14-01
ਬੱਦਲ਼ ਦਾ ਖੰਬਾ
ਦੇਖੋ ਤੁਸੀਂ ਇਸ ਵਾਕ ਦਾ 12-02 ਵਿੱਚ ਕਿਸ ਤਰ੍ਹਾਂ ਅਨੁਵਾਦ ਕੀਤਾ ਹੈ |
14-02
(ਇਸ ਢਾਂਚੇ ਲਈ ਕੋਈ ਟਿੱਪਣੀਨਹੀਂ ਹੈ)
14-03
ਪਿੱਛਾ ਛੁਡਾਓ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਦੇਸ਼ ਵਿੱਚੋਂ ਬਾਹਰ ਕੱਢੋ” ਜਾਂ “ਦੇਸ਼ ਵਿੱਚੋਂ ਹਟਾ ਦਿਓ|”
ਉਹਨਾਂ ਨਾਲ ਸ਼ਾਂਤੀ ਨਾ ਬਣਾਓ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਉਹਨਾਂ ਦੇ ਵਿਚਕਾਰ ਜਾਂ ਉਹਨਾਂ ਦੇ ਨਾਲ ਸ਼ਾਂਤੀ ਨਾਲ ਨਾ ਰਹੋ”, ਜਾਂ “ਉਹਨਾਂ ਨਾਲ ਸ਼ਾਂਤੀ ਨਾਲ ਰਹਿਣ ਲਈ ਵਾਅਦਾ ਨਾ ਕਰੋ”
ਉਹਨਾਂ ਨਾਲ ਵਿਆਹ ਨਾ ਕਰੋ
ਪਰਮੇਸ਼ੁਰ ਨਹੀਂ ਚਾਹੁੰਦਾ ਸੀ ਕਿ ਕੋਈ ਵੀ ਇਸਰਾਏਲੀ ਕਿਸੇ ਕਨਾਨੀ ਨਾਲ ਵਿਆਹ ਕਰੇ |
ਤੁਸੀਂ ਉਹਨਾਂ ਦੀਆਂ ਮੂਰਤੀਆਂ ਦੀ ਪੂਜਾ ਕਰੋਗੇ
ਜੇ ਇਸਰਾਏਲੀ ਕਨਾਨੀਆਂ ਦੇ ਮਿੱਤਰ ਬਣ ਗਏ ਅਤੇ ਉਹਨਾਂ ਦੇ ਬੁੱਤਾਂ ਨੂੰ ਨਾ ਤੋੜਿਆ, ਤਾਂ ਉਹ ਪਰਮੇਸ਼ੁਰ ਦੀ ਬਜਾਇ ਮੂਰਤੀਆਂ ਦੀ ਪੂਜਾ ਕਰਨ ਲਈ ਅਜਮਾਇਸ਼ ਵਿੱਚ ਪੈ ਜਾਣਗੇ | ਤੁਸੀਂ ਕਹਿ ਸਕਦੇ ਹੋ, “ਤੁਸੀਂ ਬੰਦਗੀ ਕਰਨਾ ਬੰਦ ਕਰ ਦਿਓਗੇ” ਇਸ ਨੂੰ ਸਾਫ਼ ਕਰਨ ਲਈ ਕਿ ਤੁਹਾਡਾ ਕਨਾਨੀਆਂ ਦੇ ਨਿਕਟ ਰਹਿਣ ਦੇ ਨਤੀਜੇ ਵਜੋਂ ਤੁਸੀਂ ਉਹਨਾਂ ਦੇ ਤਰੀਕੇ ਸਿੱਖ ਜਾਓਗੇ |
14-04
