10-01
ਫ਼ਿਰਊਨ ਵੱਲ
ਸ਼ਾਇਦ ਇਹ ਕਹਿਣਾ ਸਾਫ਼ ਹੋਵੇਗਾ ਕਿ, “ਫ਼ਿਰਊਨ ਦੇ ਮਹਿਲ ਵੱਲ ਕਿ ਉਸ ਨਾਲ ਗੱਲ ਕਰਨ|”
ਇਸਰਾਏਲ ਦਾ ਪਰਮੇਸ਼ੁਰ
ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ, “ਪਰਮੇਸ਼ੁਰ , ਜਿਸ ਨੇ ਇਸਰਾਏਲ ਨੂੰ ਆਪਣੇ ਲੋਕ ਹੋਣ ਲਈ ਚੁਣਿਆ” ਜਾਂ “ਪਰਮੇਸ਼ੁਰ , ਜੋ ਇਸਰਾਏਲ ਦੇ ਲੋਕਾਂ ਉੱਤੇ ਰਾਜ ਕਰਦਾ ਸੀ” ਜਾਂ “ਉਹ ਪਰਮੇਸ਼ੁਰ ਜਿਸ ਦੀ ਇਸਰਾਏਲੀ ਬੰਦਗੀ ਕਰਦੇ ਸਨ|”
ਮੇਰੇ ਲੋਕਾਂ ਨੂੰ ਜਾਣ ਦੇ
“ਇੱਕ ਹੋਰ ਤਰੀਕੇ ਨਾਲ ਵੀ ਕਿਹਾ ਜਾ ਸਕਦਾ, “ਮੇਰੇ ਲੋਕਾਂ ਨੂੰ ਅਜ਼ਾਦ ਜਾਣ ਲਈ ਮਨਜ਼ੂਰੀ ਦੇ ” ਜਾਂ “ਮੇਰੇ ਲੋਕਾਂ ਨੂੰ ਅਜ਼ਾਦ ਕਰ ਕਿ ਉਹ ਮਿਸਰ ਨੂੰ ਛੱਡਣ|”
ਮੇਰੇ ਲੋਕ
09-13 ਵਿੱਚ “ਮੇਰੇ ਲੋਕ” ਬਾਰੇ ਦੇਖੋ |
ਸੁਣ
“ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਧਿਆਨ ਦੇ ” ਜਾਂ “ਹੁਕਮ ਮੰਨ”
10-02
ਲੋਕ
ਇਸ ਇਸਰਾਏਲ ਦੇ ਲੋਕਾਂ ਵੱਲ ਇਸ਼ਾਰਾ ਕਰਦਾ ਹੈ, ਜਿਹਨਾਂ ਨੂੰ “ਇਸਰਾਏਲੀ” ਵੀ ਕਿਹਾ ਜਾਂਦਾ ਸੀ
ਦਸ ਭਿਆਨਕ ਬਵਾਂ
ਬਵਾ (ਪਲੇਗ) ਬਹੁਤ ਬੁਰੀ ਚੀਜ਼ ਹੈ ਜੋ ਲੋਕਾਂ ਅਤੇ ਹੋਰ ਜੀਵਾਂ ਉੱਤੇ ਵਾਪਰਦੀ ਹੈ | ਬਵਾ ਉਸ ਚੀਜ਼ ਵੱਲ ਇਸ਼ਾਰਾ ਕਰਦੀ ਹੈ ਜੋ ਬਹੁਤ ਲੋਕਾਂ ਜਾਂ ਕਿਸੇ ਬਹੁਤ ਵੱਡੇ ਭੂਗੋਲਿਕ ਖੇਤਰ ਉੱਤੇ ਵਾਪਰਦੀ ਹੈ | “ਬਵਾ” ਲਈ ਇੱਕ ਹੋਰ ਸ਼ਬਦ ਹੋ ਸਕਦਾ ਹੈ “ਬਿਪਤਾ”
ਮਿਸਰ ਦੇ ਸਾਰੇ ਦੇਵਤੇ
