38-01
ਬਹੁਤ ਸਦੀਆਂ ਪਹਿਲਾਂ
ਮਤਲਬ, “ਸੈਂਕੜੇ ਸਾਲ ਪਹਿਲਾਂ” ਜਾਂ “ਬਹੁਤ ਸਾਲ ਪਹਿਲਾਂ|”
38-02
ਰਸੂਲਾਂ ਦੇ ਪੈਸੇ ਵਾਲੀ ਗੁਥਲੀ ਦਾ ਰੱਖਵਾਲਾ ਸੀ
ਮਤਲਬ, “ਰਸੂਲਾਂ ਦੇ ਪੈਸੇ ਨੂੰ ਸੰਭਾਲਣ ਲਈ ਜ਼ਿੰਮੇਵਾਰ” ਜਾਂ “ਉਸ ਗੁਥਲੀ ਨੂੰ ਸੰਭਾਲਣ ਲਈ ਜ਼ਿੰਮੇਵਾਰ ਜਿਸ ਵਿੱਚ ਚੇਲਿਆਂ ਦਾ ਪੈਸਾ ਸੀ ਅਤੇ ਉਸ ਵਿੱਚੋਂ ਪੈਸੇ ਨੂੰ ਵੰਡਣ ਲਈ |”
ਪੈਸੇ ਨੂੰ ਪਿਆਰ ਕਰਦਾ ਸੀ
ਮਤਲਬ, “ਪੈਸੇ ਨੂੰ ਬਹੁਤ ਮਹੱਤਤਾ ਦਿੰਦਾ ਸੀ” ਜਾਂ “ਪੈਸਾ ਚਾਹੁੰਦਾ ਸੀ|” ਕੁੱਝ ਭਾਸ਼ਾਵਾਂ ਉਹੀ ਸ਼ਬਦ ਇਸਤੇਮਾਲ ਕਰਦੀਆਂ ਹਨ ਜੋ “ਲੋਕਾਂ ਨੂੰ ਪਿਆਰ” ਕਰਨ ਲਈ ਵਰਤਿਆ ਜਾਂਦਾ ਹੈ|
38-03
ਚਾਂਦੀ ਦੇ ਤੀਹ ਸਿੱਕੇ
ਹਰ ਇੱਕ ਸਿੱਕੇ ਦਾ ਮੁੱਲ ਚਾਰ ਦਿਨਾਂ ਦੀ ਕਮਾਈ ਦੇ ਬਰਾਬਰ ਸੀ |
38-04
ਮਨਾਇਆ
ਮਤਲਬ, “ਮਨਾ ਰਹੇ ਸਨ |”
ਕੁੱਝ ਰੋਟੀ ਲਈ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਰੋਟੀ ਦਾ ਟੁੱਕੜਾ ਲਿਆ” ਜਾਂ “ਇੱਕ ਰੋਟੀ ਲਈ|”
ਇਸ ਨੂੰ ਤੋੜਿਆ
ਕੁੱਝ ਭਾਸ਼ਾਵਾਂ ਨੂੰ ਇਸ ਤਰ੍ਹਾਂ ਕਹਿਣਾ ਚਾਹੀਦਾ ਹੈ, “ਇਸ ਨੂੰ ਟੁੱਕੜਿਆ ਵਿੱਚ ਤੋੜਿਆ” ਜਾਂ “ਇਸ ਨੂੰ ਅੱਧੀ ਕਰ ਦਿੱਤਾ” ਜਾਂ “ਇਸ ਦੇ ਇੱਕ ਭਾਗ ਨੂੰ ਤੋੜਿਆ|”
ਤੁਹਾਡੇ ਲਈ ਦਿੱਤਾ ਗਿਆ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਜੋ ਮੈਂ ਤੁਹਾਡੇ ਲਈ ਦੇ ਦਿੱਤਾ ਹੈ|”
ਮੇਰੀ ਯਾਦ ਵਿੱਚ ਇਸ ਤਰ੍ਹਾਂ ਕਰਿਆ ਕਰੋ
