19-01
ਸਾਰੇ ਇਤਿਹਾਸ ਵਿੱਚ
ਇਸ ਦਾ ਮਤਲਬ ਕਿ ਪਰਮੇਸ਼ੁਰ ਨੇ ਬਹੁਤ ਸਾਰੇ ਨਬੀਆਂ ਨੂੰ ਅਲੱਗ
ਇਸਰਾਏਲੀ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ ਇਸਰਾਏਲ ਅਤੇ ਯਹੂਦਾਹ ਦਾ ਸਾਮਰਾਜ|” ਯਾਕੂਬ ਦੀ ਸਾਰੀ ਸੰਤਾਨ, ਜਿਸ ਵਿੱਚ ਯਹੂਦਾਹ ਦਾ ਸਾਮਰਾਜ ਵੀ ਸ਼ਾਮਲ ਹੈ, ਜੋ ਲਗਾਤਾਰ ਇਸਰਾਏਲੀ ਕਹਾਉਂਦੇ ਰਹੇ |
19-02
ਜਦ ਤੱਕ ਮੈਂ ਨਾ ਕਹਾਂ
ਇਸ ਦਾ ਅਨੁਵਾਦ ਸੀ ਤਰ੍ਹਾਂ ਵੀ ਹੋ ਸਕਦਾ ਹੈ, “ਜਦ ਤੱਕ ਮੈਂ ਬਾਰਿਸ਼ ਅਤੇ ਤ੍ਰੇਲ ਨੂੰ ਦੁਬਾਰਾ ਆਉਣ ਲਈ ਹੁਕਮ ਨਾਂ ਦੇਵਾਂ |”
ਇਸ ਗੱਲ ਤੇ ਅਹਾਬ ਬਹੁਤ ਗੁੱਸੇ ਹੋਇਆ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ ਜਦੋਂ ਅਹਾਬ ਨੇ ਸੁਣਿਆ ਜੋ ਏਲੀਆਹ ਨੇ ਕਿਹਾ ਸੀ ਉਹ ਬਹੁਤ ਗੁੱਸੇ ਹੋਇਆ|”
19-03
ਜੰਗਲ
ਉਹ ਬਹੁਤ ਪੱਛੜੀ ਹੋਈ ਜਗ੍ਹਾ ਸੀ ਜਿੱਥੇ ਬਹੁਤ ਘੱਟ ਲੋਕ ਸਨ | ਇਸ ਦਾ ਅਨੁਵਾਦ ਇਸ ਤਰ੍ਹਾਂ ਵੀ ਹੋ ਸਕਦਾ ਹੈ, “ਜੰਗਲ” ਜਾਂ “ਝਾੜੀ|”
ਅਕਾਲ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਮੀਂਹ ਦੀ ਔੜ|” ਅਕਾਲ ਏਲੀਆਹ ਦੀ ਘੋਸ਼ਣਾ ਦਾ ਨਤੀਜਾ ਸੀ ਕਿ ਕੋਈ ਬਾਰਿਸ਼ ਨਹੀਂ ਹੋਵੇਗੀ |
19-04
ਗੁਆਂਢੀ ਦੇਸ਼
ਉਹ ਉਸ ਦੇਸ਼ ਬਾਰੇ ਜ਼ਿਕਰ ਕਰਦਾ ਹੈ ਜੋ ਨਾਲ ਦਾ ਦੇਸ਼ ਸੀ, ਜਾਂ ਜਿਸ ਦੀਆਂ ਹੱਦਾਂ ਇਸਰਾਏਲ ਨਾਲ ਲੱਗਦੀਆਂ ਹਨ |
ਅਕਾਲ
ਅਗਰ ਜ਼ਰੂਰੀ ਹੈ ਤਾਂ ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ ਸੋਕੇ ਦੇ ਕਾਰਨ ਅਕਾਲ|”
ਖ਼ਾਤਿਰ ਦਾਰੀ ਕੀਤੀ
