Punjabi: OBS translationNotes

Updated ? hours ago # views See on DCS Draft Material

13-01

ਬਲਦੀ ਹੋਈ ਝਾੜੀ

ਮੂਸਾ ਦੇ ਮਿਸਰ ਮੁੜਨ ਤੋਂ ਪਹਿਲਾਂ, ਪਰਮੇਸ਼ੁਰ ਨੇ ਇੱਕ ਝਾੜੀ ਵਿੱਚੋਂ ਉਸ ਨਾਲ ਗੱਲ ਕੀਤੀ ਜਿਸ ਨੂੰ ਅੱਗ ਲੱਗੀ ਹੋਈ ਸੀ ਪਰ ਅੱਗ ਨਾਲ ਭਸਮ ਨਹੀਂ ਹੁੰਦੀ ਸੀ | 09-12 ਨੂੰ ਦੇਖੋ |

ਤੰਬੂ ਲਾਏ

ਇਸਰਾਏਲੀਆਂ ਨੂੰ ਮਿਸਰ ਤੋਂ ਵਾਅਦੇ ਦੇ ਦੇਸ਼ ਤੱਕ ਪਹੁੰਚਣ ਲਈ ਇੱਕ ਲੰਬੀ ਯਾਤਰਾ ਕਰਨੀ ਸੀ | ਇਸ ਲਈ ਉਹਨਾਂ ਨੇ ਆਪਣੇ ਨਾਲ ਤੰਬੂ ਲੈ ਲਏ ਕਿ ਉਹ ਮਾਰਗ ਵਿੱਚ ਸੌਣ ਣ ਅਤੇ ਛਾਂ ਲਈ ਲਾ ਸਕਣ | ਕੁੱਝ ਭਾਸ਼ਾਵਾਂ ਇਸ ਦਾ ਅਨੁਵਾਦ ਇਸ ਤਰ੍ਹਾਂ ਕਰ ਸਕਦੀਆਂ ਹਨ,

ਪਰਬਤ ਦੇ ਕਦਮਾਂ ਵਿੱਚ

ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਪਰਬਤ ਦੇ ਹੇਠਾਂ|” ਇਹ ਉਸ ਖੇਤਰ ਬਾਰੇ ਦੱਸਦਾ ਹੈ ਜਿੱਥੋ ਪਹਾੜਾਂ ਵੱਲ ਉੱਚਾਈ ਸ਼ੁਰੂ ਹੁੰਦੀ ਹੈ |

13-02

ਮੇਰਾ ਨੇਮ ਯਾਦ ਰੱਖੋ

ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਉਹ ਕਰੋ ਜੋ ਮੇਰਾ ਨੇਮ ਕਰਨ ਲਈ ਮੰਗ ਕਰਦਾ ਹੈ|” ਨੇਮ ਯਾਦ ਰੱਖਣਾ ਅਤੇ ਮੰਨਣਾ ਦੋ ਅਲੱਗ ਗੱਲਾਂ ਨਹੀਂ ਹਨ | ਇਸ ਨੂੰ ਸਾਫ਼ ਕਰਨ ਲਈ ਪਰਮੇਸ਼ੁਰ ਜਲਦੀ ਹੀ ਉਹਨਾਂ ਨੂੰ ਦੱਸੇਗਾ ਕਿ ਉਸ ਦਾ ਨੇਮ ਕੀ ਮੰਗ ਕਰਦਾ ਹੈ |

ਮੇਰਾ ਉੱਤਮ ਵਿਰਸਾ

ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਤੁਸੀਂ ਮੇਰਾ ਵਿਰਸਾ ਹੋਵੋਗੇ ਜਿਸ ਦੀ ਮੈਂ ਸਭ ਤੋਂ ਜ਼ਿਆਦਾ ਕਦਰ ਕਰਦਾ ਹਾਂ” ਜਾਂ “ਤੁਸੀਂ ਮੇਰੇ ਲੋਕ ਹੋਵੋਗੇ ਜਿਹਨਾਂ ਨੂੰ ਮੈਂ ਬਾਕੀ ਲੋਕਾਂ ਦੇ ਝੁੰਡਾਂ ਨਾਲੋਂ ਜ਼ਿਆਦਾ ਬਹੁਮੁੱਲਾ ਸਮਝਦਾਂ ਹਾਂ” ਜਾਂ “ਤੁਸੀਂ ਮੇਰੇ ਆਪਣੇ ਪਿਆਰੇ ਲੋਕ ਹੋਵੋਗੇ |”

