48-01
ਪਰਮੇਸ਼ੁਰ ਨੇ ਸੰਸਾਰ ਨੂੰ ਬਣਾਇਆ
ਮਤਲਬ, “ਪਰਮੇਸ਼ੁਰ ਨੇ ਸੰਸਾਰ ਨੂੰ ਖਾਲੀਪਨ ਤੋਂ ਉਤਪਨ ਕੀਤਾ|”
ਸਿੱਧ
ਮਤਲਬ, “ਬਿਲਕੁਲ ਉਸੇ ਤਰ੍ਹਾਂ ਜਿਵੇਂ ਹੋਣਾ ਚਾਹੀਦਾ ਹੈ” ਕਿ ਉਸ ਨੂੰ ਪੂਰਾ ਕਰੇ ਜਿਵੇਂ ਪਰਮੇਸ਼ੁਰ ਨੇ ਇਸ ਲਈ ਚਾਹਤ ਕੀਤੀ ਸੀ|
ਉੱਥੇ ਕੋਈ ਪਾਪ ਨਹੀਂ ਸੀ
ਕੁਝ ਭਾਸ਼ਾਵਾਂ ਵਿੱਚ “ਪਾਪ” ਨੂੰ ਕਿਸੇ ਵਸਤੂ ਦੀ ਤਰ੍ਹਾਂ ਪੇਸ਼ ਕਰਨਾ ਅਸੰਭਵ ਹੈ ਪਰ ਇੱਕ ਕਿਰਿਆ ਵਿੱਚ ਪੇਸ਼ ਕੀਤਾ ਜਾ ਸਕਦਾ ਹੈ | ਉਹਨਾਂ ਹਲਾਤਾਂ ਵਿੱਚ ਇਸ ਨੂੰ ਇਸ ਤਰ੍ਹਾਂ ਅਨੁਵਾਦ ਕੀਤਾ ਜਾ ਸਕਦਾ ਹੈ, “ਕਿਸੇ ਨੇ ਕਦੀ ਵੀ ਪਾਪ ਨਹੀਂ ਕੀਤਾ” ਜਾਂ “ਲੋਕਾਂ ਨੇ ਪਾਪ ਨਾ ਕੀਤਾ” ਜਾਂ “ਕੋਈ ਵੀ ਬੁਰਾਈ ਨਾ ਹੋਈ”|
ਉੱਥੇ ਕੋਈ ਬਿਮਾਰੀ ਜਾਂ ਮੌਤ ਨਹੀਂ ਸੀ
ਮਤਲਬ, “ਕੋਈ ਬੀਮਾਰ ਨਾ ਹੋਇਆ ਅਤੇ ਨਾ ਮਰਿਆ” ਜਾਂ “ ਉਹ ਬੀਮਾਰ ਨਾ ਹੋਏ ਅਤੇ ਨਾ ਮਰੇ|”
48-02
ਬਾਗ਼
ਉਹ ਉਸ ਬਾਗ਼ ਬਾਰੇ ਗੱਲ ਕਰਦਾ ਹੈ ਜੋ ਪਰਮੇਸ਼ੁਰ ਨੇ ਰੱਚਿਆ ਸੀ ਜਿੱਥੇ ਉਸਨੇ ਪਹਿਲੇ ਮਰਦ ਅਤੇ ਔਰਤ ਨੂੰ ਰੱਖਿਆ ਸੀ |
ਹਵਾ ਨੂੰ ਧੋਖਾ ਦੇਵੇ
ਮਤਲਬ, “ਹਵਾ ਨਾਲ ਝੂਠ ਬੋਲੇ”| ਜੋ ਕੁੱਝ ਪਰਮੇਸ਼ੁਰ ਨੇ ਕਿਹਾ ਸੀ ਉਸ ਬਾਰੇ ਹਵਾ ਨੂੰ ਸ਼ੱਕ ਵਿੱਚ ਪਾਉਂਦੇ ਹੋਏ ਸ਼ੈਤਾਨ ਨੇ ਝੂਠ ਬੋਲਿਆ |
ਇਸ ਤਰ੍ਹਾਂ ਕਰਦੇ ਹੋਏ ਉਸ ਨੇ ਹਵਾ ਨੂੰ ਧੋਖਾ ਦਿੱਤਾ ਕਿ ਉਹ ਪਰਮੇਸ਼ੁਰ ਦੀ ਅਣ
