41-01
ਅਵਿਸ਼ਵਾਸੀ ਯਹੂਦੀ ਆਗੂ
ਮਤਲਬ, “ਯਹੂਦੀ ਆਗੂ ਜੋ ਯਿਸੂ ਉੱਤੇ ਵਿਸ਼ਵਾਸ ਨਹੀਂ ਕਰਦੇ ਸਨ|”
ਉਸ ਝੂਠੇ ਯਿਸੂ ਨੇ ਕਿਹਾ,
ਇਸ ਦਾ ਅਨੁਵਾਦ ਇਸ ਤਰ੍ਹਾਂ ਵੀ ਹੋ ਸਕਦਾ ਹੈ, “ਉਹ ਵਿਅਕਤੀ, ਯਿਸੂ, ਉਸ ਨੇ ਝੂਠ ਬੋਲਿਆ ਅਤੇ ਕਿਹਾ|” ਉਹਨਾਂ ਨੇ ਇਨਕਾਰ ਕੀਤਾ ਕਿ ਯਿਸੂ ਨੇ ਪਰਮੇਸ਼ੁਰ ਦਾ ਪੁੱਤਰ ਹੁੰਦੇ ਹੋਏ ਸੱਚ ਬੋਲਿਆ ਸੀ |
ਮੁਰਦਿਆਂ ਵਿੱਚੋਂ ਜੀਅ ਉੱਠਣਾ
ਮਤਲਬ, “ਦੁਬਾਰਾ ਜੀਅ ਉੱਠਣਾ” ਜਾਂ “ਦੁਬਾਰਾ ਜੀਵਿਤ ਹੋ ਜਾਣਾ|”
41-02
ਉਹਨਾਂ ਨੇ ਰੱਖਿਆ
ਮਤਲਬ, “ਧਾਰਮਿਕ ਆਗੂਆਂ ਅਤੇ ਸਿਪਾਹੀਆਂ ਨੇ ਰੱਖਿਆ|”
ਪੱਥਰ ਉੱਤੇ ਇੱਕ ਸੀਲ
ਉਹਨਾਂ ਨੇ ਪੱਥਰ ਅਤੇ ਕਬਰ ਦੇ ਵਿਚਾਲੇ ਇੱਕ ਮੁਲਾਇਮ ਪਦਾਰਥ ਜੋ ਮਿੱਟੀ ਜਾਂ ਮੋਮ ਦੀ ਤਰ੍ਹਾਂ ਹੈ ਪਾਇਆ ਅਤੇ ਉਸ ਉੱਤੇ ਅਧਿਕਰਿਤ ਮੋਹਰ ਲਾਈ| ਅਗਰ ਕੋਈ ਵੀ ਪੱਥਰ ਨੂੰ ਹਿਲਾਏਗਾ ਤਾਂ ਪਦਾਰਥ ਟੁੱਟ ਜਾਵੇਗਾ ਅਤੇ ਦਿਖਾਵੇਗਾ ਕਿ ਕੋਈ ਕਬਰ ਦੇ ਅੰਦਰ ਗਿਆ ਹੈ | ਇਸ ਦਾ ਅਨੁਵਾਦ ਇਸ ਤਰ੍ਹਾਂ ਵੀ ਹੋ ਸਕਦਾ ਹੈ, “ਪੱਥਰ ਉੱਤੇ ਇੱਕ ਨਿਸ਼ਾਨ ਜੋ ਲੋਕਾਂ ਨੂੰ ਇਸ ਨੂੰ ਹਿਲਾਉਣ ਤੋਂ ਮਨ੍ਹਾ ਕਰਦਾ ਹੈ |
41-03
ਯਹੂਦੀਆਂ ਨੂੰ ਆਗਿਆ ਨਹੀਂ ਸੀ
ਸਬਤ ਦੇ ਦਿਨ ਦਾ ਕਾਨੂੰਨ ਯਹੂਦੀਆਂ ਨੂੰ ਦੂਰ ਜਾਣ ਅਤੇ ਕਿਸੇ ਵੀ ਪ੍ਰਕਾਰ ਦਾ ਕੰਮ ਕਰਨ ਦੀ ਆਗਿਆ ਨਹੀਂ ਦਿੰਦਾ ਸੀ |
ਦਫ਼ਨਾਉਣ ਦਾ ਇਤਰ
ਇਹ ਮਿੱਠੀ ਸੁਗੰਧ ਵਾਲੇ ਮਸਾਲਿਆਂ ਦੀ ਗੱਲ ਕਰਦਾ ਹੈ ਜੋ ਮੁਰਦੇ ਉੱਤੇ ਰੱਖੇ ਜਾਂਦੇ ਸਨ ਕਿ ਲਾਸ਼ ਦੀ ਬੁਰੀ ਦੁਰਗੰਧ ਨੂੰ ਰੋਕਣ | ਇਸ ਦਾ ਅਨੁਵਾਦ ਇਸ ਤਰ੍ਹਾਂ ਵੀ ਹੋ ਸਕਦਾ ਹੈ, “ਮਿੱਠੀ ਸੁਗੰਧੀ ਵਾਲੇ ਮਸਾਲੇ” ਜਾਂ “ਮਿੱਠੀ ਸੁਗੰਧੀ ਵਾਲਾ ਤੇਲ” ਜਾਂ “ਮਿੱਠੀ ਸੁਗੰਧੀ ਵਾਲੇ ਪੌਦੇ|”
41-04
ਇੱਕ ਵੱਡਾ ਭੂਚਾਲ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਸੀ, “ਭਿਆਨਕ ਭੂਚਾਲ ” ਜਾਂ “ਜ਼ੋਰਦਾਰ ਧਰਤੀ ਦਾ ਝੱਟਕਾ”| ਕੁੱਝ ਭਾਸ਼ਾਵਾਂ ਵਿੱਚ ਇਸ ਨੂੰ ਇਸ ਤਰ੍ਹਾਂ ਵਾਕ ਬੱਧ ਕਰਨਾ ਪਸੰਦ ਕਰਦੀਆਂ ਹਨ, “ਧਰਤੀ ਜ਼ੋਰ ਨਾਲ ਕੰਬਣ ਲੱਗ ਪਈ|”