ਦੇਸ਼ ਦੀ ਸੂਹ ਲੈਣੀ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ ਦੇਸ਼ ਦੀ ਖੁਫੀਆ ਜਾਣਕਾਰੀ ਲੈਣੀ” ਜਾਂ “ਗੁਪਤ ਤੌਰ ਤੇ ਦੇਸ਼ ਬਾਰੇ ਜਾਨਣਾ|” ਇਹਨਾਂ ਸੂਹ ਲੈਣ ਵਾਲਿਆਂ ਦਾ ਇੱਕ ਕੰਮ ਹੋਰ ਸੀ ਕਿ ਕਿਸ ਕਿਸਮ ਦਾ ਭੋਜਨ ਦੇਸ਼ ਉਗਾ ਸਕਦਾ ਹੈ |
ਕਨਾਨੀਆਂ ਬਾਰੇ ਸੂਹ ਲੈਣੀ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਗੁਪਤ ਤੌਰ ਤੇ ਕਨਾਨ ਦੇ ਲੋਕਾਂ ਬਾਰੇ ਜਾਣਕਾਰੀ ਲੈਣੀ” ਜਾਂ, “ਗੁਪਤ ਤੌਰ ਤੇ ਕਨਾਨੀਆਂ ਬਾਰੇ ਜਾਨਣਾ|”
ਦੇਖਣਾ ਕਿ ਕੀ ਉਹ ਤਕੜੇ ਹਨ ਜਾਂ ਕਮਜ਼ੋਰ ਹਨ
ਉਹ ਜਾਨਣਾ ਚਾਹੁੰਦੇ ਸਨ ਕਿ ਕੀ ਕਨਾਨੀ ਉਹਨਾਂ ਨਾਲ ਲੜਨ ਨੂੰ ਤਿਆਰ ਹਨ ਜਾਂ ਨਹੀਂ | ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਇਹ ਪਤਾ ਕਰਨਾ ਕਿ ਕਨਾਨੀ ਸੈਨਾਂ ਕਿੰਨੀ ਤਕੜੀ ਹੈ|”
14-05
ਉਹ ਵਾਪਸ ਆਏ
ਉਹ ਉੱਥੇ ਵਾਪਸ ਆਏ ਜਿੱਥੇ ਬਾਕੀ ਦੇ ਇਸਰਾਏਲੀ ਉਹਨਾਂ ਦਾ ਇੰਤਜ਼ਾਰ ਕਰਦੇ ਸਨ, ਬਿਲਕੁਲ ਕਨਾਨ ਦੀ ਹੱਦ ਤੋਂ ਬਾਹਰ |
ਸ਼ਹਿਰ ਬਹੁਤ ਮਜ਼ਬੂਤ ਹਨ
ਸ਼ਹਿਰਾਂ ਦੇ ਚਾਰੋਂ ਤਰਫ਼ ਮਜ਼ਬੂਤ ਦੀਵਾਰਾਂ ਹਨ, ਇਸ ਲਈ ਇਸਰਾਏਲੀਆਂ ਨੂੰ ਉਹਨਾਂ ਉੱਤੇ ਹਮਲਾ ਕਰਨ ਲਈ ਬਹੁਤ ਮੁਸ਼ਕਲ ਹੋਵੇਗਾ |
ਲੋਕ ਬਲਵਾਨ ਹਨ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਲੋਕ ਸਾਡੇ ਮੁਕਾਬਲੇ ਦੈਂਤਾਂ ਦੀ ਤਰ੍ਹਾਂ ਹਨ” ਜਾਂ “ਲੋਕ ਸਾਡੇ ਨਾਲੋਂ ਜ਼ਿਆਦਾ ਲੰਬੇ ਅਤੇ ਤਕੜੇ ਹਨ!”
14-06
ਅਸੀਂ ਸੱਚ
ਮੁੱਚ ਉਹਨਾਂ ਨੂੰ ਹਰਾ ਸਕਦੇ ਹਾਂ!
