26-01
ਸ਼ੈਤਾਨ ਦੀਆਂ ਪ੍ਰੀਖਿਆਵਾਂ ਉੱਤੇ ਜਿੱਤ ਪਾਉਣ ਤੋਂ ਬਾਅਦ, ਯਿਸੂ ਮੁੜਿਆ
ਸ਼ਾਇਦ ਤੁਸੀਂ ਇਸ ਨੂੰ ਦੋ ਵਾਕਾਂ ਵਿੱਚ ਰੱਖਣਾ ਚੰਗਾ ਸਮਝੋ ਅਤੇ ਕਹੋ, “ਯਿਸੂ ਨੇ ਕੋਈ ਵੀ ਗਲਤ ਕੰਮ ਨਹੀਂ ਕੀਤਾ ਜੋ ਸ਼ੈਤਾਨ ਉਸ ਤੋਂ ਕਰਾਉਣ ਦੀ ਕੋਸ਼ਿਸ਼ ਕਰ ਰਿਹਾ ਸੀ, ਇਸ ਤਰ੍ਹਾਂ ਉਸ ਨੇ ਸ਼ੈਤਾਨ ਨੂੰ ਹਰਾਇਆ| ਉਸ ਤੋਂ ਬਾਅਦ, ਯਿਸੂ ਮੁੜਿਆ |” ਸ਼ਬਦ “ਜਿੱਤ ਪਾਉਣਾ“ ਨੂੰ “ਵਿਰੋਧ ਕਰਨਾ” ਜਾਂ “ਤ੍ਰਿਸਕਾਰ ਕਰਨਾ” ਜਾਂ “ਇਨਕਾਰ ਕਰਨਾ” ਨਾਲ ਅਨੁਵਾਦ ਕੀਤਾ ਜਾ ਸਕਦਾ ਹੈ |
ਪਵਿੱਤਰ ਆਤਮਾ ਦੀ ਸ਼ਕਤੀ ਵਿੱਚ
ਇਸ ਦਾ ਅਨੁਵਾਦ ਇਸ ਤਰ੍ਹਾਂ ਵੀ ਹੋ ਸਕਦਾ ਹੈ, “ਜਿਵੇਂ ਹੀ ਪਵਿੱਤਰ ਆਤਮਾ ਦੀ ਸ਼ਕਤੀ ਉਸ ਦੁਆਰਾ ਕੰਮ ਕਰਨ ਲੱਗੀ” ਜਾਂ “ਅਤੇ ਪਵਿੱਤਰ ਆਤਮਾ ਜ਼ੋਰ ਨਾਲ ਉਸ ਦੀ ਅਗਵਾਈ ਕਰ ਰਹੀ ਸੀ|”
ਸਿਖਾਉਂਦਾ ਹੋਇਆ ਜਗ੍ਹਾ ਜਗ੍ਹਾ ਗਿਆ
ਮਤਲਬ, ਉਸ ਨੇ ਅੱਲਗ ਅੱਲਗ ਨਗਰਾਂ ਅਤੇ ਦੂਸਰੇ ਸਥਾਨਾਂ ਦੀ ਯਾਤਰਾ ਕੀਤੀ ਅਤੇ ਉੱਥੇ ਲੋਕਾਂ ਨੂੰ ਸਿਖਾਇਆ |”
ਹਰ ਇੱਕ
ਮਤਲਬ, “ਹਰ ਕੋਈ ਜਿਸ ਨੇ ਉਸ ਨੂੰ ਜਾਣਿਆ ਅਤੇ ਉਸ ਬਾਰੇ ਸੁਣਿਆ|”
ਉਸ ਬਾਰੇ ਪ੍ਰਸੰਸਾਂ ਕੀਤੀ
ਮਤਲਬ, “ਉਸ ਬਾਰੇ ਚੰਗਾ ਬੋਲਿਆ|”
26-02
ਬੰਦਗੀ ਦੀ ਜਗ੍ਹਾ
ਮਤਲਬ, “ਉਹ ਇਮਾਰਤ ਜਿੱਥੇ ਯਹੂਦੀ ਲੋਕ ਪਰਮੇਸ਼ੁਰ ਦੀ ਬੰਦਗੀ ਕਰਨ ਲਈ ਇੱਕਠੇ ਹੁੰਦੇ ਸਨ |” ਇਸ ਦਾ ਅਨੁਵਾਦ ਇਸ ਤਰ੍ਹਾਂ ਵੀ ਹੋ ਸਕਦਾ ਹੈ, “ਬੰਦਗੀ ਲਈ ਇਮਾਰਤ|”
ਪੋਥੀਆਂ
ਪੋਥੀ ਕਾਗਜ ਜਾਂ ਚਮੜੇ ਦੀ ਇੱਕ ਸ਼ੀਟ ਹੁੰਦੀ ਸੀ |
ਯਸਾਯਾਹ ਨਬੀ ਦੀ ਪੋਥੀ
ਮਤਲਬ, “ਪੋਥੀ ਉੱਤੇ ਜੋ ਵਚਨ ਸਨ ਉਹ ਯਸਾਯਾਹ ਨਬੀ ਦੁਆਰਾ ਲਿੱਖੇ ਗਏ ਸਨ |” ਯਸਾਯਾਹ ਨੇ ਇਸ ਪੋਥੀ ਉੱਤੇ ਸੈਂਕੜੇ ਸਾਲ ਪਹਿਲਾਂ ਲਿਖਿਆ ਸੀ | ਇਹ ਉਸ ਪੋਥੀ ਦੀ ਨਕਲ ਸੀ |
