44-01
ਇੱਕ ਦਿਨ
ਇਹ ਵਾਕ ਇੱਕ ਘਟਨਾ ਦੀ ਜਾਣਕਾਰੀ ਦਿੰਦਾ ਹੈ ਜੋ ਅਤੀਤ ਵਿੱਚ ਹੋਈ ਨਾ ਕਿ ਕਿਸੇ ਖ਼ਾਸ ਸਮੇਂ ਬਾਰੇ ਬਿਆਨ ਕਰਦਾ ਹੈ | ਬਹੁਤ ਸਾਰੀਆਂ ਭਾਸ਼ਾਵਾਂ ਵਿੱਚ ਇਸ ਤਰ੍ਹਾਂ ਕਹਾਣੀ ਦੱਸਣ ਨੂੰ ਸ਼ੁਰੂ ਕੀਤਾ ਜਾਂਦਾ ਹੈ |
ਇੱਕ ਅਧਰੰਗੀ ਮਨੁੱਖ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਇੱਕ ਲੰਗੜਾ ਮਨੁੱਖ|” ਇਹ ਇੱਕ ਅਜਿਹੇ ਮਨੁੱਖ ਦਾ ਹਵਾਲ ਦਿੰਦਾ ਹੈ ਜੋ ਆਪਣੀਆਂ ਲੱਤਾਂ ਦਾ ਪੂਰਾ ਪ੍ਰਯੋਗ ਨਹੀਂ ਕਰ ਸਕਦਾ ਅਤੇ ਖੜ੍ਹਾ ਹੋ ਸਕਦਾ ਜਾਂ ਤੁਰ ਨਹੀਂ ਸਕਦਾ |
44-02
ਯਿਸੂ ਦੇ ਨਾਮ ਵਿੱਚ
“ਨਾਮ” ਇੱਥੇ ਵਿਅਕਤੀ ਦੇ ਅਧਿਕਾਰ ਅਤੇ ਸ਼ਕਤੀ ਲਈ ਖੜ੍ਹਾ ਹੈ | ਇਸ ਲਈ, ਇੱਥੇ ਇਸ ਪ੍ਰਗਟੀਕਰਨ ਦਾ ਮਤਲਬ ਹੈ, “ਯਿਸੂ ਦੇ ਅਧੀਕਾਰ ਦੁਆਰਾ|”
ਉੱਠ
ਮਤਲਬ, “ਖੜ੍ਹਾ ਹੋ|”
44-03
ਮੰਦਰ ਦਾ ਵੇਹੜਾ
ਸਿਰਫ ਜਾਜਕ ਹੀ ਮੰਦਰ ਵਿੱਚ ਪ੍ਰਵੇਸ਼ ਕਰ ਸਕਦੇ ਸਨ, ਪਰ ਆਮ ਯਹੂਦੀਆਂ ਨੂੰ ਸਿਰਫ ਮੰਦਰ ਦੇ ਆਲੇ ਦੁਆਲੇ ਦੀ ਜਗ੍ਹਾ ਵਿੱਚ ਹੀ ਆਉਣ ਦੀ ਮਨਜ਼ੂਰੀ ਸੀ |
44-04
(ਇਸ ਢਾਂਚੇ ਲਈ ਕੋਈ ਟਿੱਪਣੀ ਨਹੀਂ ਹੈ)
44-05
(ਪਤਰਸ ਨੇ ਪ੍ਰਚਾਰ ਜਾਰੀ ਰੱਖਿਆ)
ਜ਼ਿੰਦਗੀ ਦਾ ਕਰਤਾ
ਮਤਲਬ, “ਉਹ ਜਿਸਨੇ ਜ਼ਿੰਦਗੀ ਬਣਾਈ” ਜਾਂ “ਉਹ ਜੋ ਸਾਨੂੰ ਜ਼ਿੰਦਗੀ ਦਿੰਦਾ ਹੈ” ਜਾਂ “ਉਹ ਜੋ ਲੋਕਾਂ ਨੂੰ ਜੀਵਿਤ ਰੱਖਦਾ ਹੈ|” ਇਹ ਯਿਸੂ ਵੱਲ ਇਸ਼ਾਰਾ ਕਰਦਾ ਹੈ |