ਇਸ ਦਾ ਮਤਲਬ ਕਿ ਉਹਨਾਂ ਨੇ ਉਸ ਨੂੰ ਆਪਣੇ ਘਰ ਵਿੱਚ ਰਹਿਣ ਲਈ ਜਗ੍ਹਾ ਅਤੇ ਖਾਣ ਲਈ ਭੋਜਨ ਦਿੱਤਾ | ਇਸ ਦਾ ਮਤਲਬ ਕਿ ਉਹ ਬਿਮਾਰ ਨਹੀਂ ਸੀ |
ਪਰਮੇਸ਼ੁਰ ਨੇ ਉਹਨਾਂ ਲਈ ਪ੍ਰਦਾਨ ਕੀਤਾ/ਕਦੀ ਵੀ ਖਾਲੀ ਨਹੀਂ ਹੋਏ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਪਰਮੇਸ਼ੁਰ ਨੇ ਉਹਨਾਂ ਦੇ ਆਟੇ ਦੇ ਭੜੋਲੇ ਅਤੇ ਤੇਲ ਦੀ ਕੁੱਪੀ ਨੂੰ ਕਦੀ ਵੀ ਖਾਲੀ ਨਹੀਂ ਹੋਣ ਦਿੱਤਾ |”
ਆਟੇ ਦਾ ਭੜੋਲਾ
ਇਹ ਮਿੱਟੀ ਦੇ ਉਸ ਮਟਕੇ ਬਾਰੇ ਜ਼ਿਕਰ ਕਰਦਾ ਹੈ ਜਿਸ ਵਿੱਚ ਉਹ ਵਿਧਵਾ ਆਪਣੇ ਆਟੇ ਨੂੰ ਰੱਖਦੀ ਸੀ |
ਤੇਲ ਦੀ ਕੁੱਪੀ
ਇਸਰਾਏਲ ਵਿੱਚ ਜ਼ੈਤੂਨ ਦਾ ਤੇਲ ਖਾਣੇ ਵਾਸਤੇ ਲਈ ਵਰਤਿਆ ਜਾਂਦਾ ਹੈ | ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਖਾਣਾ ਬਣਾਉਣ ਵਾਲਾ ਤੇਲ|” ਵਿਧਵਾ ਆਟਾ ਅਤੇ ਤੇਲ ਰੋਟੀ ਬਣਾਉਣ ਲਈ ਇਸਤੇਮਾਲ ਕਰਦੀ ਸੀ |
19-05
ਅਹਾਬ ਨਾਲ ਗੱਲ ਕਰ ਕਿਉਂਕਿ ਉਹ ਦੁਬਾਰਾ ਫੇਰ ਬਾਰਿਸ਼ ਭੇਜਣ ਜਾ ਰਿਹਾ ਹੈ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਅਹਾਬ ਨੂੰ ਦੱਸ ਕਿ ਪਰਮੇਸ਼ੁਰ ਬਾਰਿਸ਼ ਭੇਜਣ ਜਾ ਰਿਹਾ ਹੈ |”
ਤੂੰ ਸਮੱਸਿਆ ਖੜ੍ਹੀ ਕਰਨ ਵਾਲਾ
ਇਸ ਦਾ ਮਤਲਬ “ਤੂੰ ਸਮੱਸਿਆ ਖੜ੍ਹੀ ਕਰਨ ਵਾਲਾ ਹੈ|” ਅਹਾਬ ਏਲੀਆਹ ਉੱਤੇ ਦੋਸ਼ ਲਗਾ ਰਿਹਾ ਸੀ ਕਿ ਉਹ ਰਾਜੇ ਨੂੰ ਕਹਿ ਰਿਹਾ ਹੈ ਕਿ ਤੂੰ ਗਲਤ ਹੈ ਅਤੇ ਬਾਰਿਸ਼ ਰੋਕ ਰਿਹਾ ਹੈ |
ਤੂੰ ਯਹੋਵਾਹ ਨੂੰ ਛੱਡਿਆ ਹੈ
