Punjabi: OBS translationNotes

Updated ? hours ago # views See on DCS Draft Material

46-01

ਉਹਨਾਂ ਲੋਕਾਂ ਦੇ ਕੱਪੜਿਆਂ ਦੀ ਰਾਖੀ ਕੀਤੀ ਜਿਹਨਾਂ ਨੇ ਇਸਤੀਫਾਨ ਨੂੰ ਮਾਰਿਆ ਸੀ

45-06 ਨੂੰ ਦੇਖੋ |

ਘਰੋ ਘਰ

ਮਤਲਬ, “ਬਹੁਤ ਘਰਾਂ ਵਿੱਚ |”

ਦੰਮਿਸਕ

ਦੰਮਿਸਕ ਹੁਣ ਸੀਰੀਆ ਦੀ ਰਾਜਧਾਨੀ ਹੈ | ਸੌਲੁਸ ਦੇ ਦਿਨਾਂ ਵਿੱਚ ਇਹ ਸ਼ਹਿਰ ਰੋਮੀ ਸਾਮਰਾਜ ਦਾ ਹਿੱਸਾ ਸੀ | ਉੱਥੇ ਜਿਆਦਾ ਤਰ ਲੋਕ ਯਹੂਦੀ ਨਹੀਂ ਸਨ, ਪਰ ਕੁੱਝ ਯਹੂਦੀ ਸਨ ਅਤੇ ਕੁੱਝ ਮਸੀਹੀ ਵੀ ਰਹਿੰਦੇ ਸਨ |

46-02

ਆਪਣੇ ਮਾਰਗ ਵਿੱਚ

ਮਤਲਬ, “ਆਪਣੀ ਯਾਤਰਾ ਤੇ|”

46-03

(ਇਸ ਢਾਂਚੇ ਲਈ ਕੋਈ ਵੀ ਟਿੱਪਣੀ ਨਹੀਂ ਹੈ)

46-04

ਪਰ ਹਨਾਨਿਯਾਹ ਨੇ ਕਿਹਾ

ਇਹ ਨਹੀਂ ਪਤਾ ਕਿ ਸ਼ਬਦ “ਪਰ” ਕਿਉਂ ਇੱਥੇ ਇਸਤੇਮਾਲ ਕੀਤਾ ਗਿਆ ਹੈ, ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਸੀ, “ਪਰ ਹਨਾਨਿਯਾਹ ਡਰ ਗਿਆ ਸੀ, ਇਸ ਲਈ ਉਸ ਨੇ ਕਿਹਾ|”

ਪਰਮੇਸ਼ੁਰ ਨੇ ਉਸ ਨੂੰ ਉੱਤਰ ਦਿੱਤਾ

ਇਸ ਦਾ ਅਨੁਵਾਦ ਇਸ ਤਰ੍ਹਾਂ ਵੀ ਹੋ ਸਕਦਾ ਹੈ, “ਹਨਾਨਿਯਾਹ ਨੂੰ ਯਕੀਨ ਦਿਵਾਉਣ ਲਈ, ਪਰਮੇਸ਼ੁਰ ਨੇ ਕਿਹਾ” ਪੱਕਾ ਕਰਨ ਲਈ ਪਰਮੇਸ਼ੁਰ ਨੇ ਇਹ ਕਿਹਾ|

ਮੇਰੇ ਨਾਮ ਦੀ ਘੋਸ਼ਣਾ ਕਰਨ ਲਈ

ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਮੇਰੇ ਬਾਰੇ ਵਿੱਚ ਸਿਖਾਉਣ ਲਈ” ਜਾਂ “ਮੈਂ ਨੂੰ ਪਹਿਚਾਣ ਬਨਾਉਣ ਲਈ”|

ਮੇਰੇ ਨਾਮ ਲਈ

ਮਤਲਬ, “ਮੇਰੇ ਲਈ” ਜਾਂ “ਮੇਰੇ ਵਾਸਤੇ” ਜਾਂ “ਕਿਉਂਕਿ ਉਹ ਮੇਰੀ ਸੇਵਾ ਕਰਦਾ ਹੈ” ਜਾਂ “ਕਿਉਂਕਿ ਉਹ ਦੂਸਰਿਆਂ ਨੂੰ ਮੇਰੇ ਬਾਰੇ ਸਿਖਾਉਂਦਾ ਹੈ|”

46-05

ਇੱਥੇ

ਮਤਲਬ, “ਦੰਮਿਸਕ ਵਿੱਚ ”

ਆਪਣੀ ਦਰਿਸ਼ਟੀ ਦੁਬਾਰਾ ਲੈ

ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਦੁਬਾਰਾ ਦੇਖਣ ਦੇ ਯੋਗ ਹੋ|”

