Punjabi: OBS translationNotes

Updated ? hours ago # views See on DCS Draft Material

35-01

ਇੱਕ ਦਿਨ

ਇਹ ਵਾਕ ਇੱਕ ਘਟਨਾ ਦੀ ਜਾਣਕਾਰੀ ਦਿੰਦਾ ਹੈ ਜੋ ਅਤੀਤ ਵਿੱਚ ਘਟੀ, ਪਰ ਕਿਸੇ ਖ਼ਾਸ ਸਮੇਂ ਬਾਰੇ ਨਹੀਂ ਤਦ ਦੀਕ ਕਰਦੀ | ਬਹੁਤ ਸਾਰੀਆਂ ਭਾਸ਼ਾਵਾਂ ਵਿੱਚ ਕਹਾਣੀ ਸ਼ੁਰੂ ਕਰਨ ਦਾ ਇਹ ਇੱਕ ਤਰੀਕਾ ਹੈ |

ਮਸੂਲੀਏ

ਮਸੂਲੀਆਂ ਨੂੰ ਸਭ ਤੋਂ ਵੱਡੇ ਪਾਪੀ ਮੰਨਿਆ ਜਾਂਦਾ ਸੀ ਕਿਉਂਕਿ ਆਮ ਤੌਰ ਤੇ ਉਹ ਸਰਕਾਰ ਦੀ ਮੰਗ ਤੋਂ ਜ਼ਿਆਦਾ ਮਸੂਲ ਲੈ ਕੇ ਲੋਕਾਂ ਨੂੰ ਠੱਗਦੇ ਸਨ |

35-02

ਕਹਾਣੀ

ਯਿਸੂ ਨੇ ਇਹ ਕਹਾਣੀ ਪਰਮੇਸ਼ੁਰ ਦੇ ਰਾਜ ਦੀ ਸੱਚਾਈ ਦੱਸਣ ਲਈ ਸੁਣਾਈ | ਇਹ ਸਾਫ਼ ਜ਼ਾਹਿਰ ਨਹੀਂ ਹੈ ਕਿ ਕੀ ਇਹ ਘਟਨਾ ਹਕੀਕਤ ਵਿੱਚ ਸੀ ਜਾਂ ਨਹੀਂ ? ਅਗਰ ਤੁਹਾਡੀ ਭਾਸ਼ਾ ਵਿੱਚ ਕੋਈ ਅਜਿਹਾ ਵਾਕ ਹੈ ਜੋ ਦੋਨੋਂ ਸੱਚੀ ਕਹਾਣੀ ਅਤੇ ਮਨਘੜਤ ਦੋਨਾਂ ਨੂੰ ਦੱਸਦਾ ਹੈ ਤਾਂ ਉਸ ਦਾ ਇਸਤੇਮਾਲ ਕਰੋ|

35-03

(ਯਿਸੂ ਨੇ ਕਹਾਣੀ ਜਾਰੀ ਰੱਖੀ)

ਮੇਰਾ ਹਿੱਸਾ

ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਜਦੋਂ ਤੂੰ ਮਰੇਂਗਾ ਤਾਂ ਤੇਰੀ ਜ਼ਾਇਦਾਦ ਦਾ ਅੱਧਾ ਹਿੱਸਾ ਕਾਨੂੰਨਨ ਮੇਰਾ ਹੋਵੇਗਾ|”

ਜ਼ਾਇਦਾਦ

ਮਤਲਬ, “ਧੰਨ ਸੰਪੱਤੀ” ਜਾਂ “ਵਿਰਾਸਤ|” ਸ਼ਾਇਦ ਇਸ ਜ਼ਾਇਦਾਦ ਵਿੱਚ ਜ਼ਮੀਨ , ਪਸ਼ੂ ਅਤੇ ਪੈਸਾ ਸ਼ਾਮਿਲ ਸੀ |

35-04

(ਯਿਸੂ ਨੇ ਕਹਾਣੀ ਜਾਰੀ ਰੱਖੀ)

ਆਪਣਾ ਪੈਸੇ ਗੁਆ ਦਿੱਤਾ

ਮਤਲਬ, “ਉਸ ਪੈਸੇ ਦੇ ਬਦਲੇ ਕਿਸੇ ਵੀ ਮੁੱਲ ਨੂੰ ਪ੍ਰਾਪਤ ਕੀਤੇ ਬਿਨਾ ਸਾਰਾ ਗੁਆ ਦਿੱਤਾ|” ਕੁੱਝ ਭਾਸ਼ਾਵਾਂ ਵਿੱਚ ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ, “ਆਪਣਾ ਪੈਸਾ ਖਿਲਾਰ ਦਿੱਤਾ” ਜਾਂ “ਆਪਣਾ ਸਾਰਾ ਪੈਸਾ ਖਾ ਗਿਆ|”

