08-01
ਭੇਜਿਆ
ਇਸ ਸ਼ਬਦ ਦਾ ਮਤਲਬ ਕਿ ਯਾਕੂਬ ਨੇ ਯੂਸੁਫ਼ ਨੂੰ ਜਾਣ ਲਈ ਕਿਹਾ ਅਤੇ ਯੂਸੁਫ਼ ਗਿਆ |
ਚਹੇਤਾ ਪੁੱਤਰ
ਇਸ ਦਾ ਅਨੁਵਾਦ ਇਸ ਤਰ੍ਹਾਂ ਵੀ ਕੀਤਾ ਜਾ ਸਕਦਾ ਹੈ, “ਉਹ ਪੁੱਤਰ ਜਿਸ ਨੂੰ ਉਹ ਆਪਣੇ ਬਾਕੀ ਦੇ ਬੱਚਿਆਂ ਨਾਲੋ ਜ਼ਿਆਦਾ ਪਿਆਰ ਕਰਦਾ ਸੀ|”
ਦੇਖ ਕੇ ਆਉਂਣਾ
ਇਸ ਦਾ ਮਤਲਬ ਕਿ ਯੂਸੁਫ਼ ਜਾਵੇ ਅਤੇ ਦੇਖ ਕੇ ਆਵੇ ਕਿ ਉਸ ਦੇ ਭਾਈਆਂ ਨਾਲ ਸਭ ਕੁਝ ਠੀਕ ਠਾਕ ਹੈ | ਕੁਝ ਭਾਸ਼ਾ ਸ਼ਾਇਦ ਇਸ ਤਰ੍ਹਾਂ ਕਹਿ ਸਕਦੀਆਂ ਹਨ, “ਆਪਣੇ ਭਰਾਵਾਂ ਦੀ ਸੁਖ ਸਾਂਦ ਦੇਖਣ ਲਈ |”
ਭਾਈ
ਇਹ ਯੂਸੁਫ਼ ਦੇ ਵੱਡੇ ਭਰਾ ਸਨ |
ਵੱਗਾਂ ਦੀ ਦੇਖਭਾਲ ਕਰਨਾ
ਜਦਕਿ ਇਹ ਦੂਰ ਕਈ ਦਿਨਾਂ ਦੀ ਯਾਤਰਾ ਸੀ, ਇਹ ਵੀ ਕਹਿਣਾ ਜਰੂਰੀ ਹੈ ਕਿ “ਉਹ ਦੂਰ ਵੱਗਾਂ ਦੀ ਦੇਖ ਭਾਲ ਕਰ ਰਹੇ ਸਨ |”
08-02
ਆਪਣੇ ਭਾਈਆਂ ਕੋਲ ਆਇਆ
ਇਸ ਨੂੰ ਦੂਸਰੇ ਤਰੀਕੇ ਨਾਲ ਅਨੁਵਾਦ ਕੀਤਾ ਜਾ ਸਕਦਾ ਹੈ, “ਉਸ ਜਗ੍ਹਾ ਤੇ ਪਹੁੰਚਿਆ ਜਿੱਥੇ ਉਸਦੇ ਭਾਈ ਸੀਨ|”
ਅਪਹਰਣ ਕੀਤਾ
ਉਹਨਾਂ ਨੇ ਉਸ ਦੀ ਇੱਛਾ ਦੇ ਵਿਰੁੱਧ ਉਸ ਨੂੰ ਫੜ੍ਹ ਲਿਆ | ਇਸ ਤਰ੍ਹਾਂ ਕਰਨਾ ਉਹਨਾਂ ਲਈ ਠੀਕ ਨਹੀਂ ਸੀ |
ਗੁਲਾਮ ਦੇ ਵਪਾਰੀ
ਇਹ ਉਹ ਲੋਕ ਸਨ ਜੋ ਧੰਦਾ ਕਰਦੇ ਸਨ ਕਿ ਲੋਕਾਂ ਨੂੰ ਇੱਕ ਮਾਲਕ ਤੋਂ ਖਰੀਦ ਕੇ ਗੁਲਾਮ ਦੇ ਰੂਪ ਵਿੱਚ ਦੂਸਰੇ ਮਾਲਕ ਕੋਲ ਵੇਚ ਦਿੰਦੇ ਸਨ |
08-03
