Punjabi: OBS translationNotes

Updated ? hours ago # views See on DCS Draft Material

21-01

ਸ਼ੁਰੂ ਤੋਂ ਹੀ

ਮਤਲਬ, ਜਦੋਂ ਪਹਿਲੀ ਵਾਰ ਧਰਤੀ ਬਣਾਈ ਗਈ ਸੀ |

ਸੱਪ ਦੇ ਸਿਰ ਨੂੰ ਕੁੱਚਲਣਾ

ਜਦ ਤਕ ਜ਼ਹਿਰੀਲਾ ਸੱਪ ਕੁੱਚਲਿਆ ਨਹੀਂ ਜਾਂਦਾ, ਸੱਪ ਕਿਸੇ ਹੋਰ ਨੂੰ ਵੀ ਡੱਸ ਸਕਦਾ ਸੀ | “ਕੁੱਚਲਣਾ” ਸ਼ਬਦ ਲਈ ਅਜਿਹਾ ਸ਼ਬਦ ਇਸਤੇਮਾਲ ਕਰੋ ਜੋ ਸਿਰ ਨੂੰ ਫੇਹਣ ਦਾ ਮਤਲਬ ਪੈਦਾ ਕਰ ਸਕੇ |

ਸੱਪ ਸ਼ੈਤਾਨ ਸੀ

ਸ਼ੈਤਾਨ ਨੇ ਹਵਾ ਨਾਲ ਸੱਪ ਦੇ ਰੂਪ ਵਿੱਚ ਗੱਲ ਕੀਤੀ | ਇਸ ਦਾ ਇਹ ਮਤਲਬ ਨਹੀਂ ਹੈ ਕਿ ਉਹ ਹੁਣ ਸੱਪ ਹੈ | ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ, “ਸੱਪ ਸ਼ੈਤਾਨ ਦਾ ਰੂਪ ਸੀ |”

ਜਿਸ ਨੇ ਹਵਾ ਨੂੰ ਧੋਖਾ ਦਿੱਤਾ

ਮਤਲਬ, “ਜਿਸ ਨੇ ਹਵਾ ਨਾਲ ਝੂਠ ਬੋਲਿਆ|”

ਸੱਪ ਨੇ ਝੂਠ ਬੋਲਿਆ ਜੋ ਪਰਮੇਸ਼ੁਰ ਨੇ ਕਿਹਾ ਸੀ ਉਸ ਬਾਰੇ ਵਿੱਚ ਹਵਾ ਨੂੰ ਸ਼ੱਕ ਵਿੱਚ ਪਾਉਂਣ ਅਤੇ ਹਵਾ ਤੋਂ ਪਰਮੇਸ਼ੁਰ ਦੀ ਅਣ

ਆਗਿਆਕਾਰੀ ਕਰਾਉਣ ਦੁਆਰਾ |

21-02

ਉਸ ਦੁਆਰਾ

ਮਤਲਬ, “ਉਸਦੀ ਸੰਤਾਨ ਵਿੱਚੋਂ ਇੱਕ ਦੇ ਕਾਰਨ|”

21-03

ਮੂਸਾ ਵਰਗਾ ਇੱਕ ਹੋਰ ਨਬੀ ਖੜ੍ਹਾ ਕਰਨਾ

ਮਤਲਬ, “ਮੂਸਾ ਵਰਗਾ ਇੱਕ ਹੋਰ ਨਬੀ ਠਹਿਰਾਉਣ” ਜਾਂ “ਹੋਣ ਦੇਣਾ ਕਿ ਇੱਕ ਹੋਰ ਨਬੀ ਆਵੇ ਜੋ ਮੂਸਾ ਵਰਗਾ ਹੋਵੇ|”

ਮੂਸਾ ਵਰਗਾ ਨਬੀ

ਮੂਸਾ ਵਰਗਾ ਹੋਣ ਲਈ ਭਵਿੱਖ ਦੇ ਨਬੀ ਕੋਲ ਪਰਮੇਸ਼ੁਰ ਕੋਲੋਂ ਵੱਡਾ ਅਧਿਕਾਰ ਹੋਣਾ ਜ਼ਰੂਰੀ ਹੈ ਕਿ ਉਹ ਲੋਕਾਂ ਨੂੰ ਛੁਡਾ ਸਕੇ ਅਤੇ ਉਹਨਾਂ ਦੀ ਅਗਵਾਈ ਕਰ ਸਕੇ |

