16. ਛੁਡਾਉਣ ਵਾਲੇ
ਯੋਸ਼ੁਆ ਦੀ ਮੌਤ ਤੋਂ ਬਾਅਦ, ਇਸਰਾਏਲੀਆਂ ਨੇ ਪ੍ਰਮੇਸ਼ਵਰ ਦੀ ਪਾਲਣਾ ਨਾ ਕੀਤੀ ਅਤੇ ਨਾ ਹੀ ਬਾਕੀ ਦੇ ਕਨਾਨੀਆਂ ਨੂੰ ਬਾਹਰ ਕੱਢਿਆ ਜਾਂ ਪ੍ਰਮੇਸ਼ਵਰ ਦੇ ਹੁਕਮਾਂ ਦੀ ਪਾਲਣਾ ਕੀਤੀ | ਇਸਰਾਏਲੀ ਸੱਚੇ ਪ੍ਰਮੇਸ਼ਵਰ ਯਹੋਵਾ ਦੀ ਬਜਾਇ ਕਨਾਨੀਆਂ ਦੇ ਦੇਵਤਿਆਂ ਦੀ ਪੂਜਾ ਕਰਨ ਲੱਗੇ | ਇਸਰਾਏਲੀਆਂ ਦਾ ਕੋਈ ਰਾਜਾ ਨਹੀਂ ਸੀ ਇਸ ਲਈ ਹਰ ਇਕ ਨੇ ਓਹੀ ਕੀਤਾ ਜਿੱਦਾਂ ਉਹਨਾਂ ਨੂੰ ਚੰਗਾ ਲੱਗਾ |
ਕਿਉਂਕਿ ਇਸਰਾਏਲੀਆਂ ਨੇ ਪ੍ਰਮੇਸ਼ਵਰ ਦੀ ਪਾਲਣਾਂ ਨਾ ਕੀਤੀ ਇਸ ਲਈ ਉਸ ਨੇ ਉਹਨਾਂ ਦੇ ਦੁਸ਼ਮਣਾ ਦੁਆਰਾ ਉਹਨਾਂ ਨੂੰ ਹਰਾ ਕੇ ਸਜਾ ਦਿੱਤੀ | ਇਹਨਾਂ ਦੁਸ਼ਮਣਾਂ ਨੇ ਇਸਰਾਏਲੀਆਂ ਕੋਲੋ ਸੱਭ ਕੁੱਝ ਖੋਹ ਲਿਆ, ਉਹਨਾਂ ਦੇ ਘਰ-ਬਾਰ ਤਬਾਹ ਕੀਤੇ ਅਤੇ ਬਹੁਤਿਆਂ ਨੂੰ ਮਾਰ ਦਿੱਤਾ | ਕਈ ਸਾਲ ਪ੍ਰਮੇਸ਼ਵਰ ਦੀ ਅਣਆਗਿਆਕਾਰੀ ਕਰਨ ਅਤੇ ਦੁਸ਼ਮਣਾ ਦੁਆਰਾ ਦਬਾਏ ਜਾਣ ਤੋਂ ਬਾਅਦ ਇਸਰਾਏਲੀਆਂ ਨੇ ਤੌਬਾ ਕੀਤੀ ਅਤੇ ਪ੍ਰਮੇਸ਼ਵਰ ਨੂੰ ਕਿਹਾ ਕੇ ਉਹਨਾਂ ਨੂੰ ਛੁਡਾਵੇ |
ਤੱਦ ਪ੍ਰਮੇਸ਼ਵਰ ਨੇ ਛੁਡਾਉਣ ਵਾਲੇ ਦਿੱਤੇ ਜਿਹਨਾਂ ਨੇ ਉਹਨਾਂ ਨੂੰ ਦੁਸ਼ਮਣਾਂ ਤੋਂ ਛੁਡਾਇਆ ਅਤੇ ਦੇਸ ਵਿਚ ਸ਼ਾਂਤੀ ਲਿਆਂਦੀ | ਪਰ ਲੋਕ ਪ੍ਰਮੇਸ਼ਵਰ ਬਾਰੇ ਭੁੱਲ ਗਏ ਅਤੇ ਫੇਰ ਬੁੱਤਾਂ ਦੀ ਪੂਜਾ ਕਰਨ ਲੱਗੇ | ਇਸ ਲਈ ਪ੍ਰਮੇਸ਼ਵਰ ਨੇ ਨੇੜੇ ਰਹਿੰਦੇ ਦੁਸ਼ਮਣਾਂ ਦੇ ਝੁੰਡ ਮਿਦ੍ਯਾਨੀਆਂ ਨੂੰ ਆਗਿਆ ਦਿੱਤੀ ਕਿ ਉਹਨਾਂ ਨੂੰ ਹਰਾਏ |
