37-01
ਇੱਕ ਦਿਨ
ਇਹ ਵਾਕ ਇੱਕ ਘਟਨਾ ਦੀ ਜਾਣਕਾਰੀ ਦਿੰਦਾ ਹੈ ਜੋ ਅਤੀਤ ਵਿੱਚ ਘਟੀ, ਪਰ ਕਿਸੇ ਖ਼ਾਸ ਸਮੇਂ ਬਾਰੇ ਨਹੀਂ ਤਸਦੀਕ ਕਰਦੀ | ਬਹੁਤ ਸਾਰੀਆਂ ਭਾਸ਼ਾਵਾਂ ਵਿੱਚ ਕਹਾਣੀ ਸ਼ੁਰੂ ਕਰਨ ਦਾ ਇਹ ਇੱਕ ਤਰੀਕਾ ਹੈ |
ਮਰਿਯਮ
ਯਿਸੂ ਦੀ ਮਾਤਾ ਦਾ ਨਾਮ ਵੀ ਮਰਿਯਮ ਸੀ | ਇਹ ਇੱਕ ਅਲੱਗ ਔਰਤ ਸੀ |
ਇਹ ਬਿਮਾਰੀ ਮੌਤ ਵਿੱਚ ਸਮਾਪਿਤ ਨਹੀਂ ਹੋਵੇਗੀ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਇਸ ਬਿਮਾਰੀ ਦਾ ਅੰਤਿਮ ਨਤੀਜਾ ਮੌਤ ਨਹੀਂ ਹੋਵੇਗਾ” ਜਾਂ “ਲਾਜ਼ਰ ਬਿਮਾਰ ਹੈ ਪਰ ਮੌਤ ਇਸ ਬਿਮਾਰੀ ਦਾ ਅੰਤਿਮ ਨਤੀਜਾ ਨਹੀਂ ਹੈ|” ਯਿਸੂ ਦੇ ਚੇਲਿਆਂ ਨੇ ਸੋਚਿਆ ਸ਼ਾਇਦ ਲਾਜ਼ਰ ਇਸ ਬਿਮਾਰੀ ਤੋਂ ਨਹੀਂ ਮਰੇਗਾ | ਪਰ ਯਿਸੂ ਇਹ ਜਾਣਦਾ ਸੀ, ਚਾਹੇ ਲਾਜ਼ਰ ਇਸ ਬਿਮਾਰੀ ਤੋਂ ਮਰ ਵੀ ਜਾਵੇਗਾ ਪਰ ਉਹ ਅੰਤ ਵਿੱਚ ਜੀਵੇਗਾ |
ਇਹ ਪਰਮੇਸ਼ੁਰ ਦੀ ਮਹਿਮਾ ਲਈ ਹੈ
ਮਤਲਬ, “ਇਹ ਲੋਕਾਂ ਤੋਂ ਪਰਮੇਸ਼ੁਰ ਦੀ ਮਹਿਮਾ ਕਰਾਵੇਗਾ ਕਿ ਉਹ ਕਿੰਨਾ ਮਹਾਨ ਹੈ |”
ਪਰ ਉਹ ਜਿੱਥੇ ਹੈ ਸੀ ਉੱਥੇ ਦੋ ਦਿਨ ਹੋਰ ਇੰਤਜ਼ਾਰ ਕੀਤਾ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਪਰ ਉਹ ਜਿੱਥੇ ਹੈ ਸੀ ਉੱਥੇ ਦੋ ਦਿਨ ਹੋਰ ਰੁੱਕਿਆ, ਚਾਹੇ ਉਹ ਚਾਹੁੰਦੇ ਸਨ ਕਿ ਉਹ ਜਾਵੇ ਅਤੇ ਲਾਜ਼ਰ ਨੂੰ ਚੰਗਾ ਕਰਾ|”
37-02
ਯਹੂਦਾਹ
ਇਹ ਇਸਰਾਏਲ ਦੇ ਦੱਖਣੀ ਭਾਗ ਦਾ ਜ਼ਿਕਰ ਕਰਦਾ ਹੈ ਜੋ ਯਹੂਦਾਹ ਦੇ ਗੋਤਰ ਦੁਆਰਾ ਵਸਾਇਆ ਗਿਆ ਸੀ | ਕੁੱਝ ਭਾਸ਼ਾਵਾਂ ਇਸ ਤਰ੍ਹਾਂ ਕਹਿਣਾ ਪਸੰਦ ਕਰਦੀਆਂ ਹਨ, “ਯਹੂਦਾਹ ਦਾ ਇਲਾਕਾ|”
