Punjabi: OBS translationNotes

Updated ? hours ago # views See on DCS Draft Material

16-01

ਅਤੇ ਨਾ ਕੱਢਿਆ

ਇਹ ਦੱਸਦਾ ਹੈ ਕਿ ਕਿਸ ਤਰ੍ਹਾਂ ਉਹਨਾਂ ਨੇ ਪਰਮੇਸ਼ੁਰ ਦੀ ਅਣਆਗਿਆਕਾਰੀ ਕੀਤੀ, ਇਸ ਲਈ ਕੁੱਝ ਭਾਸ਼ਾਵਾਂ ਵਿੱਚ ਇਹ ਵਧੀਆ ਹੈ ਕਿ ਇਸ ਨੂੰ ਇੱਕ ਨਵੇਂ ਵਾਕ ਵਜੋਂ ਸ਼ੁਰੂ ਕਰਨ ਲਈ, “ਉਹਨਾਂ ਨੇ ਨਹੀਂ ਕੀਤਾ|”

ਬਾਕੀ ਦੇ ਕਨਾਨੀਆਂ ਨੂੰ ਕੱਢਿਆ

ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਬਾਕੀ ਦੇ ਕਨਾਨੀਆਂ ਨਾਲ ਲੜੇ ਕਿ ਦੇਸ਼ ਨੂੰ ਛੱਡਣ ਲਈ ਉਹਨਾਂ ਉੱਤੇ ਜ਼ੋਰ ਪਾਉਣ |

ਜਾਂ ਪਰਮੇਸ਼ੁਰ ਦੇ ਹੁਕਮਾਂ ਦੀ ਪਾਲਣਾ ਕਰਨ

ਇਸ ਦਾ ਮਤਲਬ ਕਿ ਲੋਕਾਂ ਨੇ ਵੀ ਪਰਮੇਸ਼ੁਰ ਦੇ ਹੁਕਮਾਂ ਨੂੰ ਤੋੜਿਆ ਜੋ ਪਰਮੇਸ਼ੁਰ ਨੇ ਇਸਰਾਏਲ ਨੂੰ ਸੀਨਈ ਪਰਬਤ ਦੇ ਦਿੱਤੇ ਸਨ |

ਸੱਚਾ ਪਰਮੇਸ਼ੁਰ

ਇਸ ਦਾ ਮਤਲਬ, “ਸਿਰਫ਼ ਇੱਕ ਸੱਚਾ ਪਰਮੇਸ਼ੁਰ |” ਯਹੋਵਾਹ ਹੀ ਸਿਰਫ਼ ਇੱਕ ਹੈ ਜਿਸ ਦੀ ਲੋਕਾਂ ਨੂੰ ਬੰਦਗੀ ਕਰਨੀ ਚਾਹੀਦੀ ਹੈ |

ਉਹ ਜੋ ਵੀ ਆਪਣੇ ਆਪ ਲਈ ਸੋਚਦੇ ਉਹਨਾਂ ਲਈ ਉਹੀ ਠੀਕ ਹੁੰਦਾ ਸੀ

ਇਸ ਦਾ ਮਤਲਬ ਕਿ ਉਹਨਾਂ ਸਾਰਿਆਂ ਨੇ ਉਹੀ ਕੀਤਾ ਜੋ ਉਹਨਾਂ ਨੂੰ ਚੰਗਾ ਲੱਗਾ, ਜਿਸ ਵਿੱਚ ਬਹੁਤ ਸਾਰੀਆਂ ਬੁਰੀਆਂ ਗੱਲਾਂ ਸਨ |

16-02

ਪਰਮੇਸ਼ੁਰ ਨੂੰ ਕਿਹਾ ਕਿ ਉਹਨਾਂ ਨੂੰ ਛੁਡਾਵੇ

ਇਸ ਦਾ ਮਤਲਬ, ਉਹਨਾਂ ਨੇ ਪਰਮੇਸ਼ੁਰ ਨੂੰ ਕਿਹਾ ਕਿ ਉਹਨਾਂ ਨੂੰ ਛੁਡਾਵੇ ਅਤੇ ਉਹਨਾਂ ਦੇ ਦੁਸ਼ਮਣਾਂ ਤੋਂ ਉਹਨਾਂ ਨੂੰ ਅਜ਼ਾਦ ਕਰੇ |

