03-01
ਇੱਕ ਲੰਬੇ ਸਮੇਂ ਬਾਅਦ
ਰਚਨਾ ਤੋਂ ਕਈ ਪੀੜ੍ਹੀਆਂ (ਸੈਂਕੜੇ ਸਾਲ) ਬਾਅਦ ਇਹ ਘਟਨਾ ਘਟੀ |
ਬਹੁਤ ਬੁਰੇ ਅਤੇ ਜ਼ਾਲਮ
ਇਸ ਤਰ੍ਹਾਂ ਕਹਿਣਾ ਹੋਰ ਵੀ ਸੁਭਾਵਿਕ ਹੋਵੇਗਾ, “ਬੁਰੇ ਬਣ ਚੁੱਕੇ ਸਨ ਅਤੇ ਭੈੜੇ ਕੰਮ ਕੀਤੇ|”
ਇਹ ਬਹੁਤ ਬੁਰਾ ਹੋਇਆ
ਸ਼ਾਇਦ ਇਸ ਤਰ੍ਹਾਂ ਕਹਿਣਾ ਸਾਫ਼ ਹੋਵੇਗਾ, “ਲੋਕ ਇਨੇ ਬੁਰੇ ਅਤੇ ਘਾਤਕ ਤਰੀਕੇ ਨਾਲ ਵਰਤਾਵ ਕਰਦੇ ਸਨ ਕਿ ਪਰਮੇਸ਼ੁਰ ਨੇ |”
ਪਰਮੇਸ਼ੁਰ ਨੇ ਖਤਮ ਕਰਨ ਲਈ ਫੈਸਲਾ ਕੀਤਾ
ਇਸ ਦਾ ਮਤਲਬ ਇਹ ਨਹੀਂ ਸੀ ਕਿ ਧਰਤੀ ਬਿਲਕੁੱਲ ਨਾਸ ਹੋ ਜਵੇਗੀ | ਇਸ ਦੀ ਬਜਾਏ ਪਰਮੇਸ਼ੁਰ ਨੇ ਸਾਰੇ ਲੋਕਾਂ ਨੂੰ ਨਾਸ ਕਰਨ ਦੀ ਯੋਜਨਾ ਬਣਾਈ ਜੋ ਉਸ ਪ੍ਰਤੀ ਵਿਰੋਧ ਕਰਦੇ ਸਨ ਅਤੇ ਜਿਹਨਾਂ ਨੇ ਐਸੀ ਬੁਰਾਈ ਅਤੇ ਵਿਦਰੋਹ ਨੂੰ ਪੈਦਾ ਕੀਤਾ ਸੀ | ਇਹ ਜਲ ਪਰਲੋ ਧਰਤੀ ਦੇ ਸਾਰੇ ਜਾਨਵਰਾਂ ਅਤੇ ਪੰਛੀਆਂ ਨੂੰ ਵੀ ਮਾਰੇਗੀ |
ਵੱਡੀ ਜਲ ਪਰਲੋ
ਬਹੁਤ ਗਹਿਰੇ ਪਾਣੀ ਜੋ ਧਰਤੀ ਨੂੰ ਢੱਕ ਦੇਣਗੇ, ਉਹਨਾਂ ਸਥਾਨਾਂ ਨੂੰ ਵੀ ਜੋ ਆਮ ਤੌਰ ਤੇ ਸੁੱਕੀਆਂ ਹਨ ਅਤੇ ਇੱਥੋਂ ਤਕ ਕਿ ਪਹਾੜਾਂ ਦੀ ਟੀਸੀਆਂ ਨੂੰ ਵੀ |
03-02
ਕਿਰਪਾ ਪਾਈ
