ਪੰਜਾਬੀ, پنجابی‎: Open Bible Stories

Updated ? hours ago # views See on DCS

1. ਸ੍ਰਿਸ਼ਟੀ

Image

ਇਸ ਸ੍ਰਿਸ਼ਟੀ ਦੀ ਸੁਰੁਆਤ ਕੁਝ ਇਸ ਤਰਾਂ ਨਾਲ ਹੋਈ। ਪ੍ਰਮੇਸ਼ਵਰ ਨੇ ਸਾਰੀ ਸ੍ਰਿਸ਼ਟੀ ਦੀ ਰਚਨਾ ਕੀਤੀ ਅਤੇ ਇਸ ਵਿਚ ਸਾਰੀਆਂ ਚੀਜਾਂ ਨੂੰ ਛੇ ਦਿਨਾਂ ਵਿਚ ਬਣਾਇਆ | ਪ੍ਰਮੇਸ਼ਵਰ ਦੁਆਰਾ ਧਰਤੀ ਦੀ ਰਚਨ ਤੋਂ ਬਾਅਦ ਇਹ ਖਾਲੀ ਅਤੇ ਹਨੇਰੇ ਨਾਲ ਭਰੀ ਹੋਈ ਸੀ ਅਤੇ ਇਸ ਵਿਚ ਕੁਝ ਵੀ ਰਚਿਆ ਨਹੀਂ ਗਿਆ ਸੀ| ਪਰ ਪ੍ਰਮੇਸ਼ਵਰ ਦਾ ਆਤਮਾ ਪਾਣੀਆਂ ਉੱਤੇ ਮੰਡਰਾਉਂਦਾ ਸੀ |

Image

ਤੱਦ ਪ੍ਰਮੇਸ਼ਵਰ ਨੇ ਕਿਹਾ, “ ਰੌਸ਼ਨੀ ਹੋ ਜਾਏ !” ਅਤੇ ਰੌਸ਼ਨੀ ਹੋ ਗਈ | ਪ੍ਰਮੇਸ਼ਵਰ ਨੇ ਦੇਖਿਆ ਕਿ ਰੌਸ਼ਨੀ ਚੰਗੀ ਹੈ ਅਤੇ ਉਸ ਨੇ ਇਸ ਨੂੰ “ਦਿਨ” ਕਿਹਾ | ਉਸ ਨੇ ਇਸ ਨੂੰ ਹਨੇਰੇ ਤੋਂ ਅਲੱਗ ਕੀਤਾ ਅਤੇ ਉਸ ਨੂੰ “ਰਾਤ” ਕਿਹਾ | ਪ੍ਰਮੇਸ਼ਵਰ ਨੇ ਰੌਸ਼ਨੀ ਨੂੰ ਸ੍ਰਿਸ਼ਟੀ ਦੇ ਪਿਹਲੇ ਦਿਨ ਰੱਚਿਆ |

Image

ਸ੍ਰਿਸ਼ਟੀ ਦੇ ਦੂਸਰੇ ਦਿਨ ਪ੍ਰਮੇਸ਼ਵਰ ਨੇ ਆਖਿਆ ਅਤੇ ਧਰਤੀ ਤੋਂ ਉੱਪਰ ਅਕਾਸ਼ ਰਚਿਆ | ਉਸਨੇ ਅਕਾਸ਼ ਦੀ ਰਚਨਾ ਉੱਪਰਲੇ ਅਤੇ ਹੇਠਲੇ ਪਾਣੀਆਂ ਨੂੰ ਅਲੱਗ ਕਰਕੇ ਕੀਤੀ |

Image

ਤੀਸਰੇ ਦਿਨ ਪ੍ਰਮੇਸ਼ਵਰ ਨੇ ਆਖਿਆ ਅਤੇ ਪਾਣੀ ਨੂੰ ਸੁੱਕੀ ਜਮੀਨ ਤੋਂ ਅਲੱਗ ਕੀਤਾ | ਉਸ ਨੇ ਸੁੱਕੀ ਜਮੀਨ ਨੂੰ “ਧਰਤੀ” ਆਖਿਆ ਅਤੇ ਪਾਣੀ ਨੂੰ “ਸਾਗਰ” ਕਿਹਾ | ਪ੍ਰਮੇਸ਼ਵਰ ਨੇ ਦੇਖਿਆ ਕਿ ਜੋ ਕੁਝ ਉਸ ਨੇ ਬਣਾਇਆ ਸੀ ਉਹ ਚੰਗਾ ਹੈ |

Image

ਤੱਦ ਪ੍ਰਮੇਸ਼ਵਰ ਨੇ ਕਿਹਾ, “ਧਰਤੀ ਹਰ ਕਿਸਮ ਦੇ ਪੇੜ ਪੌਦੇ ਉਗਾਵੇ | “ ਅਤੇ ਉਹ ਹੋ ਗਿਆ | ਪ੍ਰਮੇਸ਼ਵਰ ਨੇ ਦੇਖਿਆ ਕਿ ਜੋ ਕੁਝ ਉਸ ਨੇ ਬਣਾਇਆ ਸੀ ਉਹ ਚੰਗਾ ਹੈ |

Image

ਸ੍ਰਿਸ਼ਟੀ ਦੇ ਚੌਥੇ ਦਿਨ, ਪ੍ਰਮੇਸ਼ਵਰ ਨੇ ਆਖਿਆ ਅਤੇ ਸੂਰਜ, ਚੰਦ, ਅਤੇ ਤਾਰੇ ਬਣਾਏ | ਪ੍ਰਮੇਸ਼ਵਰ ਨੇ ਇਹਨਾਂ ਨੂੰ ਧਰਤੀ ਉੱਤੇ ਰੌਸ਼ਨੀ ਦੇਣ ਲਈ ਅਤੇ ਦਿਨ ਅਤੇ ਰਾਤ, ਮੌਸਮ ਅਤੇ ਸਾਲਾਂ ਨੂੰ ਠਹਿਰਾਉਣ ਲਈ ਬਣਾਇਆ | ਪ੍ਰਮੇਸ਼ਵਰ ਨੇ ਦੇਖਿਆ ਕਿ ਜੋ ਕੁਝ ਉਸ ਨੇ ਬਣਾਇਆ ਸੀ ਉਹ ਚੰਗਾ ਹੈ |

Image

ਪੰਜਵੇ ਦਿਨ, ਪ੍ਰਮੇਸ਼ਵਰ ਨੇ ਆਖਿਆ ਅਤੇ ਪਾਣੀ ਵਿੱਚ ਤੈਹਰਨ ਵਾਲੇ ਸਾਰੇ ਜੰਤੂਆ ਅਤੇ ਸਾਰੇ ਪੰਛੀਆਂ ਨੂੰ ਬਣਾਇਆ | ਪ੍ਰਮੇਸ਼ਵਰ ਨੇ ਦੇਖਿਆ ਕਿ ਉਹ ਸਭ ਸੱਭ ਚੰਗਾ ਹੈ ਅਤੇ ਉਸ ਨੇਂ ਉਹਨਾਂ ਨੂੰ ਬਰਕਤ ਦਿੱਤੀ |

Image

ਸ੍ਰਿਸ਼ਟੀ ਦੇ ਛੇਵੇਂ ਦਿਨ, “ਪ੍ਰਮੇਸ਼ਵਰ ਨੇ ਆਖਿਆ ਕਿ ਧਰਤੀ ਦੇ ਸਾਰੇ ਜਾਨਵਰ ਹੋ ਜਾਣ !” ਅਤੇ ਇਹ ਉਸੇ ਤਰਾਂ ਹੋ ਗਿਆ ਜਿਵੇਂ ਪ੍ਰਮੇਸ਼ਵਰ ਨੇ ਕਿਹਾ ਸੀ | ਕੁੱਝ ਖੇਤਾਂ ਦੇ ਜਾਨਵਰ, ਕੁੱਝ ਧਰਤੀ ਉੱਤੇ ਰੀਗਣ ਵਾਲੇ, ਅਤੇ ਕੁੱਝ ਜੰਗਲੀ ਜਾਨਵਰ ਸਨ | ਅਤੇ ਪ੍ਰਮੇਸ਼ਵਰ ਨੇ ਦੇਖਿਆ ਕਿ ਉਹ ਸੱਭ ਚੰਗਾ ਸੀ |

Image

ਤੱਦ ਪ੍ਰਮੇਸ਼ਵਰ ਨੇ ਕਿਹਾ, “ਆਓ ਅਸੀਂ ਆਪਣੇ ਸਵਰੂਪ ਉੱਤੇ ਆਪਣੇ ਵਰਗਾ ਇਨਸਾਨ ਬਣਾਈਏ | ਉਹ ਧਰਤੀ ਅਤੇ ਸਾਰੇ ਜਾਨਵਰਾਂ ਉੱਤੇ ਅਧਿਕਾਰ ਰੱਖਣਗੇ |”

Image

ਤੱਦ ਪ੍ਰਮੇਸ਼ਵਰ ਨੇ ਕੁੱਝ ਮਿੱਟੀ ਲਈ, ਉਸ ਤੋਂ ਮਨੁੱਖ ਬਣਾਇਆ ਅਤੇ ਉਸ ਵਿੱਚ ਜਿੰਦਗੀ ਦਾ ਸਾਹ ਫੂਕਿਆ | ਇਸ ਮਨੁੱਖ ਦਾ ਨਾਮ ਆਦਮ ਸੀ | ਪ੍ਰਮੇਸ਼ਵਰ ਨੇ ਇਕ ਬਾਗ ਲਗਾਇਆ ਜਿੱਥੇ ਆਦਮ ਰਹਿ ਸਕਦਾ ਸੀ ਅਤੇ ਉਸ ਨੂੰ ਉਥੇ ਉਸ ਦੀ ਦੇਖ ਭਾਲ ਲਈ ਰੱਖਿਆ |

Image

ਬਾਗ ਦੇ ਵਿਚਕਾਰ ਪ੍ਰਮੇਸ਼ਵਰ ਨੇ ਦੋ ਖਾਸ ਦਰੱਖਤ ਲਗਾਏ – ਜਿੰਦਗੀ ਅਤੇ ਬੁਰੇ ਭਲੇ ਦੇ ਗਿਆਨ ਦਾ ਦਰੱਖਤ | ਪ੍ਰਮੇਸ਼ਵਰ ਨੇ ਆਦਮ ਨੂੰ ਕਿਹਾ ਕਿ ਉਹ ਇਕ ਫਲ ਨੂੰ ਛੱਡ ਜੋ ਬੁਰੇ ਭਲੇ ਦੇ ਗਿਆਨ ਦਾ ਹੈ ਬਾਕੀ ਸਾਰੇ ਫਲਾਂ ਤੋਂ ਖਾ ਸਕਦਾ ਹੈ | ਅਗਰ ਉਹ ਇਸ ਫਲ ਤੋਂ ਖਾਏਗਾ ਤਾਂ ਮਰ ਜਾਏਗਾ |

Image

ਤੱਦ ਪ੍ਰਮੇਸ਼ਵਰ ਨੇ ਕਿਹਾ, “ਮਨੁੱਖ ਲਈ ਇਕੱਲਾ ਰਹਿਣਾਂ ਚੰਗਾ ਨਹੀਂ ਹੈ |” ਪਰ ਕੋਈ ਵੀ ਜਾਨਵਰ ਆਦਮ ਦਾ ਮਦਦਗਾਰ ਨਹੀਂ ਹੋ ਸਕਦਾ ਸੀ |

Image

ਤੱਦ ਪ੍ਰਮੇਸ਼ਵਰ ਨੇ ਆਦਮ ਉੱਤੇ ਗਹਿਰੀ ਨੀਂਦ ਭੇਜੀ | ਤੱਦ ਪ੍ਰਮੇਸ਼ਵਰ ਨੇ ਆਦਮ ਦੀ ਇਕ ਪੱਸਲੀ ਲਈ ਅਤੇ ਉਸ ਵਿਚੋਂ ਔਰਤ ਬਣਾਈ ਅਤੇ ਉਸ ਕੋਲ ਲੈ ਆਇਆ |

Image

ਜਦੋਂ ਆਦਮ ਨੇ ਉਸ ਨੂੰ ਦੇਖਿਆ, ਉਸ ਨੇ ਕਿਹਾ, “ਆਖਰਕਾਰ!” ਇਹ ਮੇਰੇ ਵਰਗੀ ਹੈ | ਇਹ “ਔਰਤ” ਅਖਵਾਏਗੀ ਕਿਉਕਿਂ ਇਹ ਮਨੁੱਖ ਤੋਂ ਬਣਾਈ ਗਈ ਹੈ | ਇਸ ਲਈ ਮਨੁੱਖ ਆਪਣੇ ਮਾਤਾ ਪਿਤਾ ਛੱਡਦਾ ਅਤੇ ਅਪਣੀ ਪਤਨੀ ਨਾਲ ਇਕ ਹੋ ਜਾਂਦਾ ਹੈ |

Image

ਪ੍ਰਮੇਸ਼ਵਰ ਨੇ ਮਨੁੱਖ ਅਤੇ ਔਰਤ ਨੂੰ ਆਪਣੇ ਸਵਰੂਪ ਤੇ ਬਣਾਇਆ | ਉਸ ਨੇ ਉਹਨਾਂ ਨੂੰ ਬਰਕਤ ਦਿੱਤੀ ਅਤੇ ਕਿਹਾ, “ਬਹੁਤ ਸਾਰੇ ਪੁੱਤ ਪੋਤੇ ਪੈਦਾ ਕਰੋ ਅਤੇ ਧਰਤੀ ਭਰ ਦਿਓ |” ਅਤੇ ਪ੍ਰਮੇਸ਼ਵਰ ਨੇ ਦੇਖਿਆ ਕਿ ਜੋ ਕੁਝ ਉਸ ਨੇ ਬਣਾਇਆ ਸੀ ਉਹ ਚੰਗਾ ਹੈ, ਅਤੇ ਉਹ ਇਸ ਸੱਭ ਤੋਂ ਬਹੁਤ ਖੁਸ਼ ਸੀ | ਇਹ ਸੱਭ ਸ੍ਰਿਸ਼ਟੀ ਦੇ ਛੇਵੇਂ ਦਿਨ ਹੋਇਆ |

Image

ਜਦੋਂ ਸੱਤਵਾਂ ਆਇਆ, ਪ੍ਰਮੇਸ਼ਵਰ ਆਪਣਾ ਸਾਰਾ ਕੰਮ ਖਤਮ ਕਰ ਚੁੱਕਾ ਸੀ | ਇਸ ਲਈ ਪ੍ਰਮੇਸ਼ਵਰ ਨੇ ਉਸ ਸੱਭ ਤੋਂ ਅਰਾਮ ਕੀਤਾ ਜੋ ਉਹ ਕਰ ਰਿਹਾ ਸੀ | ਉਸ ਨੇ ਸੱਤਵੇਂ ਦਿਨ ਨੂੰ ਬਰਕਤ ਦਿੱਤੀ ਅਤੇ ਇਸ ਨੂੰ ਪਵਿੱਤਰ ਬਣਾਇਆ ਕਿਉਂਕਿ ਇਸ ਦਿਨ ਉਸ ਨੇ ਆਪਣੇ ਕੰਮ ਤੋਂ ਅਰਾਮ ਕੀਤਾ | ਇਸ ਤਰਾਂ ਪ੍ਰਮੇਸ਼ਵਰ ਨੇ ਸਾਰੀ ਸ੍ਰਿਸ਼ਟੀ ਦੀ ਰਚਨਾ ਕੀਤੀ ਅਤੇ ਇਸ ਵਿਚ ਹਰ ਚੀਜ ਨੂੰ ਬਣਾਇਆ |

ਬਾਈਬਲ ਕਹਾਣੀ – ਵਿਚੋਂ _: _ ਉਤਪਤ 1-2

2. ਪਾਪ ਜਗਤ ਵਿਚ ਪ੍ਰਵੇਸ਼ ਕਰਦਾ

Image

ਆਦਮ ਅਤੇ ਉਸ ਦੀ ਪਤਨੀ ਖੂਬਸੂਰਤ ਬਾਗ ਵਿਚ ਬਹੁਤ ਖੁਸ਼ੀ ਨਾਲ ਰਿਹੰਦੇ ਸਨ ਜੋ ਪ੍ਰਮੇਸ਼ਵਰ ਨੇ ਉਹਨਾਂ ਲਈ ਬਣਾਇਆ ਸੀ | ਉਹਨਾਂ ਵਿਚੋਂ ਕਿਸੇ ਦੇ ਵੀ ਕਪੜੇ ਨਹੀਂ ਸਨ ਪਰ ਉਸ ਤੋਂ ਉਹਨਾਂ ਨੂੰ ਕੋਈ ਵੀ ਸ਼ਰਮ ਨਹੀਂ ਸੀ ਕਿਉਂਕਿ ਸੰਸਾਰ ਵਿਚ ਕੋਈ ਵੀ ਪਾਪ ਨਹੀਂ ਸੀ | ਉਹ ਆਮ ਤੌਰ ਤੇ ਬਾਗ ਵਿੱਚ ਘੁੰਮਦੇ ਅਤੇ ਪ੍ਰਮੇਸ਼ਵਰ ਨਾਲ ਗੱਲਾਂ ਕਰਦੇ ਸਨ |

Image

ਪਰ ਬਾਗ ਵਿਚ ਇਕ ਚਾਤਰ ਸੱਪ ਸੀ | ਉਸ ਨੇ ਔਰਤ ਨੂੰ ਪੁੱਛਿਆ, “ਕੀ ਪ੍ਰਮੇਸ਼ਵਰ ਨੇ ਸਚਮੁਚ ਕਿਹਾ ਹੈ ਕਿ ਇਸ ਬਾਗ ਦੇ ਦਰਖਤਾਂ ਦੇ ਫਲ ਨਹੀਂ ਖਾਣੇ?”

Image

ਔਰਤ ਨੇ ਉੱਤਰ ਦਿੱਤਾ, “ਪ੍ਰਮੇਸ਼ਵਰ ਨੇ ਸਾਨੂੰ ਕਿਹਾ ਹੈ ਕਿ ਅਸੀਂ ਕਿਸੇ ਵੀ ਦਰਖਤ ਦੇ ਫਲ ਨੂੰ ਖਾ ਸਕਦੇ ਹਾਂ ਪਰ ਬੁਰੇ ਭਲੇ ਦੇ ਗਿਆਨ ਦੇ ਫਲ ਨੂੰ ਨਹੀਂ ਖਾ ਸਕਦੇ | ਪ੍ਰਮੇਸ਼ਵਰ ਨੇ ਸਾਨੂੰ ਕਿਹਾ, “ਅਗਰ ਤੁਸੀਂ ਇਸ ਫਲ ਨੂੰ ਖਾਓ ਯਾ ਇਸ ਨੂੰ ਛੁਓ ਤਾਂ ਤੁਸੀਂ ਮਰ ਜਾਓਗੇ |”

Image

ਸੱਪ ਨੇ ਔਰਤ ਨੂੰ ਉੱਤਰ ਦਿੱਤਾ, “ਇਹ ਸਚਾਈ ਨਹੀਂ ਹੈ !” ਤੁਸੀਂ ਮਰੋਂਗੇ ਨਹੀਂ | ਪ੍ਰਮੇਸ਼ਵਰ ਜਾਣਦਾ ਹੈ ਕਿ ਜਿਵੇਂ ਹੀ ਤੁਸੀਂ ਇਸ ਨੂੰ ਖਾਓਗੇ, ਤੁਸੀਂ ਪ੍ਰਮੇਸ਼ਵਰ ਵਰਗੇ ਹੋ ਜਾਓਗੇ ਅਤੇ ਉਸ ਦੀ ਤਰਾਂ ਬੁਰੇ ਅਤੇ ਭਲੇ ਨੂੰ ਸਮਝਣ ਲੱਗ ਜਾਓਗੇ |

Image

ਔਰਤ ਨੇ ਦੇਖਿਆ ਕਿ ਫਲ ਸੁੰਦਰ ਹੈ ਅਤੇ ਦੇਖਣ ਨੂੰ ਸਵਾਦ ਲੱਗਦਾ ਹੈ | ਉਹ ਬੁੱਧਵਨ ਬਣਨਾ ਵੀ ਚਾਉਂਦੀ ਸੀ, ਇਸ ਲਈ ਉਸ ਨੇ ਫਲ ਤੋੜਿਆ ਅਤੇ ਖਾਧਾ | ਤੱਦ ਉਸ ਨੇ ਕੁਝ ਆਪਣੇ ਪਤੀ ਨੂੰ ਵੀ ਦਿੱਤਾ, ਜੋ ਉਸ ਦੇ ਨਾਲ ਸੀ ਅਤੇ ਉਸ ਨੇ ਵੀ ਖਾ ਲਿਆ |

Image

ਅਚਾਨਕ ਉਹਨਾਂ ਦੀਆਂ ਅੱਖਾਂ ਖੁੱਲ ਗਈਆਂ ਅਤੇ ਉਹਨਾਂ ਨੇ ਜਾਣਿਆ ਕਿ ਉਹ ਨੰਗੇ ਸਨ | ਉਹਨਾਂ ਨੇ ਆਪਣੇ ਸਰੀਰ ਡੱਕਣ ਲਈ ਪੱਤਿਆਂ ਨੂੰ ਸਿਉਂ ਕੇ ਕਪੜੇ ਬਨਾਉਣ ਦੀ ਕੋਕਿਸ਼ ਕੀਤੀ |

Image

ਤੱਦ ਆਦਮੀ ਅਤੇ ਉਸਦੀ ਪਤਨੀ ਨੇ ਬਾਗ ਵਿਚ ਆਉਦਿਆ ਪ੍ਰਮੇਸ਼ਵਰ ਦੀ ਆਵਾਜ਼ ਸੁਣੀ | ਉਹ ਦੋਨੋ ਪ੍ਰਮੇਸ਼ਵਰ ਤੋਂ ਛਿਪ ਗਏ | ਤੱਦ ਪ੍ਰਮੇਸ਼ਵਰ ਨੇ ਆਦਮੀ ਨੂੰ ਆਵਾਜ਼ ਮਾਰੀ , “ਤੂੰ ਕਿੱਥੇ ਹੈਂ?” ਆਦਮ ਨੇ ਉੱਤਰ ਦਿੱਤਾ, “ਮੈਂ ਬਾਗ ਵਿੱਚ ਤੇਰੇ ਚੱਲਣ ਦੀ ਅਵਾਜ ਸੁਣੀ ਅਤੇ ਡਰ ਗਿਆ ਕਿਉਂਕਿ ਮੈਂ ਨੰਗਾ ਹਾਂ |” ਇਸ ਲਈ ਮੈਂ ਛੁੱਪ ਗਿਆ |

Image

ਤੱਦ ਪ੍ਰਮੇਸ਼ਵਰ ਨੇ ਉਸ ਤੋਂ ਪੁਛਿਆ, “ਤੈਨੂ ਕਿਸ ਨੇ ਦੱਸਿਆ ਕਿ ਤੂੰ ਨੰਗਾ ਹੈਂ?” ਕੀ ਤੂੰ ਉਹ ਫਲ ਖਾ ਲਿਆ ਜਿਹੜਾ ਮੈਂ ਤੈਨੂ ਖਾਣੇ ਤੋਂ ਮਨ੍ਹਾ ਕੀਤਾ ਸੀ ?” ਆਦਮ ਨੇ ਉੱਤਰ ਦਿੱਤਾ, “ਤੂੰ ਮੈਨੂੰ ਇਹ ਔਰਤ ਦਿੱਤਾ ਉਸ ਨੇ ਮੈਨੂੰ ਇਹ ਫਲ ਦਿੱਤਾ |” ਤੱਦ ਪ੍ਰਮੇਸ਼ਵਰ ਨੇ ਔਰਤ ਨੂੰ ਪੁੱਛਿਆ, “ਤੂੰ ਇਹ ਕੀ ਕੀਤਾ?” ਔਰਤ ਨੇ ਉੱਤਰ ਦਿੱਤਾ, “ਸੱਪ ਨੇ ਮੇਰੇ ਨਾਲ ਚਲਾਕੀ ਕੀਤੀ |”

Image

ਪ੍ਰਮੇਸ਼ਵਰ ਨੇ ਸੱਪ ਨੂੰ ਕਿਹਾ, “ਤੂੰ ਸਰਾਪਤ ਹੈਂ |” ਤੂੰ ਪੇਟ ਭਰ ਰੀੰਗੇਗਾਂ ਅਤੇ ਮਿੱਟੇ ਖਾਵੇਂਗਾ | ਤੂੰ ਅਤੇ ਔਰਤ ਇਕ ਦੂਸਰੇ ਨੂੰ ਨਫਰਤ ਕਰੋਂਗੇ, ਅਤੇ ਤੇਰੇ ਬੱਚੇ ਅਤੇ ਉਸ ਦੇ ਬੱਚੇ ਵੀ ਇਕ ਦੂਸਰੇ ਨੂੰ ਨਫਰਤ ਕਰਨਗੇ | ਔਰਤ ਦੀ ਸੰਤਾਨ ਤੇਰਾ ਸਿਰ ਫੇਹੇਂਗੀ ਅਤੇ ਤੂੰ ਉਸ ਦੀ ਅੱਡੀ ਨੂੰ ਡੱਸੇਂਗਾ |”

Image

ਤੱਦ ਪ੍ਰਮੇਸ਼ਵਰ ਨੇ ਔਰਤ ਨੂੰ ਕਿਹਾ, “ਬੱਚੇ ਦਾ ਜਣਨਾ ਮੈਂ ਤੇਰੇ ਲਈ ਬਹੁਤ ਦਰਦਨਾਕ ਕਰ ਦੇਵਾਂਗਾ | ਤੂੰ ਆਪਣੇ ਪਤੀ ਲਈ ਚਾਹ ਰਖੇਂਗੀ, ਅਤੇ ਉਹ ਤੇਰੇ ਉੱਤੇ ਹੁਕਮ ਚਲਾਵੇਗਾ |”

Image

ਪ੍ਰਮੇਸ਼ਵਰ ਨੇ ਆਦਮੀ ਨੂੰ ਕਿਹਾ, “ਤੂੰ ਅਪਣੀ ਪਤਨੀ ਦੀ ਸੁਣੀ ਅਤੇ ਮੇਰਾ ਹੁਕਮ ਤੋੜਿਆ |” ਹੁਣ ਭੂਮੀ ਸਰਾਪਤ ਹੈ, ਅਤੇ ਭੋਜਨ ਪੈਦਾ ਕਰਨ ਲਈ ਤੈਨੂੰ ਕਠਨ ਮੇਹਨਤ ਕਰਨੀ ਪਵੇਗੀ | ਤੱਦ ਤੂੰ ਮਰ ਜਾਵੇਂਗਾ ਅਤੇ ਤੇਰਾ ਸਰੀਰ ਮਿੱਟੀ ਵਿਚ ਮਿਲ ਜਾਵੇਗਾ |” ਆਦਮ ਨੇ ਅਪਣੀ ਪਤਨੀ ਨੂੰ ਹਵਾ ਨਾਮ ਦਿੱਤਾ, ਜਿਸਦਾ ਮਤਲਬ, “ਜਿੰਦਗੀ ਦੇਣ ਵਾਲੀ”, ਕਿਉਂਕਿ ਉਹ ਸੱਭ ਲੋਕਾਂ ਦੀ ਮਾਤਾ ਬਣੇਗੀ | ਅਤੇ ਪ੍ਰਮੇਸ਼ਵਰ ਨੇ ਆਦਮ ਅਤੇ ਹਵਾ ਨੂੰ ਜਾਨਵਰ ਦੀ ਖੱਲ ਪਹਨਾਈ |

Image

ਤੱਦ ਪ੍ਰਮੇਸ਼ਵਰ ਨੇ ਕਿਹਾ, “ਹੁਣ ਮਨੁੱਖ ਬੁਰੇ ਅਤੇ ਭਲੇ ਨੂੰ ਜਾਣਨ ਦੁਆਰਾ ਸਾਡੇ ਵਰਗਾ ਬਣ ਗਿਆ ਹੈ, ਜਰੂਰੀ ਹੈ ਕਿ ਅਨੰਤਤਾ ਅਤੇ ਜੀਵਨ ਦੇ ਦਰਖਤ ਦੇ ਫਲ ਲਈ ਉਸ ਨੂੰ ਆਗਿਆ ਨਾ ਦਿੱਤੀ ਜਾਏ |” ਇਸ ਲਈ ਪ੍ਰਮੇਸ਼ਵਰ ਨੇ ਆਦਮ ਅਤੇ ਹਵਾ ਨੂੰ ਖੂਬਸੂਰਤ ਬਾਗ ਤੋਂ ਦੂਰ ਭੇਜ ਦਿੱਤਾ | ਪ੍ਰਮੇਸ਼ਵਰ ਨੇ ਸ਼ਕਤੀਸ਼ਾਲੀ ਦੂਤਾਂ ਨੂੰ ਬਾਗ ਦੇ ਦਰਵਾਜੇ ਤੇ ਖੜਾ ਕੀਤਾ ਕਿ ਉਹ ਕਿਸੇ ਨੂੰ ਵੀ ਜਿੰਦਗੀ ਦੇ ਫਲ ਖਾਣ ਨਾਂ ਦੇਣ |

ਬਾਈਬਲ ਕਹਾਣੀ – ਵਿਚੋਂ_: _ ਉਤਪਤ 3

3. ਜਲ ਪਰਲੋ

Image

ਇਕ ਲੰਬੇ ਸਮੇਂ ਬਾਅਦ, ਬਹੁਤ ਸਾਰੇ ਲੋਕ ਸੰਸਾਰ ਵਿਚ ਰਹਿੰਦੇ ਸਨ | ਉਹ ਬਹੁਤ ਬੁਰੇ ਅਤੇ ਜਾਲਮ ਬਣ ਗਏ ਸਨ | ਇਨਾ ਬੁਰਾ ਹੋ ਗਿਆ ਸੀ ਕਿ ਪ੍ਰਮੇਸ਼ਵਰ ਨੇ ਵੱਡੇ ਹੜ੍ਹ ਦੁਆਰਾ ਸਾਰੇ ਸੰਸਾਰ ਨੂੰ ਖਤਮ ਕਰਨ ਦਾ ਫੈਸਲਾ ਕੀਤਾ |

Image

ਪਰ ਨੂਹ ਪ੍ਰਮੇਸ਼ਵਰ ਦੀ ਨਿਗਾਹ ਵਿਚ ਭਲਾ ਪਾਇਆ ਗਿਆ | ਉਹ ਧਰਮੀ ਪੁਰਖ ਸੀ, ਜੋ ਬੁਰਿਆਂ ਲੋਕਾਂ ਵਿਚ ਰਹਿੰਦਾ ਸੀ | ਪ੍ਰਮੇਸ਼ਵਰ ਨੇ ਨੂਹ ਨੂੰ ਜਲ ਪਰਲੋ ਬਾਰੇ ਦੱਸਿਆ ਜਿਸ ਨੂੰ ਭੇਜਣ ਦੀ ਉਸ ਨੇ ਯੋਜਨਾ ਬਣਾਈ ਸੀ | ਉਸ ਨੇ ਨੂਹ ਨੂੰ ਇਕ ਵੱਡੀ ਕਿਸ਼ਤੀ ਬਨਾਉਣ ਲਈ ਕਿਹਾ |

Image

ਪ੍ਰਮੇਸ਼ਵਰ ਨੇ ਨੂਹ ਨੂੰ 140 ਮੀਟਰ ਲੰਬੀ, 23 ਮੀਟਰ ਚੌੜੀ ਅਤੇ 13.5 ਮੀਟਰ ਉੱਚੀ ਕਿਸ਼ਤੀ ਬਨਾਉਣ ਨੂੰ ਕਿਹਾ | ਨੂਹ ਨੇ ਇਸ ਨੂੰ ਲਕੜੀ ਤੋਂ ਬਣਾਉਣਾ ਸੀ ਜਿਸ ਦੀਆਂ ਤਿੰਨ ਮੰਜਲਾਂ, ਕਈ ਕਮਰੇ, ਇਕ ਛੱਤ ਅਤੇ ਖਿੜਕਿਆਂ ਹੋਣ | ਇਹ ਕਿਸ਼ਤੀ ਨੂਹ ਅਤੇ ਉਸਦੇ ਪਰਿਵਾਰ ਨੂੰ ਅਤੇ ਧਰਤੀ ਦੇ ਹਰ ਪ੍ਰਕਾਰ ਦੇ ਜਾਨਵਰ ਨੂੰ ਜਲ ਪਰਲੋ ਵਿਚ ਸੁਰਖਿਅਤ ਰਖੇਗੀ |

Image

ਨੂਹ ਨੇ ਹੁਕਮ ਮੰਨਿਆ | ਉਸ ਨੇ ਅਤੇ ਉਸਦੇ ਤਿੰਨ ਪੁੱਤਰਾਂ ਨੇ ਬਿਲਕੁਲ ਉਸ ਤਰਾਂ ਕਿਸ਼ਤੀ ਬਣਾਈ ਜਿਵੇਂ ਪ੍ਰਮੇਸ਼ਵਰ ਨੇ ਉਹਨਾਂ ਨੂੰ ਕਿਹਾ ਸੀ | ਕਿਸ਼ਤੀ ਨੂੰ ਬਨਾਉਣ ਲਈ ਬਹੁਤ ਸਾਲ ਲੱਗੇ ਕਿਉਂਕਿ ਇਹ ਬਹੁਤ ਵੱਡੀ ਸੀ | ਨੂਹ ਨੇ ਆਉਣ ਵਾਲੀ ਜਲ ਪਰਲੋ ਬਾਰੇ ਲੋਕਾਂ ਨੂੰ ਚੇਤਾਵਨੀ ਦਿੱਤੀ ਅਤੇ ਕਿਹਾ ਕਿ ਉਹ ਪ੍ਰਮੇਸ਼ਵਰ ਵੱਲ ਮੁੜਨ ਪਰ ਉਹਨਾਂ ਨੇ ਵਿਸ਼ਵਾਸ ਨਾ ਕੀਤਾ |

Image

ਪ੍ਰਮੇਸ਼ਵਰ ਨੇ ਨੂਹ ਅਤੇ ਉਸਦੇ ਪਰਿਵਾਰ ਨੂੰ ਇਹ ਵੀ ਹੁਕਮ ਦਿੱਤਾ ਕਿ ਉਹ ਆਪਣੇ ਲਈ ਅਤੇ ਜਾਨਵਰਾਂ ਲਈ ਕਾਫੀ ਭੋਜਨ ਇਕਠਾ ਕਰਨ | ਜਦੋਂ ਸੱਭ ਕੁਝ ਤਿਆਰ ਸੀ, ਪ੍ਰਮੇਸ਼ਵਰ ਨੇ ਨੂਹ ਨੂੰ ਕਿਹਾ ਕਿ ਹੁਣ ਉਸ ਲਈ, ਉਸ ਦੀ ਪਤਨੀ ਲਈ, ਉਸ ਦੇ ਤਿੰਨ ਪ੍ਰੱਤਰਾਂ ਲਈ ਅਤੇ ਉਹਨਾਂ ਦੀਆਂ ਪਤਨੀਆ ਲਈ ਇਹ ਸਮਾਂ ਹੈ ਕਿ ਉਹ ਕਿਸ਼ਤੀ ਦੇ ਅੰਦਰ ਜਾਣ –ਇਹ ਅੱਠ ਲੋਕ ਸਨ |

Image

ਪ੍ਰਮੇਸ਼ਵਰ ਨੇ ਹਰ ਜਾਨਵਰ ਅਤੇ ਪੰਛੀ ਦੇ ਨਰ ਅਤੇ ਮਾਦਾ ਦਾ ਜੋੜਾ ਨੂਹ ਕੋਲ ਭੇਜਿਆ ਤਾਂ ਕਿ ਜਲ ਪਰਲੋ ਦੇ ਸਮੇਂ ਕਿਸ਼ਤੀ ਵਿਚ ਸੁਰਖਿਅਤ ਰਹਿਣ | ਪ੍ਰਮੇਸ਼ਵਰ ਨੇ ਹਰ ਕਿਸਮ ਦੇ ਪਸ਼ੂਆਂ ਵਿਚੋਂ ਸੱਤ ਨਰ ਅਤੇ ਸੱਤ ਮਾਦਾ ਭੇਜੇ ਜੋ ਬਲੀਆਂ ਲਈ ਇਸਤੇਮਾਲ ਕੀਤੇ ਜਾ ਸਕਦੇ ਸਨ | ਜਦੋਂ ਉਹ ਸੱਭ ਕਿਸ਼ਤੀ ਦੇ ਅੰਦਰ ਸਨ ਤਾਂ ਪ੍ਰਮੇਸ਼ਵਰ ਨੇ ਖੁੱਦ ਦਰਵਾਜਾ ਬੰਦ ਕੀਤਾ |

Image

ਤੱਦ ਬਾਰਸ਼ ਸ਼ੁਰੂ ਹੋਈ, ਅਤੇ ਬਾਰਸ਼ ਹੀ ਬਾਰਸ਼ ਸੀ | ਬਿਨਾ ਰੁਕੇ ਚਾਲੀ ਦਿਨ ਅਤੇ ਚਾਲੀ ਰਾਤ ਬਾਰਸ਼ ਹੋਈ | ਧਰਤੀ ਦੇ ਅੰਦਰੋ ਵੀ ਪਾਣੀ ਦੇ ਸੋਮੇ ਫੁੱਟ ਨਿੱਕਲੇ | ਸੰਸਾਰ ਵਿਚ ਸੱਭ ਕੁਝ ਪਾਣੀ ਨਾਲ ਡੱਕਿਆ ਗਿਆ ਸੀ, ਇਥੋਂ ਤਕ ਕਿ ਪਰਬਤਾਂ ਦੀਆਂ ਚੋਟੀਆਂ ਵੀ |

Image

ਸੁੱਕੀ ਧਰਤੀ ਉੱਤੇ ਰਹਿਣ ਵਾਲੀ ਹਰ ਚੀਜ ਖਤਮ ਹੋ ਗਈ , ਉਹਨਾਂ ਲੋਕਾਂ ਨੂੰ ਛੱਡ ਕੇ ਜਿਹੜੇ ਕਿਸ਼ਤੀ ਵਿਚ ਸਨ | ਕਿਸ਼ਤੀ ਪਾਣੀ ਉੱਤੇ ਤੈਹਰਦੀ ਰਹੀ ਅਤੇ ਕਿਸ਼ਤੀ ਦੇ ਅੰਦਰ ਸੱਭ ਕੁਝ ਵੈਹਣ ਤੋਂ ਬੱਚਿਆ ਰਿਹਾ |

Image

ਬਾਰਸ਼ ਰੁੱਕਣ ਤੋਂ ਬਾਅਦ ਕਿਸ਼ਤੀ ਪਾਣੀ ਉੱਤੇ ਪੰਜ ਮਹੀਨੇ ਤੈਹਰਦੀ ਰਹੀ ਅਤੇ ਇਸ ਸਮੇਂ ਦੌਰਾਨ ਪਾਣੀ ਹੇਠਾਂ ਉੱਤਰਨਾ ਸ਼ੁਰੂ ਹੋ ਗਿਆ ਸੀ | ਤੱਦ ਇਕ ਦਿਨ ਕਿਸ਼ਤੀ ਪਹਾੜ ਦੀ ਚੋਟੀ ਉੱਤੇ ਟਿਕੀ, ਪਰ ਸੰਸਾਰ ਅਜੇ ਵੀ ਪਾਣੀ ਨਾਲ ਢੱਕਿਆ ਹੋਇਆ ਸੀ | ਅਗਲੇ ਤਿੰਨ ਮਹੀਨਿਆਂ ਬਾਅਦ ਪਰਬਤਾਂ ਦੀਆਂ ਚੋਟੀਆਂ ਦਿੱਸਣ ਲੱਗੀਆਂ |

Image

ਅਗਲੇ ਹੋਰ ਚਾਲੀ ਦਿਨਾਂ ਬਾਅਦ ਨੂਹ ਨੇ ਕਾਂ ਨਾਮ ਦੇ ਪੰਛੀ ਨੂੰ ਬਾਹਰ ਭੇਜਿਆ ਕਿ ਦੇਖੇ ਕੀ ਪਾਣੀ ਸੁੱਕ ਗਿਆ ਹੈ ਜਾਂ ਨਹੀਂ | ਕਾਂ ਸੁੱਕੀ ਜਗਾਹ ਦੀ ਭਾਲ ਵਿਚ ਅੱਗੇ ਪਿੱਛੇ ਉੱਡਦਾ ਰਿਹਾ ਪਰ ਕੋਈ ਜਗਾਹ ਨਾ ਮਿਲੀ |

Image

ਬਾਅਦ ਵਿਚ ਨੂਹ ਨੇ ਘੁੱਗੀ ਨਾਮ ਦਾ ਪੰਛੀ ਬਾਹਰ ਭੇਜਿਆ | ਪਰ ਇਹ ਵੀ ਕੋਈ ਸੁੱਕੀ ਜਗਾਹ ਨਾ ਪਾ ਸਕਿਆ ਅਤੇ ਨੂਹ ਕੋਲ ਵਾਪਸ ਆ ਗਿਆ | ਇਕ ਹਫਤੇ ਬਾਅਦ ਉਸ ਨੇ ਘੁੱਗੀ ਨੂੰ ਦੁਬਾਰਾ ਫੇਰ ਭੇਜਿਆ ਅਤੇ ਇਹ ਅਪਣੀ ਚੁੰਜ ਵਿਚ ਜੈਤੂਨ ਦੀ ਲਗਰ ਲੈ ਕੇ ਵਾਪਸ ਆਈ | ਪਾਣੀ ਹੇਠਾਂ ਜਾ ਰਿਹਾ ਸੀ ਅਤੇ ਪੌਦੇ ਦੁਬਾਰਾ ਪੁੰਗਰ ਰਹੇ ਸਨ |

Image

ਨੂਹ ਨੇ ਇਕ ਹਫਤਾ ਹੋਰ ਇੰਤਜ਼ਾਰ ਕੀਤਾ ਅਤੇ ਘੁੱਗੀ ਨੂੰ ਤੀਸਰੀ ਵਾਰ ਭੇਜਿਆ | ਇਸ ਦਫ਼ਾ ਇਸ ਨੂੰ ਬੈਠਣ ਲਈ ਜਗ੍ਹਾ ਮਿਲ ਗਈ ਅਤੇ ਵਾਪਸ ਨਹੀਂ ਆਈ | ਪਾਣੀ ਸੁੱਕ ਰਿਹਾ ਸੀ !

Image

ਦੋ ਮਹੀਨੇ ਬਾਅਦ ਪ੍ਰਮੇਸ਼ਵਰ ਨੇ ਨੂਹ ਨੂੰ ਕਿਹਾ, “ਤੂੰ ਅਤੇ ਤੇਰਾ ਪਰਿਵਾਰ ਅਤੇ ਸਾਰੇ ਜਾਨਵਰ ਕਿਸ਼ਤੀ ਤੋਂ ਹੁਣ ਬਾਹਰ ਜਾ ਸਕਦੇ ਹੋ |” ਪੁੱਤ ਪੋਤੇ ਪੈਦਾ ਕਰੋ ਅਤੇ ਸਾਰੀ ਧਰਤੀ ਨੂੰ ਭਰ ਦਿਓ | ਇਸ ਲਈ ਨੂਹ ਅਤੇ ਉਸਦਾ ਪਰਿਵਾਰ ਕਿਸ਼ਤੀ ਤੋਂ ਬਾਹਰ ਆਇਆ |

Image

ਕਿਸ਼ਤੀ ਤੋਂ ਬਾਹਰ ਆਉਣ ਦੇ ਬਾਅਦ ਨੂਹ ਨੇ ਇਕ ਵੇਦੀ ਬਣਾਈ ਅਤੇ ਹਰ ਕਿਸਮ ਦੇ ਕੁਝ ਪਸ਼ੂਆਂ ਦੀ ਬਲੀ ਦਿੱਤੀ ਜੋ ਬਲੀ ਲਈ ਵਰਤੇ ਜਾ ਸਕਦੇ ਸੀ | ਪ੍ਰਮੇਸ਼ਵਰ ਬਲੀ ਤੋਂ ਖੁਸ਼ ਸੀ, ਅਤੇ ਉਸਨੇ ਨੂਹ ਅਤੇ ਉਸਦੇ ਪਰਿਵਾਰ ਨੂੰ ਬਰਕਤ ਦਿੱਤੀ |

Image

ਪ੍ਰਮੇਸ਼ਵਰ ਨੇ ਕਿਹਾ, “ਮੈਂ ਵਾਇਦਾ ਕਰਦਾ ਹਾਂ ਕਿ ਅੱਗੇ ਤੋਂ ਕਦੀ ਵੀ ਲੋਕਾਂ ਦੀ ਬੁਰਾਈ ਕਾਰਨ ਜੋ ਉਹ ਕਰਦੇ ਹਨ ਧਰਤੀ ਨੂੰ ਸ਼ਰਾਪ ਨਹੀਂ ਦੇਵਾਂਗਾ, ਜਾਂ ਸੰਸਾਰ ਨੂੰ ਪਾਣੀ ਨਾਲ ਖਤਮ ਨਹੀਂ ਕਰਾਂਗਾ , ਚਾਹੇ ਲੋਕ ਆਪਣੇ ਬਚਪਨ ਤੋਂ ਹੀ ਦੁਸ਼ਟ ਹਨ |”

Image

ਤੱਦ ਪ੍ਰਮੇਸ਼ਵਰ ਨੇ ਆਪਣੇ ਵਾਇਦੇ ਦੀ ਨਿਸ਼ਾਨੀ ਵਜੋਂ ਇਕ ਸਤਰੰਗੀ ਪੀਂਘ ਬਣਾਈ | ਜਦ ਕਦੀ ਵੀ ਅਕਾਸ਼ ਵਿਚ ਸਤਰੰਗੀ ਪੀਂਘ ਦਿਖਾਈ ਦਿੰਦੀ ਹੈ, ਪ੍ਰਮੇਸ਼ਵਰ ਆਪਣੇ ਵਾਇਦੇ ਨੂੰ ਯਾਦ ਕਰਦਾ ਹੈ ਅਤੇ ਉਸਦੇ ਲੋਕ ਵੀ |

ਬਾਈਬਲ ਕਹਾਣੀ – ਵਿਚੋਂ: _ ਉਤਪਤ 6-8_

4. ਅਬਰਾਹਾਮ ਨਾਲ ਪ੍ਰਮੇਸ਼ਵਰ ਦਾ ਨੇਮ

Image

ਜਲ ਪਰਲੋ ਤੋਂ ਕਈ ਸਾਲ ਬਾਅਦ , ਸੰਸਾਰ ਵਿਚ ਦੁਬਾਰਾ ਫੇਰ ਬਹੁਤ ਸਾਰੇ ਲੋਕ ਸਨ ਅਤੇ ਉਹ ਸਾਰੇ ਇਕ ਹੀ ਭਾਸ਼ਾ ਬੋਲਦੇ ਸਨ | ਪ੍ਰਮੇਸ਼ਵਰ ਦੇ ਹੁਕਮ ਅਨੁਸਾਰ ਸਾਰੀ ਧਰਤੀ ਨੂੰ ਭਰਨ ਦੀ ਬਜਾਇ ਉਹ ਸੱਭ ਇਕਠੇ ਹੋਏ ਅਤੇ ਇਕ ਸ਼ਹਿਰ ਬਣਾਇਆ |

Image

ਉਹਨਾਂ ਨੂੰ ਇਸ ਦਾ ਬਹੁਤ ਘੁਮੰਡ ਸੀ, ਅਤੇ ਜੋ ਪ੍ਰਮੇਸ਼ਵਰ ਨੇ ਕਿਹਾ ਸੀ ਉਸ ਦੀ ਉਹਨਾਂ ਨੇ ਕੋਈ ਪਰਵਾਹ ਨਾ ਕੀਤੀ | ਇਥੋਂ ਤੱਕ ਕਿ ਉਹਨਾਂ ਨੇ ਸਵਰਗ ਪਹੁੰਚਣ ਲਈ ਇਕ ਬੁਰਜ਼ ਬਨਾਉਣਾ ਵੀ ਸ਼ੁਰੂ ਕੀਤਾ | ਪ੍ਰਮੇਸ਼ਵਰ ਨੇ ਦੇਖਿਆ ਅਗਰ ਇਹ ਸੱਭ ਮਿਲਕੇ ਬੁਰਾਈ ਕਰਨ ਵਿਚ ਲੱਗੇ ਰਹੇ ਤਾਂ ਇਹ ਹੋਰ ਵੀ ਬਹੁਤ ਸਾਰੀਆਂ ਬੁਰੀਆਂ ਗੱਲਾਂ ਕਰ ਸਕਦੇ ਹਨ |

Image

ਤਾਂ ਪ੍ਰਮੇਸ਼ਵਰ ਨੇ ਉਹਨਾਂ ਦੀ ਭਾਸ਼ਾ ਬਹੁਤ ਸਾਰੀਆਂ ਭਾਸ਼ਾਵਾਂ ਵਿਚ ਬਦਲ ਦਿੱਤੀ ਅਤੇ ਲੋਕਾਂ ਨੂੰ ਸਾਰੇ ਸੰਸਾਰ ਵਿਚ ਖਿਲਾਰ ਦਿੱਤਾ | ਉਹ ਸ਼ਹਿਰ ਜਿਸ ਨੂੰ ਉਹਨਾਂ ਨੇ ਬਨਾਉਣਾ ਸ਼ੁਰੂ ਕੀਤਾ ਸੀ ਬਾਬਲ ਕਹਾਉਂਦਾ ਸੀ ,ਜਿਸ ਦਾ ਮਤਲਬ, “ਉਲਝਣਾ” |

Image

ਕਈ ਸੌ ਸਾਲ ਬਾਅਦ, ਪ੍ਰਮੇਸ਼ਵਰ ਨੇ ਇਕ ਵਿਅਕਤੀ ਨਾਲ ਗੱਲ ਕੀਤੀ, ਜਿਸ ਦਾ ਨਾਮ ਸੀ ਅਬਰਾਮ | ਪ੍ਰਮੇਸ਼ਵਰ ਨੇ ਉਸ ਨੂੰ ਕਿਹਾ,”ਆਪਣਾ ਦੇਸ ਅਤੇ ਆਪਣਾ ਪਰਿਵਾਰ ਛੱਡ ਅਤੇ ਉਸ ਦੇਸ ਵਿਚ ਜਾਹ ਜਿਹੜਾ ਮੈਂ ਤੈਨੂੰ ਦਿਖਾਉਂਦਾ ਹਾਂ |” ਮੈਂ ਤੈਨੂੰ ਬਰਕਤ ਦੇਵਾਂਗਾ ਅਤੇ ਤੈਨੂੰ ਵੱਡੀ ਕੌਮ ਬਣਾਵਾਂਗਾ | ਮੈਂ ਤੇਰਾ ਨਾਮ ਮਹਾਨ ਕਰਾਂਗਾ ਮੈਂ ਉਹਨਾਂ ਨੂੰ ਬਰਕਤ ਦੇਵਾਂਗਾ ਜਿਹੜੇ ਤੈਨੂੰ ਬਰਕਤ ਦੇਣਗੇ ਅਤੇ ਉਹਨਾਂ ਨੂੰ ਸਰਾਪ ਜਿਹੜੇ ਤੈਨੂੰ ਸਰਾਪ ਦੇਣਗੇ | ਧਰਤੀ ਦੇ ਸਾਰੇ ਘਰਾਣੇ ਤੇਰੇ ਕਾਰਨ ਬਰਕਤ ਪਾਉਣਗੇ |

Image

ਇਸ ਲਈ ਅਬਰਾਮ ਨੇ ਪ੍ਰਮੇਸ਼ਵਰ ਦਾ ਹੁਕਮ ਮੰਨਿਆ | ਉਸ ਨੇ ਅਪਣੀ ਪਤਨੀ ਸਰਾਈ ਦੇ ਨਾਲ ਆਪਣੇ ਸਾਰੇ ਨੌਕਰ ਅਤੇ ਸਾਰੀ ਸੰਪਤੀ ਲਈ ਅਤੇ ਉਸ ਦੇਸ ਵੱਲ ਤੁਰ ਪਿਆ ਜਿਹੜਾ ਪ੍ਰਮੇਸ਼ਵਰ ਨੇ ਉਸ ਨੂੰ ਦਿਖਾਇਆ ਸੀ, ਕਨਾਨ ਦਾ ਦੇਸ |

Image

ਜਦੋਂ ਅਬਰਾਮ ਕਨਾਨ ਵਿਚ ਪਹੁੰਚਿਆ, ਪ੍ਰਮੇਸ਼ਵਰ ਨੇ ਕਿਹਾ, “ਆਪਣੇਂ ਚਾਰੋਂ ਤਰਫ਼ ਦੇਖ | ਮੈਂ ਤੈਨੂੰ ਅਤੇ ਤੇਰੇ ਬੱਚਿਆ ਨੂੰ ਇਹ ਦੇਸ ਵਿਰਾਸਤ ਵਿਚ ਦੇਵਾਂਗਾ ਜੋ ਤੂੰ ਦੇਖ ਰਿਹਾਂ ਹੈਂ | ਤੱਦ ਅਬਰਾਮ ਉਸ ਦੇਸ ਵਿਚ ਵਸ ਗਿਆ |

Image

ਇਕ ਦਿਨ, ਅਬਰਾਮ ਮਲਕਿਸਿਦਕ ਨੂੰ ਮਿਲਿਆ, ਜੋ ਅੱਤ ਮਹਾਨ ਪ੍ਰਮੇਸ਼ਵਰ ਦਾ ਜਾਜਕ ਸੀ | ਮਲਕਿਸਿਦਕ ਨੇ ਅਬਰਾਮ ਨੂੰ ਬਰਕਤ ਦਿੱਤੀ ਅਤੇ ਕਿਹਾ, “ਹੋਵੇ ਕਿ ਅੱਤ ਮਹਾਨ ਪ੍ਰਮੇਸ਼ਵਰ ਜੋ ਸਵਰਗਾ ਅਤੇ ਧਰਤੀ ਦਾ ਮਾਲਕ ਹੈ ਅਬਰਾਮ ਨੂੰ ਬਰਕਤ ਦੇਵੇ |” ਤੱਦ ਅਬਰਾਮ ਨੇ ਆਪਣੀ ਸਾਰੀ ਸੰਪਤੀ ਦਾ ਦੱਸਵਾਂ ਹਿੱਸਾ ਮਲਕਿਸਿਦਕ ਨੂੰ ਦਿੱਤਾ |

Image

ਬਹੁਤ ਸਾਰੇ ਸਾਲ ਬੀਤ ਗਏ, ਪਤ ਅਬਰਾਮ ਅਤੇ ਸਰਾਈ ਦੇ ਕੋਈ ਪੁੱਤਰ ਨਹੀਂ ਸੀ | ਪ੍ਰਮੇਸ਼ਵਰ ਨੇ ਅਬਰਾਮ ਨਾਲ ਗੱਲ ਕੀਤੀ ਅਤੇ ਦੁਬਾਰਾ ਵਾਇਦਾ ਕੀਤਾ ਕਿ ਉਸ ਦੇ ਪੁੱਤਰ ਹੋਵੇਗਾ ਅਤੇ ਉਸ ਦੀ ਸੰਤਾਨ ਅਕਾਸ਼ ਦੇ ਤਾਰਿਆਂ ਜਿਨੀ ਹੋਵੇਗੀ | ਅਬਰਾਮ ਨੇ ਪ੍ਰਮੇਸ਼ਵਰ ਦੇ ਵਾਇਦੇ ਤੇ ਵਿਸ਼ਵਾਸ ਕੀਤਾ | ਪ੍ਰਮੇਸ਼ਵਰ ਨੇ ਘੋਸ਼ਣਾ ਕੀਤੀ ਕਿ ਅਬਰਾਮ ਧਰਮੀ ਹੈ ਕਿਉਂਕਿ ਉਸ ਨੇ ਪ੍ਰਮੇਸ਼ਵਰ ਦੇ ਵਾਇਦੇ ਤੇ ਵਿਸ਼ਵਾਸ ਕੀਤਾ |

Image

ਤੱਦ ਪ੍ਰਮੇਸ਼ਵਰ ਨੇ ਅਬਰਾਮ ਨਾਲ ਨੇਮ ਬੰਨਿਆ | ਨੇਮ ਦੋ ਧਿਰਾਂ ਵਿਚਕਾਰ ਸਮਝੌਤਾ ਹੈ | ਪ੍ਰਮੇਸ਼ਵਰ ਨੇ ਕਿਹਾ, “ਮੈਂ ਤੈਨੂੰ ਤੇਰੇ ਆਪਣੇ ਸਰੀਰ ਵਿਚੋਂ ਇਕ ਪੱਤਰ ਦੇਵਾਂਗਾ ” ਮੈਂ ਤੇਰੇ ਸੰਤਾਨ ਨੂੰ ਕਨਾਨ ਦੇਸ ਦੇਵਾਂਗਾ | ਪਰ ਅਬਰਾਮ ਕੋਲ ਅਜੇ ਵੀ ਪੱਤਰ ਨਹੀਂ ਸੀ |

ਬਾਈਬਲ ਕਹਾਣੀ – ਵਿਚੋਂ: _ ਉਤਪਤ 11-15_

5. ਵਾਇਦੇ ਦਾ ਪੁੱਤਰ

Image

ਅਬਰਾਮ ਅਤੇ ਸਰਾਈ ਦੇ ਕਨਾਨ ਵਿਚ ਪਹੁੰਚਣ ਦੇ ਦਸ ਸਾਲ ਬਾਅਦ ਵੀ ਉਹਨਾਂ ਕੋਲ ਕੋਈ ਬੱਚਾ ਨਹੀਂ ਸੀ | ਇਸ ਲਈ ਅਬਰਾਮ ਦੀ ਪਤਨੀ ਨੇ ਉਸ ਨੂੰ ਕਿਹਾ, “ਜਦਕਿ ਪ੍ਰਮੇਸ਼ਵਰ ਨੇ ਮੈਨੂੰ ਮਾਂ ਬਣਨ ਦੀ ਆਗਿਆ ਨਹੀਂ ਦਿੱਤੀ ਅਤੇ ਹੁਣ ਮੈਂ ਬੱਚੇ ਪੈਦਾ ਕਰਨ ਲਈ ਕਾਫੀ ਬੁੜੀ ਵੀ ਹੋ ਗਈ ਹਾਂ, ਮੇਰੇ ਕੋਲ ਮੇਰੀ ਗੋਲੀ ਹਾਜਰਾਂ ਹੈਂ | ਉਸ ਨਾਲ ਵੀ ਵਿਆਹ ਕਰ ਲੈ ਤਾਂ ਕਿ ਉਹ ਮੇਰੇ ਲਈ ਬੱਚਾ ਪੈਦਾ ਕਰ ਸਕੇ |”

Image

ਇਸ ਲਈ ਅਬਰਾਮ ਨੇ ਉਸ ਨਾਲ ਵਿਆਹ ਕੀਤਾ | ਹਾਜਰਾਂ ਦੇ ਮੁੰਡਾ ਹੋਇਆ ਅਤੇ ਅਬਰਾਮ ਨੇ ਉਸ ਦਾ ਨਾਮ ਇਸਮਾਇਲ ਰੱਖਿਆ | ਪਰ ਸਰਾਈ ਹਾਜਰਾਂ ਤੋਂ ਈਰਖਾ ਕਰਨ ਲੱਗੀ | ਜਦੋਂ ਇਸਮਾਇਲ ਤੇਰ੍ਹਾਂ ਵਰਿਆਂ ਦਾ ਹੋਇਆ, ਪ੍ਰਮੇਸ਼ਵਰ ਨੇ ਅਬਰਾਮ ਨਾਲ ਫੇਰ ਗੱਲ ਕੀਤੀ |

Image

ਪ੍ਰਮੇਸ਼ਵਰ ਨੇ ਕਿਹਾ, “ਮੈਂ ਅੱਤ ਮਹਾਨ ਪ੍ਰਮੇਸ਼ਵਰ ਹਾਂ | ਮੈਂ ਤੇਰੇ ਨਾਲ ਨੇਮ ਬੰਨਗਾ |” ਤੱਦ ਅਬਰਾਮ ਧਰਤੀ ਤੱਕ ਝੁੱਕਿਆ | ਪ੍ਰਮੇਸ਼ਵਰ ਨੇ ਅਬਰਾਮ ਨੂੰ ਇਹ ਵੀ ਦੱਸਿਆ, “ਤੂੰ ਬਹੁਤੀਆਂ ਜਾਤੀਆਂ ਦਾ ਪਿਤਾ ਹੋਵੇਂਗਾ | ਮੈਂ ਤੈਨੂੰ ਅਤੇ ਤੇਰੇ ਵੰਸ਼ ਨੂੰ ਕਨਾਨ ਦੇਸ ਮਿਲਖ ਦੇ ਰੂਪ ਵਿਚ ਦੇਵਾਂਗਾ ਅਤੇ ਸਦਾਂ ਲਈ ਉਹਨਾਂ ਦਾ ਪ੍ਰਮੇਸ਼ਵਰ ਹੋਵਾਂਗਾ | ਤੂੰ ਆਪਣੇ ਘਰਾਣੇ ਦੇ ਹਰ ਨਰ ਦੀ ਜਰੁਰ ਸੁੰਨਤ ਕਰੇਂਗਾ |”

Image

“ਤੇਰੀ ਪਤਨੀ, ਸਰਾਈ, ਪੁੱਤਰ ਜਣੇਗੀ –ਉਹ ਵਾਇਦੇ ਦਾ ਪੁੱਤਰ ਹੋਵੇਗਾ | ਉਸ ਦਾ ਨਾਮ ਇਸਹਾਕ ਰੱਖੀਂ | ਮੈਂ ਆਪਣਾ ਨੇਮ ਉਸ ਨਾਲ ਬੰਨਾਗਾ, ਅਤੇ ਉਹ ਇਕ ਵੱਡੀ ਜਾਤੀ ਹੋਵੇਗਾ | ਮੈਂ ਇਸਮਾਇਲ ਨੂੰ ਵੀ ਇਕ ਵੱਡੀ ਜਾਤੀ ਬਣਾਵਾਂਗਾ ਪਰ ਮੇਰਾ ਨੇਮ ਇਸਹਾਕ ਨਾਲ ਹੋਵੇਗਾ |” ਤੱਦ ਪ੍ਰਮੇਸ਼ਵਰ ਨੇ ਅਬਰਾਮ ਦਾ ਨਾਮ ਬਦਲ ਕੇ ਅਬਰਾਹਾਮ ਰੱਖਿਆ, ਜਿਸ ਦਾ ਮਤਲਬ “ਬਹੁਤੀਆਂ ਜਾਤੀਆਂ ਦਾ ਪਿਤਾ” | ਪ੍ਰਮੇਸ਼ਵਰ ਨੇ ਸਰਾਈ ਦਾ ਨਾਮ ਵੀ ਬਦਲ ਕੇ ਸਾਰਾਹ ਰੱਖਿਆ, ਜਿਸ ਦਾ ਮਤਲਬ “ਰਾਜਕੁਮਾਰੀ|”

Image

ਉਸ ਦਿਨ ਅਬਰਾਹਾਮ ਨੇ ਆਪਣੇ ਘਰਾਣੇ ਦੇ ਸਾਰੇ ਨਰਾਂ ਦਾ ਖਤਨਾ ਕੀਤਾ . ਲਗ ਭਗ ਇਕ ਸਾਲ ਬਾਅਦ, ਜਦੋਂ ਅਬਰਾਹਾਮ ਸੌ ਸਾਲ ਦਾ ਸੀ ਅਤੇ ਸਾਰਾਹ 90 ਸਾਲ ਦੀ ਸੀ, ਸਾਰਾਹ ਨੇ ਅਬਰਾਹਾਮ ਦੇ ਬੱਚੇ ਨੂੰ ਜਨਮ ਦਿੱਤਾ | ਉਹਨਾਂ ਨੇ ਉਸ ਦਾ ਨਾਮ ਇਸਹਾਕ ਰੱਖਿਆ ਜਿਵੇਂ ਪ੍ਰਮੇਸ਼ਵਰ ਨੇ ਉਹਨਾਂ ਨੂੰ ਕਰਨ ਲਈ ਕਿਹਾ ਸੀ |

Image

ਜਦੋਂ ਇਸਹਾਕ ਇਕ ਜਵਾਨ ਲੜਕਾ ਸੀ, ਪ੍ਰਮੇਸ਼ਵਰ ਨੇ ਅਬਰਾਹਾਮ ਨੂੰ ਇਹ ਕਿਹੰਦੇ ਹੋਏ ਪਰਖਿਆ, “ਇਸਹਾਕ ਨੂੰ ਲੈ, ਆਪਣੇ ਇਕੋ ਪੁੱਤਰ ਨੂੰ ਅਤੇ ਉਸ ਨੂੰ ਮੇਰੇ ਲਈ ਭੇਂਟ ਕਰਕੇ ਮਾਰ ਦੇ |” ਦੁਬਾਰਾ ਫਿਰ ਅਬਰਾਹਾਮ ਨੇ ਪ੍ਰਮੇਸ਼ਵਰ ਦਾ ਹੁਕਮ ਮੰਨਿਆ ਅਤੇ ਆਪਣੇ ਪੁੱਤਰ ਨੂੰ ਕੁਰਬਾਨ ਕਰਨ ਲਈ ਤਿਆਰ ਹੋ ਗਿਆ |

Image

ਜਿਵੇਂ ਹੀ ਅਬਰਾਹਾਮ ਅਤੇ ਇਸਹਾਕ ਕੁਰਬਾਨੀ ਦੀ ਜਗ੍ਹਾ ਵੱਲ ਤੁਰ ਗਏ , ਇਸਹਾਕ ਨੇ ਪੁੱਛਿਆ, “ਪਿਤਾ ਜੀ, ਸਾਡੇ ਕੋਲ ਕੁਰਬਾਨੀ ਲਈ ਲਕੜੀ ਹੈ ਪਰ ਲੇਲਾ ਕਿਥੇ ਹੈ ?” ਅਬਰਾਹਾਮ ਨੇ ਉੱਤਰ ਦਿੱਤਾ, “ਮੇਰੇ ਪੁੱਤਰ, ਕੁਰਬਾਨੀ ਲਈ ਲੇਲਾ ਪ੍ਰਮੇਸ਼ਵਰ ਖੁੱਦ ਦੇਵੇਗਾ |”

Image

ਜਦੋਂ ਉਹ ਕੁਰਬਾਨੀ ਦੀ ਜਗਾਹ ਤੇ ਪਹੁੰਚ ਗਏ, ਅਬਰਾਹਮ ਨੇ ਆਪਣੇ ਪੁੱਤਰ ਇਸਹਾਕ ਨੂੰ ਬੰਨਿਆ ਅਤੇ ਉਸਨੂੰ ਵੇਦੀ ਉੱਤੇ ਲਿਟਾ ਦਿੱਤਾ | ਉਹ ਆਪਣੇ ਪੁੱਤਰ ਨੂੰ ਮਾਰਨ ਵਾਲਾ ਹੀ ਸੀ ਕਿ ਪ੍ਰਮੇਸ਼ਵਰ ਨੇ ਉਸਨੂੰ ਕਿਹਾ, “ਰੁੱਕ” ਲੜਕੇ ਨੂੰ ਹਾਨੀ ਨਾ ਪਹੁੰਚਾ ! ਹੁਣ ਮੈਂ ਜਾਣਦਾ ਹਾਂ ਕਿ ਤੂੰ ਮੇਰੇ ਤੋਂ ਡਰਦਾ ਹੈਂ ਕਿਉਂਕਿ ਤੂੰ ਮੇਰੇ ਲਈ ਆਪਣਾ ਇਕਲੌਤਾ ਪੁੱਤਰ ਵੀ ਨਾ ਰੱਖਿਆ |”

Image

ਅਬਰਾਹਾਮ ਨੇ ਨੇੜੇ ਹੀ ਇਕ ਲੇਲੇ ਨੂੰ ਝਾੜੀਆਂ ਵਿਚ ਫਸਿਆ ਦੇਖਿਆ | ਪ੍ਰਮੇਸ਼ਵਰ ਨੇ ਕੁਰਬਾਨੀ ਲਈ ਇਸਹਾਕ ਦੀ ਜਗ੍ਹਾ ਲੇਲਾ ਮੁਹੈਈਆ ਕੀਤਾ | ਅਬਰਾਹਾਮ ਨੇ ਖੁਸ਼ੀ ਨਾਲ ਲੇਲੇ ਨੂੰ ਕੁਰਬਾਨੀ ਲਈ ਭੇਂਟ ਕੀਤਾ

Image

ਤੱਦ ਪ੍ਰਮੇਸ਼ਵਰ ਨੇ ਅਬਰਾਹਾਮ ਨੂੰ ਕਿਹਾ, “ਕਿਉਂਕਿ ਤੂੰ ਮੈਨੂੰ ਸੱਭ ਕੁੱਝ ਦੇਣ ਲਈ ਤਿਆਰ ਸੀ, ਇਥੋਂ ਤਕ ਕਿ ਆਪਣਾ ਇਕੋ ਇਕ ਪੁੱਤਰ ਵੀ, ਮੈਂ ਤੈਨੂੰ ਬਰਕਤ ਦੇਣ ਦਾ ਵਾਇਦਾ ਕਰਦਾ ਹਾਂ | ਤੇਰਾ ਵੰਸ਼ ਆਕਾਸ਼ ਦੇ ਤਾਰਿਆਂ ਨਾਲੋਂ ਵੀ ਜਿਆਦਾ ਹੋਵੇਗਾ | ਕਿਉਂਕਿ ਤੂੰ ਮੇਰੇ ਹੁਕਮ ਦੀ ਪਾਲਣਾ ਕੀਤੀ ਹੈ, ਸੰਸਾਰ ਦੇ ਸਾਰੇ ਘਰਾਣੇ ਤੇਰੇ ਘਰਾਣੇ ਦੁਆਰਾ ਬਰਕਤ ਪਾਉਣਗੇ |”

ਬਾਈਬਲ ਕਹਾਣੀ – ਵਿਚੋਂ: _ ਉਤਪਤ 16-22_

6. ਪਰਮੇਸ਼ਵਰ ਇਸਹਾਕ ਲਈ ਮੁਹੈਇਆ ਕਰਦਾ ਹੈ

Image

ਜਦੋਂ ਅਬਰਾਹਮ ਬਹੁਤ ਬੁੱਢਾ ਤਾਂ ਉਸ ਦਾ ਪੁੱਤਰ ਇਸਹਾਕ ਜਵਾਨ ਹੋ ਚੁੱਕਾ ਸੀ . ਇਸ ਲਈ ਅਬਰਾਹਮ ਨੇ ਆਪਣੇ ਨੌਕਰ ਨੂੰ ਉਸ ਦੇਸ ਵਿਚ ਭੇਜਿਆ ਜਿਥੇ ਉਸ ਦੇ ਰਿਸ਼ਤੇਦਾਰ ਰਹਿੰਦੇ ਸਨ ਤਾਂ ਕਿ ਉਸ ਦੇ ਪੁੱਤਰ ਇਸਹਾਕ ਲਈ ਪਤਨੀ ਲਿਆਵੇ |

Image

ਇਕ ਲੰਬੀ ਯਾਤਰਾ ਦੇ ਬਾਅਦ ਜਿਥੇ ਅਬਰਾਹਮ ਦੇ ਰਿਸ਼ਤੇਦਾਰ ਰਹਿੰਦੇ ਸਨ ਉਥੇ ਪ੍ਰਮੇਸ਼ਵਰ ਨੇ ਨੌਕਰ ਦੀ ਰਿਬਕਾਹ ਤੱਕ ਅਗਵਾਈ ਕੀਤੀ | ਉਹ ਅਬਰਾਹਮ ਦੇ ਭਰਾ ਦੀ ਪੋਤੀ ਸੀ |

Image

ਰਿਬਕਾਹ ਆਪਣਾ ਪਰੀਵਾਰ ਛੱਡਣ ਅਤੇ ਨੌਕਰ ਨਾਲ ਪਿੱਛੇ ਇਸਹਾਕ ਦੇ ਘਰ ਜਾਣ ਲਈ ਤਿਆਰ ਹੋ ਗਈ | ਜਿੱਦਾਂ ਹੀ ਘਰ ਪਹੁੰਚੀ ਇਸਹਾਕ ਨੇ ਉਸ ਨਾਲ ਵਿਆਹ ਕਰ ਲਿਆ |

Image

ਲੰਬੇ ਸਮੇਂ ਬਾਅਦ ਅਬਰਾਹਮ ਮਰ ਗਿਆ ਅਤੇ ਉਹ ਸਾਰੇ ਵਾਦੇ ਜਿਹੜੇ ਪ੍ਰਮੇਸ਼ਵਰ ਨੇ ਉਸ ਨਾਲ ਨੇਮ ਵਿਚ ਕੀਤੇ ਸਨ ਅੱਗੇ ਇਸਹਾਕ ਤੱਕ ਪਹੁੰਚ ਗਏ | ਪ੍ਰਮੇਸ਼ਵਰ ਨੇ ਵਾਇਦਾ ਕੀਤਾ ਸੀ ਕਿ ਅਬਰਾਹਮ ਦੀ ਸੰਤਾਨ ਬੇਗਿਣਤ ਹੋਵੇਗੀ ਪਰ ਇਸਹਾਕ ਦੀ ਪਤਨੀ ਦੇ ਕੋਈ ਸੰਤਾਨ ਨਹੀਂ ਸੀ |

Image

ਇਸਹਾਕ ਨੇ ਰਿਬਕਾਹ ਲਈ ਪ੍ਰਾਰਥਨਾ ਕੀਤੀ ਅਤੇ ਪ੍ਰਮੇਸ਼ਵਰ ਨੇ ਹੋਣ ਦਿੱਤਾ ਕਿ ਉਹ ਜੁੜਵੇਂ ਬੱਚਿਆਂ ਨਾਲ ਗਰਭਵਤੀ ਹੋਵੇ | ਦੋਵੇਂ ਬੱਚੇ ਜਦੋਂ ਅਜੇ ਰਿਬਕਾਹ ਦੇ ਗਰਭ ਵਿੱਚ ਹੀ ਸਨ ਇਕ ਦੂਸਰੇ ਨਾਲ ਲੜਨ ਲੱਗੇ, ਇਸ ਲਈ ਰਿਬਕਾਹ ਨੇ ਪ੍ਰਮੇਸ਼ਵਰ ਤੋਂ ਪੁੱਛਿਆ ਕਿ ਇਹ ਕੀ ਹੋ ਰਿਹਾ ਸੀ |

Image

"ਪ੍ਰਮੇਸ਼ਵਰ ਨੇ ਰਿਬਕਾਹ ਨੂੰ ਦੱਸਿਆ, “ਦੋ ਪੁੱਤਰਾਂ ਤੋਂ ਦੋ ਜਾਤੀਆਂ ਆਉਣਗੀਆ ਜੋ ਤੇਰੇ ਅੰਦਰ ਹਨ |” ਉਹ ਇਕ ਦੂਸਰੇ ਨਾਲ ਲੜਨਗੇ ਅਤੇ ਵੱਡਾ ਛੋਟੇ ਦੀ ਸੇਵਾ ਕਰੇਗਾ |

Image

ਜਦੋਂ ਬੱਚੇ ਪੈਦਾ ਹੋਏ ਤਾਂ ਵੱਡਾ ਲਾਲ ਰੰਗ ਅਤੇ ਵਾਲਾਂ ਵਾਲਾ ਸੀ ਅਤੇ ਉਹਨਾਂ ਨੇ ਉਸ ਦਾ ਨਾਮ ਇਸਾਓ ਰੱਖਿਆ | ਤੱਦ ਛੋਟਾ ਬੇਟਾ ਇਸਾਓ ਦੀ ਅੱਡੀ ਨੂੰ ਫੜੀ ਬਾਹਰ ਨਿਕਲਿਆ ਅਤੇ ਉਹਨਾਂ ਨੇ ਉਸ ਦਾ ਨਾਮ ਯਕੂਬ ਰੱਖਿਆ

ਬਾਈਬਲ ਕਹਾਣੀ – ਵਿਚੋਂ _: _ ਉਤਪਤ_ 24:1-25:26_

7. ਪ੍ਰਮੇਸ਼ਵਰ ਯਕੁਬ ਨੂੰ ਬਰਕਤ ਦਿੰਦਾ ਹੈ

Image

ਜਿਵੇਂ ਹੀ ਮੁੰਡੇ ਜਵਾਨ ਹੋਏ ਯਕੂਬ ਘਰੇ ਰਹਿਣਾ ਪਸੰਦ ਕਰਨ ਲੱਗਾ ਪਰ ਇਸਾਓ ਸ਼ਿਕਾਰ ਖੇਡਣਾ ਪਸੰਦ ਕਰਦਾ ਸੀ | ਰਿਬਕਾਹ ਯਕੂਬ ਨੂੰ ਪਿਆਰ ਕਰਦੀ ਸੀ ਪਰ ਇਸਹਾਕ ਇਸਾਓ ਨੂੰ ਪਿਆਰ ਕਰਦਾ ਸੀ |

Image

ਇਕ ਦਿਨ, ਜਦੋਂ ਇਸਾਓ ਸ਼ਿਕਾਰ ਖੇਡ ਕੇ ਘਰ ਵਾਪਸ ਆਇਆ ਤਾਂ ਉਹ ਬਹੁਤ ਭੁੱਖਾ ਸੀ | ਇਸਾਓ ਨੇ ਯਕੂਬ ਨੂੰ ਕਿਹਾ, “ਕਿਰਪਾ ਕਰਕੇ ਮੈਨੂੰ ਕੁੱਝ ਭੋਜਨ ਦੇ ਜੋ ਤੈ ਬਣਾਇਆ ਹੈ |” ਯਕੂਬ ਨੇ ਉੱਤਰ ਦਿੱਤਾ, “ਪਹਿਲਾਂ ਮੈਨੂੰ ਆਪਣਾ ਜੇਠਾ ਹੋਣ ਦਾ ਹੱਕ ਦੇਹ |” ਇਸਾਓ ਨੇ ਯਕੂਬ ਨੂੰ ਆਪਣੇ ਜੇਠਾ ਹੋਣ ਦਾ ਹੱਕ ਦੇ ਦਿੱਤਾ | ਯਕੂਬ ਨੇ ਉਸ ਨੂੰ ਕੁੱਝ ਭੋਜਨ ਦਿੱਤਾ |

Image

ਇਸਹਾਕ ਇਸਾਓ ਨੂੰ ਬਰਕਤ ਦੇਣਾ ਚਹੁੰਦਾ ਸੀ | ਪਰ ਇਸ ਤੋਂ ਪਹਿਲਾਂ ਉਹ ਬਰਕਤ ਦਿੰਦਾ, ਰਿਬਕਾਹ ਅਤੇ ਯਕੂਬ ਨੇ ਇਸਾਓ ਦੀ ਜਗਹ ਯਕੂਬ ਨੂੰ ਪੇਸ਼ ਕਰਕੇ ਉਸ ਨੂੰ ਠੱਗ ਲਿਆ | ਇਸਹਾਕ ਬੁੱਡਾ ਹੋ ਚੁੱਕਾ ਸੀ ਅਤੇ ਦੇਖ ਨਹੀਂ ਸਕਦਾ ਸੀ | ਇਸ ਲਈ ਯਕੂਬ ਨੇ ਇਸਾਓ ਦੇ ਕਪੜੇ ਪਾਏ ਅਤੇ ਆਪਣੀ ਧੋਣ ਅਤੇ ਹੱਥਾਂ ਤੇ ਬੱਕਰੀ ਦਾ ਚਮੜਾ ਲਾ ਲਿਆ |

Image

ਯਕੂਬ ਇਸਹਾਕ ਕੋਲ ਆਇਆ ਅਤੇ ਕਿਹਾ, “ਮੈਂ ਇਸਾਓ ਹਾਂ ਮੈਂ ਇਸ ਲਈ ਆਇਆ ਹਾਂ ਕੀ ਤੂੰ ਮੈਨੂੰ ਬਰਕਤ ਦੇਵੇਂ |” ਜਦੋਂ ਇਸਹਾਕ ਨੇ ਬੱਕਰੀ ਦੇ ਚਮੜੇ ਨੂੰ ਮਹਿਸੂਸ ਕੀਤਾ ਅਤੇ ਕੱਪੜਿਆਂ ਨੂੰ ਸੁੰਘਿਆ ਉਸ ਨੇ ਸਮਝਿਆ ਕਿ ਇਹ ਇਸਾਓ ਹੈ ਅਤੇ ਬਰਕਤ ਦਿੱਤੀ |

Image

ਇਸਾਓ ਯਕੂਬ ਨੂੰ ਨਫਰਤ ਕਰਦਾ ਸੀ ਕਿਉਂਕਿ ਉਸ ਨੇ ਉਸਦੇ ਜੇਠਾ ਹੋਣ ਦਾ ਹੱਕ ਅਤੇ ਬਰਕਤ ਨੂੰ ਖੋਹ ਲਿਆ ਸੀ | ਇਸ ਲਈ ਉਸਨੇ ਪਿਤਾ ਦੀ ਮੌਤ ਤੋਂ ਬਾਅਦ ਯਕੂਬ ਨੂੰ ਮਾਰਨ ਦੀ ਯੋਜਨਾ ਬਣਾਈ |

Image

ਪਰ ਰਿਬਕਾਹ ਨੇ ਉਸ ਦੀ ਯੋਜਨਾ ਨੂੰ ਸੁਣ ਲਿਆ ਸੀ | ਇਸ ਲਈ ਉਸਨੇ ਅਤੇ ਇਸਹਾਕ ਨੇ ਯਕੂਬ ਨੂੰ ਦੂਰ ਉਸਦੇ ਰਿਸ਼ਤੇਦਾਰਾਂ ਕੋਲ ਰਹਿਣ ਲਈ ਭੇਜ ਦਿੱਤਾ |

Image

ਯਕੂਬ ਰਿਬਕਾਹ ਦੇ ਰਿਸ਼ਤੇਦਾਰਾਂ ਕੋਲ ਕਈ ਸਾਲ ਰਿਹਾ | ਉਸ ਸਮੇਂ ਦੌਰਾਨ ਉਸ ਨੇ ਵਿਆਹ ਕਰ ਲਿਆ ਅਤੇ ਉਸਦੇ ਬਾਰਾਂ ਧੀਆਂ ਪੁੱਤਰ ਹੋਏ | ਪ੍ਰਮੇਸ਼ਵਰ ਨੇ ਉਸ ਨੂੰ ਬਹੁਤ ਧਨੀ ਕੀਤਾ |

