Punjabi: OBS translationNotes

Updated ? hours ago # views See on DCS Draft Material

07-01

ਘਰ ਰਹਿਣਾ ਪਸੰਦ ਕਰਦਾ ਸੀ ਅਤੇ ਸ਼ਿਕਾਰ ਕਰਨਾ ਪਸੰਦ ਕਰਦਾ ਸੀ

ਕੁਝ ਭਾਸ਼ਵਾਂ “ਪਸੰਦ” ਲਈ ਭਿੰਨ ਸ਼ਬਦ ਇਸਤੇਮਾਲ ਕਰਦੀਆਂ ਹਨ ਜਿਵੇਂ, “ਰਿਬਕਾਹ ਯਾਕੂਬ ਨੂੰ ਪਿਆਰ ਕਰਦੀ ਸੀ|” ਉਦਾਹਰਨ ਵਜੋਂ, ਇਸ ਤਰ੍ਹਾਂ ਵੀ ਅਨੁਵਾਦ ਕੀਤਾ ਜਾ ਸਕਦਾ ਹੈ, “ਘਰ ਰਹਿਣਾ ਪਸੰਦ ਕਰਦਾ ਸੀ ਅਤੇ ਸ਼ਿਕਾਰ ਕਰਨਾ ਪਸੰਦ ਕਰਦਾ ਸੀ” ਜਾਂ “ਘਰ ਰਹਿਣ ਨੂੰ ਅਹਿਮੀਅਤ ਦਿੰਦਾ ਅਤੇ ਸ਼ਿਕਾਰ ਕਰਨ ਨੂੰ ਅਹਮੀਅਤ ਦਿੰਦਾ”

ਘਰ ਵਿੱਚ

ਇਹ ਪ੍ਰਗਟੀ ਕਰਨ ਘਰ ਦੇ ਆਲੇ ਦੁਆਲੇ ਦੇ ਖੇਤਰ ਨੂੰ ਲਈ ਹਵਾਲਾ ਦਿੰਦਾ ਹੈ | ਯਾਕੂਬ ਤੰਬੂ ਦੇ ਲਾਗੇ ਰਹਿਣ ਨੂੰ ਅਹਮੀਅਤ ਦਿੰਦਾ ਸੀ ਜਿੱਥੇ ਉਹ ਰਹਿੰਦੇ ਸਨ | ਕੁਝ ਭਾਸ਼ਾਵਾਂ ਵਿੱਚ “ਘਰ ਵਿੱਚ ” ਲਈ ਖ਼ਾਸ ਪ੍ਰਗਟੀ ਕਰਨ ਹੈ |

ਰਿਬਕਾਹ ਯਾਕੂਬ ਨੂੰ ਪਿਆਰ ਕਰਦੀ ਸੀ ਅਤੇ ਇਸਹਾਕ ਏਸਾਓ ਨੂੰ

ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ, “ਰਿਬਕਾਹ ਯਾਕੂਬ ਨੂੰ ਜ਼ਿਆਦਾ ਪਸੰਦ ਕਰਦੀ ਸੀ ਅਤੇ ਇਸਹਾਕ ਏਸਾਓ ਨੂੰ | ਜਰੂਰੀ ਨਹੀਂ ਹੈ ਕਿ ਰਿਬਕਾਹ ਅਤੇ ਇਸਹਾਕ ਦੂਸਰੇ ਪੁੱਤਰ ਨੂੰ ਪਿਆਰ ਨਹੀਂ ਕਰਦੇ ਸਨ ਪਰ ਹਰ ਇੱਕ ਦਾ ਆਪਣਾ ਆਪਣਾ ਚਹੇਤਾ ਸੀ |

07-02

ਮੈਨੂੰ ਕੁਝ ਭੋਜਨ ਦੇਹ, ਮੌਨੂੰ ਹੱਕ ਦੇਹ

ਕੁਝ ਭਾਸ਼ਾਵਾਂ ਇੱਥੇ “ਦੇਣ” ਦੋ ਅਲੱਗ ਸ਼ਬਦ ਵਰਤਣ ਲਈ ਕਹਿੰਦੀਆਂ ਹਨ | ਵਾਕਾਂ ਦੇ ਅੰਤ ਵਿੱਚ “ਏਸਾਓ ਨੇ ਦਿੱਤਾ, ਯਾਕੂਬ ਨੇ ਦਿੱਤਾ” ਦੇ ਲਈ ਵੀ ਲਾਗੂ ਹੁੰਦਾ ਹੈ |

