50-01
ਕਲੀਸੀਆ ਵੱਧ ਰਹੀ ਹੈ
ਇਸ ਦਾ ਅਨੁਵਾਦ ਇਸ ਤਰ੍ਹਾਂ ਵੀ ਹੋ ਸਕਦਾ ਹੈ, “ਸਾਰੇ ਸੰਸਾਰ ਵਿੱਚ ਕਲੀਸੀਆ ਵਿੱਚ ਲੋਕਾਂ ਦੀ ਗਿਣਤੀ ਵੱਧ ਰਹੀ ਹੈ” ਜਾਂ “ਯਿਸੂ ਵਿੱਚ ਵਿਸ਼ਵਾਸੀਆਂ ਦੀ ਗਿਣਤੀ ਵੱਧ ਰਹੀ ਹੈ|”
ਸੰਸਾਰ ਦੇ ਅੰਤ ਵਿੱਚ
ਇਸ ਵਾਕ ਦਾ ਮਤਲਬ ਹੈ, “ਇਸ ਵਰਤਮਾਨ ਸੰਸਾਰ ਦੇ ਅੰਤ ਹੋਣ ਤੋਂ ਇੱਕ ਦਮ ਪਹਿਲਾਂ” ਜਾਂ “ਸੰਸਾਰ ਦੇ ਅੰਤਿਮ ਦਿਨਾਂ ਵਿੱਚ |”
50-02
ਅੰਤ ਆਵੇਗਾ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਇਸ ਸੰਸਾਰ ਅੰਤ ਆਵੇਗਾ” ਜਾਂ “ਇਸ ਸੰਸਾਰ ਦਾ ਅੰਤ ਹੋਵੇਗਾ” ਜਾਂ “ਇਹ ਵਰਤਮਾਨ ਸੰਸਾਰ ਦਾ ਅੰਤ ਹੋ ਜਾਵੇਗਾ|”
50-03
ਚੇਲੇ ਬਣਾਓ
ਇਸ ਦਾ ਮਤਲਬ ਹੈ, “ਮੇਰੇ ਚੇਲੇ ਬਣਨ ਵਿੱਚ ਲੋਕਾਂ ਦੀ ਮਦਦ ਕਰੋ|”
ਕਟਾਈ ਲਈ ਖੇਤ ਪੱਕੇ ਹਨ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਉਹ ਉਹਨਾਂ ਖੇਤਾ ਦੀ ਤਰ੍ਹਾਂ ਜੋ ਕਟਾਈ ਲਈ ਤਿਆਰ ਹਨ ਪਰਮੇਸ਼ੁਰ ਕੋਲ ਲਿਆਉਣ ਲਈ ਤਿਆਰ ਹਨ” ਜਾਂ “ਉਹ ਪਰਮੇਸ਼ੁਰ ਕੋਲ ਇੱਕਠੇ ਕਰਨ ਲਈ ਤਿਆਰ ਹਨ ਉਹਨਾਂ ਖੇਤਾ ਦੀ ਤਰ੍ਹਾਂ ਜਿਹਨਾਂ ਦੀ ਫ਼ਸਲ ਪੱਕੀ ਹੋਈ ਹੈ ਅਤੇ ਪਿੜ ਵਿੱਚ ਇੱਕਠੀ ਕਰਨ ਲਈ ਤਿਆਰ ਹਨ |
ਖੇਤ
ਇਸ ਪ੍ਰਗਟੀਕਰਨ ਵਿੱਚ , “ਖੇਤ” ਸੰਸਾਰ ਵਿੱਚ ਲੋਕਾਂ ਨੂੰ ਪ੍ਰਤੀਨਿੱਧ ਕਰਦੇ ਹਨ|
ਪੱਕੇ
