Punjabi: OBS translationNotes

Updated ? hours ago # views See on DCS Draft Material

34-01

ਕਹਾਣੀਆਂ

ਯਿਸੂ ਨੇ ਪਰਮੇਸ਼ੁਰ ਦੇ ਰਾਜ ਬਾਰੇ ਸਿਖਾਉਣ ਲਈ ਇਹਨਾਂ ਕਹਾਣੀਆਂ ਦਾ ਇਸਤੇਮਾਲ ਕੀਤਾ | ਇਹ ਸਾਫ਼ ਨਹੀਂ ਹੈ ਕਿ ਭਲਾ ਇਹ ਘਟਨਾਵਾਂ ਅਸਲ ਵਿੱਚ ਘਟੀਆਂ ਹਨ ਜਾਂ ਨਹੀਂ | ਅਗਰ ਤੁਹਾਡੀ ਭਾਸ਼ਾ ਵਿੱਚ ਇੱਕ ਸ਼ਬਦ ਹੈ ਜੋ ਅਸਲੀ ਜਾਂ ਕਲਪਨਾਤਮਿਕ ਦੋਹਾਂ ਬਾਰੇ ਬੋਲਦਾ ਹੈ ਤਾਂ ਤੁਹਾਨੂੰ ਉਸ ਦਾ ਇਸਤੇਮਾਲ ਕਰਨਾ ਚਾਹੀਦਾ ਹੈ |

ਰਾਈ ਦਾ ਦਾਣਾ

ਸੰਭਵਤਾ ਇਹ ਕਾਲੀ ਰਾਈ ਦੇ ਪੌਦੇ ਦੇ ਦਾਣੇ ਬਾਰੇ ਹਵਾਲਾ ਦਿੰਦਾ ਹੈ, ਜੋ ਬਹੁਤ ਛੋਟੇ ਦਾਣੇ ਹੁੰਦੇ ਹਨ ਜੋ ਬਹੁਤ ਤੇਜੀ ਨਾਲ ਵਧ ਕੇ ਵੱਡੇ ਪੌਦੇ ਬਣਦੇ ਹਨ | ਅਗਰ ਤੁਹਾਡੀ ਭਾਸ਼ਾ ਵਿੱਚ ਇਸ ਪੌਦੇ ਲਈ ਕੋਈ ਸ਼ਬਦ ਹੈ ਤਾਂ ਜ਼ਰੂਰ ਉਸ ਦਾ ਇਸਤੇਮਾਲ ਕਰੋ | ਅਗਰ ਨਹੀਂ, ਤਾਂ ਤੁਹਾਨੂੰ ਉਸ ਦੀ ਜਗ੍ਹਾ ਕਿਸੇ ਹੋਰ ਪੌਦੇ ਦਾ ਨਾਮ ਵਰਤਣ ਦੀ ਲੋੜ ਹੈ ਜਿਸ ਦਾ ਚਰਿੱਤਰ ਉਸ ਨਾਲ ਮਿਲਦਾ ਜੁਲਦਾ ਹੋਵੇ |

ਸਾਰੇ ਬੀਜਾਂ ਤੋਂ ਛੋਟਾ ਬੀਜ

ਮਤਲਬ, “ਸਾਰੇ ਉਹਨਾਂ ਬੀਜਾਂ ਤੋਂ ਛੋਟਾ ਜੋ ਲੋਕ ਬੀਜਦੇ ਹਨ|”

34-02

(ਯਿਸੂ ਕਹਾਣੀ ਨੂੰ ਸਮਝਾਉਣਾ ਜਾਰੀ ਰੱਖਦੇ ਹਨ)

ਰਾਈ ਦਾ ਦਾਣਾ

ਦੇਖੋ ਤੁਸੀਂ ਕਿਸ ਤਰ੍ਹਾਂ ਇਸ ਤੁਲਨਾ ਨੂੰ [33-04] ਵਿੱਚ ਅਨੁਵਾਦ ਕੀਤਾ ਹੈ |

ਵੱਧਦਾ

ਤੁਸੀਂ ਵਿੱਚ ਜੋੜਨਾ ਚਾਹੋਗੇ, “ਇੱਕ ਪ੍ਰਪੱਕ ਪੌਦੇ ਦੇ ਰੂਪ ਵਿੱਚ ”|

ਬਾਗ ਦੇ ਪੌਦੇ

ਇਸ ਦਾ ਅਨੁਵਾਦ ਇਸ ਤਰ੍ਹਾਂ ਵੀ ਹੋ ਸਕਦਾ ਹੈ, “ਉਹ ਪੌਦੇ ਜੋ ਬਾਗ ਵਿੱਚ ਬੀਜੇ ਜਾਂਦੇ ਹਨ|”

