31-01
ਉਸ ਨੇ ਭੀੜ ਨੂੰ ਭੇਜਿਆ
ਹੋਰ ਤਰੀਕੇ ਨਾਲ ਇਸ ਤਰ੍ਹਾਂ ਕਿਹਾ ਜਾ ਸਕਦਾ ਹੈ, “ਉਸ ਨੇ ਭੀੜ ਨੂੰ ਉਹਨਾਂ ਦੇ ਰਾਹ ਭੇਜਿਆ” ਜਾਂ “ਉਸ ਨੇ ਭੀੜ ਦੇ ਲੋਕਾਂ ਨੂੰ ਕਿਹਾ ਕਿ ਉਹ ਆਪਣੇ ਘਰ ਜਾਣ|”
ਪਹਾੜ ਵੱਲ
ਮਤਲਬ, “ਪਹਾੜੀ ਖ਼ੇਤਰ |”
31-02
ਉਸ ਸਮੇਂ
ਮਤਲਬ, “ਜਦੋਂ ਯਿਸੂ ਪਹਾੜੀ ਖ਼ੇਤਰ ਵਿੱਚ ਪ੍ਰਾਰਥਨਾ ਕਰਦਾ ਸੀ|”
ਆਪਣੀ ਬੇੜੀ ਨੂੰ ਚਲਾ ਰਹੇ ਸਨ
ਮਤਲਬ, “ਬੇੜੀ ਦੀ ਯਾਤਰਾ ਸ਼ੁਰੂ ਹੋ ਚੁੱਕੀ ਸੀ ਪਰ ਉਹਨਾਂ ਦੇ ਵਿਰੁੱਧ ਹਵਾ ਦੇ ਕਾਰਨ ਉਹ ਚੱਲ ਨਹੀਂ ਰਹੀ ਸੀ |
ਬੜੀ ਮੁਸ਼ਕਿਲ
ਮਤਲਬ, “ਬਹੁਤ ਮੁਸ਼ਕਿਲ ” ਜਾਂ “ਇੱਕ ਬਹੁਤ ਵੱਡੀ ਮੁਸ਼ਕਿਲ ”|
31-03
(ਇਸ ਢਾਂਚੇ ਲਈ ਕੋਈ ਟਿੱਪਣੀਨਹੀਂ ਹੈ)
31-04
ਇੱਕ ਭੂਤ
ਮਤਲਬ, “ਇੱਕ ਆਤਮਾ|” ਉਹਨਾਂ ਨੇ ਸੋਚਿਆ ਕਿ ਯਿਸੂ ਇੱਕ ਆਤਮਾ ਹੈ, ਜਦਕਿ ਇੱਕ ਮਨੁੱਖ ਪਾਣੀ ਉੱਤੇ ਨਹੀਂ ਚੱਲ ਸਕਦਾ |
ਨਾ ਡਰੋ
ਕੁੱਝ ਭਾਸ਼ਾਵਾਂ ਲਈ ਇੱਥੇ ਸ਼ਾਇਦ ਇਸ ਤਰ੍ਹਾਂ ਕਹਿਣਾ ਜ਼ਿਆਦਾ ਸੁਭਾਵਿਕ ਹੋਵੇਗਾ, “ਡਰਨਾ ਬੰਦ ਕਰੋ|”
ਇਹ ਮੈਂ ਹਾਂ !
ਕੁੱਝ ਦੇ ਲਈ ਸ਼ਾਇਦ ਇਸ ਤਰ੍ਹਾਂ ਅਨੁਵਾਦ ਕਰਨਾ ਹੋਰ ਸੁਭਾਵਿਕ ਹੋਵੇਗਾ, “ਇਹ ਮੈਂ, ਯਿਸੂ ਹਾਂ |”
31-05
ਜੇ ਤੂੰ ਹੈਂ
ਮਤਲਬ, ਜੇ ਸੱਚਮੁਚ ਤੂੰ ਹੈਂ, ਅਤੇ ਕੋਈ ਭੂਤ ਨਹੀਂ|”
ਆ ਜਾਹ
ਮਤਲਬ, “ਇੱਥੇ ਆ” ਜਾਂ “ਮੇਰੇ ਕੋਲ ਆ” ਜਾਂ “ਆ ਮੇਰੇ ਵੱਲ ਤੁਰ|”
31-06
ਵੱਲੋਂ ਆਪਣੀ ਦ੍ਰਿਸ਼ਟੀ ਹਟਾਈ
ਇਸ ਪ੍ਰਗਟੀਕਰਨ ਦਾ ਮਤਲਬ ਹੈ, “ਵੱਲੋਂ ਦੇਖਣ ਤੋਂ ਹਟਿਆ|” ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਉਸ ਉੱਪਰੋਂ ਦੇਖਣਾ ਬੰਦ ਕੀਤਾ|”
31-07
ਥੋੜੇ ਵਿਸ਼ਵਾਸ ਵਾਲੇ ਵਿਅਕਤੀ
ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ, “ਮੇਰੇ ਵਿੱਚ ਤੇਰਾ ਬਹੁਤ ਥੋੜ੍ਹਾ ਵਿਸ਼ਵਾਸ ਹੈ!” ਜਾਂ “ਤੂੰ ਮੇਰੇ ਉੱਤੇ ਬਹੁਤ ਜ਼ਿਆਦਾ ਭਰੋਸਾ ਨਹੀਂ ਕਰਦਾ!”