“ਪੱਕੇ” ਦਾ ਇੱਥੇ ਮਤਲਬ ਹੈ ਕਿ ਉਹ ਯਿਸੂ ਵਿੱਚ ਵਿਸ਼ਵਾਸ ਕਰਨ ਲਈ ਤਿਆਰ ਹਨ |
ਫ਼ਸਲ
“ਕਟਾਈ” ਲੋਕਾਂ ਨੂੰ ਯਿਸੂ ਦੇ ਬਾਰੇ ਸਿਖਾਉਂਦੇ ਹੋਏ ਪਰਮੇਸ਼ੁਰ ਕੋਲ ਲਿਆਉਣ ਦੇ ਕੰਮ ਨੂੰ ਪ੍ਰਤੀਨਿੱਧ ਕਰਦਾ ਹੈ|
50-04
ਉਸ ਤੋਂ ਉੱਤਮ ਨਹੀਂ
ਮਤਲਬ, “ਉਸ ਨਾਲੋਂ ਮਹੱਤਵਪੂਰਨ ਨਹੀਂ ” ਜਾਂ “ਇਸ ਹਲਾਤ ਵਿੱਚ , “ਉਸ ਨਾਲੋਂ ਜਿਆਦਾ ਚੰਗਾ ਵਰਤਾਓ ਨਹੀਂ ਕੀਤਾ ਜਾਵੇਗਾ|”
ਮੇਰੇ ਕਾਰਨ
ਮਤਲਬ, “ਕਿਉਂਕਿ ਤੁਸੀਂ ਮੇਰੀ ਮੰਨੀ ਹੈ” ਜਾਂ “ਕਿਉਂਕਿ ਤੁਸੀਂ ਲੋਕਾਂ ਨੂੰ ਮੇਰੇ ਬਾਰੇ ਸਿਖਾਉਂਦੇ ਹੋ” ਜਾਂ “ਕਿਉਂਕਿ ਤੁਸੀਂ ਮੇਰੇ ਨਾਲ ਸੰਬੰਧ ਰੱਖਦੇ ਹੋ|”
ਇਸ ਸੰਸਾਰ ਵਿੱਚ
ਇਸ ਦਾ ਅਨੁਵਾਦ ਇਸ ਤਰ੍ਹਾਂ ਵੀ ਹੋ ਸਕਦਾ ਹੈ, “ਇਸ ਜੀਵਨਕਾਲ ਵਿੱਚ |”
ਮੇਰੇ ਨਾਲ ਵਫ਼ਾਦਾਰ ਰਹੋ
ਇਸ ਦਾ ਮਤਲਬ, “ਮੇਰੀ ਮੰਨਦੇ ਰਹੋ|”
ਅੰਤ ਤੱਕ
ਮਤਲਬ, “ਤੁਸੀਂ ਆਪਣੇ ਜੀਵਨ ਦੇ ਅੰਤ ਤੱਕ|”
ਤੁਹਾਨੂੰ ਬਚਾਵੇਗਾ
ਇਹ ਆਤਮਿਕ ਮੁਕਤੀ ਦੀ ਗੱਲ ਕਰਦਾ ਹੈ ਨਾ ਕਿ ਕਿਸੇ ਦੁੱਖ ਤੋਂ ਸਰੀਰਕ ਛੁਟਕਾਰੇ ਤੋਂ|” ਇਹ ਪਹਿਲਾਂ ਹੀ ਕਿਹਾ ਗਿਆ ਹੈ ਕਿ ਬਹੁਤ ਸਾਰੇ ਵਿਸ਼ਵਾਸੀ ਮਾਰੇ ਜਾਣਗੇ ਜਾਂ ਦੁਖੀ ਕੀਤੇ ਜਾਣਗੇ|
50-05
ਚੰਗਾ ਬੀਜ