ਤੁਸੀਂ ਜ਼ਾਜਕਾਂ ਦਾ ਰਾਜ ਹੋਵੋਂਗੇ

ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ, “ਮੈਂ ਤੁਹਾਡਾ ਰਾਜਾ ਹੋਵਾਂਗਾ ਅਤੇ ਤੁਸੀਂ ਜ਼ਾਜਕਾਂ ਦੀ ਤਰ੍ਹਾਂ ਹੋਵੋਂਗੇ |” ਇਸਰਾਏਲ ਦੀ ਜ਼ਿੰਮੇਵਾਰੀ ਸੀ ਕਿ ਉਹ ਦੂਸਰੇ ਲੋਕਾਂ ਨੂੰ ਪਰਮੇਸ਼ੁਰ ਬਾਰੇ ਦੱਸਣ ਅਤੇ ਜਾਤੀਆਂ ਅਤੇ ਪਰਮੇਸ਼ੁਰ ਦੇ ਵਿਚਕਾਰ ਵਿਚੋਲੇ ਹੋਣ ਜਿਵੇਂ ਇਸਰਾਏਲ ਜਾਤੀ ਵਿੱਚ ਜਾਜਕ ਸਨ ਕਿ ਉਹ ਇਸਰਾਏਲ ਅਤੇ ਪਰਮੇਸ਼ੁਰ ਵਿਚਾਲੇ ਜਾਣ |

13-03

ਤਿੰਨ ਦਿਨ ਬਾਅਦ

ਦੂਸਰੇ ਸ਼ਬਦਾਂ ਵਿੱਚ , ਉਹਨਾਂ ਦੇ ਪਰਬਤ ਸੀਨਈ ਤੱਕ ਪਹੁੰਚਣ ਅਤੇ ਪਹਿਲੀ ਵਾਰ ਪਰਮੇਸ਼ੁਰ ਦੁਆਰਾ ਉਹਨਾਂ ਨਾਲ ਬੋਲਣ ਤੋਂ ਤਿੰਨ ਦਿਨ ਬਾਅਦ |

ਆਪਣੇ ਆਪ ਨੂੰ ਆਤਮਿਕ ਤੌਰ ਤੇ ਤਿਆਰ ਕਰਨਾ

ਇਹ ਪਰਮੇਸ਼ੁਰ ਨੂੰ ਮਿਲਣ ਲਈ ਰੀਤੀ ਤੌਰ ਤੇ ਆਪਣੇ ਆਪ ਨੂੰ ਸ਼ੁੱਧ ਕਰਨ ਬਾਰੇ ਗੱਲ ਕਰਦਾ ਹੈ | ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ, “ਪਰਮੇਸ਼ੁਰ ਨਾਲ ਮਿਲਣ ਦੀ ਤਿਆਰੀ ਕਰਨਾ” ਜਾਂ “ਪਰਮੇਸ਼ੁਰ ਨਾਲ ਮਿਲਣ ਲਈ ਆਪਣੇ ਆਪ ਨੂੰ ਤਿਆਰ ਕਰਨਾ|”

ਉੱਚੀ ਨਾਲ ਤੁਰ੍ਹੀਆਂ ਦਾ ਫੂਕਣਾ

ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ, “ਅਤੇ ਇੱਕ ਸਿੰਗ ਵਿੱਚੋਂ ਉੱਚੀ ਆਵਾਜ ਆਈ” ਜਾਂ “ਅਤੇ ਇੱਕ ਸਿੰਗ ਨੂੰ ਵਜਾਇਆ ਗਿਆ ਅਤੇ ਇਸ ਨੇ ਉੱਚੀ ਅਵਾਜ਼ ਪੈਦਾ ਕੀਤੀ” ਜਾਂ “ਅਤੇ ਉਹਨਾਂ ਨੇ ਤੁਰ੍ਹੀ ਵਜਾਉਣ ਦੀ ਇੱਕ ਉੱਚੀ ਅਵਾਜ਼ ਸੁਣੀ|” ਤੁਰ੍ਹੀਆਂ ਲੇਲੇ ਦੇ ਸਿੰਗ ਤੋਂ ਬਣਾਈਆਂ ਹੋਈਆਂ ਸਨ | ਇਹ ਤੁਰ੍ਹੀਆਂ ਲੋਕਾਂ ਨੂੰ ਪਰਬਤ ਕੋਲ ਇਕੱਠਾ ਹੋਣ ਅਤੇ ਪਰਮੇਸ਼ੁਰ ਨਾਲ ਮਿਲਣ ਲਈ ਸੱਦੇ ਦੇ ਤੌਰ ਤੇ ਵਰਤੀਆਂ ਜਾਂਦੀਆਂ ਸਨ |