ਉਸ ਦਾ ਬਲ ਵਾਪਸ ਆਇਆ

ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਉਹ ਦੁਬਾਰਾ ਤਕੜਾ ਹੋ ਗਿਆ” ਜਾਂ “ਉਸ ਨੇ ਚੰਗਾ ਮਹਿਸੂਸ ਕੀਤਾ|”

46-06

ਉਸੇ ਸਮੇਂ

ਇਸ ਦਾ ਅਨੁਵਾਦ ਇਸ ਤਰ੍ਹਾਂ ਵੀ ਹੋ ਸਕਦਾ ਹੈ, “ਇੱਕ ਦਮ” ਜਾਂ “ਤਦ ”

ਯਹੂਦੀਆਂ ਨਾਲ ਤਰਕ ਕੀਤੀ

ਇਸ ਦਾ ਅਨੁਵਾਦ ਇਸ ਤਰ੍ਹਾਂ ਵੀ ਹੋ ਸਕਦਾ ਹੈ, “ਯਿਸੂ ਵਿੱਚ ਵਿਸ਼ਵਾਸ ਕਰਨ ਲਈ ਯਹੂਦੀਆਂ ਨੂੰ ਚੰਗੀਆਂ ਦਲੀਲਾਂ ਦਿੱਤੀਆਂ” ਜਾਂ “ਯਹੂਦੀਆਂ ਨਾਲ ਪ੍ਰਭਾਵਸ਼ਾਲੀ ਤਰੀਕੇ ਨਾਲ ਬੋਲਿਆ|”

46-07

ਸ਼ਹਿਰ ਦੇ ਦਰਵਾਜੇ

ਦੀਵਾਰ ਕੀਤੇ ਸ਼ਹਿਰ ਦੇ ਅੰਦਰ ਆਉਣ ਅਤੇ ਬਾਹਰ ਜਾਣ ਲਈ ਦਰਵਾਜੇ ਆਮ ਤੌਰ ਤੇ ਮਾਰਗ ਹੁੰਦੇ ਸਨ |

ਉਸ ਨੂੰ ਟੋਕਰੀ ਵਿੱਚ ਪਾ ਕੇ ਸ਼ਹਿਰ ਦੀ ਦੀਵਾਰ ਤੋਂ ਹੇਠਾਂ ਉਤਾਰ ਦਿੱਤਾ

ਹੋਰ ਤਰੀਕੇ ਨਾਲ ਇਸ ਤਰ੍ਹਾਂ ਕਿਹਾ ਜਾ ਸਕਦਾ ਹੈ, “ਇੱਕ ਵੱਡੀ ਟੋਕਰੀ ਵਿੱਚ ਬੈਠਣ ਲਈ ਉਸ ਦੀ ਮਦਦ ਕੀਤੀ ਅਤੇ ਉਸੇ ਸਮੇਂ ਤ ਉਸ ਨੂੰ ਸ਼ਹਿਰ ਦੀ ਦੀਵਾਰ ਦੇ ਹੇਠਾਂ ਉਤਾਰ ਦਿੱਤਾ|”

46-08

ਸੌਲੁਸ ਨੂੰ ਗ੍ਰਹਿਣ ਕੀਤਾ

ਮਤਲਬ, “ਵਿਸ਼ਵਾਸ ਕੀਤਾ ਕਿ ਸੌਲੁਸ ਵੀ ਯਿਸੂ ਵਿੱਚ ਇੱਕ ਵਿਸ਼ਵਾਸੀ ਹੈ|”

46-09

ਅੰਤਾਕੀਆ ਦਾ ਸ਼ਹਿਰ

ਇਹ ਇੱਕ ਪੁਰਾਤਨ ਸ਼ਹਿਰ ਸੀ ਜੋ ਅੱਜ ਦੇ ਤੁਰਕੀ ਦੇਸ ਦੇ ਬਿਲਕੁਲ ਦੱਖਣੀ ਭਾਗ ਵਿੱਚ ਸਥਿੱਤ ਸੀ ਜੋ ਸੀਰੀਆ ਦੀ ਸਰਹੱਦ ਦੇ ਨੇੜੇ ਅਤੇ ਮੈਂ ਡੀਟੇਰੀਅਨ ਸਾਗਰ ਦੇ ਨੇੜੇ ਹੈ |

ਇਹ ਯਰੂਸ਼ਲਮ ਉੱਤਰ

ਪੂਰਬ ਵਿੱਚ ਲੱਗ

ਕਲੀਸੀਆ ਨੂੰ ਤਕੜਾ ਕਰਨਾ

ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਆਤਮਿਕ ਤੌਰ ਤੇ ਮਜਬੂਤੀ ਵਿੱਚ ਵਧਣ ਲਈ ਕਲੀਸੀਆ ਦੀ ਮਦਦ ਕਰਨਾ” ਜਾਂ “ਵਿਸ਼ਵਾਸੀਆਂ ਦੀ ਮਦਦ ਕਰਨਾ ਕਿ ਉਹ ਯਿਸੂ ਵਿੱਚ ਆਪਣੇ ਵਿਸ਼ਵਾਸ ਵਿੱਚ ਮਜ਼ਬੂਤ ਹੋਣ|”