ਪਰਮੇਸ਼ੁਰ ਸਾਡੇ ਲਈ ਲੜੇਗਾ
ਇਹਨਾਂ ਦੋ ਕਥਨਾਂ ਦਾ ਆਪਸ ਵਿੱਚ ਰਿਸ਼ਤਾ ਦਿਖਾਉਣ ਲਈ, ਇਹ ਕਹਿਣਾ ਬਹੁਤ ਜ਼ਰੂਰੀ ਹੈ, “ਅਸੀਂ ਸੱਚ
ਪਰਮੇਸ਼ੁਰ ਸਾਡੇ ਲਈ ਲੜੇਗਾ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਦਾ ਹੈ, “ ਪਰਮੇਸ਼ੁਰ ਸਾਡੇ ਨਾਲ ਹੋ ਕੇ ਲੜੇਗਾ ਅਤੇ ਉਹਨਾਂ ਨੂੰ ਹਰਾਉਣ ਲਈ ਮਦਦ ਕਰੇਗਾ!” ਇਸ ਸਾਫ਼ ਕਰਦਾ ਹੈ ਕਿ ਇਸਰਾਏਲੀ ਵੀ ਕਨਾਨੀਆਂ ਦੇ ਵਿਰੁੱਧ ਲੜਨਗੇ |
14-07
ਕਿਉਂ ਤੂੰ ਸਾਨੂੰ ਲੈ ਕੇ ਆਇਆ
ਇਹ ਸਹੀ ਸਵਾਲ ਨਹੀਂ ਸੀ | ਇਸ ਤਰੀਕੇ ਨਾਲ ਕਈ ਭਾਸ਼ਾਵਾਂ ਕਹਿੰਦੀਆਂ ਹਨ , “ਤੈਨੂੰ ਨਹੀਂ ਚਾਹੀਦਾ ਸੀ ਕਿ ਤੂੰ ਸਾਨੂੰ ਲਿਆਉਂਦਾ |”
ਇਹ ਭੈੜੀ ਜਗ੍ਹਾ
ਉਹ ਕਨਾਨ ਨੂੰ “ਭੈੜਾ” ਸਮਝਦੇ ਸਨ ਕਿਉਂਕਿ ਉਹ ਸਮਝਦੇ ਸਨ ਕਿ ਇਹ ਬਹੁਤ ਖਤਰਨਾਕ ਹੈ ਕਿ ਉਹ ਮਾਰੇ ਜਾਣਗੇ |
ਇਸ ਦੀ ਬਜਾਇ ਕਿ ਇਸ ਲੜਾਈ ਵਿੱਚ ਮਾਰੇ ਜਾਈਏ ਅਤੇ ਸਾਡੀਆਂ ਪਤਨੀਆਂ ਅਤੇ ਬੱਚੇ ਗੁਲਮ ਬਣਨ ਜਾਣ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਜੇ ਅਸੀਂ ਕਨਾਨੀਆਂ ਦੇ ਵਿਰੁੱਧ ਲੜਾਂਗੇ, ਉਹ ਸਾਨੂੰ ਮਰਦਾਂ ਨੂੰ ਮਾਰ ਦੇਣਗੇ ਅਤੇ ਸਾਡੀਆਂ ਪਤਨੀਆਂ ਅਤੇ ਬੱਚਿਆਂ ਨੂੰ ਜ਼ੋਰ ਨਾਲ ਗੁਲਾਮ ਬਣਾ ਲੈਣਗੇ |”
14-08
ਤੱਕ ਆਏ
ਪਰਮੇਸ਼ੁਰ ਇੱਕ ਵਿਅਕਤੀ ਦੇ ਰੂਪ ਵਿੱਚ ਪ੍ਰਗਟ ਨਹੀਂ ਹੋਇਆ, ਪਰ ਕਿਸੇ ਹੋਰ ਰੂਪ ਵਿੱਚ ਆਇਆ ਕਿ ਆਪਣੀ ਮਹਿਮਾ ਅਤੇ ਸ਼ਕਤੀ ਨੂੰ ਪ੍ਰਗਟ ਕਰੇ |
ਜੰਗਲ ਵਿੱਚ ਘੁੰਮਣਾ
