Punjabi: OBS translationNotes

Updated ? hours ago # views See on DCS Draft Material

40-01

ਉਸ ਨੂੰ ਦੂਰ ਲੈ ਗਏ

ਮਤਲਬ, “ਉਹਨਾਂ ਦੇ ਨਾਲ ਜਾਣ ਲਈ ਉਸ ਉੱਤੇ ਜ਼ੋਰ ਪਾਇਆ |” ਇਸ ਦਾ ਅਨੁਵਾਦ ਇਸ ਤਰ੍ਹਾਂ ਵੀ ਹੋ ਸਕਦਾ, “ਉਸ ਨੂੰ ਦੂਰ ਲੈ ਗਏ”

ਉਸ ਨੂੰ ਸਲੀਬ ਦੇਣ ਲਈ

ਮਤਲਬ, “ਉਸ ਨੂੰ ਸਲੀਬ ਉੱਤੇ ਮਾਰਨ ਲਈ |”

40-02

ਖੋਪੜੀ

ਯਰੂਸ਼ਲਮ ਦੇ ਨੇੜੇ ਸਫ਼ੇਦ ਅਤੇ ਪਥਰੀਲੀ ਚੋਟੀ ਵਾਲਾ ਇੱਕ ਪਹਾੜ ਜੋ ਲੱਗ

ਉਹਨਾਂ ਨੂੰ ਮਾਫ਼ ਕਰ, ਕਿਉਂਕਿ ਉਹ ਨਹੀਂ ਜਾਣਦੇ ਕਿ ਉਹ ਕੀ ਕਰ ਰਹੇ ਹਨ

ਮਤਲਬ, “ਉਹ ਜੋ ਕੁੱਝ ਕਰਦੇ ਹਨ ਉਸਦਾ ਮਤਲਬ ਨਹੀਂ ਜਾਣਦੇ ਇਸ ਲਈ ਉਹਨਾਂ ਨੂੰ ਮਾਫ਼ ਕਰ ਦੇਹ|” ਸਿਪਾਹੀਆਂ ਨੇ ਸੋਚਿਆ ਕਿ ਯਿਸੂ ਇੱਕ ਦੋਸ਼ੀ ਹੀ ਹੈ ਜੋ ਮੌਤ ਦੀ ਸਜ਼ਾ ਦਾ ਹੱਕਦਾਰ ਹੈ | ਉਹ ਨਹੀਂ ਸਮਝੇ ਕਿ ਉਹ ਪਰਮੇਸ਼ੁਰ ਦਾ ਪੁੱਤਰ ਸੀ |

40-03

ਯਿਸੂ ਦੇ ਕੱਪੜਿਆਂ ਲਈ ਜੂਆ ਖੇਡਿਆ

ਮਤਲਬ, “ਯਿਸੂ ਦੇ ਕੱਪੜਿਆਂ ਨੂੰ ਜਿੱਤਣ ਲਈ ਲਈ ਇੱਕ ਖੇਡ ਖੇਡੀ |” ਅਸੀਂ ਨਹੀਂ ਜਾਣਦੇ ਕਿ ਉਹਨਾਂ ਨੇ ਇਹ ਕਿਸ ਤਰ੍ਹਾਂ ਕੀਤਾ, ਪਰ ਕੁੱਝ ਸੰਸਕ੍ਰਿਤੀਆਂ ਵਿੱਚ ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ, “ਯਿਸੂ ਦੇ ਕੱਪੜੇ ਜਿੱਤਣ ਲਈ ਜ਼ਮੀਨ ਉੱਤੇ ਪੱਥਰ ਨਾਲ ਟਾਸ ਪਾਈ” ਜਾਂ “ਛੜੀ ਦੀ ਚੋਣ ਕਰੋ ਕਿ ਕੌਣ ਯਿਸੂ ਦੇ ਕੱਪੜੇ ਰੱਖੇਗਾ|”

