24-01
ਜੰਗਲ
ਮਤਲਬ, “ਇੱਕ ਜੰਗਲ” ਜਾਂ “ਇੱਕ ਇਕਾਂਤ, ਜੰਗਲ ਜਿਹੀ ਜਗ੍ਹਾ”| ਬਹੁਤ ਘੱਟ ਲੋਕ ਇਸ ਜਗ੍ਹਾ ਵਿੱਚ ਰਹਿੰਦੇ ਸਨ |
ਜੰਗਲੀ ਸ਼ਹਿਤ
ਜੰਗਲ ਵਿੱਚ ਮਧੂ ਮੱਖੀ ਦਾ ਇਹ ਇੱਕ ਕੁਦਰਤੀ ਉਤਪਾਦ ਸੀ; ਇਹ ਲੋਕਾਂ ਦੁਆਰਾ ਉਤਪਾਦ ਕੀਤਾ ਹੋਇਆ ਨਹੀਂ ਸੀ | ਅਗਰ ਲੋਕ ਸ਼ਬਦ “ਸ਼ਹਿਤ ” ਬਾਰੇ ਇਹ ਸਮਝਦੇ ਹੁੰਦੇ ਤਾਂ ਇਸ ਨੂੰ “ਜੰਗਲੀ” ਨਹੀਂ ਕਿਹਾ ਜਾਂਦਾ |
ਟਿੱਡੀਆਂ
ਇਹ ਵੱਡੇ ਅਤੇ ਖੰਬਾਂ ਵਾਲੇ ਟਿੱਡੇ ਸਨ ਇੱਕ ਘਾਹ ਖਾਣ ਵਾਲੇ ਵੱਡੇ ਟਿੱਡੇ ਦੀ ਤਰ੍ਹਾਂ | ਜੰਗਲ ਵਿੱਚ ਰਹਿਣ ਵਾਲੇ ਕੁੱਝ ਲੋਕ ਇਸ ਨੂੰ ਖਾਂਦੇ ਸਨ |
ਊਠ ਦੇ ਵਾਲ
ਊਠ ਇੱਕ ਅਜਿਹਾ ਪਸ਼ੂ ਹੈ ਜਿਸਦੇ ਵਾਲ ਬਹੁਤ ਖੁਰਦਰੇ ਹੁੰਦੇ ਹਨ | ਲੋਕ ਉਸ ਤੋਂ ਕੱਪੜੇ ਬਣਾ ਸਕਦੇ ਸਨ | ਇਸ ਦਾ ਅਨੁਵਾਦ ਇਸ ਤਰ੍ਹਾਂ ਵੀ ਹੋ ਸਕਦਾ ਹੈ, “ਖੁਰਦਰੇ ਪਸ਼ੂ ਦੇ ਵਾਲ|”
ਊਠ ਦੇ ਵਾਲਾਂ ਦੇ ਵਾਲਾਂ ਦੇ ਬਣੇ ਕੱਪੜੇ
ਮਤਲਬ, “ਨੁਥ ਦੇ ਵਾਲਾਂ ਦੇ ਬਣੇ ਖਰਵੇਂ ਕੱਪੜੇ |” ਇਹ ਕੱਪੜੇ ਦੂਸਰੇ ਕੱਪੜਿਆਂ ਦੀ ਤਰ੍ਹਾਂ ਜੰਗਲ ਵਿੱਚ ਛੇਤੀ ਖਰਾਬ ਨਹੀਂ ਹੁੰਦੇ ਸਨ |
24-02
ਜੰਗਲ
24-01 ਵਿੱਚ ਦੇਖੋ ਇਹ ਸ਼ਬਦ ਕਿਸ ਤਰ੍ਹਾਂ ਅਨੁਵਾਦ ਕੀਤਾ ਹੈ |
ਤੋਬਾ
ਇਸ ਆਖਣਾ ਚੰਗਾ ਹੋਵੇਗਾ, “ਆਪਣੇ ਪਾਪਾਂ ਤੋਂ ਤੋਬਾ ਕਰੋ”
ਪਰਮੇਸ਼ੁਰ ਦਾ ਰਾਜ ਨੇੜੇ ਹੈ