ਤੁਹਾਡੇ ਕੰਮ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਉਹ ਕੰਮ ਜੋ ਤੁਸੀਂ ਕੀਤੇ|” ਇਹ ਉਸ ਵੱਲ ਇਸ਼ਾਰਾ ਕਰਦਾ ਹੈ ਜਦੋਂ ਲੋਕਾਂ ਨੇ ਪਿਲਾਤੁਸ ਨੂੰ ਕਿਹਾ ਕਿ ਉਹ ਯਿਸੂ ਨੂੰ ਮਾਰੇ |
ਪਰਮੇਸ਼ੁਰ ਵੱਲ ਮੁੜੋ
ਮਤਲਬ, “ਪਰਮੇਸ਼ੁਰ ਦੀ ਆਗਿਆਕਾਰੀ ਲਈ ਫੈਸਲਾ ਕਰੋ|”
ਤੁਹਾਡੇ ਪਾਪ ਧੋਤੇ ਜਾਣਗੇ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਪਰਮੇਸ਼ੁਰ ਤੁਹਡੇ ਪਾਪਾਂ ਨੂੰ ਧੋਹ ਕੇ ਦੂਰ ਕਰ ਦੇਵੇਗਾ” ਜਾਂ “ਪਰਮੇਸ਼ੁਰ ਤੁਹਾਡੇ ਪਾਪਾਂ ਨੂੰ ਦੂਰ ਕਰ ਦੇਵੇਗਾ ਅਤੇ ਤੁਹਾਨੂੰ ਸ਼ੁੱਧ ਕਰ ਦੇਵੇਗਾ |” ਇਹ ਗੱਲ ਕਰਦਾ ਪਰਮੇਸ਼ੁਰ ਲੋਕਾਂ ਨੂੰ ਉਹਨਾਂ ਦੀ ਆਤਮਾ ਅੰਦਰ ਸ਼ੁਧ ਕਰਦਾ ਹੈ ਪੂਰੀ ਤਰ੍ਹਾਂ ਨਾਲ ਉਹਨਾਂ ਦੇ ਪਾਪਾਂ ਨੂੰ ਹਟਾਉਂਦੇ ਹੋਏ | ਇਸ ਦਾ ਮਤਲਬ ਸਰੀਰਕ ਧੁਲਾਈ ਨਹੀਂ ਹੈ |
44-06
ਪਤਰਸ ਦਾ ਸੰਦੇਸ਼
ਮਤਲਬ, “ਉਹ ਸੰਦੇਸ਼ ਜਿਸ ਦਾ ਪਤਰਸ ਨੇ ਉਹਨਾਂ ਨੂੰ ਪ੍ਰਚਾਰ ਕੀਤਾ ਸੀ |”
ਮਰਦਾਂ ਦੀ ਗਿਣਤੀ
ਉਹ ਔਰਤਾਂ ਅਤੇ ਬੱਚਿਆਂ ਵਿੱਚ ਵਾਧੂ ਸਨ ਜਿਹਨਾਂ ਨੇ ਵਿਸ਼ਵਾਸ ਕੀਤਾ ਸੀ |
44-07
(ਇਸ ਢਾਂਚੇ ਲਈ ਕੋਈ ਟਿੱਪਣੀ ਨਹੀਂ ਹੈ )
44-08
ਚੰਗਾਂ ਹੋਇਆ
ਮਤਲਬ, “ਸਵਾਸਥ” ਜਾਂ “ਠੀਕਠਾਕ” ਜਾਂ “ਮਜ਼ਬੂਤ”|
ਉਸ ਨੂੰ ਤ੍ਰਿਸਕਾਰਿਆ
ਮਤਲਬ, “ਉਸ ਨੂੰ ਗ੍ਰਹਿਣ ਕਰਨ ਤੋਂ ਇਨਕਾਰ” ਜਾਂ “ਯਿਸੂ ਵਿੱਚ ਵਿਸ਼ਵਾਸ ਕਰਨ ਤੋਂ ਇਨਕਾਰ” ਜਾਂ “ਵਿਸ਼ਵਾਸ ਕਰਨ ਤੋਂ ਇਨਕਾਰ ਕਿ ਯਿਸੂ ਬਚਾਉਣ ਵਾਲਾ ਹੈ |”
ਪਰ ਕੋਈ ਹੋਰ ਤਰੀਕਾ ਨਹੀਂ ਹੈ ਕਿ ਬਚਾਏ ਜਾਵੋਂ ਸਿਰਫ ਯਿਸੂ ਦੀ ਸ਼ਕਤੀ ਹੀ ਹੈ !”