ਇਹ ਬੀਜ ਕਣਕ ਦਾ ਬੀਜ ਸੀ | ਅਗਰ ਇਸ ਪ੍ਰਕਾਰ ਦਾ ਬੀਜ ਤੁਹਾਡੀ ਭਾਸ਼ਾ ਵਿੱਚ ਨਹੀਂ ਜਾਣਿਆ ਜਾਂਦਾ ਤਾਂ “ਬੀਜ” ਲਈ ਤੁਸੀਂ ਕੋਈ ਆਮ ਸ਼ਬਦ ਇਸਤੇਮਾਲ ਕਰ ਸਕਦੇ ਹੋ| ਅਗਰ ਕੋਈ ਆਮ ਸ਼ਬਦ ਨਹੀਂ ਤਾਂ ਚੰਗਾ ਹੋਵੇਗਾ ਕਿ ਇਸ ਲਈ ਕਿਸੇ ਜਾਣੇ ਪਹਿਚਾਣੇ ਬੀਜ ਦਾ ਨਾਮ ਇਸਤੇਮਾਲ ਕਰੋ | ਉਦਾਹਰਨ ਦੇ ਤੌਰ ਤੇ, “ਚੰਗਾ ਬੀਜ ਜਿਵੇਂ ਚਾਵਲ|”
ਜੰਗਲੀ ਬੂਟੀ ਦਾ ਬੀਜ
ਜੰਗਲੀ ਬੀਜ ਜੋ ਬੀਜਿਆ ਗਿਆ ਸੀ ਉਹ ਘਾਹ ਦੀ ਤਰ੍ਹਾਂ ਉੱਚਾ ਵਧੇਗਾ ਪਰ ਖਾਣ ਦੇ ਯੋਗ ਨਹੀਂ ਹੋਵੇਗਾ| ਉਹ ਬੇਕਾਰ ਹੈ |
ਕਣਕ
ਮਤਲਬ, “ਕਣਕ ਦਾ ਬੀਜ|” ਕਣਕ ਇੱਕ ਪ੍ਰਕਾਰ ਦਾ ਦਾਣਾ ਹੈ ਜੋ ਘਾਹ ਦੀ ਤਰ੍ਹਾਂ ਉੱਚਾ ਵਧਦਾ ਹੈ | ਇਸ ਦੇ ਦਾਣਿਆਂ ਨੂੰ ਲੋਕ ਭੋਜਨ ਦੇ ਤੌਰ ਤੇ ਇਸਤੇਮਾਲ ਕਰਦੇ ਹਨ |
50-06
(ਯਿਸੂ ਕਹਾਣੀ ਦੱਸਣੀ ਜਾਰੀ ਰੱਖਦਾ ਹੈ)
ਜ਼ਰੂਰ ਇੱਕ ਦੁਸ਼ਮਣ ਨੇ ਬੀਜਿਆ ਹੋਵੇਗਾ
ਜੇ ਸੰਭਵ ਹੈ, ਤਾਂ ਇਸ ਦਾ ਅਨੁਵਾਦ ਇਸ ਤਰ੍ਹਾਂ ਕਰੋ ਜੋ ਇਸ ਪ੍ਰਕਾਰ ਪ੍ਰਗਟ ਕਰੇ ਕਿ ਬੁਲਾਰਾ ਇਸ ਨੂੰ ਹੁੰਦਾ ਹੋਇਆ ਨਾ ਦੇਖੇ |
50-07
(ਯਿਸੂ ਕਹਾਣੀ ਨੂੰ ਜਾਰੀ ਰੱਖਦੇ ਹਨ)
ਤੁਸੀਂ ਉਸ ਨਾਲ ਕੁੱਝ ਕਣਕ ਵੀ ਪੁੱਟ ਦੇਵੋਗੇ
ਮਤਲਬ, “ਤੁਸੀਂ ਅਚਾਨਕ ਕੁੱਝ ਕਣਕ ਵੀ ਪੁੱਟ ਦੇਵੋਗੇ |” ਜੰਗਲੀ ਬੂਟੀ ਅਤੇ ਕਣਕ ਦੇ ਛੋਟੇ ਪੌਦਿਆਂ ਨੂੰ ਪਹਿਚਾਨਣਾ ਅਤੇ ਕਣਕ ਨੂੰ ਬਿਨਾ ਨੁਕਸਾਨ ਪਹੁੰਚਾਏ ਜੰਗਲੀ ਬੂਟੀ ਨੂੰ ਪੁੱਟਣਾ ਬਹੁਤ ਮੁਸ਼ਕਲ ਹੈ |
ਕਟਾਈ ਤੱਕ