ਇਸ ਦਾ ਮਤਲਬ ਕਿ ਅਹਾਬ ਨੇ ਲੋਕਾਂ ਦੀ ਅਗਵਾਈ ਕੀਤੀ ਕਿ ਉਹ ਯਹੋਵਾਹ ਦੀ ਬੰਦਗੀ ਨਾ ਕਰਨ ਅਤੇ ਹੁਕਮਾਂ ਨੂੰ ਨਾ ਮੰਨਣ |
ਪਹਾੜ ਕਰਮਲ
ਪਹਾੜ ਕਰਮਲ ਇੱਕ ਉਸ ਪਹਾੜ ਦਾ ਨਾਮ ਹੈ ਜੋ ਉੱਤਰੀ ਇਸਰਾਏਲ ਵਿੱਚ ਸਥਿੱਤ ਹੈ | ਇਹ 500 ਮੀਟਰ ਤੋਂ ਉੱਚਾ ਹੈ |
19-06
ਪਹਾੜ ਕਰਮਲ
19-05 ਵਿੱਚ ਦੇਖੋ ਕਿਸ ਤਰ੍ਹਾਂ ਅਨੁਵਾਦ ਕੀਤਾ ਗਿਆ ਹੈ|
ਕਦ ਤੱਕ ਤੁਸੀਂ
ਇਹ ਜਾਣਕਾਰੀ ਬਾਰੇ ਪੁੱਛਣ ਲਈ ਸਹੀ ਸਵਾਲ ਨਹੀਂ ਹੈ | ਏਲੀਆਹ ਲੋਕਾਂ ਨੂੰ ਡਾਂਟ ਰਿਹਾ ਸੀ ਕਿਉਂਕਿ ਉਹ ਆਪਣੇ ਮਨਾਂ ਨੂੰ ਬਦਲਦੇ ਰਹਿੰਦੇ ਸਨ ਕਿ ਕੀ ਉਹ ਯਹੋਵਾਹ ਦੀ ਜਾਂ ਬਆਲ ਦੀ ਸੇਵਾ ਕਰਨ | ਕੁੱਝ ਭਾਸ਼ਾਵਾਂ ਵਿੱਚ ਇਸ ਕਥਨ ਨੂੰ ਇਸ ਤਰ੍ਹਾਂ ਪੇਸ਼ ਕੀਤਾ ਗਿਆ ਹੈ, “ਆਪਣੇ ਮਨਾਂ ਨੂੰ ਬਦਲਣਾ ਬੰਦ ਕਰੋ ਕਿ ਤੁਸੀਂ ਕਿਸ ਦੀ ਸੇਵਾ ਕਰੋਗੇ!”
ਜੇ ਯਹੋਵਾਹ ਪਰਮੇਸ਼ੁਰ ਹੈ ਤਾਂ/ ਜੇ ਬਆਲ ਪਰਮੇਸ਼ੁਰ ਹੈ
ਇਸ ਦਾ ਮਤਬਲ ਇਹ ਨਹੀਂ ਕਿ ਏਲੀਆਹ ਦੁਬਿਧਾ ਵਿੱਚ ਹੈ| ਉਹ ਜਾਣਦਾ ਸੀ ਕਿ ਯਹੋਵਾਹ ਹੀ ਸੱਚਾ ਪਰਮੇਸ਼ੁਰ ਹੈ | ਉਹ ਚਾਹੁੰਦਾ ਸੀ ਕਿ ਲੋਕ ਜਾਣ ਲੈਣ ਕਿ ਜਦੋਂ ਉਹ ਝੂਠੇ ਦੇਵਤਿਆਂ ਦੀ ਪੂਜਾ ਕਰਦੇ ਹਨ ਤਾਂ ਉਹ ਯਹੋਵਾਹ ਜਿਹੜਾ ਸਿਰਫ਼ ਇਕੋ ਸੱਚਾ ਪਰਮੇਸ਼ੁਰ ਹੈ ਉਸ ਨੂੰ ਤ੍ਰਿਸਕਾਰਦੇ ਹਨ | ਇਸ ਤਰੀਕੇ ਨਾਲ ਅਨੁਵਾਦ ਕਰੋ ਕਿ ਜੋ ਦਿਖਾਵੇ ਕਿ ਲੋਕਾਂ ਨੂੰ ਫੈਸਲਾ ਕਰਨ ਦੀ ਲੋੜ ਹੈ |
19-07
ਜੋ ਅੱਗ ਨਾਲ ਉੱਤਰ ਦੇਵੇਗਾ
ਇਸ ਦਾ ਮਤਲਬ, “ਜੋ ਅਲੌਕਿਕ ਤਰੀਕੇ ਨਾਲ ਬਲੀ ਨੂੰ ਸਾੜਨ ਲਈ ਅੱਗ ਭੇਜੇਗਾ|”
ਸੱਚਾ ਪਰਮੇਸ਼ੁਰ
ਇਸ ਦਾ ਮਤਲਬ ਸਿਰਫ਼ ਇੱਕੋ ਅਤੇ ਸੱਚਾ ਪਰਮੇਸ਼ੁਰ |
19-08