46-10

ਇੱਕ ਦਿਨ

ਇਹ ਵਾਕ ਇੱਕ ਘਟਨਾ ਦੀ ਜਾਣਕਾਰੀ ਦਿੰਦਾ ਹੈ ਜੋ ਅਤੀਤ ਵਿੱਚ ਹੋਈ ਨਾ ਕਿ ਕਿਸੇ ਖ਼ਾਸ ਸਮੇਂ ਬਾਰੇ ਬਿਆਨ ਕਰਦਾ ਹੈ | ਬਹੁਤ ਸਾਰੀਆਂ ਭਾਸ਼ਾਵਾਂ ਵਿੱਚ ਇਸ ਤਰ੍ਹਾਂ ਕਹਾਣੀ ਦੱਸਣ ਨੂੰ ਸ਼ੁਰੂ ਕੀਤਾ ਜਾਂਦਾ ਹੈ |

ਮੇਰੇ ਲਈ ਅਲੱਗ ਕਰੋ

ਇਸ ਵਾਕ ਨੂੰ ਵੀ ਇਸ ਤਰ੍ਹਾਂ ਅਨੁਵਾਦ ਕੀਤਾ ਜਾ ਸਕਦਾ ਹੈ, “ਬਰਨਾਬਾਸ ਅਤੇ ਸੌਲੁਸ ਨੂੰ ਮੇਰੇ ਖ਼ਾਸ ਕੰਮ ਲਈ ਠਹਿਰਾਓ ਜੋ ਕਰਨ ਲਈ ਮੈਂ ਉਹਨਾਂ ਨੂੰ ਚੁਣਿਆ ਹੈ|”

ਕਲੀਸੀਆ

ਇਸ ਦਾ ਅਨੁਵਾਦ ਵੀ ਇਸ ਤਰ੍ਹਾਂ ਹੋ ਸਕਦਾ ਹੈ, “ਵਿਸ਼ਵਾਸੀ” ਜਾਂ “ਮਸੀਹੀ”|

ਉਹਨਾਂ ਉੱਤੇ ਹੱਥ ਰੱਖੇ

ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਉਹਨਾਂ ਨੂੰ ਪਵਿੱਤਰ ਆਤਮਾ ਦੀ ਸ਼ਕਤੀ ਅਤੇ ਅਧਿਕਾਰ ਨਾਲ ਉਹਨਾਂ ਉੱਤੇ ਆਪਣੇ ਹੱਥ ਰੱਖਦੇ ਹੋਏ ਬਰਕਤ ਦਿੱਤੀ” ਜਾਂ “ਆਤਮਾ ਵਿੱਚ ਏਕਤਾ ਦੀ ਨਿਸ਼ਾਨੀ ਵਜੋਂ ਉਹਨਾਂ ਉੱਤੇ ਹੱਥ ਰੱਖੇ|” ਕੁੱਝ ਭਾਸ਼ਾਵਾਂ ਵਿੱਚ ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਜਿੱਥੇ ਉਹਨਾਂ ਉੱਤੇ ਹੱਥ ਰੱਖੇ | ਅਗਰ ਅਜਿਹਾ ਹੈ ਤਾਂ ਤੁਸੀਂ ਕਹਿ ਸਕਦੇ ਸੀ ਕਿ ਉਹਨਾਂ ਨੇ ਉਹਨਾਂ ਦੇ ਸਿਰਾਂ, ਮੋਢਿਆਂ ਜਾਂ ਪਿੱਠ ਉੱਤੇ ਹੱਥ ਰੱਖੇ |

ਉਹਨਾਂ ਨੂੰ ਭੇਜ ਦਿੱਤਾ

ਮਤਲਬ, “ਉਹਨਾਂ ਨੂੰ ਦੂਰ ਭੇਜ ਦਿੱਤਾ’ ਜਾਂ “ਉਹਨਾਂ ਨੂੰ ਉਹਨਾਂ ਦੀ ਯਾਤਰਾ ਤੇ ਭੇਜ ਦਿੱਤਾ|”

ਇੱਕ ਬਾਈਬਲ ਕਹਾਣੀ, ਵਿੱਚੋਂ

ਇਹ ਹਵਾਲੇ ਕੁੱਝ ਬਾਈਬਲਾਂ ਤੋਂ ਥੋੜ੍ਹਾ ਵੱਖਰੇ ਹੋ ਸਕਦੇ ਹਨ |