ਵਿੱਚ ਅਰਾਮ ਕਰਦੇ

ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਉੱਤੇ ਬੈਠਦੇ” ਜਾਂ “ਉੱਤੇ ਆਲ੍ਹਣੇ ਪਾਉਦੇ|”

34-03

ਕਹਾਣੀ

ਦੇਖੋ ਤੁਸੀਂ ਕਿਸ ਤਰ੍ਹਾਂ ਇਸ ਤੁਲਨਾ ਨੂੰ [33-04] ਵਿੱਚ ਅਨੁਵਾਦ ਕੀਤਾ ਹੈ |

ਖ਼ਮੀਰ

ਇਸ ਦਾ ਅਨੁਵਾਦ ਇਸ ਤਰ੍ਹਾਂ ਵੀ ਹੋ ਸਕਦਾ ਹੈ, “ਖ਼ਮੀਰ ” ਜਾਂ “ਖ਼ਮੀਰ ਦਾ ਥੋੜ੍ਹਾ ਜਿਹਾ ਭਾਗ|” ਇਹ ਰੋਟੀ ਲਈ ਆਟੇ ਦੀ ਤੌਣ ਵਿੱਚ ਫੁੱਲਣ ਲਈ ਮਿਲਾਇਆ ਜਾਂਦਾ ਹੈ | ਖ਼ਮੀਰ ਦਾ ਥੋੜ੍ਹਾ ਜਿਹਾ ਭਾਗ ਵੀ ਆਟੇ ਦੀ ਵੱਡੀ ਤੌਣ ਵਿੱਚ ਮਿਲਾਇਆ ਜਾ ਸਕਦਾ ਹੈ ਅਤੇ ਸਾਰੀ ਤੌਣ ਨੂੰ ਫੁਲਾ ਦਿੰਦਾ ਹੈ |

ਰੋਟੀ ਦੇ ਆਟੇ ਦੀ ਤੌਣ

ਇਹ ਆਟੇ ਦਾ ਮਿਸ਼ਰਨ ਅਤੇ ਤਰਲ ਹੈ ਜਿਸਨੂੰ ਅਕਾਰ ਦਿੱਤਾ ਜਾ ਸਕਦਾ ਹੈ ਅਤੇ ਉਸ ਦੀ ਰੋਟੀ ਬਣਾਈ ਜਾ ਸਕਦੀ ਹੈ | ਅਗਰ ਤੁਹਾਡੇ ਕੋਲ ਤੌਣ ਜਾਂ ਆਟੇ ਲਈ ਸ਼ਬਦ ਨਹੀਂ ਹਨ ਤਾਂ ਤੁਸੀਂ ਤੌਣ ਲਈ ਸ਼ਬਦ ਉਦਾਹਰੇ ਲੈ ਸਕਦੇ ਹੋ ਅਤੇ ਇਸ ਨੂੰ ਕਹਿ ਸਕਦੇ ਹੋ, “ਪੀਸੇ ਹੋਏ ਦਾਣੇ|”

ਇਹ ਸਾਰੀ ਤੌਣ ਵਿੱਚ ਫੈਲ ਜਾਂਦਾ ਹੈ

ਮਤਲਬ, “ਤੌਣ ਦੇ ਹਰ ਭਾਗ ਵਿੱਚ ਖ਼ਮੀਰ ਹੋ ਜਾਂਦਾ ਹੈ” ਜਾਂ “ਸਾਰੀ ਤੌਣ ਖ਼ਮੀਰ ਪੈਦਾ ਹੋ ਜਾਂਦਾ ਹੈ|”

34-04

(ਯਿਸੂ ਨੇ ਇੱਕ ਹੋਰ ਕਹਾਣੀ ਦੱਸੀ)

ਧੰਨ

ਮਤਲਬ, “ਕੁੱਝ ਜੋ ਬਹੁਤ ਹੀ ਬਹੁ

ਦੁਬਾਰਾ ਫੇਰ ਦੱਬਿਆ

ਇਹ ਜੋੜਨਾ ਵੀ ਸੰਭਵ ਹੈ, “ਕਿ ਕੋਈ ਦੂਸਰਾ ਇਸ ਨੂੰ ਲੱਭ ਨਾ ਸਕੇ|”