ਮਤਲਬ, “ਇਸ ਨੂੰ ਆਪਣੇ ਆਪ ਨੂੰ ਯਾਦ ਦਿਲਾਉਣ ਲਈ ਕਰੋ ਜੋ ਮੈਂ ਤੁਹਾਡੇ ਲਈ ਕੀ ਕੀਤਾ ਹੈ|” ਯਿਸੂ ਆਪਣੀ ਮੌਤ ਦਾ ਹਵਾਲਾ ਦਿੰਦਾ ਸੀ ਜੋ ਜਲਦੀ ਹੋਣ ਵਾਲੀ ਸੀ |
38-05
ਇੱਕ ਪਿਆਲਾ
ਮਤਲਬ, “ਮੈ ਦਾ ਇੱਕ ਕੱਪ” ਜਾਂ “ਇੱਕ ਕੱਪ ਜੋ ਅੰਗੂਰਾਂ ਦੇ ਰਸ ਨਾਲ ਭਰਿਆ ਹੋਇਆ ਸੀ|”
ਇਸ ਨੂੰ ਪੀਵੋ
ਮਤਲਬ, “ਇਸ ਨੂੰ ਪੀਵੋ ਜੋ ਪਿਆਲੇ ਵਿੱਚ ਹੈ” ਜਾਂ “ਇਸ ਪਿਆਲੇ ਵਿੱਚੋਂ ਪੀਵੋ|” ਪਿਆਲੇ ਵਿੱਚ ਭਰਿਆ ਹੋਇਆ ਜੂਸ ਅੰਗੂਰਾਂ ਦਾ ਸੀ ਇਸ ਲਈ ਇਸ ਦਾ ਰੰਗ ਗੂੜ੍ਹਾ ਲਾਲ ਸੀ |
ਨਵੀਂ ਵਾਚਾ ਦਾ ਖ਼ੂਨ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਖ਼ੂਨ ਜੋ ਨਵੀਂ ਵਾਚਾ ਨੂੰ ਸੰਭਵ ਬਣਾ ਸਕਦਾ ਹੈ” ਜਾਂ “ਖ਼ੂਨ ਜੋ ਨਵੀਂ ਵਾਚਾ ਦਾ ਮੂਲ ਹੈ|”
ਇਹ ਵਹਾਇਆ ਜਾਂਦਾ ਹੈ
ਇਸ ਦਾ ਅਨੁਵਾਦ ਇਸ ਤਰ੍ਹਾਂ ਵੀ ਹੋ ਸਕਦਾ ਹੈ, “ਮੇਰੇ ਸਰੀਰ ਵਿੱਚੋਂ ਵਹਿ ਨਿੱਕਲੇਗਾ” ਜਾਂ “ਮੈਂ ਆਪਣਾ ਖ਼ੂਨ ਵਹਾ ਦੇਵਾਂਗਾ|”
ਪਾਪਾਂ ਦੀ ਮਾਫ਼ੀ ਲਈ
ਮਤਲਬ, “ਤਾਂ ਜੋ ਪਰਮੇਸ਼ੁਰ ਪੂਰੀ ਤਰ੍ਹਾਂ ਨਾਲ ਲੋਕਾਂ ਦੇ ਸਾਰੇ ਪਾਪਾਂ ਨੂੰ ਮਾਫ਼ ਕਰੇ|”
ਮੈਨੂੰ ਯਾਦ ਕਰਨਾ
ਮਤਲਬ, “ਮੈਨੂੰ ਯਾਦ ਕਰਨਾ” ਜਾਂ “ਮੇਰੇ ਲਈ ਪਰਬ ਮਨਾਉਣ”| ਇਸ ਨੂੰ ਇਸ ਤਰ੍ਹਾਂ ਵੀ ਅਨੁਵਾਦ ਕੀਤਾ ਜਾ ਸਕਦਾ ਹੈ, “ਖ਼ਾਸ ਤੌਰ ਤੇ ਮੇਰੇ ਉੱਤੇ ਧਿਆਨ ਕਰੋ” ਜਾਂ “ਮੇਰੇ ਬਾਰੇ ਆਪਣੇ ਆਪ ਨੂੰ ਯਾਦ ਦਿਲਾਉਣ|”
38-06
ਰੋਟੀ ਦਾ ਇਹ ਟੁੱਕੜਾ ਦੇਣਾ
ਮਤਲਬ, “ਰੋਟੀ ਦਾ ਟੁੱਕੜਾ ਹੱਥ ਵਿੱਚ ਦੇਣਾ|”
ਉਹ ਧੋਖ਼ੇਬਾਜ਼ ਹੈ