ਪੋਥੀ ਖੋਲ੍ਹੀ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਲਪੇਟੀ ਹੋਈ ਪੋਥੀ ਖੋਲ੍ਹੀ” ਜਾਂ “ਪੋਥੀ ਦੇ ਗੋਲੇ ਨੂੰ ਖੋਲ੍ਹਿਆ|”
26-03
ਗਰੀਬਾਂ ਨੂੰ ਖ਼ੁਸ਼
ਖ਼ਬਰੀ ਦਾ ਪ੍ਰਚਾਰ
ਬੰਧੂਆਂ ਨੂੰ ਅਜ਼ਾਦੀ
ਮਤਲਬ, “ਉਹਨਾਂ ਲੋਕਾਂ ਨੂੰ ਸੁੱਭ ਸੰਦੇਸ਼ ਦੱਸਣਾ ਜੋ ਗਲਤੀ ਨਾਲ ਕੈਦ ਵਿੱਚ ਕਿ ਉਹ ਅਜ਼ਾਦ ਕੀਤੇ ਜਾਣਗੇ|”
ਅੰਨ੍ਹਿਆਂ ਨੂੰ ਸੁਜਾਖਾ ਕਰਨਾ
ਮਤਲਬ, “ਜਿਹੜੇ ਅੰਨ੍ਹੇ ਹਨ ਉਹ ਸੁਜਾਖੇ ਕੀਤੇ ਜਾਣਗੇ|”
ਕੁਚਲਿਆਂ ਹੋਇਆਂ ਨੂੰ ਬਹਾਲ ਕਰਨਾ
ਮਤਲਬ, “ਜ਼ਿੰਦਗੀ ਵਿੱਚ ਜਿਹਨਾਂ ਨਾਲ ਦੁਰਵਿਵਹਾਰ ਕੀਤਾ ਗਿਆ ਉਹਨਾਂ ਦੀ ਬਹਾਲੀ |”
ਪ੍ਰਭੁ ਦੀ ਬਹਾਲੀ ਦਾ ਸਾਲ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਉਹ ਸਮਾਂ ਜਦੋਂ ਪ੍ਰਭੁ ਸਾਡੇ ਉੱਤੇ ਦਿਆਲੂ ਹੋਵੇਗਾ” ਜਾਂ “ਉਹ ਸਮਾਂ ਜਦੋਂ ਪ੍ਰਭੁ ਸਾਡੇ ਉੱਤੇ ਬਹੁਤ ਦਯਾਵਾਨ ਹੋਵੇਗਾ |”
26-04
ਜੋ ਵਚਨ ਮੈਂ ਤੁਹਾਡੇ ਲਈ ਹੁਣੇ ਪੜ੍ਹਿਆ ਹੈ ਉਹ ਤੁਹਾਡੇ ਵਿੱਚ ਪੂਰਾ ਹੋ ਰਿਹਾ ਹੈ
ਹੋਰ ਤਰੀਕੇ ਨਾਲ ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਜੋ ਵਚਨ ਤੁਸੀਂ ਮੇਰੇ ਪੜ੍ਹਨੇ ਤੋਂ ਸੁਣਿਆ ਹੈ ਉਹ ਹੁਣੇ ਪੂਰਾ ਹੋ ਗਿਆ ਹੈ,” ਜਾਂ “ਅੱਜ ਜੋ ਵਚਨ ਮੈਂ ਤੁਹਾਡੇ ਲਈ ਪੜ੍ਹਿਆ ਹੈ ਜਿਵੇਂ ਤੁਸੀਂ ਸੁਣਿਆ ਉਵੇਂ ਹੀ ਪੂਰਾ ਹੋ ਗਿਆ ਹੈ|”
ਹੈਰਾਨ ਹੋ ਗਏ
ਸ਼ਬਦ “ਹੈਰਾਨ” ਨੂੰ ਤੁਸੀਂ ਇਸ ਤਰ੍ਹਾਂ ਅਨੁਵਾਦ ਕਰੋ ਕਿ ਇਸ ਦਾ ਮਤਲਬ ਹੋਵੇ ਕਿ ਉਹ ਅਚੰਭੇ ਹੋ ਗਏ, ਹਿੱਲ ਗਏ, ਉੱਲਝਣ ਵਿੱਚ ਪੈ ਗਏ ਕਿ ਇਹ ਕਿਸ ਤਰ੍ਹਾਂ ਹੋ ਸਕਦਾ ਹੈ |
ਕੀ ਇਹ ਯੂਸੁਫ਼ ਦਾ ਪੱਤਰ ਨਹੀਂ ?