ਆਗਿਆਕਾਰੀ ਕਰੇ |
48-03
ਇਸ ਤੋਂ ਵੀ ਵੱਧ ਬੁਰਾ
ਮਤਲਬ, “ਬਹੁਤ ਹੀ ਬੁਰਾ” ਜਾਂ “ਇਸ ਤੋਂ ਵੀ ਬੁਰਾ|”
48-04
ਸ਼ੈਤਾਨ ਦੇ ਸਿਰ ਨੂੰ ਕੁਚਲਣਾ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਸ਼ੈਤਾਨ ਦੇ ਸਿਰ ਉੱਤੇ ਪੈਰ ਰੱਖਣਾ ਅਤੇ ਮਸਲ ਕੇ ਪਤਾਸਾ ਕਰ ਦੇਣਾ” ਜਾਂ “ਸ਼ੈਤਾਨ ਦੇ ਸਿਰ ਉੱਤੇ ਪੈਰ ਰੱਖ ਕੇ ਖਿਲਾਰ ਦੇਣਾ|” ਇੱਕ ਵਿਅਕਤੀ ਦੁਬਾਰਾ ਸ਼ੈਤਾਨ ਦੇ ਸਿਰ ਉੱਤੇ ਪੈਰ ਰੱਖਣ ਦੀ ਇਹ ਇੱਕ ਤਸਵੀਰ ਹੈ | ਸਿਰ ਪੂਰੀ ਤਰ੍ਹਾਂ ਨਾਲ ਮਸਲਿਆ ਗਿਆ ਹੈ ਅਤੇ ਸੱਪ ਮਰ ਗਿਆ ਹੈ ਅਤੇ ਕੋਈ ਨੁਕਸਾਨ ਨਹੀਂ ਪਹੁੰਚਾ ਸਕਦਾ ਹੈ |
ਉਸ ਦੀ ਅੱਡੀ ਨੂੰ ਡੱਸਣਾ
ਜ਼ਮੀਨ ਉੱਤੇ ਸੱਪ ਦੁਆਰਾ ਵਿਅਕਤੀ ਦੇ ਪੈਰ ਦੀ ਅੱਡੀ ਨੂੰ ਡੰਗ ਮਾਰਨ ਦੀ ਤਸਵੀਰ ਹੈ | ਇਸ ਹਲਾਤ ਵਿੱਚ ਸ਼ੈਤਾਨ ਮਸੀਹਾ ਨੂੰ ਦੁੱਖ ਪਹੁੰਚਾਵੇਗਾ ਪਰ ਉਸ ਨੂੰ ਤਬਾਹ ਨਹੀਂ ਕਰੇਗਾ |
ਉਸ ਨੂੰ ਦੁਬਾਰਾ ਜੀਵਿਤ ਕਰਨਾ
ਮਤਲਬ, “ਦੁਬਾਰਾ ਫਿਰ ਜੀਊਂਦਾ ਕਰਨਾ |”
48-05
ਉਹਨਾਂ ਦੇ ਪਾਪਾਂ ਦੇ ਕਾਰਨ ਤਬਾਹ ਕੀਤਾ
ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ, “ਹਰ ਇੱਕ ਅਨੰਤ ਕਾਲ ਲਈ ਪਰਮੇਸ਼ੁਰ ਕੋਲੋਂ ਸਜ਼ਾ ਦਾ ਹੱਕਦਾਰ ਹੈ ਕਿਉਂਕਿ ਉਹਨਾਂ ਨੇ ਪਾਪ ਕੀਤਾ ਹੈ|”
48-06