ਬਆਲ ਅੱਗੇ ਪ੍ਰਾਰਥਨਾ ਕੀਤੀ
ਬਆਲ ਦੇ ਨਬੀਆਂ ਨੇ ਬਆਲ ਦੇ ਅੱਗੇ ਪ੍ਰਾਰਥਨਾ ਕੀਤੀ ਕਿ ਉਸ ਬਲਦ ਉੱਤੇ ਅੱਗ ਭੇਜੇ ਜਿਸ ਨੂੰ ਉਹਨਾਂ ਨੇ ਬਲੀ ਵਜੋਂ ਤਿਆਰ ਕੀਤਾ ਸੀ |
ਚਿੱਲਾਏ
ਉਹਨਾਂ ਨੇ ਬਆਲ ਨੂੰ ਪੁਕਾਰਨ ਲਈ ਉੱਚੀ ਅਵਾਜ਼ ਮਾਰੀ ਅਤੇ ਚਿੱਲਾਏ |
ਆਪਣੇ ਆਪ ਨੂੰ ਛੁਰੀਆਂ ਨਾਲ ਕੱਟਿਆ
ਬਆਲ ਪ੍ਰਤੀ ਆਪਣੀ ਭਗਤੀ ਨੂੰ ਦਰਸਾਉਣ ਲਈ ਉਹਨਾਂ ਨੇ ਆਪਣੇ ਆਪ ਨੂੰ ਛੁਰੀਆਂ ਨਾਲ ਕੱਟਿਆ ਇਹ ਆਸ਼ਾ ਕਰਦੇ ਹੋਏ ਕਿ ਉਹ ਉਸ ਨੂੰ ਉਹਨਾਂ ਦੀਆਂ ਬੇਨਤੀਆਂ ਨੂੰ ਸੁਣਨ ਲਈ ਮਜ਼ਬੂਰ ਕਰ ਦੇਣਗੇ |
ਕੋਈ ਉੱਤਰ ਨਹੀਂ ਸੀ
ਉਹਨਾਂ ਦੇ ਚਿੱਲਾਉਣੇ ਪ੍ਰਤੀ ਕੋਈ ਉੱਤਰ ਨਹੀਂ ਸੀ ਅਤੇ ਬਲੀ ਨੂੰ ਸਾੜਨ ਲਈ ਕੋਈ ਅੱਗ ਨਹੀਂ ਸੀ |
19-09
*(ਇਸ ਢਾਂਚੇ ਲਈ ਕੋਈ ਟਿੱਪਣੀਨਹੀਂ ਹੈ)
19-10
ਸਾਡੇ ਉੱਤੇ ਪ੍ਰਗਟ ਕਰ
ਮਤਲਬ, “ਸਾਡੇ ਉੱਤੇ ਸਾਬਤ ਕਰ” ਜਾਂ “ਸਾਡੇ ਉੱਤੇ ਪ੍ਰਤੱਖ ਕਰ|”
ਮੈਂ ਤੇਰਾ ਸੇਵਕ ਹਾਂ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ ਤੂੰ ਮੈਨੂੰ ਅਧਿਕਾਰ ਦਿੱਤਾ ਹੈ ਕਿ ਮੈ ਤੇਰੀ ਸੇਵਾ ਕਰਾਂ ਅਤੇ ਇਹ ਕੰਮ ਕਰਾਂ|”
ਮੈਨੂੰ ਉੱਤਰ ਦੇ
ਇਸ ਦਾ ਮਤਲਬ, “ਮੇਰੀਆਂ ਪ੍ਰਾਰਥਨਾਵਾਂ ਦਾ ਉੱਤਰ ਦੇ ” ਜਾਂ “ਉਹ ਅੱਗ ਭੇਜ ਜਿਹੜੀ ਮੈਂ ਤੇਰੇ ਕੋਲੋਂ ਮੰਗੀ ਹੈ|”
ਇਹ ਲੋਕ ਜਾਣਨ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਇਹ ਲੋਕ ਦੇਖਣਗੇ ਅਤੇ ਸਮਝਣਗੇ|”
19-11
ਅਕਾਸ਼ ਤੋਂ ਡਿੱਗੀ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਅਚਾਨਕ ਅਕਾਸ਼ ਤੋਂ ਹੇਠਾਂ ਆਈ|”
