49-01
(ਇਸ ਢਾਂਚੇ ਲਈ ਕੋਈ ਟਿੱਪਣੀ ਨਹੀਂ ਹੈ)
49-02
ਭੂਤ ਕੱਢੇ
ਮਤਲਬ, “ਲੋਕਾਂ ਵਿੱਚੋਂ ਭੂਤਾਂ ਨੂੰ ਬਾਹਰ ਕੱਢਿਆ |”
ਮੁਰਦਿਆਂ ਨੂੰ ਜੀਵਿਤ ਕੀਤਾ
ਇਸ ਦਾ ਅਨੁਵਾਦ ਇਸ ਤਾਂ ਕੀਤਾ ਜਾ ਸਕਦਾ ਹੈ, “ਮੁਰਦੇ ਲੋਕਾਂ ਨੂੰ ਦੁਬਾਰਾ ਜੀਵਿਤ ਕਰਨਾ|”
49-03
ਇੱਕ ਮਹਾਨ ਸਿੱਖਿਅਕ
ਮਤਲਬ, “ਇੱਕ ਬਹੁਤ ਹੀ ਮਹੱਤਵਪੂਰਨ ਸਿੱਖਿਅਕ ” ਜਾਂ “ਇੱਕ ਬਹੁਤ ਹੀ ਨਿਪੁੰਨ ਸਿੱਖਿਅਕ |”
ਉਸੇ ਤਰ੍ਹਾਂ
ਮਤਲਬ, “ਜਿਹਨਾਂ” ਜਾਂ “ਉਸੇ ਮਿਣਤੀ ਅਨੁਸਾਰ” ਜਾਂ “ਉਸੇ ਪੱਧਰ ਤੇ |”
49-04
ਤੁਹਾਡਾ ਧੰਨ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਤੁਹਾਡਾ ਪੈਸਾ” ਜਾਂ “ਤੁਹਾਡੀ ਸੰਪਤੀ|”
49-05
ਆਪਣੇ ਪਾਪਾਂ ਤੋਂ ਬਚਣਾ
ਮਤਲਬ, “ਆਪਣੇ ਪਾਪਾਂ ਦੀ ਸਜ਼ਾ ਪਾਉਣ ਤੋਂ ਬਚਨ” ਜਾਂ “ਕਿ ਪਰਮੇਸ਼ੁਰ ਤੁਹਾਨੂੰ ਤੁਹਾਡੇ ਪਾਪਾਂ ਤੋਂ ਬਚਾਵੇਗਾ” ਜਾਂ “ਆਪਣੇ ਪਾਪਾਂ ਤੋਂ ਮੁਕਤੀ ਪਾਉਣਾ|”
49-06
ਦੂਸਰੇ ਨਹੀਂ
ਮਤਲਬ, “ਦੂਸਰੇ ਲੋਕ ਉਸ ਨੂੰ ਗ੍ਰਹਿਣ ਨਹੀਂ ਕਰਨਗੇ ਅਤੇ ਇਸ ਲਈ ਨਹੀਂ ਬਚਾਏ ਜਾਣਗੇ|”
ਪਰਮੇਸ਼ੁਰ ਦੇ ਵਚਨ ਦਾ ਬੀਜ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਬੀਜ, ਜਿਸ ਦੀ ਤੁਲਨਾ ਪਰਮੇਸ਼ੁਰ ਦੇ ਵਚਨ ਨਾਲ ਹੋ ਸਕਦੀ ਹੈ|” ਇਹ ਵਾਕ ਪਰਮੇਸ਼ੁਰ ਦੇ ਵਚਨ ਅਤੇ ਬੀਜ ਵਿੱਚ ਤੁਲਨਾ ਕਰਦਾ ਹੈ |