ਕਿਉਂ ਤੂੰ ਸ਼ੱਕ ਕੀਤੀ?
ਮਤਲਬ, “ਤੈਨੂੰ ਮੇਰੇ ਉੱਤੇ ਸ਼ੱਕ ਨਹੀਂ ਕਰਨਾ ਚਾਹੀਦਾ ਸੀ!” ਜਾਂ “ਤੂੰ ਮੇਰੇ ਉੱਤੇ ਪੂਰੀ ਤਰ੍ਹਾਂ ਨਾਲ ਭਰੋਸਾ ਕਰਦਾ|” ਇਹ ਅਸਲੀ ਸਵਾਲ ਨਹੀਂ ਹੈ, ਪਰ ਇਸ ਭਾਸ਼ਾ ਵਿੱਚ ਮੁੱਦੇ ਨੂੰ ਤਕੜਾ ਕਰਨ ਦਾ ਤਰੀਕਾ ਹੈ| ਬਹੁਤ ਭਾਸ਼ਾਵਾਂ ਵਿੱਚ , ਕਥਨ ਨੂੰ ਪ੍ਰਗਟ ਕਰਨ ਲਈ ਇਹ ਤਰੀਕਾ ਬਹੁਤ ਵਧੀਆ ਕੰਮ ਕਰਦਾ ਹੈ|
31-08
ਜਦੋਂ ਪਤਰਸ ਅਤੇ ਯਿਸੂ ਬੇੜੀ ਵਿੱਚ ਚੜ੍ਹ ਗਏ ਤਾਂ ਹਵਾ
ਇਸ ਤਰ੍ਹਾਂ ਕਹਿਣਾ ਚੰਗਾ ਹੋਵੇਗਾ, “ਪਤਰਸ ਅਤੇ ਯਿਸੂ ਬੇੜੀ ਵਿੱਚ ਚੜ੍ਹ ਗਏ ਅਤੇ ਤਦ ਹਵਾ|”
ਯਿਸੂ ਦੀ ਬੰਦਗੀ ਕੀਤੀ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਝੁੱਕੇ ਅਤੇ ਯਿਸੂ ਦੀ ਬੰਦਗੀ ਕੀਤੀ|” ਇਸ ਸ਼ਬਦ ਦਾ ਪ੍ਰਗਟੀਕਰਨ ਹੈ ਕਿ ਕਿਸੇ ਦੇ ਅੱਗੇ ਆਦਰ ਅਤੇ ਇੱਜ਼ਤ ਵਜੋਂ ਸਰੀਰਕ ਤੌਰ ਤੇ ਝੁੱਕਣਾ |
ਸੱਚਮੁੱਚ ਤੂੰ ਪਰਮੇਸ਼ੁਰ ਦਾ ਪੁੱਤਰ ਹੈਂ
ਦੂਸਰੇ ਤਰੀਕੇ ਨਾਲ ਇਸ ਨੂੰ ਇਸ ਤਰ੍ਹਾਂ ਕਿਹਾ ਜਾ ਸਕਦਾ ਹੈ, “ਤੂੰ ਸੱਚਮੁੱਚ ਪਰਮੇਸ਼ੁਰ ਦਾ ਪੁੱਤਰ ਹੈ” ਜਾਂ “ਇਹ ਸੱਚਮੁੱਚ ਸਹੀ ਹੈ ਕਿ ਤੂੰ ਪਰਮੇਸ਼ੁਰ ਦਾ ਪੁੱਤਰ ਹੈ|”
ਇੱਕ ਬਾਈਬਲ ਕਹਾਣੀ, ਵਿੱਚੋਂ
ਇਹ ਹਵਾਲੇ ਕੁੱਝ ਬਾਈਬਲਾਂ ਤੋਂ ਥੋੜ੍ਹਾ ਭਿੰਨ ਹੋ ਸਕਦੇ ਹਨ |