23-01
ਉਹ ਜਾਣਦਾ ਸੀ ਕਿ ਇਹ ਉਸਦਾ ਬੱਚਾ ਨਹੀਂ ਹੈ
ਮਤਲਬ, “ਉਹ ਜਾਣਦਾ ਸੀ ਕਿ ਉਹ ਖੁਦ ਉਹ ਵਿਅਕਤੀ ਨਹੀਂ ਹੈ ਜਿਸ ਨੇ ਉਸ ਨੂੰ ਗਰਭਵਤੀ ਕੀਤਾ ਹੈ|”
ਮਰਿਯਮ ਦੇ ਬੇਇੱਜ਼ਤੀ ਕਰਨੀ
ਮਤਲਬ, “ਮਰਿਯਮ ਨੂੰ ਲੋਕਾਂ ਸਾਹਮਣੇ ਬੇਇੱਜ਼ਤ ਕਰਨਾ” ਜਾਂ “ਮਰਿਯਮ ਨੂੰ ਲੋਕਾਂ ਵਿੱਚ ਲੱਜਤ ਕਰਨਾ|” ਯੂਸੁਫ਼ ਮਰਿਯਮ ਉੱਤੇ ਦਿਆਲੂ ਸੀ ਚਾਹੇ ਉਹ ਦੇਖਣ ਵਿੱਚ ਵਿਭਚਾਰਨ ਦਿਖਾਈ ਦਿੰਦੀ ਸੀ |
ਉਸ ਨੇ ਚੁੱਪ
ਚੁਪੀਤੇ ਉਸ ਨੂੰ ਛੱਡਣ ਦੀ ਯੋਜਨਾ ਬਣਾਈ ਕਿਉਂਕਿ ਯੂਸੁਫ਼ ਇੱਕ ਧਰਮੀ ਵਿਅਕਤੀ ਸੀ, ਉਹ ਚਾਹੁੰਦਾ ਸੀ ਕਿ ਸਮੱਸਿਆ ਦਾ ਹੱਲ ਚੰਗੇ ਤਰੀਕੇ ਨਾਲ ਹੋ ਜਾਵੇ, ਜੋ ਇਸ ਸੰਸਕ੍ਰਿਤੀ ਵਿੱਚ ਵਿੱਚ ਚੁਪ ਚਾਪ ਤਲਾਕ ਹੋਵੇਗਾ |
ਛੱਡ ਦੇਣਾ
ਕੁੱਝ ਭਾਸ਼ਾਵਾਂ ਵਿੱਚ ਇਸ ਤਰ੍ਹਾਂ ਆਖਣਾ ਵਧੀਆ ਹੋਵੇਗਾ, “ਉਹਨਾਂ ਦੀ ਕੁੜਮਾਈ ਨੂੰ ਤੋੜਨਾ|” ਯੂਸੁਫ਼ ਅਤੇ ਮਰਿਯਮ ਦੀ ਕੁੜਮਾਈ ਹੋ ਚੁੱਕੀ ਸੀ, ਜਾਂ “ਵਿਆਹ ਲਈ ਪੱਕਾ ਹੋ ਚੁੱਕਿਆ ਸੀ”| ਪਰ ਯਹੂਦੀ ਸੰਸਕ੍ਰਿਤੀ ਵਿੱਚ ਕੁੜਮਾਈ ਨੂੰ ਤੋੜਨ ਲਈ ਤਲਾਕ ਦੀ ਜ਼ਰੂਰਤ ਹੁੰਦੀ ਸੀ |
ਇੱਕ ਸੁਫ਼ਨੇ ਵਿੱਚ
ਮਤਲਬ, “ਜਦੋਂ ਉਹ ਸੌਂ ਰਿਹਾ ਸੀ ਅਤੇ ਸੁਫ਼ਨਾ ਦੇਖ ਰਿਹਾ ਸੀ |”
23-02
ਮਰਿਯਮ ਨੂੰ ਆਪਣੀ ਪਤਨੀ ਬਣਾਉਣ ਤੋਂ ਨਾ ਡਰ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਇਹ ਸੋਚਣਾ ਬੰਦ ਕਰ ਕਿ ਤੈਨੂੰ ਮਰਿਯਮ ਨਾਲ ਵਿਆਹ ਨਹੀਂ ਕਰਨਾ ਚਾਹੀਦਾ” ਜਾਂ “ਮਰਿਯਮ ਨੂੰ ਆਪਣੀ ਪਤਨੀ ਬਣਾਉਣ ਤੋਂ ਨਾ ਹਿਚਕਚਾਹ|”
