20-01
ਨੇਮ ਤੋੜ ਦਿੱਤਾ
ਮਤਲਬ, “ਉਹਨਾਂ ਹੁਕਮਾਂ ਦੀ ਉਲੰਘਣਾ ਕੀਤੀ ਜੋ ਪਰਮੇਸ਼ੁਰ ਨੇ ਉਹਨਾਂ ਨੂੰ ਸੀਨਈ ਪਰਬਤ ਉੱਤੇ ਉਹਨਾਂ ਨਾਲ ਕੀਤੇ ਨੇਮ ਵਿੱਚ ਦਿੱਤੇ ਸਨ|”
ਤੋਬਾ ਕਰਨ ਅਤੇ ਦੁਬਾਰਾ ਉਸ ਦੀ ਬੰਦਗੀ ਕਰਨ ਲਈ ਉਹਨਾਂ ਨੂੰ ਚੇਤਾਵਨੀ ਦੇਣ ਲਈ
ਦੂਸਰੇ ਤਰੀਕੇ ਨਾਲ ਅਨੁਵਾਦ ਕਰਨ ਤੇ ਇਸ ਤਰ੍ਹਾਂ ਹੋ ਸਕਦਾ ਹੈ, “ਉਹਨਾਂ ਨੂੰ ਆਖ ਕਿ ਉਹ ਪਾਪ ਕਰਨਾ ਬੰਦ ਕਰਨ ਅਤੇ ਦੂਸਰੇ ਦੇਵਤਿਆਂ ਦੀ ਬਜਾਇ ਯਹੋਵਾਹ ਦੀ ਬੰਦਗੀ ਕਰਨ ਜਾਂ ਉਹਨਾਂ ਨਾਲ ਭਿਆਨਕ ਗੱਲਾਂ ਹੋਣਗੀਆਂ |”
20-02
ਦੋਨੋਂ ਸਾਮਰਾਜ
ਇਹ ਦੋਨੋਂ ਇਸਰਾਏਲ ਅਤੇ ਯਹੂਦਾਹ ਦੇ ਸਾਮਰਾਜ ਲਈ ਵਰਤਿਆ ਗਿਆ ਹੈ |
ਸਾਮਰਾਜ
ਸਾਮਰਾਜ ਉਸ ਦੇਸ ਲਈ ਵਰਤਿਆ ਜਾਂਦਾ ਹੈ ਜਦੋ ਇੱਕ ਦੇਸ ਇਸ ਹੱਦ ਤਕ ਪਹੁੰਚ ਜਾਵੇ ਜਦੋਂ ਉਹ ਬਹੁਤੇ ਦੇਸਾਂ ਉੱਤੇ ਆਪਣਾ ਅਧਿਕਾਰ ਫੈਲਾ ਸਕੇ |
ਖੋਹ ਲਿਆ
ਮਤਲਬ, “ਚੁਰਾ ਲਿਆ|” ਉਹਨਾਂ ਨੇ ਇਹ ਕੀਮਤੀ ਚੀਜ਼ਾਂ ਚੁਰਾ ਲਈਆਂ ਅਤੇ ਉਹਨਾਂ ਨੂੰ ਆਪਣੇ ਨਾਲ ਅਸੀਰੀਆ ਵਿੱਚ ਲੈ ਗਏ |
20-03
ਕਾਰੀਗਰੀ
ਇਹ ਉਹਨਾਂ ਵਿਵਹਾਰਿਕ ਕਾਰੀਗਰੀਆਂ ਦੇ ਬਾਰੇ ਵਿੱਚ ਹੈ ਜਿਵੇਂ ਕਿ ਲਕੜੀ ਦਾ ਕੰਮ, ਲੋਹੇ ਦਾ ਕੰਮ, ਅਤੇ ਇਮਾਰਤਾਂ ਬਣਾਉਣ ਦਾ ਕੰਮ |
ਬਾਕੀ ਰਹੇ
ਮਤਲਬ, “ਰਹੇ” ਜਾਂ “ਜਿਹੜੇ ਪਿੱਛੇ ਛੱਡੇ ਗਏ” ਜਾਂ “ਜਿਹਨਾਂ ਨੂੰ ਪਿੱਛੇ ਰਹਿਣ ਦੀ ਮਨਜ਼ੂਰੀ ਦਿੱਤੀ ਗਈ ਸੀ|”