ਉਹ ਲਿਸ਼ਕਦੀ ਬਿਜਲੀ ਵਾਂਙੁ ਚਮਕਿਆ
ਮਤਲਬ, “ਉਸਦਾ ਚਿਹਰਾ ਚਮਕਦੀ ਹੋਈ ਬਿਜਲੀ ਵਰਗਾ ਸੀ |”
ਮੁਰਦਾ ਵਿਅਕਤੀ ਦੀ ਤਰ੍ਹਾਂ ਜ਼ਮੀਨ ਤੇ ਡਿੱਗ ਪਏ
ਉਹ ਮਰੇ ਨਹੀਂ ਸਨ ਪਰ ਉਹ ਮੁਰਦਿਆਂ ਦੀ ਤਰ੍ਹਾਂ ਹਿੱਲ ਸ਼ਾਇਦ ਉਹ ਰੋਸ਼ਨੀ ਕਾਰਨ ਬੇਹੋਸ਼ ਹੋ ਗਏ | ਇਸ ਨੂੰ ਸਾਫ਼ ਕਰਨ ਲਈ, ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਅਚਾਨਕ ਧਰਤੀ ਉੱਤੇ ਡਿੱਗ ਪਏ ਅਤੇ ਹਿੱਲੇ ਵੀ ਨਹੀਂ|”
41-05
ਨਾ ਡਰੋ
ਮਤਲਬ, “ਡਰਨਾ ਬੰਦ ਕਰੋ”| ਬਿਜਲੀ ਵਾਂਙੁ ਚਮਕਦਾ ਦੂਤ ਇੱਕ ਡਰਾਉਣ ਵਾਲਾ ਦ੍ਰਿਸ਼ ਸੀ !
ਉਹ ਮੁਰਦਿਆਂ ਵਿੱਚੋਂ ਜੀਅ ਉੱਠਿਆ ਹੈ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਉਹ ਦੁਬਾਰਾ ਜੀਵਨ ਵਿੱਚ ਆ ਗਿਆ ਹੈ |”
41-06
ਉਹ ਤੁਹਾਡੇ ਅੱਗੇ ਗਲੀਲ ਨੂੰ ਜਾਵੇਗਾ
ਮਤਲਬ, “ਉਹ ਤੁਹਾਨੂੰ ਗਲੀਲ ਵਿੱਚ ਮਿਲੇਗਾ” ਜਾਂ “ਜਦੋਂ ਤੁਸੀਂ ਉੱਥੇ ਪਹੁੰਚੋਗੇ ਉਹ ਗਲੀਲ ਵਿੱਚ ਹੋਵੇਗਾ”| “ਤੁਸੀਂ” ਇੱਥੇ ਇਹ ਬਹੁ ਵਚਨ ਹੈ, ਜਿਸ ਵਿੱਚ ਚੇਲੇ ਅਤੇ ਦੂਸਰੇ ਲੋਕ ਵੀ ਸ਼ਾਮਲ ਹਨ |
41-07
ਡਰ ਅਤੇ ਵੱਡੇ ਅਨੰਦ ਨਾਲ ਭਰਪੂਰ
ਮਤਲਬ, “ਡਰ ਅਤੇ ਵੱਡੇ ਅਨੰਦ ਦੀ ਭਾਵਨਾ ਦੋਹਾਂ ਦਾ ਅਨੁਭਵ ਕਰ ਰਹੀਆਂ ਸਨ |”
ਖ਼ੁਸ਼ੀ ਦੀ ਖ਼ਬਰ
ਇਸ ਦਾ ਅਨੁਵਾਦ ਇਸ ਤਰ੍ਹਾਂ ਵੀ ਹੋ ਸਕਦਾ ਹੈ, “ਖ਼ੁਸ਼ੀ ਦੀ ਖ਼ਬਰ ਸੀ ਕਿ ਯਿਸੂ ਦੁਬਾਰਾ ਫਿਰ ਜੀਊਂਦਾ ਹੋ ਗਿਆ ਹੈ |” ਇਹ ਖ਼ੁਸ਼ੀ ਦੀ ਖ਼ਬਰ ਉਸ ਸੱਚਿਆਈ ਦਾ ਹਵਾਲਾ ਦਿੰਦੀ ਹੈ ਕਿ ਯਿਸੂ ਮੁਰਦਿਆਂ ਵਿੱਚੋਂ ਜੀਵਿਤ ਹੋ ਗਿਆ |
41-08
ਮੈਂ ਨੂੰ ਦੇਖਣਗੇ
ਮਤਲਬ, “ਮੈਂ ਨੂੰ ਮਿਲਣਗੇ” ਜਾਂ “ਮੇਰੇ ਨਾਲ ਮਿਲ ਸਕਦੇ ਹਨ”|
ਇੱਕ ਬਾਈਬਲ ਕਹਾਣੀ, ਵਿੱਚੋਂ
ਇਹ ਹਵਾਲੇ ਕੁੱਝ ਬਾਈਬਲਾਂ ਤੋਂ ਥੋੜ੍ਹਾ ਵੱਖਰੇ ਹੋ ਸਕਦੇ ਹਨ |