33-01
ਇੱਕ ਦਿਨ
ਇਹ ਵਾਕ ਇੱਕ ਘਟਨਾ ਦੀ ਜਾਣਕਾਰੀ ਦਿੰਦਾ ਹੈ ਜੋ ਅਤੀਤ ਵਿੱਚ ਘਟੀ, ਪਰ ਕਿਸੇ ਖ਼ਾਸ ਸਮੇਂ ਬਾਰੇ ਨਹੀਂ ਤਦ ਦੀਕ ਕਰਦੀ | ਬਹੁਤ ਸਾਰੀਆਂ ਭਾਸ਼ਾਵਾਂ ਵਿੱਚ ਕਹਾਣੀ ਸ਼ੁਰੂ ਕਰਨ ਦਾ ਇਹ ਇੱਕ ਤਰੀਕਾ ਹੈ |
33-02
ਹੱਥ ਨਾਲ ਬੀਜ ਖਿਲਾਰ ਰਿਹਾ ਸੀ
ਮਤਲਬ, “ਜ਼ਮੀਨ ਉੱਤੇ ਬੀਜ ਖਿਲਾਰ ਰਿਹਾ ਸੀ” ਜਾਂ “ਆਪਣੀ ਸਾਰੀ ਉਪਜਾਊ ਜ਼ਮੀਨ ਨੂੰ ਬੀਜ ਨਾਲ ਢੱਕ ਰਿਹਾ ਸੀ|” ਇਸ ਤਰੀਕੇ ਨਾਲ ਮੱਧ ਏਸ਼ੀਆ ਦੇ ਕਿਸਾਨ ਕਣਕ ਦੀ ਫ਼ਸਲ ਨੂੰ ਬੀਜਦੇ ਸਨ |
33-03
(ਯਿਸੂ ਕਹਾਣੀ ਨੂੰ ਜਾਰੀ ਰੱਖਦੇ ਹਨ)
ਪੱਥਰੀਲੀ ਜ਼ਮੀਨ
ਮਤਲਬ, “ਜ਼ਮੀਨ ਜੋ ਪੱਥਰਾਂ ਨਾਲ ਭਰੀ ਹੋਈ ਸੀ|”
33-04
(ਯਿਸੂ ਕਹਾਣੀ ਨੂੰ ਜਾਰੀ ਰੱਖਦੇ ਹਨ)
ਕੰਡੇ
ਮਤਲਬ, “ਕੰਡੇਦਾਰ ਪੌਦੇ” ਜਾਂ “ਕੰਡੇਦਾਰ ਝਾੜੀਆਂ|”
ਉਹਨਾਂ ਨੂੰ ਦਬਾ ਲਿਆ
ਇਸ ਦਾ ਅਨੁਵਾਦ ਇਸ ਤਰ੍ਹਾਂ ਵੀ ਹੋ ਸਕਦਾ ਹੈ, “ਉਹਨਾਂ ਉੱਤੇ ਝੁਰਮਟ ਪਾ ਲਿਆ” ਜਾਂ “ਉਹਨਾਂ ਨੂੰ ਘੇਰ ਲਿਆ|”
ਕੰਡੇਦਾਰ ਜ਼ਮੀਨ
ਮਤਲਬ, “ਜ਼ਮੀਨ ਜੋ ਕੰਡੇਦਾਰ ਝਾੜੀਆਂ ਨਾਲ ਢਕੀ ਹੋਈ ਹੈ|”
33-05
(ਯਿਸੂ ਕਹਾਣੀ ਨੂੰ ਜਾਰੀ ਰੱਖਦੇ ਹਨ)
ਚੰਗੀ ਜ਼ਮੀਨ
ਮਤਲਬ, “ਉਪਜਾਊ ਜ਼ਮੀਨ ” ਜਾਂ “ਉਹ ਜ਼ਮੀਨ ਜੋ ਪੌਦਿਆਂ ਦੇ ਵੱਧਣ ਲਈ ਚੰਗੀ ਹੈ|”
ਜਿਸ ਦੇ ਕੰਨ ਹੋਣ ਉਹ ਸੁਣੇ !
ਇਸ ਕਹਾਵਤ ਦਾ ਮਤਲਬ ਹੈ, “ਹਰ ਕੋਈ ਜੋ ਸੁਣ ਸਕਦਾ ਹੈ ਧਿਆਨ ਨਾਲ ਸੁਣੇ ਜੋ ਕੁੱਝ ਮੈਂ ਬੋਲ ਰਿਹਾਂ” ਜਾਂ “ਜੇ ਕੋਈ ਸੁਣਦਾ ਹੈ ਜੋ ਮੈਂ ਕਹਿ ਰਿਹਾ ਹਾਂ ਉਹ ਧਿਆਨ ਦੇਵੇ ਕਿ ਮੇਰਾ ਕੀ ਮਤਲਬ ਹੈ|” ਇਸ ਦਾ ਅਨੁਵਾਦ ਇੱਕ ਆਗਿਆ ਵਜੋਂ ਕੀਤਾ ਜਾ ਸਕਦਾ ਹੈ| “ਜਦਕਿ ਸੁਣਨ ਲਈ ਤੁਹਾਡੇ ਕੰਨ ਹਨ, ਧਿਆਨ ਨਾਲ ਸੁਣੋ ਜੋ ਮੈਂ ਕਹਿ ਰਿਹਾਂ ਹਾਂ|”
33-06
ਇਸ ਕਹਾਣੀ ਨੇ ਚੇਲਿਆਂ ਨੂੰ ਦੁਬਿਧਾ ਵਿੱਚ ਪਾ ਦਿੱਤਾ
ਮਤਲਬ, “ਚੇਲੇ ਇਸ ਕਹਾਣੀ ਨੂੰ ਸਮਝ ਨਾ ਸਕੇ |”
ਇੱਕ ਵਿਅਕਤੀ ਹੈ
ਇਸ ਤੁਲਨਾ ਦਾ ਅਨੁਵਾਦ ਇਸ ਤਰ੍ਹਾਂ ਵੀ ਹੋ ਸਕਦਾ ਹੈ, “ਇੱਕ ਵਿਅਕਤੀ ਦੀ ਤਰ੍ਹਾਂ ” ਜਾਂ “ਇੱਕ ਵਿਅਕਤੀ ਨੂੰ ਪ੍ਰਤੀਨਿਧ ਕਰਦਾ ਹੈ” ਜਾਂ “ਇੱਕ ਵਿਅਕਤੀ ਦਾ ਹਵਾਲਾ ਦਿੰਦਾ ਹੈ” ਜਾਂ “ਇੱਕ ਵਿਅਕਤੀ ਬਾਰੇ ਗੱਲ ਕਰਦਾ ਹੈ|”
ਵਚਨ ਨੂੰ ਉਸ ਕੋਲੋਂ ਦੂਰ ਲੈ ਜਾਂਦਾ ਹੈ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਪਰਮੇਸ਼ੁਰ ਦੇ ਵਚਨ ਨੂੰ ਦੂਰ ਲੈ ਜਾਂਦਾ, ਅਤੇ ਉਸ ਨੂੰ ਭੁਲਾ ਦਿੰਦਾ” ਜਾਂ “ਉਸ ਦੇ ਦਿਲ ਵਿੱਚੋਂ ਵਚਨ ਨੂੰ ਚੁਰਾ ਲੈਂਦਾ ਕਿ ਉਹ ਵਿਸ਼ਵਾਸ ਨਾ ਕਰੇ ਅਤੇ ਬਚਾਇਆ ਨਾ ਜਾਵੇ|” ਤੁਸੀਂ ਅੱਗੇ ਦਿੱਤੇ ਵਿੱਚ ਹੋਰ ਵੀ ਜੋੜ ਸਕਦੇ ਹੋ, ਜਿਵੇਂ ਕਿ, “ਜਿਵੇਂ ਇੱਕ ਰਸਤੇ ਵਿੱਚ ਡਿੱਗੇ ਬੀਜ ਨੂੰ ਪੰਛੀ ਚੁੱਗ ਲੈਂਦਾ ਹੈ|”
33-07
(ਯਿਸੂ ਕਹਾਣੀ ਨੂੰ ਜਾਰੀ ਰੱਖਦੇ ਹਨ)
ਪੱਥਰੀਲੀ ਜ਼ਮੀਨ
ਦੇਖੋ ਤੁਸੀਂ ਇਸ ਵਾਕ ਨੂੰ 33-03 ਵਿੱਚ ਕਿਸ ਤਰ੍ਹਾਂ ਅਨੁਵਾਦ ਕੀਤਾ ਹੈ |
ਇੱਕ ਵਿਅਕਤੀ ਹੈ
ਦੇਖੋ ਤੁਸੀਂ ਇਸ ਤੁਲਨਾ ਨੂੰ 33-06 ਵਿੱਚ ਕਿਸ ਤਰ੍ਹਾਂ ਅਨੁਵਾਦ ਕੀਤਾ ਹੈ |
ਅਨੰਦ ਨਾਲ ਗ੍ਰਹਿਣ ਕਰਦਾ
ਮਤਲਬ, “ਅਨੰਦ ਨਾਲ ਵਿਸ਼ਵਾਸ ਕਰਦਾ” ਜਾਂ “ਅਨੰਦ ਨਾਲ ਸਹਿਮਤ ਹੁੰਦਾ ਕਿ ਇਹ ਸੱਚਾਈ ਹੈ|”
ਦੂਰ ਹੋ ਜਾਂਦਾ
