Punjabi: OBS translationNotes

Updated ? hours ago # views See on DCS Draft Material

22-01

ਉਸਦੇ ਲੋਕ

ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਉਸਦੇ ਲੋਕ, ਇਸਰਾਏਲੀ” ਜਾਂ “ਉਸਦੇ ਲੋਕ, ਯਹੂਦੀ|” ਪਰ ਤਦ ਹੀ ਵਾਧੂ ਜਾਣਕਾਰੀ ਜੋੜੋ ਜੇ ਇਸ ਗੱਲ ਨੂੰ ਸਮਝਣ ਵਿੱਚ ਮੁਸ਼ਕਲ ਹੁੰਦੀ ਹੈ ਕਿ ਉਹ ਕਿਹੜੇ ਲੋਕ ਸਨ|

400 ਸਲਾ ਬੀਤ ਗਏ

ਇਸ ਨੂੰ ਆਖ ਣ ਦਾ ਇੱਕ ਹੋਰ ਤਰੀਕਾ ਵੀ ਹੋ ਸਕਦਾ ਹੈ, “400 ਸਾਲ ਗੁਜਰ ਗਏ” ਜਾਂ “400 ਸਾਲ ਹੋ ਚੁੱਕੇ ਸਨ |” ਪੁਰਾਣੇ ਨੇਮ ਦੇ ਨਬੀ ਮਲਾਕੀ ਤੋਂ ਬਾਅਦ 400 ਸਾਲ ਬੀਤ ਚੁੱਕੇ ਸਨ |

ਜਦੋਂ ਉਸ ਨੇ ਉਹਨਾਂ ਦੇ ਨਾਲ ਗੱਲ ਨਾ ਕੀਤੀ

ਮਤਲਬ, “ਜਿਸ ਸਮੇਂ ਦਰਮਿਆਨ”

ਧਰਮੀ ਲੋਕ

ਮਤਲਬ, “ਉਹ ਲੋਕ ਜੋ ਪਰਮੇਸ਼ੁਰ ਦੀ ਆਗਿਆਕਾਰੀ ਕਰਦੇ ਹਨ|”

22-02

ਦੂਤ

ਇਹ ਉਸ ਦੂਤ ਲਈ ਵਰਤਿਆ ਗਿਆ ਹੈ ਜੋ 22-01 ਵਿੱਚ ਜ਼ਕਰਯਾਹ ਕੋਲ ਆਇਆ |

ਪਵਿੱਤਰ ਆਤਮਾ ਨਾਲ ਭਰਿਆ ਹੋਇਆ

ਮਤਲਬ, “ਪਵਿੱਤਰ ਆਤਮਾ ਦੇ ਅਧਿਕਾਰ ਵਿੱਚ ਹੈ” ਜਾਂ “ਪਵਿੱਤਰ ਆਤਮਾ ਦੁਆਰਾ ਬੁੱਧੀ ਅਤੇ ਸ਼ਕਤੀ ਦਿੱਤੀ ਗਈ|”

ਕਿਸ ਕਾਰਨ ਮੈਂ ਜਾਣਾ ਕਿ ਇਹ ਹੋਵੇਗਾ ?

ਹੋਰ ਤਰੀਕੇ ਨਾਲ ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਮੈਂ ਕਿਸ ਤਰ੍ਹਾਂ ਜਾਣਾ ਕਿ ਇਹ ਸੱਚ

22-03

ਗਰਭਵਤੀ ਹੋਈ

ਕੁੱਝ ਭਾਸ਼ਾਵਾਂ ਵਿੱਚ ਇਸ ਨੂੰ ਆਖਣ ਦਾ ਤਰੀਕਾ ਬਹੁਤ ਧੀਮਾ ਹੈ, “ਗਰਭਵਤੀ ਹੋ ਗਈ|” ਅਜਿਹਾ ਵਾਕ ਇਸਤੇਮਾਲ ਕਰੋ ਜੋ ਪਾਠਕ ਨੂੰ ਬੁਰਾ ਨਾ ਲੱਗੇ |

