02-01
ਬਾਗ
ਪੌਦੇ ਅਤੇ ਦਰੱਖਤਾਂ ਦੇ ਇੱਕ ਖ਼ਾਸ ਇੱਕਠ ਨੂੰ ਪਰਮੇਸ਼ੁਰ ਨੇ ਆਦਮ ਅਤੇ ਹਵਾ ਦੇ ਰਹਿਣ ਲਈ ਤਿਆਰ ਕੀਤਾ ਸੀ ਤਾਂ ਕਿ ਉਹ ਇਹਨਾਂ ਤੋਂ ਖਾਣ | ਇਹ ਬਿਲਕੁੱਲ ਉਹੀ ਸ਼ਬਦ ਹੋਣਾ ਚਾਹੀਦਾ ਹੈ ਜੋ 01-11 ਵਿੱਚ ਇਸਤੇਮਾਲ ਕੀਤਾ ਗਿਆ ਸੀ | ਧਿਆਨ ਦੇਵੋ ਤੁਸੀਂ ਇਸ ਨੂੰ ਉੱਥੇ ਕਿਸ ਤਰ੍ਹਾਂ ਅਨੁਵਾਦ ਕੀਤਾ ਹੈ |
ਪਰਮੇਸ਼ੁਰ ਨਾਲ ਗੱਲਾਂ ਕੀਤੀਆਂ
ਸ਼ਬਦ “ਗੱਲਾਂ” ਉਹੀ ਸ਼ਬਦ ਹੋਣਾ ਚਾਹੀਦਾ ਹੈ ਜੋ ਮਨੁੱਖ ਨਾਲ ਗੱਲ ਕਰਨ ਲਈ ਇਸਤੇਮਾਲ ਕੀਤਾ ਜਾਂਦਾ ਹੈ |
ਪਰਮੇਸ਼ੁਰ ਆਦਮੀ ਅਤੇ ਔਰਤ ਨਾਲ ਗੱਲ ਕਰਨ ਲਈ ਕੋਈ ਵੀ ਰੂਪ ਲੈ ਸਕਦਾ ਸੀ ਪਰ ਪਾਠ ਪ੍ਰਗਟ ਕਰਦਾ ਹੈ ਕਿ ਉਹ ਉਸ ਨਾਲ ਰੁ
ਬ
ਸ਼ਰਮ
ਉਹ ਭਾਵਨਾ ਜੋ ਇਹ ਜਾਨਣ ਤੋਂ ਆਉਂਦੀ ਹੈ ਕਿ ਅਸੀਂ ਪਾਪ ਕੀਤਾ ਹੈ ਜਾਂ ਕਿ ਅਸੀਂ ਕਿਸੇ ਤਰੀਕੇ ਨਾਲ ਗਿਰ ਗਏ | ਸੰਸਾਰ ਵਿੱਚ ਪਾਪ ਆਉਣ ਤੋਂ ਪਹਿਲਾਂ ਨੰਗੇ ਹੋਣ ਬਾਰੇ ਕੋਈ ਸ਼ਰਮ ਦੀ ਭਾਵਨਾ ਨਹੀਂ ਸੀ |
02-02
ਚਤੁਰ
ਚਲਾਕ, ਮੱਕਾਰ, ਧੋਖਾ ਦੇਣ ਦੇ ਇਰਾਦੇ ਨਾਲ |
ਸੱਪ
ਫੈਲਿਆ ਹੋਇਆ, ਪੈਰ ਰਹਿਤ ਪੇਟ ਭਰ ਰੀੰਗਣ ਵਾਲਾ ਜੰਤੂ | ਚਾਹੇ ਬਾਅਦ ਵਿੱਚ ਇਸ ਕਹਾਣੀ ਵਿੱਚ ਪ੍ਰਗਟ ਕੀਤਾ ਗਿਆ ਹੈ ਕਿ ਸੱਪ ਸ਼ੈਤਾਨ ਸੀ, ਇਸ ਸੰਦਰਭ ਵਿੱਚ ਇਸ ਤਰ੍ਹਾਂ ਨਹੀਂ ਕਿਹਾ ਜਾ ਸਕਦਾ |
