25-01
ਪਵਿੱਤਰ ਆਤਮਾ ਲੈ ਗਿਆ
ਮਤਲਬ “ਪਵਿੱਤਰ ਆਤਮਾ ਨੇ ਉਸ ਦੀ ਅਗਵਾਈ ਕੀਤੀ” ਜਾਂ “ਪਵਿੱਤਰ ਆਤਮਾ ਨੇ ਉਸ ਨੂੰ ਜਾਣ ਲਈ ਉਕਸਾਇਆ|”
ਇੱਕ ਜੰਗਲ
ਮਤਲਬ, “ਪਵਿੱਤਰ ਆਤਮਾ ਨੇ ਉਸ ਦੀ ਅਗਵਾਈ ਕੀਤੀ” ਜਾਂ “ਇੱਕ ਬੀਆਬਾਨ ਜਗ੍ਹਾ ਜਿੱਥੇ ਬਹੁਤ ਹੀ ਘੱਟ ਲੋਕ ਰਹਿੰਦੇ ਸਨ|” ਸ਼ਾਇਦ ਇਸ ਜਗ੍ਹਾ ਬਹੁਤ ਹੀ ਘੱਟ ਦਰੱਖ਼ਤ ਜਾਂ ਪੌਦੇ ਸਨ, ਜਿਸ ਕਾਰਨ ਜ਼ਿਆਦਾ ਤਰ ਲੋਕ ਇੱਥੇ ਰਹਿ ਨਹੀਂ ਸਕਦੇ ਸਨ |
ਚਾਲੀ ਦਿਨ ਅਤੇ ਚਾਲੀ ਰਾਤ
ਇਸ ਦਾ ਮਤਲਬ, “ਚਾਲੀ ਦਿਨ, ਦੋਨੋ ਰਾਤ ਅਤੇ ਦਿਨ ਮਿਲਾ ਕੇ|” ਪੱਕਾ ਜਾਣੋ ਕਿ ਅਨੁਵਾਦ ਇਸ ਤਰ੍ਹਾਂ ਪ੍ਰਗਟ ਨਾ ਕਰੇ ਕਿ ਅੱਸੀ ਦਿਨਾ ਦਾ ਸਮਾਂ |
ਪਾਪ ਕਰਨ ਲਈ ਉਸ ਨੂੰ ਪਰਖਿਆ
ਜਦਕਿ ਯਿਸੂ ਨੇ ਪਾਪ ਨਹੀਂ ਕੀਤਾ, ਪੱਕਾ ਕਰੋ ਕਿ ਤੁਸੀਂ ਅਜਿਹਾ ਸ਼ਬਦ ਇਸਤੇਮਾਲ ਨਹੀਂ ਕਰਦੇ ਜੋ ਦਿਖਾਉਂਦਾ ਹੈ ਕਿ ਸ਼ੈਤਾਨ ਨੇ ਯਿਸੂ ਨੂੰ ਪਾਪ ਕਰਨ ਲਈ ਕਾਇਲ ਕਰ ਲਿਆ | ਇਸ ਵਾਕ ਦਾ ਅਨੁਵਾਦ ਇਸ ਤਰ੍ਹਾਂ ਵੀ ਹੋ ਸਕਦਾ ਹੈ, “ਉਸ ਤੋਂ ਪਾਪ ਕਰਾਉਣ ਲਈ ਕੋਸ਼ਿਸ਼ ਕੀਤੀ|”
25-02
ਇਹਨਾਂ ਪੱਥਰਾਂ ਨੂੰ ਰੋਟੀਆਂ ਵਿੱਚ ਬਦਲ ਦੇ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਇਹਨਾਂ ਪੱਥਰਾਂ ਨੂੰ ਰੋਟੀਆਂ ਬਣਾ ਦੇ” ਜਾਂ “ਚਮਤਕਾਰੀ ਤਰੀਕੇ ਨਾਲ ਇਹਨਾਂ ਪੱਥਰਾਂ ਨੂੰ ਰੋਟੀਆਂ ਵਿੱਚ ਬਦਲ ਦੇ|”
