32-01
ਇੱਕ ਦਿਨ
ਇਹ ਵਾਕ ਇੱਕ ਘਟਨਾ ਦੀ ਜਾਣਕਾਰੀ ਦਿੰਦਾ ਹੈ ਜੋ ਅਤੀਤ ਵਿੱਚ ਘਟੀ, ਪਰ ਕਿਸੇ ਖ਼ਾਸ ਸਮੇਂ ਬਾਰੇ ਨਹੀਂ ਤਦ ਦੀਕ ਕਰਦੀ | ਬਹੁਤ ਸਾਰੀਆਂ ਭਾਸ਼ਾਵਾਂ ਵਿੱਚ ਕਹਾਣੀ ਸ਼ੁਰੂ ਕਰਨ ਦਾ ਇਹ ਇੱਕੋ ਜਿਹਾ ਤਰੀਕਾ ਹੈ |
ਗਿਰਸੇਨੀ ਲੋਕ
ਗਿਰਸੇਨੀ ਲੋਕ ਇੱਕ ਇਲਾਕੇ ਵਿੱਚ ਰਹਿੰਦੇ ਸਨ ਜੋ ਗਲੀਲ ਦੇ ਸਮੁੰਦਰ ਦੇ ਪੂਰਬੀ ਤੱਟ ਨਾਲ ਲੱਗਦਾ ਸੀ | ਉਹ ਯਹੂਦੀਆਂ ਦੀ ਸੰਤਾਨ ਸਨ ਪਰ ਅਸੀਂ ਉਹਨਾਂ ਬਾਰੇ ਬਹੁਤ ਘੱਟ ਜਾਣਦੇ ਹਾਂ |
32-02
ਬਦਰੂਹਾਂ ਨਾਲ ਭਰਿਆ ਹੋਇਆ ਇੱਕ ਵਿਅਕਤੀ
ਮਤਲਬ, “ਇੱਕ ਵਿਅਕਤੀ ਜਿਸ ਵਿੱਚ ਬਦਰੂਹਾਂ ਸਨ” ਜਾਂ “ਇੱਕ ਵਿਅਕਤੀ ਜੋ ਬਦਰੂਹਾਂ ਦੁਆਰਾ ਜਕੜਿਆ ਹੋਇਆ ਸੀ|”
ਵੱਲ ਦੌੜ ਕੇ ਆਇਆ
ਮਤਲਬ, “ਵੱਲ ਦੌੜਿਆ” ਜਾਂ “ਦੌੜਿਆ ਅਤੇ ਸਾਹਮਣੇ ਆ ਕੇ ਰੁੱਕ ਗਿਆ|”
32-03
ਉਸ ਦੇ ਹੱਥਾਂ ਅਤੇ ਪੈਰਾਂ ਨੂੰ ਬੰਨ੍ਹਿਆ
ਮਤਲਬ, “ਕਾਬੂ ਕੀਤਾ” ਜਾਂ “ਬੰਨ੍ਹਿਆ ”|
ਤੋੜ ਦਿੰਦਾ
ਕੁੱਝ ਭਾਸ਼ਾਵਾਂ ਨੂੰ ਇਸ ਤਰ੍ਹਾਂ ਕਹਿਣ ਦੀ ਜ਼ਰੂਰਤ ਹੈ, “ਲਗਾਤਾਰ ਸੰਗਲਾਂ ਨੂੰ ਤੋੜਦਾ|”
32-04
ਕਬਰਾਂ ਵਿੱਚ
ਮਤਲਬ, “ਕਬਰਾਂ ਦੇ ਨੇੜੇ” ਜਾਂ “ਕਬਰਾਂ ਦੇ ਚੁਫ਼ੇਰੇ |”
32-05
ਆਪਣੇ ਗੋਡਿਆਂ ਭਾਰ ਡਿੱਗਿਆ
ਮਤਲਬ, “ਛੇਤੀ ਨਾਲ ਧਰਤੀ ਉੱਤੇ ਗੋਡਿਆਂ ਭਾਰ ਹੋ ਗਿਆ|”
32-06
ਚਿੱਲਾਇਆ
ਮਤਲਬ, “ਚੀਕਿਆ” ਜਾਂ “ਚਿੱਲਾਇਆ”
ਤੇਰਾ ਮੇਰੇ ਨਾਲ ਕੀ ਵਾਸਤਾ
ਇਸ ਪ੍ਰਗਟੀਕਰਨ ਦਾ ਮਤਲਬ ਹੈ, “ਕੀ ਤੂੰ ਮੇਰੇ ਨਾਲ ਕਰਨ ਜਾ ਰਿਹਾਂ ਹੈ?”