ਪਰਮੇਸ਼ੁਰ ਨੂਹ ਤੋਂ ਖੁਸ਼ ਸੀ ਕਿਉਂਕਿ ਉਹ ਪਰਮੇਸ਼ੁਰ ਤੋਂ ਡਰਦਾ ਅਤੇ ਉਸਦੀ ਆਗਿਆਕਾਰੀ ਕਰਦਾ ਸੀ | ਇਸ ਲਈ ਚਾਹੇ ਨੂਹ ਪਾਪ ਰਹਿਤ ਨਹੀਂ ਸੀ ਪਰ ਪਰਮੇਸ਼ੁਰ ਉਸ ਪ੍ਰਤੀ ਦਿਆਲੂ ਸੀ ਅਤੇ ਉਸ ਨੇ ਯੋਜਨਾ ਬਣਾਈ ਕਿ ਉਸ ਦੇ ਪਰਿਵਾਰ ਨੂੰ ਤਬਾਹ ਕਰਨ ਵਾਲੀ ਜਲ ਪਰਲੋ ਤੋਂ ਬਚਾਏ | ਯਕੀਨ ਜਾਣੋ ਕਿ ਇਸ ਦਾ ਮਤਲਬ ਇਹ ਨਹੀਂ ਹੈ ਕਿ ਨੂਹ ਖੁਸ਼ਕਿਸਮਤ ਸੀ ਜਾਂ ਉਹ ਅਚਾਨਕ ਬਚ ਗਿਆ | ਇਸ ਦੀ ਬਜਾਏ, ਇਹ ਪਰਮੇਸ਼ੁਰ ਦੀ ਇੱਛਾ ਸੀ |
ਜਲ ਪਰਲੋ
ਦੇਖੋ ਤੁਸੀਂ ਇਸ ਦਾ 03-01 ਵਿੱਚ ਕਿਸ ਤਰ੍ਹਾਂ ਅਨੁਵਾਦ ਕਰਦੇ ਹੋ
ਭੇਜਣ ਦੀ ਯੋਜਨਾ
ਪਰਮੇਸ਼ੁਰ ਨੇ ਯੋਜਨਾ ਬਣਾਈ ਕਿ ਉਹ ਭਾਰੀ ਮੀਂਹ ਭੇਜ ਕੇ ਗਹਿਰੇ ਪਾਣੀ ਨਾਲ ਧਰਤੀ ਨੂੰ ਢੱਕ ਦੇਵੇ | ??? ਇਸ ਲਈ ਉਸ ਨੇ ਭਾਰੀ ਮੀਂਹ ਦੇ ਕਰਨ ਜਲ ਪਰਲੋ ਦੀ ਯੋਜਨਾ ਬਣਾਈ ???
03-03
ਕਿਸ਼ਤੀ
ਕਿਸ਼ਤੀ ਕਾਫੀ ਵੱਡੀ ਸੀ ਜੋ ਅੱਠ ਲੋਕਾਂ ਅਤੇ ਸਭ ਜਾਨਵਰਾਂ ਦੇ ਜੋੜਿਆਂ ਨੂੰ ਅਤੇ ਲੱਗ ਭੱਗ ਇੱਕ ਸਾਲ ਦੇ ਰਾਸ਼ਨ ਨੂੰ ਚੱਕ ਸਕੇ |
03-04
ਨੂਹ ਨੇ ਚੇਤਾਵਨੀ ਦਿੱਤੀ
ਨੂਹ ਨੇ ਸਭ ਨੂੰ ਦੱਸਿਆ ਕਿ ਪਰਮੇਸ਼ੁਰ ਨੇ ਸੰਸਾਰ ਨੂੰ ਉਸ ਦੇ ਪਾਪਾਂ ਦੇ ਕਾਰਨ ਨਾਸ ਲਈ ਯੋਜਨਾ ਬਣਾਈ ਹੈ |
ਪਰਮੇਸ਼ੁਰ ਵੱਲ ਮੁੜੋ
ਇਸ ਦਾ ਮਤਲਬ ਕਿ ਉਹ ਪਾਪ ਕਰਨਾ ਬੰਦ ਕਰਨ ਅਤੇ ਪਰਮੇਸ਼ੁਰ ਦਾ ਹੁਕਮ ਮੰਨਣ |
03-05
(ਇਸ ਢਾਂਚੇ ਲਈ ਕੋਈ ਟਿੱਪਣੀ ਨਹੀਂ ਹੈ)
03-06
ਪਰਮੇਸ਼ੁਰ ਨੇ ਭੇਜਿਆ