ਕੀ ਸੱਚ ਮੁੱਚ ਪਰਮੇਸ਼ੁਰ ਨੇ ਤੈਨੂੰ ਕਿਹਾ
ਸੱਪ ਨੇ ਔਰਤ ਤੋਂ ਪੁੱਛਿਆ ਕਿ ਕੀ ਪਰਮੇਸ਼ੁਰ ਨੇ ਸੱਚ ਵਿੱਚ ਬਾਗ ਦੇ ਕਿਸੇ ਵੀ ਦਰੱਖਤ ਤੋਂ ਖਾਣਾ ਮਨ੍ਹਾ ਕੀਤਾ ਹੈ | ਪਰ ਸੱਪ ਬਹਾਨਾ ਹੀ ਕਰ ਰਿਹਾ ਸੀ ਕਿ ਉਹ ਨਹੀਂ ਜਾਣਦਾ ਕਿ ਪਰਮੇਸ਼ੁਰ ਨੇ ਕਿ ਕਿਹਾ ਸੀ ਕਿਉਂਕਿ ਔਰਤ ਦੇ ਮਨ ਵਿੱਚ ਸ਼ੰਕਾ ਪੈਦਾ ਕਰਨਾ ਚਾਹੁੰਦਾ ਸੀ | ਉਹ ਚਾਹੁੰਦਾ ਸੀ ਕਿ ਔਰਤ ਪਰਮੇਸ਼ੁਰ ਦੀ ਭਲਾਈ ਤੇ ਸਵਾਲ ਉਠਾਏ |
ਕਿਸੇ ਵੀ ਦਰੱਖਤ ਦਾ ਫਲ਼
ਬਾਗ ਵਿੱਚ ਲੇ ਹਰ ਇੱਕ ਦਰੱਖਤ ਦੇ ਕਈ ਕਿਸਮ ਦੇ ਫਲ਼ |
02-03
ਫਲ਼
ਅਸੀਂ ਨਹੀਂ ਜਾਣਦੇ ਕਿ ਇਹ ਕਿਸ ਪ੍ਰਕਾਰ ਦਾ ਫਲ਼ ਸੀ | ਅਸੀਂ ਸਿਰਫ਼ ਇਹੀ ਜਾਣਦੇ ਹਾਂ ਕਿ ਇਹ ਇਸ ਦਰੱਖਤ ਤੇ ਪੈਦਾ ਹੋਇਆ ਸੀ | ਅਗਰ ਸੰਭਵ ਹੈ ਤਾਂ ਬਹੁਤ ਚੰਗਾ ਹੋਵੇਗਾ ਕਿ ਅਸੀਂ ਫਲ਼ ਲਈ ਕੋਈ ਆਮ ਸ਼ਬਦ ਇਸਤੇਮਾਲ ਕਰੀਏ ਕਿਉਂਕਿ ਇੱਥੋਂ ਕੋਈ ਵੀ ਸ਼ਬਦ ਕਿਸੇ ਖ਼ਾਸ ਕਿਸਮ ਦੇ ਫਲ਼ ਲਈ ਨਹੀਂ ਇਸਤੇਮਾਲ ਕੀਤਾ ਗਿਆ ਹੈ |
ਬੁਰੇ ਭਲੇ ਦੇ ਗਿਆਨ ਦਾ ਦਰੱਖਤ
ਔਰਤ ਬਿਲਕੁੱਲ ਸਹੀ ਸਮਝ ਗਈ ਸੀ ਕਿ ਉਹਨਾਂ ਨੂੰ ਇਸ ਇੱਕ ਦਰੱਖਤ ਤੋ ਖਾਣ ਦੀ ਮਨਜ਼ੂਰੀ ਨਹੀਂ ਹੈ ਜੋ ਉਹਨਾਂ ਨੂੰ ਬੁਰੇ ਅਤੇ ਭਲੇ ਨੂੰ ਸਮਝਣ ਦੇ ਯੋਗ ਬਣਾ ਦੇਵੇਗਾ |
ਤੁਸੀਂ ਮਰ ਜਾਵੋਂਗੇ