ਬੱਕਰੀ ਦਾ ਖੂਨ
ਭਾਈ ਚਾਹੁੰਦੇ ਸਨ ਕਿ ਯਾਕੂਬ ਸੋਚੇ ਕਿ ਕੱਪੜਿਆਂ ਉੱਤੇ ਖੂਨ ਯੂਸੁਫ਼ ਦਾ ਖੂਨ ਹੈ |
08-04
ਸਰਕਾਰੀ ਅਫਸਰ
ਇਹ ਵਿਅਕਤੀ ਮਿਸਰੀ ਸਰਕਾਰ ਦਾ ਹਿੱਸਾ ਸੀ | ਇਸ ਨੂੰ ਦੂਸਰੇ ਤਰੀਕੇ ਨਾਲ ਵੀ ਕਿਹਾ ਜਾ ਸਕਦਾ, “ਮਿਸਰ ਦੀ ਸਰਕਾਰ ਦਾ ਇੱਕ ਲੀਡਰ ਸੀ|”
08-05
ਯੂਸੁਫ਼ ਨਾਲ ਸੌਣ ਦੀ ਕੋਸ਼ਿਸ਼ ਕੀਤੀ
ਇਸ ਨੂੰ ਦੂਸਰੇ ਤਰੀਕੇ ਨਾਲ ਵੀ ਕਿਹਾ ਜਾ ਸਕਦਾ ਹੈ, “ਯੂਸੁਫ਼ ਨੂੰ ਫੁਸਲਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਉਸਦੇ ਨਾਲ ਸੰਗ ਕਰੇ |” “ਨਾਲ ਸੌਣਾ” ਪ੍ਰਗਟ ਕਰਨ ਦਾ ਇੱਕ ਤਰੀਕਾ ਹੈ ਕਿ ਉਹ ਗਵਾਰਪੁਣਾ ਜਾਂ ਧੱਕਾਸ਼ਾਹੀ ??? ਨੂੰ ਪੇਸ਼ ਨਹੀਂ ਕਰਦਾ |
ਪਰਮੇਸ਼ੁਰ ਦੇ ਵਿਰੁੱਧ ਪਾਪ
ਜਿਸ ਨਾਲ ਵਿਆਹ ਨਹੀਂ ਹੋਇਆ ਉਸ ਨਾਲ ਸੰਗ ਕਰਨਾ ਪਰਮੇਸ਼ੁਰ ਦੇ ਕਾਨੂੰਨ ਦੇ ਵਿਰੁੱਧ ਹੈ | ਯੂਸੁਫ਼ ਪਰਮੇਸ਼ੁਰ ਦੇ ਕਾਨੂੰਨ ਦੀ ਉਲੰਘਣਾ ਕਰਕੇ ਪਾਪ ਨਹੀਂ ਕਰਨਾ ਚਾਹੁੰਦਾ ਸੀ |
ਪਰਮੇਸ਼ੁਰ ਪ੍ਰਤੀ ਵਫ਼ਾਦਾਰ ਰਿਹਾ
ਹੋਰ ਤਰੀਕੇ ਨਾਲ ਕਹਿ ਸਕਦੇ ਹੋ, “ਲਗਾਤਾਰ ਪਰਮੇਸ਼ੁਰ ਦੀ ਆਗਿਆਕਾਰੀ ਕੀਤੀ|”
08-06
ਉਸਨੂੰ ਬਹੁਤ ਬੇਚੈਨ ਕੀਤਾ
ਇਸ ਦਾ ਮਤਲਬ ਕਿ ਰਾਜਾ ਬਹੁਤ ਡਰ ਗਿਆ ਸੀ ਅਤੇ ਉਲਝਣ ਵਿੱਚ ਸੀ (ਉਸ ਕਾਰਨ ਜੋ ਕੁਝ ਉਸਨੇ ਸੁਪਨੇ ਵਿੱਚ ਦੇਖਿਆ ਸੀ )
ਉਸਦੇ ਸਲਾਹਕਾਰ