ਮਤਲਬ, “ਪਰਮੇਸ਼ੁਰ ਦਾ ਰਾਜ ਪ੍ਰਗਟ ਹੋਣ ਲਈ ਤਿਆਰ ਹੈ” ਜਾਂ “ਪਰਮੇਸ਼ੁਰ ਦਾ ਰਾਜ ਜਲਦੀ ਪਹੁੰਚੇਗਾ|” ਇਹ ਲੋਕਾਂ ਉੱਤੇ ਪਰਮੇਸ਼ੁਰ ਰਾਜ ਬਾਰੇ ਆਖ ਰਿਹਾ ਹੈ| ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਪਰਮੇਸ਼ੁਰ ਦਾ ਰਾਜ ਸ਼ੁਰੂ ਹੋਣ ਵਾਲਾ ਹੈ” ਜਾਂ “ਬਹੁਤ ਜਲਦ ਪਰਮੇਸ਼ੁਰ ਸਾਡੇ ਉੱਤੇ ਇੱਕ ਰਾਜੇ ਦੇ ਰੂਪ ਵਿੱਚ ਰਾਜ ਕਰੇਗਾ|”
24-03
ਆਪਣੇ ਪਾਪਾਂ ਤੋਂ ਤੋਬਾ ਕੀਤੀ
ਇਸ ਦਾ ਅਨੁਵਾਦ ਇਸ ਤਰ੍ਹਾਂ ਵੀ ਹੋ ਸਕਦਾ ਹੈ, “ਆਪਣੇ ਪਾਪਾਂ ਦੇ ਬਾਰੇ ਤੋਬਾ ਕੀਤੀ” ਜਾਂ “ ਆਪਣੇ ਪਾਪਾਂ ਬਾਰੇ ਆਪਣੇ ਮਨਾ ਨੂੰ ਬਦਲਿਆ” ਜਾਂ “ਆਪਣੇ ਪਾਪਾਂ ਤੋਂ ਪਰ੍ਹਾਂ ਹਟ ਗਏ|”
ਤੋਬਾ ਨਾ ਕੀਤੀ
ਮਤਲਬ, “ ਆਪਣੇ ਪਾਪਾਂ ਤੋਂ ਦੂਰ ਨਾ ਹੋਏ|”
ਆਪਣੇ ਪਾਪਾਂ ਦਾ ਇੱਕਰਾਰ ਕੀਤਾ
ਇੱਕਰਾਰ ਕਰਨ ਦਾ ਮਤਲਬ ਕਿ ਕਿਸੇ ਸੱਚਾਈ ਨੂੰ ਜਾਣ ਲੈਣਾ | ਇਹਨਾਂ ਆਗੂਆਂ ਨੇ ਇੱਕਰਾਰ ਨਾ ਕੀਤਾ ਕਿ ਉਹ ਪਾਪ ਕਰ ਚੁੱਕੇ ਹਨ | ਇਸ ਦਾ ਅਨੁਵਾਦ ਇਸ ਤਰ੍ਹਾਂ ਵੀ ਹੋ ਸਕਦਾ ਹੈ, “ਇੱਕਰਾਰ ਕੀਤਾ ਕਿ ਉਹ ਪਾਪ ਕਰ ਚੁੱਕੇ ਹਨ|”
24-04
ਤੁਸੀਂ ਜ਼ਹਿਰੀਲੇ ਸੱਪ
ਇਸ ਦਾ ਅਨੁਵਾਦ ਇਸ ਤਰ੍ਹਾਂ ਵੀ ਹੋ ਸਕਦਾ ਹੈ, “ ਤੁਸੀਂ ਝੂਠ ਬੋਲਣ ਵਾਲੇ ਜ਼ਹਿਰੀਲੇ ਸੱਪਾਂ ਵਰਗੇ ਹੋ!” ਯੂਹੰਨਾ ਉਹਨਾਂ ਨੂੰ ਇਸ ਲਈ ਜ਼ਹਿਰੀਲੇ ਸੱਪ ਆਖ ਰਿਹਾ ਹੈ ਕਿਉਂਕਿ ਉਹ ਬਹੁਤ ਖਤਰਨਾਕ ਅਤੇ ਧੋਖੇਬਾਜ ਸਨ |