21-04

ਦਾਊਦ ਦੀ ਆਪਣੀ ਸੰਤਾਨ

ਆਖਣ ਦਾ ਦੂਸਰਾ ਤਰੀਕਾ, “ਦਾਊਦ ਦੀ ਆਪਣੀ ਖੁਦ ਦੀ ਸੰਤਾਨ ਵਿੱਚੋਂ ਸਿੱਧਾ |”

21-05

ਯਿਰਮਿਯਾਹ ਨਬੀ ਦੁਆਰਾ ਪਰਮੇਸ਼ੁਰ ਨੇ ਵਾਅਦਾ ਕੀਤਾ

ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਉਸ ਸੰਦੇਸ਼ ਦੁਆਰਾ ਜੋ ਪਰਮੇਸ਼ੁਰ ਨੇ ਯਿਰਮਿਯਾਹ ਨੂੰ ਦਿੱਤਾ, ਪਰਮੇਸ਼ੁਰ ਨੇ ਵਾਅਦਾ ਕੀਤਾ” ਜਾਂ “ਨਬੀ ਯਿਰਮਿਯਾਹ ਨੇ ਲੋਕਾਂ ਨੂੰ ਕਿਹਾ ਕਿ ਪਰਮੇਸ਼ੁਰ ਵਾਅਦਾ ਕਰਦਾ ਹੈ|”

ਪਰ ਉਸ ਵਰਗਾ ਨਹੀਂ

ਨਵਾਂ ਨੇਮ ਸੱਚ

ਲੋਕ ਸੱਚ

ਮੁੱਚ ਪਰਮੇਸ਼ੁਰ ਨੂੰ ਜਾਨਣਗੇ, ਉਹ ਸੱਚ

ਪਰਮੇਸ਼ੁਰ ਲੋਕਾਂ ਦੇ ਦਿਲਾਂ ਉੱਤੇ ਆਪਣੀਆਂ ਵਿਧੀਆਂ ਲਿਖੇਗਾ

ਇਹ ਰੂਪਕ ਮਤਲਬ ਹੈ, “ਆਪਣੇ ਲੋਕਾਂ ਨੂੰ ਆਪਣੀਆ ਵਿਧੀਆਂ ਸਮਝਣ ਵਿੱਚ ਮਦਦ ਕਰਨ ਲਈ ਕਿ ਉਹ ਉਹਨਾਂ ਨੂੰ ਮੰਨਣ ਲਈ ਗਹਿਰੀ ਇੱਛਾ ਰੱਖਣ|” ਅਗਰ ਸੰਭਵ ਹੈ, ਉਹਨਾਂ ਦੇ ਹਿਰਦੇ ਉੱਤੇ ਲਿੱਖਣ ਦੀ ਤਸਵੀਰ ਨੂੰ ਬਣਾਈ ਰੱਖੋ, ਜਦਕਿ ਇਹ ਪਰਮੇਸ਼ੁਰ ਦੇ ਉਸ ਤਰੀਕੇ ਦੇ ਬਿਲਕੁਲ ਉਲਟ ਹੈ ਜੋ ਉਸ ਨੇ ਇਸਰਾਏਲੀਆਂ ਲਈ ਆਪਣੀਆਂ ਵਿਧੀਆਂ ਨੂੰ ਪੱਥਰ ਦੀਆਂ ਫੱਟੀਆਂ ਉੱਤੇ ਲਿਖਿਆ ਸੀ | ਅਗਰ ਇਹ ਸੰਭਵ ਨਹੀਂ ਹੈ ਤਾਂ ਤੁਸੀਂ ਸਿਰਫ਼ ਉਸ ਦੇ ਮਤਲਬ ਦਾ ਅਨੁਵਾਦ ਕਰ ਸਕਦੇ ਹੋ |

ਉਸ ਦੇ ਲੋਕ ਹੋਣਾ

ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਉਸਦੇ ਲੋਕ ਬਣੋ” ਜਾਂ “ਉਸਦੇ ਮਨਪਸੰਦ ਲੋਕ ਬਣੋ|”