ਮਤਲਬ, “ਉਸ ਸਮੇਂ ਤੱਕ ਜਦ ਕਣਕ ਕਟਾਈ ਲਈ ਤਿਆਰ ਹੋਵੇ” ਜਾਂ “ਜਦ ਤੱਕ ਕਟਾਈ ਲਈ ਕਾਫ਼ੀ ਵੱਡੀ ਨਾ ਹੋ ਜਾਵੇ|”
ਕਣਕ
ਮਤਲਬ, “ਸਾਫ਼ ਕਰਕੇ ਕੱਢੇ ਹੋਏ ਦਾਣੇ|”
ਮੋਦੀਖਾਨਾ
ਇਹ ਉਸ ਇਮਾਰਤ ਦੀ ਗੱਲ ਕਰਦਾ ਹੈ ਜਿੱਥੇ ਕੱਢੇ ਹੋਏ ਦਾਣੇ ਜਮ੍ਹਾ ਕੀਤੇ ਜਾਂਦੇ ਹਨ| ਇਸ ਨੂੰ “ਜਮ੍ਹਾ ਘਰ ਵੀ ਕਿਹਾ ਜਾਂਦਾ ਹੈ|”
50-08
ਪਰਮੇਸ਼ੁਰ ਦੇ ਰਾਜ ਦੇ ਲੋਕ
ਇਸ ਦਾ ਅਨੁਵਾਦ ਇਸ ਤਰ੍ਹਾਂ ਵੀ ਹੋ ਸਕਦਾ ਹੈ, “ਉਹ ਲੋਕ ਜੋ ਪਰਮੇਸ਼ੁਰ ਦੇ ਅਧਿਕਾਰ ਦੇ ਅਧੀਨ ਰਹਿੰਦੇ ਹਨ” ਜਾਂ “ਉਹ ਲੋਕ ਜਿਹਨਾਂ ਨੇ ਆਪਣੇ ਆਪ ਨੂੰ ਪਰਮੇਸ਼ੁਰ ਦੇ ਰਾਜ ਦੇ ਅਧੀਨ ਕੀਤਾ ਹੈ” ਜਾਂ “ਉਹ ਲੋਕ ਜੋ ਪਰਮੇਸ਼ੁਰ ਦੇ ਨਾਲ ਉਸ ਦੇ ਰਾਜ ਵਿੱਚ ਰਹਿਣਗੇ|”
50-09
ਜੋ ਬੁਰਾਈ ਨਾਲ ਸੰਬੰਧਿਤ ਹਨ
ਮਤਲਬ, “ਜੋ ਬੁਰਾਈ ਦੀ ਮੰਨਦੇ ਹਨ” ਜਾਂ “ਜੋ ਬੁਰਾਈ ਦੇ ਰਾਜ ਅਧੀਨ ਹਨ|”
ਬੁਰਾਈ
ਇਹ ਸ਼ੈਤਾਨ ਲਈ ਇੱਕ ਹੋਰ ਨਾਮ ਹੈ | ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਸ਼ੈਤਨ” ਪਰ ਉਸ ਦਾ ਦੂਸਰਾ ਨਾਮ “ਬੁਰਾਈ” ਉਸ ਦੇ ਸੁਭਾਓ ਨੂੰ ਪ੍ਰਗਟ ਕਰਦਾ ਹੈ |
ਸ਼ੈਤਾਨ
ਇਸ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਸ਼ੈਤਾਨ|”
ਸੰਸਾਰ ਦੇ ਅੰਤ ਨੂੰ ਪ੍ਰਤੀਨਿੱਧ ਕਰਦਾ ਹੈ
ਮਤਲਬ, “ਉਸ ਗੱਲ ਨੂੰ ਪ੍ਰਗਟ ਕਰਨਾ ਕਿ ਸੰਸਾਰ ਦੇ ਅੰਤ ਵਿੱਚ ਲੋਕਾਂ ਨਾਲ ਕੀ ਹੋਵੇਗਾ|”