ਜੇਠਾ ਪੁੱਤਰ ਹੋਣ ਦਾ ਹੱਕ

ਉਹਨਾਂ ਦੀ ਰੀਤ ਦੀ ਅਨੁਸਾਰ ਜਦੋਂ ਏਸਾਓ ਵੱਡਾ ਪੁੱਤਰ ਸੀ ਤਾਂ ਇਹ ਉਸ ਦਾ ਹੱਕ ਇਹ ਕਿ ਉਹ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਆਪਣੇ ਪਿਤਾ ਦੀ ਸੰਮਪਤੀ ਵਿੱਚੋਂ ਦੁੱਗਣੇ ਹਿੱਸੇ ਦਾ ਹੱਕਦਾਰ ਸੀ ਯਾਕੂਬ ਨੇ ਇਹ ਤਰੀਕਾ ਸੋਚਿਆ ਕਿ ਉਹ ਏਸਾਓ ਕੋਲੋਂ ਜੇਠੇ ਹੋਣ ਦਾ ਹੱਕ ਖੋਹ ਲਵੇ |

07-03

ਆਪਣੀ ਬਰਕਤ ਦੇਵੇ

ਇਹ ਇੱਕ ਰੀਤ ਹੁੰਦੀ ਸੀ ਕਿ ਪਿਤਾ ਆਮ ਤੌਰ ਤੇ ਆਪਣੇ ਬੱਚਿਆਂ ਲਈ ਆਪਣੀ ਇੱਛਾ ਨੂੰ ਪ੍ਰਗਟ ਕਰਦਾ ਸੀ ਕਿ ਚੰਗੀਆਂ ਗੱਲਾਂ ਉਹਨਾਂ ਦੇ ਜੀਵਨ ਵਿੱਚ ਹੋਣ | ਆਮ ਤੌਰ ਤੇ ਵੱਡਾ ਲੜਕਾ ਚੰਗੇ ਵਾਦਿਆਂ ਨੂੰ ਪ੍ਰਾਪਤ ਕਰਦਾ ਸੀ | ਇਸਹਾਕ ਚਾਹੁੰਦਾ ਸੀ ਕਿ ਇਹ ਵਾਧੂ ਸੰਪਨਤਾ ਏਸਾਓ ਲਈ ਹੋਵੇ |

ਉਸ ਨਾਲ ਚਲਾਕੀ ਕੀਤੀ

ਸ਼ਬਦ “ਚਲਾਕੀ” ਦਾ ਮਤਲਬ ਹੈ ਕਿ ਕਿਸੇ ਨਾਲ ਜਾਣ ਬੁੱਝ ਕੇ ਧੋਖਾ ਕਰਨਾ | ਰਿਬਕਾਹ ਨੇ ਇਸਹਾਕ ਨੂੰ ਠੱਗਣ ਲਈ ਇੱਕ ਯੋਜਨਾ ਬਣਾਈ ਤਾਂ ਕਿ ਏਸਾਓ ਦੀ ਜਗ੍ਹਾ ਯਾਕੂਬ ਨੂੰ ਖ਼ਾਸ ਬਰਕਤ ਮਿਲੇ |

ਢੋੰਗ ਰਚਿਆ

ਸ਼ਬਦ “ਢੋੰਗ ਰਚਣਾ” ਦਿਖਾਉਂਦਾ ਹੈ ਕਿ ਯਾਕੂਬ ਆਪਣੇ ਪਿਤਾ ਨੂੰ ਧੋਖਾ ਦੇਵੇਗਾ (ਜਿਸ ਦੀ ਬੁਢਾਪੇ ਦੇ ਕਾਰਨ ਨਿਗਾਹ ਬਹੁਤ ਘੱਟ ਸੀ) |