ਨੂਹ ਨੂੰ ਜਾਨਵਰਾਂ ਨੂੰ ਲੱਭਣ ਜਾਣ ਦੀ ਜਰੂਰਤ ਨਹੀਂ ਸੀ | ਪਰਮੇਸ਼ੁਰ ਨੇ ਉਹਨਾਂ ਨੂੰ ਉਸ ਕੋਲ ਭੇਜਿਆ |
ਬਲੀਦਾਨ ਲਈ ਇਸਤੇਮਾਲ
ਕੁਝ ਭਾਸ਼ਾਵਾਂ ਵਿੱਚ ਇਸ ਤਰ੍ਹਾਂ ਕਹਿਣਾ ਵਧੀਆ ਹੋਵੇਗਾ, “ਉਹ ਜਾਨਵਰ ਜੋ ਬਲੀਦਾਨ ਲਈ ਪਰਮੇਸ਼ੁਰ ਨੂੰ ਮਨਜੂਰ ਸਨ |” ਪਰਮੇਸ਼ੁਰ ਨੇ ਫੈਸਲਾ ਕੀਤਾ ਕਿ ਲੋਕ ਉਸ ਅੱਗੇ ਜਾਨਵਰਾਂ ਦਾ ਬਲੀਦਾਨ ਚੜਾਉਣ, ਪਰ ਉਸ ਨੇ ਕੁਝ ਖ਼ਾਸ ਕਿਸਮ ਦੇ ਜਾਨਵਰਾਂ ਦੀ ਹੀ ਮਨਜ਼ੂਰੀ ਦਿੱਤੀ |
ਪਰਮੇਸ਼ੁਰ ਨੇ ਆਪ ਦਰਵਾਜਾ ਬੰਦ ਕੀਤਾ
ਇਸ ਗੱਲ ਤੇ ਜ਼ੋਰ ਦਿੰਦਾ ਹੈ ਕਿ ਪਰਮੇਸ਼ੁਰ ਨੇ ਆਪ ਦਰਵਾਜਾ ਬੰਦ ਕੀਤਾ |
03-07
ਮੀਂਹ ਹੀ ਮੀਂਹ ਅਤੇ ਮੀਂਹ ਹੀ ਮੀਂਹ
ਇਸ ਦਾ ਜ਼ੋਰ ਦੇ ਰਿਹਾ ਹੈ ਕਿ ਇਹ ਅਸਧਾਰਨ ਅਤੇ ਵੱਡੇ ਪੱਧਰ ਤੇ ਮੀਂਹ ਸੀ | ਦੂਸਰੀਆਂ ਭਾਸ਼ਾਵਾਂ ਸ਼ਾਇਦ ਜ਼ੋਰ ਦੇਣ ਵਿੱਚ ਕੁਝ ਭਿੰਨ ਹੋਣ |
ਫੁੱਟ ਨਿੱਕਲਣਾ
ਇਹ ਪ੍ਰਗਟ ਕਰਦਾ ਹੈ ਪਾਣੀ ਬਹੁਤ ਜ਼ਿਆਦਾ ਮਾਤਰਾ ਵਿੱਚ ਫੁੱਟ ਨਿੱਕਲਿਆ |
ਸਾਰਾ ਸੰਸਾਰ ਢੱਕਿਆ ਗਿਆ ਸੀ
ਇਹ ਇਸ਼ਾਰਾ ਕਰ ਰਿਹਾ ਹੈ ਕਿ ਸਾਰੀ ਧਰਤੀ ਜਲ ਪਰਲੋ ਦੇ ਪਾਣੀ ਨਾਲ ਢੱਕੀ ਗਈ ਸੀ |
03-08
*(ਇਸ ਢਾਂਚੇ ਲਈ ਕੋਈ ਟਿੱਪਣੀ ਨਹੀਂ ਹੈ)
03-09
ਮੀਂਹ ਰੁੱਕ ਗਿਆ
ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ, “ਮੀਂਹ ਪੈਣਾ ਬੰਦ ਹੋ ਗਿਆ|”
