12-01
ਉਹ ਅੱਗੇ ਤੋਂ ਗੁਲਾਮ ਨਹੀਂ ਸਨ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਉਹ ਹੁਣ ਅੱਗੇ ਤੋਂ ਗੁਲਾਮ ਨਾ ਰਹੇ|”
ਜਾਣਾ
ਕੁੱਝ ਭਾਸ਼ਾ ਕੁੱਝ ਹੋਰ ਖ਼ਾਸ ਸ਼ਬਦ ਇਸਤੇਮਾਲ ਕਰ ਸਕਦੀਆਂ ਹਨ ਜਿਵੇਂ ਕਿ, “ਯਾਤਰਾ ਕਰਨੀ” ਜਦਕਿ ਉਹ ਵਾਅਦੇ ਦੇ ਦੇਸ਼ ਲਈ ਇੱਕ ਲੰਬੀ ਦੂਰੀ ਤੇ ਜਾ ਰਹੇ ਸਨ |
ਵਾਅਦੇ ਦਾ ਦੇਸ਼
ਇਹ ਉਹ ਦੇਸ਼ ਹੈ ਜਿਸ ਲਈ ਪਰਮੇਸ਼ੁਰ ਨੇ ਅਬਰਾਹਮ ਦੀ ਸੰਤਾਨ ਨੂੰ ਦੇਣ ਦਾ ਵਾਅਦਾ ਕੀਤਾ ਸੀ |
12-02
ਬੱਦਲ਼ ਦਾ ਉੱਚਾ ਖੰਬਾ
ਇਸ ਦਾ ਅਨੁਵਾਦ ਇਸ ਤਰ੍ਹਾਂ ਵੀ ਹੋ ਸਕਦਾ ਹੈ, “ਇੱਕ ਉੱਚਾ ਬੱਦਲ਼” ਜਾਂ “ਇੱਕ ਬੱਦਲ਼ ਜੋ ਇੱਕ ਖੰਬੇ ਦੇ ਅਕਾਰ ਦਾ ਸੀ”
ਅੱਗ ਦਾ ਉੱਚਾ ਖੰਬਾ
ਇਹ ਅੱਗ ਦਾ ਖੰਬਾ ਸੀ ਜੋ ਇਸਰਾਏਲੀਆਂ ਦੇ ਸਾਹਮਣੇ ਹਵਾ ਵਿੱਚ ਟੰਗਿਆ ਹੋਇਆ ਜਾਂ ਲਟਕ ਰਿਹਾ ਸੀ|
ਉਹਨਾਂ ਦੀ ਅਗਵਾਈ ਕੀਤੀ
ਪਰਮੇਸ਼ੁਰ ਨੇ ਉਹਨਾਂ ਦੇ ਅੱਗੇ ਨਾਲ ਨਾਲ ਖੰਬੇ ਨੂੰ ਚਲਾਉਂਦੇ ਹੋਏ ਮਾਰਗ ਦਿਖਾਇਆ ਕਿ ਉਹ ਉਸ ਦੇ ਪਿੱਛੇ ਚੱਲ ਸਕਣ |
12-03
ਥੋੜੇ ਸਮੇਂ ਬਾਅਦ
ਸ਼ਾਇਦ ਦੋ ਦਿਨ ਬੀਤ ਗਏ ਸਨ | ਇਸ ਨੂੰ ਸਾਫ਼ ਕਰਨ ਲਈ, ਇਸ ਦਾ ਅਨੁਵਾਦ ਇਸ ਹੋ ਸਕਦਾ ਹੈ, “ਕੁੱਝ ਦਿਨਾ ਬਾਅਦ” ਜਾਂ “ਇਸਰਾਏਲੀਆਂ ਦੇ ਜਾਣ ਤੋਂ ਕੁੱਝ ਦਿਨ ਬਾਅਦ” |
ਉਹਨਾਂ ਦੀ ਸੋਚ ਬਦਲ ਗਈ
ਇਸ ਵਾਕ ਦਾ ਮਤਲਬ ਹੈ, “ਪਹਿਲਾਂ ਨਾਲੋਂ ਅੱਲਗ ਤਰੀਕੇ ਨਾਲ ਸ਼ੋਚਣ ਲੱਗੇ|” ਕੁੱਝ ਭਾਸ਼ਾ ਵਿੱਚ ਇਹ ਪ੍ਰਗਟੀਕਰਨ ਨਹੀਂ ਹੋਵੇਗਾ, ਅਤੇ ਇਸ ਦੇ ਮਤਲਬ ਨੂੰ ਸਿੱਧੇ ਤਰੀਕੇ ਨਾਲ ਪ੍ਰਗਟ ਕਰਦੇ ਹੋਣਗੇ |