ਉਹਨਾਂ ਨੇ ਇੱਕ ਭਵਿੱਖ ਬਾਣੀ ਨੂੰ ਪੂਰਾ ਕੀਤਾ ਜਿਸ ਵਿੱਚ ਕਿਹਾ ਗਿਆ ਸੀ

“ਮਤਲਬ, ‘ਉਹਨਾਂ ਨੇ ਉਹ ਕੀਤਾ ਜੋ ਵਚਨ ਵਿੱਚ ਬਹੁਤ ਪਹਿਲਾਂ ਕਿਹਾ ਗਿਆ ਸੀ ਕਿ ਮਸੀਹਾ ਨਾਲ ਕੀ ਹੋਵੇਗਾ” ਜਾਂ “ਉਹਨਾਂ ਨੇ ਉਹ ਕੀਤਾ ਜੋ ਨਬੀਆਂ ਨੇ ਬਹੁਤ ਸਮਾਂ ਪਹਿਲਾਂ ਲਿਖਿਆ ਹੋਇਆ ਸੀ |”

40-04

ਦੋ ਡਾਕੂ

ਇਸ ਦਾ ਅਨੁਵਾਦ ਇਸ ਤਰ੍ਹਾਂ ਵੀ ਹੋ ਸਕਦਾ ਹੈ, “ਦੋ ਬਦਮਾਸ਼” | ਇਹ ਉਹਨਾਂ ਦੋਸ਼ੀਆਂ ਲਈ ਹਵਾਲਾ ਦਿੰਦਾ ਹੈ ਜੋ ਧੱਕੇ ਅਤੇ ਵਿਦਰੋਹ ਨਾਲ ਲੋਕਾਂ ਤੋਂ ਉਹਨਾਂ ਦੀਆਂ ਚੀਜ਼ਾਂ ਚੁਰਾ ਲੈਂਦੇ ਸਨ |

ਕੀ ਤੈਨੂੰ ਪਰਮੇਸ਼ੁਰ ਦਾ ਡਰ ਨਹੀਂ ਹੈ ?

ਡਾਕੂ ਇਸ ਪ੍ਰਸ਼ਨ ਦੇ ਉੱਤਰ ਦੀ ਆਸ਼ਾ ਨਹੀਂ ਕਰਦਾ ਸੀ; ਇਹ ਕਈ ਭਾਸ਼ਾਵਾਂ ਵਿੱਚ ਇੱਕ ਕਥਨ ਨੂੰ ਮਜ਼ਬੂਤ ਬਣਾਉਣ ਲਈ ਕਹਿਣ ਦਾ ਤਰੀਕਾ ਹੈ | ਜੇ ਤੁਹਾਡੀ ਭਾਸ਼ਾ ਵਿੱਚ ਪ੍ਰਸ਼ਨਾਂ ਦਾ ਇਸਤੇਮਾਲ ਇਸ ਪ੍ਰਕਾਰ ਨਹੀਂ ਹੁੰਦਾ, ਤਾਂ ਇਸ ਦਾ ਇਸ ਤਰ੍ਹਾਂ ਅਨੁਵਾਦ ਕਰੋ, “ਤੁਹਾਨੂੰ ਪਰਮੇਸ਼ੁਰ ਤੋਂ ਡਰਨ ਦੀ ਲੋੜ ਹੈ !”

ਅਸੀਂ ਤਾਂ ਦੋਸ਼ੀ ਹਾਂ ਪਰ ਇਹ ਵਿਅਕਤੀ ਨਿਰਦੋਸ਼ ਹੈ

ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਤੂੰ ਅਤੇ ਮੈਂ ਤਾਂ ਬੁਰੇ ਕੰਮ ਕੀਤੇ ਹਨ ਅਤੇ ਮੌਤ ਦੇ ਹੱਕਦਾਰ ਹਾਂ, ਪਰ ਇਹ ਵਿਅਕਤੀ, ਯਿਸੂ, ਨੇ ਕੁੱਝ ਵੀ ਬੁਰਾ ਨਹੀਂ ਕੀਤਾ ਅਤੇ ਮੌਤ ਦਾ ਹੱਕਦਰ ਨਹੀਂ ਹੈ |” “ਅਸੀਂ” ਇੱਥੇ ਡਾਕੂ ਆਪਣੇ ਆਪ ਦੋਨਾਂ ਨੂੰ ਸ਼ਾਮਲ ਕਰ ਰਿਹਾ ਹੈ ਨਾਂ ਕਿ ਯਿਸੂ ਨੂੰ |