ਖੁਸ਼ੀ ਨਾਲ ਭਰ ਗਿਆ

ਇਸ ਨੂੰ ਕਹਿਣ ਦਾ ਇੱਕ ਹੋਰ ਤਰੀਕਾ, “ਬਹੁਤ ਖ਼ੁਸ਼” ਜਾਂ “ਉਤਾਵਲਾ|”

ਉਸ ਖੇਤ ਨੂੰ ਖਰੀਦੇ

ਕੁੱਝ ਲੋਕ ਜੋੜਨਾ ਚਾਹੁਣਗੇ, “ਕਿ ਧੰਨ ਉਸ ਦਾ ਹੋ ਸਕੇ|”

34-05

(ਯਿਸੂ ਨੇ ਪਰਮੇਸ਼ੁਰ ਦੇ ਰਾਜ ਬਾਰੇ ਇੱਕ ਹੋਰ ਕਹਾਣੀ ਦੇ ਨਾਲ ਜਾਰੀ ਰੱਖਿਆ)

ਸ਼ੁੱਧ ਹੀਰਾ

ਮਤਲਬ, “ਬਿਨਾ ਕਿਸੇ ਨੁਕਸ ਦੇ ਇੱਕ ਹੀਰਾ|”

ਹੀਰਾ

ਜੇ ਹੀਰੇ ਬਾਰੇ ਜਾਣਕਾਰੀ ਨਹੀਂ ਹੈ ਤਾਂ ਇਸ ਦਾ ਅਨੁਵਾਦ ਇੱਕ ਬਹੁਤ “ਖ਼ੂਬਸੂਰਤ ਪੱਥਰ” ਦੇ ਨਾਲ ਕੀਤਾ ਜਾ ਸਕਦਾ ਹੈ ਜਾਂ “ਖ਼ੂਬਸੂਰਤ ਪੱਥਰ ਵਰਗੀ ਕਿਸੇ ਚੀਜ਼ ” ਨਾਲ |

ਵੱਡੀ ਕੀਮਤ ਦਾ

ਮਤਲਬ, “ਉਹ ਬਹੁਤ ਕੀਮਤੀ ਸੀ” ਜਾਂ “ਉਹ ਬਹੁਤ ਪੈਸੇ ਦੀ ਕੀਮਤ ਦਾ ਸੀ |”

ਹੀਰੇ ਦਾ ਵਪਾਰੀ

ਮਤਲਬ, “ਜੋਹਰੀ” ਜਾਂ “ਹੀਰੇ ਦਾ ਦੁਕਾਨਦਾਰ” ਇਹ ਉਸ ਵਿਅਕਤੀ ਦਾ ਹਵਾਲਾ ਦਿੰਦਾ ਹੈ ਜੋ ਹੀਰੇ ਨੂੰ ਖ਼ਰੀਦਣ ਅਤੇ ਵੇਚਣ ਦਾ ਧੰਦਾ ਕਰਦਾ ਹੈ |

34-06

ਕਹਾਣੀ

ਦੇਖੋ ਤੁਸੀਂ ਕਿਸ ਤਰ੍ਹਾਂ ਇਸ ਵਾਕ ਨੂੰ [33-04] ਵਿੱਚ ਅਨੁਵਾਦ ਕੀਤਾ ਹੈ |

ਆਪਣੇ ਕਰਮਾਂ ਵਿੱਚ ਭਰੋਸਾ ਕੀਤਾ

ਮਤਲਬ, “ਵਿਸ਼ਵਾਸ ਕੀਤਾ ਕਿ ਉਹਨਾਂ ਦੇ ਆਪਣੇ ਕਰਮਾਂ ਨੇ ਉਹਨਾਂ ਨੂੰ ਧਰਮੀ ਬਣਾਇਆ ਹੈ” ਜਾਂ “ਘੁਮੰਡ ਕਰਦੇ ਸਨ ਕਿ ਕਿੰਨੀ ਸਿੱਧਤਾ ਨਾਲ ਉਹ ਪਰਮੇਸ਼ੁਰ ਦੀ ਬਿਵਸਥਾ ਨੂੰ ਪੂਰਾ ਕਰਦੇ ਹਨ” ਜਾਂ “ਵਿਸ਼ਵਾਸ ਕਰਦੇ ਸਨ ਕਿ ਉਹਨਾਂ ਦੇ ਕਰਮਾਂ ਦੇ ਕਾਰਨ ਪਰਮੇਸ਼ੁਰ ਪੂਰੀ ਤਰ੍ਹਾਂ ਉਹਨਾਂ ਨਾਲ ਖ਼ੁਸ਼ ਹੈ|”