ਕਿਸ਼ਤੀ ਰੁਕੀ
ਮੀਂਹ ਕਾਰਨ ਇੰਨਾ ਜ਼ਿਆਦਾ ਪਾਣੀ ਸੀ ਕਿ ਪਹਾੜ ਵੀ ਢਕੇ ਗਏ | ਕਿਸ਼ਤੀ ਪਹਾੜਾਂ ਉੱਪਰ ਤੈਰਦੀ ਰਹੀ ਅਤੇ ਜਦੋਂ ਪਾਣੀ ਉਤਰਨਾ ਸ਼ੁਰੂ ਹੋ ਗਿਆ ਤਾਂ ਕਿਸ਼ਤੀ ਪਾਣੀ ਦੇ ਨਾਲ ਹੇਠਾਂ ਹੋਣ ਲੱਗੀ ਅਤੇ ਪਹਾੜ ਉੱਤੇ ਟਿਕ ਗਈ |
ਤਿੰਨ ਹੋਰ ਮਹੀਨੇ
ਅਗਲੇ ਤਿੰਨਾਂ ਮਹੀਨਿਆਂ ਵਿੱਚ ਪਾਣੀ ਲਗਾਤਾਰ ਉਤਰਦਾ ਰਿਹਾ |
ਪਹਾੜ ਦਿੱਸਣ ਲੱਗੇ
ਹੋਰ ਤਰ੍ਹਾਂ ਅਨੁਵਾਦ ਕਰਨਾ ਇਸ ਤਰ੍ਹਾਂ ਹੋ ਸਕਦਾ ਹੈ, “ਦਿਖਾਈ ਦੇ ਰਹੇ ਸੀ” ਜਾਂ “ਪ੍ਰਤੱਖ ਹੋਏ” ਜਾਂ “ਦੇਖੇ ਜਾ ਸਕਦੇ ਸੀ|” ਹੋਰ ਵੀ ਸਾਫ਼ ਤਰੀਕੇ ਨਾਲ ਕਿਹਾ ਜਾ ਸਕਦਾ ਹੈ, “ਤਿੰਨ ਮਹੀਨਿਆਂ ਬਾਅਦ, ਪਾਣੀ ਕਾਫੀ ਹੇਠਾਂ ਜਾ ਚੁੱਕਾ ਸੀ ਕਿ ਨੂਹ ਅਤੇ ਉਸਦਾ ਪਰਿਵਾਰ ਪਹਾੜਾਂ ਦੀਆਂ ਚੋਟੀਆਂ ਨੂੰ ਦੇਖ ਸਕਦੇ ਸੀ |”
03-10
ਕਾਂ
ਇੱਕ ਕਾਲੇ ਰੰਗ ਦਾ ਪੰਛੀ ਜੋ ਜੋ ਕਈ ਕਿਸਮ ਦੇ ਪੌਦਿਆਂ ਅਤੇ ਕੀੜੇ ਮਕੌੜਿਆ ਦਾ ਭੋਜਨ ਕਰਦਾ ਹੈ ਜਿਸ ਵਿੱਚ ਮਰੇ ਹੋਏ ਜਾਨਵਰਾਂ ਦੇ ਗਲੇ ਸੜੇ ਸਰੀਰ ਵੀ ਹਨ |
03-11
ਘੁੱਗੀ
ਇੱਕ ਚਿੱਟਾ ਜਾ ਭੂਰਾ ਪੰਛੀ ਜੋ ਫਲ਼ ਜਾਂ ਬੀਜ ਖਾਂਦਾ ਹੈ |
ਜੈਤੂਨ ਦੀ ਟਾਹਣੀ