16-03

ਪਰਮੇਸ਼ੁਰ ਨੇ ਪ੍ਰਦਾਨ ਕੀਤਾ

ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਪਰਮੇਸ਼ੁਰ ਨੇ ਚੁਣਿਆ” ਜਾਂ “ਪਰਮੇਸ਼ੁਰ ਨੇ ਨਿਰਧਾਰਿਤ ਕੀਤਾ” ਜਾਂ “ਪਰਮੇਸ਼ੁਰ ਨੇ ਖੜ੍ਹਾ ਕੀਤਾ”

ਸ਼ਾਂਤੀ ਲਿਆਂਦੀ

ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਮਨਜ਼ੂਰੀ ਦਿੱਤੀ ਕਿ ਲੋਕ ਬਿਨਾ ਡਰ ਦੇ ਰਹਿਣ” ਜਾਂ “ਲੜਨਾ ਬੰਦ ਹੋ ਗਿਆ” ਜਾਂ “ਉਹਨਾਂ ਦੇ ਦੁਸ਼ਮਣਾਂ ਨੇ ਹਮਲੇ ਕਰਨੇ ਬੰਦ ਕਰ ਦਿੱਤੇ|”

ਦੇਸ਼

ਇਹ ਕਨਾਨ ਲਈ ਵਰਤਿਆ ਗਿਆ ਹੈ, ਉਹ ਵਾਅਦੇ ਦਾ ਦੇਸ਼ ਜੋ ਪਰਮੇਸ਼ੁਰ ਨੇ ਅਬਰਾਹਮ ਨੂੰ ਦਿੱਤਾ ਸੀ|

ਲੋਕ ਪਰਮੇਸ਼ੁਰ ਬਾਰੇ ਭੁੱਲ ਗਏ

ਇਸ ਦਾ ਮਤਲਬ, “ਲੋਕਾਂ ਨੇ ਪਰਮੇਸ਼ੁਰ ਬਾਰੇ ਸੋਚਣਾ ਬੰਦ ਕਰ ਦਿੱਤਾ ਅਤੇ ਜੋ ਉਸ ਨੇ ਹੁਕਮ ਦਿੱਤੇ ਸਨ ਉਹਨਾਂ ਨੂੰ ਨਾ ਗੌਲਿਆ|”

16-04

ਫ਼ਸਲ

ਇਹ ਉਹਨਾਂ ਪੌਦਿਆਂ ਵੱਲ ਇਸ਼ਾਰਾ ਕਰਦਾ ਹੈ ਜੋ ਇਸਰਾਏਲੀ ਆਪਣੇ ਬਾਗਾਂ ਵਿੱਚ ਉਗਾਉਂਦੇ ਜਾਂ ਭੋਜਨ ਲਈ ਖੇਤਾਂ ਵਿੱਚ |

ਉਹ ਬਹੁਤ ਡਰੇ ਹੋਏ ਸਨ, ਉਹ ਲੁਕ ਗਏ

ਇਸ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਉਹ ਮਿਦਯਾਨੀਆਂ ਤੋਂ ਬਹੁਤ ਡਰੇ ਹੋਏ ਸਨ, ਕਿ ਉਹ ਛੁੱਪ ਗਏ|”

ਚਿੱਲਾਏ

ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਉਹਨਾਂ ਨੇ ਪੁਕਾਰਿਆ” ਜਾਂ “ਉਹਨਾਂ ਨੇ ਮਾਯੂਸੀ ਨਾਲ ਪ੍ਰਾਰਥਨਾ ਕੀਤੀ|”

ਉਹਨਾਂ ਨੂੰ ਬਚਾਇਆ

ਇਸ ਦਾ ਅਨੁਵਾਦ ਸ਼ਾਇਦ ਇਸ ਤਰ੍ਹਾਂ ਹੋ ਸਕਦਾ ਹੈ, “ਉਹਨਾਂ ਨੂੰ ਅਜ਼ਾਦ ਕੀਤਾ” ਜਾਂ “ਉਹਨਾਂ ਨੂੰ ਇਹਨਾਂ ਦੁਸ਼ਮਣਾਂ ਤੋਂ ਛੁਡਾਇਆ”