ਮਜ਼ਦੂਰ
ਇਸ ਦਾ ਅਨੁਵਾਦ ਇਸ ਤਰ੍ਹਾਂ ਵੀ ਹੋ ਸਕਦਾ ਹੈ, “ਉਹ ਮਨੁੱਖ ਜੋ ਪੱਕੇ ਹੋਏ ਦਾਣਿਆਂ ਨੂੰ ਕੱਢਦੇ ਹਨ” ਜਾਂ “ਉਹ ਮਜ਼ਦੂਰ ਜੋ ਪੱਕੇ ਹੋਏ ਦਾਣਿਆਂ ਨੂੰ ਇੱਕਠਾ ਕਰਦੇ ਹਨ|”
50-10
ਜੋ ਸ਼ੈਤਾਨ ਨਾਲ ਸੰਬੰਧ ਰੱਖਦੇ ਹਨ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਜੋ ਸ਼ੈਤਾਨ ਦੀ ਮੰਨਦੇ ਹਨ” ਜਾਂ “ਜੋ ਸ਼ੈਤਾਨ ਨਾਲ ਰਾਜ ਕੀਤੇ ਜਾਂਦੇ ਹਨ|” ਇਹ ਉਹਨਾਂ ਦੀ ਗੱਲ ਕਰਦਾ ਹੈ ਜੋ ਯਿਸੂ ਵਿੱਚ ਵਿਸ਼ਵਾਸ ਨਹੀਂ ਕਰਦੇ ਪਰ ਸ਼ੈਤਾਨ ਦੇ ਮਾਰਗਾਂ ਵਿੱਚ ਚੱਲਦੇ ਹਨ |
ਧਦਕਦੀ ਅੱਗ
ਮਤਲਬ, “ਬਹੁਤ ਗਰਮ, ਬਲਦੀ ਅੱਗ” ਜਾਂ “ਬਹੁਤ ਵੱਡੀ, ਬਹੁਤ ਗਰਮ ਅੱਗ|”
ਧਰਮੀ ਲੋਕ
ਇਹ ਉਹਨਾਂ ਲੋਕਾਂ ਦੀ ਗੱਲ ਕਰਦਾ ਹੈ ਜੋ ਮਸੀਹ ਨਾਲ ਸੰਬੰਧ ਰੱਖਦੇ ਹਨ | 50-08 ਨੂੰ ਦੇਖੋ |
ਸੂਰਜ ਦੀ ਤਰ੍ਹਾਂ ਚਮਕਣਾ
ਇਸ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਸੂਰਜ ਦੀ ਤਰ੍ਹਾਂ ਮਹਿਮਾਮਈ” ਜਾਂ “ਭਲਾਈ ਨੂੰ ਉਸ ਤਰ੍ਹਾਂ ਦਿਖਾਉਣਾ ਜਿਸ ਵਿੱਚ ਸੂਰਜ ਆਪਣੀ ਚਮਕ ਨੂੰ ਦਿਖਾਉਂਦਾ ਹੈ|”
50-11
ਉਸ ਨੇ ਛੱਡਿਆ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਉਸ ਨੇ ਧਰਤੀ ਛੱਡੀ” ਜਾਂ “ਉਸ ਨੇ ਵਾਪਸ ਸਵਰਗ ਵਿੱਚ ਜਾਣ ਲਈ ਛੱਡ ਦਿੱਤਾ|”