ਸੌਂ ਚੁੱਕਿਆ ਹੈ ਅਤੇ ਮੇਰਾ ਉਸ ਨੂੰ ਜਗਾਉਣਾ ਬਹੁਤ ਜ਼ਰੂਰੀ ਹੈ
“ਸੌਣਾ” ਅਤੇ “ਜਗਾਉਣ” ਸ਼ਬਦਾਂ ਨੂੰ ਸਧਾਰਨ ਸ਼ਬਦਾਂ ਨਾਲ ਅਨੁਵਾਦ ਕਰੋ | ਚਾਹੇ ਯਿਸੂ ਇਹਨਾਂ ਸ਼ਬਦਾਂ ਨੂੰ ਭਿੰਨ ਅਰਥਾਂ ਦੇ ਨਾਲ ਇਸਤੇਮਾਲ ਕਰ ਰਿਹਾ ਸੀ ਅਤੇ ਚੇਲੇ ਉੱਦੋਂ ਉਸ ਨੂੰ ਨਾ ਸਮਝ ਸਕੇ |
37-03
ਉਹ ਚੰਗਾ ਹੋ ਜਾਵੇਗਾ
ਚੇਲੇ ਇਸ ਤਰ੍ਹਾਂ ਕਹਿਣਾ ਚਾਹੁੰਦੇ ਸਨ, “ਸਾਨੂੰ ਹੁਣ ਉੱਥੇ ਜਾਣ ਦੀ ਲੋੜ ਨਹੀਂ ਕਿਉਂਕਿ ਉਹ ਚੰਗਾ ਹੋ ਜਾਵੇਗਾ |”
ਮੈਂ ਖ਼ੁਸ਼ ਹਾਂ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਮੈਂ ਖ਼ੁਸ਼ ਹਾਂ” ਜਾਂ “ਇਹ ਚੰਗਾ ਹੈ ਕਿ|” ਇਸ ਦਾ ਇਹ ਮਤਲਬ ਨਹੀਂ ਹੈ ਕਿ ਉਹ ਖੁਸ ਹੋ ਰਿਹਾ ਸੀ ਕਿ ਲਾਜ਼ਰ ਮਰ ਗਿਆ ਹੈ ਪਰ ਇਸ ਦੀ ਬਜਾਇ ਉਹ ਖ਼ੁਸ਼ ਸੀ ਕਿ ਪਰਮੇਸ਼ੁਰ ਦਿਖਾਉਣ ਜਾ ਰਿਹਾ ਹੈ ਕਿ ਉਹ ਕਿੰਨਾ ਮਹਾਨ ਹੈ|”
37-04
ਮਾਰਥਾ
ਮਾਰਥਾ ਲਾਜ਼ਰ ਅਤੇ ਮਰਿਯਮ ਦੀ ਭੈਣ ਸੀ | 37-01 ਵਿੱਚ ਦੇਖੋ
ਯਿਸੂ ਨੂੰ ਮਿਲਣ ਲਈ ਬਾਹਰ ਗਈ
ਮਤਲਬ, “ਯਿਸੂ ਨੂੰ ਮਿਲਣ ਲਈ ਗਈ ਜਦੋਂ ਉਹ ਨਗਰ ਵਿੱਚ ਆ ਰਿਹਾ ਸੀ|”
ਮੇਰਾ ਭਰਾ ਨਾ ਮਰਦਾ
ਮਤਲਬ, “ਤੂੰ ਮੇਰੇ ਭਰਾ ਨੂੰ ਚੰਗਾ ਕਰ ਦਿੱਤਾ ਹੁੰਦਾ ਅਤੇ ਉਹ ਨਾ ਮਰਦਾ” ਜਾਂ “ਤੂੰ ਮੇਰੇ ਭਰਾ ਨੂੰ ਮਰਨ ਤੋਂ ਬਚਾ ਲੈਂਦਾ|”
ਤੈਨੂੰ ਸਭ ਕੁੱਝ ਦੇਵੇਗਾ ਜੋ ਵੀ ਉਸ ਕੋਲੋਂ ਮੰਗੇਗਾ
ਮਤਲਬ, “ਉਹ ਕਰੇਗਾ ਜੋ ਕੁੱਝ ਉਸ ਨੂੰ ਕਰਨ ਲਈ ਕਹੇਂਗਾ |”
37-05
ਮੈਂ ਜ਼ਿੰਦਗੀ ਅਤੇ ਕਿਆਮਤ ਹਾਂ
