Punjabi: OBS translationNotes

Updated ? hours ago # views See on DCS Draft Material

39-01

ਅੱਧੀ ਰਾਤ ਦੇ ਸਮੇਂ

ਇਸ ਪ੍ਰਗਟੀਕਰਨ ਦਾ ਮਤਲਬ ਹੈ, “ਰਾਤ ਦੇ ਅੱਧ ਵਿੱਚ ” ਜਾਂ “ਬਹੁਤ ਦੇਰ ਰਾਤ”|

ਉਸ ਨੂੰ ਸਵਾਲ ਕਰੇ

ਮਤਲਬ,”ਯਿਸੂ ਵਿੱਚ ਗਲਤੀ ਲੱਭਣ ਲਈ ਉਸ ਨੂੰ ਸਵਾਲ ਪੁੱਛਣ|”

39-02

ਯਿਸੂ ਉੱਤੇ ਮੁੱਕਦਮਾ ਚਲਾਇਆ

ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਯਿਸੂ ਉੱਤੇ ਗਲਤੀ ਕਰਨ ਦਾ ਦੋਸ਼ ਲਾਉਣ ਲਈ ਇੱਕ ਰਸਮੀ ਸਭਾ ਇੱਕਠੀ ਕੀਤੀ|” ਆਮ ਮੁੱਕਦਮਾ ਇਸ ਲਈ ਚਲਾਇਆ ਜਾਂਦਾ ਹੈ ਕਿ ਪਤਾ ਕੀਤਾ ਜਾਵੇ ਕਿ ਕੀ ਕੋਈ ਬੇਗੁਨਾਹ ਹੈਂ ਜਾਂ ਕਿਸੇ ਅਪਰਾਧ ਲਈ ਦੋਸ਼ੀ ਹੈ| ਇਸ ਕੇਸ ਵਿੱਚ ਆਗੂਆਂ ਨੇ ਨਿਸ਼ਚਾ ਕੀਤਾ ਹੋਇਆ ਸੀ ਕਿ ਯਿਸੂ ਨੂੰ ਦੋਸ਼ੀ ਸਾਬਿਤ ਕਰਨ|

ਉਸ ਬਾਰੇ ਝੂਠ ਬੋਲਿਆ

ਮਤਲਬ, “ਉਸ ਬਾਰੇ ਝੂਠ ਬੋਲਿਆ” ਜਾਂ “ਕੁਝ ਗਲਤ ਕੰਮ ਲਈ ਉਸ ਉੱਤੇ ਦੋਸ਼ ਲਾਇਆ|”

ਉਹਨਾਂ ਦੇ ਬਿਆਨ ਇੱਕ ਦੂਸਰੇ ਨਾਲ ਨਾ ਮਿਲੇ

ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਜੋ ਗੱਲਾਂ ਉਹਨਾਂ ਨੇ ਯਿਸੂ ਬਾਰੇ ਕਹੀਆਂ ਇੱਕ ਦੂਸਰੇ ਤੋਂ ਭਿੰਨ ਸਨ” ਜਾਂ “ਗਵਾਹਾਂ ਨੇ ਜੋ ਗੱਲਾਂ ਯਿਸੂ ਬਾਰੇ ਕਹੀਆਂ ਇੱਕ ਦੂਸਰੇ ਦੇ ਵਿਰੁੱਧ ਸਨ|”

ਉਹ ਕਿਸੇ ਗੱਲ ਦਾ ਦੋਸ਼ੀ ਨਹੀਂ ਸੀ

ਮਤਲਬ, “ਕਿ ਉਸ ਨੇ ਕੋਈ ਗਲਤ ਕੰਮ ਕੀਤਾ ਹੋਇਆ ਸੀ|”

39-03

ਆਖ਼ਿਰਕਾਰ

ਮਤਲਬ, “ਜਦੋਂ ਉਹ ਉਸ ਦੇ ਵਿਰੁੱਧ ਕੋਈ ਸਬੂਤ ਨਾ ਪਾ ਸਕੇ ਉਸ ਦੇ ਬਾਅਦ” ਜਾਂ “ਉਸ ਦੇ ਬਾਅਦ ਜਦੋਂ ਉਹ ਉਸ ਨੂੰ ਦੋਸ਼ੀ ਸਾਬਿਤ ਨਾ ਕਰ ਸਕੇ|”

