11-01
ਦੋਨੋਂ ਜਾਨਵਰਾਂ ਅਤੇ ਨਰਾਂ ਦੇ ਪਹਿਲੋਠੇ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਹਰ ਪਰਿਵਾਰ ਵਿੱਚ ਵੱਡਾ ਲੜਕਾ ਅਤੇ ਉਹਨਾਂ ਦੇ ਪਸ਼ੂਆਂ ਦਾ ਪਹਿਲਾ ਨਰ ਬੱਚਾ|”
11-02
ਪਰਮੇਸ਼ੁਰ ਨੇ ਪ੍ਰਦਾਨ ਕੀਤਾ
ਸਿਰਫ਼ ਪਰਮੇਸ਼ੁਰ ਹੀ ਇੱਕ ਸੀ ਜੋ ਇਸਰਾਏਲੀਆਂ ਦੇ ਲੜਕਿਆਂ ਨੂੰ ਮੌਤ ਤੋਂ ਬਚਾ ਸਕਦਾ ਸੀ|
ਬੱਜ ਰਹਿਤ ਲੇਲਾ
ਇਸ ਦਾ ਮਤਲਬ, “ਭੇਡ ਜਾਂ ਬੱਕਰੀ ਦਾ ਇੱਕ ਲੇਲਾ ਜਿਸ ਵਿੱਚ ਕੋਈ ਵੀ ਕੰਮੀ ਜਾਂ ਦੋਸ਼ ਨਾ ਹੋਵੇ |”
11-03
ਬਿਨਾ ਖ਼ਮੀਰ ਤੋਂ
“ਖ਼ਮੀਰ ਉਹ ਪਦਾਰਥ ਹੈ ਜੋ ਆਟੇ ਵਿੱਚ ਮਿਲਾਇਆ ਜਾਂਦਾ ਹੈ ਕਿ ਜਦੋਂ ਰੋਟੀ ਪਕਾਈ ਜਾਵੇ ਉਸ ਨੂੰ ਫੁੱਲਣ ਵਿੱਚ ਮਦਦ ਕਰੇ|” ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਉਸ ਤੋਂ ਬਿਨਾ ਪਕਾਉਣਾ ਜੋ ਇਸ ਨੂੰ ਫੁੱਲਣ ਵਿੱਚ ਮਦਦ ਕਰਦਾ ਹੈ|” ਖ਼ਮੀਰ ਵਾਲੀ ਰੋਟੀ ਪਕਾਉਣਾ ਦੇਰ ਕਰਦਾ ਹੈ ਇਸ ਲਈ ਖ਼ਮੀਰ ਤੋਂ ਬਿਨਾ ਰੋਟੀ ਪਕਾਉਣਾ ਮਿਸਰ ਵਿੱਚੋਂ ਛੇਤੀ ਨਿੱਕਲਣ ਦੀ ਤਿਆਰੀ ਦਾ ਇੱਕ ਤਰੀਕਾ ਸੀ |
ਜਦੋਂ ਉਹਨਾਂ ਨੇ ਖਾਧੀ
ਇਸ ਦਾ ਮਤਲਬ ਕਿ ਖਾਣ ਤੋਂ ਪਹਿਲਾਂ ਉਹਨਾਂ ਨੂੰ ਤਿਆਰ ਹੋਣ ਦੀ ਬਹੁਤ ਜ਼ਰੂਰਤ ਸੀ |
11-04
ਹਰ ਇੱਕ ਪਹਿਲੋਠਾ ਪੁੱਤਰ
ਇਸ ਦਾ ਮਲਤਬ ਹਰ ਪਰਿਵਾਰ ਦਾ ਪਹਿਲੋਠਾ ਪੁੱਤਰ ਜਿਸ ਨੇ ਲਹੂ ਦੀ ਬਲੀ ਨਹੀਂ ਦਿੱਤੀ ਸੀ, ਉਹ ਸਨ ਮਿਸਰੀ| ਇਸ ਨੂੰ ਸਾਫ਼ ਕਰਨ ਲਈ ਤੁਸੀਂ ਹੋਰ ਵੀ ਜੋੜ ਸਕਦੇ ਹੋ, “ਹਰ ਮਿਸਰੀ ਪਹਿਲੋਠਾ ਪੁੱਤਰ”, (ਜਦਕਿ ਹਰ ਇਸਰਾਏਲੀ ਪਰਿਵਾਰ ਨੇ ਆਪਣੀਆਂ ਚੁਗਾਠਾਂ ਉੱਤੇ ਲਹੂ ਲਗਾਇਆ ਹੋਇਆ ਸੀ) |
11-05
ਉੱਤੋਂ ਦੀ ਲੰਘ ਗਿਆ
ਇਸ ਦਾ ਮਤਲਬ ਪਰਮੇਸ਼ੁਰ ਉਹਨਾਂ ਘਰਾਂ ਦੇ ਉੱਤੋਂ ਦੀ ਲੰਘ ਗਿਆ ਅਤੇ ਉੱਥੇ ਕਿਸੇ ਨੂੰ ਵੀ ਮਾਰਨ ਲਈ ਨਹੀਂ ਰੁੱਕਿਆ | ਇਹ ਵਾਕ ਯਹੂਦੀ ਤਿਉਹਾਰ ਲਈ ਨਾਮ ਬਣ ਗਿਆ, “ਪਸਾਹ ”
ਉਹ ਬਚਾਏ ਗਏ