ਨਵੇਂ ਨੇਮ ਦਾ ਆਰੰਭ ਕਰੋ

ਮਤਲਬ, “ਨਵੇਂ ਨੇਮ ਨੂੰ ਲਾਗੂ ਕਰਨ ਵਾਲੇ ਵਿਅਕਤੀ ਬਣੋ” ਜਾਂ “ਨਵੇਂ ਨੇਮ ਨੂੰ ਉਸਦੇ ਲੋਕਾਂ ਵਿੱਚ ਲਿਆਓ|”

21-06

ਸਿੱਧ ਨਬੀ

ਮਸੀਹਾ ਉਹ ਨਬੀ ਹੋਵੇਗਾ ਜੋ ਪਰਮੇਸ਼ੁਰ ਪ੍ਰਤੀ ਆਗਿਆਕਾਰੀ ਵਿੱਚ ਅਤੇ ਜੋ ਪਰਮੇਸ਼ੁਰ ਬੋਲਦਾ ਹੈ ਉਹ ਲੋਕਾਂ ਨੂੰ ਹਰ ਇੱਕ ਵਚਨ ਦੇਣ ਵਿੱਚ ਸਿੱਧ ਹੋਵੇਗਾ | ਉਹ ਪਰਮੇਸ਼ੁਰ ਨੂੰ ਲੋਕਾਂ ਅੱਗੇ ਪੂਰਨਤਾਈ ਨਾਲ ਪੇਸ਼ ਕਰੇਗਾ, ਪਰਮੇਸ਼ੁਰ ਨੂੰ ਜਾਨਣ ਅਤੇ ਸਮਝਣ ਲਈ ਉਹਨਾਂ ਦੀ ਮਦਦ ਕਰੇਗਾ |

21-07

ਪੱਖ ਵਿੱਚ

ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਉਹਨਾਂ ਦੇ ਲਾਭ ਲਈ” ਜਾਂ “ਉਹਨਾਂ ਦੀ ਜਗ੍ਹਾ”|

ਉਹਨਾਂ ਦੇ ਪਾਪਾਂ ਦੀ ਸਜ਼ਾ ਲਈ ਪ੍ਰਾਸਚਿਤ ਵਜੋਂ

ਪਰਮੇਸ਼ੁਰ ਨੇ ਲੋਕਾਂ ਨੂੰ ਮਨਜ਼ੂਰੀ ਦਿੱਤੀ ਕਿ ਉਹ ਆਪਣੇ ਪਾਪਾਂ ਲਈ ਬਲੀ ਦੇਣ ਲਈ ਜਾਨਵਰ ਲਿਆਉਣ, ਆਪਣੀ ਸਜ਼ਾ ਅਤੇ ਆਪਣੇ ਪਾਪਾਂ ਨੂੰ ਦੂਰ ਕਰਨ ਲਈ ਪਰਮੇਸ਼ੁਰ ਉੱਤੇ ਨਿਰਭਰ ਹੋਣ ਦੀ ਯਾਦਗਾਰੀ ਵਿੱਚ | ਪਰਮੇਸ਼ੁਰ ਨੇ ਅਸਥਾਈ ਤੌਰ ਤੇ ਪਾਪਾਂ ਨੂੰ ਢਕਣ ਲਈ ਇਹਨਾਂ ਬਲੀਦਾਨਾਂ ਨੂੰ ਗ੍ਰਹਿਣ ਕੀਤਾ ਅਤੇ ਲੋਕਾਂ ਨੂੰ ਉਹਨਾਂ ਲਈ ਸਜ਼ਾ ਨਾ ਦਿੱਤੀ |

ਸਿੱਧ ਮਹਾਂ ਜ਼ਾਜਕ

ਦੂਸਰੇ ਜਾਜਕਾਂ ਦੀ ਤਰ੍ਹਾਂ , ਮਸੀਹਾ ਕਦੀ ਪਾਪ ਨਹੀਂ ਕਰੇਗਾ ਅਤੇ ਉਹ ਲੋਕਾਂ ਦੇ ਪਾਪਾਂ ਨੂੰ ਹਮੇਸ਼ਾਂ ਲਈ ਹਟਾ ਦੇਵੇਗਾ |

ਆਪਣੇ ਆਪ ਨੂੰ ਦੇਣਾ

ਮਤਲਬ, “ਖੁਦ ਨੂੰ ਮਾਰੇ ਜਾਣ ਲਈ ਮਨਜ਼ੂਰੀ ਦੇਣੀ|”