39-04

ਮੈਂ ਹਾਂ

ਮਤਲਬ, “ਮੈਂ ਹਾਂ ਜਿਵੇਂ ਤੁਸੀਂ ਕਿਹਾ ਹੈ” ਜਾਂ “ਮੈਂ ਮਸੀਹਾ ਹਾਂ ਅਤੇ ਪਰਮੇਸ਼ੁਰ ਦਾ ਪੁੱਤਰ ਹਾਂ|” “ਮੈਂ ਹਾਂ” ਪਰਮੇਸ਼ੁਰ ਦਾ ਨਾਮ ਵੀ ਹੈ (ਦੇਖੋ 09-14 ਵਿੱਚ )| ਸਧਾਰਨ ਤੌਰ ਤੇ ਕਹਿਣਾ, “ਮੈਂ ਹਾਂ” ਯਿਸੂ ਕਹਿ ਰਿਹਾ ਸੀ ਕਿ ਮੈਂ ਪਰਮੇਸ਼ੁਰ ਹਾਂ | ਜੇ ਸੰਭਵ ਹੈ, ਇਸ ਦਾ ਅਨੁਵਾਦ ਕਰੋ ਕਿ ਲੋਕ ਯਿਸੂ ਦੇ ਜਵਾਬ ਅਤੇ ਪਰਮੇਸ਼ੁਰ ਦੇ ਨਾਮ ਵਿੱਚ ਸਮਰੂਪਤਾ ਦੇਖ ਸਕਣ|

ਪਰਮੇਸ਼ੁਰ ਨਾਲ ਬੈਠਾ

ਇਸ ਦਾ ਅਨੁਵਾਦ ਇਸ ਤਰ੍ਹਾਂ ਵੀ ਹੋ ਸਕਦਾ ਹੈ, “ਪਰਮੇਸ਼ੁਰ ਨਾਲ ਰਾਜ ਕਰਦਾ|” ਕਿਉਂਕਿ ਪਰਮੇਸ਼ੁਰ ਸਭਨਾਂ ਉੱਤੇ ਹਾਕਮ ਹੈ ਲੋਕ ਉਸ ਬਾਰੇ ਗੱਲਾਂ ਕਰਦੇ ਹਨ ਜਿਵੇਂ ਉਹ ਸਵਰਗ ਵਿੱਚ ਸਿੰਘਾਸਣ ਤੇ ਬੈਠਾ ਹੈ| ਇਸ ਤਰ੍ਹਾਂ ਕਹਿਣ ਦੁਆਰਾ ਕਿ ਉਹ ਪਰਮੇਸ਼ੁਰ ਦੇ ਨਾਲ ਬੈਠਾ ਹੈ, ਯਿਸੂ ਨੇ ਘੋਸ਼ਣਾ ਕੀਤੀ ਸੀ ਕਿ ਪਿਤਾ ਦੇ ਨਾਲ ਰਾਜ ਕਰਨ ਦਾ ਅਧਿਕਾਰ ਉਸ ਕੋਲ ਵੀ ਹੈ|

ਪਰਮੇਸ਼ੁਰ ਨਾਲ ਬੈਠਾ ਅਤੇ ਸਵਰਗ ਤੋਂ ਆਉਂਦਾ

ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਪਰਮੇਸ਼ੁਰ ਦੇ ਬਰਾਬਰ ਬੈਠਾ ਅਤੇ ਫਿਰ ਸਵਰਗ ਤੋਂ ਆਉਂਦਾ|”

ਗੁੱਸੇ ਵਿੱਚ ਆਪਣੇ ਕੱਪੜੇ ਪਾੜ ਦਿੱਤੇ

ਯਹੂਦੀ ਲੋਕ ਆਪਣਾ ਗੁੱਸਾ ਜਾ ਗਮੀਂ ਦਿਖਾਉਣ ਲਈ ਕੱਪੜੇ ਪਾੜਦੇ ਸਨ | ਜੇ ਤੁਹਾਡੀ ਭਾਸ਼ਾ ਵਿੱਚ ਕੱਪੜੇ ਪਾੜਨ ਦਾ ਕੁੱਝ ਹੋਰ ਮਤਲਬ ਹੈ, ਤਾਂ ਤੁਸੀਂ ਇਸ ਵਾਕ ਨੂੰ ਇਸ ਤਰ੍ਹਾਂ ਬਦਲ ਸਕਦੇ ਹੋ, “ਉਹ ਬਹੁਤ ਗੁੱਸੇ ਵਿੱਚ ਸੀ|”

ਤੁਹਾਡਾ ਨਿਆਂ ਕੀ ਹੈ?

