05-01
ਅਜੇ ਤਕ ਕੋਈ ਸੰਤਾਨ ਨਹੀਂ ਸੀ
ਬਿਨ੍ਹਾ ਬੱਚੇ ਦੇ, ਅਬਰਾਮ ਦੇ ਕੋਈ ਸੰਤਾਨ ਨਹੀਂ ਸੀ ਜਿਸ ਤੋਂ ਵੱਡੀ ਜਾਤੀ ਬਣਦੀ |
ਇਸ ਨਾਲ ਵੀ ਵਿਆਹ ਕਰ
ਅਬਰਾਮ ਹਾਜਰਾ ਨੂੰ ਦੂਜੀ ਪਤਨੀ ਦੇ ਰੂਪ ਵਿੱਚ ਲੈਂਦਾ ਪਰ ਹਾਜਰਾ ਨੂੰ ਪੂਰਾ ਹੱਕ ਨਹੀਂ ਮਿਲਦਾ ਜਿਸ ਤਰ੍ਹਾਂ ਸਾਰਈ ਨੂੰ ਸੀ | ਉਹ ਅਜੇ ਵੀ ਸਾਰਈ ਦੀ ਗੋਲੀ ਸੀ |
ਮੇਰੇ ਲਈ ਪੁੱਤਰ ਪੈਦਾ ਕਰੇ
ਜਦ ਕਿ ਹਾਜਰਾ ਸਾਰਈ ਦੀ ਗੋਲੀ ਸੀ ਇਸ ਲਈ ਹਾਜਰਾ ਜੋ ਵੀ ਬੱਚਾ ਪੈਦਾ ਕਰਦੀ ਸਾਰਈ ਉਸ ਦੀ ਮਾਂ ਮੰਨੀ ਜਾਂਦੀ |
05-02
ਵਿਆਹ ਕੀਤਾ
ਹਾਜਰਾ ਅਬਰਾਮ ਦੀ ਉੱਪ ਹਾਜਰਾ ਅਜੇ ਵੀ ਸਾਰਈ ਦੀ ਗੋਲੀ ਸੀ |
ਹਾਜਰਾ ਲਈ ਈਰਖਾ ਕੀਤੀ
ਸਾਰਈ ਹਾਜਰਾ ਲਈ ਈਰਖਾ ਕਰਦੀ ਸੀ ਕਿਉਂਕਿ ਹਾਜਰਾ ਦੇ ਸੰਤਾਨ ਹੋਈ ਅਤੇ ਸਾਰਈ ਦੇ ਨਹੀਂ ਹੋਈ |
05-03
ਬਹੁਤੀਆਂ ਜਾਤੀਆਂ ਦਾ ਪਿਤਾ
ਅਬਰਾਮ ਦੀ ਬਹੁਤ ਸੰਤਾਨ ਹੁੰਦੀ ਅਤੇ ਉਹਨਾਂ ਦਾ ਆਪਣਾ ਦੇਸ਼ ਹੁੰਦਾ ਅਤੇ ਉਹ ਖੁਦ ਰਾਜ ਕਰਦੇ | ਉਹ ਅਤੇ ਦੂਸਰੇ ਯਾਦ ਕਰਦੇ ਕਿ ਅਬਰਾਮ ਉਹਨਾਂ ਦਾ ਪੁਰਖਾ ਸੀ ਅਤੇ ਉਸ ਦਾ ਆਦਰ ਕਰਦੇ |
ਮੈਂ ਉਹਨਾਂ ਦਾ ਪਰਮੇਸ਼ੁਰ ਹੋਵਾਂਗਾ
ਇਸ ਨੂੰ ਦੂਸਰੇ ਤਰੀਕੇ ਨਾਲ ਕਹਿੰਦੇ ਹਾਂ, “ਮੈਂ ਉਹਨਾਂ ਦਾ ਪਰਮੇਸ਼ੁਰ ਹੋਵਾਂਗਾ ਅਤੇ ਉਹ ਮੇਰੀ ਬੰਦਗੀ ਕਰਨਗੇ|”
ਤੇਰੇ ਘਰਾਣੇ ਵਿੱਚ ਹਰ ਆਦਮੀ