ਭੂਮੀ ਤੇ ਡਿੱਗੇ
ਉਹ ਛੇਤੀ ਨਾਲ ਲੰਮੇ ਪੈ ਗਏ ਜਾਂ ਭੂਮੀ ਤੇ ਗੁਟਨੇ ਟੇਕੇ | ਉਹ ਯਹੋਵਾਹ ਤੋਂ ਡਰ ਗਏ ਸੀ ਕਿਉਂਕਿ ਉਹਨਾਂ ਨੇ ਉਸ ਦੀ ਸ਼ਕਤੀ ਨੂੰ ਦੇਖਿਆ ਸੀ | ਉਹ ਜਾਣਦੇ ਸਨ ਕਿ ਸਿਰਫ਼ ਸੱਚਾ ਪਰਮੇਸ਼ੁਰ ਹੀ ਇਹ ਸਭ ਕਰ ਸਕਦਾ ਹੈ ਅਤੇ ਉਹ ਉਸ ਦੇ ਆਦਰ ਲਈ ਹੇਠਾਂ ਝੁਕੇ ਅਤੇ ਉਸ ਦੀ ਬੰਦਗੀ ਕੀਤੀ |
ਯਹੋਵਾਹ ਹੀ ਪਰਮੇਸ਼ੁਰ ਹੈ
ਇਸ ਦਾ ਮਤਲਬ ਹੈ ਕਿ ਉਹ ਸਮਝ ਗਏ ਕਿ ਯਹੋਵਾਹ ਹੀ ਸਿਰਫ਼ ਇੱਕ ਪਰਮੇਸ਼ੁਰ ਹੈ ਨਾਂ ਕਿ ਦੂਸਰੇ ਦੇਵਤਿਆਂ ਵਿੱਚੋਂ ਇੱਕ |
19-12
ਭੱਜਣਾ
ਬਆਲ ਦੇ ਨਬੀਆਂ ਨੇ ਭੱਜਣ ਦੀ ਕੋਸ਼ਿਸ ਕੀਤੀ ਜਦੋਂ ਉਹਨਾਂ ਦਾ ਦੇਵਤੇ ਝੂਠਾ ਸਾਬਤ ਹੋਇਆ |
ਫੜ੍ਹਨਾ
ਮਤਲਬ, “ਫੜ੍ਹਿਆ ਅਤੇ ਜਕੜ ਲਿਆ” ਜਾਂ “ਉਹਨਾਂ ਨੂੰ ਜਾ ਫੜ੍ਹਿਆ|”
19-13
ਅਕਾਸ਼ ਕਾਲਾ ਹੋ ਗਿਆ
ਮਤਲਬ, “ਅਕਾਸ਼ ਬਹੁਤ ਕਾਲਾ ਹੋ ਗਿਆ|” ਭਾਰੀ ਬਾਰਿਸ਼ ਦੇ ਬੱਦਲਾਂ ਨੇ ਅਕਾਸ਼ ਨੂੰ ਢੱਕ ਲਿਆ, ਗਾੜੇ ਭੂਰੇ ਜਾਂ ਕਾਲਾ ਦਿਖਾਈ ਦੇਣ ਲੱਗਾ|
ਅਕਾਲ ਮਤਲਬ,
ਬਿਨਾ ਬਾਰਿਸ਼ ਤੋਂ ਸੋਕੇ ਦਾ ਲੰਬਾ ਸਮਾਂ|”
19-14
ਇੱਕ ਦੁਸ਼ਮਣ ਸੂਬੇਦਾਰ
ਨਮਾਨ ਇੱਕ ਦੇਸ਼ ਦੀ ਫੌਜ਼ ਦਾ ਸੂਬੇਦਾਰ ਸੀ ਜੋ ਇਸਰਾਏਲ ਦਾ ਦੁਸ਼ਮਣ ਸੀ |
ਉਸ ਨੇ ਅਲੀਸ਼ਾ ਬਾਰੇ ਸੁਣਿਆ
ਇਸ ਦਾ ਮਤਲਬ ਕਿ ਲੋਕਾਂ ਨੇ ਨਮਾਨ ਨੂੰ ਦੱਸਿਆ ਸੀ ਕਿ ਅਲੀਸ਼ਾ ਚਮਤਕਾਰ ਕਰ ਸਕਦਾ ਹੈ |
ਉਹ ਗਿਆ ਅਤੇ ਅਲੀਸ਼ਾ ਕੋਲੋਂ ਮੰਗਿਆ
ਮਤਲਬ, “ਉਹ ਅਲੀਸ਼ਾ ਨੂੰ ਮਿਲਣ ਲਈ ਗਿਆ ਅਤੇ ਉਸਨੂੰ ਨੂੰ ਕਿਹਾ|” ਨਮਾਨ ਨੂੰ ਇਸਰਾਏਲ ਜਾਣਾ ਪਿਆ ਕਿ ਅਲੀਸ਼ਾ ਨੂੰ ਲੱਭੇ ਅਤੇ ਉਸ ਨੂੰ ਇਹ ਕਰਨ ਲਈ ਕਹੇ |
