09-01
ਇਸਰਾਏਲੀ ਕਹਾਏ
ਯਾਕੂਬ ਦੀ ਸੰਤਾਨ ਵਿੱਚੋਂ ਲੋਕਾਂ ਦਾ ਸਮੂਹ “ਇਸਰਾਏਲੀ” ਕਹਾਇਆ, ਜੋ ਨਾਮ ਪਰਮੇਸ਼ੁਰ ਨੇ ਯਾਕੂਬ ਨੂੰ ਦਿੱਤਾ ਸੀ | ਉਸ ਸਮੂਹ ਦੇ ਲੋਕ ਇਸਰਾਏਲੀ ਕਹਾਏ ਗਏ ਸਨ|
09-02
ਫ਼ਿਰਊਨ
ਮਿਸਰੀ ਸ਼ਬਦ ਜੋ ਉਹਨਾਂ ਦੇ ਰਾਜੇ ਨੂੰ ਦਰਸਾਉਂਦਾ ਹੈ | ਸ਼ਾਇਦ ਇਹ ਫ਼ਿਰਊਨ ਪਹਿਲੇ ਫ਼ਿਰਊਨ ਦਾ ਪੁੱਤਰ ਹੋਵੇਗਾ ਜੋ ਮਰ ਗਿਆ ਸੀ, ਸ਼ਾਇਦ ਉਸ ਫ਼ਿਰਊਨ ਦੀ ਸੰਤਾਨ ਹੋਵੇਗਾ ਜਿਸਨੂੰ ਯੂਸੁਫ਼ ਜਾਣਦਾ ਸੀ |
ਇਸਰਾਏਲੀਆਂ ਨੂੰ ਗੁਲਾਮ ਬਣਾ ਲਿਆ
ਇਸ ਦਾ ਮਤਲਬ, ਇਸਰਾਏਲੀਆਂ ਉੱਤੇ ਜ਼ੋਰ ਪਾਇਆ ਇੱਕ ਉਹ ਆਪਣੀ ਇੱਛਾ ਦੇ ਵਿਰੁੱਧ ਮਜਦੂਰੀ ਕਰਨ ਅਤੇ ਉਹਨਾਂ ਨਾਲ ਬੁਰਾ ਵਰਤਾਓ ਕੀਤਾ |
09-03
ਦੁੱਭਰ
ਇਸ ਦਾ ਮਤਲਬ ਕਿ ਉਹ ਬਹੁਤ ਬੁਰੇ ਤਰੀਕੇ ਨਾਲ ਦੁਖੀ ਹੋਏ ਕਿਉਂਕਿ ਬਹੁਤ ਬੁਰੇ ਤਰੀਕੇ ਨਾਲ ਉਹਨਾਂ ਨਾਲ ਵਤੀਰਾ ਕੀਤਾ ਜਾਂਦਾ ਸੀ ਅਤੇ ਉਹਨਾਂ ਨੂੰ ਕਿੰਨਾ ਜ਼ੋਰ ਪਾ ਕੇ ਕੰਮ ਕਰਵਾਇਆ ਜਾਂਦਾ ਸੀ | ਉਹ ਬਹੁਤ ਨਿਰਾਸ਼ ਮਹਿਸੂਸ ਕਰਦੇ ਸਨ |
ਪਰਮੇਸ਼ੁਰ ਨੇ ਉਹਨਾਂ ਨੂੰ ਬਰਕਤ ਦਿੱਤੀ
ਪਰਮੇਸ਼ੁਰ ਨੇ ਉਹਨਾਂ ਦੀ ਦੇਖ ਭਾਲ ਕੀਤੀ, ਬੁਰੇ ਸਲੂਕ ਨੂੰ ਸਹਿਣ ਲਈ ਮਦਦ ਕੀਤੀ ਅਤੇ ਉਹਨਾਂ ਨੂੰ ਹੋਰ ਬੱਚੇ ਦੇ ਕੇ ਗਿਣਤੀ ਵਿੱਚ ਵਧਾਇਆ |
09-04
ਦੇਖਿਆ
ਹੋਰ ਤਰੀਕੇ ਨਾਲ ਕਿਹਾ ਜਾ ਸਕਦਾ ਹੈ, “ਜਾਣਿਆ” ਜਾਂ “ਪਤਾ ਲੱਗਾ”