ਉਸ ਨੇ ਆਪਣੇ ਆਪ ਨੂੰ ਬਲੀਦਾਨ ਕਰ ਦਿੱਤਾ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਯਿਸੂ ਨੇ ਹੋਣ ਦਿੱਤਾ ਕਿ ਉਸ ਨੂੰ ਮਾਰਿਆ ਜਾਵੇ|”
ਸਜ਼ਾ ਨੂੰ ਲੈ ਲਿਆ
ਮਤਲਬ, “ਆਪਣੇ ਸਰੀਰ ਵਿੱਚ ਸਜ਼ਾ ਨੂੰ ਲੈ ਲਿਆ|”
48-07
ਧਰਤੀ ਦੀਆਂ ਸਾਰੀਆਂ ਜਾਤੀਆਂ
ਇਸ ਦਾ ਅਨੁਵਾਦ ਇਸ ਤਰ੍ਹਾਂ ਵੀ ਹੋ ਸਕਦਾ ਹੈ, “ਜਗਤ ਦੇ ਹਰ ਭਾਗ ਤੋਂ ਅਲੱਗ ਅਲੱਗ ਲੋਕ|”
ਅਬਰਾਹਮ ਦੀ ਇੱਕ ਆਤਮਿਕ ਸੰਤਾਨ
ਮਤਲਬ, “ਅਬਰਾਹਮ ਨਾਲ ਆਤਮਿਕ ਤੌਰ ਤੇ ਸੰਬੰਧਿਤ, ਅਤੇ ਪਰਮੇਸ਼ੁਰ ਦੇ ਲੋਕਾਂ ਵਿੱਚੋਂ ਇੱਕ |”
48-08
ਉਸ ਦੇ ਪੁੱਤਰ ਇਸਹਾਕ ਦੀ ਜਗ੍ਹਾ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਉਸ ਦੇ ਪੁੱਤਰ ਇਸਹਾਕ ਦੀ ਜਗ੍ਹਾ ਵਿੱਚ ” ਜਾਂ “ਇਸਹਾਕ ਉਸਦੇ ਪੁੱਤਰ ਦੀ ਜਗ੍ਹਾ ਤੇ” ਜਾਂ “ਤਾਂ ਜੋ ਉਸ ਨੂੰ ਆਪਣਾ ਪੁੱਤਰ ਇਸਹਾਕ ਨੂੰ ਬਲੀ ਦੇ ਰੂਪ ਵਿੱਚ ਨਾ ਮਾਰਨਾ ਪਵੇ|”
ਮਰਨ ਦੇ ਹੱਕਦਾਰ
ਮਤਲਬ, “ਮਰਨਾ ਚਾਹੀਦਾ ਸੀ”|
ਸਾਡੀ ਜਗ੍ਹਾ ਮਰਨ ਲਈ
ਇਸ ਦਾ ਅਨੁਵਾਦ ਇਸ ਤਰ੍ਹਾਂ ਵੀ ਹੋ ਸਕਦਾ ਹੈ, “ਸਾਡੇ ਵਿੱਚੋਂ ਹਰ ਇੱਕ ਦੀ ਜਗ੍ਹਾ ਮਰੇ” ਜਾਂ “ਇਸ ਲਈ ਕਿ ਉਸ ਨੂੰ ਮਾਰਨ ਦੀ ਲੋੜ ਨਹੀਂ ਹੈ|”
48-09
ਮਿਸਰ ਉੱਤੇ ਆਖਰੀ ਬਵਾ ਭੇਜੀ
