Punjabi: OBS translationNotes

Updated ? hours ago # views See on DCS Draft Material

15-01

ਆਖ਼ਿਰਕਾਰ ਇਹ ਇਸ ਲਈ ਸਮਾਂ ਸੀ

“ਆਖ਼ਿਰਕਾਰ ” ਦਾ ਮਤਲਬ “ਅਖੀਰ ਵਿੱਚ ” ਜਾਂ “ਲੰਬੇ ਸਮੇਂ ਦੇ ਇੰਤਜ਼ਾਰ ਤੋਂ ਬਾਅਦ”| ਇਸ ਨੂੰ ਸਾਫ਼ ਕਰਨ ਲਈ ਕਿਸ “ਸਮੇਂ”, ਤੁਸੀਂ ਕਹਿ ਸਕਦੇ ਹੋ “ਉਹਨਾਂ ਦੇ ਜੰਗਲ ਵਿੱਚ ਚਾਲੀ ਸਾਲ ਘੁੰਮਣ ਤੋਂ ਬਾਅਦ, ਅਖੀਰ ਵਿੱਚ ਪਰਮੇਸ਼ੁਰ ਨੇ ਉਹਨਾਂ ਨੂੰ ਮਨਜ਼ੂਰੀ ਦਿੱਤੀ|”

ਕਨਾਨੀ ਸ਼ਹਿਰ ਯਰੀਹੋ ਨੂੰ ਦੋ ਭੇਤੀ

ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ, “ਦੋ ਮਨੁੱਖ ਯਰੀਹੋ ਨੂੰ ਗਏ , ਜੋ ਇੱਕ ਕਨਾਨੀ ਸ਼ਹਿਰ ਹੈ, ਕਿ ਇਸ ਦੇ ਬਾਰੇ ਵਿੱਚ ਜਾਣਕਾਰੀ ਪ੍ਰਾਪਤ ਕਰਨ |” 14-04 ਦੇ ਵਿੱਚ “ਦੇਸ਼ ਦੀ ਸੂਹ ਲੈਣ ਬਾਰੇ” ਟਿੱਪਣੀਦੇਖੋ |

ਮਜ਼ਬੂਤ ਦੀਵਾਰ ਦੁਆਰਾ ਸੁਰੱਖਿਅਤ

ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ, “ਪੂਰੀ ਤਰ੍ਹਾਂ ਨਾਲ ਮੋਟੀ, ਤਕੜੀ ਦੀਵਾਰ ਨਾਲ ਘਿਰਿਆ ਹੋਇਆ ਹੈ ਜੋ ਪੱਥਰਾਂ ਤੋਂ ਬਣਾਈ ਹੋਈ ਸੀ ਕਿ ਦੁਸ਼ਮਣ ਤੋਂ ਬਚ ਸਕਣ |

ਬਚਣਾ

ਇਸ ਵਿੱਚ ਹੋਰ ਜੋੜਨਾ ਵੀ ਸੰਭਵ ਹੈ, “ਯਰੀਹੋ ਦੇ ਉਹਨਾਂ ਲੋਕਾਂ ਤੋਂ ਬਚ ਨਿੱਕਲਣਾ ਜੋ ਉਹਨਾਂ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਸਨ |

ਉਸਦਾ ਪਰਿਵਾਰ

ਰਹਾਬ ਨੇ ਆਪਣੇ, ਬਾਪ, ਮਾਂ, ਭਾਈਆਂ ਅਤੇ ਭੈਣਾਂ ਲਈ ਸੁਰੱਖਿਆ ਮੰਗੀ | ਤੁਸੀਂ ਆਪਣਾ ਕੋਈ ਸ਼ਬਦ ਵਰਤ ਸਕਦੇ ਹੋ ਜਿਸ ਵਿੱਚ ਇਹ ਲੋਕ ਸ਼ਾਮਲ ਹੁੰਦੇ ਹਨ |

