Punjabi: OBS translationNotes

Updated ? hours ago # views See on DCS Draft Material

17-01

ਇਸਰਾਏਲ ਦਾ ਪਹਿਲਾ ਰਾਜਾ

ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਇਸਰਾਏਲ ਉੱਤੇ ਰਾਜ ਕਰਨ ਲਈ ਪਹਿਲਾ ਰਾਜਾ|”

ਇੱਕ ਦਿਨ

ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਭਵਿੱਖ ਵਿੱਚ ਕਿਸੇ ਸਮੇਂ” ਜਾਂ “ਸਾਲਾਂ ਬਾਅਦ|”

ਉਸ ਦੀ ਜਗ੍ਹਾ ਰਾਜਾ ਹੋਣਾ

ਕਹਿਣ ਦਾ ਹੋਰ ਤਰੀਕਾ, “ਇਸਰਾਏਲ ਉੱਤੇ ਰਾਜੇ ਦੀ ਜਗ੍ਹਾ ਲੈਣਾ” ਜਾਂ “ਉਸ ਦੀ ਬਜਾਇ ਰਾਜੇ ਵਜੋਂ ਰਾਜ ਕਰਨਾ|”

17-02

ਦੇਖਭਾਲ

ਇਸ ਦਾ ਮਤਲਬ, “ਦੇਖਭਾਲ ਕਰਨਾ” ਜਾਂ “ਰੱਖਿਆ ਕਰਨਾ” ਜਾਂ “ਦੇਖਭਾਲ ਕਰ ਰਿਹਾ|”

17-03

ਇੱਕ ਬਲਵਾਨ ਜਿਸ ਦਾ ਨਾਮ ਗੋਲਿਅਥ ਸੀ

ਸ਼ਬਦ “ਬਲਵਾਨ ” ਇੱਥੇ ਇੱਕ ਐਸੇ ਵਿਅਕਤੀ ਬਾਰੇ ਬਿਆਨ ਕਰਦਾ ਹੈ ਜੋ ਆਮ ਤੌਰ ਤੇ ਲੰਬਾ ਚੌੜਾ ਅਤੇ ਸ਼ਕਤੀਸ਼ਾਲੀ ਹੈ | ਗੋਲਿਅਥ ਸੈਨਾਂ ਵਿੱਚ ਇੱਕ ਬਹੁਤ ਵੱਡਾ ਸਿਪਾਹੀ ਸੀ ਜੋ ਇਸਰਾਏਲ ਦੇ ਵਿਰੁੱਧ ਲੜ ਰਹੀ ਸੀ |

17-04

ਇੱਕ ਦਿਨ

ਇਹ ਵਾਕ ਇੱਕ ਘੱਟ ਨਾ ਦੀ ਜਾਣਕਾਰੀ ਦਿੰਦੀ ਹੈ ਜੋ ਭੂਤਕਾਲ ਵਿੱਚ ਵਾਪਰੀ ਪਰ ਕਿਸੇ ਖ਼ਾਸ ਸਮੇਂ ਬਾਰੇ ਬਿਆਨ ਨਹੀਂ ਕਰਦੀ | ਬਹੁਤ ਭਾਸ਼ਾਵਾਂ ਵਿੱਚ ਇਹ ਕਹਾਣੀ ਸ਼ੁਰੂ ਕਰਨ ਦਾ ਤਰੀਕਾ ਹੈ |

ਸ਼ਾਊਲ ਨੂੰ ਸਾਬਤ ਕਰਨ ਲਈ

ਇਸ ਦਾ ਮਤਲਬ “ਸ਼ਾਊਲ ਨੂੰ ਕਾਇਲ ਕਰਨ ਲਈ” ਜਾਂ “ਸ਼ਾਊਲ ਨੂੰ ਦਿਖਾਉਣ ਲਈ|”

ਰਾਜਾ ਬਣਨ ਲਈ

ਦਾਊਦ ਉਸ ਵਿਅਕਤੀ ਨੂੰ ਮਾਰ ਕੇ ਪਰਮੇਸ਼ੁਰ ਦਾ ਅਨਾਦਰ ਨਹੀਂ ਕਰਨਾ ਚਾਹੁੰਦਾ ਸੀ ਜਿਸ ਨੂੰ ਉਸ ਨੇ ਇਸਰਾਏਲ ਉੱਤੇ ਰਾਜਾ ਥਾਪਿਆ ਸੀ |