ਬੱਕਰੀ ਦਾ ਚਮੜਾ

ਬੱਕਰੀ ਦੇ ਚਮੜੇ ਦੇ ਵਾਲ ਯਾਕੂਬ ਨੂੰ ਐਸਾ ਬਣਾਉਣਗੇ ਕਿ ਉਹ ਏਸਾਓ ਮਹਿਸੂਸ ਕੀਤਾ ਜਾਵੇ |

07-04

ਯਾਕੂਬ ਇਸਹਾਕ ਕੋਲ ਆਇਆ

ਕੁਝ ਭਾਸ਼ਾ ਵਿੱਚ ਇਸ ਨੂੰ ਹੋਰ ਵੀ ਸੁਭਾਵਿਕ ਤੌਰ ਨਾਲ ਕਿਹਾ ਜਾ ਸਕਦਾ ਹੈ, “ਯਾਕੂਬ ਇਸਹਾਕ ਕੋਲ ਗਿਆ|”

ਉਸ ਨੇ ਸੋਚਿਆ ਕਿ ਇਹ ਏਸਾਓ ਸੀ

ਉਸ ਨੇ ਸੋਚਿਆ ਕਿ ਜਿਸ ਆਦਮੀ ਨੂੰ ਉਹ ਟੋਹ ਰਿਹਾ ਹੈ ਅਤੇ ਸੁੰਘ ਰਿਹਾ ਹੈ ਉਹ ਏਸਾਓ ਸੀ |

07-05

ਜੇਠਾ ਪੁੱਤਰ ਹੋਣ ਦਾ ਹੱਕ

ਯਾਕੂਬ ਨੇ ਆਪਣੇ ਪਿਤਾ ਦੀ ਸੰਪਤੀ ਦਾ ਦੁੱਗਣਾ ਭਾਗ ਪਾਉਣ ਲਈ ਇੱਕ ਰਾਹ ਲੱਭਿਆ ਜਿਹੜਾ ਜੇਠੇ ਪੁੱਤਰ ਏਸਾਓ ਨੂੰ ਮਿੱਲਣਾ ਸੀ | 07-02 ਦੇ ਉੱਤੇ ਟਿੱਪਣੀ ਦੇਖੀਏ |

ਉਸ ਦੀ ਬਰਕਤ

ਯਾਕੂਬ ਨੇ ਆਪਣੇ ਪਿਤਾ ਨੂੰ ਵੀ ਧੋਖਾ ਦਿੱਤਾ ਕਿ ਉਹ ਉਸਨੂੰ ਵਾਧੂ ਸੰਪਤੀ ਦਾ ਵਾਇਦਾ ਦੇਵੇ ਜੋ ਇਸਹਾਕ ਏਸਾਓ ਨੂੰ ਦੇਣਾ ਚਾਹੁੰਦਾ ਸੀ | 07-03 ਦੇ ਉੱਤੇ ਟਿੱਪਣੀ ਦੇਖੀਏ

07-06

ਏਸਾਓ ਦੀ ਯੋਜਨਾ

ਆਪਣੇ ਪਿਤਾ ਦੀ ਮੌਤ ਤੋਂ ਬਾਅਦ ਏਸਾਓ ਨੇ ਯਾਕੂਬ ਨੂੰ ਮਾਰਨ ਦੀ ਯੋਜਨਾ ਬਣਾਈ ਸੀ |

ਉਸਨੇ ਅਤੇ ਇਸਹਾਕ ਨੇ ਯਾਕੂਬ ਨੂੰ ਭੇਜ ਦਿੱਤਾ

ਰਿਬਕਾਹ ਯਾਕੂਬ ਨੂੰ ਏਸਾਓ ਤੋਂ ਬਚਾਉਣਾ ਚਾਹੁੰਦੀ ਸੀ ਇਸ ਲਈ ਉਸ ਨੇ ਇਸਹਾਕ ਨਾਲ ਗੱਲ ਕੀਤੀ ਕਿ ਯਾਕੂਬ ਨੂੰ ਦੂਰ ਭੇਜਿਆ ਜਾਵੇ |