ਰੋਟੀ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਭੋਜਨ” ਜਿੱਥੇ ਰੋਟੀ ਆਮ ਖਾਣਾ ਨਹੀਂ ਹੈ | ਯਹੂਦੀ ਸੰਸਕ੍ਰਿਤੀ ਵਿੱਚ ਰੋਟੀ ਆਮ ਭੋਜਨ ਸੀ |
25-03
ਰੋਟੀ
ਪੱਕਾ ਕਰੋ ਕਿ ਤੁਸੀਂ ਅਨੁਵਾਦ ਲਈ ਓਹੀ ਸ਼ਬਦ “ਰੋਟੀ” ਇਸਤੇਮਾਲ ਕਰਦੇ ਜੋ ਤੁਸੀਂ 25-02 ਵਿੱਚ ਇਸਤੇਮਾਲ ਕੀਤਾ ਹੈ |
ਪਰ ਉਹਨਾਂ ਨੇ ਉਸ ਦੇ ਹਰ ਵਚਨ ਦੀ ਲੋੜ ਹੈ ਜੋ ਉਹ ਬੋਲਦਾ ਹੈ!
ਇਸ ਦਾ ਅਨੁਵਾਦ ਕਰਨ ਦਾ ਇੱਕ ਦੂਸਰਾ ਤਰੀਕਾ ਹੋ ਸਕਦਾ ਹੈ, “ਇਸ ਦੀ ਬਜਾਇ, ਲੋਕਾਂ ਨੂੰ ਸੁਣਨ ਅਤੇ ਮੰਨਣ ਦੀ ਲੋੜ ਹੈ ਜੋ ਪਰਮੇਸ਼ੁਰ ਕਹਿੰਦਾ ਹੈ” ਜਾਂ “ਇਸ ਦੀ ਬਜਾਇ, ਜੋ ਪਰਮੇਸ਼ੁਰ ਕਹਿੰਦਾ ਹੈ ਉਸ ਨੂੰ ਮੰਨਣ ਅਤੇ ਵਿਸ਼ਵਾਸ ਕਰਨ ਵਿੱਚ ਸੱਚ
25-04
ਆਪਣੇ ਆਪ ਨੂੰ ਹੇਠਾਂ ਡੇਗ ਦੇਹ
ਮਤਲਬ, “ਇਮਾਰਤ ਤੋਂ ਹੇਠਾਂ ਜ਼ਮੀਨ ਉੱਤੇ ਛਾਲ ਮਾਰ ਦੇਹ|”
ਇਹ ਲਿਖਿਆ ਹੋਇਆ ਹੈ
ਮਤਲਬ
ਇਸ ਲਈ ਤੇਰਾ ਪੈਰ ਪੱਥਰ ਨਾਲ ਠੇਡਾ ਨਾ ਖਾਵੇਗਾ
ਇਸ ਦਾ ਮਤਲਬ, “ਇਸ ਲਈ ਕਿ ਤੈਨੂੰ ਇੱਕ ਦਮ ਸੱਟ ਨਾ ਲੱਗੇਗੀ, ਇਥੋਂ ਤਕ ਕਿ ਪੱਥਰ ਨਾਲ ਤੇਰੇ ਪੈਰ ਵੀ ਜ਼ਖ਼ਮੀ ਨਾ ਹੋਵੇਗਾ|” ਇਸ ਦਾ ਅਨੁਵਾਦ ਇਸ ਤਰ੍ਹਾਂ ਵੀ ਹੋ ਸਕਦਾ ਹੈ, “ਇੱਥੋਂ ਤਕ ਕਿ ਪੱਥਰ ਨਾਲ ਤੇਰਾ ਪੈਰ ਟਕਰਾਏਗਾ ਵੀ ਨਹੀਂ, ਤੈਨੂੰ ਬਿਲਕੁਲ ਸੱਟ ਨਾ ਲੱਗੇਗੀ|”
25-05