20-04
ਵਿਦੇਸ਼ੀ
ਉਹਨਾਂ ਲੋਕਾਂ ਲਈ ਵਰਤਿਆ ਗਿਆ ਜੋ ਇਸਰਾਏਲੀ ਨਹੀਂ ਸਨ |
20-05
ਵਿਸ਼ਵਾਸ ਨਾ ਕਰਨ ਅਤੇ ਉਸ ਦੇ ਹੁਕਮਾਂ ਨੂੰ ਨਾ ਮੰਨਣ ਲਈ
ਦੂਸਰੇ ਤਰੀਕੇ ਨਾਲ ਅਨੁਵਾਦ ਕਰਨਾ ਇਸ ਤਰ੍ਹਾਂ ਹੋ ਸਕਦਾ ਹੈ, “ਕਿਉਂਕਿ ਉਹਨਾਂ ਨੇ ਉਸ ਉੱਤੇ ਵਿਸ਼ਵਾਸ ਨਹੀਂ ਕੀਤਾ ਜਾਂ ਉਸਦੇ ਹੁਕਮ ਨਹੀਂ ਮੰਨੇ|”
ਉਹਨਾਂ ਨੂੰ ਚੇਤਾਵਨੀ ਦੇਣ ਲਈ
ਮਤਲਬ, “ਉਹਨਾਂ ਨੂੰ ਆਖ ਕਿ ਉਹ ਪਾਪ ਕਰਨਾ ਬੰਦ ਕਰਨ ਜਾਂ ਉਹਨਾਂ ਨਾਲ ਭਿਆਨਕ ਗੱਲਾਂ ਹੋਣਗੀਆਂ |”
ਉਹਨਾਂ ਨੇ ਸੁਣਨ ਤੋਂ ਇਨਕਾਰ ਕੀਤਾ
ਮਤਲਬ, “ ਉਹਨਾਂ ਨੇ ਹੁਕਮ ਮੰਨਣ ਤੋਂ ਇਨਕਾਰ ਕੀਤਾ” ਜਾਂ “ਉਹਨਾਂ ਨੇ ਆਪਣੇ ਭੈੜੇ ਕੰਮਾਂ ਨੂੰ ਬੰਦ ਕਰਨ ਤੋਂ ਮਨ੍ਹਾ ਕੀਤਾ”|
20-06
ਸਾਮਰਾਜ
ਦੇਖੋ ਤੁਸੀਂ 20-02 ਵਿੱਚ ਕਿਸ ਤਰ੍ਹਾਂ ਅਨੁਵਾਦ ਕੀਤਾ ਹੈ |
ਸਹਿਮਤ ਹੋਇਆ
ਯਹੂਦਾਹ ਦਾ ਰਾਜਾ ਮਜ਼ਬੂਰ ਸੀ ਕਿ ਉਹ ਜਾਂ ਤਾਂ ਬਾਬਲ ਦੇ ਰਾਜਾ ਦੀ ਸੇਵਾ ਕਰੇ ਜਾਂ ਤਬਾਹ ਕੀਤਾ ਜਾਵੇ |
ਨਬੂਕਦਨੱਸਰ ਦਾ ਸੇਵਕ ਹੋਣ ਲਈ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਯਹੂਦਾਹ ਉੱਤੇ ਨਬੂਕਦਨੱਸਰ ਦੇ ਹੁਕਮ ਅਨੁਸਾਰ ਹਕੂਮਤ ਕਰੇ|”
20-07
ਵਾਪਸ ਆਏ