17-05

ਉਸਨੂੰ ਸਫਲ ਕੀਤਾ

ਇਸ ਦਾ ਮਤਲਬ “ਜਿਹੜੇ ਚੰਗੇ ਕੰਮ ਉਹ ਕਰਨਾ ਚਾਹੁੰਦਾ ਸੀ ਉਹਨਾਂ ਨੂੰ ਕਰਨ ਵਿੱਚ ਉਸਦੀ ਮਦਦ ਕੀਤੀ |”

ਉਸ ਦਾ ਰਾਜਧਨੀ ਸ਼ਹਿਰ

ਇਸ ਮਤਲਬ, “ਉਸਦੇ ਰਾਜ ਦਾ ਰਾਜਧਨੀ ਸ਼ਹਿਰ|” ਦਾਊਦ ਯਰੂਸ਼ਲਮ ਵਿੱਚ ਰਿਹਾ ਅਤੇ ਉੱਥੋਂ ਰਾਜ ਕੀਤਾ |

ਦਾਊਦ ਦੇ ਰਾਜਕਾਲ ਸਮੇਂ

ਇਸ ਦਾ ਮਤਲਬ, “ਉਸ ਸਮੇਂ ਜਦੋਂ ਦਾਊਦ ਇਸਰਾਏਲ ਉੱਤੇ ਰਾਜਾ ਸੀ” ਜਾਂ “ਉਸ ਸਮੇਂ ਜਦੋਂ ਦਾਊਦ ਇਸਰਾਏਲ ਉੱਤੇ ਇੱਕ ਰਾਜੇ ਦੇ ਰੂਪ ਵਿੱਚ ਰਾਜ ਕਰਦਾ ਸੀ|”

17-06

ਇੱਕ ਮੰਦਰ ਬਣਾਇਆ

ਦਾਊਦ ਚਾਹੁੰਦਾ ਸੀ ਕਿ ਪਰਮੇਸ਼ੁਰ ਦੀ ਬੰਦਗੀ ਲਈ ਇੱਕ ਸਥਾਈ ਮੰਦਰ ਬਣਾਏ ਜੋ ਅਸਥਾਈ ਮਿਲਾਪ ਦੇ ਤੰਬੂ ਦੀ ਜਗ੍ਹਾ ਤੇ ਹੋਵੇਗਾ |

17-07

ਨਬੀ ਨਾਥਾਨ

ਕੁੱਝ ਭਾਸ਼ਾਵਾਂ ਵਿੱਚ ਇਸ ਨੂੰ ਕਹਿਣਾ ਹੋਰ ਵੀ ਸੁਭਾਵਿਕ ਹੋ ਸਕਦਾ ਹੈ, “ਇੱਕ ਨਬੀ ਜਿਸਦਾ ਨਾਮ ਨਾਥਾਨ ਸੀ |”

ਲੜਾਈ ਵਾਲਾ ਵਿਅਕਤੀ

ਇਸ ਦਾ ਮਤਲਬ, “ਉਹ ਵਿਅਕਤੀ ਜੋ ਯੁੱਧ ਲੜਦਾ ਹੈ|” ਦਾਊਦ ਨੇ ਬਹੁਤ ਲੋਕ ਮਾਰੇ, ਇਸਰਾਏਲ ਦੇ ਦੁਸ਼ਮਣਾਂ ਵਿਰੁੱਧ ਯੁੱਧ ਵਿੱਚ ਬਹੁਤ ਲੋਕ| ਪਰਮੇਸ਼ੁਰ ਦਾਊਦ ਨੂੰ ਧੱਕਾ ਨਹੀਂ ਦੇ ਰਿਹਾ ਸੀ, ਪਰ ਪਰਮੇਸ਼ੁਰ ਚਾਹੁੰਦਾ ਸੀ ਕਿ ਸ਼ਾਂਤੀ ਰੱਖਣ ਵਾਲਾ ਵਿਅਕਤੀ ਮੰਦਰ ਬਣਾਏ ਜਿੱਥੇ ਲੋਕ ਉਸ ਦੀ ਬੰਦਗੀ ਕਰਨ |

ਇਹ ਮੰਦਰ

ਮਤਲਬ, “ਬੰਦਗੀ ਲਈ ਇਹ ਇਮਾਰਤ” ਜਾਂ “ਇਹ ਬੰਦਗੀ ਦੀ ਜਗ੍ਹਾ|”