22-04

ਛੇ ਮਹੀਨਿਆਂ ਦੀ ਗਰਭਵਤੀ

ਜਾਂ ਉਹ ਛੇ ਮਹੀਨਿਆਂ ਦੀ ਗਰਭਵਤੀ ਹੋ ਚੁੱਕੀ ਸੀ ਜਾਂ ਫਿਰ ਉਹ ਛੇਵੇਂ ਮਹੀਨੇ ਵਿੱਚ ਚੱਲ ਰਹੀ ਸੀ |

ਗਰਭਵਤੀ

ਅੱਲਗ ਅੱਲਗ ਭਾਸ਼ਾਵਾਂ ਵਿੱਚ ਗਰਭ ਧਾਰਨ ਲਈ ਅੱਲਗ ਅੱਲਗ ਸ਼ਬਦ ਇਸਤੇਮਾਲ ਕੀਤੇ ਜਾਂਦੇ ਹਨ, ਜਿਵੇਂ ਕਿ, “ਉਹ ਪੇਟ ਤੋਂ ਹੈ” ਜਾਂ “ਉਸਦੇ ਪੈਰ ਭਾਰੀ ਹਨ” ਜਾਂ “ਉਹ ਗਰਭਵਤੀ ਹੈ|” ਕੁੱਝ ਭਾਸ਼ਾਵਾਂ ਵਿੱਚ ਇਸ ਬਾਰੇ ਬਹੁਤ ਸਹਿਜ ਨਾਲ ਗੱਲ ਕੀਤੀ ਜਾਂਦੀ ਹੈ, ਜਿਵੇਂ ਕਿ, “ਉਸ ਤੋਂ ਬੱਚੇ ਦੀ ਆਸ਼ਾ ਕੀਤੀ ਜਾਂਦੀ ਹੈ|” ਅਜਿਹਾ ਵਾਕ ਇਸਤੇਮਾਲ ਕਰੋ ਜੋ ਪਾਠਕ ਨੂੰ ਬੁਰਾ ਨਾ ਲੱਗੇ |

ਇਲੀਸਬਤ

ਉਹ ਜ਼ਕਰਯਾਹ ਦੀ ਪਤਨੀ ਸੀ | ਇੱਕ ਦੂਤ ਨੇ ਜ਼ਕਰਯਾਹ ਨੂੰ ਕਿਹਾ ਕਿ ਇਲੀਸਬਤ ਇੱਕ ਪੁੱਤਰ ਨੂੰ ਜਨਮ ਦੇਵੇਗੀ |

ਇਲੀਸਬਤ ਦੀ ਰਿਸ਼ਤੇਦਾਰ

ਬਹੁਤ ਸਾਰੇ ਅਨੁਵਾਦ ਕਹਿੰਦੇ ਹਨ, “ਚਚੇਰੀ” ਸੀ ਪਰ ਅਸੀਂ ਨਹੀਂ ਜਾਣਦੇ ਕਿ ਅਸਲ ਵਿੱਚ ਉਹਨਾਂ ਦੋਨਾਂ ਔਰਤਾਂ ਦਾ ਆਪਸੀ ਰਿਸ਼ਤਾ ਕੀ ਸੀ | ਆਮ ਵਾਕ ਜਿਵੇਂ ਕਿ, “ਸਾਕ” ਜਾਂ “ਚਚੇਰੀ” ਇਸਤੇਮਾਲ ਕੀਤੇ ਜਾ ਸਕਦੇ ਹਨ |

ਕੁੜਮਾਈ ਹੋ ਚੁੱਕੀ ਸੀ

ਮਤਲਬ “ਉਸ ਦਾ ਰਿਸ਼ਤਾ ਹੋ ਚੁੱਕਾ ਸੀ|”

