29-01
ਇੱਕ ਦਿਨ
ਇਹ ਵਾਕ ਇੱਕ ਘਟਨਾ ਦੀ ਜਾਣਕਾਰੀ ਦਿੰਦਾ ਹੈ ਜੋ ਅਤੀਤ ਵਿੱਚ ਹੋਈ ਨਾ ਕਿ ਕਿਸੇ ਖ਼ਾਸ ਸਮੇਂ ਬਾਰੇ ਬਿਆਨ ਕਰਦਾ ਹੈ | ਬਹੁਤ ਸਾਰੀਆਂ ਭਾਸ਼ਾਵਾਂ ਵਿੱਚ ਇਸ ਤਰ੍ਹਾਂ ਕਹਾਣੀ ਦੱਸਣ ਨੂੰ ਸ਼ੁਰੂ ਕੀਤਾ ਜਾਂਦਾ ਹੈ |
ਮੇਰਾ ਭਾਈ
ਇਹ ਵਾਕ ਬਹੁਤ ਸਮੇਂ ਉਹਨਾਂ ਲੋਕਾਂ ਨੂੰ ਸ਼ਾਮਲ ਕਰਦਾ ਹੈ ਜੋ ਆਪਣੇ ਸਕੇ ਭੈਣ ਭਾਈ ਨਹੀਂ ਹੁੰਦੇ, ਪਰ ਪਰ ਜੋ ਇੱਕ ਹੋਰ ਬਹੁਤ ਮਜ਼ਬੂਤ ਬੰਧਨ ਨੂੰ ਵੰਡਦੇ ਹਨ ਜਿਵੇਂ ਕਿ ਧਰਮ, ਜਾਤੀ ਆਧਾਰਿਤ ਪ੍ਰ੍ਸ਼ਟਭੂਮੀ ਅਤਿ ਆਦਿ |
ਮੇਰੇ ਵਿਰੁੱਧ ਪਾਪ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਮੇਰੇ ਵਿਰੁੱਧ ਕੁੱਝ ਗਲਤ ਕਰਦਾ ਹੈ |”
ਸੱਤ ਵਾਰ ਨਹੀਂ, ਪਰ ਸੱਤ ਦਾ ਸੱਤਰ ਵਾਰ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਤੂੰ ਸਿਰਫ਼ ਸੱਤ ਵਾਰ ਮਾਫ਼ ਨਾ ਕਰ ਬਲਕਿ ਸੱਤ ਗੁਣਾ ਸੱਤਰ ਵਾਰ ਮਾਫ਼ ਕਰ|” ਯਿਸੂ ਬਿਲਕੁਲ ਪੂਰੀ ਗਿਣਤੀ ਨਹੀਂ ਦੱਸ ਰਿਹਾ | ਉਹ ਆਖ ਰਿਹਾ ਸੀ ਕਿ ਸਾਨੂੰ ਲੋਕਾਂ ਨੂੰ ਹਰ ਵਾਰ ਮਾਫ਼ ਕਰਨਾ ਹੈ ਜਦ ਵੀ ਉਹ ਸਾਡੇ ਵਿਰੁੱਧ ਪਾਪ ਕਰਦੇ ਹਨ |
ਇਸ ਦੁਆਰਾ, ਯਿਸੂ ਦਾ ਮਤਲਬ ਸੀ
ਮਤਲਬ, “ਜਦੋਂ ਯਿਸੂ ਨੇ ਇਹ ਕਿਹਾ ਉਸ ਦਾ ਮਤਲਬ ਸੀ |”
29-02
ਪਰਮੇਸ਼ੁਰ ਦਾ ਰਾਜ ਇਸ ਤਰ੍ਹਾਂ ਦਾ ਹੈ
ਹੋਰ ਤਰੀਕੇ ਨਾਲ ਆਖਣਾ ਇਸ ਤਰ੍ਹਾਂ ਹੋਵੇਗਾ, “ਲੋਕਾਂ ਉੱਪਰ ਪਰਮੇਸ਼ੁਰ ਦਾ ਰਾਜ ਇਸ ਤਰ੍ਹਾਂ ਦਾ ਹੋਵੇਗਾ” ਜਾਂ “ਜਿਸ ਤਰੀਕੇ ਨਾਲ ਪਰਮੇਸ਼ੁਰ ਲੋਕਾਂ ਉੱਤੇ ਰਾਜ ਕਰਦਾ ਹੈ ਉਸ ਦੀ ਤੁੱਲਨਾ ਇਸ ਤਰ੍ਹਾਂ ਕੀਤੀ ਜਾ ਸਕਦੀ ਹੈ|”