ਪਰਮੇਸ਼ੁਰ ਦੇ ਵਚਨ ਵਿੱਚ , ਉਹ ਆਪਣੇ ਲੋਕਾਂ ਨੂੰ ਹੁਕਮ ਦਿੰਦਾ ਹੈ, ‘ਆਪਣੇ ਪ੍ਰਭੁ ਪਰਮੇਸ਼ੁਰ ਨੂੰ ਨਾ ਪਰਖ|”
ਇਸ ਦਾ ਅਨੁਵਾਦ ਇੱਕ ਅਸਿੱਧੇ ਹਵਾਲੇ ਵਜੋਂ ਵੀ ਕੀਤਾ ਜਾ ਸਕਦਾ ਹੈ : “ਪਰਮੇਸ਼ੁਰ ਆਪਣੇ ਵਚਨ ਵਿੱਚ ਸਾਨੂੰ ਹੁਕਮ ਦਿੰਦਾ ਹੈ ਕਿ ਸਾਨੂੰ ਆਪਣੇ ਪ੍ਰਭੁ ਪਰਮੇਸ਼ੁਰ ਨੂੰ ਨਹੀਂ ਪਰਖਣਾ ਚਾਹੀਦਾ |”
ਆਪਣੇ ਪ੍ਰਭੁ ਪਰਮੇਸ਼ੁਰ ਨੂੰ ਨਾ ਪਰਖ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਅਜਿਹਾ ਨਾ ਕਰ ਕਿ ਤੇਰਾ ਪ੍ਰਭੁ ਪਰਮੇਸ਼ੁਰ ਆਪਣੇ ਆਪ ਨੂੰ ਤੇਰੇ ਉੱਤੇ ਸਾਬਤ ਕਰੇ” ਜਾਂ “ਅਜਿਹਾ ਨਾ ਕਰ ਕਿ ਤੇਰਾ ਪ੍ਰਭੁ ਪਰਮੇਸ਼ੁਰ ਸਾਬਤ ਕਰੇ ਕਿ ਉਹ ਭਲਾ ਹੈ|”
ਤੇਰਾ ਪ੍ਰਭੁ ਪਰਮੇਸ਼ੁਰ
ਮਤਲਬ, “ਯਹੋਵਾਹ, ਤੇਰਾ ਪਰਮੇਸ਼ੁਰ ” ਜਾਂ “ਯਹੋਵਾਹ, ਜੋ ਪਰਮੇਸ਼ੁਰ ਹੈ ਅਤੇ ਤੇਰੇ ਉੱਤੇ ਅਧਿਕਾਰ ਰੱਖਦਾ ਹੈ|”
25-06
ਸੰਸਾਰ ਦੇ ਰਾਜ
ਇਹ ਸੰਸਾਰ ਦੇ ਸਾਰੇ ਮਹਾਨ ਸ਼ਹਿਰਾਂ, ਦੇਸ਼ਾਂ ਅਤੇ ਖੇਤਰਾਂ ਦਾ ਹਵਾਲਾ ਦਿੰਦਾ ਹੈ |
ਉਹਨਾਂ ਦੀ ਮਹਿਮਾ
ਮਤਲਬ, “ਉਹਨਾਂ ਦੀ ਦੌਲਤ ਅਤੇ ਸ਼ਕਤੀ|”
ਮੈਂ ਤੈਨੂੰ ਇਹ ਸਭ ਦੇ ਦੇਵਾਂਗਾ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਮੈਂ ਤੈਨੂੰ ਇਹਨਾਂ ਰਾਜਾਂ ਦੀ ਸਾਰੀ ਦੌਲਤ ਅਤੇ ਸ਼ਕਤੀ ਦੇਵਾਂਗਾ” ਜਾਂ “ਮੈਂ ਤੈਨੂੰ ਇਹਨਾਂ ਸਾਰੇ ਦੇਸਾਂ, ਸ਼ਹਿਰਾਂ ਅਤੇ ਲੋਕਾਂ ਉੱਤੇ ਹਾਕਮ ਬਣਾ ਦੇਵਾਂਗਾ|”
