Punjabi: OBS translationNotes

Updated ? hours ago # views See on DCS Draft Material

30-01

ਇਕਾਂਤ ਜਗ੍ਹਾ

ਇਹ ਇੱਕ ਐਸੀ ਜਗ੍ਹਾ ਦੀ ਗੱਲ ਕਰਦਾ ਹੈ ਜਿੱਥੇ ਬਹੁਤ ਘੱਟ ਲੋਕ ਹੋਣ ਜਿੱਥੇ ਆਪਣੇ ਆਪ ਵਿੱਚ ਰਿਹਾ ਜਾ ਸਕੇ |

30-02

ਪਹੁੰਚੇ

ਮਤਲਬ, “ਝੀਲ ਦੇ ਦੂਸਰੇ ਪਾਰ ਪਹੁੰਚੇ ” ਜਾਂ “ਉੱਥੇ ਪਹੁੰਚੇ |”

30-03

ਔਰਤਾਂ ਅਤੇ ਬੱਚਿਆਂ ਨੂੰ ਨਹੀਂ ਗਿਣਿਆ ਗਿਆ

ਮਤਲਬ, “ਉਹਨਾਂ ਨਾਲ ਜਿਹੜੇ ਬੱਚੇ ਅਤੇ ਔਰਤਾਂ ਸਨ ਉਹਨਾਂ ਨੂੰ ਨਹੀਂ ਗਿਣਿਆ” ਜਾਂ “ਮਰਦਾਂ ਦੇ ਨਾਲ ਔਰਤਾਂ ਅਤੇ ਬੱਚੇ ਵੀ ਸਨ|” ਹੋਰ ਤਰੀਕੇ ਨਾਲ ਇਸ ਤਰ੍ਹਾਂ ਵੀ ਅਨੁਵਾਦ ਹੋ ਸਕਦਾ ਹੈ, “ਇਸ ਦੇ ਨਾਲ ਨਾਲ, ਉੱਥੇ ਬਹੁਤ ਸਾਰੇ ਬੱਚੇ ਅਤੇ ਔਰਤਾਂ ਵੀ ਸਨ|” ਯਿਸੂ ਲਈ, ਮਤਲਬ, “ਯਿਸੂ ਨੂੰ ਇਸ ਦਾ ਪਤਾ ਸੀ” ਜਾਂ “ਯਿਸੂ ਸਮਝ ਗਏ ਸਨ|”

ਬਿਨਾ ਅਯਾਲੀ ਦੇ ਭੇਡਾਂ

ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਸੱਟ ਖਾਣ ਯੋਗ ਅਤੇ ਗੁਆਚੇ ਹੋਏ, ਜਿਵੇਂ ਭੇਡਾਂ ਅਯਾਲੀ ਦੀ ਦੇਖ ਭਾਲ ਤੋਂ ਬਿਨਾ ਹੋਣ|”

30-04

ਦਿਨ ਦੇ ਅੰਤ ਵਿੱਚ

ਇਸ ਦਾ ਅਨੁਵਾਦ ਇਸ ਤਰ੍ਹਾਂ ਵੀ ਹੋ ਸਕਦਾ ਹੈ, “ਜਦੋਂ ਲੱਗ

ਲੋਕਾਂ ਨੂੰ ਭੇਜ

ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਕਿਰਪਾ ਕਰਕੇ ਲੋਕਾਂ ਨੂੰ ਕਹਿ ਕਿ ਲੋਕ ਨਗਰ ਨੂੰ ਜਾਣ” ਜਾਂ “ਕੀ ਨਹੀਂ ਚਾਹੀਦਾ ਕਿ ਤੂੰ ਲੋਕਾਂ ਨੂੰ ਕਹੇ ਕਿ ਉਹ ਕਿਤੇ ਜਾਣ?” ਜਾਂ “ਲੋਕਾਂ ਨੂੰ ਨਗਰ ਵਿੱਚ ਜਾਣ ਦੇ |” ਪੱਕਾ ਕਰੋ ਕਿ ਇਹ ਇੱਕ ਨਮਰ ਬੇਨਤੀ ਦਿਖਾਈ ਦੇਵੇ ਨਾ ਕਿ ਹੁਕਮ|

30-05

ਅਸੀਂ ਕਿਸ ਤਰ੍ਹਾਂ ਕਰ ਸਕਦੇ ਹਾਂ ?

ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਅਸੀਂ ਇਹ ਨਹੀਂ ਕਰ ਸਕਦੇ!” ਜਾਂ “ਇਸ ਤਰ੍ਹਾਂ ਕਰਨਾ ਅਸੰਭਵ ਹੈ!” ਚੇਲੇ ਕੋਈ ਅਸਲ ਸਵਾਲ ਨਹੀਂ ਪੁੱਛ ਰਹੇ ਸਨ | ਇਸ ਦੀ ਬਜਾਇ ਉਹ ਜ਼ੋਰ ਨਾਲ ਪ੍ਰਗਟ ਕਰ ਰਹੇ ਸਨ ਕਿ ਉਹ ਨਹੀਂ ਸੋਚਦੇ ਕਿ ਇਹ ਸੰਭਵ ਹੈ|

30-06

(ਇਸ ਢਾਂਚੇ ਲਈ ਕੋਈ ਟਿੱਪਣੀਨਹੀਂ ਹੈ)

30-07

(ਇਸ ਢਾਂਚੇ ਲਈ ਕੋਈ ਟਿੱਪਣੀਨਹੀਂ ਹੈ)

30-08

ਰੋਟੀ ਅਤੇ ਮੱਛੀ ਤੋੜੀ

ਮਤਲਬ, “ਰੋਟੀ ਅਤੇ ਮੱਛੀ ਦੇ ਟੁੱਕੜੇ ਕੀਤੇ|”

ਇਹ ਕਦੀ ਖ਼ਤਮ ਨਹੀਂ ਹੋਇਆ

ਹੋਰ ਤਰੀਕੇ ਨਾਲ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ, “ਉੱਥੇ ਹਮੇਸ਼ਾ ਜ਼ਿਆਦਾ ਹੀ ਬਚਿਆ|”

ਰੱਜ ਗਏ

ਮਤਲਬ, “ਅੱਗੇ ਤੋਂ ਭੁੱਖੇ ਨਹੀਂ ਸਨ” ਜਾਂ “ਹੋਰ ਭੁੱਖੇ ਨਹੀਂ ਸਨ |”

30-09

ਇੱਕ ਬਾਈਬਲ ਕਹਾਣੀ, ਵਿੱਚੋਂ

ਇਹ ਹਵਾਲੇ ਕੁੱਝ ਬਾਈਬਲਾਂ ਤੋਂ ਥੋੜ੍ਹਾ ਭਿੰਨ ਹੋ ਸਕਦੇ ਹਨ |