ਇੱਕ ਰਾਜੇ ਦੀ ਤਰ੍ਹਾਂ ਜੋ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਇੱਕ ਰਾਜੇ ਦੇ ਰਾਜ ਦੀ ਤਰ੍ਹਾਂ ਹੈ ਜੋ” ਜਾਂ “ਇੱਕ ਰਾਜੇ ਦੇ ਰਾਜ ਨਾਲ ਤੁੱਲਨਾ ਕੀਤੀ ਜਾ ਸਕਦੀ ਹੈ ਜੋ|”
ਆਪਣੇ ਨੌਕਰਾਂ ਨਾਲ ਹਿਸਾਬ ਠੀਕ ਕਰਨਾ
ਮਤਲਬ, “ਕਰਜਾ ਵਸੂਲਣਾ ਜੋ ਉਸਦੇ ਨੌਕਰ ਉਸ ਦੇ ਕਰਜਾਈ ਸਨ” ਜਾਂ “ਪੈਸਾ ਵਸੂਲਣਾ ਜੋ ਉਸ ਦੇ ਨੌਕਰਾਂ ਨੇ ਉਸ ਤੋਂ ਉਧਾਰ ਲਿਆ ਸੀ |”
29-03
(ਯਿਸੂ ਕਹਾਣੀ ਨੂੰ ਚਾਲੂ ਰੱਖਦਾ ਹੈ )
ਉਧਾਰ ਵਾਪਸ ਕਰੋ
ਮਤਲਬ, “ਪੈਸਾ ਵਾਪਸ ਕਰੇ ਜਿਸ ਲਈ ਉਹ ਰਾਜੇ ਦਾ ਕਰਜਾਈ ਸੀ |”
ਉਸ ਦੇ ਉਧਾਰ ਦਾ ਪੈਸਾ ਦੇਣ ਲਈ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਅਤੇ ਉਹਨਾਂ ਦੇ ਵੇਚਣ ਤੋਂ ਮਿਲੇ ਪੈਸੇ ਨਾਲ ਮੇਰੇ ਕਰਜ਼ੇ ਦਾ ਕੁੱਝ ਭਾਗ ਵਾਪਸ ਕਰੋ ਜਿਸ ਲਈ ਉਹ ਮੇਰਾ ਕਰਜਾਈ ਹੈ|”
29-04
(ਯਿਸੂ ਕਹਾਣੀ ਨੂੰ ਚਾਲੂ ਰੱਖਦਾ ਹੈ )
ਆਪਣੇ ਗੋਡਿਆਂ ਭਾਰ ਡਿੱਗ ਪਿਆ
ਮਤਲਬ, “ਛੇਤੀ ਨਾਲ ਧਰਤੀ ਉੱਤੇ ਗੋਡੇ ਟੇਕੇ|” ਆਪਣੀ ਨਮਰਤਾ ਨੂੰ ਪੇਸ਼ ਕਰਨ ਦਾ ਇਹ ਇੱਕ ਤਰੀਕਾ ਸੀ ਅਤੇ ਉਸ ਦੀ ਇੱਛਾ ਕਿ ਰਾਜਾ ਉਸ ਦੀ ਮਦਦ ਕਰੇ| ਪੱਕਾ ਕਰੋ ਕਿ ਇਹ ਇਸ ਤਰ੍ਹਾਂ ਦਿਖਾਈ ਨਹੀਂ ਦੇਣਾ ਚਾਹੀਦਾ ਕਿ ਉਹ ਅਚਾਨਕ ਹੇਠਾਂ ਡਿੱਗ ਪਿਆ |
ਰਾਜੇ ਦੇ ਸਾਹਮਣੇ
ਮਤਲਬ, ‘ਰਾਜੇ ਦੇ ਬਿਲਕੁਲ ਸਾਹਮਣੇ”
ਤਰਸ ਮਹਿਸੂਸ ਕੀਤਾ
ਮਤਲਬ, “ਦਯਾ ਮਹਿਸੂਸ ਕੀਤੀ” ਜਾਂ “ਉਸ ਲਈ ਬੁਰਾ ਮਹਿਸੂਸ ਕੀਤਾ” ਰਾਜਾ ਜਾਣਦਾ ਸੀ ਕਿ ਜੇਕਰ ਨੌਕਰ ਅਤੇ ਉਸ ਦਾ ਪਰਿਵਾਰ ਗੁਲਾਮੀ ਵਿੱਚ ਵੇਚ ਦਿੱਤੇ ਗਏ ਤਾਂ ਉਹ ਬਹੁਤ ਦੁੱਖੀ ਹੋਣਗੇ |