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਇਹ ਵਿਅਕਤੀ ਯੂਸੁਫ਼ ਦਾ ਲੜਕਾ ਹੈ! ਜਾਂ “ਹਰ ਇੱਕ ਜਾਣਦਾ ਹੈ ਕਿ ਇਹ ਸਿਰਫ਼ ਯੂਸੁਫ਼ ਦਾ ਲੜਕਾ ਹੈ!” ਲੋਕ ਪੁੱਛਦੇ ਸਨ ਕੀ ਇਹ ਯੂਸੁਫ਼ ਦਾ ਪੁੱਤਰ ਹੈ ਜਾਂ ਨਹੀਂ | ਉਹ ਹੈਰਾਨ ਹੋ ਰਹੇ ਸਨ ਕਿ ਕਿਸ ਤਰ੍ਹਾਂ ਇਹ ਮਸੀਹਾ ਹੋ ਸਕਦਾ, ਉਹ ਸੋਚ ਰਹੇ ਸਨ ਕਿ ਇਹ ਤਾਂ ਸਿਰਫ਼ ਇੱਕ ਸਧਾਰਨ ਵਿਅਕਤੀ ਦਾ ਪੁੱਤਰ ਹੈ |
26-05
ਕੋਈ ਵੀ ਨਬੀ ਦਾ ਆਪਣੇ ਨਗਰ ਵਿੱਚ ਆਦਰ ਨਹੀਂ ਪਾਉਂਦਾ
ਇਸ ਵਾਕ ਦਾ ਮਤਲਬ ਹੈ, “ਲੋਕ ਉਸ ਨਬੀ ਦੇ ਅਧਿਕਾਰ ਨੂੰ ਗ੍ਰਹਿਣ ਨਹੀਂ ਕਰਦੇ ਜੋ ਉਹਨਾਂ ਦੇ ਵਿੱਚ ਕਾਰ ਪਲਿਆ ਹੁੰਦਾ ਹੈ |”
26-06
ਅਲੀਸ਼ਾ
ਅਲੀਸ਼ਾ ਪਰਮੇਸ਼ੁਰ ਦਾ ਇੱਕ ਨਬੀ ਸੀ ਜੋ ਏਲੀਯਾਹ ਤੋਂ ਬਾਅਦ ਆਇਆ | ਏਲੀਯਾਹ ਦੀ ਤਰ੍ਹਾਂ , ਅਲੀਸ਼ਾ ਨੇ ਇਸਰਾਏਲ ਦੇ ਰਾਜਿਆਂ ਦਾ ਵਿਰੋਧ ਕੀਤਾ ਜੋ ਪਰਮੇਸ਼ੁਰ ਦੇ ਵਿਰੁੱਧ ਪਾਪ ਕਰਦੇ ਸਨ ਅਤੇ ਉਸ ਨੇ ਚਮਤਕਾਰ ਕੀਤੇ ਕਿਉਂਕਿ ਪਰਮੇਸ਼ੁਰ ਨੇ ਉਸ ਨੂੰ ਇਹ ਕਰਨ ਦੀ ਸ਼ਕਤੀ ਦਿੱਤੀ ਸੀ |
ਇੱਕ ਸੂਬੇਦਾਰ
ਮਤਲਬ, “ਸੈਨਾਂ ਦਾ ਇੱਕ ਅਗੂਆ |”
ਉਹ ਉਸ ਉੱਤੇ ਬਹੁਤ ਗੁੱਸੇ ਹੋਏ
ਯਹੂਦੀ ਇਹ ਸੁਣਨਾ ਨਹੀਂ ਚਾਹੁੰਦੇ ਸਨ ਕਿ ਪਰਮੇਸ਼ੁਰ ਨੇ ਉਹਨਾਂ ਦੇ ਬਰਾਬਰ ਲੋਕਾਂ ਦੇ ਕਿਸੇ ਹੋਰ ਝੁੰਡ ਨੂੰ ਵੀ ਬਰਕਤ ਦਿੱਤੀ ਹੈ ਇਸ ਲਈ ਜੋ ਯਿਸੂ ਆਖ ਰਿਹਾ ਸੀ ਉਸ ਲਈ ਉਹ ਉਸ ਉੱਤੇ ਬਹੁਤ ਗੁੱਸੇ ਸਨ |
