ਕਰਕੇ ਮੈਨੂੰ ਵੀ ਆਪਣੇ ਰਾਜ ਵਿਚ ਯਾਦ ਕਰੀਂ |” ਯਿਸੂ ਨੇ ਉਸਨੂੰ ਉੱਤਰ ਦਿੱਤਾ, “ਅੱਜ ਹੀ ਤੂੰ ਮੇਰੇ ਨਾਲ ਸਵਰਗ ਵਿਚ ਹੋਵੇਂਗਾ |”

Image

ਯਹੂਦੀ ਆਗੂਆਂ ਅਤੇ ਭੀੜ ਵਿਚ ਦੂਸਰੇ ਲੋਕਾਂ ਨੇ ਯਿਸੂ ਨੂੰ ਮਖੌਲ ਕੀਤੇ | ਉਹਨਾਂ ਨੇ ਉਸ ਨੂੰ ਕਿਹਾ, “ਅਗਰ ਤੂੰ ਪ੍ਰਮੇਸ਼ਵਰ ਦਾ ਪੱਤਰ ਹੈਂ ਤਾਂ ਸਲੀਬ ਤੋਂ ਹੇਠਾਂ ਆ ਜਾਹ ਅਤੇ ਆਪਣੇ ਆਪ ਨੂੰ ਬਚਾ ਲੈ !” ਤੱਦ ਅਸੀਂ ਤੇਰੇ ਉੱਤੇ ਵਿਸ਼ਵਾਸ ਕਰਾਂਗੇ |

Image

ਤੱਦ ਸਾਰੇ ਇਲਾਕੇ ਵਿਚ ਪੂਰਾ ਹਨੇਰਾ ਹੋ ਗਿਆ, ਚਾਹੇ ਅਜੇ ਦਿਨ ਦਾ ਦੁਪਹਿਰਾ ਹੀ ਸੀ | ਇਹ ਹਨੇਰਾ ਸ਼ਾਮ 3:00 ਵਜੇ ਤੱਕ ਰਿਹਾ |

Image

ਤੱਦ ਯਿਸੂ ਨੇ ਉੱਚੀ ਨਾਲ ਪੁਕਾਰਿਆ, “ਪੂਰਾ ਹੋਇਆ! ਪਿਤਾ, ਮੈਂ ਆਪਣਾਂ ਆਤਮਾ ਤੇਰੇ ਹੱਥ ਵਿਚ ਦਿੰਦਾ ਹਾਂ |” ਤੱਦ ਉਸ ਨੇ ਸਿਰ ਝੁਕਾਇਆ ਅਤੇ ਆਪਣੇ ਪ੍ਰਾਣ ਛੱਡ ਦਿੱਤੇ | ਜਦੋਂ ਉਹ ਮਰਿਆ ਤਾਂ ਇਕ ਵੱਡਾ ਭੂੰਚਾਲ ਆਇਆ ਅਤੇ ਜਿਹੜਾ ਵੱਡਾ ਪਰਦਾ ਮੰਦਰ ਵਿਚ ਲੋਕਾਂ ਨੂੰ ਪ੍ਰਮੇਸ਼ਵਰ ਦੀ ਹਜੂਰੀ ਤੋਂ ਅੱਲਗ ਕਰਦਾ ਸੀ ਉੱਪਰ ਤੋਂ ਲੈ ਕੇ ਹੇਠਾਂ ਤੱਕ ਪਾਟ ਗਿਆ |

Image

ਉਸ ਦੀ ਮੌਤ ਦੁਆਰਾ, ਯਿਸੂ ਨੇ ਪ੍ਰਮੇਸ਼ਵਰ ਕੋਲ ਆਉਣ ਲਈ ਲੋਕਾਂ ਲਈ ਰਾਹ ਖੋਲ ਦਿੱਤਾ | ਜਦੋਂ ਸਿਪਾਹੀ ਨੇ ਉਹ ਸੱਭ ਦੇਖਿਆ ਜੋ ਯਿਸੂ ਨਾਲ ਹੋਇਆ ਸੀ, ਉਸ ਨੇ ਕਿਹਾ, “ਸੱਚ ਮੁੱਚ ਇਹ ਨਿਰਦੋਸ਼ ਸੀ | ਇਹ ਪ੍ਰਮੇਸ਼ਵਰ ਦਾ ਪੁੱਤਰ ਸੀ |”

Image

ਤੱਦ ਯੂਸਫ ਅਤੇ ਨਿਕੋਦੀਮੁਸ, ਦੋ ਯਹੂਦੀ ਆਗੂ ਜੋ ਵਿਸ਼ਵਾਸ ਕਰਦੇ ਸਨ ਕਿ ਯਿਸੂ ਮਸੀਹ ਹੈ, ਉਹਨਾਂ ਨੇ ਪਿਲਾਤੂਸ ਕੋਲੋਂ ਯਿਸੂ ਦੀ ਲਾਸ਼ ਮੰਗੀ | ਉਹਨਾਂ ਨੇ ਯਿਸੂ ਦੀ ਲਾਸ਼ ਨੂੰ ਕਪੜੇ ਵਿਚ ਲਪੇਟਿਆ ਅਤੇ ਕਬਰ ਵਿਚ ਰੱਖੀ ਜੋ ਇਕ ਚਟਾਨ ਵਿਚ ਖੋਦੀ ਹੋਈ ਸੀ | ਤੱਦ ਉਹਨਾਂ ਨੇ ਇਕ ਵੱਡਾ ਪੱਥਰ ਰੇੜ੍ਹ ਕੇ ਕਬਰ ਦਾ ਮੁੰਹ ਬੰਦ ਕੀਤਾ

ਬਾਈਬਲ ਦੀ ਕਹਾਣੀ: ਮੱਤੀ //27 : 27-61 ; ਮਰਕੁਸ 15 : 16-47 ; ਲੂਕਾ 23 : 26-56 ; ਯੂਹੰਨਾ __19 : 17-42//