ਮਤਲਬ, “ਤੁਹਾਡਾ ਫੈਸਲਾ ਕੀ ਹੈ?” ਜਾਂ “ਸਾਨੂੰ ਦੱਸੋ ਕਿ ਤੁਸੀਂ ਕੀ ਫੈਸਲਾ ਕੀਤਾ ਹੈ ? ਕੀ ਉਹ ਦੋਸ਼ੀ ਜਾਂ ਬੇਗੁਨਾਹ ਹੈ?” ਮਹਾਂ ਜ਼ਾਜਕ ਚਾਹੁੰਦਾ ਸੀ ਕਿ ਧਾਰਮਿਕ ਆਗੂ ਯਿਸੂ ਨੂੰ ਪਰਮੇਸ਼ੁਰ ਦੇ ਤੁੱਲ ਹੋਣ ਦੀ ਘੋਸ਼ਣਾ ਲਈ ਦੋਸ਼ੀ ਠਹਿਰਾਉਣ |

39-05

ਉਹਨਾਂ ਨੇ ਯਿਸੂ ਦੀਆ ਅੱਖਾ ਬੰਨ੍ਹੀਆਂ

ਮਤਲਬ, “ਉਹਨਾਂ ਨੇ ਯਿਸੂ ਦੀਆਂ ਅੱਖਾਂ ਢੱਕ ਦਿੱਤੀਆਂ ਤਾਂ ਕਿ ਉਹ ਦੇਖ ਨਾ ਸਕੇ|”

ਉਸ ਉੱਤੇ ਥੁੱਕਿਆ

ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਉਸ ਉੱਤੇ ਥੁੱਕਿਆ ਕਿ ਉਸ ਦੀ ਬੇਇਜਤੀ ਕਰਨ” ਜਾਂ “ਉਸ ਉੱਤੇ ਥੁੱਕਿਆ ਕਿ ਕਹਿ ਸਕਣ ਕਿ ਉਹ ਨਿਕੰਮਾ ਹੈ|” ਇਹ ਕਿਸੇ ਵਿਅਕਤੀ ਲਈ ਨਫਰਤ ਦਿਖਾਉਣ ਦਾ ਇੱਕ ਤਰੀਕਾ ਸੀ |

39-06

ਇਨਕਾਰ ਕਰ ਦਿੱਤਾ

ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਕਿਹਾ ਕਿ ਇਹ ਸੱਚ ਨਹੀਂ ਹੈ” ਜਾਂ “ਕਿਹਾ ਕਿ ਉਹ ਯਿਸੂ ਦੇ ਨਾਲ ਨਹੀਂ ਸੀ” ਜਾਂ “ਕਿਹਾ, ਨਹੀਂ|” ਇਹ ਸੱਚ ਨਹੀਂ ਹੈ|”

ਪਤਰਸ ਨੇ ਦੁਬਾਰਾ ਫੇਰ ਇਨਕਾਰ ਕੀਤਾ

ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦ ਹੈ, “ਪਤਰਸ ਨੇ ਦੂਸਰੀ ਵਾਰ ਯਿਸੂ ਨੂੰ ਜਾਨਣ ਤੋਂ ਇਨਕਾਰ ਕਰ ਦਿੱਤਾ” ਜਾਂ “ਦੁਬਾਰਾ ਫੇਰ ਪਤਰਸ ਨੇ ਕਿਹਾ ਕਿ ਉਹ ਯਿਸੂ ਦੇ ਨਾਲ ਨਹੀਂ ਰਿਹਾ|”

ਗਲੀਲ ਤੋਂ ਹੋ

ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਗਲੀਲੀ ਹੋਣ|” ਲੋਕ ਯਿਸੂ ਅਤੇ ਪਤਰਸ ਦੇ ਬੋਲਣ ਤੋਂ ਦੱਸ ਸਕਦੇ ਸਨ ਕਿ ਉਹ ਦੋਨੋਂ ਗਲੀਲ ਦੇ ਹਨ |