22-05

ਇਹ ਕਿਸ ਤਰ੍ਹਾਂ ਹੋ ਸਕਦਾ ਹੈ

ਮਤਲਬ, “ਮੈਂ ਕਿਸ ਤਾਂ ਗਰਭਵਤੀ ਹੋ ਸਕਦੀ ਹਾਂ?” ਮਰਿਯਮ ਦੂਤ ਦੇ ਸ਼ਬਦਾਂ ਉੱਤੇ ਸ਼ੱਕ ਨਹੀਂ ਕਰਦੀ ਪਰ ਪੁੱਛ ਰਹੀ ਸੀ ਕਿ ਇਹ ਕਿਸ ਤਰ੍ਹਾਂ ਹੋਵੇਗਾ |

ਪਵਿੱਤਰ ਆਤਮਾ ਤੇਰੇ ਉੱਤੇ ਆਵੇਗਾ ਅਤੇ ਪਰਮੇਸ਼ੁਰ ਦੀ ਸ਼ਕਤੀ ਤੇਰੇ ਉੱਤੇ ਛਾਇਆ ਕਰੇਗੀ

ਇੱਕੋ ਗੱਲ ਨੂੰ ਆਖ ਣ ਦੇ ਇਹ ਦੋ ਤਰੀਕੇ ਹਨ : “ਪਰਮੇਸ਼ੁਰ ਦੀ ਸ਼ਕਤੀ ਦੁਆਰਾ, ਪਵਿੱਤਰ ਆਤਮਾ ਤੈਨੂੰ ਚਮਤਕਾਰੀ ਤਰੀਕੇ ਨਾਲ ਤੈਨੂੰ ਗਰਭਵਤੀ ਹੋਣ ਦੇਵੇਗਾ |” ਪੱਕਾ ਕਰੋ ਕਿ ਇਸ ਵਾਕ ਦਾ ਅਨੁਵਾਦ ਦਾ ਮਤਲਬ ਇਸ ਤਰ੍ਹਾਂ ਨਾ ਦਿਖਾਈ ਦੇਵੇ ਕਿ ਜਿਸ ਵਿੱਚ ਸਰੀਰਕ ਸੰਬੰਧ ਨਜ਼ਰ ਆਉਂਦਾ ਹੈ | ਇਹ ਇੱਕ ਚਮਤਕਾਰ ਸੀ |

22-06

ਇਲੀਸਬਤ

ਇਲੀਸਬਤ ਬਾਰੇ ਟਿੱਪਣੀ 22-04 ਵਿੱਚ ਦੇਖੋ |

ਜਿਵੇਂ ਹੀ ਇਲੀਸਬਤ ਨੇ ਮਰਿਯਮ ਦਾ ਸਲਾਮ ਸੁਣਿਆ

ਕੁੱਝ ਭਾਸ਼ਾਵਾਂ ਵਿੱਚ ਇਸ ਤਾਂ ਆਖਣਾ ਚੰਗਾ ਹੋ ਸਕਦਾ ਹੈ, “ਮਰਿਯਮ ਨੇ ਇਲੀਸਬਤ ਨੂੰ ਸਲਾਮ ਬੁਲਾਇਆ ਅਤੇ ਜਿਵੇਂ ਹੀ ਇਲੀਸਬਤ ਨੇ ਸੁਣਿਆ|”

ਬੱਚਾ ਉਸਦੇ ਪੇਟ ਵਿੱਚ ਕੁੱਦਣ ਲੱਗਾ

ਅਚਾਨਕ ਬੱਚਾ ਇਲੀਸਬਤ ਦੇ ਗਰਭ ਵਿੱਚ ਹਿੱਲਣ ਲੱਗਾ ਉਸ ਸਲਾਮ ਦੇ ਪ੍ਰਤੀਉੱਤਰ ਵਿੱਚ ਜੋ ਮਰਿਯਮ ਨੇ ਇਲੀਸਬਤ ਬੁਲਾਇਆ ਸੀ |