12-04
ਉਹ ਲਾਲ ਸਮੁੰਦਰ ਵਿਚਕਾਰ ਫੱਸ ਗਏ ਹਨ
ਹੋਰ ਤਰੀਕੇ ਨਾਲ ਕਿਹਾ ਜਾ ਸਕਦਾ ਹੈ, “ਬਚ ਕੇ ਜਾਣ ਲਈ ਹੋਰ ਕੋਈ ਰਾਹ ਨਹੀਂ ਸੀ ਜਦੋਂ ਮਿਸਰੀ ਉਹਨਾਂ ਦੇ ਪਿੱਛੇ ਅਤੇ ਉਹਨਾਂ ਦੇ ਸਾਹਮਣੇ ਲਾਲ ਸਮੁੰਦਰ ਸੀ |”
“ਕਿਉਂ ਅਸੀਂ ਮਿਸਰ ਛੱਡਿਆ ?
ਇਸ ਦਾ ਮਤਲਬ, “ਸਾਨੂੰ ਮਿਸਰ ਨਹੀਂ ਛੱਡਣਾ ਚਾਹੀਦਾ ਸੀ !” ਉਹ ਅਸਲ ਵਿੱਚ ਕੋਈ ਕਾਰਨ ਨਹੀਂ ਪੁੱਛ ਰਹੇ ਸਨ | ਕਿਉਂਕਿ ਉਹ ਡਰ ਗਏ ਸਨ ਇਸ ਹਲਾਤ ਵਿੱਚ ਉਹ ਆਸ਼ਾ ਕਰ ਰਹੇ ਸਨ ਕਿ ਉਹਨਾਂ ਨੂੰ ਮਿਸਰ ਨਹੀਂ ਛੱਡਣਾ ਚਾਹੀਦਾ ਸੀ (ਚਾਹੇ ਉਹਨਾਂ ਲਈ ਉੱਥੇ ਬਹੁਤ ਹੀ ਮੁਸ਼ਕਲ ਸੀ )|
12-05
ਅੱਜ ਪਰਮੇਸ਼ੁਰ ਤੁਹਾਡੇ ਲਈ ਲੜੇਗਾ ਅਤੇ ਤੁਹਾਨੂੰ ਬਚਾਵੇਗਾ
ਹੋਰ ਤਰੀਕੇ ਨਾਲ ਇਸ ਤਰ੍ਹਾਂ ਕਿਹਾ ਜਾ ਸਕਦਾ ਹੈ, “ਅੱਜ ਪਰਮੇਸ਼ੁਰ ਮਿਸਰੀਆਂ ਨੂੰ ਤੁਹਾਡੇ ਲਈ ਹਰਾ ਦੇਵੇਗਾ ਅਤੇ ਤੁਹਾਨੂੰ ਨੁਕਸਾਨ ਪਹੁੰਚਾਉਣ ਤੋਂ ਉਹਨਾਂ ਨੂੰ ਰੋਕੇਗਾ |”
ਵਧਣ
ਕੁੱਝ ਭਾਸ਼ਾਵਾਂ ਇਸ ਨੂੰ ਕਹਿਣ ਲਈ ਨਿਸ਼ਚਿਤ ਸ਼ਬਦ ਇਸਤੇਮਾਲ ਕਰਨਗੀਆਂ “ਚੱਲਣਾ” |
12-06
ਬੱਦਲ਼ ਦਾ ਖੰਬਾ
ਦੇਖੋ ਤੁਸੀਂ 12-02 ਵਿੱਚ ਕਿਸ ਤਰ੍ਹਾਂ ਇਸ ਵਾਕ ਦਾ ਅਨੁਵਾਦ ਕੀਤਾ ਹੈ |
ਦੇਖ ਨਾ ਸਕੇ
ਬੱਦਲ਼ ਦਾ ਖੰਬਾ ਬਹੁਤ ਵੱਡਾ ਅਤੇ ਮੋਟਾ ਸੀ ਕਿ ਮਿਸਰੀ ਅੱਗੇ ਤੋਂ ਇਸਰਾਏਲੀਆਂ ਨੂੰ ਦੇਖ ਨਾ ਸਕੇ |
12-07
ਸਮੁੰਦਰ ਉੱਤੇ ਆਪਣਾ ਹੱਥ ਚੁੱਕੇ