09-05
ਜਿੰਨਾ ਚਿਰ ਉਹ ਕਰ ਸਕਦੇ ਸਨ
ਉਹਨਾਂ ਨੇ ਬੱਚੇ ਨੂੰ ਮਿਸਰੀਆਂ ਤੋਂ ਤਦ ਤਕ ਲੁਕਾ ਰੱਖਿਆ ਜਦ ਤਕ ਉਹਨਾਂ ਲਈ ਉਸਨੂੰ ਘਰ ਵਿੱਚ ਸੁਰੱਖਿਅਤ ਰੱਖਣਾ ਮੁਸ਼ਕਲ ਨਾ ਹੋ ਗਿਆ |
09-06
*(ਇਸ ਢਾਂਚੇ ਲਈ ਕੋਈ ਟਿੱਪਣੀ ਨਹੀਂ ਹੈ )
09-07
ਉਸਨੂੰ ਆਪਣੇ ਪੁੱਤਰ ਕਰਕੇ ਲੈ ਲਿਆ
ਉਹ ਰਾਜ ਕੁਮਾਰੀ ਸੀ | ਜਦੋਂ ਉਸ ਨੇ ਉਸਨੂੰ ਆਪਣਾ ਪੁੱਤਰ ਬਣਾ ਲਿਆ, ਉਹ ਮਿਸਰ ਦਾ ਰਾਜ ਕੁਮਾਰ ਬਣ ਗਿਆ |
ਉਸ ਨੂੰ ਦੁੱਧ ਪਿਲਾਉਣ ਲਈ
ਹੋਰ ਤਰੀਕੇ ਨਾਲ ਕਿਹਾ ਜਾ ਸਕਦਾ ਹੈ, “ਉਸਨੂੰ ਆਪਣਾ ਦੁੱਧ ਪਿਲਾਉਣ ਲਈ”
09-08
ਜਵਾਨ ਹੋ ਗਿਆ
ਇੱਕ ਹੋਰ ਤਰੀਕੇ ਨਾ ਕਿਹਾ ਜਾ ਸਕਦਾ ਹੈ, “ਉਹ ਜਵਾਨ ਆਦਮੀ ਬਣ ਗਿਆ ਸੀ|”
ਸਾਥੀ ਇਸਰਾਏਲੀ
ਇਹ ਵਾਕ ਇਸਰਾਏਲੀ ਗੁਲਾਮ ਲਈ ਇਸਤੇਮਾਲ ਕੀਤਾ ਗਿਆ ਹੈ | ਸ਼ਬਦ “ਸਾਥੀ” ਇੱਥੋਂ ਪ੍ਰਗਟ ਕਰਦਾ ਹੈ ਕਿ ਮੂਸਾ ਵੀ ਇਸਰਾਏਲੀ ਸੀ | ਚਾਹੇ ਮਿਸਰੀ ਫ਼ਿਰਊਨ ਦੀ ਧੀ ਨੇ ਮੂਸਾ ਨੂੰ ਪਾਲਿਆ ਸੀ ਪਰ ਮੂਸਾ ਨੂੰ ਯਾਦ ਸੀ ਕਿ ਉਹ ਅਸਲ ਵਿੱਚ ਇੱਕ ਇਸਰਾਏਲੀ ਹੈ |
09-09
*(ਇਸ ਢਾਂਚੇ ਲਈ ਕੋਈ ਵੀ ਟਿੱਪਣੀ ਨਹੀਂ ਹੈ)
09-10
ਜੰਗਲ
ਜੰਗਲ ਇੱਕ ਵੱਡਾ ਖੇਤਰ ਸੀ ਜੋ ਬੰਜਰ ਅਤੇ ਪਥਰੀਲਾ ਸੀ | ਉਹ ਭੂਮੀ ਜੋ ਅਨਾਜ ਪੈਦਾ ਕਰਨ ਲਈ ਚੰਗੀ ਨਹੀਂ ਸੀ ਸਿਰਫ਼ ਕੁਝ ਲੋਕ ਹੀ ਉੱਥੇ ਰਹਿੰਦੇ ਸਨ |