ਇਸ ਨੂੰ ਇਸ ਤਰ੍ਹਾਂ ਵੀ ਅਨੁਵਾਦ ਕੀਤਾ ਜਾ ਸਕਦਾ ਹੈ, “ਤੇਰੇ ਪਰਿਵਾਰ ਵਿੱਚ ਹਰ ਲੜਕਾ ਅਤੇ ਆਦਮੀ|” ਇਸ ਵਿੱਚ ਅਬਰਾਮ ਦੇ ਨੌਕਰ ਅਤੇ ਸੰਤਾਨ ਵੀ ਸ਼ਾਮਲ ਸਨ |
05-04
(ਪਰਮੇਸ਼ੁਰ ਲਗਾਤਾਰ ਅਬਰਾਮ ਨਾਲ ਗੱਲਾਂ ਕਰਦਾ ਰਿਹਾ)
ਵਾਇਦੇ ਦਾ ਪੁੱਤਰ
ਇਸਹਾਕ ਉਹ ਪੁੱਤਰ ਹੋਵੇਗਾ ਜਿਸ ਬਾਰੇ ਪਰਮੇਸ਼ੁਰ ਨੇ ਸਾਰਈ ਅਤੇ ਅਬਰਾਮ ਨਾਲ ਵਾਇਦਾ ਕੀਤਾ ਸੀ | ਇਹ ਉਹ ਪੁੱਤਰ ਵੀ ਹੋਵੇਗਾ ਜਿਸ ਦੁਆਰਾ ਪਰਮੇਸ਼ੁਰ ਅਬਰਾਮ ਨੂੰ ਬਹੁਤ ਸੰਤਾਨ ਦੇਵੇਗਾ |
ਮੈਂ ਉਸ ਨਾਲ ਆਪਣਾ ਨੇਮ ਬੰਨਾਂਗਾ
ਇਹ ਉਹੀ ਨੇਮ ਹੋਵੇਗਾ ਜੋ ਪਰਮੇਸ਼ੁਰ ਨੇ ਅਬਰਾਮ ਨਾਲ ਬੰਨਿਆ ਸੀ |
ਬਹੁਤਿਆਂ ਦਾ ਪਿਤਾ
ਜਿਵੇਂ ਪਰਮੇਸ਼ੁਰ ਵਾਇਦਾ ਕਰ ਚੁੱਕਾ ਸੀ, ਅਬਰਾਹਾਮ ਬਹੁਤ ਲੋਕਾਂ ਦਾ ਇੱਥੋ ਤਕ ਕਿ ਬਹੁਤ ਜਾਤੀਆਂ ਦਾ ਪੂਰਖਾ ਹੋਵੇਗਾ |
ਰਾਜਕੁਮਾਰੀ
ਰਾਜਕੁਮਾਰੀ ਇੱਕ ਰਾਜੇ ਦੀ ਧੀ ਹੈ | ਸਾਰਈ ਅਤੇ ਸਾਰਾਹ ਦੋਹਾਂ ਨਾਮਾ ਦਾ ਮਤਲਬ “ਰਾਜਕੁਮਾਰੀ” ਹੈ | ਪਰ ਪਰਮੇਸ਼ੁਰ ਨੇ ਉਸਦਾ ਨਾਮ ਮਹਤਤਾ ਦੇਣ ਲਈ ਬਦਲਿਆ ਕਿ ਉਹ ਬਹੁਤੀਆਂ ਜਾਤੀਆਂ ਦੀ ਮਾਂ ਹੋਵੇਗੀ ਅਤੇ ਉਸ ਦੀ ਸੰਤਾਨ ਵਿਚੋ ਕੁਝ ਰਾਜੇ ਵੀ ਹੋਣਗੇ |
05-05
ਉਸੇ ਦੇ ਘਰਾਣੇ ਵਿੱਚ ਸਾਰੇ ਨਰ
ਇਸ ਦਾ ਮਤਲਬ ਸਾਰੇ ਲੜਕੇ ਅਤੇ ਆਦਮੀ ਜਿਹਨਾਂ ਲਈ ਅਬਰਾਹਾਮ ਜਿੰਮੇਵਾਰ ਸੀ ਜਿਸ ਵਿੱਚ ਉਸਦੇ ਨੌਕਰ, ਸਭ ਬੁਢੇ ਅਤੇ ਜਵਾਨ ਵੀ ਸ਼ਾਮਲ ਸਨ |