ਮਤਲਬ, “ਮਿਸਰ ਉੱਤੇ ਅੰਤਿਮ ਤਬਾਹੀ ਭੇਜੀ|” ਇਹ ਦਸਵੀਂ ਬਵਾ ਸੀ ਜਦੋਂ ਪਰਮੇਸ਼ੁਰ ਨੇ ਮਿਸਰੀਆਂ ਦੇ ਪਹਿਲੋਠੇ ਪੁੱਤਰ੍ਹਾਂ ਨੂੰ ਮਾਰਿਆ |
ਇੱਕ ਸਿੱਧ ਲੇਲੇ
ਮਤਲਬ, “ਇੱਕ ਲੇਲਾ ਜੋ ਬੱਜ ਰਹਿਤ ਹੈ|”
ਇਸ ਦਾ ਲਹੂ
ਮਤਲਬ, “ਲੇਲੇ ਦਾ ਲਹੂ|”
ਦਰਵਾਜਿਆਂ ਦੀਆਂ ਚੁਗਾਠਾਂ
ਅਗਰ ਦਰਵਾਜਿਆਂ ਦੀਆਂ ਚੁਗਾਠਾਂ ਦੀ ਜਾਣਕਾਰੀ ਨਹੀਂ ਤਾਂ ਇਸ ਦਾ ਅਨੁਵਾਦ ਇਸ ਤਰ੍ਹਾਂ ਵੀ ਹੋ ਸਕਦਾ ਹੈ, “ਦਰਵਾਜੇ”|
ਪਸਾਹ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਉੱਪਰੋਂ ਲੰਘ ਜਾਣਾ” ਜਾਂ ਕੋਲੋਂ ਦੀ ਲੰਘ ਜਾਣਾ|” ਸ਼ਾਇਦ ਤੁਸੀਂ ਇਸ ਨੂੰ ਜਾਨਣ ਦੀ ਕੋਸ਼ਿਸ਼ ਕਰੋਗੇ ਕਿ ਕਿਸ ਤਰ੍ਹਾਂ ਇਹ ਅਨੁਵਾਦ ਕੀਤਾ ਗਿਆ ਹੈ ਉਸ ਦੇ ਨਾਲ ਕਿ ਕਿਸ ਤਰ੍ਹਾਂ “ਪਸਾਹ ” ਦਾ ਅਨੁਵਾਦ ਕੀਤਾ ਗਿਆ ਹੈ |
48-10
ਸਾਡਾ ਪਸਾਹ ਦਾ ਲੇਲਾ
ਮਤਲਬ, “ਪਸਾਹ ਦਾ ਲੇਲਾ ਜੋ ਸਾਡੇ ਲਈ ਕੱਟਿਆ ਗਿਆ” ਜਾਂ “ਉਹ ਲੇਲਾ ਜੋ ਕੱਟਿਆ ਗਿਆ ਤਾਂ ਜੋ ਪਰਮੇਸ਼ੁਰ ਸਾਡੇ ਉੱਤੋਂ ਦੀ ਲੰਘ ਜਾਵੇ” ਜਾਂ “ਉਹ ਲੇਲਾ ਕੱਟਿਆ ਗਿਆ ਤਾਂ ਜੋ ਪਰਮੇਸ਼ੁਰ ਸਾਨੂੰ ਬਚਾਵੇ|”
ਪਾਪ ਰਹਿਤ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਕਦੀ ਪਾਪ ਨਹੀਂ ਕੀਤਾ|”
ਯਿਸੂ ਦਾ ਲਹੂ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਉਹ ਬਲੀਦਾਨ ਜੋ ਯਿਸੂ ਨੇ ਆਪਣੇ ਆਪ ਦਾ ਦਿੱਤਾ ਜਦੋਂ ਉਹ ਪਾਪੀਆਂ ਲਈ ਮਰਿਆ|” ਸ਼ਬਦ “ਲਹੂ” ਦਾ ਇੱਥੇ ਇਹ ਵੀ ਮਤਲਬ ਹੈ “ਮੌਤ”