ਅੱਤ ਮਹਾਨ ਪਰਮੇਸ਼ੁਰ
ਮਤਲਬ, “ਸਭ ਤੋਂ ਵੱਡਾ ਪਰਮੇਸ਼ੁਰ ” ਜਾਂ “ਸਭ ਤੋਂ ਸ਼ਕਤੀਸ਼ਾਲੀ ਪਰਮੇਸ਼ੁਰ |” “ਮਹਾਨ” ਦਾ ਮਤਲਬ ਇੱਥੇ ਪਰਮੇਸ਼ੁਰ ਦੀ ਮਹਾਨਤਾ ਲਈ ਵਰਤਿਆ ਗਿਆ ਹੈ| ਇਹ ਕਿਸੇ ਉਚਾਈ ਜਾਂ ਉੱਚਾ ਹੋਣ ਬਾਰੇ ਗੱਲ ਨਹੀਂ ਕੀਤੀ ਗਈ |
ਲਸ਼ਕਰ
ਇਹ ਭੂਤਾਂ ਦੇ ਝੁੰਡ ਦਾ ਨਾਮ ਸੀ, ਪਰ ਇਹ ਇਸ ਗੱਲ ਨੂੰ ਵੀ ਬਿਆਨ ਕਰਦਾ ਹੈ ਕਿ ਭੂਤਾਂ ਦੀ ਗਿਣਤੀ ਕਿੰਨੀ ਸੀ | ਇਸ ਨਾਮ ਦਾ ਇਸੇਮਾਲ ਕਰੋ ਜੇ ਇਹ ਤੁਹਾਡੀ ਭਾਸ਼ਾ ਵਿੱਚ ਮਤਲਬ ਪੈਦਾ ਕਰਦਾ ਹੈ | ਅਗਰ ਨਹੀਂ, ਤਾਂ ਤੁਹਾਨੂੰ ਕੁੱਝ ਇਸ ਤਰ੍ਹਾਂ ਅਨੁਵਾਦ ਕਰਨਾ ਪਵੇਗਾ, “ਸੈਨਾਂ” ਜਾਂ “ਭੀੜ” ਜਾਂ “ਹਜ਼ਾਰ”|
ਅਸੀਂ ਬਹੁਤ ਹਾਂ
ਮਤਲਬ, “ਇੱਥੇ ਅਸੀਂ ਬਹੁਤ ਜਣੇ ਹਾਂ” ਜਾਂ “ਅਸੀਂ ਬਹੁਤ ਬਦਰੂਹਾਂ ਹਾਂ|”
32-07
ਸਾਨੂੰ ਨਾ ਭੇਜ
ਮਤਲਬ, “ਸਾਨੂੰ ਜਾਣ ਲਈ ਮਜ਼ਬੂਰ ਨਾ ਕਰ|”
ਕਿਰਪਾ ਕਰਕੇ ਸਾਨੂੰ ਭੇਜ
ਮਤਲਬ, “ਕਿਰਪਾ ਕਰਕੇ ਸਾਨੂੰ ਜਾਣ ਦੇ |”
ਇਸ ਦੀ ਬਜਾਇ
ਮਤਲਬ, “ਇਸ ਦੀ ਬਜਾਇ ਸਾਨੂੰ ਜਾਣ ਦੇ |”
ਜਾਓ!
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਸੂਰਾਂ ਵਿੱਚ ਜਾਓ!” ਜਾਂ “ਤੁਸੀਂ ਸੂਰਾਂ ਵਿੱਚ ਜਾ ਸਕਦੇ ਹੋ!”