19-15
ਨਹੀਂ ਕਰਦਾ ਕਿਉਂਕਿ ਇਹ ਮੂਰਖਤਾ ਲੱਗਦੀ
ਨਮਾਨ ਨਹੀਂ ਕਰਦਾ ਜਿਵੇਂ ਅਲੀਸ਼ਾ ਨੇ ਕਿਹਾ ਕਿਉਂਕਿ ਉਹ ਜਾਣਦਾ ਸੀ ਸਿਰਫ਼ ਧੋਣਾ ਉਸਦੀ ਬਿਮਾਰੀ ਨੂੰ ਚੰਗਾ ਨਹੀਂ ਕਰ ਸਕਦਾ |
ਉਸ ਨੇ ਆਪਣਾ ਮਨ ਬਦਲ ਲਿਆ
ਮਤਲਬ, “ਉਸ ਨੇ ਫੈਸਲਾ ਕੀਤਾ ਕਿ ਉਹ ਕਰੇਗਾ ਜਿਵੇਂ ਅਲੀਸ਼ਾ ਨੇ ਉਸ ਨੂੰ ਕਰਨ ਲਈ ਕਿਹਾ|”
19-16
ਧਰਮ ਅਤੇ ਦਯਾ ਦਿਖਾਉਣਾ ਸ਼ੁਰੂ ਕਰੋ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਧਰਮੀ ਅਤੇ ਦਿਆਲੂ ਬਣਨਾ ਸ਼ੁਰੂ ਕਰੋ” ਜਾਂ “ਧਰਮ ਅਤੇ ਦਯਾ ਦਿਖਾਉਣਾ ਸ਼ੁਰੂ ਕਰੋ|”
19-17
ਸੁੱਕਾ ਖੂਹ
ਇਸ ਖੂਹ ਵਿੱਚ ਹੁਣ ਪਾਣੀ ਨਹੀਂ ਸੀ ਪਰ ਇਸ ਦੇ ਹੇਠਾਂ ਅਜੇ ਵੀ ਗਿੱਲੀ ਰੇਤਾ ਸੀ | ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਖਾਲੀ ਖੂਹ|”
ਉਸ ਉੱਤੇ ਦਯਾ ਕੀਤੀ
ਇਸ ਦਾ ਮਤਲਬ ਕਿ ਉਹ ਯਿਰਮੀਯਾਹ ਉੱਤੇ ਤਰਸਵਾਨ ਸੀ ਅਤੇ ਉਸਦੀ ਮਦਦ ਕੀਤੀ |
19-18
ਲਗਾਤਾਰ ਪਰਮੇਸ਼ੁਰ ਲਈ ਬੋਲਦੇ ਰਹੇ
ਮਤਲਬ, “ਲਗਾਤਾਰ ਲੋਕਾਂ ਨੂੰ ਦੱਸਦੇ ਰਹੇ ਜੋ ਉਹਨਾਂ ਨੂੰ ਕਹਿਣਾ ਚਾਹੁੰਦਾ ਸੀ |”
ਉਸ ਵਾਅਦੇ ਬਾਰੇ ਕਿ ਪਰਮੇਸ਼ੁਰ ਦਾ ਮਸੀਹਾ ਆਵੇਗਾ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਕਿ ਪਰਮੇਸ਼ੁਰ ਨੇ ਵਾਅਦਾ ਕੀਤਾ ਹੈ ਕਿ ਉਸ ਦਾ ਮਸੀਹਾ ਉਸ ਦੇ ਲੋਕਾਂ ਨੂੰ ਬਚਾਉਣ ਲਈ ਆਵੇਗਾ |”
ਇੱਕ ਬਾਈਬਲ ਕਹਾਣੀ, ਵਿੱਚੋਂ
ਇਹ ਹਵਾਲੇ ਕੁੱਝ ਬਾਈਬਲਾਂ ਤੋਂ ਥੋੜ੍ਹਾ ਭਿੰਨ ਹੋ ਸਕਦੇ ਹਨ |