ਇਸ ਦਾ ਇਸ ਤਰ੍ਹਾਂ ਵੀ ਅਨੁਵਾਦ ਹੋ ਸਕਦਾ ਹੈ, “ਮੁੜ ਕੇ ਆਏ” ਜਾਂ “ਦੁਬਾਰਾ ਫੇਰ ਯਹੂਦਾਹ ਵੱਲ ਆਏ|”
ਸ਼ਹਿਰ ਤੇ ਕਬਜਾ ਕਰ ਲਿਆ
ਮਤਲਬ “ਸ਼ਹਿਰ ਅਤੇ ਉੱਥੇ ਰਹਿਣ ਵਾਲੇ ਲੋਕਾਂ ਉੱਤੇ ਅਧਿਕਾਰ ਕਰ ਲਿਆ|”
ਲੈ ਗਏ
ਉਹ ਆਪਣੇ ਨਾਲ ਬਾਬਲ ਵਿੱਚ ਧੰਨ ਲੈ ਗਏ |
20-08
ਸਜ਼ਾ ਦੇਣ ਲਈ
ਆਪਣੇ ਸਿਪਾਹੀਆਂ ਨੂੰ ਇਹ ਕੰਮ ਕਰਨ ਲਈ ਕਹਿੰਦੇ ਹੋਏ ਨਬੂਕਦਨੱਸਰ ਨੇ ਯਹੂਦਾਹ ਦੇ ਰਾਜੇ ਨੂੰ ਸਜ਼ਾ ਦਿੱਤੀ |
ਉਸ ਦੇ ਸਾਹਮਣੇ
ਇਸ ਦਾ ਅਨੁਵਾਦ ਇਸ ਤਰ੍ਹਾਂ ਵੀ ਹੋ ਸਕਦਾ ਹੈ, “ਜਿੱਥੇ ਉਹ ਦੇਖ ਸਕੇ” ਜਾਂ “ਕਿ ਉਹ ਇਸ ਨੂੰ ਦੇਖ ਸਕੇ” ਜਾਂ “ਉਸ ਦੀਆਂ ਅੱਖਾਂ ਦੇ ਸਾਹਮਣੇ|”
ਉਸ ਨੂੰ ਅੰਨ੍ਹਾ ਕਰ ਦਿੱਤਾ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਉਸ ਦੀਆਂ ਅੱਖਾਂ ਖ਼ਤਮ ਕਰ ਦਿੱਤੀਆਂ|”
20-09
ਪਿੱਛੇ ਛੱਡਣਾ
ਮਤਲਬ, “ਸਿਰਫ਼ ਯਹੂਦਾਹ ਵਿੱਚ ਬਹੁਤ ਗਰੀਬ ਲੋਕਾਂ ਨੂੰ ਛੱਡਿਆ” ਜਾਂ “ਸਿਰਫ਼ ਬਹੁਤ ਗਰੀਬ ਲੋਕਾਂ ਨੂੰ ਹੀ ਯਹੂਦਾਹ ਵਿੱਚ ਰਹਿਣ ਦਿੱਤਾ|”
ਸਮੇਂ ਦੇ ਕਾਲ ਨੂੰ
ਇਸ ਦਾ ਅਨੁਵਾਦ ਕਰਨ ਲਈ, ਉਹ ਵਾਕ ਚੁਣੋ ਜੋ ਇੱਕ ਲੰਬੇ ਸਮੇਂ ਨੂੰ ਦਰਸਾਉਂਦਾ ਹੈ, ਕਿਉਂਕਿ ਗੁਲਾਮੀ ਦਾ ਇਹ ਸਮਾਂ ਸੱਤਰ ਸਾਲ ਦਾ ਸੀ |
ਗੁਲਾਮੀ
ਸ਼ਬਦ “ਗੁਲਾਮੀ” ਕਿਸੇ ਨੂੰ ਜ਼ਬਰਦਸਤੀ ਉਸਦੇ ਦੇਸ ਤੋਂ ਬਾਹਰ ਕੱਢਣਾ | “ਗੁਲਾਮੀ” ਦਾ ਇਹ ਸਮਾਂ ਸੱਤਰ ਸਾਲ ਦਾ ਸੀ ਜਦੋਂ ਇਸਰਾਏਲੀ ਬਾਬਲ ਵਿੱਚ ਰਹਿਣ ਲਈ ਮਜ਼ਬੂਰ ਕੀਤੇ ਗਏ |
20-10
ਗੁਲਾਮੀ - ਦੇਖੋ ਤੁਸੀਂ ਇਸ ਦਾ ਕਿਸ ਤਰ੍ਹਾਂ ਅਨੁਵਾਦ ਕੀਤਾ ਹੈ |
ਨਾ ਭੁੱਲਿਆ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਬੇਧਿਆਨਾ ਨਾ ਹੋਇਆ” ਜਾਂ “ਲਾਪਰਵਾਹੀ ਨਾ ਕੀਤੀ|” ਜਾਂ ਸਾਰਾ ਵਾਕ ਦਾ ਅਨੁਵਾਦ ਕੀਤਾ ਜਾ ਸਕਦਾ ਹੈ, “ਆਪਣੇ ਵਾਅਦਿਆਂ ਅਤੇ ਲੋਕਾਂ ਪ੍ਰਤੀ ਉਹ ਲਗਾਤਾਰ ਆਪਣੇ ਨੇਮ ਦਾ ਆਦਰ ਕਰਦਾ ਰਿਹਾ|”
ਦੇਖਦਾ ਰਿਹਾ
ਮਤਲਬ “ਦੇਖਭਾਲ ਕਰਦਾ ਰਿਹਾ”|
ਆਪਣੇ ਨਬੀਆਂ ਦੁਆਰਾ ਉਹਨਾਂ ਨਾਲ ਗੱਲਾਂ ਕਰਦਾ ਰਿਹਾ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਉਹ ਆਪਣੇ ਨਬੀਆਂ ਨੂੰ ਸੰਦੇਸ਼ ਦਿੰਦਾ ਕਿ ਉਹ ਚਾਹੁੰਦਾ ਹੈ ਕਿ ਉਹ ਉਸਦੇ ਲੋਕਾਂ ਨੂੰ ਸੰਦੇਸ਼ ਦੇਣ |
20-11
ਸੱਤਰ ਸਾਲ ਬਾਅਦ
ਇਹ ਉਹਨਾਂ ਸੱਤਰ ਸਾਲਾਂ ਬਾਰੇ ਗੱਲ ਕਰਦਾ ਹੈ ਜੋ ਬਾਬਲ ਦੀ ਫੌਜ਼ ਦੁਆਰਾ ਯਰੂਸ਼ਲਮ ਦੇ ਲੋਕਾਂ ਨੂੰ ਗੁਲਾਮੀ ਵਿੱਚ ਲਿਆਉਣ ਤੋਂ ਬਾਅਦ ਬੀਤੇ |
ਕੋਰਸ
ਕੋਰਸ ਨੂੰ “ਮਹਾਨ ਵੀ ਕਿਹਾ ਜਾਂਦਾ ਸੀ |” ਪਰਸੀਆ ਦੀ ਭਾਸ਼ਾ ਵਿੱਚ “ਕੋਰਸ” ਨਾਮ ਦਾ ਮਤਲਬ “ਸੂਰਜ ਵਰਗਾ|” ਫਿਰ ਵੀ , ਜਦੋਂ ਕੋਰਸ ਇੱਕ ਮਹੱਤਵਪੂਰਨ ਇਤਿਹਾਸਿਕ ਵਿਅਕਤੀ ਸੀ, ਇਸ ਲਈ ਚੰਗੀ ਗੱਲ ਹੈ ਕਿ ਉਸਦੇ ਨਾਮ ਦਾ ਅਨੁਵਾਦ ਕੀਤਾ ਜਾਏ ਨਾ ਕਿ ਉਸਦੇ ਨਾਮ ਦੇ ਮਤਲਬ ਦਾ |