ਪਾਪਾਂ ਭਰੀ ਜ਼ਿੰਦਗੀ

ਮਤਲਬ, “ਪਾਪੀ ਕੰਮ ਕਰਨੇ|”

35-05

(ਯਿਸੂ ਨੇ ਕਹਾਣੀ ਜਾਰੀ ਰੱਖੀ)

ਇੱਕ ਭਾਰੀ ਕਾਲ ਪਿਆ

ਮਤਲਬ, “ਉੱਥੇ ਭੋਜਨ ਦਾ ਘਾਟਾ ਸੀ|” ਕੁੱਝ ਭਾਸ਼ਾਵਾਂ ਵਿੱਚ ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਬਹੁਤ ਸਖ਼ਤ ਕਾਲ ਸੀ|”

ਭੋਜਨ ਖ਼ਰੀਦਣ ਲਈ ਕੋਈ ਪੈਸਾ ਨਹੀਂ

ਕਾਲ ਦੇ ਕਾਰਨ, ਭੋਜਨ ਬਹੁਤ ਮਹਿੰਗਾ ਸੀ ਅਤੇ ਉਸ ਨੇ ਆਪਣਾ ਪੈਸਾ ਪਹਿਲਾਂ ਹੀ ਖਰਚ ਲਿਆ ਸੀ |

ਕੰਮ

ਇਹ ਉਸ ਕੰਮ ਦਾ ਜ਼ਿਕਰ ਕਰਦਾ ਹੈ ਜੋ ਉਹ ਪੈਸੇ ਉੱਤੇ ਕਿਸੇ ਲਈ ਕਰਦਾ ਸੀ | ਜੇ ਇਹ ਸਾਫ਼ ਨਹੀਂ ਹੈ ਤਾਂ ਇਸ ਵਾਕ ਦੀ ਸ਼ੁਰੂਆਤ ਇਸ ਹੋ ਸਕਦੀ ਹੈ, “ਇਸ ਲਈ ਉਸ ਨੇ ਪੈਸੇ ਦੀ ਖ਼ਾਤਿਰ ਉਸ ਨੇ ਇਹ ਕੰਮ ਲੈ ਲਿਆ |”

ਸੂਰਾਂ ਨੂੰ ਚਾਰਨਾਂ

ਮਤਲਬ, “ਸੂਰਾਂ ਨੂੰ ਚਾਰਾ ਦੇਣਾ|” ਉਸ ਸਮੇਂ ਇਸ ਕੰਮ ਨੂੰ ਸਮਾਜ ਵਿੱਚ ਸਭ ਤੋਂ ਘਟੀਆ ਕੰਮ ਸਮਝਿਆ ਜਾਂਦਾ ਸੀ | ਅਗਰ ਤੁਹਾਡੀ ਭਾਸ਼ਾ ਵਿੱਚ ਘਟੀਆ ਕੰਮ ਲਈ ਕੋਈ ਸ਼ਬਦ ਹੈ ਤਾਂ ਤੁਸੀਂ ਉਸ ਦਾ ਪ੍ਰਯੋਗ ਕਰ ਸਕਦੇ ਹੋ |

35-06

(ਯਿਸੂ ਨੇ ਕਹਾਣੀ ਜਾਰੀ ਰੱਖੀ)

ਮੈਂ ਕੀ ਕਰ ਰਿਹਾਂ ਹਾਂ ?

ਮਤਲਬ, “ਕਿਉਂ ਮੈਂ ਇਸ ਤਰ੍ਹਾਂ ਜੀਅ ਰਿਹਾ ਹਾਂ?” ਜਾਂ “ਮੈਨੂੰ ਇਸ ਤਰ੍ਹਾਂ ਜੀਊਂਣ ਦੀ ਲੋੜ ਨਹੀਂ ਹੈ!” ਜਾਂ “ਮੇਰੇ ਲਈ ਇਸ ਤਰ੍ਹਾਂ ਜੀਊਂਣਾ ਕੋਈ ਮਤਲਬ ਨਹੀਂ ਰੱਖਦਾ|” ਇਹ ਪੁੱਤਰ ਅਸਲ ਵਿੱਚ ਕੋਈ ਸਵਾਲ ਨਹੀਂ ਪੁੱਛਦਾ, ਕੁੱਝ ਭਾਸ਼ਾਵਾਂ ਵਿੱਚ ਇਸ ਨੂੰ ਇੱਕ ਕਥਨ ਦੇ ਰੂਪ ਵਿੱਚ ਅਨੁਵਾਦ ਕੀਤਾ ਜਾਣਾ ਚਾਹੀਦਾ ਹੈ |