“ਮੈਂ” ਕਥਨਾਂ ਵਿੱਚੋਂ ਇਹ ਬਹੁਤ ਤਕੜਾ ਹੈ ਕਥਨ ਹੈ ਜਿਸ ਵਿੱਚ ਯਿਸੂ ਆਪਣੇ ਮੂਲ ਸੁਭਾਓ ਬਾਰੇ ਕੁੱਝ ਕਹਿ ਰਿਹਾ ਹੈ | ਇਸ ਇੱਕ ਵਿੱਚ , ਇਸ਼ਾਰਾ ਕਰਦਾ ਹੈ ਕਿ ਉਹ ਜ਼ਿੰਦਗੀ ਅਤੇ ਕਿਆਮਤ ਦਾ “ਦੇਣ ਵਾਲਾ” ਜਾਂ “ਸਰੋਤ” ਹੈ | ਅਗਰ ਸੰਭਵ ਹੈ, ਇਸ ਵਾਕ ਦਾ ਇਸ ਤਰ੍ਹਾਂ ਅਨੁਵਾਦ ਕਰੋ ਜੋ ਸਾਫ਼ ਕਰੇ ਕਿ ਇਹ ਉਸ ਦਾ ਮੂਲ ਸੁਭਾਓ | ਇਸ ਦਾ ਅਨੁਵਾਦ ਇਸ ਤਰ੍ਹਾਂ ਵੀ ਹੋ ਸਕਦਾ ਹੈ, “ਮੈਂ ਉਹ ਹਾਂ ਜੋ ਲੋਕਾਂ ਨੂੰ ਜਿਵਾਉਂਦਾ ਹਾਂ ਅਤੇ ਉਹਨਾਂ ਨੂੰ ਜਿਊਣ ਦਿੰਦਾਂ ਹਾਂ|”
ਜੀਵੇਗਾ ਚਾਹੇ ਉਹ ਮਰ ਵੀ ਜਾਵੇ
ਮਤਲਬ, “ਹਮੇਸ਼ਾ ਲਈ ਜੀਵੇਗਾ ਚਾਹੇ ਮਰ ਵੀ ਜਾਵੇ|” ਅੰਗਰੇਜ਼ੀ ਦਾ ਸ਼ਬਦ “ਉਹ” ਸਿਰਫ਼ ਮਨੁੱਖਾਂ ਲਈ ਇਸਤੇਮਾਲ ਨਹੀਂ ਹੁੰਦਾ | ਔਰਤਾਂ ਜੋ ਯਿਸੂ ਉੱਤੇ ਵਿਸ਼ਵਾਸ ਕਰਦੀਆਂ ਹਨ ਉਹ ਵੀ ਹਮੇਸ਼ਾ ਲਈ ਜੀਣਗੀਆ |
ਮਾਰਥਾ
ਮਾਰਥਾ ਲਾਜ਼ਰ ਅਤੇ ਮਰਿਯਮ ਦੀ ਭੈਣ ਸੀ | 37-01 ਵਿੱਚ ਦੇਖੋ
ਕਦੀ ਨਹੀਂ ਮਰੇਗਾ
ਇਸ ਦਾ ਅਨੁਵਾਦ ਇਸ ਤਰ੍ਹਾਂ ਵੀ ਹੋ ਸਕਦਾ ਹੈ, “ਹਮੇਸ਼ਾ ਲਈ ਜੀਵੇਗਾ|”
37-06
ਮਰਿਯਮ
ਇਹ ਉਹੀ ਔਰਤ ਹੈ ਜੋ 37-01 ਪਾਈ ਜਾਂਦੀ ਹੈ ਨਾ ਕਿ ਯਿਸੂ ਦੀ ਮਾਤਾ |
ਯਿਸੂ ਦੇ ਕਦਮਾਂ ਤੇ ਡਿੱਗ ਪਈ
ਮਤਲਬ, “ਯਿਸੂ ਦੇ ਕਦਮਾਂ ਤੇ ਗੋਡੇ ਟੇਕੇ ਇੱਜ਼ਤ ਦੇ ਨਿਸ਼ਾਨ ਵਜੋਂ|
ਮੇਰਾ ਭਰਾ ਨਾ ਮਰਦਾ
ਮਤਲਬ, “ਤੂੰ ਮੇਰੇ ਭਰਾ ਨੂੰ ਮਰਨ ਤੋਂ ਬਚਾ ਸਕਦਾ ਸੀ” ਜਾਂ “ਮੇਰਾ ਭਰਾ ਅੱਜ ਜਿਉਂਦਾ ਹੁੰਦਾ|”
37-07
ਉਸ ਨੇ ਉਹਨਾਂ ਨੂੰ ਦੱਸਿਆ
ਮਤਲਬ, “ਉਸ ਨੇ ਉੱਥੇ ਉਹਨਾਂ ਮਰਦਾਂ ਨੂੰ ਕਿਹਾ|” ਸੰਭਵਤਾ ਉਹ ਮਰਿਯਮ ਅਤੇ ਮਾਰਥਾ ਨੂੰ ਪੱਥਰ ਹਟਾਉਣ ਲਈ ਨਹੀਂ ਕਹਿ ਰਿਹਾ ਸੀ|