Image

ਕਨਾਨ ਵਿਚ ਆਪਣੇ ਘਰ ਤੋਂ ਬਾਹਰ ਵੀਹ ਸਾਲ ਬਾਅਦ ਯਕੂਬ ਆਪਣੇ ਪਰੀਵਾਰ, ਨੌਕਰ ਅਤੇ ਪਸ਼ੁਆਂ ਦੇ ਵੱਗਾਂ ਨਾਲ ਵਾਪਸ ਆਇਆ |

Image

ਯਕੂਬ ਬਹੁਤ ਡੱਰਿਆ ਹੋਇਆ ਸੀ ਕਿਉਕਿ ਉਹ ਸੋਚਦਾ ਸੀ ਕਿ ਇਸਾਓ ਅਜੇ ਵੀ ਉਸਨੂੰ ਮਾਰਨਾ ਚਾਹੁੰਦਾ ਸੀ | ਇਸ ਲਈ ਉਸ ਨੇ ਬਹੁਤ ਸਾਰੇ ਪਸ਼ੂਆਂ ਦੇ ਵੱਗ ਇਸਾਓ ਲਈ ਤੋਹਫ਼ੇ ਵਜੋਂ ਭੇਜੇ | ਇਸਾਓ ਕੋਲ ਪਸ਼ੁ ਲਿਆਉਣ ਵਾਲੇ ਨੌਕਰਾਂ ਨੇ ਕਿਹਾ, “ਤੇਰਾ ਦਸ ਯਕੂਬ ਇਹ ਪਸ਼ੁ ਤੈਨੂੰ ਭੇਂਟ ਕਰਦਾ ਹੈ | ਉਹ ਜਲਦੀ ਆ ਰਿਹਾ ਹੈ |”

Image

ਪਰ ਇਸਾਓ ਨੇ ਪਹਿਲਾਂ ਹੀ ਯਕੂਬ ਨੂੰ ਮਾਫ਼ ਕਰ ਦਿੱਤਾ ਸੀ ਅਤੇ ਦੁਬਾਰਾ ਇਕ ਦੂਸਰੇ ਨੂੰ ਦੇਖਣ ਲਈ ਖੁਸ਼ ਸਨ | ਤੱਦ ਯਕੂਬ ਕਨਾਨ ਵਿਚ ਸਾਂਤੀ ਨਾਲ ਰਿਹਾ | ਤੱਦ ਇਸਹਾਕ ਮਰ ਗਿਆ, ਯਕੂਬ ਅਤੇ ਇਸਾਓ ਨੇ ਉਸ ਨੂੰ ਦੱਬ ਦਿੱਤਾ | ਨੇਮ ਦਾ ਵਾਦਾ ਜਿਹੜਾ ਪ੍ਰਮੇਸ਼ਵਰ ਨੇ ਅਬਰਾਹਮ ਨਾਲ ਕੀਤਾ ਸੀ ਹੁਣ ਇਸਹਾਕ ਤੋਂ ਯਕੂਬ ਤੱਕ ਪਹੁੰਚ ਗਿਆ |

ਬਾਈਬਲ ਕਹਾਣੀ – ਵਿਚੋਂ: _ ਉਤਪਤ 25:27-33:20_

8. ਪ੍ਰਮੇਸ਼ਵਰ ਨੇ ਯੂਸਫ ਅਤੇ ਉਸਦੇ ਪਰੀਵਾਰ ਨੂੰ ਬਚਾਇਆ

Image

ਬਹੁਤ ਸਾਲ ਬਾਅਦ, ਜਦੋਂ ਯਕੂਬ ਬੁੱਡਾ ਹੋ ਚੁੱਕਾ ਸੀ ਉਸ ਨੇ ਆਪਣੇ ਚਹੇਤੇ ਪੁੱਤਰ ਯੂਸਫ ਨੂੰ ਭੇਜਿਆ ਕਿ ਉਹ ਆਪਣੇ ਭਾਈਆਂ ਨੂੰ ਦੇਖੇ ਜੋ ਭੇਡਾਂ ਚਾਰਦੇ ਸਨ |

Image

ਯੂਸਫ ਦੇ ਭਾਈ ਉਸ ਨੂੰ ਨਫਰਤ ਕਰਦੇ ਸਨ ਕਿਉਂਕਿ ਉਹਨਾਂ ਦਾ ਪਿਤਾ ਉਸ ਨੂੰ ਸੱਭ ਨਾਲੋਂ ਜਿਆਦਾ ਪਿਆਰ ਕਰਦਾ ਸੀ ਕਿਉਂਕਿ ਯੂਸਫ ਨੂੰ ਸੁਪਨਾ ਆਇਆ ਸੀ ਕਿ ਉਹ ਉਹਨਾਂ ਦਾ ਹਾਕਮ ਹੋਵੇਗਾ | ਜਦੋਂ ਯੂਸਫ ਆਪਣੇ ਭਾਈਆਂ ਕੋਲ ਆਇਆ, ਉਹਨਾਂ ਨੇ ਉਸ ਨੂੰ ਅਗਵਾ ਕਰ ਲਿਆ ਅਤੇ ਕੁੱਝ ਗੁਲਾਮਾਂ ਦੇ ਵਪਾਰੀਆਂ ਕੋਲ ਵੇਚ ਦਿੱਤਾ |

Image

ਇਸ ਤੋਂ ਪਹਿਲਾਂ ਯੂਸਫ ਦੇ ਭਰਾ ਘਰੇ ਵਾਪਸ ਆਉਣ ਉਹਨਾਂ ਨੇ ਯੂਸਫ ਦੇ ਚੋਲੇ ਨੂੰ ਫਾੜਿਆ ਅਤੇ ਬੱਕਰੀ ਦੇ ਲਹੁ ਵਿਚ ਡੋਬਿਆ | ਤੱਦ ਆਪਣੇ ਪਿਤਾ ਨੂੰ ਉਹ ਚੋਲਾ ਦਿਖਾਇਆ ਕਿ ਉਹ ਸਮਝੇ ਕੀ ਕਿਸੇ ਜੰਗਲੀ ਜਾਨਵਰ ਨੇ ਯੂਸਫ ਨੂੰ ਮਾਰ ਦਿੱਤਾ ਹੈ | ਯਕੂਬ ਬਹੁਤ ਉਦਾਸ ਹੋਇਆ |

Image

ਗੁਲਾਮਾ ਦੇ ਵਪਾਰੀ ਯੂਸਫ ਨੂੰ ਮਿਸਰ ਲੈ ਗਏ | ਮਿਸਰ ਬਹੁਤ ਵਿਸ਼ਾਲ ਅਤੇ ਸ਼ਕਤੀਸ਼ਾਲੀ ਦੇਸ ਸੀ ਜੋ ਨੀਲ ਨਦੀ ਦੇ ਕਿਨਾਰੇ ਵਸਿਆ ਹੋਇਆ ਸੀ | ਗੁਲਾਮਾ ਦੇ ਵਪਾਰੀਆਂ ਨੇ ਯੂਸਫ ਨੂੰ ਇਕ ਅਮੀਰ ਅਫਸਰ ਕੋਲ ਵੇਚ ਦਿੱਤਾ | ਯੂਸਫ ਨੇ ਆਪਣੇ ਮਾਲਕ ਦੀ ਬਹੁਤ ਸੇਵਾ ਕੀਤੀ ਅਤੇ ਪ੍ਰਮੇਸ਼ਵਰ ਨੇ ਯੂਸਫ ਨੂੰ ਬਹੁਤ ਬਰਕਤ ਦਿੱਤੀ |

Image

ਉਸ ਦੇ ਮਾਲਕ ਦੀ ਪਤਨੀ ਨੇ ਯੂਸਫ ਨਾਲ ਸਾਉਣ ਦੀ ਕੋਸ਼ਿਸ਼ ਕੀਤੀ, ਪਰ ਯੂਸਫ ਨੇ ਇਸ ਪ੍ਰਕਾਰ ਪ੍ਰਮੇਸ਼ਵਰ ਦੇ ਵਿਰੁੱਧ ਪਾਪ ਕਰਨ ਨੂੰ ਇਨਕਾਰ ਕੀਤਾ | ਉਹ ਬਹੁਤ ਗੁੱਸਾ ਹੋਈ ਅਤੇ ਯੂਸਫ ਤੇ ਝੂਠਾ ਦੋਸ਼ ਲਾਇਆ ਅਤੇ ਉਸ ਨੂੰ ਫੜ੍ਹ ਕੇ ਜੇਲ ਭੇਜ ਦਿੱਤਾ | ਜੇਲ ਵਿਚ ਵੀ ਯੂਸਫ ਪ੍ਰਮੇਸ਼ਵਰ ਨਾਲ ਵਫ਼ਾਦਾਰ ਰਿਹਾ ਅਤੇ ਪ੍ਰਮੇਸ਼ਵਰ ਨੇ ਉਸ ਨੂੰ ਬਰਕਤ ਦਿੱਤੀ |

Image

ਚਾਹੇ ਯੂਸਫ ਨਰਦੋਸ਼ ਹੀ ਸੀ ਫਿਰ ਵੀ ਦੋ ਸਾਲ ਤੋਂ ਜੇਲ ਵਿਚ ਸੀ | ਇਕ ਰਾਤ ਫਰਾਉਨ ਨੂੰ ਜਿਸ ਨੂੰ ਮਿਸਰੀ ਲੋਕ ਰਾਜਾ ਕਹਿੰਦੇ ਸਨ ਦੋ ਸੁਪਨੇ ਆਏ ਜਿਸ ਨਾਲ ਉਹ ਬਹੁਤ ਪਰੇਸ਼ਾਨ ਹੋਇਆ | ਉਸ ਦਾ ਕੋਈ ਵੀ ਸਲਾਹਕਾਰ ਉਸ ਨੂੰ ਉਸਦੇ ਸੁਪਨਿਆਂ ਦਾ ਮਤਲਬ ਨਾ ਦੱਸ ਸੱਕਿਆ |

Image

ਪ੍ਰਮੇਸ਼ਵਰ ਨੇ ਯੂਸਫ ਨੂੰ ਸੁਪਨਿਆਂ ਦਾ ਤਰਜਮਾ ਕਰਨ ਦੇ ਯੋਗ ਬਣਾਇਆ, ਇਸ ਲਈ ਫਰਾਉਨ ਨੇ ਆਪਣੇ ਲਈ ਯੂਸਫ ਨੂੰ ਜੇਲ ਤੋਂ ਬਾਹਰ ਲਿਆਂਦਾ | ਯੂਸਫ ਨੇ ਉਸ ਲਈ ਸੁਪਨਿਆਂ ਦਾ ਤਰਜਮਾ ਕੀਤਾ ਅਤੇ ਕਿਹਾ, “ਪ੍ਰਮੇਸ਼ਵਰ ਸੱਤ ਸਾਲ ਬਹੁਤ ਫਸਲ ਦੇਵੇਗਾ ਅਤੇ ਅਗਲੇ ਸੱਤ ਸਾਲ ਅਕਾਲ ਦੇ ਹੋਣਗੇ |”

Image

ਫਰਾਉਨ ਯੂਸਫ ਤੋਂ ਬਹੁਤ ਖੁਸ਼ ਹੋਇਆ ਅਤੇ ਉਸ ਨੂੰ ਸਾਰੇ ਮਿਸਰ ਵਿਚ ਦੂਸਰਾ ਸ਼ਕਤੀਸ਼ਾਲੀ ਅਧਕਾਰੀ ਸਥਾਪਿਤ ਕੀਤਾ |

Image

ਯੂਸਫ ਨੇ ਲੋਕਾਂ ਨੂੰ ਕਿਹਾ ਕਿ ਸੱਤ ਸਾਲ ਚੰਗੀ ਫਸਲ ਦੇ ਸਮੇਂ ਬਹੁਤ ਸਾਰਾ ਅਨਾਜ਼ ਜਮ੍ਹਾ ਕਰਨ | ਤੱਦ ਯੂਸਫ ਨੇ ਅਕਾਲ ਦੇ ਦਿਨਾਂ ਵਿਚ ਲੋਕਾਂ ਨੂੰ ਅਨਾਜ਼ ਵੇਚਿਆ ਉਹਨਾਂ ਕੋਲ ਖਾਣ ਲਈ ਪਰਯਾਪਤ ਸੀ |

Image

ਅਕਾਲ ਸਿਰਫ ਮਿਸਰ ਵਿਚ ਹੀ ਡਾਢਾ ਨਹੀਂ ਸੀ ਪਰ ਕਨਾਨ ਵਿਚ ਵੀ ਜਿਥੇ ਯਕੂਬ ਅਤੇ ਉਸ ਦਾ ਪਰੀਵਾਰ ਰਹਿੰਦੇ ਸਨ |

Image

ਇਸ ਲਈ ਯਕੂਬ ਨੇ ਆਪਣੇ ਵੱਡੇ ਪੁੱਤਰਾਂ ਨੂੰ ਮਿਸਰ ਵਿਚ ਅਨਾਜ਼ ਖਰੀਦਣ ਲਈ ਭੇਜਿਆ | ਭਰਾਵਾਂ ਨੇ ਯੂਸਫ ਨੂੰ ਨਾ ਪਛਾਣਿਆ ਜਦੋਂ ਉਹ ਭੋਜਨ ਖਰੀਦਣ ਲਈ ਯੂਸਫ ਦੇ ਅੱਗੇ ਖੜ੍ਹੇ ਸਨ | ਪਰ ਯੂਸਫ ਨੇ ਉਹਨਾਂ ਨੂੰ ਪਛਾਣ ਲਿਆ ਸੀ |

Image

ਆਪਣੇ ਭਰਾਵਾਂ ਨੂੰ ਪਰਖਣ ਦੇ ਬਾਅਦ ਕਿ ਉਹ ਬਦਲੇ ਹਨ ਜਾਂ ਨਹੀਂ ਯੂਸਫ ਨੇ ਉਹਨਾਂ ਨੂੰ ਕਿਹਾ, “ਮੈਂ ਤੁਹਾਡਾ ਭਰਾ ਯੂਸਫ ਹਾਂ !” ਨਾ ਡਰੋਂ ਤੁਸੀਂ ਬੁਰਾ ਕਰਨ ਦੀ ਕੋਸ਼ਿਸ਼ ਕੀਤੀ ਜਦੋਂ ਤੁਸੀਂ ਮੈਨੂੰ ਇਕ ਗੁਲਾਮ ਕਰਕੇ ਵੇਚਿਆ ਸੀ , ਪਰ ਪ੍ਰਮੇਸ਼ਵਰ ਨੇ ਬੁਰਾਈ ਨੂੰ ਭਲਾਈ ਲਈ ਇਸਤੇਮਾਲ ਕਰ ਲਿਆ | ਆਓ ਅਤੇ ਮਿਸਰ ਵਿਚ ਰਹੋ ਤਾਂ ਕਿ ਮੈਂ ਤੁਹਾਡੀ ਅਤੇ ਤੁਹਾਡੇ ਪਰੀਵਾਰਾਂ ਦੇ ਦੇਖ ਭਾਲ ਕਰਾਂ |

Image

ਜਦੋਂ ਯੂਸਫ ਦੇ ਭਰਾ ਘਰ ਮੁੜੇ ਅਤੇ ਆਪਣੇ ਪਿਤਾ ਯਕੂਬ ਨੂੰ ਦੱਸਿਆ ਕਿ ਯੂਸਫ ਜਿਉਂਦਾ ਹੈ ਤਾਂ ਉਹ ਬਹੁਤ ਖੁਸ਼ ਹੋਇਆ |

Image

ਚਾਹੇ ਯਕੂਬ ਬੁੱਡਾ ਆਦਮੀ ਸੀ ਉਹ ਆਪਣੇ ਪਰੀਵਾਰ ਨਾਲ ਮਿਸਰ ਚਲਾ ਗਿਆ ਅਤੇ ਉਹ ਉਥੇ ਰਹੇ | ਇਸ ਤੋਂ ਪਹਿਲਾਂ ਯਕੂਬ ਮਰਦਾ, ਉਸ ਨੇ ਆਪਣੇ ਹਰ ਇਕ ਪੁੱਤਰ ਨੂੰ ਬਰਕਤ ਦਿੱਤੀ |

Image

ਨੇਮ ਦਾ ਵਾਇਦਾ ਜਿਹੜਾ ਪ੍ਰਮੇਸ਼ਵਰ ਨੇ ਅਬਰਾਹਮ ਨੂੰ ਦਿੱਤਾ ਉਹ ਇਸਹਾਕ ਤੱਕ ਚਲਾ ਗਿਆ, ਫਿਰ ਯਕੂਬ ਕੋਲ ਅਤੇ ਫਿਰ ਯਕੂਬ ਦੇ ਬਾਰਾਂ ਪੁੱਤਰਾਂ ਅਤੇ ਉਹਨਾਂ ਦੇ ਪਰੀਵਾਰਾਂ ਤੱਕ ਚਲਾ ਗਿਆ | ਬਾਰਾਂ ਪੁੱਤਰਾਂ ਦੀ ਔਲਾਦ ਇਸਰਾਏਲ ਦੇ ਬਾਰਾਂ ਗੋਤਰ ਬਣੇ |

ਬਾਈਬਲ ਕਹਾਣੀ – ਵਿਚੋਂ: _ ਉਤਪਤ 37-50_

9. ਪ੍ਰਮੇਸ਼ਵਰ ਨੇ ਮੂਸਾ ਨੂੰ ਬੁਲਾਇਆ

Image

ਯੂਸਫ ਦੇ ਮਰਨ ਦੇ ਬਾਅਦ ਉਸ ਦੇ ਸਾਰੇ ਰਿਸ਼ਤੇਦਾਰ ਮਿਸਰ ਵਿਚ ਰਹੇ | ਉਹ ਅਤੇ ਉਹਨਾ ਦੀ ਔਲਾਦ ਲਗਾਤਾਰ ਬਹੁਤ ਸਾਲ ਉਥੇ ਰਹੇ ਅਤੇ ਉਹਨਾਂ ਦੇ ਬਹੁਤ ਸਾਰੇ ਬੱਚੇ ਪੈਦਾ ਹੋਏ | ਉਹਨਾਂ ਨੂੰ ਇਸਰਾਏਲੀ ਕਿਹਾ ਗਿਆ |

Image

ਸੈਕੜੇ ਸਾਲਾਂ ਬਾਅਦ ਇਸਰਾਏਲੀਆਂ ਦੀ ਗਿਣਤੀ ਬਹੁਤ ਵੱਧ ਗਈ | ਮਿਸਰੀ ਯੂਸਫ ਨੂੰ ਅਤੇ ਜੋ ਕੁੱਝ ਉਸਨੇ ਕੀਤਾ ਸੀ ਭੁੱਲ ਗਏ ਸਨ| ਮਿਸਰੀ ਇਸਰਾਏਲੀਆਂ ਤੋਂ ਡਰਨ ਲੱਗੇ ਕਿਉਂਕਿ ਉਹ ਬਹੁਤ ਹੋ ਗਏ ਸਨ | ਇਸ ਲਈ ਫਰਾਉਨ ਜੋ ਉਸ ਸਮੇਂ ਮਿਸਰ ਤੇ ਰਾਜ ਕਰਦਾ ਸੀ ਉਸ ਨੇ ਇਸਰਾਏਲੀਆਂ ਨੂੰ ਮਿਸਰੀਆਂ ਦੇ ਗੁਲਾਮ ਬਣਾ ਦਿੱਤਾ |

Image

ਮਿਸਰੀਆਂ ਨੇ ਇਸਰਾਏਲੀਆਂ ਤੇ ਧੱਕਾ ਕੀਤਾ ਕਿ ਉਹ ਬਹੁਤ ਸਾਰੀਆਂ ਇਮਾਰਤਾਂ ਬਣਾਉਣ ਅਤੇ ਇਥੋਂ ਤੱਕ ਕਿ ਸਾਰੇ ਸ਼ਹਿਰ ਵੀ | ਸਖਤ ਮੇਹਨਤ ਨੇ ਉਹਨਾਂ ਦੀ ਜਿੰਦਗੀ ਦੁੱਭਰ ਕਰ ਦਿੱਤੀ ਸੀ, ਪਰ ਪ੍ਰਮੇਸ਼ਵਰ ਨੇ ਉਹਨਾਂ ਨੂੰ ਬਰਕਤ ਦਿੱਤੀ ਅਤੇ ਉਹਨਾਂ ਦੇ ਹੋਰ ਬੱਚੇ ਹੋਏ |

Image

ਫਰਾਉਨ ਨੇ ਦੇਖਿਆ ਕਿ ਇਸਰਾਏਲੀਆਂ ਦੇ ਬਹੁਤ ਬੱਚੇ ਹੋ ਰਹੇ ਹਨ, ਇਸ ਲਈ ਉਸਨੇ ਆਪਣੇ ਲੋਕਾਂ ਨੂੰ ਹੁਕਮ ਦਿੱਤਾ ਕਿ ਇਸਰਾਏਲੀਆਂ ਦੇ ਨਵੇਂ ਜਨਮੇ ਲੜਕਿਆਂ ਨੂੰ ਨੀਲ ਨਦੀ ਵਿਚ ਸਿੱਟ ਕੇ ਮਾਰ ਦੇਵੋ |

Image

ਇਕ ਇਸਰਾਏਲੀ ਔਰਤ ਨੇ ਇਕ ਲੜਕੇ ਨੂੰ ਜਨਮ ਦਿੱਤਾ | ਉਹ ਅਤੇ ਉਸਦੇ ਪਤੀ ਨੇ ਉਸ ਬੱਚੇ ਨੂੰ ਛੁਪਾ ਰੱਖਿਆ ਜਿੰਨਾ ਚਿਰ ਛੁਪਾ ਸਕਦੇ ਸਨ |

Image

ਜਦੋਂ ਲੜਕੇ ਦੇ ਮਾਤਾ ਪਿਤਾ ਉਸਨੂੰ ਹੋਰ ਛੁਪਾ ਸਕੇ, ਉਹਨਾਂ ਨੇ ਉਸ ਨੂੰ ਇਕ ਤੈਹਰਨ ਵਾਲੀ ਟੋਕਰੀ ਵਿਚ ਪਾ ਕੇ ਨੀਲ ਨਦੀ ਵਿਚ ਕਾਨਿਆਂ ਕੋਲ ਰੱਖ ਦਿੱਤਾ ਕਿ ਉਹ ਮਰਨ ਤੋਂ ਬਚ ਸਕੇ | ਉਸ ਦੀ ਵੱਡੀ ਭੈਣ ਦੇਖਣ ਲੱਗੀ ਕਿ ਉਸ ਨਾਲ ਕੀ ਹੁੰਦਾ |

Image

ਫਰਾਉਨ ਦੀ ਲੜਕੀ ਨੇ ਟੋਕਰੀ ਦੇਖੀ ਅਤੇ ਉਸ ਵਿਚ ਦੇਖਿਆ | ਜਦੋਂ ਉਸ ਨੇ ਬੱਚੇ ਨੂੰ ਦੇਖਿਆ ਉਸ ਨੇ ਉਸ ਨੂੰ ਆਪਣੇ ਪੁੱਤਰ ਵਜੋਂ ਲੈ ਲਿਆ | ਉਸ ਨੇ ਇਕ ਇਸਰਾਏਲੀ ਔਰਤ ਨੌਕਰਾਨੀ ਨੂੰ ਰੱਖਿਆ ਕੇ ਉਸ ਨੂੰ ਦੁੱਧ ਪਿਲਾਵੇ ਬਿਨਾਂ ਜਾਣੇ ਕਿ ਇਹ ਉਸ ਬੱਚੇ ਦੀ ਮਾਂ ਸੀ | ਜਦੋਂ ਬੱਚਾ ਕਾਫੀ ਵੱਡਾ ਹੋ ਗਿਆ ਕਿ ਉਸ ਨੂੰ ਹੁਣ ਮਾਂ ਦੇ ਦੁੱਧ ਦੀ ਜਰੂਰਤ ਨਹੀਂ ਸੀ ਉਸ ਨੇ ਬੱਚਾ ਫਰਾਉਨ ਦੀ ਧੀ ਨੂੰ ਦੇ ਦਿੱਤਾ, ਉਸ ਨੇ ਉਸ ਦਾ ਨਾਮ ਮੂਸਾ ਰੱਖਿਆ |

Image

ਇਕ ਦਿਨ ਜਦੋਂ ਮੂਸਾ ਜਵਾਨ ਹੋ ਗਿਆ ਉਸ ਨੇ ਦੇਖਿਆ ਕਿ ਇਕ ਮਿਸਰੀ ਇਕ ਇਸਰਾਏਲੀ ਨੂੰ ਮਾਰ ਰਿਹਾ ਸੀ | ਮੂਸਾ ਨੇ ਆਪਣੇ ਇਸਰਾਏਲੀ ਭਾਈ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ |

Image

ਜਦੋਂ ਮੂਸਾ ਨੇ ਸੋਚਿਆ ਕਿ ਕੋਈ ਨਹੀਂ ਦੇਖਦਾ ਉਸ ਨੇ ਮਿਸਰੀ ਨੂੰ ਮਾਰ ਦਿੱਤਾ ਅਤੇ ਉਸ ਦੀ ਲਾਸ਼ ਨੂੰ ਦੱਬ ਦਿੱਤਾ | ਪਰ ਕਿਸੇ ਨੇ ਦੇਖ ਲਿਆ ਜੋ ਮੂਸਾ ਨੇ ਕੀਤਾ ਸੀ |

Image

ਜਦੋਂ ਫਰਾਉਨ ਨੇ ਸੁਣਿਆ ਜੋ ਮੂਸਾ ਨੇ ਕੀ ਕੀਤਾ ਸੀ ਤਾਂ ਉਸ ਨੇ ਮੂਸਾ ਨੂੰ ਮਾਰਨ ਦੀ ਕੋਸ਼ਿਸ਼ ਕੀਤੀ | ਮੂਸਾ ਮਿਸਰ ਤੋਂ ਭੱਜ ਕੇ ਜੰਗਲ ਵਿਚ ਚਲਾ ਗਿਆ ਜਿਥੇ ਉਹ ਫਰਾਉਨ ਦੇ ਸਿਪਾਹੀਆਂ ਤੋਂ ਸੁਰਖਿਅਤ ਰਹੇਗਾ |

Image

ਮੂਸਾ ਮਿਸਰ ਤੋਂ ਦੁਰ ਜੰਗਲ ਵਿਚ ਆਜੜੀ ਬਣ ਗਿਆ ਸੀ | ਉਸ ਨੇ ਉਸ ਜਗ੍ਹਾ ਦੀ ਇਕ ਔਰਤ ਨਾਲ ਵਿਆਹ ਕੀਤਾ ਅਤੇ ਦੋ ਪੱਤਰ ਹੋਏ |

Image

ਇਕ ਦਿਨ ਜਦੋਂ ਮੂਸਾ ਭੇਡਾਂ ਚਾਰਦਾ ਸੀ ਉਸ ਨੇ ਇਕ ਝਾੜੀ ਦੇਖੀ ਜਿਸ ਨੂੰ ਅੱਗ ਲੱਗੀ ਹੋਈ ਸੀ | ਪਰ ਝਾੜੀ ਖਤਮ ਨਹੀਂ ਹੋਈ ਸੀ | ਮੂਸਾ ਝਾੜੀ ਵੱਲ ਗਿਆ ਕਿ ਉਸ ਨੂੰ ਚੰਗੀ ਤਰਾਂ ਦੇਖ ਸਕੇ | ਜਿਵੇਂ ਹੀ ਬਲਦੀ ਹੋਈ ਝਾੜੀ ਦੇ ਕੋਲ ਗਿਆ, ਪ੍ਰਮੇਸ਼ਵਰ ਦੀ ਅਵਾਜ ਨੇ ਕਿਹਾ, “ਮੂਸਾ, ਆਪਣੀ ਜੁੱਤੀ ਉਤਾਰ ਦੇਹ | ਤੂੰ ਪਵਿੱਤਰ ਜਗ੍ਹਾ ਤੇ ਖੜ੍ਹਾ ਹੈ |”

Image

ਪ੍ਰਮੇਸ਼ਵਰ ਨੇ ਕਿਹਾ, “ਮੈਂ ਆਪਣੇ ਲੋਕਾਂ ਦੇ ਦੁੱਖ ਨੂੰ ਦੇਖਿਆ ਹੈ | ਮੈਂ ਤੈਨੂੰ ਫਰਾਉਨ ਕੋਲ ਭੇਜਾਂਗਾ ਤਾਂ ਕਿ ਤੂੰ ਇਸਰਾਏਲੀਆਂ ਨੂੰ ਮਿਸਰ ਦੀ ਗੁਲਾਮੀ ਵਿਚੋਂ ਬਾਹਰ ਲਿਆਵੇਂ | ਮੈਂ ਉਹਨਾਂ ਨੂੰ ਕਨਾਨ ਦੇਸ ਦੇਵਾਂਗਾ, ਜਿਸ ਦੇਸ ਦਾ ਵਾਇਦਾ ਅਬਰਾਹਮ, ਇਸਹਾਕ, ਅਤੇ ਯਕੂਬ ਨਾਲ ਕੀਤਾ ਸੀ |

Image

ਮੂਸਾ ਨੇ ਪੁੱਛਿਆ, “ਕੀ ਹੋਵੇਗਾ ਜੇ ਲੋਕ ਪੁੱਛਣ ਕਿ ਮੈਨੂੰ ਕਿਸ ਨੇ ਭੇਜਿਆ ਹੈ, ਮੈਂ ਕਿ ਕਹਾਂਗਾ ?” ਪ੍ਰਮੇਸ਼ਵਰ ਨੇ ਕਿਹਾ, “ਮੈਂ ਹੂੰ ਜੋ ਹੂੰ | ਉਹਨਾਂ ਨੂੰ ਦੱਸ, “ਮੈਂ ਹੂੰ ਜੋ ਹੂੰ ਨੇ ਮੈਨੂੰ ਤੁਹਾਡੇ ਕੋਲ ਭੇਜਿਆ ਹੈ “ ਉਹਨਾਂ ਨੂੰ ਵੀ ਦੱਸ, “ਮੈਂ ਯਹੋਵਾ ਹਾਂ, ਤੁਹਾਡੇ ਬਾਪ ਦਾਦਿਆਂ ਅਬਰਾਹਮ, ਇਸਹਾਕ ਅਤੇ ਯਕੂਬ ਦਾ ਪ੍ਰਮੇਸ਼ਵਰ |” ਇਹ ਮੇਰਾ ਨਾਮ ਹਮੇਸ਼ਾਂ ਲਈ ਹੈ “

Image

ਮੂਸਾ ਡਰਦਾ ਸੀ ਅਤੇ ਫਰਾਉਨ ਕੋਲ ਨਹੀਂ ਜਾਣਾ ਚਹੁੰਦਾ ਸੀ ਕਿਉਂਕਿ ਉਸ ਨੇ ਸੋਚਿਆ ਕਿ ਉਹ ਚੰਗੀ ਤਰਾਂ ਬੋਲ ਨਹੀਂ ਸਕਦਾ, ਇਸ ਲਈ ਪ੍ਰਮੇਸ਼ਵਰ ਨੇ ਮੂਸਾ ਦੇ ਭਰਾ ਹਰੂਨ ਨੂੰ ਉਸ ਦੀ ਮੱਦਦ ਲਈ ਭੇਜਿਆ | ਪ੍ਰਮੇਸ਼ਵਰ ਨੇ ਮੂਸਾ ਅਤੇ ਹਰੂਨ ਨੂੰ ਚੇਤਾਵਨੀ ਦਿੱਤੀ ਕਿ ਫਰਾਉਨ ਦਾ ਮਨ ਕਠੋਰ ਹੋਵੇਗਾ |

ਬਾਈਬਲ ਕਹਾਣੀ – ਵਿਚੋਂ: _ ਕੂਚ 1-4_

10. ਦਸ ਬਵਾਵਾਂ

Image

ਮੂਸਾ ਅਤੇ ਹਰੂਨ ਫਰਾਉਨ ਕੋਲ ਗਏ | ਉਹਨਾਂ ਨੇ ਕਿਹਾ, “ਇਸਰਾਏਲ ਦਾ ਪ੍ਰਮੇਸ਼ਵਰ ਇਓਂ ਕਹਿੰਦਾ ਹੈ, ‘ਮੇਰੇ ਲੋਕਾਂ ਨੂੰ ਜਾਂਣ ਦੇਹ !” ਫਰਾਉਨ ਨੇ ਉਹਨਾ ਦੀ ਨਾ ਸੁਣੀ | ਇਸਰਾਏਲੀਆਂ ਨੂੰ ਅਜਾਦ ਕਰਨ ਦੀ ਬਜਾਏ ਉਸ ਨੇ ਉਹਨਾਂ ਨੂੰ ਹੋਰ ਸਖਤ ਮੇਹਨਤ ਕਰਨ ਲਈ ਜੋਰ ਦਿੱਤਾ |

Image

ਫਰਾਉਨ ਲੋਕਾਂ ਨੂੰ ਭੇਜਣ ਤੋ ਇਨਕਾਰ ਕਰਦਾ ਰਿਹਾ, ਇਸ ਲਈ ਪ੍ਰਮੇਸ਼ਵਰ ਨੇ ਮਿਸਰ ਉੱਤੇ ਦਸ ਭਿਆਨਕ ਬਵਾਵਾਂ ਭੇਜੀਆਂ | ਇਹਨਾ ਬਵਾਵਾਂ ਦੁਆਰਾ ਪ੍ਰਮੇਸ਼ਵਰ ਨੇ ਫਰਾਉਨ ਉੱਤੇ ਪਰਗਟ ਕੀਤਾ ਕਿ ਉਹ ਫਰਾਉਨ ਅਤੇ ਮਿਸਰੀ ਦੇਵਤਿਆਂ ਨਾਲੋਂ ਜਿਆਦਾ ਸ਼ਕਤੀਸ਼ਾਲੀ ਹੈ |

Image

ਪ੍ਰਮੇਸ਼ਵਰ ਨੇ ਨੀਲ ਨਦੀ ਨੂੰ ਲਹੁ ਬਣਾ ਦਿੱਤਾ, ਪਰ ਫਰਾਉਨ ਅਜੇ ਵੀ ਇਸਰਾਏਲੀਆਂ ਨੂੰ ਜਾਣ ਨਹੀਂ ਦਿੰਦਾ ਸੀ |

Image

ਪ੍ਰਮੇਸ਼ਵਰ ਨੇ ਸਾਰੇ ਮਿਸਰ ਵਿਚ ਡੱਡੂ ਭੇਜੇ | ਫਰਾਉਨ ਨੇ ਮੂਸਾ ਅੱਗੇ ਬੇਨਤੀ ਕੀਤੀ ਕਿ ਡੱਡੂਆਂ ਨੂੰ ਹਟਾਵੇ | ਪਰ ਸਾਰੇ ਡੱਡੂਆਂ ਦੇ ਮਰਨ ਦੇ ਬਾਅਦ ਫਰਾਉਨ ਨੇ ਆਪਣੇ ਮਨ ਨੂੰ ਕਠੋਰ ਕੀਤਾ ਅਤੇ ਇਸਰਾਏਲੀਆਂ ਨੂੰ ਮਿਸਰ ਛੱਡਣ ਨਹੀਂ ਦਿੱਤਾ |

Image

ਇਸ ਲਈ ਪ੍ਰਮੇਸ਼ਵਰ ਨੇ ਪਿੱਸੂਆਂ ਦੀ ਬਵਾ ਭੇਜੀ | ਫਿਰ ਉਸ ਨੇ ਮੱਖੀਆਂ ਦੀ ਬਵਾ ਭੇਜੀ | ਫਰਾਉਨ ਨੇ ਮੂਸਾ ਅਤੇ ਹਰੂਨ ਨੂੰ ਬੁਲਾਇਆ ਅਤੇ ਕਿਹਾ ਕਿ ਜੇਕਰ ਉਹ ਇਹਨਾਂ ਬਵਾਵਾਂ ਨੂੰ ਰੋਕ ਦੇਣ ਤਾਂ ਇਸਰਾਏਲੀ ਮਿਸਰ ਤੋਂ ਜਾ ਸਕਦੇ ਹਨ | ਜਦੋਂ ਮੂਸਾ ਨੇ ਪ੍ਰਾਰਥਨ ਕੀਤੀ ਪ੍ਰਮੇਸ਼ਵਰ ਨੇ ਮਿਸਰ ਤੋਂ ਮੱਖੀਆਂ ਹਟਾ ਦਿੱਤੀਆਂ | ਪਰ ਫਰਾਉਨ ਨੇ ਆਪਣਾ ਮਨ ਕਠੋਰ ਕੀਤਾ ਅਤੇ ਲੋਕਾਂ ਨੂੰ ਨਾ ਜਾਣ ਦਿੱਤਾ |

Image

ਅੱਗੇ, ਪ੍ਰਮੇਸ਼ਵਰ ਨੇ ਮਿਸਰੀਆਂ ਦੇ ਸਾਰੇ ਖੇਤੀਬਾੜੀ ਵਾਲੇ ਪਸ਼ੂਆਂ ਨੂੰ ਬੀਮਾਰ ਕੀਤਾ ਅਤੇ ਉਹ ਮਰ ਗਏ | ਪਰ ਫਰਾਉਨ ਦਾ ਮਨ ਕਠੋਰ ਕੀਤਾ ਅਤੇ ਇਸਰਾਏਲੀਆਂ ਨੂੰ ਨਾ ਜਾਣ ਦਿੱਤਾ |

Image

ਤੱਦ ਪ੍ਰਮੇਸ਼ਵਰ ਨੇ ਮੂਸਾ ਨੂੰ ਕਿਹਾ ਕਿ ਫਰਾਉਨ ਦੇ ਸਾਹਮਣੇ ਹਵਾ ਵਿੱਚ ਰਾਖ ਸਿੱਟ | ਜਦੋਂ ਉਸ ਨੇ ਕੀਤਾ, ਮਿਸਰੀਆਂ ਦੇ ਦੁੱਖ ਦੇਣ ਵਾਲੇ ਫੋੜੇ ਨਿੱਕਲੇ ਪਰ ਇਸਰਾਏਲੀਆਂ ਦੇ ਨਹੀਂ | ਪ੍ਰਮੇਸ਼ਵਰ ਨੇ ਫਰਾਉਨ ਦੇ ਮਨ ਨੂੰ ਕਠੋਰ ਕੀਤਾ, ਅਤੇ ਫਰਾਉਨ ਇਸਰਾਏਲੀਆਂ ਨੂੰ ਅਜਾਦੀ ਨਾਲ ਨਾ ਜਾਣ ਦਿੱਤਾ |

Image

ਇਸ ਤੋਂ ਬਾਅਦ, ਪ੍ਰਮੇਸ਼ਵਰ ਨੇ ਗੜੇ ਭੇਜੇ ਅਤੇ ਮਿਸਰੀਆਂ ਦੀ ਸਾਰੀ ਫਸਲ ਤਬਾਹ ਕਰ ਦਿੱਤੀ ਅਤੇ ਜੋ ਕੋਈ ਵੀ ਬਾਹਰ ਗਿਆ ਮਾਰਿਆ ਗਿਆ | ਫਰਾਉਨ ਨੇ ਮੂਸਾ ਅਤੇ ਹਰੂਨ ਨੂੰ ਬੁਲਾਇਆ ਅਤੇ ਕਿਹਾ, “ਮੈਂ ਪਾਪ ਕੀਤਾ ਹੈ | ਤੁਸੀਂ ਜਾ ਸਕਦੇ ਹੋ |” ਮੂਸਾ ਨੇ ਪ੍ਰਾਰਥਨਾ ਕੀਤੀ, ਅਤੇ ਸਵਰਗ ਤੋਂ ਗੜੇ ਡਿੱਗਣੇ ਬੰਦ ਹੋ ਗਏ |

Image

ਪਰ ਫਰਾਉਨ ਨੇ ਫਿਰ ਪਾਪ ਕੀਤਾ ਅਤੇ ਆਪਣੇ ਮਨ ਨੂੰ ਕਠੋਰ ਕੀਤਾ | ਉਸ ਨੇ ਇਸਰਾਏਲੀਆਂ ਨੂੰ ਅਜਾਦੀ ਨਾਲ ਨਾ ਜਾਣ ਦਿੱਤਾ |

Image

ਇਸ ਲਈ ਪ੍ਰਮੇਸ਼ਵਰ ਨੇ ਮਿਸਰੀਆਂ ਉੱਪਰ ਟਿੱਡੀ ਦਲ ਭੇਜਿਆ | ਇਹਨਾ ਟਿੱਡੀਆਂ ਨੇ ਉਹ ਸਾਰੀ ਫਸਲ ਚੱਟ ਕਰ ਲਈ ਜਿਹੜੀ ਗੜਿਆਂ ਤੋਂ ਬੱਚ ਗਈ ਸੀ |

Image

ਤੱਦ ਪ੍ਰਮੇਸ਼ਵਰ ਨੇ ਹਨੇਰਾ ਭੇਜਿਆ ਜੋ ਤਿੰਨ ਦਿਨਾਂ ਤੱਕ ਰਿਹਾ | ਇਹ ਇੰਨਾ ਜਿਆਦਾ ਹਨੇਰਾ ਸੀ ਕਿ ਮਿਸਰੀ ਆਪਣੇ ਘਰਾਂ ਤੋਂ ਬਾਹਰ ਨਾ ਜਾ ਸਕੇ | ਪਰ ਜਿੱਥੇ ਇਸਰਾਏਲੀ ਰਹਿੰਦੇ ਸਨ ਉੱਥੇ ਰੌਸ਼ਨੀ ਸੀ |

Image

ਇਹਨਾਂ ਨੌ ਬਵਾਵਾਂ ਤੋਂ ਬਾਅਦ ਵੀ ਫਰਾਉਨ ਨੇ ਇਸਰਾਏਲੀਆਂ ਨੂੰ ਜਾਣ ਤੋਂ ਇਨਕਾਰ ਕਰ ਦਿੱਤਾ | ਜਦੋਂ ਫਰਾਉਨ ਨਾ ਸੁਣਦਾ ਸੀ, ਪ੍ਰਮੇਸ਼ਵਰ ਨੇ ਆਖਰੀ ਬਵਾ ਭੇਜਣ ਦੀ ਯੋਜਨਾ ਬਣਾਈ | ਇਹ ਫਰਾਉਨ ਦੇ ਮਨ ਨੂੰ ਬਦਲੇਗੀ |

ਬਾਈਬਲ ਕਹਾਣੀ – ਵਿਚੋਂ: _ ਕੂਚ 5-10_

11. ਪਸਹ

Image

ਪ੍ਰਮੇਸ਼ਵਰ ਨੇ ਫਰਾਉਨ ਨੂੰ ਚੇਤਾਵਨੀ ਦਿੱਤੀ ਕਿ ਜੇ ਉਸ ਨੇ ਇਸਰਾਏਲੀਆਂ ਨੂੰ ਨਾ ਜਾਣ ਦਿੱਤਾ ਤਾਂ ਉਹਨਾਂ ਦੇ ਅਤੇ ਉਹਨਾਂ ਦੇ ਪਸ਼ੂਆਂ ਦੇ ਪਲੋਠੇ ਮਾਰ ਦੇਵੇਗਾ | ਜਦੋਂ ਉਸ ਨੇ ਸੁਣਿਆਂ ਤੱਦ ਵੀ ਪ੍ਰਮੇਸ਼ਵਰ ਦਾ ਵਿਸ਼ਵਾਸ ਕਰਨ ਅਤੇ ਆਗਿਆ ਮੰਨਣ ਤੋਂ ਇਨਕਾਰ ਕੀਤਾ |

Image

ਜਿਹੜੇ ਪ੍ਰਮੇਸ਼ਵਰ ਤੇ ਵਿਸ਼ਵਾਸ ਕਰਦੇ ਹਨ ਉਹਨਾ ਦੇ ਪਲੋਠਿਆਂ ਨੂੰ ਬਚਾਉਣ ਲਈ ਉਸ ਨੇ ਤਰੀਕਾ ਦਿੱਤਾ | ਹਰ ਇਕ ਪਰੀਵਾਰ ਨੂੰ ਬੱਜ ਰਹਿਤ ਲੇਲਾ ਲੈਣਾ ਅਤੇ ਉਸ ਨੂੰ ਕੱਟਣਾ ਸੀ |

Image

ਪ੍ਰਮੇਸ਼ਵਰ ਨੇ ਇਸਰਾਏਲੀਆਂ ਨੂੰ ਕਿਹਾ ਕਿ ਉਹ ਲੇਲੇ ਦੇ ਲਹੂ ਵਿਚੋਂ ਕੁਝ ਲੈ ਕੇ ਆਪਣੇ ਘਰ ਦੀਆਂ ਚੌਗਾਠਾਂ ਤੇਂ ਲਗਾਉਣ ਅਤੇ ਮੀਟ ਨੂੰ ਭੁੰਨ ਕੇ ਛੇਤੀ ਛੇਤੀ ਬਿਨਾ ਖਮੀਰ ਰੋਟੀ ਨਾਲ ਖਾਣ | ਅਤੇ ਉਸ ਨੇ ਉਹਨਾਂ ਨੂੰ ਇਹ ਵੀ ਕਿਹਾ ਕਿ ਜਦੋਂ ਖਾਣ ਤਾਂ ਮਿਸਰ ਛੱਡਣ ਲਈ ਤਿਆਰ ਹੋ ਜਾਣ|

Image

ਇਸਰਾਏਲੀਆਂ ਨੇ ਬਿਲਕੁਲ ਉਵੇਂ ਹੀ ਕੀਤਾ ਜਿਵੇਂ ਪ੍ਰਮੇਸ਼ਵਰ ਨੇ ਉਹਨਾਂ ਨੂੰ ਕਰਨ ਲਈ ਹੁਕਮ ਦਿੱਤਾ ਸੀ | ਰਾਤ ਦੇ ਅੱਧ ਵਿਚ, ਪ੍ਰਮੇਸ਼ਵਰ ਮਿਸਰ ਵਿਚ ਹਰ ਇਕ ਪਲੋਠੇ ਲੜਕੇ ਨੂੰ ਮਾਰਨ ਲਈ ਨਿਕਲਿਆ |

Image

ਇਸਰਾਏਲੀਆਂ ਦੇ ਸਾਰੇ ਘਰਾਣਿਆਂ ਦੀਆਂ ਚੌਗਾਠਾਂ ਤੇਂ ਲਹੁ ਸੀ, ਇਸ ਲਈ ਪ੍ਰਮੇਸ਼ਵਰ ਉਹਨਾਂ ਘਰਾਂ ਦੇ ਉੱਪਰੋਂ ਲੰਘ ਗਿਆ | ਉਹਨਾਂ ਵਿਚਕਾਰ ਹਰ ਕੋਈ ਸੁਰੱਖਿਅਤ ਸੀ | ਉਹ ਲੇਲੇ ਦੇ ਲਹੁ ਕਾਰਨ ਬਚ ਗਏ ਸੀ |

Image

ਪਰ ਮਿਸਰੀਆਂ ਨੇ ਪ੍ਰਮੇਸ਼ਵਰ ਤੇ ਵਿਸ਼ਵਾਸ ਨਹੀਂ ਕੀਤਾ ਅਤੇ ਉਸ ਦਾ ਹੁਕਮ ਨਹੀਂ ਮੰਨਿਆ | ਇਸ ਲਈ ਪ੍ਰਮੇਸ਼ਵਰ ਉਹਨਾ ਦੇ ਘਰਾਂ ਉੱਪਰੋਂ ਨਹੀਂ ਲੰਘਿਆ | ਪ੍ਰਮੇਸ਼ਵਰ ਨੇ ਮਿਸਰੀਆਂ ਦੇ ਹਰ ਇਕ ਪਲੋਠੇ ਲੜਕੇ ਨੂੰ ਮਾਰਿਆ |

Image

ਹਰ ਮਿਸਰੀ ਪਲੋਠਾ ਲੜਕਾ ਮਰ ਗਿਆ, ਜੇਲ ਵਿਚ ਹਰ ਕੈਦੀ ਦਾ ਪਲੋਠਾ, ਫਰਾਉਨ ਦੇ ਪਲੋਠੇ ਤੱਕ ਮਰ ਗਿਆ | ਮਿਸਰ ਵਿਚ ਬਹੁਤ ਸਾਰੇ ਲੋਕ ਆਪਣੇ ਗਹਿਰੇ ਦੁੱਖ ਦੇ ਕਾਰਨ ਵਿਰਲਾਪ ਕਰਦੇ ਅਤੇ ਰੋਂਦੇ ਸਨ |

Image

ਉਸੇ ਰਾਤ, ਫਰਾਉਨ ਨੇ ਮੂਸਾ ਅਤੇ ਹਰੂਨ ਨੂੰ ਬੁਲਾਇਆ ਅਤੇ ਕਿਹਾ, “ਇਸਰਾਏਲੀਆਂ ਨੂੰ ਲੈ ਅਤੇ ਜਲਦੀ ਨਾਲ ਮਿਸਰ ਵਿਚੋਂ ਨਿੱਕਲ ਜਾਹ|” ਮਿਸਰੀ ਲੋਕਾਂ ਨੇ ਵੀ ਇਸਰਾਏਲੀਆਂ ਦੀ ਅੱਗੇ ਬੇਨਤੀ ਕੀਤੀ ਕਿ ਜਲਦੀ ਨਾਲ ਮਿਸਰ ਛੱਡ ਦਿਓ |

ਬਾਈਬਲ ਕਹਾਣੀ – ਵਿਚੋਂ: _ ਕੂਚ 11:1-12:32_

12. ਕੂਚ

Image

ਇਸਰਾਏਲੀ ਮਿਸਰ ਛੱਡਣ ਲਈ ਬਹੁਤ ਖੁਸ਼ ਸਨ | ਹੁਣ ਅੱਗੇ ਤੋਂ ਉਹ ਗੁਲਾਮ ਨਹੀਂ ਸਨ ਅਤੇ ਵਾਇਦੇ ਦੇ ਦੇਸ ਵਿਚ ਜਾ ਰਹੇ ਸਨ | ਜੋ ਕੱਝ ਵੀ ਇਸਰਾਏਲੀਆਂ ਨੇ ਮੰਗਿਆ ਮਿਸਰੀਆਂ ਨੇ ਦੇ ਦਿੱਤਾ, ਇਥੋਂ ਤੱਕ ਕਿ ਸੋਨਾ, ਚਾਂਦੀ ਅਤੇ ਬਹੁਮੁੱਲੀਆਂ ਚੀਜਾਂ ਵੀ ਦਿੱਤੀਆਂ | ਦੂਸਰੇ ਦੇਸਾਂ ਦੇ ਕੁੱਝ ਲੋਕਾਂ ਨੇ ਪ੍ਰਮੇਸ਼ਵਰ ਵਿਚ ਵਿਸ਼ਵਾਸ ਕੀਤਾ ਅਤੇ ਜਿਵੇਂ ਹੀ ਇਸਰਾਏਲੀਆਂ ਨੇ ਮਿਸਰ ਛੱਡਿਆ ਉਹਨਾਂ ਦੇ ਨਾਲ ਚੱਲ ਪਏ |

Image

ਪ੍ਰਮੇਸ਼ਵਰ ਨੇ ਦਿਨ ਦੇ ਸਮੇਂ ਉਹਨਾਂ ਦੇ ਅੱਗੇ ਅੱਗੇ ਇਕ ਉੱਚੇ ਬੱਦਲ ਦੇ ਖੰਬੇ ਦੇ ਰੂਪ ਵਿਚ ਅਗਵਾਈ ਕੀਤੀ ਅਤੇ ਜੋ ਰਾਤ ਨੂੰ ਅੱਗ ਦਾ ਉੱਚਾ ਖੰਬਾਂ ਬਣ ਜਾਂਦਾ ਸੀ | ਪ੍ਰਮੇਸ਼ਵਰ ਹਮੇਸ਼ਾਂ ਉਹਨਾਂ ਦੇ ਨਾਲ ਸੀ ਉਹਨਾਂ ਦੀ ਯਾਤਰਾ ਵਿਚ ਮੱਦਦ ਕਰਦਾ ਸੀ | ਉਹਨਾਂ ਨੂੰ ਸਿਰਫ ਉਸ ਦੇ ਪਿੱਛੇ ਪਿੱਛੇ ਚੱਲਣਾ ਸੀ |

Image

ਕੁੱਝ ਸਮੇਂ ਦੇ ਬਾਅਦ ਫਰਾਉਨ ਅਤੇ ਉਸਦੇ ਲੋਕਾਂ ਨੇ ਆਪਣਾ ਮਨ ਬਦਲ ਲਿਆ ਅਤੇ ਦੁਬਾਰਾ ਫੇਰ ਇਸਰਾਏਲੀਆਂ ਨੂੰ ਆਪਣੇ ਗੁਲਾਮ ਬਨਾਉਣਾ ਚਾਹਿਆ | ਪ੍ਰਮੇਸ਼ਵਰ ਨੇ ਫਰਾਉਨ ਦਾ ਮਨ ਕਠੋਰ ਹੋਣ ਦਿੱਤਾ ਕਿ ਲੋਕ ਦੇਖ ਸਕਣ ਕਿ ਉਹ ਇਕੋ ਇਕ ਸੱਚਾ ਪ੍ਰਮੇਸ਼ਵਰ ਹੈ ਅਤੇ ਸਮਝ ਸਕਣ ਕਿ ਉਹ, ਯਹੋਵਾਹ, ਫਰਾਉਨ ਅਤੇ ਉਸਦੇ ਦੇਵਤਿਆਂ ਤੋਂ ਜਿਆਦਾ ਸ਼ਕਤੀਸ਼ਾਲੀ ਹੈ |

Image

ਇਸ ਲਈ ਫਰਾਉਨ ਅਤੇ ਉਸਦੀ ਸੈਨਾ ਨੇ ਇਸਰਾਏਲੀਆਂ ਦਾ ਪਿੱਛਾ ਕੀਤਾ ਕਿ ਉਹਨਾ ਨੂੰ ਦੁਬਾਰਾ ਫੇਰ ਆਪਣੇ ਗੁਲਾਮ ਬਣਾ ਲੈਣ | ਜਦੋਂ ਇਸਰਾਏਲੀਆਂ ਨੇ ਮਿਸਰੀਆਂ ਦੀ ਸੈਨਾ ਨੂੰ ਆਉਂਦੇ ਦੇਖਿਆ ਤਾਂ ਉਹਨਾਂ ਨੂੰ ਸਮਝ ਆਇਆ ਕਿ ਉਹ ਫਰਾਉਨ ਅਤੇ ਲਾਲ ਸਮੁੰਦਰ ਦੇ ਵਿਚਕਾਰ ਫਸ ਗਏ ਹਨ | ਉਹ ਬਹੁਤ ਡਰ ਗਏ ਅਤੇ ਚਿਲਾਉਣ ਲੱਗੇ, “ਅਸੀਂ ਮਿਸਰ ਕਿਉਂ ਛੱਡਿਆ ? ਅਸੀਂ ਮਰ ਜਾਵਾਂਗੇ !”

Image

ਮੂਸਾ ਨੇ ਇਸਰਾਏਲੀਆਂ ਨੂੰ ਕਿਹਾ, “ਡਰਨਾ ਬੰਦ ਕਰੋ ! ਅੱਜ ਪ੍ਰਮੇਸ਼ਵਰ ਤੁਹਾਡੇ ਲਈ ਲੜੇਗਾ ਅਤੇ ਤੁਹਾਨੂੰ ਬਚਾਵੇਗਾ |” ਪ੍ਰਮੇਸ਼ਵਰ ਨੇ ਮੂਸਾ ਨੂੰ ਦੱਸਿਆ, “ਲੋਕਾਂ ਨੂੰ ਕਹਿ ਕਿ ਉਹ ਲਾਲ ਸਮੁੰਦਰ ਵੱਲ ਵਧਣ |”

Image

ਤੱਦ ਪ੍ਰਮੇਸ਼ਵਰ ਨੇ ਬੱਦਲ ਦਾ ਖੰਬਾਂ ਬਦਲ ਕੇ ਇਸਰਾਏਲੀਆਂ ਅਤੇ ਮਿਸਰੀਆਂ ਦੇ ਵਿਚਕਾਰ ਕਰ ਦਿੱਤਾ ਇਸ ਲਈ ਮਿਸਰੀ ਇਸਰਾਏਲੀਆਂ ਨੂੰ ਦੇਖ ਨਾ ਸਕੇ |

Image

ਪ੍ਰਮੇਸ਼ਵਰ ਨੇ ਮੂਸਾ ਨੂੰ ਕਿਹਾ ਕਿ ਆਪਣਾ ਹੱਥ ਸਮੁੰਦਰ ਵੱਲ ਉਠਾ ਅਤੇ ਪਾਣੀਆਂ ਨੂੰ ਵੰਡ ਦੇਹ | ਤੱਦ ਪ੍ਰਮੇਸ਼ਵਰ ਨੇ ਸਮੁੰਦਰ ਦੇ ਵਿਚਕਾਰ ਹਵਾ ਚਲਾਈ ਪਾਣੀ ਨੂੰ ਸੱਜੇ ਖੱਬੇ ਵੱਲ ਧੱਕੇ ਅਤੇ ਸਮੁੰਦਰ ਦੇ ਵਿਚਕਾਰ ਮਾਰਗ ਤਿਆਰ ਹੋ ਗਿਆ |

Image

ਇਸਰਾਏਲੀ ਸਮੁੰਦਰ ਦੇ ਵਿਚਕਾਰੋਂ ਸੁੱਕੀ ਧਰਤੀ ਉੱਤੋਂ ਲੰਘੇ ਜਿਸਦੇ ਦੋਹਾਂ ਪਾਸਿਆਂ ਤੇ ਪਾਣੀ ਦੀਆਂ ਦੀਵਾਰਾਂ ਸਨ |

Image

ਤੱਦ ਪ੍ਰਮੇਸ਼ਵਰ ਨੇ ਮਿਸਰੀਆਂ ਦੇ ਰਾਹ ਵਿਚੋਂ ਬੱਦਲ ਨੂੰ ਉਠਾਇਆ ਤਾਂ ਕਿ ਉਹ ਇਸਰਾਏਲੀਆਂ ਨੂੰ ਬੱਚ ਕੇ ਨਿਕਲਦੇ ਹੋਏ ਦੇਖ ਸਕਣ | ਮਿਸਰੀਆਂ ਨੇ ਫੈਸਲਾ ਕੀਤਾ ਕਿ ਉਹ ਉਹਨਾ ਦਾ ਪਿੱਛਾ ਕਰਨ |

Image

ਇਸ ਲਈ ਉਹਨਾਂ ਨੇ ਸਮੁੰਦਰ ਦੇ ਮਾਰਗ ਦੁਆਰਾ ਇਸਰਾਏਲੀਆਂ ਦਾ ਪਿੱਛਾ ਕੀਤਾ ਪਰ ਪ੍ਰਮੇਸ਼ਵਰ ਨੇ ਮਿਸਰੀਆਂ ਨੂੰ ਘਬਰਾ ਦਿੱਤਾ ਅਤੇ ਉਹਨਾਂ ਦੇ ਰੱਥਾਂ ਨੂੰ ਫਸਾ ਦਿੱਤਾ | ਉਹ ਚਿਲਾਏ, “ਭੱਜ ਚੱਲੋ! ਪ੍ਰਮੇਸ਼ਵਰ ਇਸਰਾਏਲੀਆਂ ਲਈ ਲੜ ਰਿਹਾ ਹੈ!”

Image

ਇਸਰਾਏਲੀਆਂ ਦੇ ਸੁਰੱਖਿਆ ਨਾਲ ਸਮੁੰਦਰ ਦੇ ਦੂਸਰੇ ਕਿਨਾਰੇ ਪਹੁੰਚਣ ਤੋਂ ਬਾਅਦ, ਪ੍ਰਮੇਸ਼ਵਰ ਨੇ ਮੂਸਾ ਨੂੰ ਕਿਹਾ ਕਿ ਦੁਬਾਰ ਫੇਰ ਆਪਣੇ ਹੱਥ ਨੂੰ ਲੰਬਾ ਕਰ | ਜਦੋਂ ਉਸ ਨੇ ਹੁਕਮ ਮੰਨਿਆ ਤਾਂ ਪਾਣੀ ਮਿਸਰੀਆਂ ਉੱਪਰ ਡਿੱਗਿਆ ਅਤੇ ਆਪਣੀ ਸਹੀ ਜਗ੍ਹਾ ਤੇ ਆ ਗਿਆ | ਸਾਰੀ ਮਿਸਰੀ ਸੈਨਾ ਰੁੜ ਗਈ |

Image

ਜਦੋਂ ਇਸਰਾਏਲੀਆਂ ਨੇ ਦੇਖਿਆ ਕਿ ਮਿਸਰੀ ਮਰ ਗਏ ਹਨ, ਉਹਨਾਂ ਪ੍ਰਮੇਸ਼ਵਰ ਤੇ ਭਰੋਸਾ ਕੀਤਾ ਅਤੇ ਵਿਸ਼ਵਾਸ ਕੀਤਾ ਕਿ ਮੂਸਾ ਪ੍ਰਮੇਸ਼ਵਰ ਦਾ ਨਬੀ ਹੈ |

Image

ਇਸਰਾਏਲੀਆਂ ਨੇ ਉਤਸ਼ਾਹ ਨਾਲ ਅਨੰਦ ਕੀਤਾ ਕਿਉਂਕਿ ਪ੍ਰਮੇਸ਼ਵਰ ਨੇ ਉਹਨਾਂ ਨੂੰ ਮੌਤ ਅਤੇ ਗੁਲਾਮੀ ਤੋਂ ਛੁਡਾਇਆ | ਹੁਣ ਉਹ ਪ੍ਰਮੇਸ਼ਵਰ ਦੀ ਸੇਵਾ ਕਰਨ ਲਈ ਤਿਆਰ ਸਨ | ਇਸਰਾਏਲੀਆਂ ਨੇ ਆਪਣੀ ਨਵੀਂ ਅਜਾਦੀ ਦਾ ਜਸ਼ਨ ਮਨਾਉਣ ਲਈ ਬਹੁਤ ਗੀਤ ਗਾਏ ਅਤੇ ਪ੍ਰਮੇਸ਼ਵਰ ਦੀ ਸਤੂਤੀ ਕੀਤੀ ਕਿ ਉਸ ਨੇ ਉਹਨਾਂ ਨੂੰ ਮਿਸਰੀ ਸੈਨਾ ਤੋਂ ਬਚਾਇਆ |

Image

ਪ੍ਰਮੇਸ਼ਵਰ ਨੇ ਇਸਰਾਏਲੀਆਂ ਨੂੰ ਹੁਕਮ ਦਿੱਤਾ ਕਿ ਉਹ ਹਰ ਸਾਲ ਪਸਹ ਦਾ ਤਿਓਹਾਰ ਮਨਾਉਣ ਤਾਂ ਕਿ ਯਾਦ ਰਹੇ ਕਿਸ ਤਰਾਂ ਪ੍ਰਮੇਸ਼ਵਰ ਨੇ ਉਹਨਾਂ ਨੂੰ ਮਿਸਰੀਆਂ ਉੱਤੇ ਜਿੱਤ ਦਿੱਤੀ ਅਤੇ ਗੁਲਾਮੀ ਤੋਂ ਛੁਡਾਇਆ | ਉਹਨਾਂ ਨੇ ਬੱਜ ਰਹਿਤ ਲੇਲਾ ਕੱਟਦੇ ਹੋਏ ਅਤੇ ਉਸ ਨਾਲ ਖਮੀਰ ਤੋਂ ਬਿਨਾ ਰੋਟੀ ਖਾਂਦੇ ਹੋਏ ਇਸ ਨੂੰ ਮਨਾਇਆ |

ਬਾਈਬਲ ਕਹਾਣੀ – ਵਿਚੋਂ: _ ਕੂਚ 12:33-15:21_

13. ਇਸਰਾਏਲੀਆਂ ਨਾਲ ਪ੍ਰਮੇਸ਼ਵਰ ਦਾ ਨੇਮ

Image

ਇਸਰਾਏਲੀਆਂ ਨੂੰ ਲਾਲ ਸਮੁੰਦਰ ਵਿਚੋਂ ਪਾਰ ਲੰਘਾਉਣ ਦੇ ਬਾਅਦ ਪ੍ਰਮੇਸ਼ਵਰ ਨੇ ਉਹਨਾਂ ਦੀ ਜੰਗਲ ਵਿੱਚ ਅਗਵਾਈ ਕਰਦੇ ਹੋਏ ਸਨੇਈ ਪਰਬਤ ਤੱਕ ਪਹੁੰਚਾਇਆ | ਇਹ ਓਹੀ ਪਰਬਤ ਸੀ ਜਿੱਥੇ ਮੂਸਾ ਨੇ ਬਲਦੀ ਹੋਈ ਝਾੜੀ ਦੇਖੀ ਸੀ | ਲੋਕਾਂ ਨੇ ਪਰਬਤ ਦੇ ਕਦਮਾਂ ਵਿਚ ਆਪਣੇ ਤੰਬੂ ਗੱਡੇ |

Image

ਪ੍ਰਮੇਸ਼ਵਰ ਨੇ ਮੂਸਾ ਅਤੇ ਇਸਰਾਏਲ ਦੇ ਲੋਕਾਂ ਨੂੰ ਕਿਹਾ, “ਅਗਰ ਤੁਸੀਂ ਮੇਰੇ ਹੁਕਮਾਂ ਨੂੰ ਮੰਨੋਂ ਅਤੇ ਮੇਰੇ ਨੇਮ ਦੀ ਪਾਲਣਾ ਕਰੋਂ, ਤੁਸੀਂ ਮੇਰੇ ਨਿੱਜ ਦੀ ਵਰਾਸਤ, ਯਾਜਕਾਂ ਦਾ ਰਾਜ ਅਤੇ ਪਵਿੱਤਰ ਪਰਜਾ ਹੋਵੋਂਗੇ |”

Image

ਤਿੰਨ ਦਿਨ ਬਾਅਦ, ਜਦੋਂ ਲੋਕਾਂ ਨੇ ਆਪਣੇ ਆਪ ਨੂੰ ਆਤਮਿਕ ਤੌਰ ਤੇ ਤਿਆਰ ਕਰ ਲਿਆ ਸੀ ਪ੍ਰਮੇਸ਼ਵਰ ਪਹਾੜ ਸਨੇਈ ਤੇ ਚਮਕ, ਗਰਜਣ, ਧੁਏਂ ਅਤੇ ਤੁਰੀਆਂ ਦੀ ਵੱਡੀ ਅਵਾਜ ਨਾਲ ਉੱਤਰਿਆ | ਸਿਰਫ ਮੂਸਾ ਨੂੰ ਹੀ ਪਹਾੜ ਉੱਤੇ ਜਾਣ ਦੀ ਇਜ਼ਾਜਤ ਸੀ |

Image

ਤੱਦ ਪ੍ਰਮੇਸ਼ਵਰ ਨੇ ਉਹਨਾਂ ਨੂੰ ਨੇਮ ਦਿੱਤਾ ਅਤੇ ਕਿਹਾ, “ਮੈਂ ਯਹੋਵਾ ਹਾਂ, ਤੁਹਾਡਾ ਪ੍ਰਮੇਸ਼ਵਰ ਜਿਸ ਨੇ ਤੁਹਾਨੂ ਮਿਸਰ ਦੀ ਗੁਲਾਮੀ ਤੋਂ ਛੁਡਾਇਆ ਹੈ | ਦੂਸਰੇ ਦੇਵਤਿਆਂ ਦੀ ਪੂਜਾ ਨਾ ਕਰੋ |”

Image

“ਮੂਰਤੀਆਂ ਨਾ ਬਣਾਓ ਅਤੇ ਉਹਨਾਂ ਦੀ ਪੂਜਾ ਨਾ ਕਰੋ, ਕਿਉਂਕਿ ਮੈਂ, ਯਹੋਵਾ ਜਲਨ ਰੱਖਣ ਵਾਲਾ ਪ੍ਰਮੇਸ਼ਵਰ ਹਾਂ | ਮੇਰਾ ਨਾਮ ਬੇਫਾਇਦਾ ਨਾ ਲੈਣਾ | ਸੱਬਤ ਨੂੰ ਪਵਿੱਤਰ ਰੱਖਣਾ ਜਰੂਰੀ ਜਾਣੋ | ਇਸ ਲਈ ਛੇ ਦਿਨ ਆਪਣੇ ਸਾਰੇ ਕੰਮ ਕਰੋ ਕਿਉਂਕਿ ਸੱਤਵਾਂ ਦਿਨ ਤੁਹਾਡੇ ਅਰਾਮ ਦਾ ਅਤੇ ਮੈਨੂੰ ਯਾਦ ਕਰਨ ਦਾ ਦਿਨ ਹੈ |

Image

“ਆਪਣੇ ਮਾਤਾ ਪਿਤਾ ਦਾ ਆਦਰ ਕਰੋ | ਕਤਲ ਨਾ ਕਰੋ | ਜਨਾਹ ਨਾ ਕਰੋ | ਚੋਰੀ ਨਾ ਕਰੋ | ਝੂਠ ਨਾ ਬੋਲੋ | ਆਪਣੇ ਗੁਆਂਡੀ ਦੀ ਤੀਵੀਂ ਦੀ ਲਾਲਸਾ ਨਾ ਕਰ, ਨਾ ਉਸਦੇ ਘਰ ਦੀ, ਨਾ ਕਿਸੇ ਚੀਜ ਦੀ ਜੋ ਉਸ ਦੀ ਹੈ |”

Image

ਤੱਦ ਪ੍ਰਮੇਸ਼ਵਰ ਨੇ ਇਹਨਾਂ ਆਗਿਆਂ ਨੂੰ ਦੋ ਪੱਥਰ ਦੀਆਂ ਫੱਟੀਆਂ ਤੇ ਲਿੱਖਿਆ ਅਤੇ ਮੂਸਾ ਨੂੰ ਦਿੱਤਾ | ਪ੍ਰਮੇਸ਼ਵਰ ਨੇ ਮੰਨਣ ਲਈ ਹੋਰ ਵੀ ਕਈ ਕਾਇਦੇ ਅਤੇ ਕਨੂੰਨ ਦਿੱਤੇ | ਅਗਰ ਲੋਕ ਇਹਨਾਂ ਕਨੂੰਨਾਂ ਦੀ ਪਾਲਣਾ ਕਰਨਗੇ ਤਾਂ ਪ੍ਰਮੇਸ਼ਵਰ ਨੇ ਵਾਇਦਾ ਕੀਤਾ ਹੈ ਕਿ ਉਹ ਉਹਨਾਂ ਨੂੰ ਬਰਕਤ ਦੇਵੇਗਾ ਅਤੇ ਉਹਨਾਂ ਨੂੰ ਸੰਭਾਲੇਗਾ | ਅਗਰ ਉਹ ਉਹਨਾਂ ਦੀ ਪਾਲਣਾ ਨਹੀਂ ਕਰਦੇ ਤਾਂ ਪ੍ਰਮੇਸ਼ਵਰ ਉਹਨਾਂ ਨੂੰ ਸਜ਼ਾ ਦੇਵੇਗਾ |

Image

ਪ੍ਰਮੇਸ਼ਵਰ ਨੇ ਇਸਰਾਏਲੀਆਂ ਨੂੰ ਉਸ ਤੰਬੂ ਦਾ ਵੀ ਵਿਸਥਾਰ ਵਿਚ ਖਾਕਾ ਦਿੱਤਾ ਸੀ ਜੋ ਉਹ ਚਹੁੰਦਾ ਸੀ ਕਿ ਉਹ ਬਣਾਉਣ | ਇਸ ਨੂੰ ਮਿਲਾਪ ਦਾ ਤੰਬੂ ਕਿਹਾ ਜਾਂਦਾ ਸੀ, ਅਤੇ ਇਸ ਵਿਚ ਦੋ ਕਮਰੇ ਸਨ ਜਿਹਨਾਂ ਨੂੰ ਇਕ ਮੋਟਾ ਪਰਦਾ ਅੱਲਗ ਅੱਲਗ ਕਰਦਾ ਸੀ | ਸਿਰਫ ਮਹਾਂ ਯਾਜਕ ਹੀ ਪਰਦੇ ਦੇ ਪਾਰ ਉਸ ਕਮਰੇ ਵਿਚ ਜਾ ਸਕਦਾ ਸੀ ਕਿਉਂਕਿ ਪ੍ਰਮੇਸ਼ਵਰ ਉੱਥੇ ਰਹਿੰਦਾ ਸੀ |

Image

ਕੋਈ ਵੀ ਜੋ ਪ੍ਰਮੇਸ਼ਵਰ ਦੇ ਕਨੂੰਨ ਦੀ ਅਣਆਗਿਆਕਾਰੀ ਕਰਦਾ ਉਸ ਨੂੰ ਮਿਲਾਪ ਦੇ ਤੰਬੂ ਸਾਹਮਣੇ ਬੇਦੀ ਉੱਤੇ ਪ੍ਰਮੇਸ਼ਵਰ ਅੱਗੇ ਬਲੀ ਲਈ ਇਕ ਪਸ਼ੁ ਲਿਆਉਣਾਂ ਪੈਂਦਾ ਸੀ | A priest would kill the animal and burn it on the altar. ਬਲੀ ਦਿੱਤੇ ਪਸ਼ੁ ਦਾ ਲਹੁ ਵਿਅਕਤੀ ਦੇ ਪਾਪ ਨੂੰ ਢੱਕ ਦਿੰਦਾ ਅਤੇ ਪ੍ਰਮੇਸ਼ਵਰ ਦੀ ਨਿਗਾਹ ਵਿਚ ਵਿਅਕਤੀ ਨੂੰ ਸਾਫ਼ ਕਰਦਾ | ਪ੍ਰਮੇਸ਼ਵਰ ਨੇ ਮੂਸਾ ਦੇ ਭਰਾ ਹਰੂਨ ਅਤੇ ਉਸਦੀ ਸੰਤਾਨ ਨੂੰ ਆਪਣੇ ਯਾਜਕ ਹੋਣ ਲਈ ਚੁਣਿਆ |

Image

ਸਾਰੇ ਲੋਕ ਪ੍ਰਮੇਸ਼ਵਰ ਦੇ ਕਨੂੰਨਾਂ ਨੂੰ ਮੰਨਣ ਲਈ ਰਾਜੀ ਹੋ ਗਏ ਜੋ ਪ੍ਰਮੇਸ਼ਵਰ ਨੇ ਉਹਨਾਂ ਨੂੰ ਦਿੱਤੇ ਸਨ, ਕਿ ਸਿਰਫ ਪ੍ਰਮੇਸ਼ਵਰ ਦੀ ਹੀ ਉਪਾਸਨਾ ਕਰਨਾ ਅਤੇ ਉਸ ਦੇ ਖਾਸ ਲੋਕ ਬਣਨਾ | ਪ੍ਰਮੇਸ਼ਵਰ ਦੇ ਹੁਕਮਾ ਦੀ ਪਾਲਣਾ ਕਰਨ ਦਾ ਵਾਇਦਾ ਕਰਨ ਤੋਂ ਥੋੜੇ ਸਮੇਂ ਬਾਅਦ ਹੀ ਉਹਨਾਂ ਨੇ ਭਿਆਨਕ ਪਾਪ ਕੀਤਾ |

Image

ਕਈ ਦਿਨਾਂ ਤੋਂ ਮੂਸਾ ਸਨੈਈ ਪਹਾੜ ਉੱਤੇ ਪ੍ਰਮੇਸ਼ਵਰ ਨਾਲ ਗੱਲਾਂ ਕਰਨ ਲਈ ਗਿਆ ਹੋਇਆ ਸੀ | ਲੋਕ ਉਸਦੀ ਇੰਤਜ਼ਾਰ ਕਰਦੇ ਥੱਕ ਗਏ | ਇਸ ਲਈ ਉਹਨਾਂ ਨੇ ਹਰੂਨ ਕੋਲ ਸੋਨਾ ਲਿਆਂਦਾ ਅਤੇ ਉਸ ਨੂੰ ਕਿਹਾ ਕਿ ਉਹਨਾਂ ਲਈ ਇਕ ਮੂਰਤ ਬਣਾਏ !

Image

ਹਰੂਨ ਨੇ ਵੱਛੇ ਦੇ ਰੂਪ ਵਿਚ ਸੋਨੇ ਦੀ ਮੂਰਤ ਬਣਾਈ | ਲੋਕ ਅੰਧੇ ਧੁੰਦ ਮੂਰਤ ਦੀ ਪੂਜਾ ਕਰਨ ਲੱਗੇ ਅਤੇ ਬਲੀਆਂ ਚੜਾਉਣ ਲੱਗੇ | ਉਹਨਾਂ ਦੇ ਪਾਪ ਦੇ ਕਾਰਨ ਪ੍ਰਮੇਸ਼ਵਰ ਉਹਨਾਂ ਨਾਲ ਬਹੁਤ ਗੁੱਸੇ ਹੋਇਆ ਅਤੇ ਉਹਨਾਂ ਨੂੰ ਖਤਮ ਕਰਨ ਦੀ ਯੋਜਨਾ ਬਣਾਈ | ਪਰ ਮੂਸਾ ਨੇ ਉਹਨਾਂ ਲਈ ਪ੍ਰਾਰਥਨਾ ਕੀਤੀ ਅਤੇ ਪ੍ਰਮੇਸ਼ਵਰ ਨੇ ਉਸ ਦੀ ਪ੍ਰਾਰਥਨਾ ਨੂੰ ਸੁਣਿਆ ਅਤੇ ਉਹਨਾਂ ਦਾ ਨਾਸ ਨਾ ਕੀਤਾ |

Image

ਜਦੋਂ ਮੂਸਾ ਹੇਠਾਂ ਉੱਤਰਿਆ ਅਤੇ ਮੂਰਤ ਨੂੰ ਦੇਖਿਆ ਉਹ ਬਹੁਤ ਗੁੱਸੇ ਹੋਇਆ ਕਿ ਉਸ ਨੇ ਉਹ ਪੱਥਰ ਦੀਆਂ ਫੱਟੀਆਂ ਚਕਨਾਚੂਰ ਕਰ ਦਿੱਤੀਆਂ ਜਿਹਨਾਂ ਉੱਤੇ ਪ੍ਰਮੇਸ਼ਵਰ ਨੇ ਦਸ ਹੁਕਮ ਲਿਖੇ ਸਨ |

Image

ਤੱਦ ਮੂਸਾ ਨੇ ਮੂਰਤ ਨੂੰ ਪੀਸ ਕੇ ਪਾਉਡਰ ਬਣਾ ਦਿੱਤਾ ਅਤੇ ਉਹ ਪਾਉਡਰ ਪਾਣੀ ਉੱਤੇ ਸੁੱਟ ਦਿੱਤਾ ਅਤੇ ਅਤੇ ਲੋਕਾਂ ਨੂੰ ਉਹ ਪਾਣੀ ਪਿਆਇਆ | ਪ੍ਰਮੇਸ਼ਵਰ ਨੇ ਲੋਕਾਂ ਉੱਤੇ ਬਵਾ ਭੇਜੀ ਅਤੇ ਕਈ ਮਰ ਗਏ |

Image

ਮੂਸਾ ਫੇਰ ਪਹਾੜ ਤੇ ਚੜ੍ਹ ਗਿਆ ਅਤੇ ਪ੍ਰਾਰਥਨਾ ਕੀਤੀ ਕਿ ਪ੍ਰਮੇਸ਼ਵਰ ਲੋਕਾਂ ਨੂੰ ਮਾਫ਼ ਕਰੇ | ਪ੍ਰਮੇਸ਼ਵਰ ਨੇ ਮੂਸਾਮੂਸਾ ਨੇ ਨਵੀਆਂ ਫੱਟੀਆਂ ਤੇ ਦਸ ਅਗਿਆਵਾਂ ਨੂੰ ਲਿੱਖਿਆ ਉਹਨਾਂ ਫੱਟੀਆਂ ਦੀ ਜਗ੍ਹਾ ਜੋ ਉਸ ਨੇ ਖਤਮ ਕਰ ਦਿੱਤੀਆਂ ਸਨ | ਤੱਦ ਪ੍ਰਮੇਸ਼ਵਰ ਨੇ ਪਹਾੜ ਸਨੈਈ ਤੋਂ ਵਾਇਦੇ ਦੇ ਦੇਸ ਵੱਲ ਇਸਰਾਏਲੀਆਂ ਦੀ ਅਗਵਾਈ ਕੀਤੀ |

ਬਾਈਬਲ ਕਹਾਣੀ – ਵਿਚੋਂ: _ ਕੂਚ 19-34_

14. ਜੰਗਲ ਵਿਚ ਘੁਮਣਾ ਘੁੰਮਣਾ

Image

ਨੇਮ ਦੇ ਇਕ ਭਾਗ ਵਜੋਂ ਉਹ ਕਨੂੰਨ ਜੋ ਪ੍ਰਮੇਸ਼ਵਰ ਚਹੁੰਦਾ ਸੀ ਕਿ ਇਸਰਾਏਲੀ ਮੰਨਣ ਪ੍ਰਮੇਸ਼ਵਰ ਦੁਆਰਾ ਦੱਸਣ ਤੋਂ ਬਾਅਦ ਉਹ ਪਹਾੜ ਸਨੈਈ ਤੋਂ ਚੱਲ ਪਏ | ਪ੍ਰਮੇਸ਼ਵਰ ਨੇ ਉਹਨਾਂ ਦੀ ਵਾਇਦੇ ਦੇ ਦੇਸ ਵੱਲ ਅਗਵਾਈ ਕੀਤੀ ਜਿਸ ਨੂੰ ਕਨਾਨ ਕਿਹਾ ਜਾਂਦਾ ਸੀ | ਬੱਦਲ ਦਾ ਥੱਮ ਉਹਨਾਂ ਦੇ ਅੱਗੇ ਅੱਗੇ ਕਨਾਨ ਵੱਲ ਚੱਲ ਪਿਆ ਅਤੇ ਉਹ ਉਸਦੇ ਪਿੱਛੇ ਪਿੱਛੇ ਚੱਲਦੇ ਗਏ |

Image

ਪ੍ਰਮੇਸ਼ਵਰ ਨੇ ਅਬਰਾਹਮ, ਇਸਹਾਕ ਅਤੇ ਯਕੂਬ ਨਾਲ ਵਾਇਦਾ ਕੀਤਾ ਸੀ ਕਿ ਉਹ ਉਹਨਾਂ ਦੀ ਔਲਾਦ ਨੂੰ ਵਾਇਦੇ ਦਾ ਦੇਸ ਦੇਵੇਗਾ ਪਰ ਹੁਣ ਉੱਥੇ ਬਹੁਤ ਸਾਰੇ ਲੋਕਾਂ ਦੇ ਝੁੰਡ ਰਹਿੰਦੇ ਸਨ | ਜਿਹਨਾਂ ਨੂੰ ਕਨਾਨੀ ਕਿਹਾ ਜਾਂਦਾ ਸੀ | ਕਨਾਨੀ ਪ੍ਰਮੇਸ਼ਵਰ ਦੀ ਅਰਾਧਨ ਨਹੀਂ ਕਰਦੇ ਸਨ ਅਤੇ ਨਾ ਹੀ ਉਸਦੀ ਆਗਿਆ ਮੰਨਦੇ ਸਨ | ਉਹ ਝੂਠੇ ਦੇਵਤਿਆਂ ਦੀ ਪੂਜਾ ਕਰਦੇ ਅਤੇ ਬਹੁਤ ਬੁਰੇ ਕੰਮ ਕਰਦੇ ਸਨ |

Image

ਪ੍ਰਮੇਸ਼ਵਰ ਨੇ ਇਸਰਾਏਲੀਆਂ ਨੂੰ ਕਿਹਾ, “ਤੁਸੀਂ ਇਹਨਾਂ ਸਾਰੇ ਕਤੁਸੀਂ ਬਿਲਕੁੱਲ ਉਹਨਾਂ ਦੀਆਂ ਮੂਰਤਾਂ ਨੂੰ ਨਸ਼ਟ ਕਰ ਦੇਵੋ | ਅਗਰ ਤੁਸੀਂ ਮੇਰੀ ਆਗਿਆ ਨਹੀਂ ਮੰਨਦੇ ਅਤੇ ਇਸ ਦੀ ਬਜਾਈ ਉਹਨਾਂ ਦੀਆਂ ਮੂਰਤਾਂ ਦੀ ਪੂਜਾ ਕਰੋਗੇ |”

Image

ਜਦੋਂ ਇਸਰਾਏਲੀ ਕਨਾਨ ਦੀਆਂ ਹੱਦਾਂ ਤੇਂ ਪਹੁੰਚੇ, ਮੂਸੇ ਨੇ ਇਸਰਾਏਲ ਦੇ ਬਾਰਾਂ ਗੋਤਾਂ ਵਿਚੋਂ ਬਾਰਾਂ ਮਨੁੱਖ ਚੁਣੇ | ਉਸ ਨੇ ਉਹਨਾਂ ਮਨੁੱਖਾਂ ਨੂੰ ਹਦਾਇਤਾਂ ਦਿੱਤੀਆਂ ਕਿ ਦੇਸ ਵਿਚ ਜਾਣ ਅਤੇ ਸੂਹ ਲੈਣ ਕਿ ਇਹ ਕਿਹੋ ਜਿਹਾ ਲੱਗਦਾ ਹੈ | ਉਹਨਾਂ ਨੂੰ ਇਹ ਵੀ ਸੂਹ ਲੈਣੀ ਸੀ ਕਿ ਕੀ ਕਨਾਨੀ ਤਕੜੇ ਜਾਂ ਮਾੜੇ ਹਨ |

Image

ਇਹ ਬਾਰਾਂ ਆਦਮੀ ਕਨਾਨ ਵਿਚ ਚਾਲੀ ਦਿਨ ਫਿਰਦੇ ਰਹੇ ਅਤੇ ਵਾਪਸ ਆਏ | ਉਹਨਾਂ ਨੇ ਲੋਕਾਂ ਨੂੰ ਦੱਸਿਆ, “ਦੇਸ ਬਹੁਤ ਉਪਜਾਊ ਹੈ ਅਤੇ ਫਸਲ ਬਹੁਤ ਹੈ | ਪਰ ਤਿੰਨ ਸੂਹਿਆਂ ਨੇ ਕਿਹਾ, “ਸ਼ਹਿਰ ਬਹੁਤ ਮਜਬੂਤ ਹਨ ਅਤੇ ਲੋਕ ਦੈਂਤ ਹਨ ! ਅਗਰ ਅਸੀਂ ਉਹਨਾਂ ਉੱਤੇ ਹਮਲਾ ਕਰੀਏ ਤਾਂ ਉਹ ਜਰੁਰ ਸਾਨੂੰ ਹਰਾ ਦੇਣਗੇ ਅਤੇ ਮਾਰ ਦੇਣਗੇ !”