ਇਹ ਵਿਅਕਤੀ

ਯਿਸੂ ਲਈ ਵਰਤਿਆ ਗਿਆ ਹੈ |

ਕਿਰਪਾ ਕਰਕੇ ਮੈਂ ਨੂੰ ਯਾਦ ਕਰੀਂ

ਮਤਲਬ, “ਕਿਰਪਾ ਕਰਕੇ ਮੈਂ ਨੂੰ ਗ੍ਰਹਿਣ ਕਰ” ਜਾਂ “ਕਿਰਪਾ ਕਰਕੇ ਮੇਰਾ ਸਵਾਗਤ ਕਰ” ਜਾਂ “ਕਿਰਪਾ ਕਰਕੇ ਆਪਣੇ ਨਾਲ ਰਹਿਣ ਲਈ ਮੈਂ ਨੂੰ ਮਨਜ਼ੂਰੀ ਦੇਹ” ਇੱਥੇ ਯਾਦ ਕਰਨ ਦਾ ਮਤਲਬ ਇਹ ਨਹੀਂ ਹੈ ਕਿ ਕਿਸੇ ਭੁੱਲੀ ਚੀਜ਼ ਨੂੰ ਯਾਦ ਕਰਨਾ | ਇਸ ਦਾ ਇਸ ਤਰੀਕੇ ਨਾਲ ਅਨੁਵਾਦ ਕਰੋ ਕਿ ਇਹ ਨਮਰ ਬੇਨਤੀ ਹੋਵੇ |

ਆਪਣੇ ਰਾਜ ਵਿੱਚ

ਮਤਲਬ, “ਜਦੋਂ ਤੂੰ ਆਪਣਾ ਰਾਜ ਸਥਾਪਿਤ ਕਰੇਂ” ਜਾਂ “ਜਦੋਂ ਤੂੰ ਰਾਜੇ ਵਜੋਂ ਰਾਜ ਕਰੇਂ” |

ਸਵਰਗ

ਇਹ ਸਵਰਗ ਲਈ ਇਸਤੇਮਾਲ ਕੀਤਾ ਗਿਆ ਹੈ |

40-05

ਤੇਰੇ ਉੱਤੇ ਵਿਸ਼ਵਾਸ ਕਰਾਂਗੇ

ਮਤਲਬ, “ਤੇਰੇ ਉੱਤੇ ਵਿਸ਼ਵਾਸ ਕਰਾਂਗੇ” ਜਾਂ “ਵਿਸ਼ਵਾਸ ਕਰਾਂਗੇ ਕਿ ਤੂੰ ਮਸੀਹਾ ਹੈਂ|”

40-06

(ਇਸ ਢਾਂਚੇ ਵਿੱਚ ਕੋਈ ਟਿੱਪਣੀ ਨਹੀਂ ਹੈ)

40-07

ਇਹ ਪੂਰਾ ਹੋਇਆ !

ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਇਹ ਪੂਰਨ ਹੋਇਆ” ਜਾਂ “ਮੈਂ ਇਸ ਨੂੰ ਪੂਰਾ ਕਰ ਦਿੱਤਾ ਹੈ” ਜਾਂ “ਮੈਂ ਕੰਮ ਨੂੰ ਪੂਰਾ ਕਰ ਦਿੱਤਾ ਹੈ |” ਇਸ ਦਾ ਮਤਲਬ ਕਿ ਯਿਸੂ ਦਾ ਮੁਕਤੀ ਦਾ ਕੰਮ ਪੂਰਾ ਹੋ ਗਿਆ ਸੀ |

ਤੇਰੇ ਹੱਥ ਵਿੱਚ

ਮਤਲਬ, “ਤੇਰੀ ਨਿਗਾਹਬਾਨੀ ਵਿੱਚ ”|

ਆਪਣਾ ਸਿਰ ਝੁਕਾਇਆ

ਮਤਲਬ, “ਆਪਣੇ ਸਿਰ ਨੂੰ ਹੇਠਾਂ ਕਰ ਦਿੱਤਾ|”