ਮੌਤ ਲਈ ਸਧਾਰਨ ਸ਼ਬਦ ਇਸਤੇਮਾਲ ਕਰੋ, ਵਿਅਕਤੀ ਦੀ ਸਰੀਰਕ ਜ਼ਿੰਦਗੀ ਦੇ ਅੰਤ ਲਈ | ਸ਼ਬਦ ਨੂੰ ਨਕਾਰਨ ਦੀ ਕੋਸ਼ਿਸ਼ ਨਾ ਕਰੋ ਕਿ ਮੌਤ ਸ਼ਬਦ ਕਠੋਰ ਹੈ |
02-04
ਪਰਮੇਸ਼ੁਰ ਦੀ ਤਰ੍ਹਾਂ
ਆਦਮੀ ਅਤੇ ਔਰਤ ਦੋਨੋਂ ਪਰਮੇਸ਼ੁਰ ਦੇ ਸਰੂਪ ਤੇ ਬਣਾਏ ਗਏ ਸਨ | ਸੱਪ ਸੁਝਾਓ ਦੇ ਰਿਹਾ ਹੈ ਕਿ ਔਰਤ ਹੋਰ ਵੀ ਪਰਮੇਸ਼ੁਰ ਵਰਗੀ ਹੋ ਜਾਵੇਗੀ ਜੇ ਉਹ ਬੁਰਾਈ ਨੂੰ ਸਮਝ ਜਾਵੇ | ਫਿਰ ਵੀ, ਪਰਮੇਸ਼ੁਰ ਨਹੀਂ ਚਾਹੁੰਦਾ ਸੀ ਕਿ ਉਹ ਇਸ ਗਿਆਨ ਨੂੰ ਪ੍ਰਾਪਤ ਕਰੇ |
ਬੁਰੇ ਅਤੇ ਭਲੇ ਨੂੰ ਸਮਝਣਾ
ਵਿਅਕਤੀਗਤ ਅਨੁਭਵ ਤੋਂ ਜਾਨਣਾ ਕਿ ਕਿਹੜੀਆਂ ਚੀਜ਼ਾਂ ਚੰਗੀਆਂ ਅਤੇ ਕਿਹੜੀਆਂ ਬੁਰੀਆਂ ਹਨ ਜਾਂ ਇਸ ਯੋਗ ਹੋਣਾ ਕਿ ਜਾਣ ਸਕੋ ਕਿ ਕੀ ਭਾਲ ਅਤੇ ਬੁਰਾ ਹੈ |
02-05
ਬੁੱਧੀਮਾਨ
ਔਰਤ ਚਾਹੁੰਦੀ ਸੀ ਕਿ ਉਹ ਵੀ ਸੱਪ ਦੀ ਤਰ੍ਹਾਂ ਅੰਤਰਦ੍ਰਿਸ਼ਟੀ ਅਤੇ ਸਮਝ ਪ੍ਰਾਪਤ ਕਰੇ ਅਤੇ ਜਿਵੇਂ ਪਰਮੇਸ਼ੁਰ ਵੀ ਹੈ |
ਉਸ ਦੇ ਨਾਲ ਕੌਣ ਸੀ
ਇਹ ਬਹੁਤ ਮਹੱਤਵਪੂਰਨ ਜਾਣਕਾਰੀ ਹੈ ਕਿਉਂਕਿ ਇਸ ਤਰ੍ਹਾਂ ਦਿਖਾਈ ਦਿੰਦਾ ਹੈ ਕਿ ਆਦਮੀ ਵੀ ਉੱਥੇ ਸੀ ਜਦੋਂ ਔਰਤ ਨੇ ਫਲ਼ ਖਾਣ ਲਈ ਫੈਸਲਾ ਕੀਤਾ |
02-06
ਉਹਨਾਂ ਦੀਆਂ ਅੱਖਾਂ ਖੁੱਲ੍ਹ ਗਈਆਂ