09-11
ਜੰਗਲ
09-10 ਵਿੱਚ ਦੇਖੋ ਤੁਸੀਂ ਕਿਸ ਤਰ੍ਹਾਂ ਅਨੁਵਾਦ ਕਰ ਸਕਦੇ ਹੋ |
09-12
ਆਪਣੀਆਂ ਭੇਡਾਂ ਦੀ ਦੇਖ ਭਾਲ
ਇਸ ਦਾ ਮਤਲਬ ਉਹ ਆਪਣੀਆਂ ਭੇਡਾਂ ਨੂੰ ਘਾਹ ਅਤੇ ਪਾਣੀ ਵੱਲ ਅਗਵਾਈ ਕਰਨ ਅਤੇ ਉਹਨਾਂ ਨੂੰ ਸੁਰੱਖਿਅਤ ਰੱਖਣ ਦਾ ਕੰਮ ਕਰਦਾ ਸੀ | ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ, “ਭੇਡਾਂ ਨੂੰ ਚਾਰਨਾ”|
ਝਾੜੀ ਸੜ ਕੇ ਖਤਮ ਨਹੀਂ ਹੋਈ
ਪਰਮੇਸ਼ੁਰ ਨੇ ਝਾੜੀ ਨੂੰ ਪੂਰੀ ਤਰ੍ਹਾਂ ਅੱਗ ਲਾਈ ਪਰ ਅੱਗ ਨੇ ਝਾੜੀ ਦਾ ਨੁਕਸਾਨ ਨਹੀਂ ਕੀਤਾ |
ਪਰਮੇਸ਼ੁਰ ਦੀ ਅਵਾਜ਼ ਨੇ ਕਿਹਾ
ਇਸ ਦਾ ਅਨੁਵਾਦ ਇਸ ਤਰ੍ਹਾਂ ਕਰ ਸਕਦੇ ਹਾਂ, “ਪਰਮੇਸ਼ੁਰ ਨੇ ਉੱਚੀ ਅਵਾਜ਼ ਵਿੱਚ ਕਿਹਾ|” ਮੂਸਾ ਨੇ ਪਰਮੇਸ਼ੁਰ ਨੂੰ ਬੋਲਦੇ ਹੋਏ ਸੁਣਿਆ ਪਰ ਉਸ ਨੇ ਪਰਮੇਸ਼ੁਰ ਨਹੀਂ ਦੇਖਿਆ |
ਆਪਣੀ ਜੁੱਤੀ ਉਤਾਰ ਦੇ
ਪਰਮੇਸ਼ੁਰ ਚਾਹੁੰਦਾ ਸੀ ਕਿ ਮੂਸਾ ਆਪਣੀ ਜੁੱਤੀ ਉਤਾਰ ਦੇਵੇ ਕਿਉਂਕਿ ਪਰਮੇਸ਼ੁਰ ਲਈ ਇਹ ਬਹੁਤ ਆਦਰ ਦੀ ਗੱਲ ਸੀ | ਇਸ ਦੇ ਕਾਰਨ ਨੂੰ ਸਪਸ਼ਟ ਕਰਨ ਲਈ ਤੁਸੀਂ ਕਹਿ ਸਕਦੇ ਹੋ, “ਆਪਣੀ ਜੁੱਤੀ ਉਤਾਰ, ਕਿਉਂਕਿ ਤੂੰ ਪਵਿੱਤਰ ਧਰਤੀ ਉੱਤੇ ਹੈਂ|”
ਪਵਿੱਤਰ ਧਰਤੀ
ਇਹ ਇਸ ਭਾਵ ਵਿੱਚ ਪਵਿੱਤਰ ਸੀ ਕਿ ਕਿਉਂਕਿ ਪਰਮੇਸ਼ੁਰ ਨੇ ਇਸ ਨੂੰ ਆਮ ਧਰਤੀ ਨਾਲੋ ਅਲੱਗ ਕੀਤਾ ਸੀ ਅਤੇ ਉਹ ਖ਼ਾਸ ਸਥਾਨ ਜਿੱਥੇ ਉਹ ਆਪਣੇ ਆਪ ਨੂੰ ਪ੍ਰਗਟ ਕਰੇਗਾ |