Image

ਇਕ ਦਮ ਦੋ ਦੂਸਰੇ ਸੂਹੀਏ ਕਾਲੇਬ ਅਤੇ ਯੋਸ਼ੁਆ ਬੋਲੇ, “ਇਹ ਸੱਚ ਹੈ ਕਿ ਕਨਾਨ ਦੇ ਲੋਕ ਲੰਬੇ ਅਤੇ ਤਕੜੇ ਹਨ ਪਰ ਅਸੀਂ ਸੱਚ ਮੁਚ ਉਹਨਾਂ ਨੂੰ ਹਰਾ ਦੇਵਾਂਗੇ ! ਪ੍ਰਮੇਸ਼ਵਰ ਸਾਡੇ ਲਈ ਯੁੱਧ ਲੜੇਗਾ !”

Image

ਪਰ ਲੋਕਾਂ ਨੇ ਕਾਲੇਬ ਅਤੇ ਯੋਸ਼ੁਆ ਦੀ ਨਾ ਸੁਣੀ | ਉਹ ਮੂਸਾ ਅਤੇ ਹਰੂਨ ਨਾਲ ਗੁੱਸੇ ਹੋਏ ਅਤੇ ਕਿਹਾ, “ਕਿਉਂ ਤੂੰ ਸਾਨੂੰ ਇਸ ਭਿਆਨਕ ਜਗ੍ਹਾ ਤੇ ਲੈ ਕੇ ਆਇਆ ਹੈਂ? ਇੱਥੇ ਯੁੱਧ ਵਿਚ ਮਰਨ ਨਾਲੋਂ ਸਾਡੇ ਲਈ ਮਿਸਰ ਵਿਚ ਰਹਿਣਾ ਚੰਗਾ ਸੀ ਜਿੱਥੇ ਸਾਡੀਆਂ ਤੀਵੀਆਂ ਅਤੇ ਬੱਚੇ ਗੁਲਾਮ ਹੁੰਦੇ |” ਲੋਕ ਦੂਸਰਾ ਅਗੂਆ ਲੱਭਣਾ ਚਹੁੰਦੇ ਸਨ ਜੋ ਉਹਨਾਂ ਨੂੰ ਵਾਪਸ ਮਿਸਰ ਵਿੱਚ ਲੈ ਜਾਵੇ |

Image

ਪ੍ਰਮੇਸ਼ਵਰ ਬਹੁਤ ਗੁੱਸੇ ਹੋਇਆ ਅਤੇ ਕਿਹਾ ਸੱਭ ਮਿਲਾਪ ਦੇ ਤੰਬੂ ਕੋਲ ਆਵੋ | ਪ੍ਰਮੇਸ਼ਵਰ ਨੇ ਕਿਹਾ, “ਕਿਉਂਕਿ ਤੁਸੀਂ ਮੇਰੇ ਵਿਰੁੱਧ ਵਲਵਾ ਕੀਤਾ ਹੈ ਇਸ ਲਈ ਸਾਰੇ ਲੋਕ ਇਸ ਜੰਗਲ ਵਿਚ ਭਟਕਣਗੇ | ਕਾਲੇਬ ਅਤੇ ਯੋਸ਼ੁਆ ਨੂੰ ਛੱਡ ਕੇ ਜਿੰਨੇ ਬੀਹ ਸਾਲ ਦੀ ਉਮਰ ਤੋਂ ਉੱਤੇ ਜਾ ਬੀਹ ਸਾਲ ਦੇ ਹਨ ਕਦੀ ਵੀ ਵਾਇਦੇ ਦੇ ਦੇਸ ਵਿਚ ਨਾ ਜਾਣਗੇ |”

Image

ਜਦੋਂ ਲੋਕਾਂ ਨੇ ਇਹ ਸੁਣਿਆ ਉਹ ਉਦਾਸ ਹੋਏ ਕਿ ਉਹਨਾਂ ਨੇ ਪਾਪ ਕੀਤਾ ਸੀ | ਉਹਨਾਂ ਨੇ ਆਪਣੇ ਹੱਥਿਆਰ ਲਏ ਅਤੇ ਕਨਾਨ ਦੇ ਲੋਕਾਂ ਉੱਤੇ ਹਮਲਾ ਕਰਨ ਲਈ ਨਿੱਕਲੇ | ਮੂਸਾ ਨੇ ਉਹਨਾਂ ਨੂੰ ਚਿਤਾਵਨੀ ਦਿੱਤੀ ਕਿ ਉਹ ਨਾ ਜਾਣ ਕਿਉਂਕਿ ਪ੍ਰਮੇਸ਼ਵਰ ਉਹਨਾਂ ਦੇ ਸੰਗ ਨਹੀਂ ਸੀ ਪਰ ਉਹਨਾਂ ਨੇ ਉਸ ਦੀ ਨਾ ਸੁਣੀ |

Image

ਪ੍ਰਮੇਸ਼ਵਰ ਉਹਨਾਂ ਨਾਲ ਯੁੱਧ ਵਿੱਚ ਨਹੀਂ ਗਿਆ ਇਸ ਲਈ ਉਹ ਹਾਰ ਗਏ ਅਤੇ ਕਈ ਮਾਰੇ ਗਏ | ਤੱਦ ਇਸਰਾਏਲੀ ਕਨਾਨ ਤੋਂ ਵਾਪਸ ਆਏ ਅਤੇ ਜੰਗਲ ਵਿਚ ਚਾਲੀ ਸਾਲ ਘੁਮੰਦੇ ਰਹੇ |

Image

ਚਾਲੀ ਸਾਲ ਲੋਕਾਂ ਦੇ ਜੰਗਲ ਵਿਚ ਘੁੰਮਣ ਦੇ ਸਮੇਂ ਪ੍ਰਮੇਸ਼ਵਰ ਨੇ ਉਹਨਾਂ ਲਈ ਮੁਹੈਈਆ ਕੀਤਾ | ਉਸ ਨੇ ਉਹਨਾਂ ਨੂੰ ਸਵਰਗ ਤੋਂ ਰੋਟੀ ਦਿੱਤੀ ਜਿਸਨੂੰ “ਮਨ੍ਨਾ” ਕਹਿੰਦੇ ਸਨ | ਉਸ ਨੇ ਉਹਨਾਂ ਦੇ ਤੰਬੂਆਂ ਵਿਚ ਬਟੇਰਿਆਂ (ਜੋ ਆਮ ਅਕਾਰ ਦੇ ਪੰਛੀ ਹੁੰਦੇ ਹਨ) ਦੇ ਝੁੰਡ ਵੀ ਭੇਜੇ ਕਿ ਉਹ ਮੀਟ ਖਾ ਸਕਣ | ਇਸ ਸਾਰੇ ਸਮੇਂ ਦੌਰਾਨ ਪ੍ਰਮੇਸ਼ਵਰ ਨੇ ਉਹਨਾਂ ਦੇ ਕਪੜੇ ਅਤੇ ਜੁੱਤੀਆਂ ਨਾ ਘੱਸਣ ਦਿੱਤੀਆਂ |

Image

ਇੱਥੋਂ ਤੱਕ ਕੇ ਪ੍ਰਮੇਸ਼ਵਰ ਨੇ ਚਮਤਕਾਰੀ ਢੰਗ ਨਾਲ ਉਹਨਾਂ ਨੂੰ ਚਟਾਨ ਵਿਚੋਂ ਪਾਣੀ ਵੀ ਪਿਲਾਇਆ | ਪਰ ਇਸ ਸੱਭ ਦੇ ਬਾਵਯੂਦ ਵੀ ਇਸਰਾਏਲ ਦੇ ਲੋਕਾਂ ਨੇ ਪ੍ਰਮੇਸ਼ਵਰ ਅਤੇ ਮੂਸਾ ਦੇ ਵਿਰੁੱਧ ਸ਼ਿਕਾਇਤ ਕੀਤੀ ਅਤੇ ਕੁੜਕੁੜਾਏ | ਫਿਰ ਵੀ ਪ੍ਰਮੇਸ਼ਵਰ ਅਬਰਾਹਾਮ, ਇਸਹਾਕ ਅਤੇ ਯਾਕੂਬ ਨਾਲ ਕੀਤੇ ਆਪਣੇ ਵਾਇਦੇ ਪ੍ਰਤੀ ਵਫ਼ਾਦਾਰ ਸੀ |

Image

ਇਕ ਹੋਰ ਸਮੇਂ ਤੇ ਜਦੋਂ ਲੋਕਾਂ ਕੋਲ ਪਾਣੀ ਨਹੀਂ ਸੀ, ਪ੍ਰਮੇਸ਼ਵਰ ਨੇ ਮੂਸਾ ਨੂੰ ਕਿਹਾ, “ਚਟਾਨ ਨੂੰ ਬੋਲ ਅਤੇ ਇਸ ਵਿਚੋਂ ਪਾਣੀ ਨਿੱਕਲ ਆਵੇਗਾ |” ਪਰ ਮੂਸਾ ਨੇ ਸਾਰੇ ਲੋਕਾਂ ਦੇ ਸਾਹਮਣੇ ਚਟਾਨ ਨੂੰ ਬੋਲਣ ਦੀ ਬਜਾਇ ਆਪਣੀ ਸੋਟੀ ਨਾਲ ਦੋ ਵਾਰ ਮਾਰ ਕੇ ਪ੍ਰਮੇਸ਼ਵਰ ਦਾ ਅਨਾਦਰ ਕੀਤਾ | ਸੱਭ ਦੇ ਪੀਣ ਲਈ ਚਟਾਨ ਵਿਚੋਂ ਪਾਣੀ ਬਾਹਰ ਆਇਆ ਪਰ ਪ੍ਰਮੇਸ਼ਵਰ ਮੂਸਾ ਨਾਲ ਗੁੱਸੇ ਸੀ ਅਤੇ ਕਿਹਾ, “ਤੂੰ ਵਾਇਦੇ ਦੇ ਦੇਸ ਵਿਚ ਪ੍ਰਵੇਸ਼ ਨਹੀਂ ਕਰੇਗਾਂ |”

Image

ਜੰਗਲ ਵਿਚ ਇਸਰਾਏਲ ਦੇ ਚਾਲੀ ਸਾਲ ਘੁੰਮਣ ਦੇ ਬਾਅਦ, ਉਹ ਸੱਭ ਜਿਹਨਾਂ ਨੇ ਪ੍ਰਮੇਸ਼ਵਰ ਦੇ ਵਿਰੁੱਧ ਵਿਦਰੋਹ ਕੀਤਾ ਸੀ ਮਰ ਗਏ ਸਨ | ਤੱਦ ਦੁਬਾਰਾ ਫੇਰ ਪ੍ਰਮੇਸ਼ਵਰ ਲੋਕਾਂ ਨੂੰ ਵਾਇਦੇ ਦੇ ਦੇਸ ਦੇ ਕਿਨਾਰੇ ਤੇ ਲੈ ਕੇ ਗਿਆ | ਹੁਣ ਮੂਸਾ ਬਹੁਤ ਬੁੱਢਾ ਹੋ ਚੁੱਕਾ ਸੀ ਇਸ ਲਈ ਪ੍ਰਮੇਸ਼ਵਰ ਨੇ ਲੋਕਾਂ ਦੀ ਅਗੁਵਾਈ ਕਰਨ ਲਈ ਯਹੋਸ਼ੁਆ ਨੂੰ ਚੁਣਿਆ | ਪ੍ਰਮੇਸ਼ਵਰ ਨੇ ਮੂਸਾ ਨਾਲ ਇਹ ਵਾਇਦਾ ਵੀ ਕੀਤਾ ਕਿ ਇਕ ਦਿਨ ਫੇਰ ਉਹ ਮੂਸਾ ਜਿਹਾ ਨਬੀ ਭੇਜੇਗਾ |

Image

ਤੱਦ ਪ੍ਰਮੇਸ਼ਵਰ ਨੇ ਮੂਸਾ ਨੂੰ ਪਹਾੜ ਦੀ ਚੋਟੀ ਤੇ ਜਾਣ ਨੂੰ ਕਿਹਾ ਤਾਂ ਕਿ ਉਹ ਵਾਇਦੇ ਦੇ ਦੇਸ ਨੂੰ ਦੇਖ ਸਕੇ | ਮੂਸਾ ਨੇ ਵਾਇਦੇ ਦੇ ਦੇਸ ਨੂੰ ਦੇਖਿਆ ਪਰ ਪ੍ਰਮੇਸ਼ਵਰ ਨੇ ਉਸ ਨੂੰ ਉਸ ਵਿਚ ਵੜਨ ਦੀ ਆਗਿਆ ਨਾ ਦਿੱਤੀ | ਤੱਦ ਮੂਸਾ ਮਰ ਗਿਆ, ਅਤੇ ਇਸਰਾਏਲੀਆਂ ਨੇ ਤੀਹ ਦਿਨ ਉਸ ਲਈ ਸੋਗ ਕੀਤਾ | ਯੋਸ਼ੁਆ ਉਹਨਾਂ ਦਾ ਨਵਾਂ ਅਗੁਵਾ ਬਣ ਗਿਆ | ਯੋਸ਼ੁਆ ਇਕ ਚੰਗਾ ਅਗੁਵਾ ਸੀ ਕਿਉਂਕਿ ਉਹ ਪ੍ਰਮੇਸ਼ਵਰ ਤੇ ਭਰੋਸਾ ਰੱਖਦਾ ਸੀ ਅਤੇ ਉਸਦੀ ਆਗਿਆ ਮੰਨਦਾ ਸੀ |

ਬਾਈਬਲ ਕਹਾਣੀ – ਵਿਚੋਂ: _ ਕੂਚ_16-17//; _ ਗਿਣਤੀ _10-14; 20; 27; _ ਬਵਿਸਥਾਸਰ _34//

15. ਵਾਇਦੇ ਦਾ ਦੇਸ

Image

ਆਖਰਕਾਰ ਸਮਾਂ ਆ ਗਿਆ ਕਿ ਇਸਰਾਏਲੀ ਕਨਾਨ ਜਾਣੀ ਵਾਇਦੇ ਦੇ ਦੇਸ ਵਿਚ ਪ੍ਰਵੇਸ਼ ਕਰਨ | ਯੋਸ਼ੁਆ ਨੇ ਦੋ ਸੂਹੀਏ ਇਕ ਕਨਾਨੀ ਸ਼ਹਿਰ ਯਰੀਹੋ ਵਿਚ ਭੇਜੇ ਜੋ ਇਕ ਬਹੁਤ ਤਕੜੀ ਦੀਵਾਰ ਨਾਲ ਸੁਰਖਿਅਤ ਸੀ | ਉਸ ਸ਼ਹਿਰ ਵਿਚ ਇਕ ਰਹਾਬ ਨਾਮ ਦੀ ਬੇਸ਼ਵਾ ਰਹਿੰਦੀ ਸੀ ਜਿਸ ਨੇ ਇਹਨਾਂ ਸੂਹਿਆਂ ਨੂੰ ਲੁਕਾਇਆ ਅਤੇ ਬਾਅਦ ਵਿਚ ਬੱਚ ਨਿਕਲਨ ਵਿਚ ਮੱਦਦ ਕੀਤੀ | ਉਸ ਨੇ ਇਸ ਲਈ ਇਸ ਤਰਾਂ ਕੀਤਾ ਕਿਉਂਕਿ ਉਹ ਪ੍ਰਮੇਸ਼ਵਰ ਤੇ ਭਰੋਸਾ ਰੱਖਦੀ ਸੀ | ਉਹਨਾਂ ਨੇ ਰਹਾਬ ਨਾਲ ਵਾਇਦਾ ਕੀਤਾ ਕਿ ਜਦੋਂ ਇਸਰਾਏਲੀ ਯਰੀਹੋ ਨੂੰ ਨਾਸ ਕਰਨਗੇ ਤਾਂ ਉਸਨੂੰ ਅਤੇ ਉਸਦੇ ਪਰੀਵਾਰ ਨੂੰ ਬਚਾਉਣਗੇ |

Image

ਵਾਇਦੇ ਦੇ ਦੇਸ ਵਿਚ ਪ੍ਰਵੇਸ਼ ਕਰਨ ਲਈ ਇਸਰਾਏਲੀਆਂ ਨੂੰ ਯਰਦਨ ਨਦੀ ਨੂੰ ਪਾਰ ਕਰਨਾ ਸੀ | ਪ੍ਰਮੇਸ਼ਵਰ ਨੇ ਯੋਸ਼ੁਆ ਨੂੰ ਕਿਹਾ, “ਪਹਿਲਾਂ ਯਾਜਕਾਂ ਨੂੰ ਜਾਣ ਦੇਵੀਂ |” ਜਦੋਂ ਯਾਜਕਾਂ ਨੇ ਯਰਦਨ ਨਦੀ ਵਿਚ ਆਪਣੇ ਪੈਰ ਪਾਏ ਤਾਂ ਪਾਣੀ ਵੈਹਣਾ ਬੰਦ ਹੋ ਗਿਆ ਤਾਂ ਕਿ ਇਸਰਾਏਲੀ ਨਦੀ ਦੇ ਦੂਸਰੇ ਪਾਸੇ ਜਾ ਸਕਣ |

Image

ਲੋਕਾਂ ਦੁਆਰਾ ਯਰਦਨ ਨਦੀ ਪਾਰ ਕਰਨ ਤੋਂ ਬਾਅਦ, ਪ੍ਰਮੇਸ਼ਵਰ ਨੇ ਯੋਸ਼ੁਆ ਨੂੰ ਦੱਸਿਆ ਕਿ ਕਿਸ ਤਰਾਂ ਸ਼ਕਤੀਸ਼ਾਲੀ ਸ਼ਹਿਰ ਯਰੀਹੋ ਤੇ ਹਮਲਾ ਕਰਨਾ ਹੈ | ਲੋਕਾਂ ਨੇ ਪ੍ਰਮੇਸ਼ਵਰ ਦਾ ਹੁਕਮ ਮੰਨਿਆ | ਜਿਵੇਂ ਪ੍ਰਮੇਸ਼ਵਰ ਨੇ ਉਹਨਾਂ ਨੂੰ ਕਰਨ ਲਈ ਕਿਹਾ ਸੀ, ਇਸਰਾਏਲੀਆਂ ਨੇ ਯਰੀਹੋ ਸ਼ਹਿਰ ਦੇ ਚੁਫੇਰੇ ਹਰ ਰੋਜ ਛੇ ਦਿਨ ਚੱਕਰ ਲਾਏ |

Image

ਤੱਦ ਸੱਤਵੇਂ ਦਿਨ, ਇਸਰਾਏਲੀਆਂ ਨੇ ਸ਼ਹਿਰ ਦੇ ਚੁਫੇਰੇ ਸੱਤ ਵਾਰ ਚੱਕਰ ਲਾਏ | ਜਦੋਂ ਉਹਨਾਂ ਨੇ ਸ਼ਹਿਰ ਦੇ ਚੁਫੇਰੇ ਆਖਰੀ ਚੱਕਰ ਲਾਇਆ ਯਾਜਕਾਂ ਨੇ ਤੁਰੀਆਂ ਵਜਾਈਆਂ ਅਤੇ ਸਿਪਾਹੀਆਂ ਨੇ ਨਾਰੇ ਗਜਾਏ |

Image

ਤੱਦ ਯਰੀਹੋ ਦੇ ਚੁਫੇਰੇ ਦੀਵਾਰ ਡਿੱਗ ਪਈ | ਇਸਰਾਏਲੀਆਂ ਨੇ ਸ਼ਹਿਰ ਵਿਚੋਂ ਸੱਭ ਕੁੱਝ ਨਾਸ ਕਰ ਦਿੱਤਾ ਜਿਵੇਂ ਪ੍ਰਮੇਸ਼ਵਰ ਨੇ ਹੁਕਮ ਦਿੱਤਾ ਸੀ | ਉਹਨਾਂ ਸਿਰਫ ਰਹਾਬ ਅਤੇ ਉਸਦੇ ਪਰੀਵਾਰ ਨੂੰ ਬਚਾਇਆ ਜੋ ਇਸਰਾਏਲੀਆਂ ਦਾ ਹਿੱਸਾ ਬਣ ਗਏ ਸਨ | ਜਦੋਂ ਕਨਾਨ ਵਿਚ ਰਹਿੰਦੇ ਦੂਸਰੇ ਲੋਕਾਂ ਨੇ ਸੁਣਿਆ ਕਿ ਇਸਰਾਏਲੀਆਂ ਨੇ ਯਰੀਹੋ ਸ਼ਹਿਰ ਤਬਾਹ ਕਰ ਦਿੱਤਾ ਹੈ ਉਹ ਬਹੁਤ ਡਰ ਗਏ ਕਿ ਇਸਰਾਏਲੀਆਂ ਉਹਨਾਂ ਉੱਤੇ ਵੀ ਹਮਲਾ ਕਰਨਗੇ |

Image

ਪ੍ਰਮੇਸ਼ਵਰ ਨੇ ਇਸਰਾਏਲੀਆਂ ਨੂੰ ਹੁਕਮ ਦਿੱਤਾ ਸੀ ਕਿ ਉਹ ਕਨਾਨੀਆਂ ਦੇ ਕਿਸੇ ਵੀ ਝੁੰਡ ਦੇ ਨਾਲ ਸਾਂਤੀ ਨੇਮ ਨਾ ਬੰਨਣ | ਪਰ ਕਨਾਨੀ ਲੋਕਾਂ ਦਾ ਇਕ ਝੁੰਡ ਜਿਹਨਾਂ ਨੂੰ ਗਿਬਓਨੀ ਕਹਿੰਦੇ ਸਨ, ਉਹਨਾਂ ਨੇ ਯੋਸ਼ੁਆ ਨਾਲ ਝੂਠ ਬੋਲਿਆ ਕਿ ਉਹ ਕਨਾਨ ਤੋਂ ਬਹੁਤ ਦੂਰ ਕਿਸੇ ਹੋਰ ਜਗ੍ਹਾ ਦੇ ਹਨ | ਉਹਨਾਂ ਨੇ ਯੋਸ਼ੁਆ ਨੂੰ ਕਿਹਾ ਕੇ ਉਹ ਉਹਨਾਂ ਨਾਲ ਸਾਂਤੀ ਨੇਮ ਬੰਨੇ | ਯੋਸ਼ੁਆ ਅਤੇ ਇਸਰਾਏਲੀਆਂ ਨੇ ਪ੍ਰਮੇਸ਼ਵਰ ਕੋਲੋਂ ਨਹੀਂ ਪੁੱਛਿਆ ਕੇ ਗਿਬਓਨੀ ਕਿੱਥੇ ਦੇ ਰਹਿਣ ਵਾਲੇ ਹਨ | ਇਸ ਲਈ ਯੋਸ਼ੁਆ ਨੇ ਉਹਨਾਂ ਨਾਲ ਸਾਂਤੀ ਨੇਮ ਬੰਨ ਲਿਆ |

Image

ਇਸਰਾਏਲੀ ਬਹੁਤ ਗੁੱਸੇ ਹੋਏ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਗਿਬਓਨੀਆਂ ਨੇ ਉਹਨਾਂ ਨੂੰ ਠੱਗਿਆ ਹੈ ਪਰ ਉਹਨਾਂ ਨੇ ਉਹਨਾਂ ਦੇ ਨਾਲ ਸਾਂਤੀ ਨੇਮ ਨੂੰ ਬਣਾਈ ਰੱਖਿਆ ਕਿਉਂਕਿ ਇਹ ਪ੍ਰਮੇਸ਼ਵਰ ਦੇ ਸਾਹਮਣੇ ਵਾਇਦਾ ਸੀ | ਕੁੱਝ ਸਮੇਂ ਬਾਅਦ ਕਨਾਨ ਦੇ ਹੋਰ ਲੋਕਾਂ ਦੇ ਰਾਜਿਆਂ ਨੇ ਸੁਣਿਆ ਕਿ ਗਿਬਓਨੀਆਂ ਨੇ ਇਸਰਾਏਲੀਆਂ ਨਾਲ ਸਾਂਤੀ ਨੇਮ ਬੰਨ ਲਿਆ ਹੈ ਤਾਂ ਉਹਨਾਂ ਨੇ ਸਾਰੀਆਂ ਸੈਨਾਵਾਂ ਨੂੰ ਇਕ ਸੈਨਾ ਦੇ ਰੂਪ ਵਿੱਚ ਇਕੱਠਾ ਕੀਤਾ ਅਤੇ ਗਿਬਓਨ ਉੱਤੇ ਹਮਲਾ ਕੀਤਾ | ਗਿਬਓਨੀਆਂ ਨੇ ਯੋਸ਼ੁਆ ਨੂੰ ਸੰਦੇਸ਼ ਭੇਜਿਆ ਅਤੇ ਮੱਦਦ ਮੰਗੀ |

Image

ਇਸ ਲਈ ਯੋਸ਼ੁਆ ਨੇ ਸਾਰੇ ਇਸਰਾਏਲੀਆਂ ਦੀ ਸੈਨਾ ਨੂੰ ਇਕੱਠਾ ਕੀਤਾ ਅਤੇ ਗਿਬਓਨੀਆਂ ਕੋਲ ਪਹੁੰਚਣ ਲਈ ਸਾਰੀ ਰਾਤ ਚਲਦੇ ਰਹੇ | ਸਵੇਰ ਨੂੰ ਉਹਨਾਂ ਨੇ ਅਮੋਰੀਆਂ ਦੀ ਸੈਨਾ ਨੂੰ ਹੈਰਾਨ ਕੀਤਾ ਅਤੇ ਉਹਨਾ ਉੱਤੇ ਹਮਲਾ ਕੀਤਾ |

Image

ਉਸ ਦਿਨ ਪ੍ਰਮੇਸ਼ਵਰ ਇਸਰਾਏਲੀਆਂ ਲਈ ਲੜਿਆ | ਉਸ ਨੇ ਅਮੋਰਿਆ ਨੂੰ ਉਲਝਣ ਵਿਚ ਪਾ ਦਿੱਤਾ ਅਤੇ ਵੱਡੇ ਵੱਡੇ ਗੜੇ ਭੇਜੇ ਜਿਸ ਨਾਲ ਬਹੁਤ ਅਮੋਰੀ ਮਾਰੇ ਗਏ |

Image

ਪ੍ਰਮੇਸ਼ਵਰ ਨੇ ਸੂਰਜ ਨੂੰ ਵੀ ਆਕਾਸ਼ ਵਿਚ ਇਕ ਜਗ੍ਹਾ ਤੇ ਖੜ੍ਹਾ ਕਰ ਦਿੱਤਾ ਤਾਂ ਕਿ ਇਸਰਾਏਲੀਆਂ ਕੋਲ ਅਮੋਰੀਆਂ ਨੂੰ ਚੰਗੀ ਤਰਾਂ ਹਰਾਉਣ ਲਈ ਪਰਯਾਪਤ ਸਮਾਂ ਹੋਵੇ | ਉਸ ਦਿਨ ਪ੍ਰਮੇਸ਼ਵਰ ਨੇ ਇਸਰਾਏਲੀਆਂ ਲਈ ਵੱਡੀ ਲੜਾਈ ਜਿੱਤੀ |

Image

ਪ੍ਰਮੇਸ਼ਵਰ ਦੁਆਰਾ ਉਹਨਾਂ ਸੈਨਾਵਾਂ ਨੂੰ ਹਰਾਉਣ ਦੇ ਬਾਅਦ ਹੋਰ ਕਈ ਕਨਾਨੀ ਲੋਕਾਂ ਦੇ ਝੁੰਡ ਇਕੱਠੇ ਹੋਏ ਕਿ ਇਸਰਾਏਲ ਉੱਤੇ ਹਮਲਾ ਕਰਨ | ਯੋਸ਼ੁਆ ਅਤੇ ਇਸਰਾਏਲੀਆਂ ਨੇ ਹਮਲਾ ਕੀਤਾ ਅਤੇ ਉਹਨਾਂ ਨੂੰ ਹਰਾ ਦਿੱਤਾ |

Image

ਇਸ ਯੁੱਧ ਦੇ ਬਾਅਦ ਪ੍ਰਮੇਸ਼ਵਰ ਨੇ ਇਸਰਾਏਲ ਦੇ ਹਰ ਗੋਤਰ ਨੂੰ ਵਾਇਦੇ ਦੇ ਦੇਸ ਵਿਚ ਆਪਣਾ ਖੇਤਰ ਦਿੱਤਾ | ਤੱਦ ਪ੍ਰਮੇਸ਼ਵਰ ਨੇ ਇਸਰਾਏਲ ਨੂੰ ਇਸਦੀਆਂ ਸਾਰੀਆਂ ਹੱਦਾਂ ਤੋਂ ਸਾਂਤੀ ਦਿੱਤੀ |

Image

ਜਦੋਂ ਯੋਸ਼ੁਆ ਬੁੱਢਾ ਹੋ ਗਿਆ, ਉਸ ਨੇ ਇਸਰਾਏਲ ਦੇ ਸਾਰੇ ਲੋਕਾਂ ਨੂੰ ਕੋਲ ਬੁਲਾਇਆ | ਤੱਦ ਯੋਸ਼ੁਆ ਨੇ ਲੋਕਾਂ ਪ੍ਰਮੇਸ਼ਵਰ ਦੁਆਰਾ ਸਨੈਈ ਪਰਬਤ ਉੱਤੇ ਇਸਰਾਏਲੀਆਂ ਨਾਲ ਕੀਤੇ ਗਏ ਨੇਮ ਨੂੰ ਮੰਨਣ ਲਈ ਉਹਨਾਂ ਦੇ ਕਰਤਵ ਨੂੰ ਯਾਦ ਦੁਆਇਆ | ਲੋਕਾਂ ਨੇ ਪ੍ਰਮੇਸ਼ਵਰ ਨਾਲ ਵਫ਼ਾਦਾਰ ਰਹਿਣ ਅਤੇ ਉਸਦੇ ਹੁਕਮਾ ਦੀ ਪਾਲਣਾ ਕਰਨ ਲਈ ਵਾਇਦਾ ਕੀਤਾ |

ਬਾਈਬਲ ਕਹਾਣੀ – ਵਿਚੋਂ: ਯੋਸ਼ੁਆ _ 1-24_

16. ਛੁਡਾਉਣ ਵਾਲੇ

Image

ਯੋਸ਼ੁਆ ਦੀ ਮੌਤ ਤੋਂ ਬਾਅਦ, ਇਸਰਾਏਲੀਆਂ ਨੇ ਪ੍ਰਮੇਸ਼ਵਰ ਦੀ ਪਾਲਣਾ ਨਾ ਕੀਤੀ ਅਤੇ ਨਾ ਹੀ ਬਾਕੀ ਦੇ ਕਨਾਨੀਆਂ ਨੂੰ ਬਾਹਰ ਕੱਢਿਆ ਜਾਂ ਪ੍ਰਮੇਸ਼ਵਰ ਦੇ ਹੁਕਮਾਂ ਦੀ ਪਾਲਣਾ ਕੀਤੀ | ਇਸਰਾਏਲੀ ਸੱਚੇ ਪ੍ਰਮੇਸ਼ਵਰ ਯਹੋਵਾ ਦੀ ਬਜਾਇ ਕਨਾਨੀਆਂ ਦੇ ਦੇਵਤਿਆਂ ਦੀ ਪੂਜਾ ਕਰਨ ਲੱਗੇ | ਇਸਰਾਏਲੀਆਂ ਦਾ ਕੋਈ ਰਾਜਾ ਨਹੀਂ ਸੀ ਇਸ ਲਈ ਹਰ ਇਕ ਨੇ ਓਹੀ ਕੀਤਾ ਜਿੱਦਾਂ ਉਹਨਾਂ ਨੂੰ ਚੰਗਾ ਲੱਗਾ |

Image

ਕਿਉਂਕਿ ਇਸਰਾਏਲੀਆਂ ਨੇ ਪ੍ਰਮੇਸ਼ਵਰ ਦੀ ਪਾਲਣਾਂ ਨਾ ਕੀਤੀ ਇਸ ਲਈ ਉਸ ਨੇ ਉਹਨਾਂ ਦੇ ਦੁਸ਼ਮਣਾ ਦੁਆਰਾ ਉਹਨਾਂ ਨੂੰ ਹਰਾ ਕੇ ਸਜਾ ਦਿੱਤੀ | ਇਹਨਾਂ ਦੁਸ਼ਮਣਾਂ ਨੇ ਇਸਰਾਏਲੀਆਂ ਕੋਲੋ ਸੱਭ ਕੁੱਝ ਖੋਹ ਲਿਆ, ਉਹਨਾਂ ਦੇ ਘਰ-ਬਾਰ ਤਬਾਹ ਕੀਤੇ ਅਤੇ ਬਹੁਤਿਆਂ ਨੂੰ ਮਾਰ ਦਿੱਤਾ | ਕਈ ਸਾਲ ਪ੍ਰਮੇਸ਼ਵਰ ਦੀ ਅਣਆਗਿਆਕਾਰੀ ਕਰਨ ਅਤੇ ਦੁਸ਼ਮਣਾ ਦੁਆਰਾ ਦਬਾਏ ਜਾਣ ਤੋਂ ਬਾਅਦ ਇਸਰਾਏਲੀਆਂ ਨੇ ਤੌਬਾ ਕੀਤੀ ਅਤੇ ਪ੍ਰਮੇਸ਼ਵਰ ਨੂੰ ਕਿਹਾ ਕੇ ਉਹਨਾਂ ਨੂੰ ਛੁਡਾਵੇ |

Image

ਤੱਦ ਪ੍ਰਮੇਸ਼ਵਰ ਨੇ ਛੁਡਾਉਣ ਵਾਲੇ ਦਿੱਤੇ ਜਿਹਨਾਂ ਨੇ ਉਹਨਾਂ ਨੂੰ ਦੁਸ਼ਮਣਾਂ ਤੋਂ ਛੁਡਾਇਆ ਅਤੇ ਦੇਸ ਵਿਚ ਸ਼ਾਂਤੀ ਲਿਆਂਦੀ | ਪਰ ਲੋਕ ਪ੍ਰਮੇਸ਼ਵਰ ਬਾਰੇ ਭੁੱਲ ਗਏ ਅਤੇ ਫੇਰ ਬੁੱਤਾਂ ਦੀ ਪੂਜਾ ਕਰਨ ਲੱਗੇ | ਇਸ ਲਈ ਪ੍ਰਮੇਸ਼ਵਰ ਨੇ ਨੇੜੇ ਰਹਿੰਦੇ ਦੁਸ਼ਮਣਾਂ ਦੇ ਝੁੰਡ ਮਿਦ੍ਯਾਨੀਆਂ ਨੂੰ ਆਗਿਆ ਦਿੱਤੀ ਕਿ ਉਹਨਾਂ ਨੂੰ ਹਰਾਏ |

Image

ਮਿਦ੍ਯਾਨੀ ਲਗਾਤਾਰ ਸੱਤ ਸਾਲ ਇਸਰਾਏਲੀਆਂ ਦੀ ਸਾਰੀ ਫਸਲ ਲਿਜਾਂਦੇ ਰਹੇ | ਇਸਰਾਏਲੀ ਬਹੁਤ ਡਰ ਗਏ ਸੀ ਕਿ ਉਹ ਗੁਫਾਵਾਂ ਵਿਚ ਛੁੱਪ ਜਾਂਦੇ ਸਨ ਕਿੱਤੇ ਮਿਦ੍ਯਾਨੀ ਉਹਨਾਂ ਨੂੰ ਲੱਭ ਨਾ ਲੈਣ | ਆਖਰਕਾਰ ਉਹਨਾਂ ਨੇ ਪ੍ਰਮੇਸ਼ਵਰ ਵੱਲ ਦੁਹਾਈ ਦਿੱਤੀ ਕਿ ਉਹਨਾਂ ਨੂੰ ਬਚਾਵੇ |

Image

ਇਕ ਦਿਨ ਇਕ ਵਿਅਕਤੀ ਜਿਸਦਾ ਨਾਮ ਗਿਦਾਊਨ ਸੀ ਉਹ ਛੁੱਪ ਕੇ ਕਣਕ ਛੱਟ ਰਿਹਾ ਸੀ ਕਿ ਕਿੱਤੇ ਮਿਦ੍ਯਾਨੀ ਖੋਹ ਕੇ ਨਾ ਲੈ ਜਾਣ | ਪ੍ਰਮੇਸ਼ਵਰ ਦਾ ਦੂਤ ਗਿਦਾਊਨ ਕੋਲ ਆਇਆ ਅਤੇ ਕਿਹਾ, “ ਹੇ ਤਕੜੇ ਸੂਰਬੀਰ, ਪ੍ਰਮੇਸ਼ਵਰ ਤੇਰੇ ਨਾਲ ਹੈ |” ਜਾਹ ਅਤੇ ਮਿਦ੍ਯਾਨੀਆਂ ਹਥੋਂ ਇਸਰਾਏਲੀਆਂ ਨੂੰ ਛੁਡਾ |

Image

ਗਿਦਾਊਨ ਦੇ ਪਿਤਾ ਨੇ ਇਕ ਮੂਰਤੀ ਲਈ ਬੇਦੀ ਬਣਾਈ ਹੋਈ ਸੀ | ਪ੍ਰਮੇਸ਼ਵਰ ਨੇ ਕਿਹਾ ਕਿ ਇਸ ਬੇਦੀ ਨੂੰ ਢਾਹ ਦੇ | ਪਰ ਗਿਦਾਊਨ ਲੋਕਾਂ ਤੋਂ ਡਰਦਾ ਸੀ, ਇਸ ਲਈ ਉਸ ਨੇ ਰਾਤ ਤੱਕ ਇੰਤਜਾਰ ਕੀਤਾ | ਤੱਦ ਉਸ ਨੇ ਬੇਦੀ ਨੂੰ ਖਿਲਾਰ ਦਿੱਤਾ ਅਤੇ ਟੁੱਕੜੇ ਟੁੱਕੜੇ ਕਰ ਦਿੱਤੇ | ਪਰ ਜਿੱਥੇ ਉਸ ਮੂਰਤੀ ਦੀ ਬੇਦੀ ਹੁੰਦੀ ਸੀ ਉਸ ਦੇ ਲਾਗੇ ਉਸਨੇ ਯਹੋਵਾ ਲਈ ਇਕ ਨਵੀਂ ਬੇਦੀ ਬਣਾਈ ਅਤੇ ਪ੍ਰਮੇਸ਼ਵਰ ਲਈ ਬਲੀ ਦਿੱਤੀ |

Image

ਅਗਲੀ ਸਵੇਰ ਲੋਕਾਂ ਨੇ ਦੇਖਿਆ ਕਿ ਕਿਸੇ ਨੇ ਬੇਦੀ ਚੂਰ ਚੂਰ ਅਤੇ ਤਬਾਹ ਕਰ ਦਿੱਤੀ ਹੈ ਤਾਂ ਉਹ ਬਹੁਤ ਗੁੱਸੇ ਹੋਏ | ਉਹ ਗਿਦਾਊਨ ਦੇ ਘਰ ਉਸ ਨੂੰ ਮਾਰਨ ਲਈ ਗਏ, ਪਰ ਗਿਦਾਊਨ ਦੇ ਪਿਤਾ ਨੇ ਕਿਹਾ, “ਕਿਉਂ ਤੁਸੀਂ ਆਪਣੇ ਦੇਵਤੇ ਦੀ ਮੱਦਦ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ? ਅਗਰ ਉਹ ਪ੍ਰਮੇਸ਼ਵਰ ਹੈ ਤਾਂ ਉਸ ਨੂੰ ਆਪਣਾ ਬਚਾਓ ਖੁੱਦ ਕਰਨ ਦਿਓ !” ਕਿਉਂਕਿ ਉਸ ਨੇ ਇਸ ਤਰਾਂ ਕਿਹਾ, ਲੋਕਾਂ ਨੇ ਗਿਦਾਊਨ ਨੂੰ ਨਾ ਮਾਰਿਆ |

Image

ਮਿਦ੍ਯਾਨੀ ਦੁਬਾਰਾ ਫੇਰ ਇਸਰਾਏਲੀਆਂ ਕੋਲੋਂ ਲੁੱਟਣ ਨੂੰ ਆਏ | ਉਹ ਇੰਨੇ ਜਿਆਦਾ ਸਨ ਕਿ ਉਹਨਾਂ ਦੀ ਗਿਣਤੀ ਵੀ ਨਹੀਂ ਹੋ ਸਕਦੀ ਸੀ | ਗਿਦਾਊਨ ਨੇ ਉਹਨਾਂ ਨਾਲ ਲੜਨ ਲਈ ਇਸਰਾਏਲੀਆਂ ਨੂੰ ਇਕੱਠਾ ਕੀਤਾ | ਗਿਦਾਊਨ ਨੇ ਪ੍ਰਮੇਸ਼ਵਰ ਕੋਲੋਂ ਦੋ ਚਿੰਨ੍ਹ ਮੰਗੇ ਕਿ ਉਹ ਯਕੀਨ ਕਰ ਸਕੇ ਕੀ ਇਸਰਾਏਲ ਨੂੰ ਬਚਾਉਣ ਲਈ ਪ੍ਰਮੇਸ਼ਵਰ ਉਸ ਨੂੰ ਇਸਤੇਮਾਲ ਕਰੇਗਾ |

Image

ਪਹਿਲੇ ਚਿੰਨ੍ਹ ਲਈ ਗਿਦਾਊਨ ਨੇ ਧਰਤੀ ਉੱਤੇ ਕਪੜਾ ਵਿਛਾਇਆ ਅਤੇ ਪ੍ਰਮੇਸ਼ਵਰ ਨੂੰ ਕਿਹਾ ਹੋਣ ਦੇ ਸਵੇਰ ਦੀ ਤ੍ਰੇਲ ਸਿਰਫ ਕਪੜੇ ਤੇ ਹੀ ਪਵੇ ਅਤੇ ਧਰਤੀ ਤੇ ਨਾ ਪਵੇ | ਪ੍ਰਮੇਸ਼ਵਰ ਨੇ ਓਦਾਂ ਹੀ ਕੀਤਾ | ਅਗਲੀ ਰਾਤ ਉਸ ਨੇ ਕਿਹਾ ਕਿ ਧਰਤੀ ਭਿੱਜੇ ਪਰ ਕਪੜਾ ਸੁੱਕਾ ਰਹੇ | ਪ੍ਰਮੇਸ਼ਵਰ ਨੇ ਫਿਰ ਓਦਾਂ ਹੀ ਕੀਤਾ | ਇਹਨਾਂ ਦੋ ਚਿੰਨ੍ਹਾ ਨੇ ਗਿਦਾਊਨ ਨੂੰ ਯਕੀਨ ਕਰਾਇਆ ਕਿ ਪ੍ਰਮੇਸ਼ਵਰ ਇਸਰਾਏਲੀਆਂ ਨੂੰ ਮਿਦ੍ਯਾਨੀਆਂ ਦੇ ਹੱਥੋਂ ਛੁਡਾਉਣ ਲਈ ਉਸ ਨੂੰ ਇਸਤੇਮਾਲ ਕਰੇਗਾ |

Image

32000 ਇਸਰਾਏਲੀ ਸਿਪਾਹੀ ਗਿਦਾਊਨ ਕੋਲ ਆਏ ਪਰ ਪ੍ਰਮੇਸ਼ਵਰ ਨੇ ਉਸ ਨੂੰ ਕਿਹਾ ਕਿ ਇਹ ਬਹੁਤ ਜਿਆਦਾ ਹਨ | ਇਸ ਲਈ ਗਿਦਾਊਨ ਨੇ 22,000 ਨੂੰ ਘਰ ਭੇਜ ਦਿੱਤਾ ਜੋ ਲੜਨ ਤੋਂ ਡਰਦੇ ਸਨ | ਪ੍ਰਮੇਸ਼ਵਰ ਨੇ ਗਿਦਾਊਨ ਨੂੰ ਕਿਹਾ ਅਜੇ ਵੀ ਬਹੁਤ ਜਿਆਦਾ ਹਨ | ਇਸ ਲਈ ਗਿਦਾਊਨ ਨੇ ਸਿਵਾਏ 300 ਸਿਪਾਹੀਆਂ ਦੇ ਬਾਕੀ ਸਾਰਿਆਂ ਨੂੰ ਵਾਪਸ ਘਰ ਭੇਜ ਦਿੱਤਾ |

Image

ਉਸ ਰਾਤ ਪ੍ਰਮੇਸ਼ਵਰ ਨੇ ਗਿਦਾਊਨ ਨੂੰ ਕਿਹਾ, “ਮਿਦ੍ਯਾਨੀਆਂ ਦੇ ਡੇਰੇ ਵਿਚ ਜਾਹ ਅਤੇ ਜਦੋਂ ਤੂੰ ਉਹਨਾਂ ਨੂੰ ਗੱਲਾਂ ਕਰਦੇ ਸੁਣੇ ਤੂੰ ਨਹੀਂ ਡਰੇਂਗਾ | ਇਸ ਲਈ ਉਸ ਰਾਤ ਗਿਦਾਊਨ ਉਹਨਾਂ ਦੇ ਡੇਰੇ ਵਿਚ ਗਿਆ ਅਤੇ ਸੁਣਿਆ ਕਿ ਇੱਕ ਮਿਦ੍ਯਾਨੀ ਸਿਪਾਹੀ ਜੋ ਉਸਨੇ ਆਪਣੇ ਸੁਪਨੇ ਵਿੱਚ ਦੇਖਿਆ ਸੀ ਆਪਣੇ ਮਿੱਤਰ ਨੂੰ ਦੱਸ ਰਿਹਾ ਸੀ | ਉਸ ਦੇ ਮਿੱਤਰ ਨੇ ਕਿਹਾ, “ਇਸ ਦਾ ਮਤਲਬ ਹੈ ਕਿ ਗਿਦਾਊਨ ਦੀ ਸੈਨਾ ਮਿਦ੍ਯਾਨੀ ਸੈਨਾ ਨੂੰ ਹਰਾ ਦੇਵੇਗੀ ! ਜਦੋਂ ਗਿਦਾਊਨ ਨੇ ਸੁਣਿਆ ਤਾਂ ਉਸ ਨੇ ਪ੍ਰਮੇਸ਼ਵਰ ਦੀ ਅਰਾਧਨਾ ਕੀਤੀ |

Image

ਤੱਦ ਗਿਦਾਊਨ ਸਿਪਾਹੀਆਂ ਕੋਲ ਵਾਪਸ ਆਇਆ ਅਤੇ ਹਰ ਇਕ ਨੂੰ ਇਕ ਇਕ ਤੁਰੀ, ਕੱਚਾ ਘੜਾ ਅਤੇ ਮਸ਼ਾਲ ਦਿੱਤੀ | ਜਿੱਥੇ ਮਿਦ੍ਯਾਨੀ ਸੌਂ ਰਹੇ ਸਨ ਉਹਨਂ ਨੇ ਉਹਨਾਂ ਦੀ ਛਾਉਣੀ ਨੂੰ ਘੇਰਾ ਪਾ ਲਿਆ | ਗਿਦਾਊਨ ਦੇ 300 ਸਿਪਾਹੀਆਂ ਕੋਲ ਘੜਿਆਂ ਵਿਚ ਮਸ਼ਾਲਾਂ ਸਨ ਤਾਂ ਕਿ ਮਿਦ੍ਯਾਨੀ ਉਹਨਾਂ ਮਸ਼ਾਲਾਂ ਦੀ ਰੌਸ਼ਨੀ ਨੂੰ ਨਾ ਦੇਖ ਲੈਣ |

Image

ਤੱਦ ਗਿਦਾਊਨ ਦੇ ਸਿਪਾਹੀਆਂ ਨੇ ਇਕੋ ਸਮੇਂ ਤੇਂ ਆਪਣੇ ਘੜੇ ਤੋੜੇ ਅਤੇ ਅਚਾਨਕ ਮਸ਼ਾਲਾਂ ਦੀ ਰੌਸ਼ਨੀ ਦਿਸੀ | ਉਹਨਾਂ ਨੇ ਤੁਰੀਆਂ ਬਜਾਈਆਂ ਅਤੇ ਜੈਕਾਰਾ ਗਜਾਇਆ, “ਯਹੋਵਾ ਅਤੇ ਗਿਦਾਊਨ ਦੀ ਜੈ!”

Image

ਪ੍ਰਮੇਸ਼ਵਰ ਨੇ ਮਿਦ੍ਯਾਨੀਆਂ ਨੂੰ ਉਲਝਣ ਵਿਚ ਪਾ ਦਿੱਤਾ ਅਤੇ ਉਹ ਇਕ ਦੂਸਰੇ ਉੱਤੇ ਹਮਲਾ ਕਰਨ ਲੱਗੇ ਅਤੇ ਮਾਰਨ ਲੱਗੇ | ਛੇਤੀ ਨਾਲ ਬਾਕੀ ਦੇ ਇਸਰਾਏਲੀਆਂ ਨੂੰ ਵੀ ਘਰੋਂ ਬੁਲਾਇਆ ਕਿ ਆਕੇ ਮਿਧ੍ਯਨੀਆਂ ਦਾ ਪਿੱਛਾ ਕਰਨ ਵਿਚ ਮੱਦਦ ਕਰਨ | ਉਹਨਾਂ ਵਿਚੋਂ ਬਹੁਤ ਸਾਰੇ ਮਾਰੇ ਗਏ ਅਤੇ ਬਾਕੀਆਂ ਦਾ ਇਸਰਾਏਲੀਆਂ ਦੇ ਦੇਸ ਦੀਆਂ ਹੱਦਾਂ ਤੋਂ ਬਾਹਰ ਤੱਕ ਪਿੱਛਾ ਕੀਤਾ | ਉਸ ਦਿਨ 120000 ਮਿਦ੍ਯਾਨੀ ਮਾਰੇ ਗਏ | ਪ੍ਰਮੇਸ਼ਵਰ ਨੇ ਇਸਰਾਏਲ ਨੂੰ ਬਚਾਇਆ |

Image

ਲੋਕਾਂ ਨੇ ਗਿਦਾਊਨ ਨੂੰ ਆਪਣਾ ਰਾਜਾ ਬਨਾਉਣਾ ਚਾਹਿਆ | ਗਿਦਾਊਨ ਨੇ ਉਹਨਾਂ ਨੂੰ ਇਸ ਤਰਾਂ ਕਰਨ ਦੀ ਆਗਿਆ ਨਾ ਦਿੱਤੀ ਪਰ ਉਸ ਨੇ ਉਹਨਾਂ ਕੋਲੋਂ ਕੁੱਝ ਸੋਨੇ ਦੀਆਂ ਮੁੰਦੀਆਂ ਮੰਗੀਆਂ ਜਿਹੜੀਆਂ ਉਹਨਾਂ ਸਾਰਿਆਂ ਨੇ ਮਿਦ੍ਯਾਨੀਆਂ ਕੋਲੋਂ ਲਈਆਂ ਸਨ | ਲੋਕਾਂ ਨੇ ਗਿਦਾਊਨ ਨੂੰ ਵੱਡੀ ਮਾਤਰਾ ਵਿੱਚ ਸੋਨਾ ਦਿੱਤਾ |

Image

ਤੱਦ ਗਿਦਾਊਨ ਨੇ ਆਪਣੇ ਪਹਿਨਣ ਲਈ ਮਹਾਂ ਯਾਜਕ ਵਰਗੇ ਖਾਸ ਬਸਤਰ ਬਣਾਉਣ ਲਈ ਉਹ ਸੋਨਾ ਵਰਤਿਆ | ਪਰ ਲੋਕਾਂ ਨੇ ਇਹਨਾਂ ਦੀ ਪੂਜਾ ਕਰਨੀ ਸ਼ੁਰੂ ਕੀਤੀ ਜਿਵੇਂ ਉਹ ਇਕ ਮੂਰਤੀ ਹੋਵੇ | ਇਸ ਲਈ ਪ੍ਰਮੇਸ਼ਵਰ ਨੇ ਫੇਰ ਇਸਰਾਏਲੀਆਂ ਨੂੰ ਸਜਾ ਦਿੱਤੀ ਕਿਉਂਕਿ ਉਹਨਾਂ ਨੇ ਮੂਰਤੀ ਪੂਜਾ ਕੀਤੀ | ਪ੍ਰਮੇਸ਼ਵਰ ਨੇ ਉਹਨਾਂ ਦੇ ਦੁਸ਼ਮਣਾ ਨੂੰ ਆਗਿਆ ਦਿੱਤੀ ਕਿ ਉਹਨਾਂ ਨੂੰ ਹਰਾਉਣ | ਆਖਰਕਾਰ ਉਹਨਾਂ ਨੇ ਫੇਰ ਪ੍ਰਮੇਸ਼ਵਰ ਤੋਂ ਸਹਾਇਤਾ ਮੰਗੀ ਅਤੇ ਪ੍ਰਮੇਸ਼ਵਰ ਨੇ ਇਕ ਹੋਰ ਛੁਟਕਾਰਾ ਦੇਣ ਵਾਲਾ ਭੇਜਿਆ |

Image

ਇਹ ਨਮੂਨਾ ਕਈ ਵਾਰ ਦੁਹਰਾਇਆ ਗਿਆ: ਇਸਰਾਏਲੀ ਪਾਪ ਕਰਦੇ, ਪ੍ਰਮੇਸ਼ਵਰ ਉਹਨਾਂ ਨੂੰ ਸਜਾ ਦਿੰਦਾ, ਉਹ ਤੌਬਾ ਕਰਦੇ, ਅਤੇ ਪ੍ਰਮੇਸ਼ਵਰ ਉਹਨਾਂ ਨੂੰ ਛੁਡਾਉਣ ਲਈ ਛੁਡਾਉਣ ਵਾਲਾ ਭੇਜਦਾ | ਕਈ ਸਾਲਾਂ ਤੋਂ ਪ੍ਰਮੇਸ਼ਵਰ ਨੇ ਬਹੁਤ ਸਾਰੇ ਛੁਡਾਉਣ ਵਾਲੇ ਭੇਜੇ ਜੋ ਇਸਰਾਏਲੀਆਂ ਨੂੰ ਉਹਨਾਂ ਦੇ ਦੁਸ਼ਮਣਾਂ ਤੋਂ ਛੁਡਾਉਣ |

Image

ਆਖਰਕਾਰ, ਲੋਕਾਂ ਨੇ ਪ੍ਰਮੇਸ਼ਵਰ ਕੋਲੋਂ ਇਕ ਰਾਜੇ ਦੀ ਮੰਗ ਕੀਤੀ ਜੋ ਉਹਨਾਂ ਦੀ ਲੜਾਈ ਵਿਚ ਅਗੁਵਾਈ ਕਰੇ | ਉਹ ਇਕ ਲੰਬਾ ਅਤੇ ਤਕੜਾ ਰਾਜਾ ਚਹੁੰਦੇ ਸਨ ਜੋ ਉਹਨਾਂ ਦੀ ਲੜਾਈ ਵਿਚ ਅਗੁਵਾਈ ਕਰੇ ਸਕੇ | ਪ੍ਰਮੇਸ਼ਵਰ ਨੇ ਇਹ ਬੇਨਤੀ ਪਸੰਦ ਨਹੀ ਕੀਤੀ ਪਰ ਫਿਰ ਵੀ ਉਸ ਨੇ ਉਹਨਾਂ ਦੀ ਮੰਗ ਅਨੁਸਾਰ ਇਕ ਰਾਜਾ ਦਿੱਤਾ |

ਬਾਈਬਲ ਕਹਾਣੀ – ਵਿਚੋਂ: _ ਨਿਆਈਆਂ 1-3; 6-8_

17. ਪ੍ਰਮੇਸ਼ਵਰ ਦਾ ਦਾਊਦ ਨਾਲ ਨੇਮ

Image

ਸ਼ਾਊਲ ਇਸਰਾਏਲ ਦਾ ਪਹਿਲਾ ਰਾਜਾ ਸੀ | ਉਹ ਲੰਬਾ ਅਤੇ ਖੂਬਸੂਰਤ ਸੀ, ਬਿਲਕੁੱਲ ਉਸੇ ਤਰਾਂ ਜਿਸ ਤਰਾਂ ਲੋਕ ਚਾਹੁੰਦੇ ਸਨ | ਸ਼ਾਊਲ ਪਹਿਲੇ ਕੁੱਝ ਸਾਲ ਚੰਗਾ ਰਾਜਾ ਰਿਹਾ ਅਤੇ ਉਸ ਨੇ ਇਸਰਾਏਲ ਉੱਤੇ ਰਾਜ ਕੀਤਾ | ਪਰ ਤੱਦ ਉਹ ਬੁਰਾ ਵਿਅਕਤੀ ਬਣ ਗਿਆ ਜਿਸ ਨੇ ਪ੍ਰਮੇਸ਼ਵਰ ਦੀ ਪਾਲਣਾਂ ਨਾ ਕੀਤੀ ਇਸ ਲਈ ਪ੍ਰਮੇਸ਼ਵਰ ਨੇ ਇਕ ਹੋਰ ਵਿਅਕਤੀ ਨੂੰ ਚੁਣ ਲਿਆ ਜੋ ਇਕ ਦਿਨ ਉਸ ਦੀ ਜਗ੍ਹਾ ਰਾਜਾ ਹੋਵੇਗਾ |

Image

ਪ੍ਰਮੇਸ਼ਵਰ ਨੇ ਇਕ ਨੌਜਵਾਨ ਇਸਰਾਏਲੀ ਨੂੰ ਚੁਣਿਆ ਜਿਸ ਦਾ ਨਾਮ ਦਾਊਦ ਸੀ ਕਿ ਸ਼ਾਊਲ ਤੋਂ ਬਾਅਦ ਰਾਜਾ ਬਣੇ | ਦਾਊਦ ਬੈਤਲਹਮ ਨਗਰ ਦਾ ਇਕ ਆਜੜੀ ਸੀ | ਇਕ ਹੋਰ ਸਮੇਂ ਜਦੋਂ ਉਹ ਆਪਣੇ ਪਿਤਾ ਦੀਆਂ ਭੇਡਾਂ ਚਾਰਦਾ ਸੀ ਤਾਂ ਦਾਊਦ ਨੇ ਇਕ ਸ਼ੇਰ ਅਤੇ ਇਕ ਭੇੜੀਏ ਨੂੰ ਮਾਰਿਆ ਜਿਹਨਾਂ ਨੇ ਭੇਡਾਂ ਉੱਤੇ ਹਮਲਾ ਕੀਤਾ ਸੀ | ਦਾਊਦ ਇਕ ਨਮਰ ਅਤੇ ਧਰਮੀ ਵਿਅਕਤੀ ਸੀ ਜੋ ਪ੍ਰਮੇਸ਼ਵਰ ਦੀ ਪਾਲਣਾ ਕਰਦਾ ਅਤੇ ਉਸ ਉੱਤੇ ਭਰੋਸਾ ਰੱਖਦਾ ਸੀ |

Image

ਦਾਊਦ ਇਕ ਮਹਾਨ ਸਿਪਾਹੀ ਅਤੇ ਅਗੁਵਾ ਬਣਿਆ | ਜਦੋਂ ਦਾਊਦ ਅਜੇ ਲੜਕਾ ਹੀ ਸੀ ਉਹ ਇਕ ਦੈਂਤ ਨਾਲ ਲੜਿਆ ਜਿਸ ਦਾ ਨਾਮ ਗੋਲਿਅਥ ਸੀ | ਗੋਲਿਅਥ ਸਿੱਖਿਆ ਹੋਇਆ, ਬਹੁਤ ਤਕੜਾ ਸਿਪਾਹੀ ਸੀ ਅਤੇ ਲਗਭੱਗ ਤਿੰਨ ਮੀਟਰ ਲੰਬਾ ਸੀ | ਪਰ ਪ੍ਰਮੇਸ਼ਵਰ ਨੇ ਗੋਲਿਅਥ ਨੂੰ ਮਾਰਨ ਲਈ ਦਾਊਦ ਦੀ ਮੱਦਦ ਕੀਤੀ | ਉਸ ਤੋਂ ਬਾਅਦ ਦਾਊਦ ਨੇ ਇਸਰਾਏਲ ਦੇ ਦੁਸ਼ਮਣਾਂ ਉੱਤੇ ਬਹੁਤ ਸਾਰੀਆਂ ਜਿੱਤਾਂ ਹਾਸਲ ਕੀਤੀਆਂ ਜਿਸ ਲਈ ਲੋਕ ਉਸ ਦੀ ਪ੍ਰਸੰਸਾ ਕਰਦੇ ਸਨ |

Image

ਦਾਊਦ ਪ੍ਰਤੀ ਲੋਕਾਂ ਦੇ ਪਿਆਰ ਕਰਕੇ ਸ਼ਾਊਲ ਅੰਦਰ ਜਲਨ ਸੀ | ਸ਼ਾਊਲ ਨੇ ਬਹੁਤ ਵਾਰੀ ਉਸ ਨੂੰ ਮਾਰਨਾ ਚਾਹਿਆ ਇਸ ਲਈ ਦਾਊਦ ਉਸ ਤੋਂ ਛੁੱਪ ਗਿਆ | ਇਕ ਦਿਨ ਸ਼ਾਊਲ ਦਾਊਦ ਨੂੰ ਲੱਭ ਰਿਹਾ ਸੀ ਕਿ ਉਸ ਨੂੰ ਮਾਰ ਦੇਵੇ | ਸ਼ਾਊਲ ਇਕ ਗੁਫਾ ਦੇ ਅੰਦਰ ਗਿਆ ਜਿੱਥੇ ਦਾਊਦ ਸ਼ਾਊਲ ਕੋਲੋਂ ਛੁਪਿਆ ਹੋਇਆ ਸੀ,ਪਰ ਸ਼ਾਊਲ ਨੇ ਉਸ ਨੂੰ ਨਾ ਦੇਖਿਆ | ਹੁਣ ਦਾਊਦ ਸ਼ਾਊਲ ਦੇ ਬਹੁਤ ਹੀ ਨਜਦੀਕ ਸੀ ਅਤੇ ਉਸ ਨੂੰ ਮਾਰ ਸਕਦਾ ਸੀ ਪਰ ਉਸ ਨੇ ਐਸਾ ਨਹੀਂ ਕੀਤਾ | ਇਸ ਦੀ ਬਜਾਇ, ਦਾਊਦ ਨੇ ਸ਼ਾਊਲ ਦੇ ਕਪੜੇ ਦੀ ਇਕ ਟਾਕੀ ਕੱਟ ਲਈ ਕਿ ਸ਼ਾਊਲ ਨੂੰ ਦਿਖਾਵੇ ਕਿ ਉਹ ਰਾਜਾ ਬਣਨ ਲਈ ਉਸ ਨੂੰ ਨਹੀਂ ਮਾਰੇਗਾ |

Image

ਆਖਰਕਾਰ ਸ਼ਾਊਲ ਯੁੱਧ ਵਿਚ ਮਾਰਿਆ ਗਿਆ ਅਤੇ ਦਾਊਦ ਇਸਰਾਏਲ ਦਾ ਰਾਜਾ ਬਣ ਗਿਆ | ਉਹ ਇਕ ਚੰਗਾ ਰਾਜਾ ਸੀ ਅਤੇ ਲੋਕ ਉਸਨੂੰ ਪਿਆਰ ਕਰਦੇ ਸਨ | ਪ੍ਰਮੇਸ਼ਵਰ ਨੇ ਦਾਊਦ ਨੂੰ ਬਰਕਤ ਦਿੱਤੀ ਅਤੇ ਉਹ ਸਫਲ ਹੋਇਆ | ਦਾਊਦ ਨੇ ਬਹੁਤ ਸਾਰੀਆਂ ਲੜਾਈਆਂ ਲੜੀਆਂ ਅਤੇ ਪ੍ਰਮੇਸ਼ਵਰ ਨੇ ਇਸਰਾਏਲ ਦੇ ਦੁਸ਼ਮਣਾਂ ਨੂੰ ਹਰਾਉਣ ਵਿਚ ਮੱਦਦ ਕੀਤੀ | ਦਾਊਦ ਨੇ ਯਰੂਸ਼ਲਮ ਨੂੰ ਜਿੱਤਿਆ ਅਤੇ ਆਪਣਾ ਰਾਜਧਾਨੀ ਸ਼ਹਿਰ ਬਣਾਇਆ | ਦਾਊਦ ਦੇ ਰਾਜ ਕਾਲ ਵਿਚ ਇਸਰਾਏਲ ਤਾਕਤਵਰ ਅਤੇ ਧਨੀ ਬਣਿਆ |

Image

ਦਾਊਦ ਇਕ ਮੰਦਰ ਬਨਾਉਣਾ ਚਹੁੰਦਾ ਸੀ ਜਿੱਥੇ ਸਾਰੇ ਇਸਰਾਏਲੀ ਪ੍ਰਮੇਸ਼ਵਰ ਦੀ ਬੰਦਗੀ ਕਰਨ ਅਤੇ ਉਸ ਨੂੰ ਬਲੀਆਂ ਭੇਂਟ ਕਰਨ | ਲਗਭੱਗ 400 ਸਾਲਾਂ ਤੋਂ ਲੋਕ ਮੂਸਾ ਦੁਆਰਾ ਬਣਾਏ ਗਏ ਮਿਲਾਪ ਦੇ ਤੰਬੂ ਸਾਹਮਣੇ ਪ੍ਰਮੇਸ਼ਵਰ ਦੀ ਬੰਦਗੀ ਕਰਦੇ ਅਤੇ ਬਲੀਆਂ ਦਿੰਦੇ ਸਨ |

Image

ਪਰ ਪ੍ਰਮੇਸ਼ਵਰ ਨੇ ਦਾਊਦ ਕੋਲ ਨਬੀ ਨਾਥਾਨ ਨੂੰ ਇਸ ਸੰਦੇਸ਼ ਨਾਲ ਭੇਜਿਆ, “ਕਿਉਂਕਿ ਤੂੰ ਇਕ ਯੁੱਧ ਵਾਲਾ ਵਿਅਕਤੀ ਹੈਂ, ਤੂੰ ਮੇਰੇ ਲਈ ਇਹ ਮੰਦਰ ਨਹੀਂ ਬਣਾਵੇਗਾ | ਤੇਰਾ ਪੁੱਤਰ ਇਸ ਨੂੰ ਬਣਾਵੇਗਾ | ਪਰ, ਮੈਂ ਤੈਨੂੰ ਬਹੁਤਾਇਤ ਨਾਲ ਬਰਕਤ ਦੇਵਾਂਗਾ | ਤੇਰੀ ਔਲਾਦ ਵਿਚੋਂ ਇਕ ਮੇਰੇ ਲੋਕਾਂ ਉੱਤੇ ਹਮੇਸ਼ਾਂ ਲਈ ਰਾਜਾ ਹੋਵੇਗਾ !” ਦਾਊਦ ਦੀ ਔਲਾਦ ਵਿਚੋਂ ਹਮੇਸ਼ਾਂ ਰਾਜ ਕਰਨ ਵਾਲਾ ਸਿਰਫ ਮਸੀਹਾ ਹੀ ਹੋ ਸਕਦਾ ਹੈ | ਮਸੀਹਾ ਪ੍ਰਮੇਸ਼ਵਰ ਦਾ ਇਕ ਚੁੱਣਿਆ ਹੋਇਆ ਹੈ ਜੋ ਸੰਸਾਰ ਦੇ ਲੋਕਾਂ ਨੂੰ ਉਹਨਾਂ ਦੇ ਪਾਪ ਤੋਂ ਬਚਾਵੇਗਾ |

Image

ਜਦੋਂ ਦਾਊਦ ਨੇ ਇਹ ਵਚਨ ਸੁਣੇ ਤਾਂ ਉਸ ਨੇ ਇਕ ਦਮ ਪ੍ਰਮੇਸ਼ਵਰ ਦਾ ਧੰਨਵਾਦ ਕੀਤਾ ਅਤੇ ਉਸ ਦੀ ਅਰਾਧਨਾ ਕੀਤੀ ਕਿਉਂਕਿ ਉਸ ਨੇ ਦਾਊਦ ਨਾਲ ਇਸ ਮਹਾਨ ਆਦਰ ਅਤੇ ਬਹੁਤੀਆਂ ਬਰਕਤਾਂ ਲਈ ਵਾਇਦਾ ਕੀਤਾ ਸੀ | ਦਾਊਦ ਨਹੀਂ ਜਾਣਦਾ ਸੀ ਕਿ ਪ੍ਰਮੇਸ਼ਵਰ ਇਹਨਾਂ ਗੱਲਾਂ ਨੂੰ ਕਦੋਂ ਕਰੇਗਾ | ਪਰ ਜਿੱਦਾਂ ਇਹ ਹੋਇਆ, ਇਸ ਤੋਂ ਪਹਿਲਾਂ ਕਿ ਮਸੀਹਾ ਆਉਂਦਾ ਇਸਰਾਏਲੀਆਂ ਨੂੰ ਲੰਬਾ ਸਮਾਂ ਇੰਤਜਾਰ ਕਰਨਾ ਪਿਆ, ਲਗਭੱਗ 1000 ਸਾਲ |

Image

ਦਾਊਦ ਨੇ ਬਹੁਤ ਸਾਲ ਧਰਮ ਅਤੇ ਵਿਸ਼ਵਾਸਯੋਗਤਾ ਨਾਲ ਰਾਜ ਕੀਤਾ ਅਤੇ ਪ੍ਰਮੇਸ਼ਵਰ ਨੇ ਉਸ ਨੂੰ ਬਰਕਤ ਦਿੱਤੀ | ਫਿਰ ਵੀ, ਉਸ ਦੇ ਜੀਵਨ ਦੇ ਅੰਤ ਵਿਚ ਉਸ ਨੇ ਪ੍ਰਮੇਸ਼ਵਰ ਵਿਰੁੱਧ ਭਿਆਨਕ ਪਾਪ ਕੀਤਾ |

Image

ਇਕ ਦਿਨ, ਜਦੋਂ ਦਾਊਦ ਦੇ ਸਾਰੇ ਸਿਪਾਹੀ ਘਰ ਤੋਂ ਦੂਰ ਯੁੱਧ ਲੜ ਰਹੇ ਸਨ ਤਾਂ ਉਸਨੇ ਆਪਣੇ ਮਹਿਲ ਤੋਂ ਬਾਹਰ ਦੇਖਿਆ ਅਤੇ ਇਕ ਖੂਬਸੂਰਤ ਔਰਤ ਨੂੰ ਨਹਾਉਂਦੀ ਦੇਖਿਆ | ਉਸ ਦਾ ਨਾਮ ਬਥਸ਼ਬਾ ਸੀ |

Image

ਇਸ ਕਿ ਬਜਾਏ ਦਾਊਦ ਆਪਣਾਂ ਧਿਆਨ ਹਟਾਉਂਦਾ ਉਸ ਨੇ ਕਿਸੇ ਨੂੰ ਭੇਜਿਆ ਕਿ ਉਸ ਔਰਤ ਨੂੰ ਲਿਆਵੇ | ਉਸ ਨੇ ਉਸ ਨਾਲ ਸੰਗ ਕੀਤਾ ਅਤੇ ਉਸ ਨੂੰ ਭੇਜ ਦਿੱਤਾ | ਕੁੱਝ ਸਮੇਂ ਬਾਅਦ ਬਥਸ਼ਬਾ ਨੇ ਦਾਊਦ ਕੋਲ ਸੰਦੇਸ਼ ਭੇਜਿਆ ਕਿ ਉਹ ਗਰਭਵਤੀ ਹੈ |

Image

ਬਥਸ਼ਬਾ ਦਾ ਪਤੀ ਊਰਿਯਾਹ ਦਾਊਦ ਦਾ ਵਧੀਆ ਸਿਪਾਹੀ ਸੀ | ਦਾਊਦ ਨੇ ਊਰਿਯਾਹ ਨੂੰ ਯੁੱਧ ਵਿਚੋਂ ਪਿੱਛੇ ਬੁਲਾਇਆ ਅਤੇ ਉਸ ਨੂੰ ਕਿਹਾ ਜਾਹ ਅਤੇ ਆਪਣੀ ਪਤਨੀ ਨਾਲ ਸੌਂ ਜਾਹ | ਪਰ ਊਰਿਯਾਹ ਨੇ ਘਰ ਜਾਣ ਤੋਂ ਇਨਕਾਰ ਕੀਤਾ ਜਦ ਬਾਕੀ ਦੇ ਦੂਸਰੇ ਸਿਪਾਹੀ ਯੁੱਧ ਵਿਚ ਹਨ | ਇਸ ਲਈ ਦਾਊਦ ਨੇ ਊਰਿਯਾਹ ਨੂੰ ਯੁੱਧ ਵਿਚ ਵਾਪਸ ਭੇਜ ਦਿੱਤਾ ਅਤੇ ਜਰਨਲ ਨੂੰ ਕਿਹਾ ਕਿ ਉਸ ਨੂੰ ਉਸ ਜਗ੍ਹਾ ਤੇ ਰੱਖੇ ਜਿੱਥੇ ਦੁਸ਼ਮਨ ਤਕੜਾ ਹੋਵੇ ਤਾਂ ਕਿ ਉਹ ਮਾਰਿਆ ਜਾਵੇ |

Image

ਊਰਿਯਾਹ ਦੇ ਮਾਰਨ ਤੋਂ ਬਾਅਦ ਦਾਊਦ ਨੇ ਬਥਸ਼ਬਾ ਨਾਲ ਵਿਆਹ ਕਰ ਲਿਆ | ਬਾਅਦ ਵਿਚ, ਉਸ ਨੇ ਦਾਊਦ ਦੇ ਲੜਕੇ ਨੂੰ ਜਨਮ ਦਿੱਤਾ | ਜੋ ਕੁੱਝ ਦਾਊਦ ਨੇ ਕੀਤਾ ਸੀ ਉਸ ਉੱਤੇ ਪ੍ਰਮੇਸ਼ਵਰ ਬਹੁਤ ਗੁੱਸੇ ਸੀ ਇਸ ਲਈ ਉਸ ਨੇ ਨਬੀ ਨਾਥਾਨ ਨੂੰ ਭੇਜਿਆ ਕਿ ਦਾਊਦ ਦੱਸੇ ਕਿ ਉਸ ਦਸ ਪਾਪ ਕਿੰਨਾ ਬੁਰਾ ਸੀ | ਦਾਊਦ ਨੇ ਆਪਣੇ ਪਾਪ ਤੋਂ ਤੌਬਾ ਕੀਤੀ ਅਤੇ ਪ੍ਰਮੇਸ਼ਵਰ ਨੇ ਉਸ ਨੂੰ ਮਾਫ਼ ਕੀਤਾ | ਆਪਣੀ ਬਾਕੀ ਜਿੰਦਗੀ, ਦਾਊਦ ਨੇ ਪ੍ਰਮੇਸ਼ਵਰ ਦੀ ਪਾਲਣਾ ਕੀਤੀ ਅਤੇ ਉਸ ਦੇ ਪਿੱਛੇ ਚੱਲਿਆ, ਇਥੋਂ ਤੱਕ ਕੇ ਮੁਸਕਲ ਘੜੀ ਵਿਚ ਵੀ |

Image

ਪਰ ਦਾਊਦ ਦੇ ਪਾਪ ਦੀ ਸਜਾ ਵਜੋਂ ਉਸਦਾ ਲੜਕਾ ਮਰ ਗਿਆ | ਅਤੇ ਉਸਦੇ ਬਾਕੀ ਜੀਵਨ ਕਾਲ ਵਿਚ ਉਸਦ ਪਰੀਵਾਰ ਲੜਦਾ ਰਿਹਾ ਅਤੇ ਦਾਊਦ ਦੀ ਸ਼ਕਤੀ ਬਹੁਤ ਘੱਟ ਗਈ ਸੀ | ਚਾਹੇ ਦਾਊਦ ਬੇਵਫਾ ਹੋਇਆ ਪਰ ਪ੍ਰਮੇਸ਼ਵਰ ਫਿਰ ਵੀ ਉਸ ਨਾਲ ਕੀਤੇ ਵਾਦਿਆਂ ਪ੍ਰਤੀ ਵਫ਼ਾਦਾਰ ਰਿਹਾ | ਬਾਅਦ ਵਿਚ, ਦਾਊਦ ਅਤੇ ਬਥਸ਼ਬਾ ਦੇ ਇਕ ਹੋਰ ਪੁੱਤਰ ਹੋਇਆ ਉਹਨਾਂ ਨੇ ਉਸ ਦਾ ਨਾਮ ਸੁਲੇਮਾਨ ਰੱਖਿਆ |

ਬਾਈਬਲ ਕਹਾਣੀ – ਵਿਚੋਂ: _ 1 ਸੈਮੁਏਲ _ 10; 15-19; 24; 31; 2 _ ਸੈਮੁਏਲ 5; 7; 11-12_

18. ਵੰਡਿਆ ਹੋਇਆ ਰਾਜ

Image

ਬਹੁਤ ਸਾਲ ਬਾਅਦ, ਦਾਊਦ ਮਰ ਗਿਆ ਅਤੇ ਉਸਦਾ ਪੱਤਰ ਸੁਲੇਮਾਨ ਇਸਰਾਏਲ ਉੱਤੇ ਰਾਜ ਕਰਨ ਲੱਗਾ | ਪ੍ਰਮੇਸ਼ਵਰ ਨੇ ਸੁਲੇਮਾਨ ਨਾਲ ਗੱਲ ਕੀਤੀ ਅਤੇ ਪੁੱਛਿਆ ਕਿ ਉਹ ਸੱਭ ਤੋਂ ਜਿਆਦਾ ਕਿ ਚਹੁੰਦਾ ਹੈ | ਜਦੋਂ ਸੁਲੇਮਾਨ ਨੇ ਬੁੱਧੀ ਮੰਗੀ ਤਾਂ ਪ੍ਰਮੇਸ਼ਵਰ ਖੁਸ਼ ਹੋਇਆ ਅਤੇ ਉਸ ਨੂੰ ਸੰਸਾਰ ਦਾ ਸੱਭ ਤੋਂ ਬੁੱਧੀਮਾਨ ਵਿਅਕਤੀ ਬਣਾਇਆ | ਸੁਲੇਮਾਨ ਨੇ ਬਹੁਤ ਗੱਲਾਂ ਸਿੱਖੀਆਂ ਅਤੇ ਬਹੁਤ ਬੁੱਧੀਮਾਨ ਨਿਆਈਂ ਬਣਿਆ | ਪ੍ਰਮੇਸ਼ਵਰ ਨੇ ਉਸ ਨੂੰ ਬਹੁਤ ਧਨੀ ਵੀ ਬਣਾਇਆ |