05-06
ਪਰਮੇਸ਼ੁਰ ਨੇ ਅਬਰਾਹਾਮ ਦਾ ਵਿਸ਼ਵਾਸ ਪਰਖਿਆ
ਪਰਮੇਸ਼ੁਰ ਚਾਹੁੰਦਾ ਸੀ ਇੱਕ ਉਹ ਦਿਖਾਵੇ ਕਿ ਉਹ ਪਰਮੇਸ਼ੁਰ ਪ੍ਰਤੀ ਪੂਰੀ ਤਰ੍ਹਾਂ ਨਾਲ ਸਮਰਪਿਤ ਹੈ, ਕਿ ਪਰਮੇਸ਼ੁਰ ਉਸ ਨੂੰ ਜੋ ਕੁਝ ਵੀ ਉਸਨੂੰ ਕਰਨ ਲਈ ਕਹੇ ਉਹ ਹੁਕਮ ਮੰਨੇਗਾ |
ਉਸ ਨੂੰ ਮਾਰ
ਪਰਮੇਸ਼ੁਰ ਮਨੁੱਖੀ ਬਲੀਦਾਨ ਨਹੀਂ ਚਾਹੁੰਦਾ ਸੀ | ਪਰਮੇਸ਼ੁਰ ਦੇਖਣਾ ਚਾਹੁੰਦਾ ਸੀ ਕਿ ਅਬਰਾਹਾਮ ਪਰਮੇਸ਼ੁਰ ਨੂੰ ਆਪਣੇ ਪੁੱਤਰ ਨਾਲੋਂ ਜ਼ਿਆਦਾ ਪ੍ਰੇਮ ਕਰਦਾ ਹੈ ਅਤੇ ਜੇ ਪਰਮੇਸ਼ੁਰ ਕਹੇ ਉਹ ਆਪਣਾ ਪੁੱਤਰ ਪਰਮੇਸ਼ੁਰ ਨੂੰ ਮੋੜ ਦੇਵੇ ਉਹ ਹੁਕਮ ਮੰਨੇਗਾ |
ਬਲੀਦਾਨ ਲਈ ਤਿਆਰ ਹੋ ਗਿਆ
ਅਬਰਾਹਾਮ ਆਪਣੇ ਪੁੱਤਰ ਨੂੰ ਬਲੀਦਾਨ ਕਰਨ ਲਈ ਤਿਆਰ ਹੋ ਗਿਆ | ਇਸ ਤੋਂ ਪਹਿਲਾਂ ਉਹ ਆਪਣੇ ਪੁੱਤਰ ਨੂੰ ਮਾਰਦਾ ਪਰਮੇਸ਼ੁਰ ਨੇ ਉਸ ਨੂੰ ਰੋਕ ਦਿੱਤਾ |
05-07
ਬਲੀਦਾਨ ਦੀ ਜਗ੍ਹਾ ਵੱਲ ਤੁਰੇ
ਪਰਮੇਸ਼ੁਰ ਨੇ ਅਬਰਾਹਾਮ ਨੂੰ ਇੱਕ ਖ਼ਾਸ ਪਹਾੜ ਦੀ ਚੋਟੀ ਤੇ ਇਸਹਾਕ ਨੂੰ ਕੁਰਬਾਨ ਕਰਨ ਲਈ ਕਿਹਾ ਸੀ, ਜੋ ਉਹਨੇ ਦੇ ਰਹਿਣ ਸਥਾਨ ਤੋਂ ਲੱਗ ਭੱਗ ਤਿੰਨ ਦਿਨ ਯਾਤਰਾ ਦੀ ਦੂਰੀ ਤੇ ਸੀ |
ਬਲੀਦਾਨ ਲਈ ਲੱਕੜੀ
ਇੱਕ ਬਲੀਦਾਨ ਲਈ ਆਮ ਤੌਰ ਤੇ ਲੇਲਾ ਕੱਟਿਆ ਜਾਂਦਾ ਅਤੇ ਫਿਰ ਉਸ ਨੂੰ ਲੱਕੜੀਆਂ ਦੇ ਉੱਪਰ ਰੱਖਿਆ ਜਾਂਦਾ ਤਾਂ ਕਿ ਲੇਲਾ ਅਤੇ ਲੱਕੜੀਆਂ ਦੋਨੋਂ ਅੱਗ ਨਾਲ ਸੜ ਜਾਣ |