35-07

(ਯਿਸੂ ਨੇ ਕਹਾਣੀ ਜਾਰੀ ਰੱਖੀ)

ਅੱਜੇ ਦੂਰ ਹੀ ਸੀ

ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਉਸ ਦੇ ਪਿਤਾ ਦੇ ਘਰ ਨਜ਼ਰ ਆਉਣ ਦੀ ਹੱਦ ਵਿੱਚ , ਪਰ ਅੱਜੇ ਵੀ ਦੂਰ|” ਪੁੱਤਰ ਆਪਣੇ ਪਿਤਾ ਦੇ ਘਰ ਦੇ ਨਜ਼ਦੀਕ ਆ ਰਿਹਾ ਸੀ ਪਰ ਅਜੇ ਵੀ ਕਾਫ਼ੀ ਦੂਰ ਸੀ ਕਿ ਜ਼ਿਆਦਾਤਰ ਘਰ ਦੇ ਬਾਕੀ ਲੋਕਾਂ ਨੇ ਉਸ ਨੂੰ ਦੇਖਿਆ ਨਹੀਂ ਹੋਵੇਗਾ | ਪੱਕਾ ਕਰੋ ਕਿ ਇਹ ਇਸ ਤਰ੍ਹਾਂ ਨਹੀਂ ਦਿਖਾਈ ਦੇਣਾ ਚਾਹੀਦਾ ਕਿ ਉਹ ਕਿਸੇ ਦੂਸਰੇ ਦੇਸ ਵਿੱਚ ਸੀ |

ਤਰਸ ਨਾਲ ਭਰ ਗਿਆ

ਮਤਲਬ, “ਗਹਿਰਾ ਪਿਆਰ ਅਤੇ ਤਰਸ ਮਹਿਸੂਸ ਕੀਤਾ|”

35-08

(ਯਿਸੂ ਨੇ ਕਹਾਣੀ ਜਾਰੀ ਰੱਖੀ)

ਤੇਰੇ ਅਤੇ ਪਰਮੇਸ਼ੁਰ ਦੇ ਵਿਰੁੱਧ ਪਾਪ ਕੀਤਾ

ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ,, “ਪਰਮੇਸ਼ੁਰ ਦੇ ਵਿਰੁੱਧ ਪਾਪ ਕੀਤਾ ਅਤੇ ਤੇਰੇ ਵਿਰੁੱਧ ਵੀ ਪਾਪ ਕੀਤਾ ਹੈ|”

ਮੈਂ ਯੋਗ ਨਹੀਂ ਹਾਂ

ਇਸ ਤਰ੍ਹਾਂ ਕਹਿਣਾ ਵੀ ਸੰਭਵ ਹੈ, “ਇਸ ਲਈ ਮੈਂ ਯੋਗ ਨਹੀਂ ਹਾਂ” ਜਾਂ “ਨਤੀਜੇ ਵਜੋਂ, ਮੈਂ ਯੋਗ ਨਹੀਂ ਹਾਂ |”

35-09

(ਯਿਸੂ ਨੇ ਕਹਾਣੀ ਜਾਰੀ ਰੱਖੀ)

ਵਧੀਆ ਵੱਛਾ

ਇਸ ਦਾ ਅਨੁਵਾਦ ਇਸ ਤਰ੍ਹਾਂ ਵੀ ਹੋ ਸਕਦਾ ਹੈ, “ਤਕੜਾ ਵੱਛਾ|” ਇਹ ਉਹ ਵੱਛਾ ਸੀ ਜੋ ਬਹੁਤ ਤਕੜਾ ਸੀ ਕਿ ਉਹ ਰਿੰਨਣ ਤੇ ਬਹੁਤ ਸਵਾਦੀ ਹੋਵੇ |

ਮੇਰਾ ਪੁੱਤਰ ਮਰ ਗਿਆ ਸੀ, ਪਰ ਹੁਣ, ਇਹ ਜੀਵਿਤ ਹੈ !