ਪਾਪ ਤੋਂ

ਮਤਲਬ, “ਉਹਨਾਂ ਦੇ ਪਾਪਾਂ ਦੇ ਭਿਆਨਕ ਨਤੀਜਿਆਂ ਤੋਂ|”

17-08

ਇਹ ਸ਼ਬਦ

ਮਤਲਬ, “ਉਹ ਸ਼ਬਦ ਜੋ ਨਬੀ ਨੇ ਕਹੇ ਸਨ|” ਇਹ ਪਿੱਛੇ ਦਿੱਤੇ ਗਏ ਵਾਦਿਆਂ ਲਈ ਵਰਤਿਆ ਗਿਆ ਹੈ ਜੋ 17-07 ਵਿੱਚ ਹਨ |

ਵੱਡਾ ਆਦਰ ਮਾਣ

ਲੋਕ ਜੋ ਉਸ ਤੋਂ ਬਾਅਦ ਰਹੇ ਉਹ ਦਾਊਦ ਦੀ ਬਹੁਤ ਇੱਜ਼ਤ ਕਰਦੇ ਕਿਉਂਕਿ ਉਸ ਦੀ ਸੰਤਾਨ ਵਿੱਚੋਂ ਕੁੱਝ ਇਸਰਾਏਲ ਉੱਤੇ ਰਾਜੇ ਹੋਣਗੇ ਅਤੇ ਉਹਨਾਂ ਵਿੱਚੋਂ ਇੱਕ ਮਸੀਹਾ ਹੋਵੇਗਾ |

17-09

ਦਾਊਦ ਨੇ ਬਹੁਤ ਸਾਲ ਵਫਾਦਾਰੀ ਅਤੇ ਸੱਚਾਈ ਨਾਲ ਰਾਜ ਕੀਤਾ

ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਜਦੋਂ ਦਾਊਦ ਨੇ ਲੋਕਾਂ ਉੱਪਰ ਰਾਜ ਕੀਤਾ, ਕਈ ਸਾਲ ਉਸਨੇ ਉਹ ਕੀਤਾ ਜੋ ਸਹੀ ਅਤੇ ਬੇਦਾਗ ਸੀ ਅਤੇ ਉਹ ਪਰਮੇਸ਼ੁਰ ਪ੍ਰਤੀ ਵਫ਼ਾਦਾਰ ਰਿਹਾ |”

ਉਸ ਦੀ ਜ਼ਿੰਦਗੀ ਦੇ ਅੰਤ ਵਿੱਚ

ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਜਦੋਂ ਦਾਊਦ ਬੁੱਢਾ ਹੋ ਗਿਆ” ਜਾਂ “ਦਾਊਦ ਦੀ ਜ਼ਿੰਦਗੀ ਦੇ ਆਖਰ ਵਿੱਚ |”

ਭਿਆਨਕ ਪਾਪ ਕੀਤਾ

ਮਤਲਬ “ਬਹੁਤ ਬੁਰੀ ਤਰ੍ਹਾਂ ਨਾਲ ਪਾਪ ਕੀਤਾ|” ਦਾਊਦ ਦਾ ਪਾਪ ਖ਼ਾਸ ਬੁਰਾ ਸੀ |

17-10

ਇੱਕ ਦਿਨ

ਇਹ ਸ਼ਬਦ ਇੱਕ ਘੱਟ ਨਾ ਦੀ ਜਾਣਕਾਰੀ ਦੇ ਰਿਹਾ ਹੈ ਜੋ ਭੂਤਕਾਲ ਵਿੱਚ ਵਾਪਰੀ, ਪਰ ਕਿਸੇ ਖ਼ਾਸ ਸਮੇਂ ਬਾਰੇ ਬਿਆਨ ਨਹੀਂ ਕਰ ਰਿਹਾ | ਬਹੁਤ ਭਾਸ਼ਾਵਾਂ ਵਿੱਚ ਇੱਕ ਸੱਚੀ ਕਹਾਣੀ ਸੁਣਾਉਣ ਲਈ ਸ਼ੁਰੂ ਕਰਨ ਦਾ ਇਹੀ ਤਰੀਕਾ ਹੈ |

ਦੇਖਿਆ

ਬਥ

ਨਹਾ ਰਹੀ

ਉਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਨਹਾਉਣਾ” ਜਾਂ “ਆਪਣੇ ਆਪ ਨੂੰ ਧੋਣਾ|”

