Punjabi: OBS translationNotes

Updated ? hours ago # views See on DCS Draft Material

28-01

ਇੱਕ ਦਿਨ

ਇਹ ਵਾਕ ਇੱਕ ਘਟਨਾ ਦੀ ਜਾਣਕਾਰੀ ਦਿੰਦਾ ਹੈ ਜੋ ਅਤੀਤ ਵਿੱਚ ਹੋਈ ਨਾ ਕਿ ਕਿਸੇ ਖ਼ਾਸ ਸਮੇਂ ਬਾਰੇ ਬਿਆਨ ਕਰਦਾ ਹੈ | ਬਹੁਤ ਸਾਰੀਆਂ ਭਾਸ਼ਾਵਾਂ ਵਿੱਚ ਇਸ ਤਰ੍ਹਾਂ ਕਹਾਣੀ ਦੱਸਣ ਨੂੰ ਸ਼ੁਰੂ ਕੀਤਾ ਜਾਂਦਾ ਹੈ |

ਧਨੀ ਜਵਾਨ ਹਾਕਮ

ਇਹ ਵਿਅਕਤੀ ਪਹਿਲਾਂ ਹੀ ਧਨੀ ਅਤੇ ਰਾਜਨੀਤਕ ਤੌਰ ਤੇ ਤਕੜਾ ਅਫ਼ਸਰ ਸੀ ਚਾਹੇ ਉਹ ਅਜੇ ਜਵਾਨ ਹੀ ਸੀ |

ਯਿਸੂ ਕੋਲ ਆਇਆ

ਮਤਲਬ, “ਯਿਸੂ ਤਕ ਪਹੁੰਚ ਕੀਤੀ”

ਚੰਗਾ ਗੁਰੂ

ਮਤਲਬ, “ਧਰਮੀ ਗੁਰੂ” ਉਹ ਇਹ ਨਹੀਂ ਕਹਿ ਰਿਹਾ ਸੀ ਕਿ ਯਿਸੂ ਆਮ ਤਜਰਬੇ ਕਾਰ ਸਿੱਖਿਅਕ ਹੈ |

ਅਨੰਤ ਜੀਵਨ ਪ੍ਰਾਪਤ ਕਰਨਾ

ਮਤਲਬ, “ਅਨੰਤ ਜੀਵਨ ਪਾਉਣਾ” ਜਾਂ “ਪਰਮੇਸ਼ੁਰ ਨਾਲ ਹਮੇਸ਼ਾਂ ਰਹਿਣਾ|” ਇਸ ਗੱਲ ਤੇ ਵੀ ਧਿਆਨ ਕਰੋ ਕਿ “ਅਨੰਤ ਜੀਵਨ” 27-01  ਵਿੱਚ ਕਿਸ ਤਰ੍ਹਾਂ ਅਨੁਵਾਦ ਕੀਤਾ ਸੀ ਅਤੇ ਇਸ ਬਾਰੇ ਟਿੱਪਣੀ ਦੇਖੋ |

ਤੂੰ ਮੈਨੂੰ ‘ਚੰਗਾ’ ਕਿਉਂ ਆਖ ਰਿਹਾ ਹੈਂ

ਯਿਸੂ ਇਨਕਾਰ ਨਹੀਂ ਕਰ ਰਿਹਾ ਕਿ ਉਹ ਪਰਮੇਸ਼ੁਰ ਹੈ | ਇਸ ਦੀ ਬਜਾਇ ਉਹ ਇਹ ਪੁੱਛ ਰਿਹਾ ਹੈ ਕਿ ਕੀ ਹਾਕਮ ਸਮਝਦਾ ਹੈ ਕਿ ਯਿਸੂ ਪਰਮੇਸ਼ੁਰ ਹੈ |

ਸਿਰਫ਼ ਇੱਕ ਹੀ ਚੰਗਾ ਹੈ ਅਤੇ ਉਹ ਹੈ ਪਰਮੇਸ਼ੁਰ

ਹੋ ਤਰੀਕੇ ਨਾਲ ਇਸ ਤਰ੍ਹਾਂ ਕਿਹਾ ਜਾ ਸਕਦਾ ਹੈ, “ਸਿਰਫ਼ ਇੱਕ ਜੋ ਸੱਚ ਮੁਚ ਚੰਗਾ ਹੈ, ਉਹ ਪਰਮੇਸ਼ੁਰ ਹੈ” ਜਾਂ “ਪਰਮੇਸ਼ੁਰ ਹੀ ਸਿਰਫ਼ ਇੱਕ ਚੰਗਾ ਹੈ|”

28-02

ਕਿਹੜੇ ਹੁਕਮ ਨੂੰ ਮੰਨਣ ਦੀ ਮੈਨੂੰ ਲੋੜ ਹੈ ?