16-05

ਇੱਕ ਦਿਨ

ਇਹ ਵਾਕ ਇੱਕ ਘੱਟ ਨਾ ਬਾਰੇ ਦੱਸਦਾ ਹੈ ਜੋ ਭੂਤਕਾਲ ਵਿੱਚ ਵਾਪਰਿਆ, ਪਰ ਕਿਸੇ ਖ਼ਾਸ ਸਮੇਂ ਬਾਰੇ ਨਹੀਂ ਬਿਆਨ ਕਰਦਾ | ਬਹੁਤ ਸਾਰੀਆਂ ਭਾਸ਼ਾਵਾਂ ਵਿੱਚ ਕਹਾਣੀ ਸ਼ੁਰੂ ਕਰਨ ਦਾ ਇਹੀ ਤਰੀਕਾ ਹੈ |

ਦਾਣੇ ਕੱਡਣੇ

ਦਾਣੇ ਕਣਕ ਸੀ, ਜਿਸਦਾ ਦਾ ਇੱਕ ਸਿੱਟਾ ਹੁੰਦਾ ਹੈ ਜਿਸ ਵਿੱਚ ਬਹੁਤ ਸਾਰੇ ਦਾਣੇ ਹੁੰਦੇ ਹਨ ਜਾਂ ਬੀਜ ਹੁੰਦੇ ਹਨ ਜੋ ਪਤਲੇ ਤੀਲੇ ਦੇ ਸਿਰੇ ਦੇ ਉੱਪਰ ਹੁੰਦਾ ਹੈ | “ਗਾਉਣਾ” ਦਾ ਮਤਲਬ ਹੈ ਕਿ ਤੀਲੇ ਉੱਤੇ ਲੱਗੇ ਸਿੱਟੇ ਨੂੰ ਕੁੱਟ ਕੁੱਟ ਕੇ ਉਸ ਵਿੱਚੋਂ ਪੌਦੇ ਦੇ ਬੀਜਾਂ ਨੂੰ ਅੱਲਗ ਕਰਨਾ | ਬੀਜ ਭੋਜਨ ਹਨ ਪਰ ਤੀਲਾ ਨਹੀਂ |

ਛੁੱਪਕੇ

ਗਿਦਾਊਨ ਛੁੱਪ ਕੇ ਇੱਕ ਜਗ੍ਹਾ ਤੇ ਕਣਕ ਗਾਹ ਰਿਹਾ ਸੀ , ਕਿ ਮਿਦਯਾਨੀ ਉਸ ਨੂੰ ਦੇਖ ਨਾ ਲੈਣ |

ਪਰਮੇਸ਼ੁਰ ਤੇਰੇ ਨਾਲ ਹੈ,

ਇਸ ਦਾ ਮਤਲਬ, “ਪਰਮੇਸ਼ੁਰ ਤੇਰੇ ਨਾਲ ਖ਼ਾਸ ਤਰੀਕੇ ਨਾਲ ਹੈ” ਜਾਂ “ਪਰਮੇਸ਼ੁਰ ਕੋਲ ਤੈਨੂੰ ਖ਼ਾਸ ਤਰੀਕੇ ਨਾਲ ਇਸਤੇਮਾਲ ਕਰਨ ਦੀ ਯੋਜਨਾ ਹੈ |”

16-06

ਤੋੜ ਦੇਣਾ

ਇਸ ਦਾ ਮਤਲਬ, “ਬੁਰੀ ਤਰ੍ਹਾਂ ਨਾਲ ਗਿਰਾ ਦੇਣਾ” ਜਾਂ “ਗਿਰਾ ਦੇਣਾ ਅਤੇ ਤਬਾਹ ਕਰ ਦੇਣਾ|”

ਲੋਕਾਂ ਤੋਂ ਡਰਿਆ

ਗਿਦਾਊਨ ਡਰਦਾ ਸੀ ਕਿ ਉਸਦੇ ਨਾਲ ਦੇ ਇਸਰਾਏਲੀ ਜੋ ਉਸੇ ਬੁੱਤ ਦੀ ਪੂਜਾ ਕਰਦੇ ਸਨ ਉਸ ਉੱਤੇ ਗੁੱਸੇ ਹੋਣਗੇ |

ਰਾਤ ਤੱਕ ਇੰਤਜ਼ਾਰ ਕੀਤਾ

ਹੋਰ ਤਰੀਕੇ ਨਾਲ ਇਸ ਤਰ੍ਹਾਂ ਕਿਹਾ ਜਾ ਸਕਦਾ ਹੈ, “ਹਨ੍ਹੇਰਾ ਹੋਣ ਤੱਕ ਇੰਤਜ਼ਾਰ ਕੀਤਾ|” ਗਿਦਾਊਨ ਨੇ ਬੇਦੀ ਰਾਤ ਨੂੰ ਤਬਾਹ ਕੀਤੀ ਜਦੋਂ ਹਰ ਕੋਈ ਸੁੱਤਾ ਹੋਇਆ ਸੀ ਕਿ ਕੋਈ ਉਸ ਨੂੰ ਇਹ ਕੰਮ ਕਰਦੇ ਹੋਏ ਦੇਖ ਨਾ ਲਵੇ |