ਦੂਸਰੇ ਲੋਕਾਂ ਨੂੰ ਨਕਾਰਿਆ

ਮਤਲਬ, “ਦੂਸਰੇ ਲੋਕਾਂ ਨੂੰ ਆਪਣੇ ਨਾਲੋਂ ਘਟੀਆ ਸਮਝਦੇ ਸਨ” ਜਾਂ “ਦੂਸਰੇ ਲੋਕਾਂ ਨੂੰ ਗਿਰੀ ਨਜ਼ਰ ਨਾਲ ਦੇਖਦੇ ਸਨ|”

34-07

(ਯਿਸੂ ਨੇ ਕਹਾਣੀ ਜਾਰੀ ਰੱਖੀ)

ਧਾਰਮਿਕ ਆਗੂ ਨੇ ਇਸ ਤਰ੍ਹਾਂ ਪ੍ਰਾਰਥਨਾ ਕੀਤੀ

ਹੋਰ ਤਰੀਕੇ ਨਾਲ ਇਸ ਤਰ੍ਹਾਂ ਕਿਹਾ ਜਾ ਸਕਦਾ ਹੈ, “ਇਸ ਤਰੀਕੇ ਨਾਲ ਧਾਰਮਿਕ ਆਗੂ ਨੇ ਪ੍ਰਾਰਥਨਾ ਕੀਤੀ” ਜਾਂ “ਧਾਰਮਿਕ ਆਗੂ ਨੇ ਇਸ ਢੰਗ ਨਾਲ ਪ੍ਰਾਰਥਨਾ ਕੀਤੀ”|

ਮੈਂ ਉਸ ਵਰਗਾ ਪਾਪੀ ਨਹੀਂ ਹਾਂ

ਮਤਲਬ, “ਮੈਂ ਉਸ ਵਰਗਾ ਪਾਪ ਕਰਨ ਵਾਲਾ ਨਹੀਂ ” ਜਾਂ “ਮੈਂ ਧਰਮੀ ਹਾਂ, ਉਸ ਵਰਗਾ ਨਹੀਂ|”

ਕੁਧਰਮੀ ਮਨੁੱਖ

ਮਤਲਬ, “ਮਨੁੱਖ ਜੋ ਧਰਮੀ ਨਹੀਂ ਹਨ” ਜਾਂ “ਲੋਕ ਜੋ ਬੁਰਾਈ ਕਰਦੇ ਹਨ” ਜਾਂ “ਬਿਵਸਥਾ ਦਾ ਉਲੰਘਣ ਕਰਨ ਵਾਲੇ|”

34-08

(ਯਿਸੂ ਨੇ ਧਾਰਮਿਕ ਆਗੂ ਦੀ ਪ੍ਰਾਰਥਨਾ ਬਾਰੇ ਕਹਾਣੀ ਨੂੰ ਜਾਰੀ ਰੱਖਿਆ)

ਮੈਂ ਵਰਤ ਰੱਖਦਾ ਹਾਂ

ਧਾਰਮਿਕ ਆਗੂ ਸਮਝਦਾ ਸੀ ਕਿ ਇਸ ਤਰ੍ਹਾਂ ਕਰਨ ਨਾਲ ਪਰਮੇਸ਼ੁਰ ਦੇ ਪੱਖ ਨੂੰ ਪਾਇਆ ਜਾ ਸਕਦਾ ਹੈ |

ਦਸ ਪ੍ਰਤੀਸ਼ਤ

ਮਤਲਬ, “ਇੱਕ ਦਾ ਦਸਵਾਂ ਭਾਗ”

34-09

(ਯਿਸੂ ਨੇ ਕਹਾਣੀ ਜਾਰੀ ਰੱਖੀ)

ਦੂਰ ਖੜ੍ਹਾ ਸੀ

ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਇੱਕ ਦੂਰੀ ਤੇ ਖੜ੍ਹਾ ਸੀ” ਜਾਂ “ਅੱਲਗ ਖੜ੍ਹਾ ਸੀ |”

ਸਵਰਗ ਵੱਲ ਦੇਖਿਆ ਤੱਕ ਨਹੀਂ

ਸ਼ਬਦ “ਇਥੋਂ ਤੱਕ” ਪ੍ਰਗਟਾਉਂਦਾ ਹੈ ਕਿ ਆਮ ਤੌਰ ਤੇ ਲੋਕ ਪਰਮੇਸ਼ੁਰ ਅੱਗੇ ਪ੍ਰਾਰਥਨਾ ਕਰਦੇ ਸਮੇਂ ਸਵਰਗ ਵੱਲ ਤੱਕਦੇ ਸਨ ਪਰ ਇਸ ਆਦਮੀ ਨੇ ਆਪਣੇ ਪਾਪਾਂ ਦੀ ਸ਼ਰਮ ਦੇ ਕਾਰਨ ਨਾ ਦੇਖਿਆ |