ਪਰਮੇਸ਼ੁਰ ਲੋਕਾਂ ਨੂੰ ਜੰਗਲ ਵਿੱਚ ਇੱਧਰ ਉੱਧਰ ਘੁਮਾਵੇਗਾ ਬਿਨਾ ਕਿਸੇ ਮੰਜਿਲ ਦੇ ਜਦ ਤੱਕ ਉਹ ਸਭ ਬਾਲਕ ਜਿਹਨਾਂ ਨੇ ਉਸ ਦੇ ਵਿਰੁੱਧ ਵਿਦਰੋਹ ਕੀਤਾ ਮਰ ਨਹੀਂ ਜਾਂਦੇ |
14-09
ਉਹ ਪਾਪ ਕਰ ਚੁੱਕੇ ਸਨ
ਸ਼ਾਇਦ ਇਸ ਵਿੱਚ ਜੋੜਨਾ ਜ਼ਰੂਰੀ ਹੈ, “ਕਨਾਨ ਦੇ ਲੋਕਾਂ ਉੱਤੇ ਜਿੱਤ ਪਾਉਣ ਲਈ ਪਰਮੇਸ਼ੁਰ ਦੀ ਆਗਿਆ ਨਾ ਮੰਨਣ ਦੁਆਰਾ ਉਹ ਪਾਪ ਕਰ ਚੁੱਕੇ ਸਨ |”
ਮੂਸਾ ਨੇ ਉਹਨਾਂ ਨੂੰ ਨਾ ਜਾਣ ਲਈ ਚੇਤਾਵਨੀ ਦਿੱਤੀ
ਇਸ ਦਾ ਮਤਲਬ ਕਿ ਮੂਸਾ ਨੇ ਉਹਨਾਂ ਨੂੰ ਕਨਾਨੀਆਂ ਦੇ ਵਿਰੁੱਧ ਲੜਨ ਲਈ ਨਾ ਜਾਣ ਲਈ ਕਿਹਾ ਕਿਉਂਕਿ ਅਗਰ ਉਹ ਗਏ ਤਾਂ ਉਹ ਬਹੁਤ ਵੱਡੇ ਖਤਰੇ ਵਿੱਚ ਹੋਣਗੇ |
ਪਰਮੇਸ਼ੁਰ ਉਹਨਾਂ ਦੇ ਨਾਲ ਨਹੀਂ ਸੀ
ਦੂਸਰੇ ਸ਼ਬਦਾਂ ਵਿੱਚ , ਪਰਮੇਸ਼ੁਰ ਉਹਨਾਂ ਦੇ ਨਾਲ ਉਹਨਾਂ ਦੀ ਮਦਦ ਲਈ ਨਹੀਂ ਹੋਵੇਗਾ | ਇਸਰਾਏਲੀਆਂ ਦੀ ਅਣਆਗਿਆਕਾਰੀ ਦੇ ਕਾਰਨ ਪਰਮੇਸ਼ੁਰ ਨੇ ਉਹਨਾਂ ਤੋਂ ਆਪਣੀ ਹਜੂਰੀ, ਸੁਰੱਖਿਆ ਅਤੇ ਸ਼ਕਤੀ ਹਟਾ ਲਈ ਸੀ |
ਪਰ ਉਹਨਾਂ ਨੇ ਉਸ ਦੀ ਨਾ ਸੁਣੀ
ਉਹਨਾਂ ਨੇ ਮੂਸਾ ਦਾ ਹੁਕਮ ਨਾ ਮੰਨਿਆ | ਫਿਰ ਵੀ ਉਹ ਕਨਾਨੀਆਂ ਉੱਤੇ ਹਮਲਾ ਕਰਨ ਲਈ ਚਲੇ ਗਏ |
14-10
ਪਰਮੇਸ਼ੁਰ ਇਸ ਯੁੱਧ ਵਿੱਚ ਉਹਨਾਂ ਨਾਲ ਨਹੀਂ ਗਿਆ
ਦੂਸਰੇ ਸ਼ਬਦਾਂ ਵਿੱਚ , ਪਰਮੇਸ਼ੁਰ ਨੇ ਇਸ ਲੜਾਈ ਵਿੱਚ ਉਹਨਾਂ ਦੀ ਮਦਦ ਨਹੀਂ ਕੀਤੀ |
ਕਨਾਨੀਆਂ ਤੋਂ ਪਿੱਛਾ ਭੂਆਂ ਲਿਆ
ਉਹਨਾਂ ਨੇ ਕਨਾਨ ਛੱਡ ਦਿੱਤਾ ਅਤੇ ਪਿੱਛੇ ਜੰਗਲ ਵਿੱਚ ਉੱਥੇ ਗਏ ਜਿੱਥੇ ਉਹ ਰਹਿੰਦੇ ਸਨ |
ਜੰਗਲ ਵਿੱਚ ਘੁੰਮਦੇ ਰਹੇ