ਪੱਥਰ ਨੂੰ ਪਰ੍ਹੇ ਰੇੜ੍ਹ ਦਿਓ
ਕੁੱਝ ਭਾਸ਼ਾਵਾਂ ਇਸ ਤਰ੍ਹਾਂ ਕਹਿਣਾ ਪਸੰਦ ਕਰਦੀਆਂ ਹਨ, “ਕਬਰ ਦੇ ਮੂੰਹ ਤੋਂ ਪੱਥਰ ਪਰ੍ਹੇ ਹਟਾਓ ਦਿਓ|”
ਮਾਰਥਾ
ਮਾਰਥਾ ਲਾਜ਼ਰ ਅਤੇ ਮਰਿਯਮ ਦੀ ਭੈਣ ਸੀ | 37-01
ਉਸ ਨੂੰ ਮਰੇ ਚਾਰ ਦਿਨ ਹੋ ਚੁੱਕੇ ਹਨ
ਇਸ ਦਾ ਅਨੁਵਾਦ ਇਸ ਤਰ੍ਹਾਂ ਵੀ ਹੋ ਸਕਦਾ ਹੈ, “ਉਹ ਚਾਰ ਦਿਨ ਪਹਿਲਾਂ ਮਰ ਗਿਆ ਸੀ ਅਤੇ ਉਸ ਦੀ ਲਾਸ਼ ਉੱਥੇ ਪਈ ਸੀ|”
37-08
ਕੀ ਮੈਂ ਤੁਹਾਨੂੰ ਨਹੀਂ ਦੱਸਿਆ ਸੀ?
ਮਤਲਬ, “ਯਾਦ ਕਰੋ ਕਿ ਮੈਂ ਤੁਹਾਨੂੰ ਦੱਸਿਆ ਸੀ|” ਯਿਸੂ ਜਵਾਬ ਪ੍ਰਾਪਤ ਕਰਨ ਲਈ ਸਵਾਲ ਨਹੀਂ ਪੁੱਛ ਰਿਹਾ, ਇਸ ਲਈ ਕੁੱਝ ਭਾਸ਼ਾਵਾਂ ਵਿੱਚ ਇਸ ਨੂੰ ਇੱਕ ਹੁਕਮ ਦੀ ਤਰ੍ਹਾਂ ਅਨੁਵਾਦ ਕਰਨਾ ਚਾਹੀਦਾ ਹੈ |
ਪਰਮੇਸ਼ੁਰ ਦੀ ਮਹਿਮਾ ਦੇਖੋ
ਮਤਲਬ, “ਪਰਮੇਸ਼ੁਰ ਦੀ ਮਹਿਮਾ ਨੂੰ ਪ੍ਰਤੱਖ ਦੇਖੋ” ਜਾਂ “ਦੇਖੋ ਪਰਮੇਸ਼ੁਰ ਦਿਖਾ ਰਿਹਾ ਹੈ ਕਿ ਉਹ ਕਿੰਨਾ ਮਹਾਨ ਹੈ|”
ਪੱਥਰ ਨੂੰ ਪਰ੍ਹੇ ਰੇੜ੍ਹ ਦਿਓ
ਕੁੱਝ ਭਾਸ਼ਾਵਾਂ ਨੂੰ ਇਸ ਤਰ੍ਹਾਂ ਕਹਿਣਾ ਚਾਹੀਦਾ ਹੈ, “ਕਬਰ ਦੀ ਮੂੰਹ ਤੋਂ ਪੱਥਰ ਨੂੰ ਪਰ੍ਹੇ ਰੇੜ੍ਹ ਦਿਓ|”
37-09
ਮੈਨੂੰ ਸੁਣਦਾ
ਮਤਲਬ, “ਮੇਰੀ ਸੁਣਦਾ ਹੈ” ਇਸ ਵਿੱਚ ਜੋੜਨਾ ਮਦਦਗਾਰ ਹੋਵੇਗਾ, “ਜਦੋਂ ਮੈਂ ਤੇਰੇ ਅੱਗੇ ਪ੍ਰਾਰਥਨਾ ਕਰਦਾ ਹਾਂ” ਜਾਂ “ਜਦੋਂ ਮੈਂ ਤੇਰੇ ਨਾਲ ਗੱਲ ਕਰਦਾ ਹਾਂ|”
ਬਾਹਰ ਆ
ਕੁੱਝ ਭਾਸ਼ਾਵਾਂ ਇਸ ਤਰ੍ਹਾਂ ਕਹਿਣਾ ਪਸੰਦ ਕਰਦੀਆਂ ਹਨ, “ਕਬਰ ਤੋਂ ਬਾਹਰ ਆ ਜਾਹ|”
37-10
ਲਾਜ਼ਰ ਬਾਹਰ ਆ ਜਾਹ !