ਮਤਲਬ, “ਅੱਗੇ ਤੋਂ ਪਰਮੇਸ਼ੁਰ ਦੇ ਪਿੱਛੇ ਨਹੀਂ ਚੱਲਦਾ ਜਾਂ ਉਸ ਦੀ ਆਗਿਆਕਾਰੀ ਨਾ ਕਰਦਾ” ਜਾਂ “ਪਰਮੇਸ਼ੁਰ ਦੇ ਪਿੱਛੇ ਚੱਲਣਾ ਜਾਂ ਉਸ ਦੀ ਆਗਿਆਕਾਰੀ ਕਰਨੀ ਬੰਦ ਕਰਨਾ|”
33-08
(ਯਿਸੂ ਕਹਾਣੀ ਨੂੰ ਸਮਝਾਉਣਾ ਜਾਰੀ ਰੱਖਦੇ ਹਨ)
ਕੰਡਿਆਲੀ ਜ਼ਮੀਨ
ਦੇਖੋ ਤੁਸੀਂ ਕਿਸ ਤਰ੍ਹਾਂ ਇਸ ਵਾਕ ਨੂੰ 33-04 ਵਿੱਚ ਅਨੁਵਾਦ ਕੀਤਾ ਹੈ |
ਇੱਕ ਵਿਅਕਤੀ
ਦੇਖੋ ਤੁਸੀਂ ਕਿਸ ਤਰ੍ਹਾਂ ਇਸ ਤੁਲਨਾ ਨੂੰ [33-04] ਵਿੱਚ ਅਨੁਵਾਦ ਕੀਤਾ ਹੈ |
ਚਿੰਤਾ
ਮਤਲਬ, “ਫ਼ਿਕਰ” ਜਾਂ “ਜ਼ਰੂਰਤਾਂ” ਜਾਂ “ਸਮੱਸਿਆਵਾਂ”
ਧੰਨ
ਮਤਲਬ, “ਧੰਨ ਦੀ ਲਾਲਸਾ|”
ਜ਼ਿੰਦਗੀ ਦੀ ਮੌਜ ਮਸਤੀ
ਇਸ ਦਾ ਅਨੁਵਾਦ ਵਿਕ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ, “ਅਨੰਦ ਮਾਨਣ ਲਈ ਕੰਮ ਕਰਨੇ” ਜਾਂ “ਉਹਨਾਂ ਗੱਲਾਂ ਉੱਤੇ ਚਿੱਤ ਲਾਉਣਾ ਜੋ ਅਨੰਦ ਦਿੰਦੀਆਂ ਹਨ |”
ਦਬਾ ਲੈਣਾ
ਮਤਲਬ, “ਕੁਚਲਣਾ” ਜਾਂ “ਤਬਾਹ ਕਰਨਾ” ਜਾਂ “ਨੱਪ ਲੈਣਾ|” ਇਸ ਵਾਕ ਦਾ ਅਨੁਵਾਦ ਇਸ ਤਰ੍ਹਾਂ ਵੀ ਹੋ ਸਕਦਾ ਹੈ, “ਪਰਮੇਸ਼ੁਰ ਨੂੰ ਪਿਆਰ ਕਰਨ ਤੋਂ ਉਸ ਬੰਦੇ ਨੂੰ ਰੋਕ ਦੇਣਾ|”
ਫ਼ਲ ਪੈਦਾ ਨਹੀਂ ਕਰਦਾ
ਮਤਲਬ, “ਆਤਮਿਕ ਫ਼ਲ ਪੈਦਾ ਨਹੀਂ ਕਰਦਾ” ਜਾਂ “ਉਸ ਤਰ੍ਹਾਂ ਵਰਤਾਉ ਨਹੀਂ ਕਰਦਾ ਜੋ ਦਿਖਾਉਂਦਾ ਹੈ ਕਿ ਉਸ ਵਿੱਚ ਪਰਮੇਸ਼ੁਰ ਦਾ ਆਤਮਾ ਕੰਮ ਨਹੀਂ ਕਰਦਾ|”
33-09
(ਯਿਸੂ ਕਹਾਣੀ ਨੂੰ ਸਮਝਾਉਣਾ ਜਾਰੀ ਰੱਖਦੇ ਹਨ)
ਚੰਗੀ ਜ਼ਮੀਨ
ਦੇਖੋ ਤੁਸੀਂ ਕਿਸ ਤਰ੍ਹਾਂ ਇਸ ਵਾਕ ਨੂੰ [33-04] ਵਿੱਚ ਅਨੁਵਾਦ ਕੀਤਾ ਹੈ |
ਇੱਕ ਵਿਅਕਤੀ
ਦੇਖੋ ਤੁਸੀਂ ਕਿਸ ਤਰ੍ਹਾਂ ਇਸ ਤੁਲਨਾ ਨੂੰ [33-04] ਵਿੱਚ ਅਨੁਵਾਦ ਕੀਤਾ ਹੈ |
ਫ਼ਲ ਪੈਦਾ ਕਰਦਾ
ਦੇਖੋ ਤੁਸੀਂ ਕਿਸ ਤਰ੍ਹਾਂ ਇਸ ਤੁਲਨਾ ਨੂੰ [33-04] ਵਿੱਚ ਅਨੁਵਾਦ ਕੀਤਾ ਹੈ |
ਇੱਕ ਬਾਈਬਲ ਕਹਾਣੀ, ਵਿੱਚੋਂ
ਇਹ ਹਵਾਲੇ ਕੁੱਝ ਬਾਈਬਲਾਂ ਤੋਂ ਥੋੜ੍ਹਾ ਭਿੰਨ ਹੋ ਸਕਦੇ ਹਨ |