ਇਸ ਦਾ ਅਨੁਵਾਦ ਇਸ ਹੋ ਸਕਦਾ ਹੈ, “ਆਪਣੇ ਹੱਥ ਨੂੰ ਸਮੁੰਦਰ ਉੱਤੇ ਚੁੱਕ ਕੇ ਰੱਖ|” ਇਹ ਦਿਖਾਉਣ ਨੂੰ ਇੱਕ ਚਿੰਨ੍ਹ ਸੀ ਕਿ ਪਰਮੇਸ਼ੁਰ ਮੂਸਾ ਦੁਆਰਾ ਚਮਤਕਾਰ ਕਰਦਾ ਹੈ |
12-08
ਗੁਜਰ ਗਏ
ਇਸ ਦਾ ਅਨੁਵਾਦ ਇਸ ਤਰ੍ਹਾਂ ਵੀ ਹੋ ਸਕਦਾ ਹੈ, “ਲੰਘ ਗਏ” ਜਾਂ “ਚਲੇ ਗਏ”
ਉਹਨਾਂ ਦੇ ਦੋਨੋਂ ਪਾਸੇ ਪਾਣੀ ਦੀਆਂ ਦੀਵਾਰਾਂ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਅਤੇ ਪਾਣੀ ਉਹਨਾਂ ਦੇ ਦੋਨੋਂ ਪਾਸੀਂ ਉੱਚਾ ਖੜ੍ਹਾ ਸੀ ਅਤੇ ਸਿੱਧਾ ਇੱਕ ਦੀਵਾਰ ਦੀ ਤਰ੍ਹਾਂ |”
12-09
*(ਇਸ ਢਾਂਚੇ ਲਈ ਕੋਈ ਟਿੱਪਣੀਨਹੀਂ ਹੈ)
12-10
ਸਮੁੰਦਰ ਦੇ ਵਿੱਚੋਂ ਦੀ ਰਸਤਾ
ਇਹ ਸਮੁੰਦਰ ਦੇ ਥੱਲੇ ਉੱਤੋਂ ਦੀ ਸੁੱਕੀ ਪੱਟੜੀ ਸੀ ਜਿਸ ਦੇ ਦੋਹੀਂ ਪਾਸੇ ਪਾਣੀ ਦੀ ਦੀਵਾਰ ਸੀ |
ਘਬਰਾਉਣ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਡਰਨਾ ਅਤੇ ਉਲਝਣ ਵਿੱਚ ਪੈਣਾ”|
ਫਸ ਜਾਣਾ
ਰੱਥ ਅਗਾਹਾਂ ਚੱਲ ਨਾ ਸਕੇ |
12-11
ਦੂਸਰੇ ਕਿਨਾਰੇ ਸੁਰੱਖਿਅਤ ਪਹੁੰਚ ਗਏ
“ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਦੂਸਰੇ ਕਿਨਾਰੇ ਸੁਰੱਖਿਅਤ ਚਲੇ ਗਏ” ਜਾਂ “ਦੂਸਰੇ ਕਿਨਾਰੇ ਸੁਰੱਖਿਅਤ ਪਹੁੰਚ ਗਏ” ਜਾਂ “ਦੂਸਰੇ ਕਿਨਾਰੇ ਸੁਰੱਖਿਅਤ ਚਲੇ ਗਏ ਜਿੱਥੇ ਮਿਸਰੀ ਸੈਨਾਂ ਅਤੇ ਸਮੁੰਦਰ ਤੋਂ ਸੁਰੱਖਿਅਤ ਸਨ|”