ਪਵਿੱਤਰ ਆਤਮਾ ਵੱਲੋਂ ਹੈ
ਮਤਲਬ, “ਉਹ ਪਵਿੱਤਰ ਆਤਮਾ ਦੇ ਚਮਤਕਾਰ ਦੁਆਰਾ ਗਰਭਵਤੀ ਹੈ|”
23-03
ਉਹ ਉਸ ਨਾਲ ਨਾ ਸੁੱਤਾ
ਮਤਲਬ, “ ਉਸਨੇ ਉਸ ਨਾਲ ਸੰਭੋਗ ਨਾ ਕੀਤਾ|” ਉਸ ਨੇ ਉਸ ਨੂੰ ਬੱਚੇ ਦੇ ਜਨਮ ਤਕ ਕੁਆਰੀ ਰੱਖਿਆ |
23-04
ਜਦੋਂ ਮਰਿਯਮ ਦਾ ਬੱਚੇ ਨੂੰ ਜਨਮ ਦੇਣ ਦਾ ਸਮਾਂ ਨੇੜੇ ਆਇਆ
ਮਤਲਬ, “ਜਦੋਂ ਮਰਿਯਮ ਦੇ ਗਰਭ ਦਾ ਆਖਰੀ ਸਮਾਂ ਸੀ |
ਰੋਮੀ ਸਰਕਾਰ
ਉਸ ਸਮੇਂ ਰੋਮ ਇਸਰਾਏਲ ਉੱਤੇ ਜਿੱਤ ਪਾ ਚੁੱਕਾ ਸੀ ਅਤੇ ਉਸ ਉੱਤੇ ਰਾਜ ਕਰਦਾ ਸੀ |
ਜਨਗਣਨਾ ਲਈ
ਮਤਲਬ, “ਸਰਕਾਰ ਦੇ ਲੇਖੇ ਲਈ ਗਿਣਤੀ” ਜਾਂ “ਤਾਂ ਕਿ ਸਰਕਾਰ ਉਹਨਾਂ ਦੇ ਨਾਮ ਲਿਸਟ ਉੱਤੇ ਲਿੱਖ ਸਕੇ” ਜਾਂ “ਕਿ ਉਹ ਸਰਕਾਰ ਦੁਆਰਾ ਗਿਣੇ ਜਾਣ|” ਸੰਭਵਤਾ ਇਹ ਜਣਗਣਨਾ ਲੋਕਾਂ ਉੱਤੇ ਕਰ ਲਾਉਣ ਦੇ ਉਦੇਸ਼ ਨਾਲ ਕੀਤੀ ਗਈ ਸੀ |
23-05
ਠਹਿਰਨ ਲਈ ਕੋਈ ਜਗ੍ਹਾ ਨਹੀਂ
ਮਤਲਬ, “ਕੋਈ ਵੀ ਠਹਿਰਨ ਲਈ ਆਮ ਜਗ੍ਹਾ ਨਹੀਂ |” ਕਿਉਂਕਿ ਉਸ ਸਮੇਂ ਬੈਤਲਹਮ ਬਹੁਤ ਭੀੜ ਨਾਲ ਭਰਿਆ ਹੋਇਆ ਸੀ, ਅਤੇ ਪ੍ਰਾਹੁਣਿਆ ਲਈ ਆਮ ਕਮਰੇ ਪਹਿਲਾਂ ਹੀ ਭਰ ਚੁੱਕੇ ਸਨ |
ਜਗ੍ਹਾ ਜਿੱਥੇ ਪਸ਼ੂ ਬੰਨ੍ਹੇ ਜਾਂਦੇ ਸਨ
ਇਹ ਪਸ਼ੂਆਂ ਦੇ ਰਹਿਣ ਦੀ ਜਗ੍ਹਾ ਸੀ, ਨਾ ਕਿ ਉਹ ਜਗ੍ਹਾ ਜਿੱਥੇ ਲੋਕ ਰਹਿੰਦੇ ਸਨ | ਉਸ ਸ਼ਬਦ ਨਾਲ ਅਨੁਵਾਦ ਕਰੋ ਜੋ ਆਮ ਤੌਰ ਤੇ ਪਸ਼ੂ ਬੰਨਣ ਦੀ ਜਗ੍ਹਾ ਲਈ ਇਸਤੇਮਾਲ ਕੀਤੇ ਜਾਂਦੇ ਹਨ |