ਆਪਣਾ ਆਤਮਾ ਦੇ ਦਿੱਤਾ

ਮਤਲਬ , “ਆਪਣਾ ਆਤਮਾ ਪਰਮੇਸ਼ੁਰ ਨੂੰ ਦੇ ਦਿੱਤਾ ਅਤੇ ਮਰ ਗਿਆ |”

ਵੱਡਾ ਪਰਦਾ

ਇਹ ਵੱਡਾ ਅਤੇ ਮਜ਼ਬੂਤ ਕੱਪੜਾ ਸੀ ਜੋ ਮੰਦਰ ਵਿੱਚ ਲਟਕਦਾ ਸੀ | ਇਹ ਇੱਕ ਦੀਵਾਰ ਦੀ ਤਰ੍ਹਾਂ ਸੀ ਜੋ ਇੱਕ ਕਮਰੇ ਨੂੰ ਦੂਸਰੇ ਤੋਂ ਅਲੱਗ ਕਰਦਾ ਹੈ | ਇਸ ਦਾ ਇਸ ਤਰ੍ਹਾਂ ਵੀ ਅਨੁਵਾਦ ਕੀਤਾ ਜਾ ਸਕਦਾ ਹੈ , “ਮੋਟਾ ਪਰਦਾ” ਜਾਂ “ਲਟਕਦਾ ਕੱਪੜਾ ” ਜਾਂ “ਪਰਦਾ”

40-08

ਉਸ ਦੀ ਮੌਤ ਦੁਆਰਾ

ਮਤਲਬ, “ਉਸ ਦੀ ਮੌਤ ਦੇ ਮਾਰਗ ਦੁਆਰਾ” ਜਾਂ “ਮਰਨ ਦੁਆਰਾ” |

ਮਾਰਗ ਖੋਲ੍ਹਿਆ

ਮਤਲਬ, “ਇਹ ਸੰਭਵ ਕੀਤਾ”|

ਪਰਮੇਸ਼ੁਰ ਕੋਲ ਆਉਣ

ਮਤਲਬ, “ਪਰਮੇਸ਼ੁਰ ਦੇ ਨੇੜੇ ਆਉਣ” ਜਾਂ “ਪਰਮੇਸ਼ੁਰ ਦੇ ਨੇੜੇ ਜਾਣ” ਜਾਂ “ਪਰਮੇਸ਼ੁਰ ਤੱਕ ਪਹੁੰਚ ਕਰਨ” ਜਾਂ “ਵਿਅਕਤੀਗਤ ਪਰਮੇਸ਼ੁਰ ਨੂੰ ਜਾਨਣ|” ਪਰਦੇ ਦਾ ਫਟਣਾ ਦਿਖਾਉਂਦਾ ਹੈ ਕਿ ਪਰਮੇਸ਼ੁਰ ਅਤੇ ਲੋਕਾਂ ਵਿਚਕਾਰ ਦੀ ਰੋਕ ਹਟਾ ਦਿੱਤੀ ਗਈ ਹੈ |

40-09

ਯੂਸੁਫ਼

ਇਹ ਮਰਿਯਮ ਦਾ ਪਤੀ ਨਹੀਂ ਸੀ | ਇਹ ਇੱਕ ਹੋਰ ਆਦਮੀ ਸੀ ਜਿਸ ਦਾ ਨਾਮ ਯੂਸੁਫ਼ ਸੀ |

ਪਿਲਾਤੁਸ ਕੋਲੋਂ ਯਿਸੂ ਦੀ ਲੋਥ ਮੰਗੀ

ਮਤਲਬ, “ਪਿਲਾਤੁਸ ਕੋਲੋਂ ਮਨਜ਼ੂਰੀ ਮੰਗੀ ਕਿ ਯਿਸੂ ਦੀ ਲੋਥ ਨੂੰ ਸਲੀਬ ਤੋਂ ਹੇਠਾਂ ਉਤਾਰ ਕੇ ਲੈ ਜਾਣ|”

ਇੱਕ ਬਾਈਬਲ ਕਹਾਣੀ, ਵਿੱਚੋਂ

ਇਹ ਹਵਾਲੇ ਕੁੱਝ ਬਾਈਬਲਾਂ ਤੋਂ ਥੋੜ੍ਹਾ ਵੱਖਰੇ ਹੋ ਸਕਦੇ ਹਨ |