17-11

ਧਿਆਨ ਹਟਾਉਣ ਦੀ ਬਜਾਇ

ਮਤਲਬ, ਦਾਊਦ ਨੇ ਆਪਣਾ ਧਿਆਨ ਉਸ ਔਰਤ ਤੋਂ ਪਰ੍ਹੇ ਨਹੀਂ ਹਟਾਇਆ ਜਦੋਂ ਉਹ ਨਹਾ ਰਹੀ ਸੀ, ਜਿਵੇਂ ਉਸ ਨੂੰ ਕਰਨਾ ਚਾਹੀਦਾ ਸੀ |

ਉਹ ਉਸ ਨਾਲ ਸੁੱਤਾ

ਸਹਿਜ ਨਾਲ ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਦਾਊਦ ਨੇ ਬਥ

17-12

ਆਪਣੀ ਪਤਨੀ ਕੋਲ ਜਾਹ

ਮਤਲਬ, “ਘਰ ਜਾਹ ਅਤੇ ਆਪਣੀ ਪਤਨੀ ਨਾਲ ਸੰਗ ਕਰ|”

ਦਾਊਦ ਚਾਹੁੰਦਾ ਸੀ ਕਿ ਲੋਕ, ਖ਼ਾਸ ਕਰਕੇ ਊੱਰਿਯਾਹ ਵਿਸ਼ਵਾਸ ਕਰੇ ਕਿ ਬਥ

ਸ਼ਬਾ ਊੱਰਿਯਾਹ ਦੇ ਬੱਚੇ ਨਾਲ ਗਰਭਵੰਤੀ ਹੈ|

ਜਿੱਥੇ ਦੁਸ਼ਮਣ ਤਕੜਾ ਹੋਵੇ

ਮਤਲਬ, ਯੁੱਧ ਵਿੱਚ ਉਹ ਜਗ੍ਹਾ ਜਿੱਥੇ ਘਮਾਸਾਨ ਲੜਾਈ ਚੱਲਦੀ ਹੈ |

17-13

ਜੋ ਦਾਊਦ ਨੇ ਕੀਤਾ ਸੀ

ਇਹ ਦਾਊਦ ਦੀ ਬਥ

17-14

ਦਾਊਦ ਦੇ ਪਰਿਵਾਰ ਵਿੱਚ ਲੜਾਈ

ਇਹ “ਲੜਾਈ” ਬਹੁਤ ਗੰਭੀਰ ਸੀ | ਦੂਸਰੀਆਂ ਗੱਲਾਂ ਵਿੱਚ , ਉਸਦੇ ਇੱਕ ਪੁੱਤਰ ਨੇ ਦੂਸਰੇ ਪੁੱਤਰ ਨੂੰ ਮਾਰ ਦਿੱਤਾ ਅਤੇ ਦਾਊਦ ਦੀ ਜਗ੍ਹਾ ਰਾਜਾ ਬਣਨ ਦੀ ਕੋਸ਼ਿਸ਼ ਕੀਤੀ ਜਦੋਂ ਅਜੇ ਦਾਊਦ ਰਾਜ ਕਰ ਹੀ ਰਿਹਾ ਸੀ | ਅਗਰ ਸੰਭਵ ਹੈ, ਐਸਾ ਸ਼ਬਦ ਇਸਤੇਮਾਲ ਕਰੋ ਜੋ ਪਰਿਵਾਰ ਵਿੱਚ ਇਸ ਝਗੜੇ ਦੀ ਗੰਭੀਰਤਾ ਨੂੰ ਦੱਸ ਸਕੇ |

ਦਾਊਦ ਦੀ ਸ਼ਕਤੀ ਬਹੁਤ ਘੱਟ ਗਈ ਸੀ

ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਦਾਊਦ ਕਮਜ਼ੋਰ ਹੋ ਗਿਆ ਸੀ” ਜਾਂ “ਦਾਊਦ ਨੇ ਆਪਣਾ ਕਾਫ਼ੀ ਅਧਿਕਾਰ ਖੋਹ ਲਿਆ ਸੀ|”

ਇੱਕ ਬਾਈਬਲ ਕਹਾਣੀ, ਵਿੱਚੋਂ

ਇਹ ਹਵਾਲੇ ਕੁੱਝ ਬਾਈਬਲਾਂ ਤੋਂ ਥੋੜ੍ਹਾ ਭਿੰਨ ਹੋ ਸਕਦੇ ਹਨ |