ਦੁਬਾਰਾ ਫੇਰ ਆਪਣਾ ਹੱਥ ਫੈਲਾ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਦੁਬਾਰਾ ਫੇਰ ਆਪਣੀ ਬਾਂਹ ਸਮੁੰਦਰ ਉੱਪਰ ਚੁੱਕ” ਜਾਂ ਇੱਕ ਸਿੱਧੇ ਹੁਕਮ ਵਜੋਂ, “ਪਰਮੇਸ਼ੁਰ ਨੇ ਮੂਸਾ ਨੂੰ ਕਿਹਾ,”ਆਪਣੀ ਬਾਂਹ ਦੁਬਾਰਾ ਲੰਬੀ ਕਰ |”
ਆਪਣੇ ਆਮ ਸਥਾਨ ਤੇ ਮੁੜ ਆਇਆ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਜਿੱਥੇ ਰਸਤਾ ਸੀ ਉਹ ਜਗ੍ਹਾ ਫੇਰ ਢੱਕੀ ਗਈ,” ਜਾਂ “ਸਾਰਾ ਸਮੁੰਦਰ ਫੇਰ ਭਰ ਗਿਆ” ਜਾਂ “ਪਰਮੇਸ਼ੁਰ ਦੁਆਰਾ ਵੰਡਣ ਤੋਂ ਪਹਿਲਾਂ ਜਿੱਥੇ ਸੀ ਉੱਥੇ ਫੇਰ ਵਾਪਸ ਚਲਾ ਗਿਆ|”
ਮਿਸਰ ਦੀ ਸਾਰੀ ਸੈਨਾਂ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਮਿਸਰ ਦੀ ਸੈਨਾਂ ਵਿੱਚ ਹਰ ਕੋਈ|”
12-12
ਪਰਮੇਸ਼ੁਰ ਉੱਤੇ ਭਰੋਸਾ ਕੀਤਾ
ਦੂਸਰੇ ਸ਼ਬਦਾਂ ਵਿੱਚ , ਲੋਕਾਂ ਨੇ ਹੁਣ ਭਰੋਸਾ ਕੀਤਾ ਕਿ ਪਰਮੇਸ਼ੁਰ ਸ਼ਕਤੀਸ਼ਾਲੀ ਸੀ ਅਤੇ ਉਹਨਾਂ ਨੂੰ ਬਚਾ ਸਕਦਾ ਸੀ |
12-13
ਵੱਡੇ ਜੋਸ਼ ਨਾਲ ਅਨੰਦ ਮਨਾਇਆ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਬਹੁਤ ਜ਼ਿਆਦਾ ਖੁਸ਼ ਅਤੇ ਉਹਨਾਂ ਨੇ ਇਸ ਨੂੰ ਬੜੇ ਜੋਸ਼ ਨਾ ਪ੍ਰਗਟ ਕੀਤਾ” ਜਾਂ “ਉਹਨਾਂ ਨੇ ਇਸ ਨੂੰ ਆਪਣੇ ਪੂਰੇ ਦਿਲ ਨਾਲ ਪ੍ਰਗਟ ਕੀਤਾ” ਜਾਂ “ਆਪਣੀ ਸਾਰੀ ਸ਼ਕਤੀ ਨਾਲ|”
ਮੌਤ ਅਤੇ ਗੁਲਾਮੀ ਤੋਂ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਮਾਰੇ ਜਾਣ ਤੋਂ ਜਾਂ ਮਿਸਰੀਆਂ ਦੁਆਰਾ ਗੁਲਾਮ ਬਣਾਏ ਜਾਣ ਤੋਂ|”
ਸੇਵਾ ਲਈ ਅਜ਼ਾਦ