16-07

ਤੁਸੀਂ ਆਪਣੇ ਦੇਵਤੇ ਦੀ ਮਦਦ ਕਰਨ ਦੀ ਕੋਸ਼ਿਸ਼ ਕਿਉਂ ਕਰ ਰਹੇ ਹੋ?

ਇਹ ਪੁੱਛਣ ਲਈ ਕੋਈ ਅਸਲੀ ਸਵਾਲ ਨਹੀਂ ਸੀ | ਹੋਰ ਤਰੀਕੇ ਨਾਲ ਇਸ ਤਰ੍ਹਾਂ ਕਿਹਾ ਜਾ ਸਕਦਾ ਹੈ, “ਤੁਹਾਨੂੰ ਆਪਣੇ ਦੇਵਤੇ ਦੀ ਮਦਦ ਕਰਨ ਦੀ ਜ਼ਰੂਰਤ ਨਹੀਂ ਹੈ”’ “ਤੁਹਾਨੂੰ ਆਪਣੇ ਦੇਵਤੇ ਦੀ ਮਦਦ ਨਹੀਂ ਕਰਨੀ ਚਾਹੀਦੀ|”

ਜੇ ਉਹ ਪਰਮੇਸ਼ੁਰ ਹੈ, ਉਹ ਖੁੱਦ ਆਪਣੇ ਆਪ ਨੂੰ ਬਚਾ ਲਵੇਗਾ

ਇਸ ਦਾ ਮਤਲਬ, “ਜੇ ਉਹ ਸੱਚਾ ਪਰਮੇਸ਼ੁਰ ਹੈ, ਉਹ ਆਪਣੇ ਆਪ ਨੂੰ ਬਚਾਉਣ ਲਈ ਯੋਗ ਹੋਵੇਗਾ|”

16-08

ਦੁਬਾਰਾ ਫੇਰ ਇਸਰਾਏਲ ਤੋਂ ਚੁਰਾਉਣ ਲਈ ਆਏ

ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਦੁਬਾਰਾ ਫੇਰ ਇਸਰਾਏਲ ਦੇ ਦੇਸ਼ ਵਿੱਚ ਆਏ ਕਿ ਉਹਨਾਂ ਤੋਂ ਚੀਜਾਂ ਚੁਰਾਉਣ|”

ਉਹ ਗਿਣੇ ਨਹੀਂ ਜਾ ਸਕਦੇ ਸਨ

ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਗਿਣੇ ਜਾਣ ਲਈ ਮਿਦਯਾਨੀਆਂ ਦੀ ਗਿਣਤੀ ਭਾਰੀ” ਜਾਂ “ਸਾਰੇ ਮਿਦਯਾਨੀਆਂ ਨੂੰ ਗਿਣਨਾ ਬਹੁਤ ਮੁਸ਼ਕਲ ਸੀ |”

ਦੋ ਨਿਸ਼ਾਨਾਂ ਲਈ

ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਦੋ ਚਮਤਕਾਰ ਕਰਨ ਲਈ” ਜਾਂ “ਦੋ ਅਸੰਭਵ ਗੱਲਾਂ ਹੋਣ ਲਈ |”

ਕਿ ਪਰਮੇਸ਼ੁਰ ਉਸ ਨੂੰ ਇਸਤੇਮਾਲ ਕਰੇਗਾ

ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਕਿ ਪਰਮੇਸ਼ੁਰ ਉਸ ਨੂੰ ਯੋਗ ਕਰੇ” ਜਾਂ “ਕਿ ਪਰਮੇਸ਼ੁਰ ਉਸ ਦੀ ਮਦਦ ਕਰੇ” ਜਾਂ “ਕਿ ਪਰਮੇਸ਼ੁਰ ਉਸ ਨੂੰ ਬੁਲਾ ਰਿਹਾ ਸੀ|”

ਇਸਰਾਏਲ ਨੂੰ ਬਚਾਉਣ ਲਈ

ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਇਸਰਾਏਲ ਨੂੰ ਮਿਦਯਾਨੀਆਂ ਤੋਂ ਬਚਾਉਣ ਲਈ|”