32-08
ਵੱਗ
ਮਤਲਬ, “ਸੂਰਾਂ ਦਾ ਵੱਗ” ਜਾਂ “ਸੂਰਾਂ ਦਾ ਝੁੰਡ|” ਬਹੁਤ ਭਾਸ਼ਾਵਾਂ ਵਿੱਚ ਜਾਨਵਰਾਂ ਦੇ ਝੁੰਡਾਂ ਲਈ ਖ਼ਾਸ ਨਾਮ ਹਨ ਜਿਵੇਂ ਕਿ, “ਭੇਡਾਂ ਦਾ ਇੱਜੜ”, “ਗਾਵਾਂ ਦਾ ਵੱਗ”, “ਕੁੱਤਿਆਂ ਦਾ ਟੋਲਾ” ਅਤੇ “ਮੱਛੀਆਂ ਦਾ ਝੁੰਡ|” ਉਹ ਸ਼ਬਦ ਇਸਤੇਮਾਲ ਕਰੋ ਜੋ ਸੂਰਾਂ ਦੇ ਇੱਕ ਵੱਡੇ ਝੁੰਡ ਲਈ ਸਹੀ ਹੋਵੇ |
32-09
ਕੀ ਹੋਇਆ
ਮਤਲਬ, “ਕਿਵੇਂ ਯਿਸੂ ਨੇ ਮਨੁੱਖ ਦੇ ਅੰਦਰੋਂ ਭੂਤ ਬਾਹਰ ਕੱਢੇ ਅਤੇ ਸੂਰਾਂ ਵਿੱਚ ਵਾੜੇ|”
ਜਿਸ ਵਿੱਚ ਭੂਤ ਸਨ
ਮਤਲਬ, “ਜਿਸ ਵਿੱਚ ਭੂਤ ਰਹਿੰਦੇ ਸਨ” ਜਾਂ “ਜੋ ਬੁਰੀਆਂ ਆਤਮਾਂ ਦੁਆਰਾ ਕਾਬੂ ਵਿੱਚ ਸੀ|”
32-10
ਲੋਕ
ਕੁੱਝ ਭਾਸ਼ਾਵਾਂ ਇਸ ਤਰ੍ਹਾਂ ਕਹਿਣਾ ਪਸੰਦ ਕਰਦੀਆਂ ਹਨ, “ਉਸ ਇਲਾਕੇ ਦੇ ਲੋਕ” ਜਾਂ “ਗਿਰਸੇਨੀਆਂ ਦੇ ਲੋਕ|”
ਡਰਨਾ
ਇਸ ਤਰ੍ਹਾਂ ਕਹਿਣਾ ਚੰਗਾ ਹੋਵੇਗਾ, “ਜੋ ਕੁੱਝ ਯਿਸੂ ਨੇ ਕੀਤਾ ਸੀ ਉਸ ਤੋਂ ਡਰ ਗਏ|”
ਤਿਆਰ ਹੋ ਗਿਆ
ਮਤਲਬ, “ਜਾਣ ਲਈ ਤਿਆਰ ਸੀ|”
ਯਿਸੂ ਦੇ ਨਾਲ ਜਾਣ ਲਈ ਮਿੰਨਤਾਂ ਕੀਤੀਆਂ
ਮਤਲਬ, “ਯਿਸੂ ਦੀਆਂ ਮਿੰਨਤਾਂ ਕੀਤੀਆਂ ਕਿ ਉਹ ਉਸ ਨੂੰ ਆਪਣੇ ਨਾਲ ਜਾਣ ਦੇਵੇ|” ਜਾਂ “ਦੀਨਤਾ ਨਾਲ ਪੁੱਛਿਆ ਜੇ ਉਹ ਉਸ ਦੇ ਨਾਲ ਜਾ ਸਕੇ|”
32-11
ਕਿਵੇਂ ਉਸ ਨੇ ਤੇਰੇ ਉੱਤੇ ਦਯਾ ਕੀਤੀ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਕਿਵੇਂ ਉਸ ਨੇ ਤੈਨੂੰ ਦਯਾ ਦਿਖਾਈ’ ਜਾਂ “ਕਿ ਉਹ ਤੇਰੇ ਉੱਤੇ ਦਯਾਵਾਨ ਹੋ ਚੁੱਕਿਆ ਸੀ”
32-12