ਇਹ ਉਹ ਵਿਅਕਤੀ ਸਨ ਜਿਹਨਾਂ ਕੋਲ ਖ਼ਾਸ ਅਧਿਕਾਰ ਅਤੇ ਗਿਆਨ ਸੀ ਕਿ ਉਹ ਦੱਸ ਸਕਦੇ ਸੀ ਕਿ ਸੁਪਨੇ ਦਾ ਕਿ ਮਤਲਬ ਹੈ| ਕੁਝ ਅਨੁਵਾਦਕ ਉਹਨਾਂ ਨੂੰ “ਬੁੱਧੀਮਾਨ” ਵੀ ਕਹਿੰਦੇ ਹਨ |
ਸੁਪਨਿਆਂ ਦੇ ਮਤਲਬ
ਮਿਸਰ ਵਿੱਚ ਲੋਕ ਵਿਸ਼ਵਾਸ ਕਰਦੇ ਸਨ ਕਿ ਸੁਪਨੇ ਪਰਮੇਸ਼ੁਰ ਵਲੋਂ ਸੰਦੇਸ਼ ਹਨ ਅਤੇ ਦੱਸਦੇ ਹਨ ਕਿ ਭਵਿੱਖ ਵਿੱਚ ਕੀ ਹੋਣ ਵਾਲਾ ਹੈ | ਪਰਮੇਸ਼ੁਰ ਨੇ ਫ਼ਿਰਊਨ ਦੇ ਸੁਪਨੇ ਨੂੰ ਇਸਤੇਮਾਲ ਕੀਤਾ ਕਿ ਉਸ ਨੂੰ ਦੱਸੇ ਕਿ ਕੀ ਹੋਣ ਵਾਲਾ ਹੈ |
08-07
ਸੁਪਨਿਆਂ ਦੀ ਵਿਆਖਿਆ
“ਵਿਆਖਿਆ” ਇਹ ਦੱਸਣਾ ਕਿ ਇਸ ਦਾ ਕੀ ਮਤਲਬ ਹੈ | ਸੋ ਯੂਸੁਫ਼ ਲੋਕਾਂ ਨੂੰ ਉਹਨਾਂ ਦੇ ਸੁਪਨਿਆ ਦਾ ਅਰਥ ਦੱਸਣ ਦੇ ਯੋਗ ਸੀ |
ਯੂਸੁਫ਼ ਨੂੰ ਉਸ ਲਈ ਲੈ ਕੇ ਆਏ
ਹੋਰ ਤਰੀਕੇ ਨਾਲ ਕਹਿ ਸਕਦੇ ਹੋ, “ਆਪਣੇ ਨੌਕਰਾਂ ਨੂੰ ਹੁਕਮ ਦਿੱਤਾ ਕਿ ਯੂਸੁਫ਼ ਨੂੰ ਉਸ ਕੋਲ ਲੈ ਕੇ ਆਉਣ|”
ਪਰਮੇਸ਼ੁਰ ਭੇਜਣ ਜਾ ਰਿਹਾ ਹੈ
ਪਰਮੇਸ਼ੁਰ ਹੋਣ ਦੇਵੇਗਾ ਕਿ ਸੱਤ ਸਾਲ ਫਸਲ ਬਹੁਤ ਵਧੇਗੀ, ਅਤੇ ਉਸ ਦੇ ਬਾਅਦ ਹੋਣ ਦੇਵੇਗਾ ਕਿ ਬਹੁਤ ਘੱਟ ਅਨਾਜ ਹੋਵੇ ਕਿ ਲੋਕਾਂ ਅਤੇ ਜਾਨਵਰਾਂ ਦੇ ਖਾਣ ਲਈ ਪੂਰੀ ਨਾ ਹੋਵੇ |
ਅਕਾਲ
ਬਾਗ ਅਤੇ ਖੇਤ ਬਹੁਤ ਘੱਟ ਪੈਦਾਵਾਰ ਦੇਣਗੇ ਕਿ ਲੋਕਾਂ ਅਤੇ ਜਾਨਵਰਾਂ ਦੇ ਖਾਣ ਲਈ ਕਾਫੀ ਨਹੀਂ ਹੋਵੇਗਾ |
08-08
ਉਸ ਤੋਂ ਪ੍ਰ੍ਭਾਵਿਤ