Image

ਸੁਲੇਮਾਨ ਨੇ ਯਰੁਸ਼ਲਮ ਵਿਚ ਮੰਦਰ ਬਣਾਇਆ ਜਿਸ ਲਈ ਉਸ ਦੇ ਪਿਤਾ ਨੇ ਯੋਜਨਾ ਬਣਾਈ ਅਤੇ ਸਮਾਨ ਇੱਕਠਾ ਕੀਤਾ ਸੀ | ਹੁਣ ਲੋਕ ਮਿਲਾਪ ਵਾਲੇ ਤੰਬੂ ਦੀ ਬਜਾਏ ਪ੍ਰਮੇਸ਼ਵਰ ਦੀ ਅਰਾਧਨਾ ਅਤੇ ਬਲੀਦਾਨ ਮੰਦਰ ਵਿਚ ਚੜਾਉਂਦੇ ਸਨ | ਪ੍ਰਮੇਸ਼ਵਰ ਆਇਆ ਅਤੇ ਮੰਦਰ ਵਿਚ ਵਿਰਾਜਮਾਨ ਹੋਇਆ ਅਤੇ ਆਪਣੇ ਲੋਕਾਂ ਨਾਲ ਵਾਸ ਕੀਤਾ |

Image

ਪਰ ਸੁਲੇਮਾਨ ਦੂਸਰੇ ਦੇਸਾਂ ਦੀਆਂ ਔਰਤਾਂ ਨੂੰ ਪਸੰਦ ਕਰਦਾ ਸੀ | ਉਸ ਨੇ ਬਹੁਤ ਸਾਰੀਆਂ ਔਰਤਾਂ ਨਾਲ ਵਿਆਹ ਕਰਕੇ ਪ੍ਰਮੇਸ਼ਵਰ ਪ੍ਰਤੀ ਅਣਆਗਿਆਕਾਰੀ ਕੀਤੀ ਜੋ ਲਗਭੱਗ 1000 ਔਰਤਾਂ ਸਨ | ਜਿਆਦਾਤਰ ਇਹ ਔਰਤਾਂ ਬੇਗਾਨੇ ਦੇਸਾਂ ਤੋਂ ਸਨ ਜਿਹਨਾਂ ਨੇ ਆਪਣੇ ਨਾਲ ਆਪਣੇ ਦੇਵਤੇ ਲਿਆਂਦੇ ਅਤੇ ਉਹਨਾਂ ਦੀ ਪੂਜਾ ਜਾਰੀ ਰੱਖੀ | ਜਦੋਂ ਸੁਲੇਮਾਨ ਬੁੱਡਾ ਹੋ ਗਿਆ ਤਾਂ ਉਸ ਨੇ ਵੀ ਉਹਨਾਂ ਦੀ ਪੂਜਾ ਕੀਤੀ |

Image

ਪ੍ਰਮੇਸ਼ਵਰ ਸੁਲੇਮਾਨ ਨਾਲ ਗੁੱਸੇ ਸੀ ਅਤੇ ਸੁਲੇਮਾਨ ਦੀ ਅਣਆਗਿਆਕਾਰੀ ਦੀ ਸਜਾ ਵਜੋਂ ਸੁਲੇਮਾਨ ਦੀ ਮੌਤ ਤੋਂ ਬਾਅਦ ਉਹ ਇਸਰਾਏਲ ਨੂੰ ਦੋ ਰਾਜਾਂ ਵਿਚ ਵੰਡ ਦੇਵੇਗਾ |

Image

ਸੁਲੇਮਾਨ ਦੀ ਮੌਤ ਤੋਂ ਬਾਅਦ ਉਸ ਦਾ ਪੁੱਤਰ ਰਹਬੁਆਮ ਰਾਜਾ ਬਣਿਆ | ਰਹਬੁਆਮ ਇਕ ਮੂਰਖ ਵਿਅਕਤੀ ਸੀ | ਇਸਰਾਏਲ ਜਾਤੀ ਦੇ ਸਾਰੇ ਲੋਕ ਇਕਠੇ ਮਿਲਕੇ ਉਸਨੂੰ ਰਾਜਾ ਥਾਪਣ ਆਏ | ਸੱਭ ਲੋਕਾਂ ਨੇ ਸ਼ਿਕਾਇਤ ਕੀਤੀ ਕਿ ਉਸ ਦੇ ਪਿਤਾ ਨੇ ਉਹਨਾਂ ਤੋਂ ਬਹੁਤ ਮੇਹਨਤ ਕਰਾਈ ਅਤੇ ਬਹੁਤ ਕਰ ਭਰਾਇਆ |

Image

ਰਹਬੁਆਮ ਨੇ ਮੂਰਖਤਾ ਨਾਲ ਉੱਤਰ ਦਿੱਤਾ, “ਤੁਸੀਂ ਸੋਚਦੇ ਹੋ ਕੇ ਮੇਰੇ ਪਿਤਾ ਨੇ ਤੁਹਾਡੇ ਕੋਲੋਂ ਸਖਤ ਮੇਹਨਤ ਕਰਾਈ, ਪਰ ਮੈਂ ਤੁਹਾਡੀ ਮੇਹਨਤ ਉਸ ਨਾਲੋਂ ਵੀ ਜਿਆਦਾ ਸਖਤ ਕਰਾਂਗਾ ਅਤੇ ਉਸ ਨਾਲੋਂ ਵੀ ਜਿਆਦਾ ਕਰੜੀ ਸਜਾ ਦੇਵਾਂਗਾ |”

Image

ਇਸਰਾਏਲ ਦੇ ਦਸ ਗੋਤਰਾਂ ਨੇ ਰਹਬੁਆਮ ਵਿਰੁਧ ਬਗਾਵਤ ਕੀਤੀ | ਸਿਰਫ ਦੋ ਗੋਤਰ ਹੀ ਉਸ ਪ੍ਰਤੀ ਵਫ਼ਾਦਾਰ ਰਹੇ | ਇਹ ਦੋ ਗੋਤਰ ਯਹੂਦਾ ਦਾ ਰਾਜ ਬਣਿਆ |

Image

ਇਸਰਾਏਲ ਜਾਤੀ ਦੇ ਦੂਸਰੇ ਦਸ ਗੋਤਰ ਜਿਹਨਾਂ ਨੇ ਰਹਬੁਆਮ ਦੇ ਵਿਰੁਧ ਬਗਾਵਤ ਕੀਤੀ ਸੀ ਇਕ ਵਿਅਕਤੀ ਨੂੰ ਰਾਜਾ ਹੋਣ ਲਈ ਠਹਿਰਾਇਆ ਜਿਸਦਾ ਨਾਮ ਯਾਰਾਬੁਆਮ ਸੀ | ਉਹਨਾਂ ਨੇ ਆਪਣੇ ਰਾਜ ਨੂੰ ਦੇਸ ਦੇ ਉੱਤਰੀ ਭਾਗ ਵਿੱਚ ਸਥਾਪਤ ਕੀਤਾ ਅਤੇ ਉਹ ਇਸਰਾਏਲ ਦਾ ਰਾਜ ਕਹਾਇਆ |

Image

ਯਾਰਾਬੁਆਮ ਨੇ ਪ੍ਰਮੇਸ਼ਵਰ ਵਿਰੁਧ ਬਗਾਵਤ ਕੀਤੀ ਅਤੇ ਲੋਕਾਂ ਕੋਲੋਂ ਪਾਪ ਕਰਾਇਆ | ਉਸ ਨੇ ਆਪਣੇ ਲੋਕਾਂ ਲਈ ਦੋ ਮੂਰਤੀਆਂ ਬਣਾਈਆਂ ਕਿ ਉਹਨਾਂ ਦੀ ਪੂਜਾ ਕਰਨ ਇਸ ਦੀ ਬਜਾਏ ਕਿ ਯਹੂਦਾ ਰਾਜ ਦੇ ਮੰਦਰ ਜਾਣ |

Image

ਯਹੂਦਾ ਅਤੇ ਇਸਰਾਏਲ ਰਾਜ ਇਕ ਦੂਸਰੇ ਦੇ ਦੁਸ਼ਮਣ ਬਣ ਗਏ ਅਤੇ ਹਮੇਸ਼ਾਂ ਆਪਸ ਵਿਚ ਲੜਨ ਲੱਗੇ |

Image

ਨਵੇਂ ਰਾਜ ਇਸਰਾਏਲ ਵਿਚ ਸਾਰੇ ਰਾਜੇ ਬੁਰੇ ਸਨ | ਇਹ ਬਹੁਤ ਸਾਰੇ ਰਾਜੇ ਦੂਸਰੇ ਇਸਰਾਏਲੀਆਂ ਦੁਆਰਾ ਮਾਰੇ ਗਏ ਜੋ ਆਪਣੀਆਂ ਜਗਾਵਾਂ ਦੇ ਰਾਜੇ ਬਣਨਾ ਚਾਹੁੰਦੇ ਸਨ |

Image

ਸਾਰੇ ਰਾਜੇ ਅਤੇ ਇਸਰਾਏਲ ਰਾਜ ਦੇ ਲਗ ਭੱਗ ਸਾਰੇ ਲੋਕਾਂ ਨੇ ਬੁੱਤਾਂ ਦੀ ਪੂਜਾ ਕੀਤੀ | ਉਹਨਾਂ ਦੀ ਮੂਰਤੀ ਪੂਜਾ ਵਿਚ ਆਮ ਤੌਰ ਤੇ ਜਨਾਹਕਾਰੀ ਅਤੇ ਬੱਚਿਆਂ ਦੀਆਂ ਬਲੀਆਂ ਸ਼ਾਮਲ ਹੁੰਦੀਆਂ ਸਨ |

Image

ਯਹੂਦਾ ਰਾਜ ਦੇ ਰਾਜੇ ਦਾਊਦ ਦੀ ਸੰਤਾਨ ਸਨ | ਇਹਨਾਂ ਵਿਚੋਂ ਕੁੱਝ ਰਾਜੇ ਚੰਗੇ ਵਿਅਕਤੀ ਸਨ ਜਿਹਨਾਂ ਨੇ ਧਰਮ ਨਾਲ ਰਾਜ ਕੀਤਾ ਅਤੇ ਪ੍ਰਮੇਸ਼ਵਰ ਦੀ ਬੰਦਗੀ ਕੀਤੀ | ਪਰ ਜਿਆਦਾਤਰ ਯਹੂਦਾ ਦੇ ਰਾਜੇ ਬੁਰੇ, ਭਰਿਸ਼ਟ ਅਤੇ ਮੂਰਤੀ ਪੂਜਕ ਸਨ | ਕੁੱਝ ਰਾਜਿਆਂ ਨੇ ਆਪਣੇ ਬੱਚੇ ਝੂਠੇ ਦੇਵਤਿਆਂ ਅੱਗੇ ਬਲੀਦਾਨ ਕਰ ਦਿੱਤੇ | ਜਿਆਦਾਤਰ ਯਹੂਦਾ ਦੇ ਲੋਕਾਂ ਨੇ ਵੀ ਪ੍ਰਮੇਸ਼ਵਰ ਵਿਰੁਧ ਬਗਾਵਤ ਕੀਤੀ ਅਤੇ ਦੂਸਰੇ ਦੇਵਤਿਆਂ ਦੀ ਪੂਜਾ ਕੀਤੀ |

ਬਾਈਬਲ ਕਹਾਣੀ – ਵਿਚੋਂ: _ 1 ਰਾਜਾ 1-6; 11-12_

19. ਨਬੀ

Image

ਇਸਰਾਏਲ ਦੇ ਇਤਹਾਸ ਵਿਚ ਪ੍ਰਮੇਸ਼ਵਰ ਨੇ ਉਹਨਾਂ ਲਈ ਨਬੀ ਭੇਜੇ | ਨਬੀਆਂ ਨੇ ਪ੍ਰਮੇਸ਼ਵਰ ਤੋਂ ਸੰਦੇਸ਼ ਸੁਣੇ ਅਤੇ ਪ੍ਰਮੇਸ਼ਵਰ ਦੇ ਸੰਦੇਸ਼ ਲੋਕਾਂ ਨੂੰ ਦੱਸੇ |

Image

ਏਲੀਆਹਹ ਇਕ ਨਬੀ ਸੀ ਜਦੋਂ ਅਹਾਬ ਇਸਰਾਏਲ ਦੇ ਰਾਜ ਉੱਤੇ ਹਕੂਮਤ ਕਰਦਾ ਸੀ | ਅਹਾਬ ਇਕ ਬੁਰਾ ਵਿਅਕਤੀ ਸੀ ਜਿਸ ਨੇ ਲੋਕਾਂ ਨੂੰ ਝੂਠੇ ਦੇਵਤੇ ਦੀ ਪੂਜਾ ਕਰਨ ਲਈ ਉਤਸ਼ਾਹਿਤ ਕਰਦਾ ਸੀ ਜਿਸ ਦਾ ਨਾਮ ਬਾਲ ਸੀ | ਏਲੀਆਹਹ ਨੇ ਅਹਾਬ ਨੂੰ ਕਿਹਾ, “ਮੈਂ ਜਦ ਤੱਕ ਨਾ ਕਹਾਂ ਇਸਰਾਏਲ ਰਾਜ ਵਿਚ ਕੋਈ ਬਾਰਸ਼ ਨਹੀਂ ਹੋਵੇਗੀ ਅਤੇ ਨਾ ਤ੍ਰੇਲ ਪਵੇਗੀ | ਇਸ ਗੱਲ ਨੇ ਅਹਾਬ ਨੂੰ ਬਹੁਤ ਗੁੱਸੇ ਕੀਤਾ |

Image

ਪ੍ਰਮੇਸ਼ਵਰ ਨੇ ਏਲੀਆਹ ਨੂੰ ਕਿਹਾ ਕਿ ਉਹ ਅਹਾਬ ਕੋਲੋਂ ਜੋ ਉਸ ਨੂੰ ਮਾਰਨਾ ਚਾਹੁੰਦਾ ਸੀ ਭੱਜ ਕੇ ਜੰਗਲ ਵਿਚ ਇਕ ਨਾਲੇ ਕੋਲ ਛੁੱਪ ਜਾਵੇ | ਹਰ ਸ਼ਾਮ ਸਵੇਰੇ ਪੰਛੀ ਉਸ ਲਈ ਰੋਟੀ ਅਤੇ ਮੀਟ ਲਿਆਉਂਦੇ ਸਨ | ਅਹਾਬ ਅਤੇ ਉਸ ਦੀ ਸੈਨਾ ਨੇ ਏਲੀਆਹ ਨੂੰ ਲੱਭਿਆ ਪਰ ਉਸ ਨੂੰ ਨਾ ਲੱਭ ਸਕੇ | ਅਕਾਲ ਏਨਾ ਭਿਆਨਕ ਸੀ ਕਿ ਨਾਲਾ ਵੀ ਸੁੱਕ ਗਿਆ |

Image

ਇਸ ਲਈ ਏਲੀਆਹ ਗੁਆਂਢੀ ਦੇਸ ਵਿਚ ਚਲਾ ਗਿਆ | ਅਕਾਲ ਦੇ ਕਾਰਨ ਉਸ ਦੇਸ ਵਿਚ ਇਕ ਵਿੱਧਵਾ ਅਤੇ ਉਸਦੇ ਦਾ ਪੁੱਤਰ ਭੋਜਨ ਲਗ ਭੱਗ ਖਤਮ ਹੋ ਚੁੱਕਾ ਸੀ | ਪਰ ਉਹਨਾਂ ਨੇ ਏਲੀਆਹ ਦੀ ਦੇਖ ਭਾਲ ਕੀਤੀ ਅਤੇ ਪ੍ਰਮੇਸ਼ਵਰ ਨੇ ਉਹਨਾਂ ਲਈ ਮੁਹੈਈਆ ਕੀਤਾ ਕਿ ਉਹਨਾਂ ਦੇ ਮਟਕੇ ਦਾ ਆਟਾ ਅਤੇ ਕੁੱਪੀ ਦਾ ਤੇਲ ਕਦੀ ਨਹੀਂ ਮੁੱਕਿਆ | ਪੂਰੇ ਅਕਾਲ ਦੇ ਸਮੇਂ ਉਹਨਾਂ ਕੋਲ ਭੋਜਨ ਸੀ | ਏਲੀਆਹ ਉੱਥੇ ਕਈ ਸਾਲ ਰਿਹਾ |

Image

ਸਾਢੇ ਤਿੰਨ ਸਾਲ ਬਾਅਦ ਪ੍ਰਮੇਸ਼ਵਰ ਨੇ ਏਲੀਆਹ ਨੂੰ ਕਿਹਾ ਕਿ ਉਹ ਇਸਰਾਏਲ ਦੇ ਰਾਜ ਵਿਚ ਵਾਪਸ ਜਾਏ ਅਤੇ ਅਹਾਬ ਨੂੰ ਕਹੇ ਕਿ ਉਹ ਬਾਰਸ਼ ਭੇਜਣ ਜਾ ਰਿਹਾ ਹੈ | ਜਦੋਂ ਅਹਾਬ ਨੇ ਏਲੀਆਹ ਨੂੰ ਦੇਖਿਆ ਉਸ ਨੇ ਕਿਹਾ, “ਤਾਂ ਤੂੰ ਇਥੇ ਆ ਗਿਆਂ, ਗੜਬੜੀ ਕਰਨ ਵਾਲੇ!” ਏਲੀਆਹ ਨੇ ਉਸ ਨੂੰ ਕਿਹਾ, “ਤੂੰ ਗੜਬੜੀ ਕਰਨ ਵਾਲਾ ਹੈਂ ! ਤੂੰ ਯਹੋਵਾਹ ਸੱਚੇ ਪ੍ਰਮੇਸ਼ਵਰ ਨੂੰ ਛੱਡ ਚੁੱਕਾ ਹੈਂ ਅਤੇ ਬਾਲ ਦੀ ਪੂਜਾ ਕੀਤੀ | ਇਸਰਾਏਲ ਰਾਜ ਦੇ ਸਾਰੇ ਲੋਕਾਂ ਨੂੰ ਕਰਮਲ ਪਹਾੜ ਤੇ ਲਿਆ |

Image

ਬਾਲ ਦੇ 450 ਨਬੀਆਂ ਸਮੇਤ ਇਸਰਾਏਲ ਰਾਜ ਦੇ ਸਾਰੇ ਲੋਕਾਂ ਨੂੰ ਕਰਮਲ ਪਹਾੜ ਤੇ ਲਿਆ | ਏਲੀਆਹ ਨੇ ਲੋਕਾਂ ਨੂੰ ਕਿਹਾ, “ਤੁਸੀਂ ਕੱਦ ਤੱਕ ਆਪਣੇ ਮਨਾਂ ਨੂੰ ਬਦਲਦੇ ਰਹੋਂਗੇ ? ਜੇ ਯਹੋਵਾਹ ਪ੍ਰਮੇਸ਼ਵਰ ਤਾਂ ਉਸ ਦੀ ਸੇਵਾ ਕਰੋ ! ਜੇ ਬਾਲ ਪ੍ਰਮੇਸ਼ਵਰ ਹੈ ਤਾਂ ਉਸ ਸੀ ਪੂਜਾ ਕਰੋ !”

Image

ਤੱਦ ਏਲੀਆਹ ਨੇ ਬਾਲ ਦੇ ਨਬੀਆਂ ਨੂੰ ਕਿਹਾ, “ਇਕ ਬਲਦ ਨੂੰ ਮਾਰੋ ਅਤੇ ਬਲੀ ਤਿਆਰ ਕਰੋ ਪਰ ਅੱਗ ਨਹੀਂ ਲਗਾਉਣੀ | ਮੈਂ ਵੀ ਐਸਾ ਹੀ ਕਰਾਂਗਾ | ਜਿਹੜਾ ਪ੍ਰਮੇਸ਼ਵਰ ਅੱਗ ਨਾਲ ਉੱਤਰ ਦੇਵੇਗਾ ਉਹੀ ਸੱਚਾ ਪ੍ਰਮੇਸ਼ਵਰ ਹੋਵੇਗਾ |” ਇਸ ਲਈ ਬਾਲ ਦੇ ਪੁਜਾਰੀਆਂ ਨੇ ਬਲੀ ਤਿਆਰ ਕੀਤੀ ਪਰ ਅੱਗ ਨਾ ਲਾਈ |

Image

ਤੱਦ ਬਾਲ ਦੇ ਨਬੀਆਂ ਨੇ ਬਾਲ ਅੱਗੇ ਪ੍ਰਾਰਥਨਾ ਕੀਤੀ, “ਹੇ ਬਾਲ ਸਾਡੀ ਸੁਣ!” ਸਾਰਾ ਦਿਨ ਉਹਨਾਂ ਨੇ ਪ੍ਰਾਰਥਨਾ ਕੀਤੀ ਅਤੇ ਜੈਕਾਰੇ ਗਜਾਏ ਇਥੋਂ ਤੱਕ ਕੇ ਛੁਰੀਆਂ ਨਾਲ ਆਪਣੇ ਆਪ ਨੂੰ ਕੱਟਿਆ ਪਰ ਕੋਈ ਉੱਤਰ ਨਾਂ ਮਿਲਿਆ |

Image

ਦਿਨ ਦੇ ਅੰਤ ਵਿਚ ਏਲੀਆਹ ਨੇ ਪ੍ਰਮੇਸ਼ਵਰ ਲਈ ਬਲੀ ਤਿਆਰ ਕੀਤੀ | ਤੱਦ ਉਸ ਨੇ ਲੋਕਾਂ ਨੂੰ ਕਿਹਾ ਕਿ ਉਹ ਬਲੀ ਉੱਤੇ ਬਾਰਾਂ ਘੜੇ ਪਾਣੀ ਪਾਉਣ ਜਦ ਤੱਕ ਮੀਟ, ਲਕੜਾਂ ਅਤੇ ਬੇਦੀ ਦੇ ਆਲੇ ਦੁਆਲੇ ਦੀ ਸਾਰੀ ਧਰਤੀ ਪੂਰੀ ਤਰਾਂ ਨਾਲ ਗਿੱਲੀ ਨਾ ਹੋ ਜਾਵੇ |

Image

ਏਲੀਆਹ ਨੇ ਪ੍ਰਾਰਥਨ ਕੀਤੀ, “ਯਹੋਵਾਹ, ਅਬਰਾਹਮ, ਇਸਹਾਕ ਅਤੇ ਯਕੂਬ ਦੇ ਪ੍ਰਮੇਸ਼ਵਰ ਅੱਜ ਪ੍ਰਗਟ ਕਰ ਕਿ ਤੂੰ ਇਸਰਾਏਲ ਦਾ ਪ੍ਰਮੇਸ਼ਵਰ ਹੈਂ ਅਤੇ ਮੈਂ ਤੇਰਾ ਦਾਸ ਹਾਂ |” Answer me so ਮੈਨੂੰ ਉੱਤਰ ਦੇਹ ਤਾਂ ਕਿ ਇਹ ਲੋਕ ਜਾਨਣ ਕਿ ਤੂੰ ਸੱਚਾ ਪ੍ਰਮੇਸ਼ਵਰ ਹੈਂ |”

Image

ਇਕ ਦਮ ਸਵਰਗ ਤੋਂ ਅੱਗ ਉੱਤਰੀ ਅਤੇ ਮੀਟ, ਲਕੜੀ, ਪੱਥਰ, ਮਿੱਟੀ ਅਤੇ ਪਾਣੀ ਜੋ ਬੇਦੀ ਦੇ ਚੁਫੇਰੇ ਸੀ ਸੱਭ ਨੂੰ ਚੱਟ ਕਰ ਗਈ | ਜਦੋਂ ਲੋਕਾਂ ਨੇ ਇਹ ਦੇਖਿਆ ਉਹ ਜਮੀਨ ਤੇ ਡਿੱਗੇ ਅਤੇ ਕਿਹਾ, “ਯਹੋਵਾਹ ਹੀ ਪ੍ਰਮੇਸ਼ਵਰ ਹੈ! ਯਹੋਵਾਹ ਹੀ ਪ੍ਰਮੇਸ਼ਵਰ ਹੈ!”

Image

ਤੱਦ ਏਲੀਆਹ ਨੇ ਕਿਹਾ, “ਇਹਨਾਂ ਬਾਲ ਦੇ ਨਬੀਆਂ ਵਿਚੋਂ ਇਕ ਨੂੰ ਵੀ ਨਾ ਭੱਜਣ ਦਿਓ!” ਇਸ ਲਈ ਲੋਕਾਂ ਨੇ ਬਾਲ ਦੇ ਨਬੀਆਂ ਨੂੰ ਫੜਿਆ ਅਤੇ ਉਹਨਾਂ ਨੂੰ ਉਥੋਂ ਲੈ ਗਏ ਅਤੇ ਉਹਨਾਂ ਨੂੰ ਮਾਰ ਦਿੱਤਾ |

Image

ਏਲੀਆਹ ਨੇ ਰਾਜਾ ਅਹਾਬ ਨੂੰ ਕਿਹਾ, “ਛੇਤੀ ਨਾਲ ਸ਼ਹਿਰ ਮੁੜ ਜਾਹ ਕਿਉਂਕਿ ਮੀਂਹ ਆ ਰਿਹਾ ਹੈ |” ਜਲਦੀ ਹੀ ਆਕਾਸ਼ ਕਾਲਾ ਹੋ ਗਿਆ ਅਤੇ ਭਾਰੀ ਬਾਰਸ਼ ਸ਼ੁਰੂ ਹੋ ਗਈ | ਯਹੋਵਾਹ ਨੇ ਅਕਾਲ ਦਾ ਅੰਤ ਕੀਤਾ ਅਤੇ ਪ੍ਰਮਾਣਿਤ ਕੀਤਾ ਕਿ ਉਹੀ ਸੱਚਾ ਪ੍ਰਮੇਸ਼ਵਰ ਹੈ |

Image

ਏਲੀਆਹ ਦੇ ਸਮੇਂ ਬਾਅਦ, ਪ੍ਰਮੇਸ਼ਵਰ ਨੇ ਇਕ ਵਿਅਕਤੀ ਨੂੰ ਚੁਣਿਆ ਜਿਸ ਦਾ ਨਾਮ ਅਲੀਸ਼ਾ ਸੀ ਕਿ ਉਸ ਦਾ ਨਬੀ ਹੋਵੇ | ਪ੍ਰਮੇਸ਼ਵਰ ਨੇ ਅਲੀਸ਼ਾ ਦੁਆਰਾ ਬਹੁਤ ਚਮਤਕਾਰ ਕੀਤੇ | ਇਕ ਚਮਤਕਾਰ ਨਾਮਾਨ ਨਾਲ ਹੋਇਆ ਜੋ ਇਕ ਦੁਸ਼ਮਨ ਕਪਤਾਨ ਸੀ ਜਿਸ ਨੂੰ ਕੋਹੜ ਦੀ ਬਿਮਾਰੀ ਸੀ ਉਸਨੇ ਅਲੀਸ਼ਾ ਬਾਰੇ ਸੁਣਿਆ ਸੀ ਇਸ ਲਈ ਉਹ ਗਿਆ ਅਤੇ ਅਲੀਸ਼ਾ ਨੂੰ ਕਿਹਾ ਕਿ ਉਸ ਨੂੰ ਚੰਗਾ ਕਰੇ | ਅਲੀਸ਼ਾ ਨੇ ਨਾਮਾਨ ਨੂੰ ਕਿਹਾ ਯਰਦਨ ਨਦੀ ਵਿਚ ਜਾਹ ਕੇ ਸੱਤ ਚੁੱਬੀਆਂ ਮਾਰੇ |

Image

ਪਹਿਲਾਂ ਤਾਂ ਉਸ ਨੂੰ ਗੁੱਸਾ ਆਇਆ ਅਤੇ ਸੋਚਿਆ ਕਿ ਇਸ ਤਰਾਂ ਕਰਨਾ ਮੂਰਖਤਾਈ ਦਿਸਦੀ ਹੈ | ਪਰ ਬਾਅਦ ਵਿੱਚ ਉਸਨੇ ਆਪਣਾ ਮਨ ਬਦਲਿਆ ਅਤੇ ਆਪਣੇ ਆਪ ਯਰਦਨ ਵਿਚ ਚੁੱਬੀਆਂ ਮਾਰੀਆਂ | ਜਦੋਂ ਉਹ ਆਖਰੀ ਬਾਰ ਉੱਪਰ ਆਇਆ ਉਸ ਦੀ ਚਮੜੀ ਪੂਰੀ ਤਰਾਂ ਚੰਗੀ ਹੋ ਚੁੱਕੀ ਸੀ | ਪ੍ਰਮੇਸ਼ਵਰ ਨੇ ਉਸ ਨੂੰ ਚੰਗਾ ਕਰ ਦਿੱਤਾ ਸੀ |

Image

ਪ੍ਰਮੇਸ਼ਵਰ ਨੇ ਹੋਰ ਵੀ ਕਈ ਨਬੀ ਭੇਜੇ | ਉਹਨਾਂ ਸਾਰਿਆਂ ਨੇ ਲੋਕਾਂ ਨੂੰ ਬੁੱਤਾਂ ਦੀ ਪੂਜਾ ਕਰਨ ਤੋਂ ਰੋਕਿਆ ਅਤੇ ਦੂਸਰਿਆਂ ਨੂੰ ਨਿਆਂ ਅਤੇ ਦਯਾ ਦਿਖਾਉਣਾ ਸ਼ੁਰੂ ਕੀਤਾ | ਨਬੀਆਂ ਨੇ ਲੋਕਾਂ ਨੂੰ ਚੇਤਾਵਨੀ ਦਿੱਤੀ ਕਿ ਅਗਰ ਉਹਨਾਂ ਨੇ ਬੁਰਾਈ ਕਰਨੀ ਬੰਦ ਨਾ ਕੀਤੀ ਅਤੇ ਪ੍ਰਮੇਸ਼ਵਰ ਦੀ ਪਾਲਣਾ ਕਰਨਾ ਨਾ ਸ਼ੁਰੂ ਕੀਤਾ ਤੱਦ ਪ੍ਰਮੇਸ਼ਵਰ ਉਹਨਾਂ ਨੂੰ ਸਜਾ ਦੇਵੇਗਾ |

Image

ਆਮ ਤੌਰ ਤੇ ਲੋਕਾਂ ਨੇ ਪ੍ਰਮੇਸ਼ਵਰ ਦੀ ਪਾਲਣਾ ਨਾ ਕੀਤੀ | ਉਹਨਾਂ ਨੇ ਨਬੀਆਂ ਨਾਲ ਦੁਰਵਿਵਹਾਰ ਕੀਤਾ ਅਤੇ ਕਈ ਵਾਰ ਉਹਨਾਂ ਨੂੰ ਮਾਰ ਵੀ ਦਿੱਤਾ | ਇਕ ਬਾਰ ਨਬੀ ਯਰਮੀਯਾਹ ਨੂੰ ਇਕ ਸੁੱਕੇ ਖੂਹ ਵਿਚ ਪਾ ਦਿੱਤਾ ਤੇ ਮਰਨ ਲਈ ਛੱਡ ਦਿੱਤਾ | ਉਹ ਮਿੱਟੀ ਵਿਚ ਧੱਸ ਗਿਆ ਜੋ ਖੂਹ ਦੇ ਹੇਠਾਂ ਸੀ ਪਰ ਰਾਜਾ ਨੂੰ ਉਸ ਉੱਤੇ ਤਰਸ ਆਇਆ ਅਤੇ ਉਸਨੇ ਆਪਣੇ ਨੌਕਰ ਨੂੰ ਹੁਕਮ ਦਿੱਤਾ ਕਿ ਯਰਮੀਯਾਹ ਨੂੰ ਮਰਨ ਤੋਂ ਪਹਿਲਾਂ ਖੂਹ ਤੋਂ ਬਾਹਰ ਕੱਢੇ |

Image

ਚਾਹੇ ਲੋਕਾਂ ਨੇ ਉਹਨਾਂ ਨੂੰ ਨਫਰਤ ਕੀਤੀ ਪਰ ਫਿਰ ਵੀ ਨਬੀ ਪ੍ਰਮੇਸ਼ਵਰ ਲਈ ਲਗਾਤਾਰ ਬੋਲਦੇ ਰਹੇ | ਉਹਨਾਂ ਨੇ ਲੋਕਾਂ ਨੂੰ ਚੇਤਾਵਨੀ ਦਿੱਤੀ ਕਿ ਅਗਰ ਉਹਨਾਂ ਨੇ ਤੌਬਾ ਨਾ ਕੀਤੀ ਤਾਂ ਪ੍ਰਮੇਸ਼ਵਰ ਨਾਸ ਕਰੇਗਾ | ਉਹਨਾਂ ਨੇ ਲੋਕਾਂ ਨੂੰ ਵਾਅਦੇ ਬਾਰੇ ਦੀ ਯਾਦ ਦੁਆਈ ਕਿ ਪ੍ਰਮੇਸ਼ਵਰ ਦਾ ਮਸੀਹਾ ਆਵੇਗਾ

ਬਾਈਬਲ ਕਹਾਣੀ – ਵਿਚੋਂ: _ 1ਰਾਜਾ 16-18; 2 _ ਰਾਜਾ 5; _ ਯਰਮੀਯਾਹ 38_

20. ਗੁਲਾਮੀ ਅਤੇ ਵਾਪਸੀ

Image

ਇਸਰਾਏਲ ਦੇ ਰਾਜ ਅਤੇ ਯਹੂਦਾਹ ਦੇ ਰਾਜ ਦੋਨਾਂ ਨੇ ਪ੍ਰਮੇਸ਼ਵਰ ਵਿਰੁੱਧ ਪਾਪ ਕੀਤਾ | ਉਹਨਾਂ ਨੇ ਉਸ ਨੇਮ ਨੂੰ ਤੋੜਿਆ ਜੋ ਪ੍ਰਮੇਸ਼ਵਰ ਨੇ ਉਹਨਾਂ ਨਾਲ ਸਨੈਈ ਤੇ ਕੀਤਾ ਸੀ | ਪ੍ਰਮੇਸ਼ਵਰ ਨੇ ਉਹਨਾਂ ਨੂੰ ਚੇਤਾਵਨੀ ਦੇਣ ਲਈ ਆਪਣੇ ਨਬੀ ਭੇਜੇ ਕਿ ਉਹ ਤੌਬਾ ਕਰਨ ਅਤੇ ਦੁਬਾਰਾ ਫੇਰ ਉਸ ਦੀ ਬੰਦਗੀ ਕਰਨ ਪਰ ਉਹਨਾਂ ਨੇ ਹੁਕਮ ਮੰਨਣ ਦਾ ਇਨਕਾਰ ਕੀਤਾ |

Image

ਇਸ ਲਈ ਪ੍ਰਮੇਸ਼ਵਰ ਨੇ ਉਹਨਾਂ ਦੇ ਦੁਸ਼ਮਣਾ ਨੂੰ ਆਗਿਆ ਦੇ ਕੇ ਉਹਨਾਂ ਨੂੰ ਨਾਸ ਕਰਨ ਦੁਆਰਾ ਦੋਨਾਂ ਰਾਜਾਂ ਨੂੰ ਸਜਾ ਦਿੱਤੀ | ਅਸੀਰੀਆ ਸਾਮਰਾਜ ਜੋ ਇਕ ਸ਼ਕਤੀਸ਼ਾਲੀ ਅਤੇ ਬੇਰਹਮ ਰਾਸ਼ਟਰ ਸੀ ਜਿਸ ਨੇ ਇਸਰਾਏਲ ਨੂੰ ਤਬਾਹ ਕੀਤਾ | ਅਸੀਰੀ ਲੋਕਾਂ ਨੇ ਇਸਰਾਏਲੀ ਰਾਜ ਦੇ ਬਹੁਤ ਲੋਕਾਂ ਨੂੰ ਮਾਰਿਆ, ਉਹਨਾਂ ਦੀਆਂ ਕੀਮਤੀ ਵਸਤਾਂ ਨੂੰ ਖੋਹ ਲਿਆ ਅਤੇ ਬਹੁਤ ਸਾਰੇ ਦੇਸ ਨੂੰ ਤਬਾਹ ਕਰ ਦਿੱਤਾ |

Image

ਅਸੀਰੀਆਂ ਨੇ ਸਾਰੇ ਲੀਡਰਾਂ, ਅਮੀਰਾਂ ਅਤੇ ਕਾਰੀਗਰਾਂ ਨੂੰ ਇੱਕਠਾ ਕੀਤਾ ਅਤੇ ਉਹਨਾਂ ਨੂੰ ਅਸੀਰੀਆ ਵਿਚ ਲੈ ਗਏ | ਸਿਰਫ ਜੋ ਬਹੁਤ ਗਰੀਬ ਇਸਰਾਏਲੀ ਸਨ ਅਤੇ ਮਾਰੇ ਨਹੀਂ ਗਏ ਸਨ ਉਹੀ ਇਸਰਾਏਲ ਰਾਜ ਵਿੱਚ ਰਹੇ |

Image

ਤੱਦ ਅਸੀਰੀਆਂ ਨੇ ਵਦੇਸ਼ੀਆਂ ਨੂੰ ਦੇਸ ਵਿਚ ਰਹਿਣ ਲਈ ਲਿਆਂਦਾ ਜਿੱਥੇ ਇਸਰਾਏਲ ਰਾਜ ਸੀ | ਵਦੇਸ਼ੀਆਂ ਨੇ ਟੁੱਟੇ ਸਹਿਰਾਂ ਨੂੰ ਦੁਬਾਰਾ ਉਸਾਰਿਆ ਅਤੇ ਪਿੱਛੇ ਰਹੇ ਇਸਰਾਏਲੀਆਂ ਨਾਲ ਵਿਆਹ ਕੀਤੇ | ਇਸਰਾਏਲੀਆਂ ਦੀ ਸੰਤਾਨ ਜਿਹਨਾਂ ਨੇ ਵਿਦੇਸ਼ੀਆਂ ਨਾਲ ਵਿਆਹ ਕੀਤੇ ਸਨ ਸਾਮਰੀ ਕਹਾਏ|

Image

ਯਹੂਦਾਹ ਦੇ ਲੋਕਾਂ ਨੇ ਦੇਖਿਆ ਕਿ ਕਿਵੇਂ ਪ੍ਰਮੇਸ਼ਵਰ ਨੇ ਇਸਰਾਏਲ ਦੇ ਲੋਕਾਂ ਨੂੰ ਪ੍ਰਮੇਸ਼ਵਰ ਤੇ ਵਿਸ਼ਵਾਸ ਨਾ ਕਰਨ ਅਤੇ ਉਸਦੀ ਪਾਲਣਾ ਨਾ ਕਰਨ ਲਈ ਸਜਾ ਦਿੱਤੀ | ਪਰ ਉਹਨਾਂ ਫਿਰ ਵੀ ਬੁੱਤਾਂ ਅਤੇ ਕਨਾਨੀ ਦੇਵਤਿਆਂ ਦੀ ਪੂਜਾ ਕੀਤੀ | ਪ੍ਰਮੇਸ਼ਵਰ ਨੇ ਉਹਨਾਂ ਨੂੰ ਚੇਤਾਵਨੀ ਦੇਣ ਲਈ ਨਬੀ ਭੇਜੇ ਪਰ ਉਹਨਾਂ ਨੇ ਸੁਣਨ ਨੂੰ ਇਨਕਾਰ ਕੀਤਾ |

Image

ਅਸੀਰੀਆ ਦੁਆਰਾ ਇਸਰਾਏਲ ਰਾਜ ਨੂੰ ਨਾਸ ਕਰਨ ਦੇ ਲਗ ਭੱਗ 100 ਸਾਲ ਬਾਅਦ ਪ੍ਰਮੇਸ਼ਵਰ ਨੇ ਨਬੂਕੱਦਨੱਸਰ ਬਾਬਲ ਦੇ ਰਾਜੇ ਨੂੰ ਯਹੂਦਾਹ ਦੇ ਰਾਜ ਉੱਤੇ ਹਮਲਾ ਕਰਨ ਨੂੰ ਭੇਜਿਆ | ਬਾਬਲ ਇਕ ਸ਼ਕਤੀਸ਼ਾਲੀ ਸਾਮਰਾਜ ਸੀ | ਯਹੂਦਾਹ ਦਾ ਰਾਜਾ ਨਬੂਕੱਦਨੱਸਰ ਦੇ ਸੇਵਕ ਨਾਲ ਹਰ ਸਾਲ ਬਹੁਤ ਸਾਰਾ ਧੰਨ ਦੇਣ ਲਈ ਰਾਜੀ ਹੋ ਗਿਆ |

Image

ਪਰ ਕੁੱਝ ਸਾਲ ਬਾਅਦ ਯਹੂਦਾਹ ਦੇ ਰਾਜੇ ਨੇ ਬਾਬਲ ਦੇ ਵਿਰੁਧ ਬਗਾਵਤ ਕਰ ਦਿੱਤੀ | ਇਸ ਲਈ ਬਾਬਲ ਦੇ ਲੋਕ ਵਾਪਸ ਆਏ ਅਤੇ ਯਹੂਦਾਹ ਉੱਤੇ ਹਮਲਾ ਕੀਤਾ | ਉਹਨਾਂ ਨੇ ਯਰੂਸ਼ਲਮ ਨੂੰ ਘੇਰਾ ਪਾਇਆ ਅਤੇ ਮੰਦਰ ਨੂੰ ਤਬਾਹ ਕਰ ਦਿੱਤਾ ਅਤੇ ਸ਼ਹਿਰ ਅਤੇ ਮੰਦਰ ਦਾ ਸਾਰਾ ਧੰਨ ਲੈ ਗਏ |

Image

ਬਗਾਵਤ ਲਈ ਯਹੂਦਾਹ ਦੇ ਰਾਜੇ ਨੂੰ ਸਜਾ ਦੇਣ ਲਈ ਨਬੂਕੱਦਨੱਸਰ ਦੇ ਸਿਪਾਹੀਆਂ ਨੇ ਰਾਜੇ ਦੇ ਸਾਹਮਣੇ ਉਸ ਦੇ ਪੁੱਤਰਾਂ ਨੂੰ ਮਾਰ ਦਿੱਤਾ ਅਤੇ ਉਸਦੀਆਂ ਅੱਖਾਂ ਕੱਢ ਦਿੱਤੀਆਂ | ਉਸ ਤੋਂ ਬਾਅਦ ਉਹਨਾਂ ਨੇ ਰਾਜੇ ਨੂੰ ਬੰਧੀ ਬਣ ਲਿਆ ਅਤੇ ਬਾਬਲ ਦੀ ਜੇਲ ਵਿਚ ਮਰਨ ਲਈ ਲੈ ਗਏ |

Image

ਨਬੂਕੱਦਨੱਸਰ ਅਤੇ ਉਸਦੀ ਸੈਨਾ ਲਗ ਭੱਗ ਯਹੂਦਾਹ ਦੇ ਸਾਰੇ ਲੋਕਾਂ ਨੂੰ ਬਾਬਲ ਵਿਚ ਲੈ ਗਏ ਅਤੇ ਸਿਰਫ ਗਰੀਬ ਲੋਕਾਂ ਨੂੰ ਹੀ ਪਿੱਛੇ ਖੇਤੀ ਬਾੜੀ ਲਈ ਛੱਡ ਕੇ ਗਏ | ਇਸ ਸਮੇਂ ਨੂੰ ਹੀ ਬੰਧਬਾਈ ਕਿਹਾ ਜਾਂਦਾ ਹੈ ਜਦੋ ਪ੍ਰਮੇਸ਼ਵਰ ਦੇ ਲੋਕ ਵਾਅਦੇ ਦੇਸ ਨੂੰ ਛੱਡਣ ਲਈ ਮਜਬੂਰ ਹੋਏ |

Image

ਚਾਹੇ ਪ੍ਰਮੇਸ਼ਵਰ ਨੇ ਆਪਣੇ ਲੋਕਾਂ ਨੂੰ ਉਹਨਾਂ ਦੇ ਪਾਪ ਦੇ ਕਾਰਨ ਉਹਨਾਂ ਨੂੰ ਬੰਧਵਾਈ ਵਿਚ ਭੇਜਣ ਦੁਆਰਾ ਸਜਾ ਦਿੱਤੀ ਪਰ ਉਹ ਉਹਨਾਂ ਨੂੰ ਅਤੇ ਆਪਣੇ ਵਾਦਿਆਂ ਨੂੰ ਭੁੱਲ ਨਹੀਂ ਗਿਆ ਸੀ | ਪ੍ਰਮੇਸ਼ਵਰ ਲਗਾਤਾਰ ਉਹਨਾਂ ਨੂੰ ਦੇਖਦਾ ਰਿਹਾ ਅਤੇ ਆਪਣੇ ਨਬੀਆਂ ਦੁਆਰਾ ਉਹਨਾਂ ਨਾਲ ਬੋਲਦਾ ਰਿਹਾ | ਉਸ ਨੇ ਵਾਇਦਾ ਕੀਤਾ ਕਿ ਉਹ ਸੱਤਰ ਸਾਲ ਬਾਅਦ ਵਾਅਦੇ ਦੇ ਦੇਸ ਵਿਚ ਦੁਬਾਰਾ ਮੁੜਨਗੇ |

Image

ਲਗ ਭੱਗ ਸੱਤਰ ਸਾਲ ਬਾਅਦ ਖੋਰਸ ਪਰਸੀਆ ਦੇ ਰਾਜੇ ਨੇ ਬਾਬਲ ਨੂੰ ਹਰਾਇਆ ਅਤੇ ਪਰਸੀਆ ਦੇ ਰਾਜੇ ਨੇ ਬਾਬਲ ਦੇ ਰਾਜੇ ਦੀ ਜਗ੍ਹਾ ਲਈ | ਇਸਰਾਏਲੀ ਹੁਣ ਯਹੂਦੀ ਕਹਾਏ ਅਤੇ ਉਹਨਾਂ ਵਿਚੋਂ ਜਿਆਦਾਤਰ ਲੋਕਾਂ ਨੇ ਲਗ ਭੱਗ ਆਪਣਾ ਪੂਰਾ ਜੀਵਨ ਬਾਬਲ ਵਿਚ ਗੁਜਾਰਿਆ | ਸਿਰਫ ਕੁੱਝ ਬਜ਼ੁਰਗਾਂ ਨੂੰ ਹੀ ਯਹੂਦਾਹ ਦੇਸ ਯਾਦ ਸੀ |

Image

ਪਰਸੀਆ ਦਾ ਸ਼ਾਸ਼ਕ ਬਹੁਤ ਮਜਬੂਤ ਸੀ ਪਰ ਲੋਕਾਂ ਉੱਤੇ ਦਿਆਲੂ ਸੀ ਜਿਹਨਾਂ ਨੂੰ ਉਸ ਨੇ ਫਤਹ ਕੀਤਾ ਸੀ | ਪਰਸੀਆ ਦਾ ਰਾਜਾ ਬਣਨ ਤੋਂ ਥੋੜੀ ਦੇਰ ਬਾਅਦ ਖੋਰਸ ਨੇ ਹੁਕਮ ਦਿੱਤਾ ਕਿ ਜੋ ਯਹੂਦੀ ਵਾਪਸ ਯਹੂਦਾਹ ਨੂੰ ਜਾਣਾ ਚਹੁੰਦੇ ਹਨ ਜਾਂਣ ਲਈ ਪਰਸੀਆ ਛੱਡ ਸਕਦੇ ਹਨ | ਉਸ ਨੇ ਉਹਨਾਂ ਨੂੰ ਮੰਦਰ ਬਣਾਉਣ ਲਈ ਪੈਸਾ ਦਿੱਤਾ | ਇਸ ਲਈ ਗੁਲਾਮੀ ਵਿਚ ਸੱਤਰ ਸਾਲ ਤੋਂ ਬਾਅਦ ਇਕ ਛੋਟਾ ਝੁੰਡ ਯਹੂਦਾ ਵਿਚ ਯਰੁਸ਼ਲਮ ਸ਼ਹਿਰ ਲਈ ਮੁੜਿਆ |

Image

ਜਦੋਂ ਲੋਕ ਯਰੁਸ਼ਲਮ ਪਹੁੰਚੇ ਤਾਂ ਉਹਨਾਂ ਨੇ ਮੰਦਰ ਅਤੇ ਸ਼ਹਿਰ ਦੇ ਦੁਆਲੇ ਕੰਧ ਨੂੰ ਬਣਾਇਆ | ਚਾਹੇ ਉਹ ਅਜੇ ਵੀ ਦੂਸਰੇ ਲੋਕਾਂ ਦੇ ਅਧੀਨ ਸਨ, ਇਕ ਦਫ਼ਾ ਫਿਰ ਵਾਇਦੇ ਦੇ ਦੇਸ ਵਿਚ ਵਸੇ ਅਤੇ ਮੰਦਰ ਵਿਚ ਅਰਾਧਨਾ ਕੀਤੀ |

ਬਾਈਬਲ ਕਹਾਣੀ – ਵਿਚੋਂ_: 2 _ ਕਿੰਗਸ 17; 24-25 ; 2 ਇਤਹਾਸ 36 ; ਅਜ਼ਰਾ 1-10 ; ਨਹਮਯਾਹ 1-13

21. ਪ੍ਰਮੇਸ਼ਵਰ ਮਸੀਹਾ ਲਈ ਵਾਦਾ ਕਰਦਾ ਹੈ

Image

ਬਹੁਤ ਪਹਿਲਾਂ ਤੋਂ ਪ੍ਰਮੇਸ਼ਵਰ ਨੇ ਮਸੀਹ ਨੂੰ ਭੇਜਣ ਦੀ ਯੋਜਨਾ ਬਣਾਈ ਸੀ | ਮਸੀਹ ਲਈ ਪਹਿਲਾ ਵਾਦਾ ਆਦਮ ਅਤੇ ਹਵਾ ਨਾਲ ਕੀਤਾ ਗਿਆ ਸੀ | ਪ੍ਰਮੇਸ਼ਵਰ ਨੇ ਵਾਦਾ ਕੀਤਾ ਸੀ ਕਿ ਹਵਾ ਦੀ ਸੰਤਾਨ ਪੈਦਾ ਹੋਵੇਗੀ ਜੋ ਸੱਪ ਦੇ ਸਿਰ ਨੂੰ ਫੇਵੇਂਗੀ | ਜਿਸ ਸੱਪ ਨੇ ਹਵਾ ਨੂੰ ਧੋਖਾ ਦਿੱਤਾ ਸੀ ਉਹ ਸ਼ੈਤਾਨ ਸੀ | ਵਾਅਦੇ ਦਾ ਮਤਲਬ ਸੀ ਕਿ ਮਸੀਹਾ ਸ਼ੈਤਾਨ ਨੂੰ ਪੂਰੀ ਤਰਾਂ ਨਾਲ ਹਰਾਵੇਗਾ |

Image

ਪ੍ਰਮੇਸ਼ਵਰ ਨੇ ਅਬਰਾਹਾਮ ਨਾਲ ਵਾਦਾ ਕੀਤਾ ਸੀ ਕਿ ਉਸ ਦੁਆਰਾ ਸੰਸਾਰ ਦੀਆਂ ਸਾਰੀਆਂ ਜਾਤੀਆਂ ਬਰਕਤ ਪਾਉਣਗੀਆਂ | ਜਦੋਂ ਮਸੀਹਾ ਭਵਿੱਖ ਵਿਚ ਆਵੇਗਾ ਇਹ ਬਰਕਤਾਂ ਪੂਰੀਆਂ ਹੋਣਗੀਆਂ | ਉਹ ਸੰਸਾਰ ਦੀਆਂ ਸਾਰੀਆਂ ਜਾਤੀਆਂ ਲਈ ਸੰਭਵ ਕਰੇਗਾ ਕਿ ਹਰ ਕੋਈ ਬਚਾਇਆ ਜਾਵੇ |

Image

ਪਰਮੇਸ਼ਵਰ ਨੇ ਮੂਸਾ ਨਾਲ ਵਾਦਾ ਕੀਤਾ ਕਿ ਭਵਿੱਖ ਵਿਚ ਉਹ ਮੂਸਾ ਵਰਗਾ ਇਕ ਹੋਰ ਨਬੀ ਖੜਾ ਕਰੇਗਾ | ਮਸੀਹ ਬਾਰੇ ਇਹ ਇਕ ਹੋਰ ਵਾਦਾ ਸੀ ਜੋ ਉਹ ਕੁਝ ਸਮੇਂ ਬਾਅਦ ਆਵੇਗਾ |

Image

ਪ੍ਰਮੇਸ਼ਵਰ ਨੇ ਰਾਜਾ ਦਾਉਦ ਨਾਲ ਵਾਦਾ ਕੀਤਾ ਕਿ ਉਸ ਦੀ ਸੰਤਾਨ ਵਿਚੋਂ ਇਕ ਪ੍ਰਮੇਸ਼ਵਰ ਦੇ ਲੋਕਾਂ ਉੱਤੇ ਹਮੇਸ਼ਾਂ ਲਈ ਰਾਜਾ ਉਠੇਗਾ | ਇਸ ਦਾ ਮਤਲਬ ਕਿ ਮਸੀਹਾ ਦਾਉਦ ਦੀ ਆਪਣੀ ਸੰਤਾਨ ਵਿਚੋਂ ਇਕ ਹੋਵੇਗਾ |

Image

ਯਰਮੀਯਾਹ ਨਬੀ ਦੁਆਰਾ ਪ੍ਰਮੇਸ਼ਵਰ ਨੇ ਵਾਦਾ ਕੀਤਾ ਕਿ ਉਹ ਇਕ ਨਵਾਂ ਨੇਮ ਬੰਨੇਗਾ, ਪਰ ਉਸ ਨੇਮ ਵਰਗਾ ਨਹੀਂ ਜੋ ਉਸਨੇ ਸਿਨਈ ਪਰਬਤ ਉੱਤੇ ਇਸਰੇਲੀਆਂ ਨਾਲ ਕੀਤਾ ਸੀ | ਨਵੇਂ ਨੇਮ ਵਿਚ ਪ੍ਰਮੇਸ਼ਵਰ ਆਪਣੀ ਬਵਿਸਥਾ ਨੂੰ ਲੋਕਾਂ ਦੇ ਦਿਲਾਂ ਉੱਤੇ ਲਿਖੇਗਾ ਅਤੇ ਲੋਕ ਪ੍ਰਮੇਸ਼ਵਰ ਨੂੰ ਵਿਅਕਤੀਗਤ ਜਾਨਣਗੇ, ਉਸਦੇ ਆਪਣੇ ਲੋਕ ਹੋਣਗੇ ਅਤੇ ਪ੍ਰਮੇਸ਼ਵਰ ਉਹਨਾ ਦੇ ਪਾਪਾਂ ਨੂੰ ਮਾਫ਼ ਕਰੇਗਾ | ਮਸੀਹਾ ਨਵੇਂ ਨੇਮ ਦੀ ਸ਼ੁਰੁਆਤ ਕਰੇਗਾ |

Image

ਪਰਮੇਸ਼ਵਰ ਦੇ ਨਬੀ ਨੇ ਇਹ ਵੀ ਕਿਹਾ ਕਿ ਮਸੀਹ ਨਬੀ, ਯਾਜਕ, ਅਤੇ ਰਾਜਾ ਹੋਵੇਗਾ | ਨਬੀ ਉਹ ਵਿਅਕਤੀ ਹੁੰਦਾ ਹੈ ਜੋ ਪ੍ਰਮੇਸ਼ਵਰ ਦਾ ਵਚਨ ਸੁਣਦਾ ਅਤੇ ਪ੍ਰਮੇਸ਼ਵਰ ਦੇ ਵਚਨ ਦੀ ਲੋਕਾਂ ਉੱਤੇ ਘੋਸ਼ਣਾ ਕਰਦਾ ਹੈ | ਮਸੀਹਾ ਜਿਸ ਨੂੰ ਭੇਜਣ ਲਈ ਪ੍ਰਮੇਸ਼ਵਰ ਨੇ ਵਾਦਾ ਕੀਤਾ ਇਕ ਸਿਧ ਨਬੀ ਹੋਵੇਗਾ |

Image

ਇਸਰਾਏਲੀ ਜਾਜਕ ਲੋਕਾਂ ਲਈ ਪ੍ਰਮੇਸ਼ਵਰ ਅੱਗੇ ਬਲੀਆਂ ਚੜਾਉਂਦੇ ਸਨ ਉਹਨਾਂ ਦੇ ਪਾਪਾਂ ਦੀ ਸਜ਼ਾ ਲਈ ਪ੍ਰਾਸਚਿਤ ਦੇ ਰੂਪ ਵਿਚ | ਜਾਜਕ ਲੋਕਾਂ ਲਈ ਪ੍ਰਾਰਥਨਾ ਵੀ ਕਰਦੇ ਸਨ | ਮਸੀਹਾ ਇਕ ਸਿਧ ਮਹਾਂ ਜਾਜਕ ਹੋਵੇਗਾ ਜੋ ਆਪਣੇ ਆਪ ਨੂੰ ਪ੍ਰਮੇਸ਼ਵਰ ਅੱਗੇ ਸਿਧ ਬਲੀਦਾਨ ਕਰੇਗਾ |

Image

ਰਾਜਾ ਉਹ ਹੁੰਦਾ ਹੈ ਜੋ ਸਾਮਰਾਜ ਉੱਤੇ ਰਾਜ ਕਰਦਾ ਅਤੇ ਲੋਕਾਂ ਦਾ ਨਿਆਂ ਕਰਦਾ | ਮਸੀਹਾ ਇਕ ਸਿਧ ਰਾਜਾ ਹੋਵੇਗਾ ਜੋ ਆਪਣੇ ਪੁਰਖੇ ਦਾਉਦ ਦੀ ਰਾਜ ਗੱਦੀ ਉੱਤੇ ਬੈਠੇਗਾ | ਉਹ ਸਾਰੇ ਸੰਸਾਰ ਉੱਤੇ ਹਮੇਸ਼ਾਂ ਲਈ ਰਾਜ ਕਰੇਗਾ ਅਤੇ ਹਮੇਸ਼ਾਂ ਧਾਰਮਿਕਤਾ ਨਾਲ ਨਿਆਂ ਕਰੇਗਾ ਅਤੇ ਸਹੀ ਫੈਸਲੇ ਕਰੇਗਾ |

Image

ਪਰਮੇਸ਼ਵਰ ਦਾ ਨਬੀ ਮਸੀਹਾ ਬਾਰੇ ਹੋਰ ਵੀ ਕਈ ਗੱਲਾਂ ਕਰਦਾ ਹੈ | ਮਲਾਕੀ ਨਬੀ ਨੇ ਭਵਿੱਖ ਬਾਣੀ ਕੀਤੀ ਹੈ ਕਿ ਮਸੀਹ ਦੇ ਆਉਣ ਤੋਂ ਪਹਿਲਾਂ ਇਕ ਮਹਾਨ ਨਬੀ ਆਵੇਗਾ | ਯਸਾਯਾਹ ਨਬੀ ਨੇ ਭਵਿੱਖ ਬਾਣੀ ਕੀਤੀ ਕਿ ਮਸੀਹਾ ਕੁਵਾਰੀ ਤੋਂ ਪੈਦਾ ਹੋਵੇਗਾ | ਮੀਕਾਹ ਨਬੀ ਨੇ ਕਿਹਾ ਕਿ ਉਹ ਬੈਤਲਹਮ ਦੇ ਨਗਰ ਵਿਚ ਪੈਦਾ ਹੋਵੇਗਾ |

Image

ਯਸਾਯਾਹ ਨਬੀ ਨੇ ਕਿਹਾ ਕਿ ਮਸੀਹਾ ਗਲੀਲ ਵਿਚ ਰਹੇਗਾ, ਟੁੱਟੇ ਦਿਲ ਵਾਲਿਆਂ ਨੂੰ ਤਸੱਲੀ ਦੇਵੇਗਾ, ਬੰਧੁਆਂ ਲਈ ਅਜਾਦੀ ਘੋਸ਼ਿਤ ਕਰੇਗਾ ਅਤੇ ਕੈਦੀਆਂ ਨੂੰ ਛੁਟਕਾਰਾ ਦੇਵੇਗਾ | ਉਸ ਨੇ ਇਹ ਵੀ ਭਵਿੱਖ ਬਾਣੀ ਕੀਤੀ ਕਿ ਉਹ ਬਿਮਾਰਾਂ ਨੂੰ ਚੰਗਾ ਕਰੇਗਾ ਅਤੇ ਜਿਹੜੇ ਸੁਣਦੇ ਨਹੀਂ, ਦੇਖਦੇ ਨਹੀਂ, ਬੋਲਦੇ ਨਹੀਂ ਜਾਂ ਤੁਰਦੇ ਨਹੀਂ ਉਹਨਾਂ ਨੂੰ ਚੰਗਾ ਕਰੇਗਾ |

Image

ਯਸਾਯਾਹ ਨਬੀ ਨੇ ਭਵਿੱਖ ਬਾਣੀ ਕੀਤੀ ਕਿ ਮਸੀਹਾ ਨੂੰ ਬਿਨਾ ਬਜ੍ਹਾ ਨਫਰਤ ਕੀਤੀ ਜਾਵੇਗੀ ਅਤੇ ਤ੍ਰਿਸਕਾਰਿਆ ਜਾਵੇਗਾ | ਹੋਰ ਦੂਸਰੇ ਨਬੀਆਂ ਨੇ ਭਵਿੱਖ ਬਾਣੀ ਕੀਤੀ ਕਿ ਜਿਹੜੇ ਮਸੀਹ ਨੂੰ ਮਾਰਨਗੇ ਉਹ ਉਸਦੇ ਕਪੜਿਆਂ ਲਈ ਜੂਆ ਖੇਲਣਗੇ ਅਤੇ ਇਕ ਮਿੱਤਰ ਉਸ ਨੂੰ ਧੋਖਾ ਦੇਵੇਗਾ | ਜ਼ਕਰੀਆ ਨਬੀ ਨੇ ਭਵਿੱਖ ਬਾਣੀ ਕੀਤੀ ਕਿ ਇਕ ਮਿੱਤਰ ਨੂੰ ਤੀਹ ਸਿੱਕੇ ਦਿੱਤੇ ਜਾਣਗੇ ਕਿ ਉਹ ਮਸੀਹ ਨੂੰ ਧੋਖਾ ਦੇਵੇ |

Image

ਨਬੀਆਂ ਨੇ ਇਹ ਵੀ ਦੱਸਿਆ ਕਿ ਮਸੀਹ ਕਿਸ ਤਰਾਂ ਮਰੇਗਾ | ਯਸਾਯਾਹ ਨੇ ਭਵਿੱਖ ਬਾਣੀ ਕੀਤੀ ਕਿ ਲੋਕ ਮਸੀਹ ਉੱਤੇ ਥੁੱਕਣਗੇ, ਮਖੌਲ ਕਰਨਗੇ ਅਤੇ ਮਾਰਨਗੇ | ਉਹ ਉਸ ਨੂੰ ਛੇਦਨਗੇ ਅਤੇ ਉਹ ਵੱਡੇ ਦੁਖ ਅਤੇ ਪੀੜਾ ਵਿਚ ਮਰੇਗਾ ਚਾਹੇ ਉਸ ਨੇ ਕੋਈ ਪਾਪ ਨਹੀਂ ਕੀਤਾ |

Image

ਨਬੀਆਂ ਨੇ ਇਹ ਵੀ ਕਿਹਾ ਕਿ ਮਸੀਹ ਵਿਚ ਕੋਈ ਪਾਪ ਨਹੀਂ ਹੋਵੇਗਾ ਅਤੇ ਉਹ ਸਿਧ ਹੋਵੇਗਾ | ਉਹ ਦੂਸਰੇ ਲੋਕਾਂ ਦੇ ਪਾਪਾਂ ਦੀ ਸਜਾ ਨੂੰ ਲੈਣ ਲਈ ਮਰੇਗਾ | ਉਸ ਦੀ ਸਜਾ ਲੋਕਾਂ ਅਤੇ ਪਰਮੇਸ਼ਵਰ ਵਿਚਕਾਰ ਸ਼ਾਂਤੀ ਲਿਆਵੇਗੀ | ਇਸ ਕਾਰਨ, ਇਹ ਪਰਮੇਸ਼ਵਰ ਦੀ ਇਛਾ ਸੀ ਕਿ ਉਹ ਮਸੀਹ ਨੂੰ ਲਤਾੜੇ |

Image

ਨਬੀਆਂ ਨੇ ਭਵਿੱਖ ਬਾਣੀ ਕੀਤੀ ਕਿ ਮਸੀਹਾ ਮਰੇਗਾ ਅਤੇ ਪਰਮੇਸ਼ਵਰ ਉਸ ਨੂੰ ਮੁਰਦਿਆਂ ਵਿਚੋਂ ਜਿਵਾਲੇਗਾ | ਮਸੀਹ ਦੀ ਮੌਤ ਅਤੇ ਜੀ ਉੱਠਣ ਦੁਆਰਾ ਪ੍ਰਮੇਸ਼ਵਰ ਪਾਪੀਆਂ ਨੂੰ ਬਚਾਉਣ ਅਤੇ ਨਵੇਂ ਨੇਮ ਨੂੰ ਸ਼ੁਰੂ ਕਰਨ ਦੀ ਯੋਜਨਾ ਨੂੰ ਪੂਰਾ ਕਰੇਗਾ |

Image

ਪ੍ਰਮੇਸ਼ਵਰ ਨੇ ਨਬੀਆਂ ਉੱਤੇ ਮਸੀਹ ਬਾਰੇ ਬਹੁਤ ਗੱਲਾਂ ਨੂੰ ਪ੍ਰਗਟ ਕੀਤਾ, ਪਰ ਮਸੀਹ ਇਹਨਾਂ ਨਬੀਆਂ ਵਿਚੋਂ ਕਿਸੇ ਦੇ ਵੀ ਸਮੇਂ ਵਿਚ ਨਹੀਂ ਆਇਆ | ਆਖਰੀ ਨਬੁਵਤਾਂ ਹੋਣ ਤੋਂ 400 ਸਾਲ ਤੋਂ ਵੀ ਬਾਅਦ, ਬਿਲਕੁਲ ਸਹੀ ਸਮੇਂ ਤੇ ਪ੍ਰਮੇਸ਼ਵਰ ਮਸੀਹ ਨੂੰ ਜਗਤ ਵਿਚ ਭੇਜੇਗਾ |

ਬਾਈਬਲ ਕਹਾਣੀ – ਵਿਚੋਂ_: _ ਉਤਪਤ 3:15; 12:1-3; ਬਵਿਸਥਾਸਾਰ 18:15; 2 ਸੈਮੁਏਲ 7; ਯਰਮੀਯਾਹ 31; ਯਾਸਾਯਾਹ 59:16; ਦਾਨੀਏਲ 7; ਮਲਾਕੀ 4:5 ; ਯਸਾਯਾਹ 7:14; ਮੀਕਾਹ 5:2; ਯਸਾਯਾਹ 9:1-7; 35:3-5; 61:53; ਜਬੂਰ 22:18; 35:19; 69:4; 41:9; ਜ਼ਕਰੀਆ 11:12-13; ਯਸਾਯਾਹ 50:6; ਜਬੂਰ 16:10-11

22. ਯਹੁੰਨਾ ਦਾ ਜਨਮ

Image

ਸ਼ੁਰੂ ਵਿਚ ਪ੍ਰਮੇਸ਼ਵਰ ਲੋਕਾਂ ਨਾਲ ਨਬੀਆਂ ਅਤੇ ਦੂਤਾਂ ਦੁਆਰਾ ਗੱਲਾਂ ਕਰਦਾ ਸੀ | ਪਰ ਜਦੋਂ 400 ਸਾਲ ਬੀਤ ਗਏ ਉਸ ਨੇ ਉਹਨਾਂ ਨਾਲ ਕੋਈ ਗੱਲ ਨਹੀਂ ਕੀਤੀ | ਅਚਾਨਕ ਇਕ ਦੂਤ ਇਕ ਬਜ਼ੁਰਗ ਜਾਜਕ ਕੋਲ ਇਕ ਸੰਦੇਸ਼ ਨਾਲ ਆਇਆ ਜਿਸ ਦਾ ਨਾਮ ਜ਼ਕਰੀਆ ਸੀ | ਜ਼ਕਰੀਆ ਅਤੇ ਉਸਦੀ ਪਤਨੀ ਏਲੀਜ਼ਬਥ ਧਰਮੀ ਲੋਕ ਸਨ ਪਰ ਉਸ ਦੇ ਕੋਈ ਵੀ ਬੱਚਾ ਨਾ ਸੀ ਕਿਉਂਕਿ ਉਹ ਬਾਂਝ ਸੀ |

Image

ਦੂਤ ਨੇ ਜ਼ਕਰੀਆ ਨੂੰ ਕਿਹਾ, “ਤੇਰੀ ਪਤਨੀ ਦੇ ਇਕ ਪੁੱਤਰ ਹੋਵੇਗਾ | ਤੂੰ ਉਸ ਦਾ ਨਾਮ ਯਹੁੰਨਾ ਰੱਖਣਾ | ਉਹ ਪਿਵੱਤਰ ਆਤਮਾ ਨਾਲ ਭਰਿਆ ਹੋਵੇਗਾ ਅਤੇ ਲੋਕਾਂ ਨੂੰ ਮਸੀਹ ਲਈ ਤਿਆਰ ਕਰੇਗਾ!” ਜ਼ਕਰੀਆ ਨੇ ਉੱਤਰ ਦਿੱਤਾ, “ਮੈਂ ਅਤੇ ਮੇਰੀ ਪਤਨੀ ਬੱਚਾ ਪੈਦਾ ਕਰਨ ਲਈ ਬੁਢੇ ਹਾਂ! ਮੈਂ ਕਿਦਾਂ ਜਾਣਾ ਕਿ ਇਹ ਹੋਵੇਗਾ ?”

Image

ਦੂਤ ਨੇ ਜ਼ਕਰੀਆ ਨੂੰ ਉੱਤਰ ਦਿੱਤਾ, “ਮੈਂ ਪ੍ਰਮੇਸ਼ਵਰ ਦੁਆਰਾ ਭੇਜਿਆ ਗਿਆਂ ਹਾਂ ਕਿ ਤੇਰੇ ਲਈ ਇਹ ਖੁਸ਼ ਖਬਰੀ ਲਿਆਵਾਂ | ਇਸ ਲਈ ਕਿ ਤੂੰ ਮੇਰੇ ਉੱਤੇ ਵਿਸ਼ਵਾਸ ਨਹੀਂ ਕੀਤਾ, ਜਦ ਤੱਕ ਬੱਚਾ ਪੈਦਾ ਨਹੀਂ ਹੁੰਦਾ ਤੂੰ ਬੋਲੇਗਾਂ ਨਹੀਂ |" ਇਕ ਦਮ ਜ਼ਕਰੀਆ ਗੁੰਗਾ ਹੋ ਗਿਆ | ਤੱਦ ਦੂਤ ਜ਼ਕਰੀਆ ਕੋਲੋਂ ਚਲਾ ਗਿਆ | ਇਸ ਤੋਂ ਬਾਅਦ, ਜ਼ਕਰੀਆ ਘਰ ਵਾਪਸ ਆਇਆ ਅਤੇ ਉਸ ਦੀ ਪਤਨੀ ਗਰਭਵਤੀ ਹੋਈ |

Image

ਜਦੋਂ ਏਲੀਜ਼ਬਥ ਛੇ ਮਹੀਨਿਆਂ ਦੀ ਗਰਭਵਤੀ ਸੀ, ਉਹੀ ਦੂਤ ਅਚਾਨਕ ਏਲੀਜ਼ਬਥ ਦੀ ਰਿਸ਼ਤੇਦਾਰ ਤੇ ਪ੍ਰਗਟ ਹੋਇਆ ਜਿਸ ਦਾ ਨਾਮ ਮਰੀਯਮ ਸੀ | ਉਹ ਕੁਂਵਾਰੀ ਸੀ ਅਤੇ ਉਸ ਦੀ ਕੁੜਮਾਈ ਇਕ ਯੂਸਫ ਨਾਮ ਦੇ ਵਿਅਕਤੀ ਨਾਲ ਹੋਈ ਸੀ | ਦੂਤ ਨੇ ਕਿਹਾ, “ਤੂੰ ਗਰਭਵਤੀ ਹੋਵੇਗੀ ਅਤੇ ਪੁੱਤਰ ਜਣੇਗੀ | ਤੂੰ ਉਸ ਦਾ ਨਾਮ ਯਿਸੂ ਰਖੀੰ | ਉਹ ਅੱਤ ਮਹਾਨ ਪ੍ਰਮੇਸ਼ਵਰ ਦਾ ਪੁੱਤਰ ਹੋਵੇਗਾ ਅਤੇ ਹਮੇਸ਼ਾਂ ਲਈ ਰਾਜ ਕਰੇਗਾ |”

Image

ਮਰੀਯਮ ਨੇ ਉੱਤਰ ਦਿੱਤਾ, “ਇਹ ਕਿਸ ਤਰਾਂ ਹੋ ਸਕਦਾ ਹੈ ਜਦ ਕਿ ਮੈਂ ਕੁਂਵਾਰੀ ਹਾਂ ?” ਦੂਤ ਨੇ ਬਿਆਨ ਕੀਤਾ, “ਪਵਿੱਤਰ ਆਤਮਾ ਤੇਰੇ ਉੱਤੇ ਆਵੇਗਾ ਅਤੇ ਪ੍ਰਮੇਸ਼ਵਰ ਦੀ ਸ਼ਕਤੀ ਤੇਰ ਉੱਤੇ ਛਾਇਆ ਕਰੇਗੀ | ਬਾਲਕ ਪਵਿੱਤਰ ਅਤੇ ਪ੍ਰਮੇਸ਼ਵਰ ਦਾ ਪੁੱਤਰ ਹੋਵੇਗਾ |" ਜੋ ਕੁਝ ਦੂਤ ਨੇ ਕਿਹਾ ਮਰੀਯਮ ਨੇ ਵਿਸ਼ਵਾਸ ਅਤੇ ਗ੍ਰਹਿਣ ਕੀਤਾ |

Image

ਦੂਤ ਦੇ ਮਰੀਯਮ ਨਾਲ ਗੱਲ ਕਰਨ ਦੇ ਇਕ ਦਮ ਬਾਅਦ ਉਹ ਏਲੀਜ਼ਬਥ ਦੇ ਕੋਲ ਗਈ | ਜਿਵੇਂ ਹੀ ਏਲੀਜ਼ਬਥ ਨੇ ਮਰੀਯਮ ਦੇ ਸਲਾਮ ਦੀ ਅਵਾਜ ਸੁਣੀ, ਏਲੀਜ਼ਬਥ ਦਾ ਬੱਚਾ ਉਸ ਦੇ ਅੰਦਰ ਉਛਲਿਆ | ਜੋ ਕੁਝ ਪ੍ਰਮੇਸ਼ਵਰ ਨੇ ਉਹਨਾਂ ਲਈ ਕੀਤਾ ਸੀ ਉਸ ਲਈ ਦੋਨਾ ਔਰਤਾਂ ਨੇ ਮਿਲ ਕੇ ਖੁਸ਼ੀ ਕੀਤੀ | ਏਲੀਜ਼ਬਥ ਕੋਲ ਤਿਨ ਮਹੀਨੇ ਰਹਿਣ ਤੋਂ ਬਾਅਦ ਮਰੀਯਮ ਘਰ ਵਾਪਸ ਆਈ |

Image

ਏਲੀਜ਼ਬਥ ਦੁਆਰਾ ਆਪਣੇ ਬੱਚੇ ਨੂੰ ਜਨਮ ਦੇਣ ਤੋਂ ਬਾਅਦ, ਜ਼ਕਰੀਆ ਅਤੇ ਏਲੀਜ਼ਬਥ ਨੇ ਬੱਚੇ ਨੂੰ ਯਹੁੰਨਾ ਨਾਮ ਦਿੱਤਾ ਜਿਵੇਂ ਦੂਤ ਨੇ ਹੁਕਮ ਦਿੱਤਾ ਸੀ | ਤੱਦ ਪ੍ਰਮੇਸ਼ਵਰ ਨੇ ਜ਼ਕਰੀਆ ਦੀ ਜੁਬਾਨ ਨੂੰ ਖੋਲ ਦਿੱਤਾ | ਜ਼ਕਰੀਆ ਨੇ ਕਿਹਾ, “ਪ੍ਰਮੇਸ਼ਵਰ ਦੀ ਮਹਿਮਾਂ ਹੋਵੇ ਕਿ ਉਸ ਨੇ ਆਪਣੇ ਲੋਕਾਂ ਨੂੰ ਯਾਦ ਕੀਤਾ ! ਮੇਰੇ ਪੱਤਰ ਤੂੰ ਅੱਤ ਮਹਾਨ ਪ੍ਰਮੇਸ਼ਵਰ ਦਾ ਨਬੀ ਕਹਾਵੇਗਾਂ ਜੋ ਲੋਕਾਂ ਨੂੰ ਦੱਸੇਗਾ ਕਿ ਉਹ ਕਿਸ ਤਰਾਂ ਆਪਣੇ ਪਾਪਾਂ ਤੋਂ ਮਾਫ਼ੀ ਪਾਉਣ !”

ਬਾਈਬਲ ਕਹਾਣੀ – ਵਿਚੋਂ_: _ ਲੁਕਾ 1

23. ਯਿਸੂ ਦਾ ਜਨਮ

Image

ਮਰੀਯਮ ਦੀ ਕੁੜਮਾਈ ਇਕ ਧਰਮੀ ਜਨ ਨਾਲ ਹੋਈ ਸੀ ਜਿਸ ਦਾ ਨਾਮ ਯੂਸਫ ਸੀ | ਜਦੋਂ ਉਸ ਨੂੰ ਪਤਾ ਲੱਗਾ ਕਿ ਮਰੀਯਮ ਗਰਭਵਤੀ ਹੈ ਤਾਂ ਉਸ ਨੂੰ ਸੀ ਕਿ ਇਹ ਉਸ ਦਾ ਬੱਚਾ ਨਹੀਂ ਹੈ | ਉਹ ਮਰੀਯਮ ਨੂੰ ਬਦਨਾਮ ਨਹੀਂ ਕਰਨਾ ਚਹੁੰਦਾ ਸੀ, ਇਸ ਲਈ ਉਸ ਨੇ ਉਸ ਨੂੰ ਚੁਪ ਚਾਪ ਤਿਆਗ ਦੇਣ ਦਾ ਫੈਸਲਾ ਕੀਤਾ | ਇਸ ਤੋਂ ਪਹਿਲਾਂ ਕਿ ਉਹ ਇਸ ਤਰਾਂ ਕਰਦਾ ਇਕ ਦੂਤ ਉਸ ਕੋਲ ਆਇਆ ਅਤੇ ਉਸ ਨਾਲ ਸੁਫਨੇ ਵਿਚ ਗੱਲ ਕੀਤੀ |

Image

ਦੂਤ ਨੇ ਕਿਹਾ, “ਯੂਸਫ, ਮਰੀਯਮ ਨੂੰ ਆਪਣੀ ਪਤਨੀ ਬਨਾਉਣ ਤੋਂ ਨਾ ਡਰ | ਜਿਹੜਾ ਬੱਚਾ ਉਸ ਦੇ ਗਰਭ ਵਿਚ ਹੈ ਉਹ ਪਵਿੱਤਰ ਆਤਮਾ ਵਲੋਂ ਹੈ | ਉਹ ਪੁੱਤਰ ਜਣੇਗੀ | ਉਸ ਦਾ ਨਾਮ ਯਿਸੂ ਰਾਖੀ (ਉਸ ਦਾ ਮਤਲਬ ਹੈ, “ਯਹੋਵਾ ਬਚਾਉਂਦਾ ਹੈ”), ਕਿਉਂਕਿ ਉਹ ਆਪਣੇ ਲੋਕਾਂ ਨੂੰ ਉਹਨਾਂ ਦੇ ਪਾਪਾਂ ਤੋਂ ਬਚਾਵੇਗਾ |”

Image

ਇਸ ਲਈ ਯੂਸਫ ਨੇ ਮਰੀਯਮ ਨਾਲ ਵਿਆਹ ਕਰ ਲਿਆ ਅਤੇ ਉਸ ਨੂੰ ਪਤਨੀ ਦੇ ਰੂਪ ਵਿਚ ਆਪਣੇ ਘਰ ਲੈ ਆਇਆ ਪਰ ਜਦ ਤੱਕ ਉਸ ਨੇ ਜਨਮ ਨਾ ਦੇ ਦਿੱਤਾ ਉਸ ਨਾਲ ਸੰਗ ਨਾ ਕੀਤਾ |

Image

ਜਦੋਂ ਮਰੀਯਮ ਦੇ ਜਨਮ ਦੇਣ ਦਾ ਸਮਾਂ ਨੇੜੇ ਆ ਗਿਆ, ਰੋਮੀ ਸਰਕਾਰ ਨੇ ਸੱਭ ਲਈ ਹੁਕਮ ਜਾਰੀ ਕੀਤਾ ਕਿ ਉਹ ਜਨਗਣਨਾ ਲਈ ਆਪਣੇ ਪੁਰਖਿਆਂ ਦੇ ਨਗਰਾਂ ਵਿਚ ਜਾਣ | ਯੂਸਫ ਅਤੇ ਮਰੀਯਮ ਨੂੰ ਆਪਣੇ ਨਿਵਾਸ ਸਥਾਨ ਨਾਸਰਤ ਤੋਂ ਬੈਤਲਹਮ ਜਾਣ ਲਈ ਲੰਬਾ ਸਫਰ ਤਹਿ ਕਰਨਾ ਪਿਆ ਕਿਉਂਕਿ ਉਹਨਾਂ ਦਾ ਪੁਰਖਾ ਦਾਉਦ ਸੀ ਜਿਸ ਦਾ ਜੱਦੀ ਨਗਰ ਬੈਤਲਹਮ ਸੀ |

Image

ਜਦੋਂ ਉਹ ਬੈਤਲਹਮ ਪਹੁੰਚੇ ਤਾਂ ਉੱਥੇ ਠਹਿਰਨ ਲਈ ਕੋਈ ਜਗ੍ਹਾ ਨਹੀਂ ਸੀ | ਸਿਰਫ ਉਹ ਉਹੀ ਜਗ੍ਹਾ ਪਾ ਸਕੇ ਜਿੱਥੇ ਪਸ਼ੁ ਬੰਨੇ ਜਾਂਦੇ ਸਨ | ਬੱਚਾ ਉਸੇ ਜਗ੍ਹਾ ਪੈਦਾ ਹੋਇਆ ਅਤੇ ਮਾਂ ਨੇ ਉਸ ਨੂੰ ਖੁਰਲੀ ਵਿਚ ਲਿਟਾ ਦਿੱਤਾ ਕਿਉਂਕਿ ਉਸ ਲਈ ਕੋਈ ਬਿਸਤਰ ਨਹੀਂ ਸੀ | ਉਹਨਾਂ ਨੇ ਉਸ ਦਾ ਨਾਮ ਯਿਸੂ ਰੱਖਿਆ |

Image

ਉਸ ਰਾਤ ਨੇੜੇ ਦੇ ਮੈਦਾਨਾਂ ਵਿਚ ਕੁੱਝ ਚਰਵਾਹੇ ਭੇਡਾਂ ਦੀ ਰਖਵਾਲੀ ਕਰਦੇ ਸਨ | ਅਚਾਨਕ, ਇਕ ਚਮਕੀਲਾ ਦੂਤ ਉਹਨਾਂ ਉੱਤੇ ਪ੍ਰਗਟ ਹੋਇਆ ਅਤੇ ਉਹ ਡਰ ਗਏ | ਦੂਤ ਨੇ ਉਹਨਾਂ ਨੂੰ ਕਿਹਾ, “ਨਾ ਡਰੋ, ਕਿਉਂਕਿ ਮੇਰੇ ਕੋਲ ਤੁਹਾਡੇ ਲਈ ਇਕ ਖੁਸ਼ੀ ਦੀ ਖਬਰ ਹੈ | ਮਸੀਹਾ, ਸਵਾਮੀ, ਬੈਤਲਹਮ ਵਿਚ ਪੈਦਾ ਹੋ ਚੁੱਕਾ ਹੈ !”