ਪਰਮੇਸ਼ੁਰ ਦੀ ਸਜ਼ਾ ਉਸ ਵਿਅਕਤੀ ਦੇ ਉੱਤੋਂ ਦੀ ਲੰਘ ਗਈ
ਇਸ ਕਥਨ ਦਾ ਮਤਲਬ ਹੈ, “ਪਰਮੇਸ਼ੁਰ ਨੇ ਉਸ ਵਿਅਕਤੀ ਨੂੰ ਸਜ਼ਾ ਨਹੀਂ ਦਿੱਤੀ|” ਇਸ ਦਾ ਅਨੁਵਾਦ ਕਰਦੇ ਸਮੇਂ ਉਸ ਵਾਕ ਦਾ ਪ੍ਰਯੋਗ ਕਰੋ ਜੋ ਇਹਨਾਂ ਸ਼ਬਦਾਂ “ਪਸਾਹ ” ਅਤੇ “ਪਸਾਹ ਦਾ ਲੇਲਾ” ਨਾਲ ਸੰਬੰਧ ਰੱਖਦਾ ਹੋਵੇ | ਅਗਰ ਸ਼ਬਦ “ਬਚਾਉਣਾ” ਪਸਾਹ ਦੇ ਨਾਮ ਲਈ ਇਸਤੇਮਾਲ ਕੀਤਾ ਗਿਆ ਹੈ, ਇਹ ਅਨੁਵਾਦ ਇਸ ਤਰ੍ਹਾਂ ਵੀ ਹੋ ਸਕਦਾ ਹੈ, “ਪਰਮੇਸ਼ੁਰ ਉਸ ਵਿਅਕਤੀ ਨੂੰ ਸਜ਼ਾ ਤੋਂ ਬਚਾਉਂਦਾ ਹੈ|”
48-11
ਇਸਰਾਏਲੀ, ਜੋ ਉਸ ਦੇ ਚੁਣੇ ਹੋਏ ਲੋਕ ਸਨ
ਮਤਲਬ, “ਇਸਰਾਏਲੀ, ਉਹ ਲੋਕ ਜੋ ਉਸ ਨੇ ਚੁਣੇ ਸਨ” ਜਾਂ “ਉਸ ਦੇ ਚੁਣੇ ਹੋਏ ਲੋਕ, ਇਸਰਾਏਲੀ|”
48-12
ਮੈਂ 46 ਉੱਤੇ ਕੰਮ ਕਰ ਰਿਹਾਂ ਹਾਂ ਅਤੇ ਲਿਜ਼ਨੇ 69 ਉੱਤੇ ਕੰਮ ਸ਼ੁਰੂ ਕੀਤਾ ਹੈ| ਕਿਵੇਂ ਹੋਵੇਗਾ ਜੇ ਤੁਸੀਂ ਅਗਲੇ ਵਚਨ 59 ਤੇ ਕੰਮ ਸ਼ੁਰੂ ਕਰੋ ?
48-13
(ਇਸ ਢਾਂਚੇ ਲਈ ਕੋਈ ਟਿੱਪਣੀ ਨਹੀਂ ਹੈ)
48-14
ਸਾਰੇ ਜਗਤ ਦਾ ਰਾਜਾ
ਮਤਲਬ, “ਹਰ ਜਗ੍ਹਾ ਹਰ ਚੀਜ਼ ਅਤੇ ਹਰ ਇੱਕ ਵਿਅਕਤੀ ਉੱਤੇ ਰਾਜਾ |”
ਇੱਕ ਬਾਈਬਲ ਕਹਾਣੀ, ਵਿੱਚੋਂ
ਇਹ ਹਵਾਲੇ ਕੁੱਝ ਬਾਈਬਲਾਂ ਤੋਂ ਥੋੜ੍ਹਾ ਵੱਖਰੇ ਹੋ ਸਕਦੇ ਹਨ |