ਮਤਲਬ, “ਕਿਹੜਾ ਹੁਕਮ ਮੰਨਣਾ ਮੇਰੇ ਲਈ ਕਾਫ਼ੀ ਹੈ ਕਿ ਮੈਂ ਅਨੰਤ ਜੀਵਨ ਪ੍ਰਾਪਤ ਕਰਾਂ?”

ਜਿਵੇਂ ਤੂੰ ਆਪਣੇ ਆਪ ਨੂੰ ਪਿਆਰ ਕਰਦਾ ਹੈਂ

ਮਤਲਬ, “ਜਿੰਨਾ ਪਿਆਰ ਤੂੰ ਆਪਣੇ ਆਪ ਨੂੰ ਕਰਦਾ ਹੈਂ” ਜਾਂ “ਉਸੇ ਪੱਧਰ ਤੇ ਜਿਵੇਂ ਤੂੰ ਆਪਣਾ ਆਪ ਨੂੰ ਪਿਆਰ ਕਰਦਾ ਹੈ|”

28-03

ਜਦੋਂ ਮੈਂ ਲੜਕਾ ਹੀ ਸੀ

ਹੋਰ ਤਰੀਕੇ ਨਾਲ ਇਸ ਨੂੰ ਇਸ ਤਰ੍ਹਾਂ ਕਿਹਾ ਜਾ ਸਕਦਾ ਹੈ , “ਆਪਣੇ ਬਚਪਨ ਤੋਂ ਲੈ ਕੇ ਹੁਣ ਤਕ |”

ਮੈਨੂੰ ਅਜੇ ਵੀ ਕੀ ਕਰਨ ਦੀ ਲੋੜ ਹੈ?

ਮਤਲਬ, “ਮੈਨੂੰ ਹੋਰ ਕੀ ਕਰਨ ਦੀ ਲੋੜ” ਜਾਂ “ਇਹਨਾਂ ਤੋਂ ਇਲਾਵਾ ਮੈਨੂੰ ਹੋਰ ਕੀ ਕਰਨ ਦੀ ਲੋੜ ਹੈ?”

ਉਸ ਨੂੰ ਪਿਆਰ ਕੀਤਾ

ਯਿਸੂ ਨੂੰ ਉੱਤੇ ਤਰਸ ਆਇਆ | ਪਿਆਰ ਲਈ ਕੋਈ ਅਜਿਹਾ ਸ਼ਬਦ ਇਸਤੇਮਾਲ ਕਰੋ ਜੋ ਪਰਮੇਸ਼ੁਰ ਦੇ ਇਸ ਪ੍ਰਕਾਰ ਦੇ ਪਿਆਰ ਨਾਲ ਮਿਲਦਾ ਜੁਲਦਾ ਹੈ ਜੋ ਉਹ ਲੋਕਾਂ ਨਾਲ ਕਰਦਾ ਹੈ |

28-04

ਤੂੰ

ਅਗਰ ਤੁਹਾਡੀ ਭਾਸ਼ਾ ਵਿੱਚ “ਤੂੰ” ਲਈ ਕੋਈ ਹੋਰ ਅਲੱਗ ਸ਼ਬਦ ਹੈ ਜੋ ਲੋਕਾਂ ਦੀ ਗਿਣਤੀ ਦੇ ਅਨੁਸਾਰ, ਤਾਂ ਇੱਕ ਵਚਨ ਦਾ ਇਸਤੇਮਾਲ ਕਰੋ | ਯਿਸੂ ਇਸ ਹੁਕਮ ਦਾ ਇਸਤੇਮਾਲ ਇਸ ਵਿਅਕਤੀ ਲਈ ਕਰ ਰਿਹਾ ਹੈ |

ਸਿੱਧ

ਮਤਲਬ, “ਬਿਲਕੁਲ ਧਰਮੀ”