49-07
(ਇਸ ਢਾਂਚੇ ਲਈ ਕੋਈ ਟਿੱਪਣੀ ਨਹੀਂ ਹੈ)
49-08
ਪਰਮੇਸ਼ੁਰ ਤੋਂ ਦੂਰ ਹੋ ਗਿਆ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਪਰਮੇਸ਼ੁਰ ਦੇ ਨਾਲ ਨਹੀਂ ਰਹਿ ਸਕਦਾ” ਜਾਂ “ਪਰਮੇਸ਼ੁਰ ਦੇ ਨੇੜੇ ਨਹੀਂ ਰਹਿ ਸਕਦਾ” ਜਾਂ “ਪਰਮੇਸ਼ੁਰ ਦੇ ਨਾਲ ਰਿਸ਼ਤਾਂ ਨਹੀਂ ਰੱਖ ਸਕਦਾ|”
49-09
ਆਪਣਾ ਇੱਕ ਲੌਤਾ ਪੁੱਤਰ ਦਿੱਤਾ
ਇਸ ਦਾ ਅਨੁਵਾਦ ਇਸ ਤਰ੍ਹਾਂ ਵੀ ਹੋ ਸਕਦਾ ਹੈ, “ਪਾਪ ਦੇ ਲਈ ਬਲੀ ਦੇ ਰੂਪ ਵਿੱਚ ਆਪਣਾ ਇੱਕ ਲੌਤਾ ਪੁੱਤਰ ਦੇ ਦਿੱਤਾ” ਜਾਂ “ਸਾਡੇ ਪਾਪਾਂ ਲਈ ਬਲੀਦਾਨ ਹੋਂਣ ਲਈ ਆਪਣਾ ਇੱਕ ਲੌਤਾ ਪੁੱਤਰ ਦੇ ਦਿੱਤਾ|”
ਜੋ ਕੋਈ ਵੀ ਵਿਸ਼ਵਾਸ ਕਰੇ
ਇਸ ਦਾ ਅਨੁਵਾਦ ਇਸ ਤਰ੍ਹਾਂ ਵੀ ਹੋ ਸਕਦਾ ਹੈ, “ਜੋ ਕੋਈ ਵੀ ਵਿਸ਼ਵਾਸ ਕਰੇ|”
ਜੋ ਕੋਈ ਵੀ ਯਿਸੂ ਦੇ ਨਾਮ ਵਿੱਚ ਵਿਸ਼ਵਾਸ ਕਰੇ ਉਹ ਆਪਣੇ ਪਾਪਾਂ ਲਈ ਸਜ਼ਾ ਨਹੀਂ ਪਵੇਗਾ ਪਰ ਪਰਮੇਸ਼ੁਰ ਨਾਲ ਹਮੇਸ਼ਾਂ ਲਈ ਜੀਵੇਗਾ
ਇਸ ਦਾ ਅਨੁਵਾਦ ਇਸ ਤਰ੍ਹਾਂ ਵੀ ਹੋ ਸਕਦਾ ਹੈ, “ਜਦੋਂ ਕੋਈ ਵੀ ਯਿਸੂ ਵਿੱਚ ਵਿਸ਼ਵਾਸ ਕਰਦਾ ਹੈ ਤਾਂ ਪਰਮੇਸ਼ੁਰ ਉਸ ਵਿਅਕਤੀ ਦੇ ਪਾਪਾਂ ਲਈ ਉਸ ਨੂੰ ਸਜ਼ਾ ਨਹੀਂ ਦੇਵੇਗਾ, ਪਰ ਉਸ ਨੂੰ ਮਨਜ਼ੂਰੀ ਦੇਵੇਗਾ ਕਿ ਉਹ ਪਰਮੇਸ਼ੁਰ ਨਾਲ ਹਮੇਸ਼ਾਂ ਲਈ ਰਹੇ|”
49-10