ਹਰ ਦਰੱਖ਼ਤ ਜੋ ਚੰਗੇ ਫਲ ਨਹੀਂ ਦਿੰਦਾ
ਯੂਹੰਨਾ ਅਸਲ ਵਿੱਚ ਦਰੱਖਤਾਂ ਬਾਰੇ ਗੱਲ ਨਹੀਂ ਕਰ ਰਿਹਾ | ਇਹ ਇੱਕ ਪ੍ਰਗਟੀਕਰਨ ਹੈ ਜੋ ਚੰਗੇ ਫਲਾਂ ਦੀ ਚੰਗੇ ਕੰਮਾਂ ਅਤੇ ਉਸ ਸੁਭਾਓ ਨਾਲ ਜੋ ਪਰਮੇਸ਼ੁਰ ਵੱਲੋਂ ਆਉਂਦਾ ਹੈ ਉਸ ਨਾਲ ਤੁਲਨਾ ਕਰਦਾ ਹੈ |
ਕੱਟ ਦਿੱਤਾ ਜਾਵੇਗਾ ਅਤੇ ਅੱਗ ਵਿੱਚ ਸੁੱਟ ਦਿੱਤਾ ਜਾਵੇਗਾ
ਇਸ ਦਾ ਮਤਲਬ, “ਪਰਮੇਸ਼ੁਰ ਦੁਆਰਾ ਨਿਆਂ ਕੀਤਾ ਜਾਵੇਗਾ ਅਤੇ ਸਜ਼ਾ ਦਿੱਤੀ ਜਾਵੇਗੀ |
ਯੂਹੰਨਾ ਨੇ ਪੂਰਾ ਕੀਤਾ
ਇਸ ਦਾ ਮਤਲਬ, “ਯੂਹੰਨਾ ਉਹ ਕਰ ਰਿਹਾ ਸੀ” ਜੋ ਪਰਮੇਸ਼ੁਰ ਦੇ ਨਬੀ ਨੇ ਕਿਹਾ ਸੀ ਕਿ ਸੰਦੇਸ਼ਵਾਹਕ ਕਰੇਗਾ |
ਦੇਖ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਨਜ਼ਰ ਕਰ ਅਤੇ ਦੇਖ” ਜਾਂ “ਧਿਆਨ ਦੇਹ|”
ਮੇਰਾ ਸੰਦੇਸ਼ਵਾਹਕ
ਮਤਲਬ, “ਮੈਂ, ਆਪਣਾ ਸੰਦੇਸ਼ਵਾਹਕ ਭੇਜਾਂਗਾ|” ਕੁੱਝ ਭਾਸ਼ਾਵਾਂ ਵਿੱਚ ਇਸ ਵਾਕ ਲਈ ਅਸਿੱਧੇ ਕਥਨ ਦਾ ਪ੍ਰਯੋਗ ਕਰਨਾ ਹੋਰ ਵੀ ਸੁਭਾਵਿਕ ਹੋਵੇਗਾ ਜਿਵੇਂ ਕਿ, “ਜੋ ਕੁੱਝ ਯਸਾਯਾਹ ਨਬੀ ਨੇ ਭਵਿੱਖਬਾਣੀ ਕੀਤੀ ਜਦੋਂ ਉਸ ਨੇ ਕਿਹਾ ਕਿ ਪਰਮੇਸ਼ੁਰ ਆਪਣਾ ਸੰਦੇਸ਼ਵਾਹਕ ਭੇਜੇਗਾ|”
ਤੇਰੇ ਅੱਗੇ
ਇਸ ਵਾਕ ਵਿੱਚ , ਸ਼ਬਦ, “ਤੇਰੇ” ਮਸੀਹ ਲਈ ਇਸਤੇਮਾਲ ਹੁੰਦਾ ਹੈ |
ਤੇਰੇ ਮਾਰਗ ਨੂੰ ਤਿਆਰ ਕਰੇ