15-02

ਪਹਿਲਾਂ ਜ਼ਾਜਕਾਂ ਨੂੰ ਜਾਣ ਦੇਈ

ਕੁੱਝ ਭਾਸ਼ਾਵਾਂ ਵਿੱਚ ਹੋਰ ਜੋੜਨ ਨਾਲ ਸਹਾਇਤਾ ਹੋ ਸਕਦੀ ਹੈ, “ਨਦੀ ਪਾਰ ਕਰਨ ਲਈ ਲੋਕਾਂ ਦੇ ਅੱਗੇ ਜ਼ਾਜਕਾਂ ਨੂੰ ਜਾਣ ਦੇਵੀਂ |”

ਪਾਣੀ ਦਾ ਵਹਾਓ ਰੁੱਕ ਗਿਆ

ਕੁੱਝ ਭਾਸ਼ਾਵਾਂ ਵਿੱਚ ਹੋਰ ਜੋੜਨ ਨਾਲ ਸਹਾਇਤਾ ਹੋ ਸਕਦੀ ਹੈ, “ਉਹਨਾਂ ਦੇ ਅੱਗੇ ਬਹਿ ਰਿਹਾ ਪਾਣੀ ਪਿੱਛੇ ਨੂੰ ਵਹਿਣ ਲੱਗ ਗਿਆ |”

15-03

ਲੋਕਾਂ ਦੁਆਰਾ ਯਰਦਨ ਨਦੀ ਪਾਰ ਕਰਨ ਦੇ ਬਾਅਦ

“ਕੁੱਝ ਭਾਸ਼ਾ ਵਿੱਚ ਇਸ ਨੂੰ ਇਸ ਤਰ੍ਹਾਂ ਕਹਿਣਾ ਵਧੀਆ ਹੋਵੇਗਾ, “ਲੋਕਾਂ ਨੇ ਯਰਦਨ ਨਦੀ ਪਾਰ ਕਰ ਲਈ ਅਤੇ ਤਦ !”

ਕਿਵੇਂ ਹਮਲਾ ਕਰਨਾ ਹੈ,

ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਹਮਲਾ ਕਰਨ ਲਈ ਇੱਕ ਦਮ ਉਸ ਨੂੰ ਕੀ ਕਰਨਾ ਸੀ |”

ਛੇ ਦਿਨ ਹਰ ਰੋਜ਼

“ਇਸ ਦਾ ਦਾ ਮਤਲਬ ਹੈ, ਕੁੱਲ ਛੇ ਦਿਨਾਂ ਲਈ ਉਹ ਦਿਨ ਵਿੱਚ ਇੱਕ ਵਾਰ ਸ਼ਹਿਰ ਦੇ ਦੁਆਲੇ ਜਾਂਦੇ |

15-04

ਜਦੋਂ ਉਹਨਾ ਨੇ ਸ਼ਹਿਰ ਦੁਆਲੇ ਆਖਰੀ ਚੱਕਰ ਲਾਇਆ

ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਸ਼ਹਿਰ ਦੁਆਲੇ ਉਹਨਾਂ ਦੇ ਆਖਰੀ ਚੱਕਰ ਸਮੇਂ|”

ਆਪਣੀਆਂ ਤੁਰ੍ਹੀਆਂ ਫੂਕੀਆਂ

ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਉਹਨਾਂ ਨੇ ਆਪਣੀਆਂ ਤੁਰ੍ਹੀਆਂ ’ ਦੀ ਅਵਾਜ਼ ਕੱਢੀ” ਜਾਂ “ਉਹਨਾਂ ਨੇ ਆਪਣੀਆਂ ਤੁਰ੍ਹੀਆਂ ਵਜਾਈਆਂ|” ਇਹ ਤੁਰ੍ਹੀਆਂ ਲੇਲੇ ਦੇ ਸਿੰਗਾਂ ਤੋਂ ਬਣੀਆਂ ਹੁੰਦੀਆਂ ਸਨ |