ਮਿਦ੍ਯਾਨੀ ਲਗਾਤਾਰ ਸੱਤ ਸਾਲ ਇਸਰਾਏਲੀਆਂ ਦੀ ਸਾਰੀ ਫਸਲ ਲਿਜਾਂਦੇ ਰਹੇ | ਇਸਰਾਏਲੀ ਬਹੁਤ ਡਰ ਗਏ ਸੀ ਕਿ ਉਹ ਗੁਫਾਵਾਂ ਵਿਚ ਛੁੱਪ ਜਾਂਦੇ ਸਨ ਕਿੱਤੇ ਮਿਦ੍ਯਾਨੀ ਉਹਨਾਂ ਨੂੰ ਲੱਭ ਨਾ ਲੈਣ | ਆਖਰਕਾਰ ਉਹਨਾਂ ਨੇ ਪ੍ਰਮੇਸ਼ਵਰ ਵੱਲ ਦੁਹਾਈ ਦਿੱਤੀ ਕਿ ਉਹਨਾਂ ਨੂੰ ਬਚਾਵੇ |
ਇਕ ਦਿਨ ਇਕ ਵਿਅਕਤੀ ਜਿਸਦਾ ਨਾਮ ਗਿਦਾਊਨ ਸੀ ਉਹ ਛੁੱਪ ਕੇ ਕਣਕ ਛੱਟ ਰਿਹਾ ਸੀ ਕਿ ਕਿੱਤੇ ਮਿਦ੍ਯਾਨੀ ਖੋਹ ਕੇ ਨਾ ਲੈ ਜਾਣ | ਪ੍ਰਮੇਸ਼ਵਰ ਦਾ ਦੂਤ ਗਿਦਾਊਨ ਕੋਲ ਆਇਆ ਅਤੇ ਕਿਹਾ, “ ਹੇ ਤਕੜੇ ਸੂਰਬੀਰ, ਪ੍ਰਮੇਸ਼ਵਰ ਤੇਰੇ ਨਾਲ ਹੈ |” ਜਾਹ ਅਤੇ ਮਿਦ੍ਯਾਨੀਆਂ ਹਥੋਂ ਇਸਰਾਏਲੀਆਂ ਨੂੰ ਛੁਡਾ |
ਗਿਦਾਊਨ ਦੇ ਪਿਤਾ ਨੇ ਇਕ ਮੂਰਤੀ ਲਈ ਬੇਦੀ ਬਣਾਈ ਹੋਈ ਸੀ | ਪ੍ਰਮੇਸ਼ਵਰ ਨੇ ਕਿਹਾ ਕਿ ਇਸ ਬੇਦੀ ਨੂੰ ਢਾਹ ਦੇ | ਪਰ ਗਿਦਾਊਨ ਲੋਕਾਂ ਤੋਂ ਡਰਦਾ ਸੀ, ਇਸ ਲਈ ਉਸ ਨੇ ਰਾਤ ਤੱਕ ਇੰਤਜਾਰ ਕੀਤਾ | ਤੱਦ ਉਸ ਨੇ ਬੇਦੀ ਨੂੰ ਖਿਲਾਰ ਦਿੱਤਾ ਅਤੇ ਟੁੱਕੜੇ ਟੁੱਕੜੇ ਕਰ ਦਿੱਤੇ | ਪਰ ਜਿੱਥੇ ਉਸ ਮੂਰਤੀ ਦੀ ਬੇਦੀ ਹੁੰਦੀ ਸੀ ਉਸ ਦੇ ਲਾਗੇ ਉਸਨੇ ਯਹੋਵਾ ਲਈ ਇਕ ਨਵੀਂ ਬੇਦੀ ਬਣਾਈ ਅਤੇ ਪ੍ਰਮੇਸ਼ਵਰ ਲਈ ਬਲੀ ਦਿੱਤੀ |
ਅਗਲੀ ਸਵੇਰ ਲੋਕਾਂ ਨੇ ਦੇਖਿਆ ਕਿ ਕਿਸੇ ਨੇ ਬੇਦੀ ਚੂਰ ਚੂਰ ਅਤੇ ਤਬਾਹ ਕਰ ਦਿੱਤੀ ਹੈ ਤਾਂ ਉਹ ਬਹੁਤ ਗੁੱਸੇ ਹੋਏ | ਉਹ ਗਿਦਾਊਨ ਦੇ ਘਰ ਉਸ ਨੂੰ ਮਾਰਨ ਲਈ ਗਏ, ਪਰ ਗਿਦਾਊਨ ਦੇ ਪਿਤਾ ਨੇ ਕਿਹਾ, “ਕਿਉਂ ਤੁਸੀਂ ਆਪਣੇ ਦੇਵਤੇ ਦੀ ਮੱਦਦ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ? ਅਗਰ ਉਹ ਪ੍ਰਮੇਸ਼ਵਰ ਹੈ ਤਾਂ ਉਸ ਨੂੰ ਆਪਣਾ ਬਚਾਓ ਖੁੱਦ ਕਰਨ ਦਿਓ !” ਕਿਉਂਕਿ ਉਸ ਨੇ ਇਸ ਤਰਾਂ ਕਿਹਾ, ਲੋਕਾਂ ਨੇ ਗਿਦਾਊਨ ਨੂੰ ਨਾ ਮਾਰਿਆ |
ਮਿਦ੍ਯਾਨੀ ਦੁਬਾਰਾ ਫੇਰ ਇਸਰਾਏਲੀਆਂ ਕੋਲੋਂ ਲੁੱਟਣ ਨੂੰ ਆਏ | ਉਹ ਇੰਨੇ ਜਿਆਦਾ ਸਨ ਕਿ ਉਹਨਾਂ ਦੀ ਗਿਣਤੀ ਵੀ ਨਹੀਂ ਹੋ ਸਕਦੀ ਸੀ | ਗਿਦਾਊਨ ਨੇ ਉਹਨਾਂ ਨਾਲ ਲੜਨ ਲਈ ਇਸਰਾਏਲੀਆਂ ਨੂੰ ਇਕੱਠਾ ਕੀਤਾ | ਗਿਦਾਊਨ ਨੇ ਪ੍ਰਮੇਸ਼ਵਰ ਕੋਲੋਂ ਦੋ ਚਿੰਨ੍ਹ ਮੰਗੇ ਕਿ ਉਹ ਯਕੀਨ ਕਰ ਸਕੇ ਕੀ ਇਸਰਾਏਲ ਨੂੰ ਬਚਾਉਣ ਲਈ ਪ੍ਰਮੇਸ਼ਵਰ ਉਸ ਨੂੰ ਇਸਤੇਮਾਲ ਕਰੇਗਾ |
ਪਹਿਲੇ ਚਿੰਨ੍ਹ ਲਈ ਗਿਦਾਊਨ ਨੇ ਧਰਤੀ ਉੱਤੇ ਕਪੜਾ ਵਿਛਾਇਆ ਅਤੇ ਪ੍ਰਮੇਸ਼ਵਰ ਨੂੰ ਕਿਹਾ ਹੋਣ ਦੇ ਸਵੇਰ ਦੀ ਤ੍ਰੇਲ ਸਿਰਫ ਕਪੜੇ ਤੇ ਹੀ ਪਵੇ ਅਤੇ ਧਰਤੀ ਤੇ ਨਾ ਪਵੇ | ਪ੍ਰਮੇਸ਼ਵਰ ਨੇ ਓਦਾਂ ਹੀ ਕੀਤਾ | ਅਗਲੀ ਰਾਤ ਉਸ ਨੇ ਕਿਹਾ ਕਿ ਧਰਤੀ ਭਿੱਜੇ ਪਰ ਕਪੜਾ ਸੁੱਕਾ ਰਹੇ | ਪ੍ਰਮੇਸ਼ਵਰ ਨੇ ਫਿਰ ਓਦਾਂ ਹੀ ਕੀਤਾ | ਇਹਨਾਂ ਦੋ ਚਿੰਨ੍ਹਾ ਨੇ ਗਿਦਾਊਨ ਨੂੰ ਯਕੀਨ ਕਰਾਇਆ ਕਿ ਪ੍ਰਮੇਸ਼ਵਰ ਇਸਰਾਏਲੀਆਂ ਨੂੰ ਮਿਦ੍ਯਾਨੀਆਂ ਦੇ ਹੱਥੋਂ ਛੁਡਾਉਣ ਲਈ ਉਸ ਨੂੰ ਇਸਤੇਮਾਲ ਕਰੇਗਾ |
32000 ਇਸਰਾਏਲੀ ਸਿਪਾਹੀ ਗਿਦਾਊਨ ਕੋਲ ਆਏ ਪਰ ਪ੍ਰਮੇਸ਼ਵਰ ਨੇ ਉਸ ਨੂੰ ਕਿਹਾ ਕਿ ਇਹ ਬਹੁਤ ਜਿਆਦਾ ਹਨ | ਇਸ ਲਈ ਗਿਦਾਊਨ ਨੇ 22,000 ਨੂੰ ਘਰ ਭੇਜ ਦਿੱਤਾ ਜੋ ਲੜਨ ਤੋਂ ਡਰਦੇ ਸਨ | ਪ੍ਰਮੇਸ਼ਵਰ ਨੇ ਗਿਦਾਊਨ ਨੂੰ ਕਿਹਾ ਅਜੇ ਵੀ ਬਹੁਤ ਜਿਆਦਾ ਹਨ | ਇਸ ਲਈ ਗਿਦਾਊਨ ਨੇ ਸਿਵਾਏ 300 ਸਿਪਾਹੀਆਂ ਦੇ ਬਾਕੀ ਸਾਰਿਆਂ ਨੂੰ ਵਾਪਸ ਘਰ ਭੇਜ ਦਿੱਤਾ |