ਸਿਰਫ਼ ਮੂਸਾ ਨੂੰ ਹੀ ਜਾਣ ਦੀ ਮਨਜ਼ੂਰੀ ਸੀ

ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਪਰਮੇਸ਼ੁਰ ਨੇ ਮੂਸਾ ਨੂੰ ਜਾਣ ਦੀ ਮਨਜ਼ੂਰੀ ਦਿੱਤੀ ਸੀ, ਪਰ ਉਸ ਨੇ ਕਿਸੇ ਹੋਰ ਨੂੰ ਜਾਣ ਦੀ ਮਨਜ਼ੂਰੀ ਨਹੀਂ ਦਿੱਤੀ ਸੀ |”

13-04

ਤਦ ਪਰਮੇਸ਼ੁਰ ਨੇ ਉਹਨਾਂ ਨੂੰ ਨੇਮ ਦਿੱਤਾ ਅਤੇ ਕਿਹਾ

ਜੋ ਪਰਮੇਸ਼ੁਰ ਅੱਗੇ ਕਹਿੰਦਾ ਹੈ ਉਹ ਨੇਮ ਦੀ ਸਮੱਗਰੀ ਹੈ ਅਤੇ ਇਹ ਉਹ ਗੱਲਾਂ ਹਨ ਜੋ ਪਰਮੇਸ਼ੁਰ ਮੰਨਣ ਲਈ ਕਹਿੰਦਾ ਹੈ | ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਤਦ ਪਰਮੇਸ਼ੁਰ ਨੇ ਉਹਨਾਂ ਨੂੰ ਆਪਣਾ ਨੇਮ ਦੱਸਿਆ | ਉਸ ਨੇ ਕਿਹਾ, “ਤਦ ਪਰਮੇਸ਼ੁਰ ਨੇ ਉਹਨਾਂ ਨਾਲ ਨੇਮ ਬੰਨ੍ਹਿਆ :”

ਯਹੋਵਾਹ ਤੁਹਾਡਾ ਪਰਮੇਸ਼ੁਰ

ਕੁੱਝ ਭਾਸ਼ਾਵਾਂ ਵਿੱਚ ਇਸ ਕ੍ਰਮ ਨੂੰ ਹੋਰ ਵੀ ਸੁਭਾਵਿਕ ਤਰੀਕੇ ਨਾਲ ਬਦਲਿਆ ਜਾ ਸਕਦਾ ਹੈ ਅਤੇ ਕਿਹਾ ਜਾ ਸਕਦਾ ਹੈ, “ਤੁਹਾਡਾ ਪਰਮੇਸ਼ੁਰ ਯਹੋਵਾਹ|” ਪੱਕਾ ਕਰੋ ਕਿ ਇਹ ਇਸ ਤਰ੍ਹਾਂ ਸੁਣਾਈ ਨਹੀਂ ਦੇਣਾਂ ਚਾਹੀਦਾ ਕਿ ਇਸਰਾਏਲੀਆਂ ਕੋਲ ਇੱਕ ਤੋਂ ਵੱਧ ਪਰਮੇਸ਼ੁਰ ਸਨ | ਇਹ ਬਿਲਕੁਲ ਸਾਫ਼ ਹੋਣਾ ਚਾਹੀਦਾ ਹੈ ਕਿ ਸਿਰਫ਼ ਯਹੋਵਾਹ ਹੀ ਇੱਕ ਪਰਮੇਸ਼ੁਰ ਹੈ | ਇੱਕ ਹੋਰ ਤਰੀਕੇ ਨਾਲ ਇਸ ਦਾ ਅਨੁਵਾਦ ਹੋ ਸਕਦਾ ਹੈ, “ਯਹੋਵਾਹ, ਜੋ ਤੁਹਾਡਾ ਪਰਮੇਸ਼ੁਰ ਹੈ”, ਜਾਂ “ਤੁਹਾਡਾ ਪਰਮੇਸ਼ੁਰ , ਜਿਸਦਾ ਨਾਮ ਯਹੋਵਾਹ ਹੈ |”