16-09

ਨਿਸ਼ਾਨ

ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਚਮਤਕਾਰ” ਜਾਂ “ਅਸੰਭਵ ਗੱਲ|”

ਹੋਣ ਦੇ ਸਵੇਰ ਦੀ ਤ੍ਰੇਲ ਡਿੱਗੇ

ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਸਵੇਰ ਦੇ ਤ੍ਰੇਲ ਪ੍ਰਗਟ ਹੋਣ ਦੇ ” ਜਾਂ “ਸਵੇਰ ਦੇ ਤ੍ਰੇਲ ਆਉਣ ਦੇ ” ਜਾਂ “ਤ੍ਰੇਲ ਪਾਣੀ ਦੇ ਉਹਨਾਂ ਤੁਪਕਿਆਂ ਦਾ ਹਵਾਲਾ ਦਿੰਦੀ ਹੈ ਜੋ ਸਵੇਰ ਨੂੰ ਧਰਤੀ ਉੱਤੇ ਦਿਖਾਈ ਦਿੰਦੀ ਹੈ| ਸੁਭਾਵਿਕ ਤੌਰ ਤੇ ਤ੍ਰੇਲ ਹਰ ਚੀਜ਼ ਨੂੰ ਬਰਾਬਰ ਢੱਕਦੀ ਹੈ |

ਪਰਮੇਸ਼ੁਰ ਨੇ ਉਹ ਕੀਤਾ

ਇਸ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਪਰਮੇਸ਼ੁਰ ਨੇ ਉਹੀ ਕੀਤਾ ਜੋ ਗਿਦਾਊਨ ਨੇ ਪਰਮੇਸ਼ੁਰ ਨੂੰ ਕਰਨ ਲਈ ਕਿਹਾ|”

16-10

32,000 ਇਸਰਾਏਲੀ ਸਿਪਾਹੀ ਗਿਦਾਊਨ ਕੋਲ ਆਏ

ਕੁੱਝ ਭਾਸ਼ਾਵਾਂ ਵਿੱਚ ਸ਼ਾਇਦ ਅਗਲੇ ਵਾਕਾਂ ਨੂੰ ਕਹਾਣੀ ਦੇ ਸ਼ੁਰੂ ਵਿੱਚ ਜੋੜਨ ਦੀ ਜ਼ਰੂਰਤ ਹੈ : “ਗਿਦਾਊਨ ਨੇ ਇਸਰਾਏਲੀਆਂ ਨੂੰ ਮਿਦਯਾਨੀਆਂ ਦੇ ਵਿਰੁੱਧ ਲੜਨ ਲਈ ਬੁਲਾਇਆ|” ਦੇਖੋ 16-08.

ਬਹੁਤ ਜ਼ਿਆਦਾ

ਪਰਮੇਸ਼ੁਰ ਅਨੁਸਾਰ ਇਸ ਲੜਾਈ ਨੂੰ ਲੜਨ ਲਈ ਇਹ ਸਿਪਾਹੀ ਬਹੁਤ ਜ਼ਿਆਦਾ ਸਨ | ਅਗਰ ਇੰਨੇ ਜ਼ਿਆਦਾ ਸਿਪਾਹੀ ਲੜਦੇ ਅਤੇ ਯੁੱਧ ਜਿੱਤ ਪਾਉਂਦੇ, ਉਹ ਸੋਚਦੇ ਕਿ ਉਹਨਾਂ ਨੇ ਆਪਣੀ ਸ਼ਕਤੀ ਨਾਲ ਇਸ ਯੁੱਧ ਨੂੰ ਜਿੱਤ ਲਿਆ ਹੈ ਅਤੇ ਉਹ ਨਾ ਜਾਣਦੇ ਕਿ ਇਹ ਪਰਮੇਸ਼ੁਰ ਨੇ ਕੀਤਾ ਹੈ |

300 ਸਿਪਾਹੀਆਂ ਨੂੰ ਛੱਡ ਕੇ

ਇਸ ਵਾਕ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ ,

16-11

ਹੇਠਾਂ ਜਾਹ

ਮਿਦਯਾਨੀ ਸਿਪਾਹੀ ਇੱਕ ਵਾਦੀ ਵਿੱਚ ਡੇਰਾ ਲਾਈ ਬੈਠੇ ਸਨ ਅਤੇ ਇਸਰਾਏਲੀ ਸਿਪਾਹੀਆਂ ਤੋਂ ਹੇਠਾਂ ਸਨ |