ਕੁੱਝ ਭਾਸ਼ਾਵਾ ਵਿੱਚ ਇਸ ਤਰ੍ਹਾਂ ਕਹਿਣਾ ਚਾਹੀਦਾ ਹੈ, “ਲਾਜ਼ਰ ਕਬਰ ਵਿੱਚੋਂ ਬਾਹਰ ਆ ਜਾਹ!”
ਕਫ਼ਨ
ਮਤਲਬ, “ਦਫ਼ਨਾਉਣ ਵਾਲੇ ਕੱਪੜੇ |” ਇਸ ਦਾ ਅਨੁਵਾਦ ਇਸ ਤਰ੍ਹਾਂ ਵੀ ਹੋ ਸਕਦਾ ਹੈ, “ਦਫ਼ਨਾਉਣ ਵਾਲੀਆਂ ਪੱਟੀਆਂ” ਜਾਂ “ਕੱਪੜੇ ਦੀਆਂ ਪੱਟੀਆਂ”|
ਇਸ ਚਮਤਕਾਰ ਦੇ ਕਾਰਨ
ਮਤਲਬ, “ਕਿਉਂਕਿ ਪਰਮੇਸ਼ੁਰ ਨੇ ਇਹ ਅਦਭੁੱਤ ਚਮਤਕਾਰ ਕੀਤਾ ਸੀ” ਜਾਂ “ਕਿਉਂਕਿ ਯਿਸੂ ਨੇ ਲਾਜ਼ਰ ਨੂੰ ਦੁਬਾਰਾ ਜੀਵਿਤ ਕੀਤਾ ਸੀ|”
37-11
ਜਲਨ
ਮਤਲਬ, ਯਿਸੂ ਦੀ ਮਸ਼ਹੂਰੀ ਅਤੇ ਸ਼ਕਤੀ ਤੋਂ ਜਲਨ” ਜਾਂ “ਇਸ ਲਈ ਜਲਨ ਕਰਦੇ ਕਿਉਂਕਿ ਬਹੁਤ ਸਾਰੇ ਯਹੂਦੀ ਯਿਸੂ ਉੱਤੇ ਵਿਸ਼ਵਾਸ ਕਰਦੇ ਸਨ|”
ਇੱਕਠੇ ਹੋਏ
ਮਤਲਬ, “ਇੱਕਠੇ ਮਿਲੇ” ਜਾਂ “ਇੱਕਠੇ ਹੋਏ|” ਇਹ ਕੋਈ ਆਮ ਇੱਕਠ ਨਹੀਂ ਸੀ ਪਰ ਯਿਸੂ ਨੂੰ ਕਿਸ ਤਰ੍ਹਾਂ ਮਾਰਨਾ ਹੈ ਉਸ ਖ਼ਾਸ ਯੋਜਨ ਲਈ |
ਇੱਕ ਬਾਈਬਲ ਕਹਾਣੀ, ਵਿੱਚੋਂ
ਇਹ ਹਵਾਲੇ ਕੁੱਝ ਬਾਈਬਲਾਂ ਤੋਂ ਥੋੜ੍ਹਾ ਭਿੰਨ ਹੋ ਸਕਦੇ ਹਨ |