15-05

ਭਾਗ ਬਣ ਗਏ

ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਉਹ ਜਿਹਨਾਂ ਨੇ ਇਸਰਾਏਲ ਦੇ ਸਮਾਜ ਨਾਲ ਜੁੜ ਗਏ” ਜਾਂ “ਤਦ ਉਹ ਇਸਰਾਏਲ ਜਾਤੀ ਦੇ ਮੈਂਬਰ ਬਣ ਗਏ |”

15-06

ਸ਼ਾਂਤੀ ਦਾ ਨੇਮ

ਇਹ ਦੋ ਲੋਕਾਂ ਦੇ ਝੁੰਡਾਂ ਦੇ ਵਿਚਕਾਰ ਸਹਿਮਤੀ ਸੀ ਕਿ ਉਹ ਇੱਕ ਦੂਸਰੇ ਨੂੰ ਨੁਕਸਾਨ ਨਾ ਪਹੁੰਚਾਉਣਗੇ ਪਰ ਸ਼ਾਂਤੀ ਨਾਲ ਰਹਿਣਗੇ ਅਤੇ ਇੱਕ ਦੂਸਰੇ ਦੀ ਮਦਦ ਕਰਨਗੇ | ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਸ਼ਾਂਤੀ ਸਮਝੌਤਾ|”

ਪਰ ਕਨਾਨੀ ਲੋਕਾਂ ਦਾ ਇੱਕ ਝੁੰਡ ਹੀ ਗਿਬਓਨੀ ਕਹਾਉਂਦਾ ਸੀ

ਕੁੱਝ ਭਾਸ਼ਾ ਇਸ ਦੀ ਜਾਣ ਪਹਿਚਾਣ ਇਸ ਤਰ੍ਹਾਂ ਦਿਂਦੀਆਂ ਹਨ, “ਪਰ ਇੱਕ ਦਿਨ ਕਨਾਨੀ ਲੋਕ ਗਿਬਓਨੀ ਕਹਾਏ!”

ਯਹੋਸ਼ੁਆ ਨਾਲ ਝੂਠ ਬੋਲਿਆ ਅਤੇ ਕਿਹਾ

ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਉਹਨਾਂ ਨੇ ਯਹੋਸ਼ੁਆ ਨੂੰ ਇਹ ਕਹਿੰਦੇ ਹੋਏ ਝੂਠ ਬੋਲਿਆ” ਜਾਂ “ਉਹਨਾਂ ਨੇ ਯਹੋਸ਼ੁਆ ਨੂੰ ਝੂਠ ਨਾਲ ਕਿਹਾ|”

ਗਿਬਓਨੀ ਕਿੱਥੋਂ ਦੇ ਸਨ

ਇਸ ਦਾ ਮਤਲਬ, “ਗਿਬਓਨੀ ਕਿੱਥੋਂ ਦੇ ਰਹਿਣ ਵਾਲੇ ਸਨ” ਜਾਂ ਗਿਬਓਨੀਆਂ ਦਾ ਘਰ ਕਿੱਥੇ ਸੀ |” “ਗਿਬਓਨੀਆਂ ” ਦਾ ਮਤਲਬ “ਗਿਬਓਨ ਦੇ ਲੋਕ”|

15-07

ਮਦਦ ਲਈ ਯਹੋਸ਼ੁਆ ਨੂੰ ਸੰਦੇਸ਼ ਭੇਜਿਆ

ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਉਹਨਾਂ ਨੇ ਯਹੋਸ਼ੁਆ ਕੋਲ ਕੁੱਝ ਆਪਣੇ ਆਦਮੀ ਭੇਜੇ ਕਿ ਉਹਨਾਂ ਦੇ ਵਿਰੁੱਧ ਸੈਨਾਂ ਤੋਂ ਬਚਾਉਣ ਲਈ ਉਹਨਾਂ ਨੂੰ ਇਸਰਾਏਲੀਆਂ ਦੀ ਲੋੜ ਹੈ|”