ਤੁਹਾਡੇ ਪਾਪਾਂ ਦੇ ਕਾਰਨ
ਇਸ ਦਾ ਅਨੁਵਾਦ ਇਸ ਤਰ੍ਹਾਂ ਵੀ ਹੋ ਸਕਦਾ ਹੈ, “ਕਿਉਂਕਿ ਤੁਸੀਂ ਪਾਪ ਕੀਤੇ|” ਇਸ ਨੂੰ ਸਾਫ਼ ਕਰਨ ਲਈ ਕਿ ਇਹ ਸਾਰੇ ਲੋਕਾਂ ਬਾਰੇ ਗੱਲ ਕਰ ਰਿਹਾ ਹੈ ਕਿਉਂਕਿ ਕੁੱਝ ਭਾਸ਼ਾਵਾਂ ਵਿੱਚ ਅਨੁਵਾਦ ਕਰਨ ਲਈ ਇਹ ਹੋਰ ਵੀ ਸਾਫ਼ ਹੋਵੇਗਾ ਇਸ ਤਰ੍ਹਾਂ “ਕਿਉਂਕਿ ਸਭ ਲੋਕਾਂ ਨੇ ਪਾਪ ਕੀਤੇ ਅਤੇ ਉਹ ਦੋਸ਼ੀ ਹੈ| ਉਹ ਮੌਤ ਦੇ ਹੱਕਦਾਰ ਹਨ |”
ਪਰਮੇਸ਼ੁਰ ਗੁੱਸੇ ਹੋਵੇਗਾ
ਇਸ ਦਾ ਅਨੁਵਾਦ ਇਸ ਤਰ੍ਹਾਂ ਵੀ ਹੋ ਸਕਦਾ ਹੈ, “ਪਰਮੇਸ਼ੁਰ ਲਈ ਗੁੱਸੇ ਹੋਣਾ ਬਾਜਵ ਸੀ|”
ਆਪਣੇ ਗੁੱਸੇ ਨੂੰ ਉਂਡੇਲ ਦਿੱਤਾ
ਮਤਲਬ, “ਆਪਣੇ ਗੁੱਸੇ ਨੂੰ ਉੱਪਰ ਭੇਜਿਆ” ਜਾਂ “ਆਪਣੇ ਸਾਰੇ ਗੁੱਸੇ ਨੂੰ ਉਸ ਉੱਤੇ ਲੱਦ ਦਿੱਤਾ” ਜਾਂ “ਸਿਰਫ ਉਸ ਨਾਲ ਗੁੱਸੇ ਸੀ|”
ਤੁਹਾਡੀ ਸਜ਼ਾ ਨੂੰ ਲੈ ਲਿਆ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਤੁਹਾਡੀ ਜਗ੍ਹਾ ਸਜ਼ਾ ਦਿੱਤੀ’ ਜਾਂ “ਤੁਹਾਡੇ ਪਾਪ ਲਈ ਸਜ਼ਾ ਦਿੱਤੀ|” ਇਸ ਨੂੰ ਸਾਫ਼ ਕਨਰ ਲਈ ਕਿ ਇਹ ਸਾਰੀਆਂ ਲਈ ਲਾਗੂ ਹੁੰਦਾ ਹੈ, ਇਸ ਦਾ ਅਨੁਵਾਦ ਇਸ ਤਰ੍ਹਾਂ ਵੀ ਹੋ ਸਕਦਾ ਹੈ, “ਹਰ ਇੱਕ ਦੇ ਪਾਪ ਲਈ ਸਜ਼ਾ ਦਿੱਤੀ|”
49-11
ਉਠਾ ਲੈਣਾ
ਮਤਲਬ, “ਦੀ ਸਜ਼ਾ ਨੂੰ ਹਟਾ ਦੇਣਾ” ਜਾਂ “ਲਈ ਸਜ਼ਾ ਨੂੰ ਹਟਾ ਦੇਣਾ”| ਯਿਸੂ ਦੇ ਬਲੀਦਾਨ ਨੇ ਇਸ ਤਰ੍ਹਾਂ ਕੀਤਾ ਪਰਮੇਸ਼ੁਰ ਸਾਡੇ ਪਾਪਾਂ ਨੂੰ ਇੰਜ ਦੇਖਦਾ ਹੈ ਜਿਵੇਂ ਉਹ ਹੁੰਦੇ ਹੀ ਨਹੀਂ ਹਨ |