ਅਕਾਸ਼ ਵਿੱਚ ਬੱਦਲਾਂ ਉੱਤੇ ਆਵੇਗਾ
ਮਤਲਬ, “ਜਦੋ ਉਹ ਆਉਂਦਾ ਹੈ ਤਾਂ ਅਕਾਸ਼ ਵਿੱਚ ਬੱਦਲ ਉਸ ਨੂੰ ਲਪੇਟ ਲੈਣਗੇ” ਜਾਂ “ਅਕਾਸ਼ ਦੇ ਬੱਦਲ ਉਸ ਨੂੰ ਸਵਾਰੀ ਦੇਣਗੇ|”
ਜਦੋਂ ਯਿਸੂ ਦੁਬਾਰਾ ਆਉਂਦਾ
ਮਤਲਬ, “ਜਦੋਂ ਯਿਸੂ ਧਰਤੀ ਉੱਤੇ ਦੁਬਾਰਾ ਆਉਂਦਾ|”
ਉਸ ਨੂੰ ਅਕਾਸ਼ ਵਿੱਚ ਮਿਲਣ ਲਈ
ਮਤਲਬ, “ਉਸ ਨਾਲ ਅਕਾਸ਼ ਵਿੱਚ ਮਿਲਣਾ|” ਉਹ ਜਿਹੜੇ ਯਿਸੂ ਵਿੱਚ ਵਿਸ਼ਵਾਸ ਕਰਦੇ ਹਨ ਅਕਾਸ਼ ਵਿੱਚ ਯਿਸੂ ਦੇ ਨੇੜੇ ਜਾਣਗੇ|”
50-12
ਅਜੇ ਵੀ ਜੀਵਿਤ ਹਨ
ਮਤਲਬ, “ਅਜੇ ਵੀ ਜੀਵਿਤ ਯਿਸੂ ਦੁਬਾਰਾ ਆਵੇਗਾ |”
50-13
ਮੁਕਟ
ਇਹ ਮੁਕਟ ਯਿਸੂ ਮਸੀਹ ਵਿੱਚ ਸਾਡੇ ਵਿਸ਼ਵਾਸ ਅਤੇ ਆਪਣੇ ਜੀਵਨ ਵਿੱਚ ਉਸ ਦੀ ਸੇਵਾ ਦੇ ਇਨਾਮ ਵਜੋਂ ਪ੍ਰਤੀਨਿੱਧ ਕਰਦਾ ਹੈ |
ਸਿੱਧ
ਮਤਲਬ, “ਪੂਰਨ” ਜਾਂ “ਕੁੱਲ”
50-14
ਕਸ਼ਟ ਵਿੱਚ ਹਮੇਸ਼ਾਂ ਲਈ ਰੋਣਗੇ ਅਤੇ ਦੰਦ ਪੀਸਣਗੇ - 50-10 ਉੱਤੇ ਟਿੱਪਣੀ ਦੇਖੋ
50-15
ਉਸ ਦਾ ਰਾਜ
ਇਸ ਦਾ ਅਨੁਵਾਦ ਇਸ ਤਰ੍ਹਾਂ ਵੀ ਹੋ ਸਕਦਾ ਹੈ, “ਲੋਕਾਂ ਉੱਤੇ ਸ਼ੈਤਾਨ ਦਾ ਬੁਰਾ ਰਾਜ” ਜਾਂ “ਉਹ ਸਾਰੇ ਬੁਰੇ ਕੰਮ ਜੋ ਉਹ ਕਰਦਾ ਹੈ ਅਤੇ ਬੁਰੇ ਲੋਕਾਂ ਨੂੰ ਵੱਸ ਵਿੱਚ ਕਰਦਾ ਹੈ|”
ਇਸ ਦਾ ਬਜਾਇ
ਮਤਲਬ, “ਉਸ ਦੀ ਜਗ੍ਹਾ”|
50-16
ਵਿੱਚ ਪਾਪ ਲਿਆਂਦਾ