ਫ਼ਿਰਊਨ ਯੂਸੁਫ਼ ਦੀ ਬੁੱਧੀ ਤੋਂ ਹੈਰਾਨ ਸੀ ਅਤੇ ਉਸ ਲਈ ਆਦਰ ਮਹਿਸੂਸ ਕੀਤਾ; ਉਸਨੇ ਯੂਸੁਫ਼ ਉੱਤੇ ਸਹੀ ਫ਼ੈਸਲਾ ਲੈਣ ਲਈ ਭਰੋਸਾ ਕੀਤਾ ਜੋ ਉਸਦੇ ਲੋਕਾਂ ਲਈ ਫਾਇਦੇਮੰਦ ਹੋਵੇਗਾ | ਸ਼ਾਇਦ ਇਸ ਤਰ੍ਹਾਂ ਕਹਿਣਾ ਸਾਫ਼ ਹੋਵੇਗਾ, “ਉਹ ਯੂਸੁਫ਼ ਦੀ ਬੁੱਧੀ ਤੋਂ ਪ੍ਰ੍ਭਾਵਿਤ ਸੀ|”
ਦੂਸਰਾ ਬਹੁਤ ਸ਼ਕਤੀਸ਼ਾਲੀ ਆਦਮੀ
ਫ਼ਿਰਊਨ ਨੇ ਯੂਸੁਫ਼ ਨੂੰ ਬਹੁਤ ਸ਼ਕਤੀਸ਼ਾਲੀ ਅਤੇ ਮਿਸਰ ਉੱਤੇ ਖ਼ਾਸ ਸ਼ਾਸਕ ਬਣਾਇਆ | ਯੂਸੁਫ਼ ਨਾਲੋ ਸਿਰਫ਼ ਫ਼ਿਰਊਨ ਹੀ ਜ਼ਿਆਦਾ ਸ਼ਕਤੀਸ਼ਾਲੀ ਅਤੇ ਮਹੱਤਵਪੂਰਨ ਵਿਅਕਤੀ ਸੀ |
08-09
ਵੱਡੀ ਮਾਤਰਾ ਵਿੱਚ ਭੋਜਨ ਇਕੱਠਾ ਕਰਨ
ਉਹਨਾਂ ਨੇ ਭਰਪੂਰ ਫਸਲ ਤੋਂ ਅਨਾਜ ਇਕੱਠਾ ਕੀਤਾ ਅਤੇ ਸ਼ਹਿਰਾਂ ਵਿੱਚ ਜਮ੍ਹਾ ਕਰ ਲਿਆ | ਤਦ ਭੋਜਨ ਫ਼ਿਰਊਨ ਦਾ ਹੋ ਗਿਆ |
ਅਕਾਲ
ਦੇਖੋ ਤੁਸੀਂ ਇਸ ਦਾ 08-07 ਵਿੱਚ ਕਿਸ ਤਰ੍ਹਾਂ ਅਨੁਵਾਦ ਕੀਤਾ ਹੈ |
08-10
ਮਿਸਰ ਹੀ ਨਹੀਂ ਪਰ ਕਨਾਨ ਵੀ
ਕੁਝ ਭਾਸ਼ਾਵਾਂ ਵਿੱਚ ਸ਼ਾਇਦ ਇਹ ਸਾਫ਼ ਹੋਵੇਗਾ ਜਾਂ ਕਹਿਣ ਲਈ ਹੋਰ ਸੁਭਾਵਿਕ ਹੋਵੇਗਾ, “ਮਿਸਰ ਦਾ ਦੇਸ਼ ਪਰ ਕਨਾਨ ਦਾ ਦੇਸ਼ ਵੀ|”
ਅਕਾਲ ਡਾਢਾ ਸੀ
ਅਕਾਲ ਬਹੁਤ ਬੁਰਾ ਸੀ | ਮਿਸਰ ਤੋਂ ਬਾਹਰ ਬਹੁਤ ਘੱਟ ਭੋਜਨ ਸੀ ਅਤੇ ਕਈ ਲੋਕ ਭੁੱਖ ਨਾਲ ਮਰ ਰਹੇ ਸਨ |
08-11
ਉਸਦੇ ਵੱਡੇ ਪੁੱਤਰ
ਇਹ ਯੂਸੁਫ਼ ਦੇ ਵੱਡੇ ਭਰਾ ਸਨ ਜਿਹਨਾਂ ਨੇ ਉਸਨੂੰ ਗੁਲਾਮੀ ਵਿੱਚ ਵੇਚਿਆ ਸੀ |