ਪਰਮੇਸ਼ੁਰ ਦਾ ਸੰਦੇਸ਼ਵਾਹਕ ਲੋਕਾਂ ਨੂੰ ਤਿਆਰ ਕਰੇਗਾ ਕਿ ਮਸੀਹਾ ਦੀ ਗੱਲ ਸੁਣਨ |
24-05
ਉਹ ਬਹੁਤ ਮਹਾਨ ਹੈ
ਇਸ ਦਾ ਅਨੁਵਾਦ ਇਸ ਤਰ੍ਹਾਂ ਸਕਦਾ ਹੈ, “ਉਹ ਬਹੁਤ ਮਹੱਤਵਪੂਰਨ ਹੈ|”
ਉਸ ਦੀ ਜੁੱਤੀ ਦੇ ਤਸਮੇ ਖੋਲ੍ਹਣ ਦੇ ਯੋਗ ਨਹੀਂ ਹਾਂ
ਦੂਸਰੇ ਸ਼ਬਦਾਂ ਵਿੱਚ , “ਉਸ ਦੇ ਮੁਕਾਬਲੇ ਮੈਂ ਇੰਨਾ ਵੀ ਮਹੱਤਵਪੂਰਨ ਨਹੀਂ ਹਾਂ ਕਿ ਉਸਦੇ ਲਈ ਛੋਟਾ ਜਿਹਾ ਕੰਮ ਕਰ ਸਕਾਂ|” ਤਸਮੇ ਖੋਲ੍ਹਣਾ ਇੱਕ ਬਹੁਤ ਹੀ ਛੋਟਾ ਕੰਮ ਸੀ ਜੋ ਆਮ ਤੌਰ ਤੇ ਇੱਕ ਗੁਲਾਮ ਕਰਦਾ ਹੈ |
24-06
ਇੱਥੇ ਹੈ
ਕੁੱਝ ਭਾਸ਼ਾਵਾਂ ਵਿੱਚ ਇਸ ਤਰ੍ਹਾਂ ਹੋਵੇਗਾ, “ਇੱਥੇ ਹੈ” ਜਾਂ “ਉਹ ਮਨੁੱਖ ਇੱਥੇ ਹੈ|”
ਪਰਮੇਸ਼ੁਰ ਦਾ ਮੇਮਣਾ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਪਰਮੇਸ਼ੁਰ ਵੱਲੋਂ ਮੇਮਣਾ” ਜਾਂ “ਉਹ ਬਲੀਦਾਨ ਲਈ ਮੇਮਣਾ ਜੋ ਪਰਮੇਸ਼ੁਰ ਨੇ ਪ੍ਰਦਾਨ ਕੀਤਾ ਹੈ|” ਯਿਸੂ ਪਾਪ ਲਈ ਸਿੱਧ ਬਲੀਦਾਨ ਸੀ ਜਿਸ ਨੂੰ ਪ੍ਰਦਾਨ ਕਰਨ ਲਈ ਪਰਮੇਸ਼ੁਰ ਨੇ ਵਾਅਦਾ ਕੀਤਾ ਸੀ | ਉਹ ਉਸ ਚਿੱਤਰ ਨੂੰ ਪੂਰਾ ਕਰ ਰਿਹਾ ਸੀ ਪੁਰਾਣੇ ਨੇਮ ਵਿੱਚ ਬਲੀਦਾਨ ਵਾਲੇ ਮੇਮਨੇ ਦਾ ਦਿੱਤਾ ਗਿਆ ਹੈ |
ਲੈ ਲਵੇਗਾ
ਯਿਸੂ ਦਾ ਬਲੀਦਾਨ ਪਰਮੇਸ਼ੁਰ ਨੂੰ ਸਾਡੇ ਪਾਪਾਂ ਉੱਤੇ ਇਸ ਤਰ੍ਹਾਂ ਦੇਖਣ ਲਈ ਆਖ ਰਿਹਾ ਹੈ ਜਿਵੇਂ ਉਹ ਕਦੀ ਹੁੰਦੇ ਹੀ ਨਹੀਂ ਸਨ |
ਜਗਤ ਦਾ ਪਾਪ