ਜਿਸ ਨੇ ਤੁਹਾਨੂੰ ਗੁਲਾਮੀ ਤੋਂ ਅਜ਼ਾਦ ਕਰਾਇਆ

ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਮੈਂ ਤੁਹਾਨੂੰ ਗੁਲਾਮੀ ਤੋਂ ਅਜ਼ਾਦ ਕੀਤਾ ਹੈ |”

13-05

(ਪਰਮੇਸ਼ੁਰ ਲਗਾਤਾਰ ਮੂਸਾ ਨਾਲ ਗੱਲਾਂ ਕਰਦਾ ਰਿਹਾ)

ਮੈਂ, ਯਹੋਵਾਹ, ਇੱਕ ਜਲਣ ਰੱਖਣ ਵਾਲਾ ਪਰਮੇਸ਼ੁਰ ਹਾਂ

ਇਸ ਦਾ ਅਨੁਵਾਦ ਸੀ ਤਰ੍ਹਾਂ ਹੋ ਸਕਦਾ ਹੈ, “ਮੈਂ, ਯਹੋਵਾਹ, ਗੁੱਸੇ ਹੋਵਾਂਗਾ ਅਗਰ ਤੁਸੀਂ ਮੇਰੇ ਸਾਹਮਣੇ ਕਿਸੇ ਦੀ ਪੂਜਾ ਕੀਤੀ ਜਾਂ ਮਹਿਮਾ ਦਿੱਤੀ|” ਪਰਮੇਸ਼ੁਰ ਬਹੁਤ ਜ਼ਿਆਦਾ ਇੱਛਾ ਕਰਦਾ ਸੀ ਕਿ ਇਹ ਲੋਕ ਕਿਸੇ ਹੋਰ ਨਾਲੋਂ ਅਤੇ ਕਿਸੇ ਹੋਰ ਚੀਜ਼ ਨਾਲੋਂ ਜ਼ਿਆਦਾ ਉਸ ਦੀ ਸੇਵਾ ਕਰਨ, ਅਤੇ ਉਸਦੇ ਹੁਕਮਾਂ ਦੀ ਪਾਲਣਾ ਕਰਨ | ਸਿਰਫ਼ ਉਹੀ ਉਹਨਾਂ ਦੀਆਂ ਜ਼ਿੰਦਗੀਆਂ ਦਾ ਸਵਾਮੀ ਹੋ ਸਕਦਾ ਹੈ|

ਮੇਰੇ ਨਾਮ ਨੂੰ ਬੇਅਦਬੀ ਨਾਲ ਨਾ ਇਸਤੇਮਾਲ ਕਰੋ

ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਮੇਰੇ ਬਾਰੇ ਇਸ ਤਰ੍ਹਾਂ ਗੱਲ ਨਾ ਕਰੋ ਜੋ ਕੋਈ ਇੱਜ਼ਤ ਅਤੇ ਆਦਰ ਪ੍ਰਗਟ ਨਹੀਂ ਕਰਦਾ” ਜਾਂ “ਮੇਰੇ ਬਾਰੇ ਇਸ ਤਰ੍ਹਾਂ ਗੱਲ ਕਰੋ ਜੋ ਮੈਨੂੰ ਸਹੀ ਇੱਜ਼ਤ ਅਤੇ ਆਦਰ ਦਿੰਦੀ ਹੈ |”

ਸੱਤਵਾਂ ਦਿਨ

ਇਸ ਦਾ ਅਨੁਵਾਦ ਕਰਨ ਲਈ ਸਹੀ ਤਰੀਕਾ ਹੈ ਕਿ ਗਿਣਤੀ ਦਾ ਇਸਤੇਮਾਲ ਕਰੀਏ (“ਸੱਤਵਾਂ”) ਇਸ ਦੀ ਬਜਾਇ ਕਿ ਹਫ਼ਤੇ ਦੇ ਕਿਸੇ ਖ਼ਾਸ ਦਿਨ ਦਾ ਨਾਮ ਦੇਈਏ |

ਮੈਨੂੰ ਯਾਦ ਕਰਨ ਲਈ

ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਮੈਨੂੰ ਆਪਣੇ ਵਿਚਾਰਾਂ ਵਿੱਚ ਰੱਖੋ” ਜਾਂ “ਮੈਨੂੰ ਆਦਰ ਦੇਣ ਲਈ|”

13-06

(ਪਰਮੇਸ਼ੁਰ ਲਗਾਤਾਰ ਮੂਸਾ ਨਾਲ ਗੱਲਾਂ ਕਰਦਾ ਰਿਹਾ)