09-13
ਆਪਣੇ ਲੋਕਾਂ ਦੇ ਦੁੱਖ ਨੂੰ
ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ, “ਉਹ ਬਹੁਤ ਕਠੋਰ ਵਤੀਰਾ ਜੋ ਮੇਰੇ ਲੋਕ ਅਨੁਭਵ ਕਰਦੇ ਹਨ| ਕੁਝ ਭਾਸ਼ਾਵਾਂ ਸ਼ਾਇਦ ਇਸ ਤਰ੍ਹਾਂ ਅਨੁਵਾਦ ਕਰਦੀਆਂ ਹਨ, “ਕਿਸ ਤਰ੍ਹਾਂ ਮਿਸਰੀ ਮੇਰੇ ਲੋਕਾਂ ਨੂੰ ਬੁਰਾ ਦੁੱਖ ਦੇ ਰਹੇ ਹਨ|”
ਮੇਰੇ ਲੋਕ
ਇਹ ਇਸਰਾਏਲੀਆਂ ਲਈ ਵਰਤਿਆ ਗਿਆ ਹੈ | ਪਰਮੇਸ਼ੁਰ ਨੇ ਅਬਰਾਹਮ ਅਤੇ ਉਸਦੀ ਸੰਤਾਨ ਨਾਲ ਨੇਮ ਬੰਨਿਆ ਕਿ ਉਹ ਉਹਨਾਂ ਨੂੰ ਬਰਕਤ ਦੇਵੇਗਾ ਅਤੇ ਉਹਨਾਂ ਨੂੰ ਇੱਕ ਵੱਡੀ ਜਾਤੀ ਬਣਾਵੇਗਾ | ਇਸ ਨੇਮ ਦੁਆਰਾ ਇਸਰਾਏਲੀ ਪਰਮੇਸ਼ੁਰ ਦੇ ਆਪਣੇ ਲੋਕ ਬਣ ਗਏ |
ਮਿਸਰ ਦੀ ਗੁਲਾਮੀ ਵਿੱਚੋਂ ਉਹਨਾਂ ਨੂੰ ਬਾਹਰ ਲਿਆ
ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ, “ਮਿਸਰ ਵਿੱਚ ਗੁਲਾਮ ਹੋਣ ਤੋਂ ਉਹਨਾਂ ਨੂੰ ਅਜਾਦ ਕਰ ਜਾਂ ਉਹਨਾਂ ਨੂੰ ਮਿਸਰ ਤੋਂ ਬਾਹਰ ਲੈ ਆ ਜਿੱਥੇ ਹੁਣ ਉਹ ਗੁਲਾਮ ਹਨ |”
09-14
ਲੋਕ
09-13 ਵਿੱਚ “ਮੇਰੇ ਲੋਕ” ਨੂੰ ਦੇਖੋ |
ਮੈਂ ਹੂੰ ਜੋ ਹੂੰ
ਇਹ ਬਿਆਨ ਵਿਖਾਉਂਦਾ ਹੈ ਕਿ ਪਰਮੇਸ਼ੁਰ ਖੁਦ ਹੀ ਆਪਣੇ ਆਪ ਨੂੰ ਪ੍ਰਭਾਸ਼ਿਤ ਕਰ ਸਕਦਾ ਹੈ, ਕਿਸੇ ਹੋਰ ਦੇ ਦੁਆਰਾ ਨਹੀਂ ਜਿਸ ਨੂੰ ਅਸੀਂ ਜਾਣਦੇ ਹਾਂ ਅਤੇ ਉਸਦੀ ਤੁੱਲਨਾ ਕਿਸੇ ਹੋਰ ਨਾਲ ਵੀ ਨਹੀਂ ਕੀਤੀ ਜਾ ਸਕਦੀ |