ਸਿੱਧ ਬਲੀਦਾਨ

ਮਤਲਬ, “ਇੱਕ ਅਜਿਹਾ ਬਲੀਦਾਨ ਜਿਸ ਵਿੱਚ ਕੋਈ ਨੁਕਸ ਜਾਂ ਖਰਾਬੀ ਨਹੀਂ|”

21-08

ਆਪਣੇ ਪੁਰਖੇ ਦਾਊਦ ਦੀ ਗੱਦੀ ਉੱਤੇ ਬੈਠੇਗਾ

ਗੱਦੀ ਰਾਜੇ ਜਾਂ ਰਾਣੀ ਲਈ ਇੱਕ ਪਰੰਪਰਾਗਤ ਕੁਰਸੀ ਹੁੰਦੀ ਹੈ ਜੋ ਉਹਨਾਂ ਦੇ ਅਧਿਕਾਰ ਨੂੰ ਪ੍ਰਤੀਨਿੱਧ ਕਰਦੀ ਹੈ | ਇਸ ਪ੍ਰਗਟੀਕਰਨ ਦਾ ਇਸ ਤਰ੍ਹਾਂ ਵੀ ਅਨੁਵਾਦ ਹੋ ਸਕਦਾ ਹੈ, “ਰਾਜ ਕਰਨ ਲਈ ਅਧਿਕਾਰ ਪ੍ਰਾਪਤ ਕਰਨਾ ਜਿਵੇਂ ਉਸ ਦੇ ਪੁਰਖੇ ਦਾਊਦ ਨੇ ਕੀਤਾ|” ਜਾਂ “ਦਾਊਦ ਦੀ ਸੰਤਾਨ ਵਿੱਚੋਂ ਹੁੰਦੇ ਹੋਏ ਲਗਾਤਾਰ ਪਰਮੇਸ਼ੁਰ ਦੇ ਲੋਕਾਂ ਉੱਪਰ ਰਾਜ ਕਰਨਾ|”

ਸਾਰਾ ਸੰਸਾਰ

ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਹਰ ਜਗ੍ਹਾ ਹਰ ਕੋਈ|”

21-09

ਮਲਾਕੀ

ਮਲਾਕੀ ਪੁਰਾਣੇ ਨੇਮ ਵਿੱਚ ਆਖਰੀ ਨਬੀ ਸੀ |

ਭਵਿੱਖਬਾਣੀ

ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਅਗੰਮਵਾਕ” ਜਾਂ “ਭਵਿੱਖਬਾਣੀ ਕਰਨਾ|” ਇਸ ਦਾ ਮਤਲਬ ਕਿ ਕੁੱਝ ਦੱਸਣਾ ਜੋ ਭਵਿੱਖ ਵਿੱਚ ਹੋਣ ਵਾਲਾ ਹੈ | ਮਸੀਹ ਦੇ ਆਉਣ ਤੋਂ 400 ਸਾਲ ਪਹਿਲਾਂ ਮਲਾਕੀ ਨੇ ਪਰਮੇਸ਼ੁਰ ਦਾ ਸੰਦੇਸ਼ ਬੋਲਿਆ |

ਭਵਿੱਖਬਾਣੀ ਕੀਤੀ

ਇਸ ਸੰਦਰਭ ਵਿੱਚ “ਭਵਿੱਖਬਾਣੀ” ਦਾ ਵੀ ਉਹੀ ਮਤਲਬ ਹੈ ਜੋ ਅਗੰਮਵਾਕ ਜਾਂ ਨਬੂਬਤ ਦਾ ਮਤਲਬ ਹੈ | ਜਦਕਿ ਇਸ ਦਾ ਮਤਲਬ ਹੈ ਕਿ ਨਬੀ ਨੇ ਉਹ ਕਿਹਾ ਜੋ ਭਵਿੱਖ ਵਿੱਚ ਕੁੱਝ ਸਮੇਂ ਬਾਅਦ ਹੋਣ ਵਾਲਾ ਹੈ |

ਮਸੀਹਾ ਕੁਆਰੀ ਤੋਂ ਪੈਦਾ ਹੋਵੇਗਾ

ਹੋਰ ਤਰੀਕੇ ਨਾਲ ਇਸ ਤਰ੍ਹਾਂ ਕਿਹਾ ਜਾ ਸਕਦਾ ਹੈ, “ਇੱਕ ਕੁਆਰੀ ਮਸੀਹਾ ਨੂੰ ਜਨਮ ਦੇਵੇਗੀ|”