ਯੂਸੁਫ਼ ਨੂੰ ਨਾ ਪਛਾਣਿਆ
ਉਹ ਨਹੀਂ ਜਾਣਦੇ ਸਨ ਕਿ ਉਹ ਆਦਮੀ ਯੂਸੁਫ਼ ਸੀ , ਕਿਉਂਕਿ ਹੁਣ ਯੂਸੁਫ਼ ਬਹੁਤ ਵੱਡਾ ਹੋ ਗਿਆ ਸੀ ਉਦੋਂ ਨਾਲੋ ਜਦੋਂ ਉਹਨਾਂ ਨੇ ਉਸਨੂੰ ਆਖਰੀ ਬਾਰ ਦੇਖਿਆ ਸੀ ਅਤੇ ਉਸਨੇ ਮਿਸਰੀ ਸ਼ਾਸਕ ਵਾਲੇ ਬਸਤਰ ਪਹਿਨੇ ਹੋਏ ਸਨ |
08-12
ਆਪਣੇ ਭਾਈਆਂ ਨੂੰ ਪਰਖਣਾ
ਯੂਸੁਫ਼ ਨੇ ਆਪਣੇ ਵੱਡੇ ਭਾਈਆਂ ਨੂੰ ਮੁਸ਼ਕਲ ਵਿੱਚ ਪਾ ਦਿੱਤਾ ਕਿ ਦੇਖੇ ਕੀ ਉਹ ਆਪਣੇ ਛੋਟੇ ਭਾਈ ਨੂੰ ਬਚਾਉਂਦੇ ਹਨ ਕਿ ਨਹੀਂ, ਜਾਂ ਉਸ ਨਾਲ ਵੀ ਬੁਰਾ ਸਲੂਕ ਕਰਦੇ ਹਨ ਜਿਵੇਂ ਉਹਨਾਂ ਨੇ ਯੂਸੁਫ਼ ਨਾਲ ਕੀਤਾ ਸੀ | ਜਦੋਂ ਉਹਨਾਂ ਨੇ ਆਪਣੇ ਛੋਟੇ ਭਾਈ ਦੀ ਸੁਰੱਖਿਆ ਕੀਤੀ ਤਾਂ ਯੂਸੁਫ਼ ਨੂੰ ਪਤਾ ਲੱਗ ਗਿਆ ਕਿ ਉਹ ਬਦਲ ਗਏ ਹਨ |
ਕੀ ਉਹ ਬਦਲ ਗਏ ਹਨ
ਦੂਸਰੇ ਤਰੀਕੇ ਨਾਲ ਕਿਹਾ ਜਾ ਸਕਦਾ ਹੈ, “ਕੀ ਉਹ ਜਿਸ ਤਰ੍ਹਾਂ ਦੇ ਸੀ ਉਸ ਨਾਲੋਂ ਭਿੰਨ ਹਨ |” ਕਈ ਸਾਲ ਪਹਿਲਾਂ ਯੂਸੁਫ਼ ਦੇ ਭਰਾਵਾਂ ਨੇ ਉਸ ਨੂੰ ਗੁਲਾਮੀ ਵਿੱਚ ਵੇਚ ਦਿੱਤਾ ਸੀ | ਯੂਸੁਫ਼ ਦੇਖਣਾ ਚਾਹੁੰਦਾ ਸੀ ਕਿ ਕੀ ਉਹ ਹੁਣ ਉਹ ਸਹੀ ਕਰਨਗੇ |
ਨਾ ਡਰੋ
ਦੂਸਰੇ ਤਰੀਕੇ ਨਾਲ ਕਿਹਾ ਜਾ ਸਕਦਾ ਹੈ, “ਤੁਹਾਨੂੰ ਮੇਰੇ ਕੋਲੋਂ ਕਿਸੇ ਕਿਸਮ ਦੀ ਸਜ਼ਾ ਲਈ ਡਰਨ ਦੀ ਲੋੜ ਨਹੀਂ ਹੈ |” ਯੂਸੁਫ਼ ਦੇ ਭਾਈ ਡਰੇ ਹੋਏ ਸਨ ਕਿਉਂਕਿ ਉਹਨਾਂ ਨੇ ਯੂਸੁਫ਼ ਨਾਲ ਬਹੁਤ ਬੁਰਾ ਕੀਤਾ ਸੀ, ਅਤੇ ਹੁਣ ਇੱਕ ਮਹਾਨ ਸ਼ਾਸਕ ਹੁੰਦਿਆਂ ਹੋਇਆ ਉਸ ਕੋਲ ਉਹਨਾਂ ਨੂੰ ਸਜ਼ਾ ਦੇਣ ਲਈ ਅਧਿਕਾਰ ਸੀ | ਯੂਸੁਫ਼ ਉਹਨਾਂ ਨੂੰ ਅਨਾਜ ਵੇਚਣ ਤੋਂ ਇਨਕਾਰ ਕਰ ਸਕਦਾ ਸੀ ਜਾਂ ਉਹਨਾਂ ਨੂੰ ਮਾਰਦਾ ਜਾਂ ਜ਼ੇਲ੍ਹ ਵਿੱਚ ਪਾ ਸਕਦਾ ਸੀ |
ਬੁਰਾਈ ਭਲਿਆਈ ਲਈ
ਯੂਸੁਫ਼ ਦੇ ਭਰਾਵਾਂ ਨੇ ਉਸ ਨਾਲ ਬੁਰਾਈ ਕੀਤੀ ਜਦੋਂ ਉਹਨਾਂ ਨੇ ਉਸ ਨੂੰ ਗੁਲਾਮ ਕਰਕੇ ਵੇਚ ਦਿੱਤਾ ਅਤੇ ਉਹ ਮਿਸਰ ਨੂੰ ਲਿਜਾਇਆ ਗਿਆ | ਪਰ ਪਰਮੇਸ਼ੁਰ ਨੇ ਅਜਿਹਾ ਹੋਣ ਦਿੱਤਾ ਕਿ ਯੂਸੁਫ਼ ਹਜਾਰਾਂ ਲੋਕਾਂ ਨੂੰ ਅਕਾਲ ਦੇ ਕਾਰਨ ਭੁੱਖ ਮਰੀ ਤੋਂ ਬਚਾਵੇ ਜਿਸ ਵਿੱਚ ਉਸਦਾ ਆਪਣਾ ਘਰਾਣਾ ਵੀ ਸੀ | ਇਹ ਬਹੁਤ ਚੰਗੀ ਗੱਲ ਸੀ |
08-13
(ਇਸ ਢਾਂਚੇ ਲਈ ਕੋਈ ਟਿੱਪਣੀ ਨਹੀਂ ਹੈ )
08-14
ਚਾਹੇ ਯਾਕੂਬ ਬਜ਼ੁਰਗ ਹੋ ਚੁੱਕਿਆ ਸੀ ਉਹ ਮਿਸਰ ਨੂੰ ਗਿਆ
ਮਿਸਰ ਕਨਾਨ ਤੋਂ ਬਹੁਤ ਦੂਰ ਸੀ ਅਤੇ ਇੱਕ ਬਜੁਰਗ ਆਦਮੀ ਲਈ ਇਹ ਬਹੁਤ ਮੁਸ਼ਕਲ ਸੀ ਕਿ ਉਹ ਇੰਨੀ ਦੂਰ ਪੈਦਲ ਜਾਂ ਕਿਸੇ ਰੇੜੀ ਉੱਤੇ ਸਫਰ ਕਰੇ |
ਯਾਕੂਬ ਦੇ ਮਰਨ ਤੋਂ ਪਹਿਲਾ
ਯਾਕੂਬ ਮਿਸਰ ਵਿੱਚ ਮਰ ਗਿਆ | ਉਹ ਕਨਾਨ ਵਿੱਚ ਵਾਪਸ ਨਾ ਜਾ ਸਕਿਆ ਜਿਸ ਦੇਸ਼ ਨੂੰ ਦੇਣ ਲਈ ਪਰਮੇਸ਼ੁਰ ਨੇ ਉਸ ਨਾਲ ਅਤੇ ਉਸਦੀ ਸੰਤਾਨ ਨਾਲ ਵਾਇਦਾ ਕੀਤਾ ਸੀ |
08-15
ਨੇਮ ਦੇ ਵਾਇਦੇ
