Punjabi: OBS translationNotes

Updated ? hours ago # views See on DCS Draft Material

18-01

ਬੁੱਧੀ ਮੰਗੀ

ਇਸ ਦਾ ਅਨੁਵਾਦ ਇਸ ਤਰ੍ਹਾਂ ਵੀ ਹੋ ਸਕਦਾ ਹੈ, “ਪਰਮੇਸ਼ੁਰ ਨੂੰ ਕਿਹਾ ਕਿ ਉਸ ਨੂੰ ਬੁੱਧੀਮਾਨ ਬਣਾਏ |

18-02

ਮੰਦਰ ਵਿੱਚ ਹਾਜਰ ਸੀ

ਮਤਲਬ, “ਮੰਦਰ ਵਿੱਚ ਖ਼ਾਸ ਤਰੀਕੇ ਨਾਲ ਹਾਜਰ ਸੀ”| ਚਾਹੇ ਪਰਮੇਸ਼ੁਰ ਇਕੋ ਸਮੇਂ ਤੇ ਹਰ ਜਗ੍ਹਾ ਤੇ ਹਾਜਰ ਸੀ, ਪਰ ਉਸ ਨੇ ਖ਼ਾਸ ਤੌਰ ਤੇ ਲੋਕਾਂ ਲਈ ਆਪਣੇ ਆਪ ਨੂੰ ਮੰਦਰ ਵਿੱਚ ਉਪਲੱਭਦ ਕੀਤਾ ਹੋਇਆ ਸੀ |

ਆਪਣੇ ਲੋਕਾਂ ਨਾਲ

ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਆਪਣੇ ਲੋਕਾਂ ਦੇ ਵਿਚਕਾਰ” ਜਾਂ “ਆਪਣੇ ਦੇ ਮੱਧ ਵਿੱਚ ”

18-03

ਆਪਣੇ ਨਾਲ ਆਪਣੇ ਦੇਵਤੇ ਲਿਆਈਆਂ

ਉਹ ਆਪਣੇ ਬੁੱਤਾਂ ਨੂੰ ਨਾਲ ਲਿਆਈਆਂ ਅਤੇ ਬੁੱਤਾਂ ਦੀ ਪੂਜਾ ਕਰਨ ਦੇ ਤਰੀਕੇ ਵੀ ਇਸਰਾਏਲ ਵਿੱਚ ਲਿਆਈਆਂ |

18-04

ਸੁਲੇਮਾਨ ਦੀ ਬੇਵਫਾਈ ਦੀ ਸਜ਼ਾ ਦੇ ਨਤੀਜੇ ਵਜੋਂ ਉਸ ਨੇ ਇਸਰਾਏਲ ਦੇਸ਼ ਨੂੰ ਵੰਡਣ ਦਾ ਵਾਅਦਾ ਕੀਤਾ

ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ, “ਬੇਵਫਾ ਹੋਣ ਕਾਰਨ ਉਸ ਦੀ ਸਜ਼ਾ ਦੇ ਨਤੀਜੇ ਵਜੋਂ ਪਰਮੇਸ਼ੁਰ ਨੇ ਗੰਭੀਰਤਾ ਨਾਲ ਕਿਹਾ ਕਿ ਉਹ ਬਟਵਾਰਾ ਕਰੇਗਾ|”

18-05

ਉਸ ਨੂੰ ਰਾਜਾ ਬਣਾਉਣਾ

ਮਤਲਬ “ਉਸ ਨੂੰ ਦੱਸਣ ਕਿ ਉਹ ਬਹੁਤ ਖੁਸ਼ ਹਨ ਕਿ ਉਹ ਰਾਜਾ ਹੈ ਅਤੇ ਜੋ ਕੁੱਝ ਉਹ ਕਹੇਗਾ ਉਹ ਕਰਨਗੇ|”