ਲੇਲਾ
ਇੱਕ ਭੇਡ ਜਾਂ ਬੱਕਰੀ ਦਾ ਜਵਾਨ ਬੱਚਾ ਆਮ ਤੌਰ ਤੇ ਬਲੀਦਾਨ ਲਈ ਜਾਨਵਰ ਹੁੰਦਾ ਹੈ |
ਪ੍ਰਦਾਨ
ਅਬਰਾਹਾਮ ਸ਼ਾਇਦ ਵਿਸ਼ਵਾਸ ਕਰਦਾ ਸੀ ਕਿ ਇਸਹਾਕ ਹੀ “ਲੇਲਾ” ਹੈ ਜੋ ਪਰਮੇਸ਼ੁਰ ਨੇ ਪ੍ਰਦਾਨ ਕੀਤਾ ਸੀ, ਚਾਹੇ ਪਰਮੇਸ਼ੁਰ ਅਬਰਾਹਾਮ ਦੇ ਸ਼ਬਦਾਂ ਨੂੰ ਪੂਰਾ ਕੀਤਾ ਇਸਹਾਕ ਦੀ ਜਗ੍ਹਾ ਬਲੀਦਾਨ ਲਈ ਇੱਕ ਲੇਲਾ ਪ੍ਰਦਾਨ ਕਰਦੇ ਹੋਏ |
05-08
ਆਪਣਾ ਪੁੱਤਰ ਮਾਰ
ਪਰਮੇਸ਼ੁਰ ਮਨੁੱਖ ਦਾ ਬਲੀਦਾਨ ਨਹੀਂ ਚਾਹੁੰਦਾ ਸੀ | ਪਰਮੇਸ਼ੁਰ ਦੇਖਣਾ ਚਾਹੁੰਦਾ ਸੀ ਕਿ ਅਬਰਾਹਾਮ ਪਰਮੇਸ਼ੁਰ ਨੂੰ ਆਪਣੇ ਪੁੱਤਰ ਨਾਲੋਂ ਜ਼ਿਆਦਾ ਪ੍ਰੇਮ ਕਰਦਾ ਹੈ ਅਤੇ ਜੇ ਪਰਮੇਸ਼ੁਰ ਕਹੇ ਉਹ ਆਪਣਾ ਪੁੱਤਰ ਪਰਮੇਸ਼ੁਰ ਨੂੰ ਮੋੜ ਦੇਵੇ ਉਹ ਹੁਕਮ ਮੰਨੇਗਾ | ਰੁੱਕ !
ਲੜਕੇ ਨੂੰ ਹਾਨੀ ਨਾ ਪਹੁੰਚਾ !
ਪਰਮੇਸ਼ੁਰ ਨੇ ਇਸਹਾਕ ਨੂੰ ਬਚਾਇਆ ਅਤੇ ਅਬਰਾਹਾਮ ਨੂੰ ਰੋਕਿਆ ਕਿ ਉਹ ਲੜਕੇ ਨੂੰ ਨਾ ਮਾਰੇ |
ਤੂੰ ਮੇਰਾ ਡਰ ਮੰਨਦਾ ਹੈਂ
ਅਬਰਾਹਾਮ ਪਰਮੇਸ਼ੁਰ ਤੋਂ ਡਰਦਾ ਸੀ, ਜਿਸ ਵਿੱਚ ਪਰਮੇਸ਼ੁਰ ਪ੍ਰਤੀ ਆਦਰ ਅਤੇ ਇਜੱਤ ਸ਼ਾਮਲ ਸੀ | ਇਹਨਾਂ ਗੱਲਾਂ ਕਾਰਨ ਉਸ ਨੇ ਪਰਮੇਸ਼ੁਰ ਦਾ ਹੁਕਮ ਮੰਨਿਆ |
ਤੇਰਾ ਇੱਕੋ ਇੱਕ ਪੁੱਤਰ