39-07

ਕਸਮ ਖਾਧੀ

ਮਤਲਬ, “ਜ਼ੋਰ ਦੇ ਕੇ ਕਿਹਾ” ਜਾਂ “ਬਹੁਤ ਤਕੜਾਈ ਨਾਲ ਕਿਹਾ”|

ਜੇ ਮੈਂ ਉਸ ਆਦਮੀ ਨੂੰ ਜਾਣਦਾ ਹੋਵਾਂ ਤਾਂ ਪਰਮੇਸ਼ੁਰ ਮੈਨੂੰ ਸਰਾਪ ਦੇਵੇ

ਇਹ ਸਰਾਪ ਹੈ ਜਿਸ ਦਾ ਮਤਲਬ ਹੈ, “ਪਰਮੇਸ਼ੁਰ ਮੇਰਾ ਨੁਕਸਾਨ ਕਰੇ ਜੇ ਜੋ ਤੁਸੀਂ ਕਹਿ ਰਹੇ ਹੋ ਉਹ ਸੱਚ ਹੈ” ਜਾਂ “ਜੇ ਮੈਂ ਤੁਹਾਡੇ ਨਾਲ ਝੂਠ ਬੋਲਾਂ ਤਾਂ ਪਰਮੇਸ਼ੁਰ ਮੈਨੂੰ ਸਜਾ ਦੇਵੇ!” ਇਸ ਤਰੀਕੇ ਨਾਲ ਪਤਰਸ ਬਹੁਤ ਜ਼ੋਰ ਦੇ ਕੇ ਕਹਿ ਰਿਹਾ ਸੀ ਕਿ ਉਹ ਯਿਸੂ ਨੂੰ ਨਹੀਂ ਜਾਣਦਾ | ਇਸ ਨੇ ਯਿਸੂ ਨੂੰ “ਇਹ ਆਦਮੀ” ਕਹਿ ਕੇ ਸੰਬੋਧਿਤ ਕੀਤਾ ਜਿਸ ਦਾ ਮਤਲਬ ਕਿ ਉਹ ਉਸ ਨੂੰ ਨਹੀਂ ਜਾਣਦਾ |

ਮੁਰਗੇ ਨੇ ਬਾਂਗ ਦਿੱਤੀ

“ਬਾਂਗ ਦੇਣਾ” ਮੁਰਗੇ ਦੁਆਰਾ ਇੱਕ ਵੱਡੀ ਅਵਾਜ਼ ਨੂੰ ਪੈਦਾ ਕਰਨਾ ਹੁੰਦਾ ਹੈ| ਤੁਲਨਾ ਕਰੋ ਕਿ ਤੁਸੀਂ ਇਸ ਦਾ ਅਨੁਵਾਦ 38-09 ਵਿੱਚ ਕਿਸ ਤਰ੍ਹਾਂ ਕੀਤਾ ਹੈ|

39-08

ਬਹੁਤ ਰੋਇਆ

ਮਤਲਬ, “ਬਹੁਤ ਗ਼ਮ ਮਹਿਸੂਸ ਕਰਦਾ ਹੋਇਆ ਰੋਇਆ” ਜਾਂ “ਚਿੱਲਾਇਆ, ਬਹੁਤ ਪਛਤਾਵਾ ਮਹਿਸੂਸ ਕਰਦਾ ਹੋਇਆ|”

ਧੋਖ਼ੇਬਾਜ਼

ਮਤਲਬ, “ਜਿਸ ਨੇ ਯਿਸੂ ਨੂੰ ਧੋਖ਼ਾ ਦਿੱਤਾ’ ਜਾਂ “ਜਿਸ ਨੇ ਆਗੂਆਂ ਦੀ ਮੱਦਦ ਕੀਤੀ ਕਿ ਉਹ ਯਿਸੂ ਨੂੰ ਫੜ੍ਹਨ|”

ਯਿਸੂ ਨੂੰ ਮੌਤ ਲਈ ਦੋਸ਼ੀ ਠਹਿਰਾ ਦਿੱਤਾ

ਮਤਲਬ, “ਕਹਿ ਦਿੱਤਾ ਕਿ ਯਿਸੂ ਦੋਸ਼ੀ ਅਤੇ ਜ਼ਰੂਰ ਮੇਰੇਗਾ|”

39-09

ਰੋਮੀ ਗਵਰਨਰ

ਮਤਲਬ, “ਰੋਮੀ ਸਰਕਾਰ ਦਾ ਅਫ਼ਸਰ”| ਰੋਮੀ ਸਰਕਾਰ ਨੇ ਪਿਲਾਤੁਸ ਨੂੰ ਇਸਰਾਏਲ ਦੇ ਯਹੂਦੀਆਂ ਦੇ ਸੂਬੇ ਉੱਤੇ ਰਾਜ ਕਰਨ ਲਈ ਠਹਿਰਾਇਆ ਹੋਇਆ ਸੀ |