ਮੀਕਾਹ

ਮੀਕਾਹ ਪੁਰਾਣੇ ਨੇਮ ਵਿੱਚ ਪਰਮੇਸ਼ੁਰ ਦਾ ਇੱਕ ਨਬੀ ਸੀ, ਯਸਾਯਾਹ ਦੀ ਤਰ੍ਹਾਂ , ਜਿਸ ਨੇ ਪਰਮੇਸ਼ੁਰ ਦੇ ਸੰਦੇਸ਼ ਨੂੰ ਮਸੀਹ ਦੇ ਆਉਣ ਤੋਂ ਪਹਿਲਾਂ ਲੱਗ

21-10

ਟੁੱਟੇ ਦਿਲ ਵਾਲੇ ਲੋਕ

ਇਹ ਪ੍ਰਗਟੀਕਰਨ ਉਹਨਾਂ ਲੋਕਾਂ ਲਈ ਇਸਤੇਮਾਲ ਕੀਤਾ ਗਿਆ ਹੈ ਜੋ ਬਹੁਤ ਜ਼ਿਆਦਾ ਗਮੀ ਅਨੁਭੱਵ ਕਰ ਰਹੇ ਹਨ |

ਬੰਧੂਆਂ ਨੂੰ ਛੁਟਕਾਰਾ ਦੇਵੇਗਾ

ਮਤਲਬ “ਬੰਧੂਆਂ ਨੂੰ ਦੱਸੇ ਕਿ ਉਹ ਅਜ਼ਾਦ ਹੋ ਸਕਦੇ ਹਨ” | ਲੋਕਾਂ ਨੂੰ ਪਾਪਾਂ ਦੀ ਗੁਲਾਮੀ ਤੋਂ ਛੁਡਾਉਣ ਦੇ ਸੰਦਰਭ ਵਿੱਚ ਵੀ ਇਸ ਨੂੰ ਇਸਤੇਮਾਲ ਕੀਤਾ ਜਾ ਸਕਦਾ ਹੈ |

ਕੈਦੀਆਂ ਦੀ ਬਹਾਲੀ

ਮਤਲਬ, “ਉਹ ਉਹਨਾਂ ਨੂੰ ਬਹਾਲ ਕਰੇਗਾ ਜੋ ਧੋਖੇ ਨਾਲ ਜ਼ੇਲ੍ਹ ਵਿੱਚ ਬੰਦ ਕੀਤੇ ਗਏ ਹਨ |” ਲੋਕਾਂ ਨੂੰ ਪਾਪਾਂ ਦੀ ਕੈਦ ਵਿੱਚੋਂ ਛੁਡਾਉਣ ਦੇ ਸੰਦਰਭ ਵਿੱਚ ਵੀ ਇਸ ਨੂੰ ਇਸਤੇਮਾਲ ਕੀਤਾ ਜਾ ਸਕਦਾ ਹੈ |

ਸੁਣ, ਦੇਖ, ਬੋਲ ਜਾਂ ਤੁਰ ਨਹੀਂ ਸਕਦੇ

ਇਸ ਤਰ੍ਹਾਂ ਆਖਣਾ ਚੰਗਾ ਹੋਵੇਗਾ, “ਸੁਣ ਨਹੀਂ ਸਕਦੇ, ਦੇਖ ਨਹੀਂ ਸਕਦੇ, ਬੋਲ ਨਹੀਂ ਸਕਦੇ ਜਾਂ ਤੁਰ ਨਹੀਂ ਸਕਦੇ |” ਕੁੱਝ ਭਾਸ਼ਾਵਾਂ ਵਿੱਚ ਇਹਨਾਂ ਹਲਾਤਾਂ ਲਈ ਖ਼ਾਸ ਸ਼ਬਦ ਹਨ, ਜਿਵੇਂ ਕਿ, “ਬਹਿਰੇ” ਅਤੇ “ਅੰਨ੍ਹੇ” |