18-06

ਮੂਰਖਤਾ ਨਾਲ ਉੱਤਰ

ਰਹਬੁਆਮ ਦਾ ਉੱਤਰ ਰੁੱਖਾ ਸੀ ਅਤੇ ਉਸ ਨੇ ਲੋਕਾਂ ਨੂੰ ਉਸਦੇ ਵਿਰੁੱਧ ਹੋਣ ਲਈ ਉਕਸਾਇਆ |

18-07

ਇਸਰਾਏਲ ਦੇਸ਼ ਦੇ ਗੋਤਰ

ਯਾਕੂਬ ਦੇ ਬਾਰਾਂ ਪੁੱਤਰ੍ਹਾਂ ਵਿੱਚੋਂ ਹਰ ਇੱਕ ਦੀ ਸੰਤਾਨ ਇੱਕ ਗੋਤਰ ਬਣਿਆ ਜਾਂ ਬਹੁਤ ਵੱਡਾ ਪਰਿਵਾਰ ਵੱਧ ਕੇ ਇਸਰਾਏਲ ਰਾਸ਼ਟਰ ਬਣਿਆ | ਇਸਰਾਏਲ ਵਿੱਚ ਹਰ ਕੋਈ ਬਾਰਾਂ ਗੋਤਰਾਂ ਵਿੱਚੋਂ ਕਿਸੇ ਇੱਕ ਨਾਲ ਸੰਬਧ ਰੱਖਦਾ ਸੀ |

ਰਹਬੁਆਮ ਵਿਰੁੱਧ ਵਿਦਰੋਹ

ਮਤਲਬ “ਰਹਬੁਆਮ ਨੂੰ ਰਾਜਾ ਮੰਨਣ ਤੋਂ ਇਨਕਾਰ” ਸ਼ਾਇਦ ਇਹ ਮਦਦ ਕਰੇਗਾ ਕਿ ਵਾਕ ਨੂੰ ਅੱਗੇ ਦਿੱਤੇ ਸ਼ਬਦ ਨਾਲ ਸ਼ੁਰੂ ਕਰੀਏ “ਇਸ ਲਈ” ਜਾਂ “ਉਸ ਕਰਕੇ” ਜਾਂ “ਕਿਉਂਕਿ ਜੋ ਕੁੱਝ ਰਹਬੁਆਮ ਨੇ ਕਿਹਾ|”

ਉਸ ਨਾਲ ਵਫ਼ਾਦਾਰ ਰਹੇ

ਮਤਲਬ’ “ਉਸ ਪ੍ਰਤੀ ਵਫ਼ਾਦਾਰ ਰਹੇ” ਜਾਂ “ਲਗਾਤਾਰ ਉਸਦੀ ਇੱਕ ਰਾਜੇ ਦੇ ਵਜੋਂ ਮਦਦ ਕੀਤੀ|”

18-08

ਆਪਣਾ ਸਾਮਰਾਜ ਸਥਾਪਿਤ ਕੀਤਾ

ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਉਹਨਾਂ ਨੇ ਸਥਾਪਿਤ ਕੀਤਾ” ਜਾਂ “ਆਪਣਾ ਸਾਮਰਾਜ ਬਣਾਇਆ|” ਇਹ ਵਾਕ ਇਸ ਤਰ੍ਹਾਂ ਵੀ ਅਨੁਵਾਦ ਕੀਤਾ ਜਾ ਸਕਦਾ ਹੈ, “ਉਹਨਾਂ ਨੇ ਆਪਣੇ ਆਪ ਨੂੰ ਬਾਕੀ ਦੂਸਰੇ ਦੋ ਗੋਤਰਾਂ ਨਾਲੋਂ ਅੱਲਗ ਕੀਤਾ ਆਏ ਦੇਸ਼ ਦੇ ਉੱਤਰੀ ਭਾਗ ਵਿੱਚ ਰਹੇ ਅਤੇ ਉਹਨਾਂ ਨੇ ਆਪਣੇ ਦੇਸ਼ ਨੂੰ “ਇਸਰਾਏਲ” ਕਿਹਾ |

18-09

ਲੋਕਾਂ ਕੋਲੋਂ ਪਾਪ ਕਰਾਇਆ

ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ, “ਪਾਪ ਕਰਨ ਵਿੱਚ ਲੋਕਾਂ ਦੀ ਅਗਵਾਈ ਕੀਤੀ” ਜਾਂ “ਲੋਕਾਂ ਨੂੰ ਪਾਪ ਕਰਨ ਲਈ ਉਤਸ਼ਾਹਿਤ ਕੀਤਾ|” ਰਹਬੁਆਮ ਨੇ ਲੋਕਾਂ ਦੀ ਪਾਪ ਵਿੱਚ ਅਗਵਾਈ ਕੀਤੀ ਉਹਨਾਂ ਲਈ ਪੂਜਾ ਕਰਨ ਲਈ ਮੂਰਤ ਬਣਾਉਣ ਦੁਆਰਾ|