ਉਸ ਨੂੰ ਮਾਰਨ ਲਈ ਹੁਕਮ ਦੇਵੇ

ਇੱਕ ਗਵਰਨਰ ਹੋਣ ਦੇ ਨਾਤੇ, ਪਿਲਾਤੁਸ ਕੋਲ ਅਧਿਕਾਰ ਸੀ ਕਿ ਉਹ ਯਿਸੂ ਨੂੰ ਮਾਰਨ ਲਈ ਦੋਸ਼ੀ ਠਹਿਰਾਵੇ ਅਤੇ ਉਸ ਨੂੰ ਸਲੀਬ ਉੱਤੇ ਚੜਾਉਣ ਲਈ ਇਜ਼ਾਜਤ ਦੇਵੇ ਜਾਂ ਉਸ ਨੂੰ ਬਹਾਲ ਕਰ ਦੇਵੇ| ਯਹੂਦੀ ਆਗੂਆਂ ਕੋਲ ਅਧਿਕਾਰ ਨਹੀਂ ਸੀ ਕਿ ਉਹ ਕਿਸੇ ਨੂੰ ਮੌਤ ਦੀ ਸਜਾ ਦੇਣ |

39-10

ਤੂੰ ਹੀ ਅਜਿਹਾ ਕਿਹਾ ਹੈ

ਮਤਲਬ, “ਤੂੰ ਸਹੀ ਕਿਹਾ ਹੈ|”

ਮੇਰਾ ਰਾਜ ਇਸ ਧਰਤੀ ਦਾ ਨਹੀਂ ਹੈ

ਮਤਲਬ, “ਮੇਰਾ ਰਾਜ ਧਰਤੀ ਦੇ ਰਾਜ ਵਰਗਾ ਨਹੀਂ ਹੈ|”

ਮੇਰੇ ਨੌਕਰ ਮੇਰੇ ਲਈ ਲੜਦੇ

ਮਤਲਬ, “ਮੇਰੇ ਚੇਲੇ ਮੇਰੇ ਬਚਾਉਣ ਲਈ ਲੜਦੇ” ਤਾਂ ਕਿ ਮੈਂ ਆਪਣਾ ਰਾਜ ਸਥਾਪਿਤ ਕਰਦਾ |

ਮੇਰੇ ਸੁਣੋ

ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਮੇਰੇ ਸਿੱਖਿਆ ਨੂੰ ਸੁਣੋ ਅਤੇ ਮੇਰੀ ਪਾਲਣਾ ਕਰੋ|” ਇਸ ਵਿੱਚ ਸਿਰਫ਼ ਯਿਸੂ ਦੇ ਵਚਨਾਂ ਨੂੰ ਸੁਣਨਾ ਹੀ ਸ਼ਾਮਿਲ ਨਹੀਂ ਹੈ ਪਰ ਉਸ ਤਰ੍ਹਾਂ ਕਰਨਾ ਵੀ ਹੈ ਜਿਵੇਂ ਉਹ ਕਹਿੰਦਾ ਹੈ |

ਸੱਚਾਈ ਕੀ ਹੀ?

ਮਤਲਬ, “ਕੀ ਕੋਈ ਜਾਣ ਸਕਦਾ ਹੈ ਕਿ ਸੱਚਾਈ ਕੀ ਹੈ?”

39-11

ਮੈਂ ਇਸ ਵਿਅਕਤੀ ਵਿੱਚ ਕੋਈ ਦੋਸ਼ ਨਹੀਂ ਪਾਇਆ

ਮਤਲਬ, “ਮੈਂ ਇਸ ਵਿਅਕਤੀ ਵਿੱਚ ਕੁੱਝ ਨਹੀਂ ਪਾਇਆ ਕਿ ਉਸ ਨੂੰ ਦੋਸ਼ੀ ਠਹਿਰਾਵਾਂ” ਜਾਂ “ਮੈ ਉਸ ਬੰਦੇ ਨੂੰ ਪਰਖ ਲਿਆ ਹੈ ਅਤੇ ਨਹੀਂ ਦੇਖਦਾ ਕਿ ਉਸ ਨੇ ਕੁੱਝ ਗਲਤ ਕੀਤਾ ਹੈ|”

ਉਹ ਦੋਸ਼ੀ ਨਹੀਂ ਹੈ

ਮਤਲਬ, “ਉਸ ਨੇ ਕੁੱਝ ਵੀ ਗਲਤ ਨਹੀਂ ਕੀਤਾ ਹੈ!”