ਸਭ ਕੁੱਝ ਜੋ ਤੇਰਾ ਹੈ

ਮਤਲਬ, “ਤੇਰੀ ਸਾਰੀ ਸੰਪੱਤੀ ”|

ਧੰਨ

ਇਸ ਦਾ ਅਨੁਵਾਦ ਇਸ ਤਰ੍ਹਾਂ ਵੀ ਕੀਤਾ ਜਾ ਸਕਦਾ ਹੈ, “ਖਜ਼ਾਨਾ” ਜਾਂ “ਬਹੁਤ ਦੌਲਤ”

ਸਵਰਗ ਵਿੱਚ

ਇਸ ਦਾ ਅਨੁਵਾਦ ਇਸ ਤਰ੍ਹਾਂ ਵੀ ਕੀਤਾ ਜਾ ਸਕਦਾ ਹੈ, “ਜਦੋਂ ਤੂੰ ਉੱਥੇ ਪਹੁੰਚੇਗਾ ਤਾਂ ਸਵਰਗ ਵਿੱਚ ਹੋਵੇਗਾ|” ਇਹ ਖਜ਼ਾਨਾ ਹੋਵੇਗਾ, “ਤਦ ਅਤੇ ਉੱਥੇ” ਇਸ ਧਨ ਦੇ ਉਲਟ ਜੋ ਯਿਸੂ ਉਸ ਜਵਾਨ ਨੂੰ ਛੱਡਣ ਲਈ ਆਖ ਰਿਹਾ “ਇੱਥੇ ਅਤੇ ਹੁਣ”|

28-05

ਸੁਣਿਆ ਜੋ ਯਿਸੂ ਨੇ ਕਿਹਾ

ਮਤਲਬ, “ਸੁਣਿਆ ਜੋ ਯਿਸੂ ਨੇ ਉਸ ਨੂੰ ਕਿਹਾ ਜੋ ਉਸਦਾ ਹੈ ਸਭ ਛੱਡ ਦੇਹ|”

28-06

ਪਰਮੇਸ਼ੁਰ ਦੇ ਰਾਜ ਵਿੱਚ ਵੜਨਾ

ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ , “ਪਰਮੇਸ਼ੁਰ ਦੇ ਰਾਜ ਦਾ ਨਾਗਰਿਕ ਬਣਨਾ|”

ਊਠ

ਊਠ ਬਹੁਤ ਵੱਡੇ ਜਾਨਵਰ ਹਨ ਜੋ ਆਮ ਤੌਰ ਤੇ ਭਾਰੀ ਸਮਾਨ ਨੂੰ ਢੋਣ ਲਈ ਵਰਤੇ ਜਾਂਦੇ ਹਨ | ਅਗਰ ਊਠ ਤੁਹਾਡੀ ਭਾਸ਼ਾ ਦੇ ਖੇਤਰ ਵਿੱਚ ਨਹੀਂ ਜਾਣਿਆ ਜਾਂਦਾ ਤਾਂ ਅਜਿਹਾ ਨਾਮ ਇਸਤੇਮਾਲ ਕਰੋ ਜਿਵੇਂ ਕਿ, “ਬਹੁਤ ਵੱਡਾ ਜਾਨਵਰ” ਜਾਂ “ਭਾਰ ਢੋਣ ਵਾਲਾ ਜਾਨਵਰ” ਇਸਤੇਮਾਲ ਕਰ ਸਕਦੇ ਹੋ | ਅਗਰ ਤੁਸੀਂ ਵੱਡੇ ਜਾਨਵਰ ਦੀ ਜਗ੍ਹਾ ਕਿਸੇ ਹੋਰ ਨਾਮ ਨੂੰ ਇਸਤੇਮਾਲ ਕਰਨਾ ਚਾਹੁੰਦੇ ਹੋ ਤਾਂ ਪੱਕਾ ਕਰੋ ਕਿ ਲੋਕ ਉਸ ਜਾਨਵਰ ਦਾ ਨਾਮ ਜਾਣਦੇ ਹਨ ਜਿਸ ਬਾਰੇ ਯਿਸੂ ਗੱਲ ਕਰ ਰਿਹਾ ਸੀ ਜਿਵੇਂ ਕਿ “ਬਲਦ” ਜਾਂ “ਗਧਾ”