ਖੁਰਲੀ
ਮਤਲਬ “ਪਸ਼ੂਆਂ ਦਾ ਚਾਰਾ ਪਾਉਣ ਵਾਲਾ ਡੱਬਾ” ਜਾਂ “ਲੱਕੜ ਜਾਂ ਪੱਥਰ ਦੀ ਉਹ ਜਗ੍ਹਾ ਜਿੱਥੇ ਪਸ਼ੂਆਂ ਨੂੰ ਚਾਰਾ ਪਾਇਆ ਜਾਂਦਾ ਹੈ|” ਸ਼ਾਇਦ ਖੁਰਲੀ ਪਰਾਲੀ ਨਾਲ ਭਰੀ ਹੋਈ ਸੀ ਜੋ ਬੱਚੇ ਦੇ ਲਿਟਾਉਣ ਲਈ ਗੱਦੇ ਦਾ ਕੰਮ ਕਰ ਰਹੀ ਸੀ |
23-06
ਆਪਣੇ ਇੱਜੜਾਂ ਦੀ ਰਖਵਾਲੀ ਕਰਦੇ ਸਨ
“ਇੱਜੜ” ਇੱਕ ਭੇਡਾਂ ਦਾ ਝੁੰਡ ਹੁੰਦਾ ਹੈ | ਆਜੜੀ ਆਪਣੀਆ ਭੇਡਾਂ ਦੀ ਦੇਖ ਭਾਲ ਕਰਦੇ ਸਨ ਅਤੇ ਚੋਰ ਦੇ ਨੁਕਸਾਨ ਤੋਂ ਰੱਖਵਾਲੀ ਕਰਦੇ ਸਨ |
ਇੱਕ ਚਮਕੀਲਾ ਦੂਤ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ, “ਇੱਕ ਦੂਤ ਜੋ ਰੋਸ਼ਨੀ ਨਾਲ ਘਿਰਿਆ ਹੋਇਆ ਸੀ |” ਚਮਕੀਲੀ ਰੋਸ਼ਨੀ ਰਾਤ ਦੇ ਅੰਧੇਰ ਦੀ ਭਿੰਨਤਾ ਵਿੱਚ ਹੋਰ ਵੀ ਚਮਕੀਲੀ ਦਿਖਾਈ ਦਿੰਦੀ ਹੋਵੇਗੀ |
ਉਹ ਡਰ ਗਏ ਸਨ
ਇੱਕ ਅਲੋਕਿਕ ਦੂਤ ਦਾ ਪ੍ਰਗਟੀਕਰਨ ਬਹੁਤ ਹੀ ਡਰਾਵਨਾ ਸੀ |
ਨਾ ਡਰੋ
ਆਮ ਤੌਰ ਤੇ ਮਤਲਬ, “ਡਰਨਾ ਬੰਦ ਕਰੋ|” ਜਦੋਂ ਉਹਨਾਂ ਨੇ ਦੂਤ ਨੂੰ ਦੇਖਿਆ ਤਾਂ ਆਜੜੀ ਬਹੁਤ ਡਰ ਗਏ ਸਨ ਇਸ ਲਈ ਉਹ ਉਹਨਾਂ ਨੂੰ ਆਖ ਰਿਹਾ ਸੀ ਕਿ ਉਹਨਾਂ ਨੂੰ ਡਰਨ ਦੀ ਲੋੜ ਨਹੀਂ ਹੈ |
23-07
(ਦੂਤ ਲਗਾਤਾਰ ਬੋਲਦੇ ਹਨ)
ਕੱਪੜੇ ਵਿੱਚ ਲਪੇਟਿਆ ਹੋਇਆ
ਉਸ ਸਮੇਂ ਦੀ ਪਰੰਪਰਾ ਸੀ ਕਿ ਨਵੇਂ ਜਨਮੇ ਬੱਚੇ ਨੂੰ ਕੱਪੜੇ ਦੀ ਲੰਬੀ ਪੱਟੀ ਵਿੱਚ ਕੱਸ ਕੇ ਲਪੇਟ ਦਿੰਦੇ ਸਨ | ਸ਼ਾਇਦ ਇਹ ਆਖਣਾ ਲਾਜਮੀ ਹੋਵੇ, “ਪਰੰਪਰਾ ਅਨੁਸਾਰ ਕੱਪੜੇ ਦੀ ਇੱਕ ਲੰਬੀ ਪੱਟੀ ਵਿੱਚ ਲਪੇਟਿਆ ਹੋਇਆ |”