ਇਸ ਤਰ੍ਹਾਂ ਕਹਿਣਾ ਹੋਰ ਸਾਫ਼ ਹੋ ਸਕਦਾ ਹੈ, “ਉਹ ਸਾਰੇ ਦੇਵਤੇ ਜਿਹਨਾਂ ਨੂੰ ਮਿਸਰੀ ਪੂਜਦੇ ਸਨ|” ਮਿਸਰ ਦੇ ਲੋਕ ਬਹੁਤ ਸਾਰੇ ਝੂਠੇ ਦੇਵਤਿਆਂ ਦੀ ਪੂਜਾ ਕਰਦੇ ਸਨ | ਇਹ ਝੂਠੇ ਦੇਵਤੇ ਜਾਂ ਤਾਂ ਆਤਮਾਵਾਂ ਸਨ ਜਿਹਨਾਂ ਨੂੰ ਇਸਰਾਏਲ ਦੇ ਪਰਮੇਸ਼ੁਰ ਨੇ ਰੱਚਿਆ ਸੀ ਜਾਂ ਫਿਰ ਉਹ ਕੋਈ ਵਜੂਦ ਨਹੀਂ ਰੱਖਦੇ ਸਨ |
10-03
ਨੀਲ ਨਦੀ ਨੂੰ ਲਹੂ ਬਣਾ ਦਿੱਤਾ
ਕੁੱਝ ਭਾਸ਼ਾਵਾਂ ਨੂੰ ਇਸ ਤਰ੍ਹਾਂ ਕਹਿਣ ਦੀ ਲੋੜ ਹੈ, “ਨੀਲ ਨਦੀ ਦੇ ਪਾਣੀ ਨੂੰ ਲਹੂ ਵਿੱਚ ਬਦਲ ਦਿੱਤਾ|” ਪਾਣੀ ਦੀ ਬਜਾਇ ਨੀਲ ਨਦੀ ਵਿੱਚ ਲਹੂ ਸੀ, ਇਸ ਲਈ ਮੱਛੀਆਂ ਮਰ ਗਈਆਂ ਅਤੇ ਲੋਕਾਂ ਕੋਲ ਪੀਣ ਲਈ ਪਾਣੀ ਨਹੀਂ ਸੀ |
10-04
ਪਰਮੇਸ਼ੁਰ ਨੇ ਸਾਰੇ ਮਿਸਰ ਵਿੱਚ ਡੱਡੂ ਭੇਜੇ
ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ, “ਪਰਮੇਸ਼ੁਰ ਨੇ ਹੋਣ ਦਿੱਤਾ ਕਿ ਸਾਰੇ ਮਿਸਰ ਵਿੱਚ ਡੱਡੂ ਦਿਸ ਪੈਣ|”
ਆਪਣੇ ਦਿਲ ਨੂੰ ਸਖ਼ਤ ਕੀਤਾ
ਉਸਨੇ ਦੁਬਾਰਾ ਫੇਰ ਮਨ ਸਖ਼ਤ ਕੀਤਾ ਅਤੇ ਪਰਮੇਸ਼ੁਰ ਦਾ ਹੁਕਮ ਮੰਨਣ ਤੋਂ ਇਨਕਾਰ ਕੀਤਾ |
10-05
ਪਰਮੇਸ਼ੁਰ ਨੇ ਇੱਕ ਬਵਾ ਭੇਜੀ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ “ਪਰਮੇਸ਼ੁਰ ਨੇ ਉੱਥੇ ਬਵਾ ਨੂੰ ਹੋਣ ਦਿੱਤਾ”, ਜਾਂ “ਪਰਮੇਸ਼ੁਰ ਨੇ ਮਿਸਰ ਦੇਸ਼ ਵਿੱਚ ਬਵਾ (ਪਿੱਸੂਆਂ) ਨੂੰ ਆਉਣ ਦਿੱਤਾ |”
ਪਿੱਸੂ
ਇਹ ਕੱਟਣ ਵਾਲੇ ਛੋਟੇ ਕੀੜੇ ਝੁੰਡਾਂ ਵਿੱਚ ਉੱਡਦੇ ਸਨ, ਛੋਰ ਕਰਦੇ ਅਤੇ ਮਿਸਰ ਦੇ ਲੋਕਾਂ ਅਤੇ ਪਸ਼ੂਆਂ ਉੱਤੇ ਉਤਰਦੇ |
ਮੱਖੀਆਂ