ਤੂੰ ਅੱਗੇ ਤੋਂ ਨਾ ਡਰੇਂਗਾ

ਇਸ ਦਾ ਮਤਲਬ, “ਤੂੰ ਡਰਨਾ ਬੰਦ ਹੋ ਜਾਵੇਂਗਾ|”

ਜੋ ਕੁੱਝ ਉਸਨੇ ਸੁਫਨੇ ਵਿੱਚ ਦੇਖਿਆ

ਇਸ ਦਾ ਮਤਲਬ, “ਉਸਨੇ ਕੁੱਝ ਸੁਫਨੇ ਵਿੱਚ ਦੇਖਿਆ” ਜਾਂ “ਇੱਕ ਸੁਫਨਾ ਜੋ ਉਸ ਨੂੰ ਆਇਆ|”

16-12

ਸਿੰਗ

ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਤੁਰ੍ਹੀ” ਜਾਂ “ਲੇਲੇ ਦੇ ਸਿੰਗ ਦੀ ਤੁਰ੍ਹੀ|” ਇਹ ਸਿੰਗ ਨਰ ਭੇਡ ਦੇ ਸਿੰਗ ਹੁੰਦੇ ਹਨ ਅਤੇ ਆਮ ਤੌਰ ਤੇ ਯੁੱਧ ਲਈ ਆਦਮੀ ਨੂੰ ਬੁਲਾਉਣ ਲਈ ਵਰਤੇ ਜਾਂਦੇ ਸਨ |

ਇੱਕ ਮਸ਼ਾਲ

ਇਹ ਸੁਭਾਵਿਕ ਤੌਰ ਤੇ ਇੱਕ ਲੱਕੜੀ ਦਾ ਡੰਡਾ ਜਿਸ ਉੱਤੇ ਕੱਪੜਾ ਲਪੇਟਿਆ ਹੁੰਦਾ ਅਤੇ ਤੇਲ ਵਿੱਚ ਭਿਗੋਇਆ ਹੁੰਦਾ ਕਿ ਚੰਗੀ ਤਰ੍ਹਾਂ ਜਲੇ | (ਇਹ ਆਧੁਨਿਕ ਬੱਤੀ ਨਹੀਂ ਸੀ ਜੋ ਬੈਟਰੀ ਨਾਲ ਚੱਲਦੀ ਸੀ )

16-13

ਨਾਰ੍ਹਾ ਮਾਰਿਆ

ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਉੱਚੀ ਨਾਲ ਚਿੱਲਾਏ” ਜਾਂ “ਇੱਕ ਵੱਡੀ ਅਵਾਜ਼ ਨਾਲ ਕਿਹਾ|”

ਤਲਵਾਰ

ਤਲਵਾਰ ਇੱਕ ਹਥਿਆਰ ਹੈ ਜਿਸ ਦਾ ਇੱਕ ਤਿੱਖਾ ਦਾਤ ਹੁੰਦਾ ਹੈ ਅਤੇ ਸਿਰੇ ਉੱਤੇ ਇੱਕ ਮੁੱਠ ਹੁੰਦੀ ਹੈ | ਲੋਕ ਮੁੱਠ ਨੂੰ ਫੜ੍ਹਦੇ ਅਤੇ ਵਾਰ ਕਰਦੇ ਜਾਂ ਦੁਸ਼ਮਣ ਨੂੰ ਤਿੱਖੇ ਦਾਤ ਨਾਲ ਜ਼ਖ਼ਮੀ ਕਰ ਦਿੰਦੇ | ਅਗਰ ਤੁਹਾਡੇ ਲੋਕਾਂ ਕੋਲ ਐਸਾ ਹਥਿਆਰ ਨਹੀਂ ਹੈ, ਤੁਸੀਂ ਇਸ ਨੂੰ ਇੱਕ ਲੰਬੀ ਛੁਰੀ ਅਨੁਵਾਦ ਕਰ ਸਕਦੇ ਹੋ, “ਇੱਕ ਵੱਡਾ ਚਾਕੂ” ਜਾਂ “ਝਾੜੀ ਕੱਟਣ ਵਾਲੀ ਛੁਰੀ|”

ਯਹੋਵਾਹ ਅਤੇ ਗਿਦਾਊਨ ਲਈ ਇੱਕ ਤਲਵਾਰ

ਇਸ ਦਾ ਮਤਲਬ, “ਅਸੀਂ ਯਹੋਵਾਹ ਅਤੇ ਗਿਦਾਊਨ ਲਈ ਲੜਦੇ ਹਾਂ!”