ਇਸ ਦਾ ਅਨੁਵਾਦ ਇਸ ਤਰ੍ਹਾਂ ਵੀ ਹੋ ਸਕਦਾ ਹੈ, “ਮੈਨੂੰ ਧੋਖ਼ਾ ਦੇਵੇਗਾ” ਜਾਂ “ਉਹ ਇੱਕ ਹੈ ਜੋ ਮੈਨੂੰ ਧੋਖ਼ਾ ਦੇਵੇਗਾ|”
38-07
ਸ਼ੈਤਾਨ ਉਸ ਦੇ ਅੰਦਰ ਸਮਾ ਗਿਆ
ਮਤਲਬ, “ਸ਼ੈਤਾਨ ਉਸਦੇ ਅੰਦਰ ਚਲਾ ਗਿਆ” ਜਾਂ “ਸ਼ੈਤਾਨ ਨੇ ਉਸ ਦਾ ਅਧਿਕਾਰ ਆਪਣੇ ਹੱਥ ਵਿੱਚ ਲੈ ਲਿਆ|”
ਯਹੂਦਾ ਛੱਡ ਕੇ ਚਲਾ ਗਿਆ
ਕੁੱਝ ਭਾਸ਼ਾ ਇਸ ਤਰ੍ਹਾਂ ਕਹਿਣਾ ਪਸੰਦ ਕਰਦੀਆਂ ਹਨ, “ਯਹੂਦਾ ਭੋਜਨ ਛੱਡ ਕੇ ਚਲਾ ਗਿਆ” ਜਾਂ “ਯਹੂਦਾ ਨੇ ਕਮਰਾ ਛੱਡ ਦਿੱਤਾ ਅਤੇ ਬਾਹਰ ਚਲਾ ਗਿਆ|”
38-08
ਜ਼ੈਤੂਨ ਦਾ ਪਹਾੜ
ਇਹ ਉਸ ਪਹਾੜ ਦਾ ਨਾਮ ਹੈ ਜੋ ਜ਼ੈਤੂਨ ਦੇ ਦਰੱਖਤਾਂ ਨਾਲ ਭਰਿਆ ਹੋਇਆ ਹੈ ਜੋ ਬਿਲਕੁੱਲ ਯਰੂਸ਼ਲਮ ਦੀ ਦੀਵਾਰ ਦੇ ਬਾਹਰ ਹੈ| ਇਸ ਦਾ ਅਨੁਵਾਦ ਇਸ ਤਰ੍ਹਾਂ ਵੀ ਹੋ ਸਕਦਾ ਹੈ, “ਜ਼ੈਤੂਨ ਦੇ ਦਰੱਖਤਾਂ ਦਾ ਪਹਾੜ|”
ਮੈਨੂੰ ਛੱਡਣਾ
ਮਤਲਬ, “ਮੈਨੂੰ ਤ੍ਰਿਸਕਾਰਨਾ” ਜਾਂ “ਮੈਨੂੰ ਛੱਡ ਦੇਣਾ|”
ਇਹ ਲਿਖਿਆ ਹੋਇਆ ਹੈ
ਮਤਲਬ, “ਪਰਮੇਸ਼ੁਰ ਦੇ ਵਚਨ ਵਿੱਚ ਲਿਖਿਆ ਹੋਇਆ ਹੈ” ਜਾਂ “ਇਹ ਵਚਨ ਵਿੱਚ ਲਿਖਿਆ ਹੋਇਆ ਹੈ” ਜਾਂ “ਪਰਮੇਸ਼ੁਰ ਦੇ ਇੱਕ ਨਬੀ ਨੇ ਲਿਖਿਆ ਹੈ|” ਇਸ ਤਰ੍ਹਾਂ ਕਹਿਣਾ ਵੀ ਸੰਭਵ ਹੈ, “ਜੋ ਕੁੱਝ ਲਿਖਿਆ ਹੈ ਪੂਰਾ ਹੋਵੇਗਾ” ਜਾਂ “ਉਸੇ ਤਰ੍ਹਾਂ ਹੋਵੇਗਾ ਜਿਵੇਂ ਲਿਖਿਆ ਹੋਇਆ ਹੈ|” ਇਹ ਭਵਿੱਖ ਬਾਣੀ ਯਿਸੂ ਦੀ ਮੌਤ ਅਤੇ ਉਸ ਦੇ ਅਨੁਆਈਆਂ ਦੇ ਛੱਡ ਕੇ ਜਾਣ ਬਾਰੇ ਹਵਾਲਾ ਦਿੰਦੀ ਹੈ|
ਮੈਂ ਮਰਾਂਗਾ
ਮਤਲਬ, “ਮੈਂ ਜਾਨੋਂ ਮਰਾਂਗਾ|”
ਅਯਾਲੀ ਅਤੇ ਸਾਰੀਆਂ ਭੇਡਾਂ