49-12
ਚੰਗੇ ਕੰਮ ਤੁਹਾਨੂੰ ਬਚਾ ਨਹੀਂ ਸਕਦੇ
ਮਤਲਬ, “ਚੰਗੇ ਕੰਮ ਕਰਨਾ ਤੁਹਾਨੂੰ ਤੁਹਾਡੇ ਪਾਪਾਂ ਤੋਂ ਤੁਹਾਨੂੰ ਬਚਾ ਨਹੀਂ ਸਕਦੇ” ਜਾਂ “ਆਪਣੇ ਪਾਪਾਂ ਦੀ ਸਜ਼ਾ ਤੋਂ ਬਚਾਏ ਜਾਣ ਲਈ ਤੁਸੀਂ ਕੋਈ ਬਹੁਤ ਵਧੀਆ ਕੰਮ ਨਹੀਂ ਕਰ ਸਕਦੇ|”
ਤੁਹਾਡੇ ਪਾਪਾਂ ਨੂੰ ਧੋਂਦਾ
ਮਤਲਬ, “ਪੁਰੀ ਤਰ੍ਹਾਂ ਨਾਲ ਤੁਹਾਡੇ ਪਾਪਾਂ ਨੂੰ ਹਟਾਉਣਾ” ਜਾਂ “ਤੁਹਾਡੇ ਪਾਪਾਂ ਨੂੰ ਦੂਰ ਕਰਕੇ ਅਤੇ ਤੁਹਾਨੂੰ ਸਾਫ਼ ਕਰਨਾ|” ਇਹ ਗੱਲ ਕਰ ਰਿਹਾ ਹੈ ਕਿ ਪਰਮੇਸ਼ੁਰ ਆਤਮਾਂ ਵਿੱਚ ਲੋਕਾਂ ਦੇ ਪਾਪਾਂ ਨੂੰ ਪੂਰੀ ਤਰ੍ਹਾਂ ਹਟਾ ਕੇ ਸ਼ੁੱਧ ਕਰ ਰਿਹਾ ਹੈ | ਇਹ ਸਰੀਰਕ ਧੁਲਾਈ ਦੀ ਗੱਲ ਨਹੀਂ ਹੈ |
ਤੁਹਾਡੀ ਜਗ੍ਹਾ ਤੇ
ਮਤਲਬ, “ਤੁਹਾਡੀ ਜਗ੍ਹਾ ਤੇ|”
ਦੁਬਾਰਾ ਉਸ ਨੂੰ ਜੀਵਿਤ ਕਰ ਦਿੱਤਾ
ਇਸ ਦਾ ਅਨੁਵਾਦ ਇਸ ਤਰ੍ਹਾਂ ਵੀ ਹੋ ਸਕਦਾ ਹੈ, “ਦੁਬਾਰਾ ਉਸ ਨੂੰ ਜੀਵਿਤ ਕਰ ਦਿੱਤਾ|”
49-13
ਉਹ ਤੁਹਾਡੇ ਨਾਲ ਗੂੜਾ ਰਿਸ਼ਤਾ ਰੱਖ ਸਕੇ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਇਸ ਲਈ ਕਿ ਤੁਸੀਂ ਉਸ ਦੀ ਸੰਤਾਨ ਬਣ ਸਕੋ ” ਜਾਂ “ਇਸ ਲਈ ਕਿ ਤੁਸੀਂ ਉਸ ਦੇ ਮਿੱਤਰ ਬਣ ਸਕੋ ” ਜਾਂ “ਕਿ ਤੁਸੀਂ ਉਸ ਦੇ ਬਣ ਸਕੋ |”