ਇਸ ਨੂੰ ਇਸ ਤਰ੍ਹਾਂ ਵੀ ਅਨੁਵਾਦ ਕੀਤਾ ਜਾ ਸਕਦਾ ਹੈ, “ਉਹਨਾਂ ਨੇ ਚੀਜ਼ਾਂ ਨੂੰ ਭਿੰਨ ਦੇਖਿਆ”| ਇਸ ਪ੍ਰਗਟੀਕਰਨ ਦਾ ਮਤਲਬ ਹੈ ਕਿ ਉਹਨਾਂ ਨੇ ਹੁਣ ਪਹਿਲੀ ਵਾਰ ਕੁਝ ਸਮਝਿਆ | ਤੁਹਾਡੀ ਭਾਸ਼ਾ ਵਿੱਚ ਸ਼ਾਇਦ ਕੁਝ ਐਸਾ ਮਿਲਦਾ ਜੁਲਦਾ ਪ੍ਰਗਟੀਕਰਨ ਹੋਵੇਗਾ ਜਿਸ ਨੂੰ ਤੁਸੀਂ ਇਸਦਾ ਅਨੁਵਾਦ ਕਰਨ ਲਈ ਇਸਤੇਮਾਲ ਕਰ ਸਕਦੇ ਹੋ |
ਜਾਣਿਆਂ ਕਿ ਉਹ ਨੰਗੇ ਸਨ
ਆਦਮ ਅਤੇ ਹਵਾ ਦੁਆਰਾ ਪਰਮੇਸ਼ੁਰ ਦਾ ਹੁਕਮ ਤੋੜਨ ਤੋਂ ਬਾਅਦ ਉਹਨਾਂ ਨੇ ਸ਼ਰਮ ਮਹਿਸੂਸ ਕੀਤੀ ਕਿ ਨੰਗੇ ਸਨ | ਇਸੇ ਲਈ ਉਹਨਾਂ ਨੇ ਆਪਣੇ ਨੰਗੇ ਸਰੀਰਾਂ ਨੂੰ ਢੱਕਣ ਲਈ ਪੱਤੇ ਇਸਤੇਮਾਲ ਕੀਤੇ |
ਆਪਣੇ ਸਰੀਰਾਂ ਨੂੰ ਢਕਣਾ
ਆਦਮ ਅਤੇ ਹਵਾ ਨੇ ਆਪਣੇ ਆਪ ਨੂੰ ਪਰਮੇਸ਼ੁਰ ਤੋਂ ਲੁਕਾਉਣ ਲਈ ਪੱਤੇ ਇਸਤੇਮਾਲ ਕੀਤੇ |
02-07
ਪਰਮੇਸ਼ੁਰ ਚੱਲਦਾ
ਇਸ ਤਰ੍ਹਾਂ ਦਿਖਾਈ ਦਿੰਦਾ ਹੈ ਕਿ ਪਰਮੇਸ਼ੁਰ ਹਰ ਰੋਜ ਬਾਗ ਵਿੱਚ ਚੱਲਦਾ ਅਸੀਂ ਨਹੀਂ ਜਾਣਦੇ ਕਿ ਇਹ ਕਿਸ ਤਰ੍ਹਾਂ ਲੱਗਦਾ ਸੀ | ਅਗਰ ਇਹ ਸੰਭਵ ਹੈ, ਤਾਂ ਇਹ ਵਧੀਆ ਹੋਵੇਗਾ ਕਿ ਵਿਅਕਤੀ ਦੇ ਚੱਲਣ ਲਈ ਵੀ ਇਹੀ ਸ਼ਬਦ ਇਸਤੇਮਾਲ ਕੀਤਾ ਜਾਵੇ |
ਤੂੰ ਕਿੱਥੇ ਹੈਂ ?
ਪਰਮੇਸ਼ੁਰ ਪਹਿਲਾਂ ਹੀ ਇਸ ਪ੍ਰਸ਼ਨ ਦੇ ਉੱਤਰ ਨੂੰ ਜਾਣਦਾ ਸੀ | ਇਸ ਪ੍ਰਸ਼ਨ ਦਾ ਉਦੇਸ਼ ਇਹ ਸੀ ਕਿ ਆਦਮੀ ਅਤੇ ਔਰਤ ਨੂੰ ਮਜਬੂਰ ਕਰੇ ਕਿ ਉਹ ਦੱਸਣ ਕਿ ਉਹ ਕਿਉਂ ਲੁਕੇ ਹੋਏ ਸਨ |
02-08
ਕਿਸ ਨੇ ਤੁਹਾਨੂੰ ਦੱਸਿਆ ਕਿ ਤੁਸੀਂ ਨੰਗੇ ਹੋ ?