21-11

ਬਿਨਾ ਕਾਰਨ ਨਫ਼ਰਤ ਕੀਤੀ ਜਾਵੇਗੀ ਅਤੇ ਉਸ ਦਾ ਨਿਰਾਦਰ ਜਾਵੇਗਾ

ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਨਫ਼ਰਤ ਅਤੇ ਤ੍ਰਿਸਕਾਰ ਕੀਤਾ ਗਿਆ, ਚਾਹੇ ਉਸ ਨੇ ਕੁੱਝ ਵੀ ਗਲਤ ਨਹੀਂ ਕੀਤਾ ਸੀ” ਜਾਂ “ਭਾਵੇਂ ਉਹ ਬੇਕਸੂਰ ਹੀ ਸੀ |”

ਅਗੰਮਵਾਕ

ਇਸ ਦਾ ਮਤਲਬ ਕਿ ਉਹਨਾਂ ਨੇ ਉਹਨਾਂ ਗੱਲਾਂ ਬਾਰੇ ਦੱਸਿਆ ਜੋ ਭਵਿੱਖ ਵਿੱਚ ਹੋਣ ਵਾਲੀਆਂ ਸਨ | ਹੋਰ ਸ਼ਬਦ ਜਿਹਨਾਂ ਦਾ ਮਤਲਬ ਮਿਲਦਾ ਜੁਲਦਾ ਹੈ, “ਅਗੇਤਰੀ ਖ਼ਬਰ ” ਅਤੇ “ਭਵਿੱਖਬਾਣੀ” |

ਉਸਦੇ ਕੱਪੜਿਆਂ ਲਈ ਜੂਆ

ਮਤਲਬ, “ਉਸਦੇ ਕੱਪੜੇ ਕੌਣ ਜਿੱਤੇਗਾ ਇਸ ਨੂੰ ਨਿਰਧਾਰਿਤ ਕਰਨ ਲਈ ਇੱਕ ਖੇਡ ਖੇਡਣੀ |”

ਜ਼ਕਰਯਾਹ

ਜ਼ਕਰਯਾਹ ਇੱਕ ਪੁਰਾਣੇ ਨੇਮ ਦਾ ਨਬੀ ਸੀ ਜਿਸਨੇ ਬਾਬਲ ਦੀ ਗੁਲਾਮੀ ਵਿੱਚੋਂ ਮੁੜ ਕੇ ਵਾਅਦੇ ਦੇ ਦੇਸ ਵਿੱਚ ਆਏ ਪਰਮੇਸ਼ੁਰ ਦੇ ਲੋਕਾਂ ਨਾਲ ਗੱਲ ਕੀਤੀ |

ਇਹ ਮਸੀਹਾ ਦੇ ਆਉਣ ਤੋਂ ਲੱਗ

ਭਗ 500 ਸਾਲ ਪਹਿਲਾਂ ਸੀ |

ਚਾਂਦੀ ਦੇ ਤੀਹ ਸਿੱਕੇ

ਉਸ ਸਮੇਂ, ਇਹਨਾਂ ਵਿੱਚੋਂ ਹਰ ਇੱਕ ਸਿੱਕਾ ਇੱਕ ਆਦਮੀ ਦੀ ਚਾਰ ਦਿਨ ਦੀ ਕਮਾਈ ਦੇ ਬਰਾਬਰ ਸੀ |

21-12

ਛੇਦਣਾ

ਮਤਲਬ, “ਛੁਰਾ ਮਾਰਨਾ” | ਲੋਕਾਂ ਦੇ ਪਾਪ ਦੀ ਸਜ਼ਾ ਦੇ ਇੱਕ ਭਾਗ ਵਜੋਂ ਤਿੱਖੀ ਚੀਜ਼ ਉਸਦੇ ਸਰੀਰ ਨੂੰ ਚੀਰੇਗੀ |

21-13

ਕੋਈ ਪਾਪ ਨਹੀਂ ਸੀ

ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ , “ਉਸ ਨੇ ਕਦੀ ਕੋਈ ਪਾਪ ਨਹੀਂ ਕੀਤਾ|”

ਦੂਸਰੇ ਲੋਕਾਂ ਦੇ ਪਾਪਾਂ ਦੀ ਸਜ਼ਾ ਨੂੰ ਝੱਲਿਆ

ਮਤਲਬ, “ਆਪਣੇ ਉੱਤੇ ਉਸ ਸਜ਼ਾ ਨੂੰ ਲੈਣਾ ਜਿਸ ਦੇ ਹੱਕਦਾਰ ਦੂਸਰੇ ਲੋਕ ਸਨ” ਜਾਂ “ਦੂਸਰੇ ਲੋਕਾਂ ਦੀ ਜਗ੍ਹਾ ਸਜ਼ਾ ਦਿੱਤੀ ਗਈ|”