39-12

ਦੰਗੇ

ਮਤਲਬ, “ਗੁੱਸੇ ਵਿੱਚ ਵਿਦਰੋਹੀ ਕੰਮ ਕਰਨਾ ਸ਼ੁਰੂ ਕਰਨਾ |”

ਉਹ ਕਰਨ ਲਈ ਸਹਿਮਤ ਹੋ ਗਿਆ

ਪਿਲਾਤੁਸ ਨਹੀਂ ਚਾਹੁੰਦਾ ਸੀ ਕਿ ਯਿਸੂ ਨੂੰ ਮਾਰੇ ਕਿਉਂਕਿ ਉਹ ਵਿਸ਼ਵਾਸ ਕਰਦਾ ਸੀ ਕਿ ਯਿਸੂ ਬੇਗੁਨਾਹ ਹੈ | ਪਰ ਉਹ ਭੀੜ ਦੇ ਡਰ ਦੇ ਕਾਰਨ ਮਜ਼ਬੂਰ ਸੀ ਕਿ ਆਪਣੇ ਸਿਪਾਹੀਆਂ ਨੂੰ ਕਹੇ ਕਿ ਉਹ ਉਸ ਨੂੰ ਸਲੀਬ ਦੇਣ | ਜੇ ਸੰਭਵ ਹੈ ਤਾਂ ਇਸ ਵਾਕ ਨੂੰ ਇਸ ਤਰ੍ਹਾਂ ਅਨੁਵਾਦ ਕਰੋ ਜੋ ਇਹ ਹਿਚਕਿਚਾਹਟ ਨੂੰ ਦਿਖਾ ਸਕੇ |

ਇੱਕ ਸ਼ਾਹੀ ਪੁਸ਼ਾਕ

ਮਤਲਬ, “ਰਾਜੇ ਦੀ ਪੁਸ਼ਾਕ ਵਰਗੀ |” ਇਸ ਪੁਸ਼ਾਕ ਦੇ ਗੂੜੇ ਰੰਗ ਸਨ ਤਾਂ ਕਿ ਇਹ ਉਸ ਵਰਗੀ ਦਿਖੇ ਜੋ ਰਾਜਾ ਪਹਿਨਦਾ ਹੈ |

ਕੰਡਿਆ ਦਾ ਬਣਿਆ ਤਾਜ

ਇਸ ਦਾ ਮਤਲਬ ਕਿ ਉਹਨਾਂ ਨੇ ਉਹਨਾਂ ਨੇ ਕੰਡਿਆਲੀਆਂ ਟਾਹਣੀਆਂ ਨਾਲ ਗੋਲ ਬੁਣਿਆ ਕਿ ਉਹ ਤਾਜ ਦੀ ਤਰ੍ਹਾਂ ਦਿਖਾਈ ਦੇਣ| ਤਾਜ ਇੱਕ ਉਹ ਗਹਿਣਾ ਹੈ ਜੋ ਇੱਕ ਰਾਜਾ ਆਪਣੇ ਸਿਰ ਉੱਤੇ ਪਹਿਨਦਾ ਹੈ ਕਿ ਉਸ ਦੇ ਅਧਿਕਾਰ ਨੂੰ ਦਿਖਾ ਸਕੇ| ਪਰ ਉਹ ਤਾਜ ਜੋ ਉਹਨਾਂ ਨੇ ਯਿਸੂ ਦੇ ਸਿਰ ਉੱਤੇ ਰੱਖਿਆ ਉਸ ਵਿੱਚ ਤਿੱਖੇ ਅਤੇ ਖ਼ਤਰਨਾਕ ਕੰਡੇ ਸਨ |

ਦੇਖੋ

ਮਤਲਬ, “ਉਸ ਉੱਤੇ ਦੇਖੋ” ਜਾਂ “ਇੱਧਰ ਦੇਖੋ|”

ਯਹੂਦੀਆਂ ਦਾ ਰਾਜਾ

ਜਦਕਿ ਸਿਪਾਹੀ ਯਿਸੂ ਦਾ ਮਜ਼ਾਕ ਉਡਾ ਰਹੇ ਸਨ, ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਯਹੂਦੀ ਦਾ ਰਾਜਾ ਕਹਿਲਾਉਣ ਵਾਲਾ|”

ਇੱਕ ਬਾਈਬਲ ਕਹਾਣੀ, ਵਿੱਚੋਂ

ਇਹ ਹਵਾਲੇ ਕੁੱਝ ਬਾਈਬਲਾਂ ਤੋਂ ਥੋੜ੍ਹਾ ਭਿੰਨ ਹੋ ਸਕਦੇ ਹਨ |