ਮਤਲਬ, “ਇਹ ਇਸ ਤਰ੍ਹਾਂ ਹੈ ਕਿ ਮੇਰਾ ਪੁੱਤਰ ਮਰ ਗਿਆ ਸੀ ਅਤੇ ਹੁਣ ਉਹ ਦੁਬਾਰਾ ਜੀਵਿਤ ਹੋ ਗਿਆ!” ਪਿਤਾ ਇਸ ਪ੍ਰਗਟੀਕਰਨ ਨੂੰ ਇਸ ਲਈ ਇਸਤੇਮਾਲ ਕਰ ਰਿਹਾ ਹੈ ਕਿ ਉਹ ਦਿਖਾ ਸਕੇ ਕਿ ਉਹ ਆਪਣੇ ਪੁੱਤਰ ਦੇ ਦੁਬਾਰਾ ਘਰ ਆਉਣ ਤੇ ਕਿੰਨਾ ਖ਼ੁਸ਼ ਹੈ |

ਉਹ ਗੁਆਚ ਚੁੱਕਾ ਸੀ ਪਰ ਹੁਣ ਲੱਭ ਪਿਆ ਹੈ

ਮਤਲਬ, “ਇਹ ਇਸ ਤਰ੍ਹਾਂ ਹੈ ਕਿ ਮੈਂ ਆਪਣਾ ਪੁੱਤਰ ਗੁਆ ਚੁੱਕਾ ਸੀ ਪਰ ਹੁਣ ਮੈਂ ਉਸ ਨੂੰ ਪਾ ਲਿਆ ਹੈ|” ਪਿਤਾ ਇਸ ਪ੍ਰਗਟੀਕਰਨ ਨੂੰ ਵੀ ਇਸ ਲਈ ਇਸਤੇਮਾਲ ਕਰ ਰਿਹਾ ਹੈ ਕਿ ਉਹ ਦਿਖਾ ਸਕੇ ਕਿ ਉਹ ਆਪਣੇ ਪੁੱਤਰ ਦੇ ਦੁਬਾਰਾ ਘਰ ਆਉਣ ਤੇ ਕਿੰਨਾ ਖ਼ੁਸ਼ ਹੈ |

35-10

(ਯਿਸੂ ਨੇ ਕਹਾਣੀ ਜਾਰੀ ਰੱਖੀ)

ਥੋੜੇ ਸਮੇਂ ਬਾਅਦ

ਇਸ ਦਾ ਅਨੁਵਾਦ ਇਸ ਤਰ੍ਹਾਂ ਵੀ ਹੋ ਸਕਦਾ ਹੈ, “ਜਲਦੀ” ਜਾਂ “ਕੁੱਝ ਸਮੇਂ ਬਾਅਦ|”

35-11

(ਯਿਸੂ ਨੇ ਕਹਾਣੀ ਜਾਰੀ ਰੱਖੀ)

35-12

(ਯਿਸੂ ਨੇ ਕਹਾਣੀ ਜਾਰੀ ਰੱਖੀ)

ਇੱਕ ਛੋਟੀ ਬੱਕਰੀ

ਇੱਕ ਛੋਟੀ ਬੱਕਰੀ ਵਧੀਆ ਵੱਛੇ ਨਾਲੋਂ ਘੱਟ ਲੋਕਾਂ ਦਾ ਭੋਜਨ ਬਣਦੀ ਸੀ ਅਤੇ ਉਸ ਦੀ ਕੀਮਤ ਜ਼ਿਆਦਾ ਨਹੀਂ ਮੰਨੀ ਜਾਂਦੀ ਸੀ | ਵੱਡਾ ਭਰਾ ਇਤਰਾਜ਼ ਦਿਖਾ ਰਿਹਾ ਹੈ ਕਿ ਉਸ ਦਾ ਪਿਤਾ ਉਸ ਨੂੰ ਭੈੜਾ ਅਤੇ ਛੋਟੇ ਭਰਾ ਨੂੰ ਉਸ ਨਾਲੋਂ ਵਧੀਆ ਜਾਣ ਰਿਹਾ ਹੈ |