ਉਸ ਦੀ ਕਹਾਣੀ ਸੁਣੀ
ਮਤਲਬ, “ਉਸ ਆਦਮੀ ਨੂੰ ਸੁਣਿਆ ਜੋ ਦੱਸ ਰਿਹਾ ਸੀ ਕਿ ਉਸ ਨਾਲ ਕੀ ਹੋਇਆ ਸੀ|”
ਹੈਰਾਨੀ ਅਤੇ ਅਚੰਭੇ ਨਾਲ ਭਰ ਗਏ ਸੀ
ਸ਼ਬਦ “ਹੈਰਾਨੀ” ਅਤੇ “ਅਚੰਭਾ” ਆਪਣੇ ਅਰਥ ਵਿੱਚ ਮਿਲਦੇ ਜੁਲਦੇ ਹਨ | ਇਹ ਦੋਨੋਂ ਸ਼ਬਦ ਇੱਕਠੇ ਇਸਤੇਮਾਲ ਕੀਤੇ ਗਏ ਹਨ ਕਿ ਜ਼ੋਰ ਪਾਇਆ ਜਾਵੇ ਕਿ ਲੋਕ ਹੈਰਾਨ ਸਨ | ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਜੋ ਕੁੱਝ ਉਸ ਆਦਮੀ ਨੇ ਉਹਨਾਂ ਨੂੰ ਦੱਸਿਆ ਉਸ ਬਾਰੇ ਉਹ ਪੂਰੀ ਤਰ੍ਹਾਂ ਨਾਲ ਹੈਰਾਨ ਹੋ ਗਏ ਸਨ|”
32-13
ਉਸ ਉੱਤੇ ਡਿੱਗਦੇ
ਮਤਲਬ, “ਉਸ ਦੇ ਵਿਰੁੱਧ ਜ਼ੋਰ ਨਾਲ ਧੱਕਾ ਮਾਰਦੇ ਸਨ” ਜਾਂ “ਭੀੜ ਨੇ ਉਸ ਨੂੰ ਚਾਰੋਂ ਤਰਫ਼ ਤੋਂ ਕੱਸਿਆ ਹੋਇਆ ਸੀ|”
ਉਸ ਦੀ ਹਾਲਤ ਸਿਰਫ਼ ਵਿਗੜਦੀ ਗਈ
ਮਤਲਬ, “ਉਸ ਦੀ ਹਾਲਤ ਹੋਰ ਖ਼ਰਾਬ ਹੁੰਦੀ ਗਈ” ਜਾਂ “ਉਸ ਦੀ ਸਿਹਤ ਚੰਗਾ ਹੋਣ ਦੀ ਬਜਾਇ ਖ਼ਰਾਬ ਹੋ ਗਈ” ਜਾਂ “ਇਸ ਦੀ ਬਜਾਇ ਉਹ ਹੋਰ ਬਿਮਾਰ ਹੋ ਗਈ|”
32-14
(ਇਸ ਢਾਂਚੇ ਲਈ ਕੋਈ ਟਿੱਪਣੀਨਹੀਂ ਹੈ)
32-15
ਉਸ ਵਿੱਚੋਂ ਸ਼ਕਤੀ ਨਿੱਕਲੀ ਸੀ
ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ, “ਚੰਗਾ ਕਰਨ ਵਾਲੀ ਸ਼ਕਤੀ ਉਸ ਵਿੱਚੋਂ ਨਿੱਕਲ ਕੇ ਕਿਸੇ ਹੋਰ ਵਿੱਚ ਜਾ ਚੁੱਕੀ ਸੀ” ਜਾਂ “ਉਸ ਦੀ ਸ਼ਕਤੀ ਨੇ ਕਿਸੇ ਨੂੰ ਚੰਗਾ ਕਰ ਦਿੱਤਾ ਸੀ|” ਇਸ ਕਾਰਨ ਯਿਸੂ ਨੇ ਕੋਈ ਸ਼ਕਤੀ ਗਵਾਈ ਨਹੀਂ ਸੀ |
ਕਿਉਂ ਤੂੰ ਪੁੱਛਦਾ ਹੈਂ, “ਕਿਸ ਨੇ ਮੈਨੂੰ ਛੂਹਿਆ?