ਜੋ ਕੁੱਝ ਪਰਮੇਸ਼ੁਰ ਨੇ ਉਹਨਾਂ ਲਈ ਕੀਤਾ ਸੀ

ਉਹ ਉਸ ਸੱਚਾਈ ਨੂੰ ਬਿਆਨ ਕਰਦਾ ਹੈ ਕਿ ਦੋਵੇਂ ਔਰਤਾਂ ਪਰਮੇਸ਼ੁਰ ਦੀ ਅਲੋਕਿਕ ਸ਼ਕਤੀ ਨਾਲ ਗਰਭਵਤੀ ਹੋਈਆਂ ਸਨ | ਮਰਿਯਮ ਨੇ ਬਿਨਾ ਮਨੁੱਖ ਦੀ ਗਰਭ ਧਾਰਨ ਕੀਤਾ ਸੀ ਅਤੇ ਇਲੀਸਬਤ ਨੇ ਜ਼ਕਰਯਾਹ ਦੇ ਨਾਲ ਮਿਲ ਕੇ ਗਰਭ ਧਾਰਨ ਕੀਤਾ ਸੀ ਜਦੋਂ ਉਹ ਗਰਭ ਧਾਰਨ ਕਰਨ ਦੀ ਉਮਰ ਪਾਰ ਕਰ ਚੁੱਕੀ ਸੀ |

22-07

ਇਲੀਸਬਤ

ਇਲੀਸਬਤ ਬਾਰੇ ਟਿੱਪਣੀ 22-04 ਵਿੱਚ ਦੇਖੋ |

ਪਰਮੇਸ਼ੁਰ ਦੀ ਮਹਿਮਾ

ਮਤਲਬ, “ਸਾਨੂੰ ਸਾਰਿਆਂ ਨੂੰ ਪਰਮੇਸ਼ੁਰ ਦੀ ਮਹਿਮਾ ਕਰਨੀ ਚਾਹੀਦੀ ਹੈ|”

ਕਹਾਵੇਗਾ

ਇਹ ਹੋਰ ਤਰੀਕੇ ਨਾਲ ਢੰਗ ਹੈ, “ਹੋਵੇਗਾ” ਜਾਂ “ਇਸ ਤਰ੍ਹਾਂ ਜਾਣਿਆ ਜਾਵੇਗਾ|” ਯੂਹੰਨਾ ਅਸਲ ਵਿੱਚ ਅੱਤ ਮਹਾਨ ਪਰਮੇਸ਼ੁਰ ਦਾ ਨਬੀ ਹੋਵੇਗਾ |

ਇੱਕ ਨਬੀ

ਮਤਲਬ, “ਬਹੁਤ ਮਹੱਤਵਪੂਰਨ ਨਬੀ|” ਯੂਹੰਨਾ ਇੱਕ ਉਹ ਨਬੀ ਹੋਵੇਗਾ ਜਿਸ ਬਾਰੇ ਪੁਰਾਣੇ ਨੇਮ ਦੇ ਨਬੀਆਂ ਨੇ ਭਵਿੱਖਬਾਣੀ ਕੀਤੀ ਕਿ ਉਹ ਮਸੀਹ ਦੇ ਅੱਗੇ ਆਵੇਗਾ |

ਅੱਤ ਮਹਾਨ ਪਰਮੇਸ਼ੁਰ

ਹੋਰ ਤਰੀਕੇ ਨਾਲ ਇਸ ਨੂੰ ਇਸ ਤਰ੍ਹਾਂ ਕਿਹਾ ਜਾ ਸਕਦਾ ਹੈ , “ਉਹ ਪਰਮੇਸ਼ੁਰ ਜੋ ਹਰ ਇੱਕ ਨਾਲੋਂ ਮਹਾਨ ਹੈ” ਜਾਂ “ਉਹ ਪਰਮੇਸ਼ੁਰ ਜੋ ਹਰ ਚੀਜ਼ ਉੱਤੇ ਰਾਜ ਕਰਦਾ ਹੈ|”

ਇੱਕ ਬਾਈਬਲ ਕਹਾਣੀ, ਵਿੱਚੋਂ

ਇਹ ਹਵਾਲੇ ਕੁੱਝ ਬਾਈਬਲਾਂ ਤੋਂ ਥੋੜ੍ਹਾ ਭਿੰਨ ਹੋ ਸਕਦੇ ਹਨ | ਟਿੱਪਣੀਆਂ : 22