ਇਸਰਾਏਲੀਆਂ ਨੂੰ ਮਿਸਰ ਵਿੱਚ ਗੁਲਾਮ ਬਣਨ ਤੋਂ ਪਰਮੇਸ਼ੁਰ ਨੇ ਅਜ਼ਾਦ ਕੀਤਾ, ਜਾਂ ਛੁਡਾਇਆ ਕਿ ਉਸਦੀ ਸੇਵਾ ਕਰ ਸਕਣ |
ਪਰਮੇਸ਼ੁਰ ਦੀ ਮਹਿਮਾ
ਕੁੱਝ ਭਾਸ਼ਾਵਾਂ ਵਿੱਚ ਇਸ ਤਰ੍ਹਾਂ ਵੀ ਅਨੁਵਾਦ ਹੋ ਸਕਦਾ ਹੈ ਕਿ, “ਪਰਮੇਸ਼ੁਰ ਦੇ ਨਾਮ ਨੂੰ ਚੁੱਕਣਾ” ਜਾਂ “ਕਹਿਣਾ ਕਿ ਪਰਮੇਸ਼ੁਰ ਮਹਾਨ ਹੈ|”
12-14
ਪਸਾਹ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਪਸਾਹ ਦੀਆਂ ਗਤੀਵਿਧੀਆਂ” ਜਾਂ “ਪਸਾਹ ਦਾ ਜਸ਼ਨ” ਜਾਂ “ਪਸਾਹ ਦਾ ਭੋਜਨ|”
ਯਾਦ ਕਰੋ ਕਿ ਕਿਸ ਤਰ੍ਹਾਂ ਪਰਮੇਸ਼ੁਰ ਨੇ ਉਹਨਾਂ ਨੂੰ ਜਿੱਤ ਦਿੱਤੀ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਲਗਾਤਾਰ ਆਪਣੇ ਆਪ ਨੂੰ ਯਾਦ ਕਰਨ ਕਿ ਕਿਸ ਤਰ੍ਹਾਂ ਪਰਮੇਸ਼ੁਰ ਦੁਸ਼ਮਣ ਨੂੰ ਹਰਾਇਆ|” ਸ਼ਬਦ “ਯਾਦ ਕਰਨਾ” ਦਾ ਇੱਥੇ ਸਧਾਰਨ ਮਤਲਬ ਇਹ ਨਹੀਂ ਕਿ ਉਹ ਭੁੱਲ ਨਾ ਜਾਣ, ਇਸ ਦਾ ਮਤਲਬ ਇਹ ਵੀ ਹੈ ਕੁੱਝ ਰਸਮੀ ਤਰੀਕੇ ਨਾਲ ਯਾਦ ਕਰਨ |
ਬੱਜ ਰਹਿਤ ਲੇਲਾ
ਸ਼ਬਦ “ਬੱਜ ਰਹਿਤ” ਇੱਥੇ ਉਸ ਲੇਲੇ ਲਈ ਵਰਤਿਆ ਗਿਆ ਹੈ ਜਿਸ ਵਿੱਚ ਕੋਈ ਬਿਮਾਰੀ ਜਾਂ ਖਰਾਬੀ ਨਹੀਂ ਹੈ | ਇਸ ਨੂੰ ਇੱਕ ਹੋਰ ਤਰੀਕੇ ਨਾਲ ਵੀ ਕਿਹਾ ਜਾ ਸਕਦਾ ਹੈ, “ਇੱਕ ਪੂਰਾ ਤੰਦਰੁਸਤ ਅਤੇ ਸਹੀ ਪਲਿਆ ਹੋਇਆ ਲੇਲਾ|”
ਖ਼ਮੀਰ ਰਹਿਤ ਰੋਟੀ
ਇਹ ਇੱਕ ਹੋਰ ਤਰੀਕੇ ਨਾਲ ਕਿਹਾ ਗਿਆ ਹੈ, “ਉਹ ਰੋਟੀ ਜੋ ਖ਼ਮੀਰ ਤੋਂ ਬਿਨਾਂ ਪਕਾਈ ਗਈ|”
ਇੱਕ ਬਾਈਬਲ ਕਹਾਣੀ, ਵਿੱਚੋਂ
ਇਹ ਹਵਾਲੇ ਕੁੱਝ ਬਾਈਬਲਾਂ ਤੋਂ ਥੋੜ੍ਹਾ ਭਿੰਨ ਹੋ ਸਕਦੇ ਹਨ |