ਇਹ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਪਾਪ ਨੂੰ ਆਉਣ ਦਿੱਤਾ”|
ਇੱਕ ਨਵਾਂ ਸਵਰਗ
ਇਸ ਦਾ ਅਨੁਵਾਦ ਇਸ ਤਰ੍ਹਾਂ ਵੀ ਹੋ ਸਕਦਾ ਹੈ, “ਇੱਕ ਨਵਾਂ ਅਕਾਸ਼ ” ਜਾਂ “ਨਵਾਂ ਸੰਸਾਰ”| ਇਹ ਨਵੇਂ ਤਾਰਿਆਂ ਅਤੇ ਅਕਾਸ਼ ਵਿੱਚ ਹਰ ਇੱਕ ਚੀਜ਼ ਬਾਰੇ ਗੱਲ ਕਰਦਾ ਹੈ |
ਇੱਕ ਨਵੀਂ ਧਰਤੀ
ਇਹ ਵਰਤਮਾਨ ਧਰਤੀ ਜਿਸ ਉੱਤੇ ਅਸੀਂ ਰਹਿੰਦੇ ਹਾਂ ਨਵੀਂ ਅਤੇ ਉੱਤਮ ਦੇ ਨਾਲ ਬਦਲੀ ਜਾਵੇਗੀ |
50-17
ਉਹ ਹਰ ਹੰਝੂ ਪੂੰਝਣਾ
ਇਸ ਦਾ ਅਨੁਵਾਦ ਇਸ ਤਰ੍ਹਾਂ ਵੀ ਹੋ ਸਕਦਾ ਹੈ, “ਸਾਡੇ ਸਾਰੇ ਗਮਾਂ ਦਾ ਅੰਤ ਕਰਨਾ” ਜਾਂ “ਸਮੱਸਿਆਵਾਂ ਦਾ ਅੰਤ” ਜਾਂ “ਅਰਾਮ ਨਾਲ ਲੋਕਾਂ ਦੀ ਹਰ ਗਮੀ ਨੂੰ ਹਟਾਉਣਾ|”
ਅੱਗੇ ਤੋਂ ਦੁੱਖ, ਗਮੀ, ਰੋਣਾ, ਬੁਰਾਈ, ਦਰਦ ਜਾਂ ਮੌਤ ਨਹੀਂ ਹੋਵੇਗੀ
ਇਸ ਦਾ ਅਨੁਵਾਦ ਇਸ ਤਰ੍ਹਾਂ ਵੀ ਹੋ ਸਕਦਾ ਹੈ, “ਲੋਕ ਅੱਗੇ ਤੋਂ ਦੁੱਖੀ, ਨਿਰਾਸ਼, ਰੋਣਾ, ਬੁਰੀਆਂ ਗੱਲਾਂ ਕਰਨੀਆਂ, ਦੁੱਖ ਮਹਿਸੂਸ ਨਹੀਂ ਕਰਨਗੇ ਜਾਂ ਨਹੀਂ ਮਰਨਗੇ |
ਆਪਣੇ ਰਾਜ ਉੱਤੇ ਸ਼ਾਂਤੀ ਅਤੇ ਧਰਮ ਨਾਲ ਰਾਜ ਕਰਨਾ
ਇਹ ਅਨੁਵਾਦ ਇਸ ਤਰ੍ਹਾਂ ਵੀ ਹੋ ਸਕਦਾ ਹੈ, “ਆਪਣੇ ਲੋਕਾਂ ਉੱਤੇ ਸਹੀ ਤਰੀਕੇ ਨਾਲ ਰਾਜ ਕਰਨਾ ਜੋ ਉਹਨਾਂ ਲਈ ਸ਼ਾਂਤੀ ਲੈ ਕੇ ਆਵੇ|”
ਇੱਕ ਬਾਈਬਲ ਕਹਾਣੀ, ਵਿੱਚੋਂ
ਇਹ ਹਵਾਲੇ ਕੁੱਝ ਬਾਈਬਲਾਂ ਤੋਂ ਥੋੜ੍ਹਾ ਵੱਖਰੇ ਹੋ ਸਕਦੇ ਹਨ |