ਬਹੁਤ ਸਾਲ ਪਹਿਲਾਂ ਪਰਮੇਸ਼ੁਰ ਨੇ ਅਬਰਾਹਾਮ ਨਾਲ ਸਹਿਮਤੀ ਕੀਤੀ ਅਤੇ ਵਾਇਦਾ ਕੀਤਾ ਕਿ ਉਹ ਉਸ ਨੂੰ ਬਹੁਤ ਸਾਰੀ ਸੰਤਾਨ ਦੇਵੇਗਾ; ਉਹ ਕਨਾਨ ਦੇਸ਼ ਉੱਤੇ ਕਬਜਾ ਕਰਨਗੇ ਅਤੇ ਇਹ ਵੱਡੀ ਜਾਤੀ ਬਣਨਗੇ | ਪਰਮੇਸ਼ੁਰ ਨੇ ਇਹ ਵੀ ਵਾਇਦਾ ਕੀਤਾ ਕਿ ਧਰਤੀ ਦੇ ਸਾਰੇ ਲੋਕ ਅਬਰਾਹਮ ਦੀ ਸੰਤਾਨ ਦੁਆਰਾ ਬਰਕਤ ਪਾਉਣਗੇ 07-10 ਨੂੰ ਵੀ ਦੇਖੋ
ਅੱਗੇ ਪਹੁੰਚੇ
ਹੋਰ ਤਰੀਕੇ ਨਾਲ ਕਿਹਾ ਜਾ ਸਕਦਾ ਹੈ, “ਅੱਗੇ ਤਕ ਪਹੁੰਚੇ” ਜਾਂ “ਦਿੱਤੇ ਗਏ” ਜਾਂ “ਲਈ ਲਾਗੂ ਹੋਏ”| ਪਰਮੇਸ਼ੁਰ ਦਾ ਅਬਰਾਹਾਮ ਨਾਲ ਵਾਇਦਾ ਉਸਦੀ ਸੰਤਾਨ ਨਾਲ ਵੀ ਸੀ, ਉਸ ਦੇ ਪੋਤਰਿਆਂ ਨਾਲ ਵੀ ਅਤੇ ਉਸ ਤੋਂ ਬਾਅਦ ਉਹਨਾਂ ਦੀ ਸਾਰੀ ਸੰਤਾਨ ਨਾਲ ਵੀ ਸੀ | 06-04 ਨੂੰ ਵੀ ਦੇਖੋ
ਇਸਰਾਏਲ ਦੇ ਬਾਰਾਂ ਗੋਤਰ
ਪਰਮੇਸ਼ੁਰ ਨੇ ਅਬਰਾਹਾਮ, ਇਸਹਾਕ, ਅਤੇ ਯਾਕੂਬ ਨਾਲ ਵਾਇਦਾ ਕੀਤਾ ਕਿ ਉਹਨਾਂ ਦੀ ਸੰਤਾਨ ਇੱਕ ਵੱਡੀ ਜਾਤੀ ਬਣੇਗੀ | ਬਾਅਦ ਵਿੱਚ ਪਰਮੇਸ਼ੁਰ ਨੇ ਯਾਕੂਬ ਦਾ ਨਾਮ ਬਦਲ ਕੇ ਇਸਰਾਏਲ ਕਰ ਦਿੱਤਾ | ਯਾਕੂਬ ਦੇ ਬਾਰਾਂ ਪੁੱਤਰ ਵੱਡੇ ਬਾਰਾਂ ਗੋਤਰ ਬਣ ਗਏ | ਇਹਨਾਂ ਬਾਰਾਂ ਗੋਤਰਾਂ ਤੋਂ ਮਿਲਕੇ ਵੱਡੀ ਜਾਤੀ ਇਸਰਾਏਲ ਬਣੀ ਜਿਸਦਾ ਨਾਮ ਯਾਕੂਬ ਦੇ ਨਾਮ ਉੱਤੇ ਰੱਖਿਆ ਗਿਆ ਸੀ |
ਇੱਕ ਬਾਈਬਲ ਕਹਾਣੀ, ਵਿੱਚੋਂ
ਇਹ ਹਵਾਲੇ ਕੁਝ ਬਾਈਬਲਾਂ ਤੋਂ ਥੋੜ੍ਹਾ ਭਿੰਨ ਹੋ ਸਕਦੇ ਹਨ |