ਮੈਂ ਹੂੰ
ਇਹ ਨਾਮ ਜ਼ੋਰ ਦਿੰਦਾ ਹੈ ਕਿ ਪਰਮੇਸ਼ੁਰ ਹੀ ਸਿਰਫ਼ ਇੱਕ ਹੈ ਜੋ ਹਮੇਸ਼ਾ ਹੈ ਸੀ ਅਤੇ ਹਮੇਸ਼ਾ ਹੋਵੇਗਾ |
ਮੇਰੇ ਨਾਮ
ਇਹ ਨਾਮ ਜੋ ਪਰਮੇਸ਼ੁਰ ਨੇ ਮੂਸਾ ਨੂੰ ਦੱਸਿਆ ਅਤੇ ਸਾਰੇ ਇਸਰਾਏਲੀ ਉਸ ਲਈ ਇਸਤੇਮਾਲ ਕਰਦੇ ਹਨ “ਯਹੋਵਾਹ” ਜੋ “ਮੈ ਹੂੰ” ਨਾਲ ਸੰਬੰਧ ਰੱਖਦਾ ਹੈ ਅਤੇ ਇਸ ਦਾ ਮਤਲਬ ਦਿਖਾਈ ਦਿੰਦਾ ਹੈ “ਉਹ ਹੈ” |
09-15
ਡਰਦਾ ਸੀ ਅਤੇ ਜਾਣਾ ਨਹੀਂ ਚਾਹੁੰਦਾ ਸੀ
ਮੂਸਾ ਜਾਣਦਾ ਸੀ ਕਿ ਫ਼ਿਰਊਨ ਉਸ ਨੂੰ ਮਾਰਨਾ ਚਾਹੁੰਦਾ ਹੈ ਅਤੇ ਉਹ ਵਿਸ਼ਵਾਸ ਨਹੀਂ ਕਰਦਾ ਸੀ ਕਿ ਉਹ ਸਭ ਕੁਝ ਕਰ ਪਾਏਗਾ ਜੋ ਪਰਮੇਸ਼ੁਰ ਚਾਹੁੰਦਾ ਹੈ ਕਿ ਉਹ ਕਰੇ |
ਮੂਸਾ ਦਾ ਭਰਾ ਹਾਰੂਨ
ਹਾਰੂਨ ਉਸ ਦਾ ਅਸਲੀ ਭਰਾ ਸੀ ਜੋ ਉਸਦੇ ਇਸਰਾਏਲੀ ਮਾਂ ਹੋ ਸਕਦਾ ਹੈ ਕਿ ਹਾਰੂਨ ਮੂਸਾ ਤੋਂ ਕਈ ਸਾਲ ਵੱਡਾ ਹੋਵੇਗਾ |
ਕਠੋਰ ਮਨ
ਇਸ ਦਾ ਮਤਲਬ ਕਿ ਫ਼ਿਰਊਨ ਪਰਮੇਸ਼ੁਰ ਦਾ ਹੁਕਮ ਮੰਨਣ ਤੋਂ ਇਨਕਾਰ ਕਰੇਗਾ | ਸ਼ਾਇਦ ਤੁਸੀਂ ਵੀ ਕੁਝ ਜੋੜਨਾ ਚਾਹੋਗੇ, “ਕਠੋਰ ਮਨ ਅਤੇ ਸੁਣਨ ਤੋਂ ਮਨ੍ਹਾ ਕਰਦਾ ਜਾਂ ਮੰਨਣ ਤੋਂ ਇਨਕਾਰ ਕਰਦਾ |”
ਇੱਕ ਬਾਈਬਲ ਕਹਾਣੀ, ਵਿੱਚੋਂ
ਇਹ ਹਵਾਲੇ ਕੁਝ ਬਾਈਬਲਾਂ ਤੋਂ ਥੋੜ੍ਹਾ ਭਿੰਨ ਹੋ ਸਕਦੇ ਹਨ |