45-01
ਪਹਿਲੀ ਕਲੀਸੀਆ
ਮਤਲਬ, “ਕਲੀਸੀਆ ਜਦੋਂ ਪਹਿਲੀ ਵਾਰ ਸ਼ੁਰੂ ਹੋਈ|”
ਬਹੁਤ ਇੱਜਤ ਸੀ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਲੋਕਾਂ ਦੁਆਰਾ ਉਸ ਬਾਰੇ ਵੱਧੀਆ ਮੰਨੀਆਂ ਜਾਣਦਾ ਸੀ |” ਕੁੱਝ ਭਾਸ਼ਾਵਾਂ ਸ਼ਾਇਦ ਇਸ ਤਰ੍ਹਾਂ ਅਨੁਵਾਦ ਕਰਨ, “ਉਸ ਦਾ ਚੰਗਾ ਨਾਮ ਸੀ|”
ਪਵਿੱਤਰ ਆਤਮਾ ਅਤੇ ਬੁੱਧੀ ਨਾਲ ਭਰਪੂਰ ਸੀ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਪਵਿੱਤਰ ਆਤਮਾ ਵੱਲੋਂ ਸ਼ਕਤੀ ਅਤੇ ਯੋਗਤਾ ਸੀ ਅਤੇ ਬਹੁਤ ਬੁੱਧੀ ਵੀ” ਜਾਂ “ਪਵਿੱਤਰ ਆਤਮਾ ਨਾਲ ਭਰਪੂਰ ਸੀ ਅਤੇ ਬਹੁਤ ਬੁੱਧੀਮਾਨ ਸੀ|”
ਪ੍ਰਭਾਵਸ਼ਾਲੀ ਦਲੀਲਾਂ ਦਿੱਤੀਆਂ ਕਿ
ਮਤਲਬ, “ਕਾਇਲ ਕਰਨ ਵਾਲੀਆਂ ਦਲੀਲਾਂ ਦਿੱਤੀਆਂ ਕਿ ਕਿਉਂ|”
45-02
ਇੱਕ ਦਿਨ
ਇਹ ਵਾਕ ਇੱਕ ਘਟਨਾ ਦੀ ਜਾਣਕਾਰੀ ਦਿੰਦਾ ਹੈ ਜੋ ਅਤੀਤ ਵਿੱਚ ਹੋਈ ਨਾ ਕਿ ਕਿਸੇ ਖ਼ਾਸ ਸਮੇਂ ਬਾਰੇ ਬਿਆਨ ਕਰਦਾ ਹੈ | ਬਹੁਤ ਸਾਰੀਆਂ ਭਾਸ਼ਾਵਾਂ ਵਿੱਚ ਇਸ ਤਰ੍ਹਾਂ ਕਹਾਣੀ ਦੱਸਣ ਨੂੰ ਸ਼ੁਰੂ ਕੀਤਾ ਜਾਂਦਾ ਹੈ |
45-03
ਕੀ ਇਹ ਗੱਲਾਂ ਸਹੀ ਹਨ ?
ਮਤਲਬ, “ਕੀ ਤੇਰੇ ਵਿਰੁੱਧ ਇਹ ਦੋਸ਼ ਸਹੀ ਹਨ?” ਜਾਂ “ਕੀ ਇਹ ਗੱਲਾਂ ਜੋ ਤੇਰੇ ਬਾਰੇ ਕਹਿ ਰਹੇ ਹਨ ਸਹੀ ਹਨ?” ਜਾਂ “ਕੀ ਇਹ ਸੱਚ ਹੈ ਕਿ ਤੂੰ ਮੂਸਾ ਅਤੇ ਪਰਮੇਸ਼ੁਰ ਬਾਰੇ ਬੁਰਾਈ ਕੀਤੀ ਹੈ?”