ਇਹ ਤੇਰਾ ਪੁੱਤਰ

ਇਹ ਪ੍ਰਗਟੀਕਰਨ ਦਿਖਾ ਰਿਹਾ ਰਿਹਾ ਹੈ ਕਿ ਵੱਡਾ ਪੁੱਤਰ ਗੁੱਸੇ ਵਿੱਚ ਸੀ | ਇਹ ਗੱਲ ਛੋਟੇ ਭਰਾ ਪ੍ਰਤੀ ਉਸ ਦੇ ਤ੍ਰਿਸਕਾਰ ਅਤੇ ਉਸ ਦੇ ਪਿਤਾ ਦੁਆਰਾ ਉਸਦੇ ਭਗੌੜੇ ਭਰਾ ਨੂੰ ਵਾਪਿਸ ਸਵਾਗਤ ਕਰਨ ਲਈ ਨਰਾਜ਼ਗੀ ਨੂੰ ਦਿਖਾ ਰਹੀ ਹੈ | ਦੂਸਰੀਆਂ ਭਾਸ਼ਾਵਾਂ ਵਿੱਚ ਸ਼ਾਇਦ ਇਹਨਾਂ ਗੱਲਾਂ ਦਾ ਵਾਰਤਾਲਾਪ ਅਸਿੱਧਾ ਹੋਵੇ |

ਤੇਰੇ ਪੈਸੇ ਤਬਾਹ ਕਰ ਦਿੱਤੇ

ਮਤਲਬ, “ਜੋ ਪੈਸੇ ਤੂੰ ਉਸ ਨੂੰ ਦਿੱਤੇ ਉਸ ਨੇ ਉਜਾੜ ਸਿੱਟੇ” ਜਾਂ “ਤੇਰਾ ਧਨ ਨਿਗਲ ਗਿਆ|” ਜੇ ਸੰਭਵ ਹੈ ਤਾਂ ਉਸ ਪ੍ਰਗਟੀਕਰਨ ਦਾ ਇਸਤੇਮਾਲ ਕਰੋ ਜੋ ਭਰਾ ਦੇ ਗੁੱਸੇ ਨੂੰ ਦਿਖਾਉਂਦਾ ਹੈ |

ਵਧੀਆ ਵੱਛਾ ਵੱਢਿਆ

ਮਤਲਬ, “ਜ਼ਸ਼ਨ ਵਿੱਚ ਖਾਣ ਲਈ ਚੰਗਾ ਵੱਛਾ ਵੱਢਿਆ|”

35-13

(ਯਿਸੂ ਨੇ ਕਹਾਣੀ ਜਾਰੀ ਰੱਖੀ)

ਸਾਡੇ ਲਈ ਠੀਕ ਹੈ

ਮਤਲਬ, “ਸਾਡੇ ਲਈ ਇਹ ਠੀਕ ਗੱਲ ਹੈ ਕਿ ਅਸੀਂ ਇਸ ਤਰ੍ਹਾਂ ਕਰੀਏ” ਜਾਂ “ਸਾਡੇ ਲਈ ਇਹੋ ਸਹੀ ਹੈ”|

ਤੇਰਾ ਭਰਾ

ਪਿਤਾ ਵੱਡੇ ਪੁੱਤਰ ਨੂੰ ਛੋਟੇ ਪੁੱਤਰ ਨਾਲ ਉਸਦੇ ਰਿਸ਼ਤੇ ਨੂੰ ਯਾਦ ਦਿਲਾਉਂਣ ਲਈ ਹਵਾਲਾ ਦਿੰਦਾ ਹੈ ਕਿ “ਤੇਰਾ ਭਰਾ” ਅਤੇ ਕਿਸ ਤਰ੍ਹਾਂ ਉਸ ਨੂੰ ਛੋਟੇ ਭਰਾ ਨਾਲ ਪਿਆਰ ਕਰਨਾ ਚਾਹੀਦਾ ਹੈ|

ਮਰ ਗਿਆ ਸੀ ਪਰ ਹੁਣ ਜੀਵਿਤ ਹੈ

ਦੇਖੋ ਤੁਸੀਂ ਕਿਸ ਤਰ੍ਹਾਂ ਇਸ ਦਾ 35-09 ਵਿੱਚ ਅਨੁਵਾਦ ਕੀਤਾ ਹੈ |

ਉਹ ਗੁਆਚ ਗਿਆ ਸੀ ਪਰ ਹੁਣ ਲੱਭ ਪਿਆ ਹੈ!

ਦੇਖੋ ਤੁਸੀਂ ਕਿਸ ਤਰ੍ਹਾਂ ਇਸ ਦਾ 35-09 ਵਿੱਚ ਅਨੁਵਾਦ ਕੀਤਾ ਹੈ |

ਇੱਕ ਬਾਈਬਲ ਕਹਾਣੀ, ਵਿੱਚੋਂ

ਇਹ ਹਵਾਲੇ ਕੁੱਝ ਬਾਈਬਲਾਂ ਤੋਂ ਥੋੜ੍ਹਾ ਭਿੰਨ ਹੋ ਸਕਦੇ ਹਨ |