15-08

ਗਿਬਓਨ ਤੱਕ ਪਹੁੰਚਣ ਲਈ

ਇਸ ਦਾ ਮਤਲਬ “ਗਿਬਓਨ ਤੱਕ ਜਾਣ ਲਈ” ਜਾਂ “ਉੱਥੇ ਪਹੁੰਚਣ ਲਈ ਜਿੱਥੇ ਗਿਬਓਨੀ ਰਹਿੰਦੇ ਹਨ|” ਗਿਬਓਨੀ ਕਨਾਨ ਵਿੱਚ ਰਹਿੰਦੇ ਸਨ, ਪਰ ਕਨਾਨ ਕਾਫ਼ੀ ਵੱਡਾ ਹੈ ਕਿ ਇਸਰਾਏਲੀ ਸੈਨਾਂ ਨੂੰ ਆਪਣੇ ਡੇਰੇ ਤੋਂ ਜਿੱਥੇ ਗਿਬਓਨੀ ਰਹਿੰਦੇ ਹਨ ਉੱਥੇ ਪਹੁੰਚਣ ਲਈ ਸਾਰੀ ਰਾਤ ਲੱਗ ਗਈ |

ਉਹਨਾਂ ਨੇ ਅੰਮੋਰੀ ਸੈਨਾਂ ਨੂੰ ਹੈਰਾਨ ਕਰ ਦਿੱਤਾ

ਅੰਮੋਰੀ ਨਹੀਂ ਜਾਣਦੇ ਸਨ ਕਿ ਇਸਰਾਏਲੀ ਉਹਨਾਂ ਉੱਤੇ ਹਮਲਾ ਕਰਨ ਲਈ ਆ ਰਹੇ ਹਨ |

15-09

ਪਰਮੇਸ਼ੁਰ ਇਸਰਾਏਲੀਆਂ ਲਈ ਲੜਿਆ

ਪਰਮੇਸ਼ੁਰ ਇਸਰਾਏਲੀਆਂ ਨਾਲ ਹੋ ਕੇ ਉਹਨਾਂ ਦੇ ਦੁਸ਼ਮਣਾਂ ਦੇ ਵਿਰੁੱਧ ਲੜਿਆ |

ਅੰਮੋਰੀਆਂ ਨੂੰ ਗੜਬੜੀ ਵਿੱਚ ਪਾ ਦਿੱਤਾ

ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਅੰਮੋਰੀਆਂ ਨੂੰ ਘਬਰਾ ਦਿੱਤਾ” ਜਾਂ “ਅੰਮੋਰੀਆਂ ਮਿਲਕੇ ਚੰਗੀ ਤਰ੍ਹਾਂ ਲੜਨ ਦੀ ਅਯੋਗ ਕਰ ਦਿੱਤਾ|”

ਵੱਡੇ ਵੱਡੇ ਗੜੇ

ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਅਕਾਸ਼ ਤੋਂ ਬਰਫ਼ ਦੇ ਬਹੁਤ ਵੱਡੇ ਗੋਲੇ ਹੇਠਾਂ ਡੇਗੇ |”

15-10

*(ਇਸ ਢਾਂਚੇ ਲਈ ਕੋਈ ਵੀ ਟਿੱਪਣੀਨਹੀਂ ਹੈ )

15-11

ਹਮਲਾ ਕੀਤਾ ਅਤੇ ਉਹਨਾਂ ਨੂੰ ਤਬਾਹ ਕਰ ਦਿੱਤਾ

ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ ਉਹਨਾਂ ਦੇ ਵਿਰੁੱਧ ਲੜੇ ਅਤੇ ਉਹਨਾਂ ਨੂੰ ਹਰਾ ਦਿੱਤਾ |”

15-12

ਪਰਮੇਸ਼ੁਰ ਨੇ ਦੇਸ਼ ਦਿੱਤਾ

ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਪਰਮੇਸ਼ੁਰ ਨੇ ਹਰ ਗੋਤਰ ਲਈ ਉਹਨਾਂ ਦੀ ਜਗ੍ਹਾ ਲਈ ਭਾਗ ਠਹਿਰਾ ਦਿੱਤਾ” ਜਾਂ “ਪਰਮੇਸ਼ੁਰ ਨੇ ਫੈਸਲਾ ਕੀਤਾ ਕਿ ਵਾਅਦੇ ਦੇ ਦੇਸ਼ ਦੇ ਕਿਹੜੇ ਭਾਗ ਵਿੱਚ ਇਸਰਾਏਲ ਦਾ ਹਰ ਗੋਤਰ ਰਹੇਗਾ |