ਉਸ ਨੇ ਆਪਣੀ ਛਾਤੀ ਨੂੰ ਮੁੱਕੇ ਮਾਰੇ

ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ, “ਆਪਣੀ ਸ਼ਰਮ ਦੇ ਸੋਗ ਦੇ ਕਾਰਨ ਉਸ ਨੇ ਆਪਣੀ ਛਾਤੀ ਤੇ ਮੁੱਕੇ ਮਾਰੇ” ਜਾਂ “ਉਸ ਨੇ ਉਦਾਸੀ ਦੇ ਕਾਰਨ ਛਾਤੀ ਪਿੱਟੀ|” ਅਗਰ ਲੋਕਾਂ ਨੂੰ ਇਸ ਗੱਲ ਨੂੰ ਸਮਝ ਨਹੀਂ ਆ ਰਹੀ ਕਿਉਂਕਿ ਉਹ ਕਿਸੇ ਹੋਰ ਕਾਰਨ ਆਪਣੀ ਛਾਤੀ ਪਿੱਟਦੇ ਹਨ ਤਾਂ ਤੁਸੀਂ ਇਸ ਨੂੰ ਇਸ ਤਰ੍ਹਾਂ ਅਨੁਵਾਦ ਕਰ ਸਕਦੇ ਹੋ, “ਉਸ ਨੇ ਮਾਯੂਸੀ ਪ੍ਰਗਟ ਕੀਤੀ|”

34-10

ਉਸ ਨੂੰ ਧਰਮੀ ਘੋਸ਼ਿਤ ਕੀਤਾ

ਮਤਲਬ, “ਉਸ ਨੂੰ ਧਰਮੀ ਪੁਰਖ ਜਾਣਿਆ|” ਚਾਹੇ ਮਸੂਲੀਆ ਇੱਕ ਪਾਪੀ ਸੀ, ਪਰ ਪਰਮੇਸ਼ੁਰ ਉਸ ਦੀ ਦੀਨਤਾ ਅਤੇ ਪਛਤਾਵੇ ਦੇ ਕਾਰਨ ਉਸ ਉੱਤੇ ਦਯਾਲੂ ਸੀ |

ਨੀਵਾਂ ਕਰੇਗਾ

ਇਸ ਦਾ ਅਨੁਵਾਦ ਇਸ ਤਰ੍ਹਾਂ ਵੀ ਹੋ ਸਕਦਾ ਹੈ, “ਉਹਨਾਂ ਨੂੰ ਨੀਵੀਂ ਪੱਦਵੀ ਦੇਵੇਗਾ” ਜਾਂ “ਉਹਨਾਂ ਨੂੰ ਉੱਤਮ ਨਹੀਂ ਹੋਣ ਦੇਵੇਗਾ|” ਇਸ ਦਾ ਅਨੁਵਾਦ ਰੂਪਕ ਤੌਰ ਵੀ ਕੀਤਾ ਜਾ ਸਕਦਾ ਹੈ, “ਨੀਵਾਂ ਕਰੇਗਾ|”

ਉੱਚਾ ਕਰੇਗਾ

ਮਤਲਬ, “ਉੱਚੀ ਪੱਦਵੀ ਦੇਵੇਗਾ” ਜਾਂ “ਇੱਜ਼ਤ ਦੇਵੇਗਾ|”

ਆਪਣੇ ਆਪ ਨੂੰ ਨੀਵਾਂ ਕਰਦਾ

ਮਤਲਬ, “ਦੀਨਤਾ ਨਾਲ ਵਰਤਾਵ ਕਰਨਾ ਪਸੰਦ ਕਰਦਾ ਹੈ” ਜਾਂ “ਆਪਣੇ ਆਪ ਬਾਰੇ ਦੀਨ ਸੁਭਾਉ ਰੱਖਦਾ ਹੈ|”

ਇੱਕ ਬਾਈਬਲ ਕਹਾਣੀ, ਵਿੱਚੋਂ

ਇਹ ਹਵਾਲੇ ਕੁੱਝ ਬਾਈਬਲਾਂ ਤੋਂ ਥੋੜ੍ਹਾ ਭਿੰਨ ਹੋ ਸਕਦੇ ਹਨ |