ਜ਼ਨਾਹਕਾਰੀ ਨਾ ਕਰ

ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਕਿਸੇ ਦੂਸਰੇ ਦੀ ਪਤਨੀਂ ਨਾਲ ਯੋਨਿਕ ਸਬੰਧ ਨਾ ਰੱਖ” ਜਾਂ “ਕਿਸੇ ਵਿਅਕਤੀ ਦੀ ਪਤਨੀ ਜਾਂ ਕਿਸੇ ਪਤਨੀ ਦੇ ਪਤੀ ਨਾਲ ਵਿਵਾਹਿਕ ਸਬੰਧ ਨਾ ਰੱਖ|” ਅਨੁਵਾਦ ਕਰਦੇ ਸਮੇਂ ਯਕੀਨ ਕਰੋ ਕਿ ਤੁਸੀਂ ਕਿਸੇ ਨੂੰ ਸ਼ਿਰਮਿੰਦਾ ਜਾਂ ਠੇਸ ਪੁਚਾਉਣ ਵਾਲੇ ਤਰੀਕੇ ਨਾਲ ਨਹੀਂ ਕਰ ਰਹੇ ਹੋ | ਭਾਸ਼ਾ ਵਿੱਚ ਆਮ ਤੌਰ ਤੇ ਅਸਿੱਧੇ ਅਤੇ ਨਰਮ ਭਾਵ ਨਾ ਕਹਿਣ ਦਾ ਤਰੀਕਾ ਹੁੰਦਾ ਹੈ ਜਿਵੇਂ ਕਿ, “ਨਾਲ ਨਾਂ ਸੌਵੋੰ |”

ਝੂਠ ਨਾ ਬੋਲੋ

ਇਸ ਦਾ ਮਤਲਬ, “ਦੂਸਰੇ ਲੋਕਾਂ ਬਾਰੇ ਝੂਠੀਆਂ ਗੱਲਾਂ ਨਾ ਕਰੋ|”

13-07

ਇਹ ਦਸ ਹੁਕਮ

ਇਹ ਉਹਨਾਂ ਲਈ ਇਸਤੇਮਾਲ ਕੀਤਾ ਗਿਆ ਹੈ ਜੋ ਹੁਕਮ ਪਰਮੇਸ਼ੁਰ ਨੇ ਮੂਸਾ ਨੂੰ ਦਿੱਤੇ ਕਿ ਇਸਰਾਏਲੀ ਮੰਨਣ | ਉਹ ਇਹਨਾਂ ਢਾਂਚਿਆਂ ਵਿੱਚ ਸੂਚੀਬੱਧ ਕੀਤੇ ਗਏ ਹਨ 13-05ਅਤੇ [13-06] .

ਪੱਥਰ ਦੀਆਂ ਫੱਟੀਆਂ

ਇਹ ਪੱਥਰ ਦੇ ਪੱਧਰੇ ਪੀਸ ਸਨ |

ਪਰਮੇਸ਼ੁਰ ਨੇ ਇਹ ਵੀ ਦਿਤਾ

ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਪਰਮੇਸ਼ੁਰ ਨੇ ਉਹਨਾਂ ਨੂੰ ਕਿਹਾ ਵੀ|”

ਮੰਨਣ ਲਈ

ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਕਿ ਉਹ ਜ਼ਰੂਰ ਇਹਨਾਂ ਨੂੰ ਮੰਨਣ” ਜਾਂ “ਉਹ ਜ਼ਰੂਰ ਇਹਨਾਂ ਦੀ ਪਾਲਣਾ ਕਰਨ |”

13-08

ਵਿਸਤਾਰ ਵਿੱਚ ਵਰਣਨ

ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ , “ਪਰਮੇਸ਼ੁਰ ਨੇ ਵਿਸਤਾਰ ਵਿੱਚ ਵਰਣਨ ਕੀਤਾ” ਜਾਂ “ਪਰਮੇਸ਼ੁਰ ਨੇ ਉਹਨਾਂ ਨੂੰ ਬਿਲਕੁਲ ਉਸੇ ਤਰ੍ਹਾਂ ਦੱਸਿਆ ਜਿਵੇਂ ਉਹ ਚਾਹੁੰਦਾ ਸੀ ਕਿ ਉਹ ਉਸ ਨੂੰ ਬਣਾਉਣ |”

ਇਹ ਕਹਾਉਂਦਾ ਸੀ

ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਉਹ ਉਸ ਨੂੰ ਕਹਿੰਦੇ ਸਨ” ਜਾਂ “ਮੂਸਾ ਨੇ ਉਸ ਨੂੰ ਕਿਹਾ|”