26-07
ਬੰਦਗੀ ਦੀ ਜਗ੍ਹਾ
ਮਤਲਬ, “ਉਹ ਇਮਾਰਤ ਜਿੱਥੇ ਯਹੂਦੀ ਲੋਕ ਪਰਮੇਸ਼ੁਰ ਦੀ ਬੰਦਗੀ ਕਰਨ ਲਈ ਇੱਕਠੇ ਹੁੰਦੇ ਸਨ |” ਇਸ ਦਾ ਅਨੁਵਾਦ ਇਸ ਤਰ੍ਹਾਂ ਵੀ ਹੋ ਸਕਦਾ ਹੈ, “ਬੰਦਗੀ ਦੀ ਇਮਾਰਤ|” 26-02 ਵਿੱਚ ਦੇਖੋ ਤੁਸੀਂ ਕਿਸ ਤਰ੍ਹਾਂ ਅਨੁਵਾਦ ਕੀਤਾ ਹੈ |
ਪਰ ਯਿਸੂ ਭੀੜ ਵਿੱਚੋਂ ਨਿੱਕਲ ਗਿਆ
“ਪਰ” ਦਾ ਅਨੁਵਾਦ ਜ਼ੋਰ ਦੇਣ ਵਾਲੇ ਸ਼ਬਦ ਜਾਂ ਕਿਸੇ ਵਾਕ ਨਾਲ ਕੀਤਾ ਜਾ ਸਕਦਾ ਹੈ ਜਿਵੇਂ ਕਿ “ਪਰ ਇਸ ਦੀ ਬਜਾਇ” ਜਾਂ “ਫਿਰ ਵੀ” ਇਸ ਗੱਲ ਨੂੰ ਦਿਖਾਉਣ ਲਈ ਕਿ ਲੋਕ ਜੋ ਯਿਸੂ ਨਾਲ ਕਰਨਾ ਚਾਹੁੰਦੇ ਸਨ ਨਾ ਕਰ ਸਕੇ |
26-08
ਗਲੀਲ ਦੀ ਇਲਾਕੇ ਵਿੱਚ ਗਿਆ
ਮਤਲਬ,”ਗਲੀਲ ਦੇ ਚਾਰੋਂ ਤਰਫ਼” ਜਾਂ “ਗਲੀਲ ਵਿੱਚ ਜਗ੍ਹਾ ਜਗ੍ਹਾ |”
26-09
ਜਿਹਨਾਂ ਵਿੱਚ ਭੂਤ ਸਨ
“ਜੋ ਭਰਿਸ਼ਟ ਆਤਮਾ ਨਾਲ ਜਕੜੇ ਸਨ |”
ਜਦੋਂ ਯਿਸੂ ਨੇ ਹੁਕਮ ਦਿੱਤਾ
ਇਸ ਦਾ ਅਨੁਵਾਦ ਇਸ ਤਰ੍ਹਾਂ ਵੀ ਕੀਤਾ ਜਾ ਸਕਦਾ ਹੈ, “ਜਦੋਂ ਯਿਸੂ ਨੇ ਉਹਨਾਂ ਨੂੰ ਹੁਕਮ ਦਿੱਤਾ |”
26-10
ਉਸ ਤੋਂ ਸਿੱਖਿਆ
ਮਤਲਬ, “ਜੋ ਕੁੱਝ ਉਸ ਨੇ ਸਿੱਖਿਆ” ਜਾਂ “ਜੋ ਕੁੱਝ ਉਸ ਨੇ ਕੀਤਾ ਅਤੇ ਕਿਹਾ ਉਸ ਤੋਂ ਸਭ ਸਿੱਖਿਆ |”
ਇੱਕ ਬਾਈਬਲ ਕਹਾਣੀ, ਵਿੱਚੋਂ
ਇਹ ਹਵਾਲੇ ਕੁੱਝ ਬਾਈਬਲਾਂ ਤੋਂ ਥੋੜ੍ਹਾ ਭਿੰਨ ਹੋ ਸਕਦੇ ਹਨ |