47-01
ਘੋਸ਼ਣਾ
ਮਤਲਬ, “ਸਿਖਾਉਣਾ” ਜਾਂ “ਪ੍ਰਚਾਰ”|
ਵਪਾਰੀ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਵੇਚਣ ਵਾਲਾ” ਜਾਂ “ਵਪਾਰ ਦਾ ਮਾਲਕ|”
47-02
ਲੁਦਿਯਾ ਦੇ ਮਨ ਨੂੰ ਖੋਲ੍ਹਿਆ
ਮਤਲਬ, “ਲੁਦਿਯਾ ਨੂੰ ਯੋਗ ਬਣਾਇਆ”|
ਉਹ ਅਤੇ ਉਸਦੇ ਪਰਿਵਾਰ ਨੂੰ ਬਪਤਿਸਮਾ ਦਿੱਤਾ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਉਹਨਾਂ ਨੇ ਲੁਦਿਯਾ ਅਤੇ ਉਸਦੇ ਪਰਿਵਾਰ ਨੂੰ ਬਪਤਿਸਮਾ ਦਿੱਤਾ|”
ਇਸ ਲਈ ਉਹ ਉਸ ਦੇ ਅਤੇ ਉਸਦੇ ਪਰਿਵਾਰ ਦੇ ਨਾਲ ਰਹੇ
ਉਹਨਾਂ ਦਿਨਾਂ ਵਿੱਚ ਇਹ ਇੱਕ ਆਮ ਰਿਵਾਜ਼ ਸੀ ਕਿ ਲੋਕ ਰਾਹੀਆਂ ਦੀ ਮਹਿਮਾਨ ਨਿਵਾਜੀ ਕਰਦੇ ਅਤੇ ਉਹਨਾਂ ਨੂੰ ਆਪਣੇ ਘਰਾਂ ਵਿੱਚ ਰੱਖਦੇ | ਇਸ ਪ੍ਰਬੰਧ ਵਿੱਚ ਕੋਈ ਵੀ ਅਨੈਤਿਕ ਉਦੇਸ਼ ਨਹੀਂ ਹੁੰਦਾ ਸੀ |
47-03
ਉਸ ਦਾ ਸੁਆਮੀ
ਇਸ ਕੇਸ ਵਿੱਚ , ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਉਸ ਦਾ ਮਾਲਕ|”
ਇੱਕ ਭਿਵੱਖ ਬਕਤਾ ਵਜੋਂ
ਮਤਲਬ, “ਇੱਕ ਉਹ ਜੋ ਲੋਕਾਂ ਨੂੰ ਦੱਸਦਾ ਕਿ ਉਹਨਾਂ ਦੇ ਭਵਿੱਖ ਵਿੱਚ ਉਹਨਾਂ ਨਾਲ ਕਿ ਹੋਵੇਗਾ|”
47-04
ਬਚਾਏ ਜਾਣ ਦਾ ਮਾਰਗ
ਮਤਲਬ, “ਕਿਵੇਂ ਤੁਸੀਂ ਬਚਾਏ ਜਾਵੋਂਗੇ” ਜਾਂ “ਕਿਵੇਂ ਪਰਮੇਸ਼ੁਰ ਲੋਕਾਂ ਨੂੰ ਬਚਾਉਂਦਾ ਹੈ” ਜਾਂ “ਲੋਕਾਂ ਨੂੰ ਬਚਾਉਣ ਲਈ ਪਰਮੇਸ਼ੁਰ ਦੀ ਯੋਜਨਾ|”
47-05
ਇੱਕ ਦਿਨ
ਇਹ ਵਾਕ ਇੱਕ ਘਟਨਾ ਦੀ ਜਾਣਕਾਰੀ ਦਿੰਦਾ ਹੈ ਜੋ ਅਤੀਤ ਵਿੱਚ ਹੋਈ ਨਾ ਕਿ ਕਿਸੇ ਖ਼ਾਸ ਸਮੇਂ ਬਾਰੇ ਬਿਆਨ ਕਰਦਾ ਹੈ | ਬਹੁਤ ਸਾਰੀਆਂ ਭਾਸ਼ਾਵਾਂ ਵਿੱਚ ਇਸ ਤਰ੍ਹਾਂ ਕਹਾਣੀ ਦੱਸਣ ਨੂੰ ਸ਼ੁਰੂ ਕੀਤਾ ਜਾਂਦਾ ਹੈ |
ਉਸ ਵੱਲ ਮੁੜਿਆ
ਮਤਲਬ, “ਮੁੜਿਆ ਅਤੇ ਉਸ ਵੱਲ ਦੇਖਿਆ|”
ਯਿਸੂ ਦੇ ਨਾਮ ਵਿੱਚ