ਪਰਦੇ ਦੇ ਪਿੱਛੇ ਕਮਰਾ

ਇਹ ਕਮਰਾ ਪਰਦੇ ਨਾਲ ਲੁੱਕਿਆ ਹੋਇਆ ਸੀ | ਕੁੱਝ ਭਾਸ਼ਾਵਾਂ ਇਸ ਕਮਰੇ ਨੂੰ ਕਹਿੰਦੀਆਂ ਹਨ, “ਪਰਦੇ ਦੇ ਸਾਹਮਣੇ ਵਾਲਾ ਕਮਰਾ|”

ਪਰਮੇਸ਼ੁਰ ਉੱਥੇ ਰਿਹਾ

ਅਗਰ ਇਹ ਵਾਕ ਲੋਕਾਂ ਨੂੰ ਸੋਚਣ ਲਈ ਜ਼ੋਰ ਦਿੰਦਾ ਹੈ ਕਿ ਪਰਮੇਸ਼ੁਰ ਤੰਬੂ ਵਿੱਚ ਸੀਮਤ ਸੀ, ਤਾਂ ਇਸ ਨੂੰ ਹੋਰ ਤਰੀਕੇ ਨਾਲ ਅਨੁਵਾਦ ਕੀਤਾ ਜਾ ਸਕਦਾ ਹੈ | “ਪਰਮੇਸ਼ੁਰ ਉੱਥੇ ਸੀ” ਜਾਂ “ਪਰਮੇਸ਼ੁਰ ਨੇ ਆਪਣੇ ਆਪ ਨੂੰ ਉੱਥੇ ਲੋਕਾਂ ਉੱਤੇ ਪ੍ਰਗਟ ਕੀਤਾ |”

13-09

ਪਰਮੇਸ਼ੁਰ ਦੇ ਕਾਨੂੰਨ

ਇਹ ਪਰਮੇਸ਼ੁਰ ਦੇ ਉਹਨਾਂ ਸਾਰੇ ਹੁਕਮਾਂ ਅਤੇ ਹਦਾਇਤਾਂ ਬਾਰੇ ਜ਼ਿਕਰ ਕਰਦਾ ਹੈ ਜੋ ਉਸਨੇ ਇਸਰਾਏਲੀਆਂ ਦੇ ਮੰਨਣ ਲਈ ਦਿੱਤੇ ਸਨ|

ਮਿਲਾਪ ਦੇ ਤੰਬੂ ਲਈ

ਉਹ ਜਾਨਵਰ ਮਿਲਾਪ ਦੇ ਤੰਬੂ ਦੇ ਅੰਦਰ ਨਹੀਂ ਲਿਆਉਂਦੇ ਸਨ ਪਰ ਮਿਲਾਪ ਦੇ ਤੰਬੂ ਦੇ ਸਾਹਮਣੇ ਬੇਦੀ ਉੱਤੇ ਲਿਆਉਦੇ ਸਨ | ਕਦੀ ਵੀ ਐਸਾ ਪ੍ਰਗਟੀ ਕਰਨ ਪੇਸ਼ ਨਾ ਕਰੀਏ ਜਿਸ ਦਾ ਮਤਲਬ ਕਿ ਉਹ ਅੰਦਰ ਲੈ ਕੇ ਆਉਂਦੇ ਸਨ |

ਵਿਅਕਤੀ ਦੇ ਪਾਪਾਂ ਨੂੰ ਢੱਕਣਾ

ਜਦੋਂ ਲੋਕ ਬਲੀ ਲਈ ਪਸ਼ੂ ਲੈ ਕੇ ਆਉਂਦੇ, ਪਰਮੇਸ਼ੁਰ ਚੁਨਾਵ ਕਰਦਾ ਕਿ ਉਹਨਾਂ ਦੇ ਪਾਪਾਂ ਉੱਪਰ ਪਸ਼ੂ ਦਾ ਲਹੂ ਇੱਕ ਪਰਤ ਹੈ | ਇਹ ਇਸ ਤਰ੍ਹਾਂ ਹੈ ਕਿ ਕਿਸੇ ਚੀਜ਼ ਨੂੰ ਢੱਕ ਕੇ ਲੁਕਾਉਣਾ ਜੋ ਗੰਦਾ ਅਤੇ ਬੁਰਾ ਹੈ |