Image

“ਜਾਓ ਉਸ ਬੱਚੇ ਦੀ ਭਾਲ ਕਰੋ, ਅਤੇ ਤੁਸੀਂ ਉਸ ਨੂੰ ਕਿ ਕਪੜੇ ਵਿਚ ਲਪੇਟਿਆ ਹੋਇਆ ਅਤੇ ਖੁਰਲੀ ਵਿਚ ਪਿਆ ਦੇਖੋੰਗੇ |” ਅਚਾਨਕ, ਅਕਾਸ਼ ਪ੍ਰਮੇਸ਼ਵਰ ਦੀ ਮਹਿਮਾਂ ਕਰਦੇ ਹੋਏ ਦੂਤਾਂ ਨਾਲ ਭਰ ਗਿਆ, ਜੋ ਕਹਿ ਰਹੇ ਸਨ, “ਸਵਰਗ ਵਿਚ ਪ੍ਰਮੇਸ਼ਵਰ ਦੀ ਮਹਿਮਾਂ ਹੋ ਅਤੇ ਧਰਤੀ ਉੱਤੇ ਲੋਕਾਂ ਲਈ ਸ਼ਾਂਤੀ ਜਿਹਨਾਂ ਉੱਤੇ ਉਹ ਦਯਾ ਕਰਦਾ ਹੈ !”

Image

ਚਰਵਾਹੇ ਇਕ ਦਮ ਉਸ ਜਗ੍ਹਾ ਤੇ ਪਹੁੰਚੇ ਜਿੱਥੇ ਯਿਸੂ ਸੀ ਅਤੇ ਉਹਨਾਂ ਨੇ ਉਸ ਨੂੰ ਖੁਰਲੀ ਵਿਚ ਪਿਆ ਦੇਖਿਆ ਇਕ ਦਮ ਉਸੇ ਤਰਾਂ ਜਿਵੇਂ ਦੂਤ ਨੇ ਕਿਹਾ ਸੀ | ਉਹ ਬਹੁਤ ਉਤਸ਼ਾਹਿਤ ਸਨ | ਮਰੀਯਮ ਵੀ ਬਹੁਤ ਖੁਸ਼ ਸੀ | ਚਰਵਾਹੇ ਜੋ ਉਸ ਗੱਲ ਲਈ ਜੋ ਉਹਨਾਂ ਨੇ ਸੁਣਿਆ ਅਤੇ ਦੇਖਿਆ ਉਸ ਲਈ ਪ੍ਰਮੇਸ਼ਵਰ ਦੀ ਮਹਿਮਾਂ ਕਰਦੇ ਹੋਏ ਮੈਦਾਨਾਂ ਵਿਚ ਵਾਪਸ ਆਏ ਜਿੱਥੇ ਉਹਨਾਂ ਦੀਆਂ ਭੇਡਾਂ ਸਨ |

Image

ਕੁੱਝ ਸਮੇਂ ਬਾਅਦ ਪੂਰਬੀ ਦੂਰ ਦੇਸਾਂ ਦੇ ਰਾਜਿਆਂ ਨੇ ਅਕਾਸ਼ ਵਿਚ ਅਜੀਬ ਤਾਰਾ ਦੇਖਿਆ | ਉਹਨਾਂ ਨੂੰ ਪੱਤਾ ਲੱਗਾ ਕਿ ਇਸ ਦਾ ਮਤਲਬ ਯਹੂਦੀਆਂ ਲਈ ਇਕ ਨਵਾਂ ਰਾਜਾ ਪੈਦਾ ਹੋਇਆ ਹੈ | ਇਸ ਲਈ, ਰਾਜੇ ਨੂੰ ਦੇਖਣ ਲਈ ਉਹਨਾਂ ਨੇ ਲੰਬਾ ਸਫਰ ਤੈ ਕੀਤਾ | ਉਹ ਬੈਤਲਹਮ ਆਏ ਅਤੇ ਉਸ ਘਰ ਪਹੁੰਚੇ ਜਿੱਥੇ ਯਿਸੂ ਅਤੇ ਉਸ ਦੇ ਮਾਂ ਬਾਪ ਰਹਿੰਦੇ ਸਨ |

Image

ਜਦੋਂ ਯੋਤਸ਼ੀਆਂ ਨੇ ਯਿਸੂ ਨੂੰ ਉਸ ਦੇ ਮਾਂ ਬਾਪ ਦੇ ਨਾਲ ਦੇਖਿਆ, ਉਹ ਝੁੱਕੇ ਅਤੇ ਉਸ ਦੀ ਅਰਾਧਨਾ ਕੀਤੀ | ਉਹਨਾਂ ਨੇ ਯਿਸੂ ਨੂੰ ਬਹੁਮੁੱਲੇ ਤੋਹਫ਼ੇ ਦਿੱਤੇ | ਤੱਦ ਉਹ ਘਰਾਂ ਨੂੰ ਵਾਪਸ ਚਲੇ ਗਏ |

ਬਾਈਬਲ ਕਹਾਣੀ – ਵਿਚੋਂ_: _ ਮੱਤੀ 1; ਲੁਕਾ 2

24. ਯਹੁੰਨਾ ਯਿਸੂ ਨੂੰ ਬਪਤਿਸਮਾ ਦਿੰਦਾ

Image

ਯਹੁੰਨਾ ਜ਼ਕਰੀਆ ਅਤੇ ਏਲੀਜ਼ਬਥ ਦਾ ਪੁੱਤਰ ਜਵਾਨ ਹੋਕੇ ਨਬੀ ਬਣਿਆ | ਉਹ ਜੰਗਲ ਵਿਚ ਰਿਹਾ, ਜੰਗਲੀ ਸ਼ਹਿਦ ਅਤੇ ਟਿੱਡੀਆਂ ਖਾਂਦਾ ਸੀ, ਊਂਠ ਦੇ ਵਾਲਾ ਦੇ ਕਪੜੇ ਪਾਉਂਦਾ ਸੀ |

Image

ਬਹੁਤ ਸਾਰੇ ਲੋਕ ਜੰਗਲ ਵਿਚ ਯਹੁੰਨਾ ਨੂੰ ਸੁਣਨ ਲਈ ਆਉਂਦੇ ਸਨ | ਉਸ ਨੇ ਉਹਨਾਂ ਨੂੰ ਪ੍ਰਚਾਰ ਕੀਤਾ, ਇਹ ਕਹਿੰਦਿਆ , “ਤੌਬਾ ਕਰੋ, ਪ੍ਰਮੇਸ਼ਵਰ ਦਾ ਰਾਜ ਨੇੜੇ ਹੈ!”

Image

ਜਦੋਂ ਲੋਕਾਂ ਨੇ ਯਹੁੰਨਾ ਦਾ ਸੰਦੇਸ਼ ਸੁਣਿਆ, ਬਹੁਤਿਆਂ ਨੇ ਆਪਣੇ ਪਾਪਾਂ ਤੋਂ ਤੌਬਾ ਕੀਤੀ ਅਤੇ ਯਹੁੰਨਾ ਨੇ ਉਹਨਾਂ ਨੂੰ ਬਪਤਿਸਮਾ ਦਿੱਤਾ | ਬਹੁਤ ਸਾਰੇ ਧਾਰਮਿਕ ਆਗੂ ਵੀ ਯਹੁੰਨਾ ਕੋਲੋਂ ਬਪਤਿਸਮਾ ਲੈਣ ਆਏ, ਪਰ ਉਹਨਾਂ ਨੇ ਆਪਣੇ ਪਾਪਾਂ ਨੂੰ ਨਾ ਮੰਨਿਆ ਅਤੇ ਨਾ ਤੌਬਾ ਕੀਤੀ |

Image

ਯਹੁੰਨਾ ਨੇ ਧਾਰਮਿਕ ਆਗੂਆਂ ਨੂੰ ਕਿਹਾ, “ਤੁਸੀਂ ਜਹਰੀਲੇ ਸੱਪ !” ਤੌਬਾ ਕਰੋ ਅਤੇ ਆਪਣੇ ਸੁਭਾਓ ਨੂੰ ਬਦਲੋ | ਹਰ ਦਰਖਤ ਜਿਹੜਾ ਚੰਗਾ ਫਲ ਨਹੀਂ ਦਿੰਦਾ ਕੱਟਿਆ ਜਾਵੇਗਾ ਅਤੇ ਅੱਗ ਵਿਚ ਸੁੱਟ ਦਿੱਤਾ ਜਾਵੇਗਾ |” ਯਹੁੰਨਾ ਨੇ ਪੂਰਾ ਕੀਤਾ ਜੋ ਕੁੱਝ ਨਬੀਆਂ ਨੇ ਉਸ ਬਾਰੇ ਕਿਹਾ ਸੀ, “ਦੇਖੋ, ਮੈਂ ਆਪਣੇ ਸੰਦੇਸਵਾਹਕ ਨੂੰ ਤੇਰੇ ਅੱਗੇ ਅੱਗੇ ਭੇਜਦਾ ਹਾਂ, ਜੋ ਤੇਰੇ ਮਾਰਗ ਨੂੰ ਤਿਆਰ ਕਰੇਗਾ |”

Image

ਕਈ ਯਹੂਦੀਆਂ ਨੇ ਯਹੁੰਨਾ ਤੋਂ ਪੁਛਿਆ ਕਿ ਕੀ ਉਹ ਮਸੀਹ ਹੈ | ਯਹੁੰਨਾ ਨੇ ਉੱਤਰ ਦਿੱਤਾ, “ਮੈਂ ਮਸੀਹ ਨਹੀਂ ਹਾਂ, ਪਰ ਮੇਰੇ ਤੋਂ ਬਾਅਦ ਕੋਈ ਆ ਰਿਹਾ ਹੈ| ਉਹ ਮਹਾਨ ਹੈ, ਕਿ ਮੈਂ ਉਸਦੀ ਜੁੱਤੀ ਦਾ ਤਸਮਾਂ ਵੀ ਖੋਲਣ ਦੇ ਯੋਗ ਨਹੀਂ ਹਾਂ|”

Image

ਅਗਲੇ ਦਿਨ ਯਿਸੂ ਯਹੁੰਨਾ ਕੋਲੋਂ ਬਪਤਿਸਮਾ ਲੈਣ ਲਈ ਆਇਆ | ਜਦੋਂ ਯਹੁੰਨਾ ਨੇ ਯਿਸੂ ਨੂੰ ਦੇਖਿਆ, ਉਸ ਨੇ ਕਿਹਾ, “ਦੇਖੋ! ਉਹ ਪ੍ਰਮੇਸ਼ਵਰ ਦਾ ਮੇਮਨਾ ਹੈ ਜੋ ਜਗਤ ਦੇ ਪਾਪਾਂ ਨੂੰ ਚੁੱਕ ਲੈ ਜਾਂਦਾ ਹੈ |”

Image

ਯਹੁੰਨਾ ਨੇ ਯਿਸੂ ਨੂੰ ਕਿਹਾ, “ਮੈਂ ਤੈਨੂ ਬਪਤਿਸਮਾ ਦੇਣ ਦੇ ਯੋਗ ਨਹੀਂ ਹਾਂ | ਇਸ ਦੀ ਬਜਾਈ ਤੂੰ ਮੈਨੂੰ ਬਪਤਿਸਮਾ ਦੇ |" ਪਰ ਯਿਸੂ ਨੇ ਕਿਹਾ, “ਤੂੰ ਮੈਨੂੰ ਬਪਤਿਸਮਾ ਦੇ, ਕਿਉਂਕਿ ਇਹੀ ਕਰਨਾ ਚੰਗਾ ਹੈ |” ਇਸ ਲਈ ਯਹੁੰਨਾ ਨੇ ਉਸ ਨੂੰ ਬਪਤਿਸਮਾ ਦਿੱਤਾ, ਚਾਹੇ ਯਿਸੂ ਨੇ ਕੋਈ ਪਾਪ ਨਹੀਂ ਕੀਤਾ ਸੀ |

Image

ਜਦੋਂ ਯਿਸੂ ਬਪਤਿਸਮੇ ਤੋਂ ਬਾਅਦ ਪਾਣੀ ਵਿਚੋਂ ਬਾਹਰ ਆਇਆ, ਪ੍ਰਮੇਸ਼ਵਰ ਦਾ ਆਤਮਾ ਕਬੂਤਰ ਦੇ ਰੂਪ ਵਿਚ ਉੱਤਰਿਆ ਅਤੇ ਉਸ ਉੱਪਰ ਬੈਠ ਗਿਆ | ਉਸੇ ਸਮੇਂ, ਸਵਰਗ ਤੋਂ ਪ੍ਰਮੇਸ਼ਵਰ ਦੀ ਅਵਾਜ ਇਹ ਕਹਿੰਦੇ ਆਈ, “ਤੂੰ ਮੇਰਾ ਪਿਆਰਾ ਪੁੱਤਰ ਹੈਂ ਜਿਸ ਨੂੰ ਮੈ ਪਿਆਰ ਕਰਦਾ ਹਾਂ ਅਤੇ ਮੈਂ ਤੇਰੇ ਤੋਂ ਅਤਿ ਪਰਸਨ ਹਾਂ |”

Image

ਪ੍ਰਮੇਸ਼ਵਰ ਨੇ ਯਹੁੰਨਾ ਨੂੰ ਦੱਸਿਆ ਹੋਇਆ ਸੀ, “ਪਵਿੱਤਰ ਆਤਮਾ ਆਵੇਗਾ ਅਤੇ ਜਿਸ ਕਿਸੇ ਉੱਤੇ ਆ ਕੇ ਠਹਿਰੇ ਜਿਸ ਨੂੰ ਤੂੰ ਬਪਤਿਸਮਾ ਦਿੰਦਾ ਹੈ | ਉਹ ਵਿਅਕਤੀ ਪ੍ਰਮੇਸ਼ਵਰ ਦਾ ਪੁੱਤਰ ਹੈ |” ਸਿਰਫ ਇਕੋ ਹੀ ਪ੍ਰਮੇਸ਼ਵਰ ਹੈ | ਪਰ ਜਦੋਂ ਯਹੁੰਨਾ ਨੇ ਯਿਸੂ ਨੂੰ ਬਪਤਿਸਮਾ ਦਿੱਤਾ, ਉਸ ਨੇ ਪਿਤਾ ਨੂੰ ਗੱਲ ਕਰਦੇ ਸੁਣਿਆ, ਪ੍ਰਮੇਸ਼ਵਰ ਦੇ ਪੁੱਤਰ ਨੂੰ ਦੇਖਿਆ, ਯਿਸੂ ਕੌਣ ਹੈ ਅਤੇ ਉਸ ਨੇ ਪਵਿੱਤਰ ਆਤਮਾ ਨੂੰ ਦੇਖਿਆ |

ਬਾਈਬਲ ਕਹਾਣੀ – ਵਿਚੋਂ_: _ ਮੱਤੀ 3; ਮਰਕੁਸ 1: 9-11; ਲੁਕਾ 3:1-23

25. ਸ਼ੈਤਾਨ ਯਿਸੂ ਦੀ ਪਰਖ ਕਰਦਾ

Image

ਯਿਸੂ ਦੇ ਬਪਤਿਸਮੇ ਦੇ ਇਕ ਦਮ ਬਾਅਦ ਪਵਿੱਤਰ ਆਤਮਾ ਉਸ ਨੂੰ ਜੰਗਲ ਵਿਚ ਲੈ ਗਿਆ ਜਿੱਥੇ ਉਸ ਨੇ ਚਾਲੀ ਦਿਨ ਅਤੇ ਚਾਲੀ ਰਾਤ ਵਰਤ ਰੱਖਿਆ | ਸ਼ੈਤਾਨ ਯਿਸੂ ਕੋਲ ਆਇਆ ਅਤੇ ਉਸ ਨੇ ਉਸ ਨੂੰ ਅਜਮਾਇਸ਼ ਵਿਚ ਪਾਇਆ ਕਿ ਉਹ ਪਾਪ ਕਰੇ |

Image

ਸ਼ੈਤਾਨ ਨੇ ਯਿਸੂ ਨੂੰ ਇਹ ਕਹਿੰਦੇ ਹੋਏ ਪਰਖ ਕੀਤੀ, “ਅਗਰ ਤੂੰ ਪ੍ਰਮੇਸ਼ਵਰ ਦਾ ਪੱਤਰ ਹੈਂ ਤਾਂ ਇਹਨਾਂ ਪੱਥਰਾਂ ਨੂੰ ਕਹਿ ਕੇ ਇਹ ਰੋਟੀ ਬਣ ਜਾਂ ਤਾਂ ਕਿ ਤੂੰ ਖਾ ਸਕੇ |

Image

ਯਿਸੂ ਨੇ ਉੱਤਰ ਦਿੱਤਾ, “ਪ੍ਰਮੇਸ਼ਵਰ ਦੇ ਵਚਨ ਵਿਚ ਲਿੱਖਿਆ ਹੈ, ਜੀਣ ਲਈ ਲੋਕਾਂ ਨੂੰ ਸਿਰਫ ਰੋਟੀ ਦੀ ਜਰੂਰਤ ਹੀ ਨਹੀਂ, ਪਰ ਹਰ ਵਚਨ ਜਿਹੜਾ ਪ੍ਰਮੇਸ਼ਵਰ ਮੂੰਹ ਤੋਂ ਨਿਕਲਦਾ ਹੈ !”

Image

ਸ਼ੈਤਾਨ ਯਿਸੂ ਨੂੰ ਮੰਦਰ ਦੇ ਉੱਚੇ ਕਿੰਗਰੇ ਤੇ ਲੈ ਗਿਆ ਅਤੇ ਕਿਹਾ, “ਅਗਰ ਤੂੰ ਪ੍ਰਮੇਸ਼ਵਰ ਦਾ ਪੱਤਰ ਹੈਂ, ਆਪਣੇ ਆਪ ਨੂੰ ਹੇਠਾਂ ਡੇਗ ਦੇਹ ਕਿਉਂਕਿ ਲਿੱਖਿਆ ਹੈ | ਪ੍ਰਮੇਸ਼ਵਰ ਆਪਣੇ ਦੂਤਾਂ ਨੂੰ ਹੁਕਮ ਦੇਵੇਗਾ ਕਿ ਉਹ ਤੈਨੂ ਚੁੱਕ ਲੈਣਗੇ ਅਤੇ ਤੇਰਾ ਪੈਰ ਪੱਥਰ ਨਾਲ ਨਾ ਟੱਕਰਾਏਗਾ |”

Image

ਪਰ ਯਿਸੂ ਨੇ ਸ਼ੈਤਾਨ ਨੂੰ ਵਚਨ ਵਿਚੋਂ ਹਵਾਲਾ ਦਿੰਦੇ ਹੋਏ ਉੱਤਰ ਦਿੱਤਾ | ਉਸ ਨੇ ਕਿਹਾ, “ਵਚਨ ਵਿਚ ਪ੍ਰਮੇਸ਼ਵਰ ਨੇ ਆਪਣੇ ਲੋਕਾਂ ਨੂੰ ਹੁਕਮ ਦਿੱਤਾ ਹੈ, ‘ਆਪਣੇ ਪ੍ਰਭੁ ਪ੍ਰਮੇਸ਼ਵਰ ਦੀ ਪਰਖ ਨਾ ਕਰੋ |”

Image

ਸ਼ੈਤਾਨ ਨੇ ਯਿਸੂ ਨੂੰ ਸੰਸਾਰ ਦੇ ਸਾਰੇ ਰਾਜ ਦਿਖਾਏ ਅਤੇ ਉਹਨਾਂ ਦੀ ਮਹਿਮਾਂ ਅਤੇ ਕਿਹਾ, “ਅਗਰ ਤੂੰ ਝੁਕ ਕੇ ਮੈਨੂੰ ਸਿਜ਼ਦਾ ਕਰੇਂ ਅਤੇ ਮੇਰੀ ਅਰਾਧਨਾ ਕਰੇ ਮੈਂ ਇਹ ਸੱਭ ਤੈਨੂੰ ਦੇਵਾਗਾ|”

Image

ਯਿਸੂ ਨੇ ਉੱਤਰ ਦਿੱਤਾ, “ਸ਼ੈਤਾਨ ਮੇਰੇ ਕੋਲੋਂ ਦੂਰ ਚੱਲਿਆ ਜਾਹ! ਪ੍ਰਮੇਸ਼ਵਰ ਦੇ ਵਚਨ ਵਿਚ ਉਸ ਨੇ ਆਪਣੇ ਲੋਕਾਂ ਨੂੰ ਹੁਕਮ ਦਿੱਤਾ ਹੈ, “ਸਿਰਫ ਆਪਣੇ ਪ੍ਰਮੇਸ਼ਵਰ ਯਹੋਵਾਹ ਦੀ ਬੰਦਗੀ ਅਤੇ ਸੇਵਾ ਕਰ |”

Image

ਯਿਸੂ ਸ਼ੈਤਾਨ ਦੀਆਂ ਪ੍ਰੀਖਿਆਵਾਂ ਵਿਚ ਨਹੀਂ ਫੱਸਿਆ ਇਸ ਲਈ ਸ਼ੈਤਾਨ ਉਸ ਕੋਲੋਂ ਚਲਾ ਗਿਆ | ਤੱਦ ਦੂਤ ਆਏ ਅਤੇ ਯਿਸੂ ਦੀ ਦੇਖ ਭਾਲ ਕੀਤੀ |

ਬਾਈਬਲ ਕਹਾਣੀ – ਵਿਚੋਂ: _ ਮੱਤੀ _4:1-11; _ ਮਰਕੁਸ 1:12-13; _ ਲੁਕਾ 4:1-13

26. ਯਿਸੂ ਆਪਣੀ ਸੇਵਕਾਈ ਸ਼ੁਰੂ ਕਰਦਾ

Image

ਸ਼ੈਤਾਨ ਦੀ ਪ੍ਰੀਖਿਆ ਜਿੱਤਣ ਤੋਂ ਬਾਅਦ ਯਿਸੂ ਪਵਿੱਤਰ ਆਤਮਾ ਦੀ ਸ਼ਕਤੀ ਨਾਲ ਭਰ ਕੇ ਗਲੀਲ ਦੇ ਇਲਕੇ ਵਿਚ ਆਇਆ ਜਿੱਥੇ ਉਹ ਰਿਹਾ ਸੀ | ਯਿਸੂ ਸਿਖਿਆ ਦਿੰਦਾ ਹੋਇਆ ਜਗ੍ਹਾ ਜਗ੍ਹਾ ਗਿਆ | ਸੱਭ ਉਸਦੀ ਪ੍ਰਸੰਸਾ ਕਰਦੇ ਸਨ |

Image

ਯਿਸੂ ਨਾਸਰਤ ਦੇ ਨਗਰ ਵਿਚ ਗਿਆ ਜਿੱਥੇ ਉਹ ਆਪਣੇ ਬਚਪਨ ਵਿਚ ਰਹਿੰਦਾ ਸੀ | ਸਬਤ ਦੇ ਦਿਨ ਉਹ ਮੰਦਰ ਵਿਚ ਗਿਆ | ਉਹਨਾਂ ਨੇ ਉਸ ਦੇ ਹੱਥ ਵਿਚ ਪੜ੍ਹਨ ਲਈ ਯਸਾਯਾਹ ਨਬੀ ਦੀਆਂ ਪੋਥੀਆਂ ਦਿੱਤੀਆਂ | ਯਿਸੂ ਨੇ ਪੋਥੀ ਖੋਲੀ ਅਤੇ ਲੋਕਾਂ ਲਈ ਉਸਦਾ ਇਕ ਭਾਗ ਪੜ੍ਹਿਆ |

Image

ਯਿਸੂ ਨੇ ਪੜ੍ਹਿਆ, “ਪ੍ਰਮੇਸ਼ਵਰ ਨੇ ਮੈਨੂੰ ਆਪਣਾ ਆਤਮਾਂ ਦਿੱਤਾ ਹੈ ਕਿ ਗਰੀਬਾਂ ਨੂੰ ਖੁਸ਼ ਖਬਰੀ ਸੁਣਾਵਾਂ, ਬੰਧੁਆਂ ਨੂੰ ਅਜਾਦੀ, ਅੰਨਿਆਂ ਨੂੰ ਦੇਖਣ, ਅਤੇ ਦੱਬਿਆਂ ਹੋਇਆਂ ਨੂੰ ਛੁਟਕਾਰੇ ਦਾ ਪ੍ਰਚਾਰ ਕਰਾਂ | ਇਹ ਪ੍ਰਮੇਸ਼ਵਰ ਦੀ ਮੰਨਜੂਰੀ ਦਾ ਵਰ੍ਹਾ ਹੈ |

Image

ਤੱਦ ਯਿਸੂ ਬੈਠ ਗਿਆ | ਹਰ ਇਕ ਨੇ ਉਸ ਨੂੰ ਗੌਰ ਨਾਲ ਦੇਖਿਆ | ਉਹ ਇਸ ਵਚਨ ਦੇ ਭਾਗ ਨੂੰ ਜਾਣਦੇ ਸਨ ਜੋ ਉਸਨੇ ਹੁਣੇ ਪੜ੍ਹਿਆ ਸੀ ਉਹ ਮਸੀਹ ਨਾਲ ਸਬੰਧਤ ਸੀ | ਯਿਸੂ ਨੇ ਕਿਹਾ, “ਮੈਂ ਜੋ ਵਚਨ ਪੜ੍ਹੇ ਹਨ ਉਹ ਅੱਜ ਤੁਹਾਡੇ ਵਿਚ ਪੂਰੇ ਹੋਏ |” ਸੱਭ ਲੋਕ ਹੈਰਾਨ ਸਨ | “ਕੀ ਇਹ ਯੂਸਫ ਦਾ ਪੁੱਤਰ ਨਹੀਂ ਹੈ ?” ਉਹਨਾਂ ਨੇ ਕਿਹਾ |

Image

ਤੱਦ ਯਿਸੂ ਨੇ ਕਿਹਾ, “ਇਹ ਸੱਚ ਹੈ ਕਿ ਕੋਈ ਵੀ ਨਬੀ ਆਪਣੇ ਪਿੰਡ ਗ੍ਰਹਿਣ ਨਹੀਂ ਕੀਤਾ ਜਾਂਦਾ | ਏਲੀਯਾਹ ਦੇ ਸਮੇਂ ਇਸਰਾਏਲ ਵਿਚ ਬਹੁਤ ਸਾਰੀਆਂ ਵਿਧਵਾ ਸਨ | ਪਰ ਜਦੋਂ ਸਾਢੇ ਤਿੰਨ ਸਾਲ ਲਈ ਅਕਾਲ ਪੈ ਗਿਆ, ਪ੍ਰਮੇਸ਼ਵਰ ਨੇ ਏਲੀਯਾਹ ਨੂੰ ਇਸਰਾਏਲ ਵਿਚੋਂ ਵਿਧਵਾ ਦੀ ਮੱਦਦ ਕਰਨ ਲਈ ਨਹੀਂ ਭੇਜਿਆ ਪਰ ਇਸ ਦੀ ਬਜਾਇ ਦੂਸਰੇ ਦੇਸ ਵਿਚੋਂ ਵਿਧਵਾ ਨੂੰ ਭੇਜਿਆ |”

Image

ਯਿਸੂ ਨੇ ਲਗਾਤਾਰ ਕਹਿਣਾ ਜਾਰੀ ਰੱਖਿਆ, “ਅਤੇ ਅਲੀਸ਼ਾ ਦੇ ਦਿਨਾਂ ਵਿਚ ਇਸਰਾਏਲ ਵਿਚ ਬਹੁਤ ਸਾਰੇ ਲੋਕ ਚਮੜੀ ਦੀ ਬਿਮਾਰੀ ਨਾਲ ਬੀਮਾਰ ਸਨ |” ਪਰ ਨੇ ਉਹਨਾਂ ਵਿਚੋਂ ਕਿਸੇ ਨੂੰ ਵੀ ਨਹੀਂ ਚੰਗਾ ਕੀਤਾ | ਉਸਨੇ ਸਿਰਫ ਨਾਮਾਨ ਨੂੰ ਹੀ ਚੰਗਾ ਕੀਤਾ ਜੋ ਇਸਰਾਏਲ ਦੇ ਦੁਸ਼ਮਣਾਂ ਦਾ ਕਮਾਂਡਰ ਸੀ | ਜਿਹੜੇ ਲੋਕ ਯਿਸੂ ਨੂੰ ਸੁਣ ਰਹੇ ਸਨ ਉਹ ਯਹੂਦੀ ਸਨ | ਜਦੋਂ ਉਹਨਾਂ ਨੇ ਉਸਨੂੰ ਇਹ ਕਹਿੰਦੇ ਸੁਣਿਆ ਉਹ ਉਸ ਉੱਤੇ ਗੁੱਸੇ ਹੋਏ |

Image

ਨਾਸਰਤ ਦੇ ਲੋਕਾਂ ਨੇ ਯਿਸੂ ਨੂੰ ਮੰਦਰ ਵਿਚੋਂ ਖਿਚ ਕੇ ਬਾਹਰ ਕਰ ਦਿੱਤਾ ਅਤੇ ਉਸ ਨੂੰ ਪਹਾੜੀ ਦੇ ਕਿਨਾਰੇ ਕੋਲ ਲਿਆ ਕੇ ਧੱਕਾ ਦੇ ਕੇ ਮਾਰਨ ਲਈ ਲਿਆਏ | ਪਰ ਯਿਸੂ ਲੋਕਾਂ ਵਿਚੋਂ ਖਿੱਸਕ ਕੇ ਨਿੱਕਲ ਗਿਆ ਅਤੇ ਨਾਸਰਤ ਤੋਂ ਬਾਹਰ ਚੱਲਿਆ ਗਿਆ |

Image

ਤੱਦ ਯਿਸੂ ਗਲੀਲ ਸਾਰੇ ਇਲਾਕੇ ਵਿਚ ਗਿਆ ਅਤੇ ਇਕ ਵੱਡੀ ਭੀੜ ਉਸ ਦੇ ਕੋਲ ਆਈ | ਉਹ ਉਸ ਕੋਲ ਬਹੁਤ ਸਾਰੇ ਬੀਮਾਰ ਜਾਂ ਅਪਹਾਜ ਲੋਕਾਂ ਨੂੰ ਲੈ ਕੇ ਆਏ ਜਿਹਨਾਂ ਵਿਚ ਅੰਨੇ, ਲੰਗੜੇ ਅਤੇ ਗੁੰਗੇ ਵੀ ਸਨ ਅਤੇ ਯਿਸੂ ਨੇ ਉਹਨਾਂ ਨੂੰ ਚੰਗਾ ਕੀਤਾ |

Image

ਬਹੁਤ ਸਾਰੇ ਲੋਕ ਜਿਹਨਾਂ ਨੂੰ ਭੂਤ ਚਿੰਬੜੇ ਸਨ ਯਿਸੂ ਕੋਲ ਲਿਆਂਦੇ | ਯਿਸੂ ਦੇ ਹੁਕਮ ਅਨੁਸਾਰ, ਭੂਤ ਲੋਕਾਂ ਵਿਚੋਂ ਬਾਹਰ ਆਏ ਅਤੇ ਆਮ ਤੌਰ ਤੇ ਇਹ ਕਹਿੰਦੇ ਸਨ, “ਤੂੰ ਪ੍ਰਮੇਸ਼ਵਰ ਦਾ ਪੁੱਤਰ ਹੈਂ !” ਲੋਕਾਂ ਦੀ ਭਿੜ ਹੈਰਾਨ ਹੋਈ ਅਤੇ ਪ੍ਰਮੇਸ਼ਵਰ ਦੀ ਮਹਿਮਾਂ ਕੀਤੀ |

Image

ਤੱਦ ਯਿਸੂ ਨੇ ਬਾਰਾਂ ਆਦਮੀ ਚੁਣੇ ਅਤੇ ਉਹ ਰਸੂਲ ਕਹਾਏ | ਚੇਲਿਆਂ ਨੇ ਯਿਸੂ ਨਾਲ ਯਾਤਰਾ ਕੀਤੀ ਅਤੇ ਉਸ ਕੋਲੋਂ ਸਿੱਖਆ |

ਬਾਈਬਲ ਦੀ ਕਹਾਣੀ: ਮੱਤੀ //4:12-25, ਮਰਕੁਸ 1:14-15, 35-39; 3:13-21; ਲੁਕਾ 4:14-30, 38-44 //

27. ਚੰਗੇ ਸਾਮਰੀ ਦੀ ਕਹਾਣੀ

Image

ਇਕ ਦਿਨ ਇਕ ਸ਼ਰ੍ਹਾ ਦਾ ਮਾਹਿਰ ਯਹੂਦੀ ਯਿਸੂ ਨੂੰ ਪਰਖਣ ਲਈ ਉਸ ਕੋਲ ਆਇਆ, ਇਹ ਕਹਿੰਦਾ ਹੋਇਆ, “ਗੁਰੂ ਜੀ, ਅਨੰਤ ਜੀਵਨ ਪਾਉਣ ਲਈ ਮੈਂ ਕਿ ਕਰਾਂ ?” ਯਿਸੂ ਨੇ ਉੱਤਰ ਦਿੱਤਾ, “ਪ੍ਰਮੇਸ਼ਵਰ ਦੀ ਬਿਵਸਥਾ ਵਿਚ ਕਿ ਲਿਖਿਆ ਹੋਇਆ ਹੈ ?”

Image

ਸ਼ਰ੍ਹਾ ਦੇ ਮਾਹਿਰ ਨੇ ਉੱਤਰ ਦਿੱਤਾ ਕਿ ਪ੍ਰਮੇਸ਼ਵਰ ਦੀ ਸ਼ਰ੍ਹਾ ਕਹਿੰਦੀ ਹੈ, “ਤੂੰ ਆਪਣੇ ਪ੍ਰਮੇਸ਼ਵਰ ਨੂੰ ਆਪਣੇ ਪੂਰੇ ਦਿਲ ਨਾਲ, ਪੂਰੇ ਪ੍ਰਾਣ ਨਾਲ, ਪੂਰੇ ਬਲ ਨਾਲ ਅਤੇ ਪੂਰੇ ਮਨ ਨਾਲ ਪਿਆਰ ਕਰ | ਅਤੇ ਆਪਣੇ ਗੁਆਂਡੀ ਨਾਲ ਆਪਣੇ ਜਿਹਾ ਪਿਆਰ ਕਰ |” ਯਿਸੂ ਨੇ ਉੱਤਰ ਦਿੱਤਾ, “ਤੂੰ ਬਿਲਕੁਲ ਠੀਕ ਹੈਂ ! ਇਸ ਨੂੰ ਕਰ ਤਾਂ ਤੂੰ ਜਿਵੇਂਗਾ |”

Image

ਪਰ ਸ਼ਰ੍ਹਾ ਦਾ ਮਾਹਿਰ ਸਬੂਤ ਦੇਣਾ ਚਾਹੁੰਦਾ ਸੀ ਕਿ ਉਹ ਧਰਮੀ ਹੈ, ਇਸ ਲਈ ਉਸ ਨੇ ਪੁਛਿਆ, “ਮੇਰੇ ਗੁਆਂਡੀ ਕੌਣ ਹੈ ?”

Image

ਯਿਸੂ ਨੇ ਸ਼ਰ੍ਹਾ ਦੇ ਮਾਹਿਰ ਨੂੰ ਇਕ ਕਹਾਣੀ ਦੱਸਦੇ ਹੋਏ ਉੱਤਰ ਦਿੱਤਾ | “ਇਕ ਵਾਰ ਇਕ ਯਹੂਦੀ ਵਿਅਕਤੀ ਸੀ ਜੋ ਯਰੁਸ਼ਲਮ ਤੋਂ ਯਰੀਹੋ ਨੂੰ ਜਾਣ ਵਾਲੀ ਸੜਕ ਤੇ ਜਾ ਰਿਹਾ ਸੀ |”

Image

ਜਦੋਂ ਵਿਅਕਤੀ ਜਾ ਰਿਹਾ ਸੀ ਉਸ ਉੱਤੇ ਡਾਕੂਆਂ ਦੇ ਝੁੰਡ ਨੇ ਹਮਲਾ ਕੀਤਾ | ਉਹ ਉਸਦਾ ਸੱਭ ਕੁੱਝ ਲੈ ਗਏ ਉਸ ਨੂੰ ਮਾਰ ਕੇ ਅਧਮਰਾ ਕਰਕੇ ਛੱਡ ਗਏ | ਤੱਦ ਉਹ ਚਲੇ ਗਏ |”

Image

“ਉਸ ਦੇ ਇਕ ਦਮ ਬਾਅਦ ਇਕ ਯਹੂਦੀ ਜਾਜਕ ਉਸੇ ਰਾਹ ਲੰਘਿਆ | ਜਦੋਂ ਉਸ ਧਰਮ ਦੇ ਆਗੂ ਨੇ ਉਸ ਵਿਅਕਤੀ ਨੂੰ ਦੇਖਿਆ ਜਿਸ ਨੂੰ ਮਾਰਿਆ ਅਤੇ ਲੁੱਟਿਆ ਗਿਆ ਸੀ ਉਹ ਸੜਕ ਦੇ ਪਾਸਿਓ ਹੋ ਕੇ ਲੰਘ ਗਿਆ, ਉਸ ਵਿਅਕਤੀ ਨੂੰ ਆਖੋੰ ਓਹਲੇ ਕਰਦਾ ਹੋਇਆ ਜਿਸ ਨੂੰ ਮੱਦਦ ਦੀ ਲੋੜ ਸੀ |

Image

“ਜਿਆਦਾ ਦੇਰ ਬਾਅਦ ਨਹੀਂ , ਇਕ ਲੇਵੀ ਉਸੇ ਮਾਰਗ ਆਇਆ | (ਲੇਵੀ ਯਹੂਦੀਆਂ ਦਾ ਇਕ ਗੋਤਰ ਸੀ ਜੋ ਮੰਦਰ ਵਿਚ ਜਾਜਕਾਂ ਦੀ ਸਹਾਇਤਾ ਕਰਦੇ ਸਨ |) ਲੇਵੀ ਵੀ ਸੜਕ ਦੇ ਪਾਸੇ ਹੋ ਕੇ ਲੰਘ ਗਿਆ, ਉਸ ਵਿਅਕਤੀ ਨੂੰ ਆਖੋੰ ਓਹਲੇ ਕਰਦਾ ਹੋਇਆ ਜਿਸ ਨੂੰ ਮੱਦਦ ਦੀ ਲੋੜ ਸੀ |

Image

“ਅਗਲਾ ਵਿਅਕਤੀ ਜਿਹੜਾ ਉਸੇ ਮਾਰਗ ਆ ਰਿਹਾ ਸੀ ਉਹ ਇਕ ਸਾਮਰੀ ਵਿਅਕਤੀ ਸੀ | (ਸਾਮਰੀ ਯਹੂਦੀਆਂ ਦੀ ਅੰਸ਼ ਵਿਚੋਂ ਸਨ ਜਿਹਨਾਂ ਨੇ ਹੋਰ ਜਾਤੀਆਂ ਦੇ ਲੋਕਾਂ ਵਿਚ ਵਿਆਹ ਕੀਤੇ ਸਨ | ਸਾਮਰੀ ਅਤੇ ਯਹੂਦੀ ਇਕ ਦੂਸਰੇ ਨੂੰ ਨਫਰਤ ਕਰਦੇ ਸਨ ) ਪਰ ਜਦੋਂ ਸਾਮਰੀ ਨੇ ਯਹੂਦੀ ਆਦਮੀ ਨੂੰ ਦੇਖਿਆ, ਉਸ ਨੇ ਉਸ ਪ੍ਰਤੀ ਬਹੁਤ ਜਿਆਦਾ ਹਮਦਰਦੀ ਨੂੰ ਮਿਹਸੂਸ ਕੀਤਾ | ਉਸ ਨੇ ਉਸ ਦੀ ਦੇਖ ਭਾਲ ਕੀਤੀ ਅਤੇ ਉਸਦੇ ਜਖਮਾਂ ਤੇ ਪੱਟੀਆਂ ਬੰਨੀਆਂ |”

Image

“ਤੱਦ ਸਾਮਰੀ ਨੇ ਉਸ ਬੰਦੇ ਨੂੰ ਆਪਣੇ ਗਧੇ ਤੇ ਲੱਦਿਆ ਅਤੇ ਸੜਕ ਦੇ ਕਿਨਾਰੇ ਇਕ ਸਰਾਂ ਵਿਚ ਉਸ ਦੇ ਦੇਖ ਭਾਲ ਕਰਨ ਲਈ ਲੈ ਗਿਆ |”

Image

“ਅਗਲੇ ਦਿਨ, ਸਾਮਰੀ ਨੇ ਆਪਣੇ ਰਾਹ ਜਾਣਾ ਸੀ | ਉਸ ਨੇ ਉਸ ਸਰਾਂ ਦੇ ਮਾਲਕ ਨੂੰ ਉਸ ਬੰਦੇ ਦੀ ਦੇਖ ਭਾਲ ਕਰਨ ਲਈ ਕੁਝ ਪੈਸੇ ਦਿੱਤੇ ਅਤੇ ਕਿਹਾ, “ਉਸ ਦੇ ਦੇਖ ਭਾਲ ਕਰਨਾ ਅਤੇ ਜੇ ਇਸ ਤੋਂ ਇਲਾਵਾ ਹੋਰ ਖਰਚ ਹੋਵੇ ਤਾਂ ਮੈਂ ਵਾਪਸੀ ਤੇ ਉਹ ਖਰਚ ਦੇ ਦੇਵਾਂਗਾ |”

Image

ਤੱਦ ਯਿਸੂ ਨੇ ਸ਼ਰ੍ਹਾ ਦੇ ਮਾਹਿਰ ਤੋਂ ਪੁੱਛਿਆ, “ਤੂੰ ਕੀ ਸੋਚਦਾ ਹੈਂ? ਇਹਨਾ ਤਿੰਨਾ ਵਿਅਕਤੀਆਂ ਵਿਚੋਂ ਉਸ ਮਾਰੇ ਲੁੱਟੇ ਵਿਅਕਤੀ ਦਾ ਗੁਆਂਡੀ ਕੌਣ ਸੀ ?” ਉਸ ਨੇ ਉੱਤਰ ਦਿੱਤਾ, “ਉਹ ਜੋ ਉਸ ਪ੍ਰਤੀ ਦਯਾਵਾਨ ਸੀ |” ਯਿਸੂ ਨੇ ਉੱਤਰ ਦਿੱਤਾ, “ਤੂੰ ਜਾਹ ਅਤੇ ਤੂੰ ਵੀ ਉਸੇ ਤਰਾਂ ਕਰ |”

ਬਾਈਬਲ ਦੀ ਕਹਾਣੀ: ਲੁਕਾ //10:25-37//

28. ਧੰਨਵਾਨ ਜਵਾਨ ਹਾਕਮ

Image

ਇਕ ਦਿਨ ਇਕ ਧਨਵਾਨ ਜਵਾਨ ਹਾਕਮ ਯਿਸੂ ਕੋਲ ਆਇਆ ਅਤੇ ਉਸ ਨੂੰ ਪੁੱਛਿਆ, “ਚੰਗੇ ਗੁਰੂ, ਅਨੰਤ ਜੀਵਨ ਪਾਉਣ ਲਈ ਮੈਂ ਕਿ ਕਰਾਂ ?” ਯਿਸੂ ਨੇ ਉਸ ਨੂੰ ਕਿਹਾ, “ਤੂੰ ਮੈਨੂੰ ਚੰਗਾ ਕਿਉਂ ਕਹਿੰਦਾ ਹੈਂ?” ਸਿਰਫ ਇਕ ਹੀ ਚੰਗਾ ਹੈ, ਅਤੇ ਉਹ ਪ੍ਰਮੇਸ਼ਵਰ ਹੈ | ਪਰ ਜੇ ਤੂੰ ਅਨੰਤ ਜੀਵਨ ਚਾਹੁੰਦਾ ਤਾਂ ਪ੍ਰਮੇਸ਼ਵਰ ਦੇ ਹੁਕਮ ਮਨ |”

Image

“ਕਿਹੜਾ ਹੁਕਮ ਮੈਂ ਮੰਨਾ?” ਉਸ ਨੇ ਪੁੱਛਿਆ | ਯਿਸੂ ਨੇ ਉੱਤਰ, “ਕਤਲ ਨਾ ਕਰ| ਜਨਾਹ ਨਾ ਕਰ | ਚੋਰੀ ਨਾ ਕਰ | ਝੂਠ ਨਾ ਬੋਲ | ਆਪਣੇ ਮਾਂ-ਬਾਪ ਦੀ ਇਜੱਤ ਕਰ ਅਤੇ ਆਪਣੇ ਗੁਆਂਡੀ ਨੂੰ ਆਪਣੇ ਜਿਹਾ ਪਿਆਰ ਕਰ |”

Image

ਪਰ ਨੌਜਵਾਨ ਨੇ ਕਿਹਾ, “ਮੈਂ ਤਾਂ ਇਹਨਾਂ ਹੁਕਮਾਂ ਦੀ ਪਾਲਣਾ ਆਪਣੇ ਬਚਪਨ ਤੋਂ ਕਰਦਾ ਆ ਰਿਹਾਂ ਹਾਂ | ਅਨੰਤ ਜੀਵਨ ਪਾਉਣ ਲਈ ਮੈਨੂੰ ਹੋਰ ਕਿ ਕਰਨਾ ਪਵੇਗਾ ? ਯਿਸੂ ਨੇ ਉਸ ਵੱਲ ਦੇਖਿਆ ਅਤੇ ਉਸ ਨੂੰ ਪਿਆਰ ਕੀਤਾ |

Image

ਯਿਸੂ ਨੇ ਉੱਤਰ ਦਿੱਤਾ, “ਜੇ ਸਿੱਧ ਹੋਣਾ ਚਹੁੰਦਾ ਹੈਂ, ਤਾਂ ਜਾਹ ਆਪਣੀ ਸਾਰੀ ਧੰਨ ਸੰਪਤੀ ਵੇਚ ਦੇਹ ਅਰੇ ਗਰੀਬਾਂ ਨੂੰ ਵੰਡ ਦੇਹ, ਅਤੇ ਤੈਨੂੰ ਸਵਰਗ ਵਿਚ ਖਜਾਨਾ ਮਿਲੇਗਾ | ਤੱਦ ਆ ਅਤੇ ਮੇਰੇ ਪਿਛੇ ਹੋ ਲੈ |”

Image

ਜਦੋਂ ਨੌਜਵਾਨ ਨੇ ਸੁਣਿਆ ਜੋ ਯਿਸੂ ਨੇ ਕਿਹਾ ਸੀ, ਉਹ ਉਦਾਸ ਹੋਇਆ, ਕਿਉਂਕਿ ਉਹ ਬਹੁਤ ਅਮੀਰ ਅਤੇ ਜੋ ਕੁੱਝ ਵੀ ਉਸ ਕੋਲ ਸੀ ਉਸ ਨੂੰ ਗੁਆਉਣਾ ਨਹੀਂ ਚਾਹੁੰਦਾ ਸੀ | ਉਹ ਮੁੜਿਆ ਅਤੇ ਯਿਸੂ ਕੋਲੋਂ ਚਲਾ ਗਿਆ |

Image

ਤੱਦ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ, “ਅਮੀਰ ਲੋਕਾਂ ਲਈ ਇਹ ਬਹੁਤ ਹੀ ਮੁਸ਼ਕਲ ਹੈ ਕਿ ਉਹ ਪ੍ਰਮੇਸ਼ਵਰ ਦੇ ਰਾਜ ਵਿਚ ਵੜਨ ! ਹਾਂ, ਅਮੀਰ ਆਦਮੀ ਲਈ ਪਰਮੇਸ਼ੁਰ ਦੇ ਰਾਜ ਵਿੱਚ ਵੜਨ ਨਾਲੋਂ ਇੱਕ ਊਠ ਦਾ ਸੂਈ ਦੇ ਨੱਕੇ ਵਿੱਚੋਂ ਲੰਘਣਾ ਸੌਖਾ ਹੈ।”

Image

ਜਦੋਂ ਚੇਲਿਆਂ ਨੇ ਸੁਣਿਆ ਜੋ ਯਿਸੂ ਨੇ ਕਿਹਾ ਸੀ, ਉਹ ਹਿਲ ਗਏ ਅਤੇ ਕਿਹਾ, “ਤੱਦ ਕੌਣ ਬਚਾਇਆ ਜਾ ਸਕਦਾ ਹੈ ?”

Image

ਯਿਸੂ ਨੇ ਚੇਲਿਆਂ ਵੱਲ ਦੇਖਿਆ ਅਤੇ ਕਿਹਾ, “ਮਨੁੱਖਾਂ ਲਈ ਤਾਂ ਇਹ ਮੁਸ਼ਕਲ ਹੈ ਪਰ ਪ੍ਰਮੇਸ਼ਵਰ ਲਈ ਸੱਭ ਕੁੱਭ ਸੰਭਵ ਹੈ |”

Image

ਪਤਰਸ ਨੇ ਯਿਸੂ ਨੂੰ ਕਿਹਾ, “ਅਸੀਂ ਸੱਭ ਕੁੱਝ ਛੱਡ ਦਿੱਤਾ ਅਤੇ ਤੇਰੇ ਪਿਛੇ ਹੋ ਗਏ ਹਾਂ | ਸਾਡਾ ਇਨਾਮ ਕਿ ਹੋਵੇਗਾ ?”

Image

ਯਿਸੂ ਨੇ ਉੱਤਰ ਦਿੱਤਾ, “ਸੱਭ ਨੇ ਆਪਣੇ ਘਰ, ਭੈਣ, ਭਾਈ, ਪਿਤਾ, ਮਾਤਾ, ਬੱਚੇ, ਜਾਂ ਜਾਇਦਾਦ ਮੇਰੀ ਲਈ ਛੱਡੀ ਹੈ ਛੱਡੇ, ਉਹ ਸੌ ਗੁਣਾ ਜਿਆਦਾ ਪਾਉਣਗੇ ਅਤੇ ਅਨੰਤ ਜੀਵਨ ਵੀ | ਪਰ ਬਹੁਤੇ ਜਿਹੜੇ ਪਹਿਲੇ ਹਨ ਆਖਰੀ ਹੋਣਗੇ ਅਤੇ ਜਿਹੜੇ ਆਖਰੀ ਹਨ ਉਹ ਪਹਿਲੇ ਹੋਣਗੇ |”

ਬਾਈਬਲ ਦੀ ਕਹਾਣੀ: ਮੱਤੀ //19:16-30; ਮਰਕੁਸ 10:17-31; ਲੁਕਾ 18:18-30//

29. ਇਕ ਨਿਰਦਈ ਨੌਕਰ ਦੀ ਕਹਾਣੀ

Image

ਇਕ ਦਿਨ ਪਤਰਸ ਨੇ ਯਿਸੂ ਨੂੰ ਪੁਛਿਆ, “ਸਵਾਮੀ, ਮੈਂ ਆਪਣੇ ਭਾਈ ਨੂੰ ਕਿੰਨੀ ਵਾਰ ਮਾਫ਼ ਕਰਾਂ ਜਦੋਂ ਉਹ ਮੇਰੇ ਵਿਰੁਧ ਪਾਪ ਕਰਦਾ ਹੈ ? ਕਈ ਸੱਤ ਵਾਰ ?” ਯਿਸੂ ਨੇ ਉੱਤਰ ਦਿੱਤਾ, “ਸੱਤ ਵਾਰ ਨਹੀਂ, ਪਰ ਸੱਤ ਦਾ ਸੱਤਰ ਵਾਰ !” ਇਸ ਦੁਆਰਾ, ਅਸੀਂ ਜਾਣਦੇ ਹਾਂ ਕਿ ਯਿਸੂ ਦਾ ਮਤਲਬ ਹੈ ਕਿ ਹਮੇਸ਼ਾਂ ਮਾਫ਼ ਕਰੋ | ਤੱਦ ਯਿਸੂ ਨੇ ਕਹਾਣੀ ਦੱਸੀ |

Image

ਯਿਸੂ ਨੇ ਕਿਹਾ, “ਪ੍ਰਮੇਸ਼ਵਰ ਦਾ ਰਾਜ ਇਕ ਰਾਜੇ ਵਰਗਾ ਹੈ ਜੋ ਆਪਣੇ ਨੌਕਰਾਂ ਨਾਲ ਹਿਸਾਬ ਕਰਨਾ ਚਾਹੁੰਦਾ ਸੀ | ਉਸ ਦਾ ਇਕ ਨੌਕਰ ਵੱਡੀ ਰਕਮ ਕਰੀਬ 200,000ਰੁਪੀਏ ਦਾ ਕਰਜਦਰ ਜੋ ਲੱਗ ਭੱਗ ਇਕ ਸਾਲ ਦੀ ਕਮਾਈ ਸੀ |

Image

“ਜਦਕਿ ਨੌਕਰ ਉਧਾਰ ਵਾਪਸ ਨਹੀਂ ਕਰ ਸਕਦਾ ਸੀ, ਰਾਜੇ ਨੇ ਕਿਹਾ, “ ਪੈਸਾ ਗ੍ਰਹਾਉਣ ਲਈ ਇਸ ਵਿਅਕਤੀ ਅਤੇ ਇਸ ਦੇ ਪਰੀਵਾਰ ਨੂੰ ਗੁਲਾਮ ਕਰਕੇ ਵੇਚ ਦਿਓ |”

Image

“ਨੌਕਰ ਨੇ ਰਾਜੇ ਅੱਗੇ ਗੁਟਨੇ ਟੇਕੇ ਅਤੇ ਕਿਹਾ , “ਮੇਰੇ ਉੱਤੇ ਦਯਾ ਕਰੋ, ਮੈਂ ਆਪਣਾ ਸਾਰਾ ਉਧਰ ਵਾਪਸ ਕਰ ਦੇਵਾਂਗਾ ਜਿਸ ਦਾ ਮੈਂ ਕਰਜਾਈ ਹਾਂ |’ ਰਾਜੇ ਨੂੰ ਨੌਕਰ ਤੇ ਤਰਸ ਆਇਆ, ਉਸ ਨੇ ਉਸਦਾ ਸਾਰਾ ਉਧਾਰ ਮਾਫ਼ ਦਿੱਤਾ ਅਤੇ ਉਸ ਨੂੰ ਛੱਡ ਦਿੱਤਾ |”

Image

“ਪਰ ਜਦੋਂ ਨੌਕਰ ਰਾਜੇ ਕੋਲੋਂ ਬਾਹਰ ਚੱਲਿਆ ਗਿਆ, ਉਹ ਆਪਣੇ ਨਾਲ ਦੇ ਨੌਕਰ ਨੂੰ ਮਿਲਿਆ ਜੋ ਉਸ ਦਾ ਕਰਜਾਈ ਸੀ ਲੱਗ ਭੱਗ ਚਾਰ ਮਹੀਨੇ ਦੀ ਮਜਦੂਰੀ ਦੀ ਰਕਮ ਸੀ | ਨੌਕਰ ਨੇ ਆਪਣੇ ਸਾਥੀ ਨੂੰ ਫੜਿਆ ਅਤੇ ਉਸ ਨੂੰ ਕਿਹਾ, “ਮੈਨੂੰ ਮੇਰਾ ਪੈਸਾ ਵਾਪਸ ਕਰ !”

Image

“ਸਾਥੀ ਨੌਕਰ ਨੇ ਗੁਟਨਿਆ ਤੇ ਹੋ ਕੇ ਕਿਹਾ, “ਕਿਰਪਾ ਕਰਕੇ ਮੇਰੇ ਉੱਤੇ ਦਯਾ ਕਰੋ ਅਤੇ ਮੈਂ ਤੁਹਾਡੀ ਸਾਰੀ ਰਕਮ ਵਾਪਸ ਕਰ ਦੇਵਾਂਗਾ ਜਿਸ ਦਾ ਮੈਂ ਕਰਜਾਈ ਹਾਂ |” ਪਰ ਇਸ ਦੀ ਬਜਾਇ, ਨੌਕਰ ਨੇ ਆਪਣੇ ਸਾਥੀ ਨੂੰ ਜੇਲ ਵਿਚ ਬੰਦ ਕਰ ਦਿੱਤਾ ਜੱਦ ਤੱਕ ਉਹ ਕਰਜ ਚੁਕਾ ਨਾ ਦੇਵੇ |”

Image

“ਕੁੱਝ ਦੂਸਰੇ ਨੌਕਰਾਂ ਨੇ ਸੱਭ ਦੇਖਿਆ ਜੋ ਹੋਇਆ ਸੀ ਅਤੇ ਬਹੁਤ ਪਰੇਸ਼ਾਨ ਹੋਏ | ਉਹ ਰਾਜੇ ਕੋਲ ਗਏ ਅਤੇ ਉਸ ਨੂੰ ਸੱਭ ਕੁੱਝ ਦੱਸਿਆ |”

Image

“ਰਾਜੇ ਨੇ ਉਸ ਨੌਕਰ ਨੂੰ ਬੁਲਾਇਆ ਅਤੇ ਕਿਹਾ, “ਤੂੰ ਦੁਸ਼ਟ ਨੌਕਰ ! ਮੈਂ ਤੈਨੂੰ ਤੇਰਾ ਕਰਜ ਮਾਫ਼ ਕੀਤਾ ਕਿਉਂਕਿ ਤੂੰ ਬੇਨਤੀ ਕੀਤੀ | ਤੈਨੂੰ ਵੀ ਉਸੇ ਤਰਾਂ ਹੀ ਕਰਨਾ ਚਾਹੀਦਾ ਸੀ |’ ਰਾਜਾ ਬਹੁਤ ਗੁੱਸੇ ਹੋਇਆ ਅਤੇ ਉਸ ਦੁਸ਼ਟ ਨੌਕਰ ਨੂੰ ਜੇਲ ਵਿਚ ਸੁੱਟ ਦਿੱਤਾ ਜੱਦ ਤੱਕ ਉਹ ਆਪਣਾ ਪੂਰਾ ਕਰਜ ਵਾਪਸ ਨਹੀਂ ਕਰਦਾ |”

Image

ਤੱਦ ਯਿਸੂ ਨੇ ਕਿਹਾ, “ਇਸੇ ਤਰਾਂ ਹੀ ਮੇਰਾ ਸਵਰਗੀ ਪਿਤਾ ਵੀ ਤੁਹਾਡੇ ਹਰ ਇਕ ਨਾਲ ਕਰੇਗਾ ਅਗਰ ਤੁਸੀਂ ਆਪਣੇ ਭਾਈ ਨੂੰ ਦਿਲੋਂ ਮਾਫ਼ ਨਹੀਂ ਕਰਦੇ |”

ਬਾਈਬਲ ਦੀ ਕਹਾਣੀ: ਮੱਤੀ //18:21-35//

30. ਯਿਸੂ ਪੰਜ ਹਜਾਰ ਦੀ ਭੀੜ ਨੂੰ ਰਜਾਉਂਦਾ

Image

ਯਿਸੂ ਨੇ ਆਪਣੇ ਚੇਲਿਆਂ ਨੂੰ ਅਲੱਗ ਅਲੱਗ ਪਿੰਡਾਂ ਵਿਚ ਪ੍ਰਚਾਰ ਕਰਨ ਅਤੇ ਸਿਖਿਆ ਦੇਣ ਲਈ ਭੇਜਿਆ | ਜਦੋਂ ਉਹ ਵਾਪਸ ਆਏ ਜਿੱਥੇ ਯਿਸੂ ਸੀ, ਤਾਂ ਉਹਨਾਂ ਨੇ ਜੋ ਕੁਝ ਕੀਤਾ ਯਿਸੂ ਨੂੰ ਦੱਸਣ ਲੱਗੇ | ਤੱਦ ਯਿਸੂ ਨੇ ਉਹਨਾਂ ਨੂੰ ਬੁਲਾਇਆ ਕਿ ਉਹ ਕੁੱਝ ਸਮੇਂ ਲਈ ਉਸ ਨਾਲ ਝੀਲ ਤਾਂ ਪਰ ਸ਼ਾਂਤ ਜਗ੍ਹਾ ਤੇ ਅਰਾਮ ਕਰਨ ਲਈ ਚੱਲਣ | ਇਸ ਲਈ ਉਹ ਇਕ ਕਿਸ਼ਤੀ ਵਿਚ ਚੜ੍ਹੇ ਅਤੇ ਝੀਲ ਦੇ ਦੂਸਰੇ ਪਰ ਚਲੇ ਗਏ |

Image

ਪਰ ਬਹੁਤ ਲੋਕਾਂ ਨੇ ਯਿਸੂ ਅਤੇ ਉਸ ਦੇ ਚੇਲਿਆਂ ਨੂੰ ਕਿਸ਼ਤੀ ਵਿਚ ਬੈਠ ਕੇ ਪਰ ਜਾਂਦਿਆਂ ਦੇਖਿਆ | ਇਹ ਲੋਕ ਝੀਲ ਦੇ ਕਿਨਾਰੇ ਕਿਨਾਰੇ ਭੱਜ ਕੇ ਝੀਲ ਦੇ ਦੂਸਰੇ ਪਾਰ ਉਹਨਾਂ ਤੋਂ ਵੀ ਪਹਿਲਾਂ ਪਹੁੰਚ ਗਏ | ਇਸ ਲਈ ਜਦੋਂ ਯਿਸੂ ਅਤੇ ਉਸ ਦੇ ਚੇਲੇ ਪਹੁੰਚੇ, ਲੋਕਾਂ ਦੀ ਇਕ ਵੱਡੀ ਭੀੜ ਪਹਿਲਾਂ ਹੀ ਉੱਥੇ ਉਹਨਾਂ ਦਾ ਇੰਤਜਾਰ ਕਰ ਰਹੀ ਸੀ |

Image

ਭੀੜ ਵਿਚ ੫੦੦੦ ਤੋਂ ਵੀ ਜਿਆਦਾ ਮਰਦ ਸਨ, ਜਿਸ ਵਿਚ ਬੱਚੇ ਅਤੇ ਔਰਤਾਂ ਸ਼ਾਮਲ ਨਹੀਂ ਸਨ | ਯਿਸੂ ਲੋਕਾਂ ਪ੍ਰਤੀ ਤਰਸ ਨਾਲ ਭਰ ਗਿਆ | ਯਿਸੂ ਲਈ, ਲੋਕ ਉਹਨਾਂ ਭੇਡਾਂ ਵਰਗੇ ਸਨ ਜਿਹਨਾਂ ਦਾ ਅਯਾਲੀ ਨਹੀਂ ਹੁੰਦਾ | ਇਸ ਲਈ ਯਿਸੂ ਨੇ ਉਹਨਾਂ ਨੂੰ ਸਿੱਖਿਆ ਦਿੱਤੀ ਅਤੇ ਜਿਹੜੇ ਬੀਮਾਰ ਸਨ ਉਹਨਾਂ ਨੂੰ ਚੰਗਾ ਵੀ ਕੀਤਾ |

Image

ਦਿਨ ਦੇ ਅੰਤ ਵਿਚ, ਚੇਲਿਆਂ ਨੇ ਯਿਸੂ ਨੂੰ ਕਿਹਾ, “ਬਹੁਤ ਦੇਰ ਹੋ ਗਈ ਹੈ ਅਤੇ ਨੇੜੇ ਕੋਈ ਨਗਰ ਵੀ ਨਹੀਂ ਹੈ | ਲੋਕਾਂ ਨੂੰ ਭੇਜ ਦੇਹ ਤਾਂ ਕਿ ਇਹ ਜਾਂ ਅਤੇ ਕੁੱਝ ਖਾਣ ਲਈ ਲੈਣ |”

Image

ਪਰ ਯਿਸੂ ਨੇ ਚੇਲਿਆਂ ਨੂੰ ਕਿਹਾ, “ਤੁਸੀਂ ਇਹਨਾਂ ਨੂੰ ਕੁੱਝ ਖਾਣ ਲਈ ਦੇਵੋ !” ਉਹਨਾਂ ਨੇ ਉੱਤਰ ਦਿੱਤਾ, “ਅਸੀਂ ਇਹ ਕਿਸ ਤਰਾਂ ਕਰ ਸਕਦੇ ਹਾਂ ? ਸਾਡੇ ਕੋਲ ਸਿਰਫ ਪੰਜ ਰੋਟੀਆਂ ਅਤੇ ਦੋ ਛੋਟੀਆਂ ਮੱਛੀਆਂ ਹਨ |”

Image

ਯਿਸੂ ਨੇ ਆਪਣਿਆਂ ਚੇਲਿਆਂ ਨੂੰ ਕਿਹਾ ਕਿ ਉਹ ਲੋਕਾਂ ਨੂੰ ਘਾਹ ਉੱਤੇ ਪੰਜਾਹ ਪੰਜਾਹ ਦੇ ਝੁੰਡਾਂ ਵਿਚ ਬੈਠਣ ਲਈ ਕਹਿਣ |”

Image

ਤੱਦ ਯਿਸੂ ਨੇ ਪੰਜ ਰੋਟੀਆਂ ਅਤੇ ਦੋ ਮੱਛੀਆਂ ਲਈਆਂ, ਸਵਰਗ ਵੱਲ ਦੇਖਦੇ ਹੋਏ ਇਸ ਖਾਣੇ ਲਈ ਪ੍ਰਮੇਸ਼ਵਰ ਦਾ ਧੰਨਵਾਦ ਕੀਤਾ |

Image

ਤੱਦ ਯਿਸੂ ਨੇ ਰੋਟੀਆਂ ਅਤੇ ਮੱਛੀਆਂ ਨੂੰ ਤੋੜਿਆ | ਉਸ ਨੇ ਇਹ ਟੁਕੜੇ ਚੇਲਿਆਂ ਨੂੰ ਦਿੱਤੇ ਕਿ ਉਹ ਲੋਕਾਂ ਨੂੰ ਦੇਣ | ਚੇਲੇ ਭੋਜਨ ਵੰਡਦੇ ਰਹੇ ਅਤੇ ਉਹ ਨਾ ਮੁਕੇ ! ਸੱਭ ਲੋਕਾਂ ਨੇ ਖਾਧਾ ਅਤੇ ਰੱਜ ਗਏ |

Image

ਉਸ ਤੋਂ ਬਾਅਦ ਚੇਲਿਆਂ ਨੇ ਨਾ ਖਾਧੇ ਗਏ ਭੋਜਨ ਨੂੰ ਇਕੱਠਾ ਕੀਤਾ ਅਤੇ ਬਾਰਾਂ ਟੋਕਰੀਆਂ ਨੂੰ ਭਰਨ ਲਈ ਵੀ ਕਾਫੀ ਸੀ ! ਇਹ ਸਾਰਾ ਭੋਜਨ ਪੰਜ ਰੋਟੀਆਂ ਅਤੇ ਦੋ ਮੱਛੀਆਂ ਤੋਂ ਆਇਆ ਸੀ |

ਬਾਈਬਲ ਦੀ ਕਹਾਣੀ: ਮੱਤੀ //14:13-21;ਮਰਕੁਸ 6:31-44; ਲੂਕਾ 9:10-17; ਯੂਹੰਨਾ __6:5-15//

31. ਯਿਸੂ ਪਾਣੀ ਉੱਤੇ ਤੁਰਦਾ

Image

ਜਦੋਂ ਉਸਨੇ ਭੀੜ ਨੂੰ ਭੇਜ ਦਿੱਤਾ, ਤੱਦ ਯਿਸੂ ਨੇ ਆਪਣਿਆਂ ਚੇਲਿਆਂ ਨੂੰ ਬੇੜੀ ਵਿਚ ਬੈਠਣ ਅਤੇ ਝੀਲ ਦੇ ਪਾਰ ਜਾਣ ਲਈ ਕਿਹਾ| ਭੀੜ ਨੂੰ ਭੇਜਣ ਤੋਂ ਬਾਅਦ ਯਿਸੂ ਪਹਾੜ ਉੱਤੇ ਪ੍ਰਾਰਥਨਾ ਕਰਨ ਲਈ ਗਿਆ | ਯਿਸੂ ਉੱਥੇ ਇੱਕਲਾ ਹੀ ਸੀ ਅਤੇ ਦੇਰ ਰਾਤ ਤੱਕ ਪ੍ਰਾਰਥਨਾ ਕਰਦਾ ਰਿਹਾ |

Image

ਜਦ ਚੇਲੇ ਅਜੇ ਆਪਣੀਂ ਕਿਸ਼ਤੀ ਹੀ ਚਲਾ ਰਹੇ ਸਨ ਅਤੇ ਦੇਰ ਰਾਤ ਤੱਕ ਉਹ ਅਜੇ ਝੀਲ ਦੇ ਵਿਚਕਾਰ ਹੀ ਪਹੁੰਚੇ ਸਨ | ਉਹ ਕਿਸ਼ਤੀ ਵਿਚ ਬਹੁਤ ਵੱਡੀ ਮੁਸ਼ਕਲ ਦਾ ਸਾਹਮਣਾ ਕਰਦੇ ਹੋਏ ਘੁੰਮ ਰਹੇ ਸਨ ਕਿਉਂਕਿ ਵੱਡੀ ਹਨੇਰੀ ਉਹਨਾਂ ਦੇ ਵਿਰੁੱਧ ਚੱਲ ਰਹੀ ਸੀ |

Image

ਤੱਦ ਯਿਸੂ ਨੇ ਪ੍ਰਾਰਥਨਾ ਕਰਨਾ ਬੰਦ ਕੀਤਾ ਅਤੇ ਚੇਲਿਆਂ ਕੋਲ ਗਿਆ | ਉਹ ਝੀਲ ਦੇ ਦੂਸਰੇ ਪਾਸੇ ਤੋਂ ਪਾਣੀ ਉੱਤੇ ਚੱਲਦਾ ਹੋਇਆ ਉਹਨਾਂ ਦੀ ਬੇੜੀ ਵੱਲ ਆ ਰਿਹਾ ਸੀ |

Image

ਚੇਲੇ ਬਹੁਤ ਘਬਰਾ ਗਏ ਜਦੋਂ ਉਹਨਾਂ ਨੇ ਯਿਸੂ ਨੂੰ ਦੇਖਿਆ, ਕਿਉਂਕਿ ਉਹਨਾਂ ਨੇ ਸੋਚਿਆ ਕਿ ਉਹ ਭੂਤ ਦੇਖ ਰਹੇ ਹਨ | ਯਿਸੂ ਜਾਣਦਾ ਸੀ ਕਿ ਚੇਲੇ ਡਰਦੇ ਹਨ, ਇਸ ਲਈ ਉਸਨੇ ਉਹਨਾਂ ਨੂੰ ਬੁਲਾਇਆ ਅਤੇ ਕਿਹਾ, “ਨਾ ਡਰੋ |” ਮੈਂ ਹਾਂ !”

Image

ਤੱਦ ਪਤਰਸ ਨੇ ਯਿਸੂ ਨੂੰ ਕਿਹਾ, “ਸਵਾਮੀ, ਅਗਰ ਤੂੰ ਹੈਂ, ਹੁਕਮ ਦੇਹ ਕਿ ਮੈਂ ਪਾਣੀ ਉੱਤੇ ਚੱਲ ਕੇ ਤੇਰੇ ਕੋਲ ਆਵਾਂ |” ਯਿਸੂ ਨੇ ਪਤਰਸ ਨੂੰ ਕਿਹਾ, “ਆ ਜਾਹ !”

Image

ਇਸ ਲਈ ਪਤਰਸ ਬੇੜੀ ਵਿਚੋਂ ਉੱਤਰਿਆ ਅਤੇ ਪਾਣੀ ਉੱਤੇ ਚੱਲ ਕੇ ਯਿਸੂ ਵੱਲ ਜਾਣ ਲੱਗਾ | ਪਰ ਥੋੜੀ ਦੂਰ ਜਾਣ ਤੋਂ ਬਾਅਦ, ਉਸ ਨੇ ਆਪਣੀਆਂ ਅੱਖਾਂ ਯਿਸੂ ਵਲੋਂ ਫੇਰ ਲਈਆਂ ਅਤੇ ਲਹਿਰਾਂ ਵੱਲ ਦੇਖਣ ਲੱਗਾ ਅਤੇ ਵੱਡੀ ਹਨੇਰੀ ਨੂੰ ਮਹਿਸੂਸ ਕਰਨ ਲੱਗਾ |

Image

ਤੱਦ ਪਤਰਸ ਡਰ ਗਿਆ ਅਤੇ ਪਾਣੀ ਵਿਚ ਡੁੱਬਣ ਲੱਗਾ | ਉਸ ਨੇ ਉੱਚੀ ਦੇਣੀ ਪੁਕਾਰਿਆ, “ਸਵਾਮੀ, ਮੈਨੂੰ ਬਚਾ!” ਯਿਸੂ ਨੇ ਇਕ ਦਮ ਵਧ ਕੇ ਉਸ ਨੂੰ ਫੜ੍ਹ ਲਿਆ | ਤੱਦ ਉਸਨੇ ਪਤਰਸ ਨੂੰ ਕਿਹਾ, “ਹੇ ਥੋੜੀ ਪ੍ਰਤੀਤ ਵਾਲੇ, ਤੂੰ ਕਿਉਂ ਸ਼ੱਕ ਕੀਤੀ ?”

Image

ਜਦੋਂ ਪਤਰਸ ਅਤੇ ਯਿਸੂ ਬੇੜੀ ਵਿਚ ਚੜ੍ਹ ਗਏ, ਤਾਂ ਇਕ ਦਮ ਹਵਾ ਚੱਲਣੀ ਬੰਦ ਹੋ ਗਈ ਅਤੇ ਪਾਣੀ ਸ਼ਾਂਤ ਹੋ ਗਿਆ | ਚੇਲੇ ਹੈਰਾਨ ਹੋ ਗਏ | ਉਹਨਾਂ ਨੇ ਯਿਸੂ ਦੀ ਅਰਾਧਨਾ ਕੀਤੀ, ਇਹ ਕਹਿੰਦੇ ਹੋਏ, “ਸੱਚਮੁਚ ਤੂੰ ਪ੍ਰਮੇਸ਼ਵਰ ਦਾ ਪੁੱਤਰ ਹੈਂ |”

ਬਾਈਬਲ ਦੀ ਕਹਾਣੀ//: ਮੱਤੀ 14:22-33; ਮਰਕੁਸ 6:45-52; ਯਹੁੰਨਾ 6:16-21//

32. ਯਿਸੂ ਭੂਤਾਂ ਨਾਲ ਭਰੇ ਆਦਮੀ ਅਤੇ ਬਿਮਾਰ ਔਰਤ ਨੂੰ ਚੰਗਾ ਕਰਦਾ ਹੈ

Image

ਇਕ ਦਿਨ, ਯਿਸੂ ਅਤੇ ਉਸਦੇ ਚੇਲੇ ਬੇੜੀ ਦੁਆਰਾ ਝੀਲ ਦੇ ਪਾਰ ਉਸ ਇਲਾਕੇ ਵਿਚ ਗਏ ਜਿੱਥੇ ਗ੍ਰ੍ਸੀਨੀ ਲੋਕ ਰਹਿੰਦੇ ਸਨ |

Image

ਜਦੋਂ ਉਹ ਝੀਲ ਦੇ ਦੂਸਰੇ ਪਾਰ ਪਹੁੰਚੇ ਤਾਂ ਇਕ ਆਦਮੀ ਦੌੜ ਕੇ ਯਿਸੂ ਕੋਲ ਆਇਆ ਜਿਸਨੂੰ ਭੂਤ ਚਿੰਬੜੇ ਸਨ |

Image

ਇਹ ਵਿਅਕਤੀ ਬਹੁਤ ਹੀ ਤਕੜਾ ਸੀ ਕਿ ਕੋਈ ਵੀ ਉਸ ਨੂੰ ਕਾਬੂ ਨਹੀਂ ਕਰ ਸਕਦਾ ਸੀ | ਲੋਕ ਉਸਦੇ ਹੱਥਾਂ ਅਤੇ ਪੈਰਾਂ ਨੂੰ ਸੰਗਲਾਂ ਨਾਲ ਵੀ ਬੰਨ ਚੁੱਕੇ ਸਨ ਪਰ ਉਹ ਤੋੜ ਦਿੰਦਾ ਸੀ |

Image

ਵਿਅਕਤੀ ਉਸ ਇਲਾਕੇ ਦੀਆਂ ਕਬਰਾਂ ਵਿਚ ਰਹਿੰਦਾ ਸੀ | ਇਹ ਵਿਅਕਤੀ ਰਾਤ ਦਿਨ ਚੀਕਾਂ ਮਾਰਦਾ ਰਹਿੰਦਾ ਸੀ | ਉਹ ਕਪੜੇ ਨਹੀਂ ਪਾਉਂਦਾ ਅਤੇ ਆਪਣੇ ਆਪ ਨੂੰ ਪਥਰਾਂ ਨਾਲ ਕੱਟਦਾ ਰਹਿੰਦਾ |

Image

ਜਦੋਂ ਇਹ ਵਿਅਕਤੀ ਯਿਸੂ ਕੋਲ ਆਇਆ ਤਾਂ ਉਸ ਦੇ ਅੱਗੇ ਆਪਣੇ ਗੋਡੇ ਟੇਕੇ | ਯਿਸੂ ਨੇ ਦੁਸ਼ਟ ਆਤਮਾਂ ਨੂੰ ਕਿਹਾ, “ਇਸ ਵਿਅਕਤੀ ਦੇ ਅੰਦਰੋਂ ਬਾਹਰ ਆ ਜਾਓ |”

Image

ਦੁਸ਼ਟ ਆਤਮਾਂ ਵਾਲਾ ਵਿਅਕਤੀ ਉੱਚੀ ਅਵਾਜ ਵਿਚ ਬੋਲਿਆ, “ਤੇਰਾ ਮੇਰੇ ਨਾਲ ਕੀ ਵਾਸਤਾ, ਯਿਸੂ, ਅੱਤ ਮਹਾਨ ਪ੍ਰਮੇਸ਼ਵਰ ਦੇ ਪੁੱਤਰ ? ਮੈਨੂੰ ਦੁੱਖ ਨਾ ਦੇਹ !” ਤੱਦ ਯਿਸੂ ਨੇ ਦੁਸ਼ਟ ਆਤਮਾਂ ਨੂੰ ਪੁੱਛਿਆ, “ਤੇਰਾ ਨਾਮ ਕੀ ਹੈ?” ਉਸ ਨੇ ਉੱਤਰ ਦਿੱਤਾ, “ਮੇਰਾ ਨਾਮ ਲਸ਼ਕਰ ਹੈ, ਕਿਉਂਕਿ ਅਸੀਂ ਬਹੁਤੇ ਹਾਂ “ (ਲਸ਼ਕਰ ਰੋਮੀ ਫੌਜ ਵਿਚ ਬਹੁਤੇ ਹਜਾਰਾਂ ਸਿਪਾਹੀਆਂ ਲਈ ਵਰਤਿਆ ਜਾਂਦਾ ਸੀ )

Image

ਦੁਸ਼ਟ ਆਤਮਾ ਨੇ ਯਿਸੂ ਅੱਗੇ ਬੇਨਤੀ ਕੀਤੀ, “ਕਿਰਪਾ ਕਰਕੇ ਸਾਨੂੰ ਇਸ ਇਲਾਕੇ ਤੋਂ ਬਾਹਰ ਨਾ ਕੱਡ !” ਉੱਥੇ ਲਾਗੇ ਪਹਾੜ ਉੱਤੇ ਇਕ ਸੂਰਾਂ ਦਾ ਝੁੰਡ ਚਰਦਾ ਸੀ | ਇਸ ਲਈ ਦੁਸ਼ਟ ਆਤਮਾ ਨੇ ਬੇਨਤੀ ਕੀਤੀ, “ਕਿਰਪਾ ਕਰਕੇ ਸਾਨੂੰ ਇਹਨਾਂ ਸੂਰਾਂ ਵਿਚ ਭੇਜ ਦੇਹ !” ਯਿਸੂ ਨੇ ਕਿਹਾ, “ਜਾਹ”

Image

ਦੁਸ਼ਟ ਆਤਮਾ ਮਨੁੱਖ ਦੇ ਅੰਦਰੋਂ ਬਾਹਰ ਆਏ ਅਤੇ ਸੂਰਾਂ ਵਿਚ ਵੜ ਗਏ | ਸੁਰ ਮੁੰਹ ਭਾਰਨੇ ਹੇਠਾਂ ਝੀਲ ਵੱਲ ਭੱਜੇ ਅਤੇ ਡੁੱਬ ਗਏ | ਉਸ ਝੁੰਡ ਵਿਚ ਲੱਗ ਭੱਗ 2000 ਸੂਰ ਸਨ |

Image

ਜਦੋਂ ਸੂਰਾਂ ਨੂੰ ਚਾਰਨ ਵਾਲੇ ਆਦਮੀਆਂ ਨੇ ਦੇਖਿਆ ਕਿ ਕੀ ਹੋਇਆ ਉਹ ਦੌੜ ਕੇ ਨਗਰ ਵਿਚ ਗਏ ਹਰ ਇਕ ਜਿਸ ਨੂੰ ਉਹ ਮਿਲੇ ਜੋ ਕੁੱਝ ਯਿਸੂ ਨੇ ਕੀਤਾ ਉਸ ਬਾਰੇ ਦੱਸਿਆ | ਨਗਰ ਦੇ ਲੋਕ ਆਏ ਅਤੇ ਉਸ ਆਦਮੀ ਨੂੰ ਦੇਖਿਆ ਜਿਸ ਵਿਚ ਬੂਤ ਸਨ | ਉਹ ਚੁੱਪ ਚਾਪ ਕਪੜੇ ਪਹਿਨੀ ਅਤੇ ਇਕ ਆਮ ਆਦਮੀ ਦੀ ਤਰਾਂ ਬੈਠਾ ਸੀ |

Image

ਲੋਕ ਬਹੁਤ ਡਰੇ ਹੋਏ ਸਨ ਅਤੇ ਉਹਨਾਂ ਨੇ ਯਿਸੂ ਨੂੰ ਦੂਰ ਜਾਂਣ ਲਈ ਕਿਹਾ | ਇਸ ਲਈ ਯਿਸੂ ਬੇੜੀ ਉੱਤੇ ਚੜ੍ਹਿਆ ਅਤੇ ਜਾਣ ਲੱਗਾ | ਉਹ ਭੂਤਾਂ ਵਾਲਾ ਵਿਅਕਤੀ ਯਿਸੂ ਅਗੇ ਬੇਨਤੀ ਕਰਨ ਲੱਗਾ ਕਿ ਉਹ ਵੀ ਯਿਸੂ ਦੇ ਨਾਲ ਜਾਣਾ ਚਾਹੁੰਦਾ ਹੈ |

Image

ਪਰ ਯਿਸੂ ਨੇ ਉਸ ਨੂੰ ਕਿਹਾ, “ਨਹੀਂ, ਮੈਂ ਚਾਹੁੰਦਾ ਹਾਂ ਕਿ ਤੂੰ ਆਪਣੇ ਘਰ ਜਾਵੇਂ ਅਤੇ ਆਪਣੇ ਮਿੱਤਰਾਂ ਅਤੇ ਘਰਦਿਆਂ ਨੂੰ ਸੱਭ ਕੁੱਭ ਦੱਸੇ ਜੋ ਪ੍ਰਮੇਸ਼ਵਰ ਨੇ ਤੇਰੇ ਲਈ ਕੀਤਾ ਅਤੇ ਕਿਵੇਂ ਉਸ ਨੇ ਤੇਰੇ ਉੱਤੇ ਦਯਾ ਕੀਤੀ ਹੈ |

Image

ਇਲ ਲਈ ਉਹ ਵਿਅਕਤੀ ਚਲਾ ਗਿਆ ਅਤੇ ਸੱਭ ਨੂੰ ਯਿਸੂ ਬਾਰੇ ਦੱਸਿਆ ਜੋ ਉਸ ਨੇ ਉਸ ਲਈ ਕੀਤਾ ਸੀ ਹਰ ਇਕ ਜਿਸ ਨੇ ਉਸਦੀ ਕਹਾਣੀ ਨੂੰ ਸੁਣਿਆਂ ਉਹ ਹੈਰਾਨੀ ਅਤੇ ਅਚੰਬੇ ਨਾਲ ਭਰ ਗਏ |

Image

ਯਿਸੂ ਝੀਲ ਦੇ ਦੂਸਰੇ ਕਿਨਾਰੇ ਵੱਲ ਮੁੜਿਆ | ਉੱਥੇ ਪਹੁੰਚਣ ਤੋਂ ਬਾਅਦ, ਇਕ ਵੱਡੀ ਭੀੜ ਉਸ ਦੁਆਲੇ ਇਕੱਠੀ ਹੋ ਗਈ ਅਤੇ ਉਸ ਉੱਪਰ ਡਿੱਗ ਰਹੇ ਸਨ | ਉਸ ਭੀੜ ਵਿਚ ਇਕ ਔਰਤ ਸੀ ਜੋ ਬਾਰਾਂ ਸਾਲਾਂ ਤੋਂ ਲਹੂ ਬਹਿਣ ਦੀ ਬਿਮਾਰੀ ਤੋਂ ਪੀੜਤ ਸੀ | ਉਸ ਨੇ ਆਪਣਾ ਸਾਰਾ ਧੰਨ ਡਾਕਟਰਾਂ ਨੂੰ ਦੇ ਦਿੱਤਾ ਸੀ ਕਿ ਉਹ ਉਸ ਨੂੰ ਚੰਗਾ ਕਰਨ ਪਰ ਉਹ ਉਸ ਤੋਂ ਵੀ ਬੁਰੀ ਹੁੰਦੀ ਗਈ |

Image

ਉਸ ਨੇ ਸੁਣਿਆ ਸੀ ਕਿ ਯਿਸੂ ਨੇ ਬਹੁਤ ਬਿਮਾਰ ਲੋਕਾਂ ਨੂੰ ਚੰਗਾ ਕੀਤਾ ਹੈ ਅਤੇ ਸੋਚਿਆ, “ਮੈਨੂੰ ਯਕੀਨ ਹੈ ਕਿ ਅਗਰ ਮੈਂ ਸਿਰਫ ਯਿਸੂ ਦੇ ਪੱਲੂ ਨੂੰ ਹੀ ਛੂਹ ਲਵਾਂ ਤਾਂ ਮੈਂ ਵੀ ਠੀਕ ਹੋ ਜਾਵਾਂਗੀ !” ਇਸ ਲਈ ਉਹ ਯਿਸੂ ਦੇ ਪਿੱਛੇ ਆਈ ਅਤੇ ਉਸ ਦੇ ਪੱਲੂ ਨੂੰ ਛੂਹ ਲਿਆ | ਜਿਵੇਂ ਹੀ ਉਸਨੇ ਉਸ ਨੂੰ ਛੁਹਿਆ ਉਸਦਾ ਲਹੂ ਬਹਿਣਾ ਬੰਦ ਹੋ ਗਿਆ |

Image

ਇਕ ਦਮ, ਯਿਸੂ ਨੇ ਜਾਣ ਲਿਆ ਕਿ ਸ਼ਕਤੀ ਉਸ ਵਿਚੋਂ ਨਿੱਕਲੀ ਹੈ | ਇਸ ਲਈ ਉਹ ਘੁੰਮਿਆ ਅਤੇ ਪੁੱਛਿਆ, “ਮੈਂਨੂੰ ਕਿਸ ਨੇ ਛੁਹਿਆ ਹੈ ?” ਚੇਲਿਆਂ ਨੇ ਉੱਤਰ ਦਿੱਤਾ, “ਬਹੁਤ ਸਾਰੀ ਭੀੜ ਤੇਰੇ ਉਦਾਲੇ ਹੈ ਅਤੇ ਉਹ ਤੇਰੇ ਉੱਤੇ ਡਿੱਗਦੀ ਹੈ | ਕਿਉਂ ਤੂੰ ਪੁੱਛਦਾਂ ਹੈਂ, “ਮੈਨੂੰ ਕਿਸ ਨੇ ਛੁਹਿਆ ਹੈ ?”