ਜੈਤੂਨ ਦੇ ਫਲ਼ ਵਿੱਚ ਤੇਲ ਹੁੰਦਾ ਹੈ ਜਿਸ ਨੂੰ ਲੋਕ ਖਾਣਾ ਪਕਾਉਣ ਲਈ ਜਾਂ ਸਰੀਰ ਉੱਤੇ ਲਾਉਣ ਲਈ ਇਸਤੇਮਾਲ ਕਰਦੇ ਹਨ | ਅਗਰ ਤੁਹਾਡੀ ਭਾਸ਼ਾ ਵਿੱਚ ਜੈਤੂਨ ਦਾ ਟਾਹਣੀ ਲਈ ਸ਼ਬਦ ਨਹੀਂ ਹੈ ਤਾਂ ਤੁਸੀਂ ਇਸ ਨੂੰ ਇਸ ਤਰ੍ਹਾਂ ਅਨੁਵਾਦ ਕਰ ਸਕਦ ਹੋ “ਜੈਤੂਨ ਦੇ ਦਰੱਖਤ ਤੋਂ ਟਾਹਣੀ” ਜਾਂ “ਤੇਲ ਦੇ ਦਰਖਤ ਦੀ ਟਾਹਣੀ |”
ਪਾਣੀ ਹੇਠਾਂ ਉੱਤਰ ਰਿਹਾ ਸੀ
ਇਹ ਹੋਰ ਵੀ ਸੁਭਾਵਿਕ ਤੌਰ ਤੇ ਤੁਹਾਡੀ ਭਾਸ਼ਾ ਕਿਹਾ ਜਾ ਸਕਦਾ ਹੈ ਕਿ, “ਪਾਣੀ ਘੱਟ ਰਿਹਾ ਸੀ” ਜਾਂ “ਪਾਣੀ ਦਾ ਸਥਰ ਨੀਵਾਂ ਹੋ ਰਿਹਾ ਸੀ |”
03-12
ਇੱਕ ਹੋਰ ਹਫਤਾ ਇੰਤਜਾਰ ਕੀਤਾ
ਤੁਸੀਂ ਕਹਿ ਸਕਦੇ ਹੋ, “ਸੱਤ ਦਿਨ ਹੋਰ ਇੰਤਜਾਰ ਕੀਤਾ|” ਸ਼ਬਦ “ਇੰਤਜਾਰ” ਦਿਖਾਉਂਦਾ ਹੈ ਕਿ ਨੂਹ ਸਮਾਂ ਦੇ ਰਿਹਾ ਸੀ ਕਿ ਪਾਣੀ ਹੇਠਾਂ ਉੱਤਰ ਜਾਏ ਇਸ ਤੋਂ ਪਹਿਲਾਂ ਕਿ ਉਹ ਘੁੱਗੀ ਨੂੰ ਦੁਬਾਰਾ ਬਾਹਰ ਭੇਜੇ |
03-13
ਦੋ ਮਹੀਨੇ ਬਾਅਦ
ਇਸ ਦਾ ਮਤਲਬ ਨੂਹ ਦੁਆਰਾ ਘੁੱਗੀ ਨੂੰ ਛੱਡਣ ਤੋਂ ਦੋ ਮਹੀਨੇ ਬਾਅਦ | ਸ਼ਾਇਦ ਇਸਨੂੰ ਸਾਫ਼ ਕਹਿਣਾ ਜਰੂਰੀ ਹੋਵੇ ਅਗਰ ਇਹ ਸਾਫ਼ ਨਹੀਂ ਹੈ |
ਫਲੋ ਵਧੋ
ਇਸ ਨੂੰ ਸਾਫ਼ ਤਰੀਕੇ ਨਾਲ ਸਮਝਣਾ ਜਰੂਰੀ ਹੈ ਕਿ ਇਹ ਪਰਮੇਸ਼ੁਰ ਦੀ ਇੱਛਾ ਅਤੇ ਆਗਿਆ ਸੀ, ਤੁਸੀਂ ਇਸ ਤਰ੍ਹਾਂ ਕਹਿ ਸਕਦੇ ਹੋ, “ਤੁਸੀਂ ਜ਼ਰੂਰ ਬਹੁਤ ਬੱਚੇ ਪੈਦਾ ਕਰੋ” ਜਾਂ “ਮੈਂ ਚਾਹੁੰਦਾ ਹਾਂ ਕਿ ਤੁਹਾਡੇ ਬਹੁਤ ਸਾਰੇ ਬੱਚੇ ਹੋਣ |”