16-14

ਪਰਮੇਸ਼ੁਰ ਨੇ ਮਿਦਯਾਨੀਆਂ ਨੂੰ ਗੜਬੜੀ ਵਿੱਚ ਪਾ ਦਿੱਤਾ

ਪਰਮੇਸ਼ੁਰ ਨੇ ਮਿਦਯਾਨੀਆਂ ਨੂੰ ਗੜਬੜੀ ਵਿੱਚ ਪਾ ਦਿੱਤਾ | ਉਹ ਇਸਰਾਏਲੀਆਂ ਉੱਤੇ ਹਮਲਾ ਕਰਨਾ ਚਾਹੁੰਦੇ ਸਨ ਪਰ ਇਸ ਦੀ ਬਜਾਇ , ਉਹ ਇੱਕ ਦੂਸਰੇ ਉੱਤੇ ਹਮਲਾ ਕੀਤਾ |

ਬਾਕੀ ਦੇ ਇਸਰਾਏਲੀ

ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਦੂਸਰੇ ਬਹੁਤ ਸਾਰੇ ਇਸਰਾਏਲੀ ਮਰਦ|” ਇਹ ਉਹਨਾਂ ਸਿਪਾਹੀਆਂ ਬਾਰੇ ਹੈ ਜੋ ਪਹਿਲਾਂ ਘਰ ਭੇਜ ਦਿੱਤੇ ਸੀ 16-10 ਦੇ ਅਨੁਸਾਰ |

ਬੁਲਾਏ ਗਏ

‘ਇਸ ਦਾ ਮਤਲਬ, “ਉਹਨਾਂ ਨੂੰ ਬੁਲਾਇਆ ਗਿਆ” ਜਾਂ “ਉਹਨਾਂ ਨੂੰ ਸੁਨੇਹਾ ਭੇਜਿਆ ਗਿਆ|” ਇਸ ਵਾਕ ਨੂੰ ਇਸ ਤਰ੍ਹਾਂ ਵੀ ਅਨੁਵਾਦ ਕੀਤਾ ਜਾ ਸਕਦਾ ਹੈ, “ਗਿਦਾਊਨ ਨੇ ਸੰਦੇਸ਼ਵਾਹਕ ਭੇਜੇ ਕਿ ਬਹੁਤ ਸਾਰੇ ਦੂਸਰੇ ਇਸਰਾਏਲੀ ਮਨੁਖਾਂ ਨੂੰ ਉਹਨਾਂ ਦੇ ਘਰਾਂ ਤੋਂ ਬੁਲਾਉਣ |

16-15

ਉਹਨਾਂ ਨੂੰ ਇਹ ਕਰਨ ਦੀ ਮਨਜ਼ੂਰੀ ਨਾ ਦਿੱਤੀ

ਗਿਦਾਊਨ ਜਾਣਦਾ ਸੀ ਕਿ ਇਸਰਾਏਲੀਆਂ ਲਈ ਚੰਗਾ ਹੈ ਕਿ ਉਹਨਾਂ ਦਾ ਰਾਜਾ ਖੁੱਦ ਪਰਮੇਸ਼ੁਰ ਹੋਵੇ |

ਪਰ ਉਸ ਨੇ ਉਹਨਾਂ ਕੋਲੋਂ ਮੰਗਿਆ

ਇਹ ਵਾਕ “ਪਰ” ਸ਼ਬਦ ਨਾਲ ਸ਼ੁਰੂ ਹੁੰਦਾ ਹੈ ਕਿਉਂਕਿ ਜੋ ਉਸ ਨੇ ਅੱਗੇ ਕੀਤਾ ਉਹ ਉਸ ਲਈ ਬੁੱਧੀ ਦੀ ਗੱਲ ਨਹੀਂ ਸੀ |

16-16

ਗਿਦਾਊਨ ਨੇ ਸੋਨਾ ਖ਼ਾਸ ਬਸਤਰ ਬਣਾਉਣ ਲਈ ਇਸਤੇਮਾਲ ਕੀਤਾ

ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ, “ਗਿਦਾਊਨ ਨੇ ਉਸ ਸੋਨੇ ਨੂੰ ਪਿਘਲਾਇਆ ਜੋ ਲੋਕਾਂ ਨੇ ਉਸ ਨੂੰ ਦਿੱਤਾ ਸੀ ਅਤੇ ਉਸ ਤੋਂ ਖ਼ਾਸ ਬਸਤਰ ਬਣਾਏ|”