Image

ਔਰਤ ਯਿਸੂ ਅੱਗੇ ਆਪਣੇ ਗੁਟਨਿਆ ਤੇ ਡਿੱਗ ਪਈ, ਡਰਦੀ ਅਤੇ ਕੰਮਬਦੀ ਹੋਈ | ਤੱਦ ਉਸਨੇ ਉਸ ਨੂੰ ਦੱਸਿਆ ਜੋ ਉਸ ਨੇ ਕੀਤਾ ਸੀ ਅਤੇ ਉਹ ਚੰਗੀ ਹੋ ਚੁੱਕੀ ਸੀ | ਯਿਸੂ ਨੇ ਉਸ ਨੂੰ ਕਿਹਾ, “ਤੇਰੇ ਵਿਸ਼ਵਾਸ ਨੇ ਤੈਨੂੰ ਚੰਗਾਂ ਕੀਤਾ | ਸ਼ਾਂਤੀ ਨਾਲ ਜਾਹ"

ਬਾਈਬਲ ਦੀ ਕਹਾਣੀ//:// ਮੱਤੀ //8:28-34; 9:20-22; ਮਰਕੁਸ 5:1-20; 5:24b-34; ਲੁਕਾ 8:26-39; 8:42b-48//

33. ਇਕ ਕਿਸਾਨ ਦੀ ਕਹਾਣੀ

Image

ਇਕ ਦਿਨ, ਯਿਸੂ ਝੀਲ ਦੇ ਕਿਨਾਰੇ ਲੋਕਾਂ ਦੀ ਇਕ ਵੱਡੀ ਭੀੜ ਨੂੰ ਸਿੱਖਾ ਰਿਹਾ ਸੀ | ਬਹੁਤ ਲੋਕ ਉਸ ਨੂੰ ਸੁਣਨ ਲਈ ਆਏ ਕਿ ਯਿਸੂ ਪਾਣੀ ਦੇ ਕਿਨਾਰੇ ਉੱਤੇ ਇਕ ਬੇੜੀ ਵਿਚ ਚੜ੍ਹ ਗਿਆ ਕਿ ਉਹਨਾਂ ਨਾਲ ਗੱਲ ਕਰਨ ਲਈ ਕਾਫੀ ਜਗ੍ਹਾ ਹੋ ਸਕੇ | ਉਹ ਬੇੜੀ ਵਿਚ ਬੈਠ ਗਿਆ ਅਤੇ ਸਿੱਖਾਉਣ ਲੱਗਾ |

Image

ਯਿਸੁ ਨੇ ਇਹ ਕਹਾਣੀ ਦੱਸੀ “ਇਕ ਕਿਸਾਨ ਕੁੱਝ ਬੀਜ ਬੀਜਣ ਲਈ ਗਿਆ | ਜਿਵੇਂ ਹੀ ਉਹ ਹੱਥ ਨਾਲ ਬੀਜ ਰਿਹਾ ਸੀ ਕੁੱਝ ਬੀਜ ਰਾਹ ਵਿਚ ਡਿੱਗੇ ਅਤੇ ਪੰਛੀ ਆਏ ਉਹਨਾਂ ਬੀਜਾਂ ਨੂੰ ਚੁੱਗ ਗਏ |”

Image

“ਦੂਸਰੇ ਬੀਜ ਪਥਰੀਲੀ ਜਮੀਨ ਉੱਤੇ ਡਿੱਗੇ, ਜਿੱਥੇ ਜਿਆਦਾ ਮਿੱਟੀ ਨਹੀ ਸੀ | ਪਥਰੀਲੀ ਜਮੀਨ ਉੱਤੇ ਬੀਜ ਬਹੁਤ ਜਲਦੀ ਨਾਲ ਉੱਗੇ, ਪਰ ਉਹਨਾਂ ਦੀਆਂ ਜੜ੍ਹਾਂ ਹੇਠਾਂ ਮਿੱਟੀ ਵਿਚ ਡੂੰਗੀਆਂ ਨਾ ਜਾ ਸਕੀਆਂ | ਜਦੋਂ ਸੂਰਜ ਚੜ੍ਹਿਆ ਅਤੇ ਗਰਮੀ ਹੋਈ ਪੌਦੇ ਸੁੱਕ ਗਏ ਅਤੇ ਮਰ ਗਏ |”

Image

“ਫਿਰ ਦੂਸਰੇ ਬੀਜ ਝਾੜੀਆਂ ਵਿਚ ਡਿੱਗੇ |” ਉਹ ਬੀਜ ਵੱਧਣ ਲੱਗੇ ਪਰ ਝਾੜੀਆਂ ਨੇ ਉਹਨਾਂ ਨੂੰ ਦੱਬ ਲਿਆ | ਇਸ ਲਈ ਜਿਹੜੇ ਪੌਦੇ ਝਾੜੀਆਂ ਵਾਲੀ ਜਮੀਨ ਵਿਚਲੇ ਬੀਜਾਂ ਤੋਂ ਵਧੇ ਉਹਨਾਂ ਨੇ ਕੋਈ ਦਾਣਾ ਪੈਦਾ ਨਾ ਕੀਤਾ |”

Image

“ਬਾਕੀ ਬੀਜ ਚੰਗੀ ਜਮੀਨ ਤੇ ਡਿੱਗੇ | ਇਹ ਬੀਜ ਵਧੇ ਅਤੇ ਕੁੱਝ 30, 60, ਗੁਣਾ, ਇਥੋਂ ਤੱਕ 100 ਗੁਣਾ ਵਧੇਰੇ ਦਾਣੇ ਪੈਦਾ ਕੀਤੇ | ਜਿਸ ਦੇ ਕੰਨ ਹੋਣ ਉਹ ਸੁਣੇ!”

Image

ਇਸ ਕਹਾਣੀ ਨੇ ਚੇਲਿਆਂ ਨੂੰ ਦੁਬਿਧਾ ਵਿਚ ਪਾ ਦਿੱਤਾ | ਇਸ ਲਈ ਯਿਸੂ ਨੇ ਬਿਆਨ ਕੀਤਾ, “ਬੀਜ ਪ੍ਰਮੇਸ਼ਵਰ ਦਾ ਵਚਨ ਹੈ |” ਰਾਹ ਇਕ ਉਹ ਵਿਅਕਤੀ ਹੈ ਜੋ ਪ੍ਰਮੇਸ਼ਵਰ ਦੇ ਵਚਨ ਨੂੰ ਸੁਣਦਾ ਹੈ ਪਰ ਉਸ ਨੂੰ ਸਮਝਦਾ ਨਹੀਂ ਅਤੇ ਸ਼ੈਤਾਨ ਉਸ ਕੋਲੋਂ ਵਚਨ ਨੂੰ ਦੂਰ ਲੈ ਜਾਂਦਾ ਹੈ |”

Image

“ਪਥਰੀਲੀ ਜਮੀਨ ਉਹ ਵਿਅਕਤੀ ਹੈ ਜੋ ਪ੍ਰਮੇਸ਼ਵਰ ਦੇ ਵਚਨ ਨੂੰ ਸੁਣਦਾ ਹੈ ਅਤੇ ਅਨੰਦ ਨਾਲ ਗ੍ਰਹਿਣ ਕਰਦਾ ਹੈ | ਪਰ ਜਦੋਂ ਮੁਸ਼ਕਲ ਜਾਂ ਸਤਾਵਟ ਆਂਉਂਦੀ ਹੈ ਉਹ ਦੂਰ ਹੋ ਜਾਂਦਾ ਹੈ |”

Image

“ਕੰਡਿਆਲੀ ਜਮੀਨ ਉਹ ਵਿਅਕਤੀ ਹੈ ਜੋ ਪ੍ਰਮੇਸ਼ਵਰ ਦਾ ਵਚਨ ਸੁਣਦਾ ਹੈ ਪਰ ਸਮਾਂ ਪੈਣ ਤੇ ਜਿੰਦਗੀ ਦੀ ਦੇਖਭਾਲ, ਧੰਨ ਦੌਲਤ, ਖੁਸ਼ੀਆਂ ਪ੍ਰਮੇਸ਼ਵਰ ਲਈ ਪਿਆਰ ਨੂੰ ਦਬਾ ਦਿੰਦੇ ਹਨ | ਨਤੀਜੇ ਵਜੋਂ, ਸਿਖਿਆ ਜੋ ਉਸਨੇ ਲਈ ਉਸ ਲਈ ਕੋਈ ਫਲ ਪੈਦਾ ਨਹੀਂ ਕਰਦੀ |”

Image

“ਪਰ ਚੰਗੀ ਜਮੀਨ ਉਹ ਵਿਅਕਤੀ ਹੈ ਜੋ ਪ੍ਰਮੇਸ਼ਵਰ ਦੇ ਵਚਨ ਨੂੰ ਸੁਣਦਾ ਹੈ, ਵਿਸ਼ਵਾਸ ਕਰਦਾ ਹੈ ਅਤੇ ਫਲ ਪੈਦਾ ਕਰਦਾ ਹੈ |”

ਬਾਈਬਲ ਦੀ ਕਹਾਣੀ: ਮੱਤੀ //13:1-8, 18-23; ਮਰਕੁਸ ; Mark 4:1-8, 13-20;; ਲੁਕਾ 8:4-15//

34. ਯਿਸੂ ਇਕ ਹੋਰ ਕਹਾਣੀ ਸਿਖਾਉਂਦਾ ਹੈ

Image

ਯਿਸੂ ਨੇ ਪ੍ਰਮੇਸ਼ਵਰ ਦੇ ਰਾਜ ਬਾਰੇ ਹੋਰ ਵੀ ਕਿ ਕਹਾਣੀਆਂ ਦੱਸੀਆਂ | ਉਦਾਹਰਨ ਦੇ ਤੌਰ ਤੇ, “ਪ੍ਰਮੇਸ਼ਵਰ ਦਾ ਰਾਜ ਇਕ ਰਾਈ ਦੇ ਦਾਣੇ ਜਿਹਾ ਹੈ ਜਿਸ ਨੂੰ ਕਿਸੇ ਨੇ ਆਪਣੇ ਖੇਤ ਵਿਚ ਬੀਜਿਆ | ਤੁਸੀਂ ਜਾਣਦੇ ਹੋ ਕਿ ਰਾਈ ਦਾ ਦਾਣਾ ਸੱਭ ਦਾਣਿਆਂ ਨਾਲੋਂ ਛੋਟਾ ਹੁੰਦਾ ਹੈ |

Image

“ਪਰ ਜਦੋਂ ਰਾਈ ਦਾ ਦਾਣਾ ਉਗਦਾ ਹੈ ਇਹ ਬਗੀਚੇ ਦੇ ਸਾਰੇ ਪੌਦਿਆਂ ਨਾਲੋਂ ਵੱਡਾ ਪੌਦਾ ਬਣ ਜਾਂਦਾ ਹੈ, ਇੰਨਾ ਵੱਡਾ ਕਿ ਇਸ ਦੀਆਂ ਟਾਹਣੀਆ ਵਿਚ ਪੰਛੀ ਆਪਣੇ ਆਹਲਣੇ ਬਣਾਉਦੇ ਹਨ |"

Image

ਯਿਸੂ ਨੇ ਇਕ ਹੋਰ ਕਹਾਣੀ ਦੱਸੀ, “ਪ੍ਰਮੇਸ਼ਵਰ ਦਾ ਰਾਜ ਖਮੀਰ ਦੀ ਤਰਾਂ ਹੈ ਜਿਸ ਨੂੰ ਇਕ ਔਰਤ ਆਟੇ ਦੇ ਤੌਣ ਵਿਚ ਮਿਲਾਉਂਦੀ ਹੈ ਜੋ ਸਾਰੀ ਤੌਣ ਨੂੰ ਖਮੀਰਾ ਕਰ ਦਿੰਦਾ ਹੈ |"

Image

“ਪ੍ਰਮੇਸ਼ਵਰ ਦਾ ਰਾਜ ਇਕ ਖਜਾਨੇ ਦੀ ਤਰਾਂ ਵੀ ਹੈ ਜਿਸ ਨੂੰ ਕਿਸੇ ਨੇ ਆਪਣੇ ਖੇਤ ਵਿਚ ਦੱਬਿਆ | ਕਿਸੇ ਦੂਸਰੇ ਵਿਅਕਤੀ ਨੇ ਉਸ ਖਜਾਨੇ ਨੂੰ ਲੱਭ ਲਿਆ ਅਤੇ ਦੁਬਾਰਾ ਫੇਰ ਦੱਬ ਦਿੱਤਾ | ਉਹ ਬਹੁਤ ਹੀ ਖੁਸ਼ੀ ਨਾਲ ਭਰ ਗਿਆ ਕਿ ਉਹ ਗਿਆ ਅਤੇ ਉਸ ਨੇ ਆਪਣਾ ਸੱਭ ਕੁੱਝ ਵੇਚ ਦਿੱਤਾ ਕਿ ਉਸ ਪੈਸੇ ਨਾਲ ਉਸ ਖੇਤ ਨੂੰ ਖਰੀਦ ਲਵੇ |”

Image

“ਪ੍ਰਮੇਸ਼ਵਰ ਦਾ ਰਾਜ ਉਸ ਸ਼ੁੱਧ ਮੋਤੀ ਵਰਗਾ ਹੈ ਜੋ ਬਹੁਤ ਕੀਮਤੀ ਹੈ | ਜਦੋਂ ਮੋਤੀ ਦੇ ਵਪਾਰੀ ਨੂੰ ਇਸ ਬਾਰੇ ਪਤਾ ਲੱਗਾ, ਉਸਨੇ ਆਪਣਾ ਸੱਭ ਕੁੱਝ ਵੇਚ ਦਿੱਤਾ ਕਿ ਉਸ ਪੈਸੇ ਨਾਲ ਇਸ ਮੋਤੀ ਨੂੰ ਖਰੀਦ ਲਵੇ |”

Image

ਤੱਦ ਯਿਸੂ ਨੇ ਉਹਨਾਂ ਕੁੱਝ ਲੋਕਾਂ ਨੂੰ ਇਕ ਕਹਾਣੀ ਦੱਸੀ ਜੋ ਆਪਣੇ ਕੰਮਾ ਵਿਚ ਵਿਸ਼ਵਾਸ ਕਰਦੇ ਸਨ ਅਤੇ ਦੂਸਰਿਆਂ ਨੂੰ ਨਕਾਰਦੇ ਸਨ | ਉਸ ਨੇ ਕਿਹਾ, “ਦੋ ਆਦਮੀ ਮੰਦਰ ਵਿਚ ਪ੍ਰਾਰਥਨਾ ਕਰਨ ਲਈ ਗਏ | ਉਹਨਾਂ ਵਿਚੋਂ ਇਕ ਮਸੂਲੀਆ ਅਤੇ ਦੂਸਰਾ ਧਰਮ ਦਾ ਆਗੂ ਸੀ |”Image

“ਧਰਮ ਦੇ ਆਗੂ ਨੇ ਪ੍ਰਾਰਥਨਾ ਇਸ ਪ੍ਰਕਾਰ ਕੀਤੀ, “ਪ੍ਰਮੇਸ਼ਵਰ ਤੇਰਾ ਧੰਨਵਾਦ, ਕਿ ਮੈਂ ਪਾਪੀ ਨਹੀਂ ਹਾਂ ਉਹਨਾਂ ਦੂਸਰੇ ਮਨੁੱਖਾਂ ਵਾਂਗੂ – ਜਿਵੇਂ ਕਿ ਧੋਖਾ ਦੇਣ ਵਾਲੇ, ਅਧਰਮੀ, ਜਨਾਹਕਾਰ, ਇਥੋਂ ਤੱਕ ਕੇ ਮਸੂਲ ਲੈਣ ਵਾਲੇ ਵਰਗਾ ਨਹੀਂ ਹਾਂ |”

Image

“ਉਦਾਹਰਨ ਦੇ ਤੌਰ ਤੇ, ਮੈਂ ਹਰ ਹਫਤੇ ਦੋ ਵਾਰ ਵਰਤ ਰੱਖਦਾ ਹਾਂ, ਅਤੇ ਆਪਣੇ ਸਾਰੇ ਪੈਸੇ ਅਤੇ ਮਾਲ ਦਾ ਦਸਵਾਂ ਹਿੱਸਾ ਵੀ ਦਿੰਦਾ ਹਾਂ |”

Image

“ਪਰ ਮਸੂਲ ਲੈਣ ਵਾਲਾ ਉਸ ਧਰਮ ਦੇ ਆਗੂ ਤੋਂ ਦੂਰ ਖੜ੍ਹਾ ਸੀ ਅਤੇ ਉਸਨੇ ਸਵਰਗ ਵੱਲ ਵੀ ਨਾ ਦੇਖਿਆ | ਇਸ ਦੀ ਬਜਾਇ, ਉਸਨੇ ਆਪਣੀਆਂ ਮੁੱਕੀਆਂ ਨਾਲ ਆਪਣੀ ਛਾਤੀ ਪਿੱਟੀ ਅਤੇ ਪ੍ਰਾਰਥਨਾ ਕੀਤੀ, “ਪ੍ਰਮੇਸ਼ਵਰ, ਕਿਰਪਾ ਕਰਕੇ, ਮੇਰੇ ਉੱਤੇ ਦਯਾ ਕਰ ਅਤੇ ਮੈਨੂ ਮਾਫ਼ ਕਰ ਕਿਉਂਕਿ ਮੈਂ ਪਾਪੀ ਹਾਂ |”

Image

ਤੱਦ ਯਿਸੂ ਨੇ ਕਿਹਾ, “ਮੈਂ ਤੁਹਾਨੂੰ ਸੱਚ ਆਖਦਾ ਹਾਂ, ਪ੍ਰਮੇਸ਼ਵਰ ਨੇ ਮਸੂਲੀਏ ਦੀ ਪ੍ਰਾਰਥਨਾਂ ਸੁਣੀ ਅਤੇ ਉਸ ਨੂੰ ਧਰਮੀ ਘੋਸ਼ਤ ਕੀਤਾ | ਪਰ ਉਸ ਨੇ ਧਰਮ ਦੇ ਆਗੂ ਦੀ ਪ੍ਰਾਰਥਨਾ ਨੂੰ ਪਸੰਦ ਨਾ ਕੀਤਾ | ਪ੍ਰਮੇਸ਼ਵਰ ਹਰ ਘੁਮੰਡੀ ਨੂੰ ਨੀਵਿਆਂ ਕਰੇਗਾ ਅਤੇ ਜੋ ਆਪਣੇ ਆਪ ਨੂੰ ਨੀਵਾਂ ਕਰਦਾ ਹੈ ਉਸ ਨੂੰ ਉੱਚਾ ਕਰੇਗਾ |”

ਬਾਈਬਲ ਦੀ ਕਹਾਣੀ: ਮੱਤੀ //13:31-33, 44-46; ਮਰਕੁਸ 4:30-32; ਲੁਕਾ 13:18-21; 18:9-14//

35. ਦਯਾਵਾਨ ਪਿਤਾ ਦੀ ਕਹਾਣੀ

Image

ਇਕ ਦਿਨ ਯਿਸੂ ਬਹੁਤ ਸਾਰੇ ਮਸੂਲੀਆਂ ਅਤੇ ਦੂਸਰੇ ਪਾਪੀਆਂ ਨੂੰ ਸਿੱਖਾ ਰਿਹਾ ਸੀ ਜੋ ਉਸ ਕੋਲੋਂ ਸੁਣਨ ਨੂੰ ਆਏ ਹੋਏ ਸਨ |

Image

ਕੁੱਝ ਧਰਮ ਦੇ ਆਗੂ ਵੀ ਜੋ ਉੱਥੇ ਸਨ ਉਹਨਾਂ ਨੇ ਯਿਸੂ ਨੂੰ ਪਾਪੀਆਂ ਨਾਲ ਮਿੱਤਰਾਂ ਦੀ ਤਰਾਂ ਮਿਲਦੇ ਦੇਖਿਆ ਅਤੇ ਇਕ ਦੂਸਰੇ ਨਾਲ ਉਸ ਦੀ ਨਿੰਦਾ ਕਰਨ ਲੱਗੇ | ਇਸ ਲਈ ਯਿਸੂ ਨੇ ਉਹਨਾਂ ਨੂੰ ਇਕ ਕਹਾਣੀ ਦੱਸੀ |

Image

“ਇਕ ਵਾਰੀ ਇਕ ਮਨੁੱਖ ਦੀ ਜਿਸਦੇ ਦੋ ਪੁੱਤਰ ਸਨ | ਛੋਟੇ ਲੜਕੇ ਨੇ ਆਪਣੇਂ ਪਿਤਾ ਨੂੰ ਕਿਹਾ, “ਪਿਤਾ, ਮੈਂ ਹੁਣੇ ਹੀ ਆਪਣਾ ਹਿੱਸਾ ਚਾਹੁੰਦਾ ਹਾਂ !” ਇਸ ਲਈ ਪਿਤਾ ਨੇ ਆਪਣੀ ਜਾਇਦਾਦ ਦੋਨਾਂ ਪੁੱਤਰਾਂ ਵਿਚਕਾਰ ਵੰਡ ਦਿੱਤੀ |”

Image

“ਛੇਤੀ ਹੀ ਛੋਟੇ ਪੁੱਤਰ ਨੇ ਆਪਣਾ ਸੱਭ ਕੁੱਝ ਇਕੱਠਾ ਕੀਤਾ ਅਤੇ ਦੂਰ ਚਲਾ ਗਿਆ ਅਤੇ ਪਾਪ ਦੇ ਜੀਵਨ ਵਿਚ ਆਪਣਾ ਸਾਰਾ ਪੈਸਾ ਖਤਮ ਕਰ ਦਿੱਤਾ |”

Image

“ਉਸ ਤੋਂ ਬਾਅਦ, ਜਿੱਥੇ ਛੋਟਾ ਲੜਕਾ ਰਹਿੰਦਾ ਸੀ ਉੱਥੇ ਬਹੁਤ ਅਕਾਲ ਪੈ ਗਿਆ, ਅਤੇ ਉਸ ਕੋਲ ਭੋਜਨ ਖਰੀਦਣ ਲਈ ਪੈਸਾ ਨਹੀਂ ਸੀ | ਸਿਰਫ ਸੂਰਾਂ ਨੂੰ ਚਰਾਉਣ ਵਾਲੀ ਨੌਕਰੀ ਹੀ ਉਸ ਨੂੰ ਮਿਲੀ ਅਤੇ ਉਹ ਕਰਨ ਲੱਗਾ | ਉਸ ਦੀ ਹਾਲਤ ਬਹੁਤ ਖਰਾਬ ਹੋਈ ਅਤੇ ਉਹ ਬਹੁਤ ਭੁੱਖਾ ਹੋਇਆ ਕਿ ਉਹ ਸੂਰਾਂ ਦਾ ਚਾਰਾ ਖਾਂਣ ਲਈ ਮਜਬੂਰ ਹੋਇਆ |”

Image

“ਆਖਰਕਾਰ, ਛੋਟੇ ਲੜਕੇ ਨੇ ਆਪਣੇ ਆਪ ਨੂੰ ਕਿਹਾ, “ਮੈਂ ਕੀ ਕਰ ਰਿਹਾਂ ਹਾਂ ? ਮੇਰੇ ਪਿਤਾ ਦੇ ਸਾਰੇ ਨੌਕਰਾਂ ਕੋਲ ਖਾਂਣ ਲਈ ਵਾਫਰ ਹੈ, ਅਤੇ ਮੈਂ ਏਥੇ ਭੁੱਖਾ ਮਰ ਰਿਹਾਂ ਹਾਂ | ਮੈਂ ਆਪਣੇ ਪਿਤਾ ਕੋਲ ਵਾਪਸ ਜਾਵਾਂਗਾ ਅਤੇ ਉਸਦਾ ਇਕ ਨੌਕਰ ਬਣਨ ਲਈ ਬੇਨਤੀ ਕਰਾਂਗਾ |”

Image

“ਇਸ ਲਈ ਛੋਟਾ ਲੜਕਾ ਆਪਣੇ ਪਿਤਾ ਦੇ ਘਰ ਵੱਲ ਵਾਪਸ ਚੱਲ ਪਿਆ | ਜਦੋਂ ਉਹ ਅਜੇ ਦੂਰ ਹੀ ਸੀ ਉਸ ਦੇ ਪਿਤਾ ਨੇ ਉਸ ਨੂੰ ਦੇਖ ਲਿਆ ਅਤੇ ਦਯਾ ਨਾਲ ਭਰ ਗਿਆ | ਉਹ ਦੌੜ ਕੇ ਆਪਣੇ ਪੁੱਤਰ ਕੋਲ ਗਿਆ, ਉਸ ਨੂੰ ਜੱਫੀ ਪਾਈ ਅਤੇ ਉਸ ਨੂੰ ਚੁੰਮਿਆ |”

Image

“ਪੁੱਤਰ ਨੇ ਉਸ ਨੂੰ ਕਿਹਾ, ਪਿਤਾ, ਮੈਂ ਤੇਰੇ ਅਤੇ ਪ੍ਰਮੇਸ਼ਵਰ ਦੇ ਵਿਰੁਧ ਪਾਪ ਕੀਤਾ ਹੈ | ਮੈਂ ਤੇਰਾ ਪੁੱਤਰ ਕਹਾਉਣ ਦੇ ਯੋਗ ਨਹੀਂ ਹਾਂ |”

Image

“ਪਰ ਉਸ ਦੇ ਪਿਤਾ ਨੇ ਆਪਣੇ ਇਕ ਨੌਕਰ ਨੂੰ ਕਿਹਾ, ‘ਛੇਤੀ ਨਾਲ ਜਾਹ ਅਤੇ ਸੱਭ ਤੋਂ ਵੱਧੀਆ ਕਪੜੇ ਲਿਆ ਅਤੇ ਮੇਰੇ ਪੁੱਤਰ ਨੂੰ ਪਹਿਨਾ ਦੇ ! ਉਸ ਦੀ ਉਂਗਲੀ ਵਿਚ ਮੁੰਦਰੀ ਅਤੇ ਪੈਰਾਂ ਵਿਚ ਜੁੱਤੀ ਪਾ | ਤੱਦ ਵੱਧੀਆ ਵੱਛਾ ਕੱਟ ਤਾਂ ਕਿ ਅਸੀਂ ਜਸ਼ਨ ਮਨਾਈਏ ਕਿਉਂਕਿ ਮੇਰਾ ਪੁੱਤਰ ਜੋ ਮਰ ਗਿਆ ਸੀ ਹੁਣ ਜਿਉਂਦਾ ਹੈ | ਉਹ ਗੁਆਚ ਗਿਆ ਸੀ ਪਰ ਹੁਣ ਲੱਭ ਗਿਆ ਹੈ |”

Image

“ਇਸ ਲਈ ਲੋਕ ਜਸ਼ਨ ਮਨਾਉਣ ਲੱਗੇ | ਜਲਦੀ ਹੀ ਵੱਡਾ ਪੁੱਤਰ ਵੀ ਖੇਤਾਂ ਵਿਚੋਂ ਕੰਮ ਕਰਕੇ ਘਰ ਵਾਪਸ ਆਇਆ | ਉਸ ਨੇ ਸੰਗੀਤ ਅਤੇ ਨੱਚਣਾ ਸੁਣਿਆ ਅਤੇ ਹੈਰਾਨ ਹੋਇਆ ਕਿ ਇਹ ਕਿ ਹੋ ਰਿਹਾ ਹੈ !”

Image

“ਜਦੋਂ ਵੱਡੇ ਪੁੱਤਰ ਨੂੰ ਪਤਾ ਲੱਗਾ ਕਿ ਇਹ ਉਸਦੇ ਛੋਟੇ ਭਰਾ ਦੇ ਘਰ ਵਾਪਸ ਆਉਣ ਲਈ ਜਸ਼ਨ ਮਨਾ ਰਹੇ ਹਨ ਉਹ ਬਹੁਤ ਗੁੱਸੇ ਹੋਇਆ ਅਤੇ ਘਰ ਦੇ ਅੰਦਰ ਨਹੀਂ ਜਾਣਾ ਚਹੁੰਦਾ ਸੀ | ਉਸ ਦਾ ਪਿਤਾ ਬਾਹਰ ਆਇਆ ਅਤੇ ਉਸ ਅੱਗੇ ਬੇਨਤੀ ਕਰਨ ਲੱਗਾ ਕਿ ਉਹ ਅੰਦਰ ਆਵੇ ਅਤੇ ਉਹਨਾਂ ਨਾਲ ਜਸ਼ਨ ਮਨਾਵੇ ਪਰ ਉਸ ਨੇ ਇਨਕਾਰ ਕਰ ਦਿੱਤਾ |”

Image

“ਵੱਡੇ ਪੁੱਤਰ ਨੇ ਆਪਣੇ ਪਿਤਾ ਨੂੰ ਕਿਹਾ, ‘ਇਹਨਾ ਸਾਰੇ ਸਾਲਾਂ ਵਿਚ ਮੈਂ ਤੁਹਾਡੇ ਲਈ ਵਫਾਦਾਰੀ ਨਾਲ ਕੰਮ ਕੀਤਾ ! ਮੈਂ ਕਦੀ ਵੀ ਕਹਿਣਾ ਨਹੀਂ ਮੋੜਿਆ, ਪਰ ਤਾਂ ਵੀ ਤੁਸੀਂ ਕਦੀ ਮੈਨੂੰ ਇਕ ਛੋਟੀ ਬੱਕਰੀ ਨਹੀਂ ਦਿੱਤੀ ਕਿ ਮੈਂ ਆਪਣੇ ਮਿੱਤਰਾਂ ਨਾਲ ਜਸ਼ਨ ਮਨਵਾ | ਪਰ ਜੱਦ ਇਹ ਤੁਹਾਡਾ ਪੁੱਤਰ ਜੋ ਸਾਰਾ ਪੈਸਾ ਆਪਣੇ ਪਾਪ ਦੇ ਜੀਵਨ ਵਿਚ ਖਤਮ ਕਰਕੇ ਘਰ ਆਇਆ ਤਾਂ ਤੁਸੀਂ ਉਸ ਲਈ ਸੱਭ ਤੋਂ ਵੱਧੀਆ ਵੱਛਾ ਵੱਡਿਆ !”

Image

ਪਿਤਾ ਨੇ ਉੱਤਰ ਦਿੱਤਾ, “ਮੇਰੇ ਬੇਟੇ, ਤੂੰ ਹਮੇਸ਼ਾਂ ਮੇਰੇ ਨਾਲ ਰਿਹਾ ਹੈਂ ਅਤੇ ਜੋ ਕੁੱਝ ਮੇਰਾ ਹੈ ਉਹ ਤੇਰਾ ਹੈ | ਪਰ ਸਾਡੇ ਲਈ ਇਹ ਠੀਕ ਹੈ ਕਿ ਅਸੀਂ ਜਸ਼ਨ ਮਨਾਈਏ ਕਿਉਂਕਿ ਤੇਰਾ ਭਰਾ ਮਰ ਗਿਆ ਸੀ ਪਰ ਹੁਣ ਉਹ ਜਿਉਂਦਾ ਹੈ | ਉਹ ਗੁਆਚ ਗਿਆ ਸੀ ਪਰ ਹੁਣ ਲੱਭ ਗਿਆ ਹੈ !”

ਬਾਈਬਲ ਦੀ ਕਹਾਣੀ: ਲੁਕਾ //10:25-37//

36. ਰੂਪਾਂਤਰਣ

Image

ਇਕ ਦਿਨ ਯਿਸੂ ਨੇ ਆਪਣੇ ਚੇਲੇ ਪਤਰਸ , ਯਕੂਬ ਅਤੇ ਯਹੁੰਨਾ ਨੂੰ ਨਾਲ ਲਿਆ | (ਚੇਲਾ ਯਹੁੰਨਾ ਉਹ ਬੰਦਾ ਨਹੀਂ ਸੀ ਜਿਸ ਨੇ ਯਿਸੂ ਨੂੰ ਬਪਤਿਸਮਾ ਦਿੱਤਾ ਸੀ ) ਉਹ ਇਕ ਉੱਚੇ ਪਹਾੜ ਉੱਤੇ ਪ੍ਰਾਰਥਨਾ ਕਰਨ ਲਈ ਗਏ |

Image

ਜਦੋਂ ਯਿਸੂ ਪ੍ਰਾਰਥਨ ਕਰ ਰਿਹਾ ਸੀ ਉਸ ਦਾ ਚੇਹਰਾ ਸੂਰਜ ਵਾਂਗੂ ਚਮਕਣ ਲੱਗ ਪਿਆ ਅਤੇ ਉਸਦੇ ਬਸਤਰ ਰੋਸ਼ਨੀ ਵਾਂਗੂ ਸਫੇਦ ਹੋ ਗਏ, ਅਤੇ ਉਹ ਇੰਨੇ ਚਿੱਟੇ ਸਨ ਕਿ ਦੁਨੀਆਂ ਦਾ ਕੋਈ ਵੀ ਧੋਬੀ ਅਜਿਹੇ ਚਿੱਟੇ ਕਰਨ ਯੋਗ ਨਹੀਂ ਹੈ |

Image

ਮੂਸਾ ਅਤੇ ਏਲੀਯਾਹ ਨਬੀ ਪ੍ਰਗਟ ਹੋਏ | ਇਹ ਮਨੁੱਖ ਧਰਤੀ ਉੱਤੇ ਕਈ ਸੈਕੜੇ ਸਾਲ ਪਿਹਲਾਂ ਰਹਿੰਦੇ ਸਨ | ਉਹਨਾਂ ਨੇ ਯਿਸੂ ਨਾਲ ਉਸਦੀ ਮੌਤ ਬਾਰੇ ਗੱਲਾਂ ਕੀਤੀਆਂ ਜੋ ਜਲਦੀ ਯਰੁਸ਼ਲਮ ਵਿਚ ਹੋਣ ਜਾ ਰਹੀ ਸੀ |

Image

ਜਿਵੇਂ ਹੀ ਮੂਸਾ ਅਤੇ ਏਲੀਯਾਹ ਯਿਸੂ ਨਾਲ ਗੱਲਾਂ ਕਰਦੇ ਸਨ ਪਤਰਸ ਨੇ ਯਿਸੂ ਨੂੰ ਕਿਹਾ, “ਸਾਡੇ ਲਈ ਇਹ ਭਲਾ ਹੈ ਕਿ ਅਸੀਂ ਇਥੇ ਰਹੀਏ | ਆਓ ਅਸੀਂ ਤਿਨ ਬੇਦੀਆਂ ਬਣਾਈਏ, ਇਕ ਮੂਸਾ ਲਈ, ਅਤੇ ਇਕ ਏਲੀਯਾਹ ਲਈ |” ਪਤਰਸ ਨਹੀਂ ਜਾਣਦਾ ਸੀ ਕਿ ਉਹ ਕੀ ਕਹਿੰਦਾ ਸੀ |

Image

ਜਦੋ ਪਤਰਸ ਅਜੇ ਗੱਲਾਂ ਹੀ ਕਰਦਾ ਸੀ, ਇਕ ਚਮਕੀਲਾ ਬੱਦਲ ਹੇਠਾਂ ਆਇਆ ਅਤੇ ਉਹਨਾਂ ਨੂੰ ਘੇਰ ਲਿਆ ਅਤੇ ਉਸ ਬੱਦਲ ਵਿਚੋਂ ਇਕ ਅਵਾਜ ਇਹ ਕਹਿੰਦੇ ਆਈ, “ਇਹ ਮੇਰਾ ਪੁੱਤਰ ਹੈ ਜਿਸ ਨੂੰ ਮੈਂ ਪਿਆਰ ਕਰਦਾ ਹਾਂ| ਉਸ ਤੋਂ ਪ੍ਰਸੰਨ ਹਾਂ | ਇਸ ਦੋ ਸੁਣੋ |” ਤਿੰਨੇ ਚੇਲੇ ਡਰ ਗਏ ਅਤੇ ਧਰਤੀ ਉੱਤੇ ਡਿੱਗ ਗਏ |

Image

ਤੱਦ ਯਿਸੂ ਨੇ ਉਹਨਾਂ ਨੂੰ ਛੂਹਿਆ ਅਤੇ ਕਿਹਾ, “ਨਾ ਡਰੋ | ਉੱਠੋ |” ਜਦੋਂ ਉਹਨਾਂ ਨੇ ਚਾਰੋਂ ਔਰ ਦੇਖਿਆ ਉੱਥੇ ਸਿਫਰ ਯਿਸੂ ਹੀ ਖੜ੍ਹਾ ਸੀ |

Image

ਯਿਸੂ ਅਤੇ ਤਿੰਨ ਚੇਲੇ ਪਹਾੜ ਤੋਂ ਹੇਠਾਂ ਆਏ | ਤੱਦ ਯਿਸੂ ਨੇ ਉਹਨਾਂ ਨੂੰ ਕਿਹਾ, “ਜੋ ਕੁੱਝ ਇਥੇ ਹੋਇਆ ਹੈ ਉਸ ਬਾਰੇ ਕਿਸੇ ਨੂੰ ਕੁੱਝ ਨਹੀਂ ਦੱਸਣਾ | ਮੈ ਜਲਦੀ ਮਰ ਜਾਵਾਂਗਾ ਅਤੇ ਫਿਰ ਜਿਉਂਦਾ ਹੋ ਜਾਵਾਂਗਾ | ਇਸ ਤੋਂ ਬਾਅਦ ਤੁਸੀਂ ਲੋਕਾਂ ਨੂੰ ਦੱਸ ਸਕਦੇ ਹੋ |”

ਬਾਈਬਲ ਦੀ ਕਹਾਣੀ: ਮੱਤੀ //17:1-9; ਮਰਕੁਸ __9:28-36 //

37. ਯਿਸੂ ਲਾਜਰ ਨੂੰ ਜਿਉਂਦਾ ਕਰਦਾ

Image

ਇਕ ਦਿਨ ਯਿਸੂ ਨੂੰ ਇਕ ਸੰਦੇਸ਼ ਮਿਲਿਆ ਕਿ ਲਾਜਰ ਬਹੁਤ ਬਿਮਾਰ ਹੈ | ਲਾਜਰ ਅਤੇ ਉਸਦੀਆਂ ਦੋ ਭੈਣਾਂ, ਮਰੀਯਮ ਅਤੇ ਮਾਰਥਾਂ ਯਿਸੂ ਦੇ ਨਜਦੀਕੀ ਮਿੱਤਰ ਸਨ | ਜਦੋਂ ਯਿਸੂ ਨੇ ਇਹ ਸੰਦੇਸ਼ ਸੁਣਿਆ, ਉਸ ਨੇ ਕਿਹਾ, “ਇਹ ਬਿਮਾਰੀ ਮੌਤ ਦਾ ਕਾਰਨ ਨਹੀਂ ਪਰ ਪ੍ਰਮੇਸ਼ਵਰ ਦੀ ਮਹਿੰਮਾ ਦਾ ਕਰਨ ਹੋਵੇਗੀ |” ਯਿਸੂ ਆਪਣੇ ਮਿੱਤਰਾਂ ਨੂੰ ਪਿਆਰ ਕਰਦਾ ਸੀ ਪਰ ਜਿੱਥੇ ਉਹ ਰੁੱਕਿਆ ਹੋਇਆ ਸੀ ਉੱਥੇ ਦੋ ਦਿਨ ਹੋਰ ਰੁੱਕ ਗਿਆ |

Image

ਦੋ ਦਿਨ ਬਾਅਦ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ, “ਆਓ ਯਹੁਦਿਆ ਨੂੰ ਵਾਪਸ ਚੱਲੀਏ|” “ਪਰ ਗੁਰੂ ਜੀ”, ਚੇਲਿਆਂ ਨੇ ਉੱਤਰ ਦਿੱਤਾ, “ਥੋੜਾ ਸਮਾਂ ਪਹਿਲਾਂ ਉੱਥੇ ਦੇ ਲੋਕ ਤੁਹਾਨੂੰ ਮਾਰਨਾ ਚਹੁੰਦੇ ਸਨ !” ਯਿਸੂ ਨੇ ਉੱਤਰ ਦਿੱਤਾ, “ਸਾਡਾ ਮਿੱਤਰ ਲਾਜਰ ਸੌਂ ਗਿਆ ਹੈ, ਅਤੇ ਮੇਰੇ ਲਈ ਜਰੂਰੀ ਹੈ ਕਿ ਮੈਂ ਉਸ ਨੂੰ ਜਗਾਵਾਂ |”

Image

ਯਿਸੂ ਦੇ ਚੇਲਿਆਂ ਨੇ ਉੱਤਰ ਦਿੱਤਾ, “ਸਵਾਮੀ, ਅਗਰ ਲਾਜਰ ਸੌਂ ਰਿਹਾ ਹੈ, ਤਾਂ ਉਹ ਠੀਕ ਹੋ ਜਾਵੇਗਾ |” ਤੱਦ ਯਿਸੂ ਨੇ ਉਹਨਾਂ ਨੂੰ ਸਾਫ਼ ਸਾਫ਼ ਦੱਸਿਆ, “ਲਾਜਰ ਮਰ ਗਿਆ ਹੈ |” ਮੈਂ ਖੁਸ਼ ਹਾਂ ਕਿ ਮੈਂ ਉੱਥੇ ਨਹੀਂ ਸੀ ਤਾਂ ਕਿ ਤੁਸੀਂ ਮੇਰੇ ਉੱਤੇ ਨਿਹਚਾ ਕਰੋਂ |”

Image

ਜਦੋਂ ਯਿਸੂ ਲਾਜਰ ਦੇ ਪਿੰਡ ਆਇਆ, ਲਾਜਰ ਨੂੰ ਮਰਿਆਂ ਚਾਰ ਦਿਨ ਹੋ ਚੁੱਕੇ ਸਨ | ਮਾਰਥਾ ਯਿਸੂ ਦੇ ਮਿਲਣ ਲਈ ਬਾਹਰ ਗਈ ਅਤੇ ਕਿਹਾ, “ਸਵਾਮੀ, ਜੇ ਤੂੰ ਇੱਥੇ ਹੁੰਦਾ ਤਾਂ ਮੇਰਾ ਭਰਾ ਨਾ ਮਰਦਾ |” ਪਰ ਮੈਂ ਵਿਸ਼ਵਾਸ ਕਰਦੀ ਹਾਂ ਕਿ ਪ੍ਰਮੇਸ਼ਵਰ ਤੈਨੂੰ ਸੱਭ ਕੁੱਝ ਦੇ ਸਕਦਾ ਹੈ ਜੋ ਕੁੱਝ ਵੀ ਤੂੰ ਉਸ ਕੋਲੋਂ ਮੰਗੇ |”

Image

ਯਿਸੂ ਨੇ ਉੱਤਰ ਦਿੱਤਾ, “ਮੈਂ ਹੀ ਜਿੰਦਗੀ ਅਤੇ ਕਿਯਾਮਤ ਹਾਂ | ਜੋ ਕੋਈ ਵੀ ਮੇਰੇ ਉੱਤੇ ਵਿਸ਼ਵਾਸ ਕਰੇ ਜਿਉਂਦਾ ਰਹੇਗਾ ਚਾਹੇ ਮਰ ਵੀ ਜਾਵੇ | ਜੋ ਕੋਈ ਵੀ ਮੇਰੇ ਉੱਤੇ ਵਿਸ਼ਵਾਸ ਕਰਦਾ ਹੈ ਕਦੀ ਨਹੀਂ ਮਰੇਗਾ | ਕੀ ਤੂੰ ਇਹ ਵਿਸ਼ਵਾਸ ਕਰਦੀ ਹੈਂ ? ਮਾਰਥਾ ਨੇ ਉੱਤਰ ਦਿੱਤਾ, “ਹਾਂ ਸਵਾਮੀ !” ਮੈਂ ਵਿਸ਼ਵਾਸ ਕਰਦੀ ਹਾਂ ਕਿ ਤੂੰ ਮਸੀਹਾ, ਪ੍ਰਮੇਸ਼ਵਰ ਦਾ ਪੱਤਰ ਹੈਂ |”

Image

ਤੱਦ ਮਰੀਯਮ ਆਈ | ਉਹ ਯਿਸੂ ਦੇ ਚਰਨਾ ਤੇ ਡਿੱਗ ਗਈ ਅਤੇ ਕਿਹਾ, “ਸਵਾਮੀ, ਅਗਰ ਤੂੰ ਇੱਥੇ ਹੁੰਦਾ ਤਾਂ ਮੇਰਾ ਭਰਾ ਨਾ ਮਰਦਾ |” ਯਿਸੂ ਨੇ ਉਹਨਾਂ ਨੂੰ ਪੁੱਛਿਆ, “ਤੁਸੀਂ ਲਾਜਰ ਨੂੰ ਕਿੱਥੇ ਰੱਖਿਆ ਹੈ ?” ਉਹਨਾਂ ਨੇ ਉਸ ਨੂੰ ਦੱਸਿਆ, “ਕਬਰ ਵਿਚ ਹੈ | ਆ ਅਤੇ ਦੇਖ |” ਤੱਦ ਯਿਸੂ ਰੋਇਆ |

Image

ਕਬਰ ਇਕ ਗੁਫ਼ਾ ਸੀ ਜਿਸ ਦੇ ਮੁੰਹ ਅੱਗੇ ਇਕ ਪੱਥਰ ਰੇੜ੍ਹ ਕੇ ਕੀਤਾ ਹੋਇਆ ਸੀ | ਜਦੋਂ ਯਿਸੂ ਕਬਰ ਤੇ ਆਇਆ, ਉਸ ਨੇ ਉਹਨਾਂ ਨੂੰ ਕਿਹਾ, “ਪੱਥਰ ਨੂੰ ਰੇੜ੍ਹ ਕੇ ਪਰ੍ਹਾਂ ਕਰੋ |” ਪਰ ਮਾਰਥਾ ਨੇ ਕਿਹਾ, “ਉਹ ਤਾਂ ਚਾਰ ਦਿਨਾਂ ਤੋਂ ਮਰਿਆ ਹੈ | ਉਸ ਵਿਚੋਂ ਤਾਂ ਬਦਬੂ ਆਉਂਦੀ ਹੋਵੇਗੀ |”

Image

ਯਿਸੂ ਨੇ ਉੱਤਰ ਦਿੱਤਾ, “ਕਿ ਮੈਂ ਤੁਹਾਨੂੰ ਨਹੀਂ ਦੱਸਿਆ ਸੀ ਕਿ ਜੇ ਤੁਸੀਂ ਮੇਰੇ ਉੱਤੇ ਵਿਸ਼ਵਾਸ ਕਰੋਂਗੇ ਤਾਂ ਤੁਸੀਂ ਪ੍ਰਮੇਸ਼ਵਰ ਦੀ ਮਹਿੰਮਾ ਦੇਖੋਂਗੇ ?” ਇਸ ਲਈ ਉਹਨਾਂ ਨੇ ਪੱਥਰ ਨੂੰ ਹਟਾ ਦਿੱਤਾ |

Image

ਤੱਦ ਯਿਸੂ ਨੇ ਸਵਰਗ ਵੱਲ ਦੇਖਿਆ ਅਤੇ ਕਿਹਾ, “ਪਿਤਾ, ਮੈਨੂੰ ਸੁਣਨ ਲਈ ਤੇਰਾ ਧੰਨਵਾਦ | ਮੈਂ ਜਾਂਣਦਾ ਹਾਂ ਕਿ ਤੂੰ ਹਮੇਸ਼ਾਂ ਮੇਰੀ ਸੁਣਦਾ ਹੈਂ, ਪਰ ਮੈਂ ਇਹਨਾਂ ਸਾਰੇ ਲੋਕਾਂ ਖਾਤਰ ਕਹਿ ਰਿਹਾਂ ਹਾਂ ਜੋ ਇੱਥੇ ਖੜ੍ਹੇ ਹਨ, ਤਾਂ ਕਿ ਇਹ ਵਿਸ਼ਵਾਸ ਕਰਨ ਕਿ ਤੂੰ ਮੈਨੂੰ ਭੇਜਿਆ ਹੈ |” ਤੱਦ ਯਿਸੂ ਉੱਚੀ ਬੋਲਿਆ, “ਲਾਜਰ ਬਾਹਰ ਆ !”

Image

ਤੱਦ ਲਾਜਰ ਬਾਹਰ ਆ ਗਿਆ !” ਉਹ ਅਜੇ ਵੀ ਕਫਨ ਵਿਚ ਲਪੇਟਿਆ ਸੀ | ਯਿਸੂ ਨੇ ਉਹਨਾਂ ਨੂੰ ਕਿਹਾ, “ਉਸ ਦੀ ਮਦਦ ਕਰੋ ਉਸ ਦੇ ਕਫਨ ਨੂੰ ਖੋਹਲ ਕੇ ਉਸ ਨੂੰ ਅਜਾਦ ਕਰੋ !” ਇਸ ਚਮਤਕਾਰ ਕਰਕੇ ਬਹੁਤੇ ਯਹੂਦੀਆਂ ਨੇ ਯਿਸੂ ਤੇ ਵਿਸ਼ਵਾਸ ਕੀਤਾ |

Image

ਪਰ ਯਹੂਦੀਆਂ ਦੇ ਧਾਰਿਮਕ ਆਗੂ ਇਸ ਤੋਂ ਈਰਖਾ ਕਰਦੇ ਸਨ, ਇਸ ਲਈ ਉਹ ਯਿਸੂ ਅਤੇ ਲਾਜਰ ਨੂੰ ਮਾਰਨ ਦੀ ਯੋਜਨਾ ਬਣਾਉਣ ਲਈ ਇਕੱਠੇ ਹੋਏ |

ਬਾਈਬਲ ਦੀ ਕਹਾਣੀ: ਯਹੁੰਨਾ //11:1-46 //

38. ਯਿਸੂ ਨਾਲ ਧੋਖਾ ਹੁੰਦਾ

Image

ਹਰ ਸਾਲ ਯਹੂਦੀ ਪਸਹ ਮਨਾਉਂਦੇ ਸਨ | ਇਹ ਜਸ਼ਨ ਇਸ ਲਈ ਮਨਾਇਆ ਜਾਂਦਾ ਸੀ ਕਿ ਕਿਸ ਤਰਾਂ ਪ੍ਰਮੇਸ਼ਵਰ ਨੇ ਉਹਨਾਂ ਦੇ ਪੁਰਖਿਆਂ ਨੂੰ ਕਈ ਸਦੀਆਂ ਪਹਿਲਾਂ ਮਿਸਰ ਦੀ ਗੁਲਾਮੀ ਵਿਚੋਂ ਬਚਾਇਆ ਸੀ | ਯਿਸੂ ਦੁਆਰਾ ਪ੍ਰਚਾਰ ਅਤੇ ਲੋਕਾਂ ਨੂੰ ਸ਼ਰੇਆਮ ਸਿੱਖਿਆ ਦੇਣ ਦੇ ਸ਼ੁਰੂ ਕਰਨ ਤੋਂ ਲੱਗ ਭੱਗ ਤਿੰਨ ਸਾਲ ਬਾਅਦ ਯਿਸੂ ਨੇ ਆਪਣੇਂ ਚੇਲਿਆਂ ਨੂੰ ਕਿਹਾ ਕਿ ਉਹ ਉਹਨਾਂ ਨਾਲ ਯਰੁਸ਼ਲਮ ਵਿਚ ਪਸਹ ਮਨਾਉਣਾ ਚਹੁੰਦਾ ਹੈ ਅਤੇ ਉਹ ਉੱਥੇ ਮਾਰਿਆ ਜਾਵੇਗਾ |

Image

ਯਿਸੂ ਦੇ ਚੇਲਿਆਂ ਵਿਚੋਂ ਇਕ ਜਿਸ ਦਾ ਨਾਮ ਯਹੂਦਾ ਸੀ | ਯਹੂਦਾ ਚੇਲਿਆਂ ਦੇ ਪੈਸੇ ਵਾਲੀ ਥੈਲੀ ਦਾ ਰੱਖਵਾਲਾ ਸੀ , ਪਰ ਉਹ ਪੈਸੇ ਨੂੰ ਪਿਆਰ ਕਰਦਾ ਅਤੇ ਆਮ ਤੌਰ ਤੇ ਥੈਲੀ ਵਿਚੋਂ ਪੈਸੇ ਚੁਰਾ ਲੈਂਦਾ ਸੀ | ਯਿਸੂ ਅਤੇ ਉਸਦੇ ਚੇਲਿਆਂ ਦੇ ਯਰੁਸ਼ਲਮ ਪਹੁੰਚਣ ਤੋਂ ਬਾਅਦ ਯਹੂਦਾ ਯਹੂਦੀ ਆਗੂਆਂ ਕੋਲ ਗਿਆ ਅਤੇ ਉਹਨਾਂ ਅੱਗੇ ਪੈਸੇ ਦੇ ਬਦਲੇ ਯਿਸੂ ਨਾਲ ਧੋਖਾ ਕਰਨ ਲਈ ਪਰਸਤਾਵ ਰੱਖਿਆ | ਉਹ ਜਾਂਣਦਾ ਸੀ ਕਿ ਯਹੂਦੀ ਆਗੂ ਯਿਸੂ ਨੂੰ ਮਸੀਹਾ ਮੰਨਣ ਤੋਂ ਇਨਕਾਰ ਕਰਦੇ ਹਨ ਅਤੇ ਉਹ ਯਿਸੂ ਨੂੰ ਮਾਰਨ ਲਈ ਯੋਜਨਾ ਬਣਾਉਂਦੇ ਹਨ |

Image

ਮਹਾਂ ਜਾਜਕ ਦੀ ਅਗੁਵਾਈ ਵਿਚ ਯਹੂਦੀ ਆਗੂਆਂ ਨੇ ਯਿਸੂ ਨੂੰ ਧੋਖਾ ਦੇਣ ਲਈ ਯਹੂਦਾ ਨੂੰ ਤੀਹ ਚਾਂਦੀ ਦੇ ਸਿੱਕੇ ਦਿੱਤੇ | ਇਹ ਉਸੇ ਤਰਾਂ ਹੋਇਆ ਜਿਵੇਂ ਨਬੀ ਨੇ ਭਵਿੱਖ ਬਾਣੀ ਕੀਤੀ ਸੀ | ਯਹੂਦਾ ਸਹਿਮਤ ਹੋ ਗਿਆ, ਪੈਸਾ ਲਿਆ ਅਤੇ ਚਲਾ ਗਿਆ | ਉਹ ਮੌਕਾ ਲੱਭਣ ਲੱਗਾ ਕਿ ਯਿਸੂ ਨੂੰ ਫੜਵਾਉਣ ਵਿਚ ਮਦਦ ਕਰੇ |

Image

ਯਿਸੂ ਨੇ ਆਪਣੇ ਚੇਲਿਆਂ ਨਾਲ ਯਰੁਸ਼ਲਮ ਵਿਚ ਪਸਹ ਮਨਾਇਆ | ਪਸਹ ਦੇ ਭੋਜਨ ਸਮੇਂ, ਯਿਸੂ ਨੇ ਰੋਟੀ ਲਈ ਅਤੇ ਇਸ ਨੂੰ ਤੋੜਿਆ | ਉਸ ਨੇ ਕਿਹਾ, “ਇਸ ਨੂੰ ਲਵੋ ਅਤੇ ਖਾਓ | ਇਹ ਮੇਰੀ ਦੇਹ ਹੈ, ਜੋ ਤੁਹਾਡੀ ਲਈ ਦਿੱਤੀ ਗਈ | ਮੇਰੀ ਯਾਦ ਵਿਚ ਇਹ ਕਰਿਆ ਕਰੋ |” ਯਿਸੂ ਨੇ ਕਿਹਾ, ਇਸ ਤਰਾਂ ਮੇਰਾ ਸਰੀਰ ਤੁਹਾਡੇ ਲਈ ਬਲੀਦਾਨ ਹੋਵੇਗਾ |

Image

ਤੱਦ ਯਿਸੂ ਨੇ ਕੱਪ ਲਿਆ ਅਤੇ ਕਿਹਾ, “ਇਸ ਨੂੰ ਪੀਓ | ਨਵੇਂ ਨੇਮ ਲਈ ਇਹ ਮੇਰਾ ਖੂਨ ਹੈ ਜੋ ਤੁਹਾਡੇ ਪਾਪਾਂ ਦੀ ਮਾਫ਼ੀ ਲਈ ਬਹਾਇਆ ਜਾਂਦਾ ਹੈ | ਜਦੋਂ ਵੀ ਤੁਸੀਂ ਇਸ ਨੂੰ ਪੀਵੋ ਤਾਂ ਮੈਨੂੰ ਯਾਦ ਕਰਿਓ |”

Image

ਤੱਦ ਯਿਸੂ ਨੇ ਚੇਲਿਆਂ ਨੂੰ ਕਿਹਾ, “ਤੁਹਾਡੇ ਵਿਚੋਂ ਇਕ ਮੈਨੂੰ ਧੋਖਾ ਦੇਵੇਗਾ |” ਚੇਲੇ ਘਬਰਾ ਗਏ ਅਤੇ ਪੁੱਛਿਆ ਕੌਣ ਐਸਾ ਕੰਮ ਕਰੇਗਾ | ਯਿਸੂ ਨੇ ਕਿਹਾ, “ਜਿਸ ਵਿਅਕਤੀ ਨੂੰ ਮੈਂ ਇਹ ਰੋਟੀ ਦਾ ਟੁਕੜਾ ਦੇਵਾਂਗਾ ਉਹ ਹੀ ਧੋਖੇਬਾਜ ਹੈ |” ਤੱਦ ਉਸ ਨੇ ਯਹੂਦਾ ਨੂੰ ਰੋਟੀ ਦਿੱਤੀ |

Image

ਯਹੂਦਾ ਦੇ ਰੋਟੀ ਲੈਣ ਤੋਂ ਬਾਅਦ ਸ਼ੈਤਾਨ ਉਸ ਦੇ ਅੰਦਰ ਸਮਾ ਗਿਆ | ਯਹੂਦਾ ਉੱਠਿਆ ਅਤੇ ਯਿਸੂ ਨੂੰ ਫੜ੍ਵਾਉਣ ਲਈ ਯਹੂਦੀ ਆਗੂਆਂ ਦੀ ਮਦਦ ਲਈ ਗਿਆ | ਇਹ ਰਾਤ ਦਾ ਸਮਾਂ ਸੀ |

Image

ਭੋਜਨ ਖਾਂਣ ਤੋਂ ਬਾਅਦ, ਯਿਸੂ ਅਤੇ ਉਸ ਦੇ ਚੇਲੇ ਜੈਤੂਨ ਪਹਾੜ ਲਈ ਤੁਰ ਗਏ | ਯਿਸੂ ਨੇ ਕਿਹਾ, “ਅੱਜ ਰਾਤ ਤੁਸੀਂ ਸੱਭ ਮੈਨੂੰ ਛੱਡ ਦੇਵੋਗੇ | ਇਹ ਲਿੱਖਿਆ ਹੋਇਆ ਹੈ, “ਮੈਂ ਚਰਵਾਹੇ ਨੂੰ ਮਰਾਂਗਾ ਅਤੇ ਭੇਡਾਂ ਤਿੱਤਰ ਬਿੱਤਰ ਹੋ ਜਾਣਗੀਆਂ |”

Image

ਪਤਰਸ ਨੇ ਉੱਤਰ ਦਿੱਤਾ, “ਚਾਹੇ ਦੂਸਰੇ ਸੱਭ ਤੈਨੂੰ ਛੱਡ ਜਾਂਣ ਪਰ ਮੈਂ ਨਹੀਂ!” ਤੱਦ ਯਿਸੂ ਨੇ ਪਤਰਸ ਨੂੰ ਕਿਹਾ, “ਸ਼ੈਤਾਨ ਤੁਹਾਡੇ ਸਾਰਿਆਂ ਦੇ ਪਿੱਛੇ ਪਿਆ ਹੈ ਪਰ ਮੈਂ ਤੇਰੇ ਲਈ ਪ੍ਰਾਰਥਨ ਕੀਤੀ, ਪਤਰਸ, ਕਿ ਤੇਰਾ ਵਿਸ਼ਵਾਸ ਨਾ ਡਿੱਗੇ | ਤੱਦ ਵੀ, ਅੱਜ ਰਾਤ ਕੁੱਕੜ ਦੇ ਬਾਂਗ ਤੋਂ ਪਹਿਲਾਂ, ਤੂੰ ਮੇਰਾ ਤਿੰਨ ਵਾਰ ਇੰਨਕਾਰ ਕਰੇਂਗਾ ਕਿ ਤੂੰ ਮੈਨੂੰ ਨਹੀਂ ਜਾਣਦਾ |”

Image

ਤੱਦ ਪਤਰਸ ਨੇ ਯਿਸੂ ਨੂੰ ਕਿਹਾ, “ਚਾਹੇ ਮੈਂ ਮਰ ਵੀ ਜਾਂਵਾ ਮੈਂ ਤੇਰਾ ਇਨਕਾਰ ਨਹੀਂ ਕਰਾਂਗਾ !” ਦੂਸਰੇ ਚੇਲਿਆਂ ਨੇ ਵੀ ਉਹੀ ਕਿਹਾ |

Image

ਤੱਦ ਯਿਸੂ ਆਪਣੇ ਚੇਲਿਆਂ ਨਾਲ ਉਸ ਜਗ੍ਹਾ ਤੇ ਗਿਆ ਜਿਸ ਨੂੰ ਗਤਸਮਨੀ ਕਿਹਾ ਜਾਂਦਾ ਹੈ | ਯਿਸੂ ਨੇ ਆਪਣੇ ਚੇਲਿਆਂ ਨੂੰ ਪ੍ਰਾਰਥਨਾ ਕਰਨ ਲਈ ਕਿਹਾ ਕਿ ਉਹ ਪ੍ਰ੍ਤਾਵੇ ਵਿਚ ਨਾਂ ਪੈਣ | ਤੱਦ ਯਿਸੂ ਖੁਦ ਪ੍ਰਾਰਥਨਾ ਕਰਨ ਲਈ ਚੱਲਿਆ ਗਿਆ|

Image

ਯਿਸੂ ਨੇ ਤਿੰਨ ਵਾਰ ਪ੍ਰਾਰਥਨ ਕੀਤੀ, “ਮੇਰੇ ਪਿਤਾ, ਅਗਰ ਸੰਭਵ ਹੈ, ਤਾਂ ਮੈਨੂੰ ਇਸ ਦੁੱਖਾਂ ਦੇ ਪਿਆਲੇ ਵਿਚੋਂ ਨਾ ਪੀਣ ਦੇਹ | ਪਰ ਅਗਰ ਲੋਕਾਂ ਦੇ ਪਾਪਾਂ ਦੀ ਮਾਫ਼ੀ ਲਈ ਕੋਈ ਹੋਰ ਦੂਸਰਾ ਰਾਸਤਾ ਨਹੀਂ ਹੈ ਤਾਂ ਹੋਣ ਦੇਹ ਤੇਰੀ ਇੱਛਾ ਪੂਰੀ ਹੋ ਜਾਏ |” ਯਿਸੂ ਬਹੁਤ ਹੀ ਬੇਚੈਨ ਸੀ ਅਤੇ ਉਸ ਦਾ ਪਸੀਨਾ ਲਹੂ ਦੀਆਂ ਬੂੰਦਾ ਵਾਂਗੂ ਡਿੱਗ ਰਿਹਾ ਸੀ | ਪ੍ਰਮੇਸ਼ਵਰ ਨੇ ਉਸ ਨੂੰ ਤਕੜਾ ਕਰਨ ਲਈ ਇਕ ਦੂਤ ਭੇਜਿਆ |

Image

ਹਰ ਵਾਰ ਪ੍ਰਾਰਥਨਾ ਕਰਨ ਤੋਂ ਬਾਅਦ ਯਿਸੂ ਆਪਣੇ ਚੇਲਿਆਂ ਕੋਲ ਆਇਆ ਪਰ ਉਹ ਸੌਂ ਰਹੇ ਸਨ | ਜਦੋਂ ਉਹ ਤੀਸਰੀ ਵਾਰ ਆਇਆ, ਯਿਸੂ ਨੇ ਕਿਹ, “ਜਾਗੋ ! ਮੈਨੂੰ ਧੋਖਾ ਦੇਣ ਵਾਲਾ ਇੱਥੇ ਹੈ |”

Image

ਯਹੂਦਾ ਯਹੂਦੀ ਆਗੂਆਂ, ਸਿਪਾਹੀਆਂ ਅਤੇ ਇਕ ਵੱਡੀ ਭੀੜ ਨਾਲ ਆਇਆ | ਉਹ ਤਲਵਾਰਾਂ ਅਤੇ ਬਰਛਿਆਂ ਨਾਲ ਆਏ | ਯਹੂਦਾ ਯਿਸੂ ਕੋਲ ਆਇਆ ਅਤੇ ਕਿਹਾ, “ਸਲਾਮ ਗੁਰੂ ਜੀ”, ਅਤੇ ਉਸ ਨੂੰ ਚੁੰਮਿਆ | ਇਹ ਯਹੂਦੀ ਆਗੂਆਂ ਲਈ ਨਿਸ਼ਾਨ ਸੀ ਕਿ ਉਹ ਜਾਨਣ ਕਿ ਕਿਸ ਨੂੰ ਫੜ੍ਹਨਾ ਹੈ | ਤੱਦ ਯਿਸੂ ਨੇ ਕਿਹ, “ਯਹੂਦਾ, ਕੀ ਤੂੰ ਮੈਨੂੰ ਚੁੰਮੇ ਨਾਲ ਫੜ੍ਹਾਉਨਾ ਹੈਂ ?”

Image

ਜਿਵੇਂ ਹੀ ਸਿਪਾਹੀਆਂ ਨੇ ਯਿਸੂ ਨੂੰ ਫੜ੍ਹਿਆ ਪਤਰਸ ਨੇ ਆਪਣੀ ਤਲਵਾਰ ਖਿੱਚੀ ਅਤੇ ਮਹਾਂ ਜਾਜਕ ਦੇ ਸਿਪਾਹੀ ਦਾ ਕੰਨ ਕੱਟ ਦਿੱਤਾ | ਯਿਸੂ ਨੇ ਕਿਹਾ, “ਆਪਣੀ ਤਲਵਾਰ ਪਿੱਛੇ ਕਰ ! ਮੈਂ ਆਪਣੀ ਰਖਵਾਲੀ ਲਈ ਪਿਤਾ ਕੋਲੋਂ ਦੂਤਾਂ ਦੀ ਇਕ ਵੱਡੀ ਫੌਜ ਮੰਗ ਸਕਦਾ ਸੀ | ਪਰ ਮੇਰੇ ਲਈ ਜਰੂਰੀ ਹੈ ਕਿ ਮੈਂ ਆਪਣੇ ਪਿਤਾ ਦੀ ਮਰਜ਼ੀ ਨੂੰ ਪੂਰਾ ਕਰਾਂ |” ਤੱਦ ਯਿਸੂ ਨੇ ਉਸ ਮਨੁੱਖ ਦਾ ਕੰਨ ਚੰਗਾ ਕੀਤਾ | ਯਿਸੂ ਦੇ ਫੜ੍ਹੇ ਜਾਣ ਤੋਂ ਬਾਅਦ, ਸਾਰੇ ਚੇਲੇ ਭੱਜ ਗਏ |

ਬਾਈਬਲ ਦੀ ਕਹਾਣੀ: ਮੱਤੀ //26: 14-56; ਮਰਕੁਸ 14:10-50; ਲੁਕਾ 22:1-53; ਯਹੁੰਨਾ __12:6; 18:1-11 //

39. ਯਿਸੂ ਤੇ ਮੁਕੱਦਮਾਂ ਚੱਲਦਾ

Image

ਹੁਣ, ਅੱਧੀ ਰਾਤ ਦਾ ਸਮਾਂ ਸੀ | ਸਿਪਾਹੀ ਯਿਸੂ ਨੂੰ ਮਹਾਂ ਜਾਜਕ ਦੇ ਘਰ ਲੈ ਗਏ ਕਿ ਮਹਾਂ ਜਾਜਕ ਉਸ ਨੂੰ ਸਵਾਲ ਪੁੱਛੇ | ਪਤਰਸ ਥੋੜੀ ਵਿਥ ਤੇ ਉਹਨਾਂ ਦੇ ਪਿੱਛੇ ਪਿੱਛੇ ਗਿਆ | ਜਦੋਂ ਯਿਸੂ ਨੂੰ ਘਰ ਦੇ ਅੰਦਰ ਲੈ ਗਏ, ਪਤਰਸ ਘਰ ਦੇ ਬਾਹਰ ਰਿਹਾ ਅਤੇ ਅੱਗ ਸੇਕਣ ਲੱਗਾ |

Image

ਘਰ ਦੇ ਅੰਦਰ ਯਹੂਦੀ ਆਗੂਆਂ ਨੇ ਯਿਸੂ ਤੇ ਮੁੱਕਦਮਾ ਚਲਾਇਆ | ਉਹਨਾਂ ਨੇ ਬਹੁਤ ਸਾਰੇ ਝੂਠੇ ਗਵਾਹ ਲਿਆਂਦੇ ਜਿਹਨਾਂ ਨੇ ਉਸ ਬਾਰੇ ਝੂਠ ਬੋਲਿਆ | ਫਿਰ ਵੀ, ਉਹਨਾਂ ਦੇ ਬਿਆਨ ਇਕ ਦੂਸਰੇ ਨਾਲ ਨਹੀਂ ਮਿਲੇ ਇਸ ਲਈ ਯਹੂਦੀ ਆਗੂ ਯਿਸੂ ਨੂੰ ਕਿਸੇ ਵੀ ਤਰਾਂ ਨਾਲ ਦੋਸ਼ੀ ਨਾਂ ਠਹਿਰਾ ਸਕੇ | ਯਿਸੂ ਨੇ ਕੁੱਝ ਵੀ ਨਹੀਂ ਕਿਹਾ |

Image

ਆਖਰਕਾਰ, ਮਹਾਂ ਜਾਜਕ ਨੇ ਸਿੱਧਾ ਯਿਸੂ ਵੱਲ ਦੇਖਿਆ ਅਤੇ ਕਿਹਾ, “ਸਾਨੂੰ ਦੱਸ, ਕੀ ਤੂੰ ਹੀ ਮਸੀਹ, ਜਿਉਂਦੇ ਪ੍ਰਮੇਸ਼ਵਰ ਦਾ ਪੁੱਤਰ ਹੈਂ?

Image

ਯਿਸੂ ਨੇ ਕਿਹਾ, “ਹਾਂ ਮੈਂ ਹਾਂ, ਅਤੇ ਤੁਸੀਂ ਮੈਨੂੰ ਪ੍ਰਮੇਸ਼ਵਰ ਦੇ ਨਾਲ ਬੈਠੇ ਅਤੇ ਸਵਰਗ ਤੋਂ ਆਉਂਦਾ ਦੇਖੋਂਗੇ |” ਮਹਾਂ ਜਾਜਕ ਨੇ ਗੁੱਸੇ ਵਿਚ ਆਪਣੇ ਕਪੜੇ ਪਾੜੇ ਅਤੇ ਦੂਸਰੇ ਆਗੂਆਂ ਉੱਪਰ ਉੱਚੀ ਅਵਾਜ ਨਾਲ ਚਿਲਾਇਆ, “ਸਾਨੂੰ ਹੁਣ ਕਿਸੇ ਹੋਰ ਗਵਾਹੀ ਦੀ ਜਰੂਰਤ ਨਹੀਂ ਹੈ!” ਤੁਸੀਂ ਉਸਨੂੰ ਕਹਿੰਦੇ ਹੋਏ ਸੁਣ ਲਿਆ ਹੈ ਕਿ ਉਹ ਪ੍ਰਮੇਸ਼ਵਰ ਦਾ ਪੁੱਤਰ ਹੈ | ਤੁਹਾਡਾ ਨਿਆਂ ਕੀ ਹੈ ?”

Image

ਸਾਰੇ ਯਹੂਦੀ ਆਗੂਆਂ ਨੇ ਮਹਾਂ ਜਾਜਕ ਨੂੰ ਕਿਹਾ, “ਇਹ ਮੌਤ ਦਾ ਹੱਕਦਾਰ ਹੈ!” ਤੱਦ ਉਹਨਾਂ ਨੇ ਯਿਸੂ ਦੀਆਂ ਅੱਖਾਂ ਬੰਨੀਆਂ, ਉਸ ਉੱਤੇ ਥੁੱਕਿਆ, ਉਸ ਨੂੰ ਧੱਕੇ ਮਾਰੇ ਅਤੇ ਮਖੌਲ ਉਡਾਇਆ |

Image

ਜਦੋਂ ਪਤਰਸ ਘਰ ਦੇ ਬਾਹਰ ਇੰਤਜਾਰ ਕਰ ਰਿਹਾ ਸੀ, ਇਕ ਨੌਕਰ ਲੜਕੀ ਨੇ ਉਸ ਨੂੰ ਦੇਖਿਆ ਅਤੇ ਕਿਹਾ, “ਤੂੰ ਵੀ ਯਿਸੂ ਦੇ ਨਾਲ ਸੀ !” ਪਤਰਸ ਨੇ ਉਸ ਦਾ ਇਨਕਾਰ ਕੀਤਾ | ਬਾਅਦ ਵਿਚ ਇਕ ਹੋਰ ਲੜਕੀ ਨੇ ਵੀ ਉਹੀ ਗੱਲ ਕੀਤੀ ਅਤੇ ਪਤਰਸ ਨੇ ਦੁਬਾਰਾ ਫੇਰ ਇਨਕਾਰ ਕੀਤਾ | ਆਖਰਕਾਰ, ਲੋਕਾਂ ਨੇ ਕਿਹਾ, “ਅਸੀਂ ਜਾਣਦੇ ਹਾਂ ਕਿ ਤੂੰ ਯਿਸੂ ਦੇ ਨਾਲ ਸੀ ਕਿਉਂਕਿ ਤੁਸੀਂ ਦੋਨੋਂ ਗਲੀਲ ਦੇ ਹੋ |”

Image

ਤੱਦ ਪਤਰਸ ਨੇ ਕਸਮ ਖਾਂਦੇ ਹੋਏ ਕਿਹਾ, “ਹੋਵੇ ਕਿ ਪ੍ਰਮੇਸ਼ਵਰ ਮੈਨੂੰ ਸ਼ਰਾਪ ਦੇਵੇ ਜੇ ਮੈਂ ਇਸ ਮਨੁੱਖ ਨੂੰ ਜਾਣਦਾ ਹੋਵਾਂ !” ਇਕ ਦਮ ਮੁਰਗੇ ਨੇ ਬਾਂਗ ਦਿੱਤੀ, ਯਿਸੂ ਮੁੜਿਆ ਅਤੇ ਪਤਰਸ ਵੱਲ ਦੇਖਿਆ |

Image

ਪਤਰਸ ਦੂਰ ਚੱਲਿਆ ਗਿਆ ਅਤੇ ਬਹੁਤ ਰੋਇਆ | ਉਸੇ ਸਮੇਂ ਦਰਿਮਆਨ ਯਹੂਦਾ ਧੋਖਾ ਦੇਣ ਵਾਲੇ ਨੇ ਦੇਖਿਆ ਕਿ ਯਹੂਦੀ ਆਗੂਆਂ ਨੇ ਯਿਸੂ ਲਈ ਮੌਤ ਦਾ ਹੁਕਮ ਦਿੱਤਾ ਹੈ | ਯਹੂਦਾ ਬਹੁਤ ਉਦਾਸ ਹੋਇਆ ਅਤੇ ਦੂਰ ਚੱਲਿਆ ਗਿਆ ਅਤੇ ਆਪਣੇ ਆਪ ਨੂੰ ਮਾਰ ਲਿਆ |

Image

ਅਗਲੀ ਸਵੇਰ ਤੜਕਸਾਰ, ਯਹੂਦੀ ਆਗੂ ਯਿਸੂ ਨੂੰ ਪਿਲਾਤੂਸ ਸਾਹਮਣੇ ਲਿਆਏ, ਜੋ ਰੋਮੀ ਗਵਰਨਰ ਸੀ | ਉਹ ਇਹ ਆਸ਼ਾ ਕਰਦੇ ਸਨ ਕਿ ਪਿਲਾਤੂਸ ਵੀ ਯਿਸੂ ਨੂੰ ਦੋਸ਼ੀ ਕਰਾਰ ਦੇਵੇਗਾ ਅਤੇ ਉਸ ਨੂੰ ਮਾਰਨ ਦਾ ਹੁਕਮ ਦੇਵੇਗਾ | ਪਿਲਾਤੂਸ ਨੇ ਯਿਸੂ ਕੋਲੋਂ ਪੁੱਛਿਆ, “ਕੀ ਤੂੰ ਯਹੂਦੀਆਂ ਦਾ ਰਾਜਾ ਹੈਂ?”