ਇਸ਼ਮਾਏਲ ਵੀ ਅਬਰਾਹਾਮ ਦਾ ਪੁੱਤਰ ਸੀ ਪਰ ਇਸਹਾਕ ਅਬਰਾਹਾਮ ਅਤੇ ਸਾਰਾਹ ਇੱਕੋ ਇੱਕ ਪੁੱਤਰ ਸੀ | ਪਰਮੇਸ਼ੁਰ ਦਾ ਨੇਮ ਇਸਹਾਕ ਨਾਲ ਸੀ ਅਤੇ ਇਸਹਾਕ ਦੁਆਰਾ ਹੀ ਪਰਮੇਸ਼ੁਰ ਆਪਣੇ ਵਾਇਦੇ ਨੂੰ ਪੂਰਾ ਕਰੇਗਾ |
05-09
ਇੱਕ ਲੇਲਾ
ਲੇਲਾ ਇੱਕ ਬੱਕਰੀ ਦਾ ਨਰ ਬੱਚਾ ਹੈ
ਬੱਕਰੀ
ਇੱਕ ਜਾਨਵਰ ਹੈ ਜਿਸਨੂੰ ਲੋਕ ਪਰਮੇਸ਼ੁਰ ਲਈ ਬਲੀਦਾਨ ਕਰ ਸਕਦੇ ਹਨ |
ਪਰਮੇਸ਼ੁਰ ਨੇ ਲੇਲੇ ਪ੍ਰਦਾਨ ਕਰ ਦਿੱਤਾ ਸੀ
ਬਿਲਕੁੱਲ ਸਹੀ ਸਮੇਂ ਤੇ, ਪਰਮੇਸ਼ੁਰ ਨੇ ਲੇਲੇ ਨੂੰ ਝਾੜੀਆਂ ਵਿੱਚ ਫੱਸਣ ਦਿੱਤਾ |
05-10
ਤੇਰਾ ਇੱਕੋ ਇੱਕ ਪੁੱਤਰ
ਵਿਆਖਿਆ ਨੂੰ 05-08 ਵਿੱਚ ਦੇਖੋ
ਅਕਾਸ਼ ਵਿੱਚ ਤਾਰੇ
ਵਿਆਖਿਆ ਨੂੰ 04-05 ਵਿੱਚ ਦੇਖੋ
ਧਰਤੀ ਦੇ ਸਾਰੇ ਘਰਾਣੇ
ਇੱਥੇ, “ਘਰਾਣੇ” ਧਰਤੀ ਉੱਤੇ ਲੋਕਾਂ ਦੇ ਵੱਡੇ ਝੁੰਡਾਂ ਲਈ ਸੰਕੇਤ ਕਰਦੇ ਹਨ ਇਸ ਦੀ ਬਜਾਏ ਕਿ ਮਾਂ
ਤੇਰੇ ਘਰਾਣੇ ਦੁਆਰਾ ਅਸੀਸ
ਇੱਥੇ, “ਘਰਾਣਾ” ਅਬਰਾਹਾਮ ਦੀ ਬਹੁਤ ਸੰਤਾਨ ਲਈ ਸੰਕੇਤ ਹੈ | ਸੰਸਾਰ ਦੀਆਂ ਭਵਿੱਖ ਦੀਆਂ ਪੀੜ੍ਹੀਆਂ ਅਬਰਾਹਾਮ ਦੀ ਸੰਤਾਨ ਦੁਆਰਾ ਬਰਕਤ ਪਾਉਣਗੀਆਂ | ਮਹਾਨ ਅਸ਼ੀਸ਼ਾ ਬਹੁਤ ਪੀੜ੍ਹੀਆਂ ਬਾਅਦ ਪਰਮੇਸ਼ੁਰ ਦੇ ਚੁਣੇ ਹੋਏ ਦਾਸ ਮਸੀਹਾ ਦੁਆਰਾ ਆਉਣਗੀਆਂ |
ਇੱਕ ਬਾਈਬਲ ਕਹਾਣੀ, ਵਿੱਚੋਂ
ਇਹ ਹਵਾਲੇ ਕੁਝ ਬਾਈਬਲਾਂ ਤੋਂ ਥੋੜ੍ਹਾ ਭਿੰਨ ਹੋ ਸਕਦੇ ਹਨ |