ਕੁੱਝ ਭਾਸ਼ਾਵਾਂ ਵਿੱਚ ਅਸਿੱਧੇ ਤੌਰ ਤੇ ਇਸ ਕਥਨ ਦਾ ਇਸਤੇਮਾਲ ਕਰਨਾ ਚੰਗਾ ਹੁੰਦਾ ਹੈ ਜਿਵੇਂ ਕਿ, “ਕਿਉਂ ਤੂੰ ਪੁੱਛਦਾ ਹੈ ਕਿ ਕਿਸ ਨੇ ਤੈਨੂੰ ਛੂਹਿਆ?” ਜਾਂ “ਕਿਉਂ ਤੂੰ ਹੈਰਾਨ ਹੋ ਰਿਹਾਂ ਹੈ ਕਿ ਕਿਸ ਨੇ ਤੈਨੂੰ ਛੂਹਿਆ ਹੈ?”
32-16
ਆਪਣੇ ਗੋਡਿਆਂ ਭਾਰ ਡਿੱਗ ਪਈ
ਮਤਲਬ, “ਛੇਤੀ ਨਾਲ ਗੋਡਿਆਂ ਤੇ ਝੁੱਕ ਗਈ|”
ਯਿਸੂ ਦੇ ਅੱਗੇ
ਮਤਲਬ, “ਯਿਸੂ ਦੇ ਅੱਗੇ|”
ਕੰਬਦੀ ਅਤੇ ਬਹੁਤ ਡਰਦੀ ਹੋਈ
ਮਤਲਬ, “ਡਰ ਨਾਲ ਕੰਬਦੀ ਹੋਈ” ਜਾਂ “ਕੰਬਦੀ ਕਿਉਂਕਿ ਉਹ ਡਰੀ ਹੋਈ ਸੀ|”
ਤੇਰੇ ਵਿਸ਼ਵਾਸ ਨੇ ਤੈਨੂੰ ਚੰਗਾ ਕੀਤਾ
ਇਸ ਦਾ ਅਨੁਵਾਦ ਇਸ ਤਰ੍ਹਾਂ ਵੀ ਹੋ ਸਕਦਾ ਹੈ, “ਤੂੰ ਆਪਣੇ ਵਿਸ਼ਵਾਸ ਦੇ ਕਾਰਨ ਚੰਗੀ ਹੋ ਚੁੱਕੀ ਹੈਂ|”
ਸ਼ਾਂਤੀ ਨਾਲ ਜਾਹ
ਲੋਕ ਇਸ ਪਰੰਮਪ੍ਰਾਗਤ ਬਰਕਤ ਨੂੰ ਬੋਲਦੇ ਸਨ ਜਦੋਂ ਉਹ ਇੱਕ ਦੂਸਰੇ ਤੋਂ ਜੁਦਾ ਹੁੰਦੇ ਸਨ | ਦੂਸਰੀਆਂ ਭਾਸ਼ਾਵਾਂ ਇਸ ਨਾਲ ਮਿਲਦਾ ਜੁਲਦਾ ਕੁੱਝ ਕਹਿ ਸਕਦੇ ਹਨ ਜਿਵੇਂ ਕਿ, “ਠੀਕ ਠਾਕ ਜਾਣਾ” ਜਾਂ “ਜਾਓ ਪਰਮੇਸ਼ੁਰ ਤੁਹਾਡੇ ਨਾਲ ਹੋਵੇ” ਜਾਂ “ਸ਼ਾਂਤੀ ਨਾਲ ਜਾਓ|” ਹੋਰ ਤਰੀਕੇ ਨਾਲ ਅਨੁਵਾਦ ਕਰਨਾ ਇਸ ਤਰ੍ਹਾਂ ਹੋ ਸਕਦਾ ਹੈ, “ਜਦੋਂ ਤੁਸੀਂ ਜਾਂਦੇ ਹੋ ਤੁਹਾਡੇ ਨਾਲ ਸ਼ਾਂਤੀ ਹੋਵੇ” ਜਾਂ “ਜਾਓ ਅਤੇ ਜਾਣੋ ਕਿ ਸਾਡੇ ਵਿੱਚ ਕਾਰ ਸਭ ਠੀਕ ਠਾਕ ਹੈ|”
ਇੱਕ ਬਾਈਬਲ ਕਹਾਣੀ, ਵਿੱਚੋਂ
ਇਹ ਹਵਾਲੇ ਕੁੱਝ ਬਾਈਬਲਾਂ ਤੋਂ ਥੋੜ੍ਹਾ ਭਿੰਨ ਹੋ ਸਕਦੇ ਹਨ |