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ , “ਪਰ ਬਚਾਏ ਜਾਣ ਦਾ ਸਿਰਫ ਇੱਕ ਤਰੀਕਾ ਹੈ ਉਹ ਹੈ ਯਿਸੂ ਦੀ ਸ਼ਕਤੀ ਦੁਆਰਾ’ ਜਾਂ “ਪਰ ਸਿਰਫ ਯਿਸੂ ਹੀ ਆਪਣੀ ਸ਼ਕਤੀ ਦੁਆਰਾ ਸਾਨੂੰ ਬਚਾ ਸਕਦਾ ਹੈ |”
ਬਚਾਏ ਜਾਣ ਲਈ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਆਪਣੇ ਪਾਪਾਂ ਤੋਂ ਬਚਾਏ ਜਾਣ ਲਈ” ਜਾਂ “ਕਿ ਅਸੀਂ ਆਪਣੇ ਪਾਪਾਂ ਤੋਂ ਬਚ ਸਕੀਏ|”
44-09
ਕੰਬ ਗਏ
ਮਤਲਬ, “ਉਹ ਬਹੁਤ ਹੈਰਾਨ ਸਨ” ਜਾਂ “ਉਹ ਅਚੰਬੇ ਸਨ|”
ਸਧਾਰਨ
ਮਤਲਬ, “ਆਮ” ਜਾਂ “ਛੋਟੀ ਸ਼੍ਰੇਣੀ ਦੇ|” ਪਤਰਸ ਅਤੇ ਯੂਹੰਨਾ ਸਧਾਰਨ ਮਸ਼ਵਾਰੇ ਸਨ|
ਜੋ ਅਨਪੜ ਸਨ
ਮਤਲਬ, “ਜਿਹਨਾਂ ਕੋਲ ਰਸਮੀ ਪੜ੍ਹਾਈ ਨਹੀਂ ਸੀ|” ਇਸ ਦਾ ਅਨੁਵਾਦ ਵੀ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ, “ਜੋ ਧਾਰਮਿਕ ਸਕੂਲ ਵਿੱਚ ਨਹੀਂ ਗਏ ਸਨ|”
ਤਦ ਉਹਨਾਂ ਨੂੰ ਯਾਦ ਆਇਆ
ਇਸ ਦਾ ਅਨੁਵਾਦ ਵੀ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ, “ਪਰ ਤਦ ਉਹਨਾਂ ਨੇ ਉਸ ਸੱਚਾਈ ਬਾਰੇ ਸੋਚਿਆ|”
ਯਿਸੂ ਨਾਲ ਰਹਿ ਚੁੱਕੇ ਹਨ
ਇਸ ਦਾ ਅਨੁਵਾਦ ਵੀ ਇਸ ਤਰ੍ਹਾਂ ਹੋ ਸਕਦਾ ਹੈ, “ਯਿਸੂ ਨਾਲ ਸਮਾਂ ਬਤੀਤ ਕੀਤਾ ਹੈ” ਜਾਂ “ਯਿਸੂ ਦੁਆਰਾ ਸਿਖਾਏ ਗਏ ਹਨ|”
ਧਮਕਾਉਣ ਤੋਂ ਬਾਅਦ
ਆਗੂਆਂ ਨੇ ਕਿਹਾ ਕਿ ਉਹ ਪਤਰਸ ਅਤੇ ਯੂਹੰਨਾ ਨੂੰ ਸਜ਼ਾ ਦੇਣਗੇ ਜੀ ਉਹਨਾਂ ਨੇ ਅਗੋਂ ਤੋਂ ਲੋਕਾਂ ਨੂੰ ਯਿਸੂ ਦਾ ਪ੍ਰਚਾਰ ਕੀਤਾ |
ਉਹਨਾਂ ਨੂੰ ਜਾਣ ਦਿੱਤਾ
ਮਤਲਬ, “ਉਹਨਾਂ ਨੂੰ ਜਾਣ ਦੀ ਮਨਜ਼ੂਰੀ ਦਿੱਤੀ|”
ਇੱਕ ਬਾਈਬਲ ਕਹਾਣੀ, ਵਿੱਚੋਂ
ਇਹ ਹਵਾਲੇ ਕੁੱਝ ਬਾਈਬਲਾਂ ਤੋਂ ਥੋੜ੍ਹਾ ਵੱਖਰੇ ਹੋ ਸਕਦੇ ਹਨ |