ਸਾਰੇ ਗੁਆਂਢੀਆਂ ਨਾਲ ਇਸਰਾਏਲ ਨੂੰ ਸ਼ਾਂਤੀ ਦਿੱਤੀ

ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਪਰਮੇਸ਼ੁਰ ਨੇ ਮਨਜ਼ੂਰੀ ਦਿੱਤੀ ਕਿ ਇਸਰਾਏਲ ਆਪਣੇ ਆਲੇ ਦੁਆਲੇ ਦੇ ਸਭ ਲੋਕਾਂ ਦੇ ਝੁੰਡਾਂ ਨਾਲ ਸ਼ਾਂਤੀ ਅਨੁਭਵ ਕਰਨ” ਜਾਂ “ਇਸਰਾਏਲ ਦੇ ਦੁਆਲੇ ਦੂਸਰੇ ਦੇਸ਼ |”

15-13

ਜਦੋਂ ਯਹੋਸ਼ੁਆ ਬੁੱਢਾ ਹੋ ਗਿਆ ਸੀ

ਇਸ ਤਰ੍ਹਾਂ ਕਹਿਣਾ ਸਾਫ਼ ਹੋਵੇਗਾ, “ਬਹੁਤ ਸਾਲ ਬਾਅਦ, ਜਦੋਂ ਯਹੋਸ਼ੁਆ ਇੱਕ ਬੁੱਢਾ ਆਦਮੀ ਹੋ ਗਿਆ ਸੀ |” ਉਸ ਸਮੇਂ ਯਹੋਸ਼ੁਆ ਸੌ ਸਾਲ ਤੋਂ ਉੱਪਰ ਸੀ |

ਪਰਮੇਸ਼ੁਰ ਨਾਲ ਵਫ਼ਾਦਾਰ ਰਿਹਾ

ਦੂਸਰੇ ਸ਼ਬਦਾਂ ਵਿੱਚ , ਉਹ ਪਰਮੇਸ਼ੁਰ ਪ੍ਰਤੀ ਵਿਸ਼ਵਾਸਯੋਗ ਸਨ | ਉਹ ਸਿਰਫ਼ ਪਰਮੇਸ਼ੁਰ ਦੀ ਹੀ ਬੰਦਗੀ ਅਤੇ ਸੇਵਾ ਕਰਦੇ, ਉਹ ਕਿਸੇ ਦੂਸਰੇ ਦੇਵਤੇ ਦੀ ਸੇਵਾ ਅਤੇ ਬੰਦਗੀ ਨਹੀਂ ਕਰਦੇ ਸਨ |

ਉਸਦੇ ਕਾਨੂੰਨਾਂ ਨੂੰ ਮੰਨਣਾ

ਇਸ ਦਾ ਮਤਲਬ ਕਿ ਲੋਕ ਉਹਨਾਂ ਵਿਧੀਆਂ ਨੂੰ ਮੰਨ ਦੇ ਜੋ ਪਰਮੇਸ਼ੁਰ ਨੇ ਪਹਿਲਾਂ ਹੀ ਉਹਨਾਂ ਨੂੰ ਨੇਮ ਦਾ ਇੱਕ ਭਾਗ ਕਰਕੇ ਦਿੱਤੇ ਸਨ |

ਇੱਕ ਬਾਈਬਲ ਕਹਾਣੀ, ਵਿੱਚੋਂ

ਇਹ ਹਵਾਲੇ ਕੁੱਝ ਬਾਈਬਲਾਂ ਤੋਂ ਥੋੜ੍ਹਾ ਭਿੰਨ ਹੋ ਸਕਦੇ ਹਨ |