Image

ਯਿਸੂ ਨੇ ਉੱਤਰ ਦਿੱਤਾ, “ਤੂੰ ਇਹ ਖੁੱਦ ਕਹਿ ਦਿੱਤਾ, ਪਰ ਮੇਰਾ ਰਾਜ ਇਸ ਧਰਤੀ ਦਾ ਰਾਜ ਨਹੀਂ ਹੈ | ਅਗਰ ਇਹ ਹੁੰਦਾ, ਤਾਂ ਮੇਰੇ ਨੌਕਰ ਮੇਰੇ ਲਈ ਲੜਦੇ | ਮੈਂ ਇਸ ਧਰਤੀ ਉੱਤੇ ਪ੍ਰਮੇਸ਼ਵਰ ਬਾਰੇ ਸੱਚਾਈ ਦੱਸਣ ਆਇਆ ਹਾਂ | ਹਰ ਇਕ ਜਿਹੜਾ ਸੱਚਾਈ ਨੂੰ ਪ੍ਰੇਮ ਕਰਦਾ ਹੈ ਉਹ ਮੈਨੂੰ ਸੁਣਦਾ ਹੈ | ਪਿਲਾਤੂਸ ਨੇ ਕਿਹਾ, “ਸੱਚਾਈ ਕੀ ਹੈ ?”

Image

ਯਿਸੂ ਨਾਲ ਗੱਲ ਬਾਤ ਕਰਨ ਤੋਂ ਬਾਅਦ, ਪਿਲਾਤੂਸ ਭੀੜ ਅੱਗੇ ਗਿਆ ਅਤੇ ਕਿਹਾ, “ਮੈਂ ਇਸ ਇਨਸਾਨ ਅੰਦਰ ਕੋਈ ਦੋਸ਼ ਨਹੀਂ ਦੇਖਦਾ |” ਪਰ ਯਹੂਦੀ ਆਗੂ ਅਤੇ ਭੀੜ ਰੌਲਾ ਪਾਉਣ ਲੱਗੀ, “ਇਸ ਨੂੰ ਸਲੀਬ ਦਿਓ!” ਪਿਲਾਤੂਸ ਨੇ ਉੱਤਰ ਦਿੱਤਾ, “ਇਹ ਦੋਸ਼ੀ ਨਹੀਂ ਹੈ |” ਪਰ ਉਹ ਹੋਰ ਵੋ ਉੱਚੀ ਰੌਲਾ ਪਾਉਣ ਲੱਗੇ | ਤੱਦ ਪਿਲਾਤੂਸ ਨੇ ਤੀਸਰੀ ਵਾਰ ਕਿਹਾ, “ਇਹ ਦੋਸ਼ੀ ਨਹੀਂ ਹੈ !”

Image

ਪਿਲਾਤੂਸ ਡਰ ਗਿਆ ਕਿ ਭੀੜ ਦੰਗੇ ਨਾ ਸ਼ੁਰੂ ਕਰ ਦੇਵੇ ਇਸ ਲਈ ਉਸ ਨੇ ਆਪਣੇ ਸਿਪਾਹੀਆਂ ਨੂੰ ਹੁਕਮ ਦਿੱਤਾ ਕਿ ਉਸ ਨੂੰ ਸਲੀਬ ਦੇਣ | ਰੋਮੀ ਸਿਪਾਹੀਆਂ ਨੇ ਯਿਸੂ ਨੂੰ ਕੋਰੜੇ ਮਾਰੇ ਅਤੇ ਸ਼ਾਹੀ ਲਿਬਾਸ ਪਹਿਨਾਇਆ ਅਤੇ ਇਕ ਕੰਡਿਆ ਦਾ ਤਾਜ ਉਸ ਦੇ ਉੱਤੇ ਪਾਇਆ | ਤੱਦ ਉਹਨਾਂ ਨੇ ਇਹ ਕਹਿੰਦੇ ਹੋਏ ਉਸ ਨੂੰ ਮਖੌਲ ਕੀਤਾ, “ਦੇਖੋ, ਯਹੂਦੀਆਂ ਦਾ ਰਾਜਾ!”

ਬਾਈਬਲ ਦੀ ਕਹਾਣੀ: ਮੱਤੀ //26: 57- 27:26; ਮਰਕੁਸ 14:15-15; ਲੁਕਾ 22:54-23:25; ਯਹੁੰਨਾ 18:12-19-16 //

40. ਤੁਸੀ ਯਿਸੂ ਨੂੰ ਸਲੀਬ ਦਿੱਤੀ

Image

ਸਿਪਾਹੀ ਯਿਸੂ ਦਾ ਮਜਾਕ ਉਡਾਉਣ ਤੋਂ ਬਾਅਦ ਉਸ ਨੂੰ ਸਲੀਬ ਦੇਣ ਲਈ ਲੈ ਗਏ | ਉਹਨਾਂ ਨੇ ਉਸ ਕੋਲੋਂ ਉਹ ਸਲੀਬ ਉਠਵਾਈ ਜਿਸ ਉੱਤੇ ਉਸਨੇ ਮਰਨਾ ਸੀ |

Image

ਸਿਪਾਹੀ ਯਿਸੂ ਨੂੰ ਉਸ ਜਗ੍ਹਾ ਤੇ ਲੈ ਕੇ ਆਏ ਜਿਸ ਨੂੰ “ਖੋਪੜੀ” ਕਿਹਾ ਜਾਂਦਾ ਸੀ ਅਤੇ ਉਸ ਦੇ ਹੱਥਾਂ ਪੈਰਾਂ ਨੂੰ ਸਲੀਬ ਉੱਤੇ ਠੋਕ ਦਿੱਤਾ | ਪਰ ਯਿਸੂ ਨੇ ਕਿਹਾ, “ਪਿਤਾ ਇਹਨਾਂ ਨੂੰ ਮਾਫ਼ ਕਰ ਕਿਉਂਕਿ ਇਹ ਨਹੀਂ ਜਾਣਦੇ ਕਿ ਇਹ ਕੀ ਕਰ ਰਹੇ ਹਨ |” ਪਿਲਾਤੂਸ ਨੇ ਹੁਕਮ ਦਿੱਤਾ ਕਿ ਉਹ ਇਕ ਫੱਟੀ ਉੱਤੇ ਲਿੱਖਣ, “ਯਹੂਦੀਆਂ ਦਾ ਰਾਜਾ” ਅਤੇ ਸਲੀਬ ਉੱਤੇ ਯਿਸੂ ਦੇ ਸਿਰ ਦੇ ਉੱਪਰ ਲਗਾਉਣ |

Image

ਸਿਪਾਹੀਆਂ ਨੇ ਯਿਸੂ ਦੇ ਕਪੜਿਆਂ ਲਈ ਜੂਆ ਖੇਡਿਆ | ਜਦੋਂ ਉਹ ਇਹ ਕਰ ਰਹੇ ਸਨ, ਉਹਨਾਂ ਨੇ ਉਸ ਭਵਿੱਖ ਬਾਣੀ ਨੂੰ ਪੂਰਾ ਕੀਤਾ ਜੋ ਕਹਿੰਦੀ ਸੀ, “ਉਹਨਾਂ ਨੇ ਮੇਰੇ ਕਪੜੇ ਆਪਸ ਵਿਚ ਵੰਡੇ ਅਤੇ ਮੇਰੇ ਕਪੜਿਆਂ ਲਈ ਗੁਣਾ ਪਾਇਆ |”

Image

ਯਿਸੂ ਦੋ ਚੋਰਾਂ ਦੇ ਵਿਚਕਾਰ ਸਲੀਬ ਦਿੱਤਾ ਗਿਆ | ਉਹਨਾਂ ਵਿਚੋਂ ਇਕ ਨੇ ਯਿਸੂ ਦਾ ਮਜਾਕ ਉਡਾਇਆ, ਪਰ ਦੂਸਰੇ ਨੇ ਕਿਹਾ, “ਕੀ ਤੈਨੂੰ ਪ੍ਰਮੇਸ਼ਵਰ ਦਾ ਡਰ ਨਹੀਂ ਹੈ ?” ਅਸੀਂ ਦੋਸ਼ੀ ਹਾਂ ਪਰ ਇਹ ਮਨੁੱਖ ਬੇਕਸੂਰ ਹੈ |” ਤੱਦ ਉਸਨੇ ਯਿਸੂ ਨੂੰ ਕਿਹਾ, “ਕਿਰਪਾ ਕਰਕੇ ਮੈਨੂੰ ਵੀ ਆਪਣੇ ਰਾਜ ਵਿਚ ਯਾਦ ਕਰੀਂ |” ਯਿਸੂ ਨੇ ਉਸਨੂੰ ਉੱਤਰ ਦਿੱਤਾ, “ਅੱਜ ਹੀ ਤੂੰ ਮੇਰੇ ਨਾਲ ਸਵਰਗ ਵਿਚ ਹੋਵੇਂਗਾ |”

Image

ਯਹੂਦੀ ਆਗੂਆਂ ਅਤੇ ਭੀੜ ਵਿਚ ਦੂਸਰੇ ਲੋਕਾਂ ਨੇ ਯਿਸੂ ਨੂੰ ਮਖੌਲ ਕੀਤੇ | ਉਹਨਾਂ ਨੇ ਉਸ ਨੂੰ ਕਿਹਾ, “ਅਗਰ ਤੂੰ ਪ੍ਰਮੇਸ਼ਵਰ ਦਾ ਪੱਤਰ ਹੈਂ ਤਾਂ ਸਲੀਬ ਤੋਂ ਹੇਠਾਂ ਆ ਜਾਹ ਅਤੇ ਆਪਣੇ ਆਪ ਨੂੰ ਬਚਾ ਲੈ !” ਤੱਦ ਅਸੀਂ ਤੇਰੇ ਉੱਤੇ ਵਿਸ਼ਵਾਸ ਕਰਾਂਗੇ |

Image

ਤੱਦ ਸਾਰੇ ਇਲਾਕੇ ਵਿਚ ਪੂਰਾ ਹਨੇਰਾ ਹੋ ਗਿਆ, ਚਾਹੇ ਅਜੇ ਦਿਨ ਦਾ ਦੁਪਹਿਰਾ ਹੀ ਸੀ | ਇਹ ਹਨੇਰਾ ਸ਼ਾਮ 3:00 ਵਜੇ ਤੱਕ ਰਿਹਾ |

Image

ਤੱਦ ਯਿਸੂ ਨੇ ਉੱਚੀ ਨਾਲ ਪੁਕਾਰਿਆ, “ਪੂਰਾ ਹੋਇਆ! ਪਿਤਾ, ਮੈਂ ਆਪਣਾਂ ਆਤਮਾ ਤੇਰੇ ਹੱਥ ਵਿਚ ਦਿੰਦਾ ਹਾਂ |” ਤੱਦ ਉਸ ਨੇ ਸਿਰ ਝੁਕਾਇਆ ਅਤੇ ਆਪਣੇ ਪ੍ਰਾਣ ਛੱਡ ਦਿੱਤੇ | ਜਦੋਂ ਉਹ ਮਰਿਆ ਤਾਂ ਇਕ ਵੱਡਾ ਭੂੰਚਾਲ ਆਇਆ ਅਤੇ ਜਿਹੜਾ ਵੱਡਾ ਪਰਦਾ ਮੰਦਰ ਵਿਚ ਲੋਕਾਂ ਨੂੰ ਪ੍ਰਮੇਸ਼ਵਰ ਦੀ ਹਜੂਰੀ ਤੋਂ ਅੱਲਗ ਕਰਦਾ ਸੀ ਉੱਪਰ ਤੋਂ ਲੈ ਕੇ ਹੇਠਾਂ ਤੱਕ ਪਾਟ ਗਿਆ |

Image

ਉਸ ਦੀ ਮੌਤ ਦੁਆਰਾ, ਯਿਸੂ ਨੇ ਪ੍ਰਮੇਸ਼ਵਰ ਕੋਲ ਆਉਣ ਲਈ ਲੋਕਾਂ ਲਈ ਰਾਹ ਖੋਲ ਦਿੱਤਾ | ਜਦੋਂ ਸਿਪਾਹੀ ਨੇ ਉਹ ਸੱਭ ਦੇਖਿਆ ਜੋ ਯਿਸੂ ਨਾਲ ਹੋਇਆ ਸੀ, ਉਸ ਨੇ ਕਿਹਾ, “ਸੱਚ ਮੁੱਚ ਇਹ ਨਿਰਦੋਸ਼ ਸੀ | ਇਹ ਪ੍ਰਮੇਸ਼ਵਰ ਦਾ ਪੁੱਤਰ ਸੀ |”

Image

ਤੱਦ ਯੂਸਫ ਅਤੇ ਨਿਕੋਦੀਮੁਸ, ਦੋ ਯਹੂਦੀ ਆਗੂ ਜੋ ਵਿਸ਼ਵਾਸ ਕਰਦੇ ਸਨ ਕਿ ਯਿਸੂ ਮਸੀਹ ਹੈ, ਉਹਨਾਂ ਨੇ ਪਿਲਾਤੂਸ ਕੋਲੋਂ ਯਿਸੂ ਦੀ ਲਾਸ਼ ਮੰਗੀ | ਉਹਨਾਂ ਨੇ ਯਿਸੂ ਦੀ ਲਾਸ਼ ਨੂੰ ਕਪੜੇ ਵਿਚ ਲਪੇਟਿਆ ਅਤੇ ਕਬਰ ਵਿਚ ਰੱਖੀ ਜੋ ਇਕ ਚਟਾਨ ਵਿਚ ਖੋਦੀ ਹੋਈ ਸੀ | ਤੱਦ ਉਹਨਾਂ ਨੇ ਇਕ ਵੱਡਾ ਪੱਥਰ ਰੇੜ੍ਹ ਕੇ ਕਬਰ ਦਾ ਮੁੰਹ ਬੰਦ ਕੀਤਾ

ਬਾਈਬਲ ਦੀ ਕਹਾਣੀ: ਮੱਤੀ //27 : 27-61 ; ਮਰਕੁਸ 15 : 16-47 ; ਲੂਕਾ 23 : 26-56 ; ਯੂਹੰਨਾ __19 : 17-42//

41. ਪਰਮੇਸ਼ੁਰ ਨੇ ਯਿਸੂ ਨੂੰ ਮੁਰਦਿਆਂ ਵਿੱਚੋ ਜ਼ਿੰਦਾ ਕੀਤਾ

Image

ਸਿਪਾਹੀਆ ਦੇ ਯਿਸੂ ਨੂੰ ਸਲੀਬ ਦੇਣ ਬਾਅਦ, ਅਵਿਸ਼ਵਾਸੀ ਯਹੂਦੀ ਆਗੂਆਂ ਨੇ ਪਿਲਾਤੁਸ ਨੂੰ ਕਿਹਾ, ਝੂਠਾ ਯਿਸੂ, ਤਿੰਨ ਦਿਨ ਬਾਅਦ ਜੀਅ ਉੱਠੇਗਾ । ਕਿਸੇ ਨੂੰ ਚਾਹੀਦਾ ਹੈ ਕਿ ਕਬਰ ਦੀ ਰਾਖੀ ਕਰੇ, ਜੋ ਕਿ ਉਸ ਦੇ ਚੇਲੇ ਲਾਸ਼ ਨੂੰ ਚੋਰੀ ਨਾ ਕਰਣ ਅਤੇ ਫਿਰ ਉਹਨੂੰ ਜੀ ਉਠਿਆ ਹੈ ਕਹਿਣ ।

Image

ਪਿਲਾਤੁਸ ਨੇ ਕੁਝ ਸਿਪਾਹੀ ਲੈਣ ਅਤੇ ਕਬਰ ਨੂੰ ਸੁਰੱਖਿਅਤ ਬਣਾਉਣ ਲਈ ਕਿਹਾ, ਜਿਵੇ ਤੁਸੀ ਕਰ ਸਕਦੇ ਹੋ। ਇਸ ਲਈ ਉਹਨਾਂ ਕਬਰ ਦੇ ਪ੍ਰਵੇਸ਼ ਦੁਆਰ ਤੇ ਪੱਥਰ ਤੇ ਮੋਹਰ ਲਾਈ, ਕਿ ਕੋਈ ਵੀ ਲਾਸ਼ ਨੂੰ ਚੋਰੀ ਨਾ ਕਰ ਸਕੇ ਅਤੇ ਉਥੇ ਸਿਪਾਹੀਆਂ ਨੂੰ ਰੱਖਿਆ ।

Image

ਯਿਸੂ ਨੂੰ ਦਫ਼ਨਾਏ ਜਾਣ ਤੋ ਅਗਲੇ ਦਿਨ ਸਬਤ ਦਾ ਦਿਨ ਸੀ ਅਤੇ ਯਹੂਦੀਆ ਨੂੰ ਉਸ ਦਿਨ ਕਬਰ ਤੇ ਜਾਣ ਦੀ ਇਜ਼ਾਜਤ ਨਹੀ ਸੀ। ਇਸ ਲਈ ਸਬਤ ਦੇ ਦਿਨ ਦੇ ਬਾਅਦ ਤੜਕੇ, ਕਈ ਔਰਤਾਂ ਯਿਸੂ ਦੀ ਕਬਰ ਤੇ ਜਾਣ ਲਈ ਤਿਆਰ ਹੋਈਆਂ ਕਿ ਉਸ ਦੀ ਲਾਸ਼ ਤੇ ਹੋਰ ਵੀ ਦਫ਼ਨਾਉਣ ਵਾਲੇ ਮਸਾਲੇ ਲਾਏ ਜਾਣ।

Image

ਅਚਾਨਕ , ਇੱਕ ਬਹੁਤ ਵੱਡਾ ਭੁਚਾਲ ਆ ਗਿਆ ਇੱਕ ਦੂਤ ਸਵਰਗ ਤੋ ਆਇਆ, ਜੋ ਕਿ ਬਿਜਲੀ ਦੇ ਵਾਂਗ ਚਮਕਦਾ ਸੀ । ਉਸ ਨੇ ਕਬਰ ਦੇ ਪ੍ਰਵੇਸ਼ ਦੁਆਰ ਦੇ ਪੱਥਰ ਨੂੰ ਹਟਾਇਆ, ਅਤੇ ਉਸ ਤੇ ਬੈਠ ਗਿਆ । ਕਬਰ ਦੇ ਪਹਿਰੇਦਾਰ ਸਿਪਾਹੀ ਡਰ ਗਏ ਅਤੇ ਬੇਹੋਸ਼ ਹੋ ਜ਼ਮੀਨ ਤੇ ਡਿੱਗ ਪਏ ।

Image

ਜਦੋ ਔਰਤਾਂ ਦੀ ਕਬਰ ਤੇ ਪਹੁੰਚੀਆਂ, ਦੂਤ ਨੇ ਕਿਹਾ, ਡਰੋ ਨਾ , ਯਿਸੂ ਇੱਥੇ ਨਹੀ ਹੈ । ਉਹ ਮੁਰਦਿਆਂ ਵਿੱਚੋ ਜੀ ਉਠਿਆ, ਜਿਸ ਤਰ੍ਹਾਂ ਉਸ ਨੇ ਕਿਹਾ, ਉਸ ਨੇ ਕੀਤਾ । ਕਬਰ ਵਿੱਚ ਜਾਓ ਅਤੇ ਵੇਖੋ|" ਔਰਤਾਂ ਨੇ ਕਬਰ ਅੰਦਰ ਵੇਖਿਆ, ਜਿੱਥੇ ਯਿਸੂ ਦੇ ਸਰੀਰ ਨੂੰ ਰੱਖਿਆ ਗਿਆ ਸੀ । ਉਸ ਦਾ ਸਰੀਰ ਉੱਥੇ ਨਹੀ ਸੀ ।

Image

ਫਿਰ ਦੂਤ ਨੇ ਔਰਤਾਂ ਨੂੰ ਕਿਹਾ, ਜਾਓ ਅਤੇ ਚੇਲਿਆਂ ਨੂੰ ਦੱਸੋ ਕਿ ਯਿਸੂ ਜੀ ਉਠਿਆ ਹੈ ਅਤੇ ਉਹ ਤੁਹਾਡੇ ਅੱਗੇ ਗਲੀਲ ਨੂੰ ਜਾਵੇਗਾ ।

Image

ਔਰਤਾਂ ਡਰ ਗਈਆਂ ਅਤੇ ਬਹੁਤ ਹੀ ਖ਼ੁਸ਼ੀ ਨਾਲ ਭਰ ਗਈਆਂ । ਉਹ ਚੇਲਿਆਂ ਨੂੰ ਖ਼ੁਸ਼ ਖ਼ਬਰੀ ਦੱਸਣ ਲਈ ਭੱਜ ਗਈਆਂ ।

Image

ਔਰਤਾਂ ਚੇਲਿਆਂ ਨੂੰ ਖ਼ੁਸ਼ ਖ਼ਬਰੀ ਦੱਸਣ ਲਈ ਆਪਣੇ ਰਾਹ ਤੇ ਸਨ, ਯਿਸੂ ਪ੍ਰਗਟ ਹੋਇਆ ਅਤੇ ਉਹਨਾਂ ਉਸ ਦੀ ਉਪਾਸਨਾ ਕੀਤੀ । ਯਿਸੂ ਨੇ ਕਿਹਾ, ਡਰੋ ਨਾ । ਜਾਓ ਅਤੇ ਗਲੀਲ ਨੂੰ ਜਾਣ ਲਈ ਮੇਰੇ ਚੇਲਿਆਂ ਨੂੰ ਦੱਸੋ । ਉਹ ਮੈਨੂੰ ਉਥੇ ਦੇਖਣਗੇ ।

ਬਾਈਬਲ ਦੀ ਕਹਾਣੀ: ਮੱਤੀ //27 : 62-28 : 15 ; ਮਰਕੁਸ 16 : 1-11 ; ਲੂਕਾ 24 : 1-12 ; ਯੂਹੰਨਾ __20: ​​1-18 //

42. ਯਿਸੂ ਵਾਪਿਸ ਸਵਰਗ ਚੱਲੇ ਗਏ

Image

ਜਿਸ ਦਿਨ ਯਿਸੂ ਮੁਰਦਿਆਂ ਵਿੱਚੋਂ ਜੀ ਉਠਿਆ, ਉਸ ਦੇ ਦੋ ਚੇਲੇ ਇੱਕ ਨੇੜਲੇ ਸ਼ਹਿਰ ਨੂੰ ਜਾ ਰਹੇ ਸਨ । ਜਿਵੇਂ ਉਹ ਘੁੰਮ ਰਹੇ ਸੀ ਅਤੇ ਗੱਲਾਂ ਕਰ ਰਹੇ ਸਨ ਕਿ ਯਿਸੂ ਨਾਲ ਕੀ ਹੋਇਆ ਸੀ । ਉਹਨਾਂ ਦੀ ਆਸ ਸੀ ਕਿ ਉਹ ਮਸੀਹਾ ਸੀ, ਪਰ ਫਿਰ ਵੀ ਉਸਨੂੰ ਮਾਰ ਦਿੱਤਾ ਗਿਆ ਸੀ । ਤਦ ਔਰਤਾਂ ਨੇ ਕਿਹਾ, ਉਹ ਫਿਰ ਜ਼ਿੰਦਾ ਹੋ ਗਿਆ । ਉਹ ਨਹੀ ਸਮਝ ਸਕੇ ਕਿ, ਕੀ ਵਿਸ਼ਵਾਸ ਕਰੀਏ |

Image

ਯਿਸੂ ਉਹਨਾ ਕੋਲ ਪਹੁੰਚੇ ਅਤੇ ਉਹ ਨੇ ਉਹਨਾ ਦੇ ਨਾਲ ਤੁਰਨਾ ਸ਼ੁਰੂ ਕੀਤਾ, ਪਰ ਉਹ ਉਸ ਨੂੰ ਪਛਾਣ ਨਾ ਸਕੇ। ਉਸ ਨੇ ਉਹਨਾਂ ਨੂੰ ਪੁੱਛਿਆ ਤੁਸੀ ਕਿਸ ਬਾਰੇ ਗੱਲਾਂ ਕਰ ਰਹੇ ਹੋ, ਅਤੇ ਉਹਨਾਂ ਕਿਹਾ ਉਹ ਸਾਰੇ ਕਮਾਲ ਦੇ ਕੰਮ ਜੋ ਯਿਸੂ ਨੇ ਪਿਛਲੇ ਕੁਝ ਦਿਨਾਂ ਦੌਰਾਨ ਕੀਤੇ । ਉਹਨਾਂ ਸੋਚਿਆ ਕਿ ਉਹ ਇੱਕ ਸੈਲਾਨੀ ਨਾਲ ਗੱਲ ਕਰ ਰਹੇ ਸਨ, ਜੋ ਨਹੀ ਜਾਣਦਾ ਸੀ ਕਿ ਯਰੂਸ਼ਲਮ ਵਿੱਚ ਕੀ ਹੋਇਆ ਸੀ ।

Image

ਤਦ ਯਿਸੂ ਨੇ ਉਹਨਾ ਨੂੰ ਸਮਝਾਇਆ,ਜੋ ਪਰਮੇਸ਼ੁਰ ਦੇ ਬਚਨ ਵਿੱਚ, ਮਸੀਹ ਬਾਰੇ ਸੀ। ਉਸ ਨੇ ਉਹਨਾਂ ਨੂੰ ਯਾਦ ਕਰਾਇਆ ਕਿ ਨਬੀਆਂ ਨੇ ਕਿਹਾ ਮਸੀਹਾ ਦੁੱਖ ਉਠਾਏਗਾ ਅਤੇ ਉਹ ਮਾਰਿਆ ਜਾਵੇਗਾ, ਪਰ ਤੀਜੇ ਦਿਨ ਫ਼ਿਰ ਜੀਅ ਉਠੇਗਾ । ਜਦ ਉਹ ਸ਼ਹਿਰ ਪਹੁੰਚ ਗਏ ਜਿੱਥੇ ਦੋ ਆਦਮੀਆਂ ਨੇ ਰਹਿਣ ਦੀ ਯੋਜਨਾ ਬਣਾਈ, ਉਹ ਲਗਭਗ ਸ਼ਾਮ ਦਾ ਸਮਾਂ ਸੀ ।

Image

ਦੋ ਆਦਮੀਆ ਨੇ ਯਿਸੂ ਨੂੰ ਰਹਿਣ ਲਈ ਸੱਦਾ ਦਿੱਤਾ, ਇਸ ਲਈ ਉਸ ਨੇ ਕੀਤਾ । ਜਦੋਂ ਉਹ ਸ਼ਾਮ ਦਾ ਭੋਜਨ ਖਾਣ ਲਈ ਤਿਆਰ ਸਨ, ਯਿਸੂ ਨੇ ਇੱਕ ਰੋਟੀ ਨੂੰ ਚੁੱਕਿਆ ਅਤੇ ਪਰਮੇਸ਼ੁਰ ਦਾ ਧੰਨਵਾਦ ਕੀਤਾ ਹੈ, ਅਤੇ ਫਿਰ ਉਸ ਨੂੰ ਤੋੜਿਆ । ਅਚਾਨਕ , ਉਹਨੂੰ ਪਾਤ ਲਗ, ਕਿ ਉਹ ਯਿਸੂ ਹੈ । ਪਰ ਉਸ ਹਿ ਪਲ, ਉਹ ਉਹਨਾਂ ਦੀ ਦ੍ਰਿਸ਼ਟੀ ਤੋ ਅਲੋਪ ਹੋਗਾਂ ।

Image

ਦੋ ਆਦਮੀਆਂ ਨੇ ਇੱਕ ਦੂਜੇ ਨੂੰ ਕਿਹਾ, ਉਹ ਯਿਸੂ ਸੀ । ਸਾਡੇ ਦਿਲ ਛਿੱਦ ਗਏ, ਜਦ ਉਸ ਨੇ ਸਾਨੂੰ ਪਰਮੇਸ਼ੁਰ ਦੇ ਬਚਨਾਂ ਨੂੰ ਸਮਝਾਇਆ । ਤੁਰੰਤ , ਉਹ ਵਾਪਸ ਯਰੂਸ਼ਲਮ ਨੂੰ ਗਿਆ । ਜਦ ਉਹ ਪਹੁੰਚੇ ਤੇ ਉਹਨਾਂ ਨੇ ਚੇਲਿਆ ਨੂੰ ਕਿਹਾ, ਯਿਸੂ ਜਿੰਦਾ ਹੈ । ਆਸੀ ਉਸ ਨੂੰ ਵੇਖਿਆ ਹੈ ।

Image

ਚੇਲੇ ਆਪਸ ਵਿੱਚ ਗੱਲਾਂ ਕਰ ਰਹੇ ਸਨ ਅਚਾਨਕ ਯਿਸੂ ਉਸ ਕਮਰੇ ਵਿਚ ਪ੍ਰਗਟ ਹੋਏ ਅਤੇ ਕਿਹਾ, ਤੁਹਾਨੂੰ ਸਾਂਤੀ ਮਿਲੇ । ਚੇਲਿਆਂ ਨੇ ਸੋਚਿਆ ਉਹ ਕੋਈ ਭੂਤ ਹੈ, ਪਰ ਯਿਸੂ ਨੇ ਕਿਹਾ ਤੁਸੀ ਕਿਉਂ ਡਰ ਰਹੇ ਹੋ ਅਤੇ ਸ਼ੱਕ ਕਰ ਰਹੇ ਹੋ ? ਮੇਰੇ ਹੱਥ ਅਤੇ ਪੈਰ ਨੂੰ ਦੇਖੋ ਭੂਤ ਦਾ ਮੇਰੇ ਵਰਗਾ ਸਰੀਰ ਨਹੀ ਹੂੰਦਾ। ਉਹ ਕੋਈ ਭੂਤ ਨਹੀ ਸੀ, ਇਸ ਨੂੰ ਸਾਬਤ ਕਰਨ ਲਈ ਉਸ ਨੇ ਕੁਝ ਖਾਣ ਲਈ ਮੰਗਿਆ । ਉਹਨਾ ਨੇ ਉਸ ਨੂੰ ਮੱਛੀ ਦਾ ਇਕ ਪਕਾਇਆ ਹੋਇਆ ਟੁਕੜਾ ਦਿੱਤਾ, ਅਤੇ ਉਸ ਨੇ ਇਸ ਨੂੰ ਖਾ ਲਿਆ ।

Image

ਯਿਸੂ ਨੇ ਕਿਹਾ, ਸਭ ਕੁਝ ਜੋ ਪਰਮੇਸ਼ੁਰ ਦੇ ਬਚਨ ਵਿਚ ਮੇਰੇ ਬਾਰੇ ਲਿਖਿਆ ਹੈ ਪੂਰਾ ਹੋਵੇਗਾ । ਤਦ ਉਸਨੇ ਉਨਾਂ ਦੇ ਮਨਾਂ ਨੂੰ ਖੋਲ੍ਹਿਆ,ਤਾਂ ਕਿ ਉਹ ਪਰਮੇਸ਼ੁਰ ਦੇ ਬਚਨਾਂ ਨੂੰ ਸਮਝ ਸਕਣ । ਉਸਨੇ ਕਿਹਾ, ਇਹ ਲੰਬੇ ਸਮੇ ਤੋ ਲਿਖਿਆ ਗਿਆ ਸੀ ਕਿ ਮਸੀਹਾ ਦੁੱਖ ਊਠਾਏਗਾ, ਮਰਿਆ ਜਾਵੇਗਾ, ਅਤੇ ਤੀਜੇ ਦਿਨ ਫਿਰ ਜੀ ਊਠੇਗਾ ।

Image

ਧਰਮ ਗ੍ੰਥ ਵਿਚ ਇਹ ਵੀ ਲਿਖਿਆ ਗਿਆ ਸੀ ਮੇਰੇ ਚੇਲੇ ਹਰ ਕਿਸੇ ਨੂੰ ਆਪਣੇ ਪਾਪਾ ਦੀ ਮਾਫ਼ੀ ਲਈ ਤੋਬਾ ਦਾ ਪ੍ਰਚਾਰ ਕਰਨਗੇ । ਉਹ ਯਰੂਸ਼ਲਮ ਵਿੱਚ ਇਸ ਨੂੰ ਸ਼ੁਰੂ ਕਰਨਗੇ , ਅਤੇ ਫਿਰ ਹਰ ਜਗ੍ਹਾ ਸਾਰੀਆਂ ਕੋਮਾਂ ਵਿੱਚ ਜਾਣਗੇ । ਤੁਸੀ ਇਹ ਸਭ ਕੁਝ ਦੇ ਗਵਾਹ ਹੋਵੋਗੇ ।

Image

ਅੱਗਲੇ ਚਾਲੀ ਦਿਨਾਂ ਦੌਰਾਨ, ਯਿਸੂ ਆਪਣੇ ਚੇਲਿਆ ਨੂੰ ਕਈ ਵਾਰ ਦਿਖਾਈ ਦਿੱਤੇ ਇੱਕ ਵਾਰ , ਉਹ 500 ਤੋ ਵੀ ਵੱਧ ਲੋਕਾਂ ​​ਨੂੰ ਦਿਖਾਈ ਦਿੱਤੇ ! ਉਸ ਨੇ ਆਪਣੇ ਚੇਲਿਆਂ ਨੂੰ ਬਹੁਤ ਸਾਰੇ ਤਰੀਕਿਆ ਨਾਲ ਸਾਬਤ ਕੀਤਾ, ਕਿ ਊਹ ਜਿੰਦਾ ਹੈ ਅਤੇ ਉਸ ਨੇ ਊਹਨਾਂ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਸਿਖਾਇਆ ।

Image

ਯਿਸੂ ਨੇ ਆਪਣੇ ਚੇਲਿਆ ਨੂੰ ਕਿਹਾ, ਸਵਰਗ ਅਤੇ ਧਰਤੀ ਦੇ ਸਾਰੇ ਅਧਿਕਾਰ ਮੈਨੂੰ ਦਿੱਤੇ ਹਨ । ਇਸ ਲਈ ਤੁਸੀ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ ਅਤੇ ਉਹਨਾਂ ਨੂੰ ਪਿਤਾ ਅਤੇ ਪੁੱਤਰ ਅਤੇ ​​ਪਵਿੱਤਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਓ । ਅਰ ਉਹਨਾਂ ਨੂੰ ਸਿਖਾਓ ਭਈ ਉਹਨਾਂ ਸਾਰੀਆਂ ਗੱਲਾਂ ਦੀ ਪਾਲਨਾ ਕਰਨ ਜਿਨਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ । ਯਾਦ ਰੱਖੋ, ਮੈ ਹਮੇਸ਼ਾ ਤੁਹਾਡੇ ਨਾਲ ਹੋਵਾਂਗਾ ।

Image

ਯਿਸੂ ਨੇ ਮੁਰਦਿਆ ਵਿੱਚੋ ਜੀ ਉਠਣ ਦੇ ਚਾਲੀ ਦਿਨਾਂ ਬਾਅਦ, ਉਸ ਨੇ ਚੇਲਿਆ ਨੂੰ ਕਿਹਾ,ਤਦ ਤੱਕ ਯਰੂਸ਼ਲਮ ਵਿੱਚ ਰਹਿਣਾ, ਜਦ ਤੱਕ ਮੇਰਾ ਪਿਤਾ ਤੁਹਾਨੂੰ ਪਵਿੱਤਰ ਆਤਮਾ ਦੀ ਸ਼ਕਤੀ ਨਾ ਦੇਵੇ । ਤਦ ਯਿਸੂ ਸਵਰਗ ਨੂੰ ਚਲੇ ਗਏ , ਅਤੇ ਇੱਕ ਬੱਦਲ ਨੇ ਆਪਣੇ ਦ੍ਰਿਸ਼ਟੀ ਤੱਕ ਉਸ ਨੂੰ ਓਹਲੇ ਕਰ ਲਿਆ । ਯਿਸੂ ਪਰਮੇਸ਼ੁਰ ਦੇ ਸੱਜੇ ਹੱਥ ਤੇ ਬੈਠ ਗਿਆ, ਕਿ ਸਭ ਤੇ ਰਾਜ ਕਰੇ ।

ਬਾਈਬਲ ਦੀ ਕਹਾਣੀ: ਮੱਤੀ 28 : 16-20 ; ਮਰਕੁਸ 16 : 12-20 ; ਲੂਕਾ 24 : 13-53 ; ਯੂਹੰਨਾ 20: ​​19-23 ; ਰਸੂਲ ਦੇ ਕਰਤੱਬ 1 : 1-11

43. ਚਰਚ ਦੀ ਸ਼ੁਰੂਆਤ

Image

ਯਿਸੂ ਦੇ ਸਵਰਗ ਵਾਪਸ ਜਾਣ ਤੋ ਬਾਅਦ, ਯਿਸੂ ਦੇ ਹੁਕਮ ਆਨੁਸਾਰ ਚੇਲੇ ਯਰੂਸ਼ਲਮ ਵਿੱਚ ਰਹੇ । ਨਿਹਚਾਵਾਨ ਉਥੇ ਲਗਾਤਾਰ ਪ੍ਰਾਰਥਨਾ ਕਰਨ ਲਈ ਇਕੱਠੇ ਹੋਏ ।

Image

ਹਰ ਸਾਲ, ਪਸਾਹ ਦੇ ਬਾਅਦ 50 ਦਿਨ, ਪੰਤੇਕੁਸਤ ਦੇ ਮਹੱਤਵਪੂਰਨ ਦਿਨ ਨੂੰ ਮਨਾਊਣ ਲਈ ਯਹੂਦੀ ਲੋਕ ਇਕਠੇ ਹੂੰਦੇ ਸਨ । ਪੰਤੇਕੁਸਤ ਨੂੰ ਇਕ ਸਮੇ ਸੀ, ਜਦ ਯਹੂਦੀ ਲੋਕ ਫਸਲ ਪਕੱਣ ਦੀ ਖੁਸ਼ੀ ਮਨਾਊਦੇ ਸਨ । ਸੰਸਾਰ ਭਰ ਦੇ ਯਹੂਦੀ ਯਰੂਸ਼ਲਮ ਵਿੱਚ ਇਕੱਠੇ ਹੋਕੇ ਪੰਤੇਕੁਸਤ ਨੂੰ ਮਨਾਊਦੇ ਸਨ । ਇਸ ਸਾਲ, ਯਿਸੂ ਦੇ ਵਾਪਸ ਸਵਰਗ ਜਾਣ ਤੋ ਇੱਕ ਹਫ਼ਤੇ ਬਾਅਦ ਪੰਤੇਕੁਸਤ ਸੀ।

Image

ਜਦੋਂ ਸਾਰੇ ਵਿਸ਼ਵਾਸੀ ਇਕੱਠੇ ਹੋਏ ਸਨ, ਅਚਾਨਕ ਉਹ ਘਰ ਜਿੱਥੇ ਉਹ ਇੱਕਠੇ ਸਨ ਇੱਕ ਵੱਡੇ ਸ਼ੋਰ ਨਾਲ ਭਰ ਗਿਆ ਸੀ । ਫਿਰ ਅੱਗ ਦੀ੍ਆਂ ਲਾਟਾਂ ਵਰਗਾ ਕੁੱਝ ਵਿਖਾਈ ਦਿੱਤਾ, ਜੋ ਕਿ ਸਾਰੇ ਵਿਸ਼ਵਾਸੀਆਂ ਦੇ ਸਿਰ ਤੇ ਉਤਰਿਆ । ਉਹ ਸਾਰੇ ਪਵਿੱਤਰ ਆਤਮਾ ਨਾਲ ਭਰ ਗਏ ਅਤੇ ਓਪਰੀਆਂ ਭਾਸ਼ਾ ਵਿੱਚ ਗੱਲਾਂ ਕਰਨ ਲਗੇ।

Image

ਜਦ ਯਰੂਸ਼ਲਮ ਵਿੱਚ ਸਾਰੇ ਲੋਕਾਂ ਨੇ ਸ਼ੋਰ ਸੁਣਿਆ, ਇੱਕ ਵੱਡੀ ਭੀੜ ਵੇਖਣ ਨੂੰ ਇਕੱਠੀ ਹੋਈ। ਜਦ ਲੋਕਾ ਨੇ , ਪਰਮੇਸ਼ੁਰ ਦੇ ਸ਼ਾਨਦਾਰ ਕੰਮਾ ਦਾ ਪ੍ਰਚਾਰ ਸੁਣਿਆ, ਲੋਕ ਹੈਰਾਨ ਹੋਏ, ਕਿ ਉਹ ਆਪਣੀ ਭਾਸ਼ਾ ਵਿਚ ਸਭ ਕੁਝ ਸੁਣ ਰਹੇ ਸਨ।

Image

ਕੁਝ ਲੋਕਾਂ ਨੇ ਚੇਲਿਆ ਤੇ ਸ਼ਰਾਬੀ ਹੋਣ ਦਾ ਦੋਸ਼ ਲਇਆ । ਪਰ ਪਤਰਸ , ਖੜ੍ਹਾ ਹੋਇਆ ਅਤੇ ਉਸ ਨੇ ਕਿਹਾ, ਮੇਰੀ ਗੱਲ ਸੁਣੋ! ਇਹ ਲੋਕ ਸ਼ਰਾਬੀ ਨਹੀ ਹਨ ! ਪਰ ਏਹ ਉਹ ਗੱਲ ਹੈ ਜੋ ਯੋਏਲ ਨਬੀ ਦੀ ਜਬਾਨੀ ਕਹੀ ਗਈ ਸੀ, ਪਰਮੇਸ਼ੁਰ ਆਖਦਾ ਹੈ ਕਿ ਅੰਤ ਦੇ ਦਿਨਾ ਵਿੱਚ, ਮੈ ਆਪਣੇ ਆਤਮਾ ਨੂੰ ਸਾਰੇ ਸਰੀਰਾ ਉੱਤੇ ਵਹਾ ਦਿਆਂਗਾ ।

Image

ਜਿਸ ਇਸਰਾਏਲ ਦੇ ਲੋਕੋ, ਯਿਸੂ ਉਹ ਸੀ ਨੇ ਪਰਮੇਸ਼ੁਰ ਦੀ ਸ਼ਕਤੀ ਦੇ ਨਾਲ ਬਹੁਤ ਸ਼ਕਤੀਸ਼ਾਲੀ ਕਰਿਸ਼ਮੇ ਅਤੇ ਅਚੰਭੇ ਕੀਤੇ, ਜਿਸ ਨੂੰ ਤੁਸੀ ਆਪ ਵੇਖਿਆ ਹੈ । ਪਰ ਤੁਸੀ ਉਸ ਨੂੰ ਸਲੀਬ ਦੇ ਦਿਤੀ!

Image

ਯਿਸੂ ਮਰਿਆ, ਪਰ ਪਰਮੇਸ਼ੁਰ ਨੇ ਉੱਸਨੂੰ ਮੂਰਦਿਆਂ ਵਿੱਚੋ ਜੀਉਂਦਾ ਕੀਤਾ । ਇਹ ਇਸ ਭਵਿੱਖਬਾਣੀ ਨੂੰ ਪੂਰਾ ਕਰਦਾ ਹੈ ਕਿ ਉਹ ਆਪਣੇ ਪਵਿੱਤਰ ਪੁਰਖ ਨੂੰ ਕਬਰ ਵਿੱਚ ਸੜਨ ਨਾ ਦੇਵੇਂਗਾ । ਅਸੀ ਇਸ ਸੱਚਿਆਈ ਦੇ ਗਵਾਹ ਹਾਂ, ਕਿ ਯਿਸੂ ਫਿਰ ਜੀ ਊਠਿਆ ।

Image

ਯਿਸੂ ਨੇ ਹੁਣ ਪਰਮੇਸ਼ੁਰ ਪਿਤਾ ਦੇ ਸੱਜੇ ਹੱਥ ਨੂੰ ਉੱਚਾ ਕੀਤਾ । ਤਦ ਯਿਸੂ ਨੇ ਆਪਣਾ ਪਵਿੱਤਰ ਆਤਮਾ ਭੇਜਿਆ, ਜਿਸ ਤਰ੍ਹਾਂ ਉਸ ਨੇ ਕਿਹਾ, ਉਸ ਨੇ ਕੀਤਾ । ਪਵਿੱਤਰ ਆਤਮਾ ਦਸੱਦਾ ਹੈ, ਜਿਸਨੂੰ ਹੁਣ ਤੁਸੀ ਵੇਖਦੇ ਅਤੇ ਸੁਣੱਦੇ ਹੋ ।

Image

"ਤੁਸੀ ਯਿਸੂ ਨੂੰ ਸਲੀਬ ਦਿੱਤੀ । ਪਰ ਪਰਮੇਸ਼ੁਰ ਨੇ ਯਿਸੂ ਨੂੰ ਪ੍ਰਭੂ ਅਤੇ ਮਸੀਹ ਵੀ ਕੀਤਾ !"

Image

ਜਦ ਉਹਨਾਂ ਪਤਰਸ ਨੂੰ ਸੁਣਿਆ ਤਾਂ ਉਹਨਾਂ ਦੇ ਦਿਲ ਛਿਦ ਗਏ । ਇਸ ਲਈ ਉਹਨਾਂ ਨੇ ਪਤਰਸ ਅਤੇ ਯਿਸੂ ਦੇ ਚੇਲਿਆ ਨੂੰ ਪੁੱਛਿਆ, ਭਰਾਵੋ ਸਾਨੂੰ ਕੀ ਕਰਨਾ ਚਾਹੀਦਾ ਹੈ ?

Image

ਪਤਰਸ ਨੇ ਉਹਨਾਂ ਨੂੰ ਕਿਹਾ, ਤੋਬਾ ਕਰੋ ਅਤੇ ਤੁਹਾਡੇ ਵਿੱਚ ਹਰ ਇੱਕ ਪਰਮੇਸ਼ੁਰ ਤੋ ਆਪੋ ਆਪਣੇ ਪਾਪਾਂ ਦੀ ਮਾਫ਼ੀ ਦੇ ਲਈ ਯਿਸੂ ਮਸੀਹ ਦੇ ਨਾਮ ਤੇ ਬਪਤਿਸਮਾ ਲਵੇ । ਤਾਂ ਉਹ ਤੁਹਾਨੂੰ ਪਵਿੱਤਰ ਆਤਮਾ ਦਾ ਦਾਨ ਦੇਵੇਗਾ ।

Image

ਲਗਭਗ 3,000 ਲੋਕਾਂ ਨੇ ਪਤਰਸ ਦੇ ਕਹੇ ਅਨੁਸਾਰ ਵਿਸ਼ਵਾਸ ਕੀਤਾ ਅਤੇ ਯਿਸੂ ਦੇ ਚੇਲੇ ਬਣ ਗਏ । ਉਹਨਾਂ ਨੇ ਬਪਤਿਸਮਾ ਲਿਆ ਅਤੇ ਯਰੂਸ਼ਲਮ ਵਿੱਚ ਕਲੀਸਿਯਾ ਦਾ ਹਿੱਸਾ ਬਣ ਗਏ ।

Image

ਅਤੇ ਉਹ ਲਗਾਤਾਰ ਰਸੂਲਾਂ ਦੀ ਸਿੱਖਿਆ ਅਤੇ ਸੰਗਤ ਵਿੱਚ ਅਤੇ ਰੋਟੀ ਤੋਡਨ ਅਰ ਪ੍ਰਾਰਥਨਾ ਕਰਨ ਵਿੱਚ ਲੱਗੇ ਰਹੇ । ਉਹ ਮਿਲ ਕੇ ਪਰਮੇਸ਼ੁਰ ਦੀ ਉਸਤਤ ਕਰਦੇ ਅਤੇ ਉਹ ਸਾਰੀਆ ਵਸਤਾਂ ਵਿੱਚ ਭਾਈ ਵਾਲ ਸਨ । ਉਹ ਹਰੇਕ ਨੂੰ ਪਿਆਰੇ ਸਨ। ਹਰ ਦਿਨ , ਹੋਰ ਲੋਕ ਨਿਹਚਾ ਕਰਨ ਲੱਗ ਪਏ ।

ਬਾਈਬਲ ਦੀ ਕਹਾਣੀ: ਰਸੂਲ ਦੇ ਕਰਤੱਬ //2//

44. ਪਤਰਸ ਅਤੇ ਯੂਹੰਨਾ ਨੇ ਇੱਕ ਭਿਖਾਰੀ ਨੂੰ ਚੰਗਾ ਕੀਤਾ

Image

ਇਕ ਦਿਨ , ਪਤਰਸ ਅਤੇ ਯੂਹੰਨਾ ਮੰਦਰ ਨੂੰ ਜਾ ਰਹੇ ਸਨ । ਜਦੋਂ ਉਹ ਮੰਦਰ ਦੇ ਗੇਟ ਕੋਲ ਪਹੁੰਚੇ, ਉਹਨਾਂ ਇੱਕ ਅਪਾਹਜ ਆਦਮੀ ਨੂੰ ਵੇਖਿਆ, ਜੋ ਕਿ ਪੈਸੇ ਲਈ ਬੇਨਤੀ ਕਰ ਰਿਹਾ ਸੀ ।

Image

ਪਤਰਸ ਨੇ ਲੰਗੜੇ ਆਦਮੀ ਨੂੰ ਵੇਖਿਆ ਅਤੇ ਕਿਹਾ,ਮੇਰੇ ਕੋਲ ਤੁਹਾਡੇ ਦੇਣ ਲਈ ਕੋਈ ਵੀ ਪੈਸਾ ਨਹੀ ਹੈ । ਪਰ ਮੈ ਤੈਨੂੰ ਦੇਵਾਂਗਾ, ਜੋ ਮੇਰੇ ਕੋਲ ਹੈ । ਯਿਸੂ ਦੇ ਨਾਮ ਤੇ , ਉੱਠ ਅਤੇ ਤੁਰ ।

Image

ਤੁਰੰਤ , ਪਰਮੇਸ਼ੁਰ ਨੇ ਲੰਗੜੇ ਆਦਮੀ ਨੂੰ ਚੰਗਾ ਕੀਤਾ , ਅਤੇ ਉਹ ਤੁਰਿਆ ਅਤੇ ​​ਆਲੇ-ਦੁਆਲੇ ਛਾਲਾਂ ਮਾਰੀਆਂ , ਅਤੇ ਪਰਮੇਸ਼ੁਰ ਦੀ ਉਸਤਤ ਕਰਨੀ ਸ਼ੁਰੂ ਕਰ ਦਿੱਤੀ। ਮੰਦਰ ਦੇ ਵਿਹੜੇ ਵਿੱਚ ਲੋਕ ਹੈਰਾਨ ਸਨ ।

Image

ਲੋਕਾਂ ਦੀ ਭੀੜ ਜਲਦੀ ਹੀ ਉਸ ਮਨੁੱਖ ਨੂੰ ਵੇਖਣ ਲਈ ਆਈ, ਰਾਜੀ ਕੀਤਾ ਗਿਆ ਸੀ , ਜਿਸਨੂੰ ਪਰਮੇਸ਼ਵਰ ਨੇ ਚੰਗਾ ਕੀਤਾ ਸੀ । ਪਤਰਸ ਨੇ ਲੋਕਾਂ ਨੂੰ ਕਿਹਾ , ਇਸ ਆਦਮੀ ਨੂੰ ਚੰਗਾ ਕੀਤੇ ਜਾਣ ਤੇ ਤੁਸੀ ਕਿਉਂ ਹੈਰਾਨ ਹੋ ? ਅਸੀ ਆਪਣੀ ਤਾਕਤ ਜਾਂ ਭਲਿਆਈ ਦੁਆਰਾ ਉਸਨੂੰ ਚੰਗਾ ਨਹੀ ਕੀਤਾ । ਇਸ ਦੀ ਬਜਾਇ , ਇਹ ਯਿਸੂ ਦੀ ਸ਼ਕਤੀ ਅਤੇ ਵਿਸ਼ਵਾਸ ਹੈ ਜਿਸ ਨਾਲ ਇਸ ਆਦਮੀ ਨੂੰ ਚੰਗਾ ਕੀਤਾ ਹੈ, ਜੋ ਕਿ ਪਰਮੇਸ਼ਵਰ ਦਿੰਦਾ ਹੈ ।

Image

"ਤੁਸੀ ਉਹ ਲੋਕ ਹੋ ਜਿੰਨਾਂ ਰੋਮੀ ਹਾਕਮ ਤੋਂ ਯਿਸੂ ਦੀ ਮੋਤ ਮੰਗੀ । ਤੁਸੀ ਜੀਵਨ ਦੇ ਲੇਖਕ ਨੂੰ ਮਾਰਿਆ , ਪਰ ਪਰਮੇਸ਼ੁਰ ਨੇ ਉਸ ਨੂੰ ਮੁਰਦਿਆਂ ਵਿੱਚੋਂ ਜਿਉਂਦਾ ਕੀਤਾ । ਤੁਸੀ ਨਾ ਸਮਝ ਸਕੇ ਕਿ ਤੁਸੀ ਕੀ ਕਰ ਰਹੇ ਸੀ, ਪਰ ਪਰਮੇਸ਼ੁਰ ਨੇ ਤੂਹਾਡੇ ਕੰਮਾਂ ਨੂੰ ਅਪਣੇ ਅਗੰਮਵਾਕ ਨੂੰ ਪੂਰਾ ਕਰਨ ਲਈ ਵਰਤਿਆ, ਤਾਂ ਜੋ ਮਸੀਹਾ ਦੁੱਖ ਉਠਾਏ ਅਤੇ ਮਾਰਿਆ ਜਾਵੇ । ਇਸ ਲਈ ਹੁਣ, ਤੋਬਾ ਕਰੋ ਅਤੇ ਮਨ ਫਿਰਾਓ ਤਾਂ ਜੋ ਤੁਹਾਡੇ ਪਾਪ ਧੋ ਕੇ ਦੂਰ ਕੀਤੇ ਜਾਣ ।"

Image

ਮੰਦਰ ਦੇ ਆਗੂ ਪਤਰਸ ਅਤੇ ਯੂਹੰਨਾ ਦੀ ਗੱਲਾਂ ਤੋਂ ਬਹੁਤ ਹੀ ਪਰੇਸ਼ਾਨ ਹੋਏ । ਉਹਨਾਂ ਨੂੰ ਗ੍ਰਿਫਤਾਰ ਕਰ ਲਿਆ, ਅਤੇ ਕੈਦਖਾਨੇ ਵਿੱਚ ਪਾ ਦਿੱਤਾ । ਪਰ ਬਹੁਤ ਸਾਰੇ ਲੋਕਾਂ ਨੇ ਪਤਰਸ ਦੇ ਸੁਨੇਹੇ ਤੇ ਵਿਸ਼ਵਾਸ ਕੀਤਾ, ਅਤੇ ਲਗਭਗ 5000 ਲੋਕਾਂ ਨੇ ਯਿਸੂ ਤੇ ਵਿਸ਼ਵਾਸ ਕੀਤਾ।

Image

ਅਗਲੇ ਦਿਨ , ਯਹੂਦੀ ਆਗੂ ਅਤੇ ਹੋਰ ਧਾਰਮਿਕ ਆਗੂ ਪਤਰਸ ਅਤੇ ਯੂਹੰਨਾ ਨੂੰ ਸਰਦਾਰ ਜਾਜਕ ਕੋਲ ਲੈ ਆਏ । ਉਹਨਾਂ ਪਤਰਸ ਅਤੇ ਯੂਹੰਨਾ ਨੂੰ ਕਿਹਾ, ਤੁਸੀ ਕਿਸ ਸ਼ਕਤੀ ਨਾਲ ਇਸ ਲੰਗੜੇ ਆਦਮੀ ਨੂੰ ਚੰਗਾ ਕੀਤਾ ?

Image

ਪਤਰਸ ਨੇ ਉਤਰ ਦਿੱਤਾ, ਇਹ ਆਦਮੀ ਜੋ ਤੁਹਾਡੇ ਸਾਹਮਣੇ ਖੜ੍ਹਾ ਹੈ ਮਸੀਹ ਯਿਸੂ ਦੀ ਸ਼ਕਤੀ ਨਾਲ ਚੰਗਾ ਹੋਇਆ । ਤੁਸੀ ਯਿਸੂ ਨੂੰ ਸਲੀਬ ਦਿੱਤੀ , ਪਰ ਪਰਮੇਸ਼ੁਰ ਨੇ ਦੁਬਾਰਾ ਉਸਨੂੰ ਜੀਵਨ ਲਈ ਜਿਉਂਦਾ ਕੀਤਾ । ਤੁਸੀ ਉਸ ਨੂੰ ਸਵੀਕਾਰਿਆ ਨਹੀ , ਪਰ ਤੁਸੀ ਯਿਸੂ ਦੀ ਸ਼ਕਤੀ ਤੋਂ ਬਿਨਾਂ ਹੋਰ ਕਿਸੇ ਦੁਆਰਾ ਨਹੀ ਬਚਾਏ ਜਾ ਸਕਦੇ ।

Image

ਆਗੂ ਇਹ ਵੇਖਕ ਕੇ ਹੈਰਾਨ ਹੋੇਏ ਕਿ ਪਤਰਸ ਅਤੇ ਯੂਹੰਨਾ ਬਹੁਤ ਦਲੇਰੀ ਨਾਲ ਗੱਲ ਕਰ ਰਹੇ ਸਨ ਜੋ ਕਿ ਅਨਪੜ੍ਹ ਅਤੇ ਆਮ ਆਦਮੀ ਸਨ । ਪਰ ਫਿਰ ਉਹਨਾਂ ਨੂੰ ਇਹ ਯਾਦ ਆਇਆ ਕਿ ਇਹ ਲੋਕ ਯਿਸੂ ਦੇ ਨਾਲ ਸੀ । ਬਾਅਦ ਵਿੱਚ ਉਹਨਾਂ ਪਤਰਸ ਅਤੇ ਯੂਹੰਨਾ ਨੂੰ ਧਮਕੀ ਦੇ ਕੇ ਛੱਡ ਦਿੱਤਾ ।

ਬਾਈਬਲ ਦੀ ਕਹਾਣੀ: ਰਸੂਲਾਂ ਦੇ ਕਰਤੱਬ //3:1-4:22//

45. ਫ਼ਿਲਿਪੁੱਸ ਅਤੇ ਇਥੋਪੀਆਈ ਅਫ਼ਸਰ

Image

ਸੁਰੂਆਤ ਦੇ ਦਿਨਾਂ ਵਿੱਚ ਚਰਚ ਦਾ ਆਗੂ ਇਕ ਸਟੀਫਨ ਨਾਮ ਦਾ ਮਨੁੱਖ ਸੀ । ਉਹ ਇੱਕ ਚੰਗਾ ਨੇਕਨਾਮੀ ਸੀ ਅਤੇ ਪਵਿੱਤਰ ਆਤਮਾ ਅਤੇ ਬੁੱਧ ਨਾਲ ਭਰਪੂਰ ਸੀ ਸਟੀਫਨ ਨੇ ਬਹੁਤ ਸਾਰੇ ਕਰਿਸ਼ਮੇ ਕੀਤੇ ਅਤੇ ਲੋਕਾਂ ਨੂੰ ਯਿਸੂ ਤੇ ਵਿਸ਼ਵਾਸ ਕਰਨ ਲਈ ਕਾਇਲ ਕੀਤਾ ।

Image

ਜਦ ਇੱਕ ਦਿਨ ਸਟੀਫਨ ਯਿਸੂ ਬਾਰੇ ਉਪਦੇਸ਼ ਦੇ ਰਿਹਾ ਸੀ, ਤਦ ਕੁਝ ਯਹੂਦੀ ਜੋ ਯਿਸੂ ਤੇ ਵਿਸ਼ਵਾਸ ਨਹੀ ਕਰਦੇ ਸਨ, ਸਟੀਫਨ ਨਾਲ ਬਹਿਸ ਕਰਨ ਲੱਗੇ । ਉਹ ਬਹੁਤ ਗੁੱਸੇ ਨਾਲ ਭਰ ਗਏ ਅਤੇ ਧਾਰਮਿਕ ਆਗੂਆਂ ਨੇ ਸਟੀਫਨ ਬਾਰੇ ਝੂਠ ਬੋਲਿਆ । ਉਹਨਾਂ ਨੇ ਕਿਹਾ, ਅਸੀ ਉਸ ਨੂੰ ਮੂਸਾ ਅਤੇ ਪਰਮੇਸ਼ੁਰ ਬਾਰੇ ਬਦੀ ਬੋਲਦੇ ਸੁਣਿਆ । ਇਸ ਲਈ ਧਾਰਮਿਕ ਆਗੂਆਂ ਨੇ ਸਟੀਫਨ ਨੂੰ ਗ੍ਰਿਫਤਾਰ ਕੀਤਾ ਅਤੇ ​​ਸਰਦਾਰ ਜਾਜਕ ਕੋਲ ਲੈ ਆਏ, ਜਿੱਥੇ ਹੋਰ ਯਹੂਦੀ ਝੂਠੇ ਆਗੂਆਂ ਅਤੇ ਗਵਾਹਾਂ ਨੇ ਸਟੀਫਨ ਬਾਰੇ ਝੂਠੀਆਂ ਗਵਾਹੀਆਂ ਦਿੱਤੀਆਂ ।

Image

ਸਰਦਾਰ ਜਾਜਕ ਨੇ ਸਟੀਫਨ ਨੂੰ ਪੁੱਛਿਆ, ਇਹ ਸਭ ਕੁਝ ਸੱਚ ਹੈ ? ਸਟੀਫਨ ਨੇ ਪਰਮੇਸ਼ੁਰ ਦੇ ਉਹਨਾਂ ਮਹਾਨ ਕੰਮਾਂ ਨੂੰ ਯਾਦ ਕਰਕੇ ਜਵਾਬ ਦਿੱਤਾ ਜੋ ਉਸ ਨੇ ਅਬਰਾਹਾਮ ਅਤੇ ਯਿਸੂ ਦੇ ਸਮੇ ਤੇ ਕੀਤੇ ਸੀ ਅਤੇ ਕਿਸ ਤਰਾਂ ਪਰਮੇਸ਼ੁਰ ਦੇ ਲੋਕ ਲਗਾਤਾਰ ਉਸ ਦੀ ਅਣਆਗਿਆਕਾਰੀ ਕਰ ਰਹੇ ਹਨ । ਫਿਰ ਉਸ ਨੇ ਕਿਹਾ, ਤੂਸੀ ਜ਼ਿੱਦੀ ਅਤੇ ਆਕੀ ਲੋਕਾਂ ਨੇ ਹਮੇਸ਼ਾ ਪਵਿੱਤਰ ਆਤਮਾ ਨੂੰ ਅਸਵਿਕਰਿਆ, ਜਿਸ ਤਰਾਂ ਤੁਹਾਡੇ ਪੁਰਖਿਆ ਨੇ ਹਮੇਸ਼ਾ ਪਰਮੇਸ਼ੁਰ ਨੂੰ ਅਸਵਿਕਰਿਆ ਅਤੇ ਉਸ ਦੇ ਨਬੀਆਂ ਨੂੰ ਮਾਰਿਆ । ਪਰ ਤੁਸੀ ਉਹਨਾਂ ਤੋਂ ਵੀ ਬਦਤਰ ਕੀਤਾ, ਜੋ ਉਹਨਾਂ ਕੀਤਾ ਸੀ । ਤੁਸੀ ਮਸੀਹ ਯਿਸੂ ਨੂੰ ਮਾਰਿਆ!

Image

ਜਦੋ ਧਾਰਮਿਕ ਆਗੂਆਂ ਨੇ ਇਹ ਸੁਣਿਆ, ਉਹ ਗੁੱਸੇ ਵਿੱਚ ਆਏ ਅਤੇ ਆਪਣੇ ਕੰਨਾਂ ਨੂੰ ਢਕਿਆ ਅਤੇ ਜੋਰ ਨਾਲ ਚਿੱਕਾਂ ਮਾਰੀਆਂ । ਉਹਨਾਂ ਸਟੀਫਨ ਨੂੰ ਧੂਹ ਕੇ ਸ਼ਹਿਰੋਂ ਬਾਹਰ ਕੱਢ ਦਿੱਤਾ ਅਤੇ ਉਸ ਨੂੰ ਮਾਰਨ ਲਈ ਉਸ ਤੇ ਪੱਥਰਾਵ ਕੀਤਾ ।

Image

ਸਟੀਫਨ ਮਰ ਰਿਹਾ ਸੀ , ਉਸ ਨੇ ਕਿਹਾ "ਯਿਸੂ , ਮੇਰੀ ਆਤਮਾ ਨੂੰ ਸਵੀਕਾਰ ਕਰ ਫੇਰ ਉਹ ਗੋਡੇ ਟੇਕ ਕੇ ਉਚੀ ਬੋਲਿਆ ਕੀ ਹੇ ਪ੍ਭੁ ਇਹ ਪਾਪ ਉਨਾਂ ਦੇ ਜੁੰਮੇ ਨਾ ਲਾ ਫਿਰ ਉਸ ਦੀ ਮੌਤ ਹੋ ਗਈ|

Image

ਸ਼ਾਊਲ ਨਾਮ ਦਾ ਇੱਕ ਨੌਜਵਾਨ ਆਦਮੀ ਉਹਨਾਂ ਲੋਕਾਂ ਨਾਲ ਸਹਿਮਤ ਸੀ,ਜਿੰਨਾਂ ਸਟੀਫਨ ਨੂੰ ਮਾਰਿਆ ਸੀ ਅਤੇ ਮਾਰੇ ਉਹ ਜੋ ਨਾ ਜਾਣੇ ਗੁਨਾਹ ਕੀ ਹੈ । ਉਸ ਦਿਨ ਤੋਂ ਯਰੂਸ਼ਲਮ ਵਿੱਚ ਬਹੁਤ ਸਾਰੇ ਲੋਕਾਂ ਨੇ ਯਿਸੂ ਦੇ ਚੇਲਿਆਂ ਨੂੰ ਸਤਾਉਣਾ ਸ਼ੁਰੂ ਕਰ ਦਿੱਤਾ, ਇਸ ਲਈ ਬਹੁਤ ਸਾਰੇ ਵਿਸ਼ਵਾਸੀ ਹੋਰ ਸਥਾਨਾਂ ਨੂੰ ਭੱਜ ਗਏ । ਪਰ ਇਸ ਦੇ ਬਾਵਜੂਦ, ਉਹ ਜਿਸ ਵੀ ਜਗ੍ਹਾ ਗਏ ਉਹਨਾਂ ਯਿਸੂ ਦਾ ਪ੍ਰਚਾਰ ਕੀਤਾ ।

Image

ਫ਼ਿਲਿਪੁੱਸ ਨਾਮ ਦਾ ਯਿਸੂ ਦਾ ਇੱਕ ਚੇਲਾ ਸੀ ਜੋ ਅਤਿਆਚਾਰ ਦੌਰਾਨ ਯਰੂਸ਼ਲਮ ਤੋਂ ਭੱਜ ਗਿਆ ਸੀ । ਉਹ ਸਾਮਰਿਯਾ ਨੂੰ ਚਲਾ ਗਿਆ ਅਤੇ ਉਸ ਨੇ ਯਿਸੂ ਬਾਰੇ ਪ੍ਰਚਾਰ ਕੀਤਾ, ਜਿੱਥੇ ਉਸ ਨੇ ਬਹੁਤ ਸਾਰੇ ਲੋਕਾਂ ਨੂੰ ਬਚਾਇਆ । ਫਿਰ ਇੱਕ ਦਿਨ, ​​ਪਰਮੇਸ਼ੁਰ ਦਾ ਇੱਕ ਦੂਤ ਫ਼ਿਲਿਪੁੱਸ ਕੋਲ ਆਇਆ ਅਤੇ ਉਜਾੜ ਵਿੱਚ ਜਾਣ ਲਈ ਫ਼ਿਲਿਪੁੱਸ ਨੂੰ ਕਿਹਾ । ਜਿਸ ਤਰਾਂ ਹੀ ਫ਼ਿਲਿਪੁੱਸ ਸੜਕ ਤੇ ਘੁੰਮ ਰਿਹਾ ਸੀ, ਉਸਨੇ ਆਪਣੇ ਰਥ ਵਿਚ ਸਵਾਰ ਈਥੋਪੀਆ ਦੇ ਇੱਕ ਮਹੱਤਵਪੂਰਨ ਅਧਿਕਾਰੀ ਨੇ ਦੇਖਿਆ ਸੀ । ਪਵਿੱਤਰ ਆਤਮਾ ਨੇ ਫ਼ਿਲਿਪੁੱਸ ਨੂੰ ਉਸ ਆਦਮੀ ਕੋਲ ਜਾਣ ਅਤੇ ਉਸ ਆਦਮੀ ਨਾਲ ਗੱਲ ਕਰਨ ਲਈ ਕਿਹਾ ।

Image

ਜਦੋਂ ਫ਼ਿਲਿਪੁੱਸ ਰੱਥ ਤੇ ਪਹੁੰਚਿਆ ਉਸ ਨੇ ਈਥੋਪੀਅਨ ਨੂੰ ਕੁੱਝ ਪੜ੍ਹਦੇ ਸੁਣਿਆ ਜੋ ਯਸਾਯਾਹ ਨਬੀ ਨੇ ਲਿਖਿਆ ਸੀ । ਮਨੁੱਖ ਇਹ ਪੱੜ੍ ਰਿਹਾ ਸੀ ਕਿ ਉਹ ਲੇਲੇ ਦੀ ਨਿਆਈਂ ਕੱਟੇ ਜਾਣ ਲਈ ਲਿਆਂਦਾ ਗਿਆ ਅਰ ਜਿਵੇਂ ਲੇਲਾ ਆਪਣੀ ਉੱਨ ਕਤਰਨ ਵਾਲੇ ਦੇ ਅੱਗੇ ਗੂੰਗਾ ਰਹਿੰਦਾ ਹੈ, ਤਿਵੇਂ ਹੀ ਉਹ ਆਪਣਾ ਮੂੰਹ ਨਹੀ ਖੋਲਦਾ । ਉਹਨਾਂ ਉਸ ਨਾਲ ਚੰਗਾ ਵਿਹਾਰ ਨਹੀ ਕੀਤਾ ਅਤੇ ਨਾ ਹੀ ਉਸ ਦਾ ਆਦਰ ਕੀਤਾ । ਉਹ ਉਸਨੂੰ ਉਸ ਦੀ ਜ਼ਿੰਦਗੀ ਤੋਂ ਦੂਰ ਲੈ ਗਏ ।

Image

ਫ਼ਿਲਿਪੁੱਸ ਨੇ ਇਥੋਪੀਆਈ ਨੂੰ ਪੁੱਛਿਆ, ਕੀ ਜੋ ਤੂੰ ਪੜ੍ਹ ਰਿਹਾ ਹੈ ਉਸਨੂੰ ਸਮਝਦਾ ਵੀ ਹੈ ? ਇਥੋਪੀਆਈ ਨੇ ਜਵਾਬ ਦਿੱਤਾ, ਨਹੀ । ਮੈ ਇਸ ਨੂੰ ਸਮਝ ਨਹੀ ਸਕਦਾ, ਜਦੋਂ ਤੱਕ ਕੋਈ ਸਮਜਾਉਣ ਵਾਲਾ ਨਾ ਹੋਵੇ । ਕਿਰਪਾ ਕਰਕੇ ਆਓ ਤੇ ਮੇਰੇ ਨਾਲ ਬੈਠੋ । ਯਸਾਯਾਹ ਨੇ ਇਹ ਆਪਣੇ ਬਾਰੇ ਲਿਖਿਆ ਜਾਂ ਕਿਸੇ ਹੋਰ ਵਿਅਕਤੀ ਦੇ ਬਾਰੇ ?