ਉਸ ਦਾ ਸਾਰਾ ਕਰਜ਼ ਮਾਫ਼ ਕਰ ਦਿੱਤਾ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਕਿਹਾ ਕਿ ਨੌਕਰ ਨੂੰ ਕੋਈ ਵੀ ਪੈਸਾ ਵਾਪਸ ਕਰਨ ਦੀ ਲੋੜ ਨਹੀਂ ਹੈ ਜਿਸ ਲਈ ਉਹ ਰਾਜੇ ਦਾ ਕਰਜਾਈ ਹੈ |”
29-05
(ਯਿਸੂ ਕਹਾਣੀ ਨੂੰ ਚਾਲੂ ਰੱਖਦਾ ਹੈ )
ਨਾਲ ਦਾ ਨੌਕਰ
ਇਹ ਇੱਕ ਹੋਰ ਆਦਮੀ ਬਾਰੇ ਗੱਲ ਕਰਦਾ ਹੈ ਜੋ ਉਸੇ ਰਾਜੇ ਦਾ ਇੱਕ ਨੌਕਰ ਸੀ |
29-06
(ਯਿਸੂ ਕਹਾਣੀ ਨੂੰ ਚਾਲੂ ਰੱਖਦਾ ਹੈ )
ਨਾਲ ਦਾ ਨੌਕਰ
ਇਸ ਵਾਕ ਦਾ ਉਸੇ ਤਰ੍ਹਾਂ ਅਨੁਵਾਦ ਕਰੋ ਜਿਵੇਂ 29-05 ਵਿੱਚ ਕੀਤਾ ਹੈ |
ਆਪਣੇ ਗੋਡਿਆਂ ਭਾਰ ਡਿੱਗ ਪਿਆ
ਇਸ ਵਾਕ ਦਾ ਉਸੇ ਤਰ੍ਹਾਂ ਅਨੁਵਾਦ ਕਰੋ ਜਿਵੇਂ 29-04 ਵਿੱਚ ਕੀਤਾ ਹੈ |
ਆਪਣੇ ਨਾਲ ਦੇ ਨੌਕਰ ਨੂੰ ਜ਼ੇਲ੍ਹ ਵਿੱਚ ਸੁੱਟ ਦਿੱਤਾ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਕਦਾ ਹੈ, “ਉਸ ਵਿਅਕਤੀ ਨੂੰ ਜ਼ੇਲ੍ਹ ਵਿੱਚ ਬੰਦ ਕਰ ਦਿੱਤਾ |” ਸ਼ਬਦ “ਸੁੱਟ ਦਿੱਤਾ” ਇੱਕ ਰੂਪਕ ਭਾਸ਼ਾ ਹੈ ਅਤੇ ਇਸ ਦਾ ਮਤਲਬ ਹੈ ਕਿ ਇਸ ਕੰਮ ਨੂੰ ਜਬਰੀ ਕੀਤਾ ਗਿਆ ਹੈ |
29-07
(ਯਿਸੂ ਕਹਾਣੀ ਨੂੰ ਚਾਲੂ ਰੱਖਦਾ ਹੈ )
ਜੋ ਕੁੱਝ ਹੋਇਆ ਸੀ
ਮਤਲਬ, “ਕਿ ਇਸ ਨੌਕਰ ਨੇ ਦੂਸਰੇ ਨੌਕਰ ਦਾ ਕਰਜ਼ ਮਾਫ਼ ਕਰਨ ਲਈ ਇਨਕਾਰ ਕਰ ਦਿੱਤਾ ਅਤੇ ਉਸ ਨੂੰ ਜ਼ੇਲ੍ਹ ਵਿੱਚ ਬੰਦ ਕਰ ਦਿੱਤਾ|”
ਬਹੁਤ ਪਰੇਸ਼ਾਨ ਹੋਏ
ਮਤਲਬ, “ਬਹੁਤ ਉਦਾਸ ਹੋਏ” ਜਾਂ “ਬਹੁਤ ਨਿਰਾਸ਼ ਹੋਏ”
ਸਭ ਕੁੱਝ
ਮਤਲਬ, “ਉਹਨਾਂ ਨੇ ਰਾਜੇ ਨੂੰ ਸਾਰਾ ਦੱਸਿਆ ਕਿ ਨੌਕਰ ਨੇ ਦੂਸਰੇ ਨਾਲ ਦੇ ਨੌਕਰ ਨਾਲ ਕੀ ਕੀਤਾ |”
29-08
(ਯਿਸੂ ਕਹਾਣੀ ਨੂੰ ਚਾਲੂ ਰੱਖਦਾ ਹੈ )
ਨੌਕਰ ਨੂੰ ਬੁਲਾਇਆ
ਮਤਲਬ, “ਨੌਕਰ ਨੂੰ ਹੁਕਮ ਦਿੱਤਾ ਕਿ ਉਸ ਕੋਲ ਆਵੇ” ਜਾਂ “ਆਪਣੇ ਸਿਪਾਹੀਆਂ ਨੂੰ ਹੁਕਮ ਦਿੱਤਾ ਕਿ ਉਸ ਨੌਕਰ ਨੂੰ ਉਸ ਕੋਲ ਲਿਆਉਣ|”
ਮੇਰੀ ਬੇਨਤੀ ਕੀਤੀ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਮੇਰੇ ਅੱਗੇ ਪ੍ਰਾਰਥਨਾ ਕੀਤੀ” ਜਾਂ “ਬਹੁਤ ਬੇਤਾਬੀ ਨਾਲ ਮੇਰੀ ਅਰਜ਼ ਕੀਤੀ ਮੈ ਦਿਆਲੂ ਹੋਵਾਂ|”
ਤੈਨੂੰ ਵੀ ਅਜਿਹਾ ਹੀ ਕਰਨਾ ਚਾਹੀਦਾ ਸੀ
ਮਤਲਬ, “ਤੈਨੂੰ ਚਾਹੀਦਾ ਸੀ ਕਿ ਤੂੰ ਉਸ ਵਿਅਕਤੀ ਨੂੰ ਮਾਫ਼ ਕਰਦਾ ਜੋ ਤੇਰਾ ਕਰਜਾਈ ਸੀ ਜਿਵੇਂ ਮੈਂ ਤੈਨੂੰ ਮਾਫ਼ ਕੀਤਾ|”
ਸੁੱਟ ਦਿੱਤਾ
ਮਤਲਬ, “ਆਪਣੇ ਸਿਪਾਹੀਆਂ ਨੂੰ ਹੁਕਮ ਦਿੱਤਾ ਕਿ ਉਸ ਨੂੰ ਜ਼ੇਲ੍ਹ ਵਿੱਚ ਪਾ ਦੇਣ|” ਸ਼ਬਦ “ਸੁੱਟ ਦਿੱਤਾ” ਤੇ ਧਿਆਨ ਦੇਵੋ ਕਿਸ ਤਰ੍ਹਾਂ ਢਾਂਚੇ 29-06 ਵਿੱਚ ਇਸ ਦਾ ਅਨੁਵਾਦ ਕੀਤਾ ਸੀ |
29-09
ਤਦ ਯਿਸੂ ਨੇ ਕਿਹਾ
ਕੁੱਝ ਭਾਸ਼ਾਵਾਂ ਇਸ ਵਿੱਚ ਜੋੜ ਸਕਦੀਆਂ ਹਨ, “ਉਸ ਨੇ ਆਪਣੇ ਚੇਲਿਆਂ” ਇਹ - “ਇਹ” ਰਾਜੇ ਦੇ ਉਸ ਕੰਮ ਵੱਲ ਇਸ਼ਾਰਾ ਕਰਦਾ ਹੈ ਜੋ ਉਸਨੇ ਆਪਣੇ ਨਾ ਮਾਫ਼ ਕਰਨ ਵਾਲੇ ਨੌਕਰ ਨਾਲ ਕੀਤਾ 29-08 ਦੇ ਵਿੱਚ |
ਮੇਰਾ ਸਵਰਗੀ ਪਿਤਾ
ਮਤਲਬ, “ਮੇਰਾ ਪਿਤਾ ਜੋ ਸਵਰਗ ਵਿੱਚ ਹੈ”| ਯਿਸੂ ਪਿਤਾ ਪਰਮੇਸ਼ੁਰ ਨਾਲ ਆਪਣੇ ਅਨੋਖੇ ਅਤੇ ਵਿਅਕਤੀਗਤ ਰਿਸ਼ਤੇ ਨੂੰ ਪ੍ਰਗਟ ਕਰ ਰਿਹਾ ਹੈ |
ਤੁਹਾਡਾ ਭਾਈ
ਦੇਖੋ ਕਿਸ ਤਰ੍ਹਾਂ 29-01 ਵਿੱਚ ਅਨੁਵਾਦ ਕੀਤਾ ਹੈ |
ਆਪਣੇ ਦਿਲ ਤੋਂ
ਮਤਲਬ, “ਗੰਭੀਰਤਾ ਨਾਲ” ਜਾਂ “ਸੱਚ
ਇੱਕ ਬਾਈਬਲ ਕਹਾਣੀ, ਵਿੱਚੋਂ
ਇਹ ਹਵਾਲੇ ਕੁੱਝ ਬਾਈਬਲਾਂ ਤੋਂ ਥੋੜ੍ਹਾ ਭਿੰਨ ਹੋ ਸਕਦੇ ਹਨ |