49-14
ਉਸ ਉੱਤੇ ਵਿਸ਼ਵਾਸ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਉਸ ਵਿੱਚ ਵਿਸ਼ਵਾਸ ਕਰਨਾ” ਜਾਂ “ਤੁਹਾਡੇ ਬਚਾਏ ਜਾਣ ਲਈ ਉਸ ਉੱਤੇ ਭਰੋਸਾ ਕਰਨਾ” ਜਾਂ “ਆਪਣੀ ਸਾਰੀ ਜ਼ਿੰਦਗੀ ਉਸ ਦੇ ਲੇਖੇ ਲਾ ਦਿਓ|”
ਬਪਤਿਸਮਾ ਲਓ
ਇਸ ਦਾ ਅਨੁਵਾਦ ਇਸ ਤਰ੍ਹਾਂ ਵੀ ਹੋ ਸਕਦਾ ਹੈ, “ਕੋਈ ਤੁਹਾਨੂੰ ਬਪਤਿਸਮਾ ਦੇਵੇ” ਜਾਂ “ਹੋਣ ਦਿਓ ਉਹ ਤੁਹਾਨੂੰ ਬਪਤਿਸਮਾ ਦੇਣ|”
ਕਿ ਤੁਸੀਂ ਵਿਸ਼ਵਾਸ ਕਰੋ
ਇਸ ਦਾ ਅਨੁਵਾਦ ਇਸ ਤਰ੍ਹਾਂ ਵੀ ਹੋ ਸਕਦਾ ਹੈ, “ਮੰਨ ਲੋਜ਼” ਜਾਂ “ਸਹਿਮਤ ਹੋਵੋ ਕਿ|”
ਹਟਾ ਦੇਣਾ
ਇਸ ਉੱਤੇ ਟਿੱਪਣੀ ਦੇਖੋ 49-11.
49-15
ਸ਼ੈਤਾਨ ਦਾ ਹਨ੍ਹੇਰੇ ਦਾ ਰਾਜ
“ਹੇਨਰ” ਇੱਥੇ ਹਰ ਇੱਕ ਬੁਰੀ ਗੱਲ ਅਤੇ ਪਾਪ ਲਈ ਵਰਤਿਆ ਗਿਆ ਹੈ| ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਲੋਕਾਂ ਉੱਤੇ ਸ਼ੈਤਾਨ ਦਾ ਬੁਰਾ ਰਾਜ, ਜੋ ਹਨ੍ਹੇਰੇ ਦੀ ਤਰ੍ਹਾਂ ਹੈ|”
ਪਰਮੇਸ਼ੁਰ ਦਾ ਰੋਸ਼ਨੀ ਦਾ ਰਾਜ
“ਰੋਸ਼ਨੀ” ਇੱਥੇ ਪਰਮੇਸ਼ੁਰ ਦੀ ਪਵਿੱਤਰਤਾ ਅਤੇ ਭਲਿਆਈ ਲਈ ਇਸਤੇਮਾਲ ਕੀਤਾ ਗਿਆ ਹੈ| ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਲੋਕਾਂ ਉੱਤੇ ਪਰਮੇਸ਼ੁਰ ਦੀ ਧਾਰਮਿਕਤਾ ਰਾਜ ਕਰਦੀ ਹੈ ਜੋ ਰੋਸ਼ਨੀ ਦੀ ਤਰ੍ਹਾਂ ਹੈ|” ਬਾਈਬਲ ਹਮੇਸ਼ਾਂ ਬੁਰਾਈ ਦੀ ਤੁਲਨਾ ਹਨ੍ਹੇਰੇ ਨਾਲ ਅਤੇ ਭਲਿਆਈ ਤੁਲਨਾ ਦੀ ਰੋਸ਼ਨੀ ਨਾਲ ਕਰਦੀ ਹੈ |