Image

ਫ਼ਿਲਿਪੁੱਸ ਨੇ ਇਥੋਪਿਆਈ ਮਨੁੱਖ ਨੂੰ ਸਮਝਾਇਆ ਕਿ ਯਸਾਯਾਹ ਯਿਸੂ ਬਾਰੇ ਲਿਖ ਰਿਹਾ ਸੀ । ਫ਼ਿਲਿਪੁੱਸ ਨੇ ਉਸ ਨੂੰ ਯਿਸੂ ਦੀ ਖ਼ੁਸ਼ ਖ਼ਬਰੀ ਦੱਸਣ ਲਈ ਬਾਈਬਲ ਦਾ ਹੋਰ ਵੀ ਇਸਤੇਮਾਲ ਕੀਤਾ।

Image

ਫ਼ਿਲਿਪੁੱਸ ਅਤੇ ਇਥੋਪੀਆਈ ਸਫ਼ਰ ਦੇ ਦੋਰਾਨ, ਪਾਣੀ ਦੇ ਕੋਲ ਪਹੁੰਚੇ । ਇਥੋਪੀਆਈ ਨੇ ਕਿਹਾ, ਦੇਖੋ । ਉੱਥੇ ਕੁਝ ਪਾਣੀ ਹੈ । ਮੈਨੂੰ ਬਪਤਿਸਮਾ ਦਿੱਤਾ ਜਾ ਸਕਦਾ ਹੈ ? ਅਤੇ ਉਸ ਨੇ ਡਰਾਈਵਰ ਨੂੰ ਰੱਥ ਨੂੰ ਰੋਕਣ ਲਈ ਕਿਹਾ ।

Image

ਇਸ ਲਈ ਉਹ ਪਾਣੀ ਵਿੱਚ ਥੱਲੇ ਚਲੇ ਗਏ, ਅਤੇ ਫ਼ਿਲਿਪੁੱਸ ਨੇ ਇਥੋਪੀਆਈ ਨੂੰ ਬਪਤਿਸਮਾ ਦਿੱਤਾ । ਬਾਅਦ ਵਿੱਚ ਉਹ ਪਾਣੀ ਦੇ ਬਾਹਰ ਆਏ, ਅਤੇ ਪਵਿੱਤਰ ਆਤਮਾ ਅਚਾਨਕ ਫ਼ਿਲਿਪੁੱਸ ਨੂੰ ਕਿਸੇ ਹੋਰ ਜਗ੍ਹਾ ਤੇ ਲੈ ਗਿਆ ਜਿੱਥੇ ਉਸ ਨੇ ਯਿਸੂ ਬਾਰੇ ਲੋਕਾਂ ਨੂੰ ਦੱਸਣਾ ਜਾਰੀ ਰੱਖਿਆ ।

Image

ਇਥੋਪੀਆਈ ਲਗਾਤਾਰ ਆਪਣੇ ਘਰ ਵੱਲ ਯਾਤਰਾ ਕਰ ਰਿਹਾ ਸੀ, ਉਹ ਬਹੁਤ ਖੁਸ਼ ਸੀ ਕਿ ਉਸ ਨੇ ਯਿਸੂ ਨੂੰ ਜਾਣਿਆ ।

ਬਾਈਬਲ ਦੀ ਕਹਾਣੀ: ਕੰਮ 6:8-8:5; 8:26-40

46. ਪੌਲੁਸ ਦਾ ਮਸੀਹੀ ਬਣਨਾ

Image

ਸ਼ਾਊਲ ਇੱਕ ਨੌਜਵਾਨ ਸੀ ਉਹ ਉਹਨਾਂ ਦੇ ਬਸਤਰਾਂ ਦੀ ਰਾਖੀ ਕਰ ਰਿਹਾ ਸੀ ਜਿੰਨਾਂ ਸਟੀਫ਼ਨ ਨੂੰ ਮਾਰਿਆ ਸੀ । ਉਹ ਯਿਸੂ ਤੇ ਵਿਸ਼ਵਾਸ ਨਹੀ ਸੀ ਕਰਦਾ, ਅਤੇ ਇਸ ਲਈ ਉਹ ਵਿਸ਼ਵਾਸੀਆਂ ਨੂੰ ਸਤਾਉਂਦਾ ਸੀ । ਉਸ ਨੇ ਯਰੂਸ਼ਲਮ ਵਿੱਚ ਘਰ-ਘਰ ਜਾ ਕੇ ਆਦਮੀ ਅਤੇ ਮਹਿਲਾ ਦੋਨੋ ਨੂੰ ਗ੍ਰਿਫਤਾਰ ਕੀਤਾ ਅਤੇ ਕੈਦ ਵਿੱਚ ਪਾ ਦਿੱਤਾ । ਸਰਦਾਰ ਜਾਜਕ ਨੇ ਸ਼ਾਊਲ ਨੂੰ ਆਗਿਆ ਦਿੱਤੀ ਕਿ ਉਹ ਦੰਮਿਸਕ ਦੇ ਸ਼ਹਿਰ ਨੂੰ ਜਾਵੇ ਅਤੇ ਮਸੀਹੀ ਲੋਕਾਂ ਨੂੰ ਗ੍ਰਿਫਤਾਰ ਕਰੇ ਅਤੇ ਵਾਪਸ ਯਰੂਸ਼ਲਮ ਵਿੱਚ ਲਿਆਉਣ ਲਈ ਕਿਹਾ ।

Image

ਜਦੋਂ ਸ਼ਾਊਲ ਦੰਮਿਸਕ ਦੇ ਰਾਹ ਤੇ ਸੀ, ਸਵਰਗ ਤੋਂ ਇੱਕ ਰੋਸ਼ਨੀ ਉਸ ਦੇ ਆਲੇ-ਦੁਆਲੇ ਚਮਕੀ ਅਤੇ ਉਹ ਜ਼ਮੀਨ ਤੇ ਡਿੱਗ ਪਿਆ । ਸ਼ਾਊਲ ਨੇ ਕਿਸੇ ਨੂੰ, ਸ਼ਾਊਲ ਕਹਿੰਦੇ ਸੁਣਿਆ । ਸ਼ਾਊਲ ! ਤੂੰ ਮੈਨੂੰ ਕਿਉਂ ਸਤਾਉਂਦਾ ਹੈ ? ਸ਼ਾਊਲ ਨੇ ਪੁੱਛਿਆ, ਤੁਸੀ ਕੌਣ ਹੋ, ਗੁਰੂ ? ਯਿਸੂ ਨੇ ਜਵਾਬ ਦਿੱਤਾ, ਮੈ ਯਿਸੂ ਹਾਂ । ਤੂੰ ਮੈਨੂੰ ਸਤਾਉਂਦਾ ਹੈ ।

Image

ਜਦੋਂ ਸ਼ਾਊਲ ਉੱਠਿਆ, ਉਹ ਕੁੱਝ ਵੇਖ ਨਾ ਸਕਿਆ । ਉਸ ਦਾ ਦੋਸਤ ਉਸ ਨੂੰ ਦੰਮਿਸਕ ਨੂੰ ਲੈ ਕੇ ਗਿਆ । ਸ਼ਾਊਲ ਨੇ ਤਿੰਨ ਦਿਨਾਂ ਤੋਂ ਨਾ ਹੀ ਕੁੱਝ ਖਾਧਾ ਤੇ ਨਾ ਹੀ ਕੁੱਝ ਪੀਤਾ ਸੀ ।

Image

ਦੰਮਿਸਕ ਵਿੱਚ ਇੱਕ ਚੇਲਾ ਸੀ, ਜਿਸ ਦਾ ਨਾਮ ਹਨਾਨਿਯਾਹ ਸੀ । ਪਰਮੇਸ਼ੁਰ ਨੇ ਉਸ ਨੂੰ ਸ਼ਾਊਲ ਦੇ ਘਰ ਜਾਣ ਲਈ ਕਿਹਾ ਜਿੱਥੇ ਉਹ ਰਹਿ ਰਿਹਾ ਹੈ । ਆਪਣੇ ਹੱਥ ਉਸ ਉੱਤੇ ਰੱਖ ਤਾਂ ਜੋ ਉਹ ਫਿਰ ਤੋਂ ਦੇਖ ਸਕੇ । ਪਰ ਹਨਾਨਿਯਾਹ ਨੇ ਕਿਹਾ, ਗੁਰੂ ਜੀ ਮੈਂ ਸੁਣਿਆ ਹੈ ਉਸ ਨੇ ਕਿਸ ਤਰਾਂ ਵਿਸ਼ਵਾਸੀਆਂ ਨੂੰ ਸਤਾਇਆ ਹੈ । ਪਰਮੇਸ਼ੁਰ ਨੇ ਆਖਿਆ, ਜਾਓ । ਮੈਂ ਉਸ ਨੂੰ ਚੁਣਿਆ ਹੈ ਕਿ ਉਹ ਯਹੂਦੀ ਅਤੇ ਹੋਰ ਕੌਮਾਂ ਵਿੱਚ ਮੇਰੇ ਨਾਮ ਅੈਲਾਨ ਕਰੇ । ਉਹ ਮੇਰੇ ਨਾਮ ਦੇ ਲਈ ਬਹੁਤ ਸਤਾਇਆ ਜਾਵੇਗਾ ।"

Image

ਇਸ ਲਈ ਹਨਾਨਿਯਾਹ ਸ਼ਾਊਲ ਕੋਲ ਗਿਆ, ਆਪਣੇ ਹੱਥਾਂ ਨੂੰ ਉਸ ਤੇ ਰੱਖਿਆ ਅਤੇ ਕਿਹਾ, ਯਿਸੂ ਨੇ ਮੈਨੂੰ ਭੇਜਿਆ ਹੈ ਜੋ ਤੁਹਾਡੇ ਲਈ ਰਾਹ ਵਿੱਚ ਪ੍ਰਗਟ ਹੋਇਆ ਸੀ ਕਿ ਤੁਸੀ ਆਪਣੀ ਦ੍ਰਿਸ਼ਟੀ ਫਿਰ ਹਾਸਲ ਕਰ ਸਕੋ ਅਤੇ ਪਵਿੱਤਰ ਆਤਮਾ ਨਾਲ ਭਰ ਜਾਓ । ਤੁਰੰਤ, ਸ਼ਾਊਲ ਫਿਰ ਵੇਖਣ ਦੇ ਯੋਗ ਹੋਇਆ, ਅਤੇ ਹਨਾਨਿਯਾਹ ਨੇ ਉਸ ਨੂੰ ਬਪਤਿਸਮਾ ਦਿੱਤਾ। ਫਿਰ ਸ਼ਾਊਲ ਨੇ ਕੁਝ ਭੋਜਨ ਖਾਧਾ ਅਤੇ ਉਸ ਦੀ ਤਾਕਤ ਪਰਤ ਆਈ ।

Image

ਓਸੇ ਸਮੇਂ ਸ਼ਾਊਲ ਨੇ ਦੰਮਿਸਕ ਵਿਚ ਯਹੂਦੀਆਂ ਨੂੰ ਪ੍ਰਚਾਰ ਕਰਨਾ ਸ਼ੁਰੂ ਕੀਤਾ ਅਤੇ ਆਖਿਆ, ਯਿਸੂ ਹੀ ਪਰਮੇਸ਼ੁਰ ਦਾ ਪੁੱਤਰ ਹੈ । ਯਹੂਦੀ ਹੈਰਾਨ ਹੋ ਗਏ ਜਿਸ ਮਨੁੱਖ ਨੇ ਵਿਸ਼ਵਾਸੀਆਂ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕੀਤੀ ਸੀ ਹੁਣ ਉਹ ਵੀ ਯਿਸੂ ਤੇ ਵਿਸ਼ਵਾਸ ਕਰਦਾ ਹੈ । ਸੌਲੁਸ ਨੇ ਯਹੂਦੀਆਂ ਨਾਲ ਗੱਲ ਬਾਤ ਕੀਤੀ ਤੇ ਸਾਬਤ ਕੀਤਾ ਕਿ ਯਿਸੂ ਹੀ ਮਸੀਹਾ ਸੀ ।

Image

ਕਈ ਦਿਨਾਂ ਦੇ ਬਾਅਦ, ਯਹੂਦੀਆਂ ਨੇ ਸ਼ਾਊਲ ਨੂੰ ਮਾਰਨ ਦੀ ਯੋਜਨਾ ਬਣਾਈ । ਉਹਨਾਂ ਨੇ ਲੋਕਾਂ ਨੂੰ ਉਸ ਤੇ ਨਜਰ ਰੱਖਣ ਲਈ ਭੇਜਿਆਤਾਂ ਕਿ ਉਸ ਨੂੰ ਮਾਰਿਆ ਜਾਵੇ । ਪਰ ਸ਼ਾਊਲ ਨੇ ਯੋਜਨਾ ਦੇ ਬਾਰੇ ਸੁਣਿਆ ਅਤੇ ਉਸ ਦੇ ਦੋਸਤ ਨੇ ਉਸ ਦੀ ਬਚਣ ਵਿੱਚ ਮਦਦ ਕੀਤੀ । ਇੱਕ ਰਾਤ ਉਹਨਾਂ ਸ਼ਹਿਰ ਦੀ ਕੰਧ ਤੋਂ ਉਸ ਨੂੰ ਇੱਕ ਟੋਕਰੀ ਵਿੱਚ ਲਟਕਾ ਦਿੱਤਾ । ਸ਼ਾਊਲ ਦੇ ਦੰਮਿਸਕ ਵਿੱਚੋ ਬਚਣ ਤੋਂ ਬਾਅਦ, ਉਸ ਨੇ ਯਿਸੂ ਬਾਰੇ ਪ੍ਰਚਾਰ ਕਰਨਾ ਜਾਰੀ ਰੱਖਿਆ ।

Image

ਸ਼ਾਊਲ ਚੇਲਿਆਂ ਨੂੰ ਮਿਲਣ ਲਈ ਯਰੂਸ਼ਲਮ ਗਿਆ, ਪਰ ਉਹ ਉਸ ਤੋਂ ਡਰ ਗਏ । ਫਿਰ ਬਰਨਬਾਸ ਨਾਮ ਦਾ ਇੱਕ ਵਿਸ਼ਵਾਸੀ ਸ਼ਾਊਲ ਨੂੰ ਰਸੂਲਾਂ ਕੋਲ ਲੈ ਗਿਆ ਅਤੇ ਦੱਸਿਆ ਸ਼ਾਊਲ ਨੇ ਕਿਸ ਤਰਾਂ ਦੰਮਿਸਕ ਵਿਚ ਦਲੇਰੀ ਨਾਲ ਪ੍ਰਚਾਰ ਕੀਤਾ ਸੀ । ਬਾਅਦ ਵਿੱਚ, ਯਿਸੂ ਦੇ ਚੇਲਿਆਂ ਨੇ ਸ਼ਾਊਲ ਨੂੰ ਸਵੀਕਾਰ ਕਰ ਲਿਆ ।

Image

ਕੁਝ ਵਿਸ਼ਵਾਸੀ ਜੋ ਯਰੂਸ਼ਲਮ ਵਿੱਚ ਅਤਿਆਚਾਰ ਦੇ ਸਮੇਂ ਦੂਰ ਅੰਤਾਕਿਯਾ ਦੇ ਸ਼ਹਿਰ ਵਿੱਚ ਚਲੇ ਗਏ ਸਨ ਅਤੇ ਉਹਨਾਂ ਉੱਥੇ ਯਿਸੂ ਬਾਰੇ ਪ੍ਰਚਾਰ ਕੀਤਾ । ਅੰਤਾਕਿਯਾ ਵਿੱਚ ਜ਼ਿਆਦਾਤਰ ਲੋਕ ਯਹੂਦੀ ਨਹੀ ਸਨ, ਪਰ ਪਹਿਲੀ ਵਾਰ ਬਹੁਤ ਸਾਰੇ ਲੋਕ ਵਿਸ਼ਵਾਸੀ ਬਣ ਗਏ । ਬਰਨਬਾਸ ਅਤੇ ਸ਼ਾਊਲ ਨਵੇਂ ਵਿਸ਼ਵਾਸੀਆਂ ਨੂੰ ਯਿਸੂ ਬਾਰੇ ਹੋਰ ਸਿੱਖਿਆ ਦੇਣ ਅਤੇ ਕਲੀਸਿਯਾ ਨੂੰ ਮਜ਼ਬੂਤ ​​ਕਰਨ ਲਈ ਉੱਥੇ ਗਏ । ਉਹ ਅੰਤਾਕਿਯਾ ਹੀ ਸੀ, ਜਿੱਥੇ ਪਹਿਲੀ ਵਾਰ ਯਿਸੂ ਦੇ ਵਿਸ਼ਵਾਸੀਆਂ ਨੂੰ "ਮਸੀਹੀ" ਕਿਹਾ ਗਿਆ ਸੀ ।"

Image

ਇੱਕ ਦਿਨ ਅੰਤਾਕਿਯਾ ਵਿੱਚ ਜਦੋਂ ਮਸੀਹੀ ਵਰਤ ਰੱਖਕੇ ਪ੍ਰਾਰਥਨਾ ਕਰ ਰਹੇ ਸਨ, ਪਵਿੱਤਰ ਆਤਮਾ ਨੇ ਕਿਹਾ ਮੇਰੇ ਕੰਮ ਲਈ ਬਰਨਬਾਸ ਅਤੇ ਸ਼ਾਊਲ ਨੂੰ ਅਲੱਗ ਕਰੋ, ਮੈਂ ਉਹਨਾਂ ਨੂੰ ਇਹ ਕਰਨ ਲਈ ਹੀ ਬੁਲਾਇਆ ਹੈ । ਇਸ ਲਈ ਅੰਤਾਕਿਯਾ ਵਿੱਚ ਕਲੀਸਿਯਾ ਨੇ ਬਰਨਬਾਸ ਅਤੇ ਸ਼ਾਊਲ ਲਈ ਪ੍ਰਾਰਥਨਾ ਕੀਤੀ ਅਤੇ ਆਪਣੇ ਹੱਥਾਂ ਨੂੰ ਉਹਨਾਂ ਤੇ ਰੱਖਿਆ । ਫਿਰ ਉਹਨਾਂ ਨੇ ਬਰਨਬਾਸ ਅਤੇ ਸ਼ਾਊਲ ਨੂੰ ਹੋਰ ਬਹੁਤ ਸਾਰੇ ਸਥਾਨਾਂ ਵਿਚ ਯਿਸੂ ਬਾਰੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਲਈ ਬਾਹਰ ਭੇਜਿਆ । ਬਰਨਬਾਸ ਅਤੇ ਸ਼ਾਊਲ ਨੇ ਵੱਖ-ਵੱਖ ਕੌਮਾਂ ਦੇ ਲੋਕਾਂ ਨੂੰ ਸਿਖਾਇਆ ਅਤੇ ਬਹੁਤ ਸਾਰੇ ਲੋਕਾਂ ਨੇ ਯਿਸੂ ਤੇ ਵਿਸ਼ਵਾਸ ਕੀਤਾ ।

ਬਾਈਬਲ ਦੀ ਕਹਾਣੀ: ਰਸੂਲਾਂ ਦੇ ਕਰਤੱਬ //8:3; 9:1-31; 11:19-26; 13:1-3//

47. ਪੌਲੁਸ ਅਤੇ ਸੀਲਾਸ ਫ਼ਿਲਿੱਪੈ ਵਿਚ

Image

ਜਦੋਂ ਸ਼ਾਊਲ ਰੋਮਨ ਸਾਮਰਾਜ ਦੀ ਯਾਤਰਾ ਕਰ ਰਿਹਾ ਸੀ, ਉਸ ਨੇ ਆਪਣੇ ਰੋਮਨ ਨਾਮ ਨੂੰ ਵਰਤਣਾ ਸ਼ੁਰੂ ਕੀਤਾ, "ਪੌਲੁਸ।" ਇਕ ਦਿਨ ਪੌਲੁਸ ਅਤੇ ਉਸ ਦਾ ਦੋਸਤ ਸੀਲਾਸ ਯਿਸੂ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਲਈ ਫ਼ਿਲਿੱਪੈ ਨਗਰ ਨੂੰ ਗਏ । ਉਹ ਸ਼ਹਿਰ ਦੇ ਬਾਹਰ ਨਦੀ ਤੇ ਇੱਕ ਜਗ੍ਹਾ ਤੇ ਗਏ, ਜਿੱਥੇ ਲੋਕ ਪ੍ਰਾਰਥਨਾ ਕਰਨ ਲਈ ਇਕੱਠੇ ਹੋਏ ਸਨ । ਉੱਥੇ ਉਹਨਾਂ ਲੁਦਿਯਾ ਨਾਮ ਦੀ ਇੱਕ ਔਰਤ ਨਾਲ ਮੁਲਾਕਾਤ ਕੀਤੀ, ਉਹ ਇੱਕ ਵਪਾਰੀ ਸੀ । ਉਹ ਪਰਮੇਸ਼ੁਰ ਨੂੰ ਪਿਆਰ ਅਤੇ ਉਸ ਦੀ ਉਪਾਸਨਾ ਕਰਦੀ ਸੀ ।

Image

ਪਰਮੇਸ਼ੁਰ ਨੇ ਲੁਦਿਯਾ ਦੇ ਦਿਲ ਨੂੰ ਖੋਲ੍ਹਿਆ, ਉਸ ਨੇ ਯਿਸੂ ਤੇ ਵਿਸ਼ਵਾਸ ਕੀਤਾ ਅਤੇ ਉਸ ਨੇ ਅਤੇ ਉਸ ਦੇ ਪਰਿਵਾਰ ਨੇ ਬਪਤਿਸਮਾ ਲਿਆ ਸੀ । ਉਸ ਨੇ ਪੌਲੁਸ ਅਤੇ ਸੀਲਾਸ ਨੂੰ ਆਪਣੇ ਘਰ ਰਹਿਣ ਦਾ ਸੱਦਾ ਦਿੱਤਾ, ਇਸ ਲਈ ਉਹ ਅਤੇ ਉਸ ਦਾ ਪਰਿਵਾਰ ਉਹਨਾਂ ਨਾਲ ਰਹਿਣ ।

Image

ਪੌਲੁਸ ਅਤੇ ਸੀਲਾਸ ਅਕਸਰ ਪ੍ਰਾਰਥਨਾ ਦੇ ਸਥਾਨ ਤੇ ਲੋਕਾਂ ਨਾਲ ਮੁਲਾਕਾਤ ਕਰਦੇ ਸੀ । ਹਰ ਦਿਨ ਜਦ ਉਹ ਚਲੱਦੇ ਸੀ, ਇੱਕ ਗੁਲਾਮ ਕੁੜੀ ਜਿਸ ਨੂੰ ਭੂਤ ਚਿੰਬੜੇ ਸੀ ਉਹਨਾਂ ਦਾ ਪਿੱਛਾ ਕਰਦੀ ਸੀ । ਉਹ ਉਸ ਭੂਤ ਦੇ ਜ਼ਰੀਏ ਲੋਕਾਂ ਦੇ ਭਵਿੱਖ ਲਈ ਭਵਿੱਖਬਾਣੀ ਕਰਦੀ ਸੀ, ਜਿਸ ਨਾਲ ਉਹ ਆਪਣੇ ਮਾਲਕ ਲਈ ਬਹੁਤ ਸਾਰੇ ਪੈਸੇ ਕਮਾਂਉਂਦੀ ਸੀ ।

Image

ਜਦੋਂ ਉਹ ਤੁਰ ਰਹੇ ਸਨ ਗੁਲਾਮ ਕੁੜੀ ਨੇ ਚਿਲਾਉਣਾ ਜਾਰੀ ਰੱਖਿਆ, ਇਹ ਵਿਅਕਤੀ ਅੱਤ ਮਹਾਨ ਪਰਮੇਸ਼ੁਰ ਦੇ ਸੇਵਕ ਹਨ । ਉਹ ਬਚਾਏ ਜਾਣ ਦਾ ਰਾਹ ਦੱਸ ਰਹੇ ਹਨ ! ਉਹ ਇਸ ਤਰਾਂ ਅਕਸਰ ਕਰਦੀ ਸੀ, ਜਿਸ ਕਰਕੇ ਪੌਲੁਸ ਨਾਰਾਜ਼ ਹੋ ਗਿਆ ।

Image

ਅੰਤ ਵਿੱਚ ਇੱਕ ਦਿਨ ਜਦੋਂ ਫਿਰ ਉਸ ਗੁਲਾਮ ਕੁੜੀ ਨੇ ਚਿਲਾਉਣਾ ਸੂਰੁ ਕੀਤਾ, ਤਦ ਪੌਲੁਸ ਨੇ ਭੂਤ ਨੂੰ ਕਿਹਾ ਜੋ ਉਸ ਵਿਚ ਸੀ, ਯਿਸੂ ਦੇ ਨਾਮ ਤੇ ਬਾਹਰ ਆ । ਉਸ ਸਮੇਂ ਭੂਤ ਉਸਨੂੰ ਛੱਡ ਗਏ ।

Image

ਉਹ ਆਦਮੀ ਜਿਸਨੇ ਗੁਲਾਮ ਕੁੜੀ ਨੂੰ ਖਰੀਦਿਆ ਸੀ ਬਹੁਤ ਗੁੱਸੇ ਨਾਲ ਬਰ ਗਿਆ । ਉਹਨਾਂ ਮਹਿਸੂਸ ਕੀਤਾ ਕਿ ਭੂਤ ਦੇ ਬਗੈਰ ਗੁਲਾਮ ਕੁੜੀ ਲੋਕਾਂ ਨੂੰ ਭਵਿੱਖ ਨਾ ਦੱਸ ਸਕੀ । ਇਸ ਦਾ ਮਤਲਬ ਸੀ ਕਿ ਲੋਕ ਹੁਣ ਮਾਲਕ ਨੂੰ ਪੈਸੇ ਦਾ ਭੁਗਤਾਨ ਨਹੀ ਕਰਨਗੇ ਕਿਉਂਕਿ ਉਹ ਨਹੀ ਦੱਸ ਸਕੇਗੀ ਕਿ ਉਹਨਾਂ ਨਾਲ ਕੀ ਹੋਵੇਗਾ ।

Image

ਇਸ ਲਈ ਗੁਲਾਮ ਕੁੜੀ ਦਾ ਮਾਲਕ ਪੌਲੁਸ ਅਤੇ ਸੀਲਾਸ ਨੂੰ ਰੋਮਨ ਅਧਿਕਾਰੀਆਂ ਕੋਲ ਲੈ ਗਿਆ, ਉਹਨਾਂ ਪੌਲੁਸ ਅਤੇ ਸੀਲਾਸ ਨੂੰ ਮਾਰਾਇਆ ਅਤੇ ਉਹਨਾਂ ਨੂੰ ਜੇਲ੍ਹ ਵਿੱਚ ਸੁੱਟ ਦਿੱਤਾ ।

Image

ਪੌਲੁਸ ਅਤੇ ਸੀਲਾਸ ਨੂੰ ਜੇਲ੍ਹ ਦੇ ਸਭ ਤੋਂ ਸੁਰੱਖਿਅਤ ਹਿੱਸੇ ਵਿੱਚ ਪਾ ਦਿੱਤਾ ਅਤੇ ਉਹਨਾਂ ਦੇ ਪੈਰਾਂ ਨੂੰ ਬੰਦ ਕਰ ਦਿੱਤਾ । ਪਰ ਰਾਤ ਦੇ ਮੱਧ ਵਿੱਚ, ਉਹ ਪਰਮੇਸ਼ੁਰ ਦੀ ਉਸਤਤ ਦੇ ਗੀਤ ਗਾ ਰਹੇ ਸਨ ।

Image

ਅਚਾਨਕ , ਇੱਕ ਹਿੰਸਕ ਭੁਚਾਲ ਆਇਆ । ਜੇਲ ਦੇ ਸਾਰੇ ਦਰਵਾਜ਼ੇ ਖੁੱਲ੍ਹ ਗਏ, ਅਤੇ ਸਾਰੇ ਕੈਦੀਆਂ ਦੀਆਂ ਬੇੜੀਆਂ ਖੁੱਲ੍ਹ ਗਈਆਂ ।

Image

ਦਰੋਗਾ ਜਾਗ ਉਠਿਆ, ਅਤੇ ਉਸ ਨੇ ਦੇਖਿਆ ਜੇਲ੍ਹ ਦੇ ਦਰਵਾਜ਼ੇ ਖੁੱਲ੍ਹੇ ਸਨ, ਉਹ ਘਬਰਾ ਗਿਆ ਸੀ । ਉਸ ਨੇ ਸੋਚਿਆ ਸਾਰੇ ਕੈਦੀ ਫਰਾਰ ਹੋ ਗਏ, ਇਸ ਲਈ ਉਸ ਨੇ ਆਪਣੇ-ਆਪ ਨੂੰ ਮਾਰਨ ਦੀ ਯੋਜਨਾ ਬਣਾਈ । ( ਉਹ ਜਾਣਦਾ ਸੀ ਕਿ ਰੋਮਨ ਅਧਿਕਾਰੀ ਉਸ ਨੂੰ ਮਾਰ ਦੇਣਗੇ ਸੀ, ਜੇ ਉਸ ਨੇ ਕੈਦੀਆਂ ਨੂੰ ਭਜੱਣ ਦੀ ਇਜਾਜ਼ਤ ਦਿੱਤੀ ।) ਪਰ ਪੌਲੁਸ ਨੇ ਉਸਨੂੰ ਵੇਖਿਆ ਅਤੇ ਚੀਲਾਇਆ, ਰੁਕੋ । ਆਪਣੇ ਆਪ ਨੂੰ ਨੁਕਸਾਨ ਨਾ ਕਰੋ । ਸਾਨੂੰ ਸਾਰੇ ਇੱਥੇ ਹਾਂ ।

Image

ਉਹ ਕੰਬਦਾ ਹੋਇਆ ਪੌਲੁਸ ਅਤੇ ਸੀਲਾਸ ਕੋਲ ਆਇਆ ਅਤੇ ਪੁੱਛਿਆ, ਕਿ ਮੈਨੂੰ ਕੀ ਕਰਨਾ ਚਾਹੀਦਾ ਹੈ ਤਾਂ ਜੋ ਬਚਾਇਆ ਜਾਵਾਂ ? ਪੌਲੁਸ ਨੂੰ ਜਵਾਬ ਦਿੱਤਾ, ਯਿਸੂ ਜੋ ਗੁਰੂ ਹੈ ਤੇ ਵਿਸ਼ਵਾਸ ਕਰੋ, ਅਤੇ ਤੂੰ ਅਤੇ ਤੁਹਾਡਾ ਪਰਿਵਾਰ ਬਚਾਇਆ ਜਾਵੇਗਾ । ਫਿਰ ਦਰੋਗਾ ਪੌਲੁਸ ਅਤੇ ਸੀਲਾਸ ਨੂੰ ਆਪਣੇ ਘਰ ਲੈ ਗਿਆ ਅਤੇ ਉਹਨਾਂ ਦੇ ਜ਼ਖਮ ਧੋਤੇ । ਪੌਲੁਸ ਨੇ ਉਸ ਦੇ ਘਰ ਵਿਚ ਹਰ ਕਿਸੇ ਨੂੰ ਯਿਸੂ ਬਾਰੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ ।

Image

ਦਰੋਗਾ ਅਤੇ ਉਸ ਦੇ ਸਾਰੇ ਪਰਿਵਾਰ ਨੇ ਯਿਸੂ ਵਿੱਚ ਵਿਸ਼ਵਾਸ ਕੀਤਾ ਅਤੇ ਬਪਤਿਸਮਾ ਲਿਆ । ਫਿਰ ਦਰੋਗਾ ਨੇ ਪੌਲੁਸ ਅਤੇ ਸੀਲਾਸ ਨੂੰ ਭੋਜਨ ਦਿੱਤਾ ਅਤੇ ਉਹ ਇਕੱਠੇ ਖੁਸ਼ ਸਨ ।

Image

ਅਗਲੇ ਦਿਨ ਸ਼ਹਿਰ ਦੇ ਆਗੂ ਨੇ ਪੌਲੁਸ ਅਤੇ ਸੀਲਾਸ ਨੂੰ ਜੇਲ੍ਹ ਤੋਂ ਰੀਹਾ ਕੀਤਾ ਅਤੇ ਫ਼ਿਲਿੱਪੈ ਛੱਡ ਜਾਣ ਲਈ ਕਿਹਾ । ਪੌਲੁਸ ਅਤੇ ਸੀਲਾਸ ਅਤੇ ਕੁਝ ਹੋਰ ਦੋਸਤਾਂ ਨੇ ਲੁਦਿਯਾ ਦਾ ਦੌਰਾ ਕੀਤਾ ਅਤੇ ਫਿਰ ਸ਼ਹਿਰ ਛੱਡ ਦਿੱਤਾ । ਯਿਸੂ ਬਾਰੇ ਖ਼ੁਸ਼ ਖ਼ਬਰੀ ਫੈਲਾਉਣਾ ਅਤੇ ਕਲੀਸੀਆ ਨੂੰ ਵਧਾਉਣਾ ਜਾਰੀ ਰੱਖਿਆ ।

Image

ਪੌਲੁਸ ਅਤੇ ਹੋਰ ਮਸੀਹੀ ਆਗੂਆਂ ਨੇ ਬਹੁਤ ਸਾਰੇ ਸ਼ਹਿਰਾੰ ਦੀ ਯਾਤਰਾ ਕੀਤੀ, ਅਤੇ ਲੋਕਾਂ ਨੂੰ ਯਿਸੂ ਬਾਰੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਅਤੇ ਉਪਦੇਸ਼ ਕੀਤਾ । ਉਹਨਾਂ ਕਲੀਸੀਆ ਵਿੱਚ ਵਿਸ਼ਵਾਸੀਆਂ ਨੂੰ ਉਤਸ਼ਾਹਿਤ ਕਰਨ ਅਤੇ ਸਿੱਖਿਆ ਦੇਣ ਲਈ ਬਹੁਤ ਸਾਰੇ ਪਤੱਰ ਲਿਖੇ । ਇਹਨਾਂ ਵਿੱਚੋਂ ਕੁਝ ਪਤੱਰ ਬਾਈਬਲ ਦੀ ਕਿਤਾਬਾਂ ਬਣ ਗਏ ।

ਬਾਈਬਲ ਦੀ ਕਹਾਣੀ: ਰਸੂਲਾਂ ਦੇ ਕਰਤੱਬ //16:11-40//

48. ਯਿਸੂ ਨੇ ਵਾਅਦੇ ਕੀਤਾ ਦਾ ਮਸੀਹਾ ਹੈ

Image

ਜਦੋਂ ਪਰਮੇਸ਼ੁਰ ਨੇ ਇਸ ਸੰਸਾਰ ਨੂੰ ਬਣਾਇਆ ਸੀ, ਸਭ ਕੁਝ ਮੁਕੰਮਲ ਸੀ । ਇੱਥੇ ਕੋਈ ਪਾਪ ਨਹੀ ਸੀ । ਆਦਮ ਅਤੇ ਹਵਾ ਨੇ ਇੱਕ-ਦੂਜੇ ਨੂੰ ਪਿਆਰ ਕੀਤਾ, ਅਤੇ ਉਹਨਾਂ ਪਰਮੇਸ਼ੁਰ ਨੂੰ ਵੀ ਪਿਆਰ ਕੀਤਾ । ਇੱਥੇ ਕੋਈ ਵੀ ਬਿਮਾਰੀ ਅਤੇ ਮੌਤ ਨਹੀ ਸੀ । ਪਰਮੇਸ਼ੁਰ ਇਸ ਤਰਾਂ ਦਾ ਸੰਸਾਰ ਚਾਹੁੰਦਾ ਸੀ ।

Image

ਸ਼ਤਾਨ ਨੇ ਹਵਾ ਨੂੰ ਗੁਮਰਾਹ ਕਰਨ ਲਈ ਸੱਪ ਦੇ ਜ਼ਰੀਏ ਬਾਗ ਵਿੱਚ ਗੱਲ ਕੀਤੀ । ਫਿਰ ਉਸ ਨੇ ਅਤੇ ਆਦਮ ਨੇੇ ਪਰਮੇਸ਼ੁਰ ਦੇ ਵਿਰੁੱਧ ਪਾਪ ਕੀਤਾ । ਕਿਉਂਕਿ ਉਹਨਾਂ ਨੇ ਪਾਪ ਕੀਤਾ, ਇਸ ਕਰਕੇ ਧਰਤੀ ਤੇ ਹਰ ਕੋਈ ਬਿਮਾਰ ਅਤੇ ਹਰ ਕੋਈ ਮਰਨ ਲੱਗਾ ।

Image

ਕਿਉਂਕਿ ਆਦਮ ਅਤੇ ਹਵਾ ਦੇ ਪਾਪ ਕਰਨ ਕਰਕੇ, ਕੁਝ ਅਜਿਹਾ ਹੋਰ ਵੀ ਭਿਆਨਕ ਵਾਪਰਿਆ । ਉਹ ਪਰਮੇਸ਼ੁਰ ਦੇ ਦੁਸ਼ਮਣ ਬਣ ਗਏ । ਇਸ ਦੇ ਨਤੀਜੇ ਦੇ ਤੌਰ ਤੇ, ਫਿਰ ਬਾਅਦ ਵਿੱਚ ਹਰ ਵਿਅਕਤੀ ਇੱਕ ਪਾਪੀ ਸੁਭਾਅ ਦੇ ਨਾਲ ਪੈਦਾ ਹੋਇਆ ਅਤੇ ਉਹ ਵੀ ਪਰਮੇਸ਼ੁਰ ਦਾ ਦੁਸ਼ਮਣ ਗਿਆ । ਪਰਮੇਸ਼ੁਰ ਅਤੇ ਲੋਕਾਂ ਵਿਚਕਾਰ ਰਿਸ਼ਤਾ ਪਾਪ ਕਰਕੇ ਟੁੱਟ ਗਿਆ । ਪਰ ਪਰਮੇਸ਼ੁਰ ਨੇ ਇਸ ਰਿਸ਼ਤੇ ਨੂੰ ਮੁੜ ਬਣਾਉਣ ਲਈ ਇੱਕ ਯੋਜਨਾ ਬਣਾਈ ।Image

ਪਰਮੇਸ਼ੁਰ ਨੇ ਵਾਅਦਾ ਕੀਤਾ ਸੀ ਕਿ ਹਵਾ ਦੀ ਔਲਾਦ ਦੁਆਰਾ ਸ਼ਤਾਨ ਦਾ ਸਿਰ ਕੁਚਲਿਆ ਜਾਵੇਗਾ , ਅਤੇ ਸ਼ਤਾਨ ਉਸ ਦੀ ਅੱਡੀ ਨਾਲ ਲਪੇਟਿਆ ਜਾਵੇਗਾ । ਇਸ ਦਾ ਮਤਲਬ ਇਹ ਸੀ ਕਿ ਸ਼ਤਾਨ ਮਸੀਹਾ ਨੂੰ ਮਾਰੇਗਾ, ਪਰ ਪਰਮੇਸ਼ੁਰ ਨੇ ਜੀਵਨ ਲਈ ਉਸ ਨੂੰ ਜੀਉਂਦਾ ਕੀਤਾ, ਅਤੇ ਫਿਰ ਮਸੀਹਾ ਹਮੇਸ਼ਾ ਲਈ ਸ਼ੈਤਾਨ ਦੀ ਸ਼ਕਤੀ ਨੂੰ ਕੁਚਲ ਦੇਵੇਗਾ । ਕਈ ਸਾਲਾਂ ਬਾਅਦ , ਪਰਮੇਸ਼ੁਰ ਨੇ ਪ੍ਰਗਟਾਇਆ ਕਿ ਯਿਸੂ ਹੀ ਮਸੀਹਾ ਹੈ ।

Image

ਪਰਮੇਸ਼ੁਰ ਨੇ ਜਦੋਂ ਜਲ-ਪਰਲੋ ​​ਨਾਲ ਸਾਰੀ ਧਰਤੀ ਨੂੰ ਤਬਾਹ ਕਰ ਦਿੱਤਾ, ਉਸ ਨੇ ਲੋਕਾਂ ਨੂੰ ਬਚਾਉਣ ਲਈ ਬੇੜੀ ਮੁਹੱਈਆ ਕੀਤੀ, ਜੋ ਉਸ ਵਿੱਚ ਵਿਸ਼ਵਾਸ ਕਰਦੇ ਸੀ । ਉਸੇ ਤਰੀਕੇ ਨਾਲ, ਹਰ ਕੋਈ ਆਪਣੇ ਪਾਪ ਕਾਰਣ ਤਬਾਹ ਹੋਣ ਦਾ ਹੱਕਦਾਰ ਸੀ, ਪਰ ਪਰਮੇਸ਼ੁਰ ਨੇ ਯਿਸੂ ਨੂੰ ਦੇ ਦਿੱਤਾ ਜੋ ਕੋਈ ਉਸ ਵਿੱਚ ਵਿਸ਼ਵਾਸ ਕਰੇਗਾ ਬਚਾਇਆ ਲਈ ਜਵੇਗਾ ।

Image

ਕਈ ਸਾਲਾਂ ਤੋਂ , ਜਾਜਕ ਲਗਾਤਾਰ ਲੋਕਾਂ ਦੇ ਪਾਪਾਂ ਲਈ ਸਜ਼ਾ ਨੂੰ ਦਿਖਾਉਣ ਲਈ ਜਿਸ ਦੇ ਉਹ ਹੱਕਦਾਰ ਹਨ, ਪਰਮੇਸ਼ੁਰ ਨੂੰ ਬਲੀਦਾਨ ਦੀ ਪੇਸ਼ਕਸ਼ ਕੀਤੀ । ਪਰ ਉਹਨਾਂ ਬਲੀਦਾਨਾਂ ਨਾਲ ਉਹ ਆਪਣੇ ਪਾਪ ਦੂਰ ਨਾ ਕਰ ਸਕੇ । ਯਿਸੂ ਮਹਾਨ ਸਰਦਾਰ ਜਾਜਕ ਹੈ । ਹੋਰ ਜਾਜਕਾਂ ਦੇ ਉਲਟ ,ਸਿਰਫ ਉਸ ਨੇ ਆਪਣੇ ਬਲੀਦਾਨ ਦੀ ਪੇਸ਼ਕਸ ਕੀਤੀ ਤਾਂ ਜੋ ਸੰਸਾਰ ਵਿੱਚ ਸਾਰੇ ਲੋਕਾਂ ਦੇ ਪਾਪਾਂ ਨੂੰ ਦੂਰ ਕਰ ਸਕਦਾ ਹੈ । ਯਿਸੂ ਮੁਕੰਮਲ ਸਰਦਾਰ ਜਾਜਕ ਸੀ ਕਿਉਕਿ ਉਸ ਨੇ ਹਰ ਪਾਪ ਦੀ ਸਜ਼ਾ ਨੂੰ ਲੈ ਲਿਆ ਜੋ ਕਿਸੇ ਵੀ ਵਿਅਕਤੀ ਨੇ ਕਦੇ ਵੀ ਕੀਤਾ ਹੈ ।

Image

ਪਰਮੇਸ਼ੁਰ ਨੇ ਅਬਰਾਹਾਮ ਨੂੰ ਕਿਹਾ ਧਰਤੀ ਦੀਆਂ ਸਾਰੀਆਂ ਕੌਮਾਂ ਨੂੰ ਉਸ ਦੁਆਰਾ ਅਸੀਸ ਦਿੱਤੀ ਜਾਵੇਗੀ । ਯਿਸੂ ਅਬਰਾਹਾਮ ਦੇ ਘਰਾਣੇ ਦਾ ਸੀ । ਸਾਰੀਆ ਕੌਮਾਂ ਉਸ ਦੁਆਰਾ ਅਸੀਸ ਪਾਉਣਗੀਆਂ ਕਿਉਕਿ ਜੋ ਕੋਈ ਯਿਸੂ ਵਿੱਚ ਵਿਸ਼ਵਾਸ ਕਰਦਾ ਹੈ ਉਹ ਹਰ ਪਾਪ ਤੋਂ ਬਚਾਇਆ ਗਿਆ ਹੈ ਅਤੇ ਅਬਰਾਹਾਮ ਦੀ ਰੂਹਾਨੀ ਔਲਾਦ ਬਣ ਰਹੇ ਹਨ ।

Image

ਜਦੋਂ ਪਰਮੇਸ਼ੁਰ ਨੇ ਕੁਰਬਾਨੀ ਦੇ ਤੌਰ ਤੇ ਉਸ ਦੇ ਪੁੱਤਰ ਇਸਹਾਕ ਬਾਰੇ ਅਬਰਾਹਾਮ ਨੂੰ ਦੱਸਿਆ, ਤਦ ਪਰਮੇਸ਼ੁਰ ਨੇ ਇਸਹਾਕ ਦੇ ਬਲੀਦਾਨ ਦੀ ਬਜਾਏ ਉਸ ਨੂੰ ਇੱਕ ਲੇਲਾ ਦਿੱਤਾ । ਅਸੀ ਸਾਰੇ ਆਪਣੇ ਪਾਪਾਂ ਲਈ ਮਰਨ ਦੇ ਹੱਕਦਾਰ ਹਾਂ । ਪਰਮੇਸ਼ੁਰ ਨੇ ਯਿਸੂ ਨੂੰ ਮੁਹੱਈਆ ਕਰਵਾਇਆ, ਪਰਮੇਸ਼ੁਰ ਦਾ ਲੇਲਾ ਜਿਸ ਨੇ ਸਾਡੀ ਜਗ੍ਹਾ ਮਰ ਕੇ ਆਪਣਾ ਬਲਿਦਾਨ ਦਿੱਤਾ ।

Image

ਜਦੋਂ ਪਰਮੇਸ਼ੁਰ ਨੇ ਮਿਸਰ ਤੇ ਆਖਰੀ ਬਵਾ ਨੂੰ ਭੇਜਿਆ, ਉਸ ਨੇ ਹਰ ਇਸਰਾਏਲੀ ਪਰਿਵਾਰ ਨੂੰ ਕਿਹਾ ਇਕ ਸੰਪੂਰਣ ਲੇਲੇ ਨੂੰ ਮਾਰ ਕੇ ਉਸ ਦਾ ਲਹੂੂ ਆਪਣੇ ਘਰ ਦੇ ਦਰਵਾਜ਼ੇ ਦੇ ਸਿਖਰ ਅਤੇ ਇੱਕ ​​ਪਾਸੇ ਤੇ ਫੈਲਾ ਦਿਓ । ਜਦੋਂ ਪਰਮੇਸ਼ੁਰ ਨੇ ਲਹੂ ਨੂੰ ਵੇਖਿਆ , ਉਸ ਨੇ ਉਹ ਘਰ ਛੱਡ ਦਿੱਤਾ ਅਤੇ ਉਸ ਘਰ ਦੇ ਜੇਠੇ ਪੁੱਤਰ ਨੂੰ ਨਹੀ ਮਾਰਿਆ ਸੀ । ਇਸ ਘਟਨਾ ਨੂੰ ਪਸਾਹ ਕਹਿੰਦੇ ਹਨ ।

Image

ਯਿਸੂ ਸਾਡੇ ਪਸਾਹ ਦਾ ਲੇਲਾ ਹੈ । ਉਹ ਸੰਪੂਰਣ ਅਤੇ ਪਾਪ ਰਹਿਤ ਸੀ ਅਤੇ ਪਸਾਹ ਦੇ ਜਸ਼ਨ ਦੇ ਵੇਲੇ ਮਾਰ ਦਿੱਤਾ ਗਿਆ ਸੀ । ਜਦੋਂ ਕੋਈ ਵੀ ਵਿਅਕਤੀ ਯਿਸੂ ਵਿੱਚ ਵਿਸ਼ਵਾਸ ਕਰਦਾ ਹੈ ਤਦ ਯਿਸੂ ਦਾ ਲਹੂ ਉਸ ਦੇ ਪਾਪਾਂ ਦੀ ਅਦਾਇਗੀ ਕਰਦਾ ਹੈ , ਅਤੇ ਉਹ ਪਰਮੇਸ਼ੁਰ ਦੀ ਸਜ਼ਾ ਤੋਂ ਬਚ ਜਾਦਾਂ ਹੈ ।

Image

ਪਰਮੇਸ਼ੁਰ ਨੇ ਇਸਰਾਏਲੀਆਂ ਨਾਲ ਇੱਕ ਇਕਰਾਰਨਾਮਾ ਕੀਤਾ, ਕਿ ਉਹ ਉਸਦੇ ਚੁਣੇ ਹੋਏ ਲੋਕ ਹਨ । ਪਰ ਪਰਮੇਸ਼ੁਰ ਨੇ ਇੱਕ ਨਵਾਂ ਇਕਰਾਰਨਾਮਾ ਕੀਤਾ ਜੋ ਹਰ ਕਿਸੇ ਲਈ ਉਪਲਬਧ ਹੈ । ਇਸ ਨਵੇਂ ਇਕਰਾਰਨਾਮੇ ਦੇ ਕਰਕੇ, ਕਿਸੇ ਵੀ ਲੋਕ-ਸਮੂਹ ਦਾ ਕੋਈ ਵੀ ਵਿਅਕਤੀ ਯਿਸੂ ਵਿੱਚ ਵਿਸ਼ਵਾਸ ਕਰਕੇ ਪਰਮੇਸ਼ੁਰ ਦੇ ਲੋਕਾਂ ਦਾ ਹਿੱਸਾ ਬਣ ਸਕਦਾ ਹੈ ।

Image

ਮੂਸਾ ਇੱਕ ਮਹਾਨ ਨਬੀ ਸੀ ਉਸ ਨੇ ਪਰਮੇਸ਼ੁਰ ਦੇ ਬਚਨ ਦਾ ਐਲਾਨ ਕੀਤਾ । ਪਰ ਯਿਸੂ ਸਾਰਿਆਂ ਤੋਂ ਮਹਾਨ ਨਬੀ ਹੈ । ਉਹ ਪਰਮੇਸ਼ੁਰ ਹੈ, ਇਸ ਲਈ ਉਸ ਨੇ ਜੋ ਕੀਤਾ ਅਤੇ ਕਿਹਾ ਸੀ ਸਭ ਕੁਝ ਪਰਮੇਸ਼ੁਰ ਦੇ ਸ਼ਬਦ ਤੇ ਕਾਰਵਾਈ ਸਨ । ਇਸ ਲਈ ਯਿਸੂ ਨੂੰ ਪਰਮੇਸ਼ੁਰ ਦਾ ਬਚਨ ਨੂੰ ਕਿਹਾ ਗਿਆ ਹੈ ।

Image

ਪਰਮੇਸ਼ੁਰ ਨੇ ਰਾਜਾ ਦਾਊਦ ਨਾਲ ਵਾਅਦਾ ਕੀਤਾ ਸੀ ਕਿ ਉਸ ਦੀ ਸੰਤਾਨ ਵਿੱਚੋਂ ਇੱਕ ਸਦਾ ਲਈ ਪਰਮੇਸ਼ੁਰ ਦੇ ਲੋਕਾਂ ਉੱਤੇ ਰਾਜ ਕਰੇਗਾ । ਕਿਉਂਕਿ ਯਿਸੂ ਹੀ ਪਰਮੇਸ਼ੁਰ ਦਾ ਪੁੱਤਰ ਅਤੇ ਮਸੀਹਾ ਹੈ, ਇਸ ਕਰਕੇ ਉਹ ਦਾਊਦ ਦੀ ਖਾਸ ਔਲਾਦ ਹੈ ਜੋ ਹਮੇਸ਼ਾ ਲਈ ਰਾਜ ਕਰ ਸਕਦਾ ਹੈ ।

Image

ਦਾਊਦ ਇਸਰਾਏਲ ਦਾ ਰਾਜਾ ਸੀ, ਪਰ ਯਿਸੂ ਸਾਰੇ ਬ੍ਰਹਿਮੰਡ ਦਾ ਰਾਜਾ ਹੈ । ਉਹ ਮੁੜ ਆਏਗਾ ਅਤੇ ਨਿਆਂ ਅਤੇ ਸਾਂਤੀ ਨਾਲ ਸਦਾ ਲਈ ਰਾਜ ਕਰੇਗਾ ।

ਬਾਈਬਲ ਦੀ ਕਹਾਣੀ: ਉਤਪਤ //1-3,6,14,22; ਕੂਚ 12, 20; 2 ਸਮੂਏਲ 7; ਇਬਰਾਂਨੀਆਂ ਨੂੰ 3:1-6, 4:14-5:10,7:1-8:13, 9:11-10:18; ਪਰਕਾਸ਼ ਦੀ ਪੋਥੀ 21//

49. ਪਰਮੇਸ਼ੁਰ ਦੀ ਨਵੀਂ ਵਾਚਾ

Image

ਇੱਕ ਦੂਤ ਨੇ ਮਰਿਯਮ ਨਾਮ ਦੀ ਇੱਕ ਕੁਆਰੀ ਨੂੰ ਦੱਸਿਆ ਕਿ ਉਹ ਪਰਮੇਸ਼ੁਰ ਦੇ ਪੁੱਤਰ ਨੂੰ ਜਨਮ ਦੇਵੇਗੀ । ਜਦਕਿ ਉਹ ਅਜੇ ਵੀ ਇਕ ਕੁਆਰੀ ਸੀ, ਉਸ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਅਤੇ ਉਸ ਦਾ ਨਾਮ ਯਿਸੂ ਰੱਖਿਆ । ਇਸ ਲਈ, ਯਿਸੂ ਪਰਮੇਸ਼ੁਰ ਅਤੇ ​​ਮਨੁੱਖ ਦੋਨੋਂ ਹੈ ।

Image

ਯਿਸੂ ਨੇ ਬਹੁਤ ਸਾਰੇ ਕਰਿਸ਼ਮੇ ਕੀਤੇ ਅਤੇ ਇਹ ਸਾਬਤ ਕੀਤਾ ਕਿ ਉਹ ਪਰਮੇਸ਼ੁਰ ਹੈ । ਉਹ ਪਾਣੀ ਤੇ ਤੁਰਿਆ, ਤੂਫਾਨਾਂ ਨੂੰ ਸਾਂਤ ਕੀਤਾ ,ਉਸ ਨੇ ਬਹੁਤ ਸਾਰੇ ਬਿਮਾਰ ਲੋਕਾਂ ਨੂੰ ਚੰਗਾ ਕੀਤਾ , ਭੂਤਾਂ ਨੂੰ ਬਾਹਰ ਕੱਢਿਆ, ਮੁਰਦਿਆਂ ਨੂੰ ਜੀਵਨ ਦਿੱਤਾ, ਅਤੇ ਉਸ ਨੇ ਦੋ ਮੱਛੀਆਂ ਤੇ ਪੰਜ ਰੋਟੀਆਂ ਨਾਲ 5000 ਲੋਕਾਂ ਨੂੰ ਭੋਜਨ ਖਿਲਾਇਆ ।

Image

ਯਿਸੂ ਇੱਕ ਬਹੁਤ ਵਧੀਆ ਅਧਿਆਪਕ ਸੀ, ਅਤੇ ਉਹ ਅਧਿਕਾਰ ਨਾਲ ਗੱਲ ਕਰਦਾ ਸੀ ਕਿਉਕਿ ਉਹ ਪਰਮੇਸ਼ੁਰ ਦਾ ਪੁੱਤਰ ਹੈ । ਉਸ ਨੇ ਤੁਹਾਨੂੰ ਸਿਖਾਇਆ ਕਿ ਤੁਹਾਨੂੰ ਹੋਰ ਲੋਕਾਂ ਨੂੰ ਪਿਆਰ ਕਰਨ ਦੀ ਲੋੜ ਹੈ ਜਿਵੇ ਤੁਸੀ ਆਪਣੇ ਆਪ ਨੂੰ ਕਰਦੇ ਹੈ ।

Image

ਉਸ ਨੇ ਇਹ ਵੀ ਸਿਖਾਇਆ ਕਿ ਤੁਹਾਨੂੰ ਕਿਸੇ ਹੋਰ ਚੀਜ ਨਾਲੋਂ ਵੱਧ ਪਰਮੇਸ਼ੁਰ ਨੂੰ ਪਿਆਰ ਕਰਨ ਦੀ ਲੋੜ ਹੈ, ਆਪਣੀ ਦੌਲਤ ਨਾਲੋਂ ਵੀ ਵੱਧ ।

Image

ਯਿਸੂ ਨੇ ਕਿਹਾ ਕਿ ਪਰਮੇਸ਼ੁਰ ਦਾ ਰਾਜ ਸੰਸਾਰ ਵਿੱਚ ਹੋਰ ਸਾਰੀਆਂ ਚੀਜ਼ਾਂ ਤੋਂ ਵੱਧ ਕੀਮਤੀ ਹੈ । ਕਿਸੇ ਵੀ ਵਿਅਕਤੀ ਲਈ ਸਭ ਮਹੱਤਵਪੂਰਨ ਗੱਲ ਇਹ ਹੈ ਕਿ ਉਹ ਪਰਮੇਸ਼ੁਰ ਦੇ ਰਾਜ ਨਾਲ ਸੰਬੰਧਿਤ ਹੈ । ਪਰਮੇਸ਼ੁਰ ਦੇ ਰਾਜ ਵਿੱਚ ਪ੍ਰਵੇਸ਼ ਕਰਨ ਲਈ, ਤੁਹਾਨੂੰ ਆਪਣੇ ਪਾਪਾਂ ਤੋਂ ਬਚਾਇਆ ਜਾਣਾ ਜਰੂਰੀ ਹੈ ।

Image

ਯਿਸੂ ਨੇ ਸਿਖਾਇਆ ਕਿ ਕੁਝ ਲੋਕ ਉਸ ਨੂੰ ਪ੍ਰਾਪਤ ਕਰਨਗੇ ਅਤੇ ਬਚਾਏ ਜਾਣਗੇ, ਪਰ ਦੂਸਰੇ ਨਹੀ । ਉਸ ਨੇ ਕਿਹਾ ਕੁਝ ਲੋਕ ਚੰਗੀ ਮਿੱਟੀ ਵਰਗੇ ਹਨ । ਉਹ ਯਿਸੂ ਦੀ ਖ਼ੁਸ਼ ਖ਼ਬਰੀ ਨੂੰ ਪ੍ਰਾਪਤ ਕਰਨਗੇ ਅਤੇ ਬਚਾਏ ਜਾਣਗੇ । ਕੁੱਝ ਲੋਕ ਮਾਰਗ ਦੀ ਸਖ਼ਤ ਮਿੱਟੀ ਵਰਗੇ ਹਨ ਜਿੱਥੇ ਪਰਮੇਸ਼ੁਰ ਦੇ ਬਚਨ ਦਾ ਬੀਜ ਨਹੀ ਜਾਂਦਾ ਹੈ ਅਤੇ ਕਿਸੇ ਵੀ ਫਸਲ ਨੂੰ ਪੈਦਾ ਨਹੀ ਕਰਦਾ ਹੈ । ਉਹਨਾਂ ਲੋਕਾਂ ਨੇ ਯਿਸੂ ਦੇ ਸੁਨੇਹੇ ਨੂੰ ਰੱਦ ਕੀਤਾ ਅਤੇ ਉਹ ਉਸ ਦੇ ਰਾਜ ਵਿੱਚ ਦਾਖਲ ਨਾ ਹੋਣਗੇ ।

Image

ਯਿਸੂ ਨੇ ਸਿਖਾਇਆ ਕਿ ਪਰਮੇਸ਼ੁਰ ਪਾਪੀਆਂ ਨੂੰ ਬਹੁਤ ਪਿਆਰ ਕਰਦਾ ਹੈ । ਉਹ ਉਹਨਾਂ ਨੂੰ ਮਾਫ਼ ਕਰਕੇ ਉਹਨਾਂ ਨੂੰ ਆਪਣੇ ਬੱਚੇ ਬਣਾਉਣਾ ਚਾਹੁੰਦਾ ਹੈ ।

Image

ਯਿਸੂ ਨੇ ਸਾਨੂੰ ਦੱਸਿਆ ਕਿ ਪਰਮੇਸ਼ੁਰ ਪਾਪ ਤੋਂ ਨਫ਼ਰਤ ਕਰਦਾ ਹੈ । ਜਦੋਂ ਆਦਮ ਅਤੇ ਹਵਾ ਨੇ ਪਾਪ ਕੀਤਾ ਉਸ ਦਾ ਅਸਰ ਸਾਰੀ ਔਲਾਦ ਤੇ ਪਿਆ । ਇਸ ਦੇ ਨਤੀਜੇ ਦੇ ਤੌਰ ਤੇ ਸੰਸਾਰ ਵਿੱਚ ਹਰ ਵਿਅਕਤੀ ਪਾਪੀ ਹੈ ਅਤੇ ਪਰਮੇਸ਼ੁਰ ਤੋਂ ਵੱਖ ਹੋ ਗਿਆ । ਇਸ ਲਈ ਹਰ ਕੋਈ ਪਰਮੇਸ਼ੁਰ ਦਾ ਦੁਸ਼ਮਣ ਬਣ ਗਿਆ ।

Image

ਕਿਉਂਕਿ ਪਰਮੇਸੁਰ ਨੇ ਜਗਤ ਨੂੰ ਅਜਿਹਾ ਪਿਆਰ ਕੀਤਾ ਜੋ ਉਸ ਨੇ ਆਪਣਾ ਇਕਲੋਤਾ ਪੁੱਤਰ ਬਖਸ਼ ਦਿੱਤਾ ਤਾਂ ਜੋ ਹਰੇਕ ਜੋ ਉਸ ਉੱਤੇ ਵਿਸ਼ਵਾਸ ਕਰੇ ਨਾਸ ਨਾ ਹੋਵੇ ਪਰ ਸਦੀਪਕ ਜੀਵਨ ਪਾਵੇ ।

Image

ਇਸ ਕਰਕੇ ਆਪਣੇ ਪਾਪਾਂ ਦੇ ਕਾਰਣ , ਤੁਸੀ ਦੋਸ਼ੀ ਅਤੇ ਮਰਨ ਦੇ ਹੱਕਦਾਰ ਹੋ । ਪਰਮੇਸ਼ੁਰ ਤੁਹਾਡੇ ਨਾਲ ਗੁੱਸੇ ਹੋਣਾ ਚਾਹੀਦਾ ਹੈ ਪਰ ਉਸ ਨੇ ਆਪਣਾ ਗੁੱਸਾ ਤੁਹਾਡੇ ਬਜਾਏ ਯਿਸੂ ਤੇ ਡੋਲ੍ਹ ਦਿੱਤਾ । ਜਦੋਂ ਯਿਸੂ ਦੀ ਸਲੀਬ ਤੇ ਮੌਤ ਹੋ ਗਈ ਉਹ ਤੁਹਾਡੇ ਪਾਪਾਂ ਦੀ ਸਜ਼ਾ ਸੀ ।

Image

ਯਿਸੂ ਨੇ ਕਦੇ ਵੀ ਪਾਪ ਨਹੀ ਕੀਤਾ ਪਰ ਉਹ ਨੂੰ ਸਜ਼ਾ ਅਤੇ ਸੰਸਾਰ ਵਿੱਚ ਹਰ ਵਿਅਕਤੀ ਦੇ ਪਾਪਾਂ ਨੂੰ ਦੂਰ ਕਰਨ ਲਈ ਮੁਕੰਮਲ ਕੁਰਬਾਨੀ ਦੇ ਤੌਰ ਤੇ ਮਰਨ ਲਈ ਚੁਣਿਆ ਗਿਆ । ਯਿਸੂ ਨੇ ਆਪਣੇ ਆਪ ਨੂੰ ਕੁਰਬਾਨ ਕਰ ਕੀਤਾ, ਪਰਮੇਸ਼ੁਰ ਕੋਈ ਵੀ ਪਾਪ ਮਾਫ਼ ਕਰ ਸਕਦਾ ਹੈ, ਬਹੁਤ ਭਿਆਨਕ ਪਾਪ ਵੀ ।

Image

ਚੰਗੇ ਕੰਮ ਤੁਹਾਨੂੰ ਬਚਾ ਨਹੀ ਸਕਦੇ । ਸੀ ਪਰਮੇਸ਼ੁਰ ਨਾਲ ਰਿਸ਼ਤਾ ਕਰਨ ਲਈ ਕੁਝ ਨਹੀ ਕਰ ਸਕਦੇ । ਸਿਰਫ਼ ਯਿਸੂ ਹੀ ਤੁਹਾਡੇ ਪਾਪਾਂ ਨੂੰ ਧੋ ਕੇ ਦੂਰ ਕਰ ਸਕਦਾ ਹੈ । ਤੁਹਾਨੂੰ ਵਿਸ਼ਵਾਸ ਕਰਨਾ ਚਾਹੀਦਾ ਹੈ ਯਿਸੂ ਹੀ ਪਰਮੇਸ਼ੁਰ ਦਾ ਪੁੱਤਰ ਹੈ, ਉਹ ਤਹਾਡੀ ਬਜਾਏ ਸਲੀਬ ਤੇ ਮਰ ਗਿਆ, ਪਰਮੇਸੁਰ ਨੇ ਉਸਨੂੰ ਮਰਦਿਆਂ ਵਿੱਚੋਂ ਜੀਉਂਦਾ ਕੀਤਾ ।

Image

ਪਰਮੇਸ਼ੁਰ ਉਸ ਨੂੰ ਬਚਾਏਗਾ ਜੋ ਯਿਸੂ ਤੇ ਵਿਸ਼ਵਾਸ ਕਰਦਾ ਹੈ, ਅਤੇ ਉਸ ਨੂੰ ਆਪਣੇ ਮਾਲਕ ਦੇ ਤੌਰ ਤੇ ਅਪਨਾਏਗਾ । ਪਰ ਉਹ ਕਿਸੇ ਵੀ ਵਿਅਕਤੀ ਨੂੰ ਨਹੀ ਬਚਾਏਗਾ ਜੋ ਉਸ ਤੇ ਵਿਸ਼ਵਾਸ ਨਹੀ ਕਰੇਗਾ । ਇਸ ਨਾਲ ਕੋਈ ਫ਼ਰਕ ਨਹੀ ਪੈਂਦਾ ਕਿ ਤੁਸੀ ਅਮੀਰ ਜਾਂ ਗਰੀਬ, ਆਦਮੀ ਜਾਂ ਔਰਤ, ਬਜੁਰਗ ਜਾਂ ਜਵਾਨ ਅਤੇ ਤੁਸੀ ਕਿੱਥੇ ਰਹਿੰਦੇ ਹੋ । ਪਰਮੇਸ਼ੁਰ ਤੁਹਾਨੂੰ ਪਿਆਰ ਕਰਦਾ ਹੈ ਅਤੇ ਚਾਹੁੰਦਾ ਹੈ ਕਿ ਤੁਸੀ ਯਿਸੂ ਵਿੱਚ ਵਿਸ਼ਵਾਸ ਕਰੋ ਜਿਸ ਕਰਕੇ ਉਸ ਨਾਲ ਤੁਹਾਡਾ ਰਿਸ਼ਤਾ ਮਜਬੂਤ ਹੋ ਸਕੇ ।

Image

ਯਿਸੂ ਤੁਹਾਨੂੰ ਸੱਦਾ ਦਿੰਦਾ ਹੈ ਉਸ ਵਿੱਚ ਵਿਸ਼ਵਾਸ ਕਰੋ ਅਤੇ ਬਪਤਿਸਮਾ ਲਵੋ । ਕੀ ਤੁਹਾਨੂੰ ਵਿਸ਼ਵਾਸ ਹੈ ਕਿ ਯਿਸੂ ਹੀ ਮਸੀਹਾ ਹੈ, ਪਰਮੇਸ਼ੁਰ ਦਾ ਇਕਲੋਤਾ ਪੁੱਤਰ ? ਕੀ ਤੁਸੀ ਵਿਸ਼ਵਾਸ ਕਰਦੇ ਹੋ ਕਿ ਤੁਸੀ ਇੱਕ ਪਾਪੀ ਹੋ ਅਤੇ ਪਰਮੇਸ਼ੁਰ ਤੋਂ ਸਜ਼ਾ ਦੇ ਲਈ ਹੱਕਦਾਰ ਹੋ ? ਕੀ ਤੁਸੀ ਵਿਸ਼ਵਾਸ ਕਰਦੇ ਹੋ ਕਿ ਯਿਸੂ ਸਾਡੇ ਪਾਪਾਂ ਨੂੰ ਦੂਰ ਕਰਨ ਲਈ ਸਲੀਬ ਤੇ ਮਰ ਗਿਆ ?

Image

ਜੇ ਤੁਸੀ ਵਿਸ਼ਵਾਸ ਕਰਦੇ ਹੋ ਕਿ ਯਿਸੂ ਨੇ ਸਾਡੇ ਲਈ ਇਹ ਕੀਤਾ, ਤੁਸੀ ਇੱਕ ਮਸੀਹੀ ਹੋ ! ਪਰਮੇਸ਼ੁਰ ਨੇ ਤੁਹਾਨੂੰ ਸ਼ਤਾਨ ਦੇ ਹਨੇਰੇ ਦੇ ਰਾਜ ਵਿੱਚੋਂ ਬਾਹਰ ਕੱਢ ਲਿਆ ਅਤੇ ਪਰਮੇਸ਼ੁਰ ਦੇ ਚਾਨਣ ਦੇ ਰਾਜ ਵਿੱਚ ਪਾ ਦਿੱਤਾ ਹੈ । ਪਰਮੇਸ਼ੁਰ ਨੇ ਤੁਹਾਡੇ ਕੰਮ ਕਰਨ ਦੇ ਪੁਰਾਣੇ ਪਾਪੀ ਤਰੀਕਿਆਂ ਨੂੰ ਲੈ ਲਿਆ ਅਤੇ ਤੁਹਾਨੂੰ ਕੰਮ ਕਰਨ ਦੇ ਨਵੇਂ ਧਰਮੀ ਤਰੀਕੇ ਦਿੱਤੇ ।

Image

ਜੇਕਰ ਤੁਸੀ ਇੱਕ ਮਸੀਹੀ ਹੋ, ਪਰਮੇਸ਼ੁਰ ਨੇ ਯਿਸੂ ਦੇ ਬਲੀਦਾਨ ਦੁਆਰਾ ਤਹਾਡੇ ਪਾਪਾਂ ਨੂੰ ਮਾਫ਼ ਕੀਤਾ । ਹੁਣ, ਪਰਮੇਸ਼ੁਰ ਤੁਹਾਨੂੰ ਦੁਸ਼ਮਣ ਦੀ ਬਜਾਏ ਆਪਣਾ ਇੱਕ ਦੋਸਤ ਸਮਝਦਾ ਹੈ ।

Image

ਜੇ ਤੁਸੀ ਪਰਮੇਸ਼ੁਰ ਦੇ ਦੋਸਤ ਹੋ ਅਤੇ ਯਿਸੂ ਦੇ ਸੇਵਕ ਹੋ, ਤਾਂ ਤੁਸੀ ਯਿਸੂ ਦੀਆਂ ਸਿੱਖਿਆਵਾਂ ਦੀ ਪਾਲਣਾ ਕਰਨਾ ਚਾਹੋਗੇ । ਜੇਕਰ ਤੁਸੀ ਇੱਕ ਮਸੀਹੀ ਹੋ, ਪਰ ਤੁਹਾਨੂੰ ਅਜੇ ਵੀ ਪਾਪ ਕਰਨ ਲਈ ਉਕਸਾਇਆ ਜਾਵੇਗਾ । ਪਰ ਪਰਮੇਸ਼ੁਰ ਵਫ਼ਾਦਾਰ ਹੈ ਅਤੇ ਤੁਹਾਨੂੰ ਕਹਿੰਦਾ ਹੈ ਜੇਕਰ ਤੁਸੀ ਆਪਣੇ ਪਾਪਾਂ ਦਾ ਇਕਰਾਰ ਕਰਦੇ ਹੋ, ਉਹ ਤੁਹਾਨੂੰ ਮਾਫ਼ ਕਰੇਗਾ । ਉਹ ਤੁਹਾਨੂੰ ਪਾਪ ਦੇ ਵਿਰੁੱਧ ਲੜਨ ਦੀ ਤਾਕਤ ਦਿੰਦਾ ਹੈ ।

Image

ਪਰਮੇਸ਼ੁਰ ਤੁਹਾਨੰ ਪ੍ਰਾਰਥਨਾ ਕਰਨ ਲਈ, ਉਸ ਦੇ ਬਚਨ ਦਾ ਅਧਿਐਨ ਕਰਨ ਲਈ, ਦੁਸਰੇ ਮਸੀਹੀਆਂ ਨਾਲ ਮਿਲ ਕੇ ਉਸ ਦੀ ਭਗਤੀ ਕਰਨ ਲਈ, ਅਤੇ ਉਸ ਨੇ ਤੁਹਾਡੇ ਲਈ ਕੀ ਕੁਝ ਕੀਤਾ ਹੈ ਹੋਰ ਲੋਕਾਂ ਨੂੰ ਦੱਸਣ ਲਈ ਤੁਹਾਨੂੰ ਕਹਿੰਦਾ ਹੈ । ਇਹ ਸਭ ਗੱਲਾਂ ਤੁਹਾਡੇ ਉਸ ਨਾਲ ਡੂੰਘੇ ਰਿਸ਼ਤੇ ਨੂੰ ਬਣਾਉਣ ਵਿੱਚ ਮਦਦ ਕਰਦੀਆਂ ਹਨ ।

ਬਾਈਬਲ ਦੀ ਕਹਾਣੀ: ਰੋਮੀਆਂ ਨੂੰ //3:21-26, 5:1-11; ਯੂਹੰਨਾ 3:16; ਮਰਕੁਸ 16:16; ਕੁਲੁੱਸੀਆਂ ਨੂੰ 1:13-14; 2 ਕੁਰਿੰਥੀਆਂ ਨੂੰ 5:17-21; 1 ਯੂਹੰਨਾ __1:5-10//

50. ਯਿਸੂ ਦੀ ਵਾਪਸੀ

Image

ਲਗਭਗ 2,000 ਸਾਲ ਪਹਿਲਾਂ, ਸੰਸਾਰ ਭਰ ਵਿੱਚ ਬਹੁਤ ਜਿਆਦਾ ਲੋਕਾਂ ਨੇ ਯਿਸੂ ਮਸੀਹਾ ਦੀ ਖ਼ੁਸ਼ ਖ਼ਬਰੀ ਬਾਰੇ ਸੁਣਿਆ । ਕਲੀਸਿਆ ਵੱਧ ਰਹੀਆਂ ਸਨ । ਯਿਸੂ ਨੇ ਵਾਅਦਾ ਕੀਤਾ ਉਹ ਸੰਸਾਰ ਦੇ ਅੰਤ ਤੇ ਵਾਪਸ ਆਵੇਗਾ । ਉਹ ਅਜੇ ਵੀ ਵਾਪਸ ਨਹੀ ਆਇਆ ਪਰ ਉਹ ਆਪਣਾ ਵਾਅਦਾ ਪੂਰਾ ਕਰੇਗਾ ।

Image

ਜਿਵੇਂ ਅਸੀ ਯਿਸੂ ਦੇ ਵਾਪਸ ਆਣ ਦੀ ਉਡੀਕ ਕਰ ਰਹੇ ਹਾਂ ਪਰਮੇਸ਼ੁਰ ਚਾਹੁੰਦਾ ਹੈ ਕਿ ਸਾਨੂੰ ਪਵਿੱਤਰ ਤਰੀਕੇ ਨਾਲ ਜੀਵਨ ਬਤੀਤ ਕਰਨਾ ਚਾਹੀਦਾ ਹੈ ਜਿਸ ਨਾਲ ਉਸ ਨੂੰ ਆਦਰ ਮਿਲੇ । ਉਹ ਇਹ ਵੀ ਚਾਹੁੰਦਾ ਹੈ ਕਿ ਅਸੀ ਉਸ ਦੇ ਰਾਜ ਬਾਰੇ ਹੋਰ ਲੋਕਾਂ ਨੂੰ ਦੱਸੀਏ । ਜਦੋਂ ਯਿਸੂ ਧਰਤੀ ਤੇ ਰਹਿ ਰਿਹਾ ਸੀ ਉਸ ਨੇ ਆਪਣੇ ਚੇਲਿਆਂ ਨੂੰ ਕਿਹਾ, ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਸੰਸਾਰ ਵਿੱਚ ਹਰ ਜਗ੍ਹਾ ਦੇ ਲੋਕਾਂ ਵਿੱਚ ਕੀਤਾ ਜਾਵੇ ਅਤੇ ਫਿਰ ਅੰਤ ਆਵੇਗਾ ।Image

ਬਹੁਤ ਸਾਰੇ ਲੋਕਾਂ ਨੇ ਅਜੇ ਵੀ ਯਿਸੂ ਬਾਰੇ ਨਹੀ ਸੁਣਿਆ । ਸਵਰਗ ਤੇ ਜਾਣ ਤੋਂ ਪਹਿਲਾਂ ਯਿਸੂ ਨੇ ਮਸੀਹੀ ਲੋਕਾਂ ਨੂੰ ਕਿਹਾ ਕਿ ਉਸ ਦਾ ਸੁਸਮਾਚਾਰ ਉਹਨਾਂ ਲੋਕਾਂ ਨੂੰ ਸੁਣਾਓ ਜਿੰਨਾਂ ਅਜੇ ਤੱਕ ਨਹੀ ਸੁਣਿਆ । ਉਸ ਨੇ ਕਿਹਾ ਜਾਓ ਅਤੇ ਸਾਰੇ ਲੋਕਾਂ ਨੂੰ ਚੇਲੇ ਬਣਾਓ ਅਤੇ ਖੇਤ ਵਾਢੀ ਲਈ ਤਿਆਰ ਹਨ ।

Image

ਯਿਸੂ ਨੇ ਇਹ ਵੀ ਕਿਹਾ ਇੱਕ ਦਾਸ ਆਪਣੇ ਮਾਲਕ ਨਾਲੋਂ ਵੱਧ ਮਹਾਨ ਨਹੀ । ਇਸ ਸੰਸਾਰ ਦੇ ਪ੍ਰਸ਼ਾਸਨ ਨੇ ਮੈਨੂੰ ਵੀ ਨਫ਼ਰਤ ਕੀਤੀ, ਉਸੇ ਤਰਾਂ ਉਹ ਮੇਰੇ ਕਾਰਣ ਤੁਹਾਨੂੰ ਤਸੀਹੇ ਦੇ ਕੇ ਮਾਰ ਦੇਣਗੇ । ਇਸ ਸੰਸਾਰ ਵਿੱਚ ਤੁਸੀ ਦੁੱਖ ਉਠਾਓਗੇ , ਪਰ ਉਤਸ਼ਾਹਿਤ ਹੋਵੋ ਕਿਉਕਿ ਮੈਂ ਸ਼ਤਾਨ ਨੂੰ ਹਰਾ ਦਿੱਤਾ ਜੋ ਇਸ ਜਗਤ ਦਾ ਰਾਜਾ ਹੈ । ਜੇ ਤੁਸੀ ਅੰਤ ਤੱਕ ਮੇਰੇ ਨਾਲ ਵਫ਼ਾਦਾਰ ਰਹੋਗੇ, ਫਿਰ ਪਰਮੇਸ਼ੁਰ ਤੁਹਾਨੂੰ ਬਚਾਏਗਾ ।

Image

ਯਿਸੂ ਨੇ ਆਪਣੇ ਚੇਲਿਆਂ ਨੂੰ ਸਮਝਾਉਣ ਲਈ ਇਕ ਕਹਾਣੀ ਦੱਸੀ ਸੰਸਾਰ ਦੇ ਅੰਤ ਤੇ ਲੋਕਾਂ ਦਾ ਕੀ ਹੋਵੇਗਾ । ਉਸ ਨੇ ਕਿਹਾ ਇੱਕ ਆਦਮੀ ਨੇ ਆਪਣੇ ਖੇਤ ਵਿੱਚ ਚੰਗਾ ਬੀਜ ਲਾਇਆ । ਜਦੋਂ ਉਹ ਸੁੱਤਾ ਪਿਆ ਸੀ ਉਸਦਾ ਵੈਰੀ ਆਇਆ ਅਤੇ ਉਸਦੀ ਕਣਕ ਦੇ ਨਾਲ-ਨਾਲ ਬੂਟੀ ਬੀਜ ਗਿਆ ਅਤੇ ਫਿਰ ਉਹ ਦੂਰ ਚਲਾ ਗਿਆ ।Image

ਜਦੋਂ ਪੌਦੇ ਨਿਕਲੇ ਤਾਂ ਮਨੁੱਖ ਦੇ ਸੇਵਕ ਨੇ ਕਿਹਾ ਸੁਆਮੀ ਜੀ ਤੁਸੀ ਤਾਂ ਖੇਤ ਵਿੱਚ ਚੰਗੇ ਬੀਜ ਲਾਏ ਸੀ । ਇਸ ਲਈ ਉੱਥੇ ਬੂਟੀ ਕਿਉਂ ਹੈ ? ਸੁਆਮੀ ਨੇ ਜਵਾਬ ਦਿੱਤਾ ਪੱਕਾ ਕਿਸੇ ਵੈਰੀ ਨੇ ਲਾਏ ਹਨ ।'"

Image

"ਸੇਵਕ ਨੇ ਆਪਣੇ ਮਾਲਕ ਨੂੰ ਪੁੱਛਿਆ ਸਾਨੂੰ ਬੂਟੀ ਨੂੰ ਬਾਹਰ ਕੱਢ ਦੇਣਾ ਚਾਹੀਦਾ ਹੈ ? ਸੁਆਮੀ ਨੇ ਕਿਹਾ, ਨਹੀ । ਜੇ ਤੁਸੀ ਇੰਝ ਕਰੋਗੇ, ਤਾਂ ਤੁਸੀ ਇਸ ਦੇ ਨਾਲ ਕਣਕ ਵੀ ਪੁੱਟ ਦੇਵੋਗੇ । ਵਾਢੀ ਦੀ ਉਡੀਕ ਕਰੋ ਅਤੇ ਫਿਰ ਬੂਟੀ ਨੂੰ ਸਾੜਨ ਲਈ ਢੇਰ ਵਿੱਚ ਇਕੱਠਾ ਕਰਨਾ, ਪਰ ਕਣਕ ਨੂੰ ਮੇਰੇ ਕੋਠੇ ਵਿੱਚ ਲੈ ਆਉਣਾ ।'"

Image

ਚੇਲੇ ਕਹਾਣੀ ਦਾ ਮਤਲਬ ਨਾ ਸਮਝ ਸਕੇ, ਇਸ ਲਈ ਉਹਨਾਂ ਯਿਸੂ ਨੂੰ ਕਹਾਣੀ ਸਮਝਾਉਣ ਲਈ ਕਿਹਾ । ਯਿਸੂ ਨੇ ਕਿਹਾ ਚੰਗਾ ਬੀਜ ਬੀਜਣ ਵਾਲਾ ਮਨੁੱਖ ਮਸੀਹ ਨੂੰ ਦਰਸ਼ਾਉਂਦਾ ਹੈ । ਖੇਤ ਸੰਸਾਰ ਨੂੰ ਦਰਸ਼ਾਉਂਦਾ ਹੈ । ਚੰਗਾ ਬੀਜ ਪਰਮੇਸ਼ੁਰ ਦੇ ਰਾਜ ਦੇ ਲੋਕਾਂ ਨੂੰ ਦਰਸ਼ਾਉਂਦਾ ਹੈ ।

Image

"ਜੰਗਲੀ ਬੂਟੀ ਦੁਸ਼ਟ ਨਾਲ ਸੰਬੰਧਿਤ ਲੋਕਾਂ ਨੂੰ ਦਰਸ਼ਾਉਂਦੀ ਹੈ । ਦੁਸ਼ਮਣ ਜਿਸ ਨੇ ਬੂਟੀ ਨੂੰ ਲਾਇਆ ਸੀ ਉਹ ਸ਼ਤਾਨ ਨੂੰ ਦਰਸ਼ਾਉਂਦਾ ਹੈ । ਵਾਢੀ ਦਾ ਵੇਲਾ ਜੁਗ ਦੇ ਅੰਤ ਨੂੰ ਦਰਸ਼ਾਉਂਦਾ ਹੈ ਅਤੇ ਵਾਢੀ ਕਰਨ ਵਾਲੇ ਪਰਮੇਸ਼ੁਰ ਦੇ ਦੂਤਾਂ ਨੂੰ ਦਰਸ਼ਾਉਂਦੇ ਹਨ ।"

Image

"ਜਦੋਂ ਸੰਸਾਰ ਦਾ ਅੰਤ ਹੋਵੇਗਾ, ਸਾਰੇ ਦੂਤ ਇਕੱਠੇ ਹੋਣਗੇ ਤੇ ਉਹ ਸਾਰੇ ਲੋਕਾਂ ਨੂੰ ਜੋ ਸ਼ਤਾਨ ਨਾਲ ਸੰਬੰਧਿਤ ਹਨ ਅਤੇ ਉਹਨਾਂ ਨੂੰ ਭਿਆਨਕ ਅੱਗ ਵਿੱਚ ਸੁੱਟਣਗੇ ਜਿੱਥੇ ਉਹ ਰੋਣਗੇ, ਦੰਦਾਂ ਨੂੰ ਪੀਸਣਗੇ, ਭਿਆਨਕ ਦੁੱਖ ਉਠਾਉਣਗੇ । ਤਦ ਧਰਮੀ ਲੋਕ ਆਪਣੇ ਪਿਤਾ ਪਰਮੇਸ਼ੁਰ ਦੇ ਰਾਜ ਵਿੱਚ ਸੂਰਜ ਵਰਗਾ ਚਮਕਣਗੇ ।"

Image

ਯਿਸੂ ਨੇ ਇਹ ਵੀ ਕਿਹਾ ਉਹ ਸੰਸਾਰ ਦੇ ਅੰਤ ਤੋਂ ਪਹਿਲਾਂ ਧਰਤੀ ਤੇ ਵਾਪਸ ਆਵੇਗਾ । ਉਹ ਉਸੇ ਤਰੀਕੇ ਨਾਲ ਵਾਪਸ ਆਵੇਗਾ ਜਿਸ ਤਰਾਂ ਉਹ ਛੱਡ ਕੇ ਗਿਆ ਸੀ, ਉਹ ਭੌਤਿਕ ਸਰੀਰ ਨਾਲ ਅਕਾਸ਼ ਵਿੱਚ ਬੱਦਲਾਂ ਤੇ ਆਵੇਗਾ । ਜਦੋਂ ਯਿਸੂ ਵਾਪਸ ਆਏਗਾ, ਹਰ ਮਸੀਹੀ ਜੋ ਮਰ ਚੁਕਿਆ ਹੈ ਫਿਰ ਜੀ ਉੱਠੇਗਾ ਅਤੇ ਅਸਮਾਨ ਵਿਚ ਉਸ ਨੂੰ ਮਿਲਣਗੇ ।

Image

ਫਿਰ ਉਹ ਮਸੀਹੀ ਜੋ ਅਜੇ ਵੀ ਜਿੰਦਾ ਅਕਾਸ਼ ਵਿੱਚ ਉੱਠਾਏ ਜਾਣਗੇ ਅਤੇ ਉਹਨਾਂ ਮਸੀਹੀਆਂ ਵਿੱਚ ਸ਼ਾਮਲ ਹੋਣਗੇ ਜੋ ਮੁਰਦਿਆਂਂ ਵਿੱਚੋਂ ਜੀ ਉਠੇ ਹਨ । ਉਹ ਸਾਰੇ ਉੱਥੇ ਯਿਸੂ ਦੇ ਨਾਲ ਹੋਣਗੇ । ਉਸ ਤੋਂ ਬਾਅਦ ਯਿਸੂ ਸਦਾ ਲਈ ਸੰਪੂਰਣ ਅਮਨ ਅਤੇ ਏਕਤਾ ਨਾਲ ਆਪਣੇ ਲੋਕਾਂ ਦੇ ਨਾਲ ਰਹੇਗਾ ।

Image

ਯਿਸੂ ਨੇ ਹਰ ਇੱਕ ਜੋ ਉਸ ਵਿੱਚ ਵਿਸ਼ਵਾਸ ਕਰਦਾ ਹੈ, ਉਸ ਨੂੰ ਤਾਜ ਦੇਣ ਦਾ ਵਾਅਦਾ ਕੀਤਾ ਹੈ । ਉਹ ਸਦਾ ਲਈ ਸੰਪੂਰਣ ਸਾਂਤੀ ਵਿੱਚ ਰਹਿਣਗੇ ਅਤੇ ਪਰਮੇਸ਼ੁਰ ਦੇ ਨਾਲ ਰਾਜ ਕਰਨਗੇ ।

Image

ਪਰ ਪਰਮੇਸ਼ੁਰ ਹਰ ਇੱਕ ਦਾ ਨਿਰਣਾ ਕਰੇਗਾ ਜਿਸ ਨੇ ਯਿਸੂ ਤੇ ਵਿਸ਼ਵਾਸ ਨਹੀ ਕੀਤਾ । ਉਹ ਉਹਨਾਂ ਨੂੰ ਨਰਕ ਵਿੱਚ ਸੁੱਟੇਗਾ, ਜਿੱਥੇ ਉਹ ਰੋਣਗੇ, ਆਪਣੇ ਦੰਦਾਂ ਨੂੰ ਕਰੀਚਣਗੇ ਅਤੇ ਸਦਾ ਲਈ ਕਸ਼ਟ ਭੋਗਣਗੇ । ਅੱਗ ਕਦੇ ਵੀ ਬੁਜੇਗੀ ਨਹੀ ਲਗਾਤਾਰ ਉਹਨਾਂ ਨੂੰ ਸਾੜ ਦੀ ਰਹੇਗੀ ਅਤੇ ਕੀੜੇ ਉਹਨਾਂ ਨੂੰ ਖਾਣਾ ਕਦੇ ਵੀ ਬੰਦ ਨਹੀ ਕਰਨਗੇ ।

Image

ਜਦੋਂ ਯਿਸੂ ਵਾਪਸ ਆਏਗਾ, ਉਹ ਸ਼ਤਾਨ ਨੂੰ ਅਤੇ ਉਸ ਦੇ ਰਾਜ ਨੂੰ ਪੁਰੀ ਤਰਾਂ ਤਬਾਹ ਕਰ ਦੇਵੇਗਾ । ਉਹ ਸ਼ੈਤਾਨ ਨੂੰ ਨਰਕ ਵਿੱਚ ਸੁੱਟ ਦੇਵੇਗਾ ਜਿੱਥੇ ਉਹ ਸਦਾ ਲਈ ਸੜੇਗਾ, ਉਹਨਾਂ ਨੂੰ ਵੀ ਜਿੰਨਾਂ ਸ਼ੈਤਾਨ ਦੀ ਪਾਲਣਾ ਕੀਤੀ ਬਜਾਏ ਪਰਮੇਸ਼ੁਰ ਦੀ ਆਗਿਆ ਮੰਨਣ ਦੇ ।

Image

ਆਦਮ ਅਤੇ ਹਵਾ ਨੇ ਪਰਮੇਸ਼ੁਰ ਦਾ ਕਹਿਣਾ ਨਾ ਮੰਨਿਆ ਅਤੇ ਇਸ ਸੰਸਾਰ ਵਿੱਚ ਪਾਪ ਨੂੰ ਲਿਆਂਦਾ, ਇਸ ਕਰਕੇ ਪਰਮੇਸ਼ੁਰ ਨੇ ਉਹਨਾਂ ਨੂੰ ਸਰਾਪ ਦਿੱਤਾ ਅਤੇ ਤਬਾਹ ਕਰਨ ਦਾ ਫੈਸਲਾ ਕੀਤਾ । ਪਰ ਕੁਝ ਦਿਨ ਪਰਮੇਸ਼ੁਰ ਇੱਕ ਨਵਾਂ ਸਵਰਗ ਅਤੇ ਨਵੀਂ ਧਰਤੀ ਨੂੰ ਬਣਾਏਗਾ ਜੋ ਕਿ ਸੰਪੂਰਣ ਹੈ ।

Image

ਯਿਸੂ ਅਤੇ ਉਸ ਦੇ ਲੋਕ ਨਵੀਂ ਧਰਤੀ ਤੇ ਰਹਿਣਗੇ ਅਤੇ ਉਹ ਸਦਾ ਲਈ ਹਰ ਚੀਜ਼ ਤੇ ਰਾਜ ਕਰਨਗੇ । ਉਹ ਹਰ ਅੱਥਰੂ ਪੂੰਝ ਦੇਵੇਗਾ ਅਤੇ ਕੋਈ ਹੋਰ ਦੁੱਖ , ਉਦਾਸੀ , ਰੋਣਾ , ਬਦੀ , ਦਰਦ ਅਤੇ ਮੌਤ ਉਥੇ ਨਹੀ ਹੋਣਗੇ । ਯਿਸੂ ਅਮਨ ਅਤੇ ਇਨਸਾਫ਼ ਨਾਲ ਆਪਣੇ ਰਾਜ ਤੇ ਸਾਸਨ ਕਰੇਗਾ ਅਤੇ ਉਹ ਹਮੇਸ਼ਾ ਲਈ ਆਪਣੇ ਲੋਕਾਂ ਨਾਲ ਰਹੇਗਾ ।

ਬਾਈਬਲ ਦੀ ਕਹਾਣੀ: ਮੱਤੀ //24:14 ; 28:18 ; ਯੂਹੰਨਾ 15:20 , 16:33 ; ਪਰਕਾਸ਼ ਦੀ ਪੋਥੀ 2:10 ; ਮੱਤੀ 13 : 24-30 , 36-42 ; 1 ਥੱਸਲੁਲੀਕੀਆਂ 4: 13-5 : 11 ; ਯਾਕੂਬ 1:12 ; ਮੱਤੀ 22:13 ; ਪਰਕਾਸ਼ ਦੀ ਪੋਥੀ __20:10 , 21 : 1-22 : 21 //