ਮਤਲਬ, “ਯਿਸੂ ਦੇ ਅਧਿਕਾਰ ਦੁਆਰਾ|” ਯਿਸੂ ਦੇ ਅਧਿਕਾਰ ਦੇ ਕਾਰਨ ਪੌਲੁਸ ਭੂਤ ਨੂੰ ਛੱਡ ਕੇ ਜਾਣ ਲਈ ਹੁਕਮ ਕਰ ਸਕਦਾ ਸੀ |
ਉਸ ਵਿੱਚੋਂ ਬਾਹਰ ਆ ਜਾਹ
ਮਤਲਬ, “ਉਸ ਨੂੰ ਛੱਡ” ਜਾਂ “ਉਸ ਤੋਂ ਦੂਰ ਚੱਲਿਆ ਜਾਹ”|
47-06
ਭੂਤਾਂ ਤੋਂ ਬਿਨਾ
ਮਤਲਬ, “ਭੂਤਾਂ ਦੀ ਸ਼ਕਤੀ ਤੋਂ ਬਿਨਾ” ਜਾਂ “ਹੁਣ,ਉਸ ਵਿੱਚ ਭੂਤ ਨਹੀਂ ਸਨ|”
ਭਵਿੱਖ
ਮਤਲਬ, “ਭਵਿੱਖ ਵਿੱਚ ਉਹਨਾਂ ਨਾਲ ਕੀ ਹੋਵੇਗਾ|”
ਇਸਦਾ ਮਤਲਬ ਇਹ ਹੋਇਆ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਇਸ ਕਾਰਨ” ਜਾਂ “ਇਸ ਲਈ”|
47-07
ਉਹਨਾਂ ਨੂੰ ਸੁੱਟ ਦਿੱਤਾ
ਮਤਲਬ, “ਪਾ ਦਿੱਤਾ|”
47-08
ਰਾਤ ਦੇ ਅੱਧ ਵਿੱਚ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਬਹੁਤ ਦੇਰ ਰਾਤ ਨੂੰ” ਜਾਂ “ਸਵੇਰ ਬਹੁਤ ਤੜਕਸਾਰ|” ਇਹ ਉਹ ਸਮਾਂ ਸੀ ਜਦੋਂ ਬਾਹਰ ਬਹੁਤ ਹਨ੍ਹੇਰਾ ਸੀ, ਜਦੋਂ ਲੋਕ ਆਮ ਤੌਰ ਤੇ ਬਹੁਤ ਨੀਂਦ ਵਿੱਚ ਹੁੰਦੇ ਹਨ|
ਪਰਮੇਸ਼ੁਰ ਦੀ ਮਹਿਮਾ ਲਈ ਗੀਤ ਗਾ ਰਹੇ ਸਨ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਗੀਤਾਂ ਦੁਆਰਾ ਪਰਮੇਸ਼ੁਰ ਦੀ ਮਹਿਮਾ ” ਜਾਂ “ਪਰਮੇਸ਼ੁਰ ਦੀ ਮਹਿਮਾ ਲਈ ਗੀਤ ਗਾਉਣਾ” ਜਾਂ “ਗੀਤ ਗਾਉਣਾ ਜੋ ਪਰਮੇਸ਼ੁਰ ਨੂੰ ਮਹਿਮਾ ਦਿੰਦੇ ਹਨ|”
47-09
ਖੁੱਲ੍ਹ ਗਏ
ਮਤਲਬ, “ਜਿੰਦਰੇ ਖੁੱਲ੍ਹ ਗਏ ਅਤੇ ਅਚਾਨਕ ਦਰਵਾਜੇ ਖੁੱਲ੍ਹ ਗਏ|”
ਡਿੱਗ ਪਏ
ਮਤਲਬ, “ਅਚਾਨਕ ਖੁੱਲ੍ਹ ਗਏ” ਜਾਂ “ਅਚਾਨਕ ਅਲੱਗ ਹੋ ਗਏ ਤਾਂ ਕਿ ਕੈਦੀ ਅਜ਼ਾਦ ਹੋ ਜਾਣ|”
47-10
ਦਰੋਗਾ
ਮਤਲਬ, “ਜ਼ੇਲ੍ਹ ਦਾ ਅਧਿਕਾਰੀ ਅਫਸਰ|”
ਅਸੀਂ
ਕੁੱਝ ਭਾਸ਼ਾਵਾਂ ਵਿੱਚ ਸ਼ਬਦਾਂ ਦਾ ਇੱਕ ਅੱਲਗ ਬਣਤਰ ਹੈ, “ਅਸੀਂ” ਜਿਸ ਵਿੱਚ ਉਸ ਵਿਅਕਤੀ ਨੂੰ ਸ਼ਾਮਲ ਨਹੀਂ ਕੀਤਾ ਜਾਂਦਾ ਜਿਸ ਨਾਲ ਗੱਲ ਹੋ ਰਹੀ ਹੈ| ਇੱਥੇ “ਅਸੀਂ” ਵਿੱਚ ਦਰੋਗਾ ਸ਼ਾਮਲ ਨਹੀਂ ਹੈ, ਸਿਰਫ ਪੌਲੁਸ ਅਤੇ ਬਾਕੀ ਦੇ ਕੈਦੀ ਹਨ |