ਇਸ ਕਥਨ ਵਿੱਚ ਯਿਸੂ ਦਾ ਨਾਮ ਇਸਤੇਮਾਲ ਨਾ ਕਰੋ ਕਿਉਂਕਿ ਜਿਸ ਪਹਿਲੇ ਨਬੀ ਨੇ ਲਿਖਿਆ ਉਹ ਅਯਾਲੀ ਦਾ ਨਾਮ ਨਹੀਂ ਜਾਣਦਾ ਸੀ | ਭੇਡਾਂ ਲਈ ਵੀ ਚੇਲਿਆਂ ਦਾ ਨਾਮ ਨਾ ਇਸਤੇਮਾਲ ਕਰੋ | ਆਪਨੇ ਅਨੁਵਾਦ ਵਿੱਚ ਉਹ ਸ਼ਬਦ ਇਸਤੇਮਾਲ ਕਰਨਾ ਚੰਗਾ ਹੈ ਜਿਸ ਦਾ ਮਤਲਬ “ਅਯਾਲੀ” ਅਤੇ ਭੇਡ” ਹੈ |
ਖਿੱਲਰ ਜਾਵੋਗੇ
ਮਤਲਬ, “ਅੱਲਗ ਅੱਲਗ ਦਿਸ਼ਾਵਾਂ ਵਿੱਚ ਚਲੇ ਜਾਵੋਗੇ|”
38-09
ਤੁਹਾਨੂੰ ਛੱਡਣਾ
ਦੇਖੋ ਤੁਸੀਂ ਕਿਸ ਤਰ੍ਹਾਂ 38-08 ਵਿੱਚ ਅਨੁਵਾਦ ਕੀਤਾ ਹੈ|
ਤੁਹਾਨੂੰ ਸਭ ਨੂੰ ਲੈਣਾ ਚਾਹੁੰਦਾ ਹੈ
ਮਤਲਬ, “ਪੂਰੀ ਤਰ੍ਹਾਂ ਨਾਲ ਤੁਹਾਡਾ ਅਧਿਕਾਰ” ਜਾਂ “ਤੁਹਾਨੂੰ ਪਾਵੇ ਕਿ ਤੁਸੀਂ ਉਸ ਦੀ ਸੇਵਾ ਕਰੋਂ|”
ਸ਼ਬਦ “ਤੁਸੀਂ” ਇਸ ਵਾਕ ਵਿੱਚ ਬਹੁ
ਵਚਨ ਹੈ | ਸਾਰੇ ਸ਼ਬਦ “ਤੂੰ” ਅਤੇ “ਤੇਰਾ” ਇੱਕ ਵਚਨ ਹਨ |
ਕਿ ਤੇਰਾ ਵਿਸ਼ਵਾਸ ਨਾ ਡਿੱਗੇ
ਮਤਲਬ, “ਕਿ ਤੂੰ ਮੇਰੇ ਉੱਤੇ ਵਿਸ਼ਵਾਸ ਕਰਨਾ ਬੰਦ ਨਾ ਕਰੇਂ|”
ਮੁਰਗੇ ਦੁਆਰਾ ਬਾਂਗ ਦੇਣ ਤੋਂ ਪਹਿਲਾਂ
ਮੁਰਗਾ ਹਮੇਸ਼ਾ ਨਵਾਂ ਦਿਨ ਚੜ੍ਹਨ ਤੋਂ ਪਹਿਲਾਂ ਬਾਂਗ ਦਿੰਦਾ ਹੈ| ਅੱਗੇ ਇਹ ਸਾਫ਼ ਨਹੀਂ ਹੈ ਤਾਂ ਇਸ ਤਰ੍ਹਾਂ ਕਹਿਣਾ ਮੱਦਦਗਾਰ ਹੋਵੇਗਾ, “ਕੱਲ੍ਹ ਪ੍ਰਭਾਤ ਮੁਰਗੇ ਦੇ ਬਾਂਗ ਦੇਣ ਤੋਂ ਪਹਿਲਾਂ” ਜਾਂ “ਕੱਲ੍ਹ ਸਵੇਰੇ ਮੁਰਗੇ ਦੇ ਬਾਂਗ ਦੇਣ ਤੋਂ ਪਹਿਲਾਂ|”
38-10
ਤੇਰਾ ਇਨਕਾਰ
ਮਤਲਬ, “ਇਨਕਾਰ ਕਰਨਾ ਕਿ ਮੈਂ ਤੈਨੂੰ ਜਾਣਦਾ ਹਾਂ” ਜਾਂ “ਇਨਕਾਰ ਕਰਨਾ ਕਿ ਮੈਂ ਤੇਰਾ ਚੇਲਾ ਹਾਂ” ਜਾਂ “ਤੇਰਾ ਨਿਰਾਦਰ ਕਰਨਾ|”
38-11