ਧਰਤੀ ਨੂੰ ਭਰ ਦਿਓ
ਅਗਰ ਸਾਫ਼ ਨਹੀਂ ਹੈ, ਇਸ ਨੂੰ ਕਹਿਣਾ ਜਰੂਰੀ ਹੈ ਕਿ, “ਅਤੇ ਧਰਤੀ ਨੂੰ ਲੋਕਾਂ ਨਾਲ ਭਰ ਦਿਓ” ਜਾਂ “ਇਸ ਲਈ ਕਿ ਧਰਤੀ ਉੱਤੇ ਬਹੁਤ ਲੋਕ ਹੋਣਗੇ|”
03-14
ਜਾਨਵਰ ਜੋ ਬਲੀਦਾਨ ਲਈ ਗ੍ਰਹਿਣ ਯੋਗ ਸਨ
ਹੋਰ ਤਰੀਕੇ ਨਾਲ ਕਿਹਾ ਜਾ ਸਕਦਾ ਹੈ, “ਜਿਹਨਾਂ ਨੂੰ ਲੋਕ ਉਸ ਲਈ ਬਲੀ ਦੇਣ ਲਈ ਇਸਤੇਮਾਲ ਕਰਦੇ ਸਨ|”
ਪਰਮੇਸ਼ੁਰ ਖੁਸ਼ ਸੀ
ਇਹਨਾਂ ਜਾਨਵਰਾਂ ਦੀ ਬਲੀ ਦੇਣ ਕਾਰਨ ਪਰਮੇਸ਼ੁਰ ਨੂਹ ਨਾਲ ਖੁਸ਼ ਸੀ |
03-15
ਦੁਬਾਰਾ ਕਦੀ ਵੀ ਨਹੀਂ
ਇਸ ਦਾ ਮਤਲਬ, “ਦੁਬਾਰਾ ਕਦੀ ਵੀ ਨਹੀਂ ” ਜਾਂ “ਕਿਸੇ ਵੀ ਸਮੇ ਦੁਬਾਰਾ ਨਹੀਂ” ਜਾਂ “ਸੱਚ ਵਿੱਚ ਦੁਬਾਰਾ ਨਹੀਂ” | ਉਦਾਹਰਨਾਂ : “ਮੈਂ ਕਦੀ ਵੀ ਧਰਤੀ ਨੂੰ ਸਰਾਪ ਨਹੀਂ ਦੇਵਾਂਗਾ” ਜਾਂ “ਮੈ ਕਿਸੇ ਵੀ ਸਮੇਂ ਧਰਤੀ ਨੂੰ ਦੁਬਾਰਾ ਸਰਾਪ ਨਹੀਂ ਦੇਵਾਂਗਾ” ਜਾਂ “ਸੱਚ ਮੁੱਚ ਮੈਂ ਦੁਬਾਰਾ ਧਰਤੀ ਨੂੰ ਸਰਾਪ ਨਹੀਂ ਦੇਵੇਂਗਾ” |
ਧਰਤੀ ਨੂੰ ਸਰਾਪ
ਧਰਤੀ ਅਤੇ ਦੂਸਰੇ ਪ੍ਰਾਣੀ ਆਦਮੀ ਦੇ ਪਾਪ ਦੇ ਕਰਨ ਦੁੱਖੀ ਹੋਏ |
ਸੰਸਾਰ
ਇਹ ਧਰਤੀ ਅਤੇ ਇਸ ਉੱਪਰ ਸਾਰੇ ਰਹਿਣ ਵਾਲੇ ਪ੍ਰਾਣੀ ਲਈ ਵਰਤਿਆ ਗਿਆ ਹੈ |
ਲੋਕ ਆਪਣੇ ਬਚਪਨੇ ਤੋਂ ਹੀ ਪਾਪੀ ਹਨ