ਪਰਸੀਆ ਦੇ ਲੋਕ
ਪਰਸੀਆ ਦਾ ਸਾਮਰਾਜ ਵੱਧ ਕੇ ਮੱਧ ਏਸ਼ੀਆ ਤੋਂ ਲੈ ਕੇ ਮਿਸਰ ਤਕ ਫ਼ੈਲਿਆ ਹੋਇਆ ਸੀ | ਇਸ ਦਾ ਘਰ ਵਰਤਮਾਨ ਦਿਨਾਂ ਵਿੱਚ ਇਰਾਨ ਦੇ ਖੇਤਰ ਵਿੱਚ ਸੀ |
ਹੁਣ ਇਸਰਾਏਲੀ ਯਹੂਦੀ ਅਖਵਾਏ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਹੁਣ, ਲੋਕ ਇਸਰਾਏਲੀਆਂ ਨੂੰ ‘ਯਹੂਦੀਆਂ’ ਦੇ ਨਾਮ ਨਾਲ ਪੁਕਾਰਦੇ ਸਨ|”
ਯਹੂਦਾ ਦਾ ਦੇਸ
ਮਤਲਬ, ਉਹ ਖੇਤਰ ਜਿੱਥੇ ਗੁਲਾਮੀ ਤੋਂ ਪਹਿਲਾਂ ਯਹੂਦਾਹ ਦਾ ਸਾਮਰਾਜ ਸੀ | ਯਹੂਦਾਹ ਦੀ ਰਾਜਧਾਨੀ ਸ਼ਹਿਰ ਯਰੂਸ਼ਲਮ ਸੀ |
20-12
ਪਰਸੀਆ ਦਾ ਸਾਮਰਾਜ
20-11 ਵਿੱਚ ਦੇਖੋ ਤੁਸੀਂ ਕਿਵੇਂ ਅਨੁਵਾਦ ਕੀਤਾ ਹੈ |
ਕੋਰਸ
20-11 ਵਿੱਚ ਦੇਖੋ ਤੁਸੀਂ ਕਿਵੇਂ ਅਨੁਵਾਦ ਕੀਤਾ ਹੈ |
ਯਹੂਦਾਹ
20-11 ਵਿੱਚ ਦੇਖੋ ਤੁਸੀਂ ਕਿਵੇਂ ਅਨੁਵਾਦ ਕੀਤਾ ਹੈ |
ਯਹੂਦਾਹ ਲਈ ਵਾਪਸ ਆਉਣ ਲਈ
ਹੁਣ ਜ਼ਿਆਦਾਤਰ ਇਹ ਯਹੂਦੀ ਉਹਨਾਂ ਲੋਕਾਂ ਦੇ ਪੁੱਤ ਪੋਤਰੇ ਸਨ ਜਿਹਨਾਂ ਨੇ ਯਹੂਦਾਹ ਛੱਡਿਆ ਸੀ ਅਤੇ ਉਹ ਪਹਿਲਾਂ ਕਦੀ ਵੀ ਯਹੂਦਾਹ ਵਿੱਚ ਨਹੀਂ ਰਹੇ | ਕੁੱਭ ਭਾਸ਼ਾਵਾਂ ਵਿੱਚ ਇਸ ਤਰ੍ਹਾਂ ਆਖਣਾ ਚੰਗਾ ਹੋਵੇਗਾ, “ਯਹੂਦਾਹ ਨੂੰ ਜਾਣ ਲਈ|”
ਗੁਲਾਮੀ