ਦੂਰ ਉਸਦੇ ਰਿਸ਼ਤੇਦਾਰਾਂ ਨਾਲ ਰਹਿਣ ਲਈ

ਇਹ ਉਹੀ ਜਗ੍ਹਾ ਸੀ ਜਿੱਥੇ ਰਿਬਕਾਹ ਰਹਿਦੀ ਸੀ ਜਦੋਂ ਅਬਰਾਹਾਮ ਦਾ ਨੌਕਰ ਉਸਨੂੰ ਇਸਹਾਕ ਦੀ ਪਤਨੀ ਹੋਣ ਲਈ ਲੈਣ ਗਿਆ ਸੀ | ਇਸ ਨੂੰ ਸਾਫ਼ ਕਰਨ ਲਈ, ਤੁਸੀਂ ਹੋਰ ਜੋੜ ਸਕਦੇ ਹੋ, “ਰਿਸ਼ਤੇਦਾਰ ਉਸੇ ਦੇਸ਼ ਵਿੱਚ ਜਿੱਥੇ ਉਹ ਰਿਹਾ ਕਰਦੀ ਸੀ|” ਇਹ ਦੇਸ਼ ਪੂਰਬ ਵੱਲ ਸੀ ਅਤੇ ਕਈ ਸੈਂਕੜੇ ਮੀਲ ਦੂਰ |

ਉਸਦੇ ਰਿਸ਼ਤੇਦਾਰ

ਇਸ ਦਾ ਇਸ ਤਰ੍ਹਾਂ ਵੀ ਅਨੁਵਾਦ ਕੀਤਾ ਜਾ ਸਕਦਾ ਹੈ, “ਉਹਨਾਂ ਦੇ ਰਿਸ਼ਤੇਦਾਰ|” ਜਦਕਿ ਅਬਰਾਹਾਮ ਦਾ ਭਰਾ ਰਿਬਕਾਹ ਦਾ ਦਾਦਾ ਸੀ, ਉਸਦੇ ਰਿਸ਼ਤੇਦਾਰ ਇਸਹਾਕ ਦੇ ਵੀ ਰਿਸ਼ਤੇਦਾਰ ਸਨ |

07-07

ਧਨੀ

ਇਸ ਵਿੱਚ ਪੈਸਾ, ਪਸ਼ੂਆਂ ਦੇ ਵੱਡੇ ਝੁੰਡ ਅਤੇ ਹੋਰ ਸੰਪੱਤੀ ਵੀ ਸ਼ਾਮਲ ਸੀ |

07-08

ਵੀਹ ਸਾਲ ਬਾਅਦ

ਯਾਕੂਬ ਉਸ ਦੇਸ਼ ਵਿੱਚ ਵੀਹ ਸਾਲ ਰਿਹਾ ਜਿੱਥੋਂ ਦੀ ਉਸ ਦੀ ਮਾਤਾ ਸੀ | ਅਗਰ ਤੁਹਾਡੇ ਲਈ ਇਹ ਸਾਫ਼ ਨਹੀਂ ਹੈ ਤੁਸੀਂ ਇਸ ਤਰ੍ਹਾਂ ਕਹਿ ਸਕਦੇ ਹੋ, “ਆਪਣੇ ਰਿਸ਼ਤੇਦਾਰਾਂ ਦੇ ਦੇਸ਼ ਵਿੱਚ ਵੀਹ ਸਾਲ ਰਹਿਣ ਦੇ ਬਾਅਦ |”