ਇੱਕ ਦੂਸਰਾ ਤਰੀਕਾ ਇਸ ਨੂੰ ਕਹਿਣ ਦਾ ਹੋ ਸਕਦਾ ਹੈ, “ਲੋਕ ਪਾਪ ਵਾਲੇ ਕੰਮ ਆਪਣੇ ਪੂਰੇ ਜੀਵਨ ਭਰ ਕਰਦੇ ਹਨ |”
03-16
ਸਤਰੰਗੀ ਪੀਂਘ
ਇਹ ਬਹੁਰੰਗੀ ਰੋਸ਼ਨੀ ਦਾ ਧਨੁੱਖ ਹੈ ਜੋ ਆਮ ਤੌਰ ਤੇ ਮੀਂਹ ਤੋਂ ਬਾਅਦ ਅਕਾਸ਼ ਵਿੱਚ ਦਿਖਾਈ ਦਿੰਦਾ ਹੈ |
ਇੱਕ ਨਿਸ਼ਾਨ
ਇੱਕ ਨਿਸ਼ਾਨ (ਜਿਵੇਂ ਕੋਈ ਵਸਤੂ ਜਾਂ ਘਟਨਾ ਹੁੰਦਾ ਹੈ ਜੋ ਕੁਝ ਮਤਲਬ ਪੈਦਾ ਕਰਦਾ ਹੈ ਜਾਂ ਕਿਸੇ ਗੱਲ ਵੱਲ ਇਸ਼ਾਰਾ ਕਰਦਾ ਹੈ ਜੋ ਵਾਸਤਵਿਕਤਾ ਵਿੱਚ ਹੋਣ ਵਾਲੀ ਹੈ ਜਾਂ ਜ਼ਰੂਰ ਹੋਵੇਗੀ |
ਉਸ ਦੇ ਵਾਇਦੇ ਦਾ ਨਿਸ਼ਾਨ
ਕੁਝ ਭਾਸ਼ਾਵਾਂ ਵਿੱਚ ਇਸ ਨੂੰ ਹੋਰ ਵੀ ਚੰਗੇ ਤਰੀਕੇ ਨਾਲ ਕਿਹਾ ਜਾ ਸਕਦਾ ਹੈ, “ਦਿਖਾਉਣ ਲਈ ਕਿ ਉਸ ਨੇ ਵਾਇਦਾ ਕੀਤਾ ਹੋਇਆ ਹੈ |”
ਹਰ ਸਮੇਂ
ਯਕੀਨਨ ਇਸ ਦਾ ਸਾਫ਼ ਸਾਫ਼ ਮਤਲਬ ਇਹ ਹੈ ਕਿ ਜਦ ਕਦੇ ਵੀ ਉਸ ਸਮੇਂ ਤੋਂ ਸਤਰੰਗੀ ਪੀਂਘ ਦਿਖਾਈ ਦੇਵੇ | ਸ਼ਾਇਦ ਇਹ ਜਰੂਰੀ ਹੈ ਕਿ ਇਸ ਵਿੱਚ ਜੋੜਿਆ ਜਾਵੇ, “ਉਸ ਸਮੇਂ ਤੋਂ ਲੈ ਕੇ ਹਰ ਵਾਰ |”
ਉਸ ਨੇ ਜੋ ਵਾਇਦਾ ਕੀਤਾ
ਇਹ ਪਹਿਲੇ ਢਾਂਚੇ ਬਾਰੇ ਹਵਾਲਾ ਦਿੰਦਾ ਹੈ ਜਿਸ ਵਿੱਚ ਪਰਮੇਸ਼ੁਰ ਨੇ ਵਾਇਦਾ ਕੀਤਾ ਕਿ ਉਹ ਕਦੇ ਵੀ ਧਰਤੀ ਨੂੰ ਜਲ ਪਰਲੋ ਨਾਲ ਨਾਸ਼ ਨਾ ਕਰੇਗਾ |
ਇੱਕ ਬਾਈਬਲ ਕਹਾਣੀ, ਵਿੱਚੋਂ
ਇਹ ਹਵਾਲੇ ਕੁਝ ਬਾਈਬਲਾਂ ਤੋਂ ਥੋੜ੍ਹਾ ਭਿੰਨ ਹੋ ਸਕਦੇ ਹਨ |