25-07
ਮੇਰੇ ਤੋਂ ਦੂਰ ਚੱਲਿਆ ਜਾਹ
ਇਸ ਦਾ ਅਨੁਵਾਦ ਇਸ ਤਰ੍ਹਾਂ ਵੀ ਹੋ ਸਕਦਾ ਹੈ, “ਮੈਨੂੰ ਛੱਡ ਜਾਹ” ਜਾਂ “ਮੈਨੂੰ ਇੱਕਲਾ ਛੱਡ ਦੇਹ|”
ਪਰਮੇਸ਼ੁਰ ਦੇ ਵਚਨ ਵਿੱਚ ਉਸ ਨੇ ਆਪਣੇ ਲੋਕਾਂ ਨੂੰ ਹੁਕਮ ਦਿੱਤਾ ਹੈ, “ਤੁਸੀਂ ਸਿਰਫ਼ ਆਪਣੇ ਪ੍ਰਭੁ ਪਰਮੇਸ਼ੁਰ ਦੀ ਹੀ ਸੇਵਾ ਅਤੇ ਬੰਦਗੀ ਕਰੋ|”
ਇਸ ਨੂੰ ਇੱਕ ਅਸਿੱਧੇ ਹਵਾਲੇ ਵਜੋਂ ਵੀ ਲਿਖਿਆ ਜਾ ਸਕਦਾ ਹੈ, “ਪਰਮੇਸ਼ੁਰ ਦੇ ਵਚਨ ਵਿੱਚ , ਉਸ ਨੇ ਸਾਨੂੰ ਹੁਕਮ ਦਿੱਤਾ ਹੈ ਕਿ ਅਸੀਂ ਜ਼ਰੂਰ ਸਿਰਫ਼ ਆਪਣੇ ਪ੍ਰਭੁ ਪਰਮੇਸ਼ੁਰ ਦੀ ਹੀ ਸੇਵਾ ਕਰੀਏ ਜੋ ਸਾਡੇ ਉੱਤੇ ਰਾਜ ਕਰਦਾ ਹੈ |”
ਤੇਰਾ ਪ੍ਰਭੁ ਪਰਮੇਸ਼ੁਰ
ਇਸ ਵਾਕ ਦਾ ਬਿਲਕੁਲ ਉਸੇ ਤਰੀਕੇ ਨਾਲ ਅਨੁਵਾਦ ਕਰੋ ਜਿਵੇਂ ਤੁਸੀਂ 25-05 ਵਿੱਚ ਕੀਤਾ ਹੈ |
ਅਤੇ ਸਿਰਫ਼ ਉਸਦੀ ਹੀ ਸੇਵਾ ਕਰੋ
ਹੋਰ ਤਰੀਕੇ ਨਾਲ ਇਸ ਨੂੰ ਇਸ ਤਰ੍ਹਾਂ ਵੀ ਕਿਹਾ ਜਾ ਸਕਦਾ ਹੈ, “ਸਿਫਰ ਉਹੀ ਹੈ ਜਿਸਦੀ ਤੁਹਾਨੂੰ ਸੇਵਾ ਕਰਨੀ ਚਾਹੀਦੀ ਹੈ |”
25-08
ਫਸਿਆ ਨਹੀਂ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਉਸਨੇ ਉਹ ਕੰਮ ਨਾ ਕੀਤਾ ਜੋ ਸ਼ੈਤਾਨ ਉਸ ਨੂੰ ਪ੍ਰੀਖਿਆ ਵਿੱਚ ਪਾਉਂਦਾ ਸੀ |
ਇੱਕ ਬਾਈਬਲ ਕਹਾਣੀ, ਵਿੱਚੋਂ
ਇਹ ਹਵਾਲੇ ਕੁੱਝ ਬਾਈਬਲਾਂ ਤੋਂ ਥੋੜ੍ਹਾ ਭਿੰਨ ਹੋ ਸਕਦੇ ਹਨ |