ਸੂਈ ਦਾ ਨੱਕਾ

ਸੂਈ ਦੇ ਨੱਕੇ ਉੱਤੇ ਇੱਕ ਛੋਟੇ ਛੇਦ ਲਈ ਇਹ ਵਰਤਿਆ ਜਾਂਦਾ ਹੈ | ਊਠ ਦੀ ਤਰ੍ਹਾਂ ਇੱਕ ਵੱਡੇ ਜਾਨਵਰ ਦਾ ਸੂਈ ਦੇ ਨੱਕੇ ਵਿੱਚੋਂ ਗੁਜਰਨ ਦਾ ਵਿਚਾਰ ਕਿਸੇ ਅਸੰਭਵ ਗੱਲ ਨੂੰ ਪੇਸ਼ ਕਰਦਾ ਹੈ |

28-07

ਹਿੱਲ ਗਏ

ਮਤਲਬ, ‘ਬਹੁਤ ਹੈਰਾਨ ਹੋ ਗਏ|”

ਕੌਣ ਬਚਾਇਆ ਜਾ ਸਕਦਾ ਹੈ

ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਅਗਰ ਅਮੀਰ ਲੋਕ ਵੀ ਬਚਾਏ ਨਹੀਂ ਜਾ ਸਕਦੇ, ਤਾਂ ਬਾਕੀ ਕਿਸ ਤਰ੍ਹਾਂ ਬਚਾਏ ਜਾ ਸਕਦੇ?” ਬਹੁਤ ਲੋਕ ਵਿਸ਼ਵਾਸ ਕਰਦੇ ਸਨ ਕਿ ਅਮੀਰ ਹੋਣਾ ਪਰਮੇਸ਼ੁਰ ਦੀ ਦਯਾ ਦਾ ਨਿਸ਼ਾਨ ਹੈ|

ਬਚਾਏ ਜਾਣਾ

ਇੱਥੇ ਇਹ ਪਰਮੇਸ਼ੁਰ ਦੇ ਨਿਆਂ ਅਤੇ ਪਾਪ ਦੀ ਸਜ਼ਾ ਤੋਂ ਬਚਾਏ ਜਾਣਾ ਅਤੇ ਪਰਮੇਸ਼ੁਰ ਦੇ ਰਾਜ ਵਿੱਚ ਨਾਗਰਿਕ ਹੋਣ ਲਈ ਮਨਜ਼ੂਰੀ ਪ੍ਰਾਪਤ ਕਰਨ ਲਈ ਹਵਾਲਾ ਦਿੰਦਾ ਹੈ |

28-08

ਲੋਕਾਂ ਲਈ ਇਹ ਅਸੰਭਵ ਹੈ

ਮਤਲਬ, “ਲੋਕਾਂ ਲਈ ਇਹ ਕਰਨਾ ਸੰਭਵ ਨਹੀਂ ਹੈ” ਜਾਂ “ਸਿਰਫ਼ ਲੋਕ ਆਪਣੇ ਆਪ ਨੂੰ ਬਚਾ ਨਹੀਂ ਸਕਦੇ|”

ਪਰਮੇਸ਼ੁਰ ਲਈ ਸਭ ਕੁੱਝ ਸੰਭਵ ਹੈ

ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਪਰਮੇਸ਼ੁਰ ਕੁੱਝ ਵੀ ਕਰਨ ਲਈ ਯੋਗ ਹੈ, ਇੱਥੋਂ ਤਕ ਕਿ ਅਮੀਰ ਵਿਅਕਤੀ ਨੂੰ ਬਚਾਉਣ ਲਈ ਵੀ” ਜਾਂ “ਪਰਮੇਸ਼ੁਰ ਅਸੰਭਵ ਗੱਲਾਂ ਨੂੰ ਕਰਨ ਦੇ ਯੋਗ ਹੈ ਇਸ ਲਈ ਉਹ ਇੱਕ ਅਮੀਰ ਵਿਅਕਤੀ ਨੂੰ ਵੀ ਬਚਾ ਸਕਦਾ ਹੈ |”

28-09

ਸਭ ਕੁੱਝ ਛੱਡ ਦਿੱਤਾ

ਮਤਲਬ, “ਸਭ ਕੁੱਝ ਪਿੱਛੇ ਛੱਡ ਦਿੱਤਾ” ਜਾਂ “ਜੋ ਕੁੱਝ ਸਾਡੀ ਸੰਪੱਤੀ ਸੀ|”

ਸਾਡਾ ਇਨਾਮ ਕੀ ਹੋਵੇਗਾ ?