ਇਹ ਉੱਡਣ ਵਾਲੇ ਵੱਡੇ ਭੂੰਡ ਸਨ ਜੋ ਛੋਰ ਕਰਨ ਵਾਲੇ ਅਤੇ ਨੁਕਸਾਨ ਪੰਚਾਉਣ ਵਾਲੇ ਸਨ | ਉੱਥੇ ਇਹ ਬਹੁਤ ਸਾਰੀਆਂ ਮੱਖੀਆਂ ਸਨ ਜਿਹਨਾਂ ਨੇ ਸਭ ਕੁੱਝ ਢੱਕ ਲਿਆ ਸੀ ਅਤੇ ਮਿਸਰੀਆਂ ਦੇ ਘਰਾਂ ਨੂੰ ਵੀ ਭਰ ਦਿੱਤਾ ਸੀ |
ਆਪਣੇ ਦਿਲ ਨੂੰ ਸਖ਼ਤ ਕੀਤਾ
10-04 ਵਿੱਚ ਟਿੱਪਣੀਨੂੰ ਦੇਖੀਏ
10-06
ਖੇਤੀਬਾੜੀ ਵਾਲੇ ਜਾਨਵਰ
ਇਹ ਉਹਨਾਂ ਵੱਡੇ ਜਾਨਵਰਾਂ ਲਈ ਵਰਤਿਆ ਗਿਆ ਜਿਹਨਾਂ ਨੂੰ ਮਿਸਰੀ ਆਪਣੀ ਮਦਦ ਲਈ ਵਰਤਦੇ ਸਨ ਜਿਵੇਂ ਕਿ, ਘੋੜੇ, ਗਧੇ, ਊਂਠ, ਗਾਵਾਂ, ਭੇਡ ਅਤੇ ਬੱਕਰੀ|
ਦਿਲ ਸਖ਼ਤ ਸੀ
10-04 ਵਿੱਚ ਟਿੱਪਣੀਨੂੰ ਦੇਖੋ
10-07
ਪਰਮੇਸ਼ੁਰ ਨੇ ਫ਼ਿਰਊਨ ਦਾ ਮਨ ਸਖ਼ਤ ਹੋਣ ਦਿੱਤਾ
ਪਰਮੇਸ਼ੁਰ ਨੇ ਹੋਣ ਦਿੱਤਾ ਕਿ ਫ਼ਿਰਊਨ ਦਾ ਮਨ ਲਗਾਤਾਰ ਸਖ਼ਤ ਰਹੇ | 10-04 ਦੇ ਵਿੱਚ ਟਿੱਪਣੀਵੀ ਦੇਖੋ
10-08
ਉਸ ਤੋਂ ਬਾਅਦ
ਇਸ ਦਾ ਮਤਲਬ, ਮਿਸਰੀਆਂ ਦੀ ਚਮੜੀ ਉੱਤੇ ਦੁੱਖ ਦੇਣ ਵਾਲੇ ਫੋੜੇ ਨਿੱਕਲਣ ਤੋਂ ਬਾਅਦ |
ਪਰਮੇਸ਼ੁਰ ਨੇ ਗੜੇ ਭੇਜੇ
ਪਰਮੇਸ਼ੁਰ ਨੇ ਹੋਣ ਦਿੱਤਾ ਕਿ ਅਕਾਸ਼ ਤੋਂ ਗੜੇ ਡਿੱਗਣ |
ਗੜੇ
ਗੜਾ ਇੱਕ ਬਰਫ਼ ਦੇ ਗੋਲੇ ਵਰਗਾ ਹੁੰਦਾ ਹੈ ਜੋ ਬਦਲਾਂ ਤੋਂ ਮੀਂਹ ਦੀ ਤਰ੍ਹਾਂ ਡਿੱਗਦਾ ਹੈ | ਇਹ ਗੋਲੇ ਬਹੁਤ ਵੱਡੇ ਅਤੇ ਬਹੁਤ ਛੋਟੇ ਵੀ ਹੋ ਸਕਦੇ ਹਨ | ਵੱਡੇ ਵਾਲੇ ਵਿਅਕਤੀ ਨੂੰ ਸੱਟ ਵੀ ਮਾਰ ਸਕਦੇ ਹਨ ਅਤੇ ਮਾਰ ਵੀ ਸਕਦੇ ਹਨ |
ਤੁਸੀਂ ਜਾ ਸਕਦੇ ਹੋ
ਸ਼ਬਦ “ਤੁਸੀਂ” ਮੂਸਾ, ਹਾਰੂਨ ਅਤੇ ਇਸਰਾਏਲੀਆਂ ਲਈ ਵਰਤਿਆ ਗਿਆ ਹੈ |
10-09
ਆਪਣਾ ਦਿਲ ਸਖ਼ਤ ਕੀਤਾ
10-04 ਵਿੱਚ ਟਿੱਪਣੀਨੂੰ ਦੇਖੋ
10-10
ਟਿੱਡੀ ਦਲ