ਇੱਕ ਜਗ੍ਹਾ ਜੋ ਗਥਸਮਨੀ ਕਹਾਉਂਦੀ ਹੈ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਇੱਕ ਲਾਗਲੀ ਜਗ੍ਹਾ ਗਥਸਮਨੀ ਕਹਾਉਂਦੀ ਹੈ” ਜਾਂ “ਇੱਕ ਜਗ੍ਹਾ ਗਥਸਮਨੀ ਕਹਾਉਂਦੀ ਹੈ ਜੋ ਜ਼ੈਤੂਨ ਪਹਾੜ ਦੇ ਪੈਰਾਂ ਵਿੱਚ ਹੈ|”
ਅਜ਼ਮਾਇਸ਼ ਵਿੱਚ ਨਾ ਪਵੋ
ਮਤਲਬ, “ਜਦੋਂ ਅਜ਼ਮਾਇਸ਼ ਵਿੱਚ ਪਵੋ ਤਾਂ ਪਾਪ ਨਾ ਕਰਨਾ” ਜਾਂ “ਅਜ਼ਮਾਇਸ਼ ਵਿੱਚ ਨਾ ਪਵੋ ਜਿਸ ਦਾ ਅਨੁਭਵ ਉਹ ਕਰਨ ਜਾ ਰਹੇ ਸਨ|”
ਆਪ ਖੁੱਦ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਇੱਕਲਾ”|
38-12
ਦੁੱਖਾਂ ਦਾ ਇਹ ਪਿਆਲਾ ਪੀਵਾਂ
ਮਤਲਬ, “ਇਹਨਾਂ ਦੁੱਖਾਂ ਵਿੱਚ ਦੀ ਲੰਘਾਂ ” ਜਾਂ “ਦੁੱਖ ਜੋ ਹੋਣ ਜਾ ਰਹੇ ਹਨ” ਜਾਂ “ਇਹਨਾਂ ਦੁੱਖਾਂ ਨੂੰ ਸਹਾਂ |”
ਤੇਰੀ ਇੱਛਾ ਪੂਰੀ ਹੋਵੇ
ਇਸ ਪ੍ਰਗਟੀਕਰਨ ਦਾ ਮਤਲਬ ਹੈ, “ਉਹੀ ਕਰ ਜਿਸ ਦੀ ਤੂੰ ਯੋਜਨਾ ਬਣਾਈ ਹੈ” ਜਾਂ “ਉਹੀ ਕਰ ਜੋ ਕਰਨਾ ਜ਼ਰੂਰੀ ਹੈ|”
38-13
ਹਰ ਵਾਰ ਪ੍ਰਾਰਥਨਾਂ ਦੇ ਬਾਅਦ
ਮਤਲਬ, “ਹਰ ਵਾਰ ਜਦੋਂ ਯਿਸੂ ਨੇ ਪ੍ਰਾਰਥਨਾ ਕੀਤੀ|” ਇਹ ਉਸ ਦੀ ਤਿੰਨ ਵਾਰ ਕੀਤੀ ਗਈ ਪ੍ਰਾਰਥਨਾ ਦਾ ਹਵਾਲਾ ਦਿੰਦਾ ਹੈ ਜਿਸ ਦਾ ਜ਼ਿਕਰ 38-12 ਵਿੱਚ ਕੀਤਾ ਗਿਆ ਹੈ |
38-14
ਲਈ ਆਇਆ
ਕੁੱਝ ਭਾਸ਼ਾਵਾਂ ਇਸ ਤਰ੍ਹਾਂ ਕਹਿਣਾ ਪਸੰਦ ਕਰਦੀਆਂ ਹਨ, “ਲਈ ਗਿਆ|”
ਸਲਾਮ
ਇਸ ਦਾ ਅਨੁਵਾਦ ਇਸ ਤਰ੍ਹਾਂ ਵੀ ਹੋ ਸਕਦਾ ਹੈ, “ਹੈਲੋ” ਜਾਂ “ਸ਼ਾਂਤੀ” ਜਾਂ “ਸ਼ੁਭ ਪ੍ਰਭਾਤ |”
ਇੱਕ ਚਿੰਨ੍ਹ
ਮਤਲਬ, “ਇੱਕ ਇਸ਼ਾਰਾ”|
ਕੀ ਤੂੰ ਮੈਨੂੰ ਚੁੰਮੇ ਨਾਲ ਧੋਖ਼ਾ ਦਿੰਦਾ ਹੈ?