ਪਰਮੇਸ਼ੁਰ ਤੋਂ ਹਟ ਗਏ

ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਪਰਮੇਸ਼ੁਰ ਦੀ ਅਣ

16-17

ਇਹ ਤਰੀਕਾ ਕਈ ਵਾਰ ਦੁਹਰਾਇਆ ਗਿਆ

ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਇਹ ਗੱਲਾਂ ਦੁਬਾਰਾ ਦੁਬਾਰਾ ਹੁੰਦੀਆਂ ਰਹੀਆਂ” ਜਾਂ “ਇਹ ਗੱਲਾਂ ਬਹੁਤ ਵਾਰੀ ਹੋਈਆਂ|”

16-18

ਆਖ਼ਿਰਕਾਰ

ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਬਹੁਤ ਵਾਰੀ ਉਹਨਾਂ ਦੇ ਸ਼ਤਰੂਆਂ ਦੁਆਰਾ ਉਹਨਾਂ ਉੱਤੇ ਹਮਲੇ ਤੋਂ ਬਾਅਦ” ਜਾਂ “ਬਹੁਤ ਸਾਲ ਬਹੁਤ ਸਾਰੇ ਦੇਸ਼ਾਂ ਦੁਆਰਾ ਹਮਲਿਆਂ ਦੇ ਬਾਅਦ|”

ਪਰਮੇਸ਼ੁਰ ਕੋਲੋਂ ਇੱਕ ਰਾਜੇ ਦੀ ਮੰਗ ਕੀਤੀ

ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਮੰਗ ਕੀਤੀ ਕਿ ਪਰਮੇਸ਼ੁਰ ਉਹਨਾਂ ਨੂੰ ਇੱਕ ਰਾਜਾ ਦੇਵੇ” ਜਾਂ “ਪਰਮੇਸ਼ੁਰ ਕੋਲੋਂ ਇੱਕ ਰਾਜਾ ਮੰਗਦੇ ਰਹੇ|”

ਜਿਵੇਂ ਦੂਸਰੇ ਦੇਸ਼ਾਂ ਕੋਲ ਸੀ

ਦੂਸਰੇ ਦੇਸ਼ਾਂ ਕੋਲ ਇੱਕ ਰਾਜਾ ਸੀ | ਇਸਰਾਏਲ ਵੀ ਉਹਨਾਂ ਵਰਗਾ ਹੋਣਾ ਚਾਹੁੰਦਾ ਸੀ ਅਤੇ ਰਾਜਾ ਪਾਉਣਾ ਚਾਹੁੰਦਾ ਸੀ |

ਪਰਮੇਸ਼ੁਰ ਨੇ ਇਹ ਬੇਨਤੀ ਪਸੰਦ ਨਹੀਂ ਕੀਤੀ

ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਪਰਮੇਸ਼ੁਰ ਉਹਨਾਂ ਨਾਲ ਸਹਿਮਤ ਨਹੀਂ ਸੀ ਜੋ ਉਹ ਉਸ ਕੋਲੋਂ ਮੰਗਦੇ ਸਨ|” ਪਰਮੇਸ਼ੁਰ ਜਾਣਦਾ ਸੀ ਕਿ ਉਹ ਉਸ ਨੂੰ ਇੱਕ ਰਾਜੇ ਦੇ ਰੂਪ ਵਿੱਚ ਤ੍ਰਿਸਕਾਰ ਰਹੇ ਹਨ ਅਤੇ ਉਸ ਦੀ ਜਗ੍ਹਾ ਇਸ ਮਨੁੱਖੀ ਲੀਡਰ ਦੇ ਪਿੱਛੇ ਚੱਲਣ ਨੂੰ ਚੁਣ ਰਹੇ ਹਨ |

ਇੱਕ ਬਾਈਬਲ ਕਹਾਣੀ, ਵਿੱਚੋਂ

ਇਹ ਹਵਾਲੇ ਕੁੱਝ ਬਾਈਬਲਾਂ ਤੋਂ ਥੋੜ੍ਹਾ ਭਿੰਨ ਹੋ ਸਕਦੇ ਹਨ |