ਉਸ ਰਾਤ ਪ੍ਰਮੇਸ਼ਵਰ ਨੇ ਗਿਦਾਊਨ ਨੂੰ ਕਿਹਾ, “ਮਿਦ੍ਯਾਨੀਆਂ ਦੇ ਡੇਰੇ ਵਿਚ ਜਾਹ ਅਤੇ ਜਦੋਂ ਤੂੰ ਉਹਨਾਂ ਨੂੰ ਗੱਲਾਂ ਕਰਦੇ ਸੁਣੇ ਤੂੰ ਨਹੀਂ ਡਰੇਂਗਾ | ਇਸ ਲਈ ਉਸ ਰਾਤ ਗਿਦਾਊਨ ਉਹਨਾਂ ਦੇ ਡੇਰੇ ਵਿਚ ਗਿਆ ਅਤੇ ਸੁਣਿਆ ਕਿ ਇੱਕ ਮਿਦ੍ਯਾਨੀ ਸਿਪਾਹੀ ਜੋ ਉਸਨੇ ਆਪਣੇ ਸੁਪਨੇ ਵਿੱਚ ਦੇਖਿਆ ਸੀ ਆਪਣੇ ਮਿੱਤਰ ਨੂੰ ਦੱਸ ਰਿਹਾ ਸੀ | ਉਸ ਦੇ ਮਿੱਤਰ ਨੇ ਕਿਹਾ, “ਇਸ ਦਾ ਮਤਲਬ ਹੈ ਕਿ ਗਿਦਾਊਨ ਦੀ ਸੈਨਾ ਮਿਦ੍ਯਾਨੀ ਸੈਨਾ ਨੂੰ ਹਰਾ ਦੇਵੇਗੀ ! ਜਦੋਂ ਗਿਦਾਊਨ ਨੇ ਸੁਣਿਆ ਤਾਂ ਉਸ ਨੇ ਪ੍ਰਮੇਸ਼ਵਰ ਦੀ ਅਰਾਧਨਾ ਕੀਤੀ |
ਤੱਦ ਗਿਦਾਊਨ ਸਿਪਾਹੀਆਂ ਕੋਲ ਵਾਪਸ ਆਇਆ ਅਤੇ ਹਰ ਇਕ ਨੂੰ ਇਕ ਇਕ ਤੁਰੀ, ਕੱਚਾ ਘੜਾ ਅਤੇ ਮਸ਼ਾਲ ਦਿੱਤੀ | ਜਿੱਥੇ ਮਿਦ੍ਯਾਨੀ ਸੌਂ ਰਹੇ ਸਨ ਉਹਨਂ ਨੇ ਉਹਨਾਂ ਦੀ ਛਾਉਣੀ ਨੂੰ ਘੇਰਾ ਪਾ ਲਿਆ | ਗਿਦਾਊਨ ਦੇ 300 ਸਿਪਾਹੀਆਂ ਕੋਲ ਘੜਿਆਂ ਵਿਚ ਮਸ਼ਾਲਾਂ ਸਨ ਤਾਂ ਕਿ ਮਿਦ੍ਯਾਨੀ ਉਹਨਾਂ ਮਸ਼ਾਲਾਂ ਦੀ ਰੌਸ਼ਨੀ ਨੂੰ ਨਾ ਦੇਖ ਲੈਣ |
ਤੱਦ ਗਿਦਾਊਨ ਦੇ ਸਿਪਾਹੀਆਂ ਨੇ ਇਕੋ ਸਮੇਂ ਤੇਂ ਆਪਣੇ ਘੜੇ ਤੋੜੇ ਅਤੇ ਅਚਾਨਕ ਮਸ਼ਾਲਾਂ ਦੀ ਰੌਸ਼ਨੀ ਦਿਸੀ | ਉਹਨਾਂ ਨੇ ਤੁਰੀਆਂ ਬਜਾਈਆਂ ਅਤੇ ਜੈਕਾਰਾ ਗਜਾਇਆ, “ਯਹੋਵਾ ਅਤੇ ਗਿਦਾਊਨ ਦੀ ਜੈ!”