ਮਤਲਬ, “ਕੀ ਸੱਚਮੁੱਚ ਤੂੰ ਮੈਨੂੰ ਚੁੰਮੇ ਨਾਲ ਧੋਖ਼ਾ ਦੇਣ ਜਾ ਰਿਹਾ ਹੈਂ?” ਯਿਸੂ ਇਸ ਸਵਾਲ ਦਾ ਜਵਾਬ ਨਹੀਂ ਲੱਭ ਰਿਹਾ | ਕੁੱਝ ਭਾਸ਼ਾਵਾਂ ਇਸ ਕਥਨ ਨੂੰ ਇਸ ਤਰ੍ਹਾਂ ਅਨੁਵਾਦ ਕਰਦੀਆਂ ਹਨ, ਜਿਵੇਂ ਕਿ, “ਤੂੰ ਮੈਨੂੰ ਚੁੰਮਦਾ ਹੋਇਆ ਧੋਖ਼ਾ ਦੇ ਰਿਹਾ ਹੈਂ!” ਜਾਂ “ਤੂੰ ਆਪਣੇ ਧੋਖੇ ਨੂੰ ਹੋਰ ਵੀ ਬੁਰਾ ਬਣਾ ਰਿਹਾ ਹੈਂ ਇਸ ਚੁੰਮਣ ਨਾਲ!”
38-15
ਜਿਵੇਂ ਹੀ ਸਿਪਾਹੀਆਂ ਨੇ ਯਿਸੂ ਨੂੰ ਫੜ੍ਹਿਆ
ਮਤਲਬ, “ਜਦੋਂ ਸਿਪਾਹੀ ਯਿਸੂ ਨੂੰ ਫੜ੍ਹ ਰਹੇ ਸਨ|”
ਆਪਣੀ ਤਲਵਾਰ ਕੱਢੀ
ਮਤਲਬ, “ਆਪਣੀ ਤਲਵਾਰ ਨੂੰ ਉਸ ਜਗ੍ਹਾ ਤੋਂ ਕੱਢਿਆ ਜਿੱਥੇ ਉਹ ਰੱਖੀ ਹੋਈ ਸੀ |”
ਮੇਰੇ ਲਈ ਜ਼ਰੂਰੀ ਹੈ ਕਿ ਮੈਂ ਆਪਣੇ ਪਿਤਾ ਦੀ ਮੰਨਾ
ਮਤਲਬ, “ਮੈਂ ਅਜਿਹਾ ਨਹੀਂ ਕਰਾਂਗਾ ਕਿਉਂਕਿ ਮੇਰੇ ਲਈ ਜ਼ਰੂਰੀ ਹੈ ਕਿ ਮੈਂ ਆਪਣੇ ਪਿਤਾ ਦੀ ਮਰਜ਼ੀ ਨੂੰ ਪੂਰਾ ਕਰ ਅਤੇ ਆਪਣੇ ਆਪ ਨੂੰ ਫੜ੍ਹ ਹੋਣ ਲਈ ਦੇਵਾਂ|”
ਇੱਕ ਬਾਈਬਲ ਕਹਾਣੀ, ਵਿੱਚੋਂ
ਇਹ ਹਵਾਲੇ ਕੁੱਝ ਬਾਈਬਲਾਂ ਤੋਂ ਥੋੜ੍ਹਾ ਭਿੰਨ ਹੋ ਸਕਦੇ ਹਨ | ਟਿੱਪਣੀਆਂ 38