ਖੁਰਲੀ
ਮਤਲਬ, “ਪਸ਼ੂਆਂ ਦੇ ਚਾਰੇ ਵਾਲੀ ਖੁਰਲੀ”| 23-05 ਵਿੱਚ ਵੀ ਦੇਖੋ ਇਸ ਦਾ ਕਿਸ ਤਰ੍ਹਾਂ ਅਨੁਵਾਦ ਕੀਤਾ ਗਿਆ ਹੈ |
ਦੂਤਾਂ ਨਾਲ ਭਰ ਗਿਆ
ਇਸ ਦਾ ਮਤਲਬ ਕਿ ਬਹੁਤ ਸਾਰੇ ਦੂਤ ਸਨ ਕਿ ਇਸ ਤਰ੍ਹਾਂ ਦਿਖਾਈ ਦਿੰਦਾ ਸੀ ਜਿਵੇਂ ਆਕਾਸ਼ ਭਰ ਗਿਆ ਹੋਵੇ |
ਪਰਮੇਸ਼ੁਰ ਦੀ ਮਹਿਮਾ
ਇਸ ਦਾ ਅਨੁਵਾਦ ਵੀ ਇਸ ਤਰ੍ਹਾਂ ਹੋ ਸਕਦਾ ਹੈ, “ਆਓ ਅਸੀਂ ਸਾਰੇ ਪਰਮੇਸ਼ੁਰ ਨੂੰ ਮਹਿਮਾ ਦੇਈਏ!” ਜਾਂ “ਸਾਡਾ ਪਰਮੇਸ਼ੁਰ ਸਾਰੀ ਮਹਿਮਾ ਦਾ ਹੱਕਦਾਰ ਹੈ!” ਜਾਂ “ਅਸੀਂ ਸਾਰੀ ਮਹਿਮਾ ਪਰਮੇਸ਼ੁਰ ਨੂੰ ਦਿੰਦੇ ਹਾਂ!”
ਧਰਤੀ ਉੱਤੇ ਸ਼ਾਂਤੀ
ਹੋਰ ਤਰ੍ਹਾਂ ਇਸ ਨੂੰ ਇਸ ਤਰ੍ਹਾਂ ਵੀ ਕਿਹਾ ਜਾ ਸਕਦਾ ਹੈ, “ਧਰਤੀ ਉੱਤੇ ਸ਼ਾਂਤੀ ਹੋਵੇ|”
ਜਿਹਨਾਂ ਲੋਕਾਂ ਤੋਂ ਉਹ ਪ੍ਰਸੰਨ ਹੈ
ਇਸ ਨੂੰ ਇਸ ਤਰ੍ਹਾਂ ਵੀ ਅਨੁਵਾਦ ਕੀਤਾ ਜਾ ਸਕਦਾ ਹੈ, “ਪਰਮੇਸ਼ੁਰ ਜਿਹਨਾ ਲੋਕਾਂ ਉੱਤੇ ਦਯਾ ਨਾਲ ਦੇਖਦਾ ਹੈ, ਖੁਸ਼ ਹੁੰਦਾ ਹੈ, ਜਾਂ ਚੰਗੀ ਇੱਛਾ ਕਰਦਾ ਹੈ|”
23-08
ਜੋ ਉਹਨਾਂ ਨੇ ਸੁਣਿਆ ਅਤੇ ਦੇਖਿਆ
ਮਤਲਬ, “ਜੋ ਸਭ ਉਹਨਾਂ ਨੇ ਦੇਖਿਆ ਅਤੇ ਸੁਣਿਆ|” ਇਸ ਵਿੱਚ ਮਹਿਮਾਮਈ ਦੂਤ ਅਤੇ ਅਦਭੁੱਤ ਸੰਦੇਸ਼, ਅਤੇ ਉਸ ਦੇ ਨਾਲ ਨਾਲ ਨਵਾਂ ਜੰਮਿਆ ਮਸੀਹਾ ਵੀ ਸ਼ਾਮਲ ਹੈ |
23-09
ਕੁੱਝ ਸਮਾਂ ਬਾਅਦ