ਉਹ ਜੰਗਲ ਵਿੱਚ ਰਹੇ ਅਤੇ ਉਸ ਵੱਡੀ ਅਤੇ ਸੁੱਕੀ ਭੂਮੀ ਵਿੱਚ ਆਪਣੇ ਅਤੇ ਆਪਣੇ ਪਸ਼ੂਆਂ ਲਈ ਭੋਜਨ ਅਤੇ ਪਾਣੀ ਦੀ ਤਲਾਸ਼ ਲਈ ਇਕੱਠੇ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਚੱਲਦੇ ਰਹੇ |
14-11
ਪਰਮੇਸ਼ੁਰ ਨੇ ਉਹਨਾਂ ਲਈ ਪ੍ਰਦਾਨ ਕੀਤਾ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਪਰਮੇਸ਼ੁਰ ਨੇ ਉਹਨਾਂ ਨੂੰ ਸਭ ਕੁੱਝ ਦਿੱਤਾ ਜੋ ਉਹਨਾਂ ਦੇ ਖਾਣੇ, ਪਾਣੀ ਅਤੇ ਰਹਿਣ ਲਈ ਜ਼ਰੂਰੀ ਸੀ |”
ਸਵਰਗ ਤੋਂ ਰੋਟੀ, ਜੋ “ਮੰਨਾ” ਕਹਾਉਂਦਾ ਸੀ
ਇਹ ਪਤਲੀ ਅਤੇ ਰੋਟੀ ਵਰਗਾ ਭੋਜਨ ਅਕਾਸ਼ ਤੋਂ ਸਾਰੀ ਰਾਤ ਤ੍ਰੇਲ ਵਾਂਙੁ ਡਿੱਗਦਾ ਸੀ | ਉਹ ਇਸ ਨੂੰ “ਮੰਨਾ” ਕਹਿੰਦੇ ਸਨ | ਹਰ ਰੋਜ਼ ਲੋਕ ਇਸ ਮੰਨੇ ਨੂੰ ਇਕੱਠਾ ਕਰਦੇ ਅਤੇ ਇਸ ਨੂੰ ਆਪਣੇ ਭੋਜਨ ਦੀ ਤਰ੍ਹਾਂ ਪਕਾਉਂਦੇ |
ਉਸ ਨੇ ਉਹਨਾਂ ਦੇ ਡੇਰਿਆਂ ਵਿੱਚ ਬਟੇਰਿਆਂ ਦੇ ਝੁੰਡ ਵੀ ਭੇਜੇ
ਹੋਰ ਤਰੀਕੇ ਨਾਲ ਇਸ ਤਰ੍ਹਾਂ ਕਿਹਾ ਜਾ ਸਕਦਾ ਹੈ, “ਉਸ ਨੇ ਹੋਣ ਦਿੱਤਾ ਕਿ ਵੱਡੀ ਮਾਤਰਾ ਵਿੱਚ ਬਟੇਰੇ ਉਹਨਾਂ ਦੇ ਡੇਰੇ ਵਿੱਚ ਉੱਡਣ |” ਅਗਰ ਬਟੇਰੇ ਨਾਮ ਨਾ ਸਮਝਿਆ ਜਾਵੇ ਤਾ ਉਸ ਦੀ ਜਗ੍ਹਾ ਉਸ ਮਿਲਦਾ ਜੁਲਦਾ ਪੰਛੀ ਇਸਤੇਮਾਲ ਕੀਤਾ ਜਾ ਸਕਦਾ ਹੈ | ਜਾਂ ਇਸ ਦਾ ਅਨੁਵਾਦ ਇਸ ਤਰ੍ਹਾਂ ਵੀ ਹੋ ਸਕਦਾ ਹੈ, “ਵੱਡੀ ਮਾਤਰਾ ਵਿੱਚ ਸਧਾਰਨ ਅਕਾਰ ਦੇ ਪੰਛੀ”
ਉਹਨਾਂ ਦਾ ਡੇਰਾ
ਇਸਰਾਏਲੀ ਜਿਸ ਜਗ੍ਹਾ ਤੇ ਆਪਣੇ ਸੌਣ ਲਈ ਡੇਰੇ ਲਗਾਉਂਦੇ ਸਨ ਉਸ ਨੂੰ ਡੇਰਾ ਕਿਹਾ ਜਾਂਦਾ ਸੀ | ਇਮਾਰਤਾਂ ਦੀ ਬਜਾਇ ਤੰਬੂਆਂ ਨਾਲ ਇਹ ਇੱਕ ਸ਼ਹਿਰ ਵਾਂਙੁ ਸੀ, ਇਸ ਨੂੰ ਹੋਰ ਜਗ੍ਹਾ ਤੇ ਵੀ ਲਿਜਾਇਆ ਜਾ ਸਕਦਾ ਸੀ |