ਇਸ ਨੂੰ ਆਖਣ ਦਾ ਦੂਸਰਾ ਤਰੀਕਾ , “ਅਸੀਂ ਕੀ ਇਨਾਮ ਪ੍ਰਾਪਤ ਕਰਾਂਗੇ” ਜਾਂ “ਸਾਨੂੰ ਕਿਸ ਤਰ੍ਹਾਂ ਇਨਾਮ ਦਿੱਤਾ ਜਾਵੇਗਾ?” ਜਾਂ “ਪਰਮੇਸ਼ੁਰ ਇਨਾਮ ਵਜੋਂ ਸਾਨੂੰ ਕੀ ਦੇਵੇਗਾ?” ਸ਼ਾਇਦ ਇਸ ਤਰ੍ਹਾਂ ਜੋੜਨਾ ਜ਼ਰੂਰੀ ਹੋਵੇਗਾ, “ਕਿਉਂਕਿ ਅਸੀਂ ਇਹ ਕਰ ਚੁੱਕੇ ਹਾਂ?”

28-10

ਛੱਡ ਚੁੱਕੇ

ਮਤਲਬ, “ਪਿੱਛੇ ਛੱਡ ਚੁੱਕੇ” ਜਾਂ “ਦੇ ਚੁੱਕੇ” ਜਾਂ “ਪਰਮੇਸ਼ੁਰ ਨਾਲੋਂ ਘੱਟ ਮਹੱਤਵਪੂਰਨ ਸਮਝਿਆ|”

ਮੇਰੇ ਲਈ

ਇਸ ਦਾ ਵੀ ਇਸ ਤਰ੍ਹਾਂ ਅਨੁਵਾਦ ਕੀਤਾ ਜਾ ਸਕਦਾ ਹੈ, “ਮੇਰੇ ਲਈ” ਜਾਂ “ਮੇਰੇ ਹਿੱਸੇ”

100 ਗੁਣਾ ਜ਼ਿਆਦਾ

ਮਤਲਬ, “ਪਹਿਲਾਂ ਜੋ ਕੁੱਝ ਉਸ ਕੋਲ ਸੀ ਨਾਲੋਂ ਬਹੁਤ ਜ਼ਿਆਦਾ |”

ਬਹੁਤ ਜੋ ਅੱਗੇ ਹਨ ਪਿੱਛੇ ਹੋਣਗੇ

ਮਤਲਬ, “ਬਹੁਤ ਲੋਕ ਜੋ ਹੁਣ ਮਹੱਤਵਪੂਰਨ ਹਨ, ਤਦ ਮਹੱਤਵਪੂਰਨ ਨਹੀਂ ਹੋਣਗੇ|”

ਬਹੁਤ ਜੋ ਪਿੱਛੇ ਹਨ ਅੱਗੇ ਹੋਣਗੇ

ਮਤਲਬ, “ਬਹੁਤ ਲੋਕ ਜੋ ਧਰਤੀ ਉੱਤੇ ਬਹੁਤ ਮਹੱਤਵਪੂਰਨ ਨਹੀਂ ਸਮਝੇ ਜਾਂਦੇ ਸਵਰਗ ਵਿੱਚ ਬਹੁਤ ਮਹੱਤਵਪੂਰਨ ਸਮਝੇ ਜਾਣਗੇ” ਜਾਂ “ਬਹੁਤ ਲੋਕ ਜੋ ਹੁਣ ਧਰਤੀ ਉੱਤੇ ਬਹੁਤ ਘੱਟ ਕੀਮਤੀ ਜਾਣੇ ਜਾਂਦੇ ਹਨ ਸਵਰਗ ਵਿੱਚ ਉਹਨਾਂ ਦਾ ਬਹੁਤ ਆਦਰਮਾਨ ਹੋਵੇਗਾ |”

ਇੱਕ ਬਾਈਬਲ ਕਹਾਣੀ, ਵਿੱਚੋਂ

ਇਹ ਹਵਾਲੇ ਕੁੱਝ ਬਾਈਬਲਾਂ ਤੋਂ ਥੋੜ੍ਹਾ ਭਿੰਨ ਹੋ ਸਕਦੇ ਹਨ |