ਪ੍ਰਮੇਸ਼ਵਰ ਨੇ ਮਿਦ੍ਯਾਨੀਆਂ ਨੂੰ ਉਲਝਣ ਵਿਚ ਪਾ ਦਿੱਤਾ ਅਤੇ ਉਹ ਇਕ ਦੂਸਰੇ ਉੱਤੇ ਹਮਲਾ ਕਰਨ ਲੱਗੇ ਅਤੇ ਮਾਰਨ ਲੱਗੇ | ਛੇਤੀ ਨਾਲ ਬਾਕੀ ਦੇ ਇਸਰਾਏਲੀਆਂ ਨੂੰ ਵੀ ਘਰੋਂ ਬੁਲਾਇਆ ਕਿ ਆਕੇ ਮਿਧ੍ਯਨੀਆਂ ਦਾ ਪਿੱਛਾ ਕਰਨ ਵਿਚ ਮੱਦਦ ਕਰਨ | ਉਹਨਾਂ ਵਿਚੋਂ ਬਹੁਤ ਸਾਰੇ ਮਾਰੇ ਗਏ ਅਤੇ ਬਾਕੀਆਂ ਦਾ ਇਸਰਾਏਲੀਆਂ ਦੇ ਦੇਸ ਦੀਆਂ ਹੱਦਾਂ ਤੋਂ ਬਾਹਰ ਤੱਕ ਪਿੱਛਾ ਕੀਤਾ | ਉਸ ਦਿਨ 120000 ਮਿਦ੍ਯਾਨੀ ਮਾਰੇ ਗਏ | ਪ੍ਰਮੇਸ਼ਵਰ ਨੇ ਇਸਰਾਏਲ ਨੂੰ ਬਚਾਇਆ |
ਲੋਕਾਂ ਨੇ ਗਿਦਾਊਨ ਨੂੰ ਆਪਣਾ ਰਾਜਾ ਬਨਾਉਣਾ ਚਾਹਿਆ | ਗਿਦਾਊਨ ਨੇ ਉਹਨਾਂ ਨੂੰ ਇਸ ਤਰਾਂ ਕਰਨ ਦੀ ਆਗਿਆ ਨਾ ਦਿੱਤੀ ਪਰ ਉਸ ਨੇ ਉਹਨਾਂ ਕੋਲੋਂ ਕੁੱਝ ਸੋਨੇ ਦੀਆਂ ਮੁੰਦੀਆਂ ਮੰਗੀਆਂ ਜਿਹੜੀਆਂ ਉਹਨਾਂ ਸਾਰਿਆਂ ਨੇ ਮਿਦ੍ਯਾਨੀਆਂ ਕੋਲੋਂ ਲਈਆਂ ਸਨ | ਲੋਕਾਂ ਨੇ ਗਿਦਾਊਨ ਨੂੰ ਵੱਡੀ ਮਾਤਰਾ ਵਿੱਚ ਸੋਨਾ ਦਿੱਤਾ |
ਤੱਦ ਗਿਦਾਊਨ ਨੇ ਆਪਣੇ ਪਹਿਨਣ ਲਈ ਮਹਾਂ ਯਾਜਕ ਵਰਗੇ ਖਾਸ ਬਸਤਰ ਬਣਾਉਣ ਲਈ ਉਹ ਸੋਨਾ ਵਰਤਿਆ | ਪਰ ਲੋਕਾਂ ਨੇ ਇਹਨਾਂ ਦੀ ਪੂਜਾ ਕਰਨੀ ਸ਼ੁਰੂ ਕੀਤੀ ਜਿਵੇਂ ਉਹ ਇਕ ਮੂਰਤੀ ਹੋਵੇ | ਇਸ ਲਈ ਪ੍ਰਮੇਸ਼ਵਰ ਨੇ ਫੇਰ ਇਸਰਾਏਲੀਆਂ ਨੂੰ ਸਜਾ ਦਿੱਤੀ ਕਿਉਂਕਿ ਉਹਨਾਂ ਨੇ ਮੂਰਤੀ ਪੂਜਾ ਕੀਤੀ | ਪ੍ਰਮੇਸ਼ਵਰ ਨੇ ਉਹਨਾਂ ਦੇ ਦੁਸ਼ਮਣਾ ਨੂੰ ਆਗਿਆ ਦਿੱਤੀ ਕਿ ਉਹਨਾਂ ਨੂੰ ਹਰਾਉਣ | ਆਖਰਕਾਰ ਉਹਨਾਂ ਨੇ ਫੇਰ ਪ੍ਰਮੇਸ਼ਵਰ ਤੋਂ ਸਹਾਇਤਾ ਮੰਗੀ ਅਤੇ ਪ੍ਰਮੇਸ਼ਵਰ ਨੇ ਇਕ ਹੋਰ ਛੁਟਕਾਰਾ ਦੇਣ ਵਾਲਾ ਭੇਜਿਆ |
ਇਹ ਨਮੂਨਾ ਕਈ ਵਾਰ ਦੁਹਰਾਇਆ ਗਿਆ: ਇਸਰਾਏਲੀ ਪਾਪ ਕਰਦੇ, ਪ੍ਰਮੇਸ਼ਵਰ ਉਹਨਾਂ ਨੂੰ ਸਜਾ ਦਿੰਦਾ, ਉਹ ਤੌਬਾ ਕਰਦੇ, ਅਤੇ ਪ੍ਰਮੇਸ਼ਵਰ ਉਹਨਾਂ ਨੂੰ ਛੁਡਾਉਣ ਲਈ ਛੁਡਾਉਣ ਵਾਲਾ ਭੇਜਦਾ | ਕਈ ਸਾਲਾਂ ਤੋਂ ਪ੍ਰਮੇਸ਼ਵਰ ਨੇ ਬਹੁਤ ਸਾਰੇ ਛੁਡਾਉਣ ਵਾਲੇ ਭੇਜੇ ਜੋ ਇਸਰਾਏਲੀਆਂ ਨੂੰ ਉਹਨਾਂ ਦੇ ਦੁਸ਼ਮਣਾਂ ਤੋਂ ਛੁਡਾਉਣ |
ਆਖਰਕਾਰ, ਲੋਕਾਂ ਨੇ ਪ੍ਰਮੇਸ਼ਵਰ ਕੋਲੋਂ ਇਕ ਰਾਜੇ ਦੀ ਮੰਗ ਕੀਤੀ ਜੋ ਉਹਨਾਂ ਦੀ ਲੜਾਈ ਵਿਚ ਅਗੁਵਾਈ ਕਰੇ | ਉਹ ਇਕ ਲੰਬਾ ਅਤੇ ਤਕੜਾ ਰਾਜਾ ਚਹੁੰਦੇ ਸਨ ਜੋ ਉਹਨਾਂ ਦੀ ਲੜਾਈ ਵਿਚ ਅਗੁਵਾਈ ਕਰੇ ਸਕੇ | ਪ੍ਰਮੇਸ਼ਵਰ ਨੇ ਇਹ ਬੇਨਤੀ ਪਸੰਦ ਨਹੀ ਕੀਤੀ ਪਰ ਫਿਰ ਵੀ ਉਸ ਨੇ ਉਹਨਾਂ ਦੀ ਮੰਗ ਅਨੁਸਾਰ ਇਕ ਰਾਜਾ ਦਿੱਤਾ |
ਬਾਈਬਲ ਕਹਾਣੀ – ਵਿਚੋਂ: _ ਨਿਆਈਆਂ 1-3; 6-8_