ਜਾਂ “ਕਿਸ ਤਰ੍ਹਾਂ ਤੁਸੀਂ ਜਾਣਿਆ ਕਿ ਤੁਸੀਂ ਨੰਗੇ ਸੀ ?” ਪਰਮੇਸ਼ੁਰ ਪਹਿਲਾਂ ਹੀ ਆਪਣੇ ਸਾਰੇ ਪ੍ਰਸ਼ਨਾਂ ਦੇ ਉੱਤਰ ਜਾਣਦਾ ਹੈ |
ਇਹ ਸਵਾਲ ਅਤੇ ਅਗਲੇ ਸਵਾਲ ਪੁੱਛ ਕੇ ਪਰਮੇਸ਼ੁਰ ਆਦਮ ਨੂੰ ਮੌਕਾ ਦੇ ਰਿਹਾ ਸੀ ਕਿ ਉਹ ਆਪਣੀ ਅਣ
ਆਗਿਆਕਾਰੀ ਦੇ ਪਾਪ ਨੂੰ ਮੰਨ ਲਵੇ | ਨੰਗੇ ਹੋਣਾ ਪਾਪ ਨਹੀਂ ਸੀ | ਪਰਮੇਸ਼ੁਰ ਨੇ ਉਹਨਾਂ ਨੂੰ ਉਸੇ ਤਰੀਕੇ ਨਾਲ ਹੀ ਬਣਾਇਆ ਸੀ | ਨੰਗੇ ਹੋਣ ਬਾਰੇ ਉਹਨਾਂ ਦਾ ਗਿਆਨ ਉਹਨਾਂ ਦੀ ਸਮੱਸਿਆ ਸੀ | ਉਹਨਾਂ ਦੀ ਸ਼ਰਮ ਦਿਖਾ ਰਹੀ ਸੀ ਕਿ ਉਹਨਾਂ ਨੇ ਪਾਪ ਕੀਤਾ ਹੈ |
ਉਸ ਨੇ ਮੈਨੂੰ ਫਲ਼ ਦਿੱਤਾ
ਆਪਣੀ ਅਣ
ਤੂੰ ਕੀ ਕੀਤਾ ਹੈ ?
ਜਾਂ “ਤੂੰ ਇਹ ਕਿਉਂ ਕੀਤਾ ?” ਪਰਮੇਸ਼ੁਰ ਪਹਿਲਾਂ ਹੀ ਇਸ ਸਵਾਲ ਦਾ ਉੱਤਰ ਜਾਣਦਾ ਸੀ | ਇਹ ਸਵਾਲ ਪੁੱਛਦੇ ਹੋਏ, ਉਹ ਔਰਤ ਨੂੰ ਮੌਕਾ ਦੇ ਰਿਹਾ ਸੀ ਕਿ ਉਹ ਆਪਣੇ ਗਲਤੀ ਨੂੰ ਮੰਨ ਲਵੇ | ਉਹ ਇਹ ਵੀ ਕਹਿਣਾ ਚਾਹੁੰਦਾ ਸੀ ਕਿ ਉਸ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀ |
ਸੱਪ ਨੇ ਮੈਨੂੰ ਠੱਗ ਲਿਆ
ਸੱਪ ਨੇ ਉਸਨੂੰ ਧੋਖਾ ਦਿੱਤਾ ਜਾਂ ਉਸ ਨੂੰ ਕੁਰਾਹੇ ਪਾ ਦਿੱਤਾ | ਉਸ ਨੇ ਉਸ ਨਾਲ ਝੂਠ ਬੋਲਿਆ | ਇਹ ਸ਼ਬਦ ਨਾ ਇਸਤੇਮਾਲ ਕਰੀਏ ਕਿ ਉਸ ਨੇ ਔਰਤ ਉੱਤੇ ਮੰਤਰ ਬੋਲੇ ਜਾਂ ਜਾਦੂ ਪਾ ਲਿਆ |
ਆਪਣੀ ਅਣ
ਆਗਿਆਕਾਰੀ ਤੋਂ ਤੌਬਾ ਕਰਨ ਅਤੇ ਪਰਮੇਸ਼ੁਰ ਪ੍ਰਤੀ ਅਣ
02-09
ਤੂੰ ਸਰਾਪੀ ਹੈ