14-12
ਚਮਤਕਾਰੀ ਤਰੀਕੇ ਨਾਲ ਉਹਨਾਂ ਨੂੰ ਚੱਟਾਨ ਤੋਂ ਪਾਣੀ ਦਿੱਤਾ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਉਹ ਕਰਨ ਦੁਆਰਾ ਜੋ ਸਿਰਫ਼ ਪਰਮੇਸ਼ੁਰ ਹੀ ਕਰ ਸਕਦਾ ਹੈ, ਉਸ ਨੇ ਹੋਣ ਦਿੱਤਾ ਕਿ ਚੱਟਾਨ ਤੋਂ ਪਾਣੀ ਨਿੱਕਲੇ ਕਿ ਲੋਕ ਅਤੇ ਜਾਨਵਰ ਪਾਣੀ ਪੀਣ |”
ਪਰ ਇਸ ਸਭ ਦੇ ਵਾਬਜੂਦ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਚਾਹੇ ਪਰਮੇਸ਼ੁਰ ਨੇ ਭੋਜਨ, ਪਾਣੀ, ਕੱਪੜੇ ਅਤੇ ਉਹਨਾਂ ਦੀ ਹਰ ਜ਼ਰੂਰਤ ਨੂੰ ਪੂਰਿਆਂ ਕੀਤਾ |”
ਫਿਰ ਵੀ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਚਾਹੇ ਇਸਰਾਏਲੀ ਉਸ ਦੇ ਵਿਰੁੱਧ ਕੁੜਕੁੜਾਏ ਅਤੇ ਦੋਸ਼ ਲਾਇਆ |”
ਪਰਮੇਸ਼ੁਰ ਅਜੇ ਵੀ ਆਪਣੇ ਵਾਅਦੇ ਪ੍ਰਤੀ ਵਫ਼ਾਦਾਰ ਸੀ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਪਰਮੇਸ਼ੁਰ ਅਜੇ ਵੀ ਉਹ ਲਗਾਤਾਰ ਕਰ ਰਿਹਾ ਸੀ ਜੋ ਉਸ ਨੇ ਅਬਰਾਹਮ , ਇਸਹਾਕ ਅਤੇ ਯਾਕੂਬ ਨੂੰ ਕਿਹਾ ਸੀ ਕਿ ਉਹ ਕਰੇਗਾ |” ਉਸ ਨੇ ਉਹਨਾਂ ਦੀ ਸੰਤਾਨ ਨੂੰ ਪ੍ਰਦਾਨ ਕੀਤਾ ਜੋ ਵੀ ਉਹਨਾਂ ਨੂੰ ਜ਼ਰੂਰਤ ਸੀ ਤਾਂ ਕਿ ਉਹ ਜੀ ਸਕਣ ਅਤੇ ਇੱਕ ਵੱਡੀ ਜਾਤੀ ਬਣਨ ਅਤੇ ਆਖ਼ਿਰਕਾਰ ਕਨਾਨ ਦੇਸ਼ ਤੇ ਕਬਜਾ ਕਰਨ |
14-13
ਮੂਸਾ ਨੇ ਪਰਮੇਸ਼ੁਰ ਦਾ ਅਨਾਦਰ ਕੀਤਾ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਮੂਸਾ ਨੇ ਪਰਮੇਸ਼ੁਰ ਦੀ ਅਣਆਗਿਆਕਾਰੀ ਕੀਤੀ” ਜਾਂ “ਮੂਸਾ ਨੇ ਪਰਮੇਸ਼ੁਰ ਦੀ ਬੇਇਜਤੀ |” ਪਰਮੇਸ਼ੁਰ ਕੋਲ ਖ਼ਾਸ ਰਾਹ ਸੀ ਜੋ ਉਹ ਚਾਹੁੰਦਾ ਸੀ ਕਿ ਮੂਸਾ ਲੋਕਾਂ ਨੂੰ ਪਰਮੇਸ਼ੁਰ ਦੀ ਸ਼ਕਤੀ ਦਿਖਾਵੇ ਕਿ ਉਹ ਉਹਨਾਂ ਪ੍ਰਦਾਨ ਕਰਦਾ ਹੈ | ਜਦੋਂ ਮੂਸਾ ਨੇ ਦੂਸਰੇ ਤਰੀਕੇ ਨਾਲ ਕਰਕੇ ਪਰਮੇਸ਼ੁਰ ਦੀ ਅਣਆਗਿਆਕਾਰੀ ਕੀਤੀ ਉਸ ਨੇ ਪਰਮੇਸ਼ੁਰ ਪ੍ਰਤੀ ਇੱਜ਼ਤ ਦੀ ਘਾਟ ਨੂੰ ਪ੍ਰਗਟ ਕੀਤਾ |
ਬੋਲਣ ਦੀ ਬਜਾਇ ਉਸ ਨੇ ਚੱਟਾਨ ਨੂੰ ਸੋਟੀ ਨਾਲ ਦੋ ਵਾਰ ਮਾਰਿਆ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਮੂਸਾ ਨੇ ਚੱਟਾਨ ਨੂੰ ਬੋਲਿਆ ਨਹੀਂ; ਉਸ ਨੇ ਇਸ ਨੂੰ ਸੋਟੀ ਨਾਲ ਦੋ ਵਾਰ ਮਾਰਿਆ|”
14-14
ਜਿਹਨਾਂ ਨੇ ਪਰਮੇਸ਼ੁਰ ਵਿਰੁੱਧ ਵਿਦਰੋਹ ਕੀਤਾ ਸੀ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਜਿਹਨਾਂ ਨੇ ਪਰਮੇਸ਼ੁਰ ਦੀ ਆਗਿਆਕਾਰੀ ਕਰਨ ਲਈ ਇੰਨਕਾਰ ਕਰ ਦਿੱਤਾ ਜਦੋਂ ਪਰਮੇਸ਼ੁਰ ਨੇ ਕਿਹਾ ਕਿ ਵਾਅਦੇ ਦੇ ਦੇਸ਼ ਵਿੱਚ ਚੱਲ|”
ਲੋਕ
ਇਸ ਦਾ ਮਤਲਬ ਜੋ ਲੋਕ ਮਰ ਗਏ ਉਹਨਾਂ ਦੀ ਪੀੜ੍ਹੀ |
ਇੱਕ ਦਿਨ
ਦਾ ਮਤਲਬ “ਭਵਿੱਖ ਵਿੱਚ |”
ਇੱਕ ਹੋਰ ਮੂਸਾ ਵਰਗਾ ਨਬੀ
ਮੂਸਾ ਵਰਗਾ, ਇਹ ਮਨੁੱਖ ਇਸਰਾਏਲੀ ਹੋਵੇਗਾ, ਉਹ ਲੋਕਾਂ ਨਾਲ ਪਰਮੇਸ਼ੁਰ ਦੇ ਵਚਨ ਬੋਲੇਗਾ ਅਤੇ ਉਹ ਲੋਕਾਂ ਦੀ ਅਗਵਾਈ ਕਰੇਗਾ |
14-15
ਤੀਹ ਦਿਨ ਲਈ ਸੋਗ ਕੀਤਾ
ਤੀਹ ਦਿਨ ਲਈ ਸਾਰੇ ਇਸਰਾਏਲ ਦੇ ਲੋਕ ਰੋਂਦੇ ਅਤੇ ਚਿੱਲਾਉਂਦੇ ਰਹੇ ਕਿਉਂਕਿ ਉਹ ਬਹੁਤ ਉਦਾਸ ਸਨ ਕਿ ਮੂਸਾ ਮਰ ਚੁੱਕਿਆ ਸੀ |
ਇੱਕ ਬਾਈਬਲ ਕਹਾਣੀ, ਵਿੱਚੋਂ
ਇਹ ਹਵਾਲੇ ਕੁੱਝ ਬਾਈਬਲਾਂ ਤੋਂ ਥੋੜ੍ਹਾ ਭਿੰਨ ਹੋ ਸਕਦੇ ਹਨ |