07-09

ਤੇਰਾ ਦਾਸ, ਯਾਕੂਬ

ਅਸਲ ਵਿੱਚ ਯਾਕੂਬ ਏਸਾਓ ਦਾ ਦਾਸ ਨਹੀਂ ਸੀ | ਪਰ ਯਾਕੂਬ ਨੇ ਆਪਣੇ ਨੌਕਰਾਂ ਨੂੰ ਇਸ ਤਰ੍ਹਾਂ ਕਹਿਣ ਲਈ ਕਿਹਾ ਕਿਉਂਕਿ ਉਹ ਏਸਾਓ ਨੂੰ ਵਿਖਾਉਣਾ ਚਾਹੁੰਦਾ ਸੀ ਕਿ ਉਹ ਉਸ ਕੋਲ ਦੀਨ ਹੋ ਕੇ ਅਤੇ ਆਦਰ ਨਾਲ ਆ ਰਿਹਾ ਹੈ ਤਾਂ ਕਿ ਏਸਾਓ ਅੱਗੇ ਤੋਂ ਉਸ ਨਾਲ ਗੁੱਸੇ ਨਾ ਹੋਵੇ |

07-10

ਸ਼ਾਂਤੀ ਨਾਲ ਰਿਹਾ

ਇਸ ਸਚਾਈ ਵੱਲ ਇਸ਼ਾਰਾ ਕਰਦਾ ਹੈ ਕਿ ਏਸਾਓ ਅਤੇ ਯਾਕੂਬ ਇੱਕ ਦੂਸਰੇ ਨਾਲ ਗੁੱਸੇ ਨਹੀਂ ਸਨ ਅਤੇ ਇੱਕ ਦੂਸਰੇ ਨਾਲ ਨਹੀਂ ਲੜੇ |

ਉਸਨੂੰ ਦੱਬਿਆ

ਇਸ ਦਾ ਮਤਲਬ ਹੋ ਸਕਦਾ ਹੈ ਕਿ ਉਹਨਾਂ ਨੇ ਜਮੀਨ ਵਿੱਚ ਟੋਆ ਪੁੱਟਿਆ ਅਤੇ ਇਸਹਾਕ ਦੀ ਲਾਸ਼ ਨੂੰ ਉਸ ਵਿੱਚ ਰੱਖਿਆ ਅਤੇ ਟੋਏ ਨੂੰ ਮਿੱਟੀ ਅਤੇ ਪੱਥਰਾਂ ਨਾਲ ਢੱਕ ਦਿੱਤਾ | ਜਾਂ ਇਸ ਦਾ ਮਤਲਬ ਇਹ ਵੀ ਹੋ ਸਕਦਾ ਹੈ ਕਿ ਉਹਨਾਂ ਨੇ ਇਸਹਾਕ ਦੀ ਲਾਸ਼ ਨੂੰ ਇੱਕ ਗੁਫਾ ਵਿੱਚ ਰੱਖ ਦਿੱਤਾ ਅਤੇ ਉਸਦੇ ਮੂੰਹ ਨੂੰ ਬੰਦ ਕਰ ਦਿੱਤਾ|

ਨੇਮ ਦੇ ਵਾਇਦੇ

ਇਹ ਉਹ ਵਾਇਦੇ ਹਨ ਜੋ ਪਰਮੇਸ਼ੁਰ ਨੇ ਅਬਰਾਹਾਮ ਨਾਲ ਨੇਮ ਵਿੱਚ ਕੀਤੇ ਸਨ |

ਇਸਹਾਕ ਤੋਂ ਯਾਕੂਬ ਤਕ ਪਹੁੰਚੇ

ਵਾਇਦੇ ਅਬਰਾਹਾਮ ਤੋਂ ਉਸਦੇ ਪੁੱਤਰ ਇਸਹਾਕ ਅਤੇ ਹੁਣ ਇਸਹਾਕ ਤੋਂ ਉਸਦੇ ਪੁੱਤਰ ਯਾਕੂਬ ਤਕ ਪਹੁੰਚੇ | ਏਸਾਓ ਨੂੰ ਵਾਇਦੇ ਨਹੀਂ ਮਿਲੇ | 06-04 ਨੂੰ ਵੀ ਦੇਖੋ

ਇੱਕ ਬਾਈਬਲ ਕਹਾਣੀ, ਵਿੱਚੋਂ

ਇਹ ਹਵਾਲੇ ਕੁਝ ਬਾਈਬਲਾਂ ਤੋਂ ਥੋੜ੍ਹਾ ਭਿੰਨ ਹੋ ਸਕਦੇ ਹਨ |