ਇਸ ਦਾ ਇਸ ਤਰ੍ਹਾਂ ਵੀ ਅਨੁਵਾਦ ਕੀਤਾ ਜਾ ਸਕਦਾ ਹੈ, “ਮੈਂ ਤੈਨੂੰ ਸਰਾਪ ਦਿੰਦਾ ਹਾਂ” ਜਾਂ “ਤੈਨੂੰ ਵੱਡਾ ਨੁਕਸਾਨ ਹੋਵੇਗਾ|” ਐਸਾ ਸ਼ਬਦ ਇਸਤੇਮਾਲ ਨਾ ਕਰੋ ਜੋ ਜਾਦੂ ਲਈ ਵਰਤਿਆ ਜਾਂਦਾ ਹੈ |
ਇੱਕ ਦੂਸਰੇ ਨੂੰ ਨਫ਼ਰਤ
ਔਰਤ ਸੱਪ ਨੂੰ ਨਫ਼ਰਤ ਕਰੇਗੀ ਅਤੇ ਸੱਪ ਔਰਤ ਨੂੰ ਨਫਤਰ ਕਰੇਗੀ | ਔਰਤ ਦੀ ਸੰਤਾਨ ਵੀ ਸੱਪ ਦੀ ਸੰਤਾਨ ਨੂੰ ਨਫ਼ਰਤ ਕਰੇਗੀ ਅਤੇ ਸੱਪ ਦੀ ਸੰਤਾਨ ਵੀ ਔਰਤ ਦੀ ਸੰਤਾਨ ਨੂੰ ਨਫ਼ਰਤ ਕਰੇਗੀ
ਔਰਤ ਦੀ ਸੰਤਾਨ
ਉਸ ਦੀ ਪੀੜ੍ਹੀ ਵਿੱਚੋਂ ਕਿਸੇ ਖ਼ਾਸ ਵੱਲ ਇਸ਼ਾਰਾ |
ਤੇਰੇ ਸਿਰ ਨੂੰ ਕੁਚਲਣਾ
ਔਰਤ ਦੀ ਸੰਤਾਨ, ਸੱਪ ਦੀ ਸੰਤਾਨ ਦਾ ਸਿਰ ਕੁਚਲੇਗੀ |
ਅੱਡੀ ਨੂੰ ਡੰਗ ਮਾਰਨਾ
ਸੱਪ ਦੀ ਸੰਤਾਨ, ਔਰਤ ਦੀ ਸੰਤਾਨ ਦੀ ਅੱਡੀ ਨੂੰ ਡੰਗ ਮਾਰੇਗੀ |
02-10
ਬੱਚੇ ਜਣਨਾ ਬਹੁਤ ਦੁੱਖਦਾਇਕ
ਕੁਝ ਭਾਸ਼ਾਵਾਂ ਵਿੱਚ ਇਸ ਨੂੰ ਕਿਰਿਆ ਦੇ ਰੂਪ ਵਿੱਚ ਪ੍ਰਗਟ ਕਰਨ ਦੀ ਲੋੜ ਹੈ | ਤੁਸੀਂ ਕਹਿ ਸਕਦੇ ਹੋ, “ਜਦੋਂ ਤੂੰ ਬੱਚੇ ਪੈਦਾ ਕਰੇਂਗੀ ਮੈਂ ਤੇਰੀ ਪੀੜਾ ਨੂੰ ਬਹੁਤ ਜ਼ਿਆਦਾ ਵਧਾ ਦੇਵਾਂਗਾ |”
02-11
ਧਰਤੀ ਸਰਾਪੀ ਹੈ
ਆਦਮ ਦੀ ਅਣ ਖਾਣ ਲਈ ਭੋਜਨ ਉਗਾਉਣ ਲਈ ਆਦਮ ਨੂੰ ਕਠਿਨ ਮਿਹਨਤ ਕਰਨ ਦੀ ਜਰੂਰਤ ਸੀ |
ਤੂੰ ਮਰੇਂਗਾ
ਉਹਨਾਂ ਦੀ ਅਣ ਆਤਮਿਕ ਮੌਤ ਸਾਡੀ ਪਰਮੇਸ਼ੁਰ ਤੋਂ ਅਲੱਗ ਤਾਈ ਹੈ | ਸਰੀਰਕ ਮੌਤ ਸਾਡੀ ਸਰੀਰ ਤੋਂ ਅਲੱਗ ਤਾਈ ਹੈ |
ਮਿੱਟੀ ਵਿੱਚ ਮੁੜਨਾ
ਪਰਮੇਸ਼ੁਰ ਨੇ ਆਦਮ ਨੂੰ ਮਿੱਟੀ ਜਾਂ ਭੂਮੀ ਤੋਂ ਬਣਾਇਆ ਅਤੇ ਉਸਨੂੰ ਜ਼ਿੰਦਗੀ ਦਿੱਤੀ | ਪਾਪ ਦੇ ਨਤੀਜੇ ਵਜੋਂ, ਉਸਦੀ ਜ਼ਿੰਦਗੀ ਉਸ ਤੋਂ ਲਈ ਜਾਵੇਗੀ ਅਤੇ ਉਸ ਦੀ ਦੇਹ ਸੜ ਜਾਵੇਗੀ ਅਤੇ ਮਿੱਟੀ ਵਿੱਚ ਮਿਲ ਜਾਵੇਗੀ |
ਹਵਾ, ਜਿਸ ਦਾ ਮਤਲਬ “ਜ਼ਿੰਦਗੀ ਦੇਣ ਵਾਲੀ”
ਪਰਮੇਸ਼ੁਰ ਨੇ ਆਦਮ ਅਤੇ ਹਵਾ ਨੂੰ ਜ਼ਿੰਦਗੀ ਦਿੱਤੀ ਅਤੇ ਇਹ ਬੱਚੇ ਪੈਦਾ ਕਰਨ ਨਾਲ ਹਰ ਵਿਅਕਤੀ ਤਕ ਪੁਹੰਚਾਈ ਗਈ |
ਸਾਰੇ ਲੋਕਾਂ ਦੀ ਮਾਂ
ਇਸ ਦਾ ਮਤਲਬ ਕਿ ਉਹ ਸਾਰੇ ਲੋਕਾਂ ਦੀ ਇਸਤਰੀ ਪੂਰਵਜ ਹੋਵੇਗੀ | ਕੁਝ ਭਾਸ਼ਾਵਾਂ ਇਸ ਤਰ੍ਹਾਂ ਕਹਿੰਦਿਆਂ ਹਨ, “ਉਹ ਸਾਰੇ ਲੋਕਾਂ ਦੀ ਦਾਦੀ ਮਾਂ ਹੋਵੇਗੀ |”
02-12
ਭਲੇ ਬੁਰੇ ਦਾ ਗਿਆਨ ਪ੍ਰਾਪਤ ਕਰਨ ਨਾਲ ਸਾਡੇ ਵਰਗੇ
ਇੱਥੇ ਇਹ ਵਾਕ ਇਸ਼ਾਰਾ ਕਰਦੇ ਹਨ ਕਿ ਆਦਮ ਅਤੇ ਹਵਾ ਇੱਕ ਨਵੇਂ ਤਰੀਕੇ ਨਾਲ ਪਰਮੇਸ਼ੁਰ ਵਰਗੇ ਹੋਣਗੇ | ਕਿਉਂਕਿ ਉਹਨਾਂ ਨੇ ਪਾਪ ਕੀਤਾ ਸੀ, ਇਸ ਲਈ ਉਹ ਬੁਰਾਈ ਤੋਂ ਜਾਣੂ ਸਨ ਅਤੇ ਬੁਰਾਈ ਦਾ ਅਨੁਭਵ ਕਰ ਸਕਦੇ ਸਨ | ਤੁਸੀਂ ਕਹਿ ਸਕਦੇ ਹੋ, “ਕਿਉਂਕਿ ਹੁਣ ਉਹ ਦੋਨੋਂ ਬੁਰੇ ਅਤੇ ਭਲੇ ਬਾਰੇ ਜਾਣਦੇ ਸਨ |”
ਫਲ਼
ਖ਼ਾਸ ਕਿਸਮ ਦਾ ਫਲ਼ ਪ੍ਰਗਟ ਨਹੀਂ ਕੀਤਾ ਗਿਆ, ਇਸ ਲਈ ਇਹ ਚੰਗਾ ਹੈ ਕਿ ਇਸ ਫਲ਼ ਲਈ ਆਮ ਸ਼ਬਦ ਦਾ ਇਸਤੇਮਾਲ ਕੀਤਾ ਜਾਵੇ |
ਜ਼ਿੰਦਗੀ ਦਾ ਦਰੱਖਤ
ਇਹ ਇੱਕ ਵਾਸਤਵਿਕ ਦਰੱਖਤ ਸੀ ਜਿਸਨੂੰ ਫਲ਼ ਲੱਗੇ ਸਨ | ਦੇਖੋ 01-11. ਅਗਰ ਵਿਅਕਤੀ ਇਸ ਤੋਂ ਖਾ ਲੈਂਦਾ ਉਹ ਲਗਾਤਾਰ ਜਿਉਂਦਾ ਰਹਿੰਦਾ ਅਤੇ ਕਦੇ ਨਾ ਮਰਦਾ |
ਇੱਕ ਬਾਈਬਲ ਕਹਾਣੀ ਵਿੱਚੋਂ
ਇਹ ਹਵਾਲੇ ਕੁਝ ਬਾਈਬਲਾਂ ਤੋਂ ਥੋੜ੍ਹਾ ਭਿੰਨ ਹੋ ਸਕਦੇ ਹਨ |