47-11
ਬਚਾਏ ਜਾਣ ਲਈ
ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ, “ਆਪਣੇ ਪਾਪਾਂ ਤੋਂ ਬਚਾਏ ਜਾਣ ਲਈ” ਜਾਂ “ਤਾਂ ਕਿ ਪਰਮੇਸ਼ੁਰ ਮੈਂ ਨੂੰ ਮੇਰੇ ਪਾਪਾਂ ਤੋਂ ਬਚਾਏ|” ਸਵਾਲ ਉਸ ਪਰਮੇਸ਼ੁਰ ਦੇ ਸਜ਼ਾ ਦੇਣ ਤੋਂ ਮੁਕਤੀ ਪਾਉਣ ਲਈ ਹਵਾਲਾ ਦਿੰਦਾ ਹੈ ਜਿਸ ਨੇ ਭੂਚਾਲ ਭੇਜਿਆ ਸੀ |
ਸੁਆਮੀ , ਯਿਸੂ ਵਿੱਚ ਵਿਸ਼ਵਾਸ ਕਰ
ਇਹ ਦੋਹਾਂ ਦੋਰਗਾ ਅਤੇ ਉਸ ਦੇ ਪਰਿਵਾਰ ਨੂੰ ਸੰਬੋਧਿਤ ਕੀਤਾ ਗਿਆ ਹੈ, ਤਦ ਉਹਨਾਂ ਸਾਰਿਆਂ ਨੇ ਵਿਸ਼ਵਾਸ ਕੀਤਾ ਅਤੇ ਬਪਤਿਸਮਾ ਲਿਆ| ਕੁੱਝ ਭਾਸ਼ਾਵਾਂ ਇਸ ਤਰ੍ਹਾਂ ਦੀ ਬਣਤਰ ਇਸਤੇਮਾਲ ਕਰਦੀਆਂ ਹਨ ਜਿਸ ਵਿੱਚ ਦਿਖਾਇਆ ਗਿਆ ਹੈ ਕਿ ਪੌਲੁਸ ਇੱਕ ਝੁੰਡ ਨਾਲ ਗੱਲ ਕਰ ਰਿਹਾ ਹੈ|
ਤੂੰ ਅਤੇ ਤੇਰਾ ਪਰਿਵਾਰ ਬਚਾਇਆ ਜਾਵੇਗਾ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਪਰਮੇਸ਼ੁਰ ਤੈਨੂੰ ਅਤੇ ਤੇਰੇ ਪਰਿਵਾਰ ਨੂੰ ਤੁਹਾਡੇ ਪਾਪਾਂ ਦੀ ਅਨੰਤ ਸਜ਼ਾ ਤੋਂ ਬਚਾਵੇਗਾ|” ਪੱਕਾ ਕਰੋ ਕਿ ਇਸ ਦਾ ਮਤਲਬ ਹੈ ਕਿ ਇੱਥੇ ਮੁਕਤੀ ਆਤਮਿਕ ਹੈ ਨਾ ਕਿ ਸਰੀਰਕ |
47-12
(ਇਸ ਢਾਂਚੇ ਲਈ ਕੋਈ ਟਿੱਪਣੀ ਨਹੀਂ ਹੈ)
47-13
ਸ਼ਹਿਰ ਦੇ ਆਗੂ
ਇਹ “ਸ਼ਹਿਰ ਦੇ ਅਫਸਰਾਂ” ਜਾਂ “ਸ਼ਹਿਰ ਦੀ ਅਧਿਕਾਰੀਆਂ” ਦੀ ਗੱਲ ਕਰਦਾ ਹੈ|
ਯਿਸੂ ਬਾਰੇ ਖ਼ੁਸ਼ ਖ਼ਬਰੀ ਫੈਲਦੀ ਗਈ
ਮਤਲਬ, “ਲੋਕ ਹੋਰ ਹੋਰ ਜਗ੍ਹਾਵਾਂ ਤੇ ਯਿਸੂ ਬਾਰੇ ਖ਼ੁਸ਼ ਖ਼ਬਰੀ ਸੁਣ ਰਹੇ ਸਨ|”
ਕਲੀਸੀਆ ਵੱਧਦੀ ਗਈ
ਮਤਲਬ, “ਹੋਰ ਜਿਆਦਾ ਲੋਕ ਕਲੀਸੀਆ ਦੇ ਭਾਗ ਬਣਦੇ ਜਾ ਰਹੇ ਸਨ” ਜਾਂ “ਹੋਰ ਜਿਆਦਾ ਲੋਕ ਯਿਸੂ ਉੱਤੇ ਵਿਸ਼ਵਾਸ ਕਰਦੇ ਸਨ|”
47-14
ਇੱਕ ਬਾਈਬਲ ਕਹਾਣੀ, ਵਿੱਚੋਂ
ਇਹ ਹਵਾਲੇ ਕੁੱਝ ਬਾਈਬਲਾਂ ਤੋਂ ਥੋੜ੍ਹਾ ਵੱਖਰੇ ਹੋ ਸਕਦੇ ਹਨ |