49-16
ਤੁਹਾਨੂੰ ਹੋਣਾ ਸਮਝਦਾ ਹੈ
ਮਤਲਬ, “ਤੁਹਾਡੇ ਬਾਰੇ ਸੋਚਦਾ ਹੈ” ਜਾਂ “ਤੁਹਾਡਾ ਆਦਰ ਕਰਦਾ ਜਿਸ ਤਰ੍ਹਾਂ ਦੇ ਵੀ ਤੁਸੀਂ ਹੋ” ਜਾਂ “ਤੁਹਾਨੂੰ ਬੁਲਾਉਂਦਾ ਹੈ|”
49-17
ਪਾਪ ਲਈ ਪਰਤਾਵਾ
ਮਤਲਬ, “ਬੇਸ਼ੱਕ ਤੁਸੀਂ ਜਾਣਦੇ ਹੋ ਕਿ ਪਾਪ ਕਰਨਾ ਗਲਤ ਹੈ ਪਰ ਫਿਰ ਵੀ ਪਾਪ ਕਰਨ ਲਈ ਪਰਤਾਵੇ ਵਿੱਚ ਪੈਂਦੇ ਹੋ|”
ਵਫ਼ਾਦਾਰ ਹੈ
ਇਸ ਸੰਦਰਭ ਵਿੱਚ ਇਸ ਦਾ ਮਤਲਬ ਕਿ ਪਰਮੇਸ਼ੁਰ , “ਆਪਣੇ ਵਾਇਦੇ ਪੂਰੇ ਕਰਦਾ ਹੈ|”
ਆਪਣੇ ਪਾਪਾਂ ਦਾ ਅੰਗੀਕਾਰ ਕਰਨਾ
ਇਸ ਦਾ ਅਨੁਵਾਦ ਇਸ ਤਰ੍ਹਾਂ ਵੀ ਹੋ ਸਕਦਾ ਹੈ, “ਜੋ ਕੁੱਝ ਤੁਸੀਂ ਗਲਤ ਕੀਤਾ ਹੈ ਉਸ ਨੂੰ ਪਰਮੇਸ਼ੁਰ ਅੱਗੇ ਮੰਨਣਾ |”
ਪਾਪ ਦੇ ਵਿਰੁੱਧ ਦੇਵੇਗਾ ਲੜਨ ਲਈ ਉਹ ਤੁਹਾਨੂੰ ਸ਼ਕਤੀ
ਮਤਲਬ, “ਉਹ ਤੁਹਾਨੂੰ ਆਤਮਿਕ ਸ਼ਕਤੀ ਦੇਵੇਗਾ ਕਿ ਪਾਪ ਦਾ ਇਨਕਾਰ ਕਰੋ |”
49-18
ਉਸ ਨਾਲ ਗਹਿਰਾ ਰਿਸ਼ਤਾ ਕਰਨ ਲਈ
ਇਸ ਦਾ ਅਨੁਵਾਦ ਇਸ ਤਰ੍ਹਾਂ ਵੀ ਹੋ ਸਕਦਾ ਹੈ, “ਉਸ ਨੂੰ ਹੋਰ ਪਿਆਰ ਕਰਨਾ” ਜਾਂ “ਉਸ ਨੂੰ ਹੋਰ ਵੀ ਜਾਨਣਾ” ਜਾਂ “ਉਸ ਨਾਲ ਹੋਰ ਵੀ ਵਫ਼ਾਦਾਰ ਹੋਣਾ|”
ਇੱਕ ਬਾਈਬਲ ਕਹਾਣੀ, ਵਿੱਚੋਂ
ਇਹ ਹਵਾਲੇ ਕੁੱਝ ਬਾਈਬਲਾਂ ਤੋਂ ਥੋੜ੍ਹਾ ਵੱਖਰੇ ਹੋ ਸਕਦੇ ਹਨ | ਟਿੱਪਣੀ: 49