31. ਯਿਸੂ ਪਾਣੀ ਉੱਤੇ ਤੁਰਦਾ
ਜਦੋਂ ਉਸਨੇ ਭੀੜ ਨੂੰ ਭੇਜ ਦਿੱਤਾ, ਤੱਦ ਯਿਸੂ ਨੇ ਆਪਣਿਆਂ ਚੇਲਿਆਂ ਨੂੰ ਬੇੜੀ ਵਿਚ ਬੈਠਣ ਅਤੇ ਝੀਲ ਦੇ ਪਾਰ ਜਾਣ ਲਈ ਕਿਹਾ| ਭੀੜ ਨੂੰ ਭੇਜਣ ਤੋਂ ਬਾਅਦ ਯਿਸੂ ਪਹਾੜ ਉੱਤੇ ਪ੍ਰਾਰਥਨਾ ਕਰਨ ਲਈ ਗਿਆ | ਯਿਸੂ ਉੱਥੇ ਇੱਕਲਾ ਹੀ ਸੀ ਅਤੇ ਦੇਰ ਰਾਤ ਤੱਕ ਪ੍ਰਾਰਥਨਾ ਕਰਦਾ ਰਿਹਾ |
ਜਦ ਚੇਲੇ ਅਜੇ ਆਪਣੀਂ ਕਿਸ਼ਤੀ ਹੀ ਚਲਾ ਰਹੇ ਸਨ ਅਤੇ ਦੇਰ ਰਾਤ ਤੱਕ ਉਹ ਅਜੇ ਝੀਲ ਦੇ ਵਿਚਕਾਰ ਹੀ ਪਹੁੰਚੇ ਸਨ | ਉਹ ਕਿਸ਼ਤੀ ਵਿਚ ਬਹੁਤ ਵੱਡੀ ਮੁਸ਼ਕਲ ਦਾ ਸਾਹਮਣਾ ਕਰਦੇ ਹੋਏ ਘੁੰਮ ਰਹੇ ਸਨ ਕਿਉਂਕਿ ਵੱਡੀ ਹਨੇਰੀ ਉਹਨਾਂ ਦੇ ਵਿਰੁੱਧ ਚੱਲ ਰਹੀ ਸੀ |
ਤੱਦ ਯਿਸੂ ਨੇ ਪ੍ਰਾਰਥਨਾ ਕਰਨਾ ਬੰਦ ਕੀਤਾ ਅਤੇ ਚੇਲਿਆਂ ਕੋਲ ਗਿਆ | ਉਹ ਝੀਲ ਦੇ ਦੂਸਰੇ ਪਾਸੇ ਤੋਂ ਪਾਣੀ ਉੱਤੇ ਚੱਲਦਾ ਹੋਇਆ ਉਹਨਾਂ ਦੀ ਬੇੜੀ ਵੱਲ ਆ ਰਿਹਾ ਸੀ |
ਚੇਲੇ ਬਹੁਤ ਘਬਰਾ ਗਏ ਜਦੋਂ ਉਹਨਾਂ ਨੇ ਯਿਸੂ ਨੂੰ ਦੇਖਿਆ, ਕਿਉਂਕਿ ਉਹਨਾਂ ਨੇ ਸੋਚਿਆ ਕਿ ਉਹ ਭੂਤ ਦੇਖ ਰਹੇ ਹਨ | ਯਿਸੂ ਜਾਣਦਾ ਸੀ ਕਿ ਚੇਲੇ ਡਰਦੇ ਹਨ, ਇਸ ਲਈ ਉਸਨੇ ਉਹਨਾਂ ਨੂੰ ਬੁਲਾਇਆ ਅਤੇ ਕਿਹਾ, “ਨਾ ਡਰੋ |” ਮੈਂ ਹਾਂ !”
ਤੱਦ ਪਤਰਸ ਨੇ ਯਿਸੂ ਨੂੰ ਕਿਹਾ, “ਸਵਾਮੀ, ਅਗਰ ਤੂੰ ਹੈਂ, ਹੁਕਮ ਦੇਹ ਕਿ ਮੈਂ ਪਾਣੀ ਉੱਤੇ ਚੱਲ ਕੇ ਤੇਰੇ ਕੋਲ ਆਵਾਂ |” ਯਿਸੂ ਨੇ ਪਤਰਸ ਨੂੰ ਕਿਹਾ, “ਆ ਜਾਹ !”
ਇਸ ਲਈ ਪਤਰਸ ਬੇੜੀ ਵਿਚੋਂ ਉੱਤਰਿਆ ਅਤੇ ਪਾਣੀ ਉੱਤੇ ਚੱਲ ਕੇ ਯਿਸੂ ਵੱਲ ਜਾਣ ਲੱਗਾ | ਪਰ ਥੋੜੀ ਦੂਰ ਜਾਣ ਤੋਂ ਬਾਅਦ, ਉਸ ਨੇ ਆਪਣੀਆਂ ਅੱਖਾਂ ਯਿਸੂ ਵਲੋਂ ਫੇਰ ਲਈਆਂ ਅਤੇ ਲਹਿਰਾਂ ਵੱਲ ਦੇਖਣ ਲੱਗਾ ਅਤੇ ਵੱਡੀ ਹਨੇਰੀ ਨੂੰ ਮਹਿਸੂਸ ਕਰਨ ਲੱਗਾ |
ਤੱਦ ਪਤਰਸ ਡਰ ਗਿਆ ਅਤੇ ਪਾਣੀ ਵਿਚ ਡੁੱਬਣ ਲੱਗਾ | ਉਸ ਨੇ ਉੱਚੀ ਦੇਣੀ ਪੁਕਾਰਿਆ, “ਸਵਾਮੀ, ਮੈਨੂੰ ਬਚਾ!” ਯਿਸੂ ਨੇ ਇਕ ਦਮ ਵਧ ਕੇ ਉਸ ਨੂੰ ਫੜ੍ਹ ਲਿਆ | ਤੱਦ ਉਸਨੇ ਪਤਰਸ ਨੂੰ ਕਿਹਾ, “ਹੇ ਥੋੜੀ ਪ੍ਰਤੀਤ ਵਾਲੇ, ਤੂੰ ਕਿਉਂ ਸ਼ੱਕ ਕੀਤੀ ?”
ਜਦੋਂ ਪਤਰਸ ਅਤੇ ਯਿਸੂ ਬੇੜੀ ਵਿਚ ਚੜ੍ਹ ਗਏ, ਤਾਂ ਇਕ ਦਮ ਹਵਾ ਚੱਲਣੀ ਬੰਦ ਹੋ ਗਈ ਅਤੇ ਪਾਣੀ ਸ਼ਾਂਤ ਹੋ ਗਿਆ | ਚੇਲੇ ਹੈਰਾਨ ਹੋ ਗਏ | ਉਹਨਾਂ ਨੇ ਯਿਸੂ ਦੀ ਅਰਾਧਨਾ ਕੀਤੀ, ਇਹ ਕਹਿੰਦੇ ਹੋਏ, “ਸੱਚਮੁਚ ਤੂੰ ਪ੍ਰਮੇਸ਼ਵਰ ਦਾ ਪੁੱਤਰ ਹੈਂ |”
ਬਾਈਬਲ ਦੀ ਕਹਾਣੀ//: ਮੱਤੀ 14:22-33; ਮਰਕੁਸ 6:45-52; ਯਹੁੰਨਾ 6:16-21//