ਇਹ ਪਰਮੇਸ਼ੁਰ ਦੀ ਇੱਛਾ ਸੀ

ਮਤਲਬ, “ਇਸ ਨੇ ਪਰਮੇਸ਼ੁਰ ਦੇ ਉਦੇਸ਼ ਨੂੰ ਪੂਰਾ ਕੀਤਾ|” ਇਸ ਵਾਕ ਦਾ ਮਤਲਬ ਹੈ ਕਿ ਮਸੀਹਾ ਦੀ ਮੌਤ ਇੱਕ ਦੱਮ ਉਸੇ ਤਰ੍ਹਾਂ ਸੀ ਜਿਵੇਂ ਪਰਮੇਸ਼ੁਰ ਨੇ ਯੋਜਨਾ ਬਣਾਈ ਸੀ ਕਿ ਉਸ ਦਾ ਬਲੀਦਾਨ ਲੋਕਾਂ ਦੇ ਪਾਪਾਂ ਲਈ ਮੁੱਲ ਤਾਰੇਗਾ|

ਕੁੱਚਲਣਾ

ਮਤਲਬ, “ਪੂਰੀ ਤਰ੍ਹਾਂ ਨਾਲ ਤੋੜ ਦੇਣਾ:” “ਮਾਰਨਾ” ਜਾਂ “ਪੂਰੀ ਤਰ੍ਹਾਂ ਨਾਲ ਤਬਾਹ ਕਰਨਾ|”

21-14

ਉਸ ਨੂੰ ਮੁਰਦਿਆਂ ਵਿੱਚੋਂ ਜੀਊਂਦਾ ਕਰਨਾ

ਮਤਲਬ, “ਉਸ ਨੂੰ ਦੁਬਾਰਾ ਜੀਊਂਦਾ ਕਰਨਾ|”

ਮਸੀਹਾ ਦੀ ਮੌਤ ਅਤੇ ਮੁਰਦਿਆਂ ਵਿੱਚੋਂ ਜੀਅ ਉੱਠਣ ਦੁਆਰਾ ਪਰਮੇਸ਼ੁਰ ਕਰੇਗਾ

ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਪਰਮੇਸ਼ੁਰ ਮਸੀਹ ਦੀ ਮੌਤ ਅਤੇ ਮੁਰਦਿਆਂ ਵਿੱਚੋਂ ਜੀਅ ਉੱਠਣ ਨੂੰ ਇਸਤੇਮਾਲ ਕਰੇਗਾ” ਜਾਂ “ਮਸੀਹਾ ਦੀ ਮੌਤ ਅਤੇ ਜੀਅ ਉੱਠਣਾ ਇੱਕ ਮਾਰਗ ਹੋਵੇਗਾ ਜੋ ਪਰਮੇਸ਼ੁਰ ਇਸਤੇਮਾਲ ਕਰੇਗਾ|”

ਨਵੇਂ ਨੇਮ ਨੂੰ ਸ਼ੁਰੂ ਕਰਨਾ

ਮਤਲਬ, “ਨਵੇਂ ਨੇਮ ਨੂੰ ਲਾਗੂ ਕਰਨਾ|”

21-15

ਸੰਸਾਰ ਵਿੱਚ

ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਸੰਸਾਰ ਦੇ ਲੋਕਾਂ ਲਈ”| ਮਸੀਹਾ ਸਿਰਫ਼ ਯਹੂਦੀਆਂ ਲਈ ਹੀ ਨਹੀਂ ਬਲਕਿ ਸਾਰੇ ਲੋਕਾਂ ਲਈ ਭੇਜਿਆ ਜਾਵੇਗਾ |

ਇੱਕ ਬਾਈਬਲ ਕਹਾਣੀ, ਵਿੱਚੋਂ

ਇਹ ਹਵਾਲੇ ਕੁੱਝ ਬਾਈਬਲਾਂ ਤੋਂ ਥੋੜ੍ਹਾ ਭਿੰਨ ਹੋ ਸਕਦੇ ਹਨ |