ਪਰਮੇਸ਼ੁਰ ਦੀ ਨਿਗਾਹ ਵਿੱਚ ਸਾਫ਼

ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਜਿਵੇਂ ਕਿ ਉਸ ਨੇ ਪਰਮੇਸ਼ੁਰ ਦੇ ਅਨੁਸਾਰ ਕੋਈ ਪਾਪ ਨਹੀਂ ਕੀਤਾ ਹੈ” ਜਾਂ “ਪਰਮੇਸ਼ੁਰ ਦੇ ਕਾਨੂੰਨ ਨੂੰ ਤੋੜਨ ਦੀ ਸਜ਼ਾ ਤੋਂ ਅਜ਼ਾਦ |”

13-10

ਉਹਨਾਂ ਨੂੰ ਦਿੱਤੇ

ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ, “ਮੰਨਣ ਲਈ ਉਹਨਾਂ ਨੂੰ ਕਿਹਾ|”

ਉਸਦੇ ਖ਼ਾਸ ਲੋਕ

ਸਾਰੀਆਂ ਜਾਤੀਆਂ ਵਿੱਚੋਂ , ਪਰਮੇਸ਼ੁਰ ਨੇ ਇਸਰਾਏਲੀਆਂ ਨੂੰ ਚੁਣਿਆ ਕਿ ਉਸਦੇ ਖ਼ਾਸ ਲੋਕ ਹੋਣ | ਇਸ ਦਾ ਅਨੁਵਾਦ ਇਸ ਤਰ੍ਹਾਂ ਵੀ ਹੋ ਸਕਦਾ ਹੈ, “ਉਸ ਦੀ ਖ਼ਾਸ ਜਾਤੀ” ਜਾਂ “ਉਸ ਦੇ ਆਪਣੇ ਲੋਕ” ਜਾਂ “ਉਹ ਜਾਤੀ ਜਿਸ ਨੂੰ ਉਸਨੇ ਆਪਣੇ ਲੋਕ ਹੋਣ ਲਈ ਚੁਣਿਆ|”

ਥੋੜੇ ਸਮੇਂ ਬਾਅਦ

ਲੋਕਾਂ ਨੇ ਚਾਲੀ ਦਿਨਾਂ ਦੇ ਦਰਮਿਆਨ ਪਾਪ ਕੀਤਾ ਜਦੋਂ ਮੂਸਾ ਪਹਾੜ ਉੱਤੇ ਪਰਮੇਸ਼ੁਰ ਦੇ ਨਾਲ ਸੀ |

ਭਿਆਨਕ ਪਾਪ ਕੀਤਾ

ਉਹਨਾਂ ਨੇ ਉਸ ਤਰੀਕੇ ਨਾਲ ਪਾਪ ਕੀਤਾ ਜੋ ਪਰਮੇਸ਼ੁਰ ਲਈ ਬਹੁਤ ਹੀ ਅਪਰਾਧਜਨਕ ਸੀ | ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ ਉਹਨਾਂ ਨੇ ਬੁਰੇ ਤਰੀਕੇ ਨਾਲ ਪਾਪ ਕੀਤਾ”, ਜਾਂ “ਉਹਨਾਂ ਨੇ ਉਹ ਕੀਤਾ ਜੋ ਬਹੁਤ ਹੀ ਬੁਰਾ ਸੀ” ਜਾਂ “ਉਹਨਾਂ ਨੇ ਕੁੱਝ ਬਹੁਤ ਬੁਰਾ ਕੀਤਾ ਜਿਸ ਤੋਂ ਪਰਮੇਸ਼ੁਰ ਬਹੁਤ ਗੁੱਸੇ ਸੀ|”

13-11

ਲੋਕ ਇੰਤਜ਼ਾਰ ਕਰਦੇ ਥੱਕ ਗਏ

ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਲੋਕ ਧੀਰਜ ਹਾਰ ਗਏ ਕਿਉਂਕਿ ਉਹ ਛੇਤੀ ਵਾਪਸ ਨਹੀਂ ਆਇਆ” ਜਾਂ “ਲੋਕਾਂ ਨੇ ਉਸਦੇ ਮੁੜਨ ਲਈ ਹੋਰ ਇੰਤਜ਼ਾਰ ਨਹੀਂ ਕੀਤਾ|”