ਮਤਲਬ, ਜਗਤ ਵਿੱਚ ਲੋਕਾਂ ਦਾ ਪਾਪ|”
24-07
ਮੈਂ ਤੈਨੂੰ ਬਪਤਿਸਮਾ ਦੇਣ ਦੇ ਯੋਗ ਨਹੀਂ ਹਾਂ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਮੈਂ ਤੈਨੂੰ ਬਪਤਿਸਮਾ ਦੇਣ ਲਈ ਜ਼ਿਆਦਾ ਚੰਗਾ ਨਹੀਂ ਹਾਂ” ਜਾਂ “ਮੈਂ ਪਾਪੀ ਹਾਂ, ਇਸ ਲਈ ਮੈਨੂੰ ਚਾਹੀਦਾ ਹੈ ਕਿ ਮੈਂ ਤੈਨੂੰ ਬਪਤਿਸਮਾ ਨਾ ਦੇਵਾਂ|”
ਇਸ ਤਰ੍ਹਾਂ ਕਰਨਾ ਸਹੀ ਗੱਲ ਹੈ
ਇਸ ਦਾ ਅਨੁਵਾਦ ਇਸ ਤਰ੍ਹਾਂ ਵੀ ਹੋ ਸਕਦਾ ਹੈ, “ਇਹ ਕਰਨਾ ਸਹੀ ਗੱਲ ਹੈ” ਜਾਂ “ਪਰਮੇਸ਼ੁਰ ਚਾਹੁੰਦਾ ਹੈ ਕਿ ਮੈਂ ਇਸ ਤਰ੍ਹਾਂ ਹੀ ਕਰਾਂ|”
24-08
ਮੇਰਾ ਪੁੱਤਰ ਜਿਸ ਨੂੰ ਮੈਂ ਪਿਆਰ ਕਰਦਾ ਹਾਂ
ਪੱਕਾ ਕਰੋ ਕਿ ਅਨੁਵਾਦ ਕਰਦੇ ਸਮੇਂ ਇਹ ਇਸ ਤਰ੍ਹਾਂ ਨਹੀਂ ਦਿਖਾਈ ਨਹੀਂ ਦੇਣਾ ਚਾਹੀਦਾ ਕਿ ਕੋਈ ਹੋਰ ਪੁੱਤਰ | ਸ਼ਾਇਦ ਇਸ ਤਰ੍ਹਾਂ ਆਖਣਾ ਜ਼ਰੂਰੀ ਸੀ, “ਤੂੰ ਮੇਰਾ ਪੁੱਤਰ ਸੀ|” ਮੈਂ ਤੈਨੂੰ ਬਹੁਤ ਪਿਆਰ ਕਰਦਾ ਹਾਂ ਅਤੇ ਤੇਰੇ ਤੋਂ ਬਹੁਤ ਹੀ ਪ੍ਰਸੰਨ ਹਾਂ|”
24-09
ਪਰਮੇਸ਼ੁਰ ਯੂਹੰਨਾ ਨੂੰ ਦੱਸ ਚੁੱਕਾ ਸੀ
ਮਤਲਬ, “ਇਸ ਤੋਂ ਪਹਿਲਾਂ, ਪਰਮੇਸ਼ੁਰ ਯੂਹੰਨਾ ਨੂੰ ਦੱਸ ਚੁੱਕਾ ਸੀ” ਜਾਂ “ਯਿਸੂ ਮਸੀਹ ਦੇ ਬਪਤਿਸਮਾ ਲੈਣ ਆਉਣ ਤੋਂ ਪਹਿਲਾਂ, ਪਰਮੇਸ਼ੁਰ ਯੂਹੰਨਾ ਨੂੰ ਦੱਸ ਚੁੱਕਾ ਸੀ|”
ਇੱਕ ਬਾਈਬਲ ਕਹਾਣੀ, ਵਿੱਚੋਂ
ਇਹ ਹਵਾਲੇ ਕੁੱਝ ਬਾਈਬਲਾਂ ਤੋਂ ਥੋੜ੍ਹਾ ਭਿੰਨ ਹੋ ਸਕਦੇ ਹਨ |