ਪਰਮੇਸ਼ੁਰ ਨੇ ਉਹਨਾਂ ਦੇ ਪਹਿਲੋਠਿਆਂ ਨੂੰ ਨਾ ਮਾਰਿਆ |
ਲੇਲੇ ਦੇ ਲਹੂ ਦੇ ਕਾਰਨ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਕਿਉਂਕਿ ਲੇਲੇ ਦਾ ਲਹੂ ਉਹਨਾਂ ਦੀਆਂ ਚੁਗਾਠਾਂ ਉੱਤੇ ਸੀ |” ਪਰਮੇਸ਼ੁਰ ਨੇ ਦੇਖਿਆ ਕਿ ਉਹ ਲੇਲਾ ਮਾਰ ਚੁੱਕੇ ਹਨ ਜਿਵੇਂ ਪਰਮੇਸ਼ੁਰ ਨੇ ਉਹਨਾਂ ਨੂੰ ਹੁਕਮ ਦਿੱਤਾ ਸੀ ਇਸ ਲਈ ਉਸ ਨੇ ਉਹਨਾਂ ਦੇ ਪੁੱਤਰ ਨਹੀਂ ਮਾਰੇ |
11-06
ਪਰਮੇਸ਼ੁਰ ਤੇ ਵਿਸ਼ਵਾਸ ਨਾ ਕੀਤਾ ਜਾਂ ਉਸ ਦੇ ਹੁਕਮਾਂ ਨੂੰ ਨਾ ਮੰਨਿਆ
ਕੁੱਝ ਹੋਰ ਭਾਸ਼ਾਵਾਂ ਵਿੱਚ ਹੋਰ ਵੀ ਸੁਭਾਵਿਕ ਜਾਂ ਸਾਫ਼ ਕਿਹਾ ਜਾ ਸਕਦਾ ਹੈ, “ ਪਰਮੇਸ਼ੁਰ ਤੇ ਵਿਸ਼ਵਾਸ ਨਾ ਕੀਤਾ ਅਤੇ ਇਸ ਲਈ ਉਹਨਾਂ ਨੇ ਉਸਦੇ ਹੁਕਮਾਂ ਦੀ ਪਾਲਣਾ ਨਾ ਕੀਤੀ |”
ਉੱਤੋਂ ਦੀ ਨਾ ਲੰਘਿਆ
ਉਹ ਉਹਨਾਂ ਦੇ ਘਰਾਂ ਉੱਤੋਂ ਦੀ ਨਾ ਲੰਘਿਆ | ਇਸ ਦੀ ਬਜਾਇ ਉਹ ਹਰ ਘਰ ਉੱਤੇ ਰੁੱਕਿਆ ਅਤੇ ਉਹਨਾਂ ਦੇ ਪਹਿਲੋਠੇ ਪੁੱਤਰ ਨੂੰ ਮਾਰਿਆ |
11-07
ਜ਼ੇਲ੍ਹ ਵਿੱਚ ਇੱਕ ਕੈਦੀ ਦੇ ਪਹਿਲੋਠੇ ਤੋਂ ਲੈ ਕੇ ਫ਼ਿਰਊਨ ਦੇ ਪਹਿਲੋਠੇ ਤੱਕ
ਇਹ ਇੱਕ ਕਹਿਣ ਦਾ ਤਰੀਕਾ ਹੈ ਕਿ ਹਰ ਇੱਕ ਪਹਿਲੋਠਾ ਮਰ ਗਿਆ, ਇੱਕ ਛੋਟੇ ਤੋਂ ਲੈ ਕੇ ਵੱਡੇ ਆਦਮੀ ਦੇ ਪਹਿਲੋਠੇ ਅਤੇ ਉਸਦੇ ਵਿਚਕਾਰ ਦਿਆਂ ਦਾ ਵੀ |
11-08
ਲਈ ਬੁਲਾਇਆ
ਇਸ ਦਾ ਮਤਲਬ ਕਿ ਫ਼ਿਰਊਨ ਨੇ ਆਪਣੇ ਨੌਕਰਾਂ ਨੂੰ ਕਿਹਾ ਕਿ ਉਹ ਮੂਸਾ ਅਤੇ ਹਾਰੂਨ ਨੂੰ ਕਹਿਣ ਕਿ ਉਹ ਜਲਦੀ ਉਸ ਕੋਲ ਆਉਣ |
ਅਤੇ ਕਿਹਾ
“ਫ਼ਿਰਊਨ ਨੇ ਅੱਗੇ ਦਿੱਤੇ ਸ਼ਬਦ ਮੂਸਾ ਅਤੇ ਹਾਰੂਨ ਨੂੰ ਆਪਣੇ ਕੋਲ ਆਉਣ ਦੇ ਬਾਅਦ ਕਹੇ | ਕੁੱਝ ਭਾਸ਼ਾਵਾਂ ਵਿੱਚ ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਅਤੇ ਉਹਨਾਂ ਨੂੰ ਕਿਹਾ”, ਜਾਂ “ਉਹਨਾਂ ਦੇ ਆਉਣ ਤੋਂ ਬਾਅਦ, ਫਰਾਂ ਨੇ ਉਹਨਾਂ ਨੂੰ ਕਿਹਾ|”
ਇੱਕ ਬਾਈਬਲ ਕਹਾਣੀ, ਵਿੱਚੋਂ
ਇਹ ਹਵਾਲੇ ਕੁੱਝ ਬਾਈਬਲਾਂ ਤੋਂ ਥੋੜ੍ਹਾ ਭਿੰਨ ਹੋ ਸਕਦੇ ਹਨ |