20-19 ਵਿੱਚ ਦੇਖੋ ਤੁਸੀਂ ਕਿਵੇਂ ਅਨੁਵਾਦ ਕੀਤਾ ਹੈ |
ਵਾਪਸ ਆਏ
ਮਤਲਬ “ਵਾਪਸ ਗਏ|” ਕੁੱਝ ਭਾਸ਼ਾਵਾਂ ਇਸ ਤਰ੍ਹਾਂ ਆਖਣ ਨੂੰ ਅਹਿਮੀਅਤ ਦੇਣਗੀਆ, “ਚਲੇ ਗਏ” ਜਦ ਕਿ ਜ਼ਿਆਦਾ ਤਰ ਲੋਕ ਕਦੀ ਵੀ ਯਰੂਸ਼ਲਮ ਨੂੰ ਨਹੀਂ ਗਏ ਸਨ |
20-13
ਲੋਕ
ਮਤਲਬ, ਇਸਰਾਏਲੀ, ਯਾਕੂਬ ਦੀ ਸੰਤਾਨ ਜੋ ਹੁਣ ਯਹੂਦੀ ਅਖਵਾਉਂਦੇ ਸਨ |
ਦੀਵਾਰ
ਇਹ ਦੀਵਾਰ ਬਹੁਤ ਮੋਟੀ ਸੀ (2.5 ਮੀਟਰ) ਅਤੇ ਸ਼ਹਿਰ ਨੂੰ ਹਮਲਾਵਰਾਂ ਤੋਂ ਬਚਾਉਣ ਲਈ ਬਣਾਈ ਹੋਈ ਸੀ |
ਦੂਸਰੇ ਲੋਕਾਂ ਦੇ ਸਾਸ਼ਨ ਅਧੀਨ
ਮਤਲਬ, ਹੋਰ ਦੇਸ ਉਹਨਾਂ ਉੱਤੇ ਰਾਜ ਕਰਦਾ ਸੀ | ਇਸ ਸਮੇਂ ਵੀ ਪਰਸੀਆ ਦੇ ਲੋਕ ਉਹਨਾਂ ਉੱਤੇ ਰਾਜ ਕਰਦੇ ਸਨ, ਅਤੇ ਬਾਅਦ ਵਿੱਚ ਹੋਰ ਦੇਸ |
ਇੱਕ ਵਾਰ ਫੇਰ
ਕੁੱਝ ਭਾਸ਼ਾਵਾਂ ਵਿੱਚ ਸ਼ਾਇਦ ਇਸ ਨੂੰ ਇਸ ਤਰ੍ਹਾਂ ਅਨੁਵਾਦ ਕਰਨ ਦੀ ਲੋੜ ਹੈ, “ਹੁਣ” ਜਾਂ “ਜਿਵੇਂ ਉਹਨਾਂ ਦੇ ਪੁਰਖਿਆਂ ਨੇ ਕੀਤਾ ਸੀ|” ਜਾਂ “ਬਿਲਕੁਲ ਉਵੇਂ ਜਿਵੇਂ ਗੁਲਾਮੀ ਤੋਂ ਪਹਿਲਾਂ ਸੀ|”
ਮੰਦਰ ਵਿੱਚ ਬੰਦਗੀ ਕੀਤੀ
ਉਹਨਾਂ ਨੇ ਯਹੋਵਾਹ ਦੀ ਬੰਦਗੀ ਕੀਤੀ, ਜੋ ਇੱਕੋ ਸੱਚਾ ਪਰਮੇਸ਼ੁਰ ਹੈ ਉਸ ਮੰਦਰ ਵਿੱਚ ਜੋ ਦੁਬਾਰਾ ਬਣਾਇਆ ਗਿਆ ਸੀ |
ਇੱਕ ਬਾਈਬਲ ਕਹਾਣੀ, ਵਿੱਚੋਂ
ਇਹ ਹਵਾਲੇ ਕੁੱਝ ਬਾਈਬਲਾਂ ਤੋਂ ਥੋੜ੍ਹਾ ਭਿੰਨ ਹੋ ਸਕਦੇ ਹਨ | ਟਿੱਪਣੀਆਂ : 20