ਸੋਨਾ ਲਿਆਏ

ਇਹ ਸੋਨੇ ਦੇ ਗਹਿਣੇ ਅਤੇ ਵਸਤੂਆਂ ਸਨ ਜਿਸ ਨੂੰ ਪਿਘਲਾ ਕੇ ਕੁਝ ਹੋਰ ਬਣਾਇਆ ਜਾ ਸਕਦਾ ਸੀ |

13-12

ਸੋਨੇ ਦੀ ਇੱਕ ਮੂਰਤੀ ਬਣਾਈ

ਹਾਰੂਨ ਨੇ ਉਹ ਸੋਨੇ ਦੀਆਂ ਬਣੀਆਂ ਚੀਜਾਂ ਲਈਆਂ ਜੋ ਲੋਕ ਉਸ ਕੋਲ ਲੈ ਕੇ ਆਏ, ਉਹਨਾਂ ਨੂੰ ਪਿਘਲਾਇਆ ਅਤੇ ਉਸ ਤੋਂ ਇੱਕ ਵੱਛੇ ਦੀ ਸ਼ਕਲ ਬਣਾਈ |

ਪਾਗਲਾਂ ਦੀ ਤਰ੍ਹਾਂ ਬੰਦਗੀ ਕੀਤੀ

ਲੋਕ ਗੀਤ ਗਾਉਂਦੇ ਹੋਏ ਮੂਰਤੀ ਦੀ ਪੂਜਾ ਕਰਦੇ ਸਨ ਅਤੇ ਜਦੋਂ ਉਸ ਦੀ ਪੂਜਾ ਕਰਦੇ ਸਨ ਘਿਣਾਉਣੇ ਕੰਮ ਵੀ ਕਰਦੇ ਸਨ |

ਉਸ ਦੀ ਪ੍ਰਾਰਥਨਾ ਨੂੰ ਸੁਣਿਆ

ਪਰਮੇਸ਼ੁਰ ਹਮੇਸ਼ਾਂ ਪ੍ਰਾਰਥਨਾ ਸੁਣਦਾ ਹੈ | ਇਸ ਹਲਾਤ ਵਿੱਚ , “ਸੁਣਨਾ” ਮਤਲਬ ਕਿ ਪਰਮੇਸ਼ੁਰ ਉਹ ਕਰਨ ਲਈ ਰਾਜ਼ੀ ਹੋ ਗਿਆ ਜੋ ਮੂਸਾ ਨੇ ਮੰਗਿਆ |

13-13

ਪੱਥਰ ਤੋੜ ਦਿੱਤੇ

ਉਸਨੇ ਪੱਥਰ ਹੇਠਾਂ ਜਮੀਨ ਉੱਤੇ ਸੁੱਟੇ ਅਤੇ ਉਹ ਟੁੱਕੜੇ ਟੁੱਕੜੇ ਹੋ ਗਏ |

13-14

ਮੂਰਤੀ ਨੂੰ ਪੀਸ ਕੇ ਪਾਊਡਰ ਬਣਾ ਦਿੱਤਾ

ਮੂਸਾ ਨੇ ਪੀਸ ਪੀਸ ਕੇ ਮੂਰਤੀ ਨੂੰ ਮੂਲੋਂ ਹੀ ਖਤਮ ਕਰ ਦਿੱਤਾ ਸੀ |

ਪਾਣੀ ਉੱਤੇ

ਮੂਸਾ ਨੇ ਸੋਨੇ ਦੇ ਪਾਊਡਰ ਨੂੰ ਪਾਣੀ ਦੇ ਵੱਡੇ ਘੇਰੇ ਉੱਤੇ ਖਿਲਾਰ ਦਿੱਤਾ |

ਇੱਕ ਭਵਾ

ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਇੱਕ ਭਿਅੰਕਰ ਬਿਮਾਰੀ|”

13-15

ਸੁਣਨਾ

13-12 ਵਿੱਚ ਦੇਖੋ ਤੁਸੀਂ ਕਿਸ ਤਰ੍ਹਾਂ ਅਨੁਵਾਦ ਕੀਤਾ ਹੈ |

ਮੂਸਾ ਨੇ ਲਿੱਖਿਆ

ਮੂਸਾ ਨੇ ਛੈਣੀ ਨਾਲ ਪੱਥਰ ਵਿੱਚ ਖੋਦ ਕੇ ਲਿਖਿਆ |

ਇੱਕ ਬਾਈਬਲ ਕਹਾਣੀ, ਵਿੱਚੋਂ

ਇਹ ਹਵਾਲੇ ਕੁੱਝ ਬਾਈਬਲਾਂ ਤੋਂ ਥੋੜ੍ਹਾ ਭਿੰਨ ਹੋ ਸਕਦੇ ਹਨ |