ਟਿੱਡੀ ਦਲ ਘਾਹ ਖਾਣ ਵਾਲੇ ਹੁੰਦੇ ਹਨ ਜੋ ਇਕੱਠੇ ਝੁੰਡਾਂ ਵਿੱਚ ਉੱਡਦੇ ਹਨ ਜਾਂ ਵੱਡੇ ਦੱਲ ਵਿੱਚ ਅਤੇ ਉਹ ਵੱਡੇ ਖੇਤਰ ਵਿੱਚ ਹਰ ਕਿਸਮ ਦੇ ਪੌਦੇ ਅਤੇ ਫਸਲਾਂ ਨੂੰ ਖਾਹ ਕੇ ਤਬਾਹ ਕਰ ਸਕਦੇ ਹਨ |
ਗੜੇ
ਗੜਾ ਇੱਕ ਬਰਫ਼ ਦੇ ਗੋਲੇ ਵਰਗਾ ਹੁੰਦਾ ਹੈ ਜੋ ਬੱਦਲ਼ ਵਿੱਚੋਂ ਬਾਰਿਸ਼ ਦੀ ਤਰ੍ਹਾਂ ਵਰਸਦਾ ਹੈ |
10-11
ਪਰਮੇਸ਼ੁਰ ਨੇ ਹਨ੍ਹੇਰਾ ਭੇਜਿਆ
ਪਰਮੇਸ਼ੁਰ ਨੇ ਲੱਗ ਦੂਸਰੇ ਸ਼ਬਦਾਂ ਵਿੱਚ , ਮਿਸਰ ਦੇ ਇਸ ਭਾਗ ਤੋਂ ਪਰਮੇਸ਼ੁਰ ਨੇ ਰੋਸ਼ਨੀ ਦੂਰ ਕਰ ਦਿੱਤੀ |
ਹਨ੍ਹੇਰਾ ਜੋ ਤਿੰਨ ਦਿਨ ਤੱਕ ਬਣਿਆ ਰਿਹਾ
ਇਹ ਹਨ੍ਹੇਰਾ ਰਾਤ ਦੇ ਆਮ ਹਨੇਰੇ ਤੋਂ ਭਿੰਨ ਸੀ, ਅਤੇ ਲਗਾਤਾਰ ਤਿੰਨ ਦਿਨ ਤੱਕ ਬਿਲਕੁਲ ਹਨ੍ਹੇਰਾ ਬਣਿਆ ਰਿਹਾ |
10-12
ਇਹ ਨੌਂ ਬਵਾਂ
ਇਸ ਦਾ ਮਤਲਬ, “ਇਹ ਨੌ ਬਿਪਤਾਵਾਂ ਪਰਮੇਸ਼ੁਰ ਨੇ ਹੋਣ ਦਿੱਤੀਆਂ|”
ਜਦ ਫ਼ਿਰਊਨ ਨਹੀਂ ਸੁਣਦਾ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਜਦੋਂ ਫ਼ਿਰਊਨ ਉਹ ਕੰਮ ਨਹੀਂ ਕਰਦਾ ਜਿਸ ਤਰ੍ਹਾਂ ਪਰਮੇਸ਼ੁਰ ਉਸ ਨੂੰ ਕਰਨ ਲਈ ਕਹਿੰਦਾ” ਜਾਂ “ਜਦ ਫ਼ਿਰਊਨ ਪਰਮੇਸ਼ੁਰ ਦਾ ਹੁਕਮ ਮੰਨਣ ਤੋਂ ਇਨਕਾਰ ਕਰਦਾ|”
ਇਹ ਫ਼ਿਰਊਨ ਦੇ ਮਨ ਨੂੰ ਬਦਲ ਦੇਵੇਗਾ
ਹੋਰ ਤਰੀਕੇ ਨਾਲ ਕਿਹਾ ਜਾਵੇ ਤਾਂ, “ਇਹ ਆਖਰੀ ਬਵਾ ਫ਼ਿਰਊਨ ਨੂੰ ਬਦਲ ਦੇਵੇਗੀ ਕਿ ਉਸ ਨੇ ਪਰਮੇਸ਼ੁਰ ਕਿਸ ਤਰ੍ਹਾਂ ਸੋਚਿਆ ਸੀ ਅਤੇ ਜਿਸ ਦੇ ਨਤੀਜੇ ਵਜੋਂ ਉਹ ਇਸਰਾਏਲੀਆਂ ਨੂੰ ਅਜ਼ਾਦ ਕਰ ਦੇਵੇਗਾ |
ਇੱਕ ਬਾਈਬਲ ਕਹਾਣੀ, ਵਿੱਚੋਂ
ਇਹ ਹਵਾਲੇ ਕੁੱਝ ਬਾਈਬਲਾਂ ਤੋਂ ਥੋੜ੍ਹਾ ਭਿੰਨ ਹੋ ਸਕਦੇ ਹਨ |