ਇਹ ਸਾਫ਼ ਨਹੀਂ ਹੈ ਕਿ ਗਿਆਨੀਆਂ ਦੁਆਰਾ ਤਾਰਾ ਦੇਖਣ ਤੋਂ ਪਹਿਲਾਂ ਯਿਸੂ ਦੇ ਜਨਮ ਤੋਂ ਬਾਅਦ ਕਿੰਨਾ ਲੰਬਾ ਸਮਾਂ ਸੀ ਪਰ ਇਹ ਹੋ ਸਕਦਾ ਹੈ ਕਿ ਉਹਨਾਂ ਦੁਆਰਾ ਯਾਤਰਾ ਸ਼ੁਰੂ ਕਰਨ ਦੀ ਤਿਆਰੀ ਤੋਂ ਦੋ ਸਾਲ ਪਹਿਲਾਂ ਹੋਵੇਗਾ ਅਤੇ ਫਿਰ ਬੈਤਲਹਮ ਦੀ ਯਾਤਰਾ ਦਾ ਸਮਾਂ |
ਗਿਆਨੀ ਮਨੁੱਖ
“ਗਿਆਨੀ ਮਨੁੱਖ” ਸ਼ਾਇਦ ਤਾਰਿਆਂ ਦੀ ਗਣਨਾ ਕਰਨ ਵਾਲੇ ਸਨ ਜਿਹਨਾਂ ਨੇ ਇਸ ਤਾਰੇ ਦੀ ਜਾਣਕਾਰੀ ਲਈ | ਸ਼ਾਇਦ ਉਹਨਾਂ ਦੀ ਪਹੁੰਚ ਵਿੱਚ ਪੁਰਾਣੇ ਨੇਮ ਦੇ ਨਬੀਆਂ ਦੀਆਂ ਲਿੱਖਤਾਂ ਵੀ ਸਨ ਜੋ ਮਸੀਹ ਦੇ ਜਨਮ ਬਾਰੇ ਭਵਿੱਖਬਾਣੀ ਕਰਦੀਆਂ ਹਨ |
ਅਸਧਾਰਨ ਤਾਰਾ
ਉਹਨਾਂ ਨੇ ਦੇਖਿਆ ਕਿ ਇਹ ਕੋਈ ਸਧਾਰਨ ਤਾਰਾ ਨਹੀਂ ਹੈ | ਇਹ ਕੁੱਝ ਉਹ ਸੀ ਜੋ ਯਿਸੂ ਦੇ ਜਨਮ ਸਮੇਂ ਪ੍ਰਗਟ ਹੋਇਆ |
ਉਹ ਸਮਝ ਗਏ
ਕੁੱਝ ਭਾਸ਼ਾਵਾਂ ਇਸ ਵਿੱਚ ਵਧਾ ਵੀ ਸਕਦੀਆਂ ਹਨ “ਉਹਨਾਂ ਦੇ ਅਧਿਐਨ ਤੋਂ ਇਹਨਾਂ ਸ਼ਾਸ਼ਤਰੀਆਂ ਨੇ ਸਮਝ ਲਿਆ|”
ਉਹ ਘਰ
ਉਹ ਅੱਗੇ ਤੋਂ ਉਸ ਪਸ਼ੂਆਂ ਵਾਲੀ ਜਗ੍ਹਾ ਵਿੱਚ ਨਹੀਂ ਰਹਿੰਦੇ ਸਨ ਜਿੱਥੇ ਉਹ ਪੈਦਾ ਹੋਇਆ ਸੀ |
23-10
ਗਿਆਨੀ ਮਨੁੱਖ
ਦੇਖੋ ਇਸ ਸ਼ਬਦ ਨੂੰ ਕਿਸ ਤਰ੍ਹਾਂ 23-09 ਵਿੱਚ ਅਨੁਵਾਦ ਕੀਤਾ ਹੈ |
ਹੇਠਾਂ ਝੁਕੇ
ਮਤਲਬ, “ਧਰਤੀ ਤਕ ਝੁਕੇ|” ਉਸ ਸਮੇਂ ਇਹ ਪਰੰਪਰਾਗਿਤ ਤਰੀਕਾ ਸੀ ਵੱਡੀ ਇੱਜਤ ਜਾਂ ਆਦਰ ਨੂੰ ਪ੍ਰਗਟ ਕਰਨ ਦਾ |
ਬਹੁਮੁੱਲੇ
ਮਤਲਬ “ਬਹੁਤ ਮੁੱਲਵਾਨ|”
ਇੱਕ ਬਾਈਬਲ ਕਹਾਣੀ, ਵਿੱਚੋਂ
ਇਹ ਹਵਾਲੇ ਕੁੱਝ ਬਾਈਬਲਾਂ ਤੋਂ ਥੋੜ੍ਹਾ ਭਿੰਨ ਹੋ ਸਕਦੇ ਹਨ |