ਯਹੂਦਾਹ ਵਿੱਚ ਪਰਮੇਸ਼ੁਰ ਦੀ ਬੰਦਗੀ ਕਰਨ ਦੀ ਬਜਾਇ

ਇਸ ਦਾ ਅਨੁਵਾਦ ਇਸ ਤਰ੍ਹਾਂ ਹੋਣਾ ਚਾਹੀਦਾ ਹੈ, “ਕਿ ਉਹ ਯਹੂਦਾਹ ਵਿੱਚ ਪੂਜਾ ਨਹੀਂ ਕਰਨਗੇ” ਜਾਂ “ਇਸ ਦੀ ਬਜਾਇ ਕਿ ਉਹ ਬੰਦਗੀ ਲਈ ਯਹੂਦਾਹ ਵਿੱਚ ਮੰਦਰ ਵਿੱਚ ਜਾਣ|”

18-10

ਯਹੂਦਾਹ ਅਤੇ ਇਸਰਾਏਲ ਸਾਮਰਾਜ

ਯਹੂਦਾਹ ਅਤੇ ਇਸਰਾਏਲ ਦੇ ਲੋਕ ਸਾਰੇ ਯਾਕੂਬ ਦੀ ਸੰਤਾਨ ਸਨ ਤੇ ਪਰਮੇਸ਼ੁਰ ਦੇ ਲੋਕਾਂ ਦਾ ਭਾਗ ਸਨ |

ਤਦ ਵੀ ਉਹਨਾਂ ਨੇ ਪਰਮੇਸ਼ੁਰ ਦੀ ਅਣ

ਆਈਗਾਕਾਰੀ ਕੀਤੀ ਅਤੇ ਲੜੇ ਅਤੇ ਇੱਕ ਦੂਸਰੇ ਨੂੰ ਮਾਰਿਆ |

18-11

ਇਸਰਾਏਲੀ

ਇੱਥੇ, “ਇਸਰਾਏਲੀ” ਸਿਰਫ਼ ਉਹਨਾਂ ਲੋਕਾਂ ਲਈ ਹੀ ਵਰਤਿਆ ਗਿਆ ਜੋ ਇਸਰਾਏਲ ਦੇ ਉੱਤਰੀ ਸਾਮਰਾਜ ਵਿੱਚ ਰਹਿੰਦੇ ਹਨ, ਨਾ ਕਿ ਉਹਨਾਂ ਲੋਕਾਂ ਲਈ ਜੋ ਯਹੂਦਾਹ ਦੇ ਦੱਖਣੀ ਸਾਮਰਾਜ ਵਿੱਚ ਰਹਿੰਦੇ ਸਨ |

18-12

ਬੱਚਿਆਂ ਦੀ ਬਲੀ

ਉਹ ਆਪਣੇ ਕਿਸੇ ਬੁੱਤ ਨੂੰ ਬਲੀ ਚੜਾਉਣ ਲਈ ਬੱਚੇ ਨੂੰ ਮਾਰਦੇ ਸਨ |

18-13

ਧਰਮ ਨਾਲ ਰਾਜ ਕੀਤਾ

ਇਸ ਦਾ ਮਤਲਬ ਉਹਨਾਂ ਨੇ ਪਰਮੇਸ਼ੁਰ ਦੀ ਬਿਵਸਥਾ ਨਾਲ ਰਾਜ ਕੀਤਾ | ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਜਦੋਂ ਉਹਨਾਂ ਨੇ ਰਾਜ ਕੀਤਾ, ਉਹਨਾਂ ਨੇ ਉਹੀ ਕੀਤਾ ਜੋ ਸਹੀ ਸੀ |”

ਸਵਾਰਥੀ

ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ, “ਆਪਣੇ ਸਵਾਰਥ ਲਈ ਗਲਤ ਕੰਮ ਕੀਤੇ”|

ਇੱਕ ਬਾਈਬਲ ਕਹਾਣੀ, ਵਿੱਚੋਂ

ਇਹ ਹਵਾਲੇ ਕੁੱਝ ਬਾਈਬਲਾਂ ਤੋਂ ਥੋੜ੍ਹਾ ਭਿੰਨ ਹੋ ਸਕਦੇ ਹਨ |