ਹਮੇਸ਼ਾਂ ਪਵਿੱਤਰ ਆਤਮਾ ਦਾ ਤ੍ਰਿਸਕਾਰ ਕੀਤਾ
ਮਤਲਬ, “ਕਦੀ ਵੀ ਪਵਿੱਤਰ ਆਤਮਾ ਦੀ ਨਾ ਮੰਨੀ” ਜਾਂ “ਹਮੇਸ਼ਾਂ ਪਵਿੱਤਰ ਆਤਮਾ ਨੂੰ ਸੁਣਨ ਲਈ ਮਨ੍ਹਾ ਕੀਤਾ|”
ਤੁਹਾਡੇ ਪਿਓ ਦਾਦੇ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਇਸਰਾਏਲੀ, ਤੁਹਾਡੇ ਬਾਪ ਦਾਦੇ|”
45-04
ਆਪਣੇ ਕੰਨ ਬੰਦ ਕਰ ਲਏ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਉਹਨਾਂ ਨੇ ਆਪਣੇ ਹੱਥ ਆਪਣੇ ਕੰਨਾਂ ਉੱਤੇ ਰੱਖ ਲਏ |” ਇਸ ਦਾ ਮਤਲਬ ਕਿ ਉਹ ਸੁਣਨਾ ਨਹੀਂ ਚਾਹੁੰਦੇ ਸਨ ਕਿ ਇਸਤੀਫਾਨ ਕੀ ਕਹਿ ਰਿਹਾ ਸੀ |
ਉੱਚੀ ਨਾਲ ਚਿੱਲਾਏ
ਉਹ ਗੁੱਸੇ ਵਿੱਚ ਚਿੱਲਾ ਰਹੇ ਸਨ | ਇਸ ਦਾ ਇਸ ਤਰੀਕੇ ਨਾਲ ਅਨੁਵਾਦ ਕਰੋ ਕਿ ਇਹ ਇਸ ਤਰ੍ਹਾਂ ਭਾਵ ਪ੍ਰਗਟ ਕਰੇ ਕਿ ਉਹ ਬਹੁਤ ਹੀ ਗੁੱਸੇ ਜਾਂ ਪਰੇਸ਼ਾਨ ਹੋ ਚੁੱਕੇ ਸਨ |
45-05
ਜਿਵੇਂ ਹੀ ਇਸਤੀਫਾਨ ਮਰ ਰਿਹਾ ਸੀ
ਮਤਲਬ, “ਇਸਤੀਫਾਨ ਦੇ ਬਿਲਕੁਲ ਮਰਨ ਤੋਂ ਪਹਿਲਾਂ|”
ਚਿੱਲਾਇਆ
ਮਤਲਬ, “ਉੱਚੀ ਅਵਾਜ਼ ਵਿੱਚ ਚਿੱਲਾਇਆ” ਜਾਂ “ਉੱਚੀ ਅਵਾਜ਼ ਵਿੱਚ ਕਿਹਾ”|
ਇਹ ਪਾਪ ਇਹਨਾਂ ਦੇ ਲੇਖੇ ਨਾ ਗਿਣੀ
ਮਤਲਬ, “ਮੈਂ ਨੂੰ ਮਾਰਨ ਦੇ ਪਾਪ ਲਈ ਉਹਨਾਂ ਨੂੰ ਦੋਸ਼ੀ ਨਾ ਮੰਨੀ”
45-06
ਉਹਨਾਂ ਦੇ ਕੱਪੜਿਆਂ ਦੀ ਰਾਖੀ ਕੀਤੀ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਉਹਨਾਂ ਦੇ ਕੱਪੜਿਆਂ ਉੱਤੇ ਨਿਗਾਹ ਰੱਖੀ|” ਸ਼ਾਇਦ ਉਹ ਇਸ ਗੱਲ ਨੂੰ ਪੱਕਾ ਕਰਨਾ ਚਾਹੁੰਦਾ ਸੀ ਕਿ ਉਹਨਾਂ ਦੇ ਕੱਪੜੇ ਚੋਰੀ ਨਾ ਹੋਣ ਜਾਂ ਖਰਾਬ ਨਾ ਹੋਣ|
ਪਰ ਇਸ ਦੇ ਬਾਵਜ਼ੂਦ
ਯਹੂਦੀ ਆਗੂਆਂ ਨੇ ਸੋਚਿਆ ਕਿ ਉਹ ਯਿਸੂ ਦੇ ਮੰਨਣ ਵਾਲਿਆਂ ਨੂੰ ਸਤਾ ਕੇ ਯਿਸੂ ਦੀ ਸਿੱਖਿਆ ਦਾ ਪ੍ਰਚਾਰ ਬੰਦ ਕਰ ਸਕਦੇ ਹਨ | ਇਸ ਦੀ ਬਜਾਇ, ਇਸ ਘਟਨਾ ਨੇ ਉਹਨਾਂ ਨੂੰ ਖਿਲਾਰ ਦਿੱਤਾ ਅਤੇ ਸੰਦੇਸ਼ ਹੋਰ ਵੀ ਜਿਆਦਾ ਫ਼ੈਲਿਆ |
45-07
ਇੱਕ ਦਿਨ
ਇਹ ਵਾਕ ਇੱਕ ਘਟਨਾ ਦੀ ਜਾਣਕਾਰੀ ਦਿੰਦਾ ਹੈ ਜੋ ਅਤੀਤ ਵਿੱਚ ਹੋਈ ਨਾ ਕਿ ਕਿਸੇ ਖ਼ਾਸ ਸਮੇਂ ਬਾਰੇ ਬਿਆਨ ਕਰਦਾ ਹੈ | ਬਹੁਤ ਸਾਰੀਆਂ ਭਾਸ਼ਾਵਾਂ ਵਿੱਚ ਇਸ ਤਰ੍ਹਾਂ ਕਹਾਣੀ ਦੱਸਣ ਨੂੰ ਸ਼ੁਰੂ ਕੀਤਾ ਜਾਂਦਾ ਹੈ |
ਇਥੋਪੀਆ
ਇਥੋਪਿਆ ਪੂਰਬੀ ਅਫਰੀਕਾ ਦਾ ਇੱਕ ਦੇਸ ਹੈ |
45-08
ਇਥੋਪਿਆ ਦਾ
ਮਤਲਬ, “ਇੱਕ ਵਿਅਕਤੀ ਜੋ ਇਥੋਪਿਆ ਦੇਸ ਦਾ ਹੈ|” ਟਿੱਪਣੀ 45-07 ਨੂੰ ਦੇਖੋ |
ਰਥ ਕੋਲ ਪਹੁੰਚਿਆ
ਮਤਲਬ, “ਰਥ ਦੇ ਨੇੜੇ ਪਹੁੰਚਿਆ” ਜਾਂ “ਰਥ ਦੇ ਲਾਗੇ ਗਿਆ”|
ਭੇਡ ਦੀ ਤਰ੍ਹਾਂ ਚੁੱਪ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਇੱਕ ਭੇਡ ਦੀ ਤਰ੍ਹਾਂ ਜੋ ਸ਼ਾਂਤ ਹੈ ਚਾਹੇ ਉਹ ਮਾਰੀ ਜਾਣ ਵਾਲੀ ਹੀ ਹੈ|”
45-09
ਕੀ ਯਸਾਯਾਹ ਬਾਰੇ ਵਿੱਚ ਲਿੱਖ ਰਿਹਾ ਸੀ
ਇਸ ਦਾ ਅਨੁਵਾਦ ਇਸ ਤਰ੍ਹਾਂ ਵੀ ਹੋ ਸਕਦਾ ਹੈ, “ਕੀ ਯਸਾਯਾਹ ਹਵਾਲਾ ਦੇ ਰਿਹਾ ਸੀ|”
45-10
(ਇਸ ਢਾਂਚੇ ਲਈ ਕੋਈ ਟਿੱਪਣੀ ਨਹੀਂ ਹੈ)
45-11
ਕੁੱਝ ਪਾਣੀ
ਇਹ ਵਾਕ ਪਾਣੀ ਦੇ ਇੱਕ ਵੱਡੇ ਇੱਕਠ ਲਈ ਵਰਤਿਆ ਗਿਆ ਹੈ ਜਿਵੇਂ ਕਿ ਤਲਾਬ, ਝੀਲ ਜਾਂ ਝਰਨਾ |
ਕੀ ਮੈਂ ਬਪਤਿਸਮਾ ਲੈ ਸਕਦਾ ਹਾਂ ?
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਕੀ ਕੋਈ ਕਾਰਨ ਹੈ ਕਿ ਮੈਂ ਬਪਤਿਸਮਾ ਨਹੀਂ ਲੈ ਸਕਦਾ ?”
45-12
ਫਿਲਿੱਪ ਨੂੰ ਦੂਰ ਪਹੁੰਚਾ ਦਿੱਤਾ
ਮਤਲਬ, “ਫਿਲਿੱਪ ਨੂੰ ਦੂਰ ਲੈ ਗਿਆ” ਜਾਂ “ਫਿਲਿੱਪ ਨੂੰ ਖੋਹ ਕੇ ਦੂਰ ਕੀਤਾ|”
45-13
ਇੱਕ ਬਾਈਬਲ ਕਹਾਣੀ, ਵਿੱਚੋਂ
ਇਹ ਹਵਾਲੇ ਕੁੱਝ ਬਾਈਬਲਾਂ ਤੋਂ ਥੋੜ੍